Looted - Sach Kahoon Punjabi
ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ
ਦਿਨ-ਦਿਹਾੜੇ ਬੇਖੌਫ਼ ਕਾਰੋਬਾਰੀ ਦੇ ਘਰ ਦਾਖਲ ਹੋਏ ਬਦਮਾਸ਼ਾਂ ਦੀ ਕਰਤੂਤ ਸੀਸੀਟੀਵੀ ’ਚ ਕੈਦ (Loot)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਕਾਰੋਬਾਰੀ ਦੇ ਘਰ ’ਚ ਦਿਨ- ਦਿਹਾੜੇ ਦਾਖਲ ਹੋਏ 3 ਬਦਮਾਸ਼ਾਂ ਨੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ  (Loot) ਕਰਕੇ ਬੇਖੌਫ਼ ਲੱਖਾਂ ਦੀ ਕੀਮਤ ਦਾ ਸੋਨਾ ਤੇ ਨਗਦੀ ਲੁੱਟ ਲਈ। ਘਟਨਾ ਸੀਸੀਟੀਵ ਕੈਮਰੇ ’ਚ ਕੈਦ ਹੋ ਗਈ। ਜਿਸ ਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। ਪੀੜਤ ਪਰਿਵਾਰ ਦੇ ਮੈਂਬਰ ਰਮੇਸ਼ ਕੁਮਾਰ ਵਾਸੀ ਹੰਬੜਾਂ ਰੋਡ ਗਰੇਟਰ ਕੈਲਾਸ ਨੇ ਦੱਸਿਆ ਕਿ ਬਦਮਾਸ਼ਾਂ ਵੱਲੋਂ ਚਿੱਟੇ ਦਿਨ ਉਨਾਂ ਦੇ ਘਰ ਦਾਖਲ ਹੋ ਕੇ ਨਾ ਸਿਰਫ਼ ਘਰ ਦੀ ਮਹਿਲਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸਗੋਂ ਘਰ ਅੰਦਰ ਪਿਆ ਲੱਖਾਂ ਰੁਪਏ ਦੀ ਕੀਮਤ ਦਾ ਸੋਨਾ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੈ ਗਏ।
ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ, ਪੋਤਾ ਗੰਭੀਰ ਜਖ਼ਮੀ
ਉਨਾਂ ਦੱਸਿਆ ਕਿ ਬਦਮਾਸਾਂ ਨੇ ਲੁੱਟ ਕਰਨ ਤੋਂ ਪਹਿਲਾਂ ਉਸਦੇ ਬੇਟੇ ਮਾਧਵ ਦੇ ਸਾਹਮਣੇ ਉਸਦੀ ਪਤਨੀ ਸੀਖਾ ਜਿੰਦਲ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ’ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ ਤੇ ਉਸ ਕੋਲੋਂ 4 ਸੋਨੇ ਦੀਆਂ ਚੂੜੀਆਂ ਅਤੇ ਸੋਨੇ ਦੀਆਂ 3 ਮੁੰਦਰੀਆਂ ਲੁੱਟ ਕੇ ਲੈ ਗਏ। ਰਮੇਸ ਮੁਤਾਬਿਕ ਇਸ ਪਿੱਛੋਂ ਬਦਮਾਸ਼ ਉਸਦੀ 85 ਸਾਲਾ ਮਾਤਾ ਦੇ ਕੰਨਾਂ ’ਚ ਪਾਏ ਟੋਪਸ ਅਤੇ ਚੂੜੀਆਂ ਵੀ ਜ਼ਬਰਦਸਤੀ ਉਤਾਰ ਕੇ ਰਫ਼ੂ ਚੱਕਰ ਹੋ ਗਏ। (Loot) ਉਨਾਂ ਦੱਸਿਆ ਕਿ ਆਪਣੇ ਸਾਹਮਣੇ ਆਪਣੀ ਮਾਂ ਦੀ ਹੁੰਦੀ ਕੁੱਟਮਾਰ ਕਰਨ ਉਸਦਾ ਬੇਟਾ ਮਾਧਵ ਸਦਮੇ ’ਚ ਹੈ। ਰਮੇਸ ਨੇ ਦੱਸਿਆ ਕਿ ਉਨਾਂ ਦਾ ਹੌਜਰੀ ਦਾ ਕਾਰੋਬਾਰ ਹੈ।
ਇਸ ਲਈ ਉਹ ਸਵੇਰ ਹੀ ਕੰਮ ’ਤੇ ਚਲਾ ਗਿਆ ਸੀ। ਜਿੱਥੇ ਦੁਪਿਹਰ ਸਵਾ ਦੋ ਕੁ ਵਜੇ ਦੇ ਕਰੀਬ ਉਨਾਂ ਦੇ ਘਰ ਉਕਤ ਘਟਨਾਂ ਵਾਪਰੀ। ਜਿਉਂ ਹੀ ਉਨਾਂ ਨੂੰ ਸੂਚਨਾ ਮਿਲੀ। ਉਹ ਫੌਰਨ ਘਰ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨਾਂ ਦੱਸਿਆ ਕਿ ਨਕਾਬਪੋਸ਼ ਲੁਟੇਰਿਆਂ ਵੱਲੋਂ ਉਨਾਂ ਦੇ ਘਰ ਕੀਤੀ ਗਈ ਲੁੱਟ ਤੇ ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰਅਿਾਂ ’ਚ ਕੈਦ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਪੀਏਯੂ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਤਫਤੀਸ ਸ਼ੁਰੂ ਕਰ ਦਿੱਤੀ।
ਅੰਦਰੋਂ ਲੁੱਟਿਆ ਜਾ ਰਿਹਾ Punjab
ਅੰਦਰੋਂ ਲੁੱਟਿਆ ਜਾ ਰਿਹਾ Punjab
ਪੰਜਾਬ (Punjab) ਸਰਹੱਦੀ ਖਿੱਤਾ ਹੋਣ ਕਾਰਨ ਪ੍ਰਾਚੀਨ ਸਮੇਂ ਤੋਂ ਲੁੱਟ ਦਾ ਸ਼ਿਕਾਰ ਰਿਹਾ। ‘ਸੋਨੇ ਦੀ ਚਿੜੀ’ ਭਾਰਤ ਨੂੰ ਲੁੱਟਣ ਲਈ ਅਬਦਾਲੀ, ਦੁੱਰਾਨੀ ਵਰਗੇ ਜਿੱਥੇ ਤਲਵਾਰ ਦੇ ਬਲ ’ਤੇ ਆਏ, ਉੱਥੇ ਅੰਗਰੇਜ਼, ਫਰਾਂਸੀਸੀ, ਡੱਚ, ਪੁਰਤਗਾਲੀ ਵਪਾਰ ਦੇ ਬਹਾਨੇ ਆਏ। ਮਕਸਦ ਸਭ ਦਾ ਇੱਕ ਸੀ-ਭਾਰਤ ਨੂੰ ਲੁੱਟਣਾ ਪੰਜਾਬ ਦੀ ਧਰਤੀ ਜਰਖੇਜ਼ ਹੈ ਤੇ ਹਮਲਾਵਰ ਪੰਜਾਬ ਨੂੰ ਹੀ ਲੁੱਟ-ਲੁੱਟ ਨਿਹਾਲ ਹੋ ਜਾਂਦੇ ਸਨ। ਸਦੀਆਂ ਮਗਰੋਂ ਆਖਰ ਬਾਹਰੀ ਲੁਟੇਰਿਆਂ ਤੋਂ ਅਜ਼ਾਦੀ ਮਿਲ ਗਈ।
ਅੱਜ ਦੇਸ਼ ਕੋਲ ਮਜ਼ਬੂਤ ਫੌਜ ਹੈ ਪਰ ਅੰਦਰੂਨੀ ਲੁੱਟ ਨੇ ਘਾਤਕ ਰੂਪ ਧਾਰਨ ਕਰ ਲਿਆ ਹੈ। ਲੁੱਟਣ ਬਾਹਰੋਂ ਵੀ ਤਕੜੇ ਆਉਂਦੇ ਸਨ ਤੇ ਅੱਜ ਅੰਦਰੂਨੀ ਲੁੱਟ ਵੀ ਤਕੜੇ ਹੀ ਕਰ ਰਹੇ ਹਨ। ਲੋਕਾਂ ਦੇ ਚੁਣੇ ਹੋਏ ਜਿਨ੍ਹਾਂ ਨੁਮਾਇੰਦਿਆਂ ਨੇ ਲੋਕਾਂ ਲਈ ਰੋਟੀ-ਰੋਜ਼ੀ ਦਾ ਪ੍ਰਬੰਧ ਕਰਨਾ ਸੀ ਉਹ ਆਗੂ ਹੀ ਰੱਬ ਦੀ ਸਹੁੰ ਚੁੱਕ ਕੇ ਮੁੱਕਰ ਗਏ ਹਨ। ਸਿਆਸੀ ਆਗੂ ਧਾਰਮਿਕ ਸਥਾਨਾਂ ’ਤੇ ਮੱਥੇ ਟੇਕ ਕੇ ਫਰਜ ਨਿਭਾਉਣ ਤੇ ਸੱਚ ਦੇ ਰਾਹ ਤੁਰਨ ਦੀਆਂ ਕਸਮਾਂ ਖਾ ਕੇ ਵੀ ਲੋਕਾਂ (ਸਰਕਾਰੀ ਖ਼ਜ਼ਾਨੇ ਨੂੰ) ਨੂੰ ਲੁੱਟਣ ਦੇ ਰਾਹ ਪਏ ਹਨ।
ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ (ਟੈਕਸ) ਦੀ ਲੁੱਟ ਕਰ ਰਹੇ ਹਨ ਅੱਜ ਪੰਜਾਬ (Punjab) ’ਚ ਕੋਈ ਵੀ ਪਾਰਟੀ ਨਹੀਂ ਬਚੀ ਜਿਹੜੀ ਸਰਕਾਰੀ ਪੈਸਾ ਖਾਣ ਦੇ ਦੋਸ਼ਾਂ ਤੋਂ ਬਚੀ ਹੋਵੇ। ਕੋਈ ਅਨਾਜ ਮੰਡੀਆਂ ਦੀ ਢੋਆ-ਢੁਆਈ ’ਚ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕੋਈ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ, ਕੋਈ ਦਰੱਖਤ ਵੇਚ ਖਾ ਗਿਆ ਤੇ ਕੋਈ ਰਿਸ਼ਵਤ ’ਚੋਂ ਹਿੱਸਾ ਲੈ ਗਿਆ। ਸਾਬਕਾ ਮੰਤਰੀ, ਵਿਧਾਇਕ, ਨਿਗਮਾਂ ਦੇ, ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਅਤੇ ਉੱਚ ਅਧਿਕਾਰੀ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ।
ਬਾਹਰੀ ਹਮਲਾਵਰ ਝੂਠ ਨਹੀਂ ਸਨ ਬੋਲਦੇ
ਇੱਕ ਸਾਬਕਾ ਮੁੱਖ ਮੰਤਰੀ ਦੇ ਸਿਰ ਤਿੰਨ ਮਹੀਨਿਆਂ ’ਚ 60 ਲੱਖ ਰੁਪਏ ਦੀ ਰੋਟੀ-ਪਾਣੀ ਦਾ ਖਰਚਾ ਬੋਲਿਆ ਹੈ ਉਸ ਸੂਬੇ (Punjab) ਦੇ ਮੁੱਖ ਮੰਤਰੀ ਦੀ ਕੋਠੀ ’ਚ ਹਰ ਮਹੀਨੇ 20 ਲੱਖ ਦੀ ਰੋਟੀ ਖਾਧੀ ਗਈ। ਜਿਸ ਸੂਬੇ ਦੇ ਇੱਕ ਕਰੋੜ ਤੋਂ 53 ਲੱਖ ਲੋਕ ਭਾਵ ਅੱਧੀ ਅਬਾਦੀ ਲੋਕ ਸਸਤੇ ਮੁੁਫ਼ਤ ਸਰਕਾਰੀ ਰਾਸ਼ਨ ਨਾਲ ਗੁਜ਼ਾਰਾ ਕਰਦੀ ਹੈ। ਇਮਾਨ ਕਿੱਥੇ ਹੈ? ਬਾਹਰੀ ਹਮਲਾਵਰ ਝੂਠ ਨਹੀਂ ਸਨ ਬੋਲਦੇ, ਪਖੰਡ ਨਹੀਂ ਸੀ ਕਰਦੇ। ਆਪਣੇ-ਆਪ ਨੂੰ ਲੁਟੇਰੇ ਦੱਸਦੇ ਸਨ ਪਰ ਅੱਜ ਮਿੱਠਾ-ਮਿੱਠਾ ਬੋਲ ਕੇ ਸੱਚ ਤੇ ਲੋਕ ਸੇਵਾ ਦੇ ਰਾਹ ’ਤੇ ਚੱਲਣ ਦਾ ਦਾਅਵਾ ਕਰਨ ਆਗੂ ਵਾਲੇ ਲੋਕਾਂ ਦੇ ਹੱਕ ਖਾ ਰਹੇ ਹਨ। ਰਾਖਾ ਹੀ ਖੇਤ ਨੂੰ ਨਿਗਲਣ ਲੱਗਾ ਹੈ।
ਅਸਲ ’ਚ ਦੇਸ਼ ’ਚ ਗਰੀਬੀ, ਬੇਰੁਜ਼ਗਾਰੀ, ਬਦਹਾਲੀ ਦੀ ਜੜ੍ਹ ਹੀ ਸਿਆਸੀ ਤੇ ਪ੍ਰਸ਼ਾਸਨਿਕ ਭਿ੍ਰਸ਼ਟਾਚਾਰ ਹੈ। ਦੇਸ਼ ਅੰਦਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਦੇਸ਼ ਦੀ ਹਰ ਸਮੱਸਿਆ ਦਾ ਹੱਲ ਦੇਸ਼ ਦੇ ਅੰਦਰ ਹੀ ਹੈ। ਜੇਕਰ ਸਿਆਸੀ ਆਗੂ ਇਮਾਨਦਾਰੀ ’ਤੇ ਪਹਿਰਾ ਦੇਣ ਤਾਂ ਲੱਖਾਂ ਨੌਜਵਾਨਾਂ ਨੂੰ ਅੱਜ ਆਈਲੈਟਸ ਸੈਂਟਰਾਂ ’ਤੇ ਇੱਕ-ਦੂਜੇ ਦੇ ਪੈਰ ਮਿੱਧਣ ਦੀ ਲੋੜ ਹੀ ਨਾ ਪਵੇ। ਦੇਸ਼ ਦੇ ਸਿਆਸੀ ਆਗੂਆਂ ਤੋਂ ਅੱਕੇ ਨੌਜਵਾਨਾਂ ਕੋਲ ਵਿਦੇਸ਼ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਕਿਉਂਕਿ ਜਾਂਚ ਵੀ ਸੱਚ ਸਾਹਮਣੇ ਲਿਆਵੇਗੀ ਇਸ ਦਾ ਵੀ ਭਰੋਸਾ ਤਾਂ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਸ਼ੇ ਦੀ ਪੂਰਤੀ ਲਈ ਪਤੀ-ਪਤਨੀ ਨੇ ਲੁੱਟਿਆ ਸੀ ਅੱਖਾਂ ’ਚ ਮਿਰਚਾਂ ਪਾ ਕੇ ਸੋਨਾ
ਪੁਲਿਸ ਨੇ 24 ਘੰਟਿਆਂ ਅੰਦਰ ਸੁਲਝਾਈ ਲੁੱਟ ਦੀ ਗੁੱਥੀ
ਬਠਿੰਡਾ, (ਸੁਖਜੀਤ ਮਾਨ)। ਸ਼ੁੱਕਰਵਾਰ ਨੂੰ ਬਠਿੰਡਾ ਦੇ ਧੋਬੀ ਬਜ਼ਾਰ ’ਚ ਸਥਿਤ ਫੈਸ਼ਨ ਜਿਊਲਰਜ਼ ਦੇ ਮਾਲਕ ਭੀਮ ਸੈਨ ਦੀਆਂ ਅੱਖਾਂ ’ਚ ਪੇਪਰ ਸਪ੍ਰੇਅ ਪਾ ਕੇ ਸੋਨਾ ਲੁੱਟਣ ਵਾਲੇ ਮਾਮਲੇ ਦੀ ਗੁੱਥੀ ਪੁਲਿਸ ਨੇ 24 ਘੰਟਿਆਂ ’ਚ ਹੀ ਸੁਲਝਾ ਲਈ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਪਤੀ-ਪਤਨੀ ਨੇ ਦਿੱਤਾ ਸੀ ਪੁਲਿਸ ਮੁਤਾਬਿਕ ਇਹ ਦੋਵੇਂ ਪਤੀ-ਪਤਨੀ ਨਸ਼ੇ ਕਰਨ ਦੇ ਆਦੀ ਸਨ।
ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਸ ਲੁੱਟ ਦੇ ਸਬੰਧ ’ਚ ਸਨੀ ਕੁਮਾਰ ਪੁੱਤਰ ਅਮੀਰ ਚੰਦ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਉਰਫ ਨੂਰ ਵਾਸੀਅਨ ਜੋਗੀ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਘਰੋਂ ਸੋਨੇ ਦੀਆਂ 8 ਚੈਨੀਆਂ ਅਤੇ ਪੰਜ ਜੋੜੇ ਟੌਪਸ ਬਰਾਮਦ ਕੀਤੇ ਹਨ ਜਿੰਨ੍ਹਾਂ ਦਾ ਵਜ਼ਨ 97.84 ਗਰਾਮ ਬਣਦਾ ਹੈ।
ਪੁਲਿਸ ਨੇ ਜੋੜੇ ਕੋਲੋਂ ਵਾਰਦਾਤ ਲਈ ਵਰਤਿਆ ਪੇਪਰ ਸਪਰੇਅ ਅਤੇ ਐਕਟਿਵਾ ਵੀ ਬਰਾਮਦ ਕਰ ਲਈ ਹੈ। ਐਸਐਸਪੀ ਨੇ ਇਸ ਵਾਰਦਾਤ ਨੂੰ ਹੱਲ ਕਰਨ ਵਾਲੀ ਪੁਲਿਸ ਟੀਮ ਦੀ ਪਿੱਠ ਵੀ ਥਾਪੜੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਪੀਡੀ ਬਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੀਆਈਏ ਸਟਾਫ ਵਨ ਦੇ ਇੰਚਾਰਜ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਪੜਤਾਲ ਦਾ ਜਿੰਮਾ ਸੌਂਪਿਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਸੀਸੀਟੀਵੀ ਦੀ ਫੁਟੇਜ ਅਤੇ ਹੋਰ ਪਹਿਲੂਆਂ ਦੇ ਅਧਾਰ ’ਤੇ ਸਨੀ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਨਾਮਜਦ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅੱਜ ਦੋਵਾਂ ਨੂੰ ਰਾਮਪੁਰਾ ਗਰਿੱਡ ਕੋਲੋਂ ਐਕਟਿਵਾ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਲੁੱਟਿਆ ਸਮਾਨ ਬਰਾਮਦ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਡਾਂਸਰ ਹੈ ਜਦੋਂਕਿ ਸਨੀ ਆਟੋ ਰਿਕਸ਼ਾ ਚਲਾਉਂਦਾ ਹੈ। ਦੋਵੇਂ ਨਸ਼ਾ ਕਰਦੇ ਸਨ ਜਿਸ ਦੀ ਪੂਰਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ਤੋਂ ਪਹਿਲਾਂ ਸਰਬਜੀਤ ਕੌਰ ਮਾਨਸਾ ਵਿਆਹੀ ਹੋਈ ਸੀ ਜਿਸ ਵਿਆਹ ਤਹਿਤ ਉਨ੍ਹਾਂ ਦੀਆਂ 19-20 ਸਾਲ ਦੀਆਂ ਦੋ ਲੜਕੀਆਂ ਅਤੇ 12 ਕੁ ਸਾਲ ਦਾ ਲੜਕਾ ਹੈ। ਉਸਨੇ ਦੂਜਾ ਵਿਆਹ ਸਨੀ ਕੁਮਾਰ ਵਾਸੀ ਕੁੱਤਾਵੱਡ ਤਹਿ. ਐਲਨਾਬਾਦ ਜ਼ਿਲ੍ਹਾ ਸਰਸਾ ਹਾਲ ਆਬਾਦ ਜੋਗੀ ਨਗਰ ਬਠਿੰਡਾ ਨਾਲ ਕਰਵਾਇਆ ਹੋਇਆ ਹੈ ਜਿਸ ਤੋਂ ਉਨ੍ਹਾਂ ਦੇ ਇੱਕ ਲੜਕੀ ਕਰੀਬ 3 ਸਾਲ ਦੀ ਹੈ ਐਸਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਪੁੱਛ ਪੜਤਾਲ ਕੀਤੀ ਜਾਏਗੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਏਕੋਟ | ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ‘ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਭਾਰੀ ਵਾਧਾ ਹੋਇਆ ਹੈ, ਪਰ ਪੁਲਿਸ ਨੂੰ ਹੁਣ ਤੱਕ ਇਸ ਸਬੰਧੀ ਕੋਈ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ। ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਡਰ ਦਾ ਮਾਹੌਲ ਹੈ  ਚੋਰਾਂ ਨੇ ਇਸੇ ਲੜੀ ਤਹਿਤ ਸਵੇਰੇ ਤਕਰੀਬਨ 3:30 ਤੇ ਸ਼ਹਿਰ ਤੋਂ ਬਾਹਰ ਬਰਨਾਲਾ ਰੋਡ ਸਥਿੱਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਸਕੂਲ ਦੇ ਦਫਤਰ ‘ਚੋਂ ਦੋ ਲੱਖ ਦੀ ਨਗਦੀ ਲੁੱਟ ਲਈ ਅਤੇ ਜਾਂਦੇ ਸਮੇਂ ਸਕੂਲ ਦੇ ਚੌਕੀਦਾਰ ਦਾ ਮੋਟਰਸਾਈਕਲ ਵੀ ਨਾਲ ਲੈ ਗਏ।
ਘਟਨਾਂ ਸਬੰਧੀ ਸਕੂਲ ਦੀ ਪ੍ਰਿੰਸੀਪਲ ਸਿਸਟਰ ਅੰਜ਼ਨਾਂ ਨੇ ਪੁਲਿਸ ਕੋਲ ਲਿਖਵਾਏ ਆਪਣੇ ਬਿਆਨਾਂ ‘ਚ ਦੱਸਿਆ ਕਿ ਸਕੂਲ ਦੇ ਚੌਕੀਦਾਰ ਸਾਧੂ ਸਿੰਘ ਵਾਸੀ ਮਾਣੂੰਕੇ ਅਨੁਸਾਰ ਅੱਜ ਸਵੇਰੇ 3:30 ਦੇ ਕਰੀਬ ਬੰਦੂਕ ਅਤੇ ਤੇਜਧਾਰ ਹਥਿਆਰਾਂ ਨਾਲ ਲੈੱਸ 8-10 ਵਿਅਕਤੀ ਗਲੀ ਵਾਲੀ ਸਾਇਡ ਤੋਂ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋਏ ਅਤੇ ਚੌਕੀਦਾਰ ਸਾਧੂ ਸਿੰਘ ਨੂੰ ਬੰਦੂਕ ਦੀ ਨੋਕ ਤੇ ਲੈ ਕੇ ਉਸਦੇ ਹੱਥ ਅਤੇ ਮੂੰਹ ਬੰਨ ਦਿੱਤਾ। ਇਸ ਤੋਂ ਬਾਅਦ ਉਹ ਰਿਸੈਪਸ਼ਨ ਰੂਮ ਦਾ ਗੇਟ ਤੋੜ ਕੇ ਉਸ ਦੇ ਨਾਲ ਬਣੇ ਕੈਸ਼ ਰੂਮ ‘ਚ ਦਾਖਲ ਹੋਏ ਅਤੇ ਉੱਥੇ ਪਈ ਅਲਮਾਰੀ ਅਤੇ ਸੇਫ ਤੋੜ ਕੇ ਉੱਥੇ ਪਏ 2 ਲੱਖ ਤੋਂ ਵਧੇਰੇ ਦੀ ਨਗਦੀ ਲੁੱਟ ਕੇ ਲੈ ਗਏ ਅਤੇ ਪ੍ਰਿੰਸੀਪਲ ਦਫਤਰ ਸਮੇਤ ਹੋਰ ਕਮਰਿਆਂ ਦੀ ਫਰੋਲਾ ਫਰਾਲੀ ਵੀ ਕੀਤੀ ਅਤੇ ਜਾਂਦੇ ਸਮੇਂ ਉਕਤ ਚੋਰ ਚੌਕੀਦਾਰ ਸਾਧੂ ਸਿੰਘ ਦਾ ਮੋਟਰਸਾਈਕਲ ਵੀ ਨਾਲ ਲੈ ਗਏ।
ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਸਕੂਲ ‘ਚ ਪੁੱਜੇ ਅਤੇ ਪੁਲਿਸ ਨੇ ਸਕੂਲ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਟੇਰੇ ਗੋਲੀਬਾਰੀ ਕਰਕੇ ਵਪਾਰੀ ਤੋਂ 80 ਹਜਾਰ ਰੁਪਏ ਲੁੱਟਕੇ ਫਰਾਰ
ਬਠਿੰਡਾ। ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ‘ਚ ਅੱਜ ਦੋ ਲੁਟੇਰਿਆਂ ਨੇ ਫਾਇਰਿੰਗ ਕਰਕੇ ਇੱਕ ਵਪਾਰੀ ਤੋਂ 80 ਹਜਾਰ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪੁਲਿਸ ਨੇ ਕੇਸ ਦਰਜ ਕਰਕੇ ਲੁਟੇਰਿਆਂ ਦੀ ਤਲਾਸ਼ ‘ਚ ਜੁਟਣ ਦਾ ਦਾਅਵਾ ਕੀਤਾ ਹੈ ਵਾਰਦਾਤ ਦੀ ਸੂਚਨਾ ਮਿਲਦਿਆਂ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ (ਡੀ)ਸਵਰਨ ਸਿੰਘ ਖੰਨਾ , ਡੀਐਸਪੀ ਫੂਲ ਗੁਰਪ੍ਰੀਤ ਸਿੰਘ ਅਤੇ ਸੀਆਈਏ ਸਟਾਫ ਟੂ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ
ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 10.30 ਵਜੇ ਪਲਾਈਵੁੱਡ ਦਾ ਕਾਰੋਬਾਰੀ ਰਜਿੰਦਰ ਕੁਮਾਰ ਪੁੱਤਰ ਮਥਰਾ ਦਾਸ ਵਾਸੀ ਭਗਤਾ ਭਾਈ ਐਚਡੀਐਫਸੀ ਦੀ ਭਗਤਾ ਭਾਈ ਬਰਾਂਚ ਵਿੱਚੋਂ 2 ਲੱਖ 80 ਹਜਾਰ ਰੁਪਏ ਕਢਵਾ ਕੇ ਆਪਣੀ ਦੁਕਾਨ ਤੇ ਆਇਆ ਸੀ ਇਸੇ ਦੌਰਾਨ ਜਦੋਂ ਉਹ ਦੁਕਾਨ ‘ਤੇ ਪੁੱਜਾ ਤਾਂ ਉਸ ਨੂੰ ਕਿਸੇ ਨੇ ਪਿੱਛੋਂ ਜੱਫਾ ਪਾ ਲਿਆ ਅਤੇ ਥੈਲਾ ਖੋਹਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਰਜਿੰਦਰ ਕੁਮਾਰ ਨੇ ਇਸ ਨੂੰ ਮਜਾਕ ਸਮਝਿਆ ਪਰ ਜਦੋਂ ਉਸ ਨੂੰ ਅਸਲੀਅਤ ਸਮਝ ਪਈ ਤਾਂ ਉਹ ਜੱਫਾ ਮਾਰਨ ਵਾਲੇ ਨੌਜਵਾਨ ਨਾਲ ਭਿੜ ਗਿਆ ਇਸ ਜੱਦੋਜਹਿਦ ‘ਚ ਲੁਟੇਰੇ ਦੇ ਦੂਸਰੇ ਸਾਥੀ ਨੇ ਗੋਲੀ ਚਲਾ ਦਿੱਤੀ ਅਤੇ ਪੈਸਿਆਂ ਵਾਲਾ ਬੈਗ ਖੋਹ ਕੇ ਕਾਰ ਰਾਹੀਂ ਫਰਾਰ ਹੋ ਗਏ ਗੋਲੀਆਂ ਚਲਾਉਣ ਕਾਰਨ ਕਿਸੇ ਮਾੜੀ ਘਟਨਾਂ ਵਾਪਰਨ ਤੋਂ ਬਚਾਅ ਰਿਹਾ ਪਰ ਲੋਕ ਇੱਕਦਮ ਖੌਫਜ਼ਦਾ ਹੋ ਗਏ ਪਤਾ ਲੱਗਿਆ ਹੈ ਕਿ ਕਾਰ ਦਾ ਇੱਕ ਲੜਕੇ ਨੇ ਪਿੱਛਾ ਵੀ ਕੀਤਾ ਪਰ ਸਫਲਤਾ ਨਹੀਂ ਮਿਲੀ ਵਪਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਦੋ ਲੱਖ ਰੁਪਿਆ ‘ਚੋਂ 2 ਹਜਾਰ ਰੁਪਏ ਦੀ ਗੁੱਟੀ ਜੇਬ੍ਹ ‘ਚ ਪਾ ਲਈ ਅਤੇ 80 ਹਜਾਰ ਰੁਪਏ ਦੀ ਰਾਸ਼ੀ ਥੈਲੇ ‘ਚ ਸੀ ਉਨ੍ਹਾਂ ਦੱਸਿਆ ਕਿ ਬਾਕੀ ਪੈਸਿਆਂ ਦੀ ਬੱਚਤ ਰਹੀ ਹੈ ਪੁਲਿਸ ਨੂੰ ਮੌਕੇ ਤੋਂ ਕੁਝ ਅਣਚੱਲੇ ਤੇ ਚੱਲੇ ਕਾਰਤੂਸ ਵੀ ਮਿਲੇ ਹਨ ਜਿੰਨ੍ਹਾਂ ਨੂੰ ਅਧਿਕਾਰੀਆਂ ਨੇ ਕਬਜੇ ‘ਚ ਲੈ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਾਦਲਾਂ ਨੇ ਪੰਜਾਬ ਨੂੰ ਅਬਦਾਲੀ ਤੋਂ ਵੱਧ ਲੁੱਟਿਆ: ਧਰਮਸੋਤ
7 ਦੀ ਲੰਬੀ ਵਿਖੇ ਰੈਲੀ ਸਬੰਧੀ ਕੀਤੀ ਵਰਕਰਾਂ ਨਾਲ ਮੀਟਿੰਗ
ਬਰਨਾਲਾ
ਬਾਦਲਕਿਆਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਲੁੱੱਟਣ ਤੇ ਕੁੱਟਣ ‘ਚ ਅਹਿਮਦ ਸ਼ਾਹ ਅਬਦਾਲੀ ਨੂੰ ਮਾਤ ਦੇ ਦਿੱਤੀ, ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਰਨਾਲਾ ਵਿਖੇ ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਕੀਤਾ ਸ੍ਰੀ ਧਰਮਸੋਤ ਅੱਜ ਬਰਨਾਲਾ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ 7 ਅਕਤੂਬਰ ਨੂੰ ਲੰਬੀ ਵਿਖੇ ਹੋਣ ਵਾਲੀ ਰੈਲੀ ਸਬੰਧੀ ਸਥਾਨਕ ਪਾਰਟੀ ਆਗੂਆਂ/ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਹਲਕੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੈਲੀ ਕਰਕੇ ਜਿੱਥੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਹੋਵੇਗਾ, ਉੱਥੇ ਅਕਾਲੀਆਂ ਵੱਲੋਂ 10 ਸਾਲ ‘ਚ ਕੀਤੀ ਲੁੱਟ ਦੇ ਪਰਦੇ ਵੀ ਫਾਸ਼ ਕੀਤੇ ਜਾਣਗੇ ਤੇ ਅਕਾਲੀ ਦਲ ਦੇ ਰਾਜਕਾਲ ਦਾ ਪੂਰਾ ਲੇਖਾ-ਜੋਖਾ ਕੀਤਾ ਜਾਵੇਗਾ ਮੀਟਿੰਗ ਉਪਰੰਤ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਲੰਬੀ ਰੈਲੀ ਅਕਾਲੀਆਂ ਦੇ ਸਭ ਭੁਲੇਖੇ ਦੂਰ ਕਰ ਦੇਵੇਗੀ ਲੰਬੀ ਰੇਲੀ ‘ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦੀਆਂ ਡੇਢ ਸਾਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਣਗੇ ਅੱਜ ਦੀ ਇਸ ਮੀਟਿੰਗ ‘ਚ ਵਰਕਰਾਂ ਦੀਆਂ 7 ਅਕਤੂਬਰ ਨੂੰ ਲੰਬੀ ਜਾਣ ਲਈ ਡਿਊਟੀਆਂ ਲਗਾਈਆਂ ਗਈਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ, ਜੋਗਿੰਦਰ ਸਿੰਘ ਪੰਜਗਰਾਈਂ ਸਾਬਕਾ ਵਿਧਾਇਕ, ਸੁਭਾਸ਼ ਗਰੋਵਰ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਕਾਲੀ-ਭਾਜਪਾ ਨੇ ਲੁਧਿਆਣਾ ਦੇ ਨਗਰ ਨਿਗਮ ਦਫ਼ਤਰ ਨੂੰ ਮਾਰਿਆ ਜਿੰਦਰਾ
ਨਗਰ ਨਿਗਮ ਦੀ ਹਾਲਤ ਬਦੱਤਰ ਹੁੰਦੀ ਜਾ ਰਹੀ ਹੈ : ਅਰੋੜਾ, ਢਿੱਲੋਂ | Ludhiana Municipal Corporation
ਕਿਹਾ ਕਿ ਮੇਅਰ ਆਪਣੇ ਅਧਿਕਾਰ ਖੇਤਰ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ
ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਨਗਰ ਨਿਗਮ ਤੇ ਘਟੀਆ ਕਾਰਗੁਜਾਰੀ ਅਤੇ ਸ਼ਹਿਰ ਦੀ ਦੁਰਦਸ਼ਾ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ -ਭਾਜਪਾ ਵੱਲੋਂ ਅੱਜ ਨਗਰ ਨਿਗਮ ਦੇ ਮੁੱਖ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਤੇ ਏ ਜ਼ੋਨ ਦੇ ਮੁੱਖ ਦਫਤਰ ਦੇ ਗੇਟ ਨੂੰ ਜਿੰਦਰਾ ਲਗਾ ਦਿੱਤਾ ਅਕਾਲੀ-ਭਾਜਪਾ ਵੱਲੋਂ ਪਹਿਲਾਂ ਹੀ ਨਗਰ ਨਿਗਮ ਦੇ ਮੁੱਖ ਦਫਤਰ ਨੂੰ ਜਿੰਦਰੇ ਲਗਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਸੀ, ਜਿਸ ਕਰਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਦਫਤਰ ਦੇ ਬਾਹਰ ਸਾਰੇ ਹੀ ਆਉਣ ਜਾਣ ਵਾਲੇ ਰਸਤਿਆਂ ‘ਤੇ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਸਨ ਮਾਤਾ ਰਾਣੀ ਚੌਂਕ ਵਿਖੇ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮ ਨਗਰ ਨਿਗਮ ਦਫਤਰ ਵੱਲ ਜਾਣ ਵਾਲੇ ਵਾਹਨਾਂ ਨੂੰ ਰੋਕ ਰਹੇ ਸਨ ਜਿਸ ਕਰਕੇ ਉਕਤ ਇਲਾਕੇ ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਵਾਹਨ ਚਾਲਕਾਂ ਨੂੰ ਦੋ-ਚਾਰ ਹੋਣਾ ਪਿਆ।
ਇਹ ਵੀ ਪੜ੍ਹੋ : ਹੜ੍ਹ ਤੋਂ ਬਚਾਉਣ ਦੇ ਹੋਣ ਠੋਸ ਉਪਾਅ
ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ ਦੀ ਅਗਵਾਈ ਹੇਠ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਹੀ ਪਾਰਟੀਆਂ ਦੇ ਅਹੁਦੇਦਾਰ ਤੇ ਵਰਕਰ ਨਗਰ ਨਿਗਮ ਏ ਜ਼ੋਨ ਦਫਤਰ ਦੇ ਬਾਹਰ ਇਕੱਠਾ ਹੋਣਾ ਸ਼ੁਰੂ ਹੋ ਗਏ ਸਨ ਅਹੁਦੇਦਾਰਾਂ, ਕੌਂਸਲਰਾਂ ਤੇ ਵਰਕਰਾਂ ਦੇ ਇਕੱਠੇ ਹੋ ਜਾਣ ਤੇ ਉਨਾਂ ਦਫਤਰ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕਰੀਬ ਦੁਪਹਿਰ 11 ਵਜੇ ਤੱਕ  ਧਰਨੇ ਦੌਰਾਨ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਗਰ ਨਿਗਮ ਦੀ ਹਾਲਤ ਬਦੱਤਰ ਹੁੰਦੀ ਜਾ ਰਹੀ ਹੈ।
ਸੜਕਾਂ ਤੇ ਪਏ ਵੱਡੇ -ਵੱਡੇ ਟੋਏ, ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣਾ, ਸਫਾਈ ਵਿਵਸਥਾ ਦਾ ਮਾੜਾ ਹਾਲ ਤੇ ਆਪਣੇ ਮੁਲਾਜਮਾਂ ਨੂੰ ਦੇਣ ਲਈ ਨਗਰ ਨਿਗਮ ਕੋਲ ਪੈਸੇ ਨਾ ਹੋਣਾ ਇਹ ਸਾਬਿਤ ਕਰਦਾ ਹੈ ਕਿ ਨਗਰ ਨਿਗਮ ਦੀ ਹਾਲਤ ਹੁਣ ਕੁਝ ਵਧੀਆ ਨਹੀਂ ਹੈ ਬੁਲਾਰਿਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪੀਆਈਡੀਬੀ ਦੇ ਪੈਸੇ ਵਾਪਸ ਲੈ ਕੇ ਕਾਂਗਰਸ ਸਰਕਾਰ ਨੇ ਜੋ ਘਟੀਆ ਕਾਰਗੁਜਾਰੀ ਦਾ ਪ੍ਰਮਾਣ ਦਿੱਤਾ ਸੀ ਅੱਜ ਉਹ ਵੱਧ ਕੇ ਨਗਰ ਨਿਗਮ ‘ਚ ਕੰਗਾਲੀ ਦਾ ਰੂਪ ਲੈ ਚੁੱਕਿਆ ਹੈ ਉਨਾਂ ਦੋਸ਼ ਲਾਇਆ ਕਿ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।
ਉਨਾਂ ਕਿਹਾ ਕਿ ਮੇਅਰ ਆਪਣੇ ਅਧਿਕਾਰ ਖੇਤਰ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ ਇਸ ਮੌਕੇ ਭਾਜਪਾ ਜਿਲਾ ਪ੍ਰਧਾਨ ਰਵਿੰਦਰ ਅਰੋੜਾ, ਅਕਾਲੀ ਜਿਲਾ ਪ੍ਰਧਾਨ (ਸ਼ਹਿਰੀ) ਰਣਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਗੁਰਦੇਵ ਸ਼ਰਮਾ ਦੇਬੀ, ਪਰਮਿੰਦਰ ਮਹਿਤਾ, ਵਿਜੈ ਦਾਨਵ, ਕਮਲ ਚੇਟਲੀ, ਬੀਬੀ ਸੁਰਿੰਦਰ ਕੌਰ ਦਿਆਲ, ਸਾਬਕਾ ਡਿਪਟੀ ਮੇਅਰ ਆਰ ਡੀ ਸ਼ਰਮਾ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ।
ਬੈਂਕ ਦਾ ਸੁਰੱਖਿਆ ਗਾਰਡ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਸੰਗਰੂਰ-ਪਟਿਆਲਾ ਰੋਡ ‘ਤੇ ਅੱਜ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ‘ਤੇ ਘਾਤ ਲਾ ਕੇ ਗੋਲੀਆਂ ਨਾਲ ਹਮਲਾ ਕਰਕੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ 5 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਇੱਕ ਬੈਂਕ ਦੀ ਗੱਡੀ ਭਵਾਨੀਗੜ੍ਹ ਵਿਖੇ ਸਥਿਤ ਏਟੀਐੱਮ ਵਿਖੇ ਨਕਦੀ ਪਾਉਣ ਜਾ ਰਹੀ ਸੀ ਤਾਂ ਭਾਈ ਗੁਰਦਾਸ ਕਾਲਜ ਕੋਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਜਿਨ੍ਹਾਂ ਵਿੱਚੋਂ ਇੱਕ ਨੇ ਰੁਮਾਲ ਨਾਲ ਮੂੰਹ ਢਕਿਆ ਹੋਇਆ ਅਤੇ ਦੂਜੇ ਨੇ ਹੈਲਮਟ ਪਾਇਆ ਹੋਇਆ ਸੀ, ਨੇ ਪਹਿਲਾਂ ਵੈਨ ਦੇ ਟਾਇਰ ਵਿੱਚ ਗੋਲੀ ਮਾਰੀ ਅਤੇ ਇਸ ਤੋਂ ਬਾਅਦ ਜਦੋਂ ਗੱਡੀ ਰੁਕੀ ਤਾਂ ਉਨ੍ਹਾਂ ਵੈਨ ਵਿੱਚ ਮੌਜ਼ੂਦ ਸੁਰੱਖਿਆ ਗਾਰਡ ਵੱਲ ਨੂੰ ਗੋਲੀਆਂ ਚਲਾ ਦਿੱਤੀਆਂ ਅਤੇ ਤਿੰਨ ਗੋਲੀਆਂ ਸੁਰੱਖਿਆ ਗਾਰਡ ਦੇ ਲੱਗੀਆਂ ਅਤੇ ਉਹ ਜ਼ਖਮੀ ਹੋ ਗਿਆ। (Cash Van)
ਇਸ ਦੌਰਾਨ ਉਹਨਾਂ ਗੱਡੀ ਦੇ ਡਰਾਈਵਰ ਤੋਂ ਪਿਸਤੌਲ ਦੀ ਨੋਕ ‘ਤੇ ਪੈਸਿਆਂ ਵਾਲਾ ਬੈਗ ਜਿਸ ਵਿੱਚ 5 ਲੱਖ ਰੁਪਏ ਦੇ ਕਰੀਬ ਸੀ, ਲੈ ਕੇ ਫਰਾਰ ਹੋ ਗਏ। ਸੁਰੱਖਿਆ ਗਾਰਡ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸੰਗਰੂਰ ਵਿਖੇ ਭਰਤੀ ਕਰਵਾਇਆ ਗਿਆ ਮੌਕੇ ‘ਤੇ ਪੁੱਜੇ ਐਸ.ਪੀ.(ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨਾਂ ਦੱਸਿਆ ਕਿ ਇਹ ਵੈਨ ਕੌਲਾ ਪਾਰਕ ਸੰਗਰੂਰ ਸਥਿਤ ਬੈਂਕ ਵਿੱਚੋਂ ਕੈਸ਼ ਲੈ ਕੇ ਭਵਾਨੀਗੜ ਸਥਿਤ ਏਟੀਐਮ ਵਿੱਚ ਪਾਉਣ ਚੱਲੀ ਸੀ ਜਿਸ ਨਾਲ ਇਹ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਲੁਟੇਰਿਆਂ ਨੇ ਕਈ ਫਾਇਰ ਕੀਤੇ ਹਨ ਜਿਹੜੇ ਵੈਨ ਦੇ ਵੱਖ-ਵੱਖ ਹਿੱਸਿਆਂ ‘ਤੇ ਲੱਗੇ ਹਨ। (Cash Van)
ਉੱਠ ਪੰਜਾਬੀ ਸੁੱਤਿਆ, ਤੇਰਾ ਚਿੱਟੇ ਨੇ ਘਰ ਲੁੱਟਿਆ
ਪਿਛਲੇ ਡੇਢ ਦਹਾਕੇ ਤੋਂ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਪ੍ਰਕੋਪ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਸੈਂਕੜੇ ਨੌਜਵਾਨਾਂ ਦੇ ਸਿਵਿਆਂ ਦੀ ਅੱਗ ਨਾਲ ਪੂਰਾ ਪੰਜਬ ਸੜ ਰਿਹਾ ਹੈ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਹਿਰਦੇ ਸਾੜ ਦਿੱਤੇ ਸਿਆਸੀ ਲਾਰਿਆਂ ਤੇ ਕਿਸਮਤ ਦੇ ਮਾਰਿਆਂ ਇਨ੍ਹਾਂ ਲੋਕਾਂ ਨੂੰ ਕਿਸੇ ਪਾਸਿਓਂ ਠੰਢੀ ਹਵਾ ਦਾ ਝੌਂਕਾ ਆਉਂਦਾ ਨਜ਼ਰ ਨਹੀਂ ਆ ਰਿਹਾ।
ਅੱਜ ਮੁੜ ਨਸ਼ਿਆਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਰ ਪਾਸੇ ਇਸਦੀ ਚਰਚਾ ਹੋ ਰਹੀ ਹੈ ਪਰ ਤਰਾਸਦੀ ਕਿ ਕੋਈ ਵੀ ਇਸਦੇ ਹੱਲ ਦੀ ਗੱਲ ਨਹੀਂ ਕਰ ਰਿਹਾ ਸਾਰੀਆਂ ਸਿਆਸੀ ਪਾਰਟੀਆਂ ਆਪੋ ਅਪਣੀਆਂ ਡਫਲੀਆਂ ਵਜਾ ਰਹੀਆਂ ਹਨ ਅਤੇ ਇੱਕ ਦੂਸਰੇ ਤੇ ਚਿੱਕੜ ਸੁੱਟਣ ‘ਤੇ ਲੱਗੀਆਂ ਹੋਈਆਂ ਹਨ  ਜਿਨ੍ਹਾਂ ਦੇ ਰਾਜ ਭਾਗ ਵਿੱਚ ਪੰਜਾਬ ਚਿੱਟੇ ਦੀ ਲਪੇਟ ਵਿੱਚ ਆਇਆ ਅੱਜ ਉਹ ਹੀ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਦੂਸਰਿਆਂ ਨੂੰ ਕੋਸ ਰਹੇ ਹਨ ।
ਹਰ ਸਿਆਸੀ ਪਾਰਟੀ ਇਸ ਮੁੱਦੇ ‘ਤੇ ਲਾਹਾ ਲੈਣ ਲਈ ਤਤਪਰ ਰਹਿੰਦੀ ਹੈ ਦੁੱਖ ਇਸ ਗੱਲ ਦਾ ਹੈ ਕਿ ਕਿਸੇ ਵੀ ਸਿਆਸਤਦਾਨ ਨੂੰ ਇਹਨਾਂ ਮਾਵਾਂ, ਭੈਣਾਂ ਤੇ ਵਿਧਵਾਵਾਂ ਦੀ ਚੀਕ ਨਹੀਂ ਸੁਣਦੀ ਸਿਆਸਤਦਾਨਾਂ ਦੇ ਲਾਰਿਆਂ ਤੇ ਸ਼ੋਰ-ਸ਼ਰਾਬਿਆਂ ਵਿੱਚ ਇਹਨਾਂ ਬੇਵੱਸ ਵਿਚਾਰੀਆਂ ਮਾਵਾਂ ਤੇ ਭੈਣਾਂ ਦੀਆਂ ਚੀਕਾਂ ਦੱਬ ਕੇ ਰਹਿ ਗਈਆਂ ਹਨ ਕਿਉਂਕਿ ਇਹ ਸਿਆਸਤਦਾਨ ਪੱਥਰ ਦਿਲ ਹੁੰਦੇ ਜਾ ਰਹੇ ਹਨ ਅੱਜ ਪੰਜਾਬ ਦੇ ਘਰਾਂ ਦੇ ਚੁੱਲ੍ਹਿਆਂ ‘ਚ ਅੱਗ ਦੇ ਨਿੱਘ ਦੀ ਜਗ੍ਹਾ ਸਿਵਿਆਂ ‘ਚੋਂ ਨਿਕਲਦੀ ਅੱਗ ਨੇ ਤਪਾ ਦਿੱਤਾ ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਘਰ ਉਜਾੜ ਦਿੱਤੇ ਇਹ ਨਸ਼ਾ ਕਈ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਤੇ ਸੁਹਾਗਣਾਂ ਦੇ ਸੁਹਾਗ ਨਿਗਲ ਗਿਆ ਹੈ ।
ਨਸ਼ੇ ਨੂੰ ਖ਼ਤਮ ਕਰਨ ਲਈ ਨੀਤੀ ਘਾੜਿਆਂ ਨੂੰ ਯੋਗ ਨੀਤੀਆਂ ਬਣਾਉਣ ਦੀ ਲੋੜ ਹੈ ਪੰਜਾਬ ‘ਚ ਬੇਰੁਜ਼ਗਾਰੀ ਦਾ ਵਹਿ ਰਿਹਾ ਦਰਿਆ ਹੀ ਇਸਦਾ ਮੁੱਖ ਕਾਰਨ ਹੈ ਪੰਜਾਬ ਵਿੱਚ ਯੋਗ ਖੇਡ ਨੀਤੀ ਨਾ ਹੋਣਾ ਵੀ ਕਾਰਨ ਹੈ ਕਿਸੇ ਸਮੇਂ ਖੇਡਾਂ ‘ਚ ਮੱਲਾਂ ਮਾਰਨ ਵਾਲਾ ਸੂਬਾ ਅੱਜ ਫਾਡੀ ਹੋ ਕੇ ਰਹਿ ਗਿਆ ਹੈ ਇਸ ਲਈ ਕੌਣ ਕਸੂਰਵਾਰ ਹੈ। ਹਾਲ ਹੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਹਰਿਆਣਾ ਦੇ ਨੌਜਵਾਨ 33 ਦੇ ਕਰੀਬ ਮੈਡਲ ਜਿੱਤਕੇ ਲਿਆਏ ਤੇ ਪੰਜਾਬ ਨੇ ਸਿਰਫ ਦੋ ਮੈਡਲ, ਕਿੰਨੇ ਸ਼ਰਮ ਵਾਲੀ ਗੱਲ ਹੈ ਇਹਨਾਂ ਸਾਰਿਆਂ ਲਈ ਸਮੇਂ ਸਮੇਂ ਦੀਆਂ ਹਕੂਮਤਾਂ ਹੀ ਜ਼ਿੰਮੇਵਾਰ ਹਨ ਖੇਡ ਨੀਤੀਆਂ ਦੀ ਘਾਟ ਕਾਰਨ ਹੀ ਇਹ ਸਭ ਕੁਝ ਵਾਪਰ ਰਿਹਾ ਹੈ ਜੇ ਨੌਜਵਾਨਾਂ ਨੂੰ ਖੇਡ ਮੈਦਾਨ ਤੇ ਸਹੂਲਤਾਂ ਮਿਲਣਗੀਆਂ ਤਾਂ ਆਪ ਮੁਹਾਰੇ ਹੀ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਪਰ ਸਰਕਾਰਾਂ ਦਾ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈ ਬੇਰੁਜ਼ਗਾਰੀ ਨੂੰ ਖਤਮ ਕਰਨਾ ਤਾਂ ਸ਼ਾਇਦ ਹਕੂਮਤਾਂ ਨੇ ਆਪਣੇ ਜਿਹਨ ‘ਚੋਂ ਹੀ ਕੱਢ ਦਿੱਤਾ ਹੈ ।
ਡੇਢ ਵਰ੍ਹਾ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪੰਜਾਬ ਦੀ ਫਿਜ਼ਾ ਵਿੱਚ ਨਸ਼ਿਆਂ ਵਿਰੁੱਧ ਅਵਾਜ਼ ਗੂੰਜ ਰਹੀ ਸੀ ਹਾਕਮਰਾਨ ਉਸ ਸਮੇਂ ਵੱਧ ਚੜ੍ਹਕੇ ਰੌਲਾ ਪਾ ਰਹੇ ਸਨ ਹੋਰ ਤਾਂ ਹੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਨੂੰ ਹੱਥ ਵਿੱਚ ਫੜ੍ਹਕੇ ਕਸਮ ਖਾਧੀ ਸੀ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਚਾਰ ਹਫਤਿਆਂ ਵਿੱਚ ਪੰਜਬ ‘ਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਲੋਕਾਂ ਨੂੰ ਲੱਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਵਾਅਦੇ ਦੇ ਪੱਕੇ ਮੰਨੇ ਜਾਂਦੇ ਹਨ, ਹੁਣ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ ਆਪ ਤੇ ਕਾਂਗਰਸ ਪਾਰਟੀ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਮਜੀਠੀਆ ਉਪਰ ਹਮਲੇ ਕਰਕੇ ਲੋਕਾਂ ਦੇ ਮਨਾਂ ਵਿੱਚ ਇਸ ਗੱਲ ਦਾ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਹੁਣ ਮਜੀਠੀਆ ਵਿਰੁੱਧ ਕਾਰਵਾਈ ਹੋਈ ਕਿ ਹੋਈ,ਪਰ ਹੋਇਆ ਕੁਝ ਨਾ, ਲੋਕਾਂ ਦੀ ਝੋਲੀ ਇੱਕ ਵਾਰ ਫਿਰ ਨਿਰਾਸ਼ਾ ਪਈ ਉਹਨਾਂ ਦੇ ਅਰਮਾਨਾਂ ਦਾ ਕਤਲ ਹੋਇਆ।
ਇਸ ਕੋਹੜ ਨੂੰ ਖਤਮ ਕਰਨ ਲਈ ਮਿਲ ਬੈਠ ਕੇ ਪੱਕਾ ਹੱਲ ਕੱਢਣ ਵੱਲ ਕੋਈ ਧਿਆਨ ਨਹੀਂ ਹੈ ਹੋਰ ਤਾਂ ਹੋਰ ਸੋਸ਼ਲ ਮੀਡੀਆ ਉਪਰ ਇਸਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਹ ਵਿਰੋਧ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ ਸੋਸ਼ਲ ਮੀਡੀਆ ‘ਤੇ ਕੀਤੇ ਜਾਂਦੇ ਅੰਦੋਲਨ ਹੱਲ ਨਹੀਂ ਇਸ ਲਈ ਗੂੰਗੀਆਂ ਬੋਲੀਆਂ ਹਕੂਮਤਾਂ ਨੂੰ ਜਗਾਉਣ ਲਈ ਮੈਦਾਨ ਵਿੱਚ ਨਿੱਤਰਣਾ ਪੈਣਾ ਹੈ।  ਸੋਸ਼ਲ ਮੀਡੀਆ ਦੀਆਂ ਲੜਾਈਆਂ ਅਸੀਂ ਪਹਿਲਾਂ ਵੀ ਲੜੀਆਂ ਹਨ ਪਰ ਹੱਲ ਕੋਈ ਨਹੀਂ ਨਿੱਕਲਿਆ  ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਦੇਵੋ ਨਿੱਜ ਸੁਆਰਥਾਂ ਲਈ ਸਿਆਸਤਦਾਨਾਂ ਅੱਗੇ ਗਹਿਣੇ ਰੱਖੀਆਂ ਜ਼ਮੀਰਾਂ ਵਾਲਿਆਂ ਤੋਂ ਕੋਈ ਆਸ  ਨਾ ਰੱਖਿਓ ।
ਸਿਆਸਤਦਾਨਾਂ ਨੇ ਹਮੇਸ਼ਾਂ ਲਹਿਰਾਂ ਨੂੰ ਅਸਫਲ ਕਰਨ ਲਈ ਰੋਲ ਅਦਾ ਕੀਤਾ ਹੈ ਅਤੇ ਲਾਲਚ ਦੇ ਕੇ ਖ੍ਰੀਦਿਆ ਗਿਆ ਹੈ ਜਾਓ ਸੁਚੇਤ ਹੋ ਜਾਓ ਨਹੀਂ ਤਾਂ ਆਉਣ ਵਾਲੀਆਂ ਨਸਲਾਂ ਦਾ ਨਾਸ਼ ਮਾਰ ਦੇਵੋਗੇ ਕਈ ਤਾਕਤਾਂ ਬਹਾਦਰ ਪੰਜਾਬੀਆਂ ਨੂੰ ਨਿਕੰਮਾ ਬਣਾਉਣ ‘ਤੇ ਤੁਲੀਆਂ ਹੋਈਆਂ ਹਨ, ਤਾਂ ਜੋ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾ ਸਕੇ।
ਇਸ ਲੜਾਈ ਵਿੱਚ ਤਾਂ ਤੁਹਾਡੇ ਤੋਂ ਕੋਈ ਜਿੱਤ ਨਹੀਂ ਸਕਿਆ ਪਰ ਇਹ ਜੰਗ ਤੁਸੀਂ ਕਿਉਂ ਹਾਰ ਦੇ ਜਾ ਰਹੇ ਹੋ, ਜੋ ਅਹਿਮਦ ਸ਼ਾਹ ਅਬਦਾਲੀ ਤੇ ਸਿਕੰਦਰ ਵਰਗਿਆਂ ਦੇ ਦੰਦ ਖੱਟੇ ਕਰਨ ਵਾਲਿਓ ਅੱਜ ਕਿਉਂ ਨਸ਼ਿਆਂ ਅੱਗੇ ਗੋਡੇ ਟੇਕ ਗਏ ਹੁਣ ਵਕਤ ਲਾਸ਼ਾਂ ਕੋਲ ਖੜ੍ਹਕੇ ਵੈਣ ਪਾਉਣ ਦਾ ਨਹੀਂ ਤੇ ਨਾ ਹੀ ਸਿਆਸਤਦਾਨਾਂ ਨੂੰ ਕੋਸਣ ਦਾ, ਸਗੋਂ ਝੰਡਾ ਚੁੱਕ ਕੇ ਅੰਨ੍ਹੀਆਂ ਬੋਲੀਆਂ ਹੋ ਚੁੱਕੀਆਂ ਹਕੂਮਤਾਂ ਨੁੰ ਕੁਝ ਦਿਖਾਉਣ ਦਾ ਹੈ ਜਦ ਹਕੂਮਤਾਂ ਅੰਨ੍ਹੀਆਂ ਬੋਲੀਆਂ ਹੋ ਜਾਂਦੀਆਂ ਹਨ ਤਾਂ ਜਨਤਾ ਨੂੰ ਹੱਥਾਂ ਵਿੱਚ ਮਿਸ਼ਾਲਾਂ ਫੜ ਕੇ ਇਨ੍ਹਾਂ ਦੇ ਕੰਨ ਤੇ ਅੱਖਾਂ ਖੋਲ੍ਹਣੀਆਂ ਪੈਂਦੀਆਂ ਹਨ ‘ ਪੱਗੜੀ ਸੰਭਾਲ ਜੱਟਾ’ ਲਹਿਰ ਤੋਂ ਬਾਅਦ ਹੁਣ ‘ਜਵਾਨੀ ਸੰਭਾਲ ਪੰਜਾਬੀਆ’ ਲਹਿਰ ਚਲਾਉਣ ਦੀ ਲੋੜ ਹੈ।
ਗੈਜ਼ੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਪਰਿਵਾਰ ਦਾ ਇਕਲੌਤਾ ਪੁੱਤਰ
ਨਾਭਾ । ਸਥਾਨਕ ਸ਼ਹਿਰ ਦੀਆਂ ਰੇਲਵੇ ਲਾਈਨਾਂ ਲਾਗੇ ਵਾਪਰੇ ਰੇਲ ਹਾਦਸੇ ‘ਚ ਇੱਕ ਨੌਜਵਾਨ ਨੇ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ। ਨੌਜਵਾਨ ਦੀ ਪਛਾਣ ਪਿੰਡ ਘਨੂੰੜਕੀ ਦੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਘਰ ਲੜ ਪਿਆ ਸੀ ਜਿਸ ਤੋਂ ਗੁੱਸੇ ਵਿੱਚ ਆ ਕੇ ਨਾਭਾ ਤੋਂ ਛੀਟਾਂਵਾਲਾ ਵਿਚਕਾਰ ਪੈਂਦੀਆਂ ਰੇਲਵੇ ਲਾਇਨਾਂ ‘ਤੇ ਮੋਟਰਸਾਇਕਲ ਨੰਬਰ ਪੀਬੀ 48ਡੀ 1381 ਰਾਹੀਂ ਪੁੱਜਿਆ ਅਤੇ ਦੁਪਹਿਰ ਸਮੇਂ ਲੰਘਦੀ ਪੈਸੇਂਜ਼ਰ ਟ੍ਰੇਨ ਅੱਗੇ ਛਾਲ ਮਾਰ ਦਿੱਤੀ। ਇਸ ਰੇਲ ਹਾਦਸੇ ‘ਚ ਭਾਵੇਂ ਇਸ ਨੌਜਵਾਨ ਦੀ ਜਿੰਦਗੀ ਤਾਂ ਬਚ ਗਈ ਪਰੰਤੂ ਇਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ।
ਜ਼ਿਕਰਯੋਗ ਹੈ ਕਿ 23 ਸਾਲਾ ਇਹ ਨੌਜਵਾਨ ਗ੍ਰੈਜੂਏਸਨ ਦੀ ਪੜਾਈ ਕਰ ਰਿਹਾ ਸੀ ਤੇ ਪਰਿਵਾਰ ਦਾ ਇਕਲੋਤਾ ਪੁੱਤਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਟ੍ਰੇਨ ਅੱਗੇ ਆਉਣ ਤੋਂ ਪਹਿਲਾਂ ਪਰਮਿੰਦਰ ਸਿੰਘ ਨੇ ਮੈਨੂੰ ਫੋਨ ਕੀਤਾ ਸੀ ਅਤੇ 100 ਰੁਪਏ ਦੀ ਮੰਗ ਕੀਤੀ ਸੀ ਜਿਸ ‘ਤੇ ਉਸ ਨੇ ਕਿਹਾ ਸੀ ਕਿ ਉਹ ਹੁਣੇ ਸ਼ਹਿਰ ਆਇਆ ਹੋਇਆ ਹਾਂ ਤੇ ਆ ਕੇ 100 ਰੁਪਏ ਦੇਣ ਦਾ ਭਰੋਸਾ ਦਿੱਤਾ।
ਉਸ ਨੇ ਦੱਸਿਆ ਕਿ ਪਰਿਵਾਰ ਨੂੰ ਇਸ ਗੱਲ ਦਾ ਬਿਲਕੁੱਲ ਅੰਦਾਜ਼ਾ ਨਹੀਂ ਸੀ ਕਿ ਸਿਰਫ ਕੁਝ ਰੁਪਏ ਕਾਰਨ ਹੀ ਉਨ੍ਹਾਂ ਦਾ ਲੜਕਾ ਇਹ ਕਾਰਨਾਮਾ ਕਰ ਦੇਵੇਗਾ ਅਤੇ ਇੰਨਾ ਵੱਡਾ ਕਦਮ ਚੁੱਕ ਲਵੇਗਾ। ਘਟਨਾ ਸਬੰਧੀ ਪੁਸ਼ਟੀ ਕਰਦਿਆਂ ਰੇਲਵੇ ਚੌਂਕੀ ਨਾਭਾ ਦੇ ਇੰਚਾਰਜ਼ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਵਾਪਰਨ ਸਾਰ ਹੀ ਆਸ-ਪਾਸ ਦੇ ਲੋਕਾਂ ਨੇ 108 ਨੰਬਰ ਐਬੂਲੈਂਸ ਨੂੰ ਬੁਲਾਇਆ ਅਤੇ ਇਸ ਨੌਜਵਾਨ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਮੌਜ਼ੂਦ ਮੈਡੀਕਲ ਸਟਾਫ ਨੇ ਨੌਜਵਾਨ ਦੀ ਵਿਗੜਦੀ ਹਾਲਤ ਕਾਰਨ ਮੁੱਢਲੀ ਸਹਾਇਤਾ ਦੇ ਕੇ ਇਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਰੇਲਵੇ ਪੁਲਿਸ ਮਾਮਲੇ ਵਿੱਚ ਲੋੜੀਂਦੀ ਪੜਤਾਲ ਕਰ ਰਹੀ ਹੈ।
ਲਗਭਗ 1 ਲੱਖ ਦੀ ਨਕਦੀ, ਐੱਲਈਡੀ, ਪ੍ਰੈੱਸ ਤੇ ਦੋ ਮੋਬਾਇਲ ਲੈ ਗਏ ਲੁਟੇਰੇ
ਔਢਾਂ: ਥਾਣਾ ਬੜਾਗੁੜਾ ਖੇਤਰ ਦੇ ਪਿੰਡ ਢਾਬਾਂ ‘ਚ ਸ਼ੁੱਕਰਵਾਰ ਅੱਧੀ ਰਾਤ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ ‘ਤੇ ਪਿਸਤੌਲ ਦੇ ਬਲ ‘ਤੇ ਲੁੱਟਮਾਰ ਦੀ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਛਾਣਬੀਨ ਸ਼ੁਰੂ ਕਰ ਦਿੱਤੀ ਪਰ ਲੁਟੇਰੇ ਪੁਲਿਸ ਨੂੰ ਚਕਮਾ ਦੇਣ ‘ਚ ਕਾਮਯਾਬ ਰਹੇ
ਪ੍ਰਾਪਤ ਜਾਣਕਾਰੀ ਅਨੁਸਾਰ ਢਾਬਾਂ ‘ਚ ਬੁਰਜ ਰੋਡ ‘ਤੇ ਬਣੇ ਹਰੀ ਫੀਲਿੰਗ ਸਟੇਸ਼ਨ ‘ਤੇ ਸੁੱਕਰਵਾਰ ਰਾਤ ਲਗਭਗ ਸਾਢੇ 12 ਵਜੇ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ੀਆਂ ਨੇ ਪੰਪ ਦੇ ਕਾਰਿੰਦੇ ਕਸ਼ਮੀਰ ਸਿੰਘ ਨੂੰ ਤੇਲ ਪਾਉਣ ਲਈ ਚੁੱਕਿਆ, ਪਰ ਕਾਰਿੰਦੇ ਨੇ ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਇਸ ਵਕਤ ਪੰਪ ਨਹੀਂ ਖੁੱਲ ਸਕਦਾ ਕਿਉਂਕਿ ਚਾਬੀ ਉਸਦਾ ਮਾਲਿਕ ਘਰ ਲੈ ਗਿਆ ਹੈ
ਇਹ ਸੁਣਕੇ ਇੱਕ ਵਿਅਕਤੀ ਨੇ ਉਸਦੀ ਕਨਪੱਟੀ ‘ਤੇ ਪਿਸਤੌਲ ਰੱਖਕੇ ਧਮਕਾਇਆ ਕਿ ਜੇ ਉਸਨੇ ਨਕਦੀ ਉਨ੍ਹਾਂ ਦੇ ਹਵਾਲੇ ਨਾ ਕੀਤੀ ਤਾਂ ਉਸਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ ਲੁਟੇਰਿਆਂ ਨੇ ਉੱਥੇ ਪਈ ਚਾਬੀ ਤੇ ਉਸਦੇ ਮੋਬਾਇਲ ਚੁੱਕਦਿਆਂ ਕਾਰਿੰਦੇ ਤੋਂ ਕੈਬਿਨ ਦਾ ਤਾਲਾ ਖੁੱਲਵਾਇਆ ਤੇ ਅੰਦਰ ਦਾਖਲ ਹੋ ਕੇ ਚਾਬੀਆਂ ਨਾਲ ਅਲਮਾਰੀਆਂ ਖੋਲ੍ਹਣ ਦੀ ਕੋਸ਼ਿਸ ਕੀਤੀ ਪਰ ਇੱਕ ਤਾਲਾ ਤਾਂ ਖੁੱਲ ਗਿਆ ਜਦੋਂ ਕਿ ਦੋ ਤਾਲੇ ਨਾ ਖੁੱਲ੍ਹਣ ‘ਤੇ ਲੁਟੇਰਿਆਂ ਨੇ ਕੈਂਚੀ ਨਾਲ ਲੋਕ ਤੋੜਿਆ ਤੇ ਉਸ ‘ਚੋਂ ਨਗਦੀ ਕੱਢ ਲਈ ਘਟਨਾ ਤੋਂ ਬਾਅਦ ਕਾਰਿੰਦਾ ਮੋਟਰਸਾਇਕਲ ਲੈ ਕੇ ਢਾਬਾਂ ਪਿੰਡ ਪਹੁੰਚਿਆ ਤੇ ਪੰਪ ਮਾਲਿਕ ਭਗਵਾਨਦਾਸ ਤੇ ਗੁਰਦਿਆਲ ਮਹਿਤਾ ਨੂੰ ਘਟਨਾ ਦੀ ਸੂਚਨਾ ਦਿੱਤੀ
ਸੀਸੀਟੀਵੀ ‘ਚ ਕੈਦ ਹੋਏ ਲੁਟੇਰੇ
ਲੁਟੇਰਿਆਂ ਨੇ ਇਸ ਘਟਨਾ ਦੇ ਦੌਰਾਨ ਕੇਬਿਨ ਦੇ ਬਾਹਰ ਲੱਗੇ ਦੋ ਸੀਸੀਟੀਵੀ ਕੈਮਰਿਆਂ ਨੂੰ ਇੱਟ ਤੇ ਹੈਂਡਪੰਪ ਦੀ ਹੱਥੀ ਨਾਲ ਤੋੜ ਦਿੱਤਾ ਜਦੋਂ ਕਿ ਥੋੜੀ ਦੌਰ ‘ਤੇ ਲੱਗੇ ਦੋ ਹੋਰ ਕੈਮਰਿਆਂ ‘ਤੇ ਉਨ੍ਹਾਂ ਦੀ ਨਜ਼ਰ ਨਹੀਂ ਪਈ ਜਿਸਦੇ ਚੱਲਦਿਆਂ ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਪੰਪ ਮਾਲਿਕ ਗੁਰਦਿਆਲ ਮਹਿਤਾ ਅਨੁਸਾਰ ਲੁਟੇਰੇ ਪੰਪ ਤੋਂ ਕੈਮਰਿਆਂ ਦੀ ਐੱਲਈਡੀ, ਦੋ ਮੋਬਾਇਲ, ਇੱਕ ਪ੍ਰੈੱਸ ਤੇ ਲਗਭਗ ਇੱਕ ਲੱਖ ਰੁਪਏ ਦੀ ਨਗਦੀ ਲੈ ਗਏੇ
ਕੀ ਕਹਿੰਦੀ ਹੈ ਪੁਲਿਸ
ਥਾਣਾ ਬੜਾਗੁੜਾ ਦੇ ਇੰਚਾਰਜ ਕੰਵਰ ਸਿੰਘ ਨੇ ਕਿਹਾ ਕਿ਼ ਪੰਪ ਦੇ ਕਰਿੰਦੇ ਕਸ਼ਮੀਰ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ ਸੀਸੀਟੀਵੀ ਫੂਟੇਜ਼ ਵੇਖੀ ਜਾ ਰਹੀ ਹੈ ਪੂਰੀ ਜਾਂਚ ਉਪਰੰਤ ਹੀ ਮੁਲਜ਼ਮਾਂ ਦੇ ਬਾਰੇ ‘ਚ ਕੋਈ ਪਤਾ ਚੱਲ ਸਕੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਣਪਛਾਤਿਆਂ ਨੇ ਔਰਤਾਂ ਕੋਲੋਂ ਲੁੱਟਿਆ 25 ਤੋਲੇ ਸੋਨਾ ਤੇ ਨਗਦੀ
ਘਰ ‘ਚ ਇਕੱਲੀਆਂ ਰਹਿੰਦੀਆਂ ਦੋ ਵਿਧਵਾਵਾਂ ਨੂੰ ਬੰਦੀ ਬਣਾ ਕੇ ਦਿੱਤਾ ਘਟਨਾ ਨੂੰ ਅੰਜ਼ਾਮ
ਅਸ਼ੋਕ ਵਰਮਾ, ਬਠਿੰਡਾ: ਸਥਾਨਕ ਸ਼ਹਿਰ ਦੀ ਵੀਰ ਕਲੋਨੀ ਵਿੱਚ ਅੱਜ ਸਵੇਰੇ ਚਾਰ ਵਜੇ ਦੋ ਵਿਧਵਾ ਔਰਤਾਂ ਨੂੰ ਹਥਿਆਰਾਂ ਦੀ ਨੋਕ ‘ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਲੋਕ ਸਵੇਰੇ ਘਰ ਦਾ ਦਰਵਾਜ਼ਾ ਖੜਕਾ ਕੇ ਘਰ ਅੰਦਰ ਦਾਖਲ ਹੋ ਗਏ ਅਤੇ ਘਰੋਂ ਕਰੀਬ 25 ਤੋਲੇ ਸੋਨਾ, ਇੱਕ ਲੈਪਟੋਪ ਅਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਇਨ੍ਹਾਂ ਵਿਅਕਤੀਆਂ ਦੀ ਭਾਲ ‘ਚ ਜੁਟੀ ਹੋਈ ਹੈ।
ਐੱਸਐੱਚਓ ਕੋਤਵਾਲੀ ਦਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਦੀ ਵੀਰ ਕਲੋਨੀ ਵਿੱਚ ਕੋਠੀ ਨੰਬਰ 163 ਵਿੱਚ ਦੋ ਵਿਧਵਾ ਔਰਤਾਂ ਰਹਿੰਦੀਆਂ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਹਨ ਅਤੇ ਦੋਵੇਂ ਹੀ ਬੈਂਕ ਵਿੱਚ ਕੰਮ ਕਰਦੀਆਂ ਹਨ। ਪੁਲਿਸ ਮੁਤਾਬਕ ਅੱਜ ਸਵੇਰੇ ਉਨ੍ਹਾਂ ਦੇ ਘਰ ਦੀ ਘੰਟੀ ਵੱਜੀ ਅਤੇ ਦਰਵਾਜ਼ਾ ਖੁੱਲ੍ਹਦੇ ਹੀ ਕੁਝ ਲੋਕ ਅੰਦਰ ਦਾਖਲ ਹੋਏ ਅਤੇ ਔਰਤਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਬੰਨ੍ਹ ਕੇ ਉਨ੍ਹਾਂ ਤੋਂ ਘਰ ਦਾ ਕੀਮਤੀ ਸਮਾਨ 25 ਤੋਲੇ  ਸੋਨਾ, ਲੈਪਟੋਪ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਔਰਤਾਂ ਵੱਲੋਂ ਮੀਡੀਆ ਨੂੰ ਕਿਸੇ ਵੀ ਗੱਲ ਦਾ ਜਵਾਬ ਨਾ ਦੇਣਾ ਇਸ ਘਟਨਾ ‘ਤੇ ਸਵਾਲ ਖੜੇ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।