Punjabi Culture - Sach Kahoon Punjabi

Saras Mela: ਸਰਸ ਮੇਲੇ ’ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸੈਲਫ਼ੀ ਕਾਰਨਰ ਬਣੇ ਖਿੱਚ ਦੇ ਕੇਂਦਰ
ਪੁਰਾਤਨ ਕੱਚੇ ਮਕਾਨ, ਚੁੱਲ੍ਹਾ, ਚਰਖੇ, ਛੱਜ, ਮਧਾਣੀਆਂ ਬੱਚਿਆਂ ਤੇ ਨੌਜਵਾਨਾਂ ਲੱਗ ਰਹੇ ਮਨਮੋਹਣੇ

Saras Mela: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਸ ਮੇਲੇ ’ਚ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਲਈ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਦੋ ਸੈਲਫ਼ੀ ਕਾਰਨਰ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵਿਰਾਸਤੀ ਸ਼ੀਸ਼ ਮਹਿਲ ’ਚ ਦਾਖਲ ਹੁੰਦਿਆਂ ਹੀ ਥੋੜੀ ਦੂਰੀ ’ਤੇ ਖੱਬੇ ਪਾਸੇ ਬਣਿਆ ਸੈਲਫ਼ੀ ਪੁਆਇੰਟ ਮੇਲਾ ਦੇਖਣ ਆਉਣ ਵਾਲੇ ਹਰੇਕ ਦਰਸ਼ਕ ਨੂੰ ਆਪਣੇ ਵੱਖ ਆਕਰਸ਼ਿਤ ਕਰ ਰਿਹਾ ਹੈ।

ਸਰਸ ਮੇਲੇ ’ਚ ਬਣਾਏ ਗਏ ਸੈਲਫ਼ੀ ਕਾਰਨਰਾਂ ਵਿੱਚ ਗਾਰੇ ਨਾਲ ਲਿਪੇ ਘਰ, ਕੰਧ, ਚੁੱਲ੍ਹਾ ਚੌਂਕਾ ਦਰਸਾਏ ਗਏ ਹਨ ਤੇ ਇਨ੍ਹਾਂ ’ਤੇ ਪੁਰਾਣੇ ਸਮਿਆਂ ’ਚ ਜਿਸ ਤਰ੍ਹਾਂ ਕਲਾਕ੍ਰਿਤੀਆਂ ਕੀਤੀਆਂ ਗਈਆਂ ਹੁੰਦੀਆਂ ਸਨ, ਉਸੇ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਗਈਆਂ ਹਨ। ਇੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਮੇਲੇ ’ਚ ਆਉਣ ਵਾਲੇ ਲੋਕ ਪੁਰਾਣੇ ਗਾਰੇ ਨਾਲ ਲਿਪੇ ਘਰਾਂ ਨਾਲ ਫੋਟੋਆਂ ਕਰਵਾ ਰਹੇ ਹਨ। ਇਸ ਦੇ ਨਾਲ ਹੀ ਸਰਸ ਮੇਲੇ ’ਚ ਚਰਖੇ, ਚੱਕੀਆਂ, ਛੱਜ, ਪੱਖੀਆਂ ਮਧਾਣੀਆਂ, ਘੜੇ ਆਦਿ ਜੋ ਪੰਜਾਬੀ ਖਾਸਕਰ ਪੰਜਾਬਣਾਂ ਦੀ ਰੋਜ਼ ਵਰਤੋਂ ਦੀਆਂ ਵਸਤਾਂ ਸਨ, ਉਨ੍ਹਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੱਥ ਕੱਢੀਆਂ ਦਰੀਆਂ, ਚੋਲ੍ਹੇ, ਫੁਲਕਾਰੀਆਂ, ਬਾਗ ਅਤੇ ਚਾਦਰਾਂ ਰਾਹੀਂ ਵੀ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Punjab: ਪੰਜਾਬ ਦੇ ਇਹਨਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ! ਸਖ਼ਤ ਹੁਕਮ ਜਾਰੀ ਕੀਤੇ ਗਏ

ਸੈਲਫੀ ਕਾਰਨਰ ਦੇ ਨੋਡਲ ਅਫ਼ਸਰ ਸੀ.ਡੀ.ਪੀ.ਓ. ਨਾਭਾ ਗੁਰਮੀਤ ਸਿੰਘ ਨੇ ਦੱਸਿਆ ਕਿ ਸਰਸ ਮੇਲੇ ’ਚ ਆਉਣ ਵਾਲਾ ਹਰੇਕ ਵਿਅਕਤੀ ਸਹਿਜੇ ਹੀ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਸੈਲਫੀ ਪੁਆਇੰਟਾਂ ਵੱਲ ਆਕਰਸ਼ਿਤ ਹੋ ਰਿਹਾ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਕਾਰਨਰ ’ਚ ਪਈਆਂ ਵਸਤੂਆਂ ਨੂੰ ਆਪਣੇ ਕੈਮਰੇ ’ਚ ਕੈਦ ਕਰਕੇ ਇਸ ਨੂੰ ਆਪਣੀ ਸਦੀਵੀਂ ਯਾਦ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਪੁਰਾਤਨ ਵਸਤਾਂ ਬਾਰੇ ਜਾਣਕਾਰੀ ਦੇਣ ਲਈ ਵੀ ਮੌਕੇ ’ਤੇ ਸਟਾਫ਼ ਵੀ ਮੌਜੂਦ ਰਹਿੰਦਾ ਹੈ।

ਚਰਖੇ ਤੇ ਮਧਾਣੀਆਂ ਨੂੰ ਫੋਟੋਆਂ ’ਚ ਹੀ ਦੇਖਿਆ ਸੀ | Saras Mela

ਇਸ ਮੌਕੇ ਸੈਲਫੀ ਲੈ ਰਹੇ ਨੌਜਵਾਨਾਂ ਨੇ ਕਿਹਾ ਕਿ ਚਰਖਾ ਤੇ ਮਧਾਣੀ ਵਰਗੀਆਂ ਵਸਤਾਂ ਨੂੰ ਫੋਟੋਆਂ ’ਚ ਤਾਂ ਦੇਖਿਆ ਸੀ ਪਰ ਪਹਿਲੀ ਵਾਰ ਇਨ੍ਹਾਂ ਵਸਤਾਂ ਨੂੰ ਸਾਹਮਣੇ ਦੇਖਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਤੇ ਖਾਸਕਰ ਬੱਚਿਆਂ ਨੂੰ ਪੁਰਾਤਨ ਵਸਤਾਂ ਮੇਲੇ ’ਚ ਦਿਖਾਕੇ ਚੰਗੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਾਨੂੰ ਸਾਡੇ ਅਮੀਰ ਵਿਰਸੇ ਨਾਲ ਹੋਰ ਜੋੜਦੀਆਂ ਹਨ। Saras Mela

ਪੁਸਤਕ ਸੱਭਿਆਚਾਰ ਲਈ ਸਭ ਪੰਜਾਬੀ ਆਪੋ-ਆਪਣੇ ਘਰੀਂ ਕਿਤਾਬਾਂ ਲਈ ਵਿਸ਼ੇਸ਼ ਅਲਮਾਰੀਆਂ ਬਣਾਉਣ : ਗੁਰਭਜਨ ਸਿੰਘ ਗਿੱਲ
(ਰਾਜਨ ਮਾਨ) ਅੰਮ੍ਰਿਤਸਰ । ਪੰਜਾਬੀ ਭਵਨ ਲੁਧਿਆਣਾ ਦੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਅੱਜ ਨਵੇਂ ਖੁੱਲ੍ਹੇ “ਕਿਤਾਬ ਘਰ” (ਹਾਊਸ ਆਫ਼ ਲਿਟਰੇਚਰ) ਦਾ ਉਦਘਾਟਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ (Gurbhajan Singh Gill) ਨੇ ਕਿਹਾ ਹੈ ਕਿ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਭ ਪੰਜਾਬੀ ਆਪੋ ਆਪਣੇ ਘਰਾਂ ਵਿੱਚ ਕਿਤਾਬਾਂ ਲਈ ਵਿਸ਼ੇਸ਼ ਅਲਮਾਰੀਆਂ ਬਣਾਉਣ। (Book Culture)

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਤਾਬਾਂ ਦੀ ਸਰਦਾਰੀ ਕਾਇਮ ਕਰਨ ਲਈ ਹਰ ਪੰਜਾਬੀ ਹਿੰਮਤ ਕਰੇ। ਜਨਮ ਦਿਨ, ਵਿਆਹ ਸ਼ਾਦੀ ਅਤੇ ਹੋਰ ਸ਼ੁਭ ਮੌਕਿਆਂ ਤੇ ਸ਼ਗਨ ਰੂਪ ਵਿੱਚ ਕਿਤਾਬਾਂ ਦੇਣ ਦੀ ਵੀ ਪਿਰਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਤਾਬ ਘਰ ਦੇ ਸੰਚਾਲਕ ਤੇ ਮਾਲਕ ਵਿਜੈ ਕੁਮਾਰ ਨੂੰ ਮੁਬਾਰਕ ਦਿੱਤੀ, ਜਿਸ ਨੇ ਲਗਭਗ ਡੇਢ ਦਹਾਕਾ ਲੰਮੇ ਪੁਸਤਕ ਵਿਕਰੀ ਦੇ ਤਜ਼ਰਬੇ ਉਪਰੰਤ ਆਪਣਾ ਕਾਰੋਬਾਰ ਆਰੰਭਿਆ ਹੈ। ਇਸ ਮੌਕੇ ਉਨ੍ਹਾਂ ਦੀਪ ਜਗਦੀਪ ਸਿੰਘ ਵੱਲੋਂ ਭਗਵਤੀ ਚਰਨ ਵਰਮਾ ਦੇ ਨਾਵਲ ਚਿਤਰਲੇਖਾ ਦਾ ਪੰਜਾਬੀ ਅਨੁਵਾਦ ਵੀ ਲੋਕ ਅਰਪਨ ਕੀਤਾ।

ਇਹ ਵੀ ਪੜ੍ਹੋ: 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਪੁਸਤਕਾ ਦੇ ਇਸ ਨਵੇਂ ਵਿਕਰੀ ਕੇਂਦਰ ਦੇ ਸ਼ੁਰੂ ਹੋਣ ਨਾਲ ਵੰਨ-ਸੁਵੰਨਤੀ ਆਵੇਗੀ ਅਤੇ ਨਿੱਕੇ ਪ੍ਰਕਾਸ਼ਕਾਂ ਨੂੰ ਵੀ ਵਿਕਰੀ ਲਈ ਚੰਗਾ ਸਥਾਨ ਹਾਸਲ ਹੋਵੇਗਾ। ਉਨ੍ਹਾਂ ਇਸ ਮੌਕੇ ਰਸੂਲ ਹਮਜ਼ਾਤੋਵ ਦੀ ਜਗਤ ਪ੍ਰਸਿੱਧ ਪੁਸਤਕ “ਮੇਰਾ ਦਾਗਿਸਤਾਨ”ਦੇ ਦੋਵੇ ਭਾਗ ਇੱਕ ਜਿਲਦ ਵਿੱਚ ਖ਼ਰੀਦੇ। ਪੰਜਾਬੀ ਚਿੰਤਕ ਸਤਿਨਾਮ ਸਿੰਘ ਮਾਣਕ, ਨਾਵਲਕਾਰ ਕੁਲਦੀਪ ਸਿੰਘ ਬੇਦੀ , ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ  ਹਰਜਿੰਦਰ ਸਿੰਘ ਅਟਵਾਲ,

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਰਵਿੰਦਰ ਭੱਠਲ,ਲੋਕ ਮੰਚ ਪੰਜਾਬ ਦੇ ਪ੍ਰਧਾਨ ਤੇ ਆਪਣੀ ਆਵਾਜ਼ ਮਾਸਿਕ ਮੈਗਜ਼ੀਨ ਦੇ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਪੰਜਾਬੀ ਕਵੀ ਤੇ ਪੱਤਰਕਾਰ ਦੀਪਕ ਚਨਾਰਥਲ, ਦੋਆਬਾ ਕਾਲਿਜ ਜਲੰਧਰ ਦੇ ਪੰਜਾਬੀ ਵਿਭਾਗ ਮੁਖੀ ਓਮਿੰਦਰ ਜੌਹਲ,ਸੁਰਿੰਦਰਦੀਪ, ਦੀਪ ਜਗਦੀਪ ਸਿੰਘ, ਤ੍ਰੈਮਾਸਿਕ ਮੈਗਜ਼ੀਨ ਕਹਾਣੀ ਧਾਰਾ ਦੇ ਸੰਪਾਦਕ ਭਗਵੰਤ ਰਸੂਲਪੁਰੀ ਵੀ ਇਸ ਮੌਕੇ ਵਿਜੈ ਕੁਮਾਰ ਨੂੰ ਆਸ਼ੀਰਵਾਦ ਦੇਣ ਪੁੱਜੇ। Book Culture

ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’
ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ ’ਚੋਂ ‘ਸੰਦੂਕ’

ਸੰਦੂਕ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਚਿੰਨ੍ਹ ਹੈ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਹਰ ਘਰ ਵਿਚ ਸੰਦੂਕ ਦੀ ਸਰਦਾਰੀ ਹੁੰਦੀ ਸੀ। ਸੰਦੂਕ ਲੱਕੜੀ ਦਾ ਬਣਿਆ ਇੱਕ ਵਰਗਾਕਾਰ ਬਕਸਾ ਹੁੰਦਾ ਹੈ। ਭਾਵੇਂ ਅੱਜ-ਕੱਲ੍ਹ ਲੜਕੀ ਨੂੰ ਦਾਜ ਵਿੱਚ ਲੋਹੇ ਦੀ ਪੇਟੀ ਜਾਂ ਅਲਮਾਰੀ ਦਿੱਤੀ ਜਾਂਦੀ ਹੈ ਪਰ ਪੁਰਾਤਨ ਸਮੇਂ ਵਿੱਚ ਸੰਦੂਕ ਦਾਜ ਵਿੱਚ ਦੇਣ ਵਾਲੀ ਇੱਕ ਅਹਿਮ ਵਸਤੂ ਹੁੰਦਾ ਸੀ। ਉੱਥੇ ਹੀ ਇੱਕ ਜ਼ਰੂਰੀ ਘਰੇਲੂ ਵਸਤੂ ਵੀ ਸੀ, ਜਿਸ ਵਿਚ ਸੁਆਣੀਆਂ ਆਪਣੇ ਪਹਿਨਣ ਵਾਲੇ ਕੱਪੜੇ, ਫੁਲਕਾਰੀਆਂ, ਪੱਖੀਆਂ, ਭਾਂਡੇ, ਬਿਸਤਰੇ, ਝੋਲੇ ਅਤੇ ਹਾਰ-ਸ਼ਿੰਗਾਰ ਆਦਿ ਦਾ ਸਾਮਾਨ ਰੱਖਦੀਆਂ ਸਨ।

ਸੰਦੂਕ ਅਕਸਰ ਵਧੀਆ ਅਤੇ ਮਜਬੂਤ ਲੱਕੜੀ ਦਾ ਕਿਸੇ ਮਾਹਿਰ ਕਾਰੀਗਰ ਵੱਲੋਂ ਤਿਆਰ ਕੀਤਾ ਜਾਂਦਾ ਸੀ। ਇਸ ਲਈ ਕਾਲੀ ਟਾਹਲੀ, ਨਿੰਮ ਜਾਂ ਕਿੱਕਰ ਦੀ ਲੱਕੜ ਵਰਤੀ ਜਾਂਦੀ ਸੀ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸਭ ਤੋਂ ਉੱਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ’ਤੇ ਬਹੁਤ ਸਮਾਂ ਲੱਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ।

ਲੱਕੜੀ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਜਦੋਂ ਸੰਦੂਕ ਦਾਜ ਵਿੱਚ ਦੇਣ ਲਈ ਤਿਆਰ ਕਰਨਾ ਹੁੰਦਾ ਸੀ ਤਾਂ ਵਿਆਹ ਤੋਂ ਦੋ-ਤਿੰਨ ਮਹੀਨੇ ਪਹਿਲਾਂ ਮਾਹਿਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਆਪਣੀ ਪੂਰੀ ਕਲਾ ਕਿਰਤ ਅਤੇ ਮਹੀਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਧਾਰਨ ਰੱਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ’ਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ। ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਿਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਸੰਦੂਕਾਂ ਉੱਪਰ ਹਾਰ-ਸ਼ਿੰਗਾਰ ਲਈ ਵੱਡਾ ਸ਼ੀਸ਼ਾ ਵੀ ਫਿੱਟ ਕਰ ਦਿੱਤਾ ਜਾਂਦਾ ਸੀ।

ਗੱਡੀ ਵਿਚ ਆ ਗਿਆ ਸੰਦੂਕ ਮੁਟਿਆਰ ਦਾ,

ਸ਼ੀਸ਼ਿਆਂ ਜੜਤ ਚਮਕਾਰੇ ਪਿਆ ਮਾਰਦਾ।

ਸੰਦੂਕ ਦੀ ਪਾਵਿਆਂ ਸਮੇਤ ਉਚਾਈ ਲਗਭਗ 6 ਫੁੱਟ ਹੁੰਦੀ ਹੈ ਅਤੇ ਲੰਬਾਈ-ਚੌੜਾਈ ਕ੍ਰਮਵਾਰ 5-6 ਤੇ 3-4 ਫੁੱਟ ਹੁੰਦੀ ਸੀ। ਸੰਦੂਕ ਦੇ ਸਾਹਮਣੇ ਵਾਲੇ ਹਿੱਸੇ ਵਿੱਚ 7-8 ਕੁ ਇੰਚ ਦੇ ਡੱਬੇ ਬਣੇ ਹੁੰਦੇ ਸਨ। ਦੋ ਛੱਤਾਂ ਵਾਲੇ ਸੰਦੂਕ ਦੇ ਅੰਦਰ ਵਿਚਕਾਰ ਇੱਕ ਫੱਟਾ ਲਾ ਦਿੱਤਾ ਜਾਂਦਾ ਸੀ ਤੇ ਦੋ ਟਾਕੀਆਂ ਲਾ ਦਿੱਤੀਆਂ ਜਾਂਦੀਆਂ ਸਨ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ ਜਿਵੇਂ ਦਰੀਆਂ, ਖੇਸ, ਰਜਾਈਆਂ, ਗਦੇਲੇ ਰੱਖੇ ਜਾਂਦੇ ਸਨ। ਉੱਪਰਲੇ ਖਾਨੇ ਵਿੱਚ ਘਰ ਜਾਂ ਔਰਤ ਦੇ ਨਿੱਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ। ਸੰਦੂਕ ਵਿੱਚ ਇੱਕ-ਦੋ ਸ਼ੈਲਫਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ।

ਇਨ੍ਹਾਂ ਫੱਟੀਆਂ ਉੱਪਰ ਪੰਜਾਬਣ ਮੁਟਿਆਰ ਆਪਣੇ ਹਾਰ-ਸ਼ਿੰਗਾਰ ਦਾ ਸਾਮਾਨ ਰੱਖਦੀ ਸੀ, ਜਿਸ ਵਿੱਚ ‘ਸੁਹਾਗ ਪਿਟਾਰੀ’ ’ਦਾ ਅਹਿਮ ਸਥਾਨ ਸੀ। ਸੁਹਾਗ ਪਿਟਾਰੀ ਅੱਜ-ਕੱਲ੍ਹ ਦੇ ‘ਮੇਕਅੱਪ ਬਾਕਸ’ ਵਾਂਗ ਲੱਕੜੀ ਦਾ ਇੱਕ ਢੱਕਣ ਵਾਲਾ ਡੱਬਾ ਹੁੰਦਾ ਸੀ, ਜਿਸ ਨੂੰ ਗੋਟੇ-ਕਿਨਾਰੀਆਂ ਤੇ ਰੰਗਦਾਰ ਕੱਪੜੇ ਖਾਸ ਕਰਕੇ ਲਾਲ-ਸੂਹੇ ਨਾਲ ਸ਼ਿੰਗਾਰਿਆ ਹੁੰਦਾ ਸੀ। ਇਸ ਦੇ ਵਿਚਕਾਰ ਢੱਕਣ ਦੇ ਅੰਦਰਲੇ ਪਾਸੇ ਇੱਕ ਸ਼ੀਸ਼ਾ ਜੜਤ ਹੁੰਦਾ ਸੀ। ਇਨ੍ਹਾਂ ਫੱਟੀਆਂ ਉੱਪਰ ਨਾਲੇ, ਪਰਾਂਦੀਆਂ, ਚੂੜੀਆਂ, ਗਹਿਣੇ, ਦੰਦਾਸਾ, ਮਹਿੰਦੀ ਅਤੇ ਸੁਰਮੇਦਾਨੀ ਵਰਗੇ ਸ਼ਿੰਗਾਰ ਸਾਧਨ ਰੱਖੇ ਹੁੰਦੇ ਸਨ।

ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇੱਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇੱਕ ਕੁੰਡਾ ਲਾਇਆ ਜਾਂਦਾ ਸੀ। ਪੁਰਾਤਨ ਸੰਦੂਕਾਂ ਨੂੰ ਆਮ ਕਰਕੇ ਮੁੱਠੀਨੁਮਾ ਜਿੰਦੇ ਲਾਏ ਜਾਂਦੇ ਸਨ ਜਿਸ ਦੀ ਚਾਬੀ ਮਾਲਕਣ ਨਿਗਰਾਨੀ ਹੇਠ ਰੱਖਦੀ ਸੀ। ਕਦੇ-ਕਦੇ ਸੁਆਣੀਆਂ ਚਾਬੀ ਆਪਣੀ ਪਰਾਂਦੀ ਨਾਲ ਹੀ ਬੰਨ੍ਹ ਲੈਂਦੀਆਂ ਸਨ। ਸੰਦੂਕ ਹਰ ਵੱਸਦੇ-ਰੱਸਦੇ ਘਰ ਦੀ ਨਿਸ਼ਾਨੀ ਹੁੰਦੇ ਸਨ। ਵੱਡੇ ਕੱਚੀ ਸਬਾਤ ਵਿੱਚ ਪਏ ਸੰਦੂਕ ਘਰ ਦਾ ਸ਼ਿੰਗਾਰ ਮੰਨੇ ਜਾਂਦੇ ਸਨ। ਜਿਵੇਂ ਪੁਰਾਤਨ ਬਰਾਤਾਂ ਤੇ ਮੇਲ ਊਠ ਗੱਡੀਆਂ ਜਾਂ ਬੈਲ ਗੱਡੀਆਂ ’ਤੇ ਹੀ ਆਉਂਦਾ ਸੀ। ਇਸ ਤਰ੍ਹਾਂ ਵਿਆਹ ਸਮੇਂ ਦਾਜ ਦਾ ਸਾਮਾਨ ਵੀ ਇਨ੍ਹਾਂ ਗੱਡੀਆਂ ਉੱਪਰ ਹੀ ਲਿਆਂਦਾ ਜਾਂਦਾ ਸੀ।

ਜੇ ਸੰਦੂਕ ਲਈ ਢੁੱਕਵੀਂ ਲੱਕੜ ਨਾ ਮਿਲਦੀ ਜਾਂ ਨਿਪੁੰਨ ਕਾਰੀਗਰ ਨਾ ਮਿਲਦਾ ਤਾਂ ਵਿਆਹ-ਸਾਹੇ ਮਿਥਣ ਵਿੱਚ ਵੀ ਦੇਰੀ ਹੋ ਜਾਂਦੀ ਕਿਉਂਕਿ ਕੁੜੀ ਦੇ ਵਿਆਹ ਦਾ ਸਾਰਾ ਸਾਮਾਨ ਸੰਦੂਕ ਵਿੱਚ ਪਾ ਕੇ ਹੀ ਤੋਰਨਾ ਹੁੰਦਾ ਸੀ। ਪਰ ਜੇਕਰ ਲੜਕੀ ਨੂੰ ਦਾਜ ਵਿਚ ਕੋਈ ਮਾਂ-ਬਾਪ ਸੰਦੂਕ ਨਾ ਦੇ ਪਾਉਂਦੇ ਜਾਂ ਬਾਅਦ ਵਿਚ ਸੰਦੂਕ ਦੇਣ ਦਾ ਵਾਅਦਾ ਕਰਕੇ ਡੋਲੀ ਤੋਰ ਦਿੰਦੇ ਸਨ ਤਾਂ ਲੜਕੀ ਨੂੰ ਸਹੁਰੇ ਘਰ ਵਿਚ ਸੰਦੂਕ ਕਾਰਨ ਕਈ ਵਾਰ ਤਾਅਨੇ-ਮਿਹਣੇ ਵੀ ਸੁਣਨੇ ਪੈਂਦੇ ਸਨ:-

ਗੱਡੀ ਆ ਗਈ ਸੰਦੂਕੋਂ ਖਾਲੀ,

ਨੀਂ ਬਹੁਤਿਆਂ ਭਰਾਵਾਂ ਵਾਲੀਏ।

ਸਹੁਰਿਆਂ ਦੇ ਅਜਿਹੇ ਤਿੱਖੇ ਬੋਲ ਸਹਾਰਦੀ ਤੇ ਆਪਣੇ-ਆਪ ਨੂੰ ਹੀਣੀ ਮਹਿਸੂਸ ਕਰਦੀ ਉਹ ਅੱਗੋਂ ਵੀਰ ਨੂੰ ਉਲਾਂਭਾ ਦਿੰਦੀ ਹੈ:-

ਭੈਣ ਤੁਰਗੀ ਸੰਦੂਕੋਂ ਸੱਖਣੀ,

ਵੀਰਾ ਵੇ ਮੁਰੱਬੇ ਵਾਲਿਆ।

ਧੀ ਬਾਬਲ ਨੂੰ ਵੀ ਸੂਟ, ਘੱਗਰੇ, ਫੁਲਕਾਰੀਆਂ ਨਾਲ ਭਰਿਆ ਸੰਦੂਕ ਦੇਣ ਅਤੇ ਚੰਗਾ ਵਰ-ਘਰ ਟੋਲਣ ਦੀ ਅਰਜ਼ੋਈ ਕਰਦੀ ਹੈ, ਜਿੱਥੇ ਉਹ ਸੰਦੂਕ ਵਿੱਚੋਂ ਕੱਢ ਕੇ ਨਿੱਤ ਬਦਲਵੇਂ ਬਾਣੇ ਪਾ ਸਕੇ।

ਦੇਈਂ ਵੇ ਬਾਬਲ ਉਸ ਘਰੇ,

ਜਿੱਥੇ ਦਰਜੀ ਸੀਵੇ ਪੱਟ।

ਇੱਕ ਲਾਹਾਂ ਇੱਕ ਪਾਵਾਂ,

ਮੇਰਾ ਵਿੱਚ ਸੰਦੂਕਾਂ ਦੇ ਹੱਥ।

ਬਾਬਲ ਤੇਰਾ ਪੁੰਨ ਹੋਵੇ…।

ਵਿਆਹੀ ਕੁੜੀ ਜਦੋਂ ਆਪਣੇ ਲੋੜੀਂਦੇ ਸਾਮਾਨ ਸਹਿਤ ਸਹੁਰੇ ਘਰ ਪਹੁੰਚਦੀ ਹੈ ਤਾਂ ਉਸ ਦੀ ਨਨਾਣ ਵੱਲੋਂ ‘ਸੰਦੂਕ ਖੁੱਲ੍ਹਵਾਈ’ ਦੀ ਰਸਮ ਕੀਤੀ ਜਾਂਦੀ ਹੈ। ਨਨਾਣ ਆਪਣੀ ਭਰਜਾਈ ਦਾ ਸੰਦੂਕ ਖੋਲ੍ਹ ਕੇ ਉਸ ਵਿੱਚੋਂ ਇੱਕ ਸੂਟ ਆਪਣੇ ਸਿਵਾਉਣ ਲਈ ਕੱਢ ਲੈਂਦੀ ਹੈ। ਭਾਵ ਇਹ ਰਸਮ ਨਨਾਣ-ਭਰਜਾਈ ਦੇ ਮਿਲਵਰਤਣ ਦਾ ਪ੍ਰਤੀਕ ਹੈ।

ਪਤੀ-ਪਤਨੀ ਦੀ ਹੁੰਦੀ ਨਿੱਕੀ ਨੋਕ-ਝੋਕ ਵੇਲੇ ਵੀ ਪਤਨੀ ਆਪਣੇ ਪਤੀ ਨੂੰ ਸੰਦੂਕ ਵਿੱਚ ਪਿਆ ਵਰੀਆਂ ਵਾਲਾ ਘੱਗਰਾ ਚੇਤੇ ਕਰਵਾਉਂਦੀ ਹੈ। ਉਹ ਕਹਿੰਦੀ ਹੈ, ‘‘ਹੁਣ ਤੂੰ ਮੇਰੇ ਨਾਲ ਲੜਦਾ ਹੈਂ ਪਰ ਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਸੰਦੂਕ ਵਿੱਚ ਪਿਆ ਕਾਲਾ ਸੂਫ ਦਾ ਘੱਗਰਾ ਵੇਖ-ਵੇਖ ਕੇ ਰੋਇਆ ਕਰੇਂਗਾ।

ਕਾਲਾ ਘੱਗਰਾ ਸੰਦੂਕ ਵਿੱਚ ਮੇਰਾ,

ਵੇ ਵੇਖ-ਵੇਖ ਰੋਏਂਗਾ ਜੱਟਾ।

ਸੰਦੂਕ ਦਾ ਹੋਰ ਵੀ ਲੋਕ ਗੀਤਾਂ ਵਿੱਚ ਜਿਕਰ ਹੁੰਦਾ, ਜਿਵੇਂ:-

ਸੱਸ ਕੁੱਟਣੀ ਸੰਦੂਕਾਂ ਓਹਲੇ,

ਨਿੰਮ ਦਾ ਘੜਾ ਦੇ ਘੋਟਣਾ।

ਜੇ ਜੱਟੀਏ ਜੱਟ ਕੁੱਟਣਾ ਹੋਵੇ,

ਕੁੱਟੀਏ ਸੰਦੂਕਾਂ ਓਹਲੇ

ਪਹਿਲਾਂ ਜੱਟ ਤੋਂ ਦਾਲ ਦਲਾਈਏ

ਫੇਰ ਦਲਾਈਏ ਛੋਲੇ

ਜੱਟੀਏ ਦੇਹ ਦਬਕਾ

ਜੱਟ ਫੇਰ ਨਾ ਬਰਾਬਰ ਬੋਲੇ।

ਸੰਦੂਕ ਨਾਲ ਸਬੰਧਿਤ ਇੱਕ ਬੁਝਾਰਤ ਵੀ ਹੈ।

ਨਿੱਕੇ ਨਿੱਕੇ ਠੇਮਣੇ ਸੰਦੂਕ ਚੁੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ ਇਹ ਕੀ ਜਨੌਰ ਜਾਂਦੇ ਨੇ?

ਇਸ ਬੁਝਾਰਤ ਦਾ ਉੱਤਰ ਰੇਲ ਗੱਡੀ ਸੀ। ਪੰਜਾਬੀਆਂ ਨੇ ਰੇਲ ਗੱਡੀ ਦੇ ਡੱਬਿਆਂ ਦੀ ਤੁਲਨਾ ਵੀ ਸੰਦੂਕਾਂ ਨਾਲ ਕੀਤੀ।

ਆਖਰੀ ਗੱਲ ਇਹ ਹੈ ਕੀ ਇੱਕ ਸਮੇਂ ਸੰਦੂਕ ਨਾਲ ਪੰਜਾਬਣ ਦਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ। ਸਹੁਰੇ ਘਰ ਜੇ ਕੋਈ ਚੀਜ਼ ਉਸ ਦੀ ਆਪਣੀ ਹੁੰਦੀ ਸੀ ਤਾਂ ਉਹ ਸੀ ਪੇਕਿਆਂ ਵੱਲੋਂ ਦਿੱਤਾ ਸੰਦੂਕ ਜਿਸ ਨੂੰ ਖੋਲ੍ਹਦੀ ਉਹ ਪੇਕਿਆਂ ਦੀਆਂ ਅਤੀਤ ਦੀਆਂ ਯਾਦਾਂ ਵਿੱਚ ਗੁੰਮ ਜਾਂਦੀ ਸੀ। ਸੰਦੂਕ ਵਿੱਚ ਰੱਖੇ ਝੋਲੇ, ਸਰ੍ਹਾਣਿਆਂ, ਫੁਲਕਾਰੀਆਂ ਨੂੰ ਫਰੋਲਦੀ ਉਹ ਸਹੇਲੀਆਂ ਸੰਗ ਸੰਵਾਦ ਰਚਾ ਲੈਂਦੀ ਸੀ। ਬਹੁਤ ਹੀ ਅਪਣੱਤ ਭਰਿਆ ਰਿਸ਼ਤਾ ਹੁੰਦਾ ਸੀ ਸੁਆਣੀ ਦਾ ਸੰਦੂਕ ਨਾਲ। ਧੀ-ਬਾਬਲ ਜਿਹਾ ਰਿਸ਼ਤਾ। ਵਰ੍ਹੇ ਛਿਮਾਹੀ ਉਹ ਆਪ ਰੰਗ-ਰੋਗਨ ਕਰਕੇ ਫੁੱਲਾਂ ਵੇਲਾਂ, ਮੋਰ-ਘੁੱਗੀਆਂ ਨਾਲ ਸੰਦੂਕ ਸ਼ਿੰਗਾਰਦੀ ਸੀ। ਸੱਚਮੁੱਚ ਉਸ ਦਾ ਸੱਚਾ ਸਾਥੀ ਹੁੰਦਾ ਸੀ ਸੰਦੂਕ।

ਪਰ ਹੁਣ ਸਮਾਂ ਬਦਲ ਚੁੱਕਾ ਹੈ। ਹੁਣ ਨਾ ਤਾਂ ਸੰਦੂਕ ਦੀ ਸਰਦਾਰੀ ਰਹੀ ਅਤੇ ਨਾ ਹੀ ਇਹ ਘਰਾਂ ਦਾ ਸ਼ਿੰਗਾਰ ਹਨ। ਹੁਣ ਸੰਦੂਕ ਦੀ ਜਗ੍ਹਾ ਪੇਟੀਆਂ ਤੇ ਅਲਮਾਰੀਆਂ ਨੇ ਲੈ ਲਈ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਸੰਦੂਕ ਅਜੇ ਵੀ ਸੰਭਾਲੇ ਹੋਏ ਹਨ। ਆਉਣ ਵਾਲੀਆਂ ਪੀੜ੍ਹੀਆਂ ਤਾਂ ਸ਼ਾਇਦ ਸੰਦੂਕ ਸ਼ਬਦ ਤੋਂ ਵੀ ਅਣਜਾਣ ਹੀ ਹੋਣਗੀਆਂ। ਭਾਵੇਂ ਅੱਜ ਦੀ ਨੌਜਵਾਨ ਪੀੜ੍ਹੀ ਸੰਦੂਕ ਦੀ ਮਹੱਤਤਾ ਤੋਂ ਜਾਣੂ ਨਹੀਂ ਹੈ। ਲੋੜ ਹੈ ਇਨ੍ਹਾਂ ਨੂੰ ਝਾੜ-ਪੂੰਝ ਕੇ ਇਨ੍ਹਾਂ ਦੀ ਸਿਰਜਣਾਤਮਕ ਅਤੇ ਕਲਾਤਮਕ ਦਿੱਖ ਦੇਖਣ ਦੀ। ਭਾਵੇਂ ਇਨ੍ਹਾਂ ਉੱਪਰ ਸਮੇਂ ਦੀ ਧੂੜ ਪੈ ਗਈ ਹੈ ਪਰ ਇਹ ਲੱਕੜੀ ਦੇ ਸੰਦੂਕ ਸਾਡੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਰਹੇ ਹਨ।

ਰਵਨਜੋਤ ਕੌਰ ਸਿੱਧੂ ਰਾਵੀ,

ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।

ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ

ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।

ਬਲਰਾਜ ਸਿੰਘ ਸਿੱਧੂ ਐਸ.ਪੀ.। ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਦਾ ਵੇਰਵਾ ਹੀਰ ਰਾਂਝਾ ਅਤੇ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਹੀਰ ਰਾਂਝੇ ਦੀ ਘਟਨਾ 16ਵੀਂ ਸਦੀ ਵਿੱਚ ਹੋਈ ਹੈ ਤੇ ਪੂਰਨ ਭਗਤ ਦੀ ਦੂਸਰੀ ਸਦੀ ਵਿੱਚ। ਲੱਗਦਾ ਹੈ ਕਿ ਰਾਂਝੇ ਅਤੇ ਪੂਰਨ ਭਗਤ ਨੂੰ ਕੋਈ ਹੋਰ ਨਾਥ ਜੋਗੀ ਮਿਲੇ ਹੋਣਗੇ।ਗੋਰਖ ਨਾਥ ਦੀ ਜਨਮ ਤਰੀਕ ਬਾਰੇ ਕੁਝ ਪੱਕਾ ਨਹੀਂ ਹੈ ਪਰ ਇੱਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸ ਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਜੋਗੀ ਸੀ ਤੇ ਨਾਥ ਜੋਗੀਆਂ ਦੇ ਡੇਰੇ ਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ।

ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨੇਪਾਲ ਵਿੱਚ ਫੈਲੇ ਹੋਏ ਹਨ। ਉਹਨਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੰਨਫਟੇ ਕਿਹਾ ਜਾਂਦਾ ਹੈ। ਯੂ.ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿੱਚ ਸਭ ਤੋਂ ਵੱਡਾ ਗੋਰਖ ਨਾਥੀ ਮੰਦਰ ਤੇ ਡੇਰਾ ਹੈ। ਗੋਰਖਨਾਥ ਨੂੰ ਮਹਾਂਜੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਾਉਣ ਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ।

ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ

ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ।  ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਅਧੀਨ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿੱਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨੇਪਾਲ, ਸਿੰਧ, ਯੂ.ਪੀ., ਉੱਤਰਾਖੰਡ, ਅਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ ‘ਤੇ ਅਨੇਕਾਂ ਮੰਦਰ ਤੇ ਡੇਰੇ ਬਣੇ ਹੋਏ ਹਨ। ਹੱਠ ਜੋਗ ਦੀ ਪਰੰਪਰਾ ਵੀ ਗੋਰਖ ਨਾਥ ਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ।

ਨੇਪਾਲ ਵਿੱਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਂਅ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ ‘ਤੇ ਨੇਪਾਲ ਦੇ ਇੱਕ ਜਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ ਜਿੱਥੇ ਇੱਕ ਗੁਫਾ ਵਿੱਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇੱਕ ਮੰਦਰ ਵੀ ਹੈ ਜਿਸ ਵਿੱਚ ਉਸ ਦੀ ਮੂਰਤੀ ਹੈ। ਉੱਥੇ ਉਸ ਦੀ ਯਾਦ ਵਿੱਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨੇਪਾਲ ਦਾ ਰਾਸ਼ਟਰ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨੇਪਾਲੀ ਕਰੰਸੀ ਨੋਟਾਂ ਤੇ ਸਿੱਕਿਆਂ ‘ਤੇ ਛਪੀ ਹੋਈ ਮਿਲਦੀ ਹੈ। ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਨ੍ਹਾਂ ਵਿੱਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।

ਟਿੱਲਾ ਜੋਗੀਆਂ:

ਪੰਜਾਬੀ ਗਾਣਿਆਂ ਵਿੱਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਜੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿੱਚ 3200 ਫੁੱਟ ਦੀ ਉੱਚਾਈ ‘ਤੇ ਸਥਿਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ.ਮੀ. ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿੱਚ ਹਿੰਦੂਸ਼ਾਹੀ ਰਾਜ ਦੌਰਾਨ ਗੁਰੂ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿੱਚ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇੱਥੇ ਜੋਗੀ ਬਾਲ ਨਾਥ ਮਹੰਤ ਸੀ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ਆਈਨੇ ਅਕਬਰੀ ਵਿੱਚ ਲਿਖਿਆ ਹੈ।

ਮੁਗਲ ਰਾਜ ਦੇ ਖਤਮ ਹੋਣ ‘ਤੇ ਭਾਰਤ ‘ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣਿਆਂ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਜਲਦੀ ਹੀ ਇਹ ਦੁਬਾਰਾ ਅਬਾਦ ਹੋ ਗਿਆ। ਇਸ ਵਿੱਚ ਕਈ ਮੰਦਰ ਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।

1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲ੍ਹੇ ਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇੱਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ। ਲੱਗਦੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।

ਪੰਡੋਰੀ ਸਿੱਧਵਾਂ,

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਿੱਖਿਆ ਵਿਭਾਗ ਵੱਲੋਂ ਤਿੰਨ ਹਜ਼ਾਰ ਤੋਂ ਵੱਧ ਬਦਲੀਆਂ
ਸਭ ਤੋਂ ਵੱਧ ਬਦਲੀਆਂ ਮਾਸਟਰ ਕੇਡਰ ਦੀਆਂ ਕੀਤੀਆਂ

ਕੁਲਵੰਤ ਕੋਟਲੀ, ਮੋਹਾਲੀ:  ਪਿਛਲੇ ਲੰਬੇ ਸਮੇਂ ਤੋਂ ਬਦਲੀਆਂ ਦੀ ਉਡੀਕ ਕਰਦੇ ਆ ਰਹੇ ਅਧਿਆਪਕਾਂ ਦੀਆਂ ਬਦਲੀਆਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਅਧਿਆਪਕਾਂ ‘ਚ ਆਪਸੀ ਹੱਲਚਲ ਪੈਦਾ ਹੋ ਗਈ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਵੱਖ ਵੱਖ ਸੂਚੀਆਂ ‘ਚ ਵੱਖ ਵੱਖ ਕੇਡਰ ਦੇ 3069 ਤੋਂ ਵੱਧ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ।

ਇਹਨਾਂ ਵਿੱਚ ਸਭ ਤੋਂ ਜ਼ਿਆਦਾ ਮਾਸਟਰ ਕੇਡਰ ਦੀਆਂ 1503 ਬਦਲੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਨਾਨ ਟੀਚਿੰਗ ਸਟਾਫ ਦੀਆਂ 411 ਬਦਲੀਆਂ ਸ਼ਾਮਲ ਹਨ। ਬਾਕੀ ਬਦਲੀਆਂ ਦੇ ਵਿਚ ਵੋਕੇਸ਼ਨਲ ਅਧਿਆਪਕ ਦੀਆਂ 15, ਮਾਡਲ/ਆਦਰਸ਼ ਸਕੂਲ ਦੇ 28, ਲੈਕਚਰਾਰ ਕੇਡਰ ਦੀਆਂ 258, ਮੁੱਖ ਅਧਿਆਪਕ/ਸੀਵੀ ਕੇਂਦਰ ਦੀਆਂ 180, ਇਸ ਤੋਂ ਇਲਾਵਾ ਸਰਵ ਸਿੱਖਿਆ ਅਭਿਆਨ ਦੇ ਤਹਿਤ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਦੀਆਂ 32, ਪ੍ਰਾਇਮਰੀ ਅਧਿਆਪਕਾਂ ਦੀਆਂ 20, ਅੱਪਰ ਪ੍ਰਾਇਮਰੀ ਅਧਿਆਪਕ 7, ਐਸਐਸਏ ਬ੍ਰਾਂਚ ਆਈਈਡੀ ‘ਚ ਕੰਮ ਕਰਦੇ ਆਈਈਆਰਟੀ 5, ਐਸਐਸਏ ਅੱਪਰ ਪ੍ਰਾਇਮਰੀ ਅਧਿਆਪਕ ਦੇ 146 ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।

ਰਮਸਾ ਸਕੀਮ ਤਹਿਤ ਸੇਵਾ ਨਿਭਾਅ ਰਹੇ ਅਧਿਆਪਕ 114 ਅਤੇ ਦਫ਼ਤਰੀ ਕਰਮਚਾਰੀ 9 ਦੀਆਂ ਬਦਲੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮਿੱਡ ਡੇ ਮੀਲ ਸਕੀਮ ‘ਚ ਕੰਮ ਕਰਦੇ 10 ਮੁਲਾਜ਼ਮਾਂ ਨੂੰ ਇੱਧਰੋ ਉਧਰ ਕੀਤਾ ਗਿਆ ਹੈ। ਪਿਕਟਸ ਸੁਸਾਇਟੀ ਦੇ ਅਧੀਨ ਕੰਮ ਕਰਦੇ ਕੰਪਿਊਟਰ ਫੈਕਲਟੀਜ਼ ਦੀਆਂ 178 ਬਦਲੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ 81 ਬਦਲੀਆਂ ਆਪਸੀ ਬਦਲੀਆਂ ਹਨ। ਇਸ ਤੋਂ ਇਲਾਵਾ ਬੀਤੀ ਦੇਰ ਰਾਤ ਇਕ ਜਾਰੀ ਸੂਚੀ ‘ਚ 153 ਪੀਈਐਸ ਕੇਡਰ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ।

ਵਿਭਾਗ ਵੱਲੋਂ ਵੈਬਸਾਈਟ ਉਤੇ ਜਾਰੀ ਕੀਤੀ ਸੂਚੀ ‘ਚ ਕਿਹਾ ਗਿਆ ਹੈ ਕਿ ਅਸਾਮੀ ਖਾਲੀ ਹੋਣ ਜਾਂ ਸਰਪਲਸ ਹੋਣ ਦੀ ਸੂਰਤ ‘ਚ ਲਾਗੂ ਨਹੀਂ ਹੋਵੇਗੀ ਅਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਭਾਗੀ ਅਧਿਆਪਕ ਦੀ ਬਦਲੀ ਐਸਐਸਏ/ਰਮਸਾ ਦੇ ਅਧੀਨ ਚਲਦੇ ਸਕੂਲਾਂ ‘ਚ ਹੋ ਗਈ ਹੋਵੇ ਤਾਂ ਇਹ ਲਾਗੂ ਨਹੀਂ ਹੋਵੇਗੀ।

ਅਧਿਆਪਕਾਂ ਦੀਆਂ ਬਦਲੀਆਂ ‘ਚ ਹੱਥ ਦਾ ਅਸ਼ੀਰਵਾਦ

ਅੱਜ ਸਿੱਖਿਆ ਵਿਭਾਗ ਵੱਲੋਂ ਜਾਰੀ ਬਦਲੀਆਂ ਦੀ ਸੂਚੀਆਂ ਤੋਂ ਬਾਅਦ ਅਧਿਆਪਕਾਂ ਦੇ ਵਿੱਚ ਆਪਸ ਇਹ ਵੀ ਚਰਚਾ ਚਲਦੀ ਰਹੀ ਕਿ ਇਸ ਵਾਰ ਹੱਥ ਦਾ ਖੂਬ ਅਸ਼ੀਰਵਾਦ ਰਿਹਾ, ਭਾਵ ਕਿ ਸੱਤਾਧਾਰੀ ਪਾਰਟੀ ਕਾਂਗਰਸ ਦੇ ਵੱਡੇ ਆਗੂਆਂ ਦੀਆਂ ਸਿਫਾਰਸਾਂ ਦੇ ਨਾਲ ਆਪਣੇ ਪਸੰਦੀਦਾ ਸਟੇਸ਼ਨ ਲੈਣ ‘ਚ ਕਾਮਯਾਬ ਹੋ ਗਏ। ਬਹੁਤੇ ਉਹਨਾਂ ਅਧਿਆਪਕਾਂ ਨੂੰ ਅੱਜ ਨਮੋਸ਼ੀ ਝੱਲਣੀ ਪਈ ਜਿਨਾਂ ਨੇ ਆਪਣੇ ਹਲਕੇ ਦੇ ਆਗੂਆਂ ਤੱਕ ਪਹੁੰਚ ਕਰਕੇ ਬਦਲੀ ਕਰਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਬਦਲੀ ਨਹੀਂ ਹੋਈ।

ਇਸ ਸਬੰਧੀ ਕਈ ਅਧਿਆਪਕਾਂ ਨੇ ਕਿਹਾ ਕਿ ਅੱਜ ਜਦੋਂ ਸੂਚੀ ਆਉਣ ਤੋਂ ਬਾਅਦ ਆਗੂਆਂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਅਸੀਂ ਤਾਂ ਆਪਣੇ ਵੱਲੋਂ ਪੂਰਾ ਜੋਰ ਲਾਇਆ ਕਈ ਬਦਲੀਆਂ ਰਹਿ ਗਈਆਂ ਅਤੇ ਕਈ ਹੋ ਗਈਆਂ। ਆਪਣੇ ਘਰ ਪਰਿਵਾਰ ਛੱਡਕੇ ਬੱਚਿਆਂ ਤੋਂ ਦੂਰ ਰਹਿੰਦੇ ਹੋਏ ਇਕੱਲੇ ਰਹਿ ਕੇ ਨੌਕਰੀ ਕਰ ਰਹੀਆਂ ਕਈ ਮਹਿਲਾ ਅਧਿਆਪਕਾਂ ਦਾ ਬਦਲੀਆਂ ਦੀ ਸੂਚੀ ‘ਚ ਨਾਮ ਨਾ ਆਉਣ ਕਾਰਨ ਉਹਨਾਂ ਦੀਆਂ ਉਮੀਦਾਂ ਇਕ ਵਾਰ ਫਿਰ ਟੁੱਟ ਗਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੰਜਾਬੀ ਬੋਲੀ ਦਾ ਸਰਮਾਇਆ ਲੋਕ ਅਖਾਣ
ਸਦੀਆਂ ਤੋਂ ਪੰਜਾਬੀਆਂ ਦੁਆਰਾ ਬੋਲੇ ਜਾਂਦੇ ਅਖਾਣ ਨਾ ਸਿਰਫ਼ ਪੰਜਾਬੀ ਬੋਲੀ ਦਾ ਸ਼ਿੰਗਾਰ ਹਨ ਸਗੋਂ ਇਸ ਦਾ ਵੱਡਮੁੱਲਾ ਸਰਮਾਇਆ ਵੀ ਹਨ ਇਹ ਉਹ ਜਿਉਂਦੇ-ਜਾਗਦੇ ਪ੍ਰਤੀਬਿੰਬ ਹਨ ਜਿਨ੍ਹਾਂ ਦੁਆਰਾ ਕੋਈ ਵਿਅਕਤੀ ਆਪਣੇ ਸੰਦੇਸ਼ ਨੂੰ ਸੁਹਜਮਈ ਢੰਗ ਨਾਲ ਸੰਚਾਰਿਤ ਕਰ ਸਕਦਾ ਹੈ ਇਹ ਅਖਾਣ ਤੀਖਣ-ਵਿਅੰਗ, ਗੁੱਝੀ ਚੋਟ ਅਤੇ ਉਚੇਚੇ ਉਪਦੇਸ਼ ਰਾਹੀਂ ਜੀਵਨ ਦੇ ਯਥਾਰਥ ਦੀ ਸੋਝੀ ਕਰਵਾਉਂਦੇ ਹਨ ਬਿੰਬਾਤਮਕ ਪੇਸ਼ਕਾਰੀ, ਸੂਤਰ ਸ਼ੈਲੀ ਅਤੇ ਸੁਹਜਮਈ ਬਿਆਨ ਕਰਕੇ ਇਹ ਅਖਾਣ ਕਾਵਿ-ਗੁਣਾਂ ਨਾਲ ਵੀ ਭਰਪੂਰ ਹਨ ਇਨ੍ਹਾਂ ਅਖ਼ਾਣਾਂ ਦੁਆਰਾ ਸੰਚਾਰਤ ਅਰਥ ਸਥਾਈ ਨਹੀਂ ਸਗੋਂ ਪ੍ਰਸਥਿਤੀਆਂ ਅਨੁਸਾਰੀ ਹੁੰਦੇ ਹਨ ਕਈ ਅਖਾਣ ਆਪਣੇ ਅਰਥ ਸਿੱਧ-ਪੱਧਰੇ ਬਿਆਨ ਕਰ ਜਾਂਦੇ ਹਨ ਪਰ ਕਈਆਂ ਵਿਚ ਡੂੰਘੀਆਂ ਰਮਜ਼ਾਂ ਅਤੇ ਵਿਅੰਗ ਲੁਪਤ ਹੁੰਦਾ ਹੈ

ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਚੇਤੰਨਤਾ ਨਾਲ ਲਬਰੇਜ਼ ਹੁੰਦਾ ਹੈ ਇਸ ਲਈ ਉਹ ਹਰ ਕੰਮ ਨਵੇਂ ਸਿਰਿਓਂ ਕਰਨ ਨਾਲੋਂ ਆਪਣੇ ਪੁਰਖਿਆਂ ਦੇ ਜ਼ਿੰਦਗੀ ਭਰ ਦੇ ਅਣਮੁੱਲੇ ਤਜ਼ਰਬਿਆਂ ਦਾ ਲਾਹਾ ਲੈਣਾ ਵਧੇਰੇ ਉਚਿਤ ਸਮਝਦਾ ਹੈ ਪੰਜਾਬੀ ਅਖਾਣ ਪੰਜਾਬੀ ਸੱਭਿਆਚਾਰ ਦਾ ਸ਼ੀਸ਼ਾ ਹੋਣ ਕਰਕੇ ਸਮੇਂ ਦੇ ਸੱਚ ਨੂੰ ਬਗੈਰ ਕਿਸੇ ਮੁਲੰਮੇ ਦੇ ਪੇਸ਼ ਕਰਦੇ ਹਨ ਇਨ੍ਹਾਂ ਦੁਆਰਾ ਕਿਸੇ ਸੰਦੇਸ਼ ਦਾ ਸੰਜਮਮਈ ਅਤੇ ਸੁਹਜਮਈ ਢੰਗ ਨਾਲ ਸੰਚਾਰ ਕੀਤਾ ਜਾ ਸਕਦਾ ਹੈ ਇਨ੍ਹਾਂ ਅਖਾਣਾਂ ਦੁਆਰਾ ਪ੍ਰਸਾਰਤ ਕੀਤਾ ਜਾਂਦਾ ਗਿਆਨ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ ਹਰੇਕ ਪੜ੍ਹਿਆ,ਅੱਧ-ਪੜ੍ਹਿਆ ਅਤੇ ਅਣਪੜ੍ਹਿਆ ਮਨੁੱਖ ਆਪਣੀ ਰੋਜ਼-ਮੱਰਾ ਦੀ ਬੋਲਬਾਣੀ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਕਰਦਾ ਮਿਲ ਜਾਂਦਾ ਹੈ

ਪੇਸ਼ ਹਨ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ  ਕੁਝ ਅਖਾਣ-

ਉਸ ਪੇਕੇ ਕੀ ਜਾਣਾ ਜਿੱਥੇ ਸਿਰ ਪਾਣੀ ਨਾ ਪਾਣਾ:- ਪਿੰਡ ਭਾਵੇਂ ਪੇਕਿਆਂ ਦਾ ਹੀ ਹੋਵੇ ਪਰ ਸੁਖ-ਅਰਾਮ ਤੋਂ ਬਗੈਰ ਉਥੇ ਜਾਣਾ ਵੀ ਬੇਕਾਰ ਹੁੰਦਾ ਹੈ

ਉਠ ਨੀ ਨੂੰਹੇਂ ਨਿਸਲ ਹੋ ਚਰਖਾ ਛੱਡ ਤੇ ਚੱਕੀ ਝੋ-  ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ

ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ:-ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ,ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ

ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ:  ਜਦੋਂ ਕਿਸੇ ਅਣਅਧਿਕਾਰੀ ਨੂੰ ਅਧਿਕਾਰ ਸੌਂਪ ਦਿੱਤਾ ਜਾਵੇ

ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ:  ਜਦੋਂ ਕਿਸੇ ਦਾ ਆਪਣਾ ਹੀ ਗੁਜ਼ਾਰਾ ਨਾ ਹੋਵੇ ਤਾਂ ਉਹ ਕਿਸੇ ਹੋਰ ਦੀ ਸਹਾਇਤਾ ਭਲਾ ਕਿਵੇਂ ਕਰ ਸਕਦਾ ਹੈ

ਆਪਣੀ ਅੱਖ ਪਰਾਇਆ ਡੇਲਾ:-  ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਬਿਹਤਰੀਨ ਬਿਆਨ ਕਰੀ ਜਾਵੇ

ਆਪਣੇ ਘਰ ਪਕਾਈਂ ਨਾ ਸਾਡੇ ਘਰ ਆਈਂ ਨਾ:-  ਇਹ ਅਖਾਣ ਲਾਰਾ-ਲੱਪਾ ਲਾਉਣ ਵਾਲੇ ਇਨਸਾਨਾਂ ਲਈ ਵਰਤਿਆ ਜਾਂਦਾ ਹੈ

ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ:  ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ ‘ਤੇ ਕੋਈ ਵਸਤੂ ਖਤਮ ਹੋ ਜਾਵੇ

ਅਮੀਰ ਦੇ ਸਾਲੇ ਬਹੁਤ ਪਰ ਗਰੀਬ ਦਾ ਭਣਵੱਈਆ ਕੋਈ ਨਹੀਂ:- ਗਰੀਬ ਬੰਦੇ ਨਾਲ ਕੋਈ ਵੀ ਸਾਂਝ ਰੱਖਣੀ ਪਸੰਦ ਨਹੀਂ ਕਰਦਾ

ਆਬ ਆਬ ਕਰ ਮੋਇਓਂ ਬੱਚਾ ਫ਼ਾਰਸੀਆਂ ਘਰ ਗਾਲ਼ੇ:- ਜਦੋਂ ਕੋਈ ਵਿਅਕਤੀ ਆਪਣੀ ਬੋਲੀ ਛੱਡ ਕੇ ਓਪਰੀ ਬੋਲੀ ਬੋਲਣ ਲੱਗ ਪਏ

ਔਂਤਰ ਨਖੱਤਰ ਨਾ ਮੂਲੀ ਨਾ ਪੱਤਰ:-ਇਹ ਆਖਣ  ਸੰਤਾਨਹੀਣ ਮਨੁੱਖਾਂ ਲਈ ਵਰਤ ਲਿਆ ਜਾਂਦਾ ਹੈ

ਇੱਲ ਦਾ ਨਨਾਣਵੱਈਆ ਕਾਂ:ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ(ਮਾੜੇ) ਹੀ ਹੁੰਦੇ ਹਨ

ਰਮੇਸ਼ ਬੱਗਾ ਚੋਹਲਾ

ਹੈਬੋਵਾਲ ਖੁਰਦ(ਲੁਧਿ:)ਮੋ:94631-32719

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।