Grow - Sach Kahoon Punjabi

ਭਾਰਤ 7.5 ਫੀਸਦੀ ਦੀ ਰਫ਼ਤਾਰ ਨਾਲ ਕਰੇਗਾ ਵਿਕਾਸ : ਵਰਲਡ ਬੈਂਕ
ਚੀਨ ਦੀ ਰਫ਼ਤਾਰ ਅਗਲੇ ਤਿੰਨ ਸਾਲਾਂ ‘ਚ ਹੋਵੇਗੀ ਘੱਟ

ਵਾਸ਼ਿੰਗਟਨ | ਹਾਲ ਹੀ ‘ਚ ਮੁੜ ਸੱਤਾ ‘ਚ ਪਰਤੀ ਮੋਦੀ ਸਰਕਾਰ ਲਈ ਵਰਲਡ ਬੈਂਕ ਤੋਂ ਚੰਗੀ ਖਬਰ ਆਈ ਹੈ ਵਰਲਡ ਬੈਂਕ ਨੇ ਕਿਹਾ ਕਿ ਆਉਣ ਵਾਲੇ ਸਾਲਾਂ ‘ਚ ਗਲੋਬਲ ਗ੍ਰੋਥ ਰੇਟ ‘ਚ ਕਮੀ ਆਵੇਗੀ, ਪਰ ਭਾਰਤ ਦੀ ਰਫ਼ਤਾਰ ਚੰਗੀ ਰਹੇਗੀ

ਵਰਲਡ ਬੈਂਕ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੁਨੀਆ ‘ਚ ਸਭ ਤੋਂ ਤੇਜ਼ ਗਤੀ ਨਾਲ ਵਧਦੀ ਰਹੇਗੀ ਭਾਰਤ 2021 ਤੱਕ ਚੀਨ ਦੀ ਤੁਲਨਾ ‘ਚ 1.5 ਫੀਸਦੀ ਵੱਧ ਰਫ਼ਤਾਰ ਨਾਲ ਵਧ ਰਿਹਾ ਹੋਵੇਗਾ ਜ਼ਿਕਰਯੋਗ ਕਿ 2018 ‘ਚ ਚੀਨ ਦੀ ਰਫ਼ਤਾਰ 6.6 ਫੀਸਦੀ ਰਹੀ, ਜੋ 2019 ‘ਚ 6.2 ਫੀਸਦੀ ਰਹਿ ਜਾਵੇਗੀ ਵਰਲਡ ਬੈਂਕ ਦੇ ਅਨੁਮਾਨ ਅਨੁਸਾਰ 2020 ‘ਚ 6.1 ਫੀਸਦੀ ਤੇ 2021 ‘ਚ ਇਸ ਦੀ ਗਤੀ 6 ਫੀਸਦੀ ਤੱਕ ਸਿਮਟ ਜਾਵੇਗੀ ਭਾਰਤ 2021 ਤੱਕ ਚੀਨ ਦੀ ਤੁਲਨਾ ‘ਚ 1.5 ਫੀਸਦੀ ਵੱਧ ਰਫ਼ਤਾਰ ਨਾਲ ਵਧ ਰਿਹਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਧ ਸਕਦੀਆਂ ਨੇ ਖੱਟੇ ਦੀਆਂ ਮੁਸ਼ਕਿਲਾਂ
ਖੱਟੇ ਖਿਲਾਫ਼ ਹਾਈਕੋਰਟ ‘ਚ ਪਟੀਸ਼ਨ ਦਾਖਲ | Khatta

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੱਤਰਕਾਰ ਛੱਤਰਪਤੀ ਤੇ ਰਣਜੀਤ ਕਤਲ ਮਾਮਲੇ ‘ਚ ਨਾਮਜ਼ਦ ਤਿੰਨ ਵਿਅਕਤੀਆਂ ਨੇ ਹੁਣ ਹਾਈਕੋਰਟ ‘ਚ ਰਿਵਿਊ ਪਟੀਸ਼ਨ ਦਾਖਲ ਕਰਕੇ ਖੱਟੇ ਦੇ ਪਹਿਲੇ ਬਿਆਨ ਰਿਕਾਰਡ ਕਰਨ ਵਾਲੇ ਜਾਂਚ ਅਧਿਕਾਰੀ ਐੱਮ ਨਰਾਇਣਨ ਦੇ ਕਰਾਸ-ਐਗਜਾਮੀਨੇਸ਼ਨ ਦੀ ਮੰਗ ਕੀਤੀ ਹੈ ਜਸਟਿਸ ਦਇਆ ਚੌਧਰੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੀਬੀਆਈ ਨੂੰ 18 ਜੁਲਾਈ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਮਾਮਲੇ ‘ਚ ਨਾਮਜ਼ਦ ਇੰਦਰਸੈਨ, ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ ਸੀਨੀਅਰ ਐਡਵੋਕੇਟ ਜੇਐਸ ਬੇਦੀ ਰਾਹੀਂ ਦਾਖਲ ਪਟੀਸ਼ਨ ‘ਚ ਦੱਸਿਆ ਕਿ ਇਸ ਕਤਲ ਦੇ ਮਾਮਲੇ ‘ਚ ਖੱਟੇ ਨੇ 21 ਜੂਨ 2007 ਨੂੰ ਇਸ ਮਾਮਲੇ ਦੀ ਜਾਂਚ ਕਰ ਰਹੇ ਸੀਬੀਆਈ ਜਾਂਚ ਅਧਿਕਾਰੀ ਐਮ ਨਰਾਇਣਨ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸਨ

ਉਸ ਤੋਂ ਬਾਅਦ ਫਰਵਰੀ ਤੇ ਮਾਰਚ 2012 ‘ਚ ਸੀਬੀਆਈ ਕੋਰਟ ‘ਚ ਵੀ ਉਸ ਨੇ ਮੁੱਦਈ ਧਿਰ ਖਿਲਾਫ਼ ਹੀ ਬਿਆਨ ਦਿੱਤੇ ਸਨ ਅਗਸਤ 2014 ਜਾਂਚ ਅਧਿਕਾਰੀ ਨੂੰ ਮੁੱਦਈ ਧਿਰ ਦੇ ਗਵਾਹ ਵਜੋਂ ਐਗਜ਼ਾਮੀਨ ਕੀਤਾ ਗਿਆ ਸੀ ਪਰ ਬੀਤੇ ਸਾਲ 25 ਅਗਸਤ 2017 ਤੋਂ ਬਾਅਦ ਛੱਤਰਪਤੀ ਤੇ ਰਣਜੀਤ ਕਤਲ ਮਾਮਲੇ ‘ਚ ਦੁਬਾਰਾ ਆਪਣੇ ਬਿਆਨ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਬਾਅਦ ‘ਚ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਨੇ ਨਵੇਂ ਸਿਰੇ ਤੋਂ ਬਿਆਨ ਦਰਜ ਕੀਤੇ ਜਾਣ ਦੀ ਮੰਗ ਕੀਤੀ ਸੀ ਬਾਅਦ ‘ਚ ਹਾਈਕੋਰਟ ਦੇ ਆਦੇਸ਼ਾਂ ‘ਤੇ ਉਸ ਨੂੰ ਨਵੇਂ ਸਿਰੇ ਤੋਂ ਬਿਆਨ ਦਰਜ ਕਰਵਾਏ ਜਾਣ ਦੀ ਇਜ਼ਾਜਤ ਦਿੱਤੀ ਗਈ ਤੇ ਉਸ ਨੇ  ਇਸ ਸਾਲ 25 ਮਈ ਨੂੰ ਨਵੇਂ ਸਿਰੇ ਤੋਂ ਆਪਣੇ ਬਿਆਨ ਦਰਜ ਕਰਵਾ ਦਿੱਤੇ।

ਸੀਬੀਆਈ ਦੇ ਸਾਬਕਾ ਅਧਿਕਾਰੀ ਐਮ ਨਰਾਇਣਨ ਦੇ ਕਰਾਸ ਐਗਜਾਮੀਨੇਸ਼ਨ ਦੀ ਮੰਗ ਕੀਤੀ | Khatta

ਪਟੀਸ਼ਨਰਾਂ ਦਾ ਕਹਿਣਾ ਹੈ ਕਿ ਨਵੇਂ ਸਿਰੇ ਤੋਂ ਬਿਆਨ ਦਰਜ ਕਰਵਾਏ ਜਾਣ ਦੌਰਾਨ ਖੱਟੇ ਨੇ ਕਈ ਨਵੀਂਆਂ ਗੱਲਾਂ ਦੱਸੀਆਂ ਹਨ ਤੇ ਪਟੀਸ਼ਨਰਾਂ ਖਿਲਾਫ਼ ਨਵੇਂ ਬਿਆਨ ਦਿੱਤੇ ਹਨ ਇਸ ਤੋਂ ਪਹਿਲਾਂ ਵੀ ਪਟੀਸ਼ਨਰਾਂ ਨੇ ਸੀਬੀਆਈ ਕੋਰਟ ਤੋਂ ਮੰਗ ਕੀਤੀ ਸੀ ਕਿ ਜਿਸ ਜਾਂਚ ਅਧਿਕਾਰੀ ਨੇ ਪਹਿਲਾਂ ਖੱਟੇ ਦੇ ਬਿਆਨ ਦਰਜ ਕਰਵਾਏ ਸਨ ਉਸ ਜਾਂਚ ਅਧਿਕਾਰੀ ਦੇ ਕਰਾਸ ਐਗਜਾਮੀਨੇਸ਼ਨ ਦੀ ਆਗਿਆ ਦਿੱਤੀ ਜਾਵੇ ਜੋ ਕਿ ਇਸ ਮਾਮਲੇ ‘ਚ ਨਿਆਂ ਪ੍ਰਕਿਰਿਆ ਲਈ ਬੇਹੱਦ ਜ਼ਰੂਰੀ ਹਨ ਸੀਬੀਆਈ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਹੁਣ ਇਸ ਮੰਗ ਨੂੰ ਲੈ ਕੇ ਤਿੰਨੇ ਨਾਮਜ਼ਦ ਵਿਅਕਤੀਆਂ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਹੈ, ਜਿਸ ‘ਤੇ ਅਦਾਲਤ ਨੇ ਸੁਣਵਾਈ ਕਰਦਿਆਂ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।

ਕਿਤੇ ਕਸ਼ਮੀਰ ਨਾ ਬਣ ਜਾਏ ਕਰਨਾਟਕ
ਕਰਨਾਟਕ ਦੀ ਕਾਂਗਰਸ ਸਰਕਾਰ ਨੇ ਰਾਜ ਲਈ ਵੱਖਰੇ ਝੰਡੇ ਦੀ ਮੰਗ ਨਾਲ ਇੱਕ ਨਵੀਂ ਸਿਆਸੀ ਚਾਲ ਚੱਲੀ ਹੈ ਅਸਲ ‘ਚ ਇਹ ਪੂਰਾ ਕਦਮ ਅੰਗਰੇਜਾਂ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਤਹਿਤ ਚੁੱਕਿਆ ਗਿਆ ਦਿਖਾਈ ਦੇ ਰਿਹਾ ਹੈ

ਕਾਂਗਰਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਰਾਜ ਹਿੱਤ ਤੋਂ ਵੱਡਾ ਦੇਸ਼ ਹਿੱਤ ਹੁੰਦਾ ਹੈ ਅਤੇ ਦੇਸ਼ ਅੰਦਰ ਪਹਿਲਾਂ ਹੀ ਰਾਸ਼ਟਰੀ ਝੰਡੇ ਦੇ ਰੂਪ ਵਿੱਚ  ‘ਤਿਰੰਗਾ’ ਬਹੁਤ ਹੀ ਆਦਰ ਦਾ ਪ੍ਰਤੀਕ ਹੈ ਜਦੋਂ ਪੂਰਾ ਦੇਸ਼ ਰਾਸ਼ਟਰੀ ਮਹੱਤਵ ਦੇ ਵਿਸ਼ੇ ‘ਤੇ ਇੱਕ ਭਾਵ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਕਰਨਾਟਕ ਦੀ ਕਾਂਗਰਸ ਸਰਕਾਰ  ਨੇ ਰਾਜ ਦੇ ਰਾਜ ਦੇ ਵੱਖਰੇ ਝੰਡੇ ਦਾ ਡਰਾਮਾ ਕਿਉਂ ਕੀਤਾ ਹੈ, ਇਹ ਸਮਝ ਤੋਂ ਪਰ੍ਹੇ ਹੈ ਰਾਸ਼ਟਰੀ ਮਹੱਤਵ ਨੂੰ ਉਜਾਗਰ ਕਰਨ ਵਾਲੇ ਵਿਸ਼ਿਆਂ ਨੂੰ  ਲਾਗੂ ਕਰਨ ਵਾਲੇ ਵਿਸ਼ਿਆਂ ਨੂੰ ਮਹੱਤਵਹੀਣ ਬਣਾਉਣ ਲਈ ਇਹ

ਖੇਡ ਯਕੀਨਨ ਰਾਸ਼ਟਰਵਾਦ ‘ਤੇ ਕਰਾਰਾ ਹਮਲਾ ਕਿਹਾ ਜਾ ਸਕਦਾ ਹੈ ਸਾਡਾ ਹਰੇਕ ਰਾਜ ਰਾਸ਼ਟਰੀ ਮਹੱਤਵ ਦਾ ਹਿੱਸਾ ਹੈ ਉਸ ਦਾ ਸੱਭਿਆਚਾਰ ਰਾਸ਼ਟਰੀ ਸੱਭਿਆਚਾਰ ਹੈ ਇਸੇ ਕਾਰਨ ਹੀ ਅਸੀਂ ਵਿਭਿੰਨਤਾ ‘ਚ ਏਕਤਾ ਦੇ ਭਾਵ  ਨੂੰ ਵਿਸ਼ਵ ਸਾਹਮਣੇ ਪੇਸ਼  ਕਰ ਰਹੇ ਹਾਂ ਅਤੇ ਇਹੀ ਭਾਵ ਸਾਡੇ ਦੇਸ਼ ਦੀ ਵਿਸ਼ੇਸ਼ਤਾ ਹੈ

ਦੇਸ਼ ‘ਚ ਸੁਤੰਤਰਤਾ ਸੰਗਰਾਮ ‘ਚ ਜਾਨ ਦੇਣ ਵਾਲੇ ਸ਼ਹੀਦ ਕਰਾਂਤੀਕਾਰੀਆਂ ਦੇ ਦਿਲਾਂ ਅੰਦਰ ਭਾਰਤ ਪ੍ਰਤੀ ਇਹੀ ਭਾਵ ਰਿਹਾ ਹੋਵੇਗਾ ਕਿ ‘ਭਾਰਤ ਇੱਕ ਦੇਸ਼ ਰਹੇ, ਉੱਤਰ ਤੋਂ ਦੱਖਣ ਤੱਕ ਅਤੇ ਪੂਰਵ ਤੋਂ ਪੱਛਮ ਤੱਕ ਇੱਕ ਹੀ ਸੰਸਕਾਰ ਰਹੇ ਉਨ੍ਹਾਂ ਪੂਰੇ ਭਾਰਤ ਲਈ ਅਜ਼ਾਦੀ ਦੀ ਲੜਾਈ ਲੜੀ, ਨਾ ਕਿ  ਆਪੋ-ਆਪਣੇ ਸੂਬਿਆਂ , ਖੇਤਰ, ਜਾਤੀਆਂ , ਧਰਮ ਲਈ ਉਨ੍ਹਾਂ ਦੇ ਮਨਾਂ ਅੰਦਰ ਕੋਈ ਭੇਦ ਭਾਵ ਨਹੀਂ ਸੀ ਜ਼ਮੀਨ ਦੇ ਟੁਕੜੇ ਦਾ ਕੋਈ ਮੋਹ ਨਹੀਂ ਸੀ ਉਨ੍ਹਾਂ ਦੇ ਭਾਵ ਇਹੀ ਪ੍ਰਦਰਸ਼ਿਤ ਕਰਦੇ ਸਨ ਕਿ ਸਮੁੱਚਾ ਭਾਰਤ ਇੱਕ ਹੈ ਪਰੰਤੂ ਅੱਜ ਅਸੀਂ ਕੀ ਦੇਖਦੇ ਹਾਂ ਭਾਰਤੀ ਸਮਾਜ ਅੰਦਰ ਈਰਖਾ ਅਤੇ ਵੈਰ ਵਿਰੋਧ ਦੀ ਭਾਵਨਾ ਪੈਦਾ ਕਰਕੇ ਮੌਜ਼ੂਦਾ ਰਾਜਨੀਤਿਕ ਪਾਰਟੀਆਂ ਫ਼ੁੱਟ ਪਾ ਕੇ ਆਪਣਾ ਵੋਟ ਬੈਂਕ ਸੁਰੱਖਿਅਤ ਕਰ ਰਹੀਆਂ ਹਨ

ਅੱਜ ਜੇਕਰ ਅਜ਼ਾਦੀ ਦੀ ਲੜਾਈ ‘ਚ ਜਾਨਾਂ ਵਾਰਨ ਵਾਲੇ ਸਾਡੇ ਕ੍ਰਾਂਤੀਕਾਰੀ ਜਿਉਂਦੇ ਹੁੰਦੇ ਤਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਦੀ ਕਾਰਜ ਪ੍ਰਣਾਲੀ ਨੂੰ ਕੋਸ ਰਹੇ ਹੁੰਦੇ ਕਾਂਗਰਸ ‘ਤੇ ਹਮੇਸ਼ਾ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ  ਸ਼ਹੀਦਾਂ ਦੇ ਭਾਵ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ ਕਸ਼ਮੀਰ ਨੂੰ ਵੱਖਰੇ ਰਾਜ ਦਾ ਦਰਜ਼ਾ ਦੇਣਾ ਅਤੇ ਹੁਣ ਕਰਨਾਟਕ ‘ਚ ਵੱਖਰੀ ਪਛਾਣ ਸਥਾਪਤ ਕਰਨ ਦੀ ਲਾਲਸਾ ਨਾਲ ਵੱਖਰਾ ਝੰਡਾ ਬਣਾਉਣਾ ਕੀ ਸੰਦੇਸ਼ ਦੇ ਰਿਹਾ ਹੈ ਕਿਤੇ ਅਸੀਂ ਗਲਤ ਰਾਹ ਤਾਂ ਨਹੀ ਪੈ ਗਏ ਅਜਿਹੇ ਕਦਮ  ਰਾਸ਼ਟਰੀ ਏਕਤਾ ਲਈ ਖਤਰਾ ਵੀ  ਸਾਬਤ ਹੋ ਸਕਦੇ ਹਨ ਦਰਅਸਲ ਇਹ ਕਦਮ ਫ਼ੁੱਟ ਪਾਉ ਤੇ ਰਾਜ ਕਰੋ ਵਰਗਾ ਹੀ ਕਿਹਾ ਜਾਵੇਗਾ

ਇੱਥੇ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਨੂੰ ਹਮੇਸ਼ਾ ਬੌਨਾ ਕਰਨ ਦਾ ਕੰਮ ਕਿਉਂ ਕਰਦੀ ਹੈ ਅਸੀਂ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਰਾਜ ‘ਚ ਵੱਖਰਾ ਝੰਡਾ ਹੈ, ਉਸਨੂੰ ਕਾਂਗਰਸ ਨੇ ਵਿਸ਼ੇਸ਼ ਦਰਜਾ ਦਿੱਤਾ ਹੈ ਮੌਜ਼ੂਦਾ ਸਮੇਂ ਕਸ਼ਮੀਰ ਦੇ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ ਕੀ ਕਾਂਗਰਸ ਸਰਕਾਰ ਕਰਨਾਕਟਰ ਨੂੰ ਵੱਖਰੀ ਪਛਾਣ ਦੇ ਕੇ ਕਸ਼ਮੀਰ ਵਰਗਾ  ਬਣਾਉਣ ਦੀ ਰਾਜਨੀਤੀ ਕਰ ਰਹੀ ਹੈ

ਜੇਕਰ ਇਹ ਸੱਚ ਹੈ ਤਾਂ ਇਹ ਕਦਮ ਦੇਸ਼ ਦੀ ਖੁਦਮੁਖ਼ਤਿਆਰੀ ਨਾਲ ਬਹੁਤ ਵੱਡਾ ਖਿਲਵਾੜ ਹੀ ਮੰਨਿਆ ਜਾਵੇਗਾ ਸਮਝਿਆ ਜਾ ਰਿਹਾ ਹੈ ਕਿ ਕਰਨਾਟਕ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਰਕਾਰ ਨੇ ਇਹ ਸਿਆਸੀ ਸਾਜਿਸ਼ ਰਚੀ ਹੈ ਇਸ ਲਈ ਸਰਕਾਰ ਨੇ ਨੌ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਹੈ, ਜੋ ਰਾਜ ਦੇ ਵੱਖਰੇ ਝੰਡੇ ਦਾ ਸਵਰੂਪ ਤੈਅ ਕਰੇਗੀ, ਇਸ ਦੇ ਨਾਲ ਹੀ ਉਸਨੂੰ ਕਾਨੂੰਨੀ ਮਾਨਤਾ ਦਿਵਾਉਣ ਦੀਆਂ ਸੰਭਾਨਾਵਾਂ ਦਾ ਅਧਿਅਨ ਕਰੇਗੀ

ਹਾਲਾਂਕਿ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਦੇਸ਼ ਵਿਰੋਧੀ ਮੰਨਦਿਆਂ ਖਾਰਜ ਕਰ ਦਿੱਤਾ ਹੈ ਪਰੰਤੂ ਕਾਂਗਰਸ ਸਰਕਾਰ ਨੇ ਵੱਖਰਾ ਝੰਡਾ ਬਣਾਉਣ ਦੀਆਂ ਤਿਆਰੀਆਂ ਜਾਰੀ ਰੱਖੀਆਂ ਹਨ ਇਸ ਨਾਲ ਕਾਂਗਰਸ ਦੀ ਇਸ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਉਹ ਕਰਨਾਟਕ ਨੂੰ ਕਿਸ ਦਿਸ਼ਾ ਵੱਲ  ਲਿਜਾਣ ਦਾ ਰਾਹ ਪੱਧਰਾ ਕਰ ਰਹੀ ਹੈ

ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਕਾਰਨ ਹੀ ਉੱਥੇ ਵਰ੍ਹਿਆਂ ਤੋਂ ਰਹਿ ਰਹੇ ਹਿੰਦੂਆਂ ‘ਤੇ ਬੇਸ਼ੁਮਾਰ ਅਣਮਨੁੱਖੀ ਜ਼ੁਲਮ ਢਾਹੇ ਗਏ ਤੇ ਉਨ੍ਹਾਂ ਨੂੰ ਉੱਥੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ ਗਿਆ ਮੌਜ਼ੂਦਾ ਸਮੇਂ ਕਸ਼ਮੀਰ ਘਾਟੀ ਪਾਕਿਸਤਾਨੀ ਮਾਨਸਿਕਤਾ ਦੇ ਡੰਗ ਤੋਂ ਪੀੜਤ ਹੈ ਕਸ਼ਮੀਰ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖ ਕੇ ਕਰਨਾਟਕ ‘ਚ ਵੱਖਰਾ ਝੰਡਾ ਬਣਾਉਣ ਦੀ ਮੰਸ਼ਾ ਕੀ ਇੱਕ ਹੋਰ ਕਸ਼ਮੀਰ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ?

ਸਰਕਾਰ ਦਾ ਇਹ ਕਦਮ ਕਰਨਾਟਕ ਨੂੰ ਭਾਰਤ ਤੋਂ ਕੱਟਣ ਵਰਗਾ ਹੀ ਕਿਹਾ ਜਾਵੇਗਾ, ਕਿਉਂਕਿ ਜਦੋਂ ਭਾਰਤ ਦਾ ਆਪਣਾ ਇੱਕ ਰਾਸ਼ਟਰੀ ਝੰਡਾ ਮੌਜ਼ੂਦ ਹੈ ਤਾਂ ਇਸ ਤਰ੍ਹਾਂ ਦੀ ਮੰਗ ਕਰਨਾ ਪੂਰੀ ਤਰ੍ਹਾਂ ਬੇਤੁਕਾ ਹੈ ਦੇਸ਼ ਅੰਦਰ ਅੱਜ ਜਿਸ ਤਰ੍ਹਾਂ ਅਰਾਜਕਤਾਵਾਦੀ  ਦੀ ਭਾਵਨਾ ਪੈਦਾ ਹੋ ਰਹੀ ਹੈ ਜਾਂ ਕੀਤੀ ਜਾ ਰਹੀ ਹੈ, ਉਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਅੰਦਰ ਦੇਸ਼ ਪ੍ਰਤੀ ਵੱਖਵਾਦੀ ਦੇ ਹਾਲਾਤ ਪੈਦਾ ਹੋਣ ਦੇ ਹਾਲਾਤ ਵੀ ਬਣ ਰਹੇ ਹਨ

ਕਰਨਾਟਕ ਨੂੰ ਵੱਖਰੀ ਪਛਾਣ ਬਣਾਉਣ ਵਾਲੀ ਵਾਹ-ਵਾਹ  ਕਰਨਾਟਕ ਦੇ ਲੋਕਾਂ ਦੇ ਮਨਾਂ ਅੰਦਰ ਦੇਸ਼ ਦੇ ਪ੍ਰਤੀ ਵੱਖਵਾਦ ਹੀ ਪੈਦਾ ਕਰੇਗੀ ਜਿਵੇਂ ਕਿ ਕਸ਼ਮੀਰ ‘ਚ ਦਿਖਾਈ ਦੇ ਰਿਹਾ ਹੈ,ਉਥੇ ਭਾਰਤ ਪ੍ਰਤੀ ਵੱਖਵਾਦ ਦੇ ਹਾਲਾਤ ਬਣੇ ਹੋਏ ਹਨ ਵੱਖਵਾਦ ਦੇ ਨਾਂਅ ‘ਤੇ ਕਈ ਨੇਤਾ ਪਾਕਿਸਤਾਨ ਦੇ ਇਸ਼ਾਰੇ ‘ਤੇ ਉਥੋਂ ਦੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਕਰਨਾਟਕ ਰਾਜ ਲਈ ਕਾਂਗਰਸ ਸਰਕਾਰ ਵੱਖਰੇ ਝੰਡੇ ਦੀ ਮੰਗ ਨੂੰ ਸਿਅਸੀ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ

ਸਿਆਸੀ ਫ਼ਾਇਦਿਆਂ ਲਈ ਇਸ ਤਰ੍ਹਾਂ ਦੀ ਵੰਡ ਪੈਦਾ ਕਰਨ ਵਾਲੀ ਮਾਨਸਿਕਤਾ ਦੇਸ਼ ਲਈ ਖਤਰਨਾਕ ਹੈ ਕਰਨਾਟਕ ਰਾਜ ਲਈ ਵੱਖਰੇ ਝੰਡੇ ਦੀ ਮੰਗ ਨੂੰ ਜੇਕਰ ਕੇਂਦਰ ਸਰਕਾਰ ਨਕਾਰਦੀ ਹੈ ਤਾਂ ਰਾਜ ਦੀ ਕਾਂਗਰਸ ਸਰਕਾਰ ਨੂੰ ਪ੍ਰਚਾਰ ਕਰਨ ਦਾ ਇੱਕ ਨਵਾਂ ਤਰੀਕਾ ਮਿਲ ਜਾਵੇਗਾ ਨਾਲ ਹੀ ਰਾਜ ਦੀ ਖੁਦਮੁਖਤਿਆਰੀ ਅਤੇ ਮੁੱਦੇ ਦੇ ਭਾਵਨਾਤਮਕ ਸਵਰੂਪ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਭਾਜਪਾ ਤੇ ਜਨਤਾ ਦਲ ਐਸ ਵੀ ਖੁੱਲ੍ਹ ਕੇ ਇਸ ਦਾ ਵਿਰੋਧ ਨਹੀਂ ਕਰਨਗੀਆਂ, ਕਿਉਂਕਿ ਇਸ ਨਾਲ ਕੰਨੜ ਅਤੇ ਕਰਨਾਟਕ ਵਿਰੋਧੀ ਹੋਣ ਦਾ ਠੱਪਾ ਲੱਗ ਜਾਵੇਗਾ

ਪਿਛਲੇ ਦਿਨੀਂ ਬੰਗਲੌਰ ਮੈਟਰੋ ‘ਚ ਕੰਨੜ ਅਤੇ ਅੰਗਰੇਜ਼ੀ ਦੇ ਨਾਲ ਹਿੰਦੀ ‘ਚ ਲਿਖੇ ਨਾਂਅ ਦੇਖ ਕੇ ਕੁਝ ਲੋਕਾਂ ਨੇ ਰਾਜ ‘ਤੇ ਹਿੰਦੀ ਥੋਪਣ ਦਾ ਦੋਸ਼ ਲਾਇਆ ਹਿੰਦੀ ਦੇ ਪ੍ਰਤੀ ਨਫ਼ਰਤ ਵੀ ਅਜਿਹੇ ਸਿਆਸੀ ਕਾਰਨਾਂ ਦੀ ਦੇਣ ਹੈ ਇਸ ਤੋਂ ਬਾਦ ਕਾਂਗਰਸ ਸਰਕਾਰ ਦੇ ਇਸ ਕਦਮ ਨੂੰ ਅਗਲਾ ਪੜਾਅ ਦੱਸਿਆ ਜਾ ਰਿਹਾ ਹੈ

ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਕਿਸੇ ਵੀ ਹੋਰ ਰਾਜ ਲਈ ਕਾਨੂੰਨੀ ਰੂਪ ‘ਚ ਮਾਨਤਾ ਪ੍ਰਾਪਤ ਕੋਈ ਵੀ ਰਾਸ਼ਟਰੀ ਝੰਡਾ ਨਹੀਂ ਹੈ ਸੱਭਿਆਚਾਰਕ ਤੇ ਖੇਤਰੀ ਨਜ਼ਰੀਏ ਨਾਲ ਝੰਡੇ ਝੁਲਾਏ ਜਾਂਦੇ ਹਨ, ਪਰੰਤੂ ਅਜਿਹੇ ਝੰਡੇ ਕਿਸੇ ਰਾਜ ਜਾਂ ਖੇਤਰ ਦੀ ਕਾਨੂੰਨੀ ਰੂਪ ‘ਚ ਅਗਵਾਈ ਨਹੀਂ ਕਰਦੇ  ਉਥੇ ਹੀ ਭਾਰਤੀ ਰਾਸ਼ਟਰੀ ਝੰਡੇ ਦੇ ਨਿਯਮਾਂ ਮੁਤਾਬਕ ਕੋਈ ਝੰਡਾ ਤਿਰੰਗੇ ਦਾ ਅਪਮਾਨ ਨਹੀਂ ਕਰ  ਸਕਦਾ ਨਾਲ ਹੀ ਕੋਈ ਵੀ ਦੂਜਾ ਝੰਡਾ ਜੇਕਰ ਤਿਰੰਗੇ ਦੇ ਨਾਲ ਝੁਲਾਇਆ ਜਾਂਦਾ ਹੈ ਤਾਂ ਉਸਨੂੰ ਤਿਰੰਗੇ ਤੋਂ ਨੀਵਾਂ ਰੱਖਿਆ ਜਾਵੇਗਾ ਹਾਲਾਂਕਿ ਜੰਮੂ ਅਤੇ ਕਸ਼ਮੀਰ ਦਾ ਵੱਖਰਾ ਝੰਡਾ ਇਸ ਲਈ ਹੈ ਕਿਉਂਕਿ ਰਾਜ ਨੂੰ ਧਾਰਾ-370 ਦੇ ਤਹਿਤ ਵਿਸ਼ੇਸ਼ ਰਾਜ ਦਾ ਦਰਜ਼ਾ ਪ੍ਰਾਪਤ ਹੈ

ਸੁਰੇਸ਼ ਹਿੰਦੁਸਥਾਨੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਚੀਨ ਦੀ ਨਵੀਂ ਚਾਲ, ਵਧ ਸਕਦੀਆਂ ਹਨ ਭਾਰਤ ਦੀਆਂ ਮੁਸ਼ਕਿਲਾਂ
ਬੀਜਿੰਗ: ਕੌਮਾਂਤਰੀ ਪੱਧਰ ‘ਤੇ ਆਪਣੀ ਪਹੁੰਚ ਵਧਾਉਣ ਲਈ ਚੀਨ ਨੇ ਅਫ਼ਰਾਕ ਦੇ ਜਿਬੂਤੀ ਵਿੱਚ ਆਪਣਾ ਪਹਿਲਾ ਵਿਦੇਸ਼ੀ ਫੌਜੀ ਅੱਡਾ ਬਣਾ ਲਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਜਾਪਾਨ ਅਤੇ ਫਰਾਂਸ ਵੀ ਇਸ ਹਿੱਸੇ ਵਿੱਚ ਆਪਣਾ ਫੌਜੀ ਅੱਡਾ ਬਣਾ ਚੁੱਕੇ ਹਨ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਮੰਗਲਵਾਰ ਨੂੰ ਚੀਨੀ ਫੌਜ ਜਿਬੂਤੀ ਪਹੁੰਚ ਚੁੱਕੀ ਹੈ। ਚੀਨ ਦਾ ਕਹਿਣਾ ਹੈ ਕਿ ਇਹ ਕਦਮ ਸ਼ਾਂਤੀ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ ਪਰ ਭਾਰਤ ਲਈ ਇਹ ਕੁਝ ਹੀ ਇਸ਼ਾਰਾ ਕਰਦਾ ਹੈ।

ਜ਼ਿਕਰਯੋਗ ਹੈ ਕਿ ਚੀਨ ਹਮੇਸ਼ਾ ਗੁਆਂਢੀ ਦੇਸ਼ਾਂ ਲਈ ਮੁਸੀਬਤ ਬਣਿਆ ਰਿਹਾ ਹੈ। ਅਜਿਹੇ ਵਿੱਚ ਜਿਬੂਤੀ ਵਿੱਚ ਡਰੈਗਨ ਦਾ ਫੌਜੀ ਅੱਡਾ ਭਾਰਤ ਸਮੇਤ ਬੰਗਲਾਦੇਸ਼, ਮਿਆਂਮਾਰ ਅਤੇ ਸ੍ਰੀਲੰਕਾ ਲਈ ਵੀ ਮੁਸੀਬਤ ਬਣ ਸਕਦਾ ਹੈ। ਬੀਤੇ ਦਿਨੀਂ ਚੀਨ ਨੇ ਹਿੰਦ ਮਹਾਸਾਗਰ ਵਿੱਚ ਵੀ ਆਪਣੀਆਂ ਹਰਕਤਾਂ ਵਧਾ ਦਿੱਤੀਆਂ ਹਨ। ਭਾਵੇਂ ਭਾਰਤ ਚੀਨ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਚੀਨ ਨੇ ਹਿੰਦ ਮਹਾਸਾਗਰ ਵਿੱਚ ਦੋ ਦਰਜਨ ਤੋਂ ਜ਼ਿਆਦਾ ਜੰਗੀ ਜਹਾਜ਼ ਉਤਾਰੇ ਹਨ।

ਸਰਹੱਦ ਵਿਵਾਦ ਕਾਰਨ ਦੋਵਾਂ ਦੇਸ਼ਾਂ ਚੱਲ ਰਿਹੈ ਤਣਾਅ

ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਸਿੱਕਮ ਸਰਹੱਦ ‘ਤੇ ਵਿਵਾਦ ਇੱਕ ਮਹੀਨੇ ਤੋਂ ਚੱਲ ਰਿਹਾ ਹੈ। ਚੀਨ ਭਾਰਤ ਅਤੇ ਭੂਟਾਨ ਸਰਹੱਦ ‘ਤੇ ਡੋਕਲਾਮ ਵਿਵਾਦ ਵਧਦਾ ਜਾ ਰਿਹਾ ਹੈ। ਦੋਵੇਂ ਹੀ ਦੇਸ਼ਾਂ ਵੱਲੋਂ ਸਰਹੱਦ ‘ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਡੋਕਲਾਮ ਵਿੱਚ ਸੜਕ ਬਣਾ ਰਿਹਾ ਸੀ, ਜਿਸ ਦਾ ਭਾਰਤ ਅਤੇ ਭੂਟਾਨ ਦੋਵਾਂ ਦੇਸ਼ਾਂ ਨੇ ਹੀ ਵਿਰੋਧ ਕੀਤਾ।

ਡੋਕਲਾਮ ‘ਤੇ ਚੀਨ ਅਤੇ ਭੂਟਾਨ ਦੋਵੇਂ ਆਪਣਾ ਅਧਿਕਾਰ ਦੱਸਦੇ ਹਨ। ਜਦੋਂਕਿ ਭਾਰਤ ਦਾ ਕਹਿਣਾ ਹੈ ਕਿ ਚੀਨ ਇਸ ਵਿਵਾਦਿਤ ਇਲਾਕੇ ਵਿੱਚ ਸੜਕ ਨਿਰਮਾਣ ਕਾਰਨ ਦੇਸ਼ ਦੇ ਪੂਰਬ ਉੱਤਰ ਰਾਜਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹਾ ਹੁੰਦਾ ਹੈ। ਉੱਥੇ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਭਾਰਤ ਨੇ ਚੀਨ ਦੇ ਓਬੀਓਆਰ ਪ੍ਰੋਗਰਾਮ ਤੋਂ ਦੂਰੀ ਬਣਾ ਲਈ ਹੈ, ਜਿਸ ਕਾਰਨ ਚੀਨ ਸਰਹੱਦ ‘ਤੇ ਵਿਵਾਦ ਖੜ੍ਹਾ ਕਰ ਰਿਹਾ ਹੈ।

ਇਹ ਹੈ ਚੀਨ ਦੀ ਚਾਲ

ਐਂਟੀ ਪਾਇਰੇਸੀ ਪੈਟਰੋਲ ਅਤੇ ਨੇਵੀਗੇਸ਼ਨ ਦੀ ਅਜ਼ਾਦੀ ਦਾ ਹਵਾਲਾ ਦਿੰਦੇ ਹੋਏ ਚੀਨ ਨੇ ਹਿੰਦ ਮਹਾਸਾਗਰ ਵਿੱਚ ਗਤੀਵਿਧੀ ਵਧਾ ਦਿੱਤੀ ਹੈ, ਜਿਸ ‘ਤੇ ਭਾਰਤ ਦਾ ਕਹਿਣਾ ਹੈ ਕਿ ਉਸ ਦੇ ਖੇਤਰ ਵਿੱਚ ਪ੍ਰਭਾਵ ਵਧਾਇਆ ਜਾ ਰਿਹਾ ਹੈ। ਭਾਰਤੀ ਨੇਵੀ ਨੇ ਪਿਛਲੇ ਦੋ ਮਹੀਨਿਆਂ ‘ਚ ਪਣਡੁੱਬੀਆਂ ਅਤੇ ਖੁਫ਼ੀਆ ਜਨਰਲਾਂ ਸਮੇਤ ਇੱਕ ਦਰਜਨ ਤੋਂ ਜ਼ਿਆਦਾ ਚੀਨੀ ਬੇੜਿਆਂ ਨੂੰ ਵੇਖਿਆ ਹੈ, ਜੋ ਇਸ ਨੂੰ ਰਣਨੀਤਕ ਜਲ ਦੀ ਨਿਗਰਾਨੀ ਲਈ ਕਰਨ ਲਈ ਮਜ਼ਬੂਰ ਕਰ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।