Nagpur - Sach Kahoon Punjabi
ਨਾਗਪੁਰ ਪੁਲਿਸ ਨੇ ਫੜਨਵੀਸ ਨੂੰ ਭੇਜਿਆ ਸੰਮਨ
ਨਾਗਪੁਰ ਪੁਲਿਸ ਨੇ ਫੜਨਵੀਸ ਨੂੰ ਭੇਜਿਆ ਸੰਮਨ
ਨਾਗਪੁਰ, ਏਜੰਸੀ। ਨਾਗਪੁਰ ਪੁਲਿਸ ਨੇ ਇੱਕ ਸਥਾਨਕ ਅਦਾਲਤ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜਾਰੀ ਸੰਮਨ ਨੂੰ ਵੀਰਵਾਰ ਨੂੰ ਉਹਨਾਂ ਨੂੰ ਭੇਜ ਦਿੱਤਾ। ਸ੍ਰੀ Fadnavis ‘ਤੇ ਚੁਣਾਵੀਂ ਹਲਫਨਾਮੇ ‘ਚ ਆਪਣੇ ਖਿਲਾਫ਼ ਦੋ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਲੁਕਾਉਣ ਦਾ ਦੋਸ਼ ਸੀ ਅਤੇ ਅਦਾਲਤ ਨੇ ਇਸ ਸਿਲਸਿਲੇ ‘ਚ ਉਹਨਾਂ ਨੂੰ ਸੰਮਨ ਜਾਰੀ ਕੀਤਾ ਸੀ। ਸਦਰ ਪੁਲਿਸ ਥਾਣਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੰਮਨ ਇੱਥੇ ਸ੍ਰੀ ਫੜਨਵੀਸ ਦੇ ਘਰ ਭੇਜ ਦਿੱਤਾ ਗਿਆ ਸੀ। ਇਹ ਸੰਮਨ ਉਸ ਦਿਨ ਭੇਜਿਆ ਗਿਆ ਜਦੋਂ ਮਹਾਂਰਾਸ਼ਟਰ ‘ਚ ਸ਼ਿਵਸੈਨਾ ਦੀ ਅਗਵਾਈ ਵਾਲੀ ਸਰਕਾਰ ਨੇ ਸਹੁੰ ਚੁੱਕੀ।
ਮੈਜਿਸਟਰੇਟ ਕੋਰਟ ਨੇ ਇੱਕ ਨਵੰਬਰ ਨੂੰ ਚੁਣਾਵੀ ਹਲਫਨਾਮੇ ‘ਚ ਦੋ ਅਪਰਾਧਿਕ ਮਾਮਲਿਆਂ ਨੂੰ ਲੁਕਾਉਣ ਨੂੰ ਲੈ ਕੇ ਸ੍ਰੀ ਫੜਨਵੀਸ ਖਿਲਾਫ਼ ਅਪਰਾਧਿਕ ਕਾਰਵਾਈ ਦੀ ਮੰਗ ਕਰਨ ਵਾਲੀ ਅਰਜੀ ਨੂੰ ਮੁੜ ਸਥਾਪਿਤ ਕੀਤਾ ਸੀ। ਸ਼ਹਿਰ ਦੇ ਵਕੀਲ ਸਤੀਸ਼ ਓਕੇ ਨੇ ਸ੍ਰੀ ਫੜਨਵੀਸ ਖਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਮੰਗ ਕਰਦੇ ਹੋਏ ਅਦਾਲਤ ‘ਚ ਅਰਜੀ ਦਾਇਰ ਕੀਤੀ ਸੀ। ਬਾਂਬੇ ਹਾਈਕੋਰਟ ਨੇ ਵਕੀਲ ਸਤੀਸ਼ ਓਕੇ ਦੀ ਅਰਜੀ ਨੂੰ ਰੱਦ ਕਰਨ ਵਾਲੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਸੀ। ਪਰ ਸੁਪਰੀਮ ਕੋਰਟ ਨੇ ਇੱਕ ਅਕਤੂਬਰ ਨੂੰ ਮੈਜਿਸਟਰੇਟ ਨੂੰ ਸਤੀਸ਼ ਓਕੇ ਦੀ ਅਰਜੀ ‘ਤੇ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਸੀ।
ਮੈਜਿਸਟਰੇਟ ਕੋਰਟ ਨੇ ਚਾਰ ਨਵੰਬਰ ਨੂੰ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ ਮਾਮਲੇ ਨੂੰ ਸਮਰੀ ਅਪਰਾਧਿਕ ਮਾਮਲੇ ਤਹਿਤ ਰੱਖਿਆ ਜਾਵੇਗਾ। ਮੈਜਿਸਟਰੇਟ ਐਸ ਡੀ ਮੇਹਤਾ ਨੇ ਕਿਹਾ ਕਿ ਆਰੋਪੀ ਨੂੰ ਜਨਪ੍ਰਤੀਨਿਧਤਵ ਐਕਟ 1951 ਦੀ ਧਾਰਾ 125ਏ ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਖਿਲਾਫ਼ 1996 ਅਤੇ 1998 ‘ਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਮਾਮਲੇ ਦਰਜ ਕੀਤੇ ਗਏ ਸਨ ਪਰ ਦੋਵਾਂ ਮਾਮਲਿਆਂ ‘ਚ ਆਰੋਪ ਤੈਅ ਨਹੀਂ ਕੀਤੇ ਗਏ ਸਨ। ਸਤੀਸ਼ ਓਕੇ ਨੇ ਆਰੋਪ ਲਗਾਇਆ ਸੀ ਕਿ ਇਸ ਜਾਣਕਾਰੀ ਦਾ ਖੁਲਾਸਾ ਉਹਨਾਂ ਨੇ ਆਪਣੇ ਚੁਣਾਵੀ ਹਲਫਨਾਮੇ ‘ਚ ਨਹੀਂ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਗਪੁਰ ਦੇ ਬ੍ਰਹਿਮੋਸ ਮਿਜ਼ਾਈਲ ਯੂਨਿਟ ਤੋਂ ਪਾਕਿ ਜਾਸੂਸ ਗ੍ਰਿਫ਼ਤਾਰ
ਅਮਰੀਕਾ-ਪਾਕਿ ਨੂੰ ਬ੍ਰਹਿਮੋਸ ਦੀ ਜਾਣਕਾਰੀ ਦੇਣ ਦਾ ਦੋਸ਼
ਮੁਲਜ਼ਮ ਏਅਰੋਸਪੇਸ ਸੈਂਟਰ ‘ਚ ਕਰਦਾ ਹੈ?ਕੰਮ
ਅੱਤਵਾਦੂ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਕੀਤਾ ਗ੍ਰਿਫ਼ਤਾਰ
ਏਜੰਸੀ, ਮੁੰਬਈ
ਮਹਾਰਾਸ਼ਟਰ ਦੇ ਨਾਗਪੁਰ ਸਥਿੱਤ ਬ੍ਰਹਮੋਸ ਮਿਜ਼ਾਈਲ ਯੂਨਿਟ ਤੋਂ ਅੱਜ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ਼ੇਜ਼ ਇੰਟੈਲੀਜੇਂਸ (ਆਈਐਸਆਈ) ਨਾਲ ਜੁੜੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਗ੍ਰਿਫ਼ਤਾਰ ਮੁਲਜ਼ਮ ਦਾ ਨਾਂਅ ਨਿਸ਼ਾਂਤ ਅਗਰਵਾਲ ਹੈ ਉਹ ਬ੍ਰਹਿਮੋਸ ਏਅਰੋਸਪੇਸ ਸੈਂਟਰ ‘ਚ ਕੰਮ ਕਰਦਾ ਹੈ ਅਤੇ ਉਸ ‘ਤੇ ਮਿਜ਼ਾਈਲ ਯੂਨਿਟ ਨਾਲ  ਜੁੜੀ ਤਕਨੀਕੀ ਅਤੇ ਮਹੱਤਵਪੂਰਨ ਗੁਪਤ ਜਾਣਕਾਰੀਆਂ ਪਾਕਿਸਤਾਨੀ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੂੰ ਦੇਣ ਦਾ ਦੋਸ਼ ਹੈ
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਨਿਸ਼ਾਂਤ ਨੂੰ ਗ੍ਰਿਫ਼ਤਾਰ ਕੀਤਾ ਉਸਨੂੰ ਅਧਿਕਾਰਕ ਗੁਪਤਤਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਇੱਕ ਟੀਮ ਐਤਵਾਰ ਰਾਤ ਤੋਂ ਉਸ ‘ਤੇ ਨਜ਼ਰ ਟਿਕਾਈ ਬੈਠੀ ਸੀ ਅਤੇ ਅੱਜ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਪਿਛਲੇ ਚਾਰ ਸਾਲਾਂ ਤੋਂ ਡੀਆਰਡੀਓ ਦੀ ਨਾਗਪੁਰ ਯੂਨਿਟ ‘ਚ ਕੰਮ ਕਰ ਰਿਹਾ ਹੈ
ਬ੍ਰਹਿਮੋਸ ਏਅਰੋਸਪੇਸ ਭਾਰਤ ਦੇ ਰੱਖਿਆ ਰਿਸਰਚ ਅਤੇ ਵਿਕਾਸ ਸੰਗਠਨ ਅਤੇ ਰੂਸ ਦੇ ਐਨਪੀਓਐਮ ਦਾ ਸਾਂਝਾ ਉਪਕ੍ਰਮ ਹੈ ਪਿਛਲੇ ਸਾਲ ਇਸ ਨੇ ਹਥਿਆਰ ਪ੍ਰਣਾਲੀ ਦੇ ਆਧੁਨਿਕ ਸੰਸਕਰਨਾਂ ਦਾ ਪ੍ਰੀਖਣ ਕੀਤਾ ਸੀ ਬ੍ਰਹਿਮੋਸ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਇਹ ਆਵਾਜ਼ ਦੀ ਰਫ਼ਤਾਰ ਤੋਂ ਲਗਭਗ ਤਿੰਨ ਗੁਣਾ ਰਫ਼ਤਾਰ ਨਾਲ ਹਮਲਾ ਕਰਨ ‘ਚ ਸਮਰੱਥ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਵੱਲੋਂ ਚਾਰ ਜਣੇ ਗ੍ਰਿਫ਼ਤਾਰ
ਨਾਗਪੁਰ: ਗਊ ਦੇਮਾਸ ਨੂੰ ਲੈ ਕੇ ਦੇਸ਼ ਭਰ ਵਿੱਚ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ, ਜਿੱਥੇ ਸਕੂਟਰ ਦੀ ਡਿੱਗੀ ਵਿੱਚ ਕਥਿਤ ਤੌਰ ‘ਤੇ ਗਊ ਦਾ ਮਾਸ ਲਿਜਾਣ ਦੇ ਸ਼ੱਕ ਵਿੱਚ ਭੀੜ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਬੁਰੀ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਬਰਾਮਦ ਮਾਸ ਨੂੰ ਜਾਂਚ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਇਸ ਮਾਮਲੇ ‘ਚ ਪੀੜਤ ਨੇ ਦੱਸਿਆ ਕਿ ਉਹ ਭਾਜਪਾ ਦਾ ਵਰਕਰ ਹੈ।
ਮਾਮਲਾ ਨਾਗਪੁਰ ਦੇ ਭਾਰਸਿੰਗੀ ਪਿੰਡ ਦਾ ਹੈ। ਸਲੀਮ ਇਸਮਾਈਲ ਸ਼ਾਹ ਨਾਂਅ ਦੇ ਇੱਕ ਵਿਅਕਤੀ ‘ਤੇ ਦੋਸ਼ ਹੈ ਕਿ ਉਹ ਸਕੂਟੀ ਦੀ ਡਿੱਗੀ ਵਿੱਚ ਗਊ ਦਾ ਮਾਸ ਰੱਖ ਕੇ ਲਿਜਾ ਰਿਹਾ ਸੀ। ਭਾਰਸਿੰਗੀ ਬੱਸ ਅੱਡੇ ਕੋਲ ਲੋਕਾਂ ਨੇ ਅਚਾਨਕ ਉਸ ਨੂੰ ਘੇਰ ਲਿਆ ਅਤੇ ਸੜਕ ‘ਤੇ ਹੀ ਬੁਰੀ ਤਰ੍ਹਾਂ ਕੁੱਟਣ ਲੱਗੇ। ਜਿਸ ਤੋਂ ਬਾਅਦ ਇਸਮਾਈਲ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੀੜਤ ਨੇ ਦੱਸਿਆ ਭਾਜਪਾ ਵਰਕਰ
ਇਸਮਾਈਲ ਦਾ ਕਹਿਣਾ ਹੈ ਕਿ ਮੈਂ ਛੋਲੇ ਕਪਾਹ ਦਾ ਕੰਮ ਕਰਦਾ ਹਾਂ। ਇਸ ਤੋਂ ਪਹਿਲਾਂ ਮੈਂ ਓਰੀਐਂਟਲ ਦਾ ਕੰਮ ਕਰਦਾ ਸੀ। ਉਹ ਕੰਪਨੀ ਬੰਦ ਹੋ ਗਈ ਤਾਂ ਹੁਣ ਮੈਂ ਛੋਲੇ ਕਪਾਹ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਹਾਂ। ਮੈਂ ਭਾਜਪਾ ‘ਚ ਕਰੀਬ 12 ਸਾਲ ਤੋਂ ਕੰਮ ਕਰ ਰਿਹਾ ਹਾਂ। ਮੈਂ ਪਾਰਟੀ ਵਿੱਚ ਘੱਟ ਗਿਣਤੀ ਸੈੱਲ ਦਾ ਪ੍ਰਧਾਨ ਸੀ ਅਤੇ ਹੁਣ ਕਾਟੋਲ ਤਹਿਸੀਲ ਵਿੱਚ ਮਹਾਂ ਮੰਤਰੀ ਹਾਂ। ਸਕੂਟੀ ਵਿੱਚ ਗਊ ਦਾ ਮਾਸ ਨਹੀਂ ਸੀ, ਉਹ ਮਟਨ ਸੀ।
ਪੀੜਤ ਦੀ ਪਤਨੀ ਜ਼ਰੀਨ ਸਮਾਈਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋ ਰਿਹਾ ਹੈ । ਲੋਕਾਂ ਨੇ ਉਸ ਨੂੰ ਬਹੁਤ ਮਾਰਿਆ ਹੈ। ਮੇਰੇ ਪਤੀ ‘ਤੇ ਗਲਤ ਦੋਸ਼ ਲਾਇਆ ਹੈ। ਉਹ ਮਸਜਿਦ ਦੀ ਕਮੇਟੀ ਦੇ ਇੱਕ ਪ੍ਰੋਗਰਾਮ ਲਈ ਮਟਨ ਲਿਜਾ ਰਹੇ ਸਨ। ਸਾਡਾ ਮਾਸ ਦਾ ਕੋਈ ਕਾਰੋਬਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਆਪਣੇ ਗੁਜਰਾਤ ਦੌਰੇ ਦੌਰਾਨ ਕਥਿਤ ਗਊ ਰੱਖਿਅਕਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਗਊ ਰੱਖਿਅਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਗਾਂ ਲਈ ਕਿਸੇ ਇਨਸਾਨ ਦੀ ਜਾਨ ਲੈਣੀ ਗਊ ਰੱਖਿਆ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸੇ ਗਊ ਰੱਖਿਅਕ ਨੂੰ ਕਾਨੂੰਨ ਨੂੰ ਹੱਥ ‘ਚ ਲੈਣ ਦਾ ਹੱਕ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇਗਾ।
ਨਾਗਪੁਰ ਦੀ ਇਹ ਘਟਨਾ ਦੱਸ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਚਿਤਾਵਨੀ ਦਾ ਕਥਿਤ ਗਊ ਰੱਖਿਅਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਇਸ ਮਾਮਲੇ ਵਿੱਚ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਜ ਸਵੇਰੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।