Hindu - Sach Kahoon Punjabi
ਕੈਨੇਡਾ ’ਚ ਹਿੰਦੂ ਮੰਦਰਾਂ ’ਚ ਭੰਨਤੋੜ, ਪੁਜਾਰੀਆਂ ’ਚ ਡਰ
ਕੈਨੇਡਾ ’ਚ ਹਿੰਦੂ ਮੰਦਰਾਂ ’ਚ ਭੰਨਤੋੜ, ਪੁਜਾਰੀਆਂ ’ਚ ਡਰ
ਟੋਰਾਂਟੋ। ਕੈਨੇਡਾ ’ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਅਤੇ ਤੋੜ-ਫੋੜ ਦੀਆਂ ਘਟਨਾਵਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਵਾਰਦਾਤਾਂ ਦੇ ਚੱਲਦੇ ਸ਼ਰਧਾਲੂਆਂ ਅਤੇ ਪੁਜਾਰੀਆਂ ਵਿੱਚ ਡਰ ਦਾ ਮਾਹੌਲ ਹੈ। ਪਿਛਲੇ 10 ਦਿਨਾਂ ’ਚ 6 ਮੰਦਰਾਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਦੰਗਾਕਾਰੀਆਂ ਨੇ ਮੰਦਰ ਦੇ ਦਾਨ ਬਕਸਿਆਂ ਤੋਂ ਨਕਦੀ ਦੇ ਨਾਲ-ਨਾਲ ਮੂਰਤੀਆਂ ’ਤੇ ਸਜੇ ਗਹਿਣੇ ਵੀ ਲੁੱਟ ਲਏ। ਇੰਨ੍ਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀਆਂ ਘਟਨਾਵਾਂ ਦਾ ਸਿਲਸਿਲਾ 15 ਜਨਵਰੀ ਨੂੰ ਸ਼ੁਰੂ ਹੋਇਆ, ਜਦੋਂ ਹਨੁਮਾਨ ਮੰਦਰ ਵਿੱਚ ਤੋੜ-ਫੋੜ ਕੀਤੀ ਗਈ ਸੀ। ਸਮਾਜ ਵਿਰੋਧੀ ਅਨਸਰਾਂ ਨੇ ਗ੍ਰੇਟਰ ਟੋਰਾਂਟੋ ਦੇ ਬਰੈਂਪਟਨ ਵਿੱਚ ਹਨੁਮਾਨ ਮੰਦਰ ਵਿੱਚ ਤੋੜ-ਫੋੜ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।
ਇਸ ਤੋਂ ਬਾਅਦ 25 ਜਨਵਰੀ ਨੂੰ ਇਸੇ ਸ਼ਹਿਰ ਵਿੱਚ ਦੇਵੀ ਦੁਰਗਾ ਦੇ ਮੰਦਰ ਵਿੱਚ ਤੋੜ-ਫੋੜ ਹੋਈ। ਇਹ ਬਦਮਾਸ਼ ਇੱਥੇ ਹੀ ਨਹੀਂ ਰੁਕੇ ਸਗੋਂ ਗੌਰੀ ਸ਼ੰਕਰ ਅਤੇ ਜਗਨਨਾਥ ਮੰਦਿਰ ਵਿੱਚ ਵੀ ਭਾਰੀ ਭੰਨਤੋੜ ਕੀਤੀ। ਓਥੇ ਹੀ 30 ਤਰੀਕ ਨੂੰ ਮਿਸੀਸਾਗਾ ਵਿੱਚ ਹਿੰਦੂ ਹੇਰੀਟੇਜ ਸੈਂਟਰ ਵਿੱਚ 2 ਲੋਕਾਂ ਨੇ ਦਾਨ ਪੇਟੀ ਅਤੇ ਮੁੱਖ ਦਫ਼ਤਰ ਵਿੱਚ ਤੋੜਭੰਨ ਕੀਤੀ। ਇੱਕ ਭਗਤ ਨੇ ਕਿਹਾ ਕਿ ਮੰਦਿਰਾਂ ਵਿੱਚ ਤੋੜਫੋੜ ਦੀਆਂ ਇਹਨਾਂ ਘਟਨਾਵਾਂ ਤੋਂ ਬਹੁਤ ਦੁੱਖ ਹੋਇਆ ਹੈ। ਇਹ ਘਟਨਾਵਾਂ ਦੇ ਪਿੱਛੇ ਕੌਣ-ਕੌਣ ਹਨ ਇਸ ਦਾ ਪਤਾ ਲਗਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕੈਨੇਡਾ ਦੇ ਓਟਾਵਾ ਵਿੱਚ ਪਾਬੰਦੀਆਂ ਦੇ ਖਿਲਾਫ਼ ਪ੍ਰਦਰਸ਼ਨ, ਮੇਅਰ ਨੇ ਐਲਾਨ ਕੀਤਾ ਐਮਰਜੈਂਸੀ
ਓਟਾਵਾ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਖਿਲਾਫ਼ ਹੋ ਰਹੇ ਪ੍ਰਦਰਸ਼ਨ ਵਿੱਚ ਓਟਾਵਾ ਦੇ ਮੇਅਰ ਜਿਮ ਵਾੱਟਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਸ਼ਹਿਰ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਐਮਰਜੈਂਸੀ ਸਥਿਤੀ ਐਲਾਨ ਕਰਨਾ ਸ਼ਹਿਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੁਆਰਾ ਨਿਵਾਸੀਆਂ ਲਈ ਪੈਦਾ ਹੋਏ ਗੰਭੀਰ ਖ਼ਤਰੇ ਨੂੰ ਦਰਸਾਉਂਦਾ ਹੈ ਅਤੇ ਹੋਰ ਅਦਾਲਤਾਂ ਅਤੇ ਸਰਕਾਰੀ ਪੱਧਰ ਤੋਂ ਸਮਰਥਨ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਅਤੇ ਮੇਅਰ ਜਿਮ ਵਾੱਟਸਨ ਨੇ ਜ਼ਰੂਰੀ ਸੇਵਾਵਾਂ ਦੇ ਕੰਮ ਨੂੰ ਜਾਰੀ ਰੱਖਣ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਜ਼ਰੂਰੀ ਉਪਕਰਨ ਖਰੀਦਨ ਵਿੱਚ ਸਹਾਇਤਾ ਲਈ ਐਤਵਾਰ ਨੂੰ ਐਲਾਨੀ ਐਮਰਜੈਂਸੀ ਦੀ ਸਥਿਤੀ ਤੋਂ ਓਟਾਵਾ ਸ਼ਹਿਰ ਦੇ ਪ੍ਰਸ਼ਾਸਨ ਨੂੰ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਾਟਸਨ ਨੇ ਓਟਾਵਾ ਦੇ ਸੀਐਫ਼ਆਰਏ ਰੇਡੀਓ ’ਤੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਗੈਰਜਿੰਮੇਦਾਰੀ ਅਤੇ ਅਪਰਾਧਿਕ ਵਿਵਹਾਰ ਸਿਖ਼ਰ ’ਤੇ ਸੀ ਅਤੇ ਸ਼ਹਿਰ ਦੇ ਨਿਵਾਸੀ ਅਤੇ ਸਥਾਨਕ ਕਾਰੋਬਾਰ , ਟਰੱਕ ਡਰਾਈਵਰਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਵੱਡੇ ਵਿਘਨ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਨੇ ਕਿਹਾ, ‘ਮੌਜੂਦਾ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੈ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਿੰਦੂਵਾਦੀ ਨਹੀਂ, ਹਰ ਵਰਗ ਦਾ ਨੇਤਾ ਹਾਂ: ਰਾਹੁਲ
ਵਾਇਰਲ ਹੋ ਰਹੀ ਵੀਡੀਓ ਸਾਹਮਣੇ ਆਇਆ ਬਿਆਨ
ਭੋਪਾਲ, ਏਜੰਸੀ। ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦੋ ਰੋਜ਼ਾ ਮੱਧ ਪ੍ਰਦੇਸ਼ ਦੌਰੇ ਦੌਰਾਨ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਹਿੰਦੂਵਾਦੀ ਨਹੀਂ, ਸਗੋਂ ਹਰ ਵਰਗ ਦੇ ਨੇਤਾ ਹਨ। ਵੀਡੀਓ  ‘ਚ ਸ੍ਰੀ ਗਾਂਧੀ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਦੇਖੋ ਮੈਂ ਹਿੰਦੂਵਾਦੀ ਨੇਤਾ ਨਹੀਂ ਹਾਂ, ਮੈਂ ਰਾਸ਼ਟਰਵਾਦੀ, ਸਾਰੇ ਲੋਕਾਂ ਦਾ ਨੇਤਾ ਹਾਂ, ਹਰ ਵਰਗ ਦਾ, ਹਰ ਜਾਤ ਦਾ, ਹਰ ਭਾਸ਼ਾ ਦਾ, ਹਰ ਪ੍ਰਦੇਸ਼ ਦਾ, ਹਰ ਵਰਗ ਦਾ, ਸਭਾ ਦਾ ਨੇਤਾ ਹਾਂ।’ ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਮੈਂ ਸਾਰੇ ਧਾਰਮਿਕ ਸਥਾਨਾਂ ‘ਤੇ ਜਾਂਦਾ ਹਾਂ ਅਤੇ ਮੈਂ ਅਯੋਧਿਆ ਵੀ ਜਾਵਾਂਗਾ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅੱਜ ਸ੍ਰੀ ਗਾਂਧੀ ਦੀ ਇੰਦੌਰ ‘ਚ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰਾਂ ਅਤੇ ਸੰਪਾਦਕਾਂ ਨਾਲ ਗੱਲਬਾਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਸ਼ਾਂਤ ਸ਼ਰਮਾ ਨੂੰ ਫਿਰ ਜੇਲ੍ਹ ਭੇਜਿਆ
ਸੱਚ ਕਹੂੰ ਨਿਊਜ਼
ਰੋਪੜ
ਸਥਾਨਕ ਜੇਲ੍ਹ ‘ਚ ਹਿੰਦੂ ਸ਼ਿਵਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਆਰਐਸਐਸ ਲੀਡਰ ਰਵਿੰਦਰ ਗੋਸਾਈਂ ਦੇ ਕਤਲ ਕੇਸ ਵਿੱਚ ਨਜ਼ਰਬੰਦ ਰਮਨਦੀਪ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸ਼ਰਮਾ ‘ਤੇ ਹਮਲਾ ਕੀਤਾ ਇਲਾਜ ਕਰਵਾਉਣ ਤੋਂ ਬਾਅਦ ਨਿਸ਼ਾਂਤ ਸ਼ਰਮਾ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ ਹੈ
ਜ਼ਿਕਰਯੋਗ ਹੈ ਕਿ ਰੂਪਨਗਰ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਦਨ ਲਾਲ ਦੀ ਅਦਾਲਤ ਨੇ ਸੋਮਵਾਰ ਨੂੰ ਨਿਸ਼ਾਂਤ ਸ਼ਰਮਾ ਨੂੰ ਧੋਖਾਧੜੀ ਦੇ ਕੇਸ ‘ਚ 4 ਸਾਲ ਦੀ ਸਜ਼ਾ ਤੇ 5 ਹਜ਼ਾਰ ਰੁਪਏ ਜੁਰਮਾਨਾ ਹੋਣ ਦੀ ਸਜ਼ਾ ਸੁਣਾਈ ਹੈ ਜਾਣਕਾਰਾਂ ਮੁਤਾਬਕ ਨਿਸ਼ਾਂਤ ਸ਼ਰਮਾ ਨੂੰ ਅਖਬਾਰ ‘ਚ ਵਿਗਿਆਪਨ ਦੇ ਕੇ ਲੋਕਾਂ ਨੂੰ ਸਸਤੀਆਂ ਗੱਡੀਆਂ ਵੇਚਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਮਾਮਲੇ ‘ਚ ਸਜ਼ਾ ਸੁਣਾਈ ਗਈ ਹੈ ਮਾਮਲੇ ‘ਚ 3 ਹੋਰ ਦੋਸ਼ੀ ਅਜੇ ਤੱਕ ਭਗੌੜੇ ਹਨ ਦਰਅਸਲ ਨਿਸ਼ਾਂਤ ਨੇ ਕਾਰ ਵੇਚਣ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਤੇ ਅਨਿਲ ਨੇ ਨਿਸ਼ਾਂਤ ਨੂੰ ਕਾਰ ਲੈਣ ਲਈ 1.85 ਲੱਖ ਰੁਪਏ ਦਿੱਤੇ ਪਰ ਉਸ ਨੇ ਪੈਸੇ ਲੈ ਕੇ ਵੀ ਅਨਿਲ ਨੂੰ ਕਾਰ ਨਹੀਂ ਸੌਂਪੀ ਉਸ ਨੇ ਅਨਿਲ ਨੂੰ ਮਹਿਜ਼ 35 ਹਜ਼ਾਰ ਰੁਪਏ ਹੀ ਵਾਪਸ ਕੀਤੇ ਤੇ ਬਾਕੀ ਡੇਢ ਲੱਖ ਵਾਪਸ ਕਰਨੋਂ ਸਾਫ ਇਨਕਾਰ ਕਰ ਦਿੱਤਾ ਨਿਸ਼ਾਂਤ ਨਾਲ ਉਸ ਦੇ ਤਿੰਨ ਸਾਥੀ ਰਵੀ, ਵਿਕਾਸ ਤੇ ਰੋਹਿਤ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2019 ਦੀਆਂ ਚੋਣਾਂ ‘ਚ ਭਾਜਪਾ ਦੇ ਜਿੱਤਦੇ ਹੀ ਬਣਨਗੇ ਅਜਿਹੇ ਹਾਲਾਤ
ਥਰੂਰ ਦੇ ਬਿਆਨ ‘ਤੇ ਭਾਜਪਾ ਦਾ ਪਲਟਵਾਰ-ਕਿਹਾ, ਥਰੂਰ ਦੇ ਬਿਆਨ ‘ਤੇ ਰਾਹੁਲ ਮੰਗੇ ਮਾਫ਼ੀ
ਨਵੀਂ ਦਿੱਲੀ, (ਏਜੰਸੀ)। ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਦੇਸ਼ ‘ਚ ਅਜਿਹੇ ਹਲਾਤ ਪੈਦਾ ਹੋਣਗੇ, ਜਿਨ੍ਹਾਂ ਨਾਲ ਭਾਰਤ ‘ਹਿੰਦੂ’ ਪਾਕਿਸਤਾਨ ਬਣ ਜਾਵੇਗਾ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਸ਼ਸ਼ੀ ਥਰੂਰ ਨੇ ਤ੍ਰਿਵਨੰਤਪੁਰਮ ‘ਚ ਇੱਕ ਪ੍ਰੋਗਰਾਮ ‘ਚ ਕਿਹਾ, ਜੇਕਰ ਭਾਜਪਾ ਮੁੜ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਸਾਡਾ ਲੋਕਤਾਂਤਰਿਕ ਸੰਵਿਧਾਨ ਨਹੀਂ ਬਚੇਗਾ। ਉਹ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ ਤਹਿਸ-ਨਹਿਸ ਕਰਕੇ ਇੱਕ ਨਵਾਂ ਸੰਵਿਧਾਨ ਲਿਖਣਗੇ। ਉਨ੍ਹਾਂ ਦਾ ਨਵਾਂ ਸੰਵਿਧਾਨ ‘ਹਿੰਦੂ ਰਾਸ਼ਟਰ’ ਦੇ ਸਿਧਾਤਾਂ ‘ਤੇ ਅਧਾਰਿਤ ਹੋਵੇਗਾ। ਘੱਟ ਗਿਣਤੀਆਂ ਨੂੰ ਮਿਲਣ ਵਾਲੀ ਬਰਾਬਰੀ ਖ਼ਤਮ ਕਰ ਦਿੱਤੀ ਜਾਵੇਗੀ ਤੇ ਭਾਰਤ ‘ਹਿੰਦੂ ਪਾਕਿਸਤਾਨ’ ਬਣ ਜਾਵੇਗਾ। ਥਰੂਰ ਨੇ ਕਿਹਾ ਕਿ ਇਹ ਉਹ ਭਾਰਤ ਨਹੀਂ ਹੋਵੇਗਾ, ਜਿਸ ਦੇ ਲਈ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਮੌਲਾਨਾ ਅਬਦੁਲ ਕਲਾਮ ਅਜ਼ਾਦ ਤੇ ਬਾਕੀ ਅਜ਼ਾਦੀ ਘੁਲਾਟੀਆਂ ਨੇ ਸੰਘਰਸ਼ ਕੀਤਾ ਸੀ। (Hindu Pakistan)
55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਵੀ ਵੰਡੇ
ਗੋਂਡਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਦੇਵੀ ਪਾਟਨ ਮੰਡਲ ਦੇ ਗੋਂਡਾ ਨਗਰ ‘ਚ ਗੰਗਾ ਜਮੁਨੀ ਤਹਿਜੀਬ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਇੱਕ ਹੀ ਛੱਤ ਦੇ ਹੇਠਾਂ 32 ਹਿੰਦੂ-ਮੁਸਲਿਮ ਜੋੜੇ ਵਿਆਹ-ਸਬੰਧਾਂ ਚ ਬੱਝੇ ਰਾਮਜਾਨਕੀ ਮੰਦਰ ‘ਚ ਪ੍ਰਦੇਸ਼ ਸਰਕਾਰ ਦੀ ਸਾਮੂਹਿਕ ਕੰਨਿਆ ਵਿਆਹ ਸਹਾਇਤਾ ਯੋਜਨਾ ਤਹਿਤ ਭਵਨ ਤੇ ਨਿਰਮਾਣ ਕਿਰਤ ਬੋਰਡ ਨੇ ਹਿੰਦੂ ਤੇ ਮੁਸਲਿਮ ਜੋੜਿਆਂ ਦਾ ਸਮੂਹਿਕ ਵਿਆਹ ਵੈਦਿਕ ਰੀਤੀ ਤੇ ਇਸਲਾਮਿਕ ਤੌਰ-ਤਰੀਕਿਆਂ ਨਾਲ ਖੁਤਬਾ ਨਿਕਾਹ ਕਰਵਾਇਆ ਗਿਆ ਇਸ ਦੌਰਾਨ ਕਾਰੀ ਸਾਹਿਬਾਨ ਨੇ 5786 ਰੁਪਏ ਦੀ ਮੇਹਰ ਤੈਅ ਕੀਤੀ ਗਈ।
ਸਹਾਇਕ ਕਿਰਤ ਕਮਿਸ਼ਨਰ ਸ਼ਮੀਮ ਅਖਤਰ ਨੇ ਨਿਊਜ ਏਜ਼ੰਸੀ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਰਜਿਸਟਰਡ ਕਿਰਤੀਆਂ ਦੀ 32 ਪੁੱਤਰੀਆਂ ਦਾ ਸਮੂਹਿਕ ਵਿਆਹ ਕਰਵਾਇਆ ਗਿਆ ਇਨ੍ਹਾਂ ‘ਚ ਚਾਰ ਜੋੜੇ ਮੁਸਲਿਮ ਤੇ 28 ਜੋੜੇ ਹਿੰਦੂ ਪਰਿਵਾਰਾਂ ਦੇ ਹਨ ਸਾਰੇ ਕਿਰਤੀਆਂ ਨੂੰ 55-55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਦਿੱਤੇ ਗਏ ਧਨ ਰਾਸ਼ੀ ਕਿਰਤੀਆਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਹੋਵੇਗੀ।
ਖਪਾਨੇ ਯੋਜਨਾ ਤਹਿਤ 12000 ਤੇ ਸਿਹਤ ਯੋਜਨਾ ਤਹਿਤ 3000 ਦੀ ਵਾਧੂ ਧਨ ਰਾਸ਼ੀ  ਕੀਤੀ ਪ੍ਰਦਾਨ
ਸਾਰੇ ਵਿਆਹੁਤਾ ਜੋੜਿਆਂ ਨੂੰ ਕਿਰਤ ਖਪਾਨੇ ਯੋਜਨਾ ਤਹਿਤ 12000 ਤੇ ਸਿਹਤ ਯੋਜਨਾ ਤਹਿਤ 3000 ਦੀ ਵਾਧੂ ਧਨ ਰਾਸ਼ੀ ਪ੍ਰਦਾਨ ਕੀਤੀ ਗਈ ਤੇ ਪੌਦੇ ਲਾਉਣ ਲਈ ਪਰਿਣਯ ਪੌਦੇ ਭੇਂਟ ਕੀਤੇ ਗਏ ਉਨ੍ਹਾਂ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਲਈ ਦੋ ਸਕੂਲ ਮਨਜ਼ੂਰ ਕੀਤੇ ਗਏ ਹਨ ਇਸ ਮੌਕੇ ਜ਼ਿਲ੍ਹੇ ਦੇ ਆਲਾਅਧਿਕਾਰੀ ਤੇ ਸਦਰ ਵਿਧਾਇਕ ਪ੍ਰਤੀਕ ਭੂਸ਼ਣ ਸਿੰਘ ਮੌਜ਼ੂਦ ਰਹੇ।
ਅਨੰਤਨਾਗ ਹਮਲਾ : ਹਿੰਦੂ ਸੰਗਠਨਾਂ ਵੱਲੋਂ 14 ਨੂੰ ਪੰਜਾਬ ਬੰਦ ਦਾ ਐਲਾਨ
ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ
ਖੁਸ਼ਵੀਰ ਸਿੰਘ ਤੂਰ, ਪਟਿਆਲਾ: ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰੀਆਂ ਉੱਪਰ ਕੀਤੇ ਗਏ ਹਮਲੇ ਸਬੰਧੀ ਆਮ ਲੋਕਾਂ ਸਮੇਤ ਹਿੰਦੂ ਜਥੇਬੰਦੀਆਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਇੱਥੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਹਮਲੇ ਦੇ ਵਿਰੋਧ ਵਿੱਚ 14 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸ਼ੀ੍ਰ ਵਾਮਨ ਅਵਤਾਰ ਮੰਦਰ ਵਿਖੇ ਵੱਖ-ਵੱਖ ਹਿੰਦੂ ਸੰਗਠਨਾਂ ਦੀ ਮੀਟਿੰਗ ਵਿੱਚ ਜਿਨ੍ਹਾਂ ਵਿੱਚ ਸ਼ਿਵ ਸੈਨਾ ਹਿੰਦੂਸਤਾਨ ਪ੍ਰਮੁੱਖ ਪਵਨ ਗੁਪਤਾ, ਅਖਿਲ ਭਾਰਤੀ ਹਿੰਦੂ ਕ੍ਰਾਂਤੀ ਦਲ ਆਗੂ ਲਖਵਿੰਦਰ ਸਰੀਨ, ਹਿੰਦੂ ਵੈਲਡੇਅਰ ਬੋਰਡ ਚੇਅਰਮੈਨ ਮਹੰਤ ਰਵੀਕਾਂਤ, ਬਜਰੰਗ ਦਲ ਤੋਂ ਡਾ. ਸੰਦੀਪ ਅਰੋੜਾ, ਸਮਾਜ ਸੇਵਾ ਸੁਸਾਇਟੀ ਤੋਂ ਰਾਜੀਵ ਖੰਨਾ ਸਮੇਤ ਹੋਰਨਾਂ ਆਗੂ ਸ਼ਾਮਲ ਹੋਏ। ਇਸ ਦੋਰਾਨ ਪੰਜਾਬ ਭਰ ਦੇ ਸਾਰੇ ਹਿੰਦੂ ਸੰਗਠਨਾਂ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੰਦੇ ਨੂੰ ਸਮਰਥਣ ਦੇਣ ਦਾ ਐਲਾਨ ਕੀਤਾ ਗਿਆ।
ਹਿੰਦੂ ਸੰਗਠਨਾਂ ਨੇ ਸ਼ਹਿਰਵਾਸੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸ਼ਿਵ ਭਗਤਾਂ ਦੀ ਹੋਈ ਮੌਤ ਦੇ ਹੱਕ ਤੇ ਅੱਤਵਾਦੇ ਵਿਰੋਧ ਵਿਚ ਆਪਣਾ ਅਹਿਮ ਯੋਗਦਾਨ ਪਾਉਣ। ਇਸ ਮੌਕੇ ਹਿੰਦੂ ਸੰਗਠਨਾਂ ਨੇ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਪਵਨ ਕੁਮਾਰ ਗੁਪਤਾ, ਲਖਵਿੰਦਰ ਸਰੀਨ, ਰਾਕੇਸ਼ ਕਿੰਗਰ, ਮਨੋਜ ਕਰਣ, ਨਵੀਨ ਸ਼ਰਮਾ, ਸੱਜਣ ਕੁਮਾਰ, ਵਿੱਕੀ ਚੁੱਘ, ਪੀਯੂਸ਼ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।