Saved - Sach Kahoon Punjabi
ਕੁੱਤੇ ਨੇ ਬਚਾਇਆ ਗੋਲ
ਅਰਜਨਟੀਨਾ ਦੇ ਕਲੱਬ ਫੁੱਟਬਾਲ ਮੈਚ ਂਚ ਆਇਆ ਰੋਮਾਂਚਕ ਪਲ
ਅਰਜਨਟੀਨਾ, 7 ਦਸੰਬਰ
ਅਰਜਨਟੀਨਾ ‘ਦੇ ਇੱਕ ਕਲੱਬ ਫੁੱਟਬਾਲ ਮੈਚ ਦੌਰਾਨ ਓਦੋਂ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ, ਜਦੋਂਕਿ ਇੱਕ ਕੁੱਤੇ ਨੇ ਅਚਾਨਕ ਮੈਦਾਨ ‘ਚ ਆ ਕੇ ਗੋਲ ਰੋਕ ਲਿਆ ਦੋ ਕਲੱਬਾਂ, ਜੁਵੇਂਟਡ ਯੂਨੀਡਾ ਅਤੇ ਡਿਫੈਂਸਰਜ਼ ਡੀ ਬੇਲਗਰਾਨੋ ਦਰਮਿਆਨ ਮੈਚ ਚੱਲ ਰਿਹਾ ਸੀ ਘਰੇਲੂ ਟੀਮ ਜੁਵੇਂਟਡ 3-0 ਨਾਲ ਅੱਗੇ ਸੀ ਜਿਵੇਂ ਹੀ ਗੋਲੀ ਬ੍ਰਾਇਨ ਨੇ ਗੋਲਾਂ ਤੋਂ ਦੂਰ ਬਾਲ ਨੂੰ ਕਿੱਕ ਲਾਈ ਤਾਂ ਬਾਲ ਨੇੜੇ ਖੜੇ ਵਿਰੋਧੀ ਟੀਮ ਦੇ ਖਿਡਾਰੀ ਨਾਲ ਟਕਰਾ ਕੇ ਵਾਪਸ ਗੋਲ ਵੱਲ ਨਿਕਲ ਗਈ ਗੋਲ ਹੋਣ ਹੀ ਜਾ ਰਿਹਾ ਸੀ ਕਿ ਐਨ ਮੌਕੇ ‘ਤੇ ਬਾਹਰੋਂ ਆਇਆ ਕੁੱਤਾ ਪੋਲਾਂ ਅੱਗੇ ਪਹੁੰਚ ਗਿਆ ਅਤੇ ਗੋਲ ਬਚਾ ਲਿਆ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਕੁੱਤੇ ਦੀ ਟਾਈਮਿੰਗ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖ਼ਵਾਜ਼ਾ ਤੇ ਕਪਤਾਨ ਪੇਨ ਨੇ ਬਚਾਇਆ ਆਸਟਰੇਲੀਆ
ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ 462 ਦੌੜਾਂ ਦਾ ਪਿੱਛਾ ਕਰਦਿਆਂ 136 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ
ਆਖ਼ਰੀ ਦਿਨ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ
ਨਵੀਂ ਦਿੱਲੀ, 11 ਅਕਤੂਬਰ
ਪਾਕਿਸਤਾਨ ਵਿਰੁੱਧ ਦੂਸਰੀ ਪਾਰੀ ‘ਚ ਆਸਟਰੇਲੀਆ ਦੇ ਓਪਨਰ ਬੱਲੇਬਾਜ਼ ਉਸਮਾਨ ਖ਼ਵਾਜ਼ਾ ਦੀ 141 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਅਤੇ  ਕਪਤਾਨ ਟਿਮ ਪੇਨ ਦੀ ਨਾਬਾਦ 61 ਦੌੜਾਂ ਦੀਆਂ ਪਾਰੀਆਂ ਦੇ ਦਮ ‘ਤੇ ਕੰਗਾਰੂ ਟੀਮ ਨੇ ਪਹਿਲਾ ਟੈਸਟ ਮੈਚ ਡਰਾਅ ਖੇਡਣ ‘ਚ ਕਾਮਯਾਬੀ ਹਾਸਲ ਕਰ ਲਈ ਖੇਡ ਦੇ ਪੰਜਵੇਂ ਅਤੇ ਆਖ਼ਰੀ ਦਿਨ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ ਅਤੇ ਮੈਚ ਨੂੰ ਬਚਾ ਲਿਆ ਉਸਮਾਨ ਖ਼ਵਾਜਾ ਨੇ ਇਸ ਮੈਚ ‘ਚ 85 ਅਤੇ 141 ਦੌੜਾਂ ਦੀਆਂ ਪਾਰੀਆਂ ਖੇਡੀਆਂ ਅਤੇ ਉਸਨੂੰ ਮੈਨ ਆਫ਼ ਦ ਮੈਚ ਦਾ ਖ਼ਿਤਾਬ ਮਿਲਿਆ
ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ‘ਚ 482 ਦੌੜਾਂ ਬਣਾਈਆਂ ਅਤੇ ਇਸ ਦੇ ਜਵਾਬ ‘ਚ ਕੰਗਾਰੂ ਟੀਮ ਪਹਿਲੀ ਪਾਰੀ ‘ਚ 202 ਦੌੜਾਂ ਹੀ ਬਣਾ ਸਕੀ ਇਸ ਤੋਂ ਬਾਅਦ ਪਾਕਿਸਤਾਨ ਨੇ ਦੂਸਰੀ ਪਾਰੀ ‘ਚ 6 ਵਿਕਟਾਂ ‘ਤੇ 181 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ ਆਸਟਰੇਲੀਆ ਨੂੰ ਜਿੱਤ ਲਈ ਵੱਡਾ ਟੀਚਾ ਦਿੱਤਾ ਪਰ ਖ਼ਵਾਜਾ ਅਤੇ ਪੇਨ ਦੀ ਭਾਈਵਾਲੀ ਨੇ ਪਾਕਿਸਤਾਨ ਦੀ ਖੇਡ ਵਿਗਾੜ ਦਿੱਤੀ ਅਤੇ ਪਹਿਲੇ ਟੈਸਟ ‘ਚ ਜਿੱਤ ਤੋਂ ਵਾਂਝਾ ਕਰ ਦਿੱਤਾ ਆਸਟਰੇਲੀਆ ਵੱਲੋਂ ਇਹਨਾਂ ਦੋਵਾਂ ਤੋਂ ਇਲਾਵਾ ਦੂਸਰੀ ਪਾਰੀ ‘ਚ ਟਰੇਵਿਸ ਹੇਡ ਨੇ 72 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਮੈਚ ਦੀ ਦੂਸਰੀ ਪਾਰੀ ‘ਚ ਪਾਕਿਸਤਾਨ ਵੱਲੋਂ ਯਾਸਿਰ ਸ਼ਾਹ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ
ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ 462 ਦੌੜਾਂ ਦਾ ਪਿੱਛਾ ਕਰਦਿਆਂ 136 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਪੰਜਵੇਂ ਦਿਨ ਬੱਲੇਬਾਜ਼ ਉਸਮਾਨ ਖ਼ਵਾਜਾ ਨੇ ਆਪਣੀ ਨਾਬਾਦ 50 ਦੌੜਾਂ ਅਤੇ ਟਰੇਵਿਸ ਹੇਡ ਨੇ ਨਾਬਾਦ 34 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਕੋਰ ਨੂੰ 219 ਤੱਕ ਪਹੁੰਚਾਇਆ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 132 ਦੌੜਾਂ ਦੀ ਭਾਈਵਾਲੀ ਕੀਤੀ ਇਸ ਤੋਂ ਬਾਅਦ ਖ਼ਵਾਜਾ ਨੇ ਛੇਵੀਂ ਵਿਕਟ ਲਈ ਕਪਤਾਨ ਅਤੇ ਵਿਕਟਕੀਪਰ ਟਿਮ ਪੇਨ ਨਾਲ 79 ਦੌੜਾਂ ਦੀ ਭਾਈਵਾਲੀ ਕੀਤੀ ਇੱਸ ਸਮੇਂ ਆਸਟਰੇਲੀਆ ਆਰਾਮ ਨਾਲ ਡਰਾਅ ਕਰਾਉਣ ਦੀ ਹਾਲਤ ‘ਚ ਪਹੁੰਚ ਚੁੱਕਾ ਸੀ ਪਰ ਖ਼ਵਾਜਾ ਸਮੇਤ ਸਟਾਰਕ ਅਤੇ ਪੀਟਰ ਸਿਡਲ ਦੇ 12 ਗੇਂਦਾਂ ‘ਚ ਆਊਟ ਹੋਣ ਕਾਰਨ ਪਾਕਿਸਤਾਨ ਜਿੱਤ ਦੇ ਕਰੀਬ ਪਹੁੰਚ ਗਿਆ ਹਾਲਾਂਕਿ ਪੇਨ ਨੇ ਕਪਤਾਨੀ ਪਾਰੀ ਖੇਡਦਿਆਂ ਇੱਕ ਪਾਸਾ ਸੰਭਾਲੀ ਰੱਖਿਆ ਅਤੇ ਨਾਥਨ ਲਿਓਨ ਦੇ ਸਾਥ ਨਾਲ 194 ਗੇਂਦਾਂ ‘ਚ 61 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਹਾਰ ਤੋਂ ਬਚਾਉਣ ‘ਚ ਕਾਮਯਾਬੀ ਹਾਸਲ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਦੌਰੇ ‘ਚ ਕੁੱਲ 134 ਇਸ ਵਾਰ  ਇੱਕੋ ਵਾਰ ‘ਚ 149 ਦੌੜਾਂ
ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ‘ਚ 274 ਦੌੜਾਂ ਬਣਾਈਆਂ
ਬਰਮਿੰਘਮ, 2 ਅਗਸਤ
ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਬੱਲੇਬਾਜ਼ੀ ਦੀ ਨਾਕਾਮੀ ਦਰਮਿਆਨ ਠਰੰਮੇ ਅਤੇ ਤਕਨੀਕ ਦਾ ਬੇਜੋੜ ਨਮੂਨਾ ਪੇਸ਼ ਕਰਦੇ ਹੋਏ 149 ਦੌੜਾਂ ਦੀ ਕਪਤਾਨੀ ਦੀ ਜਿੰਮ੍ਹੈਵਾਰੀ ਭਰੀ ਪਾਰੀ ਖੇਡ ਕੇ ਭਾਰਤ ਦਾ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਮਾਣ ਬਚਾ ਲਿਆ ਭਾਰਤ ਨੇ ਇੰਗਲੈਂਡ ਦੀਆਂ 287 ਦੌੜਾਂ ਦੇ ਜਵਾਬ ‘ਚ 274 ਦੌੜਾਂ ਬਣਾਈਆਂ ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 13 ਦੌੜਾਂ ਦਾ ਵਾਧਾ ਮਿਲਿਆ ਇੰਗਲੈਂਡ ਨੇ ਆਪਣੀ ਦੂਸਰੀ ਪਾਰੀ ‘ਚ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਇੱਕ ਵਿਕਟ ਗੁਆ ਕੇ 9 ਦੌੜਾਂ ਬਣਾਈਆਂ ਸਨ ਅਤੇ ਉਸਦਾ ਕੁੱਲ ਵਾਧਾ 22 ਦੌੜਾਂ ਦਾ ਹੋ ਗਿਆ ਹੈ
ਦੂਸਰੀ ਪਾਰੀ ਂਚ ਵੀ ਅਸ਼ਵਿਨ ਨੇ ਕੀਤਾ ਕੁਕ ਨੂੰ ਬੋਲਡ
ਪਹਿਲੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੇ ਆਫ਼ ਸਪਿੱਨਰ ਅਸ਼ਵਿਨ ਨੇ ਜਿਵੇਂ ਹੀ ਓਪਨਰ ਅਲੇਸਟੇਰ ਕੁੱਕ ਨੂੰ ਬੋਲਡ ਕੀਤਾ ਦਿਨ ਦੀ ਖੇਡ ਸਮਾਪਤ ਹੋ ਗਈ ਅਸ਼ਵਿਨ ਨੇ ਪਹਿਲੀ ਪਾਰੀ ‘ਚ ਵੀ ਕੁੱਕ ਨੂੰ ਬੋਲਡ ਆਊਟ ਕੀਤਾ ਸੀ ਸਟੰਪਸ ਦੇ ਸਮੇਂ ਕੀਟਨ ਜੇਨਿੰਗਜ਼ ਨਾਬਾਦ ਸਨ
ਮੈਚ ਦਾ ਦੂਸਰਾ ਦਿਨ ਪੂਰੀ ਤਰ੍ਹਾਂ ਵਿਰਾਟ ਦੇ ਨਾਂਅ ਰਿਹਾ ਜਿਸਨੇ ਆਪਣੇ ਕਰੀਅਰ ਦਾ 22ਵਾਂ ਸੈਂਕੜਾ ਬਣਾਉਂਦੇ ਹੋਏ 2014 ਦੇ ਪਿਛਲੇ ਦੌਰੇ ਦੀਆਂ ਤਮਾਮ ਬੁਰੀਆਂ ਯਾਦਾਂ ਨੂੰ ਇੱਕ ਝਟਕੇ ‘ਚ ਪਿੱਛੇ ਛੱਡ ਦਿੱਤਾ ਵਿਰਾਟ ਦਾ ਇੰਗਲੈਂਡ ਦੀ ਧਰਤੀ ‘ਤੇ ਇਹ ਪਹਿਲਾ ਸੈਂਕੜਾ ਹੈ
ਭਾਰਤੀ ਕਪਤਾਨ ਨੇ ਆਪਣੀ ਪਾਰੀ ਦਾ ਇੱਕੋ ਇੱਕ ਛੱਕਾ ਲੈੱਗ ਸਪਿੱਨਰ ਆਦਿਲ ਰਾਸ਼ਿਦ ਦੀ ਗੇਂਦ ‘ਤੇ ਮਾਰਿਆ ਪਰ ਅਗਲੀ ਗੇਂਦ ‘ਤੇ ਬ੍ਰਾੱਡ ਨੂੰ ਕੈਚ ਦੇ ਬੈਠੇ ਅਤੇ ਇਸ ਦੇ ਨਾਲ ਹੀ ਭਾਰਤੀ ਪਾਰੀ ਸਮਾਪਤ ਹੋ ਗਈ
ਇੰਗਲੈਂਡ ਦੀ ਧਰਤੀ ‘ਤੇ ਸੈਂਕੜਾ ਲਾਉਣ ਵਾਲੇ ਪੰਜਵੇਂ ਭਾਰਤੀ ਕਪਤਾਨ
ਵਿਰਾਟ ਇਸ ਸੈਂਕੜੇ ਨਾਲ ਇੰਗਲੈਂਡ ਦੀ ਧਰਤੀ ‘ਤੇ ਸੈਂਕੜਾ ਲਾਉਣ ਵਾਲੇ ਪੰਜਵੇਂ ਭਾਰਤੀ ਕਪਤਾਨ ਬਣ ਗਏ ਹਨ ਅਤੇ ਇੰਗਲਿਸ਼ ਧਰਤੀ ‘ਤੇ ਕਿਸੇ ਭਾਰਤੀ ਦਾ ਇਹ ਦੂਸਰਾ ਸਰਵਸ੍ਰੇਸ਼ਠ ਸਕੋਰ ਹੈ ਵਿਰਾਟ ਨੇ ਪਿਛਲੇ ਦੌਰੇ ‘ਚ ਪੰਜ ਟੈਸਟ ਮੈਚਾਂ ‘ਚ ਕੁੱਲ 134 ਦੌੜਾਂ ਬਣਾਈਆਂ ਸਨ ਪਰ ਇਸ ਵਾਰ ਉਹਨਾਂ ਇੱਕੋ ਵਾਰ ‘ਚ 149 ਦੌੜਾਂ ਠੋਕ ਦਿੱਤੀਆਂ
ਚਾਹ ਤੱਕ ਸਨ 168 ਦੌੜਾਂ
ਇਸ ਤੋਂ ਪਹਿਲਾਂ ਦੂਸਰੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ ‘ਚ 287 ਦੌੜਾਂ ਦੇ ਜਵਾਬ ‘ਚ ਭਾਰਤ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ  ਕਰੇਨ ਦੀ ਤਬਾਹਕਾਰੀ ਗੇਂਦਬਾਜ਼ੀ ਤੋਂ ਬਾਅਦ  ਚਾਹ ਦੇ ਸਮੇਂ ਤੱਕ 6 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ ਵਿਰਾਟ ਕੋਹਲੀ ਆਪਣਾ ਅਰਧ ਸੈਂਕੜਾ ਪੂਰਾ ਕਰਕੇ ਅਸ਼ਵਿਨ ਨਾਲ ਨਾਬਾਦ ਸਨਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ‘ਚ  ਕਰੇਨ ਨੇ ਭਾਰਤ ਦੇ ਬੱਲੇਬਾਜ਼ਾਂ ਨੂੰ ਝੰਜੋੜਦੇ ਹੋਏ ਲੰਚ ਤੱਕ ਤਿੰਨ ਵਿਕਟਾਂ ਲੈ ਕੇ ਮਹਿਮਾਨ ਟੀਮ ਨੂੰ ਤਿੰਨ ਵਿਕਟਾਂ ‘ਤੇ 76 ਦੌੜਾਂ ਦੀ ਨਾਜ਼ੁਕ ਹਾਲਤ ‘ਚ ਪਹੁੰਚਾ ਦਿੱਤਾ
ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 50 ਦੌੜਾਂ ਜੋੜੀਆਂ ਪਰ ਇਸ ਤੋਂ ਬਾਅਦ ਕਰੇਨ ਨੇ ਸਿਰਫ਼ 9 ਦੌੜਾਂ ੇ ਫ਼ਰਕ ‘ਚ ਮੁਰਲੀ ਵਿਜੇ, ਲੋਕੇਸ਼ ਰਾਹੁਲ ਅਤੇ ਸ਼ਿਖਰ ਧਵਨ ਦੀਆਂ ਵਿਕਟਾਂ ਝਟਕਾ ਕੇ ਮੈਚ ‘ਚ ਭਾਰਤ ਦੀਆਂ ਮਜ਼ਬੂਤ ਹੁੰਦੀਆਂ ਜੜ੍ਹਾਂ ਨੂੰ ਪੁੱਟ ਕੇ ਰੱਖ ਦਿੱਤਾ ਆਪਣਾ ਦੂਸਰਾ ਟੈਸਟ ਮੈਚ ਖੇਡ ਰਹੇ ਕਰੇਨ ਨੇ ਵਿਜੇ ਨੂੰ ਲੱਤ ਅੜਿੱਕਾ, ਰਾਹੁਲ ਨੂੰ ਬੋਲਡ ਅਤੇ ਸ਼ਿਖਰ ਨੂੰ ਕੈਚ ਆਊਟ ਕਰਵਾਇਆ ਲੰਚ ਦੇ ਸਮੇਂ ਕਪਤਾਨ ਵਿਰਾਟ ਕੋਹਲੀ 9 ਅਤੇ ਅਜਿੰਕਾ ਰਹਾਣੇ 8 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ
ਭਾਰਤੀ ਓਪਨਰਾਂ ਨੇ ਭਰੋਸੇਮੰਦ ਸ਼ੁਰੂਆਤ ਕੀਤੀ ਸੀ ਅਤੇ ਇੰਗਲੈਂਡ ਦੇ ਅੱਵਲ ਤੇਜ਼ ਗੇਂਦਬਾਜ਼ਾਂ ਜੇਮਸ ਐਂਡਰਸਨ ਅਤੇ ਸਟੁਅਰਟ ਬ੍ਰਾੱਡ ਦਾ ਡਟ ਕੇ ਸਾਹਮਣਾ ਕੀਤਾ ਪਰ ਭਾਰਤ ਨੂੰ ਅਸਲੀ ਨੁਕਸਾਨ ਕਰੇਨ ਨੇ ਪਹੁੰਚਾ ਦਿੱਤਾ ਕਰੇਨ ਨੇ ਲੰਚ ਤੱਕ 6 ਓਵਰਾਂ ‘ਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਸਲਿਮ ਡਰਾਈਵਰ ਨੇ ਬਚਾਏ 47 ਯਾਤਰੀ
ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਚਲਾਉਂਦਾ ਰਿਹਾ ਬੱਸ
ਸ੍ਰੀਨਗਰ: ਅਨੰਤਨਾਗ ‘ਚ ਅੱਤਵਾਦੀ ਹਮਲੇ ਦਾ ਸਿ਼ਕਾਰ ਹੋਈ ਅਮਰਨਾਥ ਯਾਤਰੀਆਂ ਦੀ ਬੱਸ ਦੇ ਡਰਾਈਵਰ ਸਲੀਮ ਸ਼ੇਖ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦਿਆਂ 47 ਯਾਤਰੀਆਂ ਨੂੰ ਬਚਾਇਆ।  ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਸਲੀਮ ਨੇ ਬੱਸ ਨੂੰ ਜਲਦੀ ਹੀ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅੱਤਵਾਦੀਆਂ ਦੀ ਫਾਇਰਿੰਗ ਦੀ ਪ੍ਰਵਾਹ ਨਾ ਕਰਦਿਆਂ ਸਲੀਮ ਬੱਸ ਚਲਾਉਂਦਾ ਰਿਹਾ।
ਸਲੀਮ ਦੇ ਪਰਿਵਾਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਸੱਤ ਲੋਕਾਂ ਦੀ ਜਾਨ ਨਹੀਂ ਬਚਾ ਸਕੇ। ਇਸ ਦੇ ਨਾਲ ਹੀ ਇਸ ਗੱਲ ਦਾ ਮਾਣ ਵੀ ਹੈ ਕਿ ਉਹ ਬੱਸ ਸਵਾਰ ਬਾਕੀ ਲੋਕਾਂ ਨੂੰ ਸੁਰੱਖਿਅਤ ਬਚਾ ਕੇ ਕਿਸੇ ਹੋਰ ਥਾਂ ‘ਤੇ ਲੈ ਗਏ। ਬੱਸ ‘ਚ ਕੁੱਲ 56 ਯਾਤਰੀ ਸਵਾਰ ਸੀ। ਉਹ ਗੋਲੀਆਂ ਦੀ ਵਾਛੜ ‘ਚ ਵੀ ਬੱਸ ਨੂੰ ਮਿਲਟਰੀ ਕੈਂਪ ਤੱਕ ਲੈ ਗਏ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਵਿੱਚ ਅਤਿਵਾਦੀਆਂ ਤੇ ਪੁਲਿਸ ਵਿਚਾਲੇ ਚੱਲ ਰਹੇ ਮੁਕਾਬਲੇ ਦੀ ਲਪੇਟ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ਆ ਜਾਣ ਕਾਰਨ ਸੱਤ ਸ਼ਰਧਾਲੂ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪੰਜ ਔਰਤਾਂ ਸ਼ਾਮਲ ਹਨ। ਸੀਆਰਪੀਐਫ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਬੱਸ ਇਸ ਅਧਿਕਾਰਤ ਯਾਤਰਾ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਇਹ ਅਮਰਨਾਥ ਧਾਮ ਬੋਰਡ ਕੋਲ ਰਜਿਸਟਰਡ ਸੀ।