Base - Sach Kahoon Punjabi

Batala ਨੂੰ ਭ੍ਰਿਸ਼ਟਾਚਾਰ ਦਾ ਅੱਡਾ ਨਹੀਂ ਬਣਨ ਦਿੱਤਾ ਜਾਏਗਾ: ਬਾਜਵਾ
Batala  ਨੂੰ ਭ੍ਰਿਸ਼ਟਾਚਾਰ ਦਾ ਅੱਡਾ ਨਹੀਂ ਬਣਨ ਦਿੱਤਾ ਜਾਏਗਾ: ਬਾਜਵਾ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ‘ਤੇ ਕੀਤਾ ਹਮਲਾ

ਅਸ਼ਵਨੀ ਚਾਵਲਾ(ਚੰਡੀਗੜ੍ਹ) ਬਟਾਲਾ(Batala ) ਵਿਖੇ ਵਿਕਾਸ ਕਾਰਜਾਂ ਨੂੰ ਲੈ ਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਅਸ਼ਵਨੀ ਸੇਖੜੀ ‘ਤੇ ਹੀ ਤਿੱਖਾ ਹਮਲਾ ਕਰ ਦਿੱਤਾ ਹੈ ਕਿ ਬਟਾਲਾ(Batala ) ਸ਼ਹਿਰ ਨੂੰ ਭ੍ਰਿਸ਼ਟਾਚਾਰ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਏਗਾ ਅਤੇ ਇਸ ਇਤਿਹਾਸਕ ਸ਼ਹਿਰ ਵਿੱਚ ਵਿਕਾਸ ਕਾਰਜ ਬਿਨਾ ਕਮਿਸ਼ਨ ਦੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਰਾ ਚੱਕਰ ਹੀ ਕਮਿਸ਼ਨ ਦਾ ਹੈ ਤਾਂ ਹੀ ਇੰਨੀ ਜਿਆਦਾ ਤਕਲੀਫ਼ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਹਨ ਅਤੇ ਹਮੇਸ਼ਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਚੱਲਦੇ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਬਾਬਾ ਨਾਨਕ ਦੇ ਇਸ ਇਤਿਹਾਸਕ ਵਰ੍ਹੇ ਦੌਰਾਨ ਬਟਾਲਾ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਉਹ ਇਸੇ ਕੰਮ ਵਿੱਚ ਲੱਗੇ ਹੋਏ ਹਨ। ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਬਟਾਲਾ ਵਿਖੇ ਨਗਰ ਕੌਂਸਲ ਦਾ ਪ੍ਰਧਾਨ ਭਾਜਪਾ ਦਾ ਕਿਵੇਂ ਬਣ ਗਿਆ।

ਮੀਡੀਆ ਖੁਦ ਜਾ ਕੇ ਦੇਖੇ ਕਿ ਕਿਵੇਂ ਵੋਟਾਂ ਸਮੇਂ ਭਾਜਪਾ ਆਗੂਆਂ ਦੀ ਮੱਦਦ ਕੀਤੀ

ਇਸ ਬਾਰੇ ਵੀ ਮੀਡੀਆ ਖੁਦ ਜਾ ਕੇ ਦੇਖੇ ਕਿ ਕਿਵੇਂ ਵੋਟਾਂ ਸਮੇਂ ਭਾਜਪਾ ਆਗੂਆਂ ਦੀ ਮੱਦਦ ਕੀਤੀ ਗਈ ਸੀ ਅਤੇ ਹੁਣ ਉਸੇ ਭਾਜਪਾ ਪ੍ਰਧਾਨ ਨਾਲ ਮਿਲ ਕੇ ਕਮਿਸ਼ਨ ਅਤੇ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਸਰਕਾਰ ਵੱਲੋਂ ਸਫ਼ਲ ਨਹੀਂ ਹੋਣ ਦਿੱਤਾ ਜਾਏਗਾ। ਤ੍ਰਿਪਤ ਰਾਜਿੰਦਰ ਬਾਜਵਾ ਨੇ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ, ਦੇ ਸੁਆਲ ‘ਤੇ ਕਿਹਾ ਕਿ ਇਸ ਬਾਰੇ ਹਰ ਕੋਈ ਜਾਣਦਾ ਹੈ ਕਿ ਕਿਹੜਾ ਵਿਕਾਸ ਕਾਰਜ ਹੋਣ ਤੋਂ ਖੁਸ਼ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੀ ਜਨਤਾ ਦਾ ਪੱਖ ਵੀ ਹਰ ਕਿਸੇ ਨੂੰ ਦੇਖਣਾ ਚਾਹੀਦਾ ਹੈ ਕਿ ਇਸ ਸਮੇਂ ਬਟਾਲਾ ਦੀ ਜਨਤਾ ਕੀ ਕਹਿ ਰਹੀ ਹੈ।

ਦੂਜੇ ਪਾਸੇ ਅਸ਼ਵਨੀ ਸੇਖੜੀ ਨੇ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਵਿੱਚ ਆ ਕੇ ਦਖ਼ਲ ਦੇਣਾ ਕਿਸੇ ਵੀ ਮੰਤਰੀ ਲਈ ਗਲਤ ਹੈ। ਉਨ੍ਹਾਂ ਕਿਹਾ ਕਿ ਤ੍ਰਿਪਤ ਰਾਜਿੰਦਰ ਬਾਜਵਾ ਦਾ ਇਲਾਕਾ ਫਤਿਹਗੜ ਚੂੜੀਆਂ ਹੈ ਫਿਰ ਵੀ ਉਹ ਬਟਾਲਾ ਵਿਖੇ ਦਖਲਅੰਦਾਜ਼ੀ ਕਰਦੇ ਹੋਏ ਵਿਕਾਸ ਕੰਮ ਤੱਕ ਕਰਵਾ ਰਹੇ ਹਨ ਪਰ ਉਨ੍ਹਾਂ ਨੂੰ ਜਾਣਕਾਰੀ ਤੱਕ ਨਹੀਂ ਦਿੱਤੀ ਜਾਂਦੀ ਹੈ, ਜਿਸ ਤੋਂ ਸਾਫ਼ ਹੈ ਕਿ ਕਿਸ ਤਰੀਕੇ ਨਾਲ ਉਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਲਈ ਉਹ ਜਲਦ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਦੇ ਹੋਏ ਸ਼ਿਕਾਇਤ ਵੀ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੁਪਰੀਮ ਕੋਰਟ ਨੇ ਅਧਾਰ ਲਿੰਕ ਕਰਨ ਦੀ ਡੈਡਲਾਈਨ ਫੈਸਲਾ ਆਉਣ ਤੱਕ ਵਧਾਈ
ਨਵੀਂ ਦਿੱਲੀ (ਏਜੰਸੀ)। ਅਧਾਰ ਲਿੰਕਿੰਗ ਸਬੰਧੀ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਅਧਾਰ ਲਿਕਿੰਗ ਦੀ ਸਮਾਂ ਹੱਦ ਨੂੰ ਫੈਸਲਾ ਸੁਣਾਏ ਜਾਣ ਤੱਕ ਲਈ ਵਧਾ ਦਿੱਤਾ ਹੈ ਸਰਵਉੱਚ ਅਦਾਲਤ ਨੇ ਕਿਹਾ ਕਿ ਫੈਸਲਾ ਆਉਣ ਤੱਕ ਬੈਂਕ ਅਕਾਊਂਟ ਤੇ ਮੋਬਾਇਲ ਫੋਨ ਨਾਲ ਜ਼ਰੂਰੀ ਅਧਾਰ ਲਿਕਿੰਗ ਦੀ ਸਮਾਂ ਹੱਦ ਨੂੰ ਵਧਾਇਆ ਜਾ ਰਿਹਾ ਹੈ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ‘ਚ 5 ਜੱਜਾਂ ਵਾਲੀ ਸੰਵਿਧਾਨਿਕ ਬੈਂਚ ਨੇ ਇਹ ਵੀ ਕਿਹਾ ਕਿ ਸਰਕਾਰ ਲਾਜ਼ਮੀ ਅਧਾਰ ਲਈ ਜ਼ੋਰ ਨਹੀਂ ਪਾ ਸਕਦੀ ਜ਼ਿਕਰਯੋਗ ਹੈ ਕਿ ਬੈਂਕ ਅਕਾਊਂਟ ਤੇ ਮੋਬਾਇਲ ਨੰਬਰ ਨਾਲ ਅਧਾਰ ਦੀ ਲਿਕਿੰਗ ਲਈ 31 ਮਾਰਚ ਦੀ ਸਮਾਂ ਹੱਦ ਤੈਅ ਕੀਤੀ ਗਈ ਸੀ।

ਸਰਕਾਰ ਲਗਭਗ ਸਾਰੇ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਵੀ ਅਧਾਰ ਨਾਲ ਜੋੜ ਚੁੱਕੀ ਹੈ ਅਧਾਰ ਐਕਟ ਦੀ ਵੈਧਤਾ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ ਪਟੀਸ਼ਨਕਰਤਾਵਾਂ ਦਾ ਤਰਕ ਹੈ ਕਿ ਯੂਨੀਕ ਆਈਡੈਂਟਿਟੀ ਨੰਬਰ ਦੀ ਵਰਤੋਂ ਨਾਲ ਨਾਗਰਿਕ ਅਧਿਕਾਰ ਸਮਾਪਤ ਹੋ ਜਾਣਗੇ ਤੇ ਨਾਗਰਿਕਤਾ ਜਿੰਮੇਵਾਰੀ ਤੱਕ ਸਿਮਟ ਜਾਵੇਗੀ ਅਧਾਰ ਮਾਮਲੇ ‘ਚ ਇਹ ਬਹੁ-ਚਰਚਿਤ ਸੁਣਵਾਈ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ ਕਈ ਸਮਾਜਿਕ ਵਰਕਰਾਂ ਤੇ ਹਾਈਕੋਰਟ ਦੇ ਇੱਕ ਸਾਬਕਾ ਜੱਜ ਨੇ ਅਧਾਰ ਸਕੀਮ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਹੈ।

ਚੀਨ ਦੀ ਨਵੀਂ ਚਾਲ, ਵਧ ਸਕਦੀਆਂ ਹਨ ਭਾਰਤ ਦੀਆਂ ਮੁਸ਼ਕਿਲਾਂ
ਬੀਜਿੰਗ: ਕੌਮਾਂਤਰੀ ਪੱਧਰ ‘ਤੇ ਆਪਣੀ ਪਹੁੰਚ ਵਧਾਉਣ ਲਈ ਚੀਨ ਨੇ ਅਫ਼ਰਾਕ ਦੇ ਜਿਬੂਤੀ ਵਿੱਚ ਆਪਣਾ ਪਹਿਲਾ ਵਿਦੇਸ਼ੀ ਫੌਜੀ ਅੱਡਾ ਬਣਾ ਲਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਜਾਪਾਨ ਅਤੇ ਫਰਾਂਸ ਵੀ ਇਸ ਹਿੱਸੇ ਵਿੱਚ ਆਪਣਾ ਫੌਜੀ ਅੱਡਾ ਬਣਾ ਚੁੱਕੇ ਹਨ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਮੰਗਲਵਾਰ ਨੂੰ ਚੀਨੀ ਫੌਜ ਜਿਬੂਤੀ ਪਹੁੰਚ ਚੁੱਕੀ ਹੈ। ਚੀਨ ਦਾ ਕਹਿਣਾ ਹੈ ਕਿ ਇਹ ਕਦਮ ਸ਼ਾਂਤੀ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ ਪਰ ਭਾਰਤ ਲਈ ਇਹ ਕੁਝ ਹੀ ਇਸ਼ਾਰਾ ਕਰਦਾ ਹੈ।

ਜ਼ਿਕਰਯੋਗ ਹੈ ਕਿ ਚੀਨ ਹਮੇਸ਼ਾ ਗੁਆਂਢੀ ਦੇਸ਼ਾਂ ਲਈ ਮੁਸੀਬਤ ਬਣਿਆ ਰਿਹਾ ਹੈ। ਅਜਿਹੇ ਵਿੱਚ ਜਿਬੂਤੀ ਵਿੱਚ ਡਰੈਗਨ ਦਾ ਫੌਜੀ ਅੱਡਾ ਭਾਰਤ ਸਮੇਤ ਬੰਗਲਾਦੇਸ਼, ਮਿਆਂਮਾਰ ਅਤੇ ਸ੍ਰੀਲੰਕਾ ਲਈ ਵੀ ਮੁਸੀਬਤ ਬਣ ਸਕਦਾ ਹੈ। ਬੀਤੇ ਦਿਨੀਂ ਚੀਨ ਨੇ ਹਿੰਦ ਮਹਾਸਾਗਰ ਵਿੱਚ ਵੀ ਆਪਣੀਆਂ ਹਰਕਤਾਂ ਵਧਾ ਦਿੱਤੀਆਂ ਹਨ। ਭਾਵੇਂ ਭਾਰਤ ਚੀਨ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਚੀਨ ਨੇ ਹਿੰਦ ਮਹਾਸਾਗਰ ਵਿੱਚ ਦੋ ਦਰਜਨ ਤੋਂ ਜ਼ਿਆਦਾ ਜੰਗੀ ਜਹਾਜ਼ ਉਤਾਰੇ ਹਨ।

ਸਰਹੱਦ ਵਿਵਾਦ ਕਾਰਨ ਦੋਵਾਂ ਦੇਸ਼ਾਂ ਚੱਲ ਰਿਹੈ ਤਣਾਅ

ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਸਿੱਕਮ ਸਰਹੱਦ ‘ਤੇ ਵਿਵਾਦ ਇੱਕ ਮਹੀਨੇ ਤੋਂ ਚੱਲ ਰਿਹਾ ਹੈ। ਚੀਨ ਭਾਰਤ ਅਤੇ ਭੂਟਾਨ ਸਰਹੱਦ ‘ਤੇ ਡੋਕਲਾਮ ਵਿਵਾਦ ਵਧਦਾ ਜਾ ਰਿਹਾ ਹੈ। ਦੋਵੇਂ ਹੀ ਦੇਸ਼ਾਂ ਵੱਲੋਂ ਸਰਹੱਦ ‘ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੀਨ ਡੋਕਲਾਮ ਵਿੱਚ ਸੜਕ ਬਣਾ ਰਿਹਾ ਸੀ, ਜਿਸ ਦਾ ਭਾਰਤ ਅਤੇ ਭੂਟਾਨ ਦੋਵਾਂ ਦੇਸ਼ਾਂ ਨੇ ਹੀ ਵਿਰੋਧ ਕੀਤਾ।

ਡੋਕਲਾਮ ‘ਤੇ ਚੀਨ ਅਤੇ ਭੂਟਾਨ ਦੋਵੇਂ ਆਪਣਾ ਅਧਿਕਾਰ ਦੱਸਦੇ ਹਨ। ਜਦੋਂਕਿ ਭਾਰਤ ਦਾ ਕਹਿਣਾ ਹੈ ਕਿ ਚੀਨ ਇਸ ਵਿਵਾਦਿਤ ਇਲਾਕੇ ਵਿੱਚ ਸੜਕ ਨਿਰਮਾਣ ਕਾਰਨ ਦੇਸ਼ ਦੇ ਪੂਰਬ ਉੱਤਰ ਰਾਜਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹਾ ਹੁੰਦਾ ਹੈ। ਉੱਥੇ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਭਾਰਤ ਨੇ ਚੀਨ ਦੇ ਓਬੀਓਆਰ ਪ੍ਰੋਗਰਾਮ ਤੋਂ ਦੂਰੀ ਬਣਾ ਲਈ ਹੈ, ਜਿਸ ਕਾਰਨ ਚੀਨ ਸਰਹੱਦ ‘ਤੇ ਵਿਵਾਦ ਖੜ੍ਹਾ ਕਰ ਰਿਹਾ ਹੈ।

ਇਹ ਹੈ ਚੀਨ ਦੀ ਚਾਲ

ਐਂਟੀ ਪਾਇਰੇਸੀ ਪੈਟਰੋਲ ਅਤੇ ਨੇਵੀਗੇਸ਼ਨ ਦੀ ਅਜ਼ਾਦੀ ਦਾ ਹਵਾਲਾ ਦਿੰਦੇ ਹੋਏ ਚੀਨ ਨੇ ਹਿੰਦ ਮਹਾਸਾਗਰ ਵਿੱਚ ਗਤੀਵਿਧੀ ਵਧਾ ਦਿੱਤੀ ਹੈ, ਜਿਸ ‘ਤੇ ਭਾਰਤ ਦਾ ਕਹਿਣਾ ਹੈ ਕਿ ਉਸ ਦੇ ਖੇਤਰ ਵਿੱਚ ਪ੍ਰਭਾਵ ਵਧਾਇਆ ਜਾ ਰਿਹਾ ਹੈ। ਭਾਰਤੀ ਨੇਵੀ ਨੇ ਪਿਛਲੇ ਦੋ ਮਹੀਨਿਆਂ ‘ਚ ਪਣਡੁੱਬੀਆਂ ਅਤੇ ਖੁਫ਼ੀਆ ਜਨਰਲਾਂ ਸਮੇਤ ਇੱਕ ਦਰਜਨ ਤੋਂ ਜ਼ਿਆਦਾ ਚੀਨੀ ਬੇੜਿਆਂ ਨੂੰ ਵੇਖਿਆ ਹੈ, ਜੋ ਇਸ ਨੂੰ ਰਣਨੀਤਕ ਜਲ ਦੀ ਨਿਗਰਾਨੀ ਲਈ ਕਰਨ ਲਈ ਮਜ਼ਬੂਰ ਕਰ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।