Nawaz Sharif - Sach Kahoon Punjabi
ਇਮਰਾਨ ਦੀ ਰੈਲੀ ਦਾ ਉਦੇਸ਼ ਆਪਣੀ ਪਸੰਦ ਦੇ ਸੈਨਾ ਪ੍ਰਮੁੱਖ ਦੀ ਨਿਯੁਕਤੀ : ਨਵਾਜ
ਇਮਰਾਨ ਦੀ ਰੈਲੀ ਦਾ ਉਦੇਸ਼ ਆਪਣੀ ਪਸੰਦ ਦੇ ਸੈਨਾ ਪ੍ਰਮੁੱਖ ਦੀ ਨਿਯੁਕਤੀ : ਨਵਾਜ
ਇਸਲਾਮਾਬਾਦ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਐੱਨ (ਪੀ.ਐੱਮ.ਐੱਲ.-ਐੱਨ.) ਦੇ ਸੀਨੀਅਰ ਨੇਤਾ ਨਵਾਜ਼ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਚੇਅਰਮੈਨ ਇਮਰਾਨ ਖਾਨ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਰੈਲੀ ਦਾ ਉਦੇਸ਼ ਆਪਣੀ ਪਸੰਦ ਦਾ ਫੌਜੀ ਮੁਖੀ ਨਿਯੁਕਤ ਕਰਨਾ ਹੈ।
ਅੱਜ ਡਾਨ ਨਿਊਜ਼ ’ਚ ਛਪੀ ਰਿਪੋਰਟ ਮੁਤਾਬਕ ਸ਼ਰੀਫ ਨੇ ਟਵੀਟ ਕੀਤਾ ਕਿ ਇਮਰਾਨ ਖਾਨ ਦਾ ਲਾਂਗ ਮਾਰਚ ਕਿਸੇ ਕ੍ਰਾਂਤੀ ਲਈ ਨਹੀਂ, ਸਗੋਂ ਆਪਣੀ ਪਸੰਦ ਦੇ ਫੌਜ ਮੁਖੀ ਦੀ ਨਿਯੁਕਤੀ ਲਈ ਹੈ। ਉਨ੍ਹਾਂ ਕਿਹਾ ਕਿ ਪੀਟੀਆਈ ਆਗੂ ਜਿਸ ਕ੍ਰਾਂਤੀ ਦਾ ਵਾਅਦਾ ਕਰ ਰਹੇ ਸਨ, ਉਹ ਉਨ੍ਹਾਂ ਦੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਦੇਸ਼ ਨੇ ਪਹਿਲਾਂ ਹੀ ਦੇਖਿਆ ਹੈ।
ਉਨ੍ਹਾਂ ਕਿਹਾ ਕਿ ਇਮਰਾਨ ਖਾਨ ਤੋਸ਼ਾਖਾਨਾ ਕੇਸਾਂ ਵਿੱਚ ਵਿਦੇਸ਼ੀ ਫੰਡਿੰਗ ਅਤੇ 50 ਅਰਬ ਰੁਪਏ ਦੀ ਲੁੱਟ ਦੇ ਨਿਰਵਿਵਾਦ ਸਬੂਤਾਂ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਚੋਰ ਸਾਬਤ ਹੋਇਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਟਵੀਟ ਕੀਤਾ, ‘‘ਇਮਰਾਨ ਨਿਆਜ਼ੀ ਖਤਰਨਾਕ ਖੇਡ ਖੇਡ ਰਿਹਾ ਹੈ। ਉਹ ਅਰਸ਼ਦ ਸ਼ਰੀਫ ਦੇ ਦਰਦਨਾਕ ਕਤਲ ਨੂੰ ਮਾੜੀ ਰਾਜਨੀਤੀ ਲਈ ਵਰਤ ਰਿਹਾ ਹੈ ਅਤੇ ਦੇਸ਼ ਦੀਆਂ ਸੰਸਥਾਵਾਂ ’ਤੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਨੂੰ ਅਜਿਹੇ ਬੇਬੁਨਿਆਦ ਦੋਸ਼ਾਂ ਦਾ ਸਹਾਰਾ ਲੈਣ ਦੀ ਬਜਾਏ ਨਿਆਂਇਕ ਕਮਿਸ਼ਨ ਦੇ ਨਤੀਜਿਆਂ ਦਾ ਸਬਰ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ’’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੀਐਮਐਲ-ਐਨ ਸਰਕਾਰ ਮੁਸ਼ੱਰਫ਼ ਨੂੰ ਪਾਕਿ ਪਰਤਨ ਦੀ ਸੁਵਿਧਾ ਦੇਵੇ : ਨਵਾਜ਼
ਪੀਐਮਐਲ-ਐਨ ਸਰਕਾਰ ਮੁਸ਼ੱਰਫ਼ ਨੂੰ ਪਾਕਿ ਪਰਤਨ ਦੀ ਸੁਵਿਧਾ ਦੇਵੇ : ਨਵਾਜ਼
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਘੀ ਸਰਕਾਰ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਇਲਾਜ ਕਰਵਾ ਰਹੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਦੀ ਪਾਕਿਸਤਾਨ ਵਾਪਸੀ ਦੀ ਸਹੂਲਤ ਦੇਣ ਦੀ ਅਪੀਲ ਕੀਤੀ ਹੈ। ਡਾਨ ਅਖਬਾਰ ਨੇ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਵੇਜ਼ ਮੁਸ਼ੱਰਫ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਜਾਂ ਵਿਰੋਧ ਨਹੀਂ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਆਪਣੇ ਅਜ਼ੀਜ਼ਾਂ ਲਈ ਸਦਮੇ ਵਿੱਚੋਂ ਲੰਘੇ, ਜਿਸ ਤਰ੍ਹਾਂ ਦਾ ਸਦਮਾ ਉਨ੍ਹਾਂ ਨੇ ਝੱਲਿਆ ਹੈ।¿;
ਜ਼ਿਕਰਯੋਗ ਹੈ ਕਿ ਜਨਰਲ ਮੁਸ਼ੱਰਫ ਵੱਲੋਂ 1999 ’ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਤਖਤਾਪਲਟ ਕਰਨ ਤੋਂ ਬਾਅਦ ਦੋਵਾਂ ਵਿਚਾਲੇ ਸਬੰਧ ਵਿਗੜ ਗਏ ਸਨ। ਮੁਸ਼ੱਰਫ ਦੀ ਤਰ੍ਹਾਂ ਨਵਾਜ਼ ਨੇ ਵੀ ਪਿਛਲੇ ਕੁਝ ਸਾਲ ਸਵੈ-ਜਲਾਵਤ ਵਿਚ ਬਿਤਾਏ ਹਨ। ਮੁਸ਼ੱਰਫ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ, ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਹ ਵੈਂਟੀਲੇਟਰ ’ਤੇ ਨਹੀਂ ਹਨ ਅਤੇ ਤਿੰਨ ਹਫ਼ਤਿਆਂ ਤੋਂ ਯੂਏਈ ਦੇ ਹਸਪਤਾਲ ਵਿੱਚ ਦਾਖਲ ਹਨ।¿;
ਨਵਾਜ ਸ਼ਰੀਫ ਨੂੰ ਮਿਲੀ ਲਾਹੌਰ ਹਾਈਕੋਰਟ ਤੋਂ ਜ਼ਮਾਨਤ
ਏਜੰਸੀ/ਲਾਹੌਰ । ਚੌਧਰੀ ਸ਼ੂਗਰ ਮਿਲਜ਼ ਕੇਸ ਵਿਚ ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਮੈਡੀਕਲ ਗ੍ਰਾਉੂਂਡ ਦੇ ਅਧਾਰ ‘ਤੇ ਜ਼ਮਾਨਤ ਦੇ ਦਿੱਤੀ ਹੈ ਜਸਟਿਸ ਬਕਾਰ ਨਾਜਾਫ਼ੀ ਦੀ ਅਗਵਾਈ ‘ਚ ਸ਼ੁੱਕਰਵਾਰ ਨੂੰ ਲਾਹੌਰ ਹਾਈਕੋਰਟ ਦੀ ਦੋ ਮੈਂਬਰੀ ਬੈਂਚ ਨੇ ਪੀਐਮਐਲ-ਐਨ ਦੇ ਪ੍ਰਮੁੱਖ ਸ਼ਾਹਬਾਜ਼ ਸ਼ਰੀਫ਼ ਦੀ ਪਟੀਸ਼ਨ ‘ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ਮਾਨਤ ਦੇ ਦਿੱਤੀ ਹੈ । Nawaz Sharif
ਨਵਾਜ ਦੇ ਖਿਲਾਫ਼ ਮਨੀ ਲਾਂਡ੍ਰਿੰਗ ਦੇ ਦੋਸ਼ ਹਨ ਅਤੇ ਉਹ ਫਿਲਹਾਲ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੈਬ ਦੀ ਹਿਰਾਸਤ ਵਿਚ ਹਨ ਸ਼ਰੀਫ਼ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ  ਜ਼ਿਕਰਯੋਗ ਹੈ ਕਿ ਨਵਾਜ ਸ਼ਰੀਫ਼ ਦੀ ਸੋਮਵਾਰ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ ਦੇਰ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਨਵਾਜ ਸ਼ਰੀਫ਼ ਦੀ ਪਲੇਟਲੇਟ ਕਾਉਂਟ ਬਹੁਤ ਘੱਟ ਗਈਆਂ ਸਨ। Nawaz Sharif
ਇਸ ਦੇ ਤਹਿਤ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਾਉਣ ਦੀ ਸਲਾਹ ਦਿੱਤੀ ਸੀ ਨਵਾਜ ਸ਼ਰੀਫ਼ ਨੂੰ ਲਾਹੌਰ ਦੇ ਫ਼ੌਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਇਸ ਦੌਰਾਨ ਨਵਾਜ ਦੇ ਭਰਾ ਸ਼ਾਹਬਾਜ ਸ਼ਰੀਫ਼ ਨੇ ਇਮਰਾਨ ‘ਤੇ ਨਿਸ਼ਾਨਾ ਵਿੰਨ੍ਹਿਆ ਸੀ ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਭਰਾ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਹੋ ਰਹੀ, ਜੇਕਰ ਮੇਰੇ ਭਰਾ ਨੂੰ ਕੁਝ ਵੀ ਹੋਇਆ ਤਾਂ ਉਸ ਦੇ ਜਿੰਮੇਵਾਰ ਇਮਰਾਨ ਖਾਨ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਾਕਟਰਾਂ ਵੱਲੋਂ ਸਰੀਫ ਨੂੰ ਦਾਖਲ ਕਰਾਉਣ ਦੀ ਕੀਤੀ ਸੀ ਅਪੀਲ
ਲਾਹੌਰ, ਏਜੰਸੀ।
ਭ੍ਰਿਸ਼ਟਾਚਾਰ ਦੇ ਦੋਸ਼ ‘ਚ ਪਾਕਿਸਤਾਨ ਦੀ ਰਾਵਲਪਿੰਡੀ ਜੇਲ ‘ਚ ਸਜਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਸਿਹਤ ਨੂੰ ਦੇਖਦੇ ਹੋਏ ਐਤਵਾਰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਸਰਕਾਰੀ ਅਧਿਕਾਰੀ ਤੋਂ ਇਲਾਵਾ ਨਵਾਜ ਸ਼ਰੀਫ ਦੀ ਪਾਰਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸ਼ਰੀਫ ਅਤੇ ਉਸਦੀ ਬੇਟੀ ਮਰਿਅਮ ਨੂੰ 13 ਜੁਲਾਈ ਨੂੰ ਬ੍ਰਿਟੇਨ ਤੋਂ ਪਾਕਿਸਤਾਨ ਆਉਂਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।
ਦੋਵਾਂ ਨੂੰ ਰਾਵਲਪਿੰਡੀ ਦੇ ਗਰਿਸਨ ਕਸਬੇ ‘ਚ ਸਥਿਤ ਅਦਿਆਲਾ ਜੇਲ ‘ਚ ਸਜਾ ਕੱਟ ਰਹੇ ਹਨ। ਬ੍ਰਿਟੇਨ ‘ਚ 1990 ‘ਚ ਆਲੀਸ਼ਾਨ ਫਲੈਟ ਖਰੀਦਣ ਦੇ ਦੋਸ਼ ‘ਚ ਛੇ ਜੁਲਾਈ ਨੂੰ ਭ੍ਰਿਸ਼ਟਾਚਾਰ ਰੋਕਣ ਅਦਾਲਤ ਨੇ ਸ਼ਰੀਫ ਨੂੰ 10 ਸਾਲ ਤੇ ਉਸਦੀ ਬੇਟੀ ਨੂੰ ਸੱਤ ਸਾਲ ਦੀ ਸਜਾ ਸੁਣਾਈ ਸੀ। ਇਸ ਤੋਂ ਪਹਿਲਾਂ ਡਾਕਟਰਾਂ ਨੇ ਜੇਲ ਪ੍ਰਸ਼ਾਸਨ ਤੋਂ ਉਨ੍ਹਾਂ ਹਸਪਤਾਲ ‘ਚ ਦਾਖਲ ਕਰਾਉਣ ਦੀ ਅਪੀਲ ਕੀਤੀ ਸੀ। ਪੰਜਾਬ ਪ੍ਰਾਂਤ ਦੇ ਮੁੱਖਮੰਤਰੀ ਹਸਨ ਅਸਕਾਰੀ ਰਿਜਵੀ ਨੇ ਕਿਹਾ, ”ਅਦਿਆਲਾ ਜੇਲ ਦੇ ਡਾਕਟਰਾਂ ਨੇ ਨਵਾਜ ਸ਼ਰੀਫ ਦੀ ਈਸੀਜੀ ‘ਚ ਬਦਲਾਅ ਦੇਖਿਆ ਹੈ।”
ਈਸੀਟੀ ਟੈਸਟ ਨਾਲ ਇਸਦੀ ਦਿਲ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵਾਜ ਸ਼ਰੀਫ ਦੀ ਸਿਹਤ ਸਬੰਧੀ ਕੋਈ ਜੋਖਮ ਨਹੀਂ ਲੈ ਸਕਦੇ ਇਸ ਲਈ ਅਸੀਂ ਜੇਲ ਪ੍ਰਸਾਸਨ ਨੂੰ ਉਨ੍ਹਾਂ ਰਾਵਲਪਿੰਡੀ ਦਿਲ ਦੇ ਰੋਗ ਸੰਸਥਾ ਜਾ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਮਾਈਸਿਸ ‘ਚ ਟਰਾਂਸਫਰ ਕਰਨ ਦੇ ਨਿਰਦੇਸ਼ ਦਿੱਤਾ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਸ਼ੀ ਨਵਾਜ ਬਣੇ ਨਾਇਕ
ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੇ ਉਨ੍ਹਾਂ ਦੀ ਬੇਟੀ ਮਰੀਅਮ ਦੀ ਗ੍ਰਿਫ਼ਤਾਰੀ ਨਾਲ ਉੱਥੋਂ ਦੀ ਸਿਆਸਤ ‘ਚ ਭੂਚਾਲ ਜਿਹਾ ਮੱਚ ਗਿਆ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿ ‘ਚ ਆਮ ਚੋਣਾਂ ਸਿਰ ‘ਤੇ ਹੋਣ ਕਾਰਨ ਇਹ ਘਟਨਾ ਚੱਕਰ ਬਹੁਤ ਅਹਿਮੀਅਤ ਰੱਖਦਾ ਹੈ। ਭਾਵੇਂ ਪਾਕਿ ਦੀ ਨਿਆਂਪਾਲਿਕਾ ‘ਤੇ ਫੌਜ ਤੇ ਕੱਟੜਪੰਥੀਆਂ ਦਾ ਪ੍ਰਭਾਵ ਹੈ। ਫਿਰ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਠੋਸ ਮਾਮਲੇ ਨੂੰ ਉਠਾਇਆ ਹੈ। (Nawaz Sharif)
ਪਨਾਮਾ ਪੇਪਰ ਮਾਮਲਾ ਪਾਕਿ ਦਾ ਅੰਦਰੂਨੀ ਮਾਮਲਾ ਨਹੀਂ ਜਿਸ ਨੂੰ ਸ਼ਰੀਫ਼ ਪਰਿਵਾਰ ਖਿਲਾਫ ਸਿਰਫ ਬਦਲੇ ਦੀ ਕਾਰਵਾਈ ਕਿਹਾ ਜਾਵੇ। ਦੂਜੇ ਪਾਸੇ ਹੋਰਨਾਂ ਸਿਆਸਤਦਾਨਾਂ ਦੇ ਮੁਕਾਬਲੇ ਨਵਾਜ ਸ਼ਰੀਫ਼ ਨੇ ਇੰਨੀ ਹਿੰਮਤ ਜ਼ਰੂਰ ਵਿਖਾਈ ਹੈ ਕਿ ਉਹ ਕਾਨੂੰਨ ਤੋਂ ਭੱਜੇ ਨਹੀਂ ਸ਼ਰੀਫ਼ ਨੇ 70 ਤੋਂ ਵੱਧ ਅਦਾਲਤੀ ਪੇਸ਼ੀਆਂ ਨਿੱਜੀ ਤੌਰ ‘ਤੇ ਭੁਗਤੀਆਂ ਹਨ ਜੇਕਰ ਉਹ ਚਾਹੁੰਦੇ ਤਾਂ ਸਜ਼ਾ ਹੋਣ ‘ਤੇ ਵਤਨ ਪਰਤਣ ਤੋਂ ਟਾਲਾ ਵੀ ਵੱਟ ਸਕਦੇ ਸਨ। (Nawaz Sharif)]
ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ
ਜੇਲ੍ਹ ‘ਚ ਜਾਣਾ ਤੈਅ ਹੋਣ ਦੇ ਬਾਵਜ਼ੂਦ ਉਨ੍ਹਾਂ ਦਾ ਵਤਨ ਪਰਤਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਲਈ ਚੋਣਾਂ ‘ਚ ਜਨਤਾ ਤੋਂ ਹਮਦਰਦੀ ਦੀ ਵੋਟ ਮਿਲਣ ਦੀ ਵੱਡੀ ਆਸ ਹੈ। ਸ਼ਰੀਫ਼ ਮੁਜ਼ਰਮ ਹੋਣ ਦੇ ਬਾਵਜ਼ੂਦ ‘ਨਾਇਕ’ ਹੋਣ ਦਾ ਪ੍ਰਭਾਵ ਦੇਣ ‘ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਵਰਗੇ ਆਗੂ ਅਦਾਲਤਾਂ ਦੇ ਬੁਲਾਉਣ ਦੇ ਬਾਵਜ਼ੂਦ ਉਸ ਮੁਲਕ ‘ਚ ਬੈਠੇ ਹੋਏ ਹਨ, ਜਿਸ ਦੀ ਕਦੇ ਉਹ ਅਲੋਚਨਾ ਕਰਦੇ ਰਹੇ ਹਨ। (Nawaz Sharif)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਿਆਂ ਦਾ ਚੱਕਰ ਜਿਸ ਤਰ੍ਹਾਂ ਚੋਣਾਂ ਨੂੰ ਵੇਖ ਕੇ ਘੁੰਮਾਇਆ ਗਿਆ, ਉਸ ਪਿੱਛੇ ਸ਼ਰੀਫ਼ ਦੇ ਵਿਰੋਧੀਆਂ ਤੇ ਫੌਜ ਦਾ ਹੱਥ ਹੈ। ਭਾਵੇਂ ਸ਼ਰੀਫ਼ ਮੁਲਕ ‘ਚ ਸੁਤੰਤਰ ਹੋ ਕੇ ਵਿਕਾਸ ਤੇ ਅਮਨ ਲਈ ਕੰਮ ਨਹੀਂ ਕਰ ਸਕੇ ਫਿਰ ਵੀ ਅਜਿਹੇ ਆਗੂਆਂ ‘ਤੇ ਸ਼ਿਕੰਜੇ ਕੱਸੇ ਜਾਣੇ ਪਾਕਿ ਲਈ ਕਾਫੀ ਚੁਣੌਤੀ ਭਰਿਆ ਹੈ। ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ। ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ। (Nawaz Sharif)
ਪੁਲਿਸ ਅਧਿਕਾਰੀ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਜ਼ ਵਿਚ ਜਾ ਪਹੁੰਚੇ ਜਿਹੜਾ ਆਗੂ ਗ੍ਰਿਫ਼ਤਾਰ ਹੋਣ ਲਈ ਹੀ ਲੰਡਨ ਤੋਂ ਹੀ ਚੱਲ ਪਿਆ ਸੀ। ਉਸ ਨੂੰ ਗ੍ਰਿਫ਼ਤਾਰ ਇਸ ਢੰਗ ਨਾਲ ਕੀਤਾ ਗਿਆ ਜਿਵੇਂ ਉਹ (ਸ਼ਰੀਫ਼) ਭੱਜਣ ਦੀ ਤਾਕ ‘ਚ ਹੋਵੇ ਦਰਅਸਲ ਪੁਲਿਸ ਸ਼ਰੀਫ਼ ਦਾ ਅਕਸ ਵਿਗਾੜਨ ਲਈ ਹੇਠਲੇ ਪੱਧਰ ਦੀ ਕਾਰਵਾਈ ਕਰ ਰਹੀ ਸੀ। ਇਹ ਹਾਲਾਤ ਪਾਕਿ ਦੇ ਮਾੜੇ ਹਾਲਾਤਾਂ ਦੀ ਤਸਵੀਰ ਪੇਸ਼ ਕਰਦੇ ਹਨ ਕਿਸੇ ਤਬਦੀਲੀ ਦੀ ਆਸ ਲਈ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ। (Nawaz Sharif)
ਭ੍ਰਿਸ਼ਟਾਚਾਰ ਦੇ ਦੋਸ਼ ‘ਚ ਸ਼ਰੀਫ਼ ਨੂੰ ਅਦਾਲਤ ਨੇ ਸੁਣਾਈ ਹੈ 10 ਸਾਲ ਦੀ ਸਜ਼ਾ | Nawaz Sharif
ਕਈ ਥਾਈਂ ਸ਼ਰੀਫ ਦੇ ਹਮਾਇਤੀਆਂ ਤੇ ਪੁਲਿਸ ਦਰਮਿਆਨ ਝੜਪਾਂ | Nawaz Sharif
ਇਸਲਾਮਾਬਾਦ, (ਏਜੰਸੀ)। ਪਾਕਿ ਦੇ ਸਾਬਕਾ ਵਜ਼ੀਰੇ ਆਜਮ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰੀਅਮ ਸ਼ਰੀਫ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਵਾਜ਼ ਸ਼ਰੀਫ਼ ਲੰਡਨ ਤੋਂ ਲਾਹੌਰ ਵਾਪਸੀ ਲ਼ਈ ਆਬੂਧਾਬੀ ਤੋਂ ਜਹਾਜ਼ ਚੜ੍ਹੇ ਤਾਂ ਇੱਧਰ ਲਾਹੌਰੀ ਗੇਟ ਤੋਂ ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਏਅਰਪੋਰਟ ਵੱਲ ਚਾਲੇ ਪਾ ਦਿੱਤੇ ਹਨ। ਨਵਾਜ਼ ਸ਼ਰੀਫ਼ ਨੇ ਆਬੂਧਾਬੀ ਦੇ ਹਵਾਈ ਅੱਡੇ ‘ਤੇ ਪੱਤਰਕਾਰ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਕੌਣ ਲੋਕ ਸਾਜਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦਾ ਅਗਲਾ ਨਿਸ਼ਾਨਾ ਕੀ ਹੈ। (Nawaz Sharif)
ਜਾਣਕਾਰੀ ਅਨੁਸਾਰ ਨਵਾਜ਼ ਸ਼ਰੀਫ਼ ਅਤੇ ਮਰੀਅਮ ਨਵਾਜ਼ ਆਬੂਧਾਬੀ ਤੋਂ ਅਲਾਇੰਸ ਏਅਰਲਾਇਨਜ਼ ਦੇ ਜਹਾਜ਼ ਰਾਹੀ ਲਾਹੌਰ ਲਈ ਰਵਾਨਾ ਹੋਏ ਲਾਹੌਰ ਪਹੁੰਚਦਿਆਂ ਉਨ੍ਹਾਂ ਨੂੰ ਏਅਰਪੋਰਟ ‘ਤੇ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਮਰੀਅਮ ਸ਼ਰੀਫ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਗਏ ਹਨ। ਪੰਜਾਬ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਰਾਣਾ ਤਨਵੀਰ ਦੀ ਆਗਵਾਈ ‘ਚ ਆ ਰਹੇ ਕਾਫ਼ਲੇ ਦੇ ਲੋਕਾਂ ਨੂੰ ਖਿੰਡਾਉਣ ਲਈ ਕਾਲਾ ਸ਼ਾਹ ਕਾਕੂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ।
ਜ਼ਿਕਰਯੋਗ ਹੈ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਪਿਛਲੇ ਸਾਲ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਤੋਂ ਬਾਅਦ ਆਪਣਾ ਅਹੁਦਾ ਛੱਡਣਾ ਪਿਆ ਸੀ। ਅਦਾਲਤ ਵੱਲੋਂ ਨਵਾਜ਼ ਸ਼ਰੀਫ ਨੂੰ 10 ਸਾਲ ਤੇ ਉਨ੍ਹਾਂ ਦੀ ਬੇਟੀ ਮਰੀਅਮ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। 25 ਜੁਲਾਈ ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਸ਼ਰੀਫ ਦੇ ਪਰਿਵਾਰ ਦੇ ਆਪਣੇ 4 ਫਲੈਟ ਹੋਣ ਸਬੰਧੀ ਉਨ੍ਹਾਂ ਨੂੰ ਪਿਛਲੇ ਹਫ਼ਤੇ ਐਂਟੀਕੁਰੱਪਸ਼ਨ ਕੋਰਟ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ।
ਨਵਾਜ ਸ਼ਰੀਫ ਤੇ ਬੇਟੀ ਮਰੀਅਮ ਪਾਕਿਸਤਾਨ ਰਵਾਨਾ
ਸ਼ਾਮ ਕਰੀਬ ਸਵਾ 6 ਵਜੇ ਪਹੁੰਚਣਗੇ ਲਾਹੌਰ | Nawaz Sharif
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ (Nawaz Sharif) ਸ਼ਰੀਫ ਅਤੇ ਉਹਨਾਂ ਦੀ ਬੇਟੀ ਮਰੀਅਮ ਨਵਾਜ ਸ਼ੁੱਕਰਵਾਰ ਸਵੇਰੇ ਲੰਦਨ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਏ। ਪਾਕਿਸਤਾਨ ਦੇ ਦੈਨਿਕ ਸਮਾਚਾਰ ਪੱਤਰ ਡਾਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨਵਾਜ ਸ਼ਰੀਫ ਅਤੇ ਉਹਨਾਂ ਦੀ ਬੇਟੀ ਅੱਜ ਸ਼ਾਮ ਕਰੀਬ ਸਵਾ 6 ਵਜੇ ਲਾਹੌਰ ਦੇ ਅਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣਗੇ। ਨਵਾਜ ਸ਼ਰੀਫ ਦੀ ਪਤਨੀ ਬੇਗਮ ਕੁਲਸੁਮ ਲੰਦਨ ਦੇ ਇੱਕ ਹਸਪਤਾਲ ‘ਚ ਭਰਤੀ ਹੈ।ਉਹ ਪਤਨੀ ਦੇ ਇਲਾਜ ਦੇ ਸਿਲਸਿਲੇ ‘ਚ ਕਾਫ਼ੀ ਸਮੇਂ ਤੋਂ ਆਪਣੇ ਬੇਟੀ ਨਾਲ ਲੰਦਨ ‘ਚ ਰਹਿ ਰਹੇ ਹਨ। ਨਵਾਜ ਸ਼ਰੀਫ ਅਤੇ ਉਹਨਾਂ ਦੀ ਬੇਟੀ ਮਰੀਅਮ ਨਵਾਜ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ 16 ਮੈਂਬਰੀ ਟੀਮ ਬਣਾਈ ਗਈ ਹੈ। ਦੋਵਾਂ ਨੂੰ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਸਿੱਧਾ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਲਿਆਂਦਾ ਜਾਵੇਗਾ। (Nawaz Sharif)
ਨਵਾਜ ਸ਼ਰੀਫ ਦੇ ਦਾਮਾਦ ਮੁਹੰਮਦ ਸਫਦਰ ਨੂੰ ਐਤਵਾਰ ਨੂੰ ਕੀਤਾ ਜਾ ਚੁੱਕਾ ਗ੍ਰਿਫ਼ਤਾਰ | Nawaz Sharif
ਇਸ ਤੋਂ ਪਹਿਲਾਂ ਨਵਾਜ ਸ਼ਰੀਫ ਦੇ ਦਾਮਾਦ ਮੁਹੰਮਦ ਸਫਦਰ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਦੀ ਅਦਾਲਤ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਛੇ ਜੁਲਾਈ ਨੂੰ ਆਪਣੇ ਇੱਕ ਫੈਸਲੇ ‘ਚ ਨਵਾਜ ਸ਼ਰੀਫ ਨੂੰ 10 ਸਾਲ, ਉਹਨਾਂ ਦੀ ਬੇਟੀ ਮਰੀਅਮ ਨਵਾਜ ਨੂੰ ਸੱਤ ਸਾਲ ਅਤੇ ਦਾਮਾਦ ਕੈਪਟਨ ਸਫਦਰ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਨਵਾਜ ਸ਼ਰੀਫ ‘ਤੇ 80 ਲੱਖ ਪਾਊਂਡ ਅਤੇ ਮਰੀਅਮ ਨਵਾਜ ‘ਤੇ 20 ਲੱਖ ਪਾਊਂਡ ਦਾ ਜੁਰਮਾਨਾ ਵੀ ਲਗਾਇਆ ਹੈ।
ਨਵਾਜ਼ ਸ਼ਰੀਫ ਤੇ ਉਸ ਦੀ ਧੀ ਮਰੀਅਮ ਸ਼ਰੀਫ ਦੇ ਲਾਹੌਰ ਪਹੁੰਚਣ ਦੀ ਸੰਭਾਵਨਾ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸ਼ੁੱਕਰਵਾਰ ਨੂੰ ਦੇਸ਼ ਪਰਤਣ ‘ਤੇ ਹੈਲੀਕਾਪਟਰ ਤੋਂ ਸਿੱਧਾ ਆਦਿਆਲਾ ਜੇਲ੍ਹ ਲਿਜਾਇਆ ਜਾਵੇਗਾ। ਜਿਓ ਨਿਊਜ਼ ਦੇ ਮੁਤਾਬਿਕ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਕੌਮੀ ਜਵਾਬਦੇਹੀ ਬਿਊਰੋ (ਨੈਬ) ਨੇ ਦੋਵਾਂ ਨੂੰ ਹਵਾਈ ਅੱਡੇ ‘ਤੇ ਹੀ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਨੇ ਇਸ ਲਈ ਨੈਬ ਨੂੰ ਸ਼ੁੱਕਰਵਾਰ ਲਈ ਦੋ ਹੈਲੀਕਾਪਟਰ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੇ ਸ਼ੁੱਕਰਵਾਰ ਨੂੰ ਲਾਹੌਰ ਹਵਾਈ ਅੱਡੇ ਪਹੁੰਚਣ ਦੀ ਸੰਭਾਵਨਾ ਹੈ। (Nawaz Sharif)
ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੇ ਦਮਾਦ ਮੁਹੰਮਦ ਸਫਦਰ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜ਼ਿਕਰਯੋਗ ਹੈ ਕਿ ਨੈਬ ਦੀ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਨਵਾਜ਼ ਸ਼ਰੀਫ ਨੂੰ 10 ਸਾਲ, ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਸੱਤ ਸਾਲ ਤੇ ਦਾਮਾਦ ਕੈਪਟਨ ਸਫਦਰ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਅਦਾਲਤ ਨੇ ਨਵਾਜ਼ ਸ਼ਰੀਫ ‘ਤੇ 80 ਲੱਖ ਪਾਊਂਡ ਤੇ ਮਰੀਅਮ ਨਵਾਜ਼ ‘ਤੇ 20 ਲੱਖ ਪਾਊਂਡ ਦਾ ਜ਼ੁਰਮਾਨਾ ਵੀ ਲਾਇਆ ਹੈ। (Nawaz Sharif)
ਨਵਾਜ਼ ਸਰੀਫ਼ ਨੂੰ 10 ਸਾਲਾਂ ਦੀ ਸਜ਼ਾ
ਭ੍ਰਿਸ਼ਟਾਚਾਰ ਮਾਮਲੇ ‘ਚ ਸ਼ਰੀਫ ਦੇ ਨਾਲ ਉਸ ਦੀ ਧੀ ਨੂੰ ਵੀ 7 ਸਾਲ ਦੀ ਸਜ਼ਾ
ਮਰੀਅਮ ਦੇ ਪਤੀ ਸਫ਼ਦਰ ਨੂੰ ਵੀ ਇੱਕ ਸਾਲ ਕੈਦ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਨਵਾਜ਼ ਸਰੀਫ਼ ਨੂੰ 10 ਅਤੇ ਮਰੀਅਮ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਰੀਅਮ ਨਵਾਜ਼ ਨੂੰ 20 ਲੱਖ ਪੌਂਡ ਲਗਭਗ ਪੌਣੇ ਦੋ ਕਰੋੜ ਭਾਰਤੀ ਰੁਪਏ) ਦਾ ਜ਼ੁਰਮਾਨਾ ਵੀ ਲਗਾਇਆ ਹੈ। ਸਜ਼ਾ ਦੇ ਐਲਾਨ ਤੋਂ ਬਾਅਦ ਮਰੀਅਮ ਨਵਾਜ਼ ਚੋਣ ਲੜਨ ਲਈ ਵੀ ਅਯੋਗ ਹੋ ਗਈ ਹੈ। ਪਾਕਿਸਤਾਨ ‘ਚ ਚੋਣਾਂ 25 ਜੁਲਾਈ ਨੂੰ ਹੋਣਗੀਆਂ। ਮਰੀਅਮ ਨਵਾਜ਼ ਲਾਹੌਰ ਏ ਐਨ-127 ਸੀਟ ਤੋਂ ਚੋਣ ਲੜ ਰਹੀ ਹੈ, ਮਰੀਅਮ ਦੇ ਪਤੀ ਕੈਪਟਨ ਸਫ਼ਦਰ ਨੂੰ ਵੀ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਸ ਤੋਂ ਪਹਿਲਾਂ ਅਦਾਲਤ ਨੇ ਤਿੰਨ ਜੁਲਾਈ 2018 ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫ਼ੈਸਲਾ ਸੁਰੱਖਿਅਤ ਕਰ ਲਿਆ ਸੀ। (Nawaz Sharif)
ਇਸਲਾਮਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਮਹਿਮੂਦ ਬਸ਼ੀਰ ਨੇ ਸਾਢੇ 9 ਮਹੀਨਿਆਂ ਤੱਕ ਇਸ ਕੇਸ ਦੀ ਸੁਣਵਾਈ ਕੀਤੀ। ਇਸ ਮਾਮਲੇ ਵਿੱਚ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼, ਹਸਨ ਨਵਾਜ਼, ਹੁਸੈਨ ਨਵਾਜ਼ ਅਤੇ ਕੈਪਟਨ ਸਫਦਰ ਵੀ ਮੁਲਜ਼ਮ ਹਨ। ਅਦਾਲਤ ਨੇ ਹਸਨ ਨਵਾਜ਼ ਅਤੇ ਹੁਸੈਨ ਨਵਾਜ਼ ਨੂੰ ਪਹਿਲਾਂ ਹੀ ਭਗੌੜਾ ਕਰਾਰ ਦੇ ਚੁੱਕੀ ਹੈ। ਨਵਾਜ਼ ਸ਼ਰੀਫ਼ ਨੇ ਇਸ ਕੇਸ ਦਾ ਫੈਸਲਾ ਸੱਤ ਦਿਨਾਂ ਤੱਕ ਟਾਲਣ ਦੀ ਪਟੀਸ਼ਨ ਦਿੱਤੀ ਸੀ, ਜਿਸ ‘ਚ ਕਿਹਾ ਗਿਆ ਸੀ। (Nawaz Sharif)
ਕਿ ਪਤਨੀ ਦੀ ਬਿਮਾਰੀ ਕਾਰਨ ਉਹ ਲੰਡਨ ਵਿਚ ਹਨ ਅਤੇ ਤੁਰੰਤ ਮੁਲਕ ਵਾਪਸ ਨਹੀ ਆ ਸਕਦੇ ਨਵਾਜ਼ ਸਰੀਫ਼ ਨੂੰ ਪਹਿਲਾਂ ਵੀ ਸਿਆਸੀ ਵਿਰੋਧੀਆਂ ਵੱਲੋਂ ਪਾਏ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ, ਉਹ ਦੋ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਪਾਰਟੀ ਦੀ ਸੱਤਾ ਦੌਰਾਨ ਅਦਾਲਤ ਨੇ ਫੈਸਲਾ ਸੁਣਾਇਆ ਹੈ। ਜ਼ਿਲ੍ਹਾ ਪ੍ਰਸਾਸਨ ਨੇ ਰਾਜਧਾਨੀ ‘ਚ ਧਾਰਾ 144 ਲਾ ਦਿੱਤੀ ਹੈ। 14 ਜੂਨ ਤੋਂ ਨਵਾਜ਼ ਤੇ ਮਰੀਅਮ ਲੰਦਨ ‘ਚ ਹਨ। (Nawaz Sharif)
ਹੁਣ ਕੀ ਕਰਨਗੇ ਨਵਾਜ਼? | Nawaz Sharif
ਕੋਰਟ ਦੇ ਫੈਸਲੇ ਤੋਂ ਬਾਅਦ ਨਵਾਜ਼ ਸ਼ਰੀਫ ਦੇ ਭਰਾ ਸਾਹਬਾਜ਼ ਸ਼ਰੀਫ ਨੇ ਕਿਹਾ ਕਿ ਚੋਣਾਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਸਾਡੇ ਉਮੀਦਵਾਰ ਨਿਆਂ ਦੀਆਂ ਗੱਲਾਂ ਨੂੰ ਕੈਂਪਾਂ ਦੌਰਾਨ ਉਠਾਉਣਗੇ ਸਾਨੂੰ ਫੈਸਲੇ ਤੋਂ ਨਿਰਾਸ਼ਾ ਹੋਈ। ਉਨਾਂ ਅੱਗੇ ਦੀ ਕਾਰਵਾਈ ‘ਤੇ ਕਿਹਾ, ”ਅਸੀਂ ਨਿਆਂ ਲਈ ਸਾਰੇ ਕਾਨੂੰਨੀ ਤੇ ਸੰਵਿਧਾਨਿਕ ਪਹਿਲੂਆਂ ‘ਤੇ ਵਿਚਾਰ ਕਰਾਂਗੇ, ਨਵਾਜ਼ ਸ਼ਰੀਫ ਬਹਾਦਰੀ ਨਾਲ ਲੜਨਗੇ।
ਲੰਡਨ ਦਾ ਅਪਾਰਮੈਂਟ ਜ਼ਬਤ ਕਰਨ ਦੇ ਆਦੇਸ਼ | Nawaz Sharif
ਅਦਾਲਤ ਨੇ ਇਵੇਨਫੀਲ਼ਡ ਅਪਾਰਮੈਂਟ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਨੈਸ਼ਨਲ ਅਕਾਊਂਟੇਬਿਲਟੀ ਬੋਰਡ ਦੇ ਸੰਚਾਲਕ ਸਰਦਾਰ ਮੁਜੱਫ਼ਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਦਾਲਤ ਨੇ ਆਪਣੇ ਫੈਸਲੇ ‘ਚ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਇਵੇਨਫੀਲ਼ਡ ਅਪਾਰਮੈਂਟ ਜ਼ਬਤ ਕਰ ਲਵੇ ਇਵੇਨਫੀਲ਼ਡ ਅਪਾਰਮੈਂਟ ਲੰਡਨ ‘ਚ ਨਵਾਜ਼ ਸ਼ਰੀਫ਼ ਦੀ ਜਾਇਦਾਦ ਦੱਸੀ ਜਾਂਦੀ ਹੈ। ਇਸ ਸਬੰਧੀ ਭ੍ਰਿਸ਼ਟਾਚਾਰ ਦਾ ਮਾਮਲਾ ਚੱਲ ਰਿਹਾ ਸੀ। (Nawaz Sharif)
ਨਵਾਜ ਸ਼ਰੀਫ ਨੇ ਕਬੂਲਿਆ ਮੁੰਬਈ ਹਮਲੇ ਪਿੱਛੇ ਪਾਕਿਸਤਾਨ ਦਾ ਸੀ ਹੱਥ
ਪਾਕਿ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ 2008 ‘ਚ ਮੁੰਬਈ ਹਮਲਿਆਂ ‘ਚ ਉਸ ਦੀ ਕੋਈ ਭੂਮਿਕਾ ਹੈ | Nawaz Sharif
ਇਸਲਾਮਾਬਾਦ (ਏਜੰਸੀ) ਪਾਕਿਸਤਾਨ ਦੇ ਸਾਬਕਾ ਪੀਐਮ ਤੇ ਫਿਲਹਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨਵਾਜ ਸ਼ਰੀਫ ਨੇ ਕਬੂਲ ਕਰ ਲਿਆ ਕਿ ਮੁੰਬਈ ਹਮਲੇ ‘ਚ ਪਾਕਿਸਤਾਨੀ ਅੱਤਵਾਦੀਆਂ ਦਾ ਹੀ ਹੱਥ ਸੀ ਨਵਾਜ ਸ਼ਰੀਫ ਦੀ ਇਸ ਸਵੀਕਾਰਤਾ ਨੇ ਪਾਕਿਸਤਾਨ ਦੇ ਹਮੇਸ਼ਾ ਦੇ ਉਸ ਦਾਅਵੇ ਨੂੰ ਵੀ ਖਤਮ ਕਰ ਦਿੱਤਾ ਹੈ, ਜਿਸ ‘ਚ ਉਹ ਅੱਤਵਾਦੀਆਂ ਨੂੰ ਪਾਲਣ ਦੇ ਦੋਸ਼ਾਂ ਤੋਂ ਪੱਲਾ ਝਾੜਦਾ ਰਿਹਾ ਹੈ। (Nawaz Sharif)
ਨਵਾਜ ਨੇ ਇੱਕ ਇੰਟਰਵਿਊ ‘ਚ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਦੇਸ਼ ‘ਚ ਅੱਤਵਾਦੀ ਸੰਗਠਨ ਸਰਗਰਮ ਹਨ ਨਵਾਜ ਸ਼ਰੀਫ ਨੇ ਮੁੰਬਈ ਹਮਲਿਆਂ ਦੀ ਪਾਕਿ ‘ਚ ਅੜਕੀ ਪਈ ਸੁਣਵਾਈ ‘ਤੇ ਵੀ ਸਵਾਲ ਚੁੱਕਿਆ ਹੈ ਸ਼ੁੱਕਰਵਾਰ ਨੂੰ ਮੁਲਤਾਨ ‘ਚ ਰੈਲੀ ਤੋਂ ਪਹਿਲਾਂ ‘ਦ ਡਾੱਨ’ ਨੂੰ ਦਿੱਤੇ ਇੰਟਰਵਿਊ ‘ਚ ਨਵਾਜ਼ ਨੇ ਕਿਹਾ, ‘ਤੁਸੀਂ ਇੱਕ ਦੇਸ਼ ਨੂੰ ਨਹੀਂ ਚਲਾ ਸਕਦੇ ਜਦੋਂ ਦੋ ਜਾਂ ਤਿੰਨ ਸਮਾਨਾਂਤਰ ਸਰਕਾਰਾਂ ਚੱਲ ਰਹੀਆਂ ਹੋਣ ਇਹ ਰੋਕਣਾ ਪਵੇਗਾ। (Nawaz Sharif)
ਸਿਰਫ਼ ਇੱਕ ਹੀ ਸਰਕਾਰ ਹੋ ਸਕਦੀ ਹੈ ਜੋ ਸੰਵਿਧਾਨਿਕ ਪ੍ਰਕਿਰਿਆ ਨਾਲ ਚੁਣੀ ਗਈ ਹੋਵੇ’ ਨਵਾਜ ਨੇ ਅੱਗੇ ਕਿਹਾ, ਅੱਤਵਾਦੀ ਸੰਗਠਨ ਸਰਗਰਮ ਹਨ, ਕੀ ਸਾਨੂੰ ਉਨ੍ਹਾਂ ਸਰਹੱਦ ਪਾਰ ਕਰਨ ਤੇ ਮੁੰਬਈ ‘ਚ 150 ਵਿਅਕਤੀਆਂ ਦੇ ਕਤਲ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ? ਮੈਨੂੰ ਦੱਸੋ ਰਾਵਲਪਿੰਡੀ ਅੱਤਵਾਦ ਰੋਕੂ ਅਦਾਲਤ ‘ਚ ਮੁੰਬਈ ਹਮਲਿਆਂ ਦਾ ਟਰਾਇਲ ਪੈਂਡਿੰਗ ਹੋਣ ਦਾ ਹਵਾਲਾ ਦਿੰਦਿਆਂ ਨਵਾਜ਼ ਨੇ ਕਿਹਾ, ‘ਅਸੀਂ ਸੁਣਵਾਈ ਕਿਉਂ ਨਹੀਂ ਪੂਰੀ ਕੀਤੀ?’ ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਰਿਹਾ ਹੈ ਕਿ 2008 ‘ਚ ਮੁੰਬਈ ਹਮਲਿਆਂ ‘ਚ ਉਸ ਦੀ ਕੋਈ ਭੂਮਿਕਾ ਹੈ। (Nawaz Sharif)
ਨਵਾਜ਼ ਅਤੇ ਪਰਿਵਾਰ ਦਾ ਨਾਂਅ ECL ਵਿੱਚ ਪਾਉਣ ਦੀ ਅਪੀਲ
ਇਸਲਾਮਾਬਾਦ: ਨਵਾਜ਼ ਸ਼ਰੀਫ਼ ਮਾਮਲੇ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਉਹ ਪਟੀਸ਼ਨ ਮਨਜ਼ੂਰ ਕਰ ਲਈ ਹੈ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਾ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਪੀਐੱਮ ਅਹੁਦੇ ਤੋਂ ਹਟਾਏ ਗਏ ਸ਼ਰੀਫ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਨਾਂਅ ਐਗਜਿਟ ਕੰਟਰੋਲ ਸੂਚੀ (ECL) ਵਿੱਚ ਪਾਉਣ ਅਤੇ ਉਨ੍ਹਾਂ ਦੇ ਖਾਤੇ ਫਰੀਜ਼ ਕਰਨ ਦੀ ਅਪੀਲ ਕੀਤੀ ਗਈ ਹੈ।
ਪਾਕਿ ਸੁਪਰੀਮ ਕੋਰਟ ਵਿੱਚ ਵੀ ਦਾਇਰ ਹੋਈ ਹੈ ਪਟੀਸ਼ਨ
ਸ਼ਰੀਫ਼, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਸ਼ਾਕ ਡਾਰ ਦਾ ਨਾਂਅ ਐਗਜਿਟ ਕੰਟਰੋਲ ਸੂਚੀ ਵਿੱਚ ਪਾਉਣ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਪਾਕਿਸਤਾਨ ਸੁਪਰੀਮ ਕੋਰਟ ਵਿੱਚ ਵੀ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਲੋਕ ਦੇਸ਼ ਤੋਂ ਫਰਾਰ ਹੋ ਸਕਦੇ ਹਨ। ਪਟੀਸ਼ਨਰ ਨੇ ਇਨ੍ਹਾਂ ਦੇ ਖਾਤੇ ਫਰੀਜ਼ ਕਰਨ ਅਤੇ ਉਨ੍ਹਾਂ ‘ਚੋਂ ਪੈਸੇ ਜਬਤ ਕਰਕੇ ਦੇਸ਼ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਦਾ ਆਦੇਸ਼ ਦੇਣ ਵੀ ਮੰਗ ਕੀਤੀ ਹੈ।
ਕੀ ਹੈ ਪਨਾਮਾ ਪੇਪਰਜ਼ ਲੀਕ?
ਦੁਨੀਆਂ ਭਰ ਦੇ 140 ਆਗੂਆਂ ਅਤੇ ਸੈਂਕੜੇ ਸੈਲੀਬਿਰਟੀਜ਼ ਨੇ ਟੈਕਸ ਹੈਵਨ ਕੰਟਰੀਜ਼ ਵਿੱਚ ਪੈਸਾ ਇਨਵੈਸਟ ਕੀਤਾ।
ਇਨ੍ਹਾਂ ਵਿੱਚ ਨਵਾਜ਼ ਸ਼ਰੀਫ਼ ਦਾ ਵੀ ਨਾਂਅ ਸ਼ਾਮਲ ਹੈ।
ਇਨ੍ਹਾਂ ਸੈਲੀਬਿਰਟੀਜ਼ ਨੇ ਸ਼ੈਡੋ ਕੰਪਨੀਆਂ, ਟਰੱਸਟ ਅਤੇ ਕਾਰਪੋਰੇਸ਼ਨ ਬਣਾਏ ਅਤੇ ਇਨ੍ਹਾਂ ਦੇ ਜ਼ਰੀਏ ਟੈਕਸ ਬਚਾਇਆ।
ਲੀਕ ਹੋਏ ਡਾਕੂਮੈਂਟਸ ਖਾਸ ਤੌਰ ‘ਤੇ ਪਨਾਮਾ, ਬ੍ਰਿਟਿਸ਼ ਵਰਜਨ ਆਈਲੈਂਡ ਅਤੇ ਬਹਾਮਾਸ ਵਿੱਚ ਹੋਏ ਇਨਵੈਸਟਮੈਂਟ ਬਾਰੇ ਦੱਸਦੇ ਹਨ।
ਸਵਾਲਾਂ ਦੇ ਘੇਰੇ ਵਿੱਚ ਆਏ ਲੋਕਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਇਨਵੈਸਟਮੈਂਟ ਇਸ ਲਈ ਕੀਤਾ, ਕਿਉਂਕਿ ਇੱਥੇ ਟੈਕਸ ਨਿਯਮ ਕਾਫ਼ੀ ਅਸਾਨ ਹਨ।
ਕਲਾਈਂਟ ਦੀ ਆਈਡਿਟਿਟੀ ਦਾ ਖੁਲਾਸਾ ਨਹੀਂ ਕੀਤਾ ਜਾਂਦਾ।
ਪਨਾਮਾ ਵਿੱਚ ਅਜਿਹੀਆਂ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਸੀਕ੍ਰੇਟ ਇੰਟਰਨੈਸ਼ਨਲ ਬਿਜਨਸ ਕੰਪਨੀਆਂ ਹਨ।
ਪਨਾਮਾ ਮਾਮਲੇ ਦੀ ਜਾਂਚ ਕਰਨ ਵਾਲੀ ਜੁਆਇੰਟ ਇਨਵੈਸਟੀਗੇਸ਼ਨ ਟੀਮ (JIT) ਨੇ ਆਪਣੀ ਫਾਈਨਲ ਰਿਪੋਰਟ ਵਿੱਚ ਕਿਹਾ ਕਿ 1990 ਵਿੱਚ ਪੀਐੱਮ ਦੇ ਤੌਰ ‘ਤੇ ਆਪਣੇ ਦੂਜੇ ਟੈਨਓਰ ਵਿੱਚ ਸ਼ਰੀਫ਼ ਦੇ ਪਰਿਵਾਰ ਨੇ ਲੰਦਨ ਵਿੱਚ ਜਾਇਦਾਦ ਖਰੀਦੀ ਸੀ। ਸ਼ਰੀਫ਼ ਫੈਮਿਲੀ ਦੇ ਲੰਦਨ ਦੇ 4 ਅਪਾਰਟਮੈਂਟ ਨਾਲ ਜੁੜਿਆ ਮਾਮਲਾ ਉਨ੍ਹਾਂ 8 ਮਾਮਲਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ (NAB) ਨੇ ਦਸੰਬਰ 1999 ਵਿੱਚ ਜਾਂਚ ਸ਼ੁਰੂ ਕੀਤੀ ਸੀ। ਸ਼ਰੀਫ਼ ਦੀ ਵਿਦੇਸ਼ ਵਿੱਚ ਇਨ੍ਹਾਂ ਜਾਇਦਾਦਾਂ ਦਾ ਖੁਲਾਸਾ ਉਨ੍ਹਾਂ ਹੋਇਆ, ਜਦੋਂ ਲੀਕ ਹੋਏ ਪਨਾਮਾ ਪੇਪਰਜ਼ ਵਿੱਚ ਵਿਖਾਇਆ ਗਿਆ ਕਿ ਇਨ੍ਹਾਂ ਦਾ ਮੈਨੇਜਮੈਂਟ ਸ਼ਰੀਫ਼ ਦੇ ਪਰਿਵਾਰ ਦੇ ਮਾਲਕਾਨਾ ਹੱਕ ਵਾਲੀਆਂ ਵਿਦੇਸ਼ੀ ਕੰਪਨੀਆਂ ਕਰਦੀਆਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਾਜ ਸ਼ਰੀਫ਼ ਦਾ ਹਸ਼ਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਅਸਤੀਫ਼ਾ ਦੇਣਾ ਪਿਆ ਹੈ ਭਾਵੇਂ ਨਵਾਜ ਸ਼ਰੀਫ਼ ਨੇ ਪਨਾਮਾ ਮਾਮਲੇ ‘ਚ ਗੱਦੀ ਛੱਡੀ ਹੈ ਪਰ ਉੱਥੇ ਹਾਲਾਤ ਹੀ ਅਜਿਹੇ ਚੱਲ ਰਹੇ ਸਨ ਕਿ ਸ਼ਰੀਫ਼ ਲਈ ਕਾਰਜਕਾਲ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ ਪਾਕਿਸਤਾਨ ਦੀ ਫੌਜ ‘ਤੇ ਕੱਟੜਪੰਥੀ ਤਾਕਤਾਂ ਸ਼ਰੀਫ਼ ਖਿਲਾਫ਼ ਡਟੀਆਂ ਹੋਈਆਂ ਸਨ ਉੱਤੋਂ ਪਨਾਮਾ ਪੇਪਰ ਲੀਕ ਮਾਮਲੇ ਨੇ ਨਵਾਜ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਇਹ ਦੂਜੀ ਵਾਰ ਹੈ ਜਦੋਂ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗੱਦੀ ਤੋਂ ਹਟਾਇਆ ਗਿਆ ਹੈ।
ਜਲਾਵਤਨੀ ਦੀ ਸਜ਼ਾ ਵੀ ਕੱਟ ਚੁੱਕੇ ਹਨ ਨਵਾਜ਼
ਇਸ ਤੋਂ ਪਹਿਲਾਂ ਤੱਤਕਾਲੀ ਫੌਜਮੁਖੀ ਪਰਵੇਜ ਮੁਸ਼ੱਰਫ਼ ਨੇ ਤਖ਼ਤਾ ਪਲਟ ਕੇ ਸ਼ਰੀਫ਼ ਨੂੰ ਸਿਰਫ਼ ਜੇਲ੍ਹ ‘ਚ ਨਹੀਂ ਸੁੱਟਿਆ ਸਗੋਂ ਜਲਾਵਤਨੀ ਦੀ ਸਜ਼ਾ ਵੀ ਦਿੱਤੀ ਜਿੱਥੋਂ ਤੱਕ ਮੁਸ਼ੱਰਫ ਦੀ ਕਾਰਵਾਈ ਦਾ ਸਬੰਧ ਹੈ ਨਵਾਜ਼ ਨੂੰ ਜਲਾਵਤਨੀ ਦੇਣ ਪਿੱਛੇ ਉਸ ਦੀ ਹਕੂਮਤ ਹਥਿਆਉਣ ਦੀ ਲਾਲਸਾ ਸੀ ਜਿਸ ਨੂੰ ਉਸ ਨੇ ਪੂਰਾ ਵੀ ਕੀਤਾ ਪਰ ਇਸ ਨੂੰ ਮਨੁੱਖ ਦੀ ਕਮਜ਼ੋਰੀ ਹੀ ਕਹੀਏ ਕਿ ਬੰਦਾ ਹਕੂਮਤ ਹਾਸਲ ਕਰਕੇ ਸਭ ਕੁਝ ਭੁੱਲ ਜਾਂਦਾ ਹੈ ਜਨਤਾ ਨੇ ਮੁਸ਼ੱਰਫ਼ ਦੇ ਰਾਜ ਵਾਲੇ ਕਾਲੇ ਦੌਰ ਨੂੰ ਨਕਾਰਦਿਆਂ ਵਤਨ ਪਰਤੇ ਨਵਾਜ਼ ਦੇ ਸਿਰ ਸੱਤਾ ਦਾ ਤਾਜ ਫਿਰ ਰੱਖ ਦਿੱਤਾ ਸੀ ਜਨਤਾ ਨੂੰ ਆਸ ਸੀ ਕਿ ਬੁਰੀ ਤਰ੍ਹਾਂ ਪੱਛੜ ਚੁੱਕੇ ਤੇ ਬਦਅਮਨ ਹੋਏ ਪਾਕਿਸਤਾਨ ਨੂੰ ਨਵਾਜ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣਗੇ ਪਰ ਨਵਾਜ ਪਾਕਿ ਦੀ ਰਵਾਇਤੀ ਵਿਦੇਸ਼ ਨੀਤੀ ‘ਚ ਅਜਿਹੇ ਉਲਝੇ ਕਿ ਨਾ ਤਾਂ ਉਹ ਭਾਰਤ ਨਾਲ ਨੇਕ ਸਬੰਧ ਬਣਾ ਸਕੇ ਤੇ ਨਾ ਹੀ ਪਾਕਿ ਦੀ ਜਵਾਨੀ ਨੂੰ ਅੱਤਵਾਦ ਦੀ ਹਨ੍ਹੇਰੀ ਖੱਡ ‘ਚੋਂ ਬਾਹਰ ਕੱਢ ਸਕੇ।
ਅੱਤਵਾਦ ਪ੍ਰਸਤੀ ਤੇ ਅੱਤਵਾਦ ਵਿਰੋਧੀ ਹੋਣ ਦੀ ਦੂਹਰੀ ਖੇਡ ਖੇਡਦਿਆਂ ਸ਼ਰੀਫ਼ ਨੇ ਇਹੀ ਸੋਚ ਲਿਆ ਸੀ ਕਿ ਉਸ ਕਸ਼ਮੀਰ ਮੁੱਦੇ ‘ਤੇ ਹੀ ਸਾਰੀ ਤਾਕਤ ਝੋਕ ਕੇ ਆਪਣੀ ਕੁਰਸੀ ਕਾਇਮ ਰੱਖ ਸਕਣਗੇ ਹੋਰ ਆਗੂਆਂ ਵਾਂਗ ਹੀ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਾਦਸ਼ਾਹੀ ਜਿੰਦਗੀ ਜਿਉਣ ਲਈ ਗੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਦੀ ਖੁੱਲ੍ਹ ਦੇ ਦਿੱਤੀ ਆਖਰ ਸ਼ਰੀਫ਼ ਜਨਤਾ ਦੀ ਨਜ਼ਰ ‘ਚ ਸ਼ਰਾਫ਼ਤ ਗੁਆ ਬੈਠੇ ਸ਼ਰੀਫ਼ ਨਾ ਕੌਮਾਂਤਰੀ ਤੇ ਨਾ ਹੀ ਅੰਦਰੂਨੀ ਮੰਚ ‘ਤੇ ਆਪਣੀ ਸਾਖ਼ ਅੱਗੇ ਵਧਾ ਸਕੇ।
ਪਾਕਿਸਤਾਨ ਲਈ ਖ਼ਤਰਨਾਕ ਮੋੜ
ਭਾਰਤ ਨਾਲ ਦੋਸਤੀ ਦਾ ਵਿਖਾਵਾ ਤੇ ਕਸ਼ਮੀਰ ‘ਚ ਅੱਤਵਾਦ ਦੀ ਹਮਾਇਤ ਕਰਕੇ ਨਵਾਜ ਬੁਰੀ ਤਰ੍ਹਾਂ ਦਿਸ਼ਾਹੀਣ ਹੋ ਚੁੱਕੇ ਸਨ ਪਾਕਿਸਤਾਨ ਲਈ ਇਹ ਮੋੜ ਬੜਾ ਖ਼ਤਰਨਾਕ ਹੈ ਜਿੱਥੇ ਪਹਿਲਾਂ ਹੀ ਅੱਤਵਾਦ ਵਧ-ਫੁੱਲ ਕੇ ਵੱਡਾ ਹੋ ਚੁੱਕਾ ਹੈ, ਗੁਆਂਢੀ ਮੁਲਕ ਦੇ ਨਾਲ-ਨਾਲ ਪਾਕਿ ਲਈ ਵੀ ਖ਼ਤਰਨਾਕ ਹੈ ਪਾਕਿ ‘ਚ ਲੋਕਤੰਤਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਇੱਥੇ ਰਾਜ ਨੇਤਾਵਾਂ ਲਈ ਰਾਜਨੀਤੀ ਦਾ ਕੋਈ ਆਦਰਸ਼ ਨਹੀਂ ਹੈ ਸਚਾਈ ਤੋਂ ਮੂੰਹ ਮੋੜ ਕੇ ਜਿੱਦ ‘ਤੇ ਅੜੇ ਆਗੂਆਂ ਦੀ ਹਾਲਤ ਨਵਾਜ ਵਰਗੀ ਹੁੰਦੀ ਹੈ ਪਾਕਿ ਹੁਕਮਰਾਨਾਂ ਨੂੰ ਆਪਣੇ ਸਮਝਣ ਵਾਲੇ ਕਸ਼ਮੀਰੀ ਉੱਥੋਂ ਦੇ ਤਾਜਾ ਹਾਲਾਤਾਂ ਨੂੰ ਚੰਗੀ ਤਰ੍ਹਾਂ ਵਿਚਾਰਨ ਜਿਹੜੇ ਆਗੂ ਆਪਣੇ ਦੇਸ਼ ਨਾਲ ਧੋਖਾ ਕਰਦੇ ਹਨ ਉਹ ਕਸ਼ਮੀਰੀਆਂ ਦਾ ਕਿੱਥੋਂ ਭਲਾ ਕਰ ਸਕਦੇ ਹਨ ਬਦਹਾਲ ਹੋਏ ਮੁਲਕ ਤੋਂ ਕਿਸੇ ਸਹਾਇਤਾ ਦੀ ਆਸ ਛੱਡ ਕੇ ਕਸ਼ਮੀਰੀ ਅਪਣੇ ਮੁਲਕ ਦੇ ਰਾਜ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਦਾ ਲਾਭ ਉਠਾਉਣ।