guru gobind singh ji - Sach Kahoon Punjabi

ਹੱਕ ਤੇ ਸੱਚ ਦੀ ਰੱਖਿਆ ਕਰਨ ਦੀ ਅਮਲੀ ਸਿੱਖਿਆ ਦਿੰਦਾ ਮਾਘੀ ਦਾ ਮੇਲਾ
ਹੱਕ ਤੇ ਸੱਚ ਦੀ ਰੱਖਿਆ ਕਰਨ ਦੀ ਅਮਲੀ ਸਿੱਖਿਆ ਦਿੰਦਾ ਮਾਘੀ ਦਾ ਮੇਲਾ

ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਾਉਂਦਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਜ਼ਬਰ ਤੇ ਜ਼ੁਲਮ ਖਿਲਾਫ ਮੁਗ਼ਲਾਂ ਨਾਲ ਲੜਦੇ ਹੋਏ ਇਸ ਜਗ੍ਹਾ ‘ਤੇ ਸ਼ਹੀਦੀਆਂ ਦਾ ਜਾਮ ਪੀ ਗਏ ਸਨ। ਗੱਲ ਉਸ ਸਮੇਂ ਦੀ ਹੈ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਜੰਗ ਜਾਰੀ ਸੀ। ਪਹਾੜੀ ਰਾਜਿਆਂ ਨੂੰ ਹਰ ਲੜਾਈ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਆਖਰ ਪਹਾੜੀ ਰਾਜਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸਾਹ ਔਰੰਗਜੇਬ ਤੋਂ ਸਹਾਇਤਾ ਮੰਗੀ।

ਔਰੰਗਜੇਬ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਲਾਹੌਰ ਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ। ਗੁਰੂ ਸਾਹਿਬ ਉਨ੍ਹੀਂ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਦੁਸ਼ਮਣਾਂ ਵਿਰੁੱਧ ਲੜਾਈ ਲੜ ਰਹੇ ਸਨ। ਗੁਰੂ ਸਾਹਿਬ ਨੂੰ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹੰਦ ਦੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ਵਿਚ ਮੌਜੂਦ ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡੱਟਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ।

ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰੰਤੂ ਇੱਧਰ ਕਿਲ੍ਹੇ ਵਿਚੋਂ ਵੀ ਹੌਲੀ-ਹੌਲੀ  ਰਾਸ਼ਨ ਪਾਣੀ ਮੁੱਕਦਾ ਜਾ ਰਿਹਾ ਸੀ ਇਸ ਦੇ ਬਾਵਜੂਦ ਸਿੱਖ ਸਿਪਾਹੀ ਲੜ ਰਹੇ ਸਨ।ਪਰ ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ, ਪਰੰਤੂ ਉਨ੍ਹਾਂ ਦਾ ਆਤਮਬਲ ਏਨਾਂ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ, ਕਿ ਅਸੀ ਤੇਰੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤੇ ਘਰਾਂ ਨੂੰ ਚਲੇ ਗਏ।

ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਇਹ ਸਿੱਖ ਜਦ ਆਪਣੇ ਘਰਾਂ ਵਿਚ ਪਹੁੰਚੇ ਤਾਂ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਲੱਖ-ਲੱਖ ਲਾਹਨਤਾਂ ਪਾਈਆਂ

ਤੇ ਕਿਹਾ ਕਿ ਤੁਸੀਂ ਚੂੜੀਆਂ ਪਾ ਕੇ ਘਰ ਬੈਠ ਜਾਓ ਅਸੀਂ ਜੰਗ ਦੇ ਮੈਦਾਨ ਵਿਚ ਜਾਂਦੀਆਂ ਹਾਂ ਗੁਰੂ ਜੀ ਦਾ ਸਾਥ ਦੇਣ, ਤਾਂ ਮਾਈ ਭਾਗੋ ਅਤੇ ਹੋਰ ਬੀਬੀਆਂ ਤੋਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਨ ਤੋਂ ਇਲਾਵਾ ਜਦੋਂ ਇਨ੍ਹਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਮੁਗ਼ਲ ਫੌਜਾਂ ਬਾਰੇ ਪਤਾ ਲੱਗਾ ਤਾਂ ਇਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਵਿਚ ਗੁਰੂ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੱਖ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਨਾਲ ਲੜਨ-ਮਰਨ ਲਈ ਚੱਲ ਪਏ। ਇਸ ਮੌਕੇ ਮਾਈ ਭਾਗੋ ਵੀ ਮਰਦਾਵੇਂ ਭੇਸ ਵਿਚ ਉਨ੍ਹਾਂ ਦੇ ਨਾਲ ਸੀ।

ਰਸਤੇ ਵਿਚ ਇਨ੍ਹਾਂ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ ਤਾਂ ਇਨ੍ਹਾਂ ਦਾ ਖੂਨ ਹੋਰ ਵੀ ਖੌਲਣ ਲੱਗ ਪਿਆ। ਉਹ ਸਾਰੇ ਪੁੱਛਦੇ-ਪੁਛਾਉਂਦੇ ਜਿਧਰ ਨੂੰ ਗੁਰੂ ਜੀ ਗਏ ਸਨ, ਉਧਰ ਨੂੰ ਚੱਲ ਪਏ। ਉਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇੱਧਰ ਮਾਝੇ ਦੇ ਸਿੱਖਾਂ ਦਾ ਜਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ‘ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇੱਥੇ ਪਹੁੰਚਣ ਦੀ ਖਬਰ ਮਿਲੀ, ਤਾਂ ਇਨ੍ਹਾਂ ਮੁਗ਼ਲ ਫੌਜ ਦੇ ਖਿਲਾਫ ਲੜਨ ਲਈ ਮੋਰਚੇ ਸੰਭਾਲ ਲਏ।

ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰ੍ਹਾਂ ਸਫ਼ਲ ਰਹੀ,

ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ। ਦੂਸਰੇ ਪਾਸੇ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜਾਂ ‘ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹਦੇ ਗਏ। ਸਿੱਖ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਨੂੰ ਭਾਜੜ ਪੈ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉੱਠੇ ਤੇ ਖਾਲਸੇ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ। ਪਰ ਬੇਦਾਵਾ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਲੜਾਈ ਦੇ ਮੈਦਾਨ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ।

ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ਵਿਚ ਦੇਖਿਆ ਕਿ ਢਾਬ ਕੰਢੇ ਜਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜਖ਼ਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ। ਉਸ ਨੇ ਦਸ਼ਵੇਂ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਗੁਰੂ ਸਾਹਿਬ ਨੇ ਜੰਗ ਵਿਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜਾਰੀ, ਸੱਤ ਹਜ਼ਾਰੀ ਅਤੇ ਦਸ ਹਜ਼ਾਰੀ ਦਾ ਵਰ ਦਿੰਦੇ ਹੋਏ ਹਰੇਕ ਦਾ ਸਿਰਫ਼ ਆਪਣੇ ਹੱਥੀਂ ਪਲੋਸਿਆ। ਜੰਗ ਦੇ ਮੈਦਾਨ ਵਿਚ ਪਈਆਂ ਸਿੱਖਾਂ ਦੀ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਅਤੇ ਹਰ ਇੱਕ ਨੂੰ ਛਾਤੀ ਨਾਲ ਲਾ ਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ।  ਐਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀਂ ਪਿਆ।

ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿਚ ਲੈ ਕੇ ਉਸ ਦੇ ਮੂੰਹ ਨੂੰ ਸਾਫ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ।

ਕਲਗ਼ੀਧਰ ਪਾਤਸ਼ਾਹ ਨੇ ਗੋਦੀ ਵਿਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉੱਤਮ ਭਾਗ ਹਨ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੰਘ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੋ।’ ਭਾਈ ਸਾਹਿਬ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ ਉਨ੍ਹਾਂ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਆਪਣੇ ਕਮਰਕੱਸੇ ਵਿਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ।

ਇਸ ਤੋਂ ਬਾਅਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਸਾਹਿਬ ਨੇ ਰਣਭੂਮੀ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਸੇ ਥਾਂ ਲੱਕੜੀਆਂ ਇਕੱਠੀਆਂ ਕਰਕੇ ਇੱਕ ਵੱਡੀ ਚਿਖਾ ਬਣਾ ਕੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੀ, ਉੱਥੇ ਅੱਜ ਕੱਲ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸੇ ਤਰ੍ਹਾਂ ਜਿਥੇ 40 ਮੁਕਤੇ ਸ਼ਹੀਦ ਹੋਏ, ਤੇ ਜਿਸ ਜਗ੍ਹਾ ਸਹੀਦਾਂ ਦਾ ਸੰਸਕਾਰ ਕੀਤਾ ਗਿਆ

ਉਹ ਜਗ੍ਹਾ  ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ।

ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਜਗ੍ਹਾ ਦਾ ਨਾਂਅ ਮੁਕਤੀਸਰ ਜਾਣੀ ਮੁਕਤਸਰ ਰੱਖ ਦਿੱਤਾ, ਜਿਸ ਨੂੰ ਅੱਜ-ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ  ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈ। ਇਸ ਇਤਿਹਾਸਕ ਦਿਨ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵੜੇ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ ਸਾਨੂੰ ਸਾਡੇ ਅਜਿਹੇ ਇਤਿਹਾਸ ‘ਤੇ ਮਾਣ ਹੋਣਾ ਚਾਹੀਦਾ ਹੈ?ਅਤੇ ਇਸ ਤੋਂ ਪ੍ਰੇਰਣਾ ਲੈ?ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ

ਮੇਵਾ ਸਿੰਘ

ਲੰਬੀ/ਮਲੋਟ, ਮੰਡੀ ਕਿੱਲਿਆਂਵਾਲੀ

ਮੋ. 98726-00923

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੀ ਉਹ ਨਿਵੇਕਲੀ ਸ਼ਖ਼ਸੀਅਤ ਹਨ ਜਿਨ੍ਹਾਂ ਦੀ ਸ਼ਖਸੀਅਤ ਨੂੰ ਕਲਮੀ ਸ਼ਬਦਾਂ ‘ਚ ਕੈਦ ਕਰਨਾ ਵੱਸ ਦੀ ਗੱਲ ਨਹੀਂ ਸੱਯਦ ਮੁਹੰਮਦ ਲਤੀਫ਼ ਉਨ੍ਹਾਂ ਦੀ ਸਰਵਪੱਖੀ ਸ਼ਖ਼ਸੀਅਤ ਬਾਰੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਮੈਦਾਨ ‘ਚ ਜੇਤੂ ਯੋਧਾ, ਮਸਨਦ ਉੱਤੇ ਸ਼ਹਿਨਸ਼ਾਹ, ਗਿਆਨ ਦਾ ਦਾਤਾ, ਸੰਗਤ ਵਿੱਚ ਫ਼ਕੀਰ ਸਨ ਭਾਵ ਉਹ ਇੱਕੋ ਸਮੇਂ ਅਧਿਆਤਮਕ ਨੇਤਾ, ਉੱਚ ਕੋਟੀ ਦੇ ਕਵੀ, ਉੱਚ ਕੋਟੀ ਦੇ ਸੰਗਠਨਕਰਤਾ, ਸੈਨਾਨਾਇਕ ਪ੍ਰਤਿਭਾਸ਼ਾਲੀ ਵਿਦਵਾਨ ਅਤੇ ਸਮਾਜ ਸੁਧਾਰਕ ਸਨ ਸੱਯਦ ਮੁਹੰਮਦ ਲਤੀਫ਼ ਸ਼ਬਦਾਂ ਤੋਂ ਬੇਵੱਸ ਹੋਕੇ  ਲਿਖਦਾ ਹੈ ਕਿ,

‘ਹੇ ਗੁਰੂ ਗੋਬਿੰਦ ਤੂੰ ਮੁਕੰਮਲ ਹੈ ਤੇ ਤੇਰੀ ਗਾਥਾ ਤੂੰ ਆਪ ਹੀ ਲਿਖ ਸਕਦਾ ਹੈਂ ਤੁਹਾਡੇ ਬਾਰੇ ਪੂਰਾ ਲਿਖਣਾ, ਇਹ ਮੇਰੇ ਜਿਹੇ ਅਧੂਰੇ ਵਿਅਕਤੀ ਦੇ ਵੱਸ ਦੀ ਖੇਡ ਨਹੀਂ’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਉਨ੍ਹਾਂ ਦੇ ਲਿਖੇ ਬਚਿੱਤਰ ਨਾਟਕ ‘ਚੋਂ ਝਲਕਦੀ ਹੈ ਆਪਣੇ ਦੁਨੀਆਂ ਵਿੱਚ ਆਉਣ ਦੇ ਮਕਸਦ ਬਾਰੇ ਬਿਆਨ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰ ਨਾਟਕ ‘ਚ ਲਿਖਦੇ ਹਨ :

ਹਮ ਇਹ ਕਾਜ ਜਗਤ ਮੋ ਆਏ,

ਧਰਮ ਹੇਤ ਗੁਰਦੇਵ ਪਠਾਏ

ਜਹਾ ਤਹਾ ਤੁਮ ਧਰਮ ਬਿਥਾਰੋ

ਦੁਸਟ  ਦੋਖੀਯਨ ਪਕਿਰ ਪਛਾਰੋ

ਯਾਹੀ ਕਾਜ ਧਰਾ ਹਮ ਜਨਮੰ

ਸਮਝ ਲੇਹੁ ਸਾਧੂ ਸਭ ਮਨਮੰ

ਧਰਮ ਚਲਾਵਨ ਸੰਤ ਉਬਾਰਨ

ਦੁਸਟ ਸਭਨ ਕੋ ਮੂਲ ਉਪਾਰਿਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸੱਚ, ਧਰਮ ਦੀ ਰਾਖੀ, ਮਜ਼ਲੂਮਾਂ ਤੇ ਨਿਤਾਣਿਆਂ ਦੇ ਹੱਕ ‘ਚ ਖੜ੍ਹਨਾ ਤੇ ਉਨ੍ਹਾਂ ਦੀ ਰੱਖਿਆ ਕਰਨੀ ਅਤੇ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਸੀ ਅਧਰਮ ਦੇ ਬੋਲਬਾਲੇ ਕਾਰਨ ਲੋਕ ਗੁਲਾਮ ਮਾਨਸਿਕਤਾ ਵਾਲੇ ਹੋ ਗਏ ਸਨ ਹੱਕ, ਸੱਚ ਦੇ ਪੱਖ ਤੇ ਧਰਮ ਕੱਟੜਤਾ ਵਿਰੁੱਧ ਲੜਨ ਦਾ ਲੋਕਾਂ ‘ਚ ਹੀਆ ਨਹੀਂ ਸੀ ਇੱਕ ਪਾਸੇ ਧਾਰਮਿਕ ਕੱਟੜਤਾ ਦੇ ਧਾਰਨੀ ਮੁਗਲ ਸ਼ਾਸਕ ਅਤੇ ਦੂਜੇ ਪਾਸੇ ਕਰਮ ਕਾਂਡ, ਜਾਤ-ਪਾਤ ‘ਚ ਵੰਡੀ ਜਨਤਾ ਅਤੇ ਪਹਾੜੀ ਰਾਜਿਆਂ ਦੀਆਂ ਕੋਝੀਆਂ ਚਾਲਾਂ ਦਾ ਆਮ ਜਨਤਾ ਸ਼ਿਕਾਰ  ਹੋ ਕੇ ਬਲਹੀਣ ਹੁੰਦੀ ਜਾ ਰਹੀ ਹੈ ਹਰ ਪਾਸੇ ਸੁਧਾਰ ਕਰਨ ਦਾ ਬੀੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੁੱਕਿਆ

ਆਪ ਜੀ ਦੀ ਉਮਰ ਅਜੇ ਸਿਰਫ਼ ਨੌਂ ਸਾਲ ਦੀ ਹੀ ਸੀ ਜਦ ਆਪ ਜੀ ਨੇ ਧਰਮ ਦੀ ਰਾਖੀ ਲਈ ਆਪਣੇ ਪਿਤਾ ਨੂੰ ਬਲੀਦਾਨ ਲਈ ਤੋਰਿਆ   ਸਿਰਫ਼ ਨੌ ਸਾਲ ਦੀ ਉਮਰ ‘ਚ ਕਿਸੇ ਬਾਲ ਦਾ ਅਜਿਹਾ ਕਰਨਾ ਉਨ੍ਹਾਂ ਦੀ ਦਲੇਰੀ ਤੇ ਜ਼ੁਲਮ ਦੀ ਈਨ ਨਾ ਮੰਨਣ ਨੂੰ ਦਰਸਾਉਂਦੀ ਹੈ ਜਦ ਆਪ ਜੀ ਨੂੰ ਭਾਂਪਿਆ ਕਿ ਧਾਰਮਿਕ ਕੱਟੜਤਾ ਹੱਦ-ਬੰਨੇ ਪਾਰ ਕਰ ਰਹੀ ਹੈ, ਧਰਮ ਦੇ ਨਾਂਅ ‘ਤੇ ਜਨਤਾ ਨੂੰ ਪੀੜਤ ਕੀਤਾ ਜਾ ਰਿਹਾ ਹੈ ਤਾਂ ਪੈਰਾਂ ਹੇਠ ਲਿਤਾੜੀ ਜਾ ਰਹੀ ਮਨੁੱਖਤਾ ਦੀ ਰੱਖਿਆ ਕਰਨ ਲਈ ਆਪ ਜੀ ਨੇ ਫੌਜੀ ਤਿਆਰੀ ਆਰੰਭ ਕਰ ਦਿੱਤੀ

ਆਪ ਜੀ ਨੇ ਮੁਰਦਾ ਹੋ ਚੁੱਕੀ ਕੌਮ ‘ਚ ਨਵੀਂ ਰੂਹ ਫੂਕਣ ਲਈ, ਜਾਤ-ਪਾਤ ਦੇ ਖਾਤਮੇ ਅਖੌਤੀ ਨੀਵੀਆਂ ਜਾਤੀਆਂ ‘ਚੋਂ ਜੋਧੇ ਪੈਦਾ ਕਰਨ ਅਤੇ ਕੱਟੜ ਧਾਰਮਿਕ ਆਗੂ ਔਰੰਗਜੇਬ ਨਾਲ ਟੱਕਰ ਲੈਣ ਲਈ 1699 ਵਿੱਚ ਖਾਲਸਾ ਪੰਥ ਦੀ ਸਾਜਣਾ ਕਰਕੇ ਲੋਕਾਂ ਅੰਦਰ ਨਵੀਂ ਚੇਤਨਾ ਪੈਦਾ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਫੋਕੇ ਕਰਮ ਕਾਂਡਾਂ ‘ਚੋਂ ਬਾਹਰ ਕੱਢ ਕੇ ਉਨ੍ਹਾਂ ‘ਚ ਦਲੇਰੀ ,

ਜ਼ਬਰ ਵਿਰੁੱਧ ਟਾਕਰਾ ਕਰਨ ਦੀ ਭਾਵਨਾ ਪੈਦਾ ਕੀਤੀ ਵਰਣਿਤ ਹੈ ਕਿ ਖਾਲਸਾ ਪੰਥ ਦੀ ਸਾਜਣਾ ਕਿਸੇ ਜਾਤ ਧਰਮ ਵਿਰੁੱਧ ਨਹੀਂ, ਸਗੋਂ ਜਾਲਮ ਤਾਕਤਾਂ ਤੋਂ ਮਨੁੱਖਤਾ ਦੀ ਰਾਖੀ ਹਿੱਤ ਸੀ ਉਨ੍ਹਾਂ ਨੇ ‘ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ’ ਦੇ ਮਹਾਨ ਸਿਧਾਂਤ ਨੂੰ ਮੁੱਖ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨ ਸਮਾਜ ਸੁਧਾਰਕ ਸਨ ਪ੍ਰਭੂ- ਪਰਮਾਤਮਾ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਫੋਕਟ ਕਰਮ-ਕਾਂਡਾਂ ਨੂੰ ਤਿਆਗਣ, ਝੂਠ-ਪਖੰਡ ਤੋਂ ਦੂਰ ਰਹਿਣ ਤੇ ਪ੍ਰਭੂ-ਪਰਮਾਤਮਾ ਦੀ ਭਗਤੀ ਦਾ ਸੰਦੇਸ਼ ਦਿੱਤਾ ਕਿਉਂਕਿ ਉਹ  ਸਭ ਜੰਤਰਾਂ-ਮੰਤਰਾਂ ਤੋਂ ਸ੍ਰੇਸ਼ਟ ਹੈ-

ਨਮੋ ਮੰਤ੍ਰ ਮੰਤ੍ਰ ਨਮੋ ਜੰਤ੍ਰ ਜੰਤ੍ਰ

ਨਮੋਂ ਇਸਟੇ ਇਸਟੇ ਨਮੋ ਤੰਤ੍ਰ ਤੰਤ੍ਰ

ਭਾਵ ਪਰਮਾਤਮਾ ਦਾ ਨਾਂਅ ਜੰਤਰਾਂ-ਮੰਤਰਾਂ, ਤੰਤਰਾਂ ਤੋਂ ਸਿਰਮੌਰ ਹੈ ਇਸ ਲਈ ਉਸ ਪ੍ਰਭੂ ਪਰਮਾਤਮਾ ਦਾ ਨਾਂਅ ਸਿਮਰੋ ਜੋ ਹਰ ਘਟ-ਘਟ ਵਿੱਚ ਮੌਜ਼ੂਦ ਹੈ

ਜਲੇ ਹਰੀ ਥਲੇ ਹਰੀ

ਉਰੇ ਹਰੀ ਬਨੇ ਹਰੀ

ਗਿਰੇ ਹਰੀ ਗੁਫ਼ੇ ਹਰੀ

ਛਿਤੇ ਹਰੀ ਨਭੇ ਹਰੀ

ਈਹਾ ਹਰੀ ਉਹਾ ਹਰੀ

ਜਿਮੀ ਹਰੀ  ਜਮਾਂ ਹਰੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਨ ਸਾਹਿਤਕਾਰ ਸਨ ਅਤੇ ਸਾਹਿਤਕ ਪ੍ਰੇਮੀ ਵੀ ਆਪ ਜੀ ਦੇ ਦਰਬਾਰ ਵਿੱਚ 52 ਕਵੀ ਸਨ ਆਪ ਜੀ ਨੇ ਆਪਣੀਆਂ ਰਚਨਾਵਾਂ ‘ਚ ਜ਼ਬਰ-ਜ਼ੁਲਮ ਵਿਰੁੱਧ ਨਿੱਡਰਤਾ ਨੂੰ ਝੁਕਣ ਨਹੀਂ ਦਿੱਤਾ ‘ਜ਼ਫ਼ਰਨਾਮਾ’ ਫਾਰਸੀ ਸ਼ਾਇਰੀ ਦਾ ਉੱਤਮ ਨਮੂਨਾ ਹੈ ਜ਼ਫ਼ਰਨਾਮਾ  ਔਰੰਗਜੇਬ ਨੂੰ ਲਿਖਿਆ ਉਹ ਪੱਤਰ ਹੈ ਜੋ ਉਸ ਦੇ ਜ਼ੁਲਮਾਂ ਦੀ ਕਹਾਣੀ ਨੂੰ ਬਿਆਨਦਾ ਹੈ ਤੇ ਗੁਰੂ ਜੀ ਦੀ ਸ਼ਖ਼ਸੀਅਤ ਉਭਾਰਦਾ ਹੈ ਗੁਰੂ ਜੀ ਨੇ ਔਰੰਗਜੇਬ ਤੇ ਉਸ ਦੇ ਜ਼ੁਲਮਾਂ ਤੇ ਅਣਮਨੁੱਖੀ ਕਾਰਵਾਈਆਂ ਕਰਕੇ ਟਕੇ ਦਾ ਮੁਰੀਦ ਤੇ ਧਰਮ ਤੋਂ ਪਾਸੇ ਹਟਿਆ ਕਿਹਾ :

ਨਾ ਈਮਾ ਪ੍ਰਸਤ ਨ ਔਜਾਇ ਦੀ

ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀ       (ਜ਼ਫ਼ਰਨਾਮਾ)

ਭਾਵ ਹੇ ਔਰੰਗਜੇਬ! ਨਾ ਤਾਂ ਤੂੰ ਦੀਨ ਇਮਾਨ ‘ਤੇ ਕਾਇਮ ਹੈਂ ਤੇ ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈਂ, ਨਾ ਤੈਨੂੰ ਪਰਮਾਤਮਾ ਦੀ ਪਛਾਣ ਹੈ ਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ‘ਤੇ ਭਰੋਸਾ ਹੈ ਕਹਿੰਦੇ ਹਨ ਕਿ ਜ਼ਫ਼ਰਨਾਮਾ ਪੜ੍ਹ ਕੇ ਔਰੰਗਜੇਬ ਦੀ ਰੂਹ ਕੁਰਲਾ ਉੱਠੀ ਉਸ ਨੇ ਸਰਹਿੰਦ ਦੇ ਸੂਬੇਦਾਰ ਨੂੰ ਹੁਕਮ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਵੇਸ਼ ਹਨ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਪਰ ਕਿਸੇ ਵੀ ਲੜਾਈ ‘ਚ ਪਹਿਲ ਨਹੀਂ ਕੀਤੀ ਭਾਵੇਂ ਕੁਝ ਇਤਿਹਾਸਕਾਰ ਇਨ੍ਹਾਂ ਨੂੰ ਰਾਜਸੀ ਲੜਾਈਆਂ  ਮੰਨਦੇ ਹਨ ਪਰ ਇਹ ਤੱਥਹੀਣ ਹੈ

ਇਨ੍ਹਾਂ ਲੜਾਈਆਂ ਦਾ ਮਕਸਦ ਗੁਰੂ ਜੀ ਵੱਲੋਂ ਕਿਸੇ ਸਥਾਨ ‘ਤੇ ਕਬਜ਼ਾ ਜਾਂ ਦੌਲਤ ਦੀ ਲੁੱਟ-ਖਸੁੱਟ ਨਹੀਂ ਸੀ, ਸਗੋਂ ਸਾਰੀਆਂ ਲੜਾਈਆਂ ਧਾਰਮਿਕ ਕੱਟੜਤਾ ਵਿਰੁੱਧ ਧਰਮ ਦੀ ਰਾਖੀ, ਮਜ਼ਲੂਮਾਂ ਦੀ ਰੱਖਿਆ ਤੇ ਮਾਨਵਤਾ ਹਿੱਤ ਲੜੀਆਂ ਗਈਆਂ ਜੇਕਰ ਇਹ ਲੜਾਈਆਂ ਕਿਸੇ ਜਾਤੀ ਫਿਰਕਾ ਜਾਂ ਧਰਮ ਵਿਰੁੱਧ ਹੁੰਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਭਾਈ ਘਨੱ੍ਹਈਆ ਜੀ ਨੂੰ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਆਉਣ ਤੇ ਉਨ੍ਹਾਂ ਦੇ ਮੱਲ੍ਹਮ- ਪੱਟੀ ਕਰਨ ਦਾ ਬਚਨ ਨਾ ਫ਼ਰਮਾਉਂਦੇ

ਗੁਰੂ ਗੋਬਿੰਦ ਸਿੰਘ ਜੀ ਤਿਆਗ ਦੀ ਮੂਰਤ ਸਨ ਯੁੱਧ ਦੌਰਾਨ ਆਪ ਜੀ ਦਾ ਰਚਿਆ ਬਹੁਤ ਸਾਰਾ ਸਾਹਿਤ ਸਰਸਾ ਨਦੀ ‘ਚ ਰੁੜ੍ਹ ਗਿਆ ਉਨ੍ਹਾਂ ਦਾ ਤਿਆਗ ਨਿੱਜ ਲਈ ਨਹੀਂ, ਸਗੋਂ ਮਜ਼ਲੂਮਾਂ ਦੀ ਰੱਖਿਆ ਲਈ ਸੀ ਆਪਣੇ ਪਿਤਾ ਦੀ ਕੁਰਬਾਨੀ, ਚਾਰੇ ਸਾਹਿਬਜਾਦਿਆਂ ਦੀ ਸ਼ਹੀਦੀ ਤੇ ਫੇਰ ਅਨੰਦਪੁਰ ਛੱਡ ਕੇ ਮਾਛੀਵਾੜੇ ਦੇ ਜੰਗਲਾਂ ‘ਚ ਜਾ ਕੇ ਪ੍ਰਮਾਤਮਾ ਦੇ ਪਿਆਰ ਵੈਰਾਗ ‘ਚ ਵਹਿਣਾ ਸਧਾਰਨ ਵਿਅਕਤੀ ਦੇ ਵੱਸ ਗੱਲ ਨਹੀਂ

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ

ਤੁਧ ਬਿਨ ਰੋਗ ਰਜਾਈਆਂ ਦਾ ਓਢਣ

ਨਾਗ ਨਿਵਾਸਾ ਦੇ ਰਹਿਣਾ

ਗੱਲ ਕੀ ਗੁਰੂ ਗੋਬਿੰਦ ਸਿੰਘ ਜੀ ਸਰਵ ਕਲਾ ਸੰਪੂਰਨ ਸਨ ਜਿਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ ਉਨ੍ਹਾਂ ਦੀ ਸ਼ਖ਼ਸੀਅਤ ਅੱਗੇ ਸ਼ਬਦ ਬੌਣੇ ਪੈ ਜਾਂਦੇ ਹਨ ਮਹਾਨ ਸ਼ਾਇਰ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ:-

ਕਰਤਾਰ ਕੀ ਸੌਗੰਧ, ਨਾਨਕ ਕੀ ਕਸਮ ਹੈ

ਜਿਤਨੀ ਵੀ ਹੋ ਗੋਬਿੰਦ ਕੀ ਤਰੀਫ਼ ਵੋਹ ਕਮ ਹੈ

ਰਜਿੰਦਰ ਕੁਮਾਰ, ਭਾਈਰੂਪਾ

ਮੋ: 94164-33171

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ