Terrible - Sach Kahoon Punjabi
ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵਾਪਰਿਆ ਭਿਆਨਕ ਸੜਕ ਹਾਸਦਾ
Shabana Azmi | ਸਿਰ ਤੇ ਬਾਂਹ ‘ਤੇ ਲੱਗੀ ਸੱਟ
ਮੁੰਬਈ। ਅਦਾਕਾਰਾ ਸ਼ਬਾਨਾ ਆਜ਼ਮੀ (Shabana Azmi) (69) ਸ਼ਨਿੱਚਰਵਾਰ ਨੂੰ ਇੱਕ ਸੜਕ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਮੁੰਬਈ-ਪੁਣੇ ਐਕਸਪ੍ਰੈਸ ਵੇਅ ‘ਤੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਸ਼ਬਾਨਾ ਦੇ ਸਿਰ ਅਤੇ ਬਾਂਹ ਵਿੱਚ ਸੱਟ ਲੱਗੀ। ਜਾਵੇਦ ਅਖਤਰ ਵੀ ਕਾਰ ‘ਚ ਉਨ੍ਹਾਂ ਦੇ ਨਾਲ ਸੀ, ਉਨ੍ਹਾਂ ਕੋਈ ਸੱਟ ਨਹੀਂ ਲੱਗੀ। ਸ਼ਬਾਨਾ ਨੂੰ ਨਵੀਂ ਮੁੰਬਈ ਦੇ ਐਮਜੀਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਏਗੜ੍ਹ ਦੇ ਐਸਪੀ ਅਨਿਲ ਪਾਰਸਕਰ ਅਨੁਸਾਰ ਇਹ ਹਾਦਸਾ ਸ਼ਾਮ 3:30 ਵਜੇ ਮੁੰਬਈ ਤੋਂ 60 ਕਿਲੋਮੀਟਰ ਦੂਰ ਖਾਲਾਪੁਰ ਟੋਲ ਨਾਕੇ ‘ਤੇ ਵਾਪਰਿਆ। ਸ਼ਬਾਨਾ ਆਜ਼ਮੀ ਅਤੇ ਜਾਵੇਦ ਅਖਤਰ ਪੁਣੇ ਤੋਂ ਮੁੰਬਈ ਪਰਤ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
Shabana Azmi
ਕਬਾੜ ਦੇ ਗੁਦਾਮ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਅੱਗ ਬੁਝਾਉਣ ‘ਚ ਡੇਰਾ ਸ਼ਰਧਾਲੂਆਂ ਦਾ ਰਿਹਾ ਅਹਿਮ ਯੋਗਦਾਨ | Khanna News
ਖੰਨਾ (ਟਹਿਲ ਸਿੰਘ)। ਸਮਰਾਲਾ ਰੋਡ ‘ਤੇ ਸਥਿੱਤ ਇੱਕ ਕਬਾੜ ਦੇ ਗੁਦਾਮ ਵਿੱਚ ਅੱਜ ਸਵੇਰੇ 3 ਵਜੇ ਦੇ ਕਰੀਬ ਲੱਗੀ ਭਿਆਨਕ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਜਾਣ ਦਾ ਸਮਾਚਾਰ ਹੈ ਗੁਦਾਮ ਦੇ ਮਾਲਕ ਸ਼੍ਰੀ ਸੱਤਪਾਲ ਅਨੁਸਾਰ ਅੱਗ ਨਾਲ ਪੰਜਾਹ ਤੋਂ ਸੱਠ ਲੱਖ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਹੈ ਉਹਨਾਂ ਦੱਸਿਆ ਕਿ ਸਵੇਰੇ ਤਿੰਨ ਵਜੇ ਦੇ ਕਰੀਬ ਮਜ਼ਦੂਰ ਦਾ ਫ਼ੋਨ ਆਇਆ ਕਿ ਗੁਦਾਮ ਵਿੱਚ ਅੱਗ ਨੇ ਭਿਆਨਕ ਰੂਪ ਲੈ ਲਿਆ ਤਾਂ ਉਹਨਾਂ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਅੱਗ ਬੁਝਾਉਣ ਲਈ ਬੇਨਤੀ ਕੀਤੀ। (Khanna News)
ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ
ਉਹਨਾਂ ਕਿਹਾ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਵਿਭਾਗ ਨੇ ਗੱਡੀਆਂ ਭੇਜੀਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੋਰਚਾ ਸੰਭਾਲਦਿਆਂ ਅੱਗ ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕੀਤਾ ਉਹਨਾਂ ਕਿਹਾ ਕਿ ਇਸ ਅੱਗ ਨੇ ਉਨ੍ਹਾਂ ਦੀਆਂ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਵੀ ਸਾੜ ਕੇ ਸੁਆਹ ਕਰ ਦਿੱਤਾ ਉਹਨਾਂ ਅੱਗੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ ਹੈ, ਜੋ ਸਵੇਰੇ ਕਰੀਬ ਸਾਢੇ ਤਿੰਨ ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਪਹੁੰਚ ਗਏ ਸਨ ਤੇ ਦੁਪਹਿਰ ਤੱਕ ਸੇਵਾ ਕਰਦੇ ਰਹੇ ਉਹਨਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਦੁਪਹਿਰ ਤੱਕ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਦੇ ਕਰੀਬ ਆ ਚੁੱਕੀਆਂ ਸਨ, ਜੋ ਵਿਭਾਗ ਵੱਲੋਂ ਸਮਰਾਲਾ, ਖੰਨਾ, ਦੋਰਾਹਾ, ਫਤਿਹਗੜ੍ਹ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ਤੋਂ ਮੰਗਵਾਈਆਂ ਗਈਆਂ (Khanna News)
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇਤਰ ਇੰਸਾਂ ਖੰਨਾ, ਰਾਮ ਕਰਨ ਇੰਸਾਂ ਖੰਨਾ, ਮੋਹਨ ਲਾਲ ਇੰਸਾਂ ਖੰਨਾ, ਬਲਵੰਤ ਇੰਸਾਂ ਖੰਨਾ, ਸੱਜਣ ਇੰਸਾਂ ਖੰਨਾ, ਕੇਵਲ ਇੰਸਾਂ ਖੰਨਾ, ਜੀਵਨ ਇੰਸਾਂ ਖੰਨਾ, ਅਮਰੀਕ ਇੰਸਾਂ ਖੰਨਾ, ਰਘਬੀਰ ਇੰਸਾਂ ਸਮਰਾਲਾ, ਜਗਜੀਤ ਸ਼ਰਮਾ ਸਮਰਾਲਾ, ਸੁਰਿੰਦਰ ਕੁਮਾਰ ਇੰਸਾਂ ਅਮਲੋਹ, ਅਨਿਲ ਬਾਂਸਲ ਇੰਸਾਂ ਅਮਲੋਹ, ਸ਼ੇਖਰ ਇੰਸਾਂ ਅਮਲੋਹ, ਬਲਤੇਜ ਇੰਸਾਂ ਅਮਲੋਹ, ਡਾਕਟਰ ਅਵਤਾਰ ਵਿਰਕ ਇੰਸਾਂ ਅਮਲੋਹ, ਅਭੀ ਇੰਸਾਂ ਤੋਂ ਇਲਾਵਾ ਹੋਰ ਵੀ ਡੇਰਾ ਸ਼ਰਧਾਲੂਆਂ ਨੇ ਸੇਵਾ ਨਿਭਾਈ ਇਸ ਮੌਕੇ 45 ਮੈਂਬਰ ਭੈਣ ਚਰਨਜੀਤ ਕੌਰ ਇੰਸਾਂ ਤੇ 45 ਮੈਂਬਰ ਜਗਦੀਸ਼ ਚੰਦਰ ਇੰਸਾਂ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏ ਮੌਕੇ ‘ਤੇ ਇਕੱਠੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਿਆਨਕ ਅੱਗ ਨਾਲ ਹੋਏ ਨੁਕਸਾਨ ਦਾ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। (Khanna News)
ਰਮੇਸ਼ ਠਾਕੁਰ
ਚੱਕਰਵਾਤੀ ਫਾਨੀ ਤੂਫਾਨ ਸਬੰਧੀ ਨਾਸਾ ਨੇ ਪ੍ਰਭਾਵਿਤ ਦੇਸ਼ਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ ਸੈਟੇਲਾਈਟ ਜ਼ਰੀਏ ਲਈਆਂ ਤਾਜ਼ਾ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜੇ ਅੱਗੇ ਵੀ ਇਹ ਤੂਫਾਨ ਆਪਣਾ ਭਿਆਨਕ ਰੂਪ ਵਿਖਾਏਗਾ ਖੈਰ, ਅੱਗੇ ਕੀ ਹੋਵੇਗਾ ਪਤਾ ਨਹੀਂ? ਪਰ ਫਾਨੀ ਦੀ ਦਹਿਸ਼ਤ ਇਸ ਸਮੇਂ ਚਾਰੇ ਪਾਸੇ ਫੈਲੀ ਹੈ ਕਿਉਂਕਿ ਇਸ ਚੱਕਰਵਾਤੀ ਤੂਫਾਨ ਨੇ ਤਬਾਹੀ ਮਚਾਉਣ ਲਈ ਆਪਣੀ ਫਨ ਸਮੁੰਦਰੀ ਕੰਢਿਆਂ ਦੇ ਨੇੜੇ-ਤੇੜੇ ਵੱਸੇ ਇਲਾਕਿਆਂ ‘ਚ ਫੈਲਾ ਰੱਖੀ ਹੈ ਭਾਰਤ ਦਾ ਸਮੁੱਚਾ ਸਮੁੰਦਰੀ ਤੇ ਧਰਾਤਲ ਇਲਾਕਾ ਫਾਨੀ ਦੇ ਕਹਿਰ ਨਾਲ ਡਰ ਗਿਆ ਹੈ ਕੰਢੀ ਇਲਾਕਿਆਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ ‘ਤੇ ਫਿਲਹਾਲ ਪਹੁੰਚਾ ਦਿੱਤਾ ਹੈ ਆਫਤ ਰੂਪੀ ਤੂਫਾਨ ਤੋਂ ਬਚਾਅ ਲਈ ਦਿੱਲੀ ‘ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕਰ ਚੁੱਕੇ ਹਨ ਸੁਰੱਖਿਆ ਏਜੰਸੀਆਂ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ ਤੂਫਾਨ ਤੋਂ ਬਚਣ ਲਈ ਫਿਲਹਾਲ ਸਾਰੇ ਇੰਤਜ਼ਾਮ ਪੁਖਤਾ ਕੀਤੇ ਹੋਏ ਹਨ ਪਰ ਤੂਫਾਨ ਨੇ ਫਿਰ ਤੋਂ ਕਈਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੂਫਾਨ ਨੇ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਕਹਿਰ ਢਾਹ ਰੱਖਿਆ ਹੈ, ਜਿੱਥੋਂ ਦਰਜ਼ਨਾਂ ਲੋਕਾਂ ਦੇ ਮਰਨ ਦੀਆਂ ਖਬਰਾਂ ਪ੍ਰਸ਼ਾਸਨ ਨੇ ਦਿੱਤੀਆਂ ਹਨ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ।
ਫਾਨੀ ਤੂਫਾਨ ਦੀ ਸਪੀਡ ਦੂਜੇ ਤੂਫਾਨਾਂ ਤੋਂ ਕਿਤੇ ਜ਼ਿਆਦਾ ਮਾਪੀ ਗਈ ਹੈ ਇਸ ਤੋਂ ਪਹਿਲਾਂ ਨੀਲੋਫਰ, ਤਿਤਲੀ, ਬਿਜਲੀ, ਕਟਰੀਨਾ ਵਰਗੇ ਤਮਾਮ ਤੂਫਾਨ ਆਏ ਪਰ ਫਾਨੀ ਸਭ ਤੋਂ ਜ਼ਿਆਦਾ ਖਤਰਨਾਕ ਦੱਸਿਆ ਗਿਆ ਹੈ ਕਿਉਂਕਿ ਫਾਨੀ ਦਾ ਮਤਲਬ ਫਨ ਵਾਲਾ ਸੱਪ ਹੁੰਦਾ ਹੈ ਜੋ ਆਮ ਤੌਰ ‘ਤੇ ਬੰਗਾਲ ‘ਚ ਮਿਲਦਾ ਹੈ ਤਾਂ ਹੀ ਇਸ ਤੂਫਾਨ ਦਾ ਨਾਂਅ ਬੰਗਲਾਦੇਸ਼ ਸਰਕਾਰ ਨੇ ਰੱਖਿਆ ਬੀਤੀ ਤਿੰਨ ਤੇ ਚਾਰ ਤਰੀਕ ਨੂੰ ਇਸ ਤੂਫਾਨ ਨੇ ਬੰਗਲਾਦੇਸ਼ ‘ਚ ਸਭ ਤੋਂ ਜ਼ਿਆਦਾ ਕਹਿਰ ਢਾਹਿਆ ਉੱਥੇ ਜਾਨ-ਮਾਲ ਦਾ ਨੁਕਸਾਨ ਦੂਜੇ ਮੁਲਕਾਂ ਨਾਲੋਂ ਜ਼ਿਆਦਾ ਹੋਇਆ ਤੂਫਾਨ ਦਾ ਸਾਹਮਣਾ ਕਰਨ ਲਈ ਤਮਾਮ ਦੇਸ਼ ਇੱਕਜੁਟ ਹੋਏ ਹਨ ਚੱਕਰਵਾਤੀ ਤੂਫਾਨ ਸਭ ਤੋਂ ਜ਼ਿਆਦਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੇ ਨੇਪਾਲ ‘ਚ ਆਪਣਾ ਅਸਰ ਦਿਖਾ ਰਿਹਾ ਹੈ ਇਸ ਲਈ ਇਹ ਸਾਰੇ ਦੇਸ਼ ਲਗਾਤਾਰ ਇੱਕ-ਦੂਜੇ ਦੇ ਸੰਪਰਕ ‘ਚ ਹਨ ਡਿਜ਼ਾਸਟਰ ਦੀਆਂ ਟੀਮਾਂ ਲਗਾਤਾਰ ਤੂਫਾਨ ਦੀ ਸਪੀਡ ਦਾ ਅੰਦਾਜ਼ਾ ਲਾ ਰਹੀਆਂ ਹਨ ਤੂਫਾਨ ਦੀ ਸ਼ੁਰੂਆਤ ‘ਚ ਰਫ਼ਤਾਰ ਘੱਟ ਸੀ, ਪਰ ਇੱਕ ਮਈ ਤੋਂ ਬਾਅਦ ਵਧ ਗਈ ਸਪੀਡ ਦੀ ਤੀਬਰਤਾ ਇੰਨੀ ਹੈ ਕਿ ਇਸ ਦੀ ਚਪੇਟ ‘ਚ ਆਉਣ ਵਾਲਾ ਇਨਸਾਨ ਹਵਾ ‘ਚ ਉੱਡ ਜਾਂਦਾ ਹੈ।
ਤੂਫਾਨ ਦੀ ਚਪੇਟ ‘ਚ ਆਉਣ ਵਾਲੇ ਸਾਰੇ ਸੰਭਾਵਿਤ ਇਲਾਕਿਆਂ ‘ਚ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਓਡੀਸ਼ਾ ‘ਚ ਹੁਣ ਤੱਕ ਕਾਫੀ ਨੁਕਸਾਨ ਹੋਇਆ ਹੈ ਪਰ ਅੱਗੇ ਅਜਿਹੀ ਸਥਿਤੀ ਨਾ ਪੈਦਾ ਹੋਵੇ, ਨਾਲ ਹੀ ਰਾਹਤ-ਬਚਾਅ ‘ਚ ਕੋਈ ਅੜਿੱਕਾ ਨਾ ਆਵੇ, ਇਸ ਲਈ ਸਮਾਂ ਹੱਦ ਤੋਂ ਪਹਿਲਾਂ ਹੀ ਉੱਥੇ ਲੋਕ ਸਭਾ ਚੋਣਾਂ ਲਈ ਲਾਏ ਗਏ ਆਦਰਸ਼ ਜ਼ਾਬਤੇ ਨੂੰ ਹਟਾ ਦਿੱਤਾ ਗਿਆ ਹੈ ਫਿਲਹਾਲ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਵੀ ਪੂਰੀ ਤਰ੍ਹਾਂ ਮੁਸ਼ਤੈਦ ਹੈ ਕਿਉਂਕਿ ਸਭ ਤੋਂ ਪਹਿਲਾਂ ਚੱਕਰਵਾਤੀ ਤੂਫਾਨ ਨੇ ਓਡੀਸ਼ਾ ‘ਚ ਹੀ ਜੰਮ ਕੇ ਕਹਿਰ ਢਾਹਿਆ ਸੀ ਸਰਕਾਰੀ ਅੰਕੜਿਆਂ ਮੁਤਾਬਕ ਪੁਰੀ, ਭੁਵਨੇਸ਼ਵਰ ‘ਚ ਕਰੋੜਾਂ ਦੀ ਜਾਇਦਾਦ ਨੂੰ ਤਬਾਹ ਕੀਤਾ ਹੁਣ ਤੱਕ 13 ਵਿਅਕਤੀਆਂ ਦੀ ਮੌਤ ਦੀ ਖਬਰ ਅਤੇ ਲਗਭਗ ਢਾਈ ਸੌ ਤੋਂ ਜ਼ਿਆਦਾ ਪ੍ਰਭਾਵਿਤ ਦੱਸੇ ਗਏ ਹਨ ਓਡੀਸ਼ਾ ‘ਚ ਕਹਿਰ ਢਾਹੁਣ ਤੋਂ ਬਾਅਦ ਫਾਨੀ ਹੁਣ ਬੰਗਾਲ ‘ਚ ਦਾਖਲ ਹੋ ਚੁੱਕਾ ਹੈ ਪਿਛਲੇ ਦੋ ਦਿਨਾਂ ਤੋਂ ਬੰਗਾਲ ਤੇ ਝਾਰਖੰਡ ਦੇ ਕਈ ਸ਼ਹਿਰਾਂ ‘ਚ ਤੂਫਾਨੀ ਹਵਾਵਾਂ ਦੇ ਨਾਲ ਜੰਮ ਕੇ ਮੋਹਲੇਧਾਰ ਮੀਂਹ ਵੀ ਪੈ ਰਿਹਾ ਹੈ ਸਥਿਤੀ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਦੋਵਾਂ ਸੂਬਿਆਂ ਨੂੰ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ ਤੂਫਾਨ ਦੀ ਸਥਿਤੀ ਛੇਤੀ ਆਮ ਹੋਵੇ, ਇਸ ਦੀ ਪਰਮਾਤਮਾ ਨੂੰ ਪੂਰਾ ਦੇਸ਼ ਅਰਦਾਸ ਕਰ ਰਿਹਾ ਹੈ।
ਨਾਸਾ ਨੇ ਸ਼ਨਿੱਚਰਵਾਰ ਨੂੰ ਫੋਨੀ ਤੂਫਾਨ ਦੀਆਂ ਤਾਜ਼ਾ ਤਸਵੀਰਾਂ ਤੇ ਤਾਜ਼ ਜਾਣਕਾਰੀ ਪ੍ਰਭਾਵਿਤ ਦੇਸ਼ਾਂ ਨਾਲ ਸਾਂਝੀ ਕੀਤੀ ਹੈ ਦੱਸਿਆ ਗਿਆ ਹੈ ਕਿ ਤੂਫਾਨ ਦਾ ਕਰੋਪ ਹਾਲੇ ਅੱਗੇ ਵੀ ਜਾਰੀ ਰਹੇਗਾ ਨਾਸਾ ਮੁਤਾਬਕ ਫਾਨੀ ਇੱਕ ਊਸ਼ਣਕਟੀਬੰਧੀ ਤੂਫਾਨ ਹੈ, ਜੋ ਮਨੁੱਖੀ ਹਿਮਾਕਤ ਤੋਂ ਬਾਅਦ ਪੈਦਾ ਹੁੰਦਾ ਹੈ ਇਨਸਾਨ ਲਗਾਤਾਰ ਜੰਗਲਾਂ, ਨਦੀਆਂ, ਸਮੁੰਦਰਾਂ ਨਾਲ ਛੇੜਛਾੜ ਕਰ ਰਿਹਾ ਹੈ ਇਸ ਤੋਂ ਬਾਅਦ ਹੀ ਕੁਦਰਤ ਦਾ ਭਿਆਨਕ ਰੂਪ ਸਾਹਮਣੇ ਆਇਆ ਹੈ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਇਹ ਚੱਕਰਵਾਤੀ ਤੂਫਾਨ ਕੁਦਰਤੀ ਵਸੀਲਿਆਂ ਦੇ ਬੇਵਜ੍ਹਾ ਜ਼ਿਆਦਾ ਇਸਤੇਮਾਲ ਨਾਲ ਪੂਰਾ ਵਿਸ਼ਵ ਇਸ ਦੀ ਚਪੇਟ ‘ਚ ਆਉਂਦਾ ਹੈ ਧਰਤੀ ਨਾਲ ਮਨੁੱਖੀ ਛੇੜਛਾੜ ਤੋਂ ਬਾਅਦ ਕੁਦਰਤੀ ਆਫ਼ਤਾਂ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਧਰਤੀ ‘ਤੇ ਇਨਸਾਨੀ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੁਦਰਤ ਨਾਲ ਖਿਲਵਾੜ ਨੂੰ ਤੁਰੰਤ ਪ੍ਰਭਾਵ ਨਾਲ ਤਿਆਗਣਾ ਹੋਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਇਨਸਾਨੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਫਾਨੀ ਤੂਫਾਨ ਇਸ ਸਮੇਂ ਏਸ਼ੀਆ ‘ਚ ਕਹਿਰ ਢਾਹ ਰਿਹਾ ਹੈ ਇਸ ਤੋਂ ਪਹਿਲਾਂ ਪੱਛਮੀ ਸਮੁੰਦਰੀ ਕੰਢਿਆਂ ‘ਤੇ ਆਪਣੇ ਭਿਆਨਕ ਰੂਪ ਦਾ ਸਬੂਤ ਦੇ ਚੁੱਕਾ ਹੈ ਦਰਅਸਲ, ਊਸ਼ਣਕਟੀਬੰਦੀ ਤੂਫਾਨਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ ਤੂਫਾਨਾਂ ਦੇ ਨਾਂਅ ਰੱਖਣ ਦਾ ਸਿਲਸਿਲਾ 1953 ‘ਚ ਸ਼ੁਰੂ ਹੋਇਆ ਸੀ ਤੂਫਾਨਾਂ ਦੇ ਜ਼ਿਆਦਾਤਰ ਨਾਂਅ ਔਰਤਾਂ ਦੇ ਨਾਵਾਂ ‘ਤੇ ਰੱਖੇ ਜਾਂਦੇ ਰਹੇ ਹਨ ਜ਼ਿਕਰਯੋਗ ਹੈ, ਕਿਸੇ ਵੀ ਚੱਕਰਵਾਤੀ ਤੂਫਾਨ ਦਾ ਨਾਮਕਰਨ ਉਸ ਸਥਿਤੀ ‘ਚ ਕੀਤਾ ਜਾਂਦਾ ਹੈ ਜਦੋਂ ਉਸ ਦੇ ਦੌੜਨ ਦੀ ਰਫ਼ਤਾਰ 60-70 ਕਿਮੀ. ਪ੍ਰਤੀ ਘੰਟਾ ਹੋਵੇ ਉਦਾਹਰਨ ਲਈ, ਜਦੋਂ ਤੂਫਾਨ ਦੀ ਸਪੀਡ ਸੌ ਜਾਂ ਉਸ ਤੋਂ ਜ਼ਿਆਦਾ ਹੋਵੇ, ਉਹ ਤੂਫਾਨ ਗੰਭੀਰ ਚੱਕਰਵਾਤੀ ਤੂਫਾਨ ਕਿਹਾ ਜਾਂਦਾ ਹੈ ਜੇਕਰ ਹੋਰ ਤੂਫਾਨ ਦੀ ਰਫ਼ਤਾਰ 200 ਕਿਮੀ. ਪ੍ਰਤੀ ਘੰਟਾ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਸ ਨੂੰ ਸੁਪਰ ਸਾਈਕਲੋਨ ਦੀ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ ਮੌਜ਼ੂਦਾ ਫਾਨੀ ਤੂਫਾਨ ਇਸੇ ਸ਼੍ਰੇਣੀ ‘ਚ ਮੰਨਿਆ ਗਿਆ ਹੈ ਹਰੇਕ ਦੇਸ਼ ਲਈ ਤੂਫਾਨ ਸਬੰਧੀ ਇੱਕ ਹੋਰ ਪ੍ਰੋੋਟੋਕਾਲ ਫਾਲੋ ਕੀਤਾ ਜਾਂਦਾ ਹੈ ਦਰਅਸਲ, ਤੂਫਾਨ ਦਾ ਨਾਂਅ ਉਹੀ ਮੁਲਕ ਰੱਖਦਾ ਹੈ ਜਿਸ ਇਲਾਕੇ ‘ਚ ਤੂਫਾਨ ਜਨਮ ਲੈਂਦਾ ਹੈ ਫਾਨੀ ਤੂਫਾਨ ਬੰਗਲਾਦੇਸ਼ ਤੋਂ ਸ਼ੁਰੂ ਹੋਇਆ ਹੈ ਇਸ ਲਈ ਉਨ੍ਹਾਂ ਨੇ ਹੀ ਤੂਫਾਨ ਦਾ ਨਾਂਅ ਰੱਖਿਆ ਤੂਫਾਨ ਦੀ ਸਪੀਡ ਡੇਢ ਸੌ ਕਿਮੀ. ਪ੍ਰਤੀ ਘੰਟਾ ਤੋਂ ਜ਼ਿਆਦਾ ਹੈ, ਇਸ ਲਈ ਇਸ ਨੂੰ ਸੁਪਰ ਸਾਈਕਲੋਨ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ ।
ਫਿਲਹਾਲ ਫਾਨੀ ਦੀ ਅਨਹੋਣੀ ਤੋਂ ਬਚਣ ਲਈ ਸਰਕਾਰੀ ਅਮਲਾ ਹਰ ਸੰਭਵ ਕੋਸ਼ਿਸ਼ਾਂ ‘ਚ ਜੁਟਿਆ ਹੋਇਆ ਹੈ ਪਰ ਇੱਕ ਸੱਚਾਈ ਇਹ ਵੀ ਹੈ ਕਿ ਕੁਦਰਤੀ ਆਫਤਾਂ ਦੇ ਅੱਗੇ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਢਹਿ-ਢੇਰੀ ਤੇ ਬੌਣੀਆਂ ਹੋ ਜਾਂਦੀਆਂ ਹਨ ਕੁਦਰਤ ਦੇ ਭਿਆਨਕ ਰੂਪ ‘ਤੇ ਕਿਸੇ ਦਾ ਵੱਸ ਨਹੀਂ ਚਲਦਾ ਸੁਰੱਖਿਆ ਦੇ ਨਜ਼ਰੀਏ ਨਾਲ ਪ੍ਰਸ਼ਾਸਨ ਨੇ ਓਡੀਸ਼ਾ ਦੇ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰਵਾ ਦਿੱਤਾ ਹੈ ਸਰਕਾਰੀ ਦਫ਼ਤਰਾਂ ‘ਚ ਵੀ ਕੰਮ-ਧੰਦੇ ਬੰਦ ਹਨ ਮਛੇਰਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਦੋਂ ਤੱਕ ਪ੍ਰਸ਼ਾਸਨ ਦਾ ਅਲਰਟ ਰਹੇ, ਉਹ ਸਮੁੰਦਰ ‘ਚ ਨਾ ਜਾਣ ਸੈਟੇਲਾਈਟ ਜ਼ਰੀਏ ਨਾਸਾ ਵੱਲੋਂ ਲਈਆਂ ਗਈਆਂ ਤਸਵੀਰਾਂ ਦੇ ਅਧਾਰ ‘ਤੇ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਚੱਕਰਵਾਤੀ ਤੂਫਾਨ ਫਾਨੀ ਦਾ ਪ੍ਰਭਾਵ ਅਜੇ ਕੁਝ ਦਿਨ ਹੋਰ ਰਹੇਗਾ ਸਮੁੰਦਰ ਦੇ ਕੰਢੇ ਅੰਦਰ ਕਰੀਬ ਪੰਜ ਸੌ ਮੀਟਰ ਦੂਰੀ ‘ਤੇ ਅਜੇ ਵੀ ਲੰਮੀਆਂ-ਲੰਮੀਆਂ ਵਾਛੜਾਂ ਬਣ ਰਹੀਆਂ ਹਨ ਵਾਛੜਾਂ ਦੀਆਂ ਲਪਟਾਂ ਜਦੋਂ ਹੇਠਾਂ ਡਿੱਗਦੀਆਂ ਹਨ ਤਾਂ ਤੇਜ਼ ਅਵਾਜ਼ਾਂ ਆਉਂਦੀਆਂ ਹਨ, ਜੋ ਤੂਫਾਨ ਦੇ ਰਹਿਣ ਦਾ ਸੰਕੇਤ ਦਿੰਦੀਆਂ ਹਨ।
ਦਰਅਸਲ ਕਾਰਬਨ ਫੈਲਾਉਣ ਵਾਲੀਆਂ ਵਿਕਾਸ ਨੀਤੀਆਂ ਨੂੰ ਉਤਸ਼ਾਹ ਦੇਣ ਕਾਰਨ ਧਰਤੀ ਦੇ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਇਹੀ ਕਾਰਨ ਹੈ ਬੀਤੇ 134 ਸਾਲਾਂ ‘ਚ ਰਿਕਾਰਡ ਕੀਤੇ ਗਏ ਤਾਪਮਾਨ ਦੇ ਜੋ 13 ਸਭ ਤੋਂ ਜ਼ਿਆਦਾ ਗਰਮ ਸਾਲ ਰਹੇ ਹਨ, ਉਹ 2000 ਤੋਂ ਬਾਅਦ ਦੇ ਹੀ ਹਨ ਤੇ ਆਫ਼ਤਾਂ ਦਾ ਮੁੜ ਕੇ ਆਉਣਾ ਵੀ ਇਸੇ ਸਮੇਂ ‘ਚ ਸਭ ਤੋਂ ਜ਼ਿਆਦਾ ਵਧਿਆ ਹੈ ਪਿਛਲੇ ਤਿੰਨ ਦਹਾਕਿਆਂ ‘ਚ ਗਰਮ ਹਵਾਵਾਂ ਦਾ ਮਿਜਾਜ਼ ਤੇਜ਼ ਲਪਟਾਂ ‘ਚ ਬਦਲਿਆ ਹੈ ਇਸ ਨੇ ਧਰਤੀ ਦੇ 10 ਫੀਸਦੀ ਹਿੱਸੇ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ ਤਾਪਮਾਨ ਦੇ ਵਾਧੇ ਦਾ ਅਨੁਮਾਨ ਲਾ ਲਏ ਜਾਣ ਦੇ ਅਧਾਰ ‘ਤੇ ਅੰਤਰ-ਸਰਕਾਰੀ ਪੈਨਲ ਨੇ ਵੀ ਭਾਰਤੀ ਸਮੁੰਦਰੀ ਇਲਾਕਿਆਂ ‘ਚ ਚੱਕਰਵਾਤੀ ਤੂਫਾਨਾਂ ਦੀ ਗਿਣਤੀ ਵਧਣ ਦਾ ਸ਼ੱਕ ਪ੍ਰਗਟਾਇਆ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਬਚਾਅ ਤੇ ਰਾਹਤ ਦੀ ਤਿਆਰੀ ਲਈ ਕੁਝ ਦਿਨ ਜ਼ਰੂਰ ਮਿਲੇ ਸਨ ਇਨ੍ਹਾਂ ਹੀ ਦਿਨਾਂ ‘ਚ ਕੇਂਦਰੀ ਆਫਤ ਪ੍ਰਬੰਧਨ ਅਥਾਰਿਟੀ ਐਕਟਿਵ ਹੋ ਗਈ ਇਸ ਤਰ੍ਹਾਂ ਦੀ ਤਸਵੀਰ ਭਵਿੱਖ ‘ਚ ਇਸ ਲਈ ਵੀ ਦਿਸਣੀ ਜ਼ਰੂਰੀ ਹੈ, ਤਾਂ ਕਿ ਫਾਨੀ ਆਪਣਾ ਭਿਆਨਕ ਰੂਪ ਨਾ ਦਿਖਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਈ ਜਖ਼ਮੀ
ਅੰਕਾਰਾ (ਏਜੰਸੀ)। ਤੁਰਕੀ ਦੀ ਰਾਜਧਾਨੀ ਆਕਰਾ ‘ਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਵਾਲੀ ਰੇਲ ਇੱਕ ਪੁਲ ‘ਤੇ ਹਾਦਸਾਗ੍ਰਸਤ ਹੋ ਗਈ ਜਿਸ ‘ਚ ਕਈ ਜਣੇ ਜਖ਼ਮੀ ਹੋ ਗਏ। ਅੰਕਾਰਾ ਦੇ ਗਵਰਨਰ ਵਾਸਿਪ ਸਾਹਿਬ ਨੇ ਹਾਲਾਂਕਿ ਮੀਡੀਆ ਨੂੰ ਕਥਿਤ ਰੂਪ ‘ਚ ਕਿਹਾ ਕਿ ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ 43 ਜਣੇ ਜਖਮੀ ਹੋਏ ਹਨ ਪਰ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। (Rail Crash)
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰੇਲ ਅੰਕਾਰਾ ਤੇ ਕੋਨਿਆ ਪ੍ਰਾਂਤ ਦੇ ਵਿਚਾਰ ਲੰਘ ਰਹੀ ਸੀ। ਵੀਡੀਓ ਫੁਟੇਜ਼ ‘ਚ ਦਿਖਾਏ ਗਏ ਦ੍ਰਿਸ਼ ‘ਚ ਰੇਲ ਟੁੱਟੇ ਹੋਏ ਲੋਹੇ ਦੇ ਪੁਲ ਦੇ ਹੇਠਾਂ ਫਸੀ ਹੋਈ ਸੀ ਅਤੇ ਐਮਰਜੈਂਸੀ ਸੇਵਾ ਕਰਮਚਾਰੀ ਬਚਾਅ ਕਾਰਜਾਂ ‘ਚ ਲੱਗੇ ਹੋਏ ਸਨ। ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਬਚਾਅ ਟੀਮਾਂ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ। ਹਾਦਸੇ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ
1 ਦੀ ਮੌਤ ਅਤੇ 4 ਹੋਏ ਜ਼ਖਮੀ
ਹੰਡਿਆਇਆ। ਕਸਬੇ ਦੇ ਨੇੜੇ ਚੰਡੀਗੜ੍ਹ ਮੁੱਖ ਮਾਰਗ ਨੇੜੇ ਵਾਇਸ ਸਕੂਲ ਦੀਆਂ ਦੋ ਕਾਰਾਂ ‘ਚ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੋਕੇ ਤੇ ਹੀ ਮੌਤ ਹੋ ਗਈ। ਅਤੇ ਤੇ 4 ਵਿਅਕਤੀ ਜ਼ਖਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਸਿਵਲ ਹਸਤਪਾਲ ਬਰਨਾਲਾ ‘ਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਏਐਸਆਈ ਚੋਕੀ ਇੰਚਾਰਜ਼ ਗੌਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਾਮ ਸਿੰਘ ਪੁੱਤਰ ਤੇਜਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਹਾਟੀ: ਅਸਾਮ ਦੇ 24 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਹੁਣ ਤੱਕ ਹੜ੍ਹਾਂ ਕਾਰਨ 44 ਜਣਿਆਂ ਦੀ ਜਾਨ ਜਾ ਚੁੱਕੀ ਹੈ। ਕਰੀਬ 17.2 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ। ਹੜ੍ਹ ਦਾ ਅਸਰ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ‘ਤੇ ਵੀ ਪੈ ਰਿਹਾ ਹੈ। ਗੈਂਡਿਆਂ ਲਈ ਮਸ਼ਹੂਰ ਕਾਜੀਰੰਗਾ ਨੈਸ਼ਨਲ ਪਾਰਕ ਅੱਧਾ ਡੁੱਬ ਚੁੱਕਿਆ ਹੈ। ਪਾਰਕ ਦੇ ਜਾਨਵਰਾਂ ਨੂੰ ਹੜ੍ਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬ  ਉੱਤਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹਾਂ ਦੇ ਹਾਲਾਤ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕੇਂਦਰ ਵੱਲੋਂ ਹਰ ਸੰਭਵ ਮੱਦਦ ਦਾ ਵਾਅਦਾ ਕੀਤਾ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੂੰ ਨਿੱਜੀ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕਰਨ ਅਤੇ ਹਰ ਸੰਭਵ ਮੱਦਦ ਸੁਖਾਲੀ ਬਣਾਉਣ ਲਈ ਕਿਹਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਹੜ੍ਹ ਦੀ ਸਥਿਤੀ ‘ਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਦਿੱਲੀ ਅਤੇ ਰਾਜਾਂ  ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਰਾਹਤ ਟੀਮ ਬਚਾਅ ਕਾਰਜਾਂ ‘ਚ ਜੁਟੀ
ਉੱਧਰ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਹੜ੍ਹ ਕਾਰਨ 44 ਜਣਿਆਂ ਦੀ ਮੌਤ ਹੋ ਚੁੱਕੀ ਹੈ। ਅਸਾਮ ਰਾਜ ਆਫ਼ਤ ਪ੍ਰਬੰਧ ਅਥਾਰਟੀ  ਦੇ ਅਧਿਕਾਰੀਆਂ ਮੁਤਾਬਕ ਬੀਤੇ 24 ਘੰਟਿਆਂ ਵਿੱਚ ਵੱਖ-ਵੱਖ ਹਾਦਿਸਆਂ ਵਿੱਚ ਪੰਜ ਜਣਿਆਂ ਦੀ ਮੌਤ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੱਕ 17 ਲੱਖ 18 ਹਜ਼ਾਰ 135 ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। 31 ਹਜ਼ਾਰ ਲੋਕਾਂ ਲਈ 294 ਰਾਹਤ ਕੈਂਪ ਲਾਏ ਗਏ ਹਨ। ਰਾਹਤ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ ਅਤੇ ਹੁਣ ਤੱਕ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।