Regret - Sach Kahoon Punjabi

ਪਛਤਾਵਾ
ਪਛਤਾਵਾ

ਇੱਕ ਵਾਰ ਦੀ ਗੱਲ ਹੈ, ਇੱਕ ਜੰਗਲ ਵਿੱਚ ਇੱਕ ਕਾਂ ਤੇ ਘੁੱਗੀ ਇੱਕੋ ਹੀ ਦਰੱਖਤ ’ਤੇ ਰਹਿੰਦੇ ਸਨ। ਪਰੰਤੂ ਕਾਂ ਬਹੁਤ ਸ਼ਰਾਰਤੀ ਅਤੇ ਘੁਮੰਡੀ ਸੀ ਅਤੇ ਘੁੱਗੀ ਦਾ ਸੁਭਾਅ ਸ਼ਾਂਤ ਸੀ। ਕਾਂ ਇੰਨਾ ਜ਼ਿਆਦਾ ਸ਼ਰਾਰਤੀ ਸੀ ਕਿ ਉਹ ਹਰੇਕ ਜਾਨਵਰ ਨੂੰ ਚੁੰਝਾਂ ਮਾਰ-ਮਾਰ ਕੇ ਤੰਗ ਕਰਦਾ ਸੀ। ਕਦੇ ਕਿਸੇ ਪੰਛੀ ਦੇ ਆਂਡੇ ਤੋੜ ਦਿੰਦਾ ਸੀ। ਉਸ ਕਾਂ ਨੂੰ ਆਪਣੇ ਵੱਡ-ਵਡੇਰਿਆਂ ਦੇ ਚਲਾਕ ਹੋਣ ਦਾ ਬਹੁਤ ਘੁਮੰਡ ਸੀ। ਪਰੰਤੂ ਉਸ ਦਰੱਖਤ ’ਤੇ ਜੋ ਘੁੱਗੀ ਰਹਿੰਦੀ ਸੀ, ਉਹ ਘੁੱਗੀ ਉਸ ਕਾਂ ’ਤੇ ਪੂਰੀ ਨਜ਼ਰ ਰੱਖਦੀ ਸੀ। ਪਰ ਉਸ ਨੇ ਕਦੇ ਵੀ ਕਾਂ ਨੂੰ ਕੁੱਝ ਨਹੀਂ ਕਿਹਾ। ਜਦੋਂ ਕਾਂ ਕੋਈ ਵੀ ਸ਼ਰਾਰਤ ਜਾਂ ਜ਼ੁਲਮ ਕਰਦਾ ਸੀ, ਤਾਂ ਉਹ ਘੁੱਗੀ ਆਪਣੀ ਚੁੰਝ ਵਿੱਚ ਇੱਕ ਰੋੜਾ ਚੁੱਕ ਕੇ ਲਿਆਉਂਦੀ ਤੇ ਆਪਣੇ ਦਰੱਖਤ ਦੇ ਕੋਲ ਹੀ ਲਿਆ ਕੇ ਰੱਖ ਦਿੰਦੀ।

ਇਸ ਤਰ੍ਹਾਂ ਕਾਫੀ ਸਮਾਂ ਚੱਲਦਾ ਰਿਹਾ, ਪਰੰਤੂ ਕਾਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸੀ ਆ ਰਿਹਾ। ਉਸਦੇ ਜ਼ੁਲਮ ਦਿਨੋ-ਦਿਨ ਵਧਦੇ ਜਾ ਰਹੇ ਸਨ। ਸਾਰੇ ਹੀ ਜੰਗਲ ਦੇ ਜਾਨਵਰ ਉਸ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ। ਸਾਰੇ ਜਾਨਵਰ ਉਸ ਕਾਂ ਦੇ ਜ਼ੁਲਮ ਨੂੰ ਰੋਕਣ ਲਈ ਨਵੀਆਂ-ਨਵੀਆਂ ਸਕੀਮਾਂ ਘੜਦੇ ਰਹਿੰਦੇ, ਪਰੰਤੂ ਕਾਂ ਅੱਗੇ ਕਿਸੇ ਦੀ ਇੱਕ ਨਾ ਚੱਲਦੀ। ਇਸੇ ਕਾਰਨ ਉਸ ਕਾਂ ਦੀਆਂ ਸ਼ਰਾਰਤਾਂ ਇੰਨੀਆਂ ਜਿਆਦਾ ਵਧ ਚੁੱਕੀਆਂ ਸਨ ਕਿ ਦਰੱਖਤ ਦੇ ਕੋਲ ਰੋੜਿਆਂ ਦਾ ਪੂਰਾ ਢੇਰ ਲੱਗ ਗਿਆ ਸੀ ਇਸ ਢੇਰ ਬਾਰੇ ਘੁੱਗੀ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਕਿਸ ਕਾਰਨ ਇਨ੍ਹਾਂ ਵੱਡਾ ਢੇਰ ਲੱਗਾ ਹੈ।

ਇੱਕ ਦਿਨ ਕਾਂ ਅਚਾਨਕ ਬਿਮਾਰ ਹੋ ਗਿਆ ਅਤੇ ਕਾਂ ਨੇ ਆਪਣੇ ਆਲ੍ਹਣੇ ਵਿਚੋਂ ਬਹੁਤ ਫਰਿਆਦ ਕੀਤੀ ਕਿ ਕੋਈ ਵੀ ਚੁੱਕ ਕੇ ਲੈ ਜਾਓ ਤੇ ਦਵਾਈ ਦਿਵਾ ਦਿਓ ਪਰੰਤੂ ਕਾਂ ਨੂੰ ਕੋਈ ਵੀ ਜਾਨਵਰ ਦਵਾਈ ਦਿਵਾੳੇੁਣ ਲਈ ਤਿਆਰ ਨਹੀਂ ਸੀ। ਕਿਸੇ ਨੇ ਵੀ ਉਸ ਦੀ ਮੱਦਦ ਨਹੀਂ ਕੀਤੀ। ਕੋਲ ਬੈਠੀ ਘੁੱਗੀ ਇਹ ਸਭ ਕੁੱਝ ਦੇਖ ਰਹੀ ਸੀ। ਕਾਂ ਦੀ ਹਾਲਤ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਸੀ ਪਰੰਤੂ ਕੋਈ ਵੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ।

ਕੁੱਝ ਦਿਨਾਂ ਬਾਅਦ ਕਾਂ ਆਪਣੇ ਆਲ੍ਹਣੇ ਵਿੱਚੋਂ ਬੇਹੋਸ਼ ਹੋ ਕੇ ਉਸੇ ਰੋੜਿਆਂ ਦੇ ਢੇਰ ਉੱਪਰ ਡਿੱਗ ਪਿਆ ਜੋ ਕਿ ਘੁੱਗੀ ਨੇ ਦਰੱਖਤ ਦੇ ਆਲੇ-ਦੁਆਲੇ ਲਾਇਆ ਸੀ। ਅਚਾਨਕ ਉਹ ਘੁੱਗੀ ਉਸ ਕਾਂ ਕੋਲ ਆਈ ਤੇ ਕਾਂ ਨੂੰ ਕਹਿਣ ਲੱਗੀ ਕਿ ਜੋ ਇਹ ਢੇਰ ਤੂੰ ਰੋੜਿਆਂ ਦਾ ਦੇਖ ਰਿਹਾ ਹੈਂ ਇਹ ਸਭ ਤੇਰੇ ਪਾਪ ਹਨ, ਜੋ ਤੂੰ ਦੂਸਰਿਆਂ ’ਤੇ ਕੀਤੇ ਹਨ। ਕਾਂ ਨੂੰ ਸਮਝ ਨਾ ਲੱਗੀ ਤੇ ਕਾਂ ਕਹਿਣ ਲੱਗਾ, ‘‘ਉਹ ਕਿਵੇਂ?’’ ਘੁੱਗੀ, ‘‘ਇਹ ਸਭ ਉਹ ਰੋੜੇ ਇਕੱਠੇ ਕੀਤੇ ਹਨ ਜੋ ਤੂੰ ਦੂਸਰਿਆਂ ’ਤੇੇ ਜੁਲਮ ਕੀਤੇ ਹਨ। ਜਦੋਂ ਵੀ ਤੂੰ ਕੋਈ ਕਿਸੇ ਪੰਛੀ ਜਾਂ ਜਾਨਵਰ ’ਤੇ ਜੁਲਮ ਕਰਦਾ ਸੀ ਤਾਂ ਮੈਂ ਉਸ ਸਮੇਂ ਇੱਕ ਰੋੜਾ ਚੁੱਕ ਕੇ ਇਸ ਦਰੱਖਤ ਕੋਲ ਲਿਆ ਕੇ ਸੁੱਟ ਦਿੰਦੀ ਸੀ। ਜਿਸ ਦਾ ਕਿ ਅੱਜ ਇਨ੍ਹਾਂ ਵੱਡਾ ਢੇਰ ਲੱਗ ਗਿਆ।’’

ਕਾਂ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਅਤੇ ਆਪਣੇ ਕੀਤੇ ਹੋਏ ਜੁਲਮਾਂ ’ਤੇ ਬਹੁਤ ਪਛਤਾ ਰਿਹਾ ਸੀ ਕਿ ਉਸ ਨੇ ਅਣਜਾਣੇ ਵਿੱਚ ਦੂਸਰਿਆਂ ’ਤੇ ਇੰਨੇ ਜ਼ੁਲਮ ਕਰ ਦਿੱਤੇ। ਇਸੇ ਕਾਰਨ ਅੱਜ ਉਸ ਨੂੰ ਕੋਈ ਦਵਾਈ ਵੀ ਨਹੀਂ ਦਿਵਾ ਰਿਹਾ। ਉਸ ਕਾਂ ਨੇ ਪਛਤਾਵੇ ਕਾਰਨ ਉਨ੍ਹਾਂ ਰੋੜਿਆਂ ’ਤੇ ਹੀ ਆਪਣੀ ਜਾਨ ਦੇ ਦਿੱਤੀ। ਉਸੇ ਰਾਤ ਹੀ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਮੀਂਹ ਇੰਨਾ ਜ਼ਿਆਦਾ ਪਿਆ ਕਿ ਜੰਗਲ ਦੇ ਕਾਫੀ ਸਾਰੇ ਪੰਛੀ ਅਤੇ ਜਾਨਵਰ ਉਸ ਵਿੱਚ ਮਾਰੇ ਗਏ। ਉਹ ਘੁੱਗੀ ਵੀ ਉਸੇ ਮੀਂਹ ਵਿੱਚ ਮਰ ਗਈ ਸੀ। ਜਿਸ ਨੇ ਕਾਂ ਦੇ ਜ਼ੁਲਮਾਂ ਦਾ ਹਿਸਾਬ ਰੱਖਿਆ ਸੀ।

ਮਰਨ ਤੋਂ ਬਾਅਦ ਜਦੋਂ ਉਹ ਘੁੱਗੀ ਨਰਕ ਵਿੱਚ ਗਈ ਤਾਂ ਕਾਫੀ ਹੈਰਾਨ ਸੀ ਕਿ ਉਸ ਨੇ ਕਦੇ ਕੋਈ ਮਾੜਾ ਕਰਮ ਨਹੀਂ ਕੀਤਾ ਫਿਰ ਵੀ ਉਹ ਨਰਕ ਵਿੱਚ ਕਿਵੇਂ ਪਹੁੰਚ ਗਈ। ਅਜੇ ਘੁੱਗੀ ਸੋਚ ਹੀ ਰਹੀ ਸੀ ਕਿ ਅਚਾਨਕ ਉਸ ਨਿਗ੍ਹਾ ਉਸ ਘੁਮੰਡੀ ਕਾਂ ’ਤੇ ਪਈ ਜੋ ਉਸ ਦੇ ਨਾਲ ਉਸੇ ਦਰੱਖਤ ’ਤੇ ਰਹਿੰਦਾ ਸੀ। ਪਰੰਤੂ ਉਹ ਸਵਰਗ ਵਿੱਚ ਸੀ। ਇਹ ਦੇਖ ਕੇ ਘੁੱਗੀ ਦੀ ਹੈਰਾਨੀ ਹੋਰ ਵੀ ਵਧ ਗਈ, ਕਿ ਉਸ ਨੇ ਸਾਰੀ ਉਮਰ ਜੁਲਮ ਕੀਤੇ ਫਿਰ ਵੀ ਸਰਵਗ ਵਿੱਚ, ਇਹ ਕਿੱਦਾਂ ਹੋ ਸਕਦਾ ਹੈ!

ਘੁੱਗੀ ਤੋਂ ਰਿਹਾ ਨਾ ਗਿਆ ਤੇ ਅੰਤ ਉਹ ਯਮਰਾਜ ਕੋਲ ਚਲੀ ਗਈ ਤੇ ਕਹਿਣ ਲੱਗੀ, ‘‘ਮੈਂ ਕਿਸੇ ਉਪਰ ਕੋਈ ਜੁਲਮ ਵੀ ਨਹੀਂ ਕੀਤਾ ਫਿਰ ਵੀ ਮੈਨੂੰ ਨਰਕ ਵਿੱਚ ਭੇਜ ਦਿੱਤਾ ਅਤੇ ਉਹ ਕਾਂ, ਜਿਸ ਨੇ ਆਪਣੀ ਜਿੰਦਗੀ ਵਿੱਚ ਕੋਈ ਚੰਗਾ ਕੰਮ ਤਾਂ ਕਰਨਾ ਦੂਰ ਦੀ ਗੱਲ ਸਗੋਂ ਦੂਸਰਿਆਂ ’ਤੇ ਹਮੇਸ਼ਾ ਜੁਲਮ ਹੀ ਕੀਤੇ ਹਨ, ਉਸ ਨੂੰ ਸਵਰਗ ਵਿੱਚ ਭੇਜ ਦਿੱਤਾ, ਇਹ ਕਿਹੋ-ਜਿਹਾ ਇਨਸਾਫ ਹੈ? ਇਹ ਸਾਰੀ ਵਿਥਿਆ ਸੁਣ ਕੇ ਯਮਰਾਜ ਨੇ ਕਿਹਾ ਕਿ ਕਾਂ ਨੂੰ ਮਰਨ ਤੋਂ ਪਹਿਲਾਂ ਆਪਣੇ ਕੀਤੇ ਜੁਲਮਾਂ ’ਤੇ ਬਹੁਤ ਪਛਤਾਵਾ ਸੀ, ਤੇ ਇਸੇ ਪਛਤਾਵੇ ਕਾਰਨ ਹੀ ਕਾਂ ਨੇ ਆਪਣੀ ਜਾਨ ਦੇ ਦਿੱਤੀ ਕਿ ਉਸ ਨੇ ਅਣਜਾਛੇ ਵਿੱਚ ਇੰਨੇ ਜ਼ੁਲਮ ਕਰ ਦਿੱਤੇ।

ਜਿਸ ਕਾਰਨ ਉਹ ਸਵਰਗ ਵਿੱਚ ਪਹੁੰਚ ਗਿਆ ਤੇ ਤੂੰ ਸਾਰੀ ਉਮਰ ਉਸੇ ਕਾਂ ਦੀਆਂ ਗਲਤੀਆਂ ਤੇ ਜ਼ੁਲਮਾਂ ਨੂੰ ਦੇਖਦੀ ਰਹੀ ਤੇ ਆਪਣੇ ਵੱਲ ਦੇਖਿਆ ਹੀ ਨਹੀਂ?ਕਿ ਮੈਂ ਕੀ ਕਰ ਰਹੀ ਹਾਂ। ਯਮਰਾਜ ਨੇ ਕਿਹਾ ਕਿ ਸਿਆਣਿਆਂ ਨੇ ਵੀ ਕਿਹਾ ਹੈ ਕਿ ਆਪਣੀ ਸੰਭਾਲ ਤੈਨੂੰ ਹੋਰ ਨਾਲ, ਗੱਠੜੀ ਸੰਭਾਲ ਤੈਨੂੰ ਚੋਰ ਨਾਲ ਕੀ। ਇਹ ਸੁੱਣ ਕੇ ਘੁੱਗੀ ਨੂੰ ਆਪਣੇ-ਆਪ ’ਤੇ ਬਹੁਤ ਪਛਤਾਵਾ ਹੋ ਰਿਹਾ ਸੀ।

ਸੰਦੀਪ ਰਾਣਾ,

ਨੇੜੇ ਬੀ. ਡੀ. ਪੀ. ਓ. ਦਫਤਰ,

ਬੁਢਲਾਡਾ (ਮਾਨਸਾ)

ਮੋ. 98884-58127

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਛਤਾਵਾ (Regret)
ਪਛਤਾਵਾ

ਡਾ. ਜੁਗਰਾਜ ਸਿੰਘ ਇਲਾਕੇ ਦਾ ਮਸ਼ਹੂਰ ਸਰਜਨ ਹੈ, ਉਹ ਜਿਸ ਮਰੀਜ਼ ਦਾ ਹੱਥ ਫੜ ਲਵੇ, ਯਮਰਾਜ ਜਲਦੀ ਉਸ ਲਾਗੇ ਨਹੀਂ ਫ਼ਟਕਦਾ। ਇੱਕ ਸ਼ਾਮ ਹਸਪਤਾਲੋਂ ਉਸ ਲਈ ਫ਼ੋਨ ਆਇਆ ਕਿ ਇੱਕ ਸੜਕ ਦੁਰਘਟਨਾ ਦਾ ਕੇਸ ਆਇਆ ਹੈ। ਉਸ ਨੌਜਵਾਨ ਮਰੀਜ਼ ਦੀਆਂ ਪਸਲੀਆਂ ਟੁੱਟਣ ਕਾਰਨ ਤਿੱਲੀ ’ਤੇ ਡੂੰਘੀ ਸੱਟ ਕਾਰਨ ਐਮਰਜੈਂਸੀ ਆਪ੍ਰ੍ਰੇਸ਼ਨ ਕਰਨਾ ਪੈਣਾ ਸੀ। ਡਾ. ਜੁਗਰਾਜ ਵਾਹੋ-ਦਾਹੀ ਆਪਣੇ ਭਰਾ ਦੀ ਕਾਰ ਲੈ ਕੇ ਹਸਪਤਾਲ ਲਈ ਨਿੱਕਲਿਆ ਪਰ ਆਪਣਾ ਬਟੂਆ ਚੁੱਕਣਾ ਭੁੱਲ ਗਿਆ।

ਰਸਤੇ ’ਚ ਪੁਲਿਸ ਦਾ ਨਾਕਾ ਸੀ, ਜਿਸ ਕਾਰਨ ਉਹ ਸਭ ਨੂੰ ਰੋਕ ਰਹੇ ਸਨ, ਡਾ. ਜੁਗਰਾਜ ਨੇ ਗੱਡੀ ਦੇ ਕਾਗਜ਼ ਦਿਖਾਉਂਦਿਆਂ ਅੱਗੇ ਹੋ ਕੇ ਪੁਲਿਸ ਅਫ਼ਸਰ ਨੂੰ ਬੇਨਤੀ ਕੀਤੀ, ‘‘ਸਰ! ਮੈਂ ਡਾਕਟਰ ਹਾਂ ਤੇ ਇੱਕ ਮਰੀਜ਼ ਦੀ ਐਮਰਜੈਂਸੀ ਸਰਜਰੀ ਕਰਨੀ ਹੈ।’’ ਪੁਲਿਸ ਅਫ਼ਸਰ ਨੇ ਟੇਢਾ ਜਿਹਾ ਦੇਖਦਿਆਂ ਬੋਲਿਆ, ‘‘ਇੱਥੇ ਤਾਂ ਸਾਰਾ ਮੁਲਕ ਹੀ ਅਫ਼ਸਰ ਹੈ ਤੇ ਅਸੀਂ ਹੀ ਬਸ ਲੋਕਾਂ ਦੇ ਸੇਵਕ, ਮੈਂ ਕੀ ਕਰਾਂ।

ਸਾਰੇ ਲੋਕ ਖੜ੍ਹੇ ਹਨ ਤੂੰ ਵੀ ਖੜ੍ਹ ਜਾਹ ਪਾਸੇ ਹੋ ਕੇ।’’ ਡਾ. ਜੁਗਰਾਜ ਨੇ ਫਿਰ ਕਿਹਾ, ‘‘ਸਰ, ਤੁਸੀਂ ਮੇਰੀ ਕਾਰ ਦੀ ਤਲਾਸ਼ੀ ਪਹਿਲਾਂ ਲੈ ਲਓ, ਕਾਗਜ਼ ਤੁਸੀਂ ਦੇਖ ਲਏ ਹਨ।’’ ‘‘ਅੱਛਾ ਠੀਕ ਹੈ ਤੂੰ ਜਲਦੀ ਜਾਣਾ ਤਾਂ ਫਿਰ ਫ਼ੀਸ ਦੇ ਕੇ ਚਲਾ ਜਾਹ!’’ ਪੁਲਿਸ ਅਫ਼ਸਰ ਨੇ ਖਿੱਝ ਕੇ ਕਿਹਾ। ਡਾ. ਜੁਗਰਾਜ ਨੇ ਜੇਬ੍ਹ ’ਚ ਹੱਥ ਮਾਰਿਆ ਤਾਂ ਬਟੂਆ ਨਹੀਂ ਸੀ, ਇਸ ’ਤੇ ਫਿਰ ਡਾ. ਜੁਗਰਾਜ ਨੇ ਕਿਹਾ, ‘‘ਜਨਾਬ ਮੇਰਾ ਬਟੂਆ ਜਲਦੀ ’ਚ ਘਰ ਰਹਿ ਗਿਆ ਹੈ, ਨਹੀਂ ਤਾਂ ਫ਼ੀਸ..।’’ ‘‘ਚੁੱਪ ਕਰਕੇ ਪਾਸੇ ਹੋ ਜਾਹ ਤੇ ਸਾਡੇ ਤੋਂ ਦੂਰ ਖਲੋ ਜਾਹ।’’ ਅਜੇ ਉਹ ਇਹ ਆਖ ਹੀ ਰਿਹਾ ਸੀ ਕਿ ਇੱਕ ਸਿਪਾਹੀ, ਪੁਲਿਸ ਵੈਨ ’ਚੋਂ ਉਸਦਾ ਮੋਬਾਇਲ ਫ਼ੋਨ ਫੜਾਉਦਿਆਂ ਬੋਲਿਆ, ‘‘ਸਾਹਿਬ ਆਹ ਲਓ ਤੁਹਾਡਾ ਫ਼ੋਨ ਤੁਹਾਡੇ ਘਰੋਂ ਬਹੁਤ ਫ਼ੋਨ ਆਏ ਪਏ ਹਨ, ਤੁਸੀਂ ਕਾਲ ਕਰਕੇ ਦੇਖੋ, ਰੱਬ ਖੈਰ ਕਰੇ!’’

ਉਸ ਪੁਲਿਸ ਅਫ਼ਸਰ ਨੇ ਜਦ ਕਾਲ ਕੀਤੀ ਤਾਂ ਉਸਦੀ ਪਤਨੀ ਨੇ ਰੋਂਦਿਆਂ ਕਿਹਾ, ‘‘ਕਦੇ ਫ਼ੋਨ ਕੋਲ ਵੀ ਰੱਖ ਲਿਆ ਕਰੋ, ਅੱਧਾ ਘੰਟਾ ਹੋ ਗਿਆ ਫ਼ੋਨ ਕਰਦੀ ਨੂੰ ਆਪਣੇ ਬੇਟੇ ਦਾ ਐਕਸੀਡੈਂਟ…. ਤੁਸੀਂ ਬੱਸ ਜਲਦੀ ਆਜੋ।’’ ਇਹ ਸੁਣਦਿਆਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ ਸੀ ਤੇ ਉਹ ਵਾਹੋ-ਦਾਹੇ ਹਸਪਤਾਲ ਵੱਲ ਦੌੜਿਆ। ਡਾ. ਜੁਗਰਾਜ ਨੇ ਫਿਰ ਆ ਕੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ, ‘‘ਸਰ ਮੈਨੂੰ ਜਾ ਲੈਣ ਦਿਓ ਮੇਰਾ ਮਰੀਜ਼ ਮਰ ਜਾਵੇਗਾ।’’ ਮੁਲਾਜ਼ਮਾਂ ਨੇ ਕਿਹਾ, ‘‘ਤੈਨੂੰ ਸੁਣਦਾ ਨਹੀ ਇੱਕ ਵਾਰ ਜੇ ਫ਼ੀਸ ਨਹੀ ਤਾਂ…।’’ ਡਾ. ਜੁਗਰਾਜ ਨੇ ਇੱਕ ਕਾਰ ਸਵਾਰ ਨੂੰ ਸਾਰੀ ਵਿਥਿਆ ਸੁਣਾਈ ਤਾਂ ਉਸਨੇ ਕੁਝ ਪੈਸੇ ਡਾ. ਜੁਗਰਾਜ ਨੂੰ ਦਿੱਤੇ ਤਾਂ ਜੋ ਵੇਲੇ ਸਿਰ ਹਸਪਤਾਲ ਪਹੁੰਚਿਆ ਜਾ ਸਕੇ।

ਉਹ ਪੈਸੇ ਲੈ ਕੇ ਪੁਲਿਸ ਮੁਲਾਜ਼ਮਾਂ ਕੋਲ ਗਿਆ ਉਨ੍ਹਾਂ ਹੋਰ ਮੰਗੇ ਤਾਂ ਉਸਨੇ ਕਿਹਾ, ਮੇਰੇ ਕੋਲ ਫ਼ਿਲਹਾਲ ਐਨੇ ਹੀ ਹਨ, ਇਸ ’ਤੇ ਉਨ੍ਹਾਂ ਆਪਣੇ ਅਫ਼ਸਰ ਨੂੰ ਫ਼ੋਨ ਕੀਤਾ, ‘‘ ਸਰ ਆਹ ਡਾਕਟਰ ਤਾਂ ਬੱਸ ਐਨੇ ਕੁ ਹੀ ਦੇ ਰਿਹਾ, ਕੀ ਕਰੀਏ?’’ ਉਸ ਅਫ਼ਸਰ ਨੇ ਕਿਹਾ, ‘‘ਲੈ ਲਓ ਜੋ ਦਿੰਦਾ ਮੈਂ ਹਸਪਤਾਲ ਪਹੁੰਚ ਗਿਆ ਹਾਂ, ਮੇਰਾ ਮੁੰਡਾ ਸੀਰੀਅਸ ਹੈ।’’ ਡਾ. ਜੁਗਰਾਜ ਨੂੰ ਹਸਪਤਾਲੋਂ ਫ਼ੋਨ ’ਤੇ ਫ਼ੋਨ ਆ ਰਹੇ ਸਨ ਕਿ ਮਰੀਜ਼ ਆਪ੍ਰ੍ਰਸ਼ਨ ਥਿਏਟਰ ’ਚ ਹੈ, ਜਲਦੀ ਪਹੁੰਚੋ, ਸਾਰੀ ਟੀਮ ਤਿਆਰ ਹੈ, ਬੱਸ ਤੁਹਾਡਾ ਇੰਤਜ਼ਾਰ ਹੈ। ਡਾ. ਜੁਗਰਾਜ ਨੇ ਆਪਣੀ ਮਜ਼ਬੂਰੀ ਦੱਸੀ ਤੇ ਜਲਦੀ ਪਹੁੰਚਣ ਦੀ ਗੱਲ ਕਹੀ। ਪੈਸੇ ਦੇ ਕੇ ਉਹ ਜਲਦੀ ਹਸਪਤਾਲ ਪਹੁੰਚਿਆ ਤੇ ਸਿੱਧਾ ਆਪ੍ਰੇਸ਼ਨ ਥਿਏਟਰ ਗਿਆ ਪਰ ਹੁਣ ’ਤੇ ਬੜੀ ਦੇਰ ਹੋ ਚੁੱਕੀ ਸੀ।

ਡਾ. ਜੁਗਰਾਜ ਅਪੇਸ਼ਨ ਥਿਏਟਰ ’ਚੋਂ ਬਾਹਰ ਨਿੱਕਲਿਆ ਤਾਂ ਮਾਸਕ ਉਤਾਰਦਿਆਂ ਮਰੀਜ਼ ਦੇ ਰਿਸ਼ਤੇਦਾਰਾਂ ਵੱਲ ਹੋ ਤੁਰਿਆ, ਸਾਰੇ ਹੱਥ ਜੋੜੀ ਖੜ੍ਹੇ ਸਨ ਜਿਸ ’ਚ ਉਹ ਨਾਕੇ ਵਾਲਾ ਪੁਲਿਸ ਅਫ਼ਸਰ ਵੀ ਸੀ, ਦੋਵਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ ਸੀ। ਡਾ. ਜੁਗਰਾਜ ਨੇ ਮੁਆਫ਼ੀ ਮੰਗਦਿਆਂ ਕਿਹਾ, ‘‘ਮੈਨੂੰ ਆਉਣ ’ਚ ਦੇਰ ਹੋ ਗਈ ਕਾਸ਼! ਵੇਲੇ ਸਿਰ ਪਹੁੰਚ ਕੇ ਆਪ੍ਰੇਸ਼ਨ ਹੋ ਜਾਂਦਾ ਤਾਂ ਮਰੀਜ਼ ਨੇ ਬਚ ਜਾਣਾ ਸੀ, ਪਰ ਕੀ ਕਰਾਂ ਸਾਡਾ ਸਿਸਟਮ…।’’ ਡਾ. ਜੁਗਰਾਜ ਇਹ ਆਖ ਉੱਥੋਂ ਚਲਾ ਗਿਆ। ਉਸ ਪੁਲਿਸ ਅਫ਼ਸਰ ਦੀਆਂ ਧਾਹਾਂ ਨਿੱਕਲ ਗਈਆਂ ਤੇ ਉਸਨੂੰ ਪਛਤਾਵਾ ਹੋ ਰਿਹਾ ਸੀ ਕਿ ਮੇਰਾ ਪੁੱਤ ਮੇਰੀ ਤੇ ਨਾਲਾਇਕ ਸਿਸਟਮ ਦੀ ਭੇਂਟ ਚੜ੍ਹ ਗਿਆ।

ਡਾ. ਗੁਰਤੇਜ ਸਿੰਘ

ਚੱਕ ਬਖ਼ਤੂ, ਬਠਿੰਡਾ

ਮੋ. 94641-72783

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।