BJP Workers - Sach Kahoon Punjabi
ਲੁਧਿਆਣਾ ’ਚ ਭਾਜਪਾ ਵਰਕਰਾਂ ਨੇ ਵੰਦੇ ਭਾਰਤ ਰੇਲ ਦਾ ਕੀਤਾ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਵੰਦੇ ਭਾਰਤ ਦੇ ਕੇ ਪੰਜਾਬ ਵਾਸੀਆਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ : ਰਜਨੀਸ ਧੀਮਾਨ
(ਰਘਬੀਰ ਸਿੰਘ) ਲੁਧਿਆਣਾ। Vande Bharat Rail ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਬਾਅਦ ਦੁਪਹਿਰ ਸ਼ੁਰੂ ਹੋਈ ਨਵੀਂ ਵੰਦੇ ਭਾਰਤ ਰੇਲ ਗੱਡੀ ਦਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ ਧੀਮਾਨ ਦੀ ਪ੍ਰਧਾਨਗੀ ਹੇਠ ਲੁਧਿਆਣਾ ਭਾਜਪਾ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨਵੀਂ ਵੰਦੇ ਭਾਰਤ ਟਰੇਨ ਦਾ ਸਵਾਗਤ ਕਰਨ ਲਈ ਸੂਬਾ ਆਗੂ ਜਤਿੰਦਰ ਮਿੱਤਲ, ਰੇਣੂ ਥਾਪਰ, ਗੁਰਦੇਵ ਸਰਮਾ ਦੇਬੀ, ਪਰਵੀਨ ਬਾਂਸਲ, ਬਿਕਰਮ ਸਿੰਘ ਸਿੱਧੂ, ਅਰੁਣੇਸ ਮਿਸਰਾ, ਸਤਿੰਦਰ ਸਿੰਘ ਤਾਜਪੁਰੀਆ, ਕਮਾਂਡਰ ਬਲਬੀਰ ਸਿੰਘ ਮੁੱਖ ਬੁਲਾਰੇ ਭਾਜਪਾ ਐਸਸੀ ਮੋਰਚਾ ਵੀ ਵਿਸੇਸ ਤੌਰ ‘ਤੇ ਪਹੁੰਚੇ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ ਧੀਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਾਸੀਆਂ ਨੂੰ 2 ਵੰਦੇ ਭਾਰਤ ਦੇ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ ਧੀਮਾਨ ਨੇ ਕਿਹਾ ਕਿ ਵੰਦੇ ਭਾਰਤ ਮਾਰਚ ਤੋਂ ਬਾਅਦ ਲੁਧਿਆਣਾ ਦੇ ਹੌਜਰੀ ਵਪਾਰੀਆਂ ਵਿੱਚ ਭਾਰੀ ਉਤਸ਼ਾਹ ਹੈ।
ਇਹ ਵੀ ਪੜ੍ਹੋ : ਸਕੂਲ ਖੁੱਲ੍ਹਣ ਤੋਂ ਪਹਿਲਾਂ ਸੰਘਣੀ ਧੁੰਦ ਤੇ ਕੋਹਰੇ ਕਾਰਨ ਮਾਪੇ ਚਿੰਤਤ
ਕਾਰੋਬਾਰੀ ਹੁਣ ਜਲਦੀ ਹੀ ਦਿੱਲੀ ਅਤੇ ਕਟੜਾ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਹਿੱਤ ਵਿੱਚ ਲਗਾਤਾਰ ਵੱਡੇ ਫੈਸਲੇ ਲੈ ਰਹੇ ਹਨ। ਭਾਜਪਾ ਵਰਕਰਾਂ ਨੇ ਵੰਦੇ ਭਾਰਤ ਟਰੇਨ ਦੇ ਸਵਾਗਤ ਲਈ ਵਿਸੇਸ ਤੌਰ ‘ਤੇ ਮਠਿਆਈਆਂ ਵੀ ਵੰਡੀਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ ਧੀਮਾਨ ਨੇ ਕਿਹਾ ਕਿ ਵੰਦੇ ਭਾਰਤ ਨੂੰ ਚਲਾਉਣ ਨਾਲ ਮਹਾਂਨਗਰ ਦੇ ਵਪਾਰੀਆਂ ਲਈ ਕਾਰੋਬਾਰ ਕਰਨਾ ਬਹੁਤ ਸੌਖਾ ਹੋ ਜਾਵੇਗਾ। ਧੀਮਾਨ ਨੇ ਦੱਸਿਆ ਕਿ ਹਰਿਆਣਾ-ਪੰਜਾਬ ਨੂੰ 2 ਵੰਦੇ ਭਾਰਤ ਟਰੇਨਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੰਮੂ-ਕਸ਼ਮੀਰ ਦੇ ਮਾਤਾ ਵੈਸਨੋ ਦੇਵੀ ਕੱਟੜਾ ਸਟੇਸ਼ਨ ਤੋਂ ਹਰਿਆਣਾ-ਪੰਜਾਬ ਦੇ ਰਸਤੇ ਚੱਲੇਗੀ। ਦੂਜੀ ਵੰਦੇ ਭਾਰਤ ਟਰੇਨ ਅੰਮਿ੍ਰਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲੇਗੀ ਜਿਸ ਦਾ ਉਦਘਾਟਨ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। Vande Bharat Rail
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ
ਭਾਜਪਾ ਐਸਸੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਕਮਾਂਡਰ ਬਲਬੀਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਵੰਦੇ ਭਾਰਤ ਟ੍ਰੇਨਾਂ ਦੇ ਕੇ ਪੰਜਾਬ ਦੇ ਕਾਰੋਬਾਰੀਆਂ ਦਾ ਕੰਮ ਸੌਖਾ ਕਰ ਦਿੱਤਾ ਹੈ। ਕਾਰੋਬਾਰੀਆਂ ਦੀ ਇਹ ਚਿਰੋਕਣੀ ਮੰਗ ਸੀ ਕਿ ਪੰਜਾਬ ਤੋਂ ਕੋਈ ਅਜਿਹੀ ਟਰੇਨ ਚੱਲਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਨੂੰ ਦਿੱਲੀ ਸਮੇਤ ਹੋਰ ਕਾਰੋਬਾਰੀ ਸ਼ਹਿਰ ਦੂਰ ਨਾ ਲੱਗਣ ਅਤੇ ਉਹ ਆਪਣਾ ਕੰਮ ਥੋੜ੍ਹੇ ਸਮੇਂ ਵਿੱਚ ਹੀ ਨਿਪਟਾ ਕੇ ਵਾਪਸ ਘਰਾਂ ਨੂੰ ਪਰਤ ਆਉਣ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਾਰੋਬਾਰੀਆਂ ਸਮੇਤ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ। Vande Bharat Rail
ਇਸ ਮੌਕੇ ਨਵ-ਨਿਯੁਕਤ ਸੂਬਾ ਬੁਲਾਰੇ ਰਾਜੀਵ ਕਤਨਾ, ਅਮਿਤ ਗੋਸਾਈ, ਸੂਬਾ ਪੈਨਲ ਮੈਂਬਰ ਸੰਜੀਵ ਸਚਦੇਵਾ ਸੇਰੂ, ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸਰਮਾ, ਡਾ: ਕਨਿਕਾ ਜਿੰਦਲ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ ਸਰਮਾ, ਯਸਪਾਲ ਜਨੋਤਰਾ, ਡਾ: ਨਿਰਮਲ ਨਈਅਰ, ਮਨੀਸ ਚੋਪੜਾ, ਕਮਾਂਡਰ ਬਲਬੀਰ ਸਿੰਘ ਭਾਜਪਾ ਐਸਸੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਸਮੇਤ ਹੋਰ ਵੀ ਹਾਜਰ ਸਨ।
ਪੁਲਿਸ ਵੱਲੋਂ ਚਾਰ ਜਣੇ ਗ੍ਰਿਫ਼ਤਾਰ
ਨਾਗਪੁਰ: ਗਊ ਦੇਮਾਸ ਨੂੰ ਲੈ ਕੇ ਦੇਸ਼ ਭਰ ਵਿੱਚ ਹਿੰਸਾ ਰੁਕਣ ਦਾ ਨਾਂਅ ਨਹੀਂ ਲੈ ਰਹੀ। ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ, ਜਿੱਥੇ ਸਕੂਟਰ ਦੀ ਡਿੱਗੀ ਵਿੱਚ ਕਥਿਤ ਤੌਰ ‘ਤੇ ਗਊ ਦਾ ਮਾਸ ਲਿਜਾਣ ਦੇ ਸ਼ੱਕ ਵਿੱਚ ਭੀੜ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਬੁਰੀ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਬਰਾਮਦ ਮਾਸ ਨੂੰ ਜਾਂਚ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਇਸ ਮਾਮਲੇ ‘ਚ ਪੀੜਤ ਨੇ ਦੱਸਿਆ ਕਿ ਉਹ ਭਾਜਪਾ ਦਾ ਵਰਕਰ ਹੈ।
ਮਾਮਲਾ ਨਾਗਪੁਰ ਦੇ ਭਾਰਸਿੰਗੀ ਪਿੰਡ ਦਾ ਹੈ। ਸਲੀਮ ਇਸਮਾਈਲ ਸ਼ਾਹ ਨਾਂਅ ਦੇ ਇੱਕ ਵਿਅਕਤੀ ‘ਤੇ ਦੋਸ਼ ਹੈ ਕਿ ਉਹ ਸਕੂਟੀ ਦੀ ਡਿੱਗੀ ਵਿੱਚ ਗਊ ਦਾ ਮਾਸ ਰੱਖ ਕੇ ਲਿਜਾ ਰਿਹਾ ਸੀ। ਭਾਰਸਿੰਗੀ ਬੱਸ ਅੱਡੇ ਕੋਲ ਲੋਕਾਂ ਨੇ ਅਚਾਨਕ ਉਸ ਨੂੰ ਘੇਰ ਲਿਆ ਅਤੇ ਸੜਕ ‘ਤੇ ਹੀ ਬੁਰੀ ਤਰ੍ਹਾਂ ਕੁੱਟਣ ਲੱਗੇ। ਜਿਸ ਤੋਂ ਬਾਅਦ ਇਸਮਾਈਲ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਪੀੜਤ ਨੇ ਦੱਸਿਆ ਭਾਜਪਾ ਵਰਕਰ
ਇਸਮਾਈਲ ਦਾ ਕਹਿਣਾ ਹੈ ਕਿ ਮੈਂ ਛੋਲੇ ਕਪਾਹ ਦਾ ਕੰਮ ਕਰਦਾ ਹਾਂ। ਇਸ ਤੋਂ ਪਹਿਲਾਂ ਮੈਂ ਓਰੀਐਂਟਲ ਦਾ ਕੰਮ ਕਰਦਾ ਸੀ। ਉਹ ਕੰਪਨੀ ਬੰਦ ਹੋ ਗਈ ਤਾਂ ਹੁਣ ਮੈਂ ਛੋਲੇ ਕਪਾਹ ਦਾ ਕੰਮ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਹਾਂ। ਮੈਂ ਭਾਜਪਾ ‘ਚ ਕਰੀਬ 12 ਸਾਲ ਤੋਂ ਕੰਮ ਕਰ ਰਿਹਾ ਹਾਂ। ਮੈਂ ਪਾਰਟੀ ਵਿੱਚ ਘੱਟ ਗਿਣਤੀ ਸੈੱਲ ਦਾ ਪ੍ਰਧਾਨ ਸੀ ਅਤੇ ਹੁਣ ਕਾਟੋਲ ਤਹਿਸੀਲ ਵਿੱਚ ਮਹਾਂ ਮੰਤਰੀ ਹਾਂ। ਸਕੂਟੀ ਵਿੱਚ ਗਊ ਦਾ ਮਾਸ ਨਹੀਂ ਸੀ, ਉਹ ਮਟਨ ਸੀ।
ਪੀੜਤ ਦੀ ਪਤਨੀ ਜ਼ਰੀਨ ਸਮਾਈਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋ ਰਿਹਾ ਹੈ । ਲੋਕਾਂ ਨੇ ਉਸ ਨੂੰ ਬਹੁਤ ਮਾਰਿਆ ਹੈ। ਮੇਰੇ ਪਤੀ ‘ਤੇ ਗਲਤ ਦੋਸ਼ ਲਾਇਆ ਹੈ। ਉਹ ਮਸਜਿਦ ਦੀ ਕਮੇਟੀ ਦੇ ਇੱਕ ਪ੍ਰੋਗਰਾਮ ਲਈ ਮਟਨ ਲਿਜਾ ਰਹੇ ਸਨ। ਸਾਡਾ ਮਾਸ ਦਾ ਕੋਈ ਕਾਰੋਬਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਆਪਣੇ ਗੁਜਰਾਤ ਦੌਰੇ ਦੌਰਾਨ ਕਥਿਤ ਗਊ ਰੱਖਿਅਕਾਂ ਨੂੰ ਚਿਤਾਵਨੀ ਦਿੱਤੀ ਸੀ। ਉਨ੍ਹਾਂ ਗਊ ਰੱਖਿਅਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਗਾਂ ਲਈ ਕਿਸੇ ਇਨਸਾਨ ਦੀ ਜਾਨ ਲੈਣੀ ਗਊ ਰੱਖਿਆ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਿਸੇ ਗਊ ਰੱਖਿਅਕ ਨੂੰ ਕਾਨੂੰਨ ਨੂੰ ਹੱਥ ‘ਚ ਲੈਣ ਦਾ ਹੱਕ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇਗਾ।
ਨਾਗਪੁਰ ਦੀ ਇਹ ਘਟਨਾ ਦੱਸ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਚਿਤਾਵਨੀ ਦਾ ਕਥਿਤ ਗਊ ਰੱਖਿਅਕਾਂ ‘ਤੇ ਕੋਈ ਅਸਰ ਨਹੀਂ ਹੋਇਆ। ਇਸ ਮਾਮਲੇ ਵਿੱਚ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅੱਜ ਸਵੇਰੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।