Family Relationships - Sach Kahoon Punjabi

Family Values: ਪਰਿਵਾਰਕ ਰਿਸ਼ਤਿਆਂ ’ਚ ਔਰਤ ਦੀ ਅਹਿਮ ਭੂਮਿਕਾ
ਪਰਿਵਾਰ ਮਨੁੱਖੀ ਸਮਾਜ ਦੀ ਸਭ ਤੋਂ ਪੁਰਾਣੀ ਤੇ ਸਭ ਤੋਂ ਮਜ਼ਬੂਤ ਸੰਸਥਾ ਮੰਨੀ ਜਾਂਦੀ ਹੈ। ਮਨੁੱਖ ਦਾ ਪਹਿਲਾ ਸਕੂਲ ਪਰਿਵਾਰ ਹੁੰਦਾ ਹੈ, ਜਿੱਥੇ ਉਹ ਪਿਆਰ, ਤਿਆਗ, ਸਹਿਣਸ਼ੀਲਤਾ, ਜ਼ਿੰਮੇਵਾਰੀ ਤੇ ਆਪਸੀ ਸਤਿਕਾਰ ਵਰਗੀਆਂ ਕਦਰਾਂ-ਕੀਮਤਾਂ ਸਿੱਖਦਾ ਹੈ। ਪਰ ਸਮੇਂ ਦੇ ਨਾਲ ਸਮਾਜ ਵਿੱਚ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਤਕਨੀਕੀ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਨੇ ਪਰਿਵਾਰਾਂ ਦੇ ਢਾਂਚੇ ਤੇ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਾਂਝੇ ਪਰਿਵਾਰਾਂ ਦੀ ਥਾਂ ਇਕਹਿਰੇ ਪਰਿਵਾਰਾਂ ਨੇ ਲੈ ਲਈ ਹੈ, ਰਿਸ਼ਤਿਆਂ ਦੀ ਨੇੜਤਾ ਵਿੱਚ ਕਮੀ ਆਈ ਹੈ ਅਤੇ ਜੀਵਨ ਦੀ ਰਫ਼ਤਾਰ ਪਹਿਲਾਂ ਨਾਲੋਂ ਕਈ ਗੁਣਾ ਤੇਜ਼ ਹੋ ਗਈ ਹੈ। ਅਜਿਹੇ ਬਦਲਦੇ ਦੌਰ ਵਿੱਚ ਔਰਤ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਅਤੇ ਬਹੁਪੱਖੀ ਬਣ ਗਈ ਹੈ। ਇੱਕ ਸਮਾਂ ਸੀ ਜਦੋਂ ਔਰਤ ਦੀ ਪਛਾਣ ਸਿਰਫ਼ ਘਰ ਦੀ ਚਾਰਦੀਵਾਰੀ ਤੱਕ ਸੀਮਤ ਕਰ ਦਿੱਤੀ ਜਾਂਦੀ ਸੀ। ਉਸ ਨੂੰ ਘਰ ਸੰਭਾਲਣ, ਬੱਚਿਆਂ ਦੀ ਪਰਵਰਿਸ਼ ਕਰਨ ਤੇ ਪਰਿਵਾਰ ਦੇ ਬਜ਼ੁਰਗਾਂ ਦੀ ਸੇਵਾ ਕਰਨ ਵਾਲੀ ਮੰਨਿਆ ਜਾਂਦਾ ਸੀ।

ਉਸ ਦੀਆਂ ਇੱਛਾਵਾਂ ਤੇ ਸੁਫਨਿਆਂ ਨੂੰ ਪਰਿਵਾਰ ਦੀਆਂ ਲੋੜਾਂ ਦੇ ਪਿੱਛੇ ਰੱਖ ਦਿੱਤਾ ਜਾਂਦਾ ਸੀ। ਪਰ ਸਿੱਖਿਆ, ਜਾਗਰੂਕਤਾ ਅਤੇ ਸਮਾਜਿਕ ਬਦਲਾਅ ਨੇ ਔਰਤ ਨੂੰ ਨਵੀਂ ਪਛਾਣ ਦਿੱਤੀ ਹੈ। ਅੱਜ ਉਹ ਡਾਕਟਰ, ਅਧਿਆਪਕਾ, ਵਿਗਿਆਨੀ, ਵਕੀਲ, ਪ੍ਰਸ਼ਾਸਨਿਕ ਅਧਿਕਾਰੀ, ਉਦਯੋਗਪਤੀ, ਕਿਸਾਨ ਤੇ ਰਾਜਨੇਤਾ ਵਜੋਂ ਆਪਣਾ ਯੋਗਦਾਨ ਪਾ ਰਹੀ ਹੈ। ਇਸ ਦੇ ਨਾਲ-ਨਾਲ ਉਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ। ਇਹ ਦੋਹਰੀ ਭੂਮਿਕਾ ਉਸ ਦੇ ਸੰਘਰਸ਼ ਅਤੇ ਸਮਰੱਥਾ ਦੋਵਾਂ ਨੂੰ ਦਰਸਾਉਂਦੀ ਹੈ।  ਬਦਲਦੇ ਪਰਿਵਾਰਕ ਰਿਸ਼ਤਿਆਂ ਵਿੱਚ ਸਭ ਤੋਂ ਵੱਡੀ ਤਬਦੀਲੀ ਆਪਸੀ ਸੰਵਾਦ ਦੀ ਘਾਟ ਹੈ। ਮੋਬਾਇਲ ਫ਼ੋਨ, ਸੋਸ਼ਲ ਮੀਡੀਆ ਅਤੇ ਰੁਝੇਵੇਂ ਭਰੇ ਜੀਵਨ ਨੇ ਪਰਿਵਾਰ ਦੇ ਮੈਂਬਰਾਂ ਨੂੰ ਇੱਕੋ ਘਰ ਵਿੱਚ ਰਹਿੰਦੇ ਹੋਏ ਵੀ ਇੱਕ-ਦੂਜੇ ਤੋਂ ਦੂਰ ਕਰ ਦਿੱਤਾ ਹੈ। ਪਹਿਲਾਂ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਬੈਠਦਾ ਸੀ, ਗੱਲਾਂ ਹੁੰਦੀਆਂ ਸਨ, ਦੁੱਖ-ਸੁੱਖ ਸਾਂਝੇ ਕੀਤੇ ਜਾਂਦੇ ਸਨ। ਹੁਣ ਹਰ ਮੈਂਬਰ ਆਪਣੀ ਡਿਜ਼ੀਟਲ ਦੁਨੀਆ ਵਿੱਚ ਰੁੱਝਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਔਰਤ ਹੀ ਉਹ ਕੜੀ ਬਣ ਸਕਦੀ ਹੈ ਜੋ ਪਰਿਵਾਰ ਦੇ ਮੈਂਬਰਾਂ ਨੂੰ ਮੁੜ ਆਪਸ ਵਿੱਚ ਜੋੜੇ।

ਜੇਕਰ ਘਰ ਵਿੱਚ ਸੰਵਾਦ, ਸਾਂਝ ਤੇ ਸਹਿਯੋਗ ਦਾ ਮਾਹੌਲ ਬਣਦਾ ਹੈ ਤਾਂ ਉਸ ਵਿੱਚ ਔਰਤ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਦੀ ਔਰਤ ਸਿਰਫ਼ ਘਰ ਚਲਾਉਣ ਵਾਲੀ ਨਹੀਂ, ਸਗੋਂ ਪਰਿਵਾਰ ਦੇ ਆਰਥਿਕ ਢਾਂਚੇ ਦੀ ਵੀ ਮਹੱਤਵਪੂਰਨ ਸਾਥੀ ਹੈ। ਮਹਿੰਗਾਈ ਅਤੇ ਵਧਦੇ ਖ਼ਰਚਿਆਂ ਦੇ ਦੌਰ ਵਿੱਚ ਪਤੀ-ਪਤਨੀ ਦੋਵਾਂ ਦਾ ਕਮਾਉਣਾ ਕਈ ਪਰਿਵਾਰਾਂ ਦੀ ਲੋੜ ਬਣ ਗਿਆ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਨੌਕਰੀ ਤੋਂ ਘਰ ਆਉਣ ਤੋਂ ਬਾਅਦ ਵੀ ਘਰੇਲੂ ਕੰਮਾਂ ਦਾ ਵੱਡਾ ਹਿੱਸਾ ਅਜੇ ਵੀ ਔਰਤ ਦੇ ਸਿਰ ਹੀ ਰਹਿੰਦਾ ਹੈ। ਜੇ ਪਰਿਵਾਰ ਦੇ ਹੋਰ ਮੈਂਬਰ ਘਰੇਲੂ ਕੰਮਾਂ ’ਚ ਬਰਾਬਰ ਦਾ ਸਹਿਯੋਗ ਦੇਣ ਤਾਂ ਨਾ ਸਿਰਫ਼ ਔਰਤ ਦਾ ਬੋਝ ਘਟੇਗਾ, ਸਗੋਂ ਪਰਿਵਾਰਕ ਰਿਸ਼ਤੇ ਵੀ ਹੋਰ ਮਜ਼ਬੂਤ ਹੋਣਗੇ। ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਬਜ਼ੁਰਗਾਂ ਦੀ ਇਕੱਲਤਾ ਇੱਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਬਹੁਤ ਸਾਰੇ ਬੱਚੇ ਰੁਜ਼ਗਾਰ ਲਈ ਵਿਦੇਸ਼ ਜਾਂ ਮਹਾਨਗਰਾਂ ਵਿੱਚ ਚਲੇ ਜਾਂਦੇ ਹਨ ਅਤੇ ਮਾਪੇ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਕੱਲੇ ਰਹਿ ਜਾਂਦੇ ਹਨ। ਕਈ ਘਰਾਂ ਵਿੱਚ ਨੂੰਹ ਹੀ ਹੈ ਜੋ ਬਜ਼ੁਰਗਾਂ ਦੀ ਦੇਖਭਾਲ ਕਰਦੀ ਹੈ।

ਜਿੱਥੇ ਆਪਸੀ ਸਤਿਕਾਰ ਅਤੇ ਸਮਝ ਹੁੰਦੀ ਹੈ, ਉੱਥੇ ਪਰਿਵਾਰ ਖ਼ੁਸ਼ਹਾਲ ਰਹਿੰਦਾ ਹੈ। ਪਰ ਜਿੱਥੇ ਸ਼ੱਕ, ਹੰਕਾਰ ਜਾਂ ਦਖ਼ਲਅੰਦਾਜ਼ੀ ਵਧ ਜਾਂਦੀ ਹੈ, ਉੱਥੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਇਸ ਲਈ ਨੂੰਹ-ਸੱਸ ਦੇ ਰਿਸ਼ਤੇ ਨੂੰ ਟਕਰਾਅ ਦੀ ਥਾਂ ਸਾਂਝੇਦਾਰੀ ਦਾ ਰਿਸ਼ਤਾ ਬਣਾਉਣ ਦੀ ਲੋੜ ਹੈ। ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਵੀ ਔਰਤ ਦੀ ਭੂਮਿਕਾ ਬੇਹੱਦ ਅਹਿਮ ਹੈ। ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਬੱਚਾ ਜੋ ਕੁਝ ਘਰ ਵਿੱਚ ਦੇਖਦਾ ਤੇ ਮਹਿਸੂਸ ਕਰਦਾ ਹੈ, ਉਹੀ ਉਸ ਦੇ ਸੁਭਾਅ ਦਾ ਹਿੱਸਾ ਬਣ ਜਾਂਦਾ ਹੈ। ਜੇ ਘਰ ਵਿੱਚ ਆਪਸੀ ਸਤਿਕਾਰ, ਸਹਿਣਸ਼ੀਲਤਾ, ਬਰਾਬਰੀ ਤੇ ਪਿਆਰ ਦਾ ਮਾਹੌਲ ਹੋਵੇ ਤਾਂ ਬੱਚੇ ਵੀ ਇਹੀ ਮੁੱਲ ਅਪਣਾਉਂਦੇ ਹਨ। ਇਸ ਲਈ ਔਰਤ ਸਿਰਫ਼ ਆਪਣੇ ਪਰਿਵਾਰ ਦਾ ਨਹੀਂ, ਸਗੋਂ ਸਮਾਜ ਦੇ ਭਵਿੱਖ ਦਾ ਵੀ ਨਿਰਮਾਣ ਕਰ ਰਹੀ ਹੁੰਦੀ ਹੈ। ਇਸ ਦੇ ਨਾਲ ਹੀ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਪਰਿਵਾਰ ਨੂੰ ਜੋੜ ਕੇ ਰੱਖਣ ਦੀ ਸਾਰੀ ਜ਼ਿੰਮੇਵਾਰੀ ਕੇਵਲ ਔਰਤ ਦੀ ਹੀ ਨਹੀਂ। ਜੇ ਸਮਾਜ ਹਰ ਸਮੱਸਿਆ ਲਈ ਔਰਤ ਨੂੰ ਹੀ ਜ਼ਿੰਮੇਵਾਰ ਠਹਿਰਾਏ ਅਤੇ ਮਰਦ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰੇ।

ਤਾਂ ਇਹ ਨਿਆਂਸੰਗਤ ਨਹੀਂ। ਮਜ਼ਬੂਤ ਪਰਿਵਾਰ ਤਾਂ ਹੀ ਬਣਦੇ ਹਨ ਜਦੋਂ ਪਤੀ-ਪਤਨੀ ਇੱਕ-ਦੂਜੇ ਨੂੰ ਬਰਾਬਰ ਦਾ ਸਾਥੀ ਮੰਨਣ, ਘਰੇਲੂ ਕੰਮਾਂ ਅਤੇ ਫ਼ੈਸਲਿਆਂ ਵਿੱਚ ਸਾਂਝ ਪਾਉਣ ਤੇ ਇੱਕ-ਦੂਜੇ ਦੇ ਸੁਪਨਿਆਂ ਦਾ ਸਤਿਕਾਰ ਕਰਨ। ਪਰਿਵਾਰਕ ਰਿਸ਼ਤੇ ਇੱਕ ਵਿਅਕਤੀ ਦੀ ਨਹੀਂ, ਸਾਰੇ ਮੈਂਬਰਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦੇ ਹਨ। ਪ੍ਰਵਾਸ ਨੇ ਵੀ ਪਰਿਵਾਰਕ ਰਿਸ਼ਤਿਆਂ ਨੂੰ ਨਵਾਂ ਰੂਪ ਦਿੱਤਾ ਹੈ। ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਵਿੱਚ ਪਤੀ ਵਿਦੇਸ਼ ਹੈ ਤੇ ਪਤਨੀ ਬੱਚਿਆਂ ਤੇ ਬਜ਼ੁਰਗਾਂ ਨਾਲ ਪੰਜਾਬ ਵਿੱਚ ਰਹਿ ਰਹੀ ਹੈ, ਜਾਂ ਇਸ ਦੇ ਉਲਟ। ਲੰਬੀ ਦੂਰੀ ਦੇ ਰਿਸ਼ਤਿਆਂ ਵਿੱਚ ਵਿਸ਼ਵਾਸ, ਧੀਰਜ ਤੇ ਭਾਵਨਾਤਮਕ ਸਹਿਯੋਗ ਦੀ ਲੋੜ ਵਧ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਔਰਤ ਘਰ ਦੀਆਂ ਆਰਥਿਕ, ਸਮਾਜਿਕ ਅਤੇ ਭਾਵਨਾਤਮਕ ਜ਼ਿੰਮੇਵਾਰੀਆਂ ਇਕੱਠੀਆਂ ਨਿਭਾਉਂਦੀ ਹੈ। ਉਸ ਦਾ ਇਹ ਯੋਗਦਾਨ ਅਕਸਰ ਚਰਚਾ ਤੋਂ ਬਾਹਰ ਰਹਿ ਜਾਂਦਾ ਹੈ।

ਇਹ ਵੀ ਪੜ੍ਹੋ : Bathinda News: ਤਹਿਸੀਲਦਾਰ ਨੇ ਕੀਤੀ ਸਿਆਸੀ ਪਾਰਟੀਆਂ ਨਾਲ ਬੈਠਕ

ਆਧੁਨਿਕ ਸਮੇਂ ਵਿੱਚ ਔਰਤਾਂ ਦੀ ਮਾਨਸਿਕ ਸਿਹਤ ਵੀ ਇੱਕ ਮਹੱਤਵਪੂਰਨ ਮੁੱਦਾ ਹੈ। ਨੌਕਰੀ ਦਾ ਦਬਾਅ, ਘਰੇਲੂ ਕੰਮ, ਬੱਚਿਆਂ ਦੀ ਪਰਵਰਿਸ਼, ਬਜ਼ੁਰਗਾਂ ਦੀ ਸੰਭਾਲ ਤੇ ਸਮਾਜਿਕ ਉਮੀਦਾਂ- ਇਹ ਸਭ ਉਸ ਉੱਤੇ ਵਾਧੂ ਬੋਝ ਪਾਂਦੀਆਂ ਹਨ। ਜੇ ਪਰਿਵਾਰ ਉਸ ਦੀਆਂ ਭਾਵਨਾਵਾਂ ਨੂੰ ਸਮਝੇ, ਉਸ ਨੂੰ ਆਰਾਮ, ਸਹਿਯੋਗ ਤੇ ਫ਼ੈਸਲੇ ਕਰਨ ਦੀ ਆਜ਼ਾਦੀ ਦੇਵੇ, ਤਾਂ ਉਹ ਹੋਰ ਵੀ ਵਧੀਆ ਢੰਗ ਨਾਲ ਪਰਿਵਾਰ ਤੇ ਸਮਾਜ ਲਈ ਆਪਣਾ ਯੋਗਦਾਨ ਪਾ ਸਕਦੀ ਹੈ। ਅੱਜ ਦੇ ਬਦਲਦੇ ਸਮਾਜ ਵਿੱਚ ਇਹ ਸੋਚ ਵੀ ਬਦਲਣੀ ਪਵੇਗੀ ਕਿ ਪਰਿਵਾਰ ਨੂੰ ਜੋੜ ਕੇ ਰੱਖਣਾ ਕੇਵਲ ਔਰਤ ਦੀ ਜ਼ਿੰਮੇਵਾਰੀ ਹੈ। ਪਰਿਵਾਰ ਉਦੋਂ ਹੀ ਮਜ਼ਬੂਤ ਬਣਦਾ ਹੈ ਜਦੋਂ ਪਿਆਰ, ਸਤਿਕਾਰ, ਸੰਵਾਦ ਤੇ ਬਰਾਬਰੀ ਚਾਰੇ ਪਾਸਿਆਂ ਤੋਂ ਮਿਲਣ।

ਜਦੋਂ ਮਰਦ ਅਤੇ ਔਰਤ ਇੱਕ-ਦੂਜੇ ਨੂੰ ਮੁਕਾਬਲੇਬਾਜ਼ ਨਹੀਂ, ਸਗੋਂ ਸਾਥੀ ਵਜੋਂ ਦੇਖਦੇ ਹਨ, ਤਾਂ ਰਿਸ਼ਤਿਆਂ ਵਿੱਚ ਭਰੋਸਾ ਅਤੇ ਸਥਿਰਤਾ ਆਪਣੇ-ਆਪ ਆ ਜਾਂਦੀ ਹੈ। ਔਰਤ ਅੱਜ ਵੀ ਪਰਿਵਾਰ ਦੀ ਧੁਰੀ ਹੈ, ਪਰ ਹੁਣ ਉਹ ਇਕੱਲੀ ਧੁਰੀ ਨਹੀਂ। ਉਹ ਪਰਿਵਾਰ ਦੀ ਸਾਥੀ, ਫ਼ੈਸਲਾ ਲੈਣ ਵਾਲੀ, ਕਮਾਉਣ ਵਾਲੀ, ਸੰਭਾਲ ਕਰਨ ਵਾਲੀ ਅਤੇ ਨਵੀਂ ਪੀੜ੍ਹੀ ਦੀ ਮਾਰਗਦਰਸ਼ਕ ਹੈ। ਬਦਲਦੇ ਪਰਿਵਾਰਕ ਰਿਸ਼ਤਿਆਂ ਵਿੱਚ ਉਸ ਦੀ ਭੂਮਿਕਾ ਹੋਰ ਵੀ ਵਿਸ਼ਾਲ ਅਤੇ ਅਰਥਪੂਰਨ ਹੋ ਗਈ ਹੈ। ਲੋੜ ਇਸ ਗੱਲ ਦੀ ਹੈ ਕਿ ਸਮਾਜ ਉਸ ਦੇ ਯੋਗਦਾਨ ਨੂੰ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਬਰਾਬਰੀ, ਸਤਿਕਾਰ ਅਤੇ ਸਹਿਯੋਗ ਨਾਲ ਮਾਨਤਾ ਦੇਵੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਮੌੜ ਮੰਡੀ  (ਬਠਿੰਡਾ)
ਰਮਨਦੀਪ ਕੌਰ ਮਾਨ

ਰਿਸ਼ਤਿਆਂ ’ਚ ਮੇਰੀ-ਮੇਰੀ ਦੀ ਭਾਵਨਾ ਤੋੜਨ ਲੱਗੀ ਪਰਿਵਾਰਕ ਸਾਂਝ
ਰਿਸ਼ਤਿਆਂ ’ਚ ਮੇਰੀ-ਮੇਰੀ ਦੀ ਭਾਵਨਾ ਤੋੜਨ ਲੱਗੀ ਪਰਿਵਾਰਕ ਸਾਂਝ

ਪੁਰਾਤਨ ਸਮਿਆਂ ਵਿਚ ਪਰਿਵਾਰਕ ਸਾਂਝ ਦਾ ਬਹੁਤ ਮਹੱਤਵ ਸੀ, ਪਰ ਜਿਵੇਂ-ਜਿਵੇਂ ਸਮਾਂ ਬਦਲਿਆ ਪਰਿਵਾਰਕ ਸਾਂਝ ਦੇ ਚੱਲਦਿਆਂ ਪਰਿਵਾਰਕ ਰਿਸ਼ਤਿਆਂ ਵਿਚ ਮੇਰੀ ਮੇਰੀ ਦੀ ਭਾਵਨਾ ਵਧਣ ਲੱਗੀ ਤੇ ਆਖਰ ਇਹ ਮੇਰੀ ਮੇਰੀ ਆਪਣੇ ਮਾਂ-ਬਾਪ ਦੇ ਸੁਫ਼ਨੇ ਪਰਿਵਾਰਕ ਸਾਂਝ ਨੂੰ ਤੋੜਨ ਲੱਗੀ। ਜਿਸ ਨੇ ਆਪਸੀ ਨਹੁੰ-ਮਾਸ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਇਸ ਮੇਰੀ ਮੇਰੀ ਦੇ ਨਾਲ ਹੋਂਦ ਵਿਚ ਆਇਆ ਛੋਟੇ ਪਰਿਵਾਰਾਂ ਦਾ ਰੁਝਾਨ।

ਇਹਨਾਂ ਛੋਟੇ ਪਰਿਵਾਰਾਂ ਦੇ ਰੁਝਾਨ ਨੇ ਕਈ ਰਿਸ਼ਤਿਆਂ ਨੂੰ ਖ਼ਤਮ ਕੀਤਾ ਤੇ ਆਖ਼ਰਕਾਰ ਇਹ ਛੋਟੇ ਪਰਿਵਾਰ ਐਨੇ ਛੋਟੇ ਹੋ ਚੁੱਕੇ ਹਨ ਕਿ ਛੋਟੇ ਪਰਿਵਾਰ ਦਾ ਮੁਖੀ ਜਦੋਂ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿਚ ਉਸਦੀ ਆਪਣੀ ਮੇਰੀ ਮੇਰੀ ਦੀ ਭਾਵਨਾ ਨਾਲ ਟੁੱਟੇ ਪਰਿਵਾਰ ਨੂੰ ਫਿਰ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਪਰ ਸਮਾਂ ਆਪਣੀ ਚਾਲ ਚੱਲਦਾ ਹੈ। ਫਿਰ ਉਸ ਨੂੰ ਉਸਦੇ ਆਪਣੇ ਪਰਿਵਾਰ ਵਿਚੋਂ ਵੀ ਮੇਰੀ ਮੇਰੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਕਿਉਂਕਿ ਗੁਰੂ ਸਾਹਿਬ ਦਾ ਫੁਰਮਾਨ ਹੈ ਕਿ ਜਿਹੋ ਜਿਹਾ ਬੀਜ ਬੀਜੋਗੇ, ਉਹੋ ਹੀ ਵੱਢੋਗੇ।

ਇਹ ਦਾਸਤਾਨ ਹਰ ਪਰਿਵਾਰ ਦੀ ਹੈ, ਇਹ ਦਾਸਤਾਨ ਅੱਜ ਦੇ ਸਮਾਜ ਦੀ ਹੱਡਬੀਤੀ ਹੈ। ਜਿਸ ਦਾਸਤਾਨ ਦੀ ਮੈਂ ਹੁਣ ਗੱਲ ਕਰਨ ਜਾ ਰਿਹਾ ਹਾਂ ਇਹ ਮਨ ਦੀ ਕਹਾਣੀ ਨਹੀਂ ਅਸਲ ਜ਼ਿੰਦਗੀ ਦਾ ਸੱਚ ਹੈ। ਇੱਕ ਐਸੇ ਪਰਿਵਾਰ ਦੇ ਮੁਖੀ ਦੀ ਹੈ ਜਿਸ ਨੇ 1947 ਤੋਂ ਪਹਿਲਾਂ ਲਵਾਰਿਸ ਹਾਲਤ ਵਿਚ ਆਪਣੀ ਭੈਣ ਨਾਲ ਇੱਕ ਪਿੰਡ ਦੀ ਪੰਚਾਇਤ ਦੇ ਕਹਿਣ ’ਤੇ ਪਿੰਡ ਵਿਚ ਸ਼ਰਨ ਲਈ। ਭੈਣ ਭਰਾ ਨੇ ਬਹੁਤ ਮਿਹਨਤ ਕੀਤੀ ਤੇ ਆਪਣੇ ਪਰਿਵਾਰ ਨਾਲ ਆਪਣੇ ਸੁਫ਼ਨਿਆਂ ਦਾ ਸੰਸਾਰ ਬਣਾਇਆ, ਫਿਰ ਉਸ ਪਰਿਵਾਰ ਨੇ ਇੱਕ ਸੰਯੁਕਤ ਪਰਿਵਾਰ ਦਾ ਰੂਪ ਧਾਰ ਲਿਆ। ਜਦ ਪਰਿਵਾਰ ਦਾ ਮੁਖੀ ਆਪਣੀ ਜੀਵਨ ਯਾਤਰਾ ਪੂਰੀ ਕਰ ਗਿਆ ਤਾਂ ਸੰਯੁਕਤ ਪਰਿਵਾਰ ਅੱਗੋਂ ਤਿੰਨ ਛੋਟੇ ਪਰਿਵਾਰਾਂ ਵਿਚ ਬਦਲ ਗਿਆ।

ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਇਹ ਤਿੰਨ ਪਰਿਵਾਰਾਂ ਵਿਚੋਂ ਇੱਕ ਪਰਿਵਾਰ ਨੇ ਆਪਣੇ ਵੱਡੇ ਪੁੱਤਰ ਨੂੰ ਫਿਰ ਦਾਦੇ ਵਾਂਗ ਲਵਾਰਿਸ ਹਾਲਤ ਵਿਚ ਘਰੋਂ ਜਾਣ ਲਈ ਮਜ਼ਬੂਰ ਕੀਤਾ ਤੇ ਉਸ ਨੇ ਸ਼ਹਿਰ ਆ ਕੇ ਫਿਰ ਦਾਦੇ ਵਾਂਗ ਮਿਹਨਤ ਕੀਤੀ ਤੇ ਆਪਣੇ ਸੁਫ਼ਨਿਆਂ ਦਾ ਸੰਸਾਰ ਬਣਾਇਆ। ਉਹ ਚਾਹੁੰਦਾ ਸੀ ਕਿ ਜੋ ਮੇਰੇ ਨਾਲ ਹੋਈ ਹੈ ਉਹ ਮੇਰੇ ਪਰਿਵਾਰ ਨਾਲ ਨਾ ਹੋਵੇ ਤੇ ਆਪਣੀ ਜੀਵਨ ਯਾਤਰਾ ਦੇ ਅੰਤਿਮ ਸਮੇਂ ਇੱਕ ਹੀ ਗੱਲ ਕੀਤੀ ਕਿ ਤੁਸੀਂ ਹਰ ਹਾਲ ਵਿਚ ਇਕੱਠੇ ਰਹਿ ਕੇ ਮੇਰੇ ਸੁਫ਼ਨਿਆਂ ਨੂੰ ਪੂਰਾ ਕਰਨਾ।

ਕਹਿੰਦੇ ਨੇ ਕਿ ਸਮਾਂ ਆਪਣੀ ਚਾਲ ਚੱਲਦਾ ਹੀ ਰਹਿੰਦਾ ਹੈ, ਅਖ਼ੀਰ ਉਹ ਸਮਾਂ ਆ ਗਿਆ ਜਦੋਂ ਘਰ ਦੇ ਮੁਖੀ ਦੇ ਜਾਣ ਤੋਂ ਬਾਅਦ, ਜਿਸ ਨੂੰ ਪਰਿਵਾਰ ਨੇ ਜਿੰਮੇਵਾਰੀ ਸੌਂਪੀ ਸੀ, ਦੀ ਮੇਰੀ ਮੇਰੀ ਨੇ ਆਪਣੇ ਪਿਤਾ ਦੇ ਸੁਫ਼ਨਿਆਂ ਦੇ ਸੰਸਾਰ ਨੂੰ ਤੋੜ ਦਿੱਤਾ ਤੇ ਫਿਰ ਅੱਗੋਂ ਉਹੀ ਕਹਾਣੀ ਸ਼ੁਰੂ ਹੋ ਗਈ।

ਸਾਡੇ ਬਜ਼ੁਰਗਾਂ ਨੇ ਸਾਡੇ ਲਈ ਸੁਫ਼ਨੇ ਦੇਖੇ ਅਤੇ ਅਸੀਂ ਉਹਨਾਂ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਥਾਂ, ਉਹਨਾਂ ਰਾਹਾਂ ’ਤੇ ਚੱਲ ਪਏ ਜਿੱਥੇ ਮੇਰੀ ਮੇਰੀ ਦੀ ਇਹ ਦਾਸਤਾਨ ਨੇ ਪਰਿਵਾਰਕ ਸਾਂਝ ਨੂੰ ਤੋੜ ਦਿੱਤਾ ਹੈ। ਪਰ ਅਸਲ ਸੱਚ ਇਹ ਵੀ ਹੈ ਕਿ ਜੇਕਰ ਇਹ ਪਰਿਵਾਰਕ ਸਾਂਝਾਂ ਟੁੱਟਦੀਆਂ ਨਾ ਤਾਂ ਐਨਾ ਵੱਡਾ ਸੰਸਾਰ ਨਾ ਬਣਦਾ।

ਇਹ ਸਾਡੇ ਸਮਾਜ ਦਾ ਤਾਣਾ-ਬਾਣਾ ਹੈ। ਅਕਸਰ ਬੁੱਧੀਜੀਵੀ ਵਰਗ ਇਹ ਹੀ ਕਹਿੰਦਾ ਹੈ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ ਦੇ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਕਥਾ, ਜੋ ਬਹੁਤ ਪ੍ਰਚੱਲਤ ਹੈ ਉਸਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਕ ਵਾਰ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਤੇ ਮਰਦਾਨਾ ਗੁਰੂ ਜੀ ਤੋਂ ਆਗਿਆ ਲੈ ਕੇ ਪਿੰਡ ਵਿਚੋਂ ਖਾਣ ਲਈ ਕੁਝ ਲੈਣ ਚਲਾ ਗਿਆ ਤੇ ਪਿੰਡ ਵਾਲਿਆਂ ਨੇ ਕੁਝ ਵੀ ਖਾਣ ਨੂੰ ਨਾ ਦਿੱਤਾ ਤੇ ਬੁਰਾ-ਭਲਾ ਕਿਹਾ ਤੇ ਮਰਦਾਨੇ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤੇ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਵੱਸਦੇ ਰਹੋ। ਫਿਰ ਅਗਲੇ ਪਿੰਡ ਗਏ ਤੇ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਅਤੇ ਮਰਦਾਨੇ ਦੀ ਬਹੁਤ ਸੇਵਾ ਕੀਤੀ ਤੇ ਜਦੋਂ ਪਿੰਡ ਤੋਂ ਬਾਹਰ ਆਏ ਤਾਂ ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਸਰਾਪ ਦਿੱਤਾ ਤੇ ਕਿਹਾ, ਉੱਜੜ ਜਾਓ।

ਇਹ ਸੁਣ ਕੇ ਮਰਦਾਨੇ ਗੁਰੂ ਜੀ ਨਾਲ ਗੁੱਸੇ ਹੁੰਦੇ ਕਿਹਾ ਕਿ ਗੁਰੂ ਜੀ ਜਿਨ੍ਹਾਂ ਨੇ ਸਾਨੂੰ ਬੁਰਾ-ਭਲਾ ਕਿਹਾ ਉਹਨਾਂ ਨੂੰ ਤੁਸੀਂ ਅਸ਼ੀਰਵਾਦ ਦੇ ਦਿੱਤਾ ਤੇ ਜਿਨ੍ਹਾਂ ਸਾਡੀ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਸਰਾਪ ਦੇ ਦਿੱਤਾ ਤਾਂ ਗੁਰੂ ਸਾਹਿਬ ਨੇ ਮਰਦਾਨੇ ਨੂੰ ਸਮਝਾਉਂਦਿਆਂ ਕਿਹਾ ਕਿ ਇਹ ਲੋਕ ਜਿਨ੍ਹਾਂ ਨੇ ਸਾਨੂੰ ਬੁਰਾ-ਭਲਾ ਕਿਹਾ ਕਿ ਇਹ ਚੰਗੇ ਸਮਾਜ ਦੇ ਸਿਰਜਣਹਾਰ ਨਹੀਂ ਇਸ ਲਈ ਇਹ ਏਥੇ ਹੀ ਵੱਸਦੇ ਰਹਿਣ ਤੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਇਹ ਚੰਗੇ ਸਮਾਜ ਦੀ ਸਿਰਜਣਾ ਕਰਨ ਵਾਲੇ ਹਨ ਇਹ ਉੱਜੜ ਜਾਣ ਤਾਂ ਕਿ ਇਹ ਇਸ ਥਾਂ ਤੋਂ ਦੂਸਰੀ ਥਾਂ ’ਤੇ ਜਾ ਕੇ ਆਪਣੇ ਚੰਗੇ ਗੁਣਾਂ ਨਾਲ ਚੰਗੇ ਸਮਾਜ ਦੀ ਸਿਰਜਣਾ ਕਰਨਗੇ।

ਮੋ. 98144-12483

ਸਰਬਜੀਤ ਲੁਧਿਆਣਵੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ