Somnath Temple - Sach Kahoon Punjabi

Somnath Temple: ਹਜ਼ਾਰਾਂ ਸਾਲਾਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
Somnath Temple News: ਭਾਰਤੀ ਸਮਾਜ ਸਾਡੀ ਪੁਰਾਤਨ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਅਟੁੱਟ ਸੰਗਮ ਹੈ। ਸਾਡੇ ਦੇਸ਼ ਵਿੱਚ ਅਨੇਕਾਂ ਉਹ ਪਵਿੱਤਰ ਸਥਾਨ ਹਨ, ਜੋ ਸਾਡੀ ਆਸਥਾ ਅਤੇ ਸੰਸਕ੍ਰਿਤੀ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਗੁਜਰਾਤ ਵਿਚ ਸਥਿਤ ਸੋਮਨਾਥ ਮੰਦਰ ਸਿਰਫ਼ ਇੱਕ ਪੂਜਾ ਸਥਾਨ ਨਹੀਂ, ਸਗੋਂ ਇਹ ਭਾਰਤ ਦੇ ਆਧਿਆਤਮਿਕ ਸੰਕਲਪ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ। ਸੋਮਨਾਥ ਮੰਦਿਰ ਭਾਰਤ ਦੇ ਪਵਿੱਤਰ ਭੂਗੋਲ ਵਿਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਇਹ ਮਾਣ ਵਾਲਾ ਪਲ ਹੈ ਕਿ ਸੋਮਨਾਥ ਮੰਦਰ ਬਾਰੇ ਅੱਜ ਮੈਂ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ। ਭਾਰਤ ਸਰਕਾਰ ਦੀ ਅਗਵਾਈ ਵਿਚ ਹਰਿਆਣਾ ਸਰਕਾਰ ਇਸ ਪਵਿੱਤਰ ਕਾਰਜ ਵਿਚ ਆਪਣਾ ਸਹਿਯੋਗ ਦੇ ਰਹੀ ਹੈ। ਭਾਰਤ ਸਰਕਾਰ 8 ਮਈ ਤੋਂ 11 ਮਈ 2026 ਤੱਕ ਸੋਮਨਾਥ ਸਵੈਮਾਣ ਤਿਉਹਾਰ ਦੇ ਰੂਪ ਵਿਚ ਮਨਾ ਰਹੀ ਹੈ। Somnath Temple News

Read Also : Cotton Factory Fire : ਵੇਸਟ ਕੋਟਨ ਫੈਕਟਰੀ ’ਚ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

ਜੋ ਸੋਮਨਾਥ ਮੰਦਰ ’ਤੇ ਹੋਏ ਪਹਿਲੇ ਹਮਲੇ ਤੋਂ 1000 ਸਾਲ ਬਾਅਦ ਵੀ ਮੰਦਰ ਦੇ ਸਥਾਪਿਤ ਅਤੇ ਅਡੋਲ ਹੋਣ ਦਾ ਤਿਉਹਾਰ ਹੈ। ਇਸ ਮੰਦਿਰ ਨੇ ਸਦੀਆਂ ਤੱਕ ਹਮਲਿਆਂ ਅਤੇ ਪੁਨਰ-ਨਿਰਮਾਣ ਦਾ ਇੱਕ ਅਦੁੱਤਾ ਇਤਿਹਾਸ ਦੇਖਿਆ ਹੈ। ਸਾਲ 1026 ਵਿਚ ਹੋਏ ਹਮਲੇ ਤੋਂ ਬਾਅਦ ਵੀ ਹਰ ਵਾਰ ਇਸ ਦਾ ਪੁਨਰ-ਨਿਰਮਾਣ ਹੋਇਆ, ਜੋ ਭਾਰਤੀ ਸਮਾਜ ਦੀ ਅਟੁੱਟ ਆਸਥਾ ਅਤੇ ਸੱਭਿਆਚਾਰਕ ਚੇਤਨਾ ਦਾ ਪ੍ਰਮਾਣ ਹੈ।  ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਦੇ ਯਤਨਾਂ ਨਾਲ ਮੰਦਰ ਦਾ ਮੁੜ-ਨਿਰਮਾਣ ਹੋਇਆ ਅਤੇ 11 ਮਈ 1951 ਨੂੰ ਇਸ ਦਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਮੁਕੰਮਲ ਹੋਇਆ।

ਜੋ ਭਾਰਤ ਦੇ ਸੱਭਿਆਚਾਰਕ ਸਵੈਮਾਣ ਦਾ ਪ੍ਰਤੀਕ ਬਣ ਗਿਆ। ਇਸ ਤਿਉਹਾਰ ਨੂੰ ਮਨਾਉਣ ਦਾ ਮੂਲ ਉਦੇਸ਼ ਇਹੀ ਹੈ ਕਿ ਭਾਵੇਂ ਕਿੰਨੇ ਵੀ ਉਤਾਰ-ਚੜ੍ਹਾਅ ਆਏ, ਪਰ ਸੋਮਨਾਥ ਸਾਡੀ ਅਟੁੱਟ ਆਸਥਾ ਦਾ ਪ੍ਰਤੀਕ ਸੀ, ਹੈ ਅਤੇ ਰਹੇਗਾ। ਇਹ ਭਾਰਤੀ ਲੋਕਾਂ ਦੇ ਹਿਰਦੇ ਵਿਚ ਵੱਸਦਾ ਹੈ। ਇਹ ਤਿਉਹਾਰ ਉਨ੍ਹਾਂ ਅਣਗਿਣਤੀ ਮਹਾਨ ਯੋਧਿਆਂ ਨੂੰ ਯਾਦ ਕਰਨ ਦਾ ਵੀ ਹੈ ਜਿਨ੍ਹਾਂ ਨੇ ਸੋਮਨਾਥ ’ਤੇ ਹੋਏ ਕਰੂਰ ਹਮਲਿਆਂ ਦੇ ਬਾਵਜੂਦ ਵੀ ਉਨ੍ਹਾਂ ਦਾ ਸਾਹਮਣਾ ਡਟ ਕੇ ਕੀਤਾ। 1940 ਦੇ ਦਹਾਕੇ ਵਿਚ ਆਜ਼ਾਦੀ ਦੀ ਭਾਵਨਾ ਪੂਰੇ ਭਾਰਤ ਵਿਚ ਫੈਲ ਰਹੀ ਸੀ। ਸਰਦਾਰ ਪਟੇਲ ਵਰਗੇ ਮਹਾਨ ਨੇਤਾਵਾਂ ਦੀ ਅਗਵਾਈ ਵਿਚ ਆਜ਼ਾਦ ਭਾਰਤ ਦੀ ਨੀਂਹ ਰੱਖੀ ਜਾ ਰਹੀ ਸੀ।

ਉਸ ਸਮੇਂ ਉਨ੍ਹਾਂ ਨੂੰ ਸੋਮਨਾਥ ਮੰਦਰ ਦੀ ਦੁਰਦਸ਼ਾ ਬਹੁਤ ਪਰੇਸ਼ਾਨ ਕਰਦੀ ਸੀ। 13 ਨਵੰਬਰ 1947 ਨੂੰ ਦੀਵਾਲੀ ਦੇ ਸਮੇਂ ਸਰਦਾਰ ਪਟੇਲ ਨੇ ਸੋਮਨਾਥ ਦੇ ਜਰਜਰ ਅਵਸ਼ੇਸ਼ਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਮੁੰਦਰ ਦਾ ਜਲ ਹੱਥ ਵਿਚ ਲੈ ਕੇ ਸੰਕਲਪ ਲਿਆ ਸੀ ਕਿ ਇਸ (ਗੁਜਰਾਤੀ) ਨਵੇਂ ਸਾਲ ’ਤੇ ਸਾਡਾ ਨਿਸ਼ਚਾ ਹੈ ਕਿ ਸੋਮਨਾਥ ਮੰਦਰ ਦਾ ਮੁੜ-ਨਿਰਮਾਣ ਹੋਵੇਗਾ। ਸੌਰਾਸ਼ਟਰ ਦੇ ਲੋਕਾਂ ਨੂੰ ਇਸ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣਾ ਹੋਵੇਗਾ। ਇਹ ਇੱਕ ਪਵਿੱਤਰ ਕਾਰਜ ਹੈ ਜਿਸ ਵਿਚ ਹਰ ਵਿਅਕਤੀ ਨੂੰ ਹਿੱਸਾ ਪਾਉਣਾ ਹੋਵੇਗਾ। ਉਨ੍ਹਾਂ ਦੇ ਇਸ ਸੱਦੇ ਨੇ ਸਿਰਫ਼ ਗੁਜਰਾਤ ਹੀ ਨਹੀਂ, ਸਗੋਂ ਪੂਰੇ ਭਾਰਤ ਨੂੰ ਨਵੇਂ ਉਤਸ਼ਾਹ ਨਾਲ ਭਰ ਦਿੱਤਾ। ਮਾੜੀ ਕਿਸਮਤ ਨੂੰ ਸਰਦਾਰ ਪਟੇਲ ਆਪਣੇ ਉਸ ਸੁਫ਼ਨੇ ਨੂੰ ਸਾਕਾਰ ਹੁੰਦਾ ਨਾ ਵੇਖ ਸਕੇ ਜਿਸ ਲਈ ਉਨ੍ਹਾਂ ਨੇ ਆਪਣੇ-ਆਪ ਨੂੰ ਸਮਰਪਿਤ ਕਰ ਦਿੱਤਾ ਸੀ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਪਵਿੱਤਰ ਮੌਕੇ ’ਤੇ ਸੋਮਨਾਥ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟ ਕੀਤੀ ਹੈ। ਬੀਤੇ 75 ਸਾਲਾਂ ਵਿਚ ਇਹ ਮੰਦਰ ਸਿਰਫ਼ ਪੁਨਰ-ਨਿਰਮਾਣ ਦਾ ਪ੍ਰਤੀਕ ਨਹੀਂ ਰਿਹਾ, ਸਗੋਂ  ਭਾਰਤ ਦੇ ਸੱਭਿਆਚਾਰਕ ਆਤਮ-ਵਿਸ਼ਵਾਸ ਅਤੇ ਅਟੁੱਟ ਆਸਥਾ ਦਾ ਸ਼ਕਤੀਸ਼ਾਲੀ ਕੇਂਦਰ ਬਣ ਕੇ ਉੱਭਰਿਆ ਹੈ। ਸ੍ਰੀ ਨਰਿੰਦਰ ਮੋਦੀ ਸੋਮਨਾਥ ਟਰੱਸਟ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ ਹੈ। ਅੱਜ ਸੋਮਨਾਥ ਮੰਦਿਰ ਅਨੋਖੀ ਵਾਸਤੂ ਕਲਾ, ਆਧਿਆਤਮਕ ਊਰਜਾ ਅਤੇ ਸੱਭਿਆਚਾਰਕ ਵਿਰਾਸਤ ਦਾ ਅਦੁੱਤੀ ਸੰਗਮ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਧਾਰਮਿਕ ਅਤੇ ਤੀਰਥ ਅਸਥਾਨਾਂ ਨੂੰ ਵਿਸ਼ਵ ਪ੍ਰਸਿੱਧ ਬਣਾ ਕੇ ਹਿੰਦੂ ਧਰਮ ਨੂੰ ਸੁਚੱਜੀ ਅਗਵਾਈ ਦਿੱਤੀ ਹੈ। ਉਨ੍ਹਾਂ ਨੇ ਵਿਕਾਸ ਵੀ ਵਿਰਾਸਤ ਦੇ ਮੂਲ ਮੰਤਰ ਤੋਂ ਪ੍ਰੇਰਿਤ ਹੋ ਕੇ ਸੋਮਨਾਥ ਤੋਂ ਕਾਸ਼ੀ, ਕਾਮਾਖਿਆ ਤੋਂ ਕੇਦਾਰਨਾਥ, ਅਯੁੱਧਿਆ ਤੋਂ ਉੱਜੈਨ ਤੱਕ ਆਧਿਆਤਮਕ ਕੇਂਦਰਾਂ ਨੂੰ ਆਧੁਨਿਕ ਸੁਵਿਧਾਵਾਂ ਨਾਲ ਸਜਾਇਆ ਹੈ ਅਤੇ ਉਨ੍ਹਾਂ ਦੀ ਪਰੰਪਰਾਗਤ ਪਛਾਣ ਨੂੰ ਵੀ ਬਰਕਰਾਰ ਰੱਖਿਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਨੇ ਹਿੰਦੂ ਧਰਮ ਨੂੰ ਮੁੜ-ਸੁਰਜੀਤ ਕੀਤਾ ਹੈ। Somnath Temple News

ਜਿਸ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਭਰ ਦੇ ਭਾਰਤੀ ਆਪਣੀਆਂ ਜੜ੍ਹਾਂ ਵੱਲ ਵਾਪਸ ਮੁੜ ਰਹੇ ਹਨ ਅਤੇ ਹਿੰਦੂ ਧਰਮ ਦੀ ਮਹੱਤਤਾ ਨੂੰ ਸਮਝ ਰਹੇ ਹਨ। ਨਰਿੰਦਰ ਮੋਦੀ ਦਾ ਇਹ ਦੇਸ਼ ਭਗਤੀ ਭਾਵ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਹੈ। ਉਨ੍ਹਾਂ ਸੱਦਾ ਦਿੱਤਾ ਹੈ ਕਿ ਸੋਮਨਾਥ ਦੇ ਦਰਸ਼ਨ ਕਰਨ ਨਾਲ ਸਾਨੂੰ ਉਸ ਅਜੇਤੂ ਆਤਮਾ ਦਾ ਅਨੁਭਵ ਹੋਵੇਗਾ ਜਿਸ ਨੇ ਹਰ ਵਾਰ ਦੇ ਬਾਵਜੂਦ ਆਪਣੀ ਪਛਾਣ ਅਤੇ ਸੰਸਕ੍ਰਿਤੀ ਨੂੰ ਅਖੰਡ ਬਣਾਈ ਰੱਖਿਆ। ਸਾਡੀ ਸੰਸਕ੍ਰਿਤੀ ਇੰਨੀ ਖੁਸ਼ਹਾਲ ਅਤੇ ਸੁਰਜੀਤ ਹੈ ਕਿ ਅੱਜ ਭਾਰਤ ਵਿਸ਼ਵ ਸ਼ਕਤੀ ਬਣਨ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਅਦਭੁੱਤ ਧਾਰਮਿਕ ਸ਼ਕਤੀ ਦੇ ਦਰਸ਼ਨ ਮਾਤਰ ਨਾਲ ਹੀ ਤੁਹਾਨੂੰ ਇੱਕ ਨਾ-ਭੁੱਲਣ ਯੋਗ ਅਹਿਸਾਸ ਹੋਵੇਗਾ।

ਨਾਇਬ ਸਿੰਘ ਸੈਣੀ,
ਮੁੱਖ ਮੰਤਰੀ ਹਰਿਆਣਾ, ਸਰਕਾਰ।

ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਰ ’ਚ ਕਈ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਰ ’ਚ ਕਈ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ ਸੋਮਨਾਥ ਮੰਦਰ ਨਾਲ ਜੁਡੇ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪੀਐਮ ਨੇ ਕਿਹਾ ਕਿ ਸਰਦਾਰ ਪਟੇਲ ਨੇ ਇਸ ਮੰਦਰ ਨੂੰ ਫਿਰ ਤੋਂ ਬਣਾਉਣ ਦਾ ਫੈਸਲਾ ਕੀਤਾ ਸੀ, ਅੱਜ ਅਜ਼ਾਦੀ ਦੇ ਮਹਾਂ ਉਤਸਵ ਦੌਰਾਨ ਇਸ ਮੰਦਰ ਨੂੰ ਨਵਾਂ ਰੂਪ ਦੇ ਰਿਹਾ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਰ ਸਪਾਟੇ ਨਾਲ ਕਿਵੇਂ ਵਿਕਾਸ ਤੇਜ਼ ਹੁੰਦਾ ਹੈ ਗੁਜਰਾਤ ਨੇ ਇਸ ਦਾ ਉਦਾਹਰਨ ਦੇਖਿਆ ਹੈ ਸੈਲਾਨੀਆਂ ਦੇ ਦਮ ’ਤੇ ਲੋਕਲ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ।

PM @NarendraModi to lay foundation stone of Shree Parvati Temple in #Somnath on 20th August, via video conferencing. pic.twitter.com/mmoojuFXES

— All India Radio News (@airnewsalerts) August 18, 2021

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ