Sarpanch Protest - Sach Kahoon Punjabi

Panchayat News: ਪ੍ਰਬੰਧਕ ਲਾਏ ਜਾਣੇ ’ਤੇ ਨਰਾਜ਼ ਸਰਪੰਚ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜਿਆ
Panchayat News: (ਜਸਵੀਰ ਗਹਿਲ) ਮਹਿਲ ਕਲਾਂ/ਬਰਨਾਲਾ। ਹਲਕੇ ਦੇ ਪਿੰਡ ਕਲਾਲ ਮਾਜਰਾ ’ਚ ਮੰਗਲਵਾਰ ਨੂੰ ਪੁਲਿਸ ਨੂੰ ਹੱਥਾਂ- ਪੈਰਾਂ ਦੀ ਪੈ ਗਈ ਜਦੋਂ ਮੌਜੂਦਾ ਸਰਪੰਚ ਜਗਜੀਵਨ ਸਿੰਘ ਆਪਣੇ ਤਿੰਨ ਪੰਚਾਇਤ ਮੈਂਬਰਾਂ ਸਣੇ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਜਾ ਚੜਿਆ। ਇਸ ਦੌਰਾਨ ਚਿੰਤਾਜਨਕ ਗੱਲ ਇਹ ਸੀ ਕਿ ਸਰਪੰਚ ਦੇ ਹੱਥਾਂ ਵਿੱਚ ਪੈਟਰੋਲ ਵਾਲੀ ਬੋਤਲ ਸੀ। ਜਿਸ ਦੇ ਦਮ ’ਤੇ ਉਹ ਪ੍ਰਸ਼ਾਸਨ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਵੀ ਦੇ ਰਿਹਾ ਸੀ।

ਟੈਂਕੀ ਉੱਪਰੋਂ ਰੋਸ ਪ੍ਰਗਟ ਕਰਦਿਆਂ ਸਰਪੰਚ ਜਗਜੀਵਨ ਸਿੰਘ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ’ਤੇ ਦੋਸ ਲਾਇਆ ਕਿ ਵਿਧਾਇਕ ਸੱਤਾ ਦੇ ਜ਼ੋਰ ’ਤੇ ਪਿੰਡ ਦੇ ਵਿਕਾਸ ਕਾਰਜਾਂ ’ਚ ਨਾਜਾਇਜ਼ ਦਖਲਅੰਦਾਜ਼ੀ ਕਰ ਰਹੇ ਹਨ। ਸਰਪੰਚ ਅਨੁਸਾਰ ਪਿੰਡ ਦੀ ਪੰਚਾਇਤ ਨੂੰ ਕੰਮ ਕਰਨ ਤੋਂ ਰੋਕਣ ਲਈ ਸਰਕਾਰ ਵੱਲੋਂ ਪ੍ਰਬੰਧਕ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਜਿਹਾ ਕੀਤਾ ਗਿਆ ਸੀ ਜਿਸ ਨੂੰ ਹਾਈਕੋਰਟ ’ਚ ਚੁਣੌਤੀ ਦੇ ਕੇ ਸਟੇਅ ਲਈ ਗਈ ਸੀ ਪਰ ਹੁਣ ਦੁਬਾਰਾ ਪ੍ਰਬੰਧਕ ਲਗਾ ਕੇ ਲੋਕਤੰਤਰੀ ਪ੍ਰਕਿਰਿਆ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣਾ ਚਾਹੁੰਦੇ ਹਨ ਪਰ ਵਿਧਾਇਕ ਕਥਿਤ ਤੌਰ ’ਤੇ ਆਪਣੇ ਪ੍ਰਭਾਵ ਰਾਹੀਂ ਇਸ ਕੰਮ ’ਚ ਅੜਿੱਕਾ ਡਾਹ ਰਹੇ ਹਨ। ਜਦੋਂਕਿ ਪਿੰਡ ਦੀ ਸਾਰੀ ਪੰਚਾਇਤ ਤੇ ਲੋਕ ਉਨ੍ਹਾਂ ਦੇ ਕੰਮਾਂ ਤੋਂ ਸੰਤੁਸ਼ਟ ਹਨ ਪਰ ਵਿਧਾਇਕ ਪ੍ਰਬੰਧਕ ਦੇ ਜ਼ਰੀਏ ਪਿੰਡ ਦੀ ਵਾਂਗਡੋਰ ਆਪਣੇ ਹੱਥ ’ਚ ਰੱਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: Stubble Burning: ਨਾੜ ਸਾੜਨ ਦੇ ਮਾਮਲੇ ’ਤੇ ਪ੍ਰਸ਼ਾਸਨ ਸਖ਼ਤ, ਡੀਸੀ ਅਤੇ ਐਸਐਸਪੀ ਵੱਲੋਂ ਮੌਕੇ ਦਾ ਜਾਇਜ਼ਾ

ਸਰਪੰਚ ਵੱਲੋਂ ਖੁਦਕੁਸ਼ੀ ਦੀ ਚੇਤਾਵਨੀ ਦਿੱਤੇ ਜਾਣ ਕਾਰਨ ਪੂਰੇ ਪਿੰਡ ’ਚ ਸਹਿਮ ਤੇ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪਿੰਡ ’ਚ ਵਧਦੇ ਤਣਾਅ ਨੂੰ ਦੇਖਦਿਆਂ ਨਾਇਬ ਤਹਿਸੀਲਦਾਰ ਸੁਖਵੀਰ ਸਿੰਘ ਵੀ ਆਪਣੀ ਟੀਮ ਸਮੇਤ ਪਿੰਡ ਕਲਾਲ ਮਾਜਰਾ ਪਹੁੰਚੇ। ਜਿਨ੍ਹਾਂ ਵੱਲੋਂ ਸਰਪੰਚ ਤੇ ਪੰਚਾਂ ਨੂੰ ਹੇਠਾਂ ਉਤਾਰਨ ਲਈ ਗੱਲਬਾਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਧਾਇਕ ਨੇ ਕਿਹਾ ਦੋਸ਼ਾਂ ਬੇਬੁਨਿਆਦ ਤੇ ਝੂਠੇ

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਰਪੰਚ ਜਗਜੀਵਨ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠੇ ਕਰਾਰ ਦਿੰਦਿਆਂ ਕਿਹਾ ਕਿ ਇਸਦੀ ਸਰਪੰਚ ਬਣਾਉਣ ਸਮੇਂ ਉਨ੍ਹਾਂ ਨੇ ਮੱਦਦ ਕੀਤੀ ਸੀ। ਹੁਣ ਕੋਰਮ ਪੂਰਾ ਨਾ ਹੋਣ ਕਰਕੇ ਪ੍ਰਸ਼ਾਸਨ ਪ੍ਰਬੰਧਕ ਲਗਾਇਆ ਹੈ, ਸਰਪੰਚ ਕੋਰਮ ਪੂਰਾ ਕਰ ਲਵੇ ਤਾਂ ਉਹ ਮੁੜ ਸਰਪੰਚ ਬਹਾਲ ਹੋ ਜਾਵੇਗਾ। ਦੂਜੇ ਪਾਸੇ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਨੇ ਕਿਹਾ ਕਿ ਕਲਾਲ ਮਾਜਰਾ ਦੀ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਉੱਚ ਅਧਿਕਾਰੀਆਂ ਨੇ ਪ੍ਰਬੰਧਕ ਲਗਾਇਆ ਹੈ।

ਬਰਨਾਲਾ: ਪਿੰਡ ਕਲਾਲ ਮਾਜਰਾ ਵਿਖੇ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਸਰਪੰਚ ਜਗਜੀਵਨ ਸਿੰਘ।

ਸਰਪੰਚ ਵੀ ਹੋਏ ਤੱਤੇ, 10 ਦਿਨ ਨਾ ਕਰਨਗੇ ਕੰਮ, ਨਾ ਦੇਖਣੇ ਮੰਤਰੀਆਂ, ਵਿਧਾਇਕਾਂ ਦੇ ਮੂੰਹ
ਸਰਪੰਚ ਯੂਨੀਅਨ ਵੱਲੋਂ ਦੂਜੇ ਦਿਨ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਖਿਲਾਫ਼ ਲਿਆ ਸਖਤ ਫੈਸਲਾ

10 ਦਿਨਾਂ ਬਾਅਦ ਸਰਕਾਰ ਨਾ ਜਾਗੀ ਤਾ ਘੇਰਾਂਗੇ ਚੰਡੀਗੜ੍ਹ ਅਮਰਿੰਦਰ ਸਿੰਘ ਦੀ ਕੋਠੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕਰ ਰਹੇ ਸਰਪੰਚਾਂ ਵੱਲੋਂ ਸਰਕਾਰ ਖਿਲਾਫ਼ ਸਖਤ ਫੈਸਲਾ ਲਿਆ ਹੈ। ਸਰਪੰਚ 10 ਦਿਨਾਂ ਦੀ ਕਲਮ ਤੋੜੂ ਹੜਤਾਲ ਤੇ ਚਲੇ ਗਏ ਹਨ। ਇਸ ਦੇ ਨਾਲ ਹੀ 10 ਦਿਨ ਹੀ ਨਾ ਤਾਂ ਸਰਪੰਚਾਂ ਵੱਲੋਂ ਕਿਸੇ ਵਿਧਾਇਕ ਤੇ ਮੱਥੇ ਲੱਗਿਆ ਜਾਵੇਗਾ ਅਤੇ ਨਾ ਹੀ ਕਿਸੇ ਮੰਤਰੀ ਦੇ ਪ੍ਰੋਗਰਾਮ ’ਚ ਹਿੱਸਾ ਲਿਆ ਜਾਵੇਗਾ। ਯੂਨੀਅਨ ਵੱਲੋਂ ਸਰਪੰਚਾਂ ਨੂੰ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਉਹ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਤੋਂ ਦੂਰੀ ਬਣਾ ਲੈਣ।

ਜਾਣਕਾਰੀ ਅਨੁਸਾਰ ਸਰਪੰਚ ਯੂਨੀਅਨ ਆਫ਼ ਪੰਜਾਬ ਵੱਲੋਂ ਅੱਜ ਇੱਥੇ ਦੂਜੇ ਦਿਨ ਵੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਪੰਚਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰ ਖਿਲਾਫ਼ ਤਿੱਖਾ ਰੋਸ ਜਾਹਰ ਕੀਤਾ ਗਿਆ। ਯੂਨੀਅਨ ਦੇ ਆਗੂਆਂ ਵੱਲੋਂ ਸਪੱਸ਼ਟ ਆਖ ਦਿੱਤਾ ਗਿਆ ਕਿ ਜੇਕਰ ਸਰਕਾਰ ਵੱਲੋਂ ਪਿੰਡਾਂ ਅੰਦਰ ਵਿਕਾਸ ਕਾਰਜ਼ਾਂ ਸਮੇਤ ਉਨ੍ਹਾਂ ਦੇ ਨਿਗੁਣੇ ਮਾਣ ਭੱਤਿਆਂ ਸਮੇਤ ਹੋਰ ਮੰਗਾਂ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਸਰਪੰਚ ਵੀ ਸਰਕਾਰ ਨਾਲ ਕਿਸੇ ਪ੍ਰਕਾਰ ਦਾ ਸਹਿਯੋਗ ਨਹੀਂ ਕਰਨਗੇ।

ਯੂਨੀਅਨ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਦੋ ਰੋਜ਼ਾ ਧਰਨੇ ਵਿੱਚ ਪੰਜਾਬ ਦੀਆਂ ਲਗਭਗ ਸੱਤ ਹਜਾਰ ਤੋਂ ਵੱਧ ਪੰਚਾਇਤਾਂ ਵੱਲੋਂ ਭਾਗ ਲਿਆ ਗਿਆ ਹੈ। ਸਰਪੰਚ ਪੰਚਾਇਤ ਯੂਨੀਅਨ ਆਫ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਫਹਿਤਗੜ੍ਹ ਸਾਹਿਬ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ 10 ਦਿਨ ਕੋਈ ਕੰਮ ਨਹੀਂ ਕਰਨਗੇ ਅਤੇ ਨਾ ਹੀ ਪਿੰਡਾਂ ਵਿੱਚ ਹੋਣ ਵਾਲੇ ਕਿਸੇ ਵਿਧਾਇਕ ਜਾਂ ਮੰਤਰੀ ਦੇ ਸਮਾਗਮਾਂ ਦਾ ਹਿੱਸਾ ਬਣਨਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ 10 ਦਿਨਾਂ ਤੱਕ ਨਾ ਕੋਈ ਮਤਾ ਅਤੇ ਨਾ ਹੀ ਹੋਰ ਕਿਸੇ ਕੰਮ ਨੂੰ ਹੱਥ ਲਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 10 ਦਿਨਾਂ ਬਾਅਦ ਵੀ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਰਾਬਤਾ ਕਾਇਮ ਨਹੀਂ ਕੀਤਾ ਜਾਂਦਾ ਤਾ ਉਹ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਧਰਨਾ ਦੇਣਗੇ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਲਈ ਵੀ ਮਜ਼ਬੂਰ ਹੋਣਗੇ।

ਯੂਨੀਅਨ ਆਗੂਆਂ ਨੇ ਚੇਤਾਵਾਨੀ ਦਿੰਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਸਰਕਾਰ ਕਰੜੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੇ। ਉਨ੍ਹਾਂ ਕਿਹਾ ਕਿ ਪੰਚਾਇਤਾਂ ਉਸ ਪਾਰਟੀ ਦਾ ਸਾਥ ਦੇਣਗੀਆਂ ਜੋਂ ਸਾਡੇ ਹੱਕਾ ਲਈ ਖੜਨਗੇ। ਇਸ ਮੌਕੇ ਮੀਤ ਪ੍ਰਧਾਨ ਮੱਖਣ ਝੰਡੀ , ਚਮਕੌਰ ਸਿੰਘ, ਯਾਦਵਿੰਦਰ ਸਿੰਘ ਧਨੋਰੀ, ਜਗਦੀਪ ਸਿੰਘ ਬਲਾਕ ਪ੍ਰਧਾਨ ਮਾਨਸਾ , ਬਲਾਕ ਪ੍ਰਧਾਨ ਸਿਵਦਰਸ਼ਨ ਸਿੰਘ ਸੁਨਾਮ ਆਦਿ ਨੇ ਕਿਹਾ ਕਿ ਸਰਪੰਚਾਂ ਵੱਲੋਂ ਕੱਲ ਮੋਤੀ ਮਹਿਲਾ ਨੇੜੇ ਧਰਨਾ ਦੇਣ ਦੇ ਬਾਵਜ਼ੂਦ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ