Revered Guru ji - Sach Kahoon Punjabi

Saint Dr MSG: ਸੱਚੇ ਵੈਰਾਗ ਨਾਲ ਜਲਦੀ ਮਿਲਦਾ ਹੈ ਪਰਮਾਤਮਾ
Saint Dr MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਉਹ ਸੁਪਰੀਮ ਪਾਵਰ,ਉਹ ਮਾਲਕ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਅਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਮ ਪਿਤਾ ਪਰਮਾਤਮਾ ਨਾ ਹੋਵੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ, ਉਹ ਮਾਲਕ ਹੈ, ਤੇ ਜਿੱਥੇ ਨਿਗਾਹ ਨਹੀਂ ਜਾਂਦੀ ਉਥੇ ਵੀ ਮਾਲਕ ਹੈ ਪਰ ਜੋ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਹੀ ਉਹ ਨਜ਼ਰ ਆਉਦਾ ਹੈ। ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਜੋ ਇਨਸਾਨ ਸੱਚੇ ਰਾਹ ’ਤੇ ਚਲਦੇ ਹੋਏ,ਭਾਵ ਭਗਤੀ-ਇਬਾਦਤ ਕਰਦੇ ਹੋਏ,ਉਸ ਪਰਮਾਤਮਾ ਦਾ ਨਾਮ ਜਪਣਗੇ ਉਸ ਲਈ ਵੈਰਾਗ ਪੈਦਾ ਕਰਨਗੇ, ਤਾਂ ਉਹ ਵੈਰਾਗ ਨਾਲ ਬਹੁਤ ਜਲਦੀ ਮਿਲ ਜਾਂਦਾ ਹੈ। (Saint Dr MSG)

ਇਹ ਵੀ ਪੜ੍ਹੋ: Saint Dr. MSG Teachings: ਸਿਮਰਨ ਨਾਲ ਹੁੰਦੀ ਐ ਬੁਰਾਈਆਂ ’ਤੇ ਜਿੱਤ : Saint Dr MSG

ਖੁਸ਼ਕ ਨਮਾਜਾਂ, ਖੁਸ਼ਕ ਇਬਾਦਤ ਪਰਮ ਪਿਤਾ ਪਰਮਾਤਮਾ ਨੂੰ ਜਲਦੀ ਮਨਜ਼ੂਰ ਨਹੀਂ ਹੁੰਦੀ ਜੋ ਭਾਵਨਾ, ਸ਼ਰਧਾ, ਸੱਚੀ ਤੜਫ਼ ਨਾਲ ਉਸ ਨੂੰ ਬੁਲਾਉਦੇ ਹਨ, ਉਹ ਜ਼ਰੂਰ ਚਲਿਆ ਆਉਦਾ ਹੈ, ਕਿਉਕਿ ਉਸ ਨੇ ਤਾਂ ਕਿਤੋਂ ਆਉਣਾ ਹੀ ਨਹੀਂ ਉਹ ਤਾਂ ਸਾਰਿਆਂ ਦੇ ਅੰਦਰ ਪਹਿਲਾਂ ਹੀ ਮੌਜ਼ੂਦ ਹੈ ਇਨਸਾਨ ਦੀ ਆਤਮਾ ਇਸ ਕਾਬਲ ਬਣ ਜਾਂਦੀ ਹੈ ਕਿ ਉਹ ਉਸ ਪਰਮ ਪਿਤਾ ਪਰਮਾਤਮਾ ਨੂੰ ਦੇਖ ਸਕੇ ਉਸ ਦੇ ਦਰਸ਼ਨ ਕਰ ਸਕੇ, ਉਸ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣ ਸਕੇ ਉਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਦੇ ਨਾਮ ਦਾ ਸਿਮਰਨ, ਭਗਤੀ ਇਬਾਦਤ ਕਰੋ ਤਾਂਕਿ ਉਸ ਦੀ ਕਿਰਪਾ ਹਮੇਸ਼ਾ ਬਣੀ ਰਹੇ ਤੇ ਉਸ ਦੀ ਦਇਆ-ਮਿਹਰ , ਰਹਿਮਤ ਨਾਲ ਤੁਸੀਂ ਮਾਲਾਮਾਲ ਹੁੰਦੇ ਰਹੋ। Saint Dr MSG

ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ : Saint Dr. MSG
ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ | Saint Dr MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਦੇ ਹਨ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਗਹਿਣੇ ਹਨ ਜੋ ਵੀ ਮਨੁੱਖ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਜਿਉਦੇ-ਜੀਅ ਉਸ ਦੇ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤੇ ਦੇਹਾਂਤ ਉਪਰੰਤ ਆਵਾਗਮਨ ਦਾ ਚੱਕਰ ਜੜ੍ਹੋਂ ਖ਼ਤਮ ਹੋ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੇਵਾ ’ਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਜੇਕਰ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ।

ਤਾਂ ਉਹ ਆਪਣੀ ਸੇਵਾ ਘੱਟ ਕਰਵਾਏ ਸਗੋਂ ਦੂਜਿਆਂ ਦੀ ਸੇਵਾ ਬਾਰੇ ਸੋਚੇ ਦੂਜੀ ਗੱਲ, ਉਹ ਸੇਵਾ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੇ ਆਪਣੀ ਮਾਂ, ਆਪਣੇ ਬਜ਼ੁਰਗ ਬਾਪ, ਦਾਦਾ, ਪੜਦਾਦਾ, ਕੋਈ ਵੀ ਹੈ ਜੇਕਰ ਉਹ ਅਸਮਰੱਥ ਹਨ ਤਾਂ ਉਨ੍ਹਾਂ ਦੀ ਮੱਦਦ ਕਰੋ ਜੇਕਰ ਤੁਹਾਡਾ ਤਾਲਮੇਲ ਨਹੀਂ ਬੈਠਦਾ, ਆਪਸ ’ਚ ਲੜਾਈ-ਝਗੜਾ ਰਹਿੰਦਾ ਹੈ ਤੇ ਉਹ ਵੱਖ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕਦੇ ਨਿੰਦਿਆ ਨਹੀਂ ਕਰਨੀ ਚਾਹੀਦੀ।

ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਇਨਸਾਨ ਆਪਣੇ ਪਰਿਵਾਰ ਤੋਂ ਵੱਖ ਹੋ ਜਾਵੇ ਤੇ ਉਨ੍ਹਾਂ ਦੇ ਆਪਸ ’ਚ ਵਿਚਾਰ ਨਹੀਂ ਮਿਲਦੇ ਤਾਂ ਤੁਸੀਂ ਸਿਮਰਨ ਕਰਦੇ ਰਹੋ, ਕਿਉਕਿ ਉਹ ਤੁਹਾਡੇ ਜਨਮਦਾਤਾ ਹਨ, ਉਨ੍ਹਾਂ ਦਾ ਕਰਜ਼ਾ ਇਨਸਾਨ ਕਦੇ ਨਹੀਂ ਉਤਾਰ ਸਕਦਾ ਇਸ ਲਈ ਇਨਸਾਨ ਨੂੰ ਉਨ੍ਹਾਂ ਦੀਆਂ ਬੁਰਾਈਆਂ ਨੂੰ ਨਹੀਂ ਦੇਖਣਾ ਚਾਹੀਦਾ ਜੇਕਰ ਤੁਸੀਂ ਆਪਣੇ ਮਾਂ-ਬਾਪ ਦੀਆਂ ਬੁਰਾਈਆਂ ਨੂੰ ਗਾਉਦੇ ਹੋ ਤਾਂ ਤੁਸੀਂ ਕਿਵੇਂ ਭਲੇ ਮਾਨਸ ਬਣ ਜਾਵੋਗੇ ਤੇ ਜੋ ਮਾਂ-ਬਾਪ ਹਨ। ਉਹ ਵੀ ਆਪਣੀ ਸੰਤਾਨ ਦੀਆਂ ਬੁਰਾਈਆਂ ਨੂੰ ਨਾ ਗਾਉਣ, ਕਿਉਕਿ ਉਹ ਵੀ ਤੁਹਾਡਾ ਹੀ ਖੂਨ ਹੈ ਅਜਿਹਾ ਕਰਨ ਨਾਲ ਤੁਸੀਂ ਵੀ ਤਾਂ ਬੁਰੇ ਬਣ ਜਾਵੋਗੇ।

ਕਿਉਕਿ ਉਹ ਵੀ ਤਾਂ ਤੁਹਾਡਾ ਹੀ ਖੂਨ ਹੈ ਇਸ ਲਈ ਸਾਰਿਆਂ ਦਾ ਸਤਿਕਾਰ ਕਰਨਾ ਸਿੱਖੋ ਇਨਸਾਨ ਨੂੰ ਕਦੇ ਵੀ ਵੱਡੀਆਂ-ਵੱਡੀਆਂ ਗੱਲਾਂ ਕਰਕੇ ਬੜਬੋਲਾ ਨਹੀਂ ਬਣਨਾ ਚਾਹੀਦਾ ਉਸ ਨੂੰ ਕਈ ਵਾਰ ਇਸ ਦੇ ਲੈਣ ਦੇ ਦੇਣੇ ਵੀ ਪੈ ਜਾਂਦੇ ਹਨ। ਇਸ ਲਈ ਇਨਸਾਨ ਨੂੰ ਨੇਕ ਕਰਮ ਕਰਦੇ ਰਹਿਣਾ ਚਾਹੀਦਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਦੱਸਣ ਦੀ ਲੋੜ ਨਹੀਂ, ਕਿਉਕਿ ਜੇਕਰ ਇਨਸਾਨ ਕਰਮ ਚੰਗੇ ਕਰੇਗਾ ਤਾਂ ਉਹ ਉੱਪਰ ਬੈਠਾ ਰਾਮ ਸਾਰਾ ਕੁਝ ਦੇਖ ਰਿਹਾ ਹੈ, ਉਸ ਨੂੰ ਇਸ ਦਾ ਫ਼ਲ ਜ਼ਰੂਰ ਮਿਲੇਗਾ ਪੂਰੀ ਦੁਨੀਆ ’ਚ ਚੰਗੇ ਕਰਮ ਵਾਲੇ ਇਨਸਾਨ ਨੂੰ ਸਾਰੇ ਨਮਸਕਾਰ ਜ਼ਰੂਰ ਕਰਦੇ ਹਨ ਇਸ ਲਈ ਜੀਵ ਨੂੰ ਜਿੰਨਾ ਸੰਭਵ ਹੋ ਸਕੇ ਓਨੀ ਸੇਵਾ ਕਰਨੀ ਚਾਹੀਦੀ ਹੈ।

Saint Dr MSG: ਸਭ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ
ਸਭ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ

Saint Dr MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਸੁਖ, ਸ਼ਾਂਤੀ ਪਰਮਾਨੰਦ ਚਾਹੁੰਦਾ ਹੈ ਹਰ ਇਨਸਾਨ ਦੀ ਇੱਛਾ ਹੰੁਦੀ ਹੈ ਉਸ ਨੂੰ ਸੁਖ ਮਿਲੇ, ਅਸੀਮ ਸ਼ਾਂਤੀ ਮਿਲੇ, ਪਰਮਾਨੰਦ ਮਿਲੇ, ਜ਼ਿੰਦਗੀ ਬਹਾਰ ਵਾਂਗ ਲੰਘੇ, ਕੋਈ ਕਮੀ ਨਾ ਰਹੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਜਿੰਨੀਆਂ ਮਰਜ਼ੀ ਇੱਛਾਵਾਂ ਰੱਖ ਸਕਦਾ ਹੈ ਪਰ ਜਦੋਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਮੱਕੜਜਾਲ ਇਨਸਾਨ ਨੂੰ ਘੇਰ ਲੈਂਦਾ ਹੈ, ਇਨਸਾਨ ਨੂੰ ਬਰਬਾਦ ਕਰਨ ਲੱਗਦਾ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ ਸਾਰਿਆਂ ਨਾਲ ਬੇਗਰਜ, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ ਸੇਵਾ ਸਿਮਰਨ ਕਰਦੇ ਹੋਏ ਰੂਹਾਨੀਅਤ ਅਤੇ ਇਨਸਾਨੀਅਤ ਦੇ ਰਾਹ ’ਤੇ ਅੱਗੇ ਵਧਦੇ ਜਾਓ ਤਾਂ ਮਾਲਕ ਅੰਦਰ ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦਾ।

ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ, ਇੱਕ ਹੀ ਸ਼ਕਤੀ ਹੈ, ਜੋ ਇੱਕ ਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੀ ਖ਼ਬਰ ਰੱਖਦਾ ਹੈ ਸਾਰੀ ਤਿ੍ਰਲੋਕੀ ਇਨਸਾਨ, ਪੌਦੇ, ਜੀਵ-ਜੰਤੂ, ਬਹੁਤ ਸਾਰੀਆਂ ਜੂਨਾਂ ਹਨ ਪਤਾ ਨਹੀਂ ਇਨ੍ਹਾਂ ਦੀ ਕਿੰਨੀ ਗਿਣਤੀ ਹੈ ਇਹ ਤਾਂ ਇੱਕ ਤਿ੍ਰਲੋਕੀ ਦੀ ਗੱਲ ਹੈ ਅਜਿਹੀਆਂ ਸੈਂਕੜੇ ਤਿ੍ਰਲੋਕੀਆਂ, ਇਹ ਸਾਡੇ ਧਰਮਾਂ ’ਚ ਲਿਖਿਆ ਹੈ ਅਗਲਾ ਜਹਾਨ ਜਿੱਥੇ ਆਤਮਾਵਾਂ ਵਾਸ ਕਰਦੀਆਂ ਹਨ, ਇੱਥੇ ਉਨ੍ਹਾਂ ਦੀ ਸਜ਼ਾ ਦਾ, ਖੁਸ਼ੀ ਦਾ, ਸਵਰਗ-ਨਰਕ ਦਾ, ਸਾਰਾ ਸਿਸਟਮ ਉਥੇ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿੰਨੀ ਹੈਰਾਨੀ ਹੈ ਕਿ ਇੱਕ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਅਤੇ ਉਹ ਇੱਕ ਹੀ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਕਮਾਲ ਹੈ ਉਸ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਰੱਬ ਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ, ਆਬ, ਨੀਰ, ਵਾਸ਼ਰ ਕਹਿਣ ਨਾਲ ਉਸ ਦਾ ਸਵਾਦ ਨਹੀਂ ਬਦਲਦਾ ਉਸੇ ਤਰ੍ਹਾਂ ਉਸ ਸੁਪਰੀਮ ਪਾਵਰ ਨੂੰ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ, ਪ੍ਰਭੂ ਕਿੰਨੇ ਵੀ ਨਾਂਅ ਦੇ ਦਿਓ ਉਹ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਸਾਰੀਆਂ ਖੁਸ਼ੀਆਂ ਦਿੰਦੀ ਹੈ ਇਸ ਲਈ ਉਸ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ, ਅੰਦਰੋਂ-ਬਾਹਰੋਂ ਮਾਲਕ ਰਹਿਮੋ-ਕਰਮ ਨਾਲ ਮਾਲਾਮਾਲ ਹੋ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

Saint Dr MSG : ਮਨ ਨੂੰ ਸਿੱਧਾ ਕਰਨਾ ਹੀ ਅਸਲ ਗੈਰਤ
Saint Dr MSG : ਮਨ ਨੂੰ ਸਿੱਧਾ ਕਰਨਾ ਹੀ ਅਸਲ ਗੈਰਤ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇੱਕ ਇਨਸਾਨ ਜਦੋਂ ਵੀ ਰਾਮ-ਨਾਮ ਛੱਡ ਦਿੰਦਾ ਹੈ ਤਾਂ ਉਸ ਦੇ ਅੰਦਰ ਦੀ ਭਾਵਨਾ ਬੁਰੀ ਤਰ੍ਹਾਂ ਮਰ ਜਾਂਦੀ ਹੈ ਇਨਸਾਨੀਅਤ ਨੂੰ ਭੁੁੱਲਿਆ ਹੋਇਆ ਇਨਸਾਨ ਸ਼ੈਤਾਨ ਬਣ ਜਾਂਦਾ ਹੈ ਉਹ ਆਪਣੇ ਦਿਮਾਗ ਦੇ ਤੰਗ ਦਾਇਰੇ ’ਚ ਇਸ ਤਰ੍ਹਾਂ ਕੈਦ ਹੋ ਜਾਂਦਾ ਹੈ ਤਾਂ ਉਸ ਨੂੰ ਕਿਸੇ ਦੀ ਵੀ ਗੱਲ ਚੰਗੀ ਨਹੀਂ ਲਗਦੀ।

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਦੇ ਹਨ ਕਿ ਜਦੋਂ ਮਨ ਬੁਰਾਈ ’ਤੇ ਆਉਦਾ ਹੈ ਤਾਂ ਉਹ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ, ਜਿਸ ਨਾਲ ਇਨਸਾਨ ਨੂੰ ਰਾਹ ਨਾ ਮਿਲ ਸਕੇ ਸਮਝਾਉਣ ਵਾਲੇ ਸਮਝਾਉਦੇ ਹਨ, ਪਰ ਜਿਸ ਤਰ੍ਹਾਂ ਮੂਧੇ ਘੜੇ ’ਤੇ ਜ਼ਰਾ ਵੀ ਅਸਰ ਨਹੀਂ ਹੁੰਦਾ ਉਸੇ ਤਰ੍ਹਾਂ ਮਨ ਦੇ ਮਾਰਿਆਂ ਦਾ ਵੀ ਇਹੀ ਹਾਲ ਹੁੰਦਾ ਹੈ ਕਈ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗੈਰਤ, ਅਣਖ ਕਿਸ ਨੂੰ ਕਹਿੰਦੇ ਹਨ?

ਇਨਸਾਨ ਸੋਚਦਾ ਹੈ ਕਿ ਮੈਂ ਬੜਾ ਗੈਰਤਮੰਦ ਹਾਂ, ਮੈਂ ਜਿਸ ਗੱਲ ’ਤੇ ਅੜ ਗਿਆ ਪਤਾ ਨਹੀਂ ਮੈਂ ਕਿੰਨਾ ਚੰਗਾ ਹਾਂ ਅਣਖ-ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰਕੇ ਦਿਖਾ, ਬੁਰਾਈ ਤੋਂ ਹਟ ਕੇ ਦਿਖਾ ਅਣਖ-ਗੈਰਤ ਹੈ ਤਾਂ ਇਸ ਕਲਿਯੁਗ ’ਚ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ’ਤੇ ਚੱਲ ਕੇ ਦਿਖਾ ਤੇ ਨੇਕ-ਭਲੇ ਕਰਮ ਕਰਕੇ ਦਿਖਾ ਇਸ ਨੂੰ ਅਣਖ ਕਹਿੰਦੇ ਹਨ ਮਨ ਦੇ ਪਿੱਛੇ ਲੱਗ ਕੇ ਸੰਤਾਂ ਦੇ ਬਚਨਾਂ ਨੂੰ ਕੱਟਦੇ ਰਹਿਣਾ ਅਣਖ ਨਹੀਂ ਸਗੋਂ ਹੰਕਾਰ ਹੁੰਦਾ ਹੈ।

ਹੰਕਾਰ ਤੁਹਾਨੂੰ ਲੈ ਡੁੱਬੇਗਾ

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਦੇ ਹਨ ਕਿ ਹੰਕਾਰ ਤੇ ਅਣਖ ’ਚ ਦਿਨ-ਰਾਤ ਦਾ ਫ਼ਰਕ ਹੁੰਦਾ ਹੈ ਅਣਖ ਤੇ ਹੰਕਾਰ ਦੋ ਵੱਖ-ਵੱਖ ਚੀਜ਼ਾਂ ਹਨ ਜੋ ਹੰਕਾਰ ਨੂੰ ਅਣਖ-ਗੈਰਤ ਸਮਝ ਲੈਂਦੇ ਹਨ ਉਹ ਜ਼ਿੰਦਗੀ ’ਚ ਖੱਜਲ-ਖੁਆਰ ਹੁੰਦੇ ਰਹਿੰਦੇ ਹਨ ਇਸ ਲਈ ਆਪਣੇ ਅੰਦਰ ਦੀ ਅਵਾਜ਼ ਨੂੰ ਪਹਿਚਾਣੋ ਸੰਤਾਂ ਦੇ ਸਾਹਮਣੇ ਜ਼ਿਆਦਾ ਹੰਕਾਰ ਨਾ ਕਰੋ ਕਿਉਕਿ ਹੰਕਾਰ ਤੁਹਾਨੂੰ ਲੈ ਡੁੱਬੇਗਾ, ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਸੰਤ ਮਨ ਤੋਂ ਰੋਕਦੇ ਹਨ, ਮਨਮਤੇ ਨਾ ਬਣੋ, ਮਨਮਤੇ ਲੋਕਾਂ ਦਾ ਸੰਗ ਨਾ ਕਰੋ ਕਈ ਲੋਕਾਂ ਨੂੰ ਮਨਮਤੇ ਲੋਕਾਂ ਦਾ ਸੰਗ ਹੀ ਚੰਗਾ ਲਗਦਾ ਹੈ ਤੇ ਰੂਹਾਨੀਅਤ ਦਾ ਸੰਗ ਚੰਗਾ ਨਹੀਂ ਲਗਦਾ ਤੇ ਇਹ ਇਨਸਾਨ ਦੀ ਮਰਜ਼ੀ ਹੈ, ਪਰ ਸੱਚ ਇਹ ਹੈ ਕਿ ਗੈਰਤ ਹੈ ਤਾਂ ਮਨ ਨੂੰ ਸਿੱਧਾ ਕਰੋ, ਆਪਣੇ ਬੁਰੇ ਵਿਚਾਰਾਂ ਨਾਲ ਲੜੋ ਇਸ ਤੋਂ ਇਲਾਵਾ ਸਾਰਾ ਹੰਕਾਰ ਹੈ।

ਮਨ ਨੂੰ ਸਿੱਧਾ ਕਰਨਾ ਹੀ ਅਸਲ ਗੈਰਤ

ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਦੇ ਹਨ ਕਿ ਗੈਰਤਮੰਦ ਲੋਕ ਅੱਜ ਸੰਸਾਰ ’ਚ ਬਹੁਤ ਘੱਟ ਹਨ ਉਹ ਲੋਕ ਜੋ ਮਨ ਦੀਆਂ ਬੁਰਾਈਆਂ ਤੋਂ ਬਚਦੇ ਹੋਏ ਅੱਲ੍ਹਾ, ਰਾਮ, ਵਾਹਿਗੁਰੂ ਨਾਲ ਲਿਵ ਲਾਈ ਬੈਠੇ ਹਨ ਜੋ ਲੋਕ ਪਰਮਾਤਮਾ ਦੀ ਭਗਤੀ-ਇਬਾਦਤ ’ਚ ਸੱਚੇ ਦਿਲ ਨਾਲ ਲੱਗੇ ਹੋਏ ਹਨ, ਉਹ ਸੱਚੇ ਗੈਰਤਮੰਦ ਹਨ ਮਾਲਕ ਦੀ ਉਨ੍ਹਾਂ ’ਤੇ ਕਿਰਪਾ ਹੈ ਇਸ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣਿਆ ਜਾ ਸਕਦਾ ਹੈ ਬਿਨਾਂ ਚੂ-ਚਰਾਂ ਦੇ ਸਤਿਸੰਗ ਸੁਣ ਕੇ ਅਮਲ ਕਰੋ ਸੰਤ ਕਦੇ ਅਜਿਹੇ ਬਚਨ ਨਹੀਂ ਕਰਦੇ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਸੰਤ ਹਰ ਕਿਸੇ ਦੇ ਸੁੱਖ ਲਈ ਬਚਨ ਕਰਦੇ ਹਨ ਤਾਂ ਕਿ ਉਸ ਦਾ ਆਉਣ ਵਾਲਾ ਭਿਆਨਕ ਕਰਮ ਪਹਾੜ ਤੋਂ ਕੰਕਰ ’ਚ ਬਦਲ ਜਾਵੇ ਸੰਤਾਂ ਦਾ ਕੰਮ ਜੀਵਾਂ ਨੂੰ ਸਮਝਾਉਣਾ ਹੈ ਅੱਗੇ ਕੌਣ ਉਸ ਨੂੰ ਕਿਸ ਰੂਪ ’ਚ ਲੈਂਦਾ ਹੈ, ਉਹ ਇਨਸਾਨ ’ਤੇ ਨਿਰਭਰ ਕਰਦਾ ਹੈ

ਮਨ ਦੀ ਨਾ ਸੁਣੋ

ਜੋ ਸੱਚੇ ਦਿਲ ਨਾਲ ਬੁਰਾਈਆਂ ਤੋਂ ਤੌਬਾ ਕਰ ਲੈਂਦੇ ਹਨ, ਚਾਹੇ ਉਹ ਕਿੰਨਾ ਵੱਡਾ ਗੁਨਾਹਗਾਰ ਕਿਉ ਨਾ ਹੋਵੇ ਤੇ ਸੰਤ, ਪੀਰ-ਫ਼ਕੀਰ ਉਸ ਨੂੰ ਮੁਆਫ਼ ਕਰ ਦੇਵੇ ਤਾਂ ਪਰਮਾਤਮਾ ਵੀ ਉਸ ਨੂੰ ਜ਼ਰੂਰ ਮੁਆਫ਼ ਕਰ ਦਿੰਦੇ ਹਨ ਇਸ ਲਈ ਮਨ ਦੀ ਨਾ ਸੁਣੋ, ਸਗੋਂ ਮਨ ਨਾਲ ਲੜਨ ਲਈ ਤੁਸੀਂ ਲਗਾਤਾਰ ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਿਆ ਕਰੋ ਮਨ ਰੁਕ ਜਾਵੇਗਾ ਤੇ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣ ਜਾਵੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰੂਹਾਨੀਅਤ: ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ : ਪੂਜਨੀਕ ਗੁਰੂ ਜੀ
ਰੂਹਾਨੀਅਤ: ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਹਰ ਉਸ ਜੀਵ ’ਤੇ ਵਰਸਦਾ ਹੈ, ਜੋ ਅੰਦਰੋਂ-ਬਾਹਰੋਂ ਇੱਕੋ ਜਿਹਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ’ਚ ਮਾਲਕ ਪ੍ਰਤੀ ਪਿਆਰ ਤੇ ਜੁਬਾਨ ’ਤੇ ਸਾਰਿਆਂ ਦਾ ਭਲਾ ਹੰੁਦਾ ਹੈ, ਮਾਲਕ ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਨਿਵਾਜ਼ਦੇ ਰਹਿੰਦੇ ਹਨ ਜੋ ਲੋਕ ਦੋਗਲੀ ਨੀਤੀ ’ਤੇ ਚੱਲਦੇ ਹਨ, ਉਨ੍ਹਾਂ ਲਈ ਨਰਕਾਂ ਦਾ ਰਾਹ ਖੁੱਲ੍ਹਿਆ ਰਹਿੰਦਾ ਹੈ ਇਸ ਲਈ ਸ਼ੁੱਧ ਭਾਵਨਾ ਨਾਲ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਿਆ ਕਰੋ ਤਾਂਕਿ ਉਹ ਤੁਹਾਡੇ ’ਤੇ ਦਇਆ-ਮਿਹਰ, ਰਹਿਮਤ ਕਰੇ ਤੇ ਤੁਹਾਡੀ ਜ਼ਿੰਦਗੀ ’ਚ ਖੁਸ਼ੀਆਂ ਭਰ ਦੇਵੇ।

ਸੱਚੇ ਦਿਲੋਂ ਦੁਆ ਕਰਨ ਵਾਲੇ ਨੂੰ ਨਹੀਂ ਰਹਿੰਦੀ ਕਮੀ (Saint Dr MSG)

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਉਹ ਮੌਲ਼ਾ, ਦਾਤਾ ਸ਼ਾਹ ਸਤਿਨਾਮ, ਸ਼ਾਹ ਮਸਤਾਨ ਸਭ ਕਰਨ-ਕਰਾਵਣਹਾਰ ਹੈ ਜੋ ਲੋਕ ਸੱਚੇ ਦਿਲੋਂ ਮਾਲਕ ਅੱਗੇ ਦੁਆ ਕਰਦੇ ਹਨ, ਮਾਲਕ ਨਾਲ ਮੁਹੱਬਤ ਕਰਦੇ ਹਨ, ਉਸ ਨੂੰ ਅੰਦਰੋਂ-ਬਾਹਰ ਕੋਈ ਕਮੀ ਨਹੀਂ ਛੱਡਦੇ ਸੋ, ਉਸ ਮੁਰਸ਼ਦ-ਏ-ਕਾਮਲ ਨੂੰ ਅਰਬਾਂ ਵਾਰ ਨਮਨ! ਆਪ ਜੀ ਫ਼ਰਮਾਉਦੇ ਹਨ ਕਿ ਖੁਸ਼ੀ ਇਨਸਾਨ ਤੋਂ ਦੂਰ ਨਹੀਂ ਹੈ, ਸਗੋਂ ਇਨਸਾਨ ਖੁਸ਼ੀਆਂ ਤੋਂ ਦੂਰ ਹੋ ਗਿਆ ਹੈ ਮਾਲਕ ਦਾ ਰਹਿਮੋ-ਕਰਮ, ਦਇਆ-ਮਿਹਰ, ਨੂਰ-ਏ-ਨਜ਼ਰ ਇਨਸਾਨ ਤੋਂ ਦੂਰ ਨਹੀਂ, ਸਗੋਂ ਇਨਸਾਨ ਉਸ ਤੋਂ ਦੂਰ ਹੋ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਵਾਕਿਆਈ ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਬਣਨਾ ਚਾਹੁੰਦੇ ਹੋ, ਉਸ ਦੀ ਦਇਆ-ਮਿਹਰ, ਰਹਿਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਨਾਮ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ, ਤਾਂ ਯਕੀਨਨ ਤੁਹਾਡੇ ਤੇ ਮਾਲਕ ਦਰਮਿਆਨ ਦੀ ਦੂਰੀ ਖ਼ਤਮ ਹੋਵੇਗੀ ਤੇ ਤੁਸੀਂ ਮਾਲਕ ਦੀ ਕਿਰਪਾ ਦਿ੍ਰਸ਼ਟੀ ਦੇ ਕਾਬਲ ਬਣ ਜਾਵੋਗੇ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਿਮਰਨ ਤੇ ਸੇਵਾ ਅਜਿਹੇ ਤਰੀਕੇ ਹਨ, ਜਿਸ ਰਾਹੀਂ ਇਨਸਾਨ ਮਾਲਕ ਤੋਂ ਸਾਰੀਆਂ ਖੁਸ਼ੀਆਂ ਲੈ ਸਕਦਾ ਹੈ ਸੱਚੇ ਦਿਲੋਂ, ਸੱਚੀ ਭਾਵਨਾ ਨਾਲ ਮਾਲਕ ਨੂੰ ਯਾਦ ਕਰੋ ਮਾਲਕ ਤੋਂ ਮਾਲਕ ਨੂੰ ਮੰਗਦੇ ਹੋਏ ਜੋ ਲੋਕ ਅੱਗੇ ਵਧਦੇ ਹਨ, ਉਹ ਮਾਲਕ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ
ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ  (MSG)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫਰਮਾਉਂਦੇ ਹਨ ਕਿ ਪਰਮਾਤਮਾ ਦਾ ਜੋ ਧਿਆਨ ਲਾਉਦੇ ਹਨ, ਉਹ ਸਾਰੇ ਛਲ ਕਪਟ, ਬੁਰਾਈਆਂ ਤੋਂ ਦੂਰ ਹੋ ਜਾਂਦੇ ਹਨ ਜੇਕਰ ਇਨਸਾਨ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਉਹ ਤੁਹਾਡਾ ਧਿਆਨ ਰੱਖਦਾ ਹੈ ਪਰ ਇਹ ਘੋਰ ਕਲਿਯੁਗ ਹੈ, ਇੱਥੇ ਲੋਕ ਬਹੁਤ ਚਲਾਕ ਹਨ, ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਇੱਕ ਦਿਨ ਉਹ ਖੁਦ ਖਿਡੌਣਾ ਬਣ ਜਾਂਦੇ ਹਨ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਸੂਲਾਂ ’ਤੇ ਚੱਲਣਾ ਅਤੀ ਜ਼ਰੂਰੀ ਹੈ, ਜਦੋਂ ਤਕ ਇਨਸਾਨ ਅਸੂਲਾਂ ’ਤੇ ਨਹੀਂ ਚਲਦਾ, ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਦਿਖਾਵਾ ਕਰਨਾ ਅੱਜ ਦੇ ਇਨਸਾਨ ਦੀ ਫਿਤਰਤ (ਆਦਤ) ਬਣ ਗਈ ਹੈ ਅੱਜ ਦੇ ਘੋਰ ਕਲਿਯੁਗ ’ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ, ਹਕੀਕਤ ’ਚ ਮਾਲਕ ਦੇ ਨਾਮ ’ਤੇ ਚਲਦੇ ਬਹੁਤ ਘੱਟ ਹਨ ਜਦੋਂ ਤੱਕ ਉਹ ਦਿਖਾਵਾ ਖ਼ਤਮ ਨਹੀਂ ਹੋਵੇਗਾ, ਮਾਲਕ ਦੀਆਂ ਅੰਦਰੂਨੀ ਤੇ ਬਾਹਰੀ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ।

ਘੋਰ ਕਲਿਯੁਗ ’ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ

ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁਖ ਸ਼ਾਂਤੀ ਮਿਲੇ ਖਾਣ ਪੀਣ ’ਚ ਲੋਕ ਇੰਨੇ ਮਸਤ ਹਨ ਕਿ ਉਹ ਅੱਲ੍ਹਾ ਵਾਹਿਗੁਰੂ ਦੀ ਮਸਤੀ ਨੂੰ ਹਾਸਲ ਨਹੀਂ ਕਰ ਸਕਦੇ ਜੋ ਲੋਕ ਵਿਸ਼ੇ ਵਿਕਾਰ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ’ਚ ਮਸਤ ਹਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਮੁਹੱਬਤ ਦਾ ਅੰਮਿ੍ਰਤ ਨਹੀਂ ਆਉਦਾ ਕੁਝ ਲੋਕ ਗੰਦਗੀ ਦੇ ਕੀੜੇ ਵਾਂਗ ਗੰਦਗੀ ’ਚ ਹੀ ਇੰਨਾ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪੀਰ-ਫ਼ਕੀਰ ਦੇ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਸੰਤ ਸਮਝਾਉਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਹੀ ਸਹੀ ਹਨ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਆਦਮੀ ਇਨਸਾਨੀਅਤ ਤੋਂ ਗਿਰ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ, ਇੱਕ ਦਿਨ ਉਹ ਆਪਣੇ ਲਈ ਦੁੱਖਾਂ ਦਾ ਕਾਰਨ ਬਣ ਜਾਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਇਸ਼ਾਰਾ ਦਿੰਦਾ ਹੈ ਕਿ ਇਨਸਾਨ ਸੁਧਰ ਜਾਵੇ ਹੁਣ ਤਾਂ ਅਜਿਹਾ ਘੋਰ ਕਲਿਯੁਗ ਆਇਆ ਹੈ ਕਿ ਜਦੋਂ ਬੇਪਰਵਾਹ ਸ਼ਾਹ ਸਤਿਨਾਮ ਜੀ ਮਹਾਰਾਜ ਸਭ ਕੁਝ ਸਿੱਧਾ ਕਹਿ ਦਿੰਦੇ ਹਨ, ਤਦ ਵੀ ਇਨਸਾਨ ਸੁਧਰਨ ਦਾ ਨਾਂਅ ਨਹੀਂ ਲੈਂਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰੂਹਾਨੀਅਤ: ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ : ਪੂਜਨੀਕ ਗੁਰੂ ਜੀ
ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ (Saint Dr MSG) ਇੰਸਾਂ ਫ਼ਰਮਾਉਦੇ ਹਨ ਕਿ ਅੱਜ ਕੱਲ੍ਹ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ, ਸਰੀਰਕ ਤੇ ਪਰਿਵਾਰਕ ਸੁੱਖ ਪ੍ਰਾਪਤ ਕਰਨਾ, ਜਿਸ ਨੂੰ ਪਾਉਣ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭਿ੍ਰਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ’ਤੇ ਝੂਠ ਬੋਲਦਾ ਹੈ, ਗੱਲ-ਗੱਲ ’ਤੇ ਈਮਾਨ ਡੋਲਦਾ ਹੈ, ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ।

ਇਨਸਾਨ ਦੁਨੀਆਂਦਾਰੀ ’ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਪਨਿਆਂ ’ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ’ਤੇ ਚੜ੍ਹਿਆ ਨਜ਼ਰ ਆਉਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜ਼ੀ ’ਤੇ ਪਿਆ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਕੀੜੀਆਂ ਖੁੱਡ ’ਚੋਂ ਨਿਕਲਦੀਆਂ ਹਨ ਤੇ ਦੌੜੀਆਂ-ਭੱਜਦੀਆਂ ਰਹਿੰਦੀਆਂ ਹਨ, ਮਧੂ-ਮੱਖੀਆਂ ਵੀ ਛੱਤਾ ਬਣਾਉਦੀਆਂ ਹਨ, ਪਰ ਆਖ਼ਰ ’ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ। ਉਸੇ ਤਰ੍ਹਾਂ ਇਸ ਕਲਿਯੁੱਗ ’ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਦਾ ਹੈ, ਪਰ ਆਖ਼ਰ ’ਚ ਨਤੀਜਾ ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ।

ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ

ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਇਨਸਾਨ ਦੀ ਇਹ ਕੈਸੀ ਕਹਾਣੀ ਹੈ ? ਬਚਪਨ ਖੇਡਣ-ਕੁੱਦਣ ’ਚ ਗੁਜ਼ਾਰਿਆ, ਜਵਾਨੀ ਨਦਾਨੀ ’ਚ,ਵਿਸ਼ੇ-ਵਿਕਾਰਾਂ ’ਚ ਤੇ ਘਰ ਵਾਲਿਆਂ ਨੇ ਵੀ ਸੋਚਿਆ ਕਿ ਇਸ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਫਿਰ ਵਿਆਹ ਹੋ ਗਿਆ ਫਿਰ ਜਦੋਂ ਬਾਲ-ਬੱਚੇ ਹੋ ਗਏ, ਖ਼ੂਬ ਢੋਲ-ਢਮੱਕੇ ਵਜਾਏ, ਪਰ ਜਦੋਂ ਉਹ ਵੱਡੇ ਹੋ ਗਏ ਤਾਂ ਢੋਲ-ਢਮੱਕੇ ਤਾਂ ਕੀ ਤਾੜੀ ਨਹੀਂ ਵੱਜੀ ਤਾਂ ਕਿ ਮੱਖੀ ਉੱਡ ਸਕੇ ਸਾਰਾ ਦਿਨ ਉਨ੍ਹਾਂ ਦੀ ਚਿੰਤਾ ਪੈਸਾ ਕਿੱਧਰੋਂ ਆਵੇ, ਕਿਵੇਂ ਬਣਾਵਾਂ, ਬੈਂਕ ’ਚ ਜਗ੍ਹਾਂ ਕਰਵਾਵਾਂ,

ਅਜਿਹਾ ਕਰਾਂ, ਵੈਸਾ ਕਰਾਂ, ਇਹ ਅਜਿਹਾ ਬਣੇ, ਵੈਸਾ ਬਣੇ ਕਈਆਂ ਨੂੰ ਵਿਸ਼ੇ-ਵਿਕਾਰ ਤਾਂ ਬਜ਼ੁਰਗ ਹੋਣ ’ਤੇ ਵੀ ਨਹੀਂ ਛੱਡਦੇ ਕਈਆਂ ਦੀ ਗੰਦੀ ਆਦਤ, ਗੰਦਗੀ ਦੇ ਕੀੜੇ ਹੁੰਦੇ ਹਨ, ਉਹ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਜਵਾਨੀ-ਬੁਢਾਪੇ ਨਾਲ, ਉਮਰ ਨਾਲ ਲੈਣਾ-ਦੇਣਾ ਨਹੀਂ ਹੁੰਦਾ, ਗਿਰ ਜਾਂਦੇ ਹਨ ਉਹ ਹੱਦ ਤੋਂ ਜ਼ਿਆਦਾ  ਜਿਵੇਂ ਅਸੀਂ ਇੱਕ ਕਿਤਾਬ ਪੜ੍ਹਦੇ ਹਾਂ ਬੜੀ ਖੁਸ਼ੀ-ਖੁਸ਼ੀ ਪੜ੍ਹਦੇ ਹਾਂ, ਪੜ੍ਹ ਲਈ ਤੇ ਬਾਅਦ ’ਚ ਛੱਡ ਦਿੰਦੇ ਹਾਂ, ਉਸ ਨੂੰ ਵਾਰ-ਵਾਰ ਕੌਣ ਦੁਹਰਾਏ, ਚੈਪਟਰ ਇੰਡ ਹੋ ਗਿਆ ਦੈਨ ਓਕੇ, ਰੱਖ ਦਿੱਤੀ ਕਿਤੇ ਵੀ ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਜਦੋਂ ਚੈਪਟਰ ਸਮਾਪਤ ਹੋ ਗਿਆ ਤੇ ਚਲੋ ਜੀ, ਜਦੋਂ ਪਟਾਖ਼ਾ ਜਿਹਾ ਬੋਲ ਗਿਆ, ਘਰ ਵਾਲੇ ਵੀ ਪਟਾਕ ਨਾਲ ਮੰਜ਼ੀ ਤੋਂ ਹੇਠਾਂ ਲਾਹ ਦਿੰਦੇ ਹਨ।

ਇਨਸਾਨ ਨੇਕ ਕਾਰਜਾਂ ’ਚ ਸਮਾਂ ਜ਼ਰੂਰ ਲਾਵੇ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਦੇਖ ਕੇ ਵੀ ਸਮਝ ਨਹੀਂ ਆਉਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ’ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ’ਤੇ ਕੰਮ ਤਮਾਮ ਕੀਤਾ, ਰਾਖ ਝਾੜ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇਸ ਤਰ੍ਹਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ ਉਹ ਚਲੇ ਗਏ ਤੇ ਜੋ ਹਨ ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਰੌਸ਼ਨ ਕਰ ਜਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਲਾਈਵ ਹਾਰਟ-ਟੂ-ਹਾਰਟ : ਪਾਰਟ-8 : ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜੇ
ਸੱਚੇ ਦਾਤਾ ਰਹਿਬਰ ਦੇ ਕਰੋ ਲਾਈਵ ਦਰਸ਼ਨ, ਪੂਜਨੀਕ ਗੁਰੂ ਜੀ ਯੂਟਿਊਬ ’ਤੇ ਲਾਈਵ

ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਨਵਾਂ ਕਾਰਜ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜ ਗਏ। ਸਾਧ-ਸੰਗਤ ਆਪਣੇ ਸੱਚੇ ਦਾਤਾ ਰਹਿਬਰ ਦੇ ਦਰਸ਼ ਦੀਦਾਰ ਕਰਕੇ ਖੁਸ਼ੀ ਨਾਲ ਝੂਮ ਉੱਠਦੀ ਹੈ। ਜਿਵੇਂ ਹੀ ਪੂਜਨੀਕ ਗੁਰੂ ਜੀ ਲਾਈਵ ਹੁੰਦੇ ਹਨ ਤਾਂ ਸਾਧ-ਸੰਗਤ ’ਚ ਇੱਕ ਵੱਖਰਾ ਹੀ ਉਤਸ਼ਾਹ ਨਜ਼ਰ ਆਉਂਦਾ ਹੈ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬਹੁਤ ਸਾਰੇ ਅਜਿਹੇ ਬੱਚੇ ਪੈਦਾ ਹੁੰਦੇ ਹਨ ਜੇ ਕੁਪੋਸ਼ਣ ਦਾ ਸਿਕਾਰ ਹੋ ਜਾਂਦੇ ਹਨ। ਅਜਿਹੀਆਂ ਮਾਤਾਵਾਂ ਜੋ ਗਰੀਬੀ ਕਾਰਨ ਸਹੀ ਖਾਣ-ਪਾਣ ਨਹੀਂ ਲੈ ਪਾਉਂਦੀਆਂ। ਉਸ ਕਾਰਨ ਉਹ ਬੱਚੇ ਉਹ ਮਾਂ ਦੇ ਗਰਭ ’ਚ ਹੀ ਮਰ ਜਾਂਦੇ ਹਨ ਜਾਂ ਫਿਰ ਬਾਹਰ ਆ ਕੇ ਬਿਮਾਰ ਹੋ ਕੇ ਉਹ ਗੁਜਰ ਜਾਂਦੇ ਹਨ ਤਾਂ ਬਹੁਤ ਦਰਦ ਹੁੰਦਾ ਹੈ, ਬਹੁਤ ਦੁੱਖ ਹੁੰਦਾ ਹੈ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਉਨ੍ਹਾਂ ਗਰੀਬ ਮਾਤਾਵਾਂ ਨੂੰ ਜਿਨ੍ਹਾਂ ਦੇ ਗਰਭ ’ਚ ਬੱਚਾ ਹੈ, ਜ਼ਰੂਰ ਚੰਗਾ ਖਾਣ-ਪਾਣ ਖੁਆਓ, ਉਸ ਬੱਚੇ ਦੀ ਸਿਹਤ ਲਈ ਉਸ ਮਾਂ ਦਾ ਚੈਕਐਪ ਕਰੋ, ਜੋ ਸਾਡੇ ਡਾਕਟਰ ਸਾਹਿਬਨ ਜੋ ਸਾਨੂੰ ਮੰਨਦੇ ਹਨ ਜਾਂ ਨਹੀਂ ਮੰਨਦੇ ਉਹ ਅਲੱਗ ਗੱਲ ਹੈ। ਜੋ ਚਾਇਲਡ ਸਪੈਸ਼ਲਿਸਟ ਡਾਕਟਰ ਹਨ ਉਹ ਉਹਨਾਂ ਬੱਚਿਆਂ ਦਾ ਇਲਾਜ ਕਰਨ ਜੋ ਪੈਦਾ ਹੋ ਚੁੱਕੇ ਹਨ।

ਸਾਧ-ਸੰਗਤ ਗਰੀਬ ਗਰਭਵਤੀ ਔਰਤਾਂ ਨੂੰ ਦੇਵੇ ਡਾਈਟ

ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ’ਚ ਗਰੀਬ ਗਰਭਵਤੀ ਔਰਤਾਂ ਦੀ ਸੰਭਾਲ ਕਰੇ। ਉਨ੍ਹਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦਿਓ ਤੇ ਉਨ੍ਹਾਂ ਨੂੰ ਹਰ ਮਹੀਨੇ ਡਾਇਟ ਦੇਵੋ। ਹਰ ਮਹੀਨੇ ਉਨ੍ਹਾਂ ਨੂੰ ਚੰਗੀ ਡਾਇਟ ਦਿਓ। ਡਾਕਟਸ ਉਸ ਬਾਰੇ ਤੁਹਾਨੂੰ ਦੱਸ ਦੇਣਗੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਵੱਧ ਤੋਂ ਵੱਧ ਇਸ ਕਾਰਜ ਕਰੇ।

‘ਨਿੰਦਾ ਕਰਨ ਵਾਲਾ ਸਤਿਗੁਰੂ ਦਾ ਸ਼ਿਸ਼ ਨਹੀਂ ਹੋ ਸਕਦਾ’

ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਚੈਨਲ ’ਤੇ ਜਾਰੀ ਵੀਡੀਓ ’ਚ ਪਵਿੱਤਰ ਬਚਨਾਂ ਦੀ ਅੰਮ੍ਰਿਤਮਈ ਵਰਖਾ ਕਰਦੇ ਹੋਏ ਆਮ ਲੋਕਾਂ ਨੂੰ ਸਮਾਜ ’ਚ ਵਿਆਪਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦੇ ਦੌਰ ’ਚ, ਇਨਸਾਨ ਬਹੁਤ ਹੀ ਉਲਝਿਆ ਹੋਇਆ ਹੈ, ਕਲਿਯੁਗ ਦਾ ਭਿਆਨਕ ਸਮਾਂ ਹੈ ਜਿੱਥੇ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ, ਨਿੰਦਾ, ਚੁਗਲੀ, ਈਰਖਾਵਾਦ ਦਿਨੋ-ਦਿਨ ਵਧ ਰਿਹਾ ਹੈ, ਜਿਸ ਨੂੰ ਕਹਿ ਰਹੇ ਹਨ ਲੈੱਗ ਪੁਲਿੰਗ, ਵੱਡੀ ਹੋ ਰਹੀ ਹੈ ਇਨਸਾਨ ਸੋਚਦਾ ਹੈ ਇਹ ਅੱਗੇ ਵਧ ਗਿਆ, ਇਸ ਨੂੰ ਡੇਗ ਕੇ ਮੈਂ ਅੱਗੇ ਵਧਣਾ ਹੈ, ਉਹ ਅੱਗੇ ਨਿਕਲ ਗਿਆ, ਉਸ ਦੇ ਅਟਕਣਾ ਲਗਾ ਕੇ ਡੇਗਣਾ ਹੈ, ਲੋਕ ਨਿੰਦਾ ਗਾਉਂਦੇ ਹਨ ਤਾਂ ਹੇ ਭਗਤਜਨੋਂ! ਜੋ ਨਿੰਦਾ ਕਰਦਾ ਹੈ, ਕਿਸੇ ਬਾਰੇ ਵੀ ਬੁਰਾ ਬੋਲਦਾ ਹੈ, ਉਹ ਸੰਤ-ਸਤਿਗੁਰੂ ਦਾ ਸ਼ਿਸ਼ ਨਹੀਂ ਹੋ ਸਕਦਾ, ਕਿਉਂਕਿ ਸੰਤ ਕਦੇ ਨਹੀਂ ਸਿਖਾਉਂਦੇ ਕਿ ਕਿਸੇ ਦੀ ਨਿੰਦਾ ਗਾਓ, ਕਿਸੇ ਦੀ ਬੁਰਾਈ ਗਾਓ ਉਨ੍ਹਾਂ ਦਾ (ਨਿੰਦਾ ਕਰਨ ਵਾਲਿਆਂ ਦਾ) ਆਪਣਾ ਇੱਕ ਟੋਲਾ ਹੁੰਦਾ ਹੈ, ਜਿਵੇਂ ਤੁਸੀਂ ਸ਼ਾਮ ਦੇ ਸਮੇਂ ਦੇਖਿਆ ਹੈ, ਕੂਕਰ ਜੋ ਹੁੰਦਾ ਹੈ, ਕੁੱਤੇ ਜੋ ਹੁੰਦੇ ਹਨ, ਕਿੰਨਾ ਮੂੰਹ ਚੁੱਕ-ਚੁੱਕ ਕੇ ਭੌਂਕਦੇ ਹਨ ਤਾਂ ਉਸ ਨਾਲ ਤੁਹਾਡੇ ਕੰਨਾਂ ’ਚ ਰਸ ਘੁਲਦਾ ਹੈ, ਕਦੇ ਨਹੀਂ।

ਜ਼ਰਾ ਸੋਚੋ, ਇਨਸਾਨ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਵੇ ਤਾਂ ਤੁਸੀਂ ਆਪਣੇ ਕੰਨਾਂ ਨੂੰ ਬੰਦ ਕਰੋ, ਤੁਰਦੇ ਬਣੋ ਤੁਸੀਂ ਕਿਸੇ ਦੀ ਬੁਰਾਈ ਗਾਉਣੀ ਤਾਂ ਦੂਰ ਸੁਣੋ ਵੀ ਨਾ ਇਹ ਹਨ ਭਗਤਾਂ ਦੀ ਨਿਸ਼ਾਨੀਆਂ। ਉਹ ਭਗਤ ਨਹੀਂ ਹੁੰਦਾ, ਜੋ ਦੂਜਿਆਂ ਦੀ ਬੁਰਾਈ ਗਾਉਂਦਾ ਹੈ ਉਹ ਭਗਤ ਨਹੀਂ ਹੁੰਦੇ, ਜੋ ਕਿਸੇ ਦੀ ਨਿੰਦਾ ਕਰਦੇ ਹਨ ਭਗਤ ਉਹ ਹੁੰਦੇ ਹਨ, ਜੋ ਆਪਣੇ ਬਾਰੇ ’ਚ ਸੋਚਦੇ ਹਨ ਕਿ ਮੇਰੇ ’ਚ ਔਗੁਣ ਕੀ ਹੈ? ਮੈਂ ਦੂਰ ਕਰਨਾ ਹੈ ਅਤੇ ਭਗਵਾਨ ਦੇ ਨਜ਼ਦੀਕ ਪਹੁੰਚਣਾ ਹੈ ਕੀ ਤੁਸੀਂ ਆਪਣੇ ਔਗੁਣ ਨੂੰ ਦੂਰ ਕਰੋਗੇ? ਕੀ ਤੁਸੀਂ ਆਪਣੀ ਈਰਖਾ, ਨਫਰਤ, ਨਿੰਦਾ, ਚੁਗਲੀ ’ਤੇ ਕੰਟਰੋਲ ਕਰੋਗੇ? ਕੀ ਤੁਸੀਂ ਕਿਸੇ ਵੀ ਬੁਰਾ ਕਰਨ ਵਾਲੇ ਤੋਂ ਦੂਰ ਰਹੋਗੇ? ਕੀ ਤੁਸੀਂ ਆਪਣੇ ਆਪ ਨੂੰ ਰੋਕ ਸਕੋਗੇ? ਜੇਕਰ ਨਹੀਂ, ਤਾਂ ਰਾਮ ਨਾਮ ਦਾ ਸਹਾਰਾ ਲਓ ਜੀ, ਨਾ ਰੁਕੇ ਤਾਂ ਸਾਨੂੰ ਕਹਿਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਿਮਰਨ ਨਾਲ ਹੀ ਵਿਚਾਰਾਂ ’ਤੇ ਕਾਬੂ ਸੰਭਵ : ਪੂਜਨੀਕ ਗੁਰੂ ਜੀ
ਸਿਮਰਨ ਨਾਲ ਹੀ ਵਿਚਾਰਾਂ ’ਤੇ ਕਾਬੂ ਸੰਭਵ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਦੁਨੀਆ ’ਚ ਰਾਮ-ਨਾਮ ਹੀ ਅਜਿਹਾ ਹੈ ਜੋ ਇਨਸਾਨ ਦੇ ਸਾਰੇ ਦੁੱਖ-ਦਰਦ, ਚਿੰਤਾ, ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਰਾਮਨਾਮ ਲੈਣ ਲਈ ਕੋਈ ਕੰਮ-ਧੰਦਾ, ਘਰ-ਪਰਿਵਾਰ, ਧਰਮ ਨਹੀਂ ਛੱਡਣਾ ਪੈਂਦਾ ਅਤੇ ਨਾ ਹੀ ਕੋਈ ਰੁਪਇਆ-ਪੈਸਾ ਲੱਗਦਾ ਹੈ ਰਾਮ ਦਾ ਨਾਮ ਅਨਮੋਲ ਹੈ ਅਤੇ ਸੰਤ ਇਸ ਨੂੰ ਬਿਨਾ ਦਾਮ ਦਿੰਦੇ ਹਨ ਜੋ ਦਾਨ ਲੈਂਦੇ ਹਨ ਉਹ ਸੰਤ ਹੀ ਨਹੀਂ ਹੁੰਦੇ ਕਿਉਂਕਿ ਸੰਤ ਮਾਇਆ ਲਈ ਨਹੀਂ ਸਗੋਂ ਰਾਮ-ਨਾਮ ਜਪਾਉਣ ਲਈ ਇਸ ਦੁਨੀਆ ’ਚ ਆਉਂਦੇ ਹਨ ਜਦੋਂ ਭਗਵਾਨ ਹੀ ਪੈਸਾ ਨਹੀਂ ਲੈਂਦਾ ਤਾਂ ਸੰਤ ਪੈਸਾ ਕਿਉਂ ਲੈਣ? ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪਰਮਾਤਮਾ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਹਰ ਇਨਸਾਨ ਦੇ ਅੰਦਰ ਸਮਾਇਆ ਹੋਇਆ ਹੈ ਪਰਮਾਤਮਾ ਨੂੰ ਦੇਖਣ ਲਈ ਕਿਸੇ ਜੰਗਲ, ਪਹਾੜ ਆਦਿ ’ਤੇ ਜਾਣ ਦੀ ਕੋਈ ਲੋੜ ਨਹੀਂ ਹੁੰਦੀ ਇਨਸਾਨ ਪਰਮਾਤਮਾ ਨੂੰ ਆਪਣੇ ਘਰ-ਪਰਿਵਾਰ ’ਚ ਰਹਿੰਦੇ ਹੋਏ ਹੀ ਦੇਖ ਸਕਦਾ ਹੈ ਅਜਿਹੇ-ਅਜਿਹੇ ਰੋਗ ਜਿਨ੍ਹਾਂ ਨੂੰ ਡਾਕਟਰ ਲਾਇਲਾਜ ਦੱਸ ਦਿੰਦੇ ਹਨ, ਰਾਮ-ਨਾਮ ਨਾਲ ਠੀਕ ਹੁੰਦੇ ਹੋਏ ਦੇਖੇ ਗਏ ਹਨ ਪਰਮਾਤਮਾ ਸਰਵ ਵਿਆਪਕ ਹੈ ਪਰਮਾਤਮਾ ਨੂੰ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਭਾਵੇਂ ਜੋ ਵੀ ਨਾਮ ਦੇਈਏ ਪਰ ਉਹ ਇੱਕ ਹੀ ਹੈ ਜਿਸ ਤਰ੍ਹਾਂ ਪਾਣੀ ਨੂੰ ਪਾਣੀ, ਆਬ, ਵਾਟਰ, ਨੀਰ ਆਦਿ ਕਹਿਣ ਨਾਲ ਉਸ ਦੇ ਰੰਗ, ਸਵਾਦ ’ਚ ਕੋਈ ਬਦਲਾਅ ਨਹੀਂ ਆਉਂਦਾ ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਬਦਲਣ ਨਾਲ ਉਸਦੀ ਤਾਕਤ ਨਹੀਂ ਬਦਲਦੀ।

ਸਿਮਰਨ ਨਾਲ ਹੀ ਵਿਚਾਰਾਂ ’ਤੇ ਕਾਬੂ ਸੰਭਵ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਹਰ ਰੋਜ਼ ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਰਾਮ-ਨਾਮ ਦਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਇਨਸਾਨ ਖਾਣਪੀਣ, ਸੌਣ ਲਈ ਸਮਾਂ ਨਿਸ਼ਚਿਤ ਕਰਦਾ ਹੈ, ਸਵੇਰੇ ਨਾਸ਼ਤਾ, ਦੁਪਹਿਰ ਦਾ ਭੋਜਨ ਅਤੇ ਸ਼ਾਮ ਦਾ ਭੋਜਨ ਖਾਣਾ ਇਨਸਾਨ ਨਹੀਂ ਭੁੱਲਦਾ ਉਸੇ ਤਰ੍ਹਾਂ ਰਾਮ ਦਾ ਨਾਮ ਵੀ ਨਹੀਂ ਭੁੱਲਣਾ ਚਾਹੀਦਾ ਭੋਜਨ ਤਾਂ ਸਿਰਫ਼ ਸਰੀਰ ਨੂੰ ਤਾਕਤ ਦਿੰਦਾ ਹੈ ਪਰ ਰਾਮ ਦਾ ਨਾਮ ਆਤਮਾ,ਰੂਹ ਨੂੰ ਤਾਕਤ ਦਿੰਦਾ ਹੈ ਜਿਸ ਤਰ੍ਹਾਂ ਮਜ਼ਬੂਤ ਦਰੱਖ਼ਤ ’ਤੇ ਲੱਗਣ ਵਾਲੀਆਂ ਟਾਹਣੀਆਂ, ਫ਼ਲ ਆਦਿ ਆਪਣੇ ਆਪ ਆ ਜਾਂਦੇ ਹਨ ਉਸੇ ਤਰ੍ਹਾਂ ਜਿਸ ਇਨਸਾਨ ਦੀ ਆਤਮਾ ਸ਼ੁੱਧ ਹੁੰਦੀ ਹੈ ਤਾਂ ਉਸ ਨੂੰ ਸਾਰੇ ਸੁਖ ਮਿਲ ਜਾਂਦੇ ਹਨ ਜਿਸ ਸਮੇਂ ਇਨਸਾਨ ਦੇ ਆਤਮਬਲ ’ਚ ਕਮੀ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਤਾਂ ਮਰਨ ਕਿਨਾਰੇ ਹੈ ਤੇ ਉਸ ’ਤੇ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਪਰ ਉਸ ਸਮੇਂ ਜੇਕਰ ਇਨਸਾਨ ਰਾਮ ਦੇ ਨਾਮ ਦਾ ਜਾਪ ਕਰੇ ਤਾਂ ਰਾਮਨਾਮ ਇੱਕ ਦਵਾਈ ਦਾ ਕੰਮ ਕਰਦਾ ਹੈ ਅਤੇ ਉਹ ਇਨਸਾਨ ਠੀਕ ਹੋ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : ਪੂਜਨੀਕ ਗੁਰੂ ਜੀ
ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ’ਤੇ ਹਮੇਸ਼ਾ ਹਾਵੀ ਰਹਿਣਗੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਦੇ ਹਨ, ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ’ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ, ਦਿਮਾਗ ਦੇ ਸੋਚਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਨੂੰ ਅੰਦਰ ਮਾਲਕ ਦੇ ਨਜ਼ਾਰੇ ਮਿਲਣਗੇ ਹੀ ਮਿਲਣਗੇ। ਜੇਕਰ ਦੋ ਮਹੀਨਿਆਂ ਦੇ ਘੰਟਿਆਂ ਨੂੰ ਜੋੜੀਏ ਤਾਂ ਸਿਰਫ਼ 5 ਦਿਨ ਰਾਤ ਬਣਦੇ ਹਨ ਤਾਂ ਕਿੰਨਾ ਸੌਖਾ ਹੈ ਕਿ ਤੁਸੀਂ ਆਪਣੇ ਅੰਦਰ ਦੇ ਆਤਮਬਲ ਨੂੰ ਕਿਵੇਂ ਜਗਾ ਸਕਦੇ ਹੋ ਤੇ ਦੁਨੀਆਂ ਦੇ ਹਰ ਖੇਤਰ ’ਚ ਆਤਮਬਲ ਅਤੀ ਜ਼ਰੂਰੀ ਹੈ ਜਿਨ੍ਹਾਂ ਦੇ ਅੰਦਰ ਆਤਮਵਿਸ਼ਵਾਸ ਨਹੀਂ ਹੁੰਦਾ, ਉਹ ਜ਼ਰਾ ਜਿੰਨੀ ਗੱਲ ’ਤੇ ਘਬਰਾ ਜਾਂਦੇ ਹਨ ਤੇ ਜੇਕਰ ਆਤਮਵਿਸ਼ਵਾਸ ਹੋਵੇ ਤਾਂ ਛਾਤੀ ਦਾ ਜ਼ਖ਼ਮ ਵੀ ਲੋਕ ਹੱਸਦੇ-ਹੱਸਦੇ ਸਹਿਣ ਕਰ ਲੈਂਦੇ ਹਨ ਆਤਮਵਿਸ਼ਵਾਸ ਦੇ ਵਧਣ ਨਾਲ ਤੁਹਾਨੂੰ ਹਰ ਚੰਗੇ-ਨੇਕ ਕੰਮ ’ਚ ਤਰੱਕੀ ਮਿਲਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੱਚੀ ਭਾਵਨਾ ਨਾਲ ਨਜ਼ਰ ਆਉਦਾ ਹੈ ਪਰਮਾਤਮਾ : ਪੂਜਨੀਕ ਗੁਰੂ ਜੀ
ਸੱਚੀ ਭਾਵਨਾ ਨਾਲ ਨਜ਼ਰ ਆਉਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜਿੱਥੇ ਇੱਕ ਮਾਲਕ, ਵਾਹਿਗੁਰੂ ਦੀ ਚਰਚਾ ਹੁੰਦੀ ਹੈ, ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦਾ ਢੰਗ ਸਿਖਾਇਆ ਜਾਂਦਾ ਹੈ, ਬੁਰੀਆਂ ਤੋਂ ਬੁਰੀਆਂ ਆਦਤਾਂ ਛੁਡਾਈਆਂ ਜਾਂਦੀਆਂ ਹਨ ਤੇ ਪਰਮਾਤਮਾ ਖੁਦ ਬਿਰਾਜਮਾਨ ਹੁੰਦਾ ਹੈ, ਉਸ ਦਾ ਨਾਂਅ ਸਤਿਸੰਗ ਹੈ ਇਨਸਾਨ ਭਾਵਨਾ ਨਾਲ ਯਾਦ ਕਰੇ ਤਾਂ ਉਹ ਜ਼ਰੂਰ ਨਜ਼ਰ ਆਵੇਗਾ, ਜ਼ਰੂਰ ਅੰਦਰੋਂ ਖੁਸ਼ੀ ਦੇਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਦੇ ਖੇਤਰ ’ਚ ਸਾਧ-ਸੰਗਤ ਸਵੇਰੇ-ਸ਼ਾਮ ਰਾਮ-ਨਾਮ, ਅੱਲ੍ਹਾ, ਮਾਲਕ ਦੀ ਚਰਚਾ ਸੁਣਦੀ ਹੈ ਉਹ ਬਹੁਤ ਹੀ ਪਾਕ-ਪਵਿੱਤਰ ਹੁੰਦਾ ਹੈ ਸਤਿਸੰਗ ’ਚ ਆ ਕੇ ਜੇਕਰ ਰਾਖਸ਼, ਬੁਰੇ ਕਰਮ ਕਰਨ ਵਾਲਾ ਤੌਬਾ ਕਰ ਲਵੇ, ਮਾਲਕ ਨਾਲ ਜੁੜ ਜਾਵੇ ਤਾਂ ਜਨਮਾਂ-ਜਨਮਾਂ ਦੇ ਪਾਪ ਕਰਮਾਂ ਤੋਂ ਮੁਕਤੀ ਮਿਲ ਜਾਂਦੀ ਹੈ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਕੋਈ ਇਨਸਾਨ ਇਸ ਦੇ ਉਲਟ ਦੁਰਭਾਵਨਾ ਲੈ ਕੇ ਆਉਂਦਾ ਹੈ, ਦਿਮਾਗ ’ਚ ਬੁਰੇ ਵਿਚਾਰ ਲੈ ਕੇ ਆਉਦਾ ਹੈ ਜਾਂ ਬੁਰੇ ਕਰਮ ਕਰਦਾ ਹੈ, ਤਾਂ ਉਸ ਦਾ ਹਸ਼ਰ ਬਹੁਤ ਹੀ ਬੁਰਾ ਹੁੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਦਿਮਾਗ ’ਚ ਵਿਚਾਰਾਂ ਦਾ ਆਉਣਾ ਕੋਈ ਵੱਡੀ ਗੱਲ ਨਹੀਂ, ਪਰ ਉਸ ’ਤੇ ਅਮਲ ਕਰਨਾ ਬਹੁਤ ਵੱਡੀ ਗੱਲ ਹੈ ਚਾਹੇ ਉਹ ਬੁਰੇ ਹੋਣ ਚਾਹੇ ਚੰਗੇ ਚੰਗੇ ਕਰਮਾਂ ਦਾ ਦਿਮਾਗ ’ਚ ਆਉਣਾ ਅਤੇ ਉਸ ’ਤੇ ਅਮਲ ਕਰਨਾ ਬੇਮਿਸਾਲ ਹੈ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਵਾਲੀ ਗੱਲ ਹੈ ੳੱੁਥੇ ਬੁਰੇ ਵਿਚਾਰ ਆਉਣਾ ਤੇ ਫਿਰ ਉਨ੍ਹਾਂ ’ਤੇ ਅਮਲ ਕਰਨ ਨਾਲ ਇਨਸਾਨ ਭਿਆਨਕ ਬਿਮਾਰੀਆਂ ਤੇ ਦੁੱਖ-ਤਕਲੀਫ਼ਾਂ ਨਾਲ ਘਿਰ ਜਾਂਦਾ ਹੈ, ਜੋ ਕਦੇ ਨਿੱਕਲ ਨਹੀਂ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜ਼ਿੰਦਗੀ ’ਚ ਹਮੇਸ਼ਾ ਨੇਕ ਲੋਕਾਂ ਦਾ ਸੰਗ ਕਰੋ : ਪੂਜਨੀਕ ਗੁਰੂ ਜੀ
ਜ਼ਿੰਦਗੀ ’ਚ ਹਮੇਸ਼ਾ ਨੇਕ ਲੋਕਾਂ ਦਾ ਸੰਗ ਕਰੋ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਜੀਵਨਦਾਨ ਦੇ ਕੇ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਆਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋਂ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ (Revered Guru Ji) ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸੰਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਂਗੇ ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ’ਚ ਤੁਹਾਡਾ ਸਹਿਯੋਗ ਨਹੀਂ ਕਰਦੇ ਉਹ ਤੁਹਾਡੇ ਆਪਣੇ ਨਹੀਂ ਹਨ ।

ਇਸ ਬਾਰੇ ਆਪ ਜੀ ਇੱਕ ਉਦਾਹਰਨ ਰਾਹੀਂ ਸਮਝਾਉਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ। ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ।

ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ’ਚ ਮੇਰੇ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ, ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ’ਚ, ਨੇਕੀ-ਭਲਾਈ, ਪਰਮਾਰਥ ’ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ।

ਅਸਲ ’ਚ ਇਸ ਸੰਸਾਰ ’ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸ੍ਰਿਸ਼ਟੀ ’ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ।

ਪੂਜਨੀਕ ਗੁਰੂ ਜੀ (Revered Guru Ji ) ਫ਼ਰਮਾਉਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੁੰਦਾ ਹੈ ਉਹ ਸਾਰਿਆਂ ਨੂੰ ਰਾਹ ਵਿਖਾਉਦੇ ਰਹਿੰਦੇ ਹਨ ਅੱਗੇ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ, ਮਾਲਕ ਨੇ ਤੁਹਾਨੂੰ ਬਹੁਤ ਵੱਡਾ ਦਿਮਾਗ ਦਿੱਤਾ ਹੈ, ਸੋਚਣ-ਸਮਝਣ ਦੀ ਤਾਕਤ ਦਿੱਤੀ ਹੈ ਜਿਸ ਮਰਜ਼ੀ ਰਸਤੇ ਤੋਂ ਆਪਣੀ ਜੀਵਨ ਰੂਪੀ ਗੱਡੀ ਨੂੰ ਲੈ ਜਾਓ ਮਨ-ਮਾਇਆ ਅਤੇ ਮਨਮਤੇ ਲੋਕ ਜੋ ਤੁਹਾਨੂੰ ਗਾਈਡ ਕਰਦੇ ਹਨ ਉਨ੍ਹਾਂ ਦਾ ਕੁਝ ਨਹੀਂ ਜਾਵੇਗਾ ਤੇ ਤੁਹਾਡਾ ਕੁਝ ਰਹੇਗਾ ਨਹੀਂ ਸੰਤਾਂ ਦਾ ਕੰਮ ਤਾਂ ਸਾਰਿਆਂ ਨੂੰ ਸਮਝਾਉਣਾ ਹੁੰਦਾ ਹੈ ਉਹ ਹਰ ਜੀਵ ਨੂੰ ਹੱਥ ਜੋੜ ਕੇ ਸਮਝਾਉਦੇ ਹਨ ਤਾਂ ਕਿ ਆਦਮੀ ਨੂੰ ਸਮਝ ਆ ਜਾਵੇ ਅਤੇ ਉਹ ਦੁੱਖਾਂ ਤੋਂ ਬਚ ਜਾਵੇ ਤੇ ਉਹ ਮਾਲਕ ਦੀਆਂ ਖੁਸ਼ੀਆਂ ਦਾ ਹੱਕਦਾਰ ਬਣ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ