Balwant Gargi - Sach Kahoon Punjabi
ਪੰਜਾਬੀ ਨਾਟਕ ਤੇ ਰੰਗਮੰਚ ਦੀ ਜਾਨ ਬਲਵੰਤ ਗਾਰਗੀ
ਪੰਜਾਬੀ ਨਾਟਕ ਤੇ ਰੰਗਮੰਚ ਦੀ ਜਾਨ ਬਲਵੰਤ ਗਾਰਗੀ
ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਜਦ ਵੀ ਨਾਟਕ ਤੇ ਰੰਗਮੰਚ ਦਾ ਜ਼ਿਕਰ ਹੋਵੇ ਬਲਵੰਤ ਗਾਰਗੀ ਦੀ ਚਰਚਾ ਨਾ ਹੋਵੇ ਇਹ ਕਦੇ ਹੋ ਹੀ ਨਹੀਂ ਸਕਦਾ। ਪੰਜਾਬੀ ਨਾਟਕ ਤੇ ਰੰਗਮੰਚ ਨਾਲ ਰੂਹ ਤੋਂ ਜੁੜਿਆ ਇਨਸਾਨ ਰੇਤਲੇ ਟਿੱਬਿਆਂ ਤੋਂ ਵਿਦੇਸ਼ਾਂ ਤੱਕ ਪੰਜਾਬੀ ਨਾਟਕ ਤੇ ਰੰਗਮੰਚ ਦੀ ਪਹਿਚਾਣ ਲੈ ਕੇ ਜਾਣ ਵਾਲਾ ਬਲਵੰਤ ਗਾਰਗੀ ਹੀ ਹੈ।
ਬਲਵੰਤ ਗਾਰਗੀ ਦਾ ਜਨਮ 4 ਦਸੰਬਰ 1916 ਨੂੰ ਸਹਿਣਾ (ਜ਼ਿਲ੍ਹਾ ਬਠਿੰਡਾ) ਵਿਖੇ ਲਾਲਾ ਸ਼ਿਵ ਚੰਦ ਅਤੇ ਪੁੰਨੀ ਦੇ ਘਰ ਹੋਇਆ।
ਬਲਵੰਤ ਗਾਰਗੀ ਆਪਣੇ ਬਚਪਨ ਦੀਆਂ ਗੱਲਾਂ ਕਰਦਿਆਂ ਲਿਖਦਾ ਹੈ ਕਿ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰਦੁਆਰਾ ਸਾਹਿਬ ਪੜ੍ਹਨ ਭੇਜ ਦਿੱਤਾ। ਅਸੀਂ ਦੋ ਦਿਨ ਖੇਡਦੇ ਰਹੇ।
ਕੋਈ ਮਾਸਟਰ ਨਹੀਂ ਆਇਆ। ਇੱਕ ਦਿਨ ਰੌਲਾ ਪੈ ਗਿਆ, ਬਾਬਾ ਜੀ ਆ ਗਏ। ਨੀਲਾ ਬਾਣਾ ਪਾਈ ਘੋੜੇ ’ਤੇ ਚੜ੍ਹੇ ਬਾਬਾ ਜੀ ਨੇ ਮੈਨੂੰ ਪੁੱਛਿਆ, ਇੱਥੇ ਖੇਡਣ ਆਇਆਂ? ਆਖਿਆ, ਨਹੀਂ ਜੀ! ਇੱਥੇ ਪੜ੍ਹਦਾ ਹਾਂ। ਆਖਣ ਲੱਗੇ, ਜੇ ਪੜ੍ਹਦਾ ਏਂ ਤਾਂ ਫੇਰ ਸਬਕ ਸੁਣਾ। ਅੱਗੋਂ ਆਖਿਆ, ਸਬਕ ਤਾਂ ਤੁਸੀਂ ਅਜੇ ਪੜ੍ਹਾਇਆ ਹੀ ਨਹੀਂ। ਘੋੜੇ ’ਤੇ ਚੜ੍ਹੇ-ਚੜ੍ਹਾਇਆਂ ਹੱਥ ਫੜੇ ਨੇਜੇ ਨਾਲ ਭੋਇੰ ’ਤੇ ਪਹਿਲੋਂ ਏਕਾ ਵਾਹਿਆ ਫੇਰ ਉੁਚੀ ਛਤਰੀ ਵਾਲਾ ਊੜਾ ਤੇ ਆਖਣ ਲੱਗੇ, ਆਖ ਇੱਕ ਓਅੰਕਾਰ! ਇਹ ਤੇਰਾ ਪਹਿਲਾ ਸਬਕ ਏ। ਗਾਰਗੀ ਦੱਸਦਾ ਹੈ ਕਿ ਇਹ ਸਬਕ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਸਬਕ ਹੋ ਨਿੱਬੜਿਆ। ਬਾਕੀ ਦਾ ਸਾਰਾ ਕੁਝ ਮੈਂ ਇਨ੍ਹਾਂ ਦੋ ਸਬਕਾਂ ਦੇ ਵਿੱਚ ਰਹਿ ਕੇ ਹੀ ਕੀਤਾ।
ਗਾਰਗੀ ਨੇ ਮੁੱਢਲੀ ਵਿੱਦਿਆ ਪਿੰਡੋਂ ਹਾਸਲ ਕਰਕੇ ਦਸਵੀਂ ਤੱਕ ਦੀ ਪੜ੍ਹਾਈ ਬਠਿੰਡੇ ਦੇ ਹਾਈ ਸਕੂਲ ਤੋਂ ਕੀਤੀ। ਬੀ. ਏ. ਦਾ ਇਮਤਿਹਾਨ 1936 ਵਿੱਚ ਲਾਹੌਰ ਤੋਂ ਪਾਸ ਕੀਤਾ। ਫੋਰਮੈਨ ਕਿ੍ਰਸ਼ਚੀਅਨ ਕਾਲਜ ਲਾਹੌਰ ਤੋਂ 1938 ਵਿੱਚ ਪੁਲੀਟੀਕਲ ਸਾਇੰਸ ਦੀ ਐੱਮ. ਏ. ਅਤੇ ਡੀ. ਏ. ਵੀ. ਕਾਲਜ ਤੋਂ 1941 ਵਿੱਚ ਅੰਗਰੇਜ਼ੀ ਦੀ ਐੱਮ.ਏ. ਪਾਸ ਕੀਤੀ। ਗਾਰਗੀ ਨੇ ਪਹਿਲਾਂ ਪਹਿਲ ਲਾਹੌਰ ਦੇ ਰੇਲਵੇ ਸਟੇਸ਼ਨ ’ਤੇ ਨੌਕਰੀ ਕੀਤੀ।
ਸਿਆਟਲ (ਅਮਰੀਕਾ) ਦੀ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿਖੇ 2 ਕੁ ਸਾਲ ਗਾਰਗੀ ਨੇ ਪ੍ਰੋਫ਼ੈਸਰ ਆਫ਼ ਡਰਾਮਾ ਵਜੋਂ ਕੰਮ ਕੀਤਾ, ਉੱਥੇ ਭਾਰਤੀ ਨਾਟਕ ਪੜ੍ਹਾਏ ਤੇ ਉਨ੍ਹਾਂ ਦਾ ਨਿਰਦੇਸ਼ਨ ਵੀ ਕੀਤਾ। ਕੁੱਝ ਸਮਾਂ ਦੂਰਦਰਸ਼ਨ ਤੇ ਆਕਾਸ਼ਵਾਣੀ ’ਤੇ ਪ੍ਰੋਫ਼ੈਸਰ ਅਮੈਰਿਟਸ ਵਜੋਂ ਵੀ ਯੋਗਦਾਨ ਦਿੱਤਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਸੰਸਥਾਪਕ ਦਾ ਕਾਰਜ ਵੀ ਨਿਭਾਇਆ।
ਸਾਹਿਤਕ ਸਫਰ ਦੀ ਗੱਲ ਕਰਦਿਆਂ ਬਲਵੰਤ ਗਾਰਗੀ ਦਾ ਇਹ ਪੱਖ ਵੀ ਆਉਂਦਾ ਹੈ ਕਿ ਉਨ੍ਹਾਂ ਨੇ ਸ਼ੁਰੂ-ਸ਼ੁਰੂ ਵਿੱਚ ਕਵਿਤਾ ’ਤੇ ਵੀ ਕਲਮ ਚਲਾਈ ਸੀ ਪਰ ਉਹ ਰਚਨਾਵਾਂ ਪੰਜਾਬੀ ਵਿੱਚ ਨਹੀਂ ਸਨ। ਇੱਕ ਵਾਰ ਗਾਰਗੀ ਆਪਣੀਆਂ ਕਵਿਤਾਵਾਂ ਲੈ ਕੇ ਰਬਿੰਦਰ ਨਾਥ ਟੈਗੋਰ ਕੋਲ ਚਲਾ ਗਿਆ। ਮਿਲਣੀ ਦੌਰਾਨ ਟੈਗੋਰ ਨੇ ਗਾਰਗੀ ਨੂੰ ਦੋ ਗੱਲਾਂ ਕਹੀਆਂ ਇੱਕ ਤਾਂ ਇਹ ਕਿ ਕਵਿਤਾ ਦੀ ਥਾਂ ਗਲਪ ਲਿਖੋ, ਦੂਜਾ ਆਪਣੀ ਮਾਂ-ਬੋਲੀ ਵਿੱਚ ਹੀ ਲਿਖੋ।
ਟੈਗੋਰ ਨੇ ਕਿਹਾ ਕਿ ਲੇਖਕ ਦੇ ਅੰਦਰ ਸੁਹਿਰਦਤਾ ਉਦੋਂ ਹੀ ਰਹਿੰਦੀ ਹੈ ਅਤੇ ਪ੍ਰਫੁਲਤ ਹੁੰਦੀ ਹੈ ਜਦੋਂ ਉਹ ਆਪਣੇ ਬਚਪਨ ਦੀ ਬੋਲੀ ਵਿੱਚ ਲਿਖਦਾ ਤੇ ਸੋਚਦਾ ਹੈ। ਟੈਗੋਰ ਨਾਲ ਇਸ ਮਿਲਣੀ ਤੋਂ ਬਾਅਦ ਗਾਰਗੀ ਪੂਰੀ ਤਰ੍ਹਾਂ ਆਪਣੀ ਮਾਂ-ਬੋਲੀ ਨੂੰ ਸਮਰਪਿਤ ਹੋ ਗਿਆ। ਗਾਰਗੀ ਨੇ ਆਪਣਾ ਸਾਹਿਤਕ ਸਫਰ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਦੇ ਤੌਰ ’ਤੇ ਅਰੰਭ ਕਰਦਿਆਂ ਅਖੀਰ ਤੱਕ ਰੰਗਮੰਚ ਨਾਲ ਵਿਚਰਦਿਆਂ ਬਾਖੂਬ ਨਿਭਾਇਆ।
ਮੁੱਢਲੇ ਦੌਰ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ (ਜਿਸ ਨੂੰ ਗਾਰਗੀ ਦੇ ਨਾਟਕਾਂ ਦੀ ਜਨਮਦਾਤੀ ਧਰਤੀ ਮੰਨਿਆ ਗਿਆ) ਬਲਵੰਤ ਗਾਰਗੀ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਤ ਹੋਣੀ ਸ਼ੁਰੂ ਹੋਈ।
ਉਸ ਨੇ ਰੇਡੀਉ ਅਤੇ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿਚ ਅਮਰੀਕਾ ਜਾ ਕੇ ਸੀਐਟਲ ਵਿਚ ਥੀਏਟਰ ਦੇ ਅਧਿਆਪਕ ਰਹੇ। ਉੱਥੇ ਹੀ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ ਜੋ ਕਿ ਜ਼ਿੰਦਗੀ ਭਰ ਲਈ ਤਾਂ ਨਿਭ ਨਹੀਂ ਸਕਿਆ।
ਗਾਰਗੀ ਦਾ ਨਾਵਲ ‘ਕੱਕਾ ਰੱਤਾ’ ਤੇ ਨਾਟਕ ‘ਲੋਹਾ ਕੁੱਟ’ 1944 ’ਚ ਪ੍ਰਕਾਸ਼ਿਤ ਹੋਏ। ਆਪਣੇ ਇਸੇ ਪਹਿਲੇ ਸਫ਼ਲ ਨਾਟਕ ਨਾਲ ਹੀ ਗਾਰਗੀ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿੱਚ ਅਪਣੀ ਵਿਸ਼ੇਸ਼ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਤੋਂ ਬਾਅਦ ਉਨ੍ਹਾਂ ਦੇ ਬਹੁਤ ਪ੍ਰਸਿੱਧ ਨਾਟਕ ਪ੍ਰਕਾਸ਼ਿਤ ਹੋਏ
ਪੰਜਾਬੀ ਵਾਰਤਕ ਵਿੱਚ ਰੇਖਾ-ਚਿੱਤਰਾਂ ਦਾ ਮੁੱਢ ਬੰਨ੍ਹਣ ਦਾ ਸਿਹਰਾ ਵੀ ਗਾਰਗੀ ਦੀ ਕਲਮ ਹਿੱਸੇ ਹੀ ਆਇਆ। ‘ਨਿੰਮ ਦੇ ਪੱਤੇ’ ਰੇਖਾ-ਚਿੱਤਰ ਨਾਲ ਗਾਰਗੀ ਨੇ ਆਪਣੇ ਵਾਰਤਕ ਜੀਵਨ ਦੀ ਸ਼ੁਰੂਆਤ ਕੀਤੀ।
ਜਿੱਥੇ ਉਸ ਨੇ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਅਤੇ ਬਾਹਰਲੀਆਂ ਯੂਨੀਵਰਸਟੀਆਂ ’ਚ ਰੰਗ-ਮੰਚ ਦਾ ਅਧਿਆਪਨ ਕੀਤਾ, ਉੱਥੇ ਉਸ ਨੇ ਬਾਹਰਲੇ ਦੇਸ਼ਾਂ ਪੋਲੈਂਡ, ਫ਼ਰਾਂਸ, ਅਮਰੀਕਾ ਅਤੇ ਇੰਗਲੈਂਡ ਆਦਿ ਵਿੱਚ ਜਾ ਕੇ ਉੱਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਵੀ ਕੀਤਾ।
ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦਾ ਚੰਗਾ ਜਾਣਕਾਰ ਸੀ। ਉਸ ਨੇ ਪੇਂਡੂ ਜਨ-ਜੀਵਨ ਅਤੇ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ। ਬਲਵੰਤ ਗਾਰਗੀ ਨੇ ਪ੍ਰਗਤੀਵਾਦੀ, ਸੁਧਾਰਵਾਦੀ, ਰੋਮਾਂਟਿਕ, ਯਥਾਰਥਕ, ਦੁਖਾਂਤਕ, ਮਨੋਵਿਗਿਆਨਕ, ਇਤਿਹਾਸਕ, ਸਮਾਜਿਕ ਆਦਿ ਹਰ ਤਰ੍ਹਾਂ ਦੇ ਨਾਟਕਾਂ ਦੀ ਸਿਰਜਣਾ ਕਰ ਕੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਅਮੀਰ ਕੀਤਾ।ਰੰਗਮੰਚ ਉੱਤੇ ਸਫਲਤਾ ਨਾਲ ਨਾਟਕ ਨੂੰ ਨਿਭਾਉਣ ਦੀ ਕਲਾ ਗਾਰਗੀ ਦੇ ਹਿੱਸੇ ਹੀ ਆਈ।
ਆਲ ਇੰਡੀਆ ਰੇਡੀਓ ਦੇ ਨਾਟ-ਮੁਕਾਬਲੇ ਵਿੱਚ ਗਾਰਗੀ ਦੇ ਇਕਾਂਗੀ ‘ਪੱਤਣ ਦੀ ਬੇੜੀ’ ਨੂੰ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਮਾਣ ਵੀ ਮਿਲਿਆ।
ਨਾਟਕ ਦੇ ਖੇਤਰ ਵਿਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬਲਵੰਤ ਗਾਰਗੀ ਨੂੰ ਸਨਮਾਨਿਤ ਕੀਤਾ ਗਿਆ ਅਤੇ 1962 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਬਲਵੰਤ ਗਾਰਗੀ ਨੂੰ ਰੰਗਮੰਚ ਪੁਸਤਕ ਲਿਖਣ ’ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ।
22 ਅਪਰੈਲ 2003 ਨੂੰ ਬਲਵੰਤ ਗਾਰਗੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਪੰਜਾਬੀ ਸਾਹਿਤ ਵਿੱਚ ਨਾਟਕ ਤੇ ਰੰਗਮੰਚ ਦੀ ਗੱਲ ਕਰਦਿਆਂ ਬਲਵੰਤ ਗਾਰਗੀ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ।
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਾਂ ਸਿੰਘ ਵਾਲਾ (ਫਿਰੋਜ਼ਪੁਰ)
ਸ. ਸੁਖਚੈਨ ਸਿੰਘ ਕੁਰੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇਸੇ ਸਾਲ (2017 ) ਦੇ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਮੈਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਚੰਡੀਗੜ੍ਹ ਵਿਖੇ ਨਵ-ਨਿਯੁਕਤ ਪੀਸੀਐੱਸ ਅਫ਼ਸਰਾਂ ਨੂੰ ਲੈਕਚਰ ਦੇ ਕੇ ਹਾਲ ‘ਚੋਂ ਬਾਹਰ ਆਇਆ ਤਾਂ ਮੇਰੇ ਪਿੱਛੇ ਇੱਕ ਬਾਊ ਜੀ ਆ ਗਏ ਉਨ੍ਹਾਂ ਆਪਣੀ ਪਛਾਣ ਪਰੇਸ਼ ਗਾਰਗੀ ਦੱਸੀ ਤੇ ਆਖਣ ਲੱਗੇ, ”ਮੈਂ ਸ੍ਰੀ ਬਲਵੰਤ ਗਾਰਗੀ ਜੀ ਦਾ ਭਤੀਜਾ ਹਾਂ, ਹੁਣੇ ਤੁਸੀਂ ਸਾਨੂੰ ਲੈਕਚਰ ਦਿੱਤਾ ਐ, ਮੈਂ 2015 ਦਾ ਪੀਸੀਐੱਸ ਅਫ਼ਸਰ ਆਂ, ਮੈਨੂੰ ਖੁਸ਼ੀ ਐ ਕਿ ਤੁਸੀਂ ਮੇਰੇ ਤਾਇਆ ਜੀ ਬਾਰੇ ਕਿਤਾਬ ‘ਇੱਕ ਸੀ ਗਾਰਗੀ’ ਸੰਪਾਦਿਤ ਕੀਤੀ ਸੀ,ਉਹ ਕਿਤਾਬ ਮੇਰੇ ਕੋਲ ਹੈਗੀ ਐ”
ਗਾਰਗੀ ਜੀ ਦੇ ਭਤੀਜੇ ਦਾ ਇਉਂ ਅਚਾਨਕ ਮਿਲ ਜਾਣਾ ਮੈਨੂੰ ਸੱਚਮੁੱਚ ਦੀ ਖੁਸ਼ੀ ਦੇਣ ਵਾਲਾ ਸੀ ਖੜ੍ਹੇ- ਖੜ੍ਹੇ ਹੀ ਪਰੇਸ਼ ਗਾਰਗੀ ਨੇ ਦੱਸਿਆ ਕਿ 30 ਮਈ ਨੂੰ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਗਾਰਗੀ ਜੀ ਦੀ ਯਾਦ ‘ਚ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ ਕਰਵਾ ਦਿੱਤੀ ਹੈ, ਇਹ ਸਾਡੇ ਸਭਨਾਂ ਲਈ ਮਾਣ ਮੱਤੀ ਗੱਲ ਹੈ ਉਨ੍ਹਾਂ ਮੇਰਾ ਫੋਨ ਨੰਬਰ ਲੈ ਕੇ ਸੇਵ ਕੀਤਾ ਤੇ ਝੱਟ ‘ਚ ਹੀ ਡਾਕ ਟਿਕਟ ਜਾਰੀ ਕਰਨ ਵਾਲੇ ਸਮਾਰੋਹ ਦੀਆਂ ਕੁਝ ਝਲਕਾਂ ਵਟਸਐਪ ਕਰ ਦਿੱਤੀਆਂ ਕਿਰਨ ਖੇਰ ਨੇ ਮਾਣ ਨਾਲ ਆਪਣੇ ਭਾਸ਼ਣ ‘ਚ ਕਿਹਾ ਕਿ ਮੈਂ ਗਾਰਗੀ ਜੀ ਨਾਲ ਨਾਟਕ ਕੀਤੇ,ਉਨ੍ਹਾਂ ਦੀ ਵਿਦਿਆਰਥਣ ਰਹੀ ਹਾਂ, ਉਹ ਮੇਰੇ ਮੁੱਢਲੇ ਪ੍ਰੇਰਣਾਸਰੋਤ ਸਨ ਡਾਕ ਟਿਕਟ ਜਾਰੀ ਕਰਨ ਵਾਲਾ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਇਆ ਇਸ ਮੌਕੇ ਗਾਰਗੀ ਜੀ ਦੇ ਨਾਟਕ ਵੀ ਖੇਡੇ ਗਏ ਇਹ ਝਲਕਾਂ ਦੇਖਦਾ ਮੈਂ ਪ੍ਰਸੰਨ ਹੋ ਰਿਹਾ ਸਾਂ ਕਿ ਮੇਰੇ ਚਹੇਤੇ ਲੇਖਕ ਬਲਵੰਤ ਗਾਰਗੀ ਜੀ ਦੀ ਯਾਦ ‘ਚ ਕੋਈ ਨਿੱਗਰ ਉਪਰਾਲਾ ਹੋਇਆ ਹੈ, ਸ਼ੁੱਭ ਸ਼ਗਨ ਹੈ ਇਹ
ਮੈਂ ਇਹ ਵੀ ਕਦੀ ਨਹੀਂ ਸੀ ਸੋਚਿਆ ਕਿ ਕਦੇ ਗਾਰਗੀ ਜੀ ਦਾ ਕੋਈ ਸਕਾ ਸੋਧਰ ਮੈਨੂੰ ਇੰਜ ਮਿਲ ਪਵੇਗਾ ਪਰੇਸ਼ ਦੀ ਮਿਲਣੀ ‘ਚ ਅਪਣੱਤ ਤੇ ਨਿੱਘ ਸੀ ਪਰੇਸ਼ ਦੇ ਪਿਤਾ ਸ੍ਰੀ ਰਾਮ ਨਾਥ ਗਾਰਗੀ ਜੀ ਦੇ ਛੋਟੇ ਭਰਾ ਸਨ ਮੈਨੂੰ ਯਾਦ ਆਇਆ ਕਿ ਗਾਰਗੀ ਨੇ ਆਪਣੀ ਪੁਸਤਕ ‘ਕਾਸ਼ਨੀ ਵਿਹੜਾ’ ‘ਚ ਰਾਮ ਨਾਥ ਦੀ ਮੌਤ ‘ਤੇ ਆਪਣੀ ਬਠਿੰਡਾ ਫੇਰੀ ਸਮੇਂ ਘਰ ਦੇ ਸੋਗੀ ਦ੍ਰਿਸ਼ ਨੂੰ ਬੜੀ ਕਲਾਤਮਿਕਤਾ ਨਾਲ ਇਉਂ ਚਿਤਰਿਆ ਸੀ, ਮੈਂ ਆਪਣੇ ਟੀਵੀ ਸੀਰੀਅਲ ਦੀ ਸ਼ੂਟਿੰਗ ਕਰ ਰਿਹਾ ਸਾਂ, ਜਦੋਂ ਖ਼ਬਰ ਮਿਲੀ ਕਿ ਮੇਰੇ ਛੋਟੇ ਭਰਾ ਰਾਮ ਨਾਥ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਿਆ ਮੈਂ ਸ਼ਟਿੰਗ ਵਿੱਚੇ ਛੱਡ ਕੇ ਉਸੇ ਵੇਲੇ ਬਠਿੰਡੇ ਚਲਾ ਗਿਆ ਫਿਲਮ ਗਲੈਮਰ ਛੱਡ ਕੇ ਮੈਂ ਰਾਖ ਦੀ ਢੇਰੀ ਦੀ ਦੁਨੀਆਂ ‘ਚ ਆ ਗਿਆ ਮਨੁੱਖ ਦੀ ਅੰਤਮ ਸੱਚਾਈ ਚੌਦਾਂ ਦਿਨ ਦਾ ਸੋਗ, ਦੂਰ ਨੇੜ ਦੇ ਸਭ ਰਿਸ਼ਤੇਦਾਰ ਮਕਾਣੇ ਆਏ ਤੀਵੀਆਂ ਗਲੀ ਦੇ ਮੋੜ ‘ਤੇ ਛਾਤੀਆਂ ਪਿੱਟ ਕੇ ਧਾਹਾਂ ਮਾਰਦੀਆਂ ਘਰ ਵਿੱਚ ਦਾਖਲ ਹੋਈਆਂ ਉੱਚੀ-ਉੱਚੀ ਵੈਣ ਪਾਉਂਦੀਆਂ ਤੇ ਆਪਣੇ ਰਿਸ਼ਤੇ ਤੇ ਸਾਕ ਦਾ ਐਲਾਨ ਕਰਦੀਆਂ,ਭੁੱਬਾਂ ਮਾਰਦੀਆਂ ਗਲੇ ਮਿਲ ਕੇ ਰੋਈਆਂ
ਸਾਡੀ ਬਰਾਦਰੀ ਦੀ ਮਰਾਸਣ ਨੇ, ਜਿਸਦੇ ਅਗਲੇ ਦੋ ਦੰਦ ਟੁੱਟੇ ਹੋਏ ਸਨ, ਵਿਹੜੇ ‘ਚ ਖੜ੍ਹੀ ਹੋ ਕੇ ਸਿਆਪਾ ਕਰਵਾਇਆ ਕੰਵਾਰੀਆਂ ਕੁੜੀਆਂ ਨੂੰ ਇਜਾਜ਼ਤ ਨਹੀਂ ਸੀ ਇਸ ਵਿੱਚ ਸ਼ਾਮਲ ਹੋਣ ਦੀ ਤੀਵੀਆਂ ਕਾਲੇ ਘੱਗਰੇ ਪਾਈ ਘੇਰੇ ‘ਚ ਖੜ੍ਹੀਆਂ ਸਨ ਤੇ ਮਰਾਸਣ ਵਿਚਕਾਰ ਖੜ੍ਹੀ ਸਿਆਪੇ ਦੇ ਅਸੂਲਾਂ ਮੁਤਾਬਕ ਹੁਕਮ ਦੇ ਰਹੀ ਸੀ ਤੀਵੀਆਂ ਨੇ ਚਿੱਟੇ ਦੁਪੱਟੇ ਲਾਹ ਕੇ ਸੁੱਟ ਦਿੱਤੇ ਤੇ ਗੁੱਤਾਂ ਖੋਲ੍ਹ ਲਈਆਂ ਮਰਾਸਣ ਦੇ ਇਸ਼ਾਰੇ ‘ਤੇ ਵੈਣ ਪਾਉਂਦੀਆਂ ਹੋਈਆਂ ਉਹ ਇਸ ਭਿਆਨਕ ਸਮੂਹ ਰੁਦਨ ਦੀ ਚਾਲ, ਕਦੇ ਤਿੱਖੀ, ਕਦੇ ਮੱਧਮ ਤੇ ਕਦੇ ਅਚਾਨਕ ਉੱਚੀ ਕਰਦੀਆਂ ਉਨ੍ਹਾਂ ਨੇ ਛਾਤੀਆਂ ਪਿੱਟੀਆਂ, ਦੁਹੱਥੜਾਂ ਮਾਰੀਆਂ, ਗੱਲ੍ਹਾਂ ਝਾੜੀਆਂ ਤੇ ਸਿਰਾਂ ਦੇ ਵਾਲ ਖੋਹਦੀਆਂ ਹੋਈਆਂ ਨੇ ਕੂਕਾਂ ਮਾਰੀਆਂ
ਜਦ ਉਹ ਰੋ ਚੁੱਕੀਆਂ ਤਾਂ ਦੂਜੇ ਕਮਰੇ ‘ਚ ਭੁੰਜੇ ਬੈਠ ਕੇ ਰਾਮ ਨਾਥ ਦੀ ਮੌਤ ਦੀਆਂ ਗੱਲਾਂ ਕਰਨ ਲੱਗੀਆਂ,ਰਾਮ ਨਾਥ ਦੀਆਂ ਛੇਕੜਲੀਆਂ ਘੜੀਆਂ ਦੀਆਂ ਗੱਲਾਂ ਵਿਚਾਰਾ ਛੋਟੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ, ਟੈਲੀਫੋਨ ‘ਤੇ ਹੁਕਮ ਦੇ ਰਿਹਾ ਸੀ ਬੈਂਡ ਵਾਜੇ ਵਾਲੇ ਨੂੰ ਕਿ ਜਰਨੈਲੀ ਬੈਂਡ ਪਟਿਆਲੇ ਤੋਂ ਆਵੇ ਉਸ ਵੇਲੇ ਉਸਦੀ ਛਾਤੀ ਦੇ ਖੱਬੇ ਪਾਸੇ ਚੀਸ ਉੱਠੀ ਤੇ ਟੈਲੀਫੋਨ ਦਾ ਚੋਗਾ ਹੱਥੋਂ ਡਿੱਗ ਪਿਆ ਉਸਨੂੰ ਸਟਰੈਚਰ ‘ਤੇ ਪਾ ਕੇ ਡਾਕਟਰ ਮੋਹਨ ਲਾਲ ਦੇ ਹਸਪਤਾਲ ਲਿਜਾਣ ਲੱਗੇ ਤਾਂ ਉਸ ਜ਼ਿੱਦ ਕੀਤੀ ਕਿ ਉਹ ਤੁਰ ਕੇ ਜਾਵੇਗਾ ਬਸ! ਇਹ ਜ਼ਿੱਦ ਹੀ ਲੈ ਬੈਠੀ ਉਸਨੂੰ ਸਭ ਕੁਝ ਤੁਰ ਗਿਆ ਉਸਦੇ ਨਾਲ ਹੀ, ਸ਼ਾਦੀ ਦੀਆਂ ਤਿਆਰੀਆਂ, ਸਿਹਰੇ, ਫੁੱਲਾਂ ਦੇ ਹਾਰ ਤੇ ਬੈਂਡ ਵਾਜੇ, ਸਭ ਕੁਝ, ਮੌਤ ਅੱਗੇ ਕੀਹਦਾ ਹੈ ਜ਼ੋਰ ਭਾਈ?
ਇੱਕ ਦਿਨ, ਪਰੇਸ਼ ਗਾਰਗੀ ਨੇ ਫੋਨ ‘ਤੇ ਇੱਕ ਹੋਰ ਖੁਸ਼ਖ਼ਬਰੀ ਸਾਂਝੀ ਕੀਤੀ ਕਿ ਪੰਜਾਬ ਯੂਨੀਵਰਸਿਟੀ ‘ਚ ਗਾਰਗੀ ਜੀ ਜਿਹੜੇ ਘਰ ਡਬਲਿਊ-11 ‘ਚ ਰਹਿੰਦੇ ਰਹੇ, ਉਸ ਘਰ ਨੂੰ ਇੱਕ ਵਿਲੱਖਣ ਥਿਏਟਰ  ਮਿਊਜ਼ਿਅਮ ਦੇ ਰੂਪ ‘ਚ ਸੰਭਾਲਿਆ ਜਾ ਰਿਹਾ ਹੈ ਉਥੇ ਸਿਰਫ਼ ਗਾਰਗੀ ਜੀ ਦੀਆਂ ਤਸਵੀਰਾਂ ਜਾਂ ਕਿਤਾਬਾਂ ਦੀ ਪ੍ਰਦਰਸ਼ਨੀ ਹੀ ਨਹੀਂ ਹੋਵੇਗੀ ਸਗੋਂ ਨਾਟਕ ਦੀ ਤਕਨੀਕ,ਗਾਰਗੀ ਦੀਆਂ ਨਾਟ-ਜੁਗਤਾਂ ਨੂੰ ਨਾਟ-ਵਿਦਿਆਰਥੀ, ਖੋਜਾਰਥੀ ਤੇ ਕਲਾਕਾਰ ਨੇੜਿਓਂ ਸਮਝ ਸਕਣਗੇ ਤੇ ਉਥੇ ਖੋਜਾਂ ਕਰਨਗੇ ਇਸ ਨੇਕ ਕਾਰਜ ਲਈ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰੁਣ ਕੁਮਾਰ ਗਰੋਵਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਉਪਰਾਲੇ ਕਰਨ ਲੱਗੀਆਂ ਹੋਈਆਂ ਹਨ ਪਰੇਸ਼ ਜੀ ਤੋਂ ਇਹ ਜਾਣ ਕੇ ਮੈਨੂੰ ਯਾਦ ਆਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਗਾਰਗੀ ਜੀ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਹੋਈ ਸੀ ਸਦਾ ਲਈ ਰਹਿਣ ਵਾਸਤੇ ਯੂਨੀਵਰਸਟੀ ‘ਚ ਘਰ ਨੰਬਰ (ਸੀ-2) ਤੇ ਇੱਕ ਸਹਾਇਕ ਵੀ ਦਿੱਤਾ ਹੋਇਆ ਸੀ, ਜੋ ਉਨ੍ਹਾਂ ਦੇ ਲੇਖਣ ਕਾਰਜ ‘ਚ ਉਨ੍ਹਾਂ ਦੀ ਸਹਾਇਤਾ ਕਰੇ ਚਾਹੇ ਉਹ ਟਾਈਪ ਕਰਵਾਉਣ ਜਾਂ ਡਿਕਟੇਟ ਕਰਵਾਉਣ, (ਅਜਿਹੀ ਸੁਵਿਧਾ ਪੰਜਾਬੀ ਦੇ ਉੱਘੇ ਵਿਦਵਾਨ ਲੇਖਕ ਪ੍ਰੋ. ਕਿਰਪਾਲ ਸਿੰਘ ਕਸੇਲ ਨੂੰ ਵੀ ਮਿਲੀ ਹੋਈ ਸੀ ਯੂਨੀਵਰਸਿਟੀ ਨੇ ਸ਼ਿਵ ਬਟਾਲਵੀ ਦੇ ਸਪੁੱਤਰ ਮਿਹਰਬਾਨ ਬਟਾਲਵੀ ਨੂੰ ਕਸੇਲ ਜੀ ਦਾ ਸਹਾਇਕ ਲਾਇਆ ਸੀ, ਜੋ ਉਨ੍ਹੀਂ ਦਿਨੀਂ ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ‘ਚ ਕਾਰਜਸ਼ੀਲ ਸੀ)
ਬਠਿੰਡਾ ਦੇ ਰੋਜ਼ ਗਾਰਡਨ ‘ਚ ਬਲਵੰਤ ਗਾਰਗੀ ਓਪਨ ਏਅਰ ਥਿਏਟਰ ਦੀ ਸਥਾਪਨਾ ਨਾਲ ਹੁਣ ਉੱਥੇ ਹਮੇਸ਼ਾ ਰੌਣਕ ਲੱਗੀ ਰਹਿੰਦੀ ਹੈ  ਹਫ਼ਤਾ ਭਰ ਨਾਟਕ ਮੇਲੇ ਹੁੰਦੇ ਰਹਿੰਦੇ ਹਨ ਨਾਟਿਯਮ ਜੈਤੋ ਵੱਲੋਂ ਇਹ ਉਪਰਾਲਾ ਕੀਤਾ ਗਿਆ  ਦਿੱਲੀ ਸੰਗੀਤ ਨਾਟਕ ਪਟਿਆਲਿਓਂ ਬਠਿੰਡੇ ਬਲਵੰਤ ਗਾਰਗੀ ਓਪਨ ਏਅਰ ਥਿਏਟਰ ‘ਚ ਪਧਾਰੇ
ਗਾਰਗੀ ਜੀ ਦਾ ‘ਹੀਰ ਰਾਝਾਂ’ ਖੇਡਿਆ ਗਿਆ ਹੋਰ ਤਾਂ ਹੋਰ ਗਾਰਗੀ ਜੀ ਦੇ ਪਿੰਡ ਸ਼ਹਿਣੇ ਤੋਂ ਪੰਚ-ਸਰਪੰਚ ਤੇ ਹੋਰ ਪਤਵੰਤੇ ਬਸ ਭਰਕੇ ਨਾਟਕ ਵੇਖਣ ਆਏ ਤੇ ਇਹ ਵੀ ਵਾਅਦਾ ਕਰਕੇ ਗਏ ਕਿ ਪਿੰਡ ਵਾਲੇ ਥਾਂ ਦੇਣ ਨੂੰ ਤਿਆਰ ਨੇ, ਚੰਗਾ ਹੋਵੇ ਜੇ ਗਾਰਗੀ ਜੀ ਦੀ ਕੋਈ ਯਾਦਗਾਰ ਉੱਥੇ ਸਥਾਪਤ ਕੀਤੀ ਜਾਵੇ  ਚਾਹੇ ਪੁਰਾਣੇ ਖੰਡਰਨੁਮਾ ਸਥਾਨ ਨੂੰ ਹੀ ਕਿਉਂ ਨਾ ਸੰਵਾਰ ਲਿਆ ਜਾਵੇ ਦਿੱਲੀ ਵਾਲੀ ਟੀਮ ਸਮੇਤ ਗਾਰਗੀ ਜੀ ਦੀ ਭਤੀਜੀ ਅਮਿਤਾ ਮੋਹਨ (ਰਾਮ ਨਾਥ ਦੀ ਪੁੱਤਰੀ) ਸ਼ਹਿਣੇ ਗਏ ਤੇ ਉਸ ਸਥਾਨ ਦਾ ਜਾਇਜ਼ਾ ਲਿਆ ਪਿੰਡ ਵਾਲਿਆਂ ਨੇ ਸਾਰੀ ਟੀਮ ਤੇ ਅਮਿਤਾ ਦਾ ਦਿਲੋਂ ਮਾਣ ਸਨਮਾਨ ਕੀਤਾ
2003 ‘ਚ ਗਾਰਗੀ ਬਾਰੇ ਸੰਪਾਦਤ ਮੇਰੀ ਪੁਸਤਕ ‘ਇੱਕ ਸੀ ਗਾਰਗੀ’ ਦਾ ਤੀਜਾ ਐਡੀਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਛਾਪਿਆ ਹੈ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਨੇ ਐਮ.ਏ ਸਹਾਇਕ ਪੁਸਤਕਾਂ ‘ਚ ਸ਼ਾਮਲ ਕੀਤੀ ਸੀ ਆਪਣੀ ਨਵੀਂ ਪੁਸਤਕ ‘ਮੋਏ ਮਿੱਤਰਾਂ ਦਾ ਮੋਹ’ ਵਿੱਚ ਗਾਰਗੀ ਬਾਰੇ ਲਿਖ ਕੇ ਆਪਣੇ ਆਪ ਨੂੰ ਹੌਲ਼ਾ-ਹੌਲ਼ਾ ਹੋਇਆ ਮਹਿਸੂਸ ਕਰਦਾ ਹਾਂ
ਨਿੰਦਰ ਘੁਗਿਆਣਵੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।