Continue - Sach Kahoon Punjabi
ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ
ਪਿਸ਼ਾਵਰ ‘ਚ ਸਿੱਖ ਨੌਜਵਾਨ ਦਾ ਕਤਲ
ਏਜੰਸੀ/ਨਵੀਂ ਦਿੱਲੀ। ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਦੇ ਪਿਸ਼ਾਵਰ ‘ਚ ਇੱਕ ਸਿੱਖ ਨੌਜਵਾਨ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਲਾਸ਼ ਚਮਕਾਨੀ ਪੁਲਿਸ ਥਾਣੇ ਅਧੀਨ ਆਉਣ ਵਾਲੇ ਇਲਾਕੇ ‘ਚ ਮਿਲੀ ਹੈ ਐਸਐਸਪੀ ਆਪ੍ਰੇਸ਼ਨ,ਪੇਸ਼ਾਵਰ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵੱਲੋਂ 25 ਸਾਲਾਂ ਸਿੱਖ ਨੌਜਵਾਨ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਤਣਾਅ ਦੇ ਬਾਵਜ਼ੂਦ ਸ਼ਰਧਾਲੂਆਂ ਦਾ ਕਰਤਾਰਪੁਰ ਜਾਣਾ ਜਾਰੀ
ਸ੍ਰੀ ਨਨਕਾਣਾ ਸਾਹਿਬ ‘ਚ ਵਾਪਰੀਆਂ ਘਟਨਾਵਾਂ ਦੇ ਬਾਵਜ਼ੂਦ ਸ਼ਰਧਾਲੂਆਂ ਦਾ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਜਾਰੀ ਹੈ ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਲਾਂਘੇ ਖੁੱਲ੍ਹਣ ਦੇ 58ਵੇਂ ਦਿਨ ਸ਼ੁੱਕਰਵਾਰ ਨੂੰ 900 ਤੋਂ ਵੱਧ ਸ਼ਰਧਾਲੂ  ਸ੍ਰੀ ਕਰਤਾਰਪੁਰ ਸਾਹਿਬ ਧਾਰਮਿਕ ਯਾਤਰਾ ਲਈ ਗਏ ਸ਼ਰਧਾਲੂਆਂ ਨੇ ਮੰਗ ਕੀਤੀ ਕਿ ਦੋਵੇਂ ਦੇਸ਼ ਸਾਰੇ ਮੁੱਦੇ ਅਮਨ-ਅਮਾਨ ਨਾਲ ਸੁਲਝਾਉਣ
ਮੁਸਲਿਮ ਆਗੂਆਂ ਨੇ ਨਨਕਾਣਾ ਸਾਹਿਬ ‘ਚ ਦਿੱਤਾ ਸਦਭਾਵਨਾ ਦਾ ਸੰਦੇਸ਼
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਸਾਈਂ ਮਿਆਂਮੀਰ ਦੇ ਗੱਦੀਨਸ਼ੀਨ ਸਮੇਤ ਕਈ ਮੁਸਲਿਮ ਧਾਰਮਿਕ ਆਗੂ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਇਨ੍ਹਾਂ ਆਗੂਆਂ ਨੇ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਸਾਰੇ ਆਗੂਆਂ ਨੇ ਗੇਟ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦਾ ਇਜ਼ਹਾਰ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ। ਮੁੰਬਈ ਦੇ ਡੋਂਗਰੀ ਇਲਾਕੇ ‘ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ ਕੇ 12 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਹੇਠਾਂ ਦੱਬੇ ਬਾਕੀ ਲੋਕਾਂ ਨੂੰ ਬਚਾਉਣ ਲਈ ਬਚਾਅ ਕੰਮ ਜਾਰੀ ਹੈ। ਐੱਨ. ਡੀ. ਆਰ. ਐੱਫ. ਮੁਤਾਬਕ ਤੰਗ ਗਲੀ ਹੋਣ ਕਾਰਨ ਬਚਾਅ ਕੰਮ ‘ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਓਧਰ ਬੀ. ਐੱਮ. ਸੀ. ਮੁਤਾਬਕ ਅੱਜ ਦੁਪਹਿਰ 11 ਵਜ ਕੇ 48 ਮਿੰਟ ‘ਤੇ ਡੋਂਗਰੀ ਇਲਾਕੇ ਵਿਚ ਸਥਿਤ ਕੇਸਰਬਾਈ ਨਾਂ ਦੀ ਇਮਾਰਤ ਡਿੱਗ ਗਈ। ਇਹ ਇਮਾਰਤ ਅਬਦੁੱਲ ਹਮੀਦ ਸ਼ਾਹ ਦਰਗਾਹ ਦੇ ਪਿੱਛੇ ਹੈ ਅਤੇ ਕਾਫੀ ਪੁਰਾਣੀ ਹੈ। ਇਕ ਚਸ਼ਮਦੀਦ ਮੁਤਾਬਕ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਸ ਵਿਚ 15 ਪਰਿਵਾਰ ਰਹਿੰਦੇ ਹਨ। ਜਦੋਂ ਇਮਾਰਤ ਡਿੱਗੀ ਤਾਂ ਇਸ ‘ਚ 40 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ ਇਕ ਬੱਚੇ ਨੂੰ ਜ਼ਿੰਦਾ ਬਚਾਇਆ ਹੈ। ਬਾਕੀ ਲੋਕਾਂ ਨੂੰ ਮਲਬੇ ‘ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁੰਬਈ ‘ਚ ਭਾਰੀ ਬਾਰਿਸ਼ ਕਾਰਨ ਜ਼ਿਆਦਾਤਰ ਹਿੱਸਿਆਂ ‘ਚ ਪਾਣੀ ਭਰ ਗਿਆ ਅਤੇ ਘਟਨਾਵਾਂ ਵਾਪਰੀਆਂ। ਮੁੰਬਈ ਦੇ ਮਲਾਡ ਵਿਚ 2 ਜੁਲਾਈ ਨੂੰ ਤੜਕੇ ਇਕ ਕੰਧ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਪੁਣੇ ਵਿਚ ਇਕ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ
ਵਰਕਿੰਗ ਕਮੇਟੀ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਅਸਤੀਫ਼ਾ ਕੀਤਾ ਨਾਮਨਜ਼ੂਰ
ਨਵੀਂ ਦਿੱਲੀ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਲੋਕ ਸਭਾ ਚੋਣਾਂ ‘ਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਪਾਰਟੀ ਦੀ ਸਰਵਉੱਚ ਨੀਤ ਨਿਰਧਾਰਿਤ ਇਕਾਈ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਦੇਣ ਲਈ ਕਿਹਾ ਹੈ
ਕਾਂਗਰਸ ਦੇ ਸੂਤਰਾਂ ਅਨੁਸਾਰ ਪਾਰਟੀ ਦੀ ਸਰਵਉੱਚ ਨੀਤ ਨਿਰਧਾਰਕ ਇਕਾਈ ਕਾਂਗਰਸ ਕਾਰਜ ਕਮੇਟੀ ਦੀ ਸ਼ਨਿੱਚਰਵਾਰ ਨੂੰ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਪ੍ਰਦਰਸ਼ਨ ਤੇ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰੇ ਲਈ ਕੀਤੀ ਮੀਟਿੰਗ ‘ਚ ਗਾਂਧੀ ਨੇ ਆਮ ਚੋਣਾਂ ‘ਚ ਪਾਰਟੀ ਦੀ ਹਾਰ ਲਈ ਖੁਦ ਨੂੰ ਜ਼ਿੰਮੇਵਾਰੀ ਮੰਨਦਿਆਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਪਰ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਕਾਰਜ ਕਮੇਟੀ ਦੀ ਮੀਟਿੰਗ ਸ਼ਨਿੱਚਰਵਾਰ ਸਵੇਰੇ 11 ਵਜੇ ਸ਼ੁਰੂ ਹੋਈ ਮੀਟਿੰਗ ‘ਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਜਨਰਲ ਸਕੱਤਰ ਕੇਸੀ ਵਣੁਗੋਪਾਲ, ਸੀਨੀਅਰ ਆਗੂ ਏਕੇ ਐਂਟੋਨੀ, ਪ੍ਰਿਅੰਕਾ ਗਾਂਧੀ ਵਾਡਰਾ, ਪਾਰਟੀ ਖਜ਼ਾਨੀ ਅਹਿਮਦ ਪਟੇਲ, ਕੈਪਟਨ ਅਮਰਿੰਦਰ ਸਿੰਘ, ਸ਼ੀਲਾ ਦੀਕਸ਼ਿਤ ਸਮੇਤ ਲਗਭਗ ਸਾਰੇ ਮੈਂਬਰ ਮੌਜ਼ੂਦ ਹਨ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਥਾਂ ਪ੍ਰਿਅੰਕਾ ਗਾਂਧੀ ਦੇ ਨਾਂਅ ਦੀ ਤਜਵੀਜ਼ ਨਾ ਕੀਤੀ ਜਾਵੇ ਨਾਲ ਹੀ ਕਿਸੇ ਗੈਰ ਕਾਂਗਰਸੀ ਨੂੰ ਪਾਰਟੀ ਪ੍ਰਧਾਨ ਬਣਾਇਆ ਜਾਵੇ ਪਰ ਕਾਰਜ ਕਮੇਟੀ ਨੇ ਰਾਹੁਲ ਦੀ ਗੱਲ ਨਹੀਂ ਮੰਨੀ ਸੂਰਜੇਵਾਲਾ ਨੇ ਕਿਹਾ, ਰਾਹੁਲ ਗਾਂਧੀ ਨੂੰ ਹੁਣ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਪਾਰਟੀ ‘ਚ ਆਪਣੇ ਅਨੁਸਾਰ ਜਿਵੇਂ ਚਾਹੁਣ ਸੰਗਠਨਾਤਮਕ ਬਦਲਾਅ ਕਰ ਸਕਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਤਨ ਜਾਰੀ ਰੱਖੋ
ਇੱਕ ਵਿਅਕਤੀ ਹਰ ਦਿਨ ਸਮੁੰਦਰ ਕਿਨਾਰੇ ਜਾਂਦਾ ਅਤੇ ਉੱਥੇ ਘੰਟਿਆਂਬੱਧੀ ਬੈਠਾ ਰਹਿੰਦਾ ਆਉਂਦੀਆਂ-ਜਾਂਦੀਆਂ ਲਹਿਰਾਂ ਨੂੰ ਲਗਾਤਾਰ ਦੇਖਦਾ ਰਹਿੰਦਾ ਕਦੇ-ਕਦੇ ਉਹ ਕੁਝ ਚੁੱਕ ਕੇ ਸਮੁੰਦਰ ‘ਚ ਸੁੱਟ ਦਿੰਦਾ, ਫਿਰ ਆ ਕੇ ਆਪਣੀ ਥਾਂ ‘ਤੇ ਬੈਠ ਜਾਂਦਾ ਕਿਨਾਰੇ ‘ਤੇ ਆਉਣ ਵਾਲੇ ਲੋਕ ਉਸ ਨੂੰ ਵਿਹਲਾ ਸਮਝਦੇ ਸੀ ਅਤੇ ਉਸਦਾ ਮਜਾਕ ਉਡਾਉਂਦੇ ਸੀ ।
ਇੱਕ ਵਾਰ ਉਸਨੂੰ ਇੱਕ ਯਾਤਰੀ ਨੇ ਦੇਖਿਆ, ਉਹ ਵਿਅਕਤੀ ਕੋਲ ਆ ਕੇ ਬੋਲਿਆ, ਭਾਈ! ਇਹ ਤੂੰ ਕੀ ਕਰ ਰਿਹਾ ਹੈਂ? ਉਸ  ਵਿਅਕਤੀ ਨੇ ਜਵਾਬ ਦਿੱਤਾ,’ ਦੇਖਦੇ ਨਹੀਂ, ਸਾਗਰ ਵਾਰ-ਵਾਰ ਆਪਣੀਆਂ ਲਹਿਰਾਂ ਨੂੰ ਆਦੇਸ਼ ਦਿੰਦਾ ਹੈ ਕਿ ਉਹ ਨੰਨ੍ਹੇ ਸੰਖਾਂ, ਮੱਛੀਆਂ ਨੂੰ ਜ਼ਮੀਨ ‘ਤੇ ਸੁੱਟ ਕੇ ਮਾਰ ਦੇਣ ਮੈਂ ਫਿਰ ਤੋਂ ਇਨ੍ਹਾਂ ਨੂੰ ਪਾਣੀ ‘ਚ ਪਾ ਦਿੰਦਾ ਹਾਂ’ ਯਾਤਰੀ ਬੋਲਿਆ, ‘ ਇਹ ਕਰਮ ਤਾਂ ਚਲਦਾ ਹੀ ਰਹਿੰਦਾ ਹੈ ਤੁਹਾਡੀ ਇਸ ਚਿੰਤਾ ਨਾਲ ਕੀ ਫਰਕ ਪਵੇਗਾ?’
ਉਸ ਵਿਅਕਤੀ ਨੇ ਇੱਕ ਮੁੱਠੀ ਸੰਖ ਘੋਸਾ ਨੂੰ ਆਪਣੀ ਤਲੀ ‘ਤੇ ਚੁੱਕਿਆ ਅਤੇ ਪਾਣੀ ‘ਚ ਸੁੱਟਦੇ ਹੋਏ ਕਿਹਾ, ‘ਹਾਂ, ਪਰੰਤੂ ਇਨ੍ਹਾਂ ਦੇ ਜੀਵਨ ‘ਚ ਤਾਂ ਫਰਕ ਪੈ ਗਿਆ?’ ਉਹ ਯਾਤਰੀ ਸਿਰ ਝੁਕਾ ਕੇ ਚਲਦਾ ਬਣਿਆ ਤੇ ਉਹ ਵਿਅਕਤੀ ਉਸੇ ਤਰ੍ਹਾਂ ਹੀ ਕਰਦਾ ਰਿਹਾ ਚੰਗੇ ਕਰਮ ਦਾ ਇੱਕ ਛੋਟਾ ਯਤਨ ਵੀ ਮਹੱਤਵਪੂਰਨ ਹੁੰਦਾ ਹੈ ਜਿਵੇਂ ਬੂੰਦ-ਬੁੰਦ ਨਾਲ ਘੜਾ ਭਰਦਾ ਹੈ, ਓਵੇਂ ਹੀ ਯਤਨਾਂ ਨਾਲ ਕੰਮਾਂ ਨੂੰ ਗਤੀ  ਮਿਲਦੀ ਹੈ ਇਸ ਲਈ ਮੁਸ਼ਕਲਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਯਤਨ ਕਰਨਾ ਨਾ ਛੱਡੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵੇਂ ਸੂਬੇ ਦੀਆਂ ਸਰਕਾਰਾਂ ਨੇ ਕੋਰਟ ਤੋਂ ਆਦੇਸ਼ ‘ਚ ਸੋਧ ਦੀ ਅਪੀਲ ਕੀਤੀ ਸੀ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅੱਜ  ਪੰਜਾਬ ਤੇ ਹਰਿਆਣਾ ਸਰਕਾਰਾਂ ਦੀ ਅਪੀਲ ‘ਤੇ ਵਿਚਾਰ ਕਰਦਿਆਂ ਦੋਵੇਂ ਸੂਬਿਆਂ ਦੇ ਡੀਜੀਪੀ ਨੂੰ 31 ਜਨਵਰੀ ਤੱਕ ਅਹੁਦੇ ‘ਤੇ ਰਹਿਣ ਦੀ ਆਗਿਆ ਪ੍ਰਦਾਨ ਕੀਤੀ
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਹਰਿਆਣਾ ਦੇ ਡੀਜੀਪੀ ਬੀ ਐਸ ਸੰਧੂ ਆਉਂਦੀ 31 ਦਸੰਬਰ ਨੂੰ ਸੇਵਾ ਮੁਕਤ ਹੋਣ ਵਾਲੇ ਹਨ ਦੋਵੇਂ ਸੂਬਾ ਸਰਕਾਰਾਂ ਨੇ ਪਿਛਲੇ ਦਿਨੀਂ ਸੁਪਰੀਮ ਕੋਰਟ ਦਾ ਦਰਵਾਜਾ ਖੜਖੜਾਇਆ ਉਸ ਦੇ ਸਬੰਧਿਤ ਆਦੇਸ਼ ‘ਚ ਸੋਧ ਦੀ ਅਪੀਲ ਕੀਤੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਖਿਆ ਪੱਖੋਂ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਜਾਰੀ
8 ਹੋਰ ਅਧਿਆਪਕਾਂ ਦੀ ਹੋਈ ਬਦਲੀ
ਮਾਨਸਾ
ਸਿੱਖਿਆ ਬੋਰਡ ਦੇ ਨਤੀਜਿਆਂ ‘ਚੋਂ ਮੋਹਰੀ ਸਥਾਨਾਂ ‘ਤੇ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਦਾ ਦੌਰ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ ਅੱਜ 8 ਹੋਰ ਅਧਿਆਪਕਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ ‘ਚ ਤਬਦੀਲ ਕੀਤਾ ਗਿਆ ਹੈ ਵਿਭਾਗ ਵੱਲੋਂ ਬਦਲੀਆਂ ਦੇ ਕਾਰਨ ਭਾਵੇਂ ਕੁਝ ਵੀ ਦੱਸੇ ਜਾ ਰਹੇ ਨੇ ਪਰ ਬਦਲੀ ਹੋਏ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੋਈ ਸੰਘਰਸ਼ ਕਰਦੇ ਹਨ ਤਾਂ ਵਿਭਾਗ ਦੀਆਂ ਅੱਖਾਂ ‘ਚ ਰੜਕਣ ਲੱਗਦੇ ਹਨ ਜਿਸਦੇ ਨਤੀਜੇ ਵਜੋਂ ਹੀ ਉਨ੍ਹਾਂ ਨੂੰ ਬਦਲੀਆਂ ਦੀ ‘ਸਜ਼ਾ’ ਸੁਣਾਈ ਗਈ ਹੈ ਉਨ੍ਹਾਂ ਆਖਿਆ ਕਿ ਵਿਭਾਗ ਦੇ ਇਸ ਦਬਕੇ ਦੇ ਬਾਵਜ਼ੂਦ ਉਹ ਸੰਘਰਸ਼ ‘ਚੋਂ ਪੈਰ ਪਿਛਾਂਹ ਨਹੀਂ ਪੁੱਟਣਗੇ ਇਨ੍ਹਾਂ ਬਦਲੀਆਂ ਦੌਰਾਨ ਹੈਰਾਨੀਜਨਕ ਪਹਿਲੂ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਨਿਯਮਾਂ ਅਨੁਸਾਰ ਈਟੀਟੀ ਕਾਡਰ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਨਹੀਂ ਕੀਤੀ ਜਾ ਸਕਦੀ ਪਰ ਵਿਭਾਗ ਨੇ ਅਜਿਹਾ ਵੀ ਕਰ ਵਿਖਾਇਆ ਹੈ ਬਦਲੀ ਪੱਤਰ ‘ਚ ਆਖਿਆ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ‘ਚ ਅਧਿਆਪਕਾਂ ਦੀ ਜ਼ਰੂਰਤ ਸੀ ਇਸ ਕਰਕੇ ਇਹ ਤਬਾਦਲੇ ਜ਼ਿਲ੍ਹੇ ‘ਚੋਂ ਬਾਹਰ ਕੀਤੇ ਗਏ ਹਨ  ਦੂਜੇ ਪਾਸੇ ਬਦਲੇ ਗਏ ਅਧਿਆਪਕਾਂ ਨੇ ਉੱਥੇ ਪਹਿਲਾਂ ਹੀ ਵਾਧੂ ਅਧਿਆਪਕ ਹੋਣ ਦਾ ਦਾਅਵਾ ਕੀਤਾ ਹੈ
ਹਾਸਲ ਹੋਏ ਵੇਰਵਿਆਂ ਮੁਤਾਬਿਕ ਈ.ਟੀ.ਟੀ. ਕਾਡਰ ਦੇ ਅਧਿਆਪਕਾਂ, ਜਿਨ੍ਹਾਂ ਵਿੱਚ ਦਰਸ਼ਨ ਸਿੰਘ ਅਲੀਸ਼ੇਰ ਸ.ਅ.ਸਕੂਲ ਭੁਪਾਲ ਪਲਾਟ ਮਾਨਸਾ ਤੋਂ ਸ.ਅ.ਸ. ਸਮਸਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਜੀਤ ਸਿੰਘ ਸ.ਅ.ਸ. ਤਾਮਕੋਟ ਤੋਂ ਸ.ਅ.ਸ. ਸੂੰਡ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਾਜਵਿੰਦਰ ਸਿੰਘ ਸ.ਅ.ਸ. ਕੁਲਰੀਆਂ ਮਾਨਸਾ ਤੋਂ ਸ.ਅ.ਸ. ਮਨਸੇਵਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ , ਹਰਜਿੰਦਰ ਸਿੰਘ ਸਰਕਾਰੀ ਐਲੀ. ਸਕੂਲ ਰੱਲਾ ਕੋਠੇ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਦੀਪ ਸਿੰਘ ਦੀ ਬਦਲੀ ਸ.ਅ.ਸ. ਕੱਲ੍ਹੋ ਤੋਂ ਸ.ਅ.ਸ. ਚਣਕੋਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿਰਭੈ ਸਿੰਘ ਸ.ਮ.ਸ. ਗਾਮੀਵਾਲਾ ਮਾਨਸਾ ਤੋਂ ਸ.ਸ.ਸ. ਕਾਲ ਸੰਘਿਆ ਜਿਲ੍ਹਾ ਕਪੂਰਥਲਾ, ਗੁਰਪਿਆਰ ਸਿੰਘ ਸ.ਸ.ਸ. ਬੁਰਜ ਹਰੀ ਤੋਂ ਸ.ਸ.ਸ. ਧਾਲੀਵਾਲ ਬੇਟ ਜਿਲ੍ਹਾ ਕਪੂਰਥਲਾ, ਪਰਮਿੰਦਰ ਸਿੰਘ ਸ.ਸ.ਸ. ਸੱਦਾ ਸਿੰਘ ਵਾਲਾ ਤੋਂ ਸ.ਸ.ਸ. ਅਠੋਲੀ ਜਿਲ੍ਹਾ ਕਪੂਰਥਲਾ ਵਿਖੇ ਬਦਲਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ
ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ
ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ ਰਿਹਾ ਅਤੇ ਸਿੰਗਲ ਦੇ ਤੀਸਰੇ ਗੇੜ ‘ਚ ਪੰਜਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਹਾਰ ਕੇ ਬਾਹਰ ਹੋ ਗਈ ਕਵੀਤੋਵਾ ਤੋਂ ਇਲਾਵਾ ਇੱਕ ਹੀ ਦਿਨ ‘ਚ ਚੌਥਾ ਦਰਜਾ ਪ੍ਰਾਪਤ ਅੰਜੇਲਿਕ ਕੇਰਬਰ, ਛੇਵਾਂ ਦਰਜਾ ਪ੍ਰਾਪਤ ਕੈਰੋਲੀਨ ਗਾਰਸੀਆ ਅਤੇ 10ਵੀਂ ਰੈਂਕਿੰਗ ਦੀ ਲਾਤਵੀਆ ਦੀ ਯੇਲੇਨਾ ਓਸਤਾਪੇਂਕਾ ਜਿਹੀਆਂ ਅੱਵਲ ਮਹਿਲਾਵਾਂ ਵੀ ਟੂਰਨਾਮੈਂਅ ਤੋਂ ਬਾਹਰ ਹੋ ਗਈਆਂ ਇਸ ਤੋਂ ਇਲਾਵਾ ਟਾੱਪ ਸੀਡ ਸਿਮੋਨਾ ਹਾਲੇਪ ਪਹਿਹਲੇ ਦੌਰ ਅਤੇ ਦੂਸਰਾ ਦਰਜਾ ਪ੍ਰਾਪਤ ਕੈਰੋਲੀਨ ਵੋਜ਼ਨਿਆਕੀ ਦੂਸਰੇ ਗੇੜ ‘ਚ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ
ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਫੈਡਰਰ ਨੇ ਆਸਟਰੇਲੀਆ ਦੇ ਕਿਰਗਿਓਸ ਨੂੰ ਲਗਾਤਾਰ ਸੈੱਟਾਂ ‘ਚ 6-4, 6-1, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਆਪਣੇ ਖ਼ਰਾਬ ਵਤੀਰੇ ਲਈ ਹਮੇਸ਼ਾ ਸੁਰਖ਼ੀਆਂ ‘ਚ ਰਹਿਣ ਵਾਲੇ ਕਿਰਗਿਓਸ ਮੈਚ ‘ਚ ਐਨਾ ਪਰੇਸ਼ਾਨ ਹੋ ਗਏ ਕਿ ਕਈ ਵਾਰ ਖ਼ੁਦ ਨਾਲ ਹੀ ਗੱਲ ਕਰਦੇ ਦਿਸੇ
ਮਹਿਲਾਵਾਂ ‘ਚ ਉੱਚ ਦਰਜਾ ਖਿਡਾਰੀਆਂ ‘ਚ ਪੰਜਵਾਂ ਦਰਜਾ ਕਵੀਤੋਵਾ ਨੂੰ ਆਰਿਨਾ ਸਬਾਲੇਂਕਾ ਨੇ ਲਗਾਤਾਰ ਸੈੱਟਾਂ ‘ਚ 7-5, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ ਪਿਛਲੇ ਸਾਲ ਯੂਐਸ ਓਪਨ ਦੇ ਕੁਆਰਟਰਫਾਈਨਲ ਤੱਕ ਪਹੁੰਚੀ ਚੈੱਕ ਖਿਡਾਰੀ ਦੇ ਬਾਹਰ ਹੋਣ ਨਾਲ ਮੁੱਖ ਡਰਾਅ ‘ਚ ਹੁਣ ਸਿਰਫ਼ ਚੋਟੀ ਦੀਆਂ 10 ਰੈਂਕਿੰਗ ਦੀਆਂ ਖਿਡਾਰਨਾਂ ਵਿੱਚੋਂ ਸਿਰਫ਼ ਤਿੰਨ ਹੀ ਬਚੀਆਂ ਹਨ ਇਸ ਵਿੱਚ ਤੀਸਰਾ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਸਟੀਫੰਸ ਅੱਵਲ ਖਿਡਾਰੀ ਹੈ
ਕਵੀਤੋਵਾ ਨੇ ਇਸ ਸਾਲ ਮਿਆਮੀ ਓਪਨ ‘ਚ ਸਬਾਲੇਂਕੋ ਨੂੰ ਹਰਾਇਆ ਸੀ ਪਰ ਇਸ ਵਾਰ ਚੈੱਕ ਗਣਰਾਜ ਦੀ ਖਿਡਾਰੀ ਨੇ 20 ਸਾਲ ਦੀ ਬੇਲਾਰੂਸੀ ਖਿਡਾਰੀ ਵਿਰੁੱਧ 35 ਗਲਤੀਆਂ ਕੀਤੀਆਂ ਹਾਲਾਂਕਿ ਇਸ ਦੌਰਾਨ 2006 ਦੀ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ ਲਾਤਵੀਆ ਦੀ ਓਸਤਾਪੇਂਕੋ ਨੂੰ 6-3, 6-2 ਨਾਲ ਹਰਾਇਆ 31 ਸਾਲ ਦੀ ਰੂਸੀ ਚੈਂਪੀਅਨ ਅਗਲੇ ਗੇੜ ‘ਚ ਕਾਰਲਾ ਸੁਆਰੇਜ਼ ਵਿਰੁੱਧ ਨਿੱਤਰੇਗੀ ਜਿਸਨੇ ਕੈਰੋਲਿਨ ਗਾਰਸੀਆ ਨੂੰ 5-7, 6-4, 7-6 ਨਾਲ ਹਰਾਇਆ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਸਰਸਾ, (ਭੁਪਿੰਦਰ ਇੰਸਾਂ)। ਪਿਛਲੇ ਸਾਲ 25 ਅਗਸਤ ਨੂੰ ਪੂਜਨੀਕ ਗੁਰੂ ਜੀ ਖਿਲਾਫ਼ ਆਏ ਫੈਸਲੇ ਕਾਰਨ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ, ਉੱਥੇ ਪੁਲਿਸ ਦੁਆਰਾ ਕੀਤੀਆਂ ਕਾਰਵਾਈਆਂ ਨੇ ਵੀ ਉਹਨਾਂ ਦੀ ਪ੍ਰੇਸ਼ਾਨੀ ‘ਚ ਵਾਧਾ ਕੀਤਾ ਸੀ ਫਿਰ ਮੁਸੀਬਤ ਦੇ ਇਸ ਸਮੇਂ ‘ਚ ਡੇਰਾ ਸ਼ਰਧਾਲੂਆਂ ਦੇ ਕਦਮ ਦੀਨ-ਦੁਖੀਆਂ ਤੇ ਲੋੜਵੰਦਾਂ ਦੀ ਮਦਦ ਲਈ ਕਦੇ ਪਿੱਛੇ ਨਹੀਂ ਹਟੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਮਾਨਵਤਾ ਭਲਾਈ ਦੇ ਨਿਹਸਵਾਰਥ ਕਾਰਜ ਨੂੰ ਵਧ ਚੜ੍ਹ ਕੇ ਅੰਜਾਮ ਦੇ ਰਹੇ ਹਨ। (Dera Devotees)
ਪਿਛਲੇ ਸਾਲ ਤੋਂ ਹੁਣ ਤੱਕ ਡੇਰਾ ਸ਼ਰਧਾਲੂਆਂ ਦਾ ਮਾਨਵਤਾ ਭਲਾਈ ਦੇ 133 ਕਾਰਜਾਂ ਦਾ ਇਹ ਕਾਰਵਾਂ ਕਦੇ ਵੀ ਕਿਤੇ ਵੀ ਤੇ ਕਿਸੇ ਕਾਰਨ ਰੁਕਿਆ ਨਹੀਂ ਕਿਸੇ ਦੇ ਸਿਰ ‘ਤੇ ਛੱਤ ਨਹੀਂ, ਕੋਈ ਢਿੱਡੋਂ ਭੁੱਖਾ ਹੈ, ਕਿਸੇ ਦੀ ਖੂਨ ਦੀ ਕਮੀ ਕਾਰਨ ਜਾਨ ਜਾਣ ਵਾਲੀ ਹੋਵੇ, ਸੜਕ ਹਾਦਸੇ ਦਾ ਸ਼ਿਕਾਰ ਕੋਈ ਤੜਫ ਰਿਹਾ ਹੋਵੇ ਜਾਂ ਫਿਰ ਪੈਸਿਆਂ ਦੀ ਕਮੀ ਕਾਰਨ ਕੋਈ ਇਲਾਜ ਕਰਵਾਉਣ ਤੋਂ ਅਸਮਰਥ ਹੋਵੇ, ਇਹਨਾਂ ਸਾਰਿਆਂ ਦੀ ਮਦਦ ਲਈ ਸਭ ਤੋਂ ਅੱਗੇ ਹੋ ਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੀ ਇਹਨਾ ਲੋੜਵੰਦਾਂ ਦੀ ਬਾਂਹ ਫੜਦੇ ਹਨ। (Dera Devotees)
25 ਲੱਖ ਪੌਦੇ ਲਾ ਦਿੱਤਾ ਹਰਿਆਲੀ ਦਾ ਤੋਹਫਾ | Dera Devotees
ਦਿਨੋਂ ਦਿਨ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਂਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ‘ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ 14 ਤੇ 15 ਅਗਸਤ 2018 ਨੂੰ ਸਿਰਫ ਦੋ ਦਿਨਾਂ ਵਿੱਚ ਹੀ ਪੂਰੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਪੌਦੇ ਲਾਏ ਤੇ ਇਹਨਾਂ ਦੀ ਗਿਣਤੀ ਸੌ ਜਾਂ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਵਿੱਚ ਸੀ ਸਾਧ-ਸੰਗਤ ਨੇ ਇਹਨਾ ਦੋ ਦਿਨਾਂ ਵਿੱਚ ਲਗਭਗ 25 ਲੱਖ ਦੇ ਕਰੀਬ ਪੌਦੇ ਲਾਏ ਤੇ ਨਾਲ ਹੀ ਇਹਨਾਂ ਦੀ ਸੰਭਾਲ ਦਾ ਵੀ ਪ੍ਰਣ ਲਿਆ ਸਭ ਤੋਂ ਜ਼ਿਆਦਾ ਹਰਿਆਣਾ ਦੇ ਡੇਰਾ ਸ਼ਰਧਾਲੂਆਂ ਨੇ ਲਗਭਗ ਸਾਢੇ 9 ਲੱਖ ਪੌਦੇ ਲਾਏ।
ਸਰੀਰਦਾਨ ਤੇ ਅੱਖਾਂਦਾਨ ਕਰਕੇ ਤੋੜ ਰਹੇ ਨੇ ਰੂੜੀਵਾਦੀ ਸੋਚ | Dera Devotees
ਪਹਿਲਾਂ ਜਿੱਥੇ ਇਹ ਧਾਰਨਾ ਸੀ ਕਿ ਇੱਕ ਅੰਨ੍ਹਾ ਵਿਅਕਤੀ ਹਰ ਜਨਮ ਵਿੱਚ ਹੀ ਅੰਨ੍ਹਾ ਪੈਦਾ ਹੋਵੇਗਾ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇਸ ਧਾਰਨਾ ਤੇ ਰੂੜੀਵਾਦੀ ਸੋਚ ਨੂੰ ਤੋੜਦਿਆਂ ਸਿਰਫ਼ ਅੱਖਾਂ ਹੀ ਨਹੀਂ ਸਗੋਂ ਪੂਰਾ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕਰਕੇ ਪੂਰੀ ਦੁਨੀਆ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਡੇਰਾ ਸ਼ਰਧਾਲੂ ਜਿਉਂਦੇ ਜੀਅ ਸਰੀਰਦਾਨ ਤੇ ਮਰਨ ਉਪਰੰਤ ਅੱਖਾਂਦਾਨ ਕਰਨ ਦੇ ਫਾਰਮ ਭਰ ਰਹੇ ਹਨ।
ਇਹ ਫਾਰਮ ਭਰਨ ਦੀ ਪ੍ਰਕਿਰਿਆ ਉਹ ਆਮ ਸਮੇਂ ਨਹੀਂ ਸਗੋਂ ਆਪਣੇ ਕਿਸੇ ਖੁਸ਼ੀ ਦੇ ਸਮਾਗਮ ਜਿਵੇਂ ਵਿਆਹ, ਵਰ੍ਹੇਗੰਢ, ਜਨਮ ਦਿਨ ‘ਤੇ ਕਰਦੇ ਹਨ ਕਿਉਂਕਿ ਆਮ ਲੋਕਾਂ ਦੀ ਧਾਰਨਾ ਹੈ ਕਿ ਖੁਸ਼ੀ ਦੇ ਸਮੇਂ ਮਰਨ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਪੂਜਨੀਕ ਗੁਰੂ ਜੀ ਸਿੱਖਿਆ ‘ਤੇ ਚਲਦਿਆਂ ਡੇਰਾ ਸ਼ਰਧਾਲੂ ਇਹ ਕਾਰਜ ਵੀ ਖੁਸ਼ੀ ਖੁਸ਼ੀ ਕਰਦੇ ਹਨ ਹੁਣ ਤੱਕ ਪਤਾ ਨਹੀਂ ਕਿੰਨੇ ਦੁਨੀਆ ਵੇਖਣ ‘ਚ ਅਸਮਰਥ ਲੋਕ ਡੇਰਾ ਸ਼ਰਧਾਲੂ ਕਾਰਨ ਅੱਜ ਇਸ ਰੰਗਲੀ ਦੁਨੀਆ ਨੂੰ ਦੇਖ ਰਹੇ ਹਨ।
ਮਲਬੇ ਦੇ ਢੇਰ ‘ਚੋਂ ਜਿੰਦਗੀ ਦੀ ਭਾਲ | Dera Devotees
18 ਜੁਲਾਈ 2018 ਨੂੰ ਨੋਇਡਾ ਦੇ ਪਿੰਡ ਸ਼ਾਹਬੇਰੀ ‘ਚ ਢੇਰੀ ਹੋਈਆਂ ਦੋ ਬਹੁ ਮੰਜ਼ਿਲਾ ਇਮਾਰਤਾਂ ਦੇ ਮਲਬੇ ‘ਚ ਜਦੋਂ ਦਰਜਨਾਂ ਜਾਨਾਂ ਦਫ਼ਨ ਹੋ ਗਈਆਂ ਸਨ ਤੇ ਕਈ ਲਾਪਤਾ ਸਨ ਤਾਂ ਉਸ ਸਮੇਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਅੱਗੇ ਆ ਕੇ ਲਾਪਤਾ ਲੋਕਾਂ ਦੀ ਭਾਲ ਲਈ ਜੀਅ-ਜਾਨ ਲਾ ਦਿੱਤੀ ਸੀ ਡੇਰਾ ਸ਼ਰਧਾਲੂਆਂ ਨੇ ਪ੍ਰਸ਼ਾਸਨ ਤੇ ਐਨਡੀਆਰਐਫ ਦੇ ਜਵਾਨਾਂ ਨਾਲ ਲੱਗ ਕੇ ਜਿੱਥੇ ਮਲਬਾ ਹਟਾਇਆ ਉਥੇ ਪੀੜਤਾਂ ਲਈ ਭੋਜਨ ਪਾਣੀ ਦਾ ਵੀ ਪ੍ਰਬੰਧ ਕੀਤਾ  ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਇਹ ਸੇਵਾਦਾਰ ਪਹਿਲਾਂ ਵੀ ਲੇਹ ਲੱਦਾਖ ‘ਚ ਬੱਦਲ ਫੱਟਣ ਸਮੇਂ ਤੇ ਦਿੱਲੀ ਦੇ ਲਕਸ਼ਮੀ ਨਗਰ ਤੇ ਗਾਜੀਆਬਾਦ ਦੇ ਸ਼ਾਲੀਮਾਰ ਗਾਰਡਨ ਇਲਾਕੇ ‘ਚ ਇਮਾਰਤਾਂ ਡਿੱਗਣ ‘ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦਾ ਹੱਥ ਵੰਟਾ ਸੈਂਕੜੇ ਜ਼ਿੰਦਗੀਆਂ ਬਚਾ ਚੁੱਕੇ ਹਨ।
ਖੂਨਦਾਨ ਕਰਕੇ ਬਚਾ ਰਹੇ ਨੇ ਜਾਨਾਂ
ਜਦੋਂ ਕਿਸੇ ਹਾਦਸੇ ਦਾ ਸ਼ਿਕਾਰ ਜਾਂ ਕਿਸੇ ਬਿਮਾਰੀ ਕਾਰਨ ਇਲਾਜ ਦੌਰਾਨ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ ਤੇ ਕਿਸੇ ਪਾਸਿਓਂ ਕੋਈ ਹੀਲਾ ਨਹੀਂ ਹੁੰਦਾ ਤੇ ਆਪਣੇ ਵੀ ਮੂੰਹ ਫੇਰ ਲੈਂਦੇ ਹਨ ਤਾਂ ਉਸ ਸਮੇਂ ਡੇਰਾ ਸੱਚਾ ਸੌਦਾ ਦੇ ਟ੍ਰਿਊ ਬਲੱਡ ਪੰਪ ਹੀ ਇਹਨਾਂ ਦੀ ਮੱਦਦ ਲਈ ਆਪ ਮੁਹਾਰੇ ਅੱਗੇ ਆ ਕੇ ਖੜ੍ਹਦੇ ਹਨ ਹੁਣ ਤੱਕ ਡੇਰਾ ਸ਼ਰਧਾਲੂ ਪਤਾ ਹੀ ਨਹੀਂ ਕਿੰਨੀਆਂ ਜਾਨਾਂ ਬਚਾ ਚੁੱਕੇ ਹਨ ਜੋ ਖੂਨਦਾਨ ਦੀ ਕਮੀ ਕਾਰਨ ਚਲੀਆਂ ਜਾਣੀਆਂ ਸਨ ਇਸ ਤੋਂ ਇਲਾਵਾ ਆਰਮੀ ਲਈ ਵੀ ਡੇਰਾ ਸੱਚਾ ਸੌਦਾ ‘ਚ ਲਾਏ ਜਾਂਦੇ ਕੈਂਪਾਂ ‘ਚ ਡੇਰਾ ਸ਼ਰਧਾਲੂ ਵਧ-ਚੜ੍ਹ ਕੇ ਖੂਨਦਾਨ ਕਰਦੇ ਹਨ ਇਸ ਅਗਸਤ ਮਹੀਨੇ ‘ਚ ਹੀ ਡੇਰਾ ਸੱਚਾ ਸੌਦਾ ‘ਚ ਅਤੇ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਲਾਏ ਗਏ ਕੈਂਪਾਂ ‘ਚ 6503 ਯੂਨਿਟ ਖੂਨਦਾਨ ਕੀਤਾ ਗਿਆ ਹੈ। (Dera Devotees)
ਕੇਰਲ ਹੜ੍ਹ ਪੀੜਤਾਂ ਦਾ ਵੀ ਵੰਡਾ ਰਹੇ ਨੇ ਦਰਦ
ਕੁਦਰਤੀ ਤ੍ਰਾਸਦੀ ਦਾ ਸ਼ਿਕਾਰ ਕੇਰਲ ਵਾਸੀਆਂ ਦੀ ਮਦਦ ਲਈ ਵੀ ਅੱਗੇ ਆਉਂਦਿਆਂ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਕੇਰਲ ਪਹੁੰਚ ਗਏ ਹਨ ਤੇ ਪਿਛਲੇ ਲਗਭਗ ਪੰਜ-ਛੇ ਦਿਨਾਂ ਤੋਂ ਬਚਾਅ ਤੇ ਰਾਹਤ ਕਾਰਜਾਂ ‘ਚ ਪ੍ਰਸ਼ਾਸਨ ਨਾਲ ਸਹਿਯੋਗ ਕਰ ਰਹੇ ਹਨ ਇਸ ਤੋਂ ਇਲਾਵਾ ਸੈਂਕੜੇ ਸੇਵਾਦਾਰ ਹੜ੍ਹ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੀ ਮੁਹੱਈਆ ਕਰਵਾ ਰਹੇ ਹਨ ਇਸ ਤੋਂ ਪਹਿਲਾਂ ਵੀ ਦੇਸ਼ ‘ਚ ਜਦ ਵੀ ਕੁਦਰਤ ਦੀ ਮਾਰ ਪਈ ਤਾਂ ਡੇਰਾ ਸ਼ਰਧਾਲੂਆਂ ਨੇ ਸਭ ਤੋਂ ਅੱਗੇ ਹੋ ਕੇ ਪੀੜਤਾਂ ਦੀ ਬਾਂਹ ਫੜੀ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੂਜਿਆਂ ਦੀ ਜਾਨ ਬਚਾਈ ਤੇ ਇਹ ਸੇਵਾ ਭਾਵ ਦਿਨੋ ਦਿਨ ਹੋਰ ਵਧਦਾ ਜਾ ਰਿਹਾ ਹੈ।
ਫੀਫਾ ਵਿਸ਼ਵ ਕੱਪ : ਅੰਦਾਜ਼ਿਆਂ ਦਾ ਦੌਰ ਜਾਰੀ, ਐਂਗਰੀ ਯੰਗਮੈਨ ਅਮਿਤਾਭ ਬਣੇ ਜੋਤਸ਼ੀ
ਏਜੰਸੀ, (ਨਵੀਂ ਦਿੱਲੀ)। 80 ਦੇ ਦਹਾਕੇ ਂਚ ਭਾਰਤੀ ਫਿਲਮ ਜਗਤ ਂਚ ਐਂਗਰੀ ਯੰਗਮੈਨ ਦੇ ਤੌਰ ਂਤੇ ਪਛਾਣ ਬਣਾ ਚੁੱਕੇ ਮਹਾਂਨਾਇਕ ਅਮਿਤਾਭ ਬੱਚਨ ਵੱਖ ਵੱਖ ਖੇਡਾਂ ਦੇ ਸ਼ੌਕੀਨ ਹਨ ਅਤੇ ਅਜੇ ਦੁਨੀਆਂ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਹਨਾਂ ‘ਤੇ ਵੀ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਚੜਿਆ ਹੋਇਆ ਹੈ ਜਿਸ ਲਈ ਉਹ ਬਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾ ਰਹੇ ਹਨ ਅਮਿਤਾਭ ਨੇ ਆਪਣੇ ਟਵਿੱਅਰ ਅਕਾਉਂਟ ‘ਤੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਦੀਆਂ ਤਾਰੀਖ਼ਾਂ ਅਤੇ ਇਸ ‘ਚ ਪਹੁੰਚਣ ਵਾਲੀਆ ਟੀਮਾਂ ਲਈ ਛੇ ਅਤੇ ਸੱਤ ਦਾ ਬਿਹਤਰੀਨ ਤਾਲਮੇਲ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੂਰਨਾਮੈਂਟ ਲਈ ਰੋਜ਼ਾਨਾ ਹੋ ਰਹੀਆਂ ਭਵਿੱਖਬਾਣੀਆਂ ਦੀ ਸੂਚੀ ‘ਚ ਹੁਣ ਬਾਲੀਵੁੱਡ ਅਭਿਨੇਤਾ ਦਾ ਨਾਂਅ ਜੋੜਿਆ ਜਾ ਸਕਦਾ ਹੈ। (FIFA World Cup)
ਬਿਗ ਬੀ ਦੇ ਨਾਂਅ ਨਾਲ ਮਸ਼ਹੂਰ ਅਮਿਤਾਭ ਨੇ ਜੋ ਤੱਥ ਪੇਸ਼ ਕੀਤੇ ਹਨ ਉਸ ਵਿੱਚ ਲਿਖਿਆ ਹੈ ਕਿ ਕੁਆਰਟਰ ਫਾਈਨਲ ‘ਚ ਪਹੁੰਚਣ ਵਾਲੀ ਹਰ ਟੀਮ ਉਹ ਹੈ ਜਿਸ ਦੇ ਅੰਗਰੇਜ਼ੀ ਅੱਖਰ ਦੇ ਨਾਂਅ ਦੇ ਅੱਖਰ ਛੇ ਜਾਂ ਸੱਤ ਬਣਦੇ ਹਨ ਅੰਗਰੇਜ਼ੀ ‘ਚ ਫਰਾਂਸ ਲਿਖਣ ‘ਤੇ ਛੇ ਅੱਖਰ ਬਣਦੇ ਹਨ ਤਾਂ ਉਰੂਗੁਵੇ ਦੇ ਸੱਤ ਅਜਿਹੇ ‘ਚ ਬ੍ਰਾਜ਼ੀਲ ਦੇ ਛੇ ਅੱਖਰ, ਬੈਲਜ਼ੀਅਮ ਦੇ ਸੱਤ, ਸਵੀਡਨ ਦੇ ਛੇ, ਇੰਗਲੈਂਡ ਦੇ ਸੱਤ, ਰੂਸ ਦੇ ਛੇ ਅਤੇ ਕ੍ਰੋਏਸ਼ੀਆ ਦੇ ਸੱਤ ਅੱਖਰ ਬਣਦੇ ਹਨ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਨੇ ਕਿਸੇ ਖੇਡ ਨੂੰ ਲੈ ਕੇ ਐਨਾ ਉਤਸ਼ਾਹ ਦਿਖਾਇਆ ਹੈ ਉਹ ਇਸ ਤੋਂ ਪਹਿਲਾਂ ਵੀ ਬੈਡਮਿੰਟਨ, ਕ੍ਰਿਕਟ, ਕਬੱਡੀ ਜਿਹੀਆਂ ਖੇਡਾਂ ਬਾਰੇ ਆਪਣੀ ਰਾਏ ਅਤੇ ਉਤਸੁਕਤਾ ਪ੍ਰਗਟ ਕਰਦੇ ਰਹਿੰਦੇ ਹਨ।
ਡਾਲਫਿਨ ਨੇ ਕੀਤੀ ਰੂਸ ਦੀ ਜਿੱਤ ਦੀ ਭਵਿੱਖਬਾਣੀ | FIFA World Cup
ਯਾਰੋਸਲਾਵਨ ਰੂਸ ਦੇ ਸ਼ਹਿਰ ਯਾਰੋਸਲਾਵਲ ‘ਚ ਡਾਲਵਿਨ ਨੇ ਭਵਿੱਖਬਾਣੀ ਕੀਤੀ ਕਿ ਮੇਜ਼ਬਾਨ ਟੀਮ ਕ੍ਰੋਏਸ਼ੀਆ ਵਿਰੁੱਧ ਕੁਆਰਟਰ ਫਾਈਨਲ ਮੈਚ 3-1 ਨਾਲ ਜਿੱਤੇਗੀ ਅਤੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੇਗੀ ਯਾਰੋਸਲਾਵਲ ਦੇ ਡੋਲਫਨੇਰਿਅਮ ‘ਚ ਮਿਤਿਆ ਅਤੇ ਸੋਲਨਿਸ਼ਕੋ ਨਾਂਅ ਦੀਆਂ ਦੋ ਡਾਲਫਿਨ ਨੂੰ ਪੂਲ ‘ਚ ਦੋਵਾਂ ਦੇਸ਼ਾਂ ਦੇ ਝੰਡੇ ਵਾਲੇ ਡਿਸਕ ਲੈ ਕੇ ਵਾਪਸ ਆਉਣਾ ਸੀ ਅਤੇ ਪਹਿਲੀ ਵਾਰ ‘ਚ ਦੋਵੇਂ ਇੱਕ ਹੀ ਸਮੇਂ ਤੇ ਪਰਤੀਆਂ ਜਿਸ ਨਾਲ 1-1 ਦਾ ਡਰਾਅ ਰਿਹਾ ਪਰ ਆਖ਼ਰੀ ਦੋ ਥ੍ਰੋ ‘ਚ ਮਿਤਿਆ ਰੂਸੀ ਝੰਡੇ ਵਾਲੀ ਡਿਸਕ ਲੈ ਕੇ ਪਹਿਲਾਂ ਕਿਨਾਰੇ ‘ਤੇ ਆਈ ਜਿਸ ਨਾਲ ਰੂਸ ਦੇ 3-1 ਨਾਲ ਜਿੱਤਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।
ਵਿਸ਼ਵ ਕੱਪ : ਸਨਸਨੀਖੇਜ਼ ਨਤੀਜੇ ਜਾਰੀ, ਮੈਕਸਿਕੋ ਨੇ ਬਰਾਬਰੀ ਤੇ ਰੋਕਿਆ ਬ੍ਰਾਜ਼ੀਲ
ਰੋਸਤੋਵ ਓਨ ਦੋਨ (ਏਜੰਸੀ) ਫੁੱਟਬਾਲ ਵਿਸ਼ਵ ਕੱਪ ‘ਚ ਇਸ ਵਾਰ ਸਨਸਨੀਖੇਜ਼ ਨਤੀਜ਼ਿਅਦਾ ਦਾ ਸਿਲਸਿਲਾ ਜਾਰੀ ਹੈ ਪਿਛਲੀ ਚੈਂਪੀਅਨ ਜਰਮਨੀ ਦੀ ਸਨਸਨੀਖੇਜ਼ ਹਾਰ ਤੋਂ ਬਾਅਦ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਸਵਿਟਜ਼ਰਲੈਂਡ ਨੇ ਐਤਵਾਰ ਨੂੰ ਗਰੁੱਪ ਈ ਮੁਕਾਬਲੇ ‘ਚ 1-1 ਦੇ ਡਰਾਅ ‘ਤੇ ਰੋਕ ਕੇ ਅੰਕ ਵੰਡ ਲਏ।
ਬ੍ਰਾਜ਼ੀਲ ਨੇ 20ਵੇਂ ਮਿੰਟ ‘ਚ ਵਾਧਾ ਬਣਾ ਲਿਆ ਸੀ ਪਰ ਸਟਿਜ਼ਰਲੈਂਡ ਨੂੰ ਦੂਸਰੇ ਅੱਧ ‘ਚ 50 ਮਿੰਟ ‘ਚ ਸਟੀਵਨ ਜ਼ੁਬੇਰ ਨੇ ਕਾਰਨਰ ਕਿੱਕ ‘ਤੇ ਸ਼ਾਨਦਾਰ ਹੈਡਰ ਨਾਲ ਗੋਲ ਕਰਕੇ ਬਰਾਬਰੀ ‘ਤੇ ਲਿਆ ਦਿੱਤਾ ਇਸ ਤੋਂ ਪਹਿਲਾਂ ਮੈਚ ਦੇ 20ਵੇਂ ਮਿੰਟ ‘ਚ ਫਿਲਪ ਕੋਟਿਨ੍ਹੋ ਨੇ ਜ਼ਬਰਦਸਤ ਸ਼ਾਟ ਨਾਲ ਗੋਲ ਕਰਕੇ ਬ੍ਰਾਜ਼ੀਲ ਨੂੰ ਵਾਧਾ ਦਿਵਾਇਆ ਸੀ ਜੋ ਅੱਧੇ ਸਮੇਂ ਤੱਕ ਹੀ ਕਾਇਮ ਰਹਿ ਸਕਿਆ।
ਕੋਟਿਨ੍ਹੋ ਦਾ 25 ਗਜ਼ ਦੀ ਦੂਸਰੀ ਤੋਂ ਜ਼ੋਰਦਾਰ ਸ਼ਾਟ ਲਹਿਰਾਉਂਦਾ ਹੋਇਆ ਗੋਲ ਪੋਸਟ ਦੇ ਅੰਦਰੂਨੀ ਹਿੱਸੇ ਨਾਲ ਲੱਗਦਾ ਹੋਇਆ ਗੋਲ ‘ਚ ਚਲਿਆ ਗਿਆ ਪਹਿਲੇ ਅੱਧ ‘ਚ ਲਗਾਤਾਰ ਸੰਘਰਸ਼ ਕਰ ਰਹੀ ਸਵਿਸ ਟੀਮ ਨੇ ਦੂਸਰੇ ਅੱਧ ‘ਚ ਰਫ਼ਤਾਰ ਫੜੀ ਅਤੇ ਪਿਛਲੀ ਸੈਮੀਫਾਈਨਲਿਸਟ ਬ੍ਰਾਜ਼ੀਲ ਨੂੰ ਹੈਰਾਨ ਕਰ ਦਿੱਤਾ ਮੈਚ ਦੇ 50ਵੇਂ ਮਿੰਟ ‘ਚ ਮਿਲੀ ਕਾਰਨਰ ਕਿੱਕ ‘ਤੇ ਜ਼ੁਬੇਰ ਨੇ ਹਵਾ ‘ਚ ਕਾਫ਼ੀ ਉੱਚੀ ਛਾਲ ਮਾਰਦਿਆਂ ਸ਼ਾਨਦਾਰ ਹੈਡਰ ਲਗਾਇਆ ਅਤੇ ਬ੍ਰਾਜ਼ੀਲੀ ਗੋਲਕੀਪਰ ਕੋਲ ਇਸ ਨੂੰ ਰੋਕਣ ਲਈ ਕੋਈ ਮੌਕਾ ਨਹੀਂ ਸੀ।
ਸਵਿਟਜ਼ਰਲੈਂਡ ਦੇ ਡਿਫੈਂਡਰਾਂ ਨੇ ਬ੍ਰਾਜ਼ੀਲ ਦੇ ਸਟਾਰ ਫਾਰਵਰਡ ਨੇਮਾਰ ਨੂੰ ਪੂਰੀ ਤਰ੍ਹਾਂ ਮਾਰਕ ਕਰਕੇ ਰੱਖਿਆ ਅਤੇ ਉਸਨੂੰ ਖੁੱਲ੍ਹਣ ਦਾ ਮੌਕਾ ਨਹੀਂ ਦਿੱਤਾ ਨੇਮਾਰ ਨੂੰ ਕਈ ਵਾਰ ਤਾਂ ਜਰਸੀ ਫੜ ਕੇ ਸੁੱਟ ਦਿੱਤਾ ਗਿਆ ਜਾਂ ਫਿਰ ਉਸਨੂੰ ਪਿੱਛੇ ਤੋਂ ਧੱਕਾ ਮਾਰ ਦਿੱਤਾ ਗਿਆ ਇਸ ਨਤੀਜੇ ਤੋਂ ਬਾਅਦ ਗਰੁੱਪ ਈ ‘ਚ ਸਰਬੀਆ ਤਿੰਨ ਅੰਕਾਂ ਨਾਲ ਸਭ ਤੋਂ ਅੱਗੇ ਹੈ ਜਿਸ ਨੇ ਕੋਸਟਾਰਿਕਾ ਨੂੰ ਇਸ ਤੋਂ ਪਹਿਲਾਂ 1-0 ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ 20ਵੇਂ ਮਿੰਟ ‘ਚ ਬ੍ਰਾਜ਼ੀਲ ਦੇ ਕੋਟਿਨ੍ਹੋ ਦਾ 25 ਗਜ਼ ਦੀ ਦੂਰੀ ਤੋਂ ਜ਼ੋਰਦਾਰ ਸ਼ਾਟ ਵਲ ਖਾਂਦਾ ਹੋਇਆ ਗੋਲ ਪੋਸਟ ਦੇ ਅੰਦਰੂਨੀ ਹਿੱਸੇ ‘ਤੇ ਲੱਗਦਾ ਹੋਇਆ ਗੋਲ ‘ਚ ਚਲਿਆ ਗਿਆ ਪਹਿਲੇ ਅੱਧ ‘ਚ ਲਗਾਤਾਰ ਸੰਘਰਸ਼ ਕਰ ਰਹੀ ਸਵਿਸ ਟੀਮ ਨੇ ਦੂਸਰੇ ਅੱਧ ‘ਚ ਤੇਜ਼ੀ ਫੜੀ ਅਤੇ ਬ੍ਰਾਜ਼ੀਲ ਨੂੰ ਬਰਾਬਰੀ ਦਾ ਗੋਲ ਕਰਕੇ ਜ਼ੋਰਦਾਰ ਝਟਕਾ ਦਿੱਤਾ।
ਬਿਕਰਮ ਮਜੀਠੀਆ ਨੂੰ ਮਿਲੀ ਹੋਈ ਐ ਜੈਡ ਪਲੱਸ ਸੁਰੱਖਿਆ, ‘ਪਾਇਲਟ’ ਦੇਣ ਸੁਰੱਖਿਆ ਤਹਿਤ ਜਰੂਰੀ
ਗ੍ਰਹਿ ਵਿਭਾਗ ਦੇ ਆਦੇਸ਼ਾਂ ਨੂੰ ਅਣਗੌਲਿਆ ਨਹੀਂ ਕਰ ਸਕਦਾ ਐ ਪੰਜਾਬ ਪੁਲਿਸ ਵਿਭਾਗ
ਮਜੀਠਿਆ ਦੇ ਹਰ ਪ੍ਰੋਗਰਾਮ ਅਨੁਸਾਰ ਜਿਲਾ ਪੁਲਿਸ ਨੂੰ ਦੇਣੀ ਪਏਗੀ ਸੁਰਖਿਆ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਕਿਸੇ ਵੀ ਹਾਲਤ ‘ਚ ਨਾ ਹੀ ਸੂਬਾ ਪੁਲਿਸ ਦੀ ਸੁਰਖਿਆ ਖੋਹੀ ਜਾ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਸੜਕੀਂ ਸਫ਼ਰ ਦੌਰਾਨ ਉਨ੍ਹਾਂ ਨੂੰ ਮਿਲਣ ਵਾਲੀ ‘ਰੂਟ’ ਸੁਵਿਧਾ ਖੋਹੀ ਜਾ ਸਕਦੀ ਹੈ। ਇਹ ਕੋਈ ਸਿਆਸੀ ਮਜਬੂਰੀ ਜਾਂ ਫਿਰ ਪੰਜਾਬ ਸਰਕਾਰ ਦੀ ਦਰਿਆ ਦਿਲੀ ਨਹੀਂ, ਸਗੋਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਉਨ੍ਹਾਂ ਨਿਯਮਾਂ ਦੀ ਪਾਲਣਾ ਹੈ। ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਜੈਡ ਸੁਰੱਖਿਆ ਜਾਂ ਫਿਰ ਜੈੱਡ ਪਲੱਸ ਸੁਰੱਖਿਆ ਹਾਸਲ ਵਿਅਕਤੀ ਵਿਸ਼ੇਸ਼ ਨੂੰ ਇਸ ਤਰ੍ਹਾਂ ਦੀਆਂ ਸਾਰੀ ਸਹੂਲਤਾਂ ਦੇਣੀਆਂ ਪੈਣਗੀਆਂ ਤਾਂ ਕਿ ਉਸ ਵਿਅਕਤੀ ਵਿਸ਼ੇਸ਼ ਦੀ ਸੁਰੱਖਿਆ ਵਿੱਚ ਕੋਈ ਇਹੋ ਜਿਹੀ ਘਾਟ ਨਾ ਰਹਿ ਜਾਵੇ, ਜਿਸ ਨਾਲ ਕੋਈ ਦਿੱਕਤ ਆਏ।
ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਪਿਛਲੇ 14 ਮਹੀਨਿਆਂ ਤੋਂ ਹੀ ਕਈ ਕਾਂਗਰਸ ਦੇ ਮੰਤਰੀਆਂ ਨੂੰ ਕਾਫ਼ੀ ਜ਼ਿਆਦਾ ਰੜਕ ਰਹੇ ਹਨ, ਜਿਸ ਕਾਰਨ ਕਈ ਮੰਤਰੀਆਂ ਨੇ ਤਾਂ ਖੁੱਲ੍ਹੇ ਆਮ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਜੇਲ੍ਹ ਵਿੱਚ ਡੱਕਣ ਦੀ ਮੰਗ ਤੱਕ ਕੀਤੀ ਹੋਈ ਹੈ। ਇਸ ਵਿਰੋਧ ਦੇ ਦੌਰਾਨ ਬੀਤੇ ਦਿਨੀਂ ਕੈਬਨਿਟ ਮੀਟਿੰਗ ਵਿੱਚ ਕੁਝ ਮੰਤਰੀਆਂ ਵੱਲੋਂ ਬਿਕਰਮ ਮਜੀਠੀਆ ਨੂੰ ਮਿਲਣ ਵਾਲੀ ਸੂਬਾ ਪੁਲਿਸ ਵੱਲੋਂ ਸੁਰੱਖਿਆ ਅਤੇ ਸੜਕੀਂ ਸਫ਼ਰ ਦੌਰਾਨ ‘ਰੂਟ’ ਦੀ ਸੁਵਿਧਾ ‘ਤੇ ਸੁਆਲ ਕਰਦਿਆਂ ਇਹਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ।
ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਹੱਲਾਸ਼ੇਰੀ ਤਾਂ ਨਹੀਂ ਦਿੱਤੀ ਗਈ, ਪਰ ਇਸ ਮੁੱਦੇ ਦੇ ਬਾਹਰ ਆਉਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਪਣੇ ਪੱਧਰ ‘ਤੇ ਇਨ੍ਹਾਂ ਨਿਯਮਾਂ ਨੂੰ ਘੋਖਣਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਜ਼ਰੂਰਤ ਪੈਣ ‘ਤੇ ਉਨ੍ਹਾਂ ਕੋਲ ਸਾਰੀ ਜਾਣਕਾਰੀ ਹੋਵੇ।
ਸਿੱਕਮ ਨੂੰ ਲੈ ਕੇ ਮਜ਼ਬੂਤ ਹੈ ਭਾਰਤ, ਜਾਰੀ ਰਹੇਗਾ ਤਣਾਅ
ਨਵੀਂ ਦਿੱਲੀ: ਸਰਹੱਦ ਮਾਮਲੇ ‘ਤੇ ਭਾਰਤ ਅਤੇ ਚੀਨ ਦਰਮਿਆਨ ਜਾਰੀ ਤਣਾਅ ਸਰਦੀਆਂ ਤੱਕ ਜਾਰੀ ਰਹਿ ਸਕਦਾ ਹੈ। ਭਾਰਤ ਨੇ ਆਪਣੀਆਂ ਫੌਜਾਂ ਨੂੰ ਜੋ ਲੋਕੇਸ਼ਨ ਹੈ, ਉਸ ਤੋਂ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਪੁਜੀਸ਼ਨ ਦੇ ਹਿਸਾਬ ਨਾਲ ਭਾਰਤ ਫਾਇਦੇ ਵਿੱਚ ਹੈ ਅਤੇ ਇਸ ਲਈ ਉਹ ਕਿਸੇ ਵੀ ਹਾਲ ਵਿੱਚ ਚੀਨ ਦੇ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹੈ। ਭਾਰਤ ਅਤੇ ਚੀਨ ਦਰਮਿਆਨ 2005 ਵਿੱਚ ਸਰਹੱਦੀ ਵਿਵਾਦ ਸੁਲਝਾਉਣ ਲਈ ਇੱਕ ਸਮਝੌਤਾ ਹੋਇਆ ਸੀ।
ਇਸ ਦੇ ਮੁਤਾਬਕ, ਦੋਵੇਂ ਦੇਸ਼ ਦੇ ਬਾਰਡਰ ‘ਤੇ ਜੋ ਹਾਲਾਤ ਹਨ, ਉਸੇ ਵਿੱਚ ਰਹਿਣਗੇ। ਇਸ ਲਈ ਸਪੈਸ਼ਲ ਰਿਪ੍ਰੇਜੈਂਟੇਟਿਵਸ ਹਨ ਜੋ ਵਿਵਾਦ ਸੁਲਝਾਉਣ ਲਈ ਮੈਕੇਨਿਜ਼ਮ ਤਿਆਰ ਕਰਦੇ ਹਨ। ਇਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਖਰੀ ਫੈਸਲਾ ਆਉਣ ਤੋਂ ਪਹਿਲਾਂ ਸਰਹੱਦ ‘ਤੇ ਕਿਸੇ ਤਰ੍ਹਾਂ ਦਾ ਤਣਾਅ ਨਾ ਹੋਵੇਗ।
ਦੂਜੇ ਪਾਸੇ, 1998 ਵਿੱਚ ਚੀਨ ਅਤੇ ਭੂਟਾਨ ਦੇ ਦਰਮਿਆਨ ਵੀ ਇੱਕ ਸਮਝੌਤਾ ਹੋਇਆ ਸੀ। ਇਸ ਦੇ ਮੁਤਾਬਕ, ਦੋਵੇਂ ਦੇਸ਼ਾਂ ਦੀਆਂ ਫਿਲਹਾਲ ਜੋ ਸਰਹੱਦਾਂ ਤੈਅ ਹਨ, ਉਹੀ ਰਹਿਣਗੀਆਂ।
ਸਰਹੱਦ ਵਿਵਾਦ ਹੱਲ ਕਰ ਸਕਦੇ ਹਨ ਭਾਰਤ ਅਤੇ ਚੀਨ
ਵਿਦੇਸ਼ ਸਕੱਤਰ ਐੱਸ. ਜੈਸ਼ੰਕਰ ਮੁਤਾਬਕ ਅਜਿਹਾ ਕੋਈ ਕਾਰਨ ਨਹੀਂ ਜਿਸ ਦੇ ਆਧਾਰ ‘ਤੇ ਕਿਹਾ ਜਾਵੇ ਕਿ ਭਾਰਤ ਅਤੇ ਚੀਨ ਸਰਹੱਦ ਵਿਵਾਦ ਹੱਲ ਨਹੀਂ ਕਰ ਸਕਦੇ। ਦੋਵੇਂ ਦੇਸ਼ਾਂ ਦਰਮਿਆਨ ਕਾਫ਼ੀ ਲੰਮੀ ਸਰਹੱਦ ਹੈ ਅਤੇ ਇਹ ਕਿਤੇ ਵੀ ਕਾਗਜ਼ ‘ਤੇ ਸਾਫ਼ ਨਹੀਂ ਹੈ। ਇਸ ਲਈ ਕਦੇ-ਕਦੇ ਵਿਵਾਦ ਹੋ ਜਾਂਦਾ ਹੈ। ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਹਾਲਾਤ ਵੇਖ ਚੁੱਕੇ ਹਾਂ, ਜਿਨ੍ਹਾਂ ਨੂੰ ਸੁਲਝਾ ਲਿਆ ਗਿਆ ਸੀ। ਇਸ ਵਾਰ ਵੀ ਅਜਿਹਾ ਹੀ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।