Truck Drivers Life - Sach Kahoon Punjabi

ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਅਣਗੌਲਿਆ ਪੱਖ
ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਅਣਗੌਲਿਆ ਪੱਖ

ਹਰ ਯੁੱਗ ਵਿਚ ਅਸਾਵੀਂ ਵਿੱਤੀ ਵੰਡ ਕਾਰਨ ਕੁਝ ਲੋਕ ਧਨਪਤੀ ਹੋਣ ਦਾ ਸੁਭਾਗ ਹਾਸਲ ਕਰਦੇ ਹਨ ਜਦਕਿ ਮਨੁੱਖਤਾ ਦਾ ਬਹੁਤ ਸਾਰਾ ਹਿੱਸਾ ਹਾਸ਼ੀਏ ’ਤੇ ਪਿਆ ਸਹਿਕਦਾ ਹੀ ਰਿਹਾ ਹੈ। ਹਾਸ਼ੀਆਗ੍ਰਸਤ ਤਬਕੇ ਨੂੰ ਕੰਮ ਦਿੱਤੇ ਬਿਨਾਂ ਰੁਜ਼ਗਾਰਦਾਤੇ ਦਾ ਸਰਦਾ ਵੀ ਨਹੀਂ ਹੁੰਦਾ ਪਰ ਇਸ ਤਬਕੇ ਨੂੰ ‘ਖੰਭ’ ਨਾ ਲੱਗ ਜਾਣ, ਏਸ ਵਾਸਤੇ ਬਹੁਤ ਬਰੀਕ ਤਰੀਕੇ ਨਾਲ ਤੇ ਬਦਨੀਤੀ ਨਾਲ, ਇਨ੍ਹਾਂ ਗਰੀਬਾਂ ਨੂੰ ਬਦਨਾਮ ਕੀਤਾ ਜਾਂਦਾ ਹੈ। ਟਰੱਕ ਡਰਾਈਵਰਾਂ ਦੀ ਹੋਣੀ ਵੀ ਇਹੋ-ਜਿਹੀ ਹੈ।

ਸੱਚਾਈ ਇਹ ਹੈ ਕਿ ਕਈ-ਕਈ ਦਿਨ ਘਰੋਂ ਦੂਰ ਰਹਿਣਾ, ਟੱਪਰੀਵਾਸਾਂ ਵਾਂਗ ਦਿਨਕੱਟੀ ਕਰਨੀ, ਰੋਟੀ-ਪਾਣੀ ਦਾ ਕੋਈ ਵਕਤ ਨਹੀਂ, ਇਹ ਸਭ ਦੁਸ਼ਵਾਰੀਆਂ ਝੱਲ ਕੇ ਉਹ ਮਸਾਂ ਆਪਣਾ ਤੇ ਆਪਣੇ ਨਾਲ ਸਬੰਧਤ ਬੰਦਿਆਂ ਦਾ ਗੁਜ਼ਾਰਾ ਚਲਾ ਸਕਦੇ ਹੁੰਦੇ ਹਨ। ਕੁਝ ਟਰੱਕ ਡਰਾਈਵਰਾਂ ਨੇ ਆਪਣੇ ਟਰੱਕਾਂ ਪਿੱਛੇ ਲਿਖਾਇਆ ਹੁੰਦੈ-

‘ਸਿੱਖ ਲਈ ਡਰਾਈਵਰੀ ਮਿੱਤਰਾਂ, ਮਾੜੇ ਤੇਰੇ ਕਰਮ,
ਖਾਣਾ-ਪੀਣਾ ਕਦੇ-ਕਦਾਈਂ, ਸੌਣਾ ਅਗਲੇ ਜਨਮ’’

ਡਰਾਈਵਰਾਂ ਨੂੰ ਟਰੱਕਾਂ ਪਿੱਛੇ ਆਪਣੇ ਕਿੱਤੇ ਨਾਲ ਜੁੜੇ ਸ਼ੇਅਰ ਤੇ ਕੱਚਘਰੜ ਤੁਕਾਂਤ ਲਿਖਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ। ਪਿੱਛੇ ਜਿਹੇ ਇੱਕ ਟਰੱਕ ਦੇ ਪਿੱਛੇ ਲਿਖਿਆ ਵੇਖਿਆ:-

‘‘ਜਿਹਨੂੰ ਕਮਾਉਣ ਦਾ ਐ ਤਰੀਕਾ, ਉਹਦੇ ਲਈ ਏਥੇ ਹੀ ਅਮਰੀਕਾ।’’

ਅਸੀਂ ਇੰਟਰਨੈੱਟ ’ਤੇ ਵੇਖੀਆਂ ਤਸਵੀਰਾਂ ਤੇ ਫਿਲਮਾਂ ਤੋਂ ਇਹ ਪ੍ਰਭਾਵ ਲਿਐ ਕਿ ਪਾਕਿਸਤਾਨੀ ਤੇ ਅਫਗਾਨੀ ਡਰਾਈਵਰਾਂ ਨੂੰ ਟਰੱਕਾਂ ਦੀ ਸਜਾਵਟ ਕਰਨ ਦਾ ਬੜਾ ਸ਼ੌਂਕ ਹੁੰਦਾ ਹੈ।

ਪਿੱਛੇ ਜਿਹੇ ਅਸੀਂ ਬੀਬਾ ਸ਼ਬਨਮ ਵਿਰਮਾਨੀ ਦੀ ਫਿਲਮ ‘ਹਦ ਅਨਹਦ’ ਵੇਖੀ ਸੀ, ਉਹਦਾ ਅੱਧਾ ਹਿੱਸਾ ਭਾਰਤ ਦਾ ਹੈ ਤੇ ਬਾਕੀ ਅੱਧ ਪਾਕਿਸਤਾਨ ਵਿਚ ਫਿਲਮਾਇਆ ਹੈ, ਉੱਥੇ ਪਹੁੰਚਿਆ ਵਫਦ ਵੀ ਓਧਰਲੀਆਂ ਬੱਸਾਂ ਤੇ ਟਰੱਕ ਵੇਖ ਕੇ ਇਹੀ ਪ੍ਰਭਾਵ ਜਾਹਿਰ ਕਰਦਾ ਹੈ ਕਿ ਉਨ੍ਹਾਂ ਮੁਲਕਾਂ ਦੇ ਡਰਾਈਵਰ ਟਰੱਕਾਂ, ਬੱਸਾਂ ਤੇ ਲਾਰੀਆਂ ਨੂੰ ਜ਼ਿਆਦਾ ਸਜਾ ਕੇ ਰੱਖਦੇ ਹਨ।
ਕਈ ਟਰੱਕ ਡਰਾਈਵਰ ਇਹੋ-ਜਿਹੇ ਵੀ ਨੇ, ਜਿਹੜੇ ਇੱਕੋ ਗੇੜੇ ਤੋਂ ਹਜ਼ਾਰਾਂ ਰੁਪਏ ਕਮਾ ਲੈਂਦੇ ਹਨ ਪਰ ਇਸ ਤਬਕੇ ਦੀ ਮਿਹਨਤ ਤੇ ਮੁਸ਼ੱਕਤ ਦੀ ਕਦੇ ਕਿਸੇ ਨੇ ਤਾਰੀਫ ਨਹੀਂ ਕੀਤੀ ਬਲਕਿ ਝੂਠੇ ਤੇ ਗੰਦੇ ਕਿੱਸੇ ਨਾਲ ਜੋੜ ਕੇ ਬਦਨਾਮ ਜਰੂਰ ਕੀਤਾ ਹੈ ਪਰ ਟੱਰਕ ਡਰਾਈਵਰ ਆਪਣੇ-ਆਪ ਵਿਚ ਮਸਤ ਰਹਿੰਦੇ ਹਨ ਤੇ ਲੋਕਾਂ ਦੀਆਂ ਗੱਲਾਂ ਨਹੀਂ ਗੌਲਦੇ।

ਜਿਨ੍ਹਾਂ ਘਰਾਂ ਵਿਚ ਗੁਰਬਤ ਹੈ, ਮਾਪੇ ਲਾਚਾਰ ਹਨ ਤੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਹੁੰਦੇ, ਉਨ੍ਹਾਂ ਦੇ ਪੁੱਤਰਾਂ ਲਈ ਕਿਸੇ ਟਰੱਕ ਡਰਾਈਵਰ ਨਾਲ ਅੱਟੀ-ਸੱਟੀ ਲਾ ਕੇ ਘੁੰਮਣਾ ਤੇ ਫੇਰ ਕਿਸੇ ਦਿਨ ਕਲੀਨਰ ਬਣ ਜਾਣਾ ਇੱਕ ਸਹਿਜ਼ ਰਸਤਾ ਹੁੰਦਾ ਹੈ। ਕੁਝ ਮਿਹਨਤੀ ਕਲੀਨਰ, ਟਰੱਕਾਂ ਦੇ ਡਰਾਈਵਰ ਵੀ ਬਣ ਜਾਂਦੇ ਹਨ। ਜਿੱਥੇ ਸਾਡੇ ਮੁਲਕ ਵਿਚ ਜ਼ਿਆਦਾਤਰ ਟਰੱਕ ਡਰਾਈਵਰ ਰੋਟੀ ਕਮਾਉਣ ਲਈ ਸਹਿਕਦੇ ਰਹਿੰਦੇ ਹਨ, ਉੱਥੇ ਵਿਕਾਸ ਕਰ ਚੁੱਕੇ ਦੇਸ਼ਾਂ ਮਸਲਨ ਕੈਨੇਡਾ, ਅਮਰੀਕਾ, ਅਸਟਰੇਲੀਆ ਤੇ ਯੂਰਪ ਗਏ ਅਨੇਕ ਟਰੱਕ ਡਰਾਈਵਰ, ਚਿੱਟ-ਕੱਪੜੀਏ ਨੌਕਰ ਤੋਂ ਕਿਤੇ ਵੱਧ ਕਮਾਉਂਦੇ ਹਨ।

ਵਿਕਾਸ ਕਰ ਚੁੱਕੇ ਮੁਲਕਾਂ ਵਿਚ ਜਿੱਥੇ ਘਰ ਵਿਚ ਨੌਕਰ ਰੱਖਣਾ ਮਹਿੰਗਾ ਸੌਦਾ ਹੈ, ਉੱਥੇ ਟਰੱਕ ਲਈ ਡਰਾਈਵਰ ਰੱਖਣਾ ਉਸ ਤੋਂ ਵੀ ਮਹਿੰਗਾ ਪੈਂਦਾ ਹੈ, ਏਸੇ ਲਈ ਘੱਟ ਪੜ੍ਹੇ-ਲਿਖੇ ਤੇ ਖੁੱਲ੍ਹੇ-ਡੁੱਲੇ ਸੁਭਾਅ ਵਾਲੇ ਪੰਜਾਬੀ, ਆਪਣੇ ਟਰੱਕ ਖਰੀਦ ਕੇ, ਆਪ ਹੀ ਚਲਾਉਂਦੇ ਹਨ। ਜਿੰਨੇ ਖੁਸ਼ਹਾਲ, ਪਰਦੇਸਾਂ ਵਿਚ ਟਰੱਕ ਡਰਾਈਵਰ ਹਨ, ਓਨੇ ਖੁਸ਼ਹਾਲ ਤਾਂ ਸਰਦੇ ਪੁੱਜਦੇ ਵਪਾਰੀ ਹੀ ਹੋ ਸਕਦੇ ਹਨ। ਇਸ ਤੋਂ ਉਲਟ ਭਾਰਤ ਵਿਚ ਟੱਰਕ ਡਰਾਈਵਰ ਦਾ ਅੱਵਲ ਤਾਂ ਢੁੱਕਵੀਂ ਉਮਰ ਵਿਚ ਵਿਆਹ ਨਹੀਂ ਹੁੰਦਾ, ਜੇ ਕਿਤੇ ਹੋ ਜਾਵੇ ਤਾਂ ਕਈ-ਕਈ ਦਿਨ ਸੱਜ-ਵਿਆਹੀ ਤੋਂ ਬਿਨਾਂ ਦਿਨ-ਰਾਤ ਸੜਕਾਂ ਕੱਛ ਕੇ ਬਿਤਾਉਣੇ ਪੈਂਦੇ ਹਨ।

ਨਿੱਜੀ ਜਿੰਦਗੀ ਕੀ ਹੁੰਦੀ ਹੈ?
ਜਿੰਦਗੀ ਦਾ ਰੁਮਾਂਚ ਕੀ ਹੁੰਦਾ ਹੈ?

ਇਨ੍ਹਾਂ ਮਿਹਨਤੀ ਡਰਾਈਵਰਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ। ਰੋਜ਼ੀ-ਰੋਟੀ ਦੀ ਮਜਬੂਰੀ ਰੁਮਾਨੀਅਤ ਤੇ ਜਿੰਦਗੀ ਦੇ ਰਸ ਨੂੰ ਚੂਸ ਲੈਂਦੀ ਹੈ।
ਟਰੱਕ ਡਰਾਈਵਰਾਂ ਦੇ ਮਸਲਿਆਂ ਬਾਰੇ ਟਰਾਂਸਪੋਰਟਰ ਤੇ ਵਪਾਰੀ ਵੀਰ ਚੰਗੀ ਤਰ੍ਹਾਂ ਜਾਣਦੇ ਹਨ,

ਉਨ੍ਹਾਂ ਨੂੰ ਇਹ ਡਰ ਲੱਗਾ ਰਹਿੰਦਾ ਹੈ ਕਿ ਜੇ ਕਿਤੇ ਇਸ ਤਬਕੇ ਦੇ ਮਨਾਂ ਵਿਚ ਆਪਣੀ ਕਿਰਤ ਲਈ ਫਖਰ ਪੈਦਾ ਹੋ ਗਿਆ ਜਾਂ ਇਹ ਵਿੱਤੀ ਪੱਖੋਂ ਸੌਖੇ ਹੋ ਗਏ ਤਾਂ ਇਹ ਫੇਰ ਵਧੇਰੇ ਛੁੱਟੀਆਂ ਕਰਨਗੇ, ਛੁੱਟੀ ਕਰਨ ’ਤੇ ਗੈਰ-ਹਾਜ਼ਰੀ ਲਾ ਦਿੱਤੀ ਤਾਂ ਬੇਪਰਵਾਹ ਹੋ ਜਾਣਗੇ, ਏਸੇ ਕਰਕੇ ਭਾਰਤੀ ਟਰਾਂਸਪੋਰਟਾਂ ਦੇ ਮਾਲਕਾਂ ਨੇ ਰਲ ਕੇ ਇਹ ਮਤਾ ਪਕਾਇਆ ਹੋਇਆ ਹੈ ਕਿ ਇਨ੍ਹਾਂ ਨੂੰ ਰੋਟੀ ਖਾਣ ਤੋਂ ਵੱਧ ਪੈਸੇ ਨਾ ਦਿੱਤੇ ਜਾਣ ਤਾਂ ਜੋ ਇਹ ਲੋਕ ਡਰਾਈਵਰੀ ਕਰਨ ਤੱਕ ਸੀਮਤ ਰਹਿਣ। ਇਹ ਓ, ਅ, ੲ ਜਾਂ ਕਿਸੇ ਕੋਲ ਵੀ ਮੁਲਾਜ਼ਮਤ ਕਰਕੇ ਦੇਖ ਲੈਣ, ਕੋਈ ਫਰਕ ਨਹੀਂ ਪੈਂਦਾ, ਹੱਥ ਹਮੇਸ਼ਾ ਤੰਗ ਹੀ ਰਹਿੰਦਾ ਹੈ।

ਜਿਹੜੇ ਡਰਾਈਵਰ ਬੁਰਕੀ ਵਿੱਚੋਂ ਬੁਰਕੀ ਬਚਾਅ ਕੇ ਆਪਣਾ ਟਰੱਕ ਜਾਂ ਟਰਾਲਾ ਕਿਸ਼ਤਾਂ ’ਤੇ ਕਰਾ ਲੈਂਦੇ ਹਨ, ਉਨ੍ਹਾਂ ਦੀ ਵਪਾਰਕ ਉਡਾਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਡਰਾਈਵਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਔਲਾਦ ਨੂੰ ਉੱਚ ਵਿੱਦਿਆ ਜਰੂਰ ਦਿਵਾਉਣ ਤਾਂ ਜੋ ਉਨ੍ਹਾਂ ਦੇ ਬੱਚੇ ਸਮਾਜ ਵਿਚ ਆਪਣੇ ਪਿਤਾ ਦੇ ਅਕਸ ਦੀ ਸਹੀ ਤਰਜ਼ਮਾਨੀ ਕਰਨ ਦੇ ਕਾਬਲ ਹੋ ਸਕਣ।
ਯਾਦÇੰਵੰਦਰ,
ਰਾਓਵਾਲੀ, ਜਲੰਧਰ।
ਮੋ. 94653 29617

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ