Punjabi Literature - Sach Kahoon Punjabi
Punjabi Literature: ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਰੁਬਾਈ ਪੁਸਤਕ ‘ਸੰਧੂਰਦਾਨੀ’ ਲੋਕ ਅਰਪਣ
Punjabi Literature: (ਰਾਜਨ ਮਾਨ) ਅੰਮ੍ਰਿਤਸਰ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਰੁਬਾਈ ਪੁਸਤਕ ‘ਸੰਧੂਰਦਾਨੀ ’ ਲੋਕ ਅਰਪਣ ਕਰਨ ਲਈ ਪੰਜਾਬੀ ਅਕਾਦਮੀ ਅੰਮ੍ਰਿਤਸਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਖਾਲਸਾ ਕਾਲਜ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਪੁਸਤਕ ਨੂੰ ਪ੍ਰਿੰਸੀਪਲ ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਆਤਮ ਸਿੰਘ ਰੰਧਾਵਾ ਅਤੇ ਹੋਰ ਪ੍ਰਮੁੱਖ ਵਿੱਦਿਅਕ ਤੇ ਸਾਹਿਤਕ ਸਖ਼ਸ਼ੀਅਤਾਂ ਵੱਲੋਂ ਸਾਂਝੇ ਰੂਪ ਵਿੱਚ ਲੋਕ ਅਰਪਣ ਕੀਤਾ ਗਿਆ।
ਪੁਸਤਕ ਲੋਕ ਅਰਪਣ ਕਰਦਿਆਂ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਪ੍ਰੋ. ਗੁਰਭਜਨ ਗਿੱਲ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਦੀ ਲਿਖਤ ਪੰਜਾਬੀ ਸੱਭਿਆਚਾਰ ਅਤੇ ਮਾਨਵੀ ਸਰੋਕਾਰਾਂ ਦੀ ਤਰਜਮਾਨੀ ਕਰਦੀ ਹੈ ਅਤੇ ‘ਸੰਧੂਰਦਾਨੀ ’ ਪੁਸਤਕ ਦਾ ਦੂਜਾ ਐਡੀਸ਼ਨ ਛਪਣਾ ਪੰਜਾਬੀ ਸਾਹਿਤ ਦੇ ਭੰਡਾਰ ਵਿੱਚ ਮੁੱਲਵਾਨ ਵਾਧਾ ਸਾਬਤ ਹੋਵੇਗੀ।
ਇਹ ਵੀ ਪੜ੍ਹੋ: Punjab Sports News: ਗੁਰਮੀਤ ਖੁੱਡੀਆਂ ਨੇ ਗੋਲਡ ਮੈਡਲਿਸਟ ਕਬੱਡੀ ਖਿਡਾਰਨ ਸਿਮਰਨ ਕੰਬੋਜ ਨੂੰ ਕੀਤਾ ਸਨਮਾਨਿਤ
ਇਸੇ ਸਾਲ ਫਰਵਰੀ ਮਹੀਨੇ ਉਨ੍ਹਾਂ ਦੀ ਪਿਛਲੇ ਪੰਜਾਹ ਸਾਲਾਂ ਦੀ ਨਿਰੰਤਰ ਸਾਹਿਤਕ ਘਾਲਣਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਰਤਿ ਮੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ ਪੰਜਾਬੀ ਵਿਭਾਗ, ਗੁਰੂ ਨਾਨਕ ਕਾਲਿਜ ਬਟਾਲਾ ਨੇ ਕਿਹਾ ਕਿ ਇਹ ਸ਼ਾਇਰੀ ਉਸ ਲੁੱਟ-ਖਸੁੱਟ ਦੇ ਵਿਰੁੱਧ ਜਥੇਬੰਦਕ ਸੁਰ ਹੈ, ਜੋ ਆਮ ਮਨੁੱਖ ਦੇ ਹੱਕਾਂ ਨੂੰ ਆਪਣੇ ਪੈਰਾਂ ਹੇਠ ਲਿਤਾੜਦੀ ਹੈ। ਉਹ ਜਬਰ ਦੇ ਸਾਹਮਣੇ ਸਿਰ ਸੁੱਟਣ ਦੀ ਥਾਂ, ਸ਼ਬਦਾਂ ਨੂੰ ਢਾਲ ਬਣਾ ਕੇ ਖਲੋਂਦੇ ਹਨ।
ਉਨ੍ਹਾਂ ਦੀਆਂ ਪੁਸਤਕ ਵਿੱਚ ਮੌਜ਼ੂਦ ਤਿੱਖਾਪਣ ਕਿਸੇ ਨਿੱਜੀ ਰੰਜਿਸ਼ ਦਾ ਨਤੀਜਾ ਨਹੀਂ, ਸਗੋਂ ਉਸ ਸਮੂਹਿਕ ਪੀੜ ਦਾ ਪ੍ਰਗਟਾਵਾ ਹੈ ਜੋ ਸਮਾਜ ਦਾ ਲਿਤਾੜਿਆ ਵਰਗ ਹੰਢਾ ਰਿਹਾ ਹੈ। ਜਦੋਂ ਗੁਰਭਜਨ ਗਿੱਲ ਲੁੱਟ-ਖਸੁੱਟ ਦੇ ਵਿਰੋਧ ਦੀ ਗੱਲ ਕਰਦਾ ਹੈ, ਤਾਂ ਉਸ ਦੇ ਸ਼ਬਦਾਂ ਵਿੱਚ ਅਜਿਹੀ ਨਾਬਰੀ ਪ੍ਰਤੱਖ ਹੁੰਦੀ ਹੈ ਜੋ ਸਥਾਪਿਤ ਨਿਜ਼ਾਮ ਦੇ ਬੋਦੇਪਣ ਨੂੰ ਨੰਗਾ ਕਰਦੀ ਹੈ। ਇਹ ਸਿਰਫ਼ ਕਾਵਿ ਉਡਾਰੀ ਹੀ ਨਹੀਂ,ਸਗੋਂ ਇਨਸਾਨੀਅਤ ਦੀ ਰਾਖੀ ਲਈ ਲੜਿਆ ਜਾਣ ਵਾਲਾ ਬੌਧਿਕ ਯੁੱਧ ਵੀ ਹਨ। ਇਸ ਮੌਕੇ ਚਾਲੀ ਦਿਨਪੁਸਤਕ ਦੇ ਸਿਰਜਕ ਡਾ. ਗੁਰਪ੍ਰੀਤ ਸਿੰਘ ਧੁੱਗਾ, ਪ੍ਰੋ. ਸਤਨਾਮ ਸਿੰਘ ਤੋਂ ਇਲਾਵਾ ਡਾ. ਹੀਰਾ ਸਿੰਘ, ਡਾ. ਦਯਾ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪੰਜਾਬੀ ਅਕਾਦਮੀ ਅੰਮ੍ਰਿਤਸਰ।
Punjabi Story: ਬਦਲਦੇ ਕਿਰਦਾਰ (ਪੰਜਾਬੀ ਕਹਾਣੀ)
Punjabi Story: ਸਰਦੀ ਆਪਣਾ ਕਹਿਰ ਢਾਅ ਰਹੀ ਸੀ। ਹਰ ਕੋਈ ਆਪਣਾ ਅੰਦਰ ਹੀ ਬੈਠਣ ਵਿੱਚ ਭਲਾਈ ਸਮਝਦਾ ਸੀ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਜੇਕਰ ਬਾਹਰ ਚਲੇ ਗਏ ਤਾਂ ਕਿਤੇ ਜੰਮ ਹੀ ਨਾ ਜਾਈਏ। ਇਹ ਵਰਤਾਰਾ ਕਈ ਦਿਨਾਂ ਤੋਂ ਜਾਰੀ ਸੀ। ਠੰਢ ਕਾਰਨ ਰੁੱਖਾਂ ਦੇ ਪੱਤੇ ਵੀ ਪਿਚਕੇ ਪਏ ਸਨ। ਅੱਜ ਜਦੋਂ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਤਾਂ ਮਹਿੰਦਰ ਦੀ ਘਰਵਾਲੀ ਪੂਜਾ ਬਰਾਂਡੇ ਵਿੱਚ ਮੰਜੇ ’ਤੇ ਬੈਠੀ ਸੀ ਤੇ ਦਰਸ਼ਨ ਅੰਦਰ ਕਮਰੇ ਵਿੱਚ ਹੀ ਰਜਾਈ ਲਈ ਪਿਆ ਸੀ। ਪੂਜਾ ਅਜੇ ਕਿਸੇ ਕੰਮ ਦੀ ਵਿਉਂਤ ਬਣਾ ਹੀ ਰਹੀ ਸੀ ਕਿ ਉਸ ਦੀ ਗੁਆਂਢਣ ਨਰਿੰਦਰ ਦੀ ਘਰਵਾਲੀ ਵੀਰਪਾਲ ਉਨ੍ਹਾਂ ਦੇ ਘਰ ਆਈ ਸ਼ਾਇਦ ਕੋਈ ਕੰਮ ਸੀ ਪਰ ਗਲਾਕੜ ਹੋਣ ਕਾਰਨ ਉਹ ਉੱਥੇ ਹੀ ਬੈਠ ਗਈ।
ਬੈਠੇ-ਬੈਠੇ ਹੀ, ਗੱਲਾਂ-ਗੱਲਾਂ ਵਿੱਚ ਉਸਨੇ ਆਪਣੀ ਸੱਸ ਸੁਰਜੀਤ ਕੌਰ ਦੀ ਨਿੰਦਿਆ ਕਰਦਿਆਂ ਕਿਹਾ, ‘‘ਕੀ ਦੱਸਾਂ ਭੈਣੇ ਮੇਰੇ ਤਾਂ ਕਰਮ ਹੀ ਫੁੱਟ ਗਏ!’’ Punjabi Story
‘‘ਕਿਉਂ ਕੀ ਗੱਲ?’’ ਪੂਜਾ ਨੇ ਪੁੱਛਿਆ।
‘‘ਬੱਸ ਸਾਰਾ ਦਿਨ ਮਾਂ-ਮਾਂ ਕਰੀ ਜਾਂਦੈ, ਮੇਰੀ ਤਾਂ ਗੱਲ ਹੀ ਨਹੀਂ ਸੁਣਦਾ।’’
‘‘ਨਹੀਂ-ਨਹੀਂ ਭੈਣ ਜੀ, ਪਰ ਨਰਿੰਦਰ ਤਾਂ ਤੁਹਾਡੇ ਸਾਹ ਵਿੱਚ ਸਾਹ ਲੈਂਦੈ ਪਰ….।’’ ਗੱਲ ਭਾਵੇਂ ਪੂਜਾ ਨੇ ਸੱਚੀ ਕਹਿ ਦਿੱਤੀ ਪਰ ਫਿਰ ਵੀ ਉਸ ਨੇ ਆਪਣੀ ਸਹੇਲੀ ਦਾ ਮਾਣ ਰੱਖਣ ਲਈ ‘ਪਰ’ ਸ਼ਬਦ ਵਰਤ ਕੇ ਉਸ ਦੇ ਗੁੱਸੇ ਨੂੰ ਠੰਢਾ ਕਰ ਦਿੱਤਾ।
‘‘ਨਹੀਂ ਪੂਜਾ, ਕੋਈ ਕੰਮ ਕਰੂ, ਮਾਂ ਨੂੰ ਜ਼ਰੂਰ ਪੁੱਛੂ। ਭਲਾ ਮੈਂ ਘਰੇ ਨਹੀਂ ਬੈਠੀ, ਉਹ ਕੋਈ ਜ਼ਿਆਦਾ ਮੱਤ ਦੇਊਗੀ?’’
‘‘ਹਾਂ ਜੀ, ਇਹ ਤਾਂ ਹੈ ਈ, ਪਰ ਗੱਲ ਤਾਂ ਸਾਡੀ ਵੀ ਤੇਰੇ ਵਾਲੀ ਈ ਐ।’’ ਪੂਜਾ ਨੇ ਦੱਬਵੀਂ ਆਵਾਜ਼ ਵਿੱਚ ਕਿਹਾ
ਜਦੋਂ ਵੀਰਪਾਲ ਕੁੱਝ ਕਹਿਣ ਲੱਗੀ ਤਾਂ ਪੂਜਾ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ, ‘‘ਥੋੜ੍ਹਾ ਜਿਹਾ ਹੌਲੀ ਬੋਲ। ਅੰਦਰ ਬੈਠੇ ਨੇ, ਕੀ ਪਤੈ ਕੀ ਬੋਲਣ?’’
Punjabi Literature
ਇੰਨਾ ਕਹਿ ਕੇ ਪੂਜਾ ਮਹਿੰਦਰ ਨੂੰ ਦੇਖਣ ਚਲੀ ਗਈ ਕਿ ਉਹ ਸੁੱਤਾ ਹੈ ਜਾਂ ਜਾਗਦਾ? ਉੁਧਰ ਮਹਿੰਦਰ ਨੇ ਪੈੜ ਚਾਲ ਸੁਣਦਿਆਂ ਹੀ ਆਪਣਾ ਮੂੰਹ ਢੱਕ ਲਿਆ। ਇਹ ਦੇਖ ਕੇ ਪੂਜਾ ਨੂੰ ਯਕੀਨ ਹੋ ਗਿਆ ਕਿ ਉਹ ਸੱਚਮੁੱਚ ਹੀ ਸੁੱਤਾ ਪਿਆ ਹੈ।
ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਫਿਰ ਉਹੀ ਗੱਲਾਂ ਕਰਨ ਲੱਗੀਆ।
‘‘ਭੈਣੇ ਕੋਈ ਘੱਟ ਨਹੀਂ।’’ ਪੂਜਾ ਬੋਲੀ।
‘‘ਕਿਵੇਂ?’’
‘‘ਸਾਡੀ ਬੁੜ੍ਹੀ ਹੁਣ ਕੁੜੀ ਕੋਲ ਗਈ ਹੋਈ ਐ। ਘਰ ਸੁਰਨ-ਸੁਰਨ ਵੱਸਦੈ। ਜਦੋਂ ਆ ਗਈ ਬੱਸ ਫੇਰ ਦੇਖੀਂ, ਇਹੋ-ਜਿਹੇ ਕੰਨ ਭਰਦੀ ਐ, ਮਿੰਟਾਂ ’ਚ ਈ ਭੀਸਰ ਜੂ ਮੇਰੇ ਨਾਲ।’’
‘‘ਅੱਛਾ? ਮੈਨੂੰ ਤਾਂ ਲੱਗਦੈ ਮਹਿੰਦਰ ਚੰਗੈ?’’
‘‘ਭੈਣੇ ਦੂਜੇ ਦੀ ਥਾਲੀ ’ਚ ਲੱਡੂ ਵੱਡਾ ਦਿਸਦੈ!
Read Also : ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?
ਉਹ ਗੱਲਾਂ ਕਰਦੀਆਂ ਰਹੀਆਂ ਤੇ ਮਹਿੰਦਰ ਸਾਰੀਆਂ ਗੱਲਾਂ ਸੁਣਦਾ ਰਿਹਾ। ਕੁਝ ਦੇਰ ਬਾਅਦ ਵੀਰਪਾਲ ਦੇ ਮੋਬਾਇਲ ਦੀ ਘੰਟੀ ਵੱਜੀ ਤਾਂ ਅੱਗੋਂ ਪੁੱਛਿਆ, ‘‘ਕੌਣ ਬੋਲਦੈ? ਅੱਛਾ? ਬਹੂ ਘਰ ਦੀ ਕੀ ਲੱਗਦੀ ਐ? ਘਰ ਮੇਰੇ ਮਾਂ-ਪਿਓ ਦਾ। ਕੱਲ੍ਹ ਨੂੰ ਤੁਹਾਨੂੰ ਘਰੋਂ ਕੱਢੂ? ਕੋਈ ਨਹੀਂ ਆ ਲੈਣ ਦੇ ਮੈਨੂੰ। ਮੈਂ ਕਰਦੀ ਆਂ ਗੱਲ।’’
‘‘ਕੀ ਗੱਲ ਹੋ ਗਈ ਭੈਣ ਜੀ?’’ ਪੂਜਾ ਨੇ ਪੁੱਛਿਆ।
‘‘ਹੋਣਾ ਕੀ ਐ? ਕੱਲ੍ਹ ਦੀ ਨੀਂਗਰੀ ਆ ਕੇ ਕਹਿੰਦੀ ਮੈਨੂੰ ਕਬੀਲਦਾਰੀ ਫੜਾਓ! ਭਲਾ ਐਂ ਕਿਵੇਂ ਕੰਮ ਚੱਲੂ?’’ ਇਹ ਕਹਿ ਕੇ ਵੀਰਪਾਲ ਪੂਜਾ ਦੇ ਘਰੋਂ ਚਲੀ ਗਈ ਤਾਂ ਮਹਿੰਦਰ ਬਾਹਰ ਆ ਗਿਆ ਤੇ ਹੱਸਣ ਲੱਗਾ।
‘‘ਕੀ ਗੱਲ, ਹੱਸਦੇ ਕਾਹਤੋਂ ਓ?’’
‘‘ਹੱਸਦਾ ਤਾਂ ਕਿ ਬਈ ਤਖਤਾ ਪਲਟਾਉਂਦੇ-ਪਲਟਾਉਂਦੇ ਆਪਦਾ ਹੀ ਤਖਤਾ ਪਲਟਾ ਲਿਆ।’’ Punjabi Story
ਪੂਜਾ ਕੁਝ ਨਾ ਬੋਲੀ ਪਰ ਮਹਿੰਦਰ ਨੇ ਫਿਰ ਕਿਹਾ, ‘‘ਕਦੋਂ ਦੀਆਂ ਲੱਗੀਆਂ ਸੀ ਕਬੀਲਦਾਰੀ ਹੱਥ ’ਚ ਲੈਣ! ਜੇ ਤੁਹਾਨੂੰ ਕਬੀਲਦਾਰੀ ਦੀ ਲੋੜ ਹੈ ਤਾਂ ਦੂਜਿਆਂ ਨੂੰ ਵੀ ਐ।’’ ਪੂਜਾ ਨੂੰ ਅੱਗੋਂ ਕੋਈ ਜਵਾਬ ਨਾ ਸੁੱਝਿਆ ਪਰ ਮਹਿੰਦਰ ਬਦਲਦੇ ਕਿਰਦਾਰਾਂ ਬਾਰੇ ਸੋਚਣ ਲੱਗਾ।
ਜਤਿੰਦਰ ਮੋਹਨ, ਪੰਜਾਬੀ ਅਧਿਆਪਕ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੱਤੜ (ਸਰਸਾ)
ਮੋ. 94630-20766
ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ
ਭਾਸ਼ਾ ਵਿਭਾਗ ਨੇ ਕਰਵਾਇਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
(ਸਤਪਾਲ ਥਿੰਦ) ਫਿਰੋਜ਼ਪੁਰ। ਭਾਸ਼ਾ ਵਿਭਾਗ, ਫ਼ਿਰੋਜਪੁਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਛਾਉਣੀ, ਜ਼ਿਲ੍ਹਾ ਫ਼ਿਰੋਜਪੁਰ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ‘ਧਨੁ ਲਿਖਾਰੀ ਨਾਨਕਾ’ ਨਾਲ ਹੋਈ। ਆਏ ਹੋਏ ਮਹਿਮਾਨਾਂ ਨੂੰ ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫਸਰ, ਫ਼ਿਰੋਜਪੁਰ ਵੱਲੋਂ ‘ਜੀ ਆਂਇਆ’ ਕਹਿੰਦਿਆਂ ਹੋਇਆਂ ਪੰਜਾਬੀ ਦੇ ਬਹੁਵਿਧਾਈ ਅਤੇ ਸਮਰੱਥ ਲੇਖਕ ਗੁਰਮੀਤ ਕੜਿਆਲਵੀ ਬਾਰੇ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਗੁਰਮੀਤ ਕੜਿਆਲਵੀ ਇੱਕ ਅਜਿਹਾ ਸਾਹਿਤਕਾਰ ਹੈ, ਜਿਸ ਲਈ ਕਲਾ ਧਰਮ ਵੀ ਹੈ ਅਤੇ ਲੁਕਾਈ ਦੀ ਪੀੜ ਵੀ। ਇਸ ਤੋਂ ਬਾਅਦ ਉਨ੍ਹਾਂ ਵਿਸ਼ੇਸ਼ ਮਹਿਮਾਨ ਰਤਿੰਦਰ ਸਿੰਘ ਸਾਂਈਆਂ ਵਾਲਾ ਅਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਛਾਉਣੀ ਅਤੇ ਭਾਸ਼ਾ ਮੰਚ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੁਆਰਾ ਇਸ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਮਿਲਿਆ ਸਹਿਯੋਗ ਸ਼ਲਾਘਾਯੋਗ ਸੀ।
ਦਲਜੀਤ ਸਿੰਘ, ਖੋਜ ਅਫਸਰ ਨੇ ਦੱਸਿਆ ਕਿ ਸ੍ਰੀ ਗੁਰਮੀਤ ਕੜਿਆਲਵੀ ਜੀ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਸ. ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਹੀ ਰੂਪ ’ਚ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ। ਸ. ਭਗਤ ਸਿੰਘ ਦਾ ਅਕਸ ਬੰਬ ਅਤੇ ਬੰਦੂਕਾਂ ਵਾਲਾ ਨਹੀਂ, ਸਗੋਂ ਉਹ ਇੱਕ ਚਿੰਤਨ ਨਾਲ ਜੁੜਿਆ ਹੋਇਆ ਇਨਕਲਾਬੀ ਯੋਧਾ ਸੀ। ਸਮਕਾਲ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਬੜੇ ਹੀ ਖ਼ੂਬਸੂਰਤ ਤਰੀਕੇ ਨਾਲ ਸ੍ਰੀ ਗੁਰਮੀਤ ਕੜਿਆਲਵੀ ਨੇ ਇਤਿਹਾਸ ਦੇ ਹਵਾਲੇ ਨਾਲ ਜੋੜਿਆ ਹੈ। ਸੰਨ 1907 ਵਿੱਚ ‘ਪੱਗੜੀ ਸੰਭਾਲ ਜੱਟਾ ਲਹਿਰ’ ਵਿੱਚੋਂ ਭਗਤ ਸਿੰਘ ਜਿਹੇ ਇਨਕਲਾਬੀ ਯੋਧੇ ਦਾ ਜਨਮ ਹੁੰਦਾ ਹੈ। ਵਰਤਮਾਨ ਸਮੇਂ ਦੀਆਂ ਵੰਗਾਰਾਂ ਵਿਰੁੱਧ ਲਾਮਬੰਦ ਹੋਣ ਲਈ ਸ. ਭਗਤ ਸਿੰਘ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੁੜ ਨਵੇਂ ਸਿਰੇ ਤੋਂ ਸੰਜੀਦਾ ਰੂਪ ਵਿੱਚ ਸਮਝਿਆ ਜਾਵੇ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਰਤਿੰਦਰ ਸਿੰਘ ਸਾਂਈਆਂ ਵਾਲਾ, ਚੇਅਰਮੈਨ ਗੁਰੂ ਨਾਨਕ ਕਾਲਜ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਸ. ਭਗਤ ਸਿੰਘ ਦੇ ਨਾਂਅ ’ਤੇ ਸਿਆਸੀ ਫਾਇਦਾ ਲੈਣ ਵਾਲੀਆਂ ਧਿਰਾਂ ਨੂੰ ਪਛਾਨਣ ਦੀ ਲੋੜ ਹੈ। ਸ. ਭਗਤ ਸਿੰਘ ਪ੍ਰਤੀ ਸ਼ਰਧਾ ਹੀ ਨਾ ਹੋਵੇ ਸਗੋਂ ਉਸ ਦੇ ਦਿਖਾਏ ਹੋਏ ਰਸਤੇ ’ਤੇ ਚਲਣਾ ਹੀ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬੀ ਸਾਹਿਤਕ ਜਗਤ ਦੇ ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਸ. ਭਗਤ ਸਿੰਘ ਨੂੰ ਸਿਰਫ਼ 23 ਸਾਲ ਦੀ ਉਮਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮੌਕੇ ਅਦਾਰਾ ਤਾਸਮਨ ਵੱਲੋਂ ਸ੍ਰੀ ਹਰਮੀਤ ਵਿਦਿਆਰਥੀ ਰਾਹੀਂ ਸ੍ਰੀ ਗੁਰਮੀਤ ਕੜਿਆਲਵੀ ਜੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ
ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਅਤੇ ਕਾਵਿ-ਮੰਡਲ ਵਿੱਚ ਇਸ ਦਾ ਖਾਸ ਮੁਕਾਮ ਬਣਾਉਣ ਲਈ ਭਾਈ ਵੀਰ ਸਿੰਘ ਦਾ ਯੋਗਦਾਨ ਅਹਿਮ ਹੈ। ਇਨ੍ਹਾਂ ਨੇ ਸਿਰਫ ਕਵਿਤਾ ਹੀ ਨਹੀਂ ਸਗੋਂ ਆਧੁਨਿਕ ਸਾਹਿਤ ਦੀਆਂ ਕਈ ਹੋਰ ਵਿਧਾਵਾਂ ਵਿੱਚ ਵੀ ਰਚਨਾ ਰਚੀ ਹੈ। ਛੋਟੀਆਂ ਕਵਿਤਾਵਾਂ ਅਤੇ ਮਹਾਂ-ਕਾਵਿ ਤੋਂ ਛੁਟ ਨਾਵਲ, ਨਾਟਕ, ਵਾਰਤਕ, ਇਤਿਹਾਸਕ ਜੀਵਨੀਆਂ, ਲੇਖਾਂ, ਸਾਖੀਆਂ ਅਤੇ ਟਰੈਕਟ ਆਦਿ ਦੀ ਸਿਰਜਣਾ ਦੀ ਪਹਿਲਤਾ ਵੀ ਉਨ੍ਹਾਂ ਨੇ ਕੀਤੀ। ਇਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਦਾ ਪ੍ਰੇਰਣਾਸਰੋਤ ਇਨ੍ਹਾਂ ਦਾ ਘਰੋਗੀ ਜੀਵਨ ਸੀ। ਇਨ੍ਹਾਂ ਦੀ ਕਵਿਤਾ ਰਹੱਸਵਾਦ ਅਤੇ ਅਧਿਆਤਮਵਾਦ ਨਾਲ ਲਬਰੇਜ਼ ਹੈ। ਭਾਈ ਵੀਰ ਸਿੰਘ ਨੂੰ ਵੀਹਵੀਂ ਸ਼ਤਾਬਦੀ ਦਾ ਭਾਈ ਗੁਰਦਾਸ ਵੀ ਕਿਹਾ ਜਾਂਦਾ ਹੈ।
ਇਨ੍ਹਾਂ ਦੀਆਂ ਕਿਰਤਾਂ ਦੇ ਵਿਸ਼ੇ ਬੇਸ਼ੱਕ ਪੁਰਾਣੇ ਹਨ, ਪਰ ਪੇਸ਼ਕਾਰੀ ਦੇ ਢੰਗ ਨਵੀਨ ਹਨ। ਇਹ ਸਭ ਗੱਲਾਂ ਇਨ੍ਹਾਂ ਨੂੰ ਪਰੰਪਰਾ ਨਾਲੋਂ ਵਖਰਾਉਂਦੀਆਂ ਹਨ ਤੇ ਆਧੁਨਿਕਤਾ ਨਾਲ ਜੋੜਦੀਆਂ ਹਨ। ਭਾਈ ਸਾਹਿਬ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਸ਼ਹਿਰ ਦੀ ਪਾਵਨ ਧਰਤੀ ਉੱਪਰ ਡਾਕਟਰ ਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਨ੍ਹਾਂ ਦੇ ਖਾਨਦਾਨ ਦਾ ਸਬੰਧ ਸਿੱਖ ਤਵਾਰੀਖ ਦੀ ਨਾਮਵਰ ਹਸਤੀ ਦੀਵਾਨ ਕੌੜਾ ਮੱਲ ਨਾਲ ਸੀ।
ਇਨ੍ਹਾਂ ਦੇ ਨਾਨਾ ਪੰਡਿਤ ਹਜ਼ਾਰਾ ਸਿੰਘ ਮਹਾਨ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਮੈਟਿ੍ਰਕ ਦਾ ਇਮਤਿਹਾਨ ਜ਼ਿਲ੍ਹੇ ਭਰ ਵਿੱਚੋਂ ਅੱਵਲ ਰਹਿ ਕੇ ਪਾਸ ਕੀਤਾ। ਇਨ੍ਹਾਂ ਦਾ ਤਾਲੀਮੀ ਦੌਰ ਹੋਣਹਾਰ ਤਾਲਿਬ-ਇਲਮਾਂ ਵਾਲਾ ਰਿਹਾ। ਭਾਈ ਵੀਰ ਸਿੰਘ ਨੇ 1898 ਈਸਵੀ ਵਿੱਚ ਇੱਕ ਅਖਬਾਰ ਦੀ ਪ੍ਰਕਾਸ਼ਨਾ ਕੀਤੀ, ਜਿਸ ਦਾ ਨਾਂਅ ‘ਖਾਲਸਾ ਸਮਾਚਾਰ’ ਰੱਖਿਆ। ਇਸ ਤੋਂ ਇੱਕ ਸਾਲ ਬਾਅਦ ਨਿਰਗੁਣਿਆਰਾ ਪੇਪਰ ਜਾਰੀ ਕੀਤਾ। ਇਨ੍ਹਾਂ ਨੇ ਭਾਵੇਂ ਵਿਸ਼ਵਵਿਦਿਆਲਾ ਦੀ ਉੱਚ-ਵਿੱਦਿਆ ਗ੍ਰਹਿਣ ਨਹੀਂ ਕੀਤੀ, ਫਿਰ ਵੀ ਇਨ੍ਹਾਂ ਨੇ ਸੰਸਕਿ੍ਰਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਤੇ ਹਿੰਦੂ ਦਰਸ਼ਨ ਦਾ ਖੂਬ ਮੁਤਾਲਿਆ ਕੀਤਾ। ਇਨ੍ਹਾਂ ਦੀ ਵਧੇਰੇ ਰਚਨਾ ਸਿੱਖੀ ਦੇ ਪ੍ਰਚਾਰ ਵਜੋਂ ਸੀ।
ਇਸ ਸਮੇਂ ਅਹਿਮਦੀਆ ਅਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਭਾਸ਼ਾ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਇੱਧਰ ਸਿੰਘ ਸਭਾ ਲਹਿਰ ਵੀ ਪੰਜਾਬੀ ਭਾਸ਼ਾ ਅਤੇ ਸਿੱਖ ਧਰਮ ਦੀ ਰਾਖੀ ਲਈ ਮੈਦਾਨ ਵਿੱਚ ਕੁੱਦ ਚੁੱਕੀ ਸੀ। ਭਾਈ ਵੀਰ ਸਿੰਘ ਦਾ ਇਸ ਲਹਿਰ ਪ੍ਰਤੀ ਬੇਸ਼ਕੀਮਤੀ ਯੋਗਦਾਨ ਹੈ। 1930 ਤੱਕ ਪੰਜਾਬੀ ਸਾਹਿਤ ਦੇ ਅਕਾਸ਼ ਵਿੱਚ ਭਾਈ ਸਾਹਿਬ ਸੂਰਜ ਵਾਂਗ ਮਘਦੇ ਰਹੇ। ਇਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਇਨ੍ਹਾਂ ਨੂੰ 1849 ਈਸਵੀ ਵਿੱਚ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ।
1950 ਈਸਵੀ ਵਿੱਚ ਇਨ੍ਹਾਂ ਨੂੰ ਸਿੱਖ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇੇਟ ਕੀਤਾ ਗਿਆ। ਇਨ੍ਹਾਂ ਦੀ ਪੁਸਤਕ ‘ਮੇਰੇ ਸਾਈਆਂ ਜੀਓ’ ਨੂੰ ਭਾਰਤ ਦੀ ਸਾਹਿਤ ਅਕਾਦਮੀ ਦਾ ਸਰਵ-ਉੱਚ ਇਨਾਮ ਮਿਲਿਆ। 1952 ਈ. ਵਿੱਚ ਇਨ੍ਹਾਂ ਨੂੰ ਪੰਜਾਬ ਵਿਧਾਨ ਘੜਨੀ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਏਨਾ ਸਫਲ ਤੇ ਪ੍ਰਾਪਤੀਆਂ ਵਾਲਾ ਜੀਵਨ ਬਤੀਤ ਕਰਕੇ ਇਹ 10 ਜੂਨ 1957 ਈਸਵੀ ਵਿੱਚ ਸੁਰਗਵਾਸ ਹੋ ਗਏ।
ਰਮੇਸ਼ਾ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋ. 94631-32719
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਵਿਖੇ ਨਵ-ਨਿਯੁਕਤ ਪੀਸੀਐੱਸ ਅਫ਼ਸਰਾਂ ਨੂੰ ਲੈਕਚਰ ਦੇ ਕੇ ਹਾਲ ‘ਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ ਉਨ੍ਹਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ ਲੱਗੇ, ”ਮੈਂ ਸ੍ਰੀ ਬਲਵੰਤ ਗਾਰਗੀ ਜੀ ਦਾ ਭਤੀਜਾ ਹਾਂ, ਹੁਣੇ ਤੁਸੀਂ ਸਾਨੂੰ ਲੈਕਚਰ ਦਿੱਤਾ ਐ, ਮੈਂ 2015 ਦਾ ਪੀਸੀਐੱਸ ਅਫ਼ਸਰ ਆਂ, ਮੈਨੂੰ ਖੁਸ਼ੀ ਐ ਕਿ ਤੁਸੀਂ ਮੇਰੇ ਤਾਇਆ ਜੀ ਬਾਰੇ ਕਿਤਾਬ ‘ਇੱਕ ਸੀ ਗਾਰਗੀ’ ਸੰਪਾਦਿਤ ਕੀਤੀ ਸੀ,ਉਹ ਕਿਤਾਬ ਮੇਰੇ ਕੋਲ ਹੈਗੀ ਐ”
ਗਾਰਗੀ ਜੀ ਦੇ ਭਤੀਜੇ ਦਾ ਇਉਂ ਅਚਾਨਕ ਮਿਲ ਜਾਣਾ ਮੈਨੂੰ ਸੱਚਮੁੱਚ ਦੀ ਖੁਸ਼ੀ ਦੇਣ ਵਾਲਾ ਸੀ ਖੜ੍ਹੇ- ਖੜ੍ਹੇ ਹੀ ਪਰੇਸ਼ ਗਾਰਗੀ ਨੇ ਦੱਸਿਆ ਕਿ 30 ਮਈ ਨੂੰ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਗਾਰਗੀ ਜੀ ਦੀ ਯਾਦ ‘ਚ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ ਕਰਵਾ ਦਿੱਤੀ ਹੈ, ਇਹ ਸਾਡੇ ਸਭਨਾਂ ਲਈ ਮਾਣ ਮੱਤੀ ਗੱਲ ਹੈ ਉਨ੍ਹਾਂ ਮੇਰਾ ਫੋਨ ਨੰਬਰ ਲੈ ਕੇ ਸੇਵ ਕੀਤਾ ਤੇ ਝੱਟ ‘ਚ ਹੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਰੋਹ ਦੀਆਂ ਕੁਝ ਝਲਕਾਂ ਵਟਸਐਪ ਕਰ ਦਿੱਤੀਆਂ ਕਿਰਨ ਖੇਰ ਨੇ ਮਾਣ ਨਾਲ ਆਪਣੇ ਭਾਸ਼ਣ ‘ਚ ਕਿਹਾ ਕਿ ਮੈਂ ਗਾਰਗੀ ਜੀ ਨਾਲ ਨਾਟਕ ਕੀਤੇ,ਉਨ੍ਹਾਂ ਦੀ ਵਿਦਿਆਰਥਣ ਰਹੀ ਹਾਂ, ਉਹ ਮੇਰੇ ਮੁੱਢਲੇ ਪ੍ਰੇਰਣਾਸਰੋਤ ਸਨ ਡਾਕ ਟਿਕਟ ਜਾਰੀ ਕਰਨ ਵਾਲਾ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਇਆ ਇਸ ਮੌਕੇ ਗਾਰਗੀ ਜੀ ਦੇ ਨਾਟਕ ਵੀ ਖੇਡੇ ਗਏ ਇਹ ਝਲਕਾਂ ਦੇਖਦਾ ਮੈਂ ਪ੍ਰਸੰਨ ਹੋ ਰਿਹਾ ਸਾਂ ਕਿ ਮੇਰੇ ਚਹੇਤੇ ਲੇਖਕ ਬਲਵੰਤ ਗਾਰਗੀ ਜੀ ਦੀ ਯਾਦ ‘ਚ ਕੋਈ ਨਿੱਗਰ ਉਪਰਾਲਾ ਹੋਇਆ ਹੈ, ਸ਼ੁੱਭ ਸ਼ਗਨ ਹੈ ਇਹ
ਮੈਂ ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਕਦੇ ਗਾਰਗੀ ਜੀ ਦਾ ਕੋਈ ਸਕਾ ਸੋਧਰ ਮੈਨੂੰ ਇੰਜ ਮਿਲ ਪਵੇਗਾ ਪਰੇਸ਼ ਦੀ ਮਿਲਣੀ ‘ਚ ਅਪਣੱਤ ਤੇ ਨਿੱਘ ਸੀ ਪਰੇਸ਼ ਦੇ ਪਿਤਾ ਸ੍ਰੀ ਰਾਮ ਨਾਥ ਗਾਰਗੀ ਜੀ ਦੇ ਛੋਟੇ ਭਰਾ ਸਨ ਮੈਨੂੰ ਯਾਦ ਆਇਆ ਕਿ ਗਾਰਗੀ ਨੇ ਆਪਣੀ ਪੁਸਤਕ ‘ਕਾਸ਼ਨੀ ਵਿਹੜਾ’ ‘ਚ ਰਾਮ ਨਾਥ ਦੀ ਮੌਤ ‘ਤੇ ਆਪਣੀ ਬਠਿੰਡਾ ਫੇਰੀ ਸਮੇਂ ਘਰ ਦੇ ਸੋਗੀ ਦ੍ਰਿਸ਼ ਨੂੰ ਬੜੀ ਕਲਾਤਮਿਕਤਾ ਨਾਲ ਇਉਂ ਚਿਤਰਿਆ ਸੀ, ਮੈਂ ਆਪਣੇ ਟੀਵੀ ਸੀਰੀਅਲ ਦੀ ਸ਼ੂਟਿੰਗ ਕਰ ਰਿਹਾ ਸਾਂ, ਜਦੋਂ ਖ਼ਬਰ ਮਿਲੀ ਕਿ ਮੇਰੇ ਛੋਟੇ ਭਰਾ ਰਾਮ ਨਾਥ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਿਆ ਮੈਂ ਸ਼ਟਿੰਗ ਵਿੱਚੇ ਛੱਡ ਕੇ ਉਸੇ ਵੇਲੇ ਬਠਿੰਡੇ ਚਲਾ ਗਿਆ ਫਿਲਮ ਗਲੈਮਰ ਛੱਡ ਕੇ ਮੈਂ ਰਾਖ ਦੀ ਢੇਰੀ ਦੀ ਦੁਨੀਆਂ ‘ਚ ਆ ਗਿਆ ਮਨੁੱਖ ਦੀ ਅੰਤਮ ਸੱਚਾਈ ਚੌਦਾਂ ਦਿਨ ਦਾ ਸੋਗ, ਦੂਰ ਨੇੜ ਦੇ ਸਭ ਰਿਸ਼ਤੇਦਾਰ ਮਕਾਣੇ ਆਏ ਤੀਵੀਆਂ ਗਲੀ ਦੇ ਮੋੜ ‘ਤੇ ਛਾਤੀਆਂ ਪਿੱਟ ਕੇ ਧਾਹਾਂ ਮਾਰਦੀਆਂ ਘਰ ਵਿੱਚ ਦਾਖਲ ਹੋਈਆਂ ਉੱਚੀ-ਉੱਚੀ ਵੈਣ ਪਾਉਂਦੀਆਂ ਤੇ ਆਪਣੇ ਰਿਸ਼ਤੇ ਤੇ ਸਾਕ ਦਾ ਐਲਾਨ ਕਰਦੀਆਂ,ਭੁੱਬਾਂ ਮਾਰਦੀਆਂ ਗਲੇ ਮਿਲ ਕੇ ਰੋਈਆਂ
ਸਾਡੀ ਬਰਾਦਰੀ ਦੀ ਮਰਾਸਣ ਨੇ, ਜਿਸਦੇ ਅਗਲੇ ਦੋ ਦੰਦ ਟੁੱਟੇ ਹੋਏ ਸਨ, ਵਿਹੜੇ ‘ਚ ਖੜ੍ਹੀ ਹੋ ਕੇ ਸਿਆਪਾ ਕਰਵਾਇਆ ਕੰਵਾਰੀਆਂ ਕੁੜੀਆਂ ਨੂੰ ਇਜਾਜ਼ਤ ਨਹੀਂ ਸੀ ਇਸ ਵਿੱਚ ਸ਼ਾਮਲ ਹੋਣ ਦੀ ਤੀਵੀਆਂ ਕਾਲੇ ਘੱਗਰੇ ਪਾਈ ਘੇਰੇ ‘ਚ ਖੜ੍ਹੀਆਂ ਸਨ ਤੇ ਮਰਾਸਣ ਵਿਚਕਾਰ ਖੜ੍ਹੀ ਸਿਆਪੇ ਦੇ ਅਸੂਲਾਂ ਮੁਤਾਬਕ ਹੁਕਮ ਦੇ ਰਹੀ ਸੀ ਤੀਵੀਆਂ ਨੇ ਚਿੱਟੇ ਦੁਪੱਟੇ ਲਾਹ ਕੇ ਸੁੱਟ ਦਿੱਤੇ ਤੇ ਗੁੱਤਾਂ ਖੋਲ੍ਹ ਲਈਆਂ ਮਰਾਸਣ ਦੇ ਇਸ਼ਾਰੇ ‘ਤੇ ਵੈਣ ਪਾਉਂਦੀਆਂ ਹੋਈਆਂ ਉਹ ਇਸ ਭਿਆਨਕ ਸਮੂਹ ਰੁਦਨ ਦੀ ਚਾਲ, ਕਦੇ ਤਿੱਖੀ, ਕਦੇ ਮੱਧਮ ਤੇ ਕਦੇ ਅਚਾਨਕ ਉੱਚੀ ਕਰਦੀਆਂ ਉਨ੍ਹਾਂ ਨੇ ਛਾਤੀਆਂ ਪਿੱਟੀਆਂ, ਦੁਹੱਥੜਾਂ ਮਾਰੀਆਂ, ਗੱਲ੍ਹਾਂ ਝਾੜੀਆਂ ਤੇ ਸਿਰਾਂ ਦੇ ਵਾਲ ਖੋਹਦੀਆਂ ਹੋਈਆਂ ਨੇ ਕੂਕਾਂ ਮਾਰੀਆਂ
ਜਦ ਉਹ ਰੋ ਚੁੱਕੀਆਂ ਤਾਂ ਦੂਜੇ ਕਮਰੇ ‘ਚ ਭੁੰਜੇ ਬੈਠ ਕੇ ਰਾਮ ਨਾਥ ਦੀ ਮੌਤ ਦੀਆਂ ਗੱਲਾਂ ਕਰਨ ਲੱਗੀਆਂ,ਰਾਮ ਨਾਥ ਦੀਆਂ ਛੇਕੜਲੀਆਂ ਘੜੀਆਂ ਦੀਆਂ ਗੱਲਾਂ ਵਿਚਾਰਾ ਛੋਟੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਟੈਲੀਫੋਨ ‘ਤੇ ਹੁਕਮ ਦੇ ਰਿਹਾ ਸੀ ਬੈਂਡ ਵਾਜੇ ਵਾਲੇ ਨੂੰ ਕਿ ਜਰਨੈਲੀ ਬੈਂਡ ਪਟਿਆਲੇ ਤੋਂ ਆਵੇ ਉਸ ਵੇਲੇ ਉਸਦੀ ਛਾਤੀ ਦੇ ਖੱਬੇ ਪਾਸੇ ਚੀਸ ਉੱਠੀ ਤੇ ਟੈਲੀਫੋਨ ਦਾ ਚੋਗਾ ਹੱਥੋਂ ਡਿੱਗ ਪਿਆ ਉਸਨੂੰ ਸਟਰੈਚਰ ‘ਤੇ ਪਾ ਕੇ ਡਾਕਟਰ ਮੋਹਨ ਲਾਲ ਦੇ ਹਸਪਤਾਲ ਲਿਜਾਣ ਲੱਗੇ ਤਾਂ ਉਸ ਜ਼ਿੱਦ ਕੀਤੀ ਕਿ ਉਹ ਤੁਰ ਕੇ ਜਾਵੇਗਾ ਬਸ! ਇਹ ਜ਼ਿੱਦ ਹੀ ਲੈ ਬੈਠੀ ਉਸਨੂੰ ਸਭ ਕੁਝ ਤੁਰ ਗਿਆ ਉਸਦੇ ਨਾਲ ਹੀ, ਸ਼ਾਦੀ ਦੀਆਂ ਤਿਆਰੀਆਂ, ਸਿਹਰੇ, ਫੁੱਲਾਂ ਦੇ ਹਾਰ ਤੇ ਬੈਂਡ ਵਾਜੇ, ਸਭ ਕੁਝ, ਮੌਤ ਅੱਗੇ ਕੀਹਦਾ ਹੈ ਜ਼ੋਰ ਭਾਈ?
ਇੱਕ ਦਿਨ, ਪਰੇਸ਼ ਗਾਰਗੀ ਨੇ ਫੋਨ ‘ਤੇ ਇੱਕ ਹੋਰ ਖੁਸ਼ਖ਼ਬਰੀ ਸਾਂਝੀ ਕੀਤੀ ਕਿ ਪੰਜਾਬ ਯੂਨੀਵਰਸਿਟੀ ‘ਚ ਗਾਰਗੀ ਜੀ ਜਿਹੜੇ ਘਰ ਡਬਲਿਊ-11 ‘ਚ ਰਹਿੰਦੇ ਰਹੇ, ਉਸ ਘਰ ਨੂੰ ਇੱਕ ਵਿਲੱਖਣ ਥਿਏਟਰ  ਮਿਊਜ਼ਿਅਮ ਦੇ ਰੂਪ ‘ਚ ਸੰਭਾਲਿਆ ਜਾ ਰਿਹਾ ਹੈ ਉਥੇ ਸਿਰਫ਼ ਗਾਰਗੀ ਜੀ ਦੀਆਂ ਤਸਵੀਰਾਂ ਜਾਂ ਕਿਤਾਬਾਂ ਦੀ ਪ੍ਰਦਰਸ਼ਨੀ ਹੀ ਨਹੀਂ ਹੋਵੇਗੀ ਸਗੋਂ ਨਾਟਕ ਦੀ ਤਕਨੀਕ,ਗਾਰਗੀ ਦੀਆਂ ਨਾਟ-ਜੁਗਤਾਂ ਨੂੰ ਨਾਟ-ਵਿਦਿਆਰਥੀ, ਖੋਜਾਰਥੀ ਤੇ ਕਲਾਕਾਰ ਨੇੜਿਓਂ ਸਮਝ ਸਕਣਗੇ ਤੇ ਉਥੇ ਖੋਜਾਂ ਕਰਨਗੇ ਇਸ ਨੇਕ ਕਾਰਜ ਲਈ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰੁਣ ਕੁਮਾਰ ਗਰੋਵਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਉਪਰਾਲੇ ਕਰਨ ਲੱਗੀਆਂ ਹੋਈਆਂ ਹਨ ਪਰੇਸ਼ ਜੀ ਤੋਂ ਇਹ ਜਾਣ ਕੇ ਮੈਨੂੰ ਯਾਦ ਆਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਗਾਰਗੀ ਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ ਸਦਾ ਲਈ ਰਹਿਣ ਵਾਸਤੇ ਯੂਨੀਵਰਸਟੀ ‘ਚ ਘਰ ਨੰਬਰ (ਸੀ-2) ਤੇ ਇੱਕ ਸਹਾਇਕ ਵੀ ਦਿੱਤਾ ਹੋਇਆ ਸੀ, ਜੋ ਉਨ੍ਹਾਂ ਦੇ ਲੇਖਣ ਕਾਰਜ ‘ਚ ਉਨ੍ਹਾਂ ਦੀ ਸਹਾਇਤਾ ਕਰੇ ਚਾਹੇ ਉਹ ਟਾਈਪ ਕਰਵਾਉਣ ਜਾਂ ਡਿਕਟੇਟ ਕਰਵਾਉਣ, (ਅਜਿਹੀ ਸੁਵਿਧਾ ਪੰਜਾਬੀ ਦੇ ਉੱਘੇ ਵਿਦਵਾਨ ਲੇਖਕ ਪ੍ਰੋ. ਕਿਰਪਾਲ ਸਿੰਘ ਕਸੇਲ ਨੂੰ ਵੀ ਮਿਲੀ ਹੋਈ ਸੀ ਯੂਨੀਵਰਸਿਟੀ ਨੇ ਸ਼ਿਵ ਬਟਾਲਵੀ ਦੇ ਸਪੁੱਤਰ ਮਿਹਰਬਾਨ ਬਟਾਲਵੀ ਨੂੰ ਕਸੇਲ ਜੀ ਦਾ ਸਹਾਇਕ ਲਾਇਆ ਸੀ, ਜੋ ਉਨ੍ਹੀਂ ਦਿਨੀਂ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ‘ਚ ਕਾਰਜਸ਼ੀਲ ਸੀ)
ਬਠਿੰਡਾ ਦੇ ਰੋਜ਼ ਗਾਰਡਨ ‘ਚ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਦੀ ਸਥਾਪਨਾ ਨਾਲ ਹੁਣ ਉੱਥੇ ਹਮੇਸ਼ਾ ਰੌਣਕ ਲੱਗੀ ਰਹਿੰਦੀ ਹੈ  ਹਫ਼ਤਾ ਭਰ ਨਾਟਕ ਮੇਲੇ ਹੁੰਦੇ ਰਹਿੰਦੇ ਹਨ ਨਾਟਿਯਮ ਜੈਤੋ ਵੱਲੋਂ ਇਹ ਉਪਰਾਲਾ ਕੀਤਾ ਗਿਆ  ਦਿੱਲੀ ਸੰਗੀਤ ਨਾਟਕ ਪਟਿਆਲਿਓਂ ਬਠਿੰਡੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ‘ਚ ਪਧਾਰੇ
ਗਾਰਗੀ ਜੀ ਦਾ ‘ਹੀਰ ਰਾਝਾਂ’ ਖੇਡਿਆ ਗਿਆ ਹੋਰ ਤਾਂ ਹੋਰ ਗਾਰਗੀ ਜੀ ਦੇ ਪਿੰਡ ਸ਼ਹਿਣੇ ਤੋਂ ਪੰਚ-ਸਰਪੰਚ ਤੇ ਹੋਰ ਪਤਵੰਤੇ ਬਸ ਭਰਕੇ ਨਾਟਕ ਵੇਖਣ ਆਏ ਤੇ ਇਹ ਵੀ ਵਾਅਦਾ ਕਰਕੇ ਗਏ ਕਿ ਪਿੰਡ ਵਾਲੇ ਥਾਂ ਦੇਣ ਨੂੰ ਤਿਆਰ ਨੇ, ਚੰਗਾ ਹੋਵੇ ਜੇ ਗਾਰਗੀ ਜੀ ਦੀ ਕੋਈ ਯਾਦਗਾਰ ਉੱਥੇ ਸਥਾਪਤ ਕੀਤੀ ਜਾਵੇ  ਚਾਹੇ ਪੁਰਾਣੇ ਖੰਡਰਨੁਮਾ ਸਥਾਨ ਨੂੰ ਹੀ ਕਿਉਂ ਨਾ ਸੰਵਾਰ ਲਿਆ ਜਾਵੇ ਦਿੱਲੀ ਵਾਲੀ ਟੀਮ ਸਮੇਤ ਗਾਰਗੀ ਜੀ ਦੀ ਭਤੀਜੀ ਅਮਿਤਾ ਮੋਹਨ (ਰਾਮ ਨਾਥ ਦੀ ਪੁੱਤਰੀ) ਸ਼ਹਿਣੇ ਗਏ ਤੇ ਉਸ ਸਥਾਨ ਦਾ ਜਾਇਜ਼ਾ ਲਿਆ ਪਿੰਡ ਵਾਲਿਆਂ ਨੇ ਸਾਰੀ ਟੀਮ ਤੇ ਅਮਿਤਾ ਦਾ ਦਿਲੋਂ ਮਾਣ ਸਨਮਾਨ ਕੀਤਾ
2003 ‘ਚ ਗਾਰਗੀ ਬਾਰੇ ਸੰਪਾਦਤ ਮੇਰੀ ਪੁਸਤਕ ‘ਇੱਕ ਸੀ ਗਾਰਗੀ’ ਦਾ ਤੀਜਾ ਐਡੀਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਛਾਪਿਆ ਹੈ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਐਮ.ਏ ਸਹਾਇਕ ਪੁਸਤਕਾਂ ‘ਚ ਸ਼ਾਮਲ ਕੀਤੀ ਸੀ ਆਪਣੀ ਨਵੀਂ ਪੁਸਤਕ ‘ਮੋਏ ਮਿੱਤਰਾਂ ਦਾ ਮੋਹ’ ਵਿੱਚ ਗਾਰਗੀ ਬਾਰੇ ਲਿਖ ਕੇ ਆਪਣੇ ਆਪ ਨੂੰ ਹੌਲ਼ਾ-ਹੌਲ਼ਾ ਹੋਇਆ ਮਹਿਸੂਸ ਕਰਦਾ ਹਾਂ
ਨਿੰਦਰ ਘੁਗਿਆਣਵੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।