Carrying - Sach Kahoon Punjabi
1150 ਪੇਟੀਆਂ ਸਰਾਬ ਬਰਾਮਦ, ਕਥਿਤ ਦੋਸ਼ੀ ਮੌਕੇ ਤੋਂ  ਫਰਾਰ
ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵੀ ਪੁਲਿਸ ਵੱਲੋਂ ਕਾਬੂ-
ਨਿਹਾਲ ਸਿੰਘ ਵਾਲਾ (ਸੱਚ ਕਹੂੰ ਨਿਊਜ਼) ਜਿਲਾ ਪੁਲਿਸ ਮੁੱਖੀ ਗੁਰਲੀਨ ਸਿੰਘ ਵੱਲੋਂ ਨਸਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਦੀ ਅਗਵਾਈ ਹੇਠ ਇੱਕ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵਿੱਚ ਲੱਦੀ ਜਾ ਰਹੀ ਭਾਰੀ ਮਾਤਰਾ ਵਿੱਚ ਗੁਆਂਢੀ ਸੂਬੇ ਹਰਿਆਣਾ ਵਿੱਚੋਂ ਪੰਜਾਬ ਵਿੱਚ ਸਪਲਾਈ ਕਰਨ ਲਈ ਲਿਆਂਦੀ ਗਈ ਸ਼ਰਾਬ ਨੂੰ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਡੀ ਐਸ ਪੀ ਸੁਬੇਗ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਖਾਸ ਮੁਖਬਰ ਦੀ ਸੂਚਨਾਂ ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜਸਕਰਨ ਸਿੰਘ ਉਰਫ ਜੱਸੀ ਪਿੰਡ ਮਾਣੂਕੇ ਦੇ ਘਰ ਤੇ ਛਾਪਾ ਮਾਰਿਆ ਅਤੇ 1150 ਪੇਟੀਆਂ ਸ਼ਰਾਬ (13,800 ਬੋਤਲਾਂ) ਮਾਰਕਾ ਹੀਰ ਸੌਫੀ 962 ਪੇਟੀਆਂ ਅਤੇ ਫਸਟ ਚੁਆਇਸ 188 ਪੇਟੀਆਂ ਦਾ ਭਰਿਆ ਟਰੱਕ ਟਾਟਾ ਐਲ.ਪੀ. ਨੰਬਰੀ ਪੀ ਬੀ 11 ਬੀ ਐਫ 9468,  ਸਕਾਰਪਿਓ ਗੱਡੀ ਨੰਬਰੀ 23 ਐਮ 8885,  ਸਫਾਰੀ ਗੱਡੀ ਨੰਬਰੀ ਪੀ ਬੀ 03 ਐਨ 9260 ਅਤੇ 1 ਜੀਪ ਨੰਬਰੀ ਪੀ ਬੀ 15 ਏ 5170 ਬਰਾਮਦ ਕੀਤੀ ਗਈ।
ਪੁਲਿਸ ਦੀ ਛਾਪੇਮਾਰੀ ਦੌਰਾਨ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਸਕਾਰਪਿਓ ਗੱਡੀ ਵਿੱਚੋਂ 50 ਪੇਟੀਆਂ ਹੀਰ ਸੌਫੀ, ਜੀਪ ਵਿੱਚੋਂ 20 ਪੇਟੀਆਂ ਹੀਰ ਸੌਫੀ, ਸਫਾਰੀ ਵਿੱਚੋਂ 78 ਪੇਟੀਆਂ ਫਸਟ ਚੁਆਇਸ, ਟਰੱਕ ਵਿੱਚੋਂ 892 ਪੇਟੀਆਂ ਹੀਰ ਸੌਫੀ ਅਤੇ 110 ਪੇਟੀਆਂ ਫਸਟ ਚੁਆਇਸ ਬਰਾਮਦ ਕੀਤੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੜਤਾਲ ਸੱਤਵੇਂ ਦਿਨ ‘ਚ ਸ਼ਾਮਲ, ਪੰਜਾਬ ‘ਚ 80 ਹਜਾਰ ਟਰੱਕਾਂ ਦੇ ਪਹੀਏ ਜਾਮ | Trucks
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੂਰੇ ਦੇਸ਼ ਅੰਦਰ ਚੱਲ ਰਹੀ ਟਰੱਕਾਂ ਦੀ ਹੜਤਾਲ ਕਾਰਨ ਇਕੱਲੇ ਪੰਜਾਬ ਸੂਬੇ ਅੰਦਰ ਹੀ ਟਰੱਕ ਓਪਰੇਟਰਾਂ ਨੂੰ ਅੱਜ ਤੱਕ ਪੌਣੇ ਦੋ ਅਰਬ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ, ਜਦਕਿ ਹੜਤਾਲ ਅਜੇ ਜਾਰੀ ਹੈ। ਉਂਜ ਇਸ ਹੜਤਾਲ ਕਾਰਨ ਫੈਕਟਰੀਆਂ ਵਾਲਿਆਂ ਸਮੇਤ ਵਪਾਰੀਆਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਸਹਿਣਾ ਪੈ ਰਿਹਾ ਹੈ।  ਇੱਧਰ ਟਰੱਕਾਂ ਦੀ ਹੜ੍ਹਤਾਲ ਕਾਰਨ ਸੂਬੇ ਸਮੇਤ ਦੇਸ਼ ਅੰਦਰ ਹੀ ਢੋਆ ਢੁਆਈ ਦਾ ਕੰਮ ਠੱਪ ਹੋਇਆ ਪਿਆ ਹੈ, ਜਿਸ ਕਾਰਨ ਸਬਜੀਆਂ, ਫਲਾਂ ਸਮੇਤ ਹੋਰ ਵਸਤਾਂ ਦੇ ਭਾਅ ਦੁੱਗਣੇ ਹੋ ਗਏ ਹਨ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਜਾਣਕਾਰੀ ਅਨੁਸਾਰ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ‘ਤੇ ਪੂਰੇ ਦੇਸ਼ ਅੰਦਰ ਆਪਣੀਆਂ ਮੰਗਾਂ ਨੂੰ ਲੈ ਕੇ ਟਰੱਕਾਂ ਦੀ ਹੜਤਾਲ ਅੱਜ ਸੱਤਵੇਂ ਦਿਨ ‘ਚ ਪੁੱਜ ਗਈ ਹੈ ਅਤੇ ਪੰਜਾਬ ਦੇ 80 ਹਜ਼ਾਰ ਟਰੱਕਾਂ ਦੇ ਚੱਕੇ ਜਾਮ ਹਨ। ਸੱਤ ਦਿਨਾਂ ਤੋਂ ਇਸ ਹੜਤਾਲ ਕਾਰਨ ਟਰੱਕ ਅਪਰੇਟਰਾਂ ਦਾ ਲਗਭਗ 175 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹੜਤਾਲ ਕਾਰਨ ਜੋ ਟਰੱਕ ਅਪਰੇਟਰ ਢੋਆ ਢੁਆਈ ਕਾਰਨ ਬਾਹਰਲੇ ਰਾਜਾਂ ਵਿੱਚ ਮਾਲ ਭਰਕੇ ਗਏ ਹੋਏ ਸਨ, ਨੂੰ ਉਧਰ ਹੀ ਰੁਕਣਾ ਪੈ ਰਿਹਾ ਹੈ। ਇੱਧਰ ਢੋਆ ਢੁਆਈ ‘ਤੇ ਲੱਗੀਆਂ ਬ੍ਰੇਕਾਂ ਕਾਰਨ ਫਲ, ਸਬਜੀਆਂ ਅਤੇ ਹੋਰ ਰਾਜਾਂ ਤੋਂ ਆਉਣ ਵਾਲੀਆਂ ਵਸਤਾਂ ਦਾ ਕੰਮ ਠੱਪ ਹੈ, ਜਿਸ ਕਾਰਨ ਬਜਾਰਾਂ ਅੰਦਰ ਇਨ੍ਹਾਂ ਦੇ ਭਾਅ ਵਿੱਚ ਦੁੱਗਣਾ ਵਾਧਾ ਹੋ ਗਿਆ ਹੈ। ਇਸ ਹੜਤਾਲ ਕਾਰਨ ਅਨੇਕਾਂ ਫੈਕਟਰੀਆਂ ਅੰਦਰ ਬਣਿਆ ਹੋਇਆ ਕੱਚਾ ਮਾਲ ਸਮੇਤ ਹੋਰ ਸਮਾਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਰਕੇ ਫੈਕਟਰੀ ਮਾਲਕਾਂ ਅਤੇ ਵਪਾਰੀਆਂ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਨੌਜਵਾਨ ਟਰੱਕ ਅਪਰੇਟਰ ਬਹਾਦਰ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਉਹ ਹੜਤਾਲ ਸ਼ੁਰੂ ਹੋਣ ਤੋਂ ਤਿੰਨ ਦਿਨ ਪਹਿਲਾਂ ਬੰਗਲੋਰ ਵਿਖੇ ਆਲੂ ਭਰ ਕੇ ਲੈ ਗਿਆ ਸੀ, ਪਰ ਉਸ ਤੋਂ ਬਾਅਦ ਹੜਤਾਲ ਕਾਰਨ ਉਹ ਉਥੇ ਹੀ ਫਸਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਟਰੱਕ ਅਪਰੇਟਰਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨੇ ਤਾਂ ਜੋ ਉਹ ਆਪਣਾ ਗੁਜਾਰਾ ਕਰ ਸਕਣ। ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਇਸ ਸਬੰਧੀ ਦੱਸਿਆ ਕਿ ਹੜਤਾਲ ਕਾਰਨ ਟਰੱਕ ਅਪਰੇਟਰਾਂ ਨੂੰ ਰੋਜਾਨਾਂ 25 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਸੱਤ ਦਿਨਾਂ ਤੋਂ 80 ਹਜ਼ਾਰ ਟਰੱਕ ਸੜਕਾਂ ਤੋਂ ਦੂਰ ਹਨ।
ਹੈਪੀ ਸੰਧੂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਅੰਦਰ 92 ਲੱਖ ਤੋਂ ਵੱਧ ਟਰੱਕ ਇਸ ਹੜਤਾਲ ਵਿੱਚ ਸ਼ਾਮਲ ਹਨ।  ਉਨ੍ਹਾਂ ਦੱਸਿਆ ਕਿ ਅਜਿਹਾ ਫੈਸਲਾ ਟਰੱਕ ਅਪਰੇਟਰਾਂ ਨੂੰ ਆਪਣੇ ਪਰਿਵਾਰ ਦੀ ਰੋਜੀ ਰੋਟੀ ਬਚਾਉਣ ਲਈ ਲੈਣਾ ਪਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਅਨੇਕਾਂ ਟੈਕਸ ਲਾਕੇ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ।
ਡੀਜ਼ਲ, ਟੋਲ ਟੈਕਸਾਂ ਆਦਿ ਤੋਂ ਰਾਹਤ ਮੁੱਖ ਮੰਗਾਂ : ਹੈਪੀ ਸੰਧੂ | Trucks
ਟਰੱਕ ਅਪਰੇਟਰਾਂ ਦੀ ਮੁੱਖ ਮੰਗ ਡੀਜ਼ਲ ਨੂੰ ਜੀਐੱਸਟੀ ਦੇ ਘੇਰੇ ਵਿੱਚ ਲਿਆਉਣ ਦੀ ਹੈ ਤਾਂ ਜੋ ਆਸਮਾਨ ‘ਤੇ ਪੁੱਜੇ ਡੀਜ਼ਲ ਦੇ ਰੇਟਾਂ ‘ਤੇ ਨੱਥ ਪਾਈ ਜਾ ਸਕੇ। ਇਸ ਤੋਂ ਇਲਾਵਾ ਟੋਲ ਟੈਕਸਾਂ ਦੀ ਪੈ ਰਹੀ ਵੱਡੀ ਮਾਰ ਤੋਂ ਛੁਟਕਾਰਾ ਵੀ ਟਰੱਕ ਅਪਰੇਟਰਾਂ ਦੀ ਮੰਗ ਹੈ। ਇਸ ਦੇ ਨਾਲ ਹੀ ਇਸੋਰੈਂਸ ਘਟਾਉਣ ਸਮੇਤ ਆਮ ਟੈਕਸ ਨੂੰ ਘਟਾਉਣ ਦੀ ਮੰਗ ਵੀ ਸ਼ਾਮਲ ਹੈ।  ਸੂਬਾ ਪ੍ਰਧਾਨ ਦਾ ਕਹਿਣਾ ਹੈ ਕਿ ਡੀਜ਼ਲ ਦੇ ਭਾਅ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ, ਜਿਸ ਕਾਰਨ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। (Trucks)
ਪਿੰਡ ਬੰਦ ਅੰਦੋਲਨ : ਦੁੱਧ ਤੇ ਸਬਜ਼ੀਆਂ ਲਿਜਾਂਦਿਆਂ ਨੂੰ ਘੇਰਿਆ, ਕਾਰ ਦੇ ਸ਼ੀਸ਼ੇ ਤੋੜੇ
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ ‘ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨਸਰ ਪਿੰਡਾਂ ਵੱਲੋਂ ਸ਼ਹਿਰ ਆਉਣ ਵਾਲੇ ਤੇ ਪਿੰਡਾਂ ਤੋਂ ਸਮਾਨ ਲੈ ਕੇ ਸ਼ਹਿਰ ਆਉਣ ਵਾਲੇ ਲੋਕਾਂ ਦੇ ਨਾਲ ਦੁਰਵਿਹਾਰ ਅਤੇ ਮਾਰ ਕੁੱਟ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਤੋਂ ਕੁਝ ਸ਼ਹਿਰੀ ਲੋਕ ਦੁੱਧ ਅਤੇ ਸਬਜ਼ੀਆਂ ਖਰੀਦ ਕੇ ਕਾਰ ਤੇ ਸਵਾਰ ਅਬੋਹਰ ਆ ਰਹੇ ਸਨ ਤਾਂ ਪੁਲ ਦੇ ਕੋਲ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਦੁੱਧ ਅਤੇ ਸਬਜ਼ੀਆਂ ਖੋਂਹਦੇ ਹੋਏ ਇਨ੍ਹਾਂ ਨਾਲ ਦੁਰਵਿਹਾਰ ਕੀਤਾ ਇਸ ਦਾ ਵਿਰੋਧ ਕਰਨ ‘ਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਕਾਰ ਸਵਾਰਾਂ ਦੇ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਵੀ ਇਸ ਸਥਾਨ ‘ਤੇ ਇਨ੍ਹਾਂ ਵਿਅਕਤੀਆਂ ਨੇ ਪਿੰਡ ਨਿਹਾਲਖੇੜਾ ਨਿਵਾਸੀ ਅਤੇ ਕੋ-ਆਪਰੇਟਿਵ ਸੋਸਾਇਟੀ ਦੇ ਇੰਸਪੈਕਟਰ ਮਹਿੰਦਰ ਕੁਮਾਰ ਨਾਲ ਮਾਰ ਕੁੱਟ ਕਰ ਕੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਸਨ।
ਇਹ ਵੀ ਪੜ੍ਹੋ : ਲੋਕਤੰਤਰ ਦਾ ਨਵਾਂ ਮੰਦਰ
ਸ਼ਨਿੱਚਰਵਾਰ ਤੇ ਐਤਵਾਰ ਨੂੰ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਦੇ ਹੀ ਭਾਕਿਊ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬੁਧਰਾਮ ਬਿਸ਼ਨੋਈ, ਪੰਜਾਬ ਕਾਰਜਕਾਰਨੀ ਮੈਂਬਰ ਸੁਭਾਸ਼ ਗੋਦਾਰਾ ਆਦਿ ਨੇ ਐਲਾਨ ਕੀਤਾ ਕਿ ਲੁੱਟ-ਖਸੁੱਟ ਕਰਨ ਵਾਲੇ ਲੋਕ ਉਨ੍ਹਾਂ ਦੀ ਯੂਨੀਅਨ ਦੇ ਮੈਂਬਰ ਨਹੀਂ ਹਨ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ। ਬੁਧਰਾਮ ਬਿਸ਼ਨੋਈ ਅਤੇ ਸੁਭਾਸ਼ ਗੋਦਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਆਲਮਗੜ੍ਹ ਬਾਈਪਾਸ, ਖੁਈਆਂ ਸਰਵਰ, ਪਿੰਡ ਕਿੱਲਿਆਂਵਾਲੀ, ਸੀਤੋ ਰੋਡ, ਮਲੋਟ ਰੋਡ, ਕੰਧਵਾਲਾ ਰੋਡ ਤੇ ਪਿੰਡ ਦੋਦਾ ਕੁਲਾਰ ਵਿੱਚ ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਸਥਾਨ ‘ਤੇ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਤਾਂ ਪੁਲਿਸ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਆਪਣੇ ਨਾਕਿਆਂ ਦੀ ਸੂਚੀ ਉਨ੍ਹਾਂ ਪੁਲਿਸ ਉੱਚਾਧਿਕਾਰੀ ਨੂੰ ਸੌਂਪ ਦਿੱਤੀ ਹੈ ਇਸ ਮੌਕੇ ਅਸ਼ਵਿਨੀ ਕੁਮਾਰ, ਅਰੁਣ ਕੁਮਾਰ, ਭਾਕਿਊ ਏਕਤਾ ਉਗਰਾਹਾਂ ਦੇ ਵਿਨੋਦ ਡੂਡੀ, ਰੋਹਤਾਸ਼ ਗੋਦਾਰਾ ,ਸੁਮਿਤ ਕੁਮਾਰ, ਕੋਮਲ ਡੂਡੀ, ਮੋਹਨ ਲਾਲ, ਤਾਰਾ ਚੰਦ ਮਾਕੜ ਤੇ ਸਾਗਰ ਡੂਡੀ ਆਦਿ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ।
ਪੁਲਿਸ ਵੱਲੋਂ ਚਾਰ ਜਣੇ ਗ੍ਰਿਫ਼ਤਾਰ
ਨਾਗਪੁਰ: ਗਊ ਦੇਮਾਸ ਨੂੰ ਲੈ ਕੇ ਦੇਸ਼ ਭਰ ਵਿੱਚ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ, ਜਿੱਥੇ ਸਕੂਟਰ ਦੀ ਡਿੱਗੀ ਵਿੱਚ ਕਥਿਤ ਤੌਰ ‘ਤੇ ਗਊ ਦਾ ਮਾਸ ਲਿਜਾਣ ਦੇ ਸ਼ੱਕ ਵਿੱਚ ਭੀੜ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਬੁਰੀ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਬਰਾਮਦ ਮਾਸ ਨੂੰ ਜਾਂਚ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਇਸ ਮਾਮਲੇ ‘ਚ ਪੀੜਤ ਨੇ ਦੱਸਿਆ ਕਿ ਉਹ ਭਾਜਪਾ ਦਾ ਵਰਕਰ ਹੈ।
ਮਾਮਲਾ ਨਾਗਪੁਰ ਦੇ ਭਾਰਸਿੰਗੀ ਪਿੰਡ ਦਾ ਹੈ। ਸਲੀਮ ਇਸਮਾਈਲ ਸ਼ਾਹ ਨਾਂਅ ਦੇ ਇੱਕ ਵਿਅਕਤੀ ‘ਤੇ ਦੋਸ਼ ਹੈ ਕਿ ਉਹ ਸਕੂਟੀ ਦੀ ਡਿੱਗੀ ਵਿੱਚ ਗਊ ਦਾ ਮਾਸ ਰੱਖ ਕੇ ਲਿਜਾ ਰਿਹਾ ਸੀ। ਭਾਰਸਿੰਗੀ ਬੱਸ ਅੱਡੇ ਕੋਲ ਲੋਕਾਂ ਨੇ ਅਚਾਨਕ ਉਸ ਨੂੰ ਘੇਰ ਲਿਆ ਅਤੇ ਸੜਕ ‘ਤੇ ਹੀ ਬੁਰੀ ਤਰ੍ਹਾਂ ਕੁੱਟਣ ਲੱਗੇ। ਜਿਸ ਤੋਂ ਬਾਅਦ ਇਸਮਾਈਲ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੀੜਤ ਨੇ ਦੱਸਿਆ ਭਾਜਪਾ ਵਰਕਰ
ਇਸਮਾਈਲ ਦਾ ਕਹਿਣਾ ਹੈ ਕਿ ਮੈਂ ਛੋਲੇ ਕਪਾਹ ਦਾ ਕੰਮ ਕਰਦਾ ਹਾਂ। ਇਸ ਤੋਂ ਪਹਿਲਾਂ ਮੈਂ ਓਰੀਐਂਟਲ ਦਾ ਕੰਮ ਕਰਦਾ ਸੀ। ਉਹ ਕੰਪਨੀ ਬੰਦ ਹੋ ਗਈ ਤਾਂ ਹੁਣ ਮੈਂ ਛੋਲੇ ਕਪਾਹ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਹਾਂ। ਮੈਂ ਭਾਜਪਾ ‘ਚ ਕਰੀਬ 12 ਸਾਲ ਤੋਂ ਕੰਮ ਕਰ ਰਿਹਾ ਹਾਂ। ਮੈਂ ਪਾਰਟੀ ਵਿੱਚ ਘੱਟ ਗਿਣਤੀ ਸੈੱਲ ਦਾ ਪ੍ਰਧਾਨ ਸੀ ਅਤੇ ਹੁਣ ਕਾਟੋਲ ਤਹਿਸੀਲ ਵਿੱਚ ਮਹਾਂ ਮੰਤਰੀ ਹਾਂ। ਸਕੂਟੀ ਵਿੱਚ ਗਊ ਦਾ ਮਾਸ ਨਹੀਂ ਸੀ, ਉਹ ਮਟਨ ਸੀ।
ਪੀੜਤ ਦੀ ਪਤਨੀ ਜ਼ਰੀਨ ਸਮਾਈਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋ ਰਿਹਾ ਹੈ । ਲੋਕਾਂ ਨੇ ਉਸ ਨੂੰ ਬਹੁਤ ਮਾਰਿਆ ਹੈ। ਮੇਰੇ ਪਤੀ ‘ਤੇ ਗਲਤ ਦੋਸ਼ ਲਾਇਆ ਹੈ। ਉਹ ਮਸਜਿਦ ਦੀ ਕਮੇਟੀ ਦੇ ਇੱਕ ਪ੍ਰੋਗਰਾਮ ਲਈ ਮਟਨ ਲਿਜਾ ਰਹੇ ਸਨ। ਸਾਡਾ ਮਾਸ ਦਾ ਕੋਈ ਕਾਰੋਬਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਆਪਣੇ ਗੁਜਰਾਤ ਦੌਰੇ ਦੌਰਾਨ ਕਥਿਤ ਗਊ ਰੱਖਿਅਕਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਗਊ ਰੱਖਿਅਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਗਾਂ ਲਈ ਕਿਸੇ ਇਨਸਾਨ ਦੀ ਜਾਨ ਲੈਣੀ ਗਊ ਰੱਖਿਆ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸੇ ਗਊ ਰੱਖਿਅਕ ਨੂੰ ਕਾਨੂੰਨ ਨੂੰ ਹੱਥ ‘ਚ ਲੈਣ ਦਾ ਹੱਕ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇਗਾ।
ਨਾਗਪੁਰ ਦੀ ਇਹ ਘਟਨਾ ਦੱਸ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਚਿਤਾਵਨੀ ਦਾ ਕਥਿਤ ਗਊ ਰੱਖਿਅਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਇਸ ਮਾਮਲੇ ਵਿੱਚ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਜ ਸਵੇਰੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।