words - Sach Kahoon Punjabi
ਸੰਤਾਂ ਦੇ ਬਚਨਾਂ ਨੂੰ ਮੰਨੋ, ਦਿਖਾਵਾ ਨਾ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਭਗਵਾਨ, ਅੱਲ੍ਹਾ, ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ਵਿਚ ਮੌਜ਼ੂਦ ਹੈ ਅਤੇ ਉਸ ਦੇ ਨਾਮ ਵਿਚ ਅਜਿਹਾ ਨਸ਼ਾ ਹੈ, ਜਿਸ ਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ ਅੱਜ ਦਾ ਇਨਸਾਨ ਰੁਪਏ-ਪੈਸੇ, ਜ਼ਮੀਨ-ਜਾਇਦਾਦ ਲਈ ਪਾਗ਼ਲ ਹੋਇਆ ਫਿਰਦਾ ਹੈ ਜੇਕਰ ਮਾਂ-ਬਾਪ ਬੱਚੇ ਨੂੰ ਸ਼ੁਰੂ ਤੋਂ ਹੀ ਚੰਗੇ ਸੰਸਕਾਰ ਦਿੰਦੇ ਹਨ, ਸੰਤ, ਪੀਰ-ਫ਼ਕੀਰਾਂ ਦੀ ਬਾਣੀ ਸੁਣਾਉਂਦੇ ਹਨ ਤਾਂ ਬਚਪਨ ਤੋਂ ਹੀ ਉਸ ਬੱਚੇ ‘ਤੇ ਇਨ੍ਹਾਂ ਸਭ ਦਾ ਅਸਰ ਹੋ ਜਾਂਦਾ ਹੈ ਅਤੇ ਉਹ ਪਿਆਰ, ਮੁਹੱਬਤ ਦਾ ਪੁਜਾਰੀ ਬਣ ਜਾਂਦਾ ਹੈ। (Saint Dr MSG)
ਪਰ ਇਸ ਕਲਿਯੁਗ ਦੇ ਸਮੇਂ ਵਿਚ ਲੋਕ ਸ਼ੈਤਾਨ ਜ਼ਿਆਦਾ ਬਣ ਰਹੇ ਹਨ ਜਿੱਥੇ ਵੀ ਨਜ਼ਰ ਦੌੜਾਈ ਜਾਵੇ, ਸ਼ੈਤਾਨੀਅਤ ਦਾ ਨੰਗਾ ਨਾਚ ਹੀ ਚਲਦਾ ਹੋਇਆ ਦਿਖਾਈ ਦਿੰਦਾ ਹੈ ਬੁਰਾਈ ਵਿਚ ਫਸੇ ਲੋਕ ਮਾਲਕ ਦੀ ਚਰਚਾ ਤੋਂ ਦੂਰ ਰਹਿੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀਆਂ ਗੱਲਾਂ ਕਰਦੇ ਰਹਿਣਾ ਸੌਖਾ ਹੈ ਪਰ ਜਦੋਂ ਓਮ, ਹਰੀ, ਅੱਲ੍ਹਾ ਦੇ ਰਸਤੇ ‘ਤੇ ਚਲਦੇ ਹੋਏ ਇਨਸਾਨ ਨੂੰ ਆਪਣੇ ਗੰਦੇ ਵਿਚਾਰਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ, ਮਨ ਨਾਲ ਲੜਨਾ ਪੈਂਦਾ ਹੈ, ਉਦੋਂ ਪਤਾ ਲੱਗਦਾ ਹੈ ਕਿ ਉਹ ਮਾਲਕ ਨਾਲ ਕਿੰਨਾ ਪਿਆਰ ਕਰਦਾ ਹੈ ਇਨਸਾਨ ਦਾ ਮਨ ਬੜਾ ਹੀ ਜ਼ਾਲਮ ਹੈ ਉਹ ਸੰਤਾਂ ਦੇ ਬਚਨਾਂ ਨੂੰ ਮੰਨਣ ਨਹੀਂ ਦਿੰਦਾ ਪਰ ਸੰਤ, ਪੀਰ-ਫ਼ਕੀਰ ਹਮੇਸ਼ਾ ਸਭ ਦੇ ਭਲੇ ਦੀ ਗੱਲ ਕਰਦੇ ਹਨ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਉਹ ਇਨਸਾਨ ਨੂੰ ਸਿੱਖਿਆ ਦਿੰਦੇ ਹਨ। (Saint Dr MSG)
ਇਹ ਵੀ ਪੜ੍ਹੋ : ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ
ਕਿ ਹੇ ਇਨਸਾਨ, ਪਿਆਰ-ਮੁਹੱਬਤ ਦੇ ਰਸਤੇ ‘ਤੇ ਚਲਦੇ ਹੋਏ ਆਪਣੇ ਅੰਦਰ ਦੇ ਅੰਮ੍ਰਿਤ, ਆਬੋ ਹਯਾਤ, ਹਰੀਰਸ ਨੂੰ ਪ੍ਰਾਪਤ ਕਰ ਲੈ ਜਿਸ ਨਾਲ ਬੇਇੰਤਹਾ ਲੱਜ਼ਤ, ਖੁਸ਼ੀਆਂ ਹਾਸਲ ਹੋਣਗੀਆਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਕੰਮ-ਧੰਦਿਆਂ ਵਿਚ ਐਨਾ ਗੁਆਚ ਗਿਆ ਹੈ ਕਿ ਸੰਤਾਂ ਦੇ ਬਚਨ ਉਸ ਲਈ ਕੋਈ ਮਾਇਨੇ ਨਹੀਂ ਰੱਖਦੇ ਇਨਸਾਨ ਗਰਜ਼ੀ ਸੰਸਾਰ ਵਿਚ ਆਪਣੀ ਗਰਜ਼ ਵਿਚ ਗੁਆਚ ਜਾਂਦਾ ਹੈ ਅਤੇ ਮਾਲਕ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਆਦਮੀ ਜਿਸ ਤਰ੍ਹਾਂ ਰਾਤ ਨੂੰ ਸੌਂ ਜਾਂਦਾ ਹੈ ਉਸੇ ਤਰ੍ਹਾਂ ਮਾਲਕ ਵੱਲੋਂ ਇਨਸਾਨ ਦਿਨ-ਰਾਤ ਸੁੱਤਾ ਹੋਇਆ ਹੈ ਉਹ ਮਾਲਕ ਨੂੰ ਉਸ ਸਮੇਂ ਯਾਦ ਕਰਦਾ ਹੈ। (Saint Dr MSG)
ਜਦੋਂ ਮਾਲਕ ਤੋਂ ਉਸਨੇ ਕੋਈ ਕੰਮ ਲੈਣਾ ਹੁੰਦਾ ਹੈ ਜੇਕਰ ਉਸਦਾ ਉਹ ਕੰਮ ਪੂਰਾ ਨਹੀਂ ਹੁੰਦਾ ਤਾਂ ਫਿਰ ਉਹ ਸੋਚਦਾ  ਹੈ ਕਿ ਅੱਲ੍ਹਾ, ਵਾਹਿਗੁਰੂ, ਰਾਮ, ਮਾਲਕ ਹੈ ਹੀ ਨਹੀਂ ਪਰ ਉਹ ਇਹ ਨਹੀਂ ਸੋਚਦਾ ਕਿ ਸਿਰਫ਼ 5-7 ਦਿਨ ਦੀ ਭਗਤੀ ਨਾਲ ਕੁਝ ਹਾਸਲ ਨਹੀਂ ਹੁੰਦਾ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਨ ਲਈ ਇੱਕ ਮਨ, ਚਿੱਤ ਹੋ ਕੇ ਸੱਚੀ ਲਗਨ ਨਾਲ ਤਪੱਸਿਆ ਕਰਨੀ ਹੋਵੇਗੀ ਕੌਣ, ਕੀ ਕਰ ਰਿਹਾ ਹੈ, ਇਸਦਾ ਖ਼ਿਆਲ ਛੱਡ ਕੇ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧਦੇ ਰਹਿਣਾ ਹੋਵੇਗਾ ਇਨਸਾਨ ਮਾਲਕ ਦੀ ਯਾਦ ਵਿਚ ਸਮਾਂ ਲਗਾਏਗਾ, ਉਸਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੇਗਾ, ਸੇਵਾ-ਸਿਮਰਨ ਵਿਚ ਸਮਾਂ ਲਗਾਏਗਾ ਤਾਂ ਇੱਕ ਦਿਨ ਉਹ ਪਰਮ ਪਿਤਾ, ਪਰਮਾਤਮਾ ਤੁਹਾਨੂੰ ਆਪਣੀ ਦਇਆ-ਮਿਹਰ ਨਾਲ ਜ਼ਰੂਰ ਨਿਵਾਜੇਗਾ। (Saint Dr MSG)
ਕਿਸੇ ਦੀਆਂ ਗੱਲਾਂ ’ਚ ਨਾ ਆਓ
ਕਿਸੇ ਦੀਆਂ ਗੱਲਾਂ ’ਚ ਨਾ ਆਓ | Words
ਇੱਕ ਸ਼ਿਕਾਰੀ ਨੇ ਜੰਗਲ ’ਚ ਇੱਕ ਤਿੱਤਰ ਫਸਾਇਆ ਪੰਛੀ ਨੇ ਸੋਚਿਆ, ਇਹ ਛੱਡੇਗਾ ਤਾਂ ਨਹੀਂ ਪਰ ਅਕਲ ਲਾ ਕੇ ਵੇਖਣੀ ਚਾਹੀਦੀ ਹੈ ਉਸ ਨੇ ਸ਼ਿਕਾਰੀ ਤੋਂ ਪੁੱਛਿਆ, ‘‘ਤੂੰ ਮੇਰਾ ਕੀ ਕਰੇਂਗਾ? ਵੇਚੇਂਗਾ ਤਾਂ ਮੁਸ਼ਕਲ ਨਾਲ ਚਾਰ ਪੈਸੇ ਮਿਲਣਗੇ ਮਾਰੇਂਗਾ ਤਾਂ ਸਿਰਫ਼ ਖੰਭ ਹੀ ਹੱਥ ਲੱਗਣਗੇ ਪਰ ਤੂੰ ਮੈਨੂੰ ਛੱਡਣ ਦਾ ਵਾਅਦਾ ਕਰੇਂ ਤਾਂ ਮੈਂ ਤੈਨੂੰ ਤਿੰਨ ਗੱਲਾਂ ਦੱਸ ਸਕਦਾ ਹਾਂ ਤੇ ਇੱਕ-ਇੱਕ ਗੱਲ ਦਾ ਮੁੱਲ ਲੱਖ-ਲੱਖ ਰੁਪਏ ਹੋਵੇਗਾ’’ ਪਹਿਲੀ ਗੱਲ- ‘‘ਸੁਣ, ਗੱਲਾਂ ਕੋਈ ਹਜ਼ਾਰ ਸੁਣਾਵੇ, ਕਰੋ ਉਹੀ ਜੋ ਸਮਝ ’ਚ ਆਵੇ, ਦੂਜੀ ਗੱਲ, ਕਾਬੂ ਹੋ ਤੋ ਕੀਜੀਏ ਨਾ ਗਫ਼ਲਤ, ਆਫ਼ਤ ਮੇਂ ਹਾਰਿਓ ਨਾ ਹਿੰਮਤ ਤੇ ਤੀਜੀ ਗੱਲ ਆਉਂਦਾ ਤਾਂ ਹੱਥੋਂ ਜਾਣ ਨਾ ਦਿਓ, ਜਾਂਦਾ ਹੋਵੇ ਤਾਂ ਉਸ ਦਾ ਗ਼ਮ ਨਾ ਕਰੋ’’ (Words)
ਸ਼ਿਕਾਰੀ ਨੇ ਜਿਉਂ ਹੀ ‘ਜਾਂਦਾ ਹੋ ਤਾਂ ਗ਼ਮ ਨਾ ਕਰੋ’ ਸੁਣਿਆ ਤਾਂ ਤਿੱਤਰ ਨੂੰ ਛੱਡ ਦਿੱਤਾ ਉਹ ਉੱਡ ਕੇ ਦਰੱਖਤ ’ਤੇ ਜਾ ਬੈਠਾ ਤੇ ਅਜ਼ਾਦੀ ਨਾਲ ਸ਼ਿਕਾਰੀ ਨੂੰ ਕਹਿਣ ਲੱਗਾ, ‘‘ਮੈਂ ਜੋ ਤਿੰਨ ਗੱਲਾਂ ਤੈਨੂੰ ਦੱਸੀਆਂ ਹਨ, ਮਿਸਾਲ ਵੀ ਦੇਣੀ ਚਾਹੁੰਦਾ ਹਾਂ ਵੇਖ ਮੈਂ ਕਿਹੋ-ਜਿਹੀ ਆਫ਼ਤ ’ਚ ਸੀ, ਪਰ ਮੈਂ ਹਿੰਮਤ ਨਹੀਂ ਹਾਰੀ ਤੇ ਆਪਣੀ ਗੱਲ ਦੇ ਜ਼ੋਰ ’ਤੇ ਤੇਰੇ ਚੁੰਗਲ ’ਚੋਂ ਛੁੱਟ ਗਿਆ ਤੂੰ ਗਫ਼ਲਤੀ ਅਭਾਗਾ ਹੈਂ ਕਿ ਮੇਰੀਆਂ ਗੱਲਾਂ ’ਚ ਆ ਕੇ ਮੈਨੂੰ ਛੱਡ ਦਿੱਤਾ ਮੇਰੇ ਪੇਟ ’ਚ ਇੱਕ ਲੱਖ ਰੁਪਏ ਦਾ ਇੱਕ ਲਾਲ ਹੈ
ਇਹ ਵੀ ਪੜ੍ਹੋ : ਆਰਥਿਕ ਚੁਣੌਤੀਆਂ ਨਾਲ ਭਰਪੂਰ ਮੈਡੀਕਲ ਸਿੱਖਿਆ
ਇਸ ’ਤੇ ਸ਼ਿਕਾਰੀ ਅਫ਼ਸੋਸ ਨਾਲ ਹੱਥ ਮਲ਼ਣ ਲੱਗਾ ਉਸ ਨੇ ਤਿੱਤਰ ਨੂੰ ਫਿਰ ਫੜਨਾ ਚਾਹਿਆ, ਪਰ ਉਹ ਉੱਡ ਕੇ ਦਰੱਖਤ ਦੀ ਟੀਸੀ ’ਤੇ ਜਾ ਬੈਠਾ ਤੇ ਬੋਲਿਆ, ‘‘ਮੂਰਖ! ਤੂੰ ਮੇਰੀ ਪਹਿਲੀ ਗੱਲ ’ਤੇ ਧਿਆਨ ਦਿੰਦਾ ਤਾਂ ਮੇਰੀਆਂ ਗੱਲਾਂ ’ਚ ਨਾ ਆਉਂਦਾ ਤੇ ਦੂਜੀ ’ਤੇ ਧਿਆਨ ਦਿੰਦਾ ਤਾਂ ਮੈਨੂੰ ਛੱਡਦਾ ਹੀ ਨਾ ਹੁਣ ਜ਼ਰਾ ਅਕਲ ਤੋਂ ਕੰਮ ਲੈ ਕਿ ਤਿੱਤਰ ਦੇ ਪੇਟ ’ਚ ਲਾਲ ਕਿੱਥੋਂ ਆ ਗਿਆ ਮੇਰੀਆਂ ਗੱਲਾਂ ’ਚ ਆ ਕੇ ਤੂੰ ਮੈਨੂੰ ਛੱਡ ਦਿੱਤਾ ਤੇ ਫਿਰ ਦੂਜੀ ਹੀ ਗੱਲ ’ਤੇ ਮੈਨੂੰ ਫੜਨ ਲਈ ਖੜ੍ਹਾ ਹੋ ਗਿਆ ਅਕਲ ਤੋਂ ਕੰਮ ਲੈਣਾ ਸਿੱਖ ਜੋ ਕੋਈ ਕੁਝ ਕਹੇਗਾ, ਉਸੇ ’ਤੇ ਚੱਲਣ ਲੱਗੇਂਗਾ ਤਾਂ ਕਦੇ ਪਾਰ ਨਹੀਂ ਲੱਗ ਸਕੇਂਗਾ’’
ਜ਼ਿੰਦਗੀ ’ਚ ਮਹੱਤਵਪੂਰਨ ਹੁੰਦੇ ਹਨ ‘ਸ਼ਬਦ’
ਸਾਡੀ ਜ਼ਿੰਦਗੀ ਵਿੱਚ ਹਰ ਸ਼ਬਦ ਦਾ ਆਪਣਾ ਇੱਕ ਭਾਵ, ਅਰਥ ਅਤੇ ਅਹਿਸਾਸ ਹੁੰਦਾ ਹੈ, ਪਰ ਅਹਿਸਾਸ ਸ਼ਬਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅਰਥਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਜੇਕਰ ਕਿਹਾ ਜਾਵੇ ਕਿ ਉਸ ਸ਼ਬਦ ਬਾਰੇ ਸੋਚੋ ਜੋ ਅਸਲ ਵਿੱਚ ਮਾਤਰ ਕੁਝ ਧੁਨੀਆਂ ਨਾਲ ਸਜਿਆ ਹੋਇਆ ਹੈ, ਪਰ ਇਹ ਇੱਕ ਸ਼ਬਦ ਜ਼ਿੰਦਗੀ ਦੇ ਅਹਿਸਾਸਾਂ ਨੂੰ ਬਦਲ ਕੇ ਤਾਜ਼ਗੀ ਪ੍ਰਦਾਨ ਕਰ ਸਕਦਾ ਹੈ ਅਸਲ ਵਿਚ ਇਹ ਸ਼ਬਦ ਮੁਆਫੀ, ਖ਼ਿਮਾ ਜਾਂ ‘ਸੌਰੀ’ ਹੈ ਜੇਕਰ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ‘ਸ਼ਬਦ’ ਸਿਰਫ਼ ‘ਸ਼ਬਦ’ ਨਹੀਂ ਬਲਕਿ ਇੱਕ ਸੰਵੇਦਨਾ, ਭਾਵ ਅਤੇ ਅਹਿਸਾਸ ਹੈ ਜੋ ਕਿਸੇ ਇੱਕ ਮਨ ਤੋਂ ਦੂਜੇ ਮਨ ਤੱਕ ਪਹੁੰਚ ਕਰਦਾ ਹੈ ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਸੰਕਲਪ ਹੈl
ਜੋ ਵਿਅਕਤੀ ਦੇ ਜੀਵਨ ਵਿਚ ਤਬਦੀਲੀ ਲਿਆਉਣ ਦੇ ਨਾਲ-ਨਾਲ ਸ਼ਖਸੀਅਤ ਨਿਰਮਾਣ ਵਿਚ ਵੀ ਸਹਾਇਕ ਹੁੰਦਾ ਹੈ ਮੁਆਫੀ ਮੰਗਣ ਨਾਲ ਵਿਅਕਤੀ ਅੰਦਰ ਨੈਤਿਕ ਮੁੱਲਾਂ ਦਾ ਵਿਕਾਸ ਸੰਭਵ ਹੁੰਦਾ ਹੈ ਉਦਾਹਰਨ ਦੇ ਤੌਰ ’ਤੇ ਜਿਵੇਂ ਹਰ ਭਾਵਨਾ ਨੂੰ ਪ੍ਰਗਟ ਕਰਨ ਲਈ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਇਹ ਸ਼ਬਦ ‘ਮੁਆਫੀ’ ਵੀ ਮਨੁੱਖੀ ਭਾਵਾਂ ਦੇ ਪ੍ਰਗਟਾਅ ਨੂੰ ਵੱਖਰੇ ਢੰਗ ਨਾਲ ਬਿਆਨ ਕਰਦਾ ਹੈ ਇਹ ਸ਼ਬਦ ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਤੈਅ ਕਰਦਾ-ਕਰਦਾ ਰੂਹ ਨੂੰ ਸਕੂਨ ਪ੍ਰਦਾਨ ਕਰਦਾ ਹੈ ਮੁਆਫੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮੰਗਣ ਵਾਲਾ ਵਿਅਕਤੀ ਤਾਂ ਮਹਾਨ ਲੋਕਾਂ ਦੀ ਸ਼੍ਰੇਣੀ ਵਿਚ ਆਉਂਦਾ ਹੀ ਹੈl
ਬਲਕਿ ਮੁਆਫੀ ਦੇਣ ਵਾਲੇ ਵਿਅਕਤੀ ਨੂੰ ਉਸ ਤੋਂ?ਵੀ ਮਹਾਨ ਦਰਜਾ ਦਿੱਤਾ ਜਾਂਦਾ ਹੈ ਮੁਆਫੀ ਜਾਂ ਖ਼ਿਮਾ ਅਜਿਹਾ ਅੰਦਰੂਨੀ ਅਹਿਸਾਸ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਤਪ, ਜਪ ਜਾਂ ਸਰੀਰਕ ਪੀੜਾਂ ’ਚੋਂ ਗੁਜ਼ਰਨਾ ਨਹੀਂ ਪੈਂਦਾ, ਸਗੋਂ ਇਹ ਤਾਂ ਦਿਲੋਂ ਨਿੱਕਲਿਆ ਅਜਿਹਾ ਅਹਿਸਾਸ ਜਾਂ ਭਾਵ ਹੈ ਜਿਸ ਅੰਦਰ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ ਹੈ ਇਹ ਸ਼ਕਤੀ ਸਕਾਰਾਤਮਕ ਵਿਹਾਰ ਨੂੰ ਵਧਾਉਂਦੀ ਹੈਅਸੀਂ ਆਮ ਤੌਰ ’ਤੇ ਪਿਆਰ ਨੂੰ ਕਈ ਰੰਗਾਂ ਨਾਲ ਪਰਿਭਾਸ਼ਿਤ ਕਰਦੇ ਹਾਂ। ਜੇਕਰ ਇਸ ਪੱਖੋਂ ਵਿਚਾਰਿਆ ਜਾਵੇ ਤਾਂ ਮੁਆਫੀ ਦਾ ਰੰਗ ਜਰੂਰ ਪਾਣੀ ਵਰਗਾ ਨਿਰਛਲ ਅਤੇ ਨਿਰਮਲ ਹੋਣਾ ਹੈ ਕਿਉਂਕਿ ਇਹ ਰੰਗ ਤਾਂ ਉਸ ਨੂੰ ਬੋਲਣ ਵਾਲੇ ਦੇ ਅੰਦੂਰਨੀ ਅਹਿਸਾਸਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਜੇਕਰ ਮੁਆਫੀ ਸ਼ਬਦ ਦਾ ਪ੍ਰਯੋਗ ਸਮੇਂ ਸਿਰ ਕਰ ਲਿਆ ਜਾਵੇ ਤਾਂ ਇਸ ਦੇ ਅਰਥ ਹਨ ਅਤੇ ਜੇਕਰ ਇਸ ਨੂੰ ਮੰਗਣ ਵਿਚ ਦੇਰ ਕਰ ਦਿੱਤੀ ਜਾਵੇ ਤਾਂ ਕਈ ਵਾਰੀ ਇਹ ਬੇਅਰਥ ਹੋ ਜਾਂਦਾ ਹੈl
ਇਸ ਬਾਰੇ ਇੱਕ ਖ਼ਾਸ ਗੱਲ ਧਿਆਨ ਦੀ ਮੰਗ ਕਰਦੀ ਹੈ ਕਿ ਮਾਫ਼ੀ ਨੂੰ ਬੋਲਣ ਜਾਂ ਸਵੀਕਾਰਨ ਵਾਲੇ ਦੀ ਕੋਈ ਉਮਰ, ਸ਼੍ਰੇਣੀ, ਦੌਰ, ਦਰਜਾ ਜਾਂ ਧਰਮ ਨਹੀਂ ਹੁੰਦਾ, ਬਲਕਿ ਇਸ ਨੂੰ ਬੋਲਣ ਵਾਲੇ ਦਾ ਅਹਿਸਾਸ ਜਨਮਾਂ ਤੱਕ ਵਿਅਕਤੀਗਤ ਮਨ ’ਤੇ ਡੂੰਘਾ ਪ੍ਰਭਾਵ ਛੱਡ ਜਾਂਦਾ ਹੈ ਗੁਰੂਆਂ, ਪੀਰਾਂ-ਪੈਗੰਬਰਾਂ ਨੇ ਵੀ ਕਿਹਾ ਹੈ ਕਿ ਜੋ ਵਿਅਕਤੀ ਆਪਣੇ ਕੀਤੇ-ਅਣਕੀਤੇ ਕਰਮਾਂ ਨੂੰ ਸਵੀਕਾਰਦਾ ਮੁਆਫੀ ਮੰਗਦਾ ਜਾਂ ਆਪਣੀ ਗਲਤੀ ਦਾ ਅਹਿਸਾਸ ਪ੍ਰਗਟਾਉਂਦਾ ਹੈ ਤਾਂ ਉਸ ਦੇ ਸਿਰ ’ਤੇ ਰੱਬ ਆਪ ਆਪਣਾ ਮਿਹਰ ਭਰਿਆ ਹੱਥ ਰੱਖਦਾ ਹੈ। ਮੁਆਫੀ ਨੂੰ ਹੱਲ ਦਾ ਪ੍ਰਤੀਉੱਤਰ ਵੀ ਕਿਹਾ ਜਾ ਸਕਦਾ ਹੈ, ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਜਾਂ ਲੜਾਈ ਦਾ ਜਦੋਂ ਹੱਲ ਨਾ ਲੱਭ ਰਿਹਾ ਹੋਵੇ ਤਾਂ ਉਸ ਸਮੇਂ ਇਹ ਇੱਕ ਸ਼ਬਦ ਕਈ ਸਮੱਸਿਆਵਾਂ ਦਾ ਇੱਕ-ਮਾਤਰ ਹੱਲ ਬਣ ਜਾਂਦਾ ਹੈ ਮੁਆਫੀ ਦਾ ਪ੍ਰਗਟਾਵਾ ਕਰਨ ਲਈ ਕੋਈ ਵੀ ਰਾਹ ਭਾਵੇਂ ਮੌਖਿਕ ਜਾਂ ਲਿਖਤ ਹੋਏ ਜਾਇਜ਼ ਹੋ ਸਕਦਾ ਹੈl
ਇਸ ਨੂੰ ਬਿਆਨ ਕਰਨ ਦਾ ਢੰਗ ਕੁਝ ਵੀ ਹੋਵੇ, ਬੱਸ ਇਸ ਨੂੰ ਬੋਲਣ ਵਾਲੇ ਦੇ ਭਾਵ ਸ਼ੁੱਧ ਹੋਣੇ ਚਾਹੀਦੇ ਹਨ ਜੇਕਰ ਮੁਆਫੀ ਮੰਗਣ ਵਾਲਾ ਮੁਆਫੀ ਪ੍ਰਾਪਤ ਕਰਨ ਤੋਂ ਬਾਅਦ ਸ਼ੁਕਰੀਆ ਜਾਂ ਧੰਨਵਾਦ ਕਰਦਾ ਹੈ ਤਾਂ ਮੁਆਫੀ ਦੇ ਮਾਅਨੇ ਹੋਰ ਜ਼ਿਆਦਾ ਵਧ ਜਾਂਦੇ ਹਨ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਇਹ ਸ਼ਬਦ ਬਹੁਤ ਹੀ ਸਾਰਥਕ ਅਤੇ ਮਹੱਤਵਪੂਰਨ ਹੈ, ਉੱਥੇ ਕਈ ਵਾਰੀ ਇਸ ਦਾ ਦੁਰਉਪਯੋਗ ਵੀ ਕੀਤਾ ਜਾਂਦਾ ਹੈ ਕਈ ਵਾਰੀ ਇਸ ਨੂੰ ਬੋਲਣ ਵਾਲਾ ਭਾਵ ਰਹਿਤ ਹੁੰਦਾ ਹੈ, ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਮੰਨਦਾ ਸਗੋਂ ਜਬਰਨ ਪੈਦਾ ਹੋਇਆ ਅਹਿਸਾਸ ਮੰਨਦਾ ਹੈ ਅਜਿਹੇ ਵੇਲੇ ਮੁਆਫੀ ਦੇ ਅਰਥ ਬੇਅਰਥ ਹੋ ਜਾਂਦੇ ਹਨ ਜਿਵੇਂ ਜੇਕਰ ਕੋਈ ਬੱਚਾ ਆਪਣੇ ਮਾਂ-ਪਿਓ ਕੋਲੋਂ ਸਿਰਫ਼ ਡਰ ਦੇ ਭਾਵ ਵਿਚ ਆ ਕੇ ਉੱਪਰੀ ਮਨੋਂ ਮੁਆਫੀ ਮੰਗਦਾ ਹੈ ਤੇ ਅਸਲ ਵਿਚ ਉਸ ਨੂੰ ਆਪਣੀ ਗਲਤੀ ਦਾ ਕੋਈ ਅਹਿਸਾਸ ਨਹੀਂ ਹੁੰਦਾ l
ਤਾਂ ਅਜਿਹੇ ਵੇਲੇ ਮੁਆਫੀ ਦੇ ਮਾਅਨੇ ਅਰਥਹੀਣ ਹੁੰਦੇ ਹਨ ਇਸ ਲਈ ਚੱਲੋ ਅੱਜ ਸਾਰੇ ਆਪਣੀ ਹਉਮੈ ਜਾਂ ਹੰਕਾਰ ਨੂੰ ਤਿਆਗ ਕੇ ਸੱਚੇ ਦਿਲੋਂ ਸਭ ਤੋਂ ਪਹਿਲਾਂ ਆਪਣੇ-ਆਪ ਤੋਂ ਮੁਆਫੀ ਮੰਗਦੇ ਹਾਂ ਕਿਉਂਕਿ ਜੋ ਵਿਅਕਤੀ ਆਪਣੇ-ਆਪ ਨੂੰ ਮੁਆਫ ਕਰ ਸਕਦਾ ਹੈ, ਉਹ ਦੁਨੀਆਂ ਦੇ ਹਰ ਵਿਅਕਤੀ ਨੂੰ ਮੁਆਫ ਕਰਨ ਦੀ ਸਮਰੱਥਾ ਰੱਖਦਾ ਹੈ. ਉਸ ਨੂੰ ਕੋਈ ਵੀ ਗੱਲ ਇੰਨੀ ਵੱਡੀ ਨਹੀਂ ਜਾਪਦੀ ਜਿਸ ਨੂੰ ਮੁਆਫੀ ਰਾਹੀਂ ਖ਼ਤਮ ਨਾ ਕੀਤਾ ਜਾ ਸਕਦਾ ਹੋਵੇ ਉਸ ਤੋਂ ਬਾਅਦ ਉਸ ਵਿਅਕਤੀ ਕੋਲੋਂ ਮੁਆਫੀ ਮੰਗਣ ਵਿਚ ਬਿਲਕੁਲ ਨਾ ਝਿਜਕੋ ਜਿਸ ਤੋਂ ਤੁਸੀਂ ਕਈ ਦਿਨਾਂ ਜਾਂ ਮਹੀਨਿਆਂ ਤੋਂ ਮੁਆਫੀ ਨਹੀਂ ਮੰਗੀ ਜਾਂ ਦਿੱਤੀ ਹੈ ਇਸ ਲਈ ਮੁਆਫੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਇਸ ਨੂੰ ਸੰਕਲਪ ਦੀ ਤਰ੍ਹਾਂ ਜੀਵਨ ਵਿਚ ਸ਼ਾਮਲ ਕਰਕੇ ਨੈਤਿਕ ਕਾਰਜ ਵੱਲ ਇੱਕ ਕਦਮ ਚੁੱਕਣਾ ਚਾਹੀਦਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਇਨਸਾਨ ਜਦੋਂ ਵੀ ਚੱਲ ਕੇ ਆਉਂਦਾ ਹੈ, ਉਸ ਦੀ ਗੁਜ਼ਰੀ ਹੋਈ ਜ਼ਿੰਦਗੀ ‘ਚ ਅਤੇ ਸੰਚਿਤ ਪਾਪ ਕਰਮ ਸਤਿਸੰਗ ‘ਚ ਆਉਣ ਨਾਲ ਖ਼ਤਮ ਹੋ ਜਾਂਦੇ ਹਨ ਪਰ ਇਹ ਪੂਰਨ ਤੌਰ ‘ਤੇ ਖ਼ਤਮ ਉਦੋਂ ਹੁੰਦੇ ਹਨ ਜਦੋਂ ਇਨਸਾਨ ਸਤਿਸੰਗ ‘ਤੇ ਅਮਲ ਕਰਦਾ ਹੈ ਬਚਨ ਸੁਣਨਾ ਬਹੁਤ ਵੱਡੀ ਗੱਲ ਹੈ, ਪਰ ਸੁਣ ਕੇ ਮੰਨ ਲੈਣਾ ਸਭ ਤੋਂ ਵੱਡੀ ਗੱਲ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ। Happiness
ਕਿ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਇਨ੍ਹਾਂ ਸੱਤਾਂ ਦਾ ਅਜਿਹਾ ਚੱਕਰਵਿਊ ਹੈ, ਮਜ਼ਾਲ ਨਹੀਂ ਕਿ ਇਨਸਾਨ ਇਸ ‘ਚੋਂ ਨਿਕਲ ਸਕੇ ਦੁਨੀਆ ਇਨ੍ਹਾਂ ਸੱਤਾਂ ‘ਚ ਬੁਰੀ ਤਰ੍ਹਾਂ ਉਲਝੀ ਹੋਈ ਹੈ ਮਾਲਕ ਦੇ ਪਿਆਰ-ਮੁਹੱਬਤ ਨੂੰ ਹਾਸਲ ਕਰਨਾ ਹੋਵੇ ਤਾਂ ਇਨਸਾਨ ਸਤਿਸੰਗ ‘ਚ ਚੱਲ ਕੇ ਆਏ ਪੀਰ-ਫ਼ਕੀਰ, ਗੁਰੂ, ਮੁਰਸ਼ਿਦ-ਏ-ਕਾਮਿਲ ਸਤਿਸੰਗ ‘ਚ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਾਉਂਦੇ ਹਨ ਜੋ ਇਨਸਾਨ ਗੱਲ ਸੁਣ ਕੇ ਅਮਲ ਕਰ ਲੈਂਦੇ ਹਨ ਉਨ੍ਹਾਂ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ।Happiness
ਪੂਜਨੀਕ ਗੁਰੂ ਜੀ ਦਸਵਾਂ ਦੁਆਰ ਖੁੱਲ੍ਹਣ ‘ਤੇ ਇਨਸਾਨ ‘ਚ ਜੋ ਫ਼ਰਕ ਆਉਂਦਾ ਹੈ ਉਸ ਬਾਰੇ ਫ਼ਰਮਾਉਂਦੇ ਹਨ ਜਿਸ ਦਾ ਦਸਵਾਂ ਦੁਆਰ ਖੁੱਲ੍ਹਦਾ ਹੈ, ਉਸ ਨੂੰ ਆਤਮਿਕ ਸ਼ਾਂਤੀ ਬੇਇੰਤਹਾ ਆ ਜਾਂਦੀ ਹੈ, ਇੰਨਾ ਆਤਮਬਲ ਪੈਦਾ ਹੋ ਜਾਂਦਾ ਹੈ ਕਿ ਉਹ ਕਦੇ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ‘ਚ ਉਲਝਦਾ ਨਹੀਂ ਇੰਨਾ ਬਲਵਾਨ ਹੋ ਜਾਂਦਾ ਹੈ ਕਿ ਉਹ ਮਨ ਨੂੰ ਆਪਣੇ ਉੰਪਰ ਹਾਵੀ ਨਹੀਂ ਹੋਣ ਦਿੰਦਾ, ਸ਼ਾਂਤਚਿੱਤ ਰਹਿੰਦਾ ਹੈ ਸ਼ਾਂਤਚਿੱਤ ਰਹਿੰਦਾ ਹੋਇਆ, ਆਪਣੀ ਮੰਜ਼ਿਲ ‘ਤੇ ਅੱਗੇ ਵਧਦਾ ਰਹਿੰਦਾ ਹੈ ਉਸ ਦੇ ਅੰਦਰ ਸਹਿਣ ਸ਼ਕਤੀ ਬੇਹੱਦ ਵਧ ਜਾਂਦੀ ਹੈ , ਸਹਿਣ ਸ਼ਕਤੀ ਦਾ ਵਧਣਾ ਆਤਮਬਲ ਦਾ ਹੀ ਇੱਕ ਰੂਪ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ  ਕਲਿਯੁਗ ਦਾ ਸਮਾਂ ਹੈ ਤੇ ਇਸ ਘੋਰ ਕਲਿਯੁਗ ‘ਚ ਆਦਮੀ ਹੱਦ ਤੋਂ ਵੱਧ ਗਿਰਦੇ ਜਾ ਰਹੇ ਹਨ।
ਦਿਸਣ ‘ਚ ਕੁਝ ਹੋਰ , ਕਰਨ ‘ਚ ਕੁਝ ਹੋਰ, ਅੱਜ ਆਮ ਇਨਸਾਨ ਦੀ ਇਹ ਫਿਤਰਤ ਬਣ ਗਈ ਹੈ ਬੁਰੇ ਕਰਮ ਕਰਨਾ, ਭਗਤੀ ਨੂੰ ਖ਼ਤਮ ਕਰਦਾ ਹੈ, ਇਸ ਲਈ ਬੁਰੇ ਕਰਮ ਨਾ ਕਰੋ ਇਨਸਾਨ ਪੀਰ-ਫ਼ਕੀਰ ਦੇ ਬਚਨਾਂ ‘ਤੇ 100 ਫੀਸਦੀ ਅਮਲ ਕਰਦਾ ਹੈ ਤਾਂ ਰਾਖ ਦੀ ਚੁਟਕੀ ਵੀ ਉਸ ਲਈ ਹੀਰੇ ਜਵਾਹਰਾਤ ਬਣ ਜਾਂਦੀ ਹੈ ਜੋ ਬਚਨਾਂ ‘ਤੇ ਅਮਲ ਨਹੀਂ ਕਰਦਾ ਤਾਂ ਹੀਰੇ ਡਾਇਮੰਡ ਵੀ ਰਾਖ ਬਣ ਜਾਂਦੇ ਹਨਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਘੋਰ ਕਲਿਯੁਗ ਦੇ ਸਮੇਂ ‘ਚ ਇਨਸਾਨ ਸਿਮਰਨ ਦਾ ਪੱਕਾ ਬਣੇ, ਸਵੇਰੇ-ਸ਼ਾਮ ਲਗਤਾਰ ਸਿਮਰਨ ਕਰੇ, ਸੇਵਾ ਕਰੇ, ਦ੍ਰਿੜ ਯਕੀਨ ਰੱਖੋ, ਬਚਨਾਂ ‘ਤੇ ਅਮਲ ਕਰੇ ਤਾਂ ਖੁਸ਼ੀਆਂ ਆਪਣੇ ਆਪ ਚਲੀਆਂ ਆਉਂਦੀਆਂ ਹਨ ਇਸ ਲਈ ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਸਤਿਸੰਗ ‘ਚ ਆਇਆ ਕਰੋ ਤੇ ਸਤਿਸੰਗ ਸੁਣ ਕੇ ਅਮਲ ਕਮਾਇਆ ਕਰੋ ਤਾਂਕਿ ਜੀਵਨ ਦੇ ਆਦਰਸ਼ ਦੀ ਪ੍ਰਾਪਤੀ ਹੋਵੇ, ਆਤਮਾ, ਪਰਮਾਤਮਾ ਦਾ ਮੇਲ ਹੋਵੇ ਤੇ ਜਿਉਂਦੇ ਜੀਅ ਤੁਸੀਂ ਪਰਮਾਨੰਦ ਦੀ ਪ੍ਰਾਪਤੀ ਕਰ ਸਕੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਦੇ ਸਮਝਾਏ ਨਹੀਂ ਸਮਝੇ ਧੀਮਾਨ, ਕਿਹਾ, ਪਾਰਟੀ ਛੱਡ ਸਕਦਾ ਹਾਂ ਪੁੱਤਰ ਨਹੀਂ
ਸੁਰਜੀਤ ਸਿੰਘ ਧੀਮਾਨ ਦਾ ਪੁੱਤਰ ਲੜੇਗਾ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ
ਚੰਡੀਗੜ (ਅਸ਼ਵਨੀ ਚਾਵਲਾ) | ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੰਗ ਰਹੇ ਜਸਵਿੰਦਰ ਸਿੰਘ ਧੀਮਾਨ ਦੇ ਪਿਤਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟੋ ਟੁੱਕ ਸਾਫ਼ ਜੁਆਬ ਦੇ ਦਿੱਤਾ ਹੈ ਕਿ ਉਹ ਪਾਰਟੀ ਤਾਂ ਛੱਡ ਸਕਦੇ ਹਨ ਪਰ ਆਪਣੇ ਪੁੱਤਰ ਨੂੰ ਛੱਡ ਨਹੀਂ ਸਕਦੇ । ਇਸ ਦੀ ਥਾਂ ਜੇਕਰ ਉਨ੍ਹਾਂ ਦਾ ਪੁੱਤਰ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਖੜਾ ਹੋਇਆ ਤਾਂ ਉਹ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਵੋਟਾਂ ਮੰਗਣ ਦੀ ਥਾਂ ਉਨਾਂ ਦੇ ਖ਼ਿਲਾਫ਼ ਆਪਣੇ ਪੁੱਤਰ ਲਈ ਹੀ ਵੋਟਾਂ ਮੰਗਣਗੇ।
ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ਨੂੰ ਮਨਾਉਣ ਦੀ ਕਾਫ਼ੀ ਜਿਆਦਾ ਕੋਸ਼ਸ਼ ਕੀਤੀ ਪਰ ਅਮਰਿੰਦਰ ਸਿੰਘ ਦੇ ਕਾਫ਼ੀ ਜਿਆਦਾ ਸਮਝਾਉਣ ਤੋਂ ਬਾਅਦ ਵੀ ਸੁਰਜੀਤ ਸਿੰਘ ਧੀਮਾਨ ਨੇ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੁਰਜੀਤ ਸਿੰਘ ਧੀਮਾਨ ‘ਤੇ ਦਬਾਓ ਬਣਾਉਣ ਲਈ ਵਿਧਾਇਕ ਨੱਥੂ ਰਾਮ ਨੂੰ ਵੀ ਕਾਂਗਰਸ ਭਵਨ ਵਿਖੇ ਮੀਟਿੰਗ ਲਈ ਸੱਦਿਆ ਸੀ ਪਰ ਇਸ ਰਾਮ-ਲਖਨ ਵਿਧਾਇਕਾਂ ਦੀ ਜੋੜੀ ਨੂੰ ਮਨਾਉਣ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ।
ਨੱਥੂ ਰਾਮ ਪਹਿਲਾਂ ਤੋਂ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਉਨਾਂ ਦੇ ਹਲਕੇ ਵਿੱਚ ਕਥਿਤ ਦਖ਼ਲ-ਅੰਦਾਜ਼ੀ ਦੇ  ਜਿਆਦਾ ਨਰਾਜ਼ ਚਲ ਰਹੇ ਹਨ। ਜਿਸ ਕਾਰਨ ਇਸ ਮੀਟਿੰਗ ਵਿੱਚ ਸੁਨੀਲ ਜਾਖੜ ਖ਼ੁਦ ਗੈਰ ਹਾਜ਼ਰ ਰਹੇ ਹਨ। ਹਾਲਾਂਕਿ ਇਸ ਮੀਟਿੰਗ ਵਿੱਚ ਹਾਜ਼ਰ ਰਹਿੰਦੇ ਹੋਏ ਸਾਬਕਾ ਮੰਤਰੀ ਲਾਲ ਸਿੰਘ ਨੇ ਆਪਣੀ ਕੁਝ ਹੱਦ ਭੂਮਿਕਾ ਨਿਭਾਉਂਦੇ ਹੋਏ ਕੋਸ਼ਿਸ਼ ਤਾਂ ਕੀਤੀ ਪਰ ਉਨਾਂ ਦੀ ਇਹ ਕੋਸ਼ਸ਼ ਵੀ ਕਾਮਯਾਬ ਨਹੀਂ ਹੋ ਸਕੀ।
ਸੁਰਜੀਤ ਸਿੰਘ ਧੀਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮਾਣ ਸਨਮਾਨ ਕਰਦੇ ਹਨ ਪਰ ਕਿਸੇ ਵੀ ਹਾਲਤ ਵਿੱਚ ਉਹ ਆਪਣੇ ਪੁੱਤਰ ਦੇ ਖ਼ਿਲਾਫ਼ ਨਹੀਂ ਜਾ ਸਕਦੇ । ਉਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਲਈ ਉਨਾਂ ਦੇ ਪੁੱਤਰ ਜਸਵਿੰਦਰ ਸਿੰਘ ਨੇ ਪਹਿਲਾਂ ਤੋਂ ਹੀ ਤਿਆਰੀ ਉਲੀਕੀ ਹੋਈ ਸੀ ਪਰ ਉਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ, ਇਸ ਲਈ ਜੇਕਰ ਉਨਾਂ ਦਾ ਪੁੱਤਰ ਸੰਗਰੂਰ ਲੋਕ ਤਾਂ ਉਹ ਆਪਣੇ ਪੁੱਤਰ ਦੇ ਹੱਕ ਵਿੱਚ ਹੀ ਘਰ ਘਰ ਕੇ ਵੋਟਾਂ ਮੰਗਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਂ ਭ੍ਰਿਸ਼ਟਾਚਾਰ ਖਿਲਾਫ਼ ਡਟ ਕੇ ਖੜ੍ਹਾ ਹਾਂ : ਮੋਦੀ | Parliament
ਕਿਹਾ, ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ | Parliament
ਸ਼ਾਹਜਹਾਂਪੁਰ, (ਏਜੰਸੀ)। ਲੋਕ ਸਭਾ ‘ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ‘ਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਸਾਨ ਕਲਿਆਣ ਰੈਲੀ ‘ਚ ਕਿਹਾ ਕਿ ‘ਮੇਰਾ ਗੁਨਾਹ ਇਹੀ ਹੈ ਕਿ ਮੈਂ ਭ੍ਰਿਸ਼ਟਾਚਾਰ ਖਿਲਾਫ਼ ਲੜ ਰਿਹਾ ਹਾਂ ਪਰਿਵਾਰਵਾਦ ਖਿਲਾਫ਼ ਪੂਰੀ ਤਾਕਤ ਨਾਲ ਖੜ੍ਹਾ ਹਾਂ ਅਸੀਂ ਸੰਕਲਪ ਲਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇੱਥੋਂ ਦੇ ਲੋਕਾਂ ਨੂੰ 18ਵੀਂ ਸਦੀ ‘ਚ ਜਿਉਣ ਲਈ ਮਜ਼ਬੂਰ ਕਰ ਦਿੱਤਾ ਅਸੀਂ ਉਸ ਨੂੰ ਬਦਲ ਕੇ ਰੱਖ ਦੇਵਾਂਗੇ ਅਸੀਂ ਜਲਦ ਹੀ ਸਾਰੇ ਘਰਾਂ ਤੱਕ ਬਿਜਲੀ ਪਹੁੰਚਾ ਕੇ ਰਹਾਂਗੇ ਅਸੀਂ ਵਿਚੌਲੀਏ ਅਤੇ ਮੁਫਤਖੋਰ ਲੋਕਾਂ ਦਾ ਧੰਦਾ ਬੰਦ ਕਰਵਾ ਦਿੱਤਾ ਅਜਿਹੇ ‘ਚ ਉਹ ਸਾਨੂੰ ਹਟਾਉਣਾ ਚਾਹੁੰਦੇ ਹਨ।
ਉੱਥੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਬਦਹਾਲ ਸਥਿਤੀ ਤੋਂ ਉਭਾਰਣ ਦਾ ਸੰਕਲਪ ਦੁਹਰਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦਲਦਲ ‘ਚ ਫਸੀ ਸਾਬਕਾ ਸਰਕਾਰ ਦੇ ਕਾਰਨਾਮਿਆਂ ਨਾਲ ਸੋਸ਼ਣ ਦਾ ਸ਼ਿਕਾਰ ਕਿਸਾਨਾਂ ਦੀ ਦਸ਼ਾ ਸੁਧਾਰਨ ਦੀ ਦਿਸ਼ਾ ‘ਚ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ ਮੋਦੀ ਨੇ ਕਿਹਾ ਕਿ ਬੇਭਰੋਸਗੀ ਮਤਾ ਇੰਜ ਨਹੀਂ ਆਉਂਦਾ ਹੈ ਜਦੋਂ 90 ਹਜ਼ਾਰ ਕਰੋੜ ਰੁਪਏ ਇੱਧਰ-ਉੱਧਰ ਜਾਣਾ ਬੰਦ ਹੋ ਜਾਂਦੇ ਹਨ, ਉਦੋਂ ਆਉਂਦਾ ਹੈ ਦੇਸ਼ ਦੀ ਜਨਤਾ ਬੇਭਰੋਸਗੀ ਕਰਨ ਵਾਲਿਆਂ ਦੇ ਮਦ ਨੂੰ ਚੂਰ-ਚੂਰ ਕਰ ਦਿੰਦੀ ਹੈ।
ਮੋਦੀ ਫੈਲਾ ਰਹੇ ਹਨ ਨਫ਼ਰਤ, ਡਰ ਅਤੇ ਰੋਹ: ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਉਹ ਆਪਣੀ ਗੱਲ ਕਹਿਣ ਲਈ ਨਫ਼ਰਤ, ਡਰ ਅਤੇ ਰੋਹ ਦੀ ਵਰਤੋਂ ਕਰ ਰਹੇ ਹਨ ਗਾਂਧੀ ਨੇ ਅੱਜ ਇੱਕ ਟਵੀਟ ਕਰਕੇ ਕਿਹਾ ਕਿ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ‘ਚ ਨਫ਼ਰਤ, ਡਰ ਅਤੇ ਰੋਹ ਦੀ ਵਰਤੋਂ ਕੀਤੀ ਕਾਂਗਰਸ ਪ੍ਰਧਾਨ ਨੇ ਲਿਖਿਆ, ਸੰਸਦ ‘ਚ ਬਹਿਸ ਦਾ ਮੁੱਖ ਮੁੱਦਾ ਪ੍ਰਧਾਨ ਮੰਤਰੀ ਨੇ ਆਪਣੀ ਗੱਲ ਕਹਿਣ ਲਈ ਕੁਝ ਵਿਅਕਤੀਆਂ ਦੇ ਦਿਲਾਂ ‘ਚ ਮੌਜ਼ੂਦ ਨਫ਼ਰਤ, ਡਰ ਅਤੇ ਰੋਹ ਦੀ ਵਰਤੋਂ ਕੀਤੀ’ ਗਾਂਧੀ ਨੇ ਕਾ ਕਿ ਇਸ ਦੇ ਉਲਟ ਕਾਂਗਰਸ ਸਾਰੇ ਭਾਰਤੀਆਂ ਦੇ ਦਿਲਾਂ ‘ਚ ਪ੍ਰੇਮ ਅਤੇ ਸਦਭਾਵ ਬਣਾਵੇਗੀ ਜੋ ਦੇਸ਼ ਨਿਰਮਾਤ ਦਾ ਇਕਮਾਤਰ ਰਸਤਾ ਹੈ।
ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ
ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ਼ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ ਕਰ ਸਕਦਾ ਹੈ ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇਚੇ ਉਪਦੇਸ਼ ਰਾਹੀਂ ਜੀਵਨ ਦੇ ਯਥਾਰਥ ਦੀ ਸੋਝੀ ਕਰਵਾਉਂਦੇ ਹਨ ਬਿੰਬਾਤਮਕ ਪੇਸ਼ਕਾਰੀ, ਸੂਤਰ ਸ਼ੈਲੀ ਅਤੇ ਸੁਹਜਮਈ ਬਿਆਨ ਕਰਕੇ ਇਹ ਅਖਾਣ ਕਾਵਿ-ਗੁਣਾਂ ਨਾਲ ਵੀ ਭਰਪੂਰ ਹਨ ਇਨ੍ਹਾਂ ਅਖ਼ਾਣਾਂ ਦੁਆਰਾ ਸੰਚਾਰਤ ਅਰਥ ਸਥਾਈ ਨਹੀਂ ਸਗੋਂ ਪ੍ਰਸਥਿਤੀਆਂ ਅਨੁਸਾਰੀ ਹੁੰਦੇ ਹਨ ਕਈ ਅਖਾਣ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ
ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ ਲਬਰੇਜ਼ ਹੁੰਦਾ ਹੈ ਇਸ ਲਈ ਉਹ ਹਰ ਕੰਮ ਨਵੇਂ ਸਿਰਿਓਂ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਜ਼ਿੰਦਗੀ ਭਰ ਦੇ ਅਣਮੁੱਲੇ ਤਜ਼ਰਬਿਆਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ ਪੰਜਾਬੀ ਅਖਾਣ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਗਿਆਨ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ ਹਰੇਕ ਪੜ੍ਹਿਆ,ਅੱਧ-ਪੜ੍ਹਿਆ ਅਤੇ ਅਣਪੜ੍ਹਿਆ ਮਨੁੱਖ ਆਪਣੀ ਰੋਜ਼-ਮੱਰਾ ਦੀ ਬੋਲਬਾਣੀ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ
ਪੇਸ਼ ਹਨ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ  ਕੁਝ ਅਖਾਣ-
ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ:- ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੁੰਦਾ ਹੈ
ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ-  ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ:-ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ,ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ:  ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਂਪ ਦਿੱਤਾ ਜਾਵੇ
ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ:  ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ
ਆਪਣੀ ਅੱਖ ਪਰਾਇਆ ਡੇਲਾ:-  ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ
ਆਪਣੇ ਘਰ ਪਕਾਈਂ ਨਾ ਸਾਡੇ ਘਰ ਆਈਂ ਨਾ:-  ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ
ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ:  ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ‘ਤੇ ਕੋਈ ਵਸਤੂ ਖਤਮ ਹੋ ਜਾਵੇ
ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵੱਈਆ ਕੋਈ ਨਹੀਂ:- ਗਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ
ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ:- ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ
ਔਂਤਰ ਨਖੱਤਰ ਨਾ ਮੂਲੀ ਨਾ ਪੱਤਰ:-ਇਹ ਆਖਣ  ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ
ਇੱਲ ਦਾ ਨਨਾਣਵੱਈਆ ਕਾਂ:ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ(ਮਾੜੇ) ਹੀ ਹੁੰਦੇ ਹਨ
ਰਮੇਸ਼ ਬੱਗਾ ਚੋਹਲਾ
ਹੈਬੋਵਾਲ ਖੁਰਦ(ਲੁਧਿ:)ਮੋ:94631-32719
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।