Saheed Udham Singh - Sach Kahoon Punjabi
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ…
ਸਾਡਾ ਦੇਸ਼ ਲੰਮਾ ਸਮਾਂ ਗੁਲਾਮ ਰਿਹਾ ਹੈ ਪਹਿਲਾਂ ਮੁਗਲਾਂ ਦਾ ਤੇ ਫੇਰ ਅੰਗਰੇਜ਼ਾਂ ਦਾ । ਇਸ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਣਗਣਿਤ ਦੇਸ਼ਭਗਤਾਂ ਨੇ ਲੜਾਈਆਂ ਲੜੀਆਂ ਤੇ ਕੁਰਬਾਨੀਆਂ ਦਿੱਤੀਆਂ । ਅਜ਼ਾਦੀ ਲਈ ਲੜਨ ਵਾਲਿਆਂ ’ਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ’ਚ ਸ਼ਹੀਦ ਊਧਮ ਸਿੰਘ ਦਾ ਨਾਂਅ ਬੜੇ ਫ਼ਖਰ ਨਾਲ ਲਿਆ ਜਾਂਦਾ ਹੈ ਜਿਸਨੇ 13 ਅਪਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ ’ਚ ਨਿਹੱਥੇ ਲੋਕਾਂ ’ਤੇ ਅੰਗਰੇਜ਼ ਸਿਪਾਹੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦਾ ਬਦਲਾ 13 ਮਾਰਚ, 1940 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਮਾਈਕਲ ਉਡਵਾਇਰ ਨੂੰ ਲੰਡਨ ’ਚ ਮਾਰ ਕੇ ਲਿਆ ।
ਇਸ ਅਣਖੀਲੇ ਯੋਧੇ ਦਾ ਜਨਮ 26 ਦਸੰਬਰ, 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋ ਕਿ ਹੁਣ ਸੁਨਾਮ ਸ਼ਹਿਰ ਦਾ ਇੱਕ ਹਿੱਸਾ ਹੈ ਪਿਤਾ ਟਹਿਲ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਊਧਮ ਸਿੰਘ ਦਾ ਬਚਪਨ ਦਾ ਨਾਂਅ ਸ਼ੇਰ ਸਿੰਘ ਸੀ ਤਿੰਨ ਸਾਲ ਦੀ ਉਮਰ ’ਚ ਹੀ ਸਾਲ 1901 ’ਚ ਆਪ ਦੇ ਸਿਰੋਂ ਮਾਂ ਦਾ ਸਾਇਆ ੳੁੱਠ ਗਿਆ । ਸਾਲ 1907 ’ਚ ਉਨ੍ਹਾਂ ਦੇ ਪਿਤਾ ਅਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਦੀ ਦੀਵਾਲੀ ਵੇਖਣ ਗਏ । ਰਸਤੇ ’ਚ ਹੀ ਪਿਤਾ ਨੂੰ ਬੁਖਾਰ ਹੋ ਗਿਆ । ਭਾਈ ਛਾਂਗਾ ਸਿੰਘ ਜੀ ਦੇ ਕੀਰਤਨੀ ਜਥੇ ’ਚ ਸ਼ਾਮਲ ਭਾਈ ਚੈਂਚਲ ਸਿੰਘ ਨੇ ਊਧਮ ਸਿੰਘ ਦੇ ਪਿਤਾ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਪਰੰਤੂ ਅਗਲੇ ਦਿਨ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ ।
ਉਸ ਸਮੇਂ ਊਧਮ ਸਿੰਘ ਦੀ ਉਮਰ ਲੱਗਭਗ 8 ਸਾਲ ਸੀ ।
ਇਸਤੋਂ ਬਾਅਦ ਆਪ ਨੂੰ ਅਤੇ ਆਪ ਦੇ ਭਰਾ ਨੂੰ ਭਾਈ ਛਾਂਗਾ ਸਿੰਘ, ਭਾਈ ਕਿਸ਼ਨ ਸਿੰਘ ਤੇ ਭਾਈ ਚੈਂਚਲ ਸਿੰਘ ਨੇ ਸੈਂਟਰਲ ਯਤੀਮਖਾਨੇ ਪੁਤਲੀਘਰ ਅੰਮ੍ਰਿਤਸਰ ’ਚ ਦਾਖਲ ਕਰਵਾ ਦਿੱਤਾ । ਸੰਨ 1913 ’ਚ ਵੱਡੇ ਭਰਾ ਸਾਧੂ ਸਿੰਘ ਦੀ ਨਮੂਨੀਏ ਕਾਰਨ ਮੌਤ ਹੋ ਗਈ ਤੇ ਆਪ ਬਿਲਕੁਲ ਇਕੱਲਾ ਰਹਿ ਗਿਆ । 1917 ’ਚ ਆਪ ਨੇ ਦਸਵੀਂ ਪਾਸ ਕਰ ਲਈ। ਉਸ ਦਾ ਮਾਮਾ ਜੀਵਾ ਸਿੰਘ ਉਸ ਨੂੰ ਸੁਨਾਮ ਲੈ ਗਿਆ ਤੇ ਖੇਤੀ ਦੇ ਕੰਮ ’ਚ ਲਾ ਦਿੱਤਾ । ਪਰ ਊਧਮ ਸਿੰਘ ਸੁਨਾਮ ਛੱਡ ਕੇ ਫਿਰ ਅੰਮ੍ਰਿਤਸਰ ਯਤੀਮਖਾਨੇ ਪਹੁੰਚ ਗਿਆ । ਉਸ ਸਮੇਂ ਪਹਿਲਾ ਸੰਸਾਰ ਯੁੱਧ ਚੱਲ ਰਿਹਾ ਸੀ ।
ਉਹ ਫ਼ੌਜ ’ਚ ਭਰਤੀ ਹੋ ਗਿਆ ਤੇ ਬੰਬਈ ਤੋਂ ਬਸਰਾ ਪਹੁੰਚ ਗਿਆ । ਪਰ ਉਹ ਛੇ ਮਹੀਨੇ ਪਿੱਛੋਂ ਹੀ ਵਾਪਸ ਆ ਗਿਆ । 13 ਅਪਰੈਲ 1919 ਨੂੰ ਵਾਪਰੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਸਮੇਂ ਊਧਮ ਸਿੰਘ ਅੰਮ੍ਰਿਤਸਰ ਚੀਫ਼ ਖਾਲਸਾ ਦੀਵਾਨ ਦੇ ਯਤੀਮਖਾਨੇ ’ਚ ਸੀ। ਕੁੱਝ ਲੇਖਕਾਂ ਨੇ ਲਿਖਿਆ ਹੈ ਕਿ ਜਲ੍ਹਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਸ਼ਾਮਲ ਲੋਕਾਂ ਨੂੰ ਪਾਣੀ ਪਿਆਉਣ ਵਾਲੇ ਵਲੰਟਰੀਅਰਾਂ ’ਚ ਊਧਮ ਸਿੰਘ ਵੀ ਸ਼ਾਮਲ ਸੀ ਤੇ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਕਹਿਰ ਵਰਤਾਇਆ ਤਾਂ ਬਾਅਦ ’ਚ ਮ੍ਰਿਤਕਾਂ ਦੀਆਂ ਲਾਸ਼ਾਂ ਲੱਭਣ ’ਚ ਵੀ ਸਹਾਇਤਾ ਕਰਦਾ ਰਿਹਾ। ਇਸ ਤਰ੍ਹਾਂ ਊਧਮ ਸਿੰਘ ਨੇ ਇਸ ਸਾਕੇ ਨੂੰ ਅੱਖੀਂ ਵੇਖਿਆ ਤੇ ਇਸ ਗੋਲੀ ਕਾਂਡ ਦਾ ਬਦਲਾ ਲੈਣ ਦਾ ਫੈਸਲਾ ਕੀਤਾ ।
ਵਰਣਨਯੋਗ ਹੈ ਕਿ ਇਸ ਗੋਲੀ ਕਾਂਡ ਤੋਂ ਬਾਅਦ 30 ਮਈ, 1919 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਨੂੰ ਲੰਡਨ ਵਾਪਸ ਬੁਲਾ ਲਿਆ ਗਿਆ ਤੇ ਪੰਜਾਬ ’ਚ ਨਿਭਾਈਆਂ ਸੇਵਾਵਾਂ ਬਦਲੇ ਇਨਾਮ ਦਿੱਤਾ ਗਿਆ ਜਿਸ ਕਾਰਨ ਊਧਮ ਸਿੰਘ ਦੇ ਦਿਲ ’ਚ ਬਲ਼ ਰਹੀ ਬਦਲਾ ਲੈਣ ਦੀ ਚੰਗਿਆੜੀ ਭਾਂਬੜ ਬਣ ਗਈ। ਇਸ ਤੋਂ ਬਾਅਦ ਅਗਲੇ 21 ਸਾਲ ਉਸ ਨੇ ਇਸ ਪ੍ਰਣ ਨੂੰ ਪੂਰਾ ਕਰਨ ਲਈ ਹੀ ਲਾਏ। ਪਹਿਲਾਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ’ਤੇ ਜਾ ਕੇ ਨੌਕਰੀ ਕਰ ਲਈ । ਫੇਰ ਉਸ ਨੇ ਅਫਰੀਕਾ ਦੇ ਦੇਸ਼ ਯੁਗਾਂਡਾ ਜਾ ਕੇ ਰੇਲਵੇ ਵਰਕਸ਼ਾਪ ’ਤੇ ਨੌਕਰੀ ਕੀਤੀ ।
ਦੋ ਸਾਲ ਮਗਰੋਂ ਉਹ ਮੁੜ ਅੰਮ੍ਰਿਤਸਰ ਆ ਗਿਆ। ਫਿਰ ਲੰਦਨ, ਮੈਕਸੀਕੋ ਹੁੰਦਾ ਹੋਇਆ ਯੂ.ਐਸ.ਏ. ਚਲਾ ਗਿਆ। ਮੈਕਸੀਕੋ ਤੋਂ ਉਹ 2 ਫਰਵਰੀ 1922 ਨੂੰ ਕੈਲੀਫੋਰਨੀਆ ਪਹੁੰਚਿਆ ਜਿੱਥੇ ਗਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ। ਨਿਊਯਾਰਕ ਰਹਿਣ ਸਮੇਂ ਉਸ ਨੇ ਫਰਾਂਸ, ਬੈਲਜ਼ੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਤੇ ਫਿਰ ਅਮਰੀਕਾ ਚਲਾ ਗਿਆ । ਉਥੇ ਉਹ ਅਸਟਰੇਲੀਆ ਜਾਣ ਵਾਲੇ ਜਹਾਜ਼ ’ਚ ਚੜ੍ਹ ਕੇ ਕਲਕੱਤਾ ਹੁੰਦਾ ਹੋਇਆ ਪੰਜਾਬ ਪਹੁੰਚ ਗਿਆ। ਅੰਮ੍ਰਿਤਸਰ ਉਸ ਕੋਲੋਂ ਪਿਸਤੌਲ 138 ਗੋਲੀਆਂ ਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਗਿਆ ਤੇ ਉਸ ਨੂੰ ਪੰਜ ਸਾਲ ਦੀ ਕੈਦ ਹੋਈ ।
ਉਹ 4 ਸਾਲ ਇੱਕ ਮਹੀਨਾ ਤੇ 20 ਦਿਨ ਜੇਲ੍ਹ ’ਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾਅ ਹੋਇਆ । ਇਸੇ ਦੌਰਾਨ ਹੀ ਆਪ ਦੀ ਭਗਤ ਸਿੰਘ ਨਾਲ ਮੁਲਾਕਾਤ ਹੋਈ ।ਭਗਤ ਸਿੰਘ ਨੇ ਉਸ ਵੇਲੇ ਅੰਗਰੇਜ਼ ਸਰਕਾਰ ਵਿਰੁੱਧ ਕੇਂਦਰੀ ਜੇਲ੍ਹ ਲਾਹੌਰ ’ਚ ਭੁੱਖ ਹੜਤਾਲ ਰੱਖੀ ਹੋਈ ਸੀ । ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤਾਂ ਉਸ ਸਮੇਂ ਊਧਮ ਸਿੰਘ ਜ਼ੇਲ੍ਹ ਵਿੱਚ ਸੀ ।
ਸੰਨ 1931 ’ਚ ਆਪਣੀ ਸ਼ਜਾ ਪੂਰੀ ਕਰ ਕੇ ਊਧਮ ਸਿੰਘ ਜ਼ੇਲ੍ਹੋਂ ਬਾਹਰ ਆਇਆ ਤੇ ਸੁਨਾਮ ਰਹਿਣ ਲੱਗਾ, ਪਰ ਸੁਨਾਮ ਦੀ ਪੁਲਿਸ ਊਧਮ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੀ ।
ਊਧਮ ਸਿੰਘ ਦੁਬਾਰਾ ਅੰਮ੍ਰਿਤਸਰ ਆ ਕੇ ਰਹਿਣ ਲੱਗਾ ਜਿੱਥੇ ਉਸਨੇ ਪੇਂਟਰ ਦੀ ਦੁਕਾਨ ਖੋਲ੍ਹੀ। ਇਸ ਦੁਕਾਨ ਦਾ ਨਾਂਅ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ।ਇਹ ਨਾਂਅ ਧਰਮ-ਨਿਰਪੱਖ ਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ। ਅੰਮ੍ਰਿਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ’ਚ ਰਹਿਣ ਪਿੱਛੋਂ ਊਧਮ ਸਿੰਘ ਘੁੰਮਦਾ-ਘੁਮਾਉਂਦਾ ਇੰਗਲੈਂਡ ਪਹੁੰਚ ਗਿਆ । ਊਧਮ ਸਿੰਘ ਨੇ ਬਦਲਾ ਲੈਣ ਲਈ ਯੋਜਨਾ ਬਣਾਈ ਤੇ ਸਵਿਟਜਰਲੈਂਡ, ਜਰਮਨੀ, ਫਰਾਂਸ, ਹਾਲੈਂਡ ਆਦਿ ਹੁੰਦੇ ਹੋਏ ਆਖਿਰ 1934 ’ਚ ਲੰਡਨ ਪਹੁੰਚ ਗਿਆ। ਉਥੇ ਉਸਨੇ ਇੱਕ ਕਾਰ ਅਤੇ ਰਿਵਾਲਵਰ ਖਰੀਦਿਆ। ਉਸਨੇ ਇੱਕ ਕਿਤਾਬ ਨੂੰ ਕੱਟ ਕੇ ਉਸ ’ਚ ਰਿਵਾਲਵਰ ਲੁਕੋ ਲਿਆ। ਆਖਿਰਕਾਰ ਉਹ ਦਿਨ ਆ ਗਿਆ ਜਿਸਨੂੰ ਸੂਰਮਾ ਉਡੀਕ ਰਿਹਾ ਸੀ।
13 ਮਾਰਚ 1940 ਨੂੰ ਸ਼ਾਮ ਦੇ 4:30 ਵਜੇ ਈਸਟ ਐਸੋਸੀਏਸ਼ਨ ਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ’ਚ ਊਧਮ ਸਿੰਘ ਭੇਸ ਬਦਲ ਕੇ ਰਿਵਾਲਵਰ ਲਿਜਾਣ ’ਚ ਕਾਮਯਾਬ ਹੋ ਗਿਆ । ਜਦੋਂ ਉਡਵਾਇਰ ਜੋ ਜ਼ਲ੍ਹਿਆਵਾਲੇ ਬਾਗ ਦੇ ਸਾਕੇ ਦਾ ਦੋਸ਼ੀ ਸੀ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਊਧਮ ਸਿੰਘ ਨੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ’ਤੇ ਦਾਗ਼ ਦਿੱਤੀਆਂ। ਉਡਵਾਇਰ ਜ਼ਮੀਨ ’ਤੇ ਡਿੱਗ ਪਿਆ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ । ਲਾਰਡ ਜੈਟਲੈਂਡ ਜੋ ਭਾਰਤ ਦਾ ਸੈਕਟਰੀ ਸੀ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ
ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੌਕੇ ’ਤੇ ਹੀ ਗ੍ਰਿਫਤਾਰ ਹੋ ਗਿਆ। ਗ੍ਰਿਫਤਾਰੀ ਸਮੇਂ ਊਧਮ ਸਿੰਘ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਜਦੋਂ ਉਸਦਾ ਨਾਂਅ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਂਅ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ । ਊਧਮ ਸਿੰਘ ਵੱਲੋਂ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੇ ਅਖਬਾਰਾਂ ’ਚ ਪ੍ਰਕਾਸ਼ਿਤ ਕੀਤਾ ਗਿਆ। ਲੰਡਨ ਤੋਂ ਪ੍ਰਕਾਸ਼ਿਤ ਅਖਬਾਰ ‘ਦੀ ਟਾਈਮਜ਼ ਆਫ ਲੰਡਨ’ ’ਚ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਗਿਆ।
ਜਰਮਨੀ ਦੇ ਰੇਡਿਓ ਤੋਂ ਵਾਰ-ਵਾਰ ਇਹੀ ਕਿਹਾ ਗਿਆ ਕਿ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਮਾਫ ਨਹੀਂ ਕਰਦੇ, ਉਹ ਵੀਹ ਸਾਲ ਦੇ ਲੰਮੇ ਵਕਫੇ ਤੋਂ ਬਾਅਦ ਵੀ ਉਨਾਂ ਨੂੰ ਮਾਰ ਮੁਕਾਉਂਦੇ ਹਨ । ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਇਸਦੀ ਨਿੰਦਿਆ ਕੀਤੀ। ਸੁਭਾਸ਼ ਚੰਦਰ ਬੋਸ ਨੇ ਊਧਮ ਸਿੰਘ ਦੇ ਇਸ ਕਾਰਨਾਮੇ ਦੀ ਪ੍ਰਸੰਸਾ ਕੀਤੀ । ਪਹਿਲੀ ਅਪਰੈਲ 1940 ਨੂੰ ਊਧਮ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਉਡਵਾਇਰ ਦੇ ਕਤਲ ਲਈ ਉਸਨੂੰ ਦੋਸ਼ੀ ਠਹਿਰਾਇਆ ਗਿਆ। 4 ਜੂਨ 1940 ਸੈਂਟਰਲ ਕ੍ਰਿਮੀਨਲ ਕੋਰਟ, ਓਲਡ ਬੈਲੇ ’ਚ ਜਸਟਿਸ ਐਂਟਕਨਸ਼ਨ ਸਾਹਮਣੇ ਊਧਮ ਸਿੰਘ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ।
ਜੱਜ ਵੱਲੋਂ ਕਤਲ ਦਾ ਕਾਰਨ ਪੁੱਛਣ ਤੇ ਊਧਮ ਸਿੰਘ ਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਤੇ ਇਸ ਸਜ਼ਾ ਦਾ ਹੱਕਦਾਰ ਸੀ। ਇਸ ਪਿਛੋਂ ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਜ ਦੇ ਦਿਨ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜੇਲ੍ਹ ਲੰਡਨ ’ਚ ਫਾਂਸੀ ਦੇ ਦਿੱਤੀ ਗਈ ਤੇ ਉਸਦੀ ਮ੍ਰਿਤਕ ਦੇਹ ਨੂੰ ਜੇਲ੍ਹ ਦੇ ਅੰਦਰ ਹੀ ਦਫ਼ਨਾ ਦਿੱਤਾ ਗਿਆ। 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ। ਬੇਸ਼ੱਕ ਪੰਜਾਬ ਦਾ ਇਹ ਮਹਾਨ ਸਪੂਤ 31 ਜੁਲਾਈ 1940 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਪਰ ਉਸਦੀ ਯਾਦ ਹਮੇਸ਼ਾ ਦੇਸ਼ ਵਾਸੀਆਂ ਦੇ ਦਿਲਾਂ ’ਚ ਉਸਨੂੰ ਜਿਉਂਦਾ ਰੱਖੇਗੀ ਤੇ ਉਸਦੀ ਸ਼ਹੀਦੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਰਹੇਗੀ।
ਦੋਭੇਟਾ, ਨੰਗਲ (ਰੂਪਨਗਰ) ਮੋ.94175-63054
ਕੁਲਦੀਪ ਚੰਦ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ