Guru Kashi University - Sach Kahoon Punjabi

ਗੁਰੂ ਕਾਸ਼ੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਪੈਰਾਸੇਲਿੰਗ ਦਾ ਮਾਣਿਆ ਆਨੰਦ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੈਰਾਸੇਲਿੰਗ ਐਕਟੀਵਿਟੀ ਕਰਵਾਈ (Parasailing)

(ਸੁਖਨਾਮ) ਬਠਿੰਡਾ। ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਮਨਾਂ ਵਿੱਚੋਂ ਡਰ ਦੀ ਭਾਵਨਾ ਨੂੰ ਸਮਾਪਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਕਲਟੀ ਆਫ਼ ਲਾਅ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਨੈਸ਼ਨਲ ਐਡਵੈਂਚਰ ਫਾਉਂਡੇਸ਼ਨ ਚੈਪਟਰ ਸ੍ਰੀ ਗੰਗਾਨਗਰ, ਬਠਿੰਡਾ ਦੇ ਸਹਿਯੋਗ ਨਾਲ ਪੈਰਾਸੇਲਿੰਗ ਐਕਟੀਵਿਟੀ ਕਰਵਾਈ ਗਈ। ਇਸ ਮੌਕੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਅਤੇ ਲਗਭਗ 500 ਵਿਦਿਆਰਥੀਆਂ ਨੇ ਹਿੱਸਾ ਲਿਆ। Parasailing

ਖੇਡਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀ ਨਸ਼ਿਆਂ ਤੋਂ ਬਚੇ ਰਹਿੰਦੇ ਹਨ

ਡਾਇਰੈਕਟਰ ਸਟੂਡੈਂਟ ਵੈਲਫੇਅਰ ਸ. ਸਿੱਧੂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਵਿਦਿਆਰਥੀਆਂ ਨੂੰ ਕੁਝ ਨਵਾਂ ਸਿਰਜਣ ਲਈ ਪ੍ਰੇਰਦੀਆਂ ਹਨ ਤੇ ਉਨ੍ਹਾਂ ਨੂੰ ਨਵੇਂ ਅਤੇ ਉਚਿਤ ਫੈਸਲੇ ਲੈਣ ਦੇ ਕਾਬਿਲ ਬਣਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀ ਨਸ਼ਿਆਂ ਦੀ ਨਾ-ਮੁਰਾਦ ਬਿਮਾਰੀ ਤੋਂ ਦੂਰ ਰਹਿੰਦੇ ਹਨ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਵਧੀਆ ਨਤੀਜੇ ਦਿੰਦੇ ਹਨ। Parasailing

ਇਹ ਵੀ ਪੜ੍ਹੋ : ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, ਇਹ ਮਿਲਣਗੀਆਂ ਸਹੂਲਤਾਂ ਹੱਥੋ-ਹੱਥ

ਇਸ ਮੌਕੇ ਡੀਨ, ਫੈਕਲਟੀ ਆਫ਼ ਲਾਅ, ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਐਡਵੈਂਚਰਜ਼ ਖੇਡਾਂ ਦੇ ਡਰ ਨੂੰ ਖਤਮ ਕਰਨ ਲਈ ਇਹ ਐਕਟੀਵਿਟੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਲਵੇ ਇਲਾਕੇ ਲਈ ਇਹ ਖੇਡਾਂ ਜਿਵੇਂ ਪੈਰਾ ਗਲਾਇਡਿੰਗ, ਹਾਟ ਬਲੂਨ ਗਲਾਇਡਿੰਗ, ਰਾਫਟਿੰਗ ਤੇ ਵਾਲ ਕਲਿੰਬਿੰਗ ਆਦਿ ਨਵੀਆਂ ਹੋਣ ਕਾਰਨ ਵਿਦਿਆਰਥੀਆਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਅਤੇ ਖੌਫ਼ ਹੈ ਜਿਸ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਇਹ ਖੇਡਾਂ ਕਰਵਾ ਕੇ ਵਿਦਿਆਰਥੀਆਂ ਨੂੰ ਇਨ੍ਹਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਦਾ ਵਿਦਿਆਰਥੀਆਂ ਨੇ ਖੂਬ ਆਨੰਦ ਲਿਆ ਅਤੇ ਸ਼ਲਾਘਾ ਕੀਤੀ।

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਗਾਈ ‘ਫੁਲਕਾਰੀ’ ਪ੍ਰਦਰਸ਼ਨੀ
(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ) ਇੰਡੀਆ ਦੇ ਸਹਿਯੋਗ ਨਾਲ ਫੁਲਕਾਰੀ ਪ੍ਰਜੈਕਟ-2 ਦੇ ਤਹਿਤ ਸ਼ਾਨਦਾਰ ਫੁਲਕਾਰੀ ਪ੍ਰਦਰਸ਼ਨੀ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਫੈਕਲਟੀ ਦੀ ਆਰਟ ਗੈਲਰੀ ਵਿਖੇ ਲਗਾਈ ਗਈ। ਇਸ ਮੌਕੇ ਰੀਡ ਇੰਡੀਆ ਦੇ ਕੰਟਰੀ ਹੈੱਡ ਡਾ. ਗੀਤਾ ਮਲਹੋਤਰਾ ਵੱਲੋਂ ਫੁਲਕਾਰੀ ਟਰੇਨਿੰਗ ਅਤੇ ਸਾਂਭ ਸੰਭਾਲ ਸੈਂਟਰ ਦੀ ਸ਼ੁਰੂਆਤ ਵੀ ਕੀਤੀ ਗਈ।

ਫੁਲਕਾਰੀ ਪ੍ਰੋਜੈਕਟ-1 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ (Guru Kashi University)

ਡਾ. ਮਲਹੋਤਰਾ ਨੇ ਆਨ ਲਾਈਨ ਸੰਦੇਸ਼ ਵਿੱਚ ਕਿਹਾ ਕਿ ਜੀ.ਕੇ.ਯੂ. ਦੇ ਵਿਦਿਆਰਥੀਆਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚਲਾਏ ਗਏ ਫੁਲਕਾਰੀ ਪ੍ਰੋਜੈਕਟ-1 ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਕਾਰਨ ਪਿੰਡਾਂ ਦੀਆਂ ਸੁਆਣੀਆਂ ਅਤੇ ਕੁੜੀਆਂ ਦਾ ਇਸ ਪ੍ਰਤੀ ਰੁਝਾਨ ਵੱਧਿਆ ਹੈ, ਤੇ ਇਹ ਉਨ੍ਹਾਂ ਦੇ ਰੁਜ਼ਗਾਰ ਲਈ ਨਵੇਂ ਸਾਧਨ ਵਜੋਂ ਤਰੱਕੀ ਕਰ ਰਿਹਾ ਹੈ। ਉਨ੍ਹਾਂ ਭਵਿੱਖ ਵਿੱਚ ਪੰਜਾਬੀ ਅਮੀਰ ਵਿਰਸੇ ਨਾਲ ਸੰਬੰਧਿਤ ਹੋਰਾਂ ਕਲਾਵਾਂ ਨੂੰ ਪ੍ਰਫੂਲਿਤ ਕਰਨ ਦਾ ਵੀ ਵਾਅਦਾ ਕੀਤਾ। Guru Kashi University

ਇਹ ਵੀ ਪੜ੍ਹੋ: ਫੂਡ ਸੇਫਟੀ ਟੀਮ ਨੇ ਭਰੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ

ਇਸ ਮੌਕੇ ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਅਤੇ ਗ੍ਰਾਮੀਣ ਲੜਕੀਆਂ ਵੱਲੋਂ ਬਣਾਈਆਂ ਗਈਆਂ ਫੁਲਕਾਰੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਜਿਸ ਦੀ ਇਲਾਕਾ ਨਿਵਾਸੀਆਂ, ‘ਵਰਸਿਟੀ ਦੇ ਸਮੂਹ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਖੂਬ ਸ਼ਲਾਘਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵੱਡੇ ਪੱਧਰ ’ਤੇ ਕਲਾ ਪ੍ਰਦਰਸ਼ਨੀ ਲਗਾਉਣ ਦੀ ਵੀ ਆਸ ਪ੍ਰਗਟਾਈ।

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸਕਿਲ ਫੁਲਕਾਰੀ ਪ੍ਰੋਜੈਕਟ ਦੀ ਪਹਿਲੀ ਪ੍ਰੋਜੈਕਟ ਰਿਪੋਰਟ ਰਿਲੀਜ਼
(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਵੱਲੋਂ ਗੁਰੂਗ੍ਰਾਮ ਸਥਿਤ ਸਮਾਜਿਕ ਸੰਸਥਾ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ) ਦੇ ਸਹਿਯੋਗ ਨਾਲ ਇਲਾਕੇ ਦੀਆਂ ਸਵਾਣੀਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਫੁਲਕਾਰੀ ਕੱਢਣ ਦੀ ਕਲਾ ਨੂੰ ਪ੍ਰੋਤਸ਼ਾਹਿਤ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ ਸਕਿੱਲ ਫੁਲਕਾਰੀ ਦੀ ਪਹਿਲੀ ਪ੍ਰੋਜੈਕਟ ਅਤੇ ਬਜਟ ਰਿਪੋਰਟ ਪ੍ਰਿੰਸੀਪਲ ਕੁਆਰਡੀਨੇਟਰ ਡਾ. ਕੰਵਲਜੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਰੱਖੇ ਗਏ ਸਮਾਰੋਹ ਵਿੱਚ ਰੀਡ ਇੰਡੀਆ ਦੇ ਕੰਟਰੀ ਹੈੱਡ ਮੈਡਮ ਗੀਤਾ ਮਲਹੋਤਰਾ ਨੇ ਬਤੌਰ ਮੁੱਖ ਮਹਿਮਾਨ, ਡਾਇਰੈਕਟਰ (ਰੀਡ) ਮੈਡਮ ਸਮੀਤਾ ਰਾਏ ਅਤੇ ਪ੍ਰੋਜੈਕਟ ਮੈਨੇਜ਼ਰ ਮੈਡਮ ਡਿੰਪਲ ਖੇਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਫੁਲਕਾਰੀ ਪ੍ਰੋਜੈਕਟ ਦਾ ਨਾਰੀ ਉਤਥਾਨ ਵਿੱਚ ਵੱਡਾ ਯੋਗਦਾਨ (Guru Kashi University)

ਰਿਪੋਰਟ ਰਿਲੀਜ਼ ਮੌਕੇ ਆਪਣੇ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਫੁਲਕਾਰੀ ਪ੍ਰੋਜੈਕਟ ਨਾਲ ਇਲਾਕੇ ਦੀਆਂ ਲੜਕੀਆਂ ਦੇ ਹੁਨਰ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਵੀ ਮੱਦਦ ਮਿਲ ਰਹੀ ਹੈ, ਜੋ ਨਾਰੀ ਉਤਥਾਨ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ। ਮੁੱਖ ਮਹਿਮਾਨ ਮੈਡਮ ਮਲਹੋਤਰਾ ਨੇ ਦੱਸਿਆ ਕਿ ਲੜਕੀਆਂ ਨੂੰ ਸ੍ਵੈ-ਨਿਰਭਰ ਬਣਾਉਣ ਲਈ ਰੀਡ ਇੰਡੀਆ ਵੱਲੋਂ ਪਿੰਡਾਂ ਅਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਰਹੀਆਂ ਹਨ। (Guru Kashi University)

ਇਹ ਵੀ ਪੜ੍ਹੋ: ਸੀਐਮ ਦੀ ਯੋਗਸ਼ਾਲਾ ’ਚ ਲੋਕ ਉਤਸ਼ਾਹ ਨਾਲ ਲੈ ਰਹੇ ਹਨ ਭਾਗ

ਲਾਇਬ੍ਰੇਰੀ ਵਿੱਚ ਕਿਤਾਬਾਂ, ਅਖਬਾਰਾਂ, ਰਸਾਲੇ, ਮੈਗਜ਼ੀਨ ਆਦਿ ਪੜ੍ਹ ਕੇ ਲੜਕੀਆਂ ਆਪਣੇ ਹੁਨਰ ਦਾ ਵਿਕਾਸ ਕਰ ਰਹੀਆਂ ਹਨ ਅਤੇ ਸ੍ਵੈ-ਉਦਯੋਗ ਸਥਾਪਿਤ ਕਰਨ ਬਾਰੇ ਜਾਣਕਾਰੀ ਹਾਸਿਲ ਕਰ ਰਹੀਆਂ ਹਨ, ਜੋ ਉਨ੍ਹਾਂ ਨੂੰ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਸਹਾਈ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਨੂੰ ‘ਸੂਟ ਪੇਂਟ ਕਰਨ’ ਅਤੇ ਪੰਜਾਬੀ ਵਿਰਾਸਤੀ ਕਲਾ ‘ਨਾਲੇ ਬੁਣਨ’ ਦੇ ਹੁਨਰ ਦੀ ਹੌਂਸਲਾ ਅਫ਼ਜਾਈ ਲਈ ਇੱਕ ਹੋਰ ਪ੍ਰੋਜੈਕਟ ਦੇਣ ਲਈ ਸਹਿਮਤੀ ਪ੍ਰਗਟਾਈ। ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਕੰਵਲਜੀਤ ਕੌਰ ਵੱਲੋਂ ਮਹਿਮਾਨਾਂ ਨੂੰ ਫੁਲਕਾਰੀਆਂ ਅਤੇ ਯਾਦਸ਼ਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਵਿੱਦਿਅਕ ਦੌਰਾ ਕੀਤਾ
ਵਿਦਿਆਰਥੀਆਂ ਨੇ ਹਾਈ ਕੋਰਟ ਦੇ ਮਿਉਜ਼ਿਅਮ ਦਾ ਦੌਰਾ ਵੀ ਕੀਤਾ  (Guru Kashi University)

(ਸੁਖਨਾਮ) ਬਠਿੰਡਾ। ਕਿਤਾਬੀ ਗਿਆਨ ਦੇ ਨਾਲ-ਨਾਲ ਆਲੇ ਦੁਆਲੇ ਦੀ ਜਾਣਕਾਰੀ ਅਤੇ ਚਲੰਤ ਮਾਮਲਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਰਜ਼ਨੀਸ਼ ਬਿਸ਼ਨੋਈ ਅਤੇ ਮੈਡਮ ਹਰਮਨਦੀਪ ਕੌਰ ਦੇ ਮਾਰਗ ਦਰਸ਼ਨ ਹੇਠ ਪੰਜਾਬ ਹਰਿਆਣਾ ਹਾਈ ਕੋਰਟ ਦਾ ਵਿੱਦਿਅਕ ਦੌਰਾ ਕੀਤਾ। (Guru Kashi University)

ਇਹ ਵੀ ਪੜ੍ਹੋ : ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਨੂੰ ਦਿੱਤਾ ਤੋਹਫਾ, ਮੁਹੱਲਾ ਵਾਸੀ ਹੋਏ ਖੁਸ਼

ਇਸ ਬਾਰੇ ਜਾਣਕਾਰੀ ਦਿੰਦਿਆਂ ਡੀਨ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨੂੰ ਹਾਈ ਕੋਰਟ ਦੀਆਂ ਗਤੀਵਿਧੀਆਂ, ਪ੍ਰਕਿਰਿਆਵਾਂ ਅਤੇ ਕਾਰਜ ਪ੍ਰਣਾਲੀ ਸਬੰਧੀ ਜਾਣਕਰੀ ਦੇਣ ਲਈ ਇਹ ਦੌਰਾ ਕਰਵਾਇਆ ਗਿਆ।

ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਮਲਜੀਤ ਲਾਂਬਾ (ਰਜਿਸਟਰਾਰ) ਵਿਜੀਲੈਂਸ ਪੰਜਾਬ ਹਰਿਆਣਾ ਹਾਈਕੋਰਟ ਨੇ ਵਿਦਿਆਰਥੀਆਂ ਨੂੰ ਕਾਨੂੰਨ ਦਾ ਮਹੱਤਵ, ਨਿਆਂ ਦਾ ਸਮਾਜ ‘ਤੇ ਪ੍ਰਭਾਵ ਅਤੇ ਵੱਖ-ਵੱਖ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਹਾਈ ਕੋਰਟ ਦੇ ਮਿਉਜ਼ਿਅਮ ਦਾ ਦੌਰਾ ਵੀ ਕੀਤਾ ਅਤੇ ਹਾਈ ਕੋਰਟ ਦੀ ਲਾਇਬ੍ਰੇਰੀ ਵਿੱਚ ਵੱਖ-ਵੱਖ ਕੰਮਾਂ ਨਾਲ ਸਬੰਧਿਤ ਫੈਸਲਿਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਫੈਕਲਟੀ ਆਫ਼ ਲਾਅ ਦੇ ਸਮੂਹ ਵਿਦਿਆਰਥੀਆਂ ਨੇ ਇਸ ਵਿਦਿਅਕ ਦੌਰੇ ਨੂੰ ਮਨੋਰੰਜਕ ਅਤੇ ਗਿਆਨਵਰਧਕ ਦੱਸਿਆ। (Guru Kashi University)

ਗੁਰੂ ਕਾਸ਼ੀ ’ਵਰਿਸਟੀ ਨੇ ਸਿਰਜਣਾਤਮਕ ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ
ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ

(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਦੇ ਫੈਕਲਟੀ ਆਫ਼ ਵਿਜ਼ੁਅਲ ਤੇ ਪ੍ਰਦਰਸ਼ਨ ਕਲਾ ਵੱਲੋਂ ਪ੍ਰਤਿਭਾ ਖੋਜ ਪ੍ਰੋਗਰਾਮ ਸਹਾਇਕ ਡੀਨ, ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਤੇ ਪ੍ਰਦਰਸ਼ਿਤ ਕਰਨ ਲਈ ਉੱਤਮ ਮੰਚ ਪ੍ਰਦਾਨ ਕਰਦੇ ਹਨ ਵਿਦਿਆਰਥੀਆਂ ਨੂੰ ਇਨ੍ਹਾਂ ਮੰਚਾਂ ’ਤੇ ਆਪਣੀਆਂ ਕਲਾ-ਕਿ੍ਰਤੀਆਂ, ਪੇਂਟਿੰਗਜ਼ ਆਦਿ ਪ੍ਰਦਰਸ਼ਿਤ ਕਰਨੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਫਸਲਾਂ ਦੇ ਖਰਾਬੇ, ਮਨੁੱਖੀ ਜਾਨਾਂ, ਪਸ਼ੂਆਂ ਅਤੇ ਘਰਾਂ ਲਈ ਦਿੱਤੀ ਜਾ ਰਹੀ ਹੈ ਰਾਸ਼ੀ, ਤੁਸੀਂ ਵੀ ਕਰੋ ਇਹ ਕੰਮ, ਲੈ ਸਕਦੋ ਹੋ ਲਾਹਾ

ਵਿਦਿਆਰਥੀਆਂ ਨੇ ਪੇਂਟਿੰਗ, ਟੈਟੂ ਬਣਾਉਣਾ, ਮੂਰਤੀਆਂ ਬਣਾਉਣਾ, ਫਾਲਤੂ ਸਮਾਨ ਤੋਂ ਕਲਾ-ਕਿ੍ਰਤੀਆਂ ਦਾ ਨਿਰਮਾਣ, ਬੁਣਾਈ ਕਢਾਈ ਅਤੇ ਫੈਸ਼ਨ ਸ਼ੋਅ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਫੈਸ਼ਨ ਸ਼ੋਅ ਵਿੱਚ ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ ਗਿਆ। ਅੰਤ ਵਿੱਚ ਸਿਕੰਦਰ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਪਾਏ ਭੰਗੜੇ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਰੁਕਸਾਨਾ ਖਾਨ ਤੇ ਰੁਸ਼ਾਲੀ ਨੇ ਮੰਚ ਸੰਚਾਲਨ ਕੀਤਾ। (Guru Kashi University)

ਗੁਰੂ ਕਾਸ਼ੀ ’ਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਨਾਮਵਰ ਕੰਪਨੀ ’ਚ ਹੋਈ ਚੋਣ
(ਸੁਖਨਾਮ) ਬਠਿੰਡਾ। ਸਮੇਂ ਦੀ ਲੋੜ ਤੇ ਉਦਯੋਗ ਦੀ ਮੰਗ ਅਨੁਸਾਰ ਨਵੇਂ ਕੋਰਸਾਂ ਦੀ ਸ਼ੁਰੂਆਤ, ਸਿਲੇਬਸ ’ਚ ਬਦਲਾਅ ਤੇ ਸਿੱਖਿਆ ਨੂੰ ਕਿੱਤਾ ਮੁੱਖੀ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਯਤਨਸ਼ੀਲ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਲਾਭ ਸਿੰਘ ਸਿੱਧੂ, ਚਾਂਸਲਰ ਨੇ ਕੀਤਾ, ਜਦ ਸੰਸਥਾ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਨਾਮਵਰ ਕੰਪਨੀ ਵਿੱਚ ਸ਼ਾਨਦਾਰ ਸਲਾਨਾ ਪੈਕੇਜ਼ ’ਤੇ ਹੋਈ। ਇਸ ਮੌਕੇ ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਾਜ਼ਾਰ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਆਪ ਨੂੰ ਅਪਡੇਟ ਰੱਖਣਾ ਪਵੇਗਾ, ਨਵੀਂ ਤਕਨੀਕ ਅਤੇ ਤਕਨਾਲੋਜੀ ਦੀ ਵਰਤੋਂ ਵਿੱਚ ਮਾਹਿਰ ਹੋਣਾ ਪਵੇਗਾ।

ਇਸ ਮੌਕੇ ਪ੍ਰੋ.(ਡਾ.) ਐੱਸ.ਕੇ.ਬਾਵਾ, ਉੱਪ ਕੁਲਪਤੀ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਜੀ.ਕੇ.ਯੂ ਦੇ ਵਿਦਿਆਰਥੀ ਗਗਨਦੀਪ ਕੌਰ, ਬੀ.ਬੀ.ਏ, ਨਿਮਿਸ਼ ਮਿਸ਼ਰਾ, ਬੀ.ਐੱਸ.ਸੀ, ਐਗਰੀਕਲਚਰ ਤੇ ਸਾਤਵਿਕ ਕੋਲਾ, ਬੀ.ਐੱਸ.ਸੀ, ਐਗਰੀਕਲਚਰ ਦੀ ਚੋਣ ਪਲੈਨੇਟਸਪਾਰਕ ਕੰਪਨੀ ਵੱਲੋਂ ਕੀਤੀ ਗਈ ਹੈ।

’ਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ’ਵਰਸਿਟੀ ਵੱਲੋਂ ਚੱਲ ਰਹੀ ਪਲੇਸਮੈਂਟ ਡਰਾਇਵ ਵਿੱਚ ਹੋਰ ਕਈ ਵਿਦਿਆਰਥੀਆਂ ਦੇ ਨਾਮੀ ਕੰਪਨੀਆਂ ਵਿੱਚ ਚੁਣੇ ਜਾਣ ਦੀ ਉਮੀਦ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ

ਗੁਰੂ ਕਾਸ਼ੀ ’ਵਰਸਿਟੀ ਦੇ ਤੀਰਅੰਦਾਜ਼ ਸਚਿਨ ਗੁਪਤਾ ਨੇ ਜਿੱਤਿਆ ਚਾਂਦੀ ਦਾ ਤਮਗਾ
ਚਾਂਦੀ ਦੇ ਤਮਗੇ ਦੇ ਨਾਲ-ਨਾਲ 750 ਯੂਰੋ (64 ਹਜ਼ਾਰ ਰੁਪਏ) ਇਨਾਮੀ ਰਾਸ਼ੀ ਹਾਸਿਲ ਕੀਤੀ

(ਸੱਚ ਕਹੂੰ ਨਿਊਜ਼) ਬਠਿੰਡਾ, ਤਲਵੰਡੀ ਸਾਬੋ। ਗੁਰੂ ਕਾਸ਼ੀ ’ਵਰਸਿਟੀ (Guru Kashi University) ਤਲਵੰਡੀ ਸਾਬੋ ਦੇ ਖਿਡਾਰੀ ਖੇਡ ਮੁਕਾਬਲਿਆਂ ’ਚ ਲਗਾਤਾਰ ਮੱਲਾਂ ਮਾਰ ਰਹੇ ਹਨ ਇਸੇ ਜੇਤੂ ਲੜੀ ਤਹਿਤ ਪ੍ਰੋ.(ਡਾ.) ਜਤਿੰਦਰ ਸਿੰਘ ਬੱਲ, ਪ੍ਰੋ.ਚਾਂਸਲਰ ਦੀ ਰਹਿਨੁਮਾਈ ਹੇਠ ’ਵਰਸਿਟੀ ਦੇ ਤੀਰਅੰਦਾਜ਼ ਨੇ ਨੀਦਰਲੈਂਡ ’ਚ ਹੋਈ ‘ਵਿਸ਼ਵ ਤੀਰਅੰਦਾਜ਼ੀ ਸੀਰੀਜ਼ ਜੀ. ਟੀ. ਓਪਨ’ ’ਚੋਂ ਚਾਂਦੀ ਦਾ ਤਮਗਾ ਜਿੱਤਿਆ ਹੈ।

ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ

(Guru Kashi University) ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਨੀਦਰਲੈਂਡ ਵਿਖੇ ਹੋਈ ‘ਵਿਸ਼ਵ ਤੀਰਅੰਦਾਜ਼ੀ ਸੀਰੀਜ਼ ਜੀਟੀ ਓਪਨ’ ’ਚ ਹਿੱਸਾ ਲੈਂਦਿਆਂ ਸਚਿਨ ਗੁਪਤਾ ਜੋ ’ਵਰਸਿਟੀ ਦਾ ਐਮ.ਪੀ.ਐੱਡ ਪਹਿਲੇ ਸਾਲ ਦਾ ਵਿਦਿਆਰਥੀ ਹੈ, ਨੇ ਚਾਂਦੀ ਦਾ ਤਮਗਾ ਜਿੱਤਕੇ ਸੱਤ ਸਮੁੰਦਰੋਂ ਪਾਰ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ।

ਉਨ੍ਹਾਂ ਦੱਸਿਆ ਕਿ ਸਚਿਨ ਨੇ ਇਨ੍ਹਾਂ ਮੁਕਾਬਲਿਆਂ ’ਚੋਂ ਚਾਂਦੀ ਦੇ ਤਮਗੇ ਦੇ ਨਾਲ-ਨਾਲ 750 ਯੂਰੋ (64 ਹਜ਼ਾਰ ਰੁਪਏ) ਇਨਾਮੀ ਰਾਸ਼ੀ ਹਾਸਿਲ ਕੀਤੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ’ਵਰਿਸਟੀ ਦੇ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦਾ ਖੇਡ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਖਿਡਾਰੀ ਵਿਦਿਆਰਥੀ ਚੰਗੀਆਂ ਸਹੂਲਤਾਂ ਦੇ ਬਿਹਤਰ ਵਾਤਾਵਰਣ ’ਚ ਖੇਡ ਅਭਿਆਸ ਕਰਕੇ ਆਉਣ ਵਾਲੇ ਮੁਕਾਬਲਿਆਂ ’ਚੋਂ ਵੀ ਜੇਤੂ ਬਣ ਸਕਣ ’ਵਰਸਿਟੀ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਨੇ ਤੀਰਅੰਦਾਜ਼ ਸਚਿਨ ਗੁਪਤਾ ਤੇ ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਤੇ ਡਾ. ਰਵਿੰਦਰ ਸਿੰਘ ਸੁਮਲ, ਡੀਨ, ਫੈਕਲਟੀ ਮੈਂਬਰਾਂ ਤੇ ਖਿਡਾਰੀਆਂ ਨੂੰ ਇਸ ਕੌਮਾਂਤਰੀ ਪ੍ਰਾਪਤੀ ’ਤੇ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਗੁਰੂ ਕਾਸ਼ੀ ’ਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਆਗਾਜ਼
ਗੁਰੂ ਕਾਸ਼ੀ ’ਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਆਗਾਜ਼

(ਸੁਖਨਾਮ) ਬਠਿੰਡਾ। ਗੁਰੂ ਕਾਸ਼ੀ ਯੂਨੀਵਰਸਿਟੀ (Guru Kashi University) ਤਲਵੰਡੀ ਸਾਬੋ ਵਿਖੇ ਖੇਤੀ ਪੱਤ੍ਰਿਕਾ ‘ਜਸਟ ਐਗਰੀਕਲਚਰ’ ਦੇ ਸਹਿਯੋਗ ਨਾਲ ‘ਖੋਜ, ਨਵੀਨਤਾ, ਟਿਕਾਊ ਵਿਕਾਸ ਅਤੇ ਹੋਰ ਵਿਗਿਆਨਿਕ ਵਿਸ਼ਿਆਂ’ ਉੱਪਰ ਪਹਿਲੀ ਤਿੰਨ ਰੋਜ਼ਾ ਕੌਮਾਂਤਰੀ ਕਾਨਫਰੰਸ ਦਾ ਆਗਾਜ਼ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਉਪ ਕੁਲਪਤੀ ਡਾ. ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਡਾ. ਜਤਿੰਦਰ ਸਿੰਘ ਬੱਲ (ਉਪ ਕੁਲਪਤੀ, ਜੀ.ਕੇ.ਯੂ) ਨੇ ਸੰਦੇਸ਼ ਸਾਂਝੇ ਕੀਤੇ।

ਕਾਨਫਰੰਸ ’ਚ ਉੱਘੇ ਖੇਤੀ ਵਿਗਿਆਨੀ ਡਾ. ਗੁਰਬਚਨ ਸਿੰਘ ਸਰਾਂ (ਸਾਬਕਾ ਚੇਅਰਮੈਨ, ਏ.ਐਸ.ਆਰ.ਬੀ, ਨਵੀਂ ਦਿੱਲੀ) ਮੁੱਖ ਮਹਿਮਾਨ ਵਜੋਂ, ਜਦ ਕਿ ਡਾ. ਮਨਜੀਤ ਸਿੰਘ ਕੰਗ (ਸਾਬਕਾ ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਅਡਜੰਕਟ ਪ੍ਰੋਫੈਸਰ ਕੈਨਸਾਸ ਸਟੇਟ ਯੂਨੀਵਰਸਿਟੀ, ਮੈਨਹਟਨ, ਅਮੇਰੀਕਾ), ਡਾ. ਜਗਤਾਰ ਸਿੰਘ ਧੀਮਾਨ (ਰਜਿਸਟਰਾਰ, ਜੀ.ਕੇ.ਯੂ), ਡਾ. ਪੁਸ਼ਪਿੰਦਰ ਸਿੰਘ ਔਲਖ (ਡੀਨ ਅਕਾਦਮਿਕ, ਜੀ.ਕੇ.ਯੂ) ਮੁੱਖ ਵਕਤਾ ਵਜੋਂ ਸ਼ਾਮਲ ਹੋਏ।

ਸਮਾਗਮ ਦੇ ਸ਼ੁਰੂ ’ਚ ਡਾ. ਦੀਪੇਂਦਰ ਪਾਲ ਸਿੰਘ (ਡੀਨ) ਅਤੇ ਡਾ. ਬਹਾਦਰਜੀਤ ਸਿੰਘ (ਡਿਪਟੀ ਡੀਨ) ਵੱਲੋਂ ਸਭਨਾਂ ਦਾ ਸੁਆਗਤ ਕੀਤਾ ਗਿਆ ਤੇ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨਗੀ ਭਾਸ਼ਣ ’ਚ ਡਾ. ਸਰਾਂ ਨੇ ਕਿਹਾ ਕਿ ਸਮਾਰਟ ਆਧੁਨਿਕ ਵਿਧੀਆਂ ਰਾਹੀਂ ਭਵਿੱਖ ਦੀ ਖੇਤੀ ਵਿੱਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਭਾਰਤੀ ਖੇਤੀਬਾੜੀ ਦੇ ਰਾਸ਼ਟਰੀ ਢਾਂਚੇ ਦਾ ਜਿਕਰ ਕਰਦਿਆਂ ਕਿਹਾ ਕਿ ਅਜੋਕੀ ਖੇਤੀ ਵਿੱਚ ਬਹੁਤ ਸਾਰੀਆਂ ਔਕੜਾਂ ਹਨ ਜਿਨ੍ਹਾਂ ਦੇ ਹੱਲ ਲਈ ਯੂਨੀਵਰਸਿਟੀਆਂ ਅਤੇ ਸਰਕਾਰਾਂ ਵੱਲੋਂ ਯਤਨ ਕੀਤੇ ਜਾਣੇ ਚਾਹੀਦੇ ਹਨ।

ਖੇਤੀ ’ਚ ਆ ਰਹੀਆਂ ਨਵੀਆਂ ਚੁਣੌਤੀਆਂ ਦੇ ਹੱਲ ਲਈ ਨਵੀਆਂ ਖੋਜਾਂ ਅਤੇ ਕਾਢਾਂ ਬਾਰੇ ਜਾਣਕਾਰੀ ਦਿੱਤੀ

ਡਾ. ਕੰਗ ਨੇ ਕਿਹਾ ਕਿ ਘੱਟ ਰਿਹਾ ਧਰਤੀ ਹੇਠਲਾ ਪਾਣੀ ਅਤੇ ਮੌਸਮੀ ਬਦਲਾਵ ਵੱਡ-ਆਕਾਰੀ ਮੁੱਦੇ ਹਨ ਜਿਨ੍ਹਾਂ ਨੂੰ ਯੋਗ ਨੀਤੀਆਂ, ਖੋਜ ਕਾਰਜਾਂ ਅਤੇ ਲੋੜ ਮੁਤਾਬਿਕ ਨਵੀਨਤਮ ਤਰੀਕਿਆਂ ਨਾਲ ਹੱਲ ਕਰਨਾ ਜ਼ਰੂਰੀ ਹੈ। ਡਾ. ਧੀਮਾਨ ਨੇ ਕਿਹਾ ਕਿ ਘੱਟ ਰਹੇ ਪਾਣੀ ਦੀ ਸਮੱਸਿਆ ਨੂੰ ਮੱਦੇਨਜ਼ਰ ਰਾਸ਼ਟਰੀ ਪਾਣੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਪਾਣੀ ਦੀ ਸਾਂਭ-ਸੰਭਾਲ, ਸੁਚੱਜੀ ਵਰਤੋਂ ਤੇ ਰਾਜਾਂ ਵਿੱਚ ਪਾਣੀ ਦੀ ਸਹੀ ਵੰਡ ਤੇ ਇਸ ਦੇ ਸਰੋਤਾਂ ਦੇ ਪ੍ਰਬੰਧਨ ’ਤੇ ਗੌਰ ਕਰਨ ਦੀ ਲੋੜ ਹੈ।

ਡਾ. ਔਲਖ ਨੇ ਖੇਤੀ ਵਿੱਚ ਆ ਰਹੀਆਂ ਨਵੀਆਂ ਚੁਣੌਤੀਆਂ ਦੇ ਹੱਲ ਲਈ ਨਵੀਆਂ ਖੋਜਾਂ ਅਤੇ ਕਾਢਾਂ ਬਾਰੇ ਜਾਣਕਾਰੀ ਦਿੱਤੀ। ਜਸਟ ਐਗਰੀਕਲਚਰ ਪਤਿ੍ਰਕਾ ਦੇ ਬਾਨੀ ਸੰਪਾਦਕ ਡੀ.ਪੀ.ਐਸ ਬਦਵਾਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉੱਘੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਡਾ. ਦਿਨੇਸ਼ ਸ਼੍ਰੀਧਰ ਨੇ ਨਿਭਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜੀ.ਕੇ.ਯੂ ਖੇਤੀਬਾੜੀ ਸਿੱਖਿਆ ’ਚ ਆਈ.ਸੀ.ਏ.ਆਰ ਤੇ ਪੰਜਾਬ ਸਰਕਾਰ ਤੋਂ ਦੋਹਰੀ ਮਾਨਤਾ ਹਾਸਲ ਕਰਨ ਵਾਲੀ ਪਹਿਲੀ ’ਵਰਸਿਟੀ ਬਣੀ
ਜੀ.ਕੇ.ਯੂ ਖੇਤੀਬਾੜੀ ਸਿੱਖਿਆ ’ਚ ਆਈ.ਸੀ.ਏ.ਆਰ ਤੇ ਪੰਜਾਬ ਸਰਕਾਰ ਤੋਂ ਦੋਹਰੀ ਮਾਨਤਾ ਹਾਸਲ ਕਰਨ ਵਾਲੀ ਪਹਿਲੀ ’ਵਰਸਿਟੀ ਬਣੀ

ਬਠਿੰਡਾ, ਸੁਖਨਾਮ। ਗੁਰੂ ਕਾਸ਼ੀ ’ਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੋਜ਼ ਪਰਿਸ਼ਦ ਤੇ ਪੰਜਾਬ ਖੇਤੀਬਾੜੀ ਸਿੱਖਿਆ ਕੌਂਸਲ ਤੋਂ ਮਾਨਤਾ ਮਿਲ ਗਈ ਹੈ ਇਹ ਜਾਣਕਾਰੀ ਅੱਜ ਡਾ. ਨੀਲਮ ਗਰੇਵਾਲ ਉੱਪ ਕੁਲਪਤੀ, ਡਾ. ਜਗਤਾਰ ਸਿੰਘ ਧੀਮਾਨ ਪ੍ਰੋ. ਵਾਈਸ ਚਾਂਸਲਰ, ਡਾ. ਪੁਸ਼ਪਿੰਦਰ ਸਿੰਘ ਔਲਖ ਪ੍ਰੋ. ਵਾਈਸ ਚਾਂਸਲਰ, ਡਾ. ਗੁਰਜੰਟ ਸਿੰਘ ਸਿੱਧੂ ਡੀਨ ਤੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਡਾ. ਗਰੇਵਾਲ ਨੇ ਦੱਸਿਆ ਕਿ ਗੁਰੂ ਕਾਸ਼ੀ ’ਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਨੂੰ ਭਾਰਤੀ ਖੋਜ ਪਰਿਸ਼ਦ ਅਤੇ ਪੰਜਾਬ ਖੇਤੀ ਸਿੱਖਿਆ ਕੌਂਸਲ ਵਲੋਂ ਬੀ.ਐੱਸ.ਸੀ ਐਗਰੀਕਲਚਰ (ਆਨਰਜ਼) ਦੇ ਕੋਰਸ ਚਲਾਉਣ ਦੀ ਮਾਨਤਾ ਦਿੱਤੀ ਗਈ ਹੈ , ਜਦ ਕਿ ਇਸ ਨੂੰ ਭਾਰਤੀ ਖੋਜ ਪਰਿਸ਼ਦ ਵਲੋਂ ਪਹਿਲਾਂ ਹੀ ਮਾਨਤਾ ਮਿਲ ਚੁੱਕੀ ਹੈ।

ਜੀ.ਕੇ.ਯੂ ਇਹ ਮਾਨਤਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਪ੍ਰਾਈਵੇਟ ’ਵਰਸਿਟੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਨਤਾ ਨਾਲ ਇਲਾਕੇ ਦੇ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਰਾਸ਼ਟਰੀ ਪੱਧਰ ਦੀ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦੇ ਤਾਜ ਵਿੱਚ ਇੱਕ ਹੋਰ ਹੀਰਾ ਜੜਿਆ ਗਿਆ ਹੈ। ਡਾ. ਪੁਸ਼ਪਿੰਦਰ ਸਿੰਘ ਔਲਖ ਨੇ ’ਵਰਸਿਟੀ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਦਾ ਸੰਦੇਸ਼ ਪੜਿ੍ਹਆ। ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਮਾਣਮਤੀ ਪ੍ਰਾਪਤੀ ’ਵਰਸਿਟੀ ਵਿਖੇ ਉੱਚ ਸਿੱਖਿਆ ਪ੍ਰਾਪਤ ਤੇ ਤਜ਼ਰਬੇਕਾਰ ਫੈਕਲਟੀ, ਵਧੀਆ ਸਿੱਖਿਆ ਤੇ ਖੋਜ਼ ਸਹੂਲਤਾਂ, ਸਿੱਖਿਆ ਦਾ ਉਚੇਰਾ ਮਿਆਰ ਅਤੇ ਚੰਗੇਰੀ ਵਿਗਿਆਨਕ ਸੋਚ ਦੀ ਤਰਜਮਾਨੀ ਕਰਦੀ ਹੈ। ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ, ਇੰਜ਼. ਸੁਖਵਿੰਦਰ ਸਿੰਘ ਜ. ਸਕੱਤਰ ਨੇ ’ਵਰਸਿਟੀ ਦੇ ਸਮੂਹ ਫੈਕਲਟੀ ਮੈਬਰਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।