Controversy - Sach Kahoon Punjabi
ਧਰਮ ਤੇ ਪ੍ਰਗਟਾਵੇ ਦੀ ਅਜ਼ਾਦੀ
ਧਰਮ ਤੇ ਪ੍ਰਗਟਾਵੇ ਦੀ ਅਜ਼ਾਦੀ
‘ਕਾਲੀ’ ਫ਼ਿਲਮ ਦੇ ਵਿਵਾਦਿਤ ਪੋਸਟਰ ਦਾ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਇੱਕ ਵਾਰ ਫਿਰ ਧਰਮ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਜਾਂ ਕਲਾ ਦੀ ਅਜ਼ਾਦੀ ਦਾ ਮਸਲਾ ਚਰਚਾ ’ਚ ਆ ਗਿਆ ਹੈ ਅਤਿ ਤੇ ਹਠ ਹੀ ਅਜਿਹੇ ਵਿਵਾਦਾਂ ਦੇ ਕਾਰਨ ਹਨ ਜਦੋਂ ਕਲਾਕਾਰ ਆਪਣੀ ਅਜ਼ਾਦੀ ਦੇ ਸਹੀ ਅਰਥਾਂ ਨੂੰ ਨਾ ਸਮਝ ਕੇ ਹਠ ਵੱਲ ਜਾਂਦਾ ਹੈ ਤਾਂ ਕਲਾ ਦਾ ਧਰਮ ਭੰਗ ਹੋ ਜਾਂਦਾ ਹੈl
ਅਸਲ ’ਚ ਧਰਮ ਨੂੰ ਮਸ਼ੀਨੀ ਜਾਂ ਤਕਨੀਕੀ ਨਜ਼ਰੀਏ ਨਾਲ ਸਮਝਣ ਦੀ ਗਲਤੀ ਹੀ ਵਿਵਾਦ ਦੀ ਜੜ੍ਹ ਹੈ ਧਰਮ, ਧਾਰਮਿਕ ਵਿਸ਼ਵਾਸ, ਚਿੰਨ੍ਹ, ਪ੍ਰਤੀਕਾਂ ਦੇ ਪਿਛਲੇ ਸੰਕਲਪ ਹਜ਼ਾਰਾਂ ਸਾਲਾਂ ਦੀ ਯਾਤਰਾ ਕਰਕੇ ਅੱਗੇ ਵਧਦੇ ਆਉਂਦੇ ਹਨ ਇਹਨਾਂ ਵਿਸ਼ਵਾਸਾਂ, ਪ੍ਰਤੀਕਾਂ ਨੂੰ ਵਿਗਿਆਨ ਜਾਂ ਗਣਿਤ ਦੇ ਤਰੀਕੇ ਨਾਲ ਨਹੀਂ ਸਮਝਿਆ ਜਾ ਸਕਦਾl
ਵਿਗਿਆਨਕ ਸੋਚ ਵਾਲੇ ਮਨੁੱਖ ਲਈ ਮਿਥਿਹਾਸ ਕੋਰੀ ਕਲਪਨਾ, ਤੇ ਅਸੰਭਵ ਚੀਜ਼ਾਂ ਹਨ ਜੋ ਸਿਰਫ਼ ਵਿਸ਼ਵਾਸ ’ਤੇ ਆਧਾਰਿਤ ਹਨ ਪਰ ਧਰਮ ਦੇ ਹਰ ਸੰਕਲਪ ਦਾ ਆਪਣਾ ਅਰਥ, ਸੰਦਰਭ ਤੇ ਮਹੱਤਵ ਹੈ ਹਜ਼ਾਰਾਂ ਸਾਲਾਂ ਬਾਅਦ ਵੀ ਮਿਥਿਹਾਸ ਆਧੁਨਿਕ ਸਾਹਿਤ, ਸਮਾਜ ਸ਼ਾਸਤਰ, ਮਨੋਵਿਗਿਆਨ ਤੇ ਇਤਿਹਾਸ ਦੇ ਅਧਿਐਨ ਲਈ ਮਹੱਤਵਪੂਰਨ ਹੈl
ਕਲਾਕਾਰਾਂ ਨੂੰ ਇਸ ਗੱਲ ਦਾ ਇਲਮ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਧਰਮ ਤੇ ਧਾਰਮਿਕ ਚਿੰਨ੍ਹਾਂ ਨੂੰ ਸਮਾਜ ਦੀ ਬਿਹਤਰੀ ਲਈ ਆਪਣੀ ਵਿਧਾ ਦਾ ਅੰਗ ਬਣਾਉਣ ਜਿੱਥੋਂ ਤੱਕ ਕਾਨੂੰਨ ਦਾ ਸਬੰਧ ਹੈ ਮਨੁੱਖ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਪਰਾਧ ਹੈ ਕਲਾਕਾਰ ਵੀ ਕੋਈ ਉਜੱਡ, ਅਗਿਆਨੀ ਜਾਂ ਗੈਰ-ਜਿੰਮੇਵਾਰ ਵਿਅਕਤੀ ਨਹੀਂ ਹੁੰਦਾ ਸਗੋਂ ਸਮਾਜ ਦੀ ਬਿਹਤਰੀ ਬਾਰੇ ਸੋਚਣ ਵਾਲਾ ਜਿੰਮੇਵਾਰ ਵਿਅਕਤੀ ਹੁੰਦਾ ਹੈ ਸਮਾਜ ਲਈ ਕੋਈ ਚੰਗਾ ਸੰਦੇਸ਼ ਛੱਡੇ ਤੋਂ ਬਿਨਾਂ ਕਿਸੇ ਸਾਹਿਤਕ ਪੁਸਤਕ ਜਾਂ ਕਿਸੇ ਫ਼ਿਲਮ ਦਾ ਕੋਈ ਮਤਲਬ ਹੀ ਨਹੀਂl
ਸਿੱਧੇ ਸ਼ਬਦਾਂ ’ਚ ਕਲਾਕਾਰ ਦਾ ਕੰਮ ਵਿਵਾਦ ਖੜ੍ਹੇ ਕਰਨਾ ਨਹੀਂ ਹੈ ਧਰਮ ਦੇ ਨਾਂਅ ’ਤੇ ਹੋ ਰਹੀ ਬੁਰਾਈ ਨੂੰ ਰੋਕਣਾ ਤਾਂ ਸਹੀ ਹੈ ਪਰ ਧਰਮ ਨੂੰ ਬੁਰੇ ਤੇ ਸਮਾਜ ਵਿਰੋਧੀ ਰੂਪ ’ਚ ਪੇਸ਼ ਕਰਨਾ ਗਲਤ ਹੈ ਬਹੁਤ ਸਾਰੀਆਂ ਫਿਲਮਾਂ ਆਈਆਂ ਹਨ ਜਿਨ੍ਹਾਂ ਨੇ ਧਰਮ ਦੇ ਨਾਂਅ ’ਤੇ ਬੁਰਾਈਆਂ ਦੇ ਖਿਲਾਫ਼ ਬੋਲਣ ਦੇ ਨਾਲ-ਨਾਲ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕੀਤਾ ਇੱਕ ਕਲਾਕਾਰ ਨੂੰ ਆਪਣੇ ਨਿੱਜੀ ਵਿਚਾਰ ਪੂਰੇ ਮੁਲਕ ’ਤੇ ਨਹੀਂ ਥੋਪਣੇ ਚਾਹੀਦੇ ਕਲਾਕਾਰਾਂ ਦੇ ਨਾਲ-ਨਾਲ ਸਿਆਸਤਦਾਨਾਂ ਨੂੰ ਵੀ ਧਰਮਾਂ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈl
ਇਹ ਸੰਕੋਚ ਸਿਰਫ਼ ਕਾਨੂੰਨ ਦੇ ਡਰ ਕਰਕੇ ਨਾ ਹੋਵੇ ਸਗੋਂ ਕਲਾਕਾਰਾਂ ਤੇ ਸਿਆਸਤਦਾਨਾਂ ਨੂੰ ਆਪਣੇ ਫ਼ਰਜ਼ ਤੇ ਆਪਣੀ ਜ਼ਮੀਰ ਵੱਲ ਵੇਖਣਾ ਚਾਹੀਦਾ ਹੈ ਕਲਾ ਸਮਾਜ ਲਈ ਹੈ ਨਾ ਕਿ ਕਿਸੇ ਕਲਾਕਾਰ ਦੀ ਸ਼ੁਹਰਤ ਲਈ ਸੱਚਾ ਕਲਾਕਾਰ ਹਮੇਸ਼ਾ ਨੇਕੀ, ਭਲਾਈ ਤੇ ਭਾਈਚਾਰੇ ਨੂੰ?ਸਮਰਪਿਤ ਹੁੰਦਾ ਹੈ ਸ਼ੁਹਰਤ ਲਈ ਕਦਰਾਂ-ਕੀਮਤਾਂ ਦਾ ਘਾਣ ਨਹੀਂ ਕਰਨਾ ਚਾਹੀਦਾl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਸ਼ਾਲ ਰੈਲੀ ਕਰਕੇ ਢੀਂਡਸਾ ਪਰਿਵਾਰ ਪਾਰਟੀ ‘ਚੋਂ ਲਾਇਆ ਨੁੱਕਰੇ
ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ : ਪ੍ਰਕਾਸ਼ ਸਿੰਘ ਬਾਦਲ
ਢੀਂਡਸਾ ਪਰਿਵਾਰ ਅਕਾਲੀ ਦਲ ਦਾ ‘ਗੱਦਾਰ’ : ਸੁਖਬੀਰ ਬਾਦਲ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ (ਬ) (Badal and Dhindsa controversy) ਵੱਲੋਂ ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਵਿਸ਼ਾਲ ਰੈਲੀ ਕਰਕੇ ਢੀਂਡਸਾ ਪਰਿਵਾਰ ਵੱਲੋਂ ਸੁਖਬੀਰ ਤੇ ਹੋਰ ਪਾਰਟੀ ਲੀਡਰਸ਼ਿਪ ‘ਤੇ ਹਮਲਿਆਂ ਦਾ ਜ਼ੋਰਦਾਰ ਜਵਾਬ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਸਮੁੱਚੀ ਸੀਨੀਅਰ ਲੀਡਰਸ਼ਿਪ ਤੋਂ ਬਿਨ੍ਹਾਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੀ ਸਾਰੀ ਲੀਡਰਸ਼ਿਪ ਨੇ ਇਕਮੁੱਠ ਹੋ ਕੇ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਨੁੱਕਰੇ ਲਾ ਦਿੱਤਾ।
ਸੰਗਰੂਰ ਦੀ ਅਨਾਜ ਮੰਡੀ ਦੇ ਖੁੱਲ੍ਹੇ ਫੜ੍ਹ ਵਿੱਚ ਹੋਈ ਇਸ ਵਿਸ਼ਾਲ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਦੀ ਪਹਿਲੀ ਕਤਾਰ ਦੇ ਆਗੂ ਤੇ ਭਾਜਪਾ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੇਸ਼ੱਕ ਇਸ ਰੈਲੀ ਨੂੰ ਕਾਂਗਰਸ ਸਰਕਾਰ ਖਿਲਾਫ਼ ਰੋਸ ਰੈਲੀ ਦਾ ਨਾਂਅ ਦਿੱਤਾ ਗਿਆ ਸੀ ਪਰ ਅਕਾਲੀ ਆਗੂਆਂ ਨੇ ਢੀਂਡਸਾ ਪਰਿਵਾਰ ‘ਤੇ ਕੀਤੇ ਸਿੱਧੇ ਸ਼ਬਦੀ ਹਮਲਿਆਂ ਕਾਰਨ ਇਹ ਸਮੁੱਚੀ ਰੈਲੀ ਢੀਂਡਸਾ ਪਰਿਵਾਰ ਦੇ ਵਿਰੁੱਧ ਹੀ ਹੋ ਨਿੱਬੜੀ।
ਇਸ ਵੱਡੀ ਰੈਲੀ ਨੂੰ ਸਭ ਤੋਂ ਅਖ਼ੀਰ ‘ਤੇ ਸੰਬੋਧਨ ਕਰਨ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਹਿਲੀ ਵਾਰ ਜਨਤਕ ਤੌਰ ‘ਤੇ ਅਕਾਲੀ ਦਲ ਤੋਂ ਬਾਗੀ ਹੋਏ ਢੀਂਡਸਾ ਪਰਿਵਾਰ ਤੇ ਬੋਲਦਿਆਂ ਆਖਿਆ ਕਿ ਸ: ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿੱਚ ਜਿੰਨਾ ਸਤਿਕਾਰ ਦਿੱਤਾ ਜਾਂਦਾ ਸੀ, ਅੱਜ ਤੱਕ ਕਿਸੇ ਹੋਰ ਆਗੂ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਹੋਣ ਦੇ ਬਾਵਜ਼ੂਦ ਵੱਡੇ ਢੀਂਡਸਾ ਜਿਹੜੇ ਸਕੱਤਰ ਜਨਰਲ ਸੀ, ਦੇ ਪੈਰੀਂ ਹੱਥ ਲਾਉਂਦਾ ਹੁੰਦਾ ਸੀ। ਬਾਦਲ ਨੇ ਕਿਹਾ ਢੀਂਡਸਾ ਤੋਂ ਬਿਨ੍ਹਾਂ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚ ਹੀ ਨਹੀਂ ਸਗੋਂ ਸਮੁੱਚੀ ਪਾਰਟੀ ਵਿੱਚ ਪੱਤਾ ਨਹੀਂ ਹਿੱਲਦਾ ਪਰ ਉਹ ਹੈਰਾਨ ਹਨ ਕਿ ਉਹ ਕਿਹੜੀਆਂ ਮਜ਼ਬੂਰੀਆਂ ਕਾਰਨ ਪਾਰਟੀ ਦੀ ਪਿੱਠ ‘ਚ ਛੁਰਾ ਮਾਰ ਕੇ ਗਏ ਹਨ।
ਵੱਡੇ ਬਾਦਲ ਨੇ ਭਾਵਪੂਰਤ ਭਾਸ਼ਣ ਵਿੱਚ ਕਿਹਾ ਕਿ ਹਰੇਕ ਦੇ ਜੀਵਨ ਵਿੱਚ ਤਿੰਨ ਮਾਵਾਂ ਹੁੰਦੀਆਂ ਹਨ, ਇੱਕ ਸਾਡੀ ਜਨਣੀ, ਦੂਜੀ ਧਰਤੀ ਮਾਤਾ ਜਿਹੜੀ ਸਾਨੂੰ ਖਾਣ ਨੂੰ ਦਿੰਦੀ ਹੈ ਅਤੇ ਤੀਜੀ ਮਾਂ ਪਾਰਟੀ ਹੁੰਦੀ ਹੈ ਜਿਹੜੀ ਸਾਨੂੰ ਮਾਣ ਇੱਜ਼ਤ ਬਖ਼ਸ਼ਦੀ ਹੈ। ਢੀਂਡਸਾ ਨੇ ਆਪਣੀ ਮਾਂ ਪਾਰਟੀ ਨਾਲ ਧੋਖਾ ਕੀਤਾ ਹੈ ਇਸ ਤੋਂ ਮਾੜੀ ਕੋਈ ਗੱਲ ਨਹੀਂ ਹੋ ਸਕਦੀ। ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਢੀਂਡਸਾ ਨਾਲ ਸਿਰਫ਼ ਰਾਜਨੀਤਕ ਮਸਲੇ ਹੀ ਨਹੀਂ ਸੀ ਵਿਚਾਰਦਾ ਸਗੋਂ ਪਰਿਵਾਰਕ ਮਸਲਿਆਂ ਤੇ ਵੀ ਉਸ ਦੇ ਨਾਲ ਰਾਇ ਮਸ਼ਵਰਾ ਕਰਦਾ ਰਹਿੰਦਾ ਸੀ।
ਅਸੀਂ ਆਪਣੀਆਂ ਧੀਆਂ ਦੇ ਵਿਆਹ ਤੱਕ ਵੀ ਢੀਂਡਸਾ ਤੇ ਬ੍ਰਹਮਪੁਰਾ ਨਾਲ ਗੱਲਬਾਤ ਕਰਨ ਤੋਂ ਬਾਅਦ ਕੀਤੇ ਸਨ। ਢੀਂਡਸਾ ਦਾ ਹੁਕਮ ਪਾਰਟੀ ਵਿੱਚ ‘ਇਲਾਹੀ’ ਹੁਕਮ ਹੁੰਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਢੀਂਡਸਾ ਉਨ੍ਹਾਂ ਦੀ ਜਾਨ ਵੀ ਮੰਗ ਲੈਂਦੇ ਤਾਂ ਉਨ੍ਹਾਂ ਨੇ ਜਵਾਬ ਨਹੀਂ ਸੀ ਦੇਣਾ। ਭਰੇ ਗਲ਼ ਨਾਲ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਜਿਹੜੇ ਲੋਕ ਬਿਗਾਨਿਆਂ ਦੇ ਸਹਾਰੇ ਆਪਣੇ ਸਿਰ ‘ਤੇ ਤਾਜ਼ ਟਿਕਾਉਂਦੇ ਹਨ, ਉਨ੍ਹਾਂ ਦੀ ਕਦੇ ਸ਼ੋਭਾ ਨਹੀਂ ਹੁੰਦੀ।
ਇੱਕ ਕਤਰਾ ਵੀ ਦਰਿਆ ਤੋਂ ਵੱਖ ਹੋ ਕੇ ਆਪਣੀ ਹੋਂਦ ਗੁਆ ਬਹਿੰਦਾ ਹੈ। ਉਨ੍ਹਾਂ ਆਖਿਆ ਕਿ ਕੁਦਰਤ ਨੇ ਢੀਂਡਸਾ ਪਰਿਵਾਰ ਤੋਂ ਇੱਕ ਅਜਿਹਾ ਫੈਸਲਾ ਕਰਵਾ ਲਿਆ ਜਿਹੜਾ ਉਸ ਲਈ ਭਾਰੀ ਸਾਬਤ ਹੋਵੇਗਾ ਅਤੇ ਉਸ ਦੇ ਲੜਕੇ ਪਰਮਿੰਦਰ ਦਾ ਸਿਆਸੀ ਭਵਿੱਖ ਵੀ ਧੂਮਲ ਹੋ ਗਿਆ।
ਢੀਂਡਸਾ ਪਰਿਵਾਰ ਅਕਾਲੀ ਦਲ ਦਾ ‘ਗੱਦਾਰ’ : ਸੁਖਬੀਰ ਬਾਦਲ
ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ‘ਤੇ ਹਮਲਾ ਕਰਦਿਆਂ ਉਸ ਨੂੰ ‘ਗੱਦਾਰ’ ਤੱਕ ਕਹਿ ਦਿੱਤਾ। ਸੁਖਬੀਰ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ਵਿੱਚ ਚਾਕੂ ਮਾਰ ਕੇ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 20-25 ਸਾਲਾਂ ਦੀ ਸਿਆਸਤ ਵੱਡੇ ਢੀਂਡਸਾ ਦੇ ਪੈਰੀਂ ਹੱਥ ਲਾਉਂਦਾ ਸੀ ਅਤੇ ਉਨ੍ਹਾਂ ਵੱਲੋਂ ਕਿਹਾ ਜਾਣ ਵਾਲਾ ਕੋਈ ਕੰਮ, ਕਰ ਕੇ ਮੈਂ ਖੁਦ ਉਨ੍ਹਾਂ ਦੇ ਘਰ ਜਾ ਕੇ ਰਿਪੋਰਟ ਦਿੰਦਾ ਸੀ।
ਉਨ੍ਹਾਂ ਇੱਥੋਂ ਤੱਕ ਵੀ ਕਿਹਾ ਕਿ ਹੁਣ ਵੀ ਮੈਂ ਇਸ ਮਸਲੇ ‘ਤੇ 6 ਵਾਰ ਢੀਂਡਸਾ ਤੋਂ ਮੁਆਫ਼ੀ ਵੀ ਮੰਗੀ ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਅਖ਼ਬਾਰਾਂ ਦੇ ਮਾਧਿਅਮ ਰਾਹੀਂ ਵੀ ਜਨਤਕ ਤੌਰ ਤੇ ਮੁਆਫ਼ੀ ਮੰਗਣ ਲਈ ਤਿਆਰ ਹਾਂ ਪਰ ਢੀਂਡਸਾ ਪਰਿਵਾਰ ਕਾਂਗਰਸ ਦੇ ਹੱਥੇ ਚੜ੍ਹ ਕੇ ਪਾਰਟੀ ਨੂੰ ਖਤਮ ਕਰਨ ਤੇ ਤੁਲ ਗਿਆ ਜਿਹੜਾ ਪਾਰਟੀ ਨੂੰ ਕਦੇ ਵੀ ਮਨਜ਼ੂਰ ਨਹੀਂ।
ਬਾਦਲ ਨੇ ਕਿਹਾ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਜਿੰਨੇ ਵਾਰ ਪਾਰਟੀ ਵਿੱਚੋਂ ਬਾਹਰ ਕੱਢਿਆ ਉਹ ਕਾਰਵਾਈ ਢੀਂਡਸਾ ਦੇ ਕਹਿਣ ਤੇ ਹੀ ਕੀਤੀ, ਜੋ ਸਾਡੀ ਵੱਡੀ ਭੁੱਲ ਵੀ ਸੀ। ਉਨ੍ਹਾਂ ਕਿਹਾ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਬੇਦਖ਼ਲ ਕਰਨ ਤੱਕ ਵੀ ਧਮਕੀ ਦੇ ਦਿੱਤੀ ਸੀ ਜਿਸ ਕਾਰਨ ਮਜ਼ਬੂਰਨ ਉਸ ਨੂੰ ਆਪਣੇ ਪਿਤਾ ਨਾਲ ਜਾਣਾ ਪਿਆ।
ਇਨ੍ਹਾਂ ਆਗੂਆਂ ਨੇ ਕੀਤਾ ਸੰਬੋਧਨ :
ਅੱਜ ਦੀ ਇਸ ਰੈਲੀ ਨੂੰ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਮਦਨ ਮੋਹਨ ਮਿੱਤਲ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਵਿਨਰਜੀਤ ਸਿੰਘ ਗੋਲਡੀ, ਹਰੀ ਸਿੰਘ, ਮੁਹੰਮਦ ਉਵੈਸ, ਗੁਲਜ਼ਾਰ ਸਿੰਘ ਮੂਣਕ, ਰਾਜਿੰਦਰ ਦੀਪਾ ਸੁਨਾਮ, ਪ੍ਰਿਤਪਾਲ ਸਿੰਘ ਲਹਿਰਾਗਾਗਾ, ਜ਼ਿਲ੍ਹਾ ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ, ਸਤਨਾਮ ਸਿੰਘ ਰਾਹੀ, ਗਗਨਜੀਤ ਸਿੰਘ ਬਰਨਾਲਾ, ਮਹਿਲ ਕਲਾਂ ਤੋਂ ਬਲਵੀਰ ਸਿੰਘ ਘੁੰਨਸ ਨੇ ਵੀ ਸੰਬੋਧਨ ਕਰਦਿਆਂ ਢੀਂਡਸਾ ਪਰਿਵਾਰ ‘ਤੇ ਰਗੜੇ ਲਾਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੀਮਾ, ਅਮਨ ਅਰੋੜਾ ਤੇ ਸੰਧਵਾਂ ਨੇ ਭਾਜਪਾ ਤੇ ਬਾਦਲਾਂ ਨੂੰ ਰੱਜ ਕੇ ਕੋਸਿਆ
ਚੀਮਾ, ਅਮਨ ਅਰੋੜਾ ਤੇ ਸੰਧਵਾਂ ਨੇ ਭਾਜਪਾ ਤੇ ਬਾਦਲਾਂ ਨੂੰ ਰੱਜ ਕੇ ਕੋਸਿਆ
ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਵੱਲੋਂ ਲਿਆਂਦੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਅਤੇ ਰਾਸ਼ਟਰੀ ਆਬਾਦੀ ਰਜਿਸਟਰ (ਐਨਪੀਆਰ) ਦੇ ਵਿਰੋਧ ‘ਚ ਪੰਜਾਬ ਸਰਕਾਰ ਵੱਲੋਂ ਸਦਨ ‘ਚ ਪੇਸ਼ ਮਤੇ ਦਾ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਸਮਰਥਨ ਕੀਤਾ ਅਤੇ ਇਨਾਂ ਕਾਨੂੰਨਾਂ ਨੂੰ ਬੇਲੋੜੇ ਅਤੇ ਗੈਰ ਜ਼ਰੂਰੀ ਦੱਸਦੇ ਹੋਏ ਦੇਸ਼ ਨੂੰ ਫ਼ਿਰਕਾਪ੍ਰਸਤੀ ਦੇ ਆਧਾਰ ‘ਤੇ ਵੰਡਣ ਅਤੇ ਸੰਵਿਧਾਨ ਵਿਰੋਧੀ ਕਦਮ ਕਰਾਰ ਦਿੱਤਾ। ਇਸ ਤਰ੍ਹਾਂ ਕੇਰਲ ਤੋਂ ਬਾਅਦ ਪੰਜਾਬ ਦੂਜਾ ਸੂਬਾ ਬਣ ਗਿਆ ਹੈ ਜਿਸ ਦੀ ਵਿਧਾਨ ਸਭਾ ‘ਚ ਸੀਏਏ ਦੇ ਖਿਲਾਫ਼ ਮਤਾ ਪਾਇਆ ਗਿਆ ਹੈ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੀਏਏ/ਐਨਸੀਆਰ ਦਾ ਵਿਰੋਧ ਅਤੇ ਪੰਜਾਬ ਸਰਕਾਰ ਦੇ ਮਤੇ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਸੰਵਿਧਾਨ ਦੇ ਵਿਰੁੱਧ ਹੈ। ਚੀਮਾ ਨੇ ਕਿਹਾ ਕਿ ਅਜਿਹੇ ਬੇਲੋੜੇ ਅਤੇ ਵੰਡ ਪਾਊ ਕਾਨੂੰਨਾਂ ਰਾਹੀਂ ਕੇਂਦਰੀ ਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਅਤੇ ਦਲਿਤਾਂ-ਗ਼ਰੀਬਾਂ ‘ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ। ਇਸ ਮੌਕੇ ਉਨਾਂ ਦਿੱਲੀ ‘ਚ ਡੀਡੀਏ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਦਲਿਤ ਵਿਰੋਧੀ ਕਾਰਵਾਈ ਦੀ ਮਿਸਾਲ ਦਿੱਤੀ। ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕੀਤੀ ਕਿ ਉਹ ਡੇਰਾ ਬੱਲਾਂ ਦੇ ਪੈਰੋਕਾਰਾਂ ‘ਤੇ ਦਰਜ ਕੇਸ ਵਾਪਸ ਲੈਣ ਦਾ ਵਾਅਦਾ ਨਿਭਾਉਣ।
ਜਿਸ ਤਰਾਂ ਦੀਆਂ ਚੁਨੌਤੀਆਂ ਅਤੇ ਹਾਲਾਤ ਦੇਸ਼ ਨੂੰ ਦਰਪੇਸ਼ ਹਨ
ਚੀਮਾ ਨੇ ਮੰਗ ਕੀਤੀ ਕਿ ਸੀਏਏ/ਐਨਸੀਆਰ/ਐਨਆਰਪੀ ਦਾ ਵਿਰੋਧ ਕਰ ਰਹੇ ਜੇਐਨਯੂ ਅਤੇ ਹੋਰ ਯੂਨੀਵਰਸਿਟੀਆਂ ਕਾਲਜਾਂ ਦੇ ਵਿਦਿਆਰਥੀਆਂ ‘ਤੇ ਫਾਸੀਵਾਦੀ ਹਮਲਿਆਂ ਖ਼ਿਲਾਫ਼ ਸਦਨ ‘ਚ ਨਿੰਦਾ ਪ੍ਰਸਤਾਵ ਲਿਆਂਦਾ ਜਾਵੇ। ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਸ ਤਰਾਂ ਦੇ ਬੇਲੋੜੇ ਅਤੇ ਗੈਰ-ਜ਼ਰੂਰੀ ਕਾਨੂੰਨਾਂ ਨੂੰ ਦੇਸ਼ ਅਤੇ ਦੇਸ਼ ਦੀ ਜਨਤਾ ‘ਤੇ ਥੋਪਣ ਦੀ ਜ਼ਰੂਰਤ ਕੀ ਹੈ? ਅਮਨ ਅਰੋੜਾ ਨੇ ਕਿਹਾ ਕਿ ਜਿਸ ਤਰਾਂ ਦੀਆਂ ਚੁਨੌਤੀਆਂ ਅਤੇ ਹਾਲਾਤ ਦੇਸ਼ ਨੂੰ ਦਰਪੇਸ਼ ਹਨ, ਉਸ ਤੋਂ ਸਾਫ਼ ਜਾਪਦਾ ਹੈ ਕਿ ਇਹ ਗੈਰ ਜ਼ਰੂਰੀ ਕਾਨੂੰਨ ਦੇਸ਼ ਦੀ ਜਨਤਾ ਦਾ ਧਿਆਨ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਮੰਦੀ ਅਤੇ ਹੋਰ ਭਖਵੇਂ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਵੱਧ ਕੇ ਕੁੱਝ ਵੀ ਨਹੀਂ।
ਕੁਲਤਾਰ ਸਿੰਘ ਸੰਧਵਾਂ ਨੇ ਸੀਏਏ, ਐਨਪੀਆਰ ਅਤੇ ਐਨਆਰਸੀ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ‘ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ। ਸੰਧਵਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਨਾਂ ਦੇ ਸੰਸਦ ਮੈਂਬਰ ਪਤੀ ਅਤੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਲੀਮੈਂਟ ‘ਚ ਸੀਏਏ ਦੇ ਹੱਕ ‘ਚ ਵੋਟ ਪਾਉਂਦੇ ਹਨ ਅਤੇ ਪੰਜਾਬ ‘ਚ ਆ ਕੇ ਸੀਏਏ/ਐਨਸੀਆਰ ‘ਚ ਮੁਸਲਿਮ ਵਰਗ ਨੂੰ ਵੀ ਸ਼ਾਮਲ ਕਰਨ ਦੀ ਮੰਗ ਕਰਦੇ ਹਨ।’ਆਪ’ ਆਗੂਆਂ ਨੇ ਦੇਸ਼ ਦੇ ਲੋਕਾਂ ਖ਼ਾਸ ਕਰਕੇ ਕਾਲਜਾਂ-ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਸੀਏਏ/ਐਨਸੀਆਰ/ਐਨਪੀਆਰ ਵਿਰੁੱਧ ਬੁਲੰਦ ਕੀਤੀ ਆਵਾਜ਼ ਨੂੰ ਦੇਸ਼ ਦੇ ਚੰਗੇ ਭਵਿੱਖ ਲਈ ਵੱਡੀ ਉਮੀਦ ਵਜੋਂ ਦੇਖਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਮੈਂਬਰ ਠਾਕੁਰ ਨੂੰ ਦਿਲੋਂ ਮਾਫ਼ ਨਹੀਂ ਕਰ ਸਕਾਂਗਾ : ਮੋਦੀ
ਨਵੀਂ ਦਿੱਲੀ। ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਵਿਚਾਰ ਵਟਾਂਦਰੇ ਦੌਰਾਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ। ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਦੇ ਬਿਆਨ ‘ਤੇ ਇਤਰਾਜ਼ ਦਰਜ ਕੀਤੇ। ਦਰਅਸਲ, ਏ. ਰਾਜਾ ਨੇ ਸਦਨ ਵਿੱਚ ਗੌਡਸੇ ਦਾ ਇੱਕ ਬਿਆਨ ਪੜ੍ਹਿਆ, ਜਿਸ ਵਿੱਚ ਉਸਨੇ ਦੱਸਿਆ ਕਿ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਕਿਉਂ ਮਾਰਿਆ। ਇਸ ‘ਤੇ ਪ੍ਰਗਿਆ ਠਾਕੁਰ ਨੇ ਉਸ ਨੂੰ ਰੋਕਿਆ ਅਤੇ ਕਿਹਾ ਕਿ ਤੁਸੀਂ ‘ਦੇਸ਼ ਭਗਤ’ ਦੀ ਉਦਾਹਰਣ ਨਹੀਂ ਦੇ ਸਕਦੇ। ਇਸ ‘ਤੇ ਰਾਜੇ ਨੇ ਕਿਹਾ ‘ਗੋਡਸੇ ਨੇ ਖੁਦ ਮੰਨਿਆ ਸੀ ਕਿ ਉਹ 32 ਸਾਲਾਂ ਤੋਂ ਗਾਂਧੀ ਜੀ ਨਾਲ ਸਹਿਮਤ ਨਹੀਂ ਸੀ। ਇਸ ਤੋਂ ਬਾਅਦ ਹੀ ਉਸ ਨੂੰ ਕਤਲ ਕਰਨ ਦੀ ਸਾਜਿਸ਼ ਰਚੀ ਗਈ’। Pragya Thakur
ਲੋਕ ਸਭਾ ਚੋਣ ਮੁਹਿੰਮ ਦੌਰਾਨ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਕਿਹਾ। ਇਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਮਹਾਤਮਾ ਗਾਂਧੀ ਬਾਰੇ ਆਪਣੇ ਬਿਆਨ ਲਈ ਸੰਸਦ ਮੈਂਬਰ ਠਾਕੁਰ ਨੂੰ ਦਿਲੋਂ ਮਾਫ ਨਹੀਂ ਕਰ ਸਕਣਗੇ। Pragya Thakur
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਵਾਦਾਂ ਦਾ ਵਿਸ਼ਾ ਬਣਦਾ ਆ ਰਿਹੈ ਬਲਜਿੰਦਰ ਕੌਰ ਦਾ ਰਾਜਸੀ ਸਫ਼ਰ
ਬਠਿੰਡਾ, ਅਸ਼ੋਕ ਵਰਮਾ
ਆਮ ਆਦਮੀ ਪਾਰਟੀ (ਆਪ) ਵੱਲੋਂ ਲੋਕ ਸਭਾ ਹਲਕਾ ਬਠਿੰਡਾ ਲਈ ਐਲਾਨੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦਾ ਰਾਜਸੀ ਸਫਰ ਵਿਵਾਦਾਂ ਭਰਿਆ ਰਿਹਾ ਹੈ ਬਲਜਿੰਦਰ ਕੌਰ ਇਸ ਵੇਲੇ ਤਲਵੰਡੀ ਸਾਬੋ ਤੋਂ ਵਿਧਾਇਕ, ਪਾਰਟੀ ਦੇ ਮੁੱਖ ਬੁਲਾਰੇ ਤੇ ਮਹਿਲਾ ਵਿੰਗ ਦੇ ਆਬਜ਼ਰਵਰ ਦੀ ਜਿੰਮੇਵਾਰੀ ਨਿਭਾ ਰਹੇ ਹਨ ਹਾਲਾਂਕਿ ਇਸ ਦੌੜ ‘ਚ ਹੋਰ ਵੀ ਕਈ ਆਗੂ ਸ਼ਾਮਲ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਸਥਾਨਕ ਹੋਣ ਕਰਕੇ ਉਮੀਦਵਾਰ ਬਣਾਇਆ ਹੈ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾਰਾਮ ਤੀਰਥ ਦੇ ਜੰਮਪਲ ਹਨ ਤੇ ਪਿੱਛੇ ਜਿਹੇ ਹੀ ਉਨ੍ਹਾਂ ਦਾ ਵਿਆਹ ਆਮ ਆਦਮੀ ਪਾਰਟੀ ਦੇ ਮਾਝਾ ਯੂਥ ਵਿੰਗ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਹੋਇਆ ਹੈ ਕਿਆਸ ਅਰਾਈਆਂ ਸਨ ਕਿ ਬਲਜਿੰਦਰ ਕੌਰ ਅਗਲੀ ਸਿਆਸੀ ਪਾਰੀ ਮਾਝੇ ਤੋਂ ਸ਼ੁਰੂ ਕਰ ਸਕਦੇ ਹਨ ਪ੍ਰੰਤੂ ਉਨ੍ਹਾਂ ਆਪਣੇ ਇਲਾਕੇ ਨੂੰ ਤਰਜੀਹ ਦਿੱਤੀ ਹੈ ਅੰਗਰੇਜ਼ੀ ਭਾਸ਼ਾ ਵਿੱਚ ਐੱਮਏ ਤੇ ਐਮ. ਫਿਲ ਸਿੱਖਿਆ ਪ੍ਰਾਪਤ ਪ੍ਰੋ. ਬਲਜਿੰਦਰ ਕੌਰ ਆਮ ਆਦਮੀ ਪਾਰਟੀ ‘ਚ ਆਉਣ ਤੋਂ ਪਹਿਲਾਂ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਕਾਲਜ ‘ਚ ਪ੍ਰੋਫੈਸਰ ਵਜੋਂ ਪੜ੍ਹਾਉਂਦੇ ਵੀ ਰਹੇ ਹਨ ਪਾਰਟੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ ਸੀ ।
ਉਦੋਂ ਵੀ ਉਨ੍ਹਾਂ ਦੇ ਪਰਿਵਾਰ ਸਬੰਧੀ ਕਈ ਤਰ੍ਹਾਂ ਦੇ ਚਰਚੇ ਛਿੜੇ ਸਨ ਖਾਸ ਤੌਰ ‘ਤੇ ਦੂਹਰੀ ਵੋਟ ਦਾ ਮਾਮਲਾ ਤਾਂ ਹੁਣ ਤੱਕ ਸੁਲਘਦਾ ਆ ਰਿਹਾ ਹੈ ਬਲਜਿੰਦਰ ਕੌਰ ਨੇ ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ ਤਾਂ ਹਲਕੇ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਰਿਟਰਨਿੰਗ ਅਫਸਰ ਕੋਲ ਵੀ ਦੂਹਰੀ ਵੋਟ ਨੂੰ ਲੈਕੇ ਸ਼ਿਕਾਇਤ ਕੀਤੀ ਸੀ ਇਸ ਸਬੰਧੀ ਹੋਏ ਪ੍ਰਚਾਰ ਦੇ ਬਾਵਜ਼ੂਦ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਨੇੜਲੇ ਵਿਰੋਧੀ ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਨੂੰ 19293 ਵੋਟਾਂ  ਨਾਲ ਹਰਾ ਦਿੱਤਾ ਸੀ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੁਝ ਦਿਨ ਪਹਿਲਾਂ ਬਲਜਿੰਦਰ ਕੌਰ ‘ਤੇ ਕਥਿਤ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਸਨ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤ ਮੋਹਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਲਪੇਟੇ ‘ਚ ਲਿਆ ਸੀ ਆਮ ਆਦਮੀ ਪਾਰਟੀ ‘ਚ ਜਦੋਂ ਦੁਫੇੜ ਪਿਆ ਸੀ ਤਾਂ ਬਲਜਿੰਦਰ ਕੌਰ ਅਰਵਿੰਦ ਕੇਜਰੀਵਾਲ ਨਾਲ ਡਟੇ ਰਹੇ ਸਨ ਪਾਰਟੀ ਹਲਕਿਆਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਬਲਜਿੰਦਰ ਕੌਰ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਹੀ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ।
‘ਆਪ’ ਨੇ ਵਲੰਟੀਅਰ ਦੀ ਥਾਂ ਵਿਧਾਇਕਾ ਬਣਾਈ ਖਾਸ
ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸੰਸਦੀ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਕੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਆਪਣਾ ਹੀ ਫਾਰਮੂਲਾ ਨਕਾਰ ਦਿੱਤਾ ਹੈ  ਜਦੋਂ ਆਮ ਆਦਮੀ ਪਾਰਟੀ ਹੋਂਦ ‘ਚ ਆਈ ਸੀ ਤਾਂ ਉਦੋਂ ਆਖਿਆ ਗਿਆ ਸੀ ਕਿ ਪਾਰਟੀ ਵਲੰਟੀਅਰਾਂ ‘ਚੋਂ ਹੀ ਉਮੀਦਵਾਰ ਬਣਾਇਆ ਕਰੇਗੀ ਇਸ ਤੋਂ ਪਹਿਲਾਂ ਵੀ ਇਹ ਸਿਧਾਂਤ ਅੱਖੋਂ ਪਰੋਖੇ ਹੁੰਦਾ ਆ ਰਿਹਾ ਹੈ ਤੇ ਐਤਕੀਂ ਵੀ ‘ਆਪ’ ਹਾਈਕਮਾਂਡ ਨੇ ਵਲੰਟੀਅਰਾਂ ਦੀ ਬਲਜਿੰਦਰ ਕੌਰ ਨੂੰ ਹੀ ‘ਖਾਸ’ ਬਣਾ ਦਿੱਤਾ ਹੈ।
ਵੱਡੇ ਘਰਾਣਿਆਂ ਨਾਲ ਟੱਕਰ ਕਰਕੇ ਬਣਾਈ ਵਿਧਾਇਕਾ ਉਮੀਦਵਾਰ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੈ, ਫਿਰੋਜ਼ਪੁਰ ਤੇ ਪਟਿਆਲਾ ‘ਚ ਜਿਨ੍ਹਾਂ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਹ ਦੋਵੇਂ ਵਲੰਟੀਅਰ ਹੀ ਹਨ ਉਨ੍ਹਾਂ ਕਿਹਾ ਕਿ ਬਠਿੰਡਾ ਹਾਈਪ੍ਰੋਫਾਈਲ ਹਲਕਾ ਹੈ ਤੇ ਮੁਕਾਬਲਾ ਵੀ ਵੱਡੇ ਘਰਾਣਿਆਂ ਨਾਲ ਹੈ, ਜਿਸ ਕਰਕੇ ਉਨ੍ਹਾਂ ਨੂੰ ਟੱਕਰ ਦੇਣ ਵਾਲਾ ਉਮੀਦਵਾਰ ਹੀ ਮੈਦਾਨ ‘ਚ ਉਤਾਰਿਆ ਗਿਆ ਹੈ ਉਨ੍ਹਾਂ ਪ੍ਰੋਫੈਸਰ ਬਲਜਿੰਦਰ ਕੌਰ ਦੀ ਵੋਟ ਆਦਿ ਨੂੰ ਲੈਕੇ ਕੀਤੀ ਜਾ ਰਹੀ ਚਰਚਾ ਨੂੰ ਬੇਬੁਨਿਆਦ ਤੇ ਮਨਘੜਤ ਕਰਾਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਦਾਸਪੁਰ। ਲੋਕ ਸਭਾ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਸੀਟ ‘ਤੇ 2 ਚੋਟੀ ਦੇ ਆਗੂਆ ਵੱਲੋਂ ਆਪਣਾ-ਆਪਣਾ ਦਾਅਵਾ ਪੇਸ਼ ਕੀਤੇ ਜਾਣ ਕਾਰਨ ਕਾਂਗਰਸ ਹਾਈਕਮਾਨ ਲਈ ਇਕ ਵਾਰ ਮੁੜ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਇੱਥੋਂ ਮੌਜੂਦਾ ਐੱਮ.ਪੀ. ਸੁਨੀਲ ਜਾਖੜ ਅਤੇ ਰਾਜ ਸਭਾ ਦੇ ਮੈਂਬਰ ਪਰਤਾਪ ਸਿੰਘ ਬਾਜਵਾ ਆਪਣੇ-ਆਪਣੇ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕਰਕੇ ਇਕ-ਦੂਜੇ ਦੇ ਆਹਮਣੋ-ਸਾਹਮਣੇ ਆ ਗਏ ਹਨ। ਇਸ ਕਾਰਨ ਇਥੋਂ ਟਿਕਟ ਨੂੰ ਲੈਕੇ ਘਮਾਸਾਨ ਮਚਣਾ ਯਕੀਨੀ ਮੰਨਿਆ ਜਾ ਰਿਹਾ ਹੈ।
ਸੁਨੀਲ ਜਾਖੜ ਨੇ 2017 ਵਿਚ ਗੁਰਦਾਸਪੁਰ ਹਲਕੇ ਦੀ ਉਪ ਚੋਣ ਇਕ ਲੱਖ 90 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਪਰਤਾਪ ਬਾਜਵਾ ਨੇ 2009 ਵਿਚ ਇਥੋਂ ਵਿਨੋਟ ਖੰਨਾਂ ਨੂੰ ਹਰਾਇਆ ਸੀ ਪਰ 2014 ਦੀਆਂ ਚੋਣਾਂ ਵਿਚ ਉਹ ਵਿਨੋਦ ਖੰਨਾ ਹੱਥੋਂ ਹਾਰ ਗਏ ਸਨ। ਬਾਜਵਾ ਨੇ ਇਹ ਕਹਿੰਦਿਆਂ ਟਿਕਟ ‘ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਕਿ ਗੁਰਦਾਸਪੁਰ ਮੇਰੇ ਪਰਿਵਾਰ ਦੀ ਕਰਮਭੂਮੀ ਹੈ। ਜਾਖੜ ਨੇ ਦਲੀਲ ਦਿੱਤੀ ਹੈ ਕਿ ਉਹ ਗੁਰਦਾਸਪੁਰ ਤੋਂ ਬਿਨਾਂ ਕਿਸੇ ਹਲਕੇ ਤੋ ੰਚੋਣ ਨਹੀਂ ਲੜਨਗੇ। ਫਿਰ ਵੀ ਅੰਤਿਮ ਫੈਸਲਾ ਰਾਹੁਲ ਗਾਂਧੀ ਹੀ ਕਰਨਗੇ। ਬਾਜਵਾ ਵੀ ਰਾਹੁਲ ਨਾਲ ਮੁਲਾਕਾਤ ਕਰ ਕੇ ਇਯ ਸੀਟ ‘ਤੇ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਬਾਜਵਾ ਦੇ ਛੋਟੇ ਭਰਾ ਫਤਿਹ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਫਿਰ ਖੁੱਲ੍ਹਿਆ ਕੋਹਲੀ-ਕੁੰਬਲੇ ਵਿਵਾਦ ਦਾ ਪਿਟਾਰਾ
(ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ  ਕੀਤਾ ਨਵਾਂ ਖੁਲਾਸਾ
ਮੁੰਬਈ , 12 ਦਸੰਬਰ।
ਪਿਛਲੇ ਸਾਲ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਹਾਲਾਂਕਿ, ਸਮੇਂ ਦੇ ਨਾਲ ਇਸ ਵਿਵਾਦ ਦੀ ਲੌਅ ਧੀਮੀ ਪੈ ਗਈ ਸੀ ਪਰ ਇੱਕ ਵਾਰ ਫਿਰ ਇਹ ਬਾਹਰ ਅ ਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਥਾਪੇ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ ਇਸ ਮਾਮਲੇ ‘ਚ ਨਵਾਂ ਖ਼ੁਲਾਸਾ ਕਰਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਤੇ ਦੋਸ਼ ਲਗਾਇਆ ਹੈ
ਬੀਸੀਸੀਆਈ ਨੇ ਕੀਤਾ ਨਿਯਮਾਂ ਦਾ ਉਲੰਘਣ
ਇਡੁਲਜੀ ਦਾ ਕਹਿਣਾ ਹੈ ਕਿ ਬੀਸੀਸੀਆਈ ਨੇ ਕੁੰਬਲੇ ਦੇ ਅਸਤੀਫ਼ੇ ਤੋਂ ਬਾਅਦ ਰਵੀ ਸ਼ਾਸਤਰੀ ਨੂੰ ਭਾਰਤੀ ਪੁਰਸ਼ ਅੀਮ ਦਾ ਕੋਚ ਬਣਾ ਕੇ ਨਿਯਮਾਂ ਦਾ ਉਲੰਘਣ ਕੀਤਾ ਹੈ ਇਡੁਲਜੀ ਨੇ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਬੀਸੀਸੀਆਈ ਦੇ ਮੁੱਖ ਕਾਰਜਕੀਰ ਅਧਿਕਾਰੀ ਰਾਹੁਲ ਜੌਹਰੀ ਨੂੰ ਕੁੰਬਲੇ ਬਾਰੇ ਸੰਦੇਸ਼ ਭੇਜਦੇ ਰਹਿੰਦੇ ਸਨ, ਜਿਸ ਕਾਰਨ ਕੁੰਬਲੇ ਨੂੰ ਅਸਤੀਫ਼ਾ ਦੇਣਾ ਪਿਆ ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਜਦੋਂ ਕੁੰਬਲੇ ਨੂੰ ਦੱਸਿਆ ਕਿ ਕਪਤਾਨ ਕੋਹਲੀ ਉਸਦੇ ਕੋਚਿੰਗ ਦੇ ਤਰੀਕੇ ਤੋਂ ਖੁਸ਼ ਨਹੀਂ ਹੈ ਤਾਂ ਕੁੰਬਲੇ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ
ਇਸ ਪੂਰੀ ਕਾਰਵਾਈ ਸੀਓਏ ਅਤੇ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਵੱਲੋਂ ਦੇਖਿਆ ਜਾ ਰਿਹਾ ਸੀ ਸੀਏਸੀ ‘ਚ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ ਸ਼ਾਮਲ ਹਨ ਸੀਓਏ ਦੇ ਹੁਕਮ ‘ਤੇ ਸੀਏਸੀ ਨੇ ਕੋਹਲੀ ਨਾਲ ਮਿਲ ਕੇ ਮਤਭੇਦਾਂ ਨੂੰ ਸੁਲਝਾਉਣ ਦਾ ਸੁਝਾਅ ਦਿੱਤਾ ਪਰ ਉਹ ਇਸ ਵਿੱਚ ਨਾਕਾਮ ਰਹੇ ਸੀਏਸੀ ਨੇ ਕੁੰਬਲੇ ਨੂੰ ਹੀ ਕੋਚ ਅਹੁਦੇ ‘ਤੇ ਬਣਾਈ ਰੱਖਣ ‘ਤੇ ਸਹਿਮਤੀ ਪ੍ਰਗਟ ਕੀਤੀ ਪਰ ਬੀਸੀਸੀਆਈ ਨੇ ਕੋਚ ਅਹੁਦੇ ਦੀ ਉਮੀਦਵਾਰੀ ਦੀ ਤਾਰੀਖ ਅੱਗੇ ਵਧਾ ਦਿੱਤੀ ਅਤੇ ਤਾਂ ਸ਼ਾਸਤਰੀ ਨੇ ਨਾਮਜ਼ਦਗੀ ਭਰੀ ਅਤੇ ਉਸਨੂੰ 2019 ਵਿਸ਼ਵ ਕੱਪ ਤੱਕ ਲਈ ਕੋਚ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਗਿਆ ਇਡੁਲਜੀ ਦਾ ਕਹਿਣਾ ਹੈ ਕਿ ਇਹ ਪੂਰੀ ਕਾਰਵਾਈ ਗਲਤ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਐਡ ਹਾਕ ਕਮੇਟੀ ਦੇ ਗਠਨ ‘ਤੇ ਵੀ ਇਤਰਾਜ ਪ੍ਰਗਟ ਕੀਤਾ
ਕੋਹਲੀ ਦੀ ਪਹਿਲ ‘ਤੇ ਸ਼ਾਸਰਤੀ ਬਣ ਸਕਦੇ ਹਨ ਕੋਚ ਤਾਂ ਪੋਵਾਰ ਕਿਉਂ ਨਹੀ?
ਇਡੁਲਜ਼ੀ ਦਾ ਇਹ ਪੂਰਾ ਗੁੱਸਾ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਬੀਸੀਸੀਆਈ ਵੱਲੋਂ ਬਣਾਈ ਐਡਹਾਕ ਕਮੇਟੀ ਦੇ ਐਲਾਨ ਤੋਂ ਬਾਅਦ ਫੁੱਟਿਆ ਹੈ ਉਸ ਦਾ ਕਹਿਣਾ ਹੈ ਕਿ ਕੋਹਲੀ ਦੀ ਪਹਿਲ ‘ਤੇ ਸ਼ਾਸਤਰੀ ਨੂੰ ਭਾਰਤੀ ਪੁਰਸ਼ ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ, ਤਾਂ ਹਰਮਨਪ੍ਰੀਤ ਕੌਰ ਅਤੇ ਸਮਰਿਤੀ ਮੰਧਾਨਾ ਦੀ ਗੁਜ਼ਾਰਿਸ਼ ‘ਤੇ ਰਮੇਸ਼ ਪੋਵਾਰ ਨੂੰ ਮਹਿਲਾ ਟੀਮ ਦੇ ਕੋਚ ਅਹੁਦੇ ‘ਤੇ ਬਰਕਰਾਰ ਕਿਉਂ ਨਹੀਂ ਰੱਖਿਆ ਜਾ ਸਕਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੂਸ-ਯੂਕ੍ਰੇਨ ਵਿਵਾਦ ਕਰਕੇ ਟਰੰਪ ਨਰਾਜ਼
ਰੂਸ ਨੇ ਪੱਛਮੀ ਦੇਸ਼ਾਂ ਦੇ ਜਹਾਜ਼ ਤੇ ਕਰਮਚਾਰੀਆਂ ਨੂੰ ਛੱਡਣ ਤੋਂ ਕੀਤਾ ਇਨਕਾਰ (Trump)
ਵਾਸਿੰਗਟਨ (ਏਜੰਸੀ)। ਕ੍ਰੀਮੀਆ ਦੀਪ ਕੋਲ ਯੁਕ੍ਰੇਨ ਦੇ ਤਿੰਨ ਨੌਸੈਨਾ ਦੇ ਜਹਾਜ਼ਾਂ ‘ਤੇ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਦੇ ਅਗਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਾਸਕੋ ਕੇ ਕੀਵ ਵਿਚਕਾਰ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਪਸੰਦ ਨਹੀਂ ਕਰਦੇ ਹਨ।  ਟਰੰਪ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਨੂੰ ਪਸੰਦ ਨਹੀਂ ਹੈ ਅਤੇ ਉਮੀਦ ਹੈ ਕਿ ਇਹ ਠੀਕ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਯੂਰਪੀ ਨੇਤਾ ਸਥਿਤੀ ‘ਤੇ ਕੰਮ ਕਰ ਰਹੇ ਹਨ। (Trump) ਉਨ੍ਹਾਂ ਕਿਹਾ ਕਿ ਉਹ ਰੋਮਾਂਚਿਤ ਨਹੀਂ ਹਨ। ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ। ਰੂਸ ਨੇ ਸੋਮਵਾਰ ਨੂੰ ਪੱਛਮੀ ਦੇਸ਼ਾਂ ਵੱਲੋਂ ਕਬਜ਼ੇ ‘ਚ ਲਏ ਗਏ ਯੂਕ੍ਰੇਨੀ ਨੌਸੈਨਾ ਦੇ ਜਹਾਜ਼ਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਛੱਡਣ ਲਈ ਕੀਤੀ ਗਈ ਅਪੀਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਰੂਸ ਨੇ ਯੂਕ੍ਰੇਨ ‘ਤੇ ਆਪਣੇ ਪੱਛਮੀ ਸਹਿਯੋਗੀਆਂ ਨਾਲ ਮਿਲ ਕੇ ਸਾਜਿਸ਼ ਰਖਣ ਦਾ ਵੀ ਦੋਸ਼ ਲਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ-ਭਾਜਪਾ ‘ਚ ਸ਼ਬਦੀ ਜੰਗ ਹੋਈ ਤੇਜ਼, ਪੀਐਮ ਮੋਦੀ ਨੇ ਵੱਟੀ ਚੁੱਪ
ਰਾਫੇਲ ਸਦੀ ਦਾ ਸਭ ਤੋਂ ਵੱਡਾ ਘਪਲਾ: ਕਾਂਗਰਸ
ਏਜੰਸੀ, ਨਵੀਂ ਦਿੱਲੀ
ਰਾਫੇਲ ਜਹਾਜ਼ ਸੌਦਾ ਮਾਮਲੇ ‘ਚ ਕਾਂਗਰਸ ਅਤੇ ਭਾਜਪਾ ‘ਚ ਜੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ ਕਾਂਗਰਸ ਜਿੱਥੇ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦੇ ਰਹੀ ਹੈ ਉਥੇ ਭਾਜਪਾ ਨੇ ਪਲਟਵਾਰ ਕਰਦਿਆਂ ਰਾਹੁਲ ਅਤੇ ਓਲਾਂਦ ਦਰਮਿਆਨ ਸਬੰਧਾਂ ਦਾ ਦੋਸ਼ ਲਾ ਦਿੱਤਾ ਹੈ ਹਾਲਾਂਕਿ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੀਐਮ ਮੋਦੀ ਨੇ ਹਾਲੇ ਤੱਕ ਇਸ ਮਾਮਲੇ ‘ਤੇ ਆਪਣੀ ਚੁੱਪੀ ਨਹੀਂ ਤੋੜੀ ਹੈ
ਉੱਥੇ ਪੀਐਮ ਮੋਦੀ ਦੀ ਪੂਰੀ ਕੈਬਨਿਟ ਅਤੇ ਹੋਰ ਆਗੂ ਖੁੱਲ੍ਹ ਕੇ ਕਾਂਗਰਸ ਦੇ ਦੋਸ਼ਾਂ ਦਾ ਪਲਟਵਾਰ ਕਰ ਰਹੇ ਹਨ ਐਤਵਾਰ ਨੂੰ ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੰਦਿਆਂ ਕਿਹਾ ਕਿ ਇਸ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੈ ਇਸ ਲਈ ਆਪਣੇ ਬਚਾਅ ‘ਚ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਅੱਗੇ ਕਰਨ ਦੀ ਬਜਾਇ ਉਨ੍ਹਾਂ ਨੂੰ ਖੁਦ ਇਸ ਦਾ ਜਵਾਬ ਦੇਣਾ ਚਾਹੀਦਾ ਹੈ
ਕਾਂਗਰਸ ਬੁਲਾਰੇ ਆਨੰਦ ਸ਼ਰਮਾ ਨੇ ਦਿੱਲੀ ‘ਚ ਕਾਨਫਰੰਸ ‘ਚ ਕਿਹਾ ਕਿ ਰਾਫੇਲ ਮਾਮਲਾ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਾਲ ਜੁੜਿਆ ਹੈ ਮੋਦੀ ‘ਤੇ ਘਪਲੇ ਦਾ ਦੋਸ਼ ਹੈ ਪਰ ਉਹ ਬਚਾਅ ‘ਚ ਵਿੱਤ ਮੰਤਰੀ ਅਰੁਣ ਜੇਤਲੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅੱਗੇ ਕਰ ਰਹੇ ਹਨ
ਰਾਹੁਲ ਅਤੇ ਓਲਾਂਦ ਦਰਮਿਆਨ ਜ਼ਰੂਰ ਕੋਈ ਸੰਬੰਧ ਹੈ: ਜੇਤਲੀ
ਏਜੰਸੀ ਨਵੀਂ ਦਿੱਲੀ, 23 ਸਤੰਬਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਬਿਆਨਾਂ ਨੂੰ ਵੇਖ ਕੇ ਲਗਦਾ ਹੈ ਕਿ ਦੋਵਾਂ ਦਰਮਿਆਨ ਜ਼ਰੂਰ ਕੋਈ ਨਾ ਕੋਈ ਸੰਬੰਧ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰੱਖਿਆ ਕਰਮੀਆਂ ਵੱਲੋਂ ਪੱਤਰਕਾਰਾਂ ‘ਤੇ ਹਮਲਾ
ਪ੍ਰੈਸ ਕਾਨਫਰੰਸ ਵਿੱਚ ਭਾਗ ਲੈਣ ਲਈ ਆਏ ਸਨ ਪੱਤਰਕਾਰ
ਸੁਰੱਖਿਆ ਕਰਮੀਆਂ ਨੇ ਗੇਟ ‘ਤੇ ਹੀ ਰੋਕ ਕੇ ਕੀਤੀ ਬਦਤਮੀਜ਼ੀ ਅਤੇ ਧੱਕੇ ਮਾਰ ਕੇ ਕੀਤਾ ਕੋਠੀ ਤੋਂ ਬਾਹਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਵਿਵਾਦਾਂ ਵਿੱਚ ਰਹਿਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਇੱਕ ਵਾਰ ਫਿਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਨਾ ਸਿਰਫ਼ ਮੀਡੀਆ ਕਰਮਚਾਰੀਆਂ ਨਾਲ ਚੰਡੀਗੜ੍ਹ ਵਿਖੇ ਧੱਕਾ-ਮੁੱਕੀ ਕੀਤੀ, ਸਗੋਂ 2 ਪੱਤਰਕਾਰਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਇੱਕ ਪੱਤਰਕਾਰ ‘ਤੇ ਹਮਲਾ ਕਰਦੇ ਹੋਏ ਉਸ ਦੇ ਹੱਥ ਤੋੜਨ ਤੱਕ ਦੀ ਕੋਸ਼ਿਸ਼ ਕੀਤੀ ਗਈ।  ਮੌਕੇ ‘ਤੇ ਖੜ੍ਹੇ ਮੀਡੀਆ ਕਰਮੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਨਵਜੋਤ ਸਿੱਧੂ ਨੂੰ ਕੈਬਨਿਟ ਦੀ ਕੁਰਸੀ ਤੋਂ ਲਾਹੁਣ ਤੱਕ ਦੀ ਮੰਗ ਕਰ ਦਿੱਤੀ।
ਨਵਜੋਤ ਸਿੱਧੂ ਖ਼ਿਲਾਫ਼ ਜਲਦ ਹੀ ਇੱਕ ਪੱਤਰਕਾਰਾਂ ਦਾ ਵਫ਼ਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਜਾਵੇਗਾ, ਜਿੱਥੇ ਸਿੱਧੂ ਦੀ ਹਰ ਕਥਿਤ ਬਦਤਮੀਜ਼ੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇ ਕੇ ਸਖ਼ਤ ਕਾਰਵਾਈ ਤੱਕ ਦੀ ਮੰਗ ਕੀਤੀ ਜਾਵੇਗੀ। ਅੱਜ ਨਵਜੋਤ ਸਿੱਧੂ ਚੰਡੀਗੜ੍ਹ ਵਿਖੇ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਕਿ ਮੌਕੇ ‘ਤੇ ਕੁਝ ਦੇਰੀ ਨਾਲ ਪੁੱਜੇ ਪੱਤਰਕਾਰਾਂ ਨੂੰ ਸੁਰੱਖਿਆ ਕਰਮੀਆਂ ਨੇ ਅੰਦਰ ਆਉਣ ਤੋਂ ਰੋਕ ਦਿੱਤਾ।
ਪੱਤਰਕਾਰਾਂ ਨੇ ਜਦੋਂ ਅੰਦਰ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਸੁਰੱਖਿਆ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਨਵਜੋਤ ਸਿੱਧੂ ਦਾ ਆਦੇਸ਼ ਹੈ ਕਿ ਜਿਹੜੇ ਅੰਦਰ ਆ ਚੁੱਕੇ ਹਨ, ਉਹ ਹੀ ਪ੍ਰੈਸ ਕਾਨਫਰੰਸ ਵਿੱਚ ਬੈਠਣਗੇ, ਜਦੋਂ ਕਿ ਤੁਹਾਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਗੱਲ ਸਬੰਧੀ ਨਵਜੋਤ ਸਿੱਧੂ ਦੇ ਸੁਰੱਖਿਆ ਕਰਮੀਆਂ ਨਾਲ ਪੱਤਰਕਾਰਾਂ ਦੀ ਤੂੰ-ਤੂੰ, ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਸ ਸਬੰਧੀ ਜਾਣਕਾਰੀ ਨਵਜੋਤ ਸਿੱਧੂ ਨੂੰ ਦਿੱਤੀ ਗਈ ਪਰ ਇਸ ਦੇ ਬਾਵਜੂਦ ਪੱਤਰਕਾਰਾਂ ਨੂੰ ਅੰਦਰ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
ਬਹਿਸ ਜਿਆਦਾ ਹੋਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਪੱਤਰਕਾਰਾਂ ਨੂੰ ਧੱਕੇ ਮਾਰਦੇ ਹੋਏ ਸਰਕਾਰੀ ਰਿਹਾਇਸ਼ ਦੇ ਮੁੱਖ ਗੇਟ ਤੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ 2 ਪੱਤਰਕਾਰਾਂ ਨਾਲ ਕਾਫ਼ੀ ਜਿਆਦਾ ਬਦਤਮੀਜ਼ੀ ਵੀ ਕੀਤੀ ਗਈ ਅਤੇ ਇਥੇ ਹੀ ਇੱਕ ਟੀਵੀ ਚੈਨਲ ਪੱਤਰਕਾਰ ਵਿਸ਼ਾਲ ਇੰਗਰੀਸ ਦਾ ਹੱਥ ਗੇਟ ਵਿੱਚ ਆ ਗਿਆ, ਜਿਸ ਨਾਲ ਉਹ ਮੌਕੇ ‘ਤੇ ਫੱਟੜ ਵੀ ਹੋ ਗਏ।
ਨਵਜੋਤ ਸਿੱਧੂ ਅਤੇ ਉਨਾਂ ਦੇ ਸੁਰੱਖਿਆ ਕਰਮਚਾਰੀਆਂ  ਤੋਂ ਨਰਾਜ਼ ਹੋ ਕੇ ਮੀਡੀਆ ਕਰਮਚਾਰੀਆਂ ਨੇ ਮੌਕੇ ‘ਤੇ ਰੋਸ ਜ਼ਾਹਿਰ ਕਰਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮਿਲਣ ਲਈ ਸਮਾਂ ਮੰਗ ਲਿਆ ਹੈ, ਜਿਥੇ ਕਿ ਨਵਜੋਤ ਸਿੱਧੂ ਦੀ ਸ਼ਿਕਾਇਤ ਕਰਦੇ ਹੋਏ ਉਨਾਂ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਜਾਂ ਫਿਰ ਉਨਾਂ ਨੂੰ ਤਮੀਜ਼ ਸਿਖਾਉਣ ਦੀ ਮੰਗ ਕੀਤੀ ਜਾਏਗੀ।
ਸਿੱਧੂ ਦੀਆਂ ਹਰਕਤਾਂ ਨਿੰਦਣਯੋਗ, ਪ੍ਰੈਸ ਕੌਂਸਲ ਕਰੇਗੀ ਕਾਰਵਾਈ : ਬਲਵਿੰਦਰ ਜੰਮੂ
ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਅਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਸੁਰੱਖਿਆ ਕਰਮੀਆਂ ਵੱਲੋਂ ਕੀਤਾ ਗਿਆ ਪੱਤਰਕਾਰਾਂ ‘ਤੇ ਹਮਲਾ ਨਿੰਦਣਯੋਗ ਹੈ ਅਤੇ ਸਿੱਧੂ ਵਲੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਮੀਡੀਆ ਕਰਮਚਾਰੀਆਂ ਨਾਲ ਕੀਤੀ ਗਈਆਂ ਹਨ। ਜਿਹੜੀਆਂ ਕਿ ਸਹਿਣਯੋਗ ਨਹੀਂ ਹਨ, ਇਸ ਲਈ ਪ੍ਰੈਸ ਕੌਂਸਲ ਆਫ਼ ਇੰਡੀਆ ਦੀ ਅਗਲੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾਏਗੀ।
ਪਹਿਲਾਂ ਵੀ ਕਈ ਵਾਰ ਮੀਡੀਆ ਨਾਲ ਰਿਹਾ ਟਕਰਾਅ
ਨਵਜੋਤ ਸਿੱਧੂ ਵੱਲੋਂ ਪਹਿਲਾਂ ਵੀ ਕਈ ਵਾਰ ਮੀਡੀਆ ਕਰਮਚਾਰੀਆਂ ਨਾਲ ਬਦਤਮੀਜ਼ੀ ਕੀਤੀ ਗਈ ਹੈ। ਨਵਜੋਤ ਸਿੱਧੂ ਨੇ ਵਿਧਾਨ ਸਭਾ ਵਿੱਚ ਇੱਕ ਸੁਆਲ ‘ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ‘ਤੂੰ ਟੂਚੀਆਂ ਟੂਚਿਆਂ ਗੱਲਾਂ ਕਰ ਰਿਹਾ ਹੈ’। ਨਵਜੋਤ ਸਿੱਧੂ ਤੋਂ ਜਿਹੜਾ ਵੀ ਪੱਤਰਕਾਰ ਸੁਆਲ ਪੁੱਛ ਲੈਂਦਾ ਹੈ ਤਾਂ ਉਹ (ਸਿੱਧੂ) ਜ਼ਿਆਦਾਤਰ ਔਖੇ ਹੋ ਜਾਂਦੇ ਹਨ ਉਹ ਪੱਤਰਕਾਰਾਂ ਨੂੰ ਭਰੀ ਪ੍ਰੈਸ ਕਾਨਫਰੰਸ ਵਿੱਚ ਹੀ ਪੁੱਠਾ-ਸਿੱਧਾ ਬੋਲਦੇ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡਿਨਰ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਵੱਲੋਂ ਘਰ ‘ਚ ਦਿੱਤਾ ਗਿਆ ਸੀ ਨਾ ਕਿ ਹਾਈ ਕਮਿਸ਼ਨ ਵੱਲੋਂ ਕਮਿਸ਼ਨ ਦੇ ਦਫ਼ਤਰ ‘ਚ
ਅਨੁਸ਼ਕਾ ਵਿਰਾਟ ਨਾਲ ਨਹੀਂ ਸਗੋਂ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਦੇ ਸੱਦੇ ‘ਤੇ ਪਹੁੰਚੀ ਸੀ
ਪਰਿਵਾਰ ਸਮੇਤ ਸੱਦਾ ਮਿਲਣ ‘ਤੇ ਖਿਡਾਰੀ ਲਿਜਾ ਸਕਦੈ ਰਿਸ਼ਤੇਦਾਰ
ਲੰਦਨ, 9 ਅਗਸਤ
ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਹਾਈ ਕਮਿਸ਼ਨ ਵੱਲੋਂ ਭਾਰਤੀ ਟੀਮ ਨੂੰ ਦਿੱਤੇ ਡਿਨਰ ਦੇ ਸੱਦੇ ‘ਚ ਵਿਰਾਟ ਕੋਹਲੀ ਦੇ ਨਾਲ ਮੂਹਰਲੀ ਕਤਾਰ ‘ਚ ਅਨੁਸ਼ਕਾ ਸ਼ਰਮਾ ਦੇ ਖੜ੍ਹੇ ਹੋਣ ਦੇ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਣ ਆਪਣੇ ਵੱਲੋਂ ਸਫ਼ਾਈ ਦਿੱਤੀ ਕਿ ਖਿਡਾਰੀਆਂ ਨੂੰ ਉਹਨਾਂ ਦੀਆਂ ਪਤਨੀਆਂ ਸਮੇਤ ਸੱਦੇ ਜਾਣ ‘ਤੇ ਕੋਈ ਵੀ ਪ੍ਰੋਟੋਕਾਲ ਨਹੀਂ ਟੁੱਟਿਆ ਹੈ ਬੀਸੀਸੀਆਈ ਨੇ ਆਪਣੇ ਟਵਿੱਟਰ ‘ਤੇ ਇਹ ਅਨੁਸ਼ਕਾ ਦੀ ਟੀਮ ਇੰਡੀਆ ਨਾਲ ਫੋਟੋ ਜਾਰੀ ਕੀਤੀ ਸੀ ਜਿਸ ਤੋਂ ਬਾਅਦ ਬੀਸੀਸੀਆਈ ਦੀ ਭਰੋਸੇਮੰਦੀ ‘ਤੇ ਸਵਾਲ ਕੀਤੇ ਗਏ ਸਨ
ਬੋਰਡ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨ ਦੇ ਸੂਤਰਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਹਾਈ ਕਮਿਸ਼ਨਰ ਅਤੇ ਉਹਨਾਂ ਦੀ ਪਤਨੀ ਵੱਲੋਂ ਅਨੁਸ਼ਕਾ ਸ਼ਰਮਾ ਨੂੰ ਡਿਨਰ ਲਈ ਸੱਦਾ ਦਿੱਤਾ ਗਿਆ ਸੀ ਅਤੇ ਇਹ ਡਿਨਰ ਹਾਈ ਕਮਿਸ਼ਨ ਅਤੇ ਉਹਨਾਂ ਦੀ ਪਤਨੀ ਵੱਲੋਂ ਆਪਣੇ ਘਰ ‘ਚ ਦਿੱਤਾ ਗਿਆ ਸੀ ਨਾ ਕਿ ਹਾਈ ਕਮਿਸ਼ਨ ਦੇ ਦਫ਼ਤਰ ‘ਚ
ਬੀਸੀਸੀਆਈ ਦੇ ਸੂਤਰ ਨੇ ਵੀ ਮਾਮਲੇ ‘ਤੇ ਕਿਹਾ ਕਿ ਜਦੋਂ ਵੀ ਭਾਰਤੀ ਟੀਮ ਵਿਦੇਸ਼ੀ ਦੌਰੇ ‘ਤੇ ਜਾਂਦੀ ਹੈ ਤਾਂ ਭਾਰਤੀ ਹਾਈ ਕਮਿਸ਼ਨ ਵੱਲੋਂ ਹਰ ਵਾਰ ਖਿਡਾਰੀਆ ਨੂੰ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸੱਦਾ ਦੇਣਾ ਆਮ ਗੱਲ ਹੈ ਅਤੇ ਇਹ ਪੂਰੀ ਤਰ੍ਹਾਂ ਖਿਡਾਰੀ ‘ਤੇ ਨਿਰਭਰ ਹੁੰਦਾ ਹੈ ਕਿ ਉਹ ਆਪਣੇ ਨਾਲ ਕਿਸਨੂੰ ਲੈ ਕੇ ਜਾਂਦਾ ਹੈ ਲੰਦਨ ‘ਚ ਵੀ ਖਿਡਾਰੀਆਂ ਨੂੰ ਪਰਿਵਾਰ ਸਮੇਤ ਆਉਣ ਦਾ ਸੱਦਾ ਮਿਲਿਆ ਸੀ ਅਤੇ ਇੱਥੇ ਵੀ ਪ੍ਰੋਟੋਕਾਲ ਦੀ ਕੋਈ ਉਲੰਘਣਾ ਨਹੀਂ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਾ ਕਹਿਣਾ, ਨਹੀਂ ਮਿਲ ਰਹੀਆਂ ਦਵਾਈਆਂ, ਔਖੀ ਘੜੀ ‘ਚ ਡਿਸਪੈਂਸਰੀਆਂ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀਆਂ 1186 ਪੇਂਡੂ ਡਿਸਪੈਂਸਰੀਆਂ ‘ਚ ਦਵਾਈ ਦੀ ਸਪਲਾਈ ਨੂੰ ਲੈ ਕੇ ਹੀ ਨਵਾਂ ਵਿਵਾਦ ਹੋ ਗਿਆ ਹੈ। ਇਨ੍ਹਾਂ 1186 ਡਿਸਪੈਂਸਰੀਆਂ ਨੂੰ ਚਲਾਉਣ ਵਾਲੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਦਾਅਵਾ ਹੈ ਕਿ ਡਿਸਪੈਂਸਰੀਆਂ ਇਸ ਸਮੇਂ ਔਖੀ ਘੜੀ ਤੋਂ ਲੰਘ ਰਹੀਆਂ ਹਨ, ਕਿਉਂਕਿ ਪਿਛਲੇ 7-8 ਮਹੀਨੇ ਤੋਂ ਸਿਹਤ ਵਿਭਾਗ ਦਵਾਈ ਦੀ ਸਪਲਾਈ ਹੀ ਨਹੀਂ ਦੇ ਰਿਹਾ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਕ ਦਿਨ ਵੀ ਸਪਲਾਈ ਨਹੀਂ ਰੋਕੀ ਗਈ ਤੇ ਪੇਂਡੂ ਡਿਸਪੈਂਸਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੋਵਾਂ ਮੰਤਰੀਆਂ ਦੇ ਵੱਖਰੇ-ਵੱਖਰੇ ਦਾਅਵੇ ਹੋਣ ਕਾਰਨ ਇਹ ਜਾਣਕਾਰੀ ਨਹੀਂ ਮਿਲ ਰਹੀ ਹੈ ਕਿ ਕਿਹੜਾ ਮੰਤਰੀ ਸੱਚ ਬੋਲ ਰਿਹਾ ਹੈ ਤੇ ਕਿਹੜਾ ਮੰਤਰੀ ਝੂਠ ਬੋਲ ਰਿਹਾ ਹੈ।
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਕਹਿਣਾ, ਇੱਕ ਦਿਨ ਵੀ ਨਹੀਂ ਰੋਕੀ ਸਪਲਾਈ, ਵਿਤਕਰੇ ਦਾ ਸਵਾਲ ਨਹੀਂ
ਜਾਣਕਾਰੀ ਅਨੁਸਾਰ ਪੰਜਾਬ ‘ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਪਿੰਡਾਂ ‘ਚ ਲਗਭਗ 1186 ਡਿਸਪੈਂਸਰੀਆਂ ਚਲਾਈ ਜਾ ਰਹੀਆਂ ਹਨ। ਇਨ੍ਹਾਂ ਡਿਸਪੈਂਸਰੀਆਂ ‘ਚ ਦਵਾਈ ਦਾ ਇੰਤਜ਼ਾਮ ਕਰਨ ਦਾ ਜਿੰਮਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿੰਮੇ ਹੈ ਪਰ ਦਵਾਈਆਂ ਦੀ ਸਪਲਾਈ ਪਿਛਲੇ ਕਾਫ਼ੀ ਸਾਲਾਂ ਤੋਂ ਸਿਹਤ ਵਿਭਾਗ ਕਰਦਾ ਆ ਰਿਹਾ ਹੈ। ਹਰ ਡਿਸਪੈਂਸਰੀ ਨੂੰ ਹਰ ਮਹੀਨੇ 4500 ਰੁਪਏ ਦੀ ਦਵਾਈ ਮਿਲਦੀ ਹੈ ਤੇ ਪੇਂਡੂ ਡਿਸਪੈਂਸਰੀ ਨੂੰ ਚਲਾਉਣ ਵਾਲਾ ਡਾਕਟਰ ਖ਼ੁਦ ਆਪਣੇ ਆਪਣੇ ਜ਼ਿਲ੍ਹੇ ਦੇ ਦਵਾਈਆਂ ਦੇ ਵੇਅਰਹਾਊਸ ‘ਚੋਂ ਦਵਾਈਆਂ ਦਾ ਵਾਊਚਰ ਭਰਦੇ ਹੋਏ ਦਵਾਈ ਲੈ ਕੇ ਆ ਸਕਦਾ ਹੈ ਪਰ ਪਿਛਲੇ 2-3 ਸਾਲਾਂ ਤੋਂ ਦਵਾਈ ਸਪਲਾਈ ਨਾਲ ਬਣੀ ਰਕਮ ਦੀ ਅਦਾਇਗੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਾ ਕਰਨ ਦੇ ਚਲਦੇ ਸਿਹਤ ਵਿਭਾਗ ਵੱਲੋਂ ਦਸੰਬਰ 2017 ‘ਚ ਦਵਾਈਆਂ ਦੀ ਸਪਲਾਈ ਕਰਨਾ ਬੰਦ ਕਰ ਦਿੱਤਾ ਗਿਆ ਸੀ।
ਪੰਜਾਬ ਦੀਆਂ 1186 ਡਿਸਪੈਂਸਰੀਆਂ ਨੂੰ ਨਹੀਂ ਮਿਲ ਰਹੀਆਂ ਪਿਛਲੇ 8 ਮਹੀਨੇ ਤੋਂ ਦਵਾਈਆਂ
ਇਸ ਨੂੰ ਲੈ ਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਾਫ਼ੀ ਜਿਆਦਾ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਪਰ ਉਨ੍ਹਾਂ ਦੀ ਨਰਾਜ਼ਗੀ ਕਿਸੇ ਕੰਮ ਨਹੀਂ ਆਈ ਤੇ ਹੁਣ ਤੱਕ ਪਿੰਡਾਂ ‘ਚ ਦਵਾਈ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ। ਦੂਜੇ ਪਾਸੇ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਵਾਈ ਦੀ ਸਪਲਾਈ ਰੋਕਣ ਦੇ ਮਾਮਲੇ ਨੂੰ ਝੂਠਾ ਕਰਾਰ ਦਿੰਦੇ ਹੋਏ ਇਸ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਬ੍ਰਹਮ ਮਹਿੰਦਰਾ ਕੁਝ ਵੀ ਬੋਲਣ ਪਰ ਨਹੀਂ ਮਿਲ ਰਹੀ ਦਵਾਈ: ਬਾਜਵਾ
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਭਾਵੇਂ ਕੁਝ ਮਰਜ਼ੀ ਕਹੀ ਜਾਣ ਪਰ ਸੱਚਾਈ ਇਹ ਹੈ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਔਖੇ ਦੌਰ ‘ਚੋਂ ਨਿਕਲ ਰਹੀਆਂ ਹਨ ਤੇ ਸਿਹਤ ਵਿਭਾਗ ਵੱਲੋਂ ਦਵਾਈ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਉਹ ਪੈਸੇ ਦਾ ਇੰਤਜ਼ਾਮ ਕਰ ਰਹੇ ਹਨ ਤਾਂ ਕਿ ਪੈਸੇ ਦੇ ਕੇ ਸਪਲਾਈ ਲਈ ਜਾਵੇ। ਉਨ੍ਹਾਂ ਬ੍ਰਹਮ ਮਹਿੰਦਰਾ ਦੇ ਦਾਅਵੇ ਬਾਰੇ ਕਿਹਾ ਕਿ ਬ੍ਰਹਮ ਮਹਿੰਦਰਾ ਵੱਡੇ ਲੀਡਰ ਤੇ ਸੀਨੀਅਰ ਮੰਤਰੀ ਹਨ, ਉਨ੍ਹਾਂ ਨੂੰ ਅਧਿਕਾਰੀਆਂ ਨੇ ਗੁੰਮਰਾਹ ਕੀਤਾ ਹੋਣਾ ਹੈ।
ਅਧਿਕਾਰੀ ਮੈਨੂੰ ਨਹੀਂ ਬੋਲ ਸਕਦੇ ਹਨ ਝੂਠ: ਬ੍ਰਹਮ ਮਹਿੰਦਰਾ
ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਦੀ ਸਪਲਾਈ ਉਹ ਨਹੀਂ ਰੋਕ ਸਕਦੇ ਕਿਉਂਕਿ ਉਨ੍ਹਾਂ ਨੇ ਵੀ ਪਿੰਡਾਂ ਦੇ ਲੋਕਾਂ ਨੂੰ ਜਵਾਬ ਦੇਣਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁੱਛ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਦਿਨ ਵੀ ਦਵਾਈਆਂ ਦੀ ਸਪਲਾਈ ਨਹੀਂ ਰੋਕੀ ਗਈ ਤੇ ਇਸ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਇੰਜ ਕਿਉਂ ਕਹਿ ਰਹੇ ਹਨ, ਉਹ ਕੁਝ ਨਹੀਂ ਕਹਿ ਸਕਦੇ ਹਨ।
ਸਾਜ਼ਿਸ਼ ਦਾ ਸ਼ਿਕਾਰ ਹੋ ਰਹੀਆਂ ਹਨ ਡਿਸਪੈਂਸਰੀਆਂ: ਡਾ. ਅਸਲਮ
ਪੇਂਡੂ ਡਾਕਟਰ ਯੂਨੀਅਨ ਦੇ ਪ੍ਰਧਾਨ ਡਾ. ਅਸਲਮ ਪਰਵੇਜ਼ ਨੇ ਕਿਹਾ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਸਾਜ਼ਿਸ਼ ਦਾ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ ਸਿਹਤ ਵਿਭਾਗ ਜਾਣਬੁੱਝ ਕੇ ਤੰਗ ਕਰਦੇ ਹੋਏ ਪਿੰਡਾਂ ਦੇ ਡਾਕਟਰਾਂ ਨੂੰ ਆਪਣੇ ਵਿਭਾਗ ‘ਚ ਲੈ ਕੇ ਆਉਣਾ ਚਾਹੁੰਦਾ ਹੈ। ਇਸ ਲਈ ਪਿਛਲੇ 7-8 ਮਹੀਨੇ ਤੋਂ ਦਵਾਈ ਦੀ ਸਪਲਾਈ ਰੋਕੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ 1 ਜੁਲਾਈ ਤੋਂ ਭੁੱਖ ਹੜਤਾਲ ‘ਤੇ ਬੈਠਣਗੇ ਤਾਂ ਕਿ ਬ੍ਰਹਮ ਮਹਿੰਦਰਾ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਖ਼ਤਮ ਹੋ ਸਕੇ।