Vice President Election - Sach Kahoon Punjabi
Vice President Election: ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ, PM ਮੋਦੀ ਨੇ ਪਾਈ ਪਹਿਲੀ ਵੋਟ
ਰਾਧਾਕ੍ਰਿਸ਼ਨਨ ਤੇ ਰੈੱਡੀ ਵਿਚਕਾਰ ਹੈ ਮੁਕਾਬਲਾ
Vice President Election: ਨਵੀਂ ਦਿੱਲੀ (ਏਜੰਸੀ)। 15ਵੇਂ ਉਪ ਰਾਸ਼ਟਰਪਤੀ ਲਈ ਵੋਟਿੰਗ ਮੰਗਲਵਾਰ ਨੂੰ ਹੋ ਰਹੀ ਹੈ। ਸੰਸਦ ’ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵੋਟ ਪਾਈ। ਐਨਡੀਏ ਨੇ 68 ਸਾਲਾ ਸੀਪੀ ਰਾਧਾਕ੍ਰਿਸ਼ਨਨ ਨੂੰ ਅਤੇ ਇੰਡੀਆ ਨੇ 79 ਸਾਲਾ ਬੀ ਸੁਦਰਸ਼ਨ ਰੈਡੀ ਨੂੰ ਮੈਦਾਨ ’ਚ ਉਤਾਰਿਆ ਹੈ। ਇਸ ਚੋਣ ਵਿੱਚ ਕੁੱਲ 781 ਸੰਸਦ ਮੈਂਬਰ ਆਪਣੀਆਂ ਵੋਟਾਂ ਪਾਉਣਗੇ। ਵੋਟਾਂ ਦੀ ਗਿਣਤੀ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਇਸ ਦੌਰਾਨ, ਕੇਸੀਆਰ ਦੀ ਪਾਰਟੀ ਬੀਆਰਐਸ ਤੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਉਪ ਰਾਸ਼ਟਰਪਤੀ ਚੋਣ ਤੋਂ ਪਿੱਛੇ ਹਟ ਗਈ ਹੈ। ਦੋਵੇਂ ਪਾਰਟੀਆਂ ਕਿਸੇ ਵੀ ਗੱਠਜੋੜ ਦਾ ਸਮਰਥਨ ਨਹੀਂ ਕਰਨਗੀਆਂ।
ਇਹ ਖਬਰ ਵੀ ਪੜ੍ਹੋ : Chip Revolution: ਭਾਰਤ ਦੀ ਚਿੱਪ ਕ੍ਰਾਂਤੀ : ਸੁਫਨੇ ਹਕੀਕਤ ਵਿੱਚ ਬਦਲ ਰਹੇ ਹਨ
ਬੀਆਰਐਸ ਦੇ 4 ਸੰਸਦ ਮੈਂਬਰ ਹਨ ਤੇ ਰਾਜ ਸਭਾ ’ਚ ਬੀਜੇਡੀ ਦੇ 7 ਸੰਸਦ ਮੈਂਬਰ ਹਨ। ਸ਼੍ਰੋਮਣੀ ਅਕਾਲੀ ਦਲ, ਜਿਸਦਾ ਲੋਕ ਸਭਾ ’ਚ ਸਿਰਫ਼ ਇੱਕ ਸੰਸਦ ਮੈਂਬਰ ਹੈ, ਨੇ ਵੀ ਪੰਜਾਬ ’ਚ ਹੜ੍ਹਾਂ ਕਾਰਨ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਉਹ ਇਸ ਚੋਣ ਵਿੱਚ ਇੰਡੀਆ ਦੇ ਉਮੀਦਵਾਰ ਦਾ ਸਮਰਥਨ ਕਰਨਗੇ। ਵਾਈਐਸਆਰਸੀਪੀ ਦੇ 11 ਸੰਸਦ ਮੈਂਬਰਾਂ ਨੇ ਐਨਡੀਏ ਉਮੀਦਵਾਰ ਦੇ ਹੱਕ ’ਚ ਵੋਟ ਪਾਉਣ ਦਾ ਫੈਸਲਾ ਕੀਤਾ ਹੈ। ਜੇਤੂ ਉਮੀਦਵਾਰ ਜਗਦੀਪ ਧਨਖੜ ਦੀ ਜਗ੍ਹਾ ਲੈਣਗੇ। ਧਨਖੜ ਨੇ 21 ਜੁਲਾਈ ਨੂੰ ਅਚਾਨਕ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 10 ਅਗਸਤ, 2027 ਤੱਕ ਸੀ। Vice President Election
ਉਪ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਸਨਿੱਚਰਵਾਰ ਨੂੰ
ਸੰਸਦ ਭਵਨ ਦੀ ਪਹਿਲੀ ਮੰਜਿਲ ‘ਤੇ ਕਮਰਾ ਨੰਬਰ 62 ‘ਚ ਪਾਈਆਂ ਜਾਣਗੀਆਂ ਵੋਟਾਂ
ਨਵੀਂ ਦਿੱਲੀ: ਅਗਸਤ ਦੇਸ਼ ਦੇ ਦੂਜੇ ਸਰਵਉੱਤਮ ਸੰਵੈਧਾਨਿਕ ਅਹੁਦੇ ਉਪ ਰਾਸ਼ਟਰਪਤੀ ਲਈ ਅੱਜ ਵੋਟਾਂ ਪੈਣਗੀਆਂ, ਜਿਸ ਲਈ ਸੰਸਦ ਭਵਨ ‘ਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ ਉਪ ਰਾਸ਼ਟਰਪਤੀ ਚੋਣਾਂ ‘ਚ ਕੌਮੀ ਜਨਤੰਤਰਿਕ ਗਠਜੋੜ (ਐੱਨਡੀਏ) ਦੇ ਉਮੀਦਵਾਰ ਐਮ.ਵੈਂਕੱਈਆ ਨਾਇਡੂ ਦਾ ਮੁਕਾਬਲਾ ਵਿਰੋਧੀ ਧਿਰ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਨਾਲ ਹੋਵੇਗਾ
ਨਾਇਡੂ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਕੇਂਦਰ ‘ਚ ਮੰਤਰੀ ਵੀ ਰਹੇ ਹਨ ਜਦੋਂਕਿ ਗਾਂਧੀ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਹਨ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪੋਤਰੇ ਹਨ ਵੋਟਿੰਗ ਸਵੇਰੇ ਦਸ ਵਜੇ ਸ਼ੁਰੂ ਹੋ ਕੇ ਸ਼ਾਮ ਪੰਜ ਤੱਕ ਹੋਵੇਗੀ ਅਤੇ ਗਿਣਤੀ ਸ਼ਾਮ 7 ਵਜੇ ਸ਼ੁਰੂ ਹੋਵੇਗੀ ਨਤੀਜਾ ਦੇਰ ਸ਼ਾਮ ਤੱਕ ਐਲਾਨ ਕੀਤਾ ਜਾਵੇਗਾ ਵੋਟ ਪਾਉਣ ਲਹੀ ਮੈਂਬਰਾਂ ਨੂੰ ਇੱਕ ਵਿਸ਼ੇਸ਼ ਪੈਨ ਦਿੱਤਾ ਜਾਂਦਾ ਹੈ ਅਤੇ ਜੇਕਰ ਕਿਸੇ ਮੈਂਬਰ ਨੇ ਕਿਸੇ ਦੂਜੇ ਪੈਨ ਨਾਲ ਵੋਟਿੰਗ ਕੀਤੀ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ
10 ਅਗਸਤ ਨੂੰ ਖਤਮ ਹੋਵੇਗਾ ਅੰਸਾਰੀ ਦਾ ਕਾਰਜਕਾਲ
ਰਾਸ਼ਟਰਪਤੀ ਚੋਣਾਂ ਵਾਂਗ ਉਪ ਰਾਸ਼ਟਰਪਤੀ ਚੋਣਾਂ ‘ਚ ਗੁਪਤ ਮਤਦਾਨ ਹੋਣ ਕਾਰਨ ਇਸ ‘ਚ ਪਾਰਟੀਆਂ ਵੱਲੋਂ ਆਪਣੇ ਮੈਂਬਰਾਂ ਨੂੰ ਵਿਹਪ ਜਾਰੀ ਨਹੀਂ ਕੀਤਾ ਜਾ ਸਕਦਾ ਨਵੇਂ ਉਪ ਰਾਸ਼ਟਰਪਤੀ 11 ਅਗਸਤ ਨੂੰ ਕਾਰਜਭਾਲ ਸੰਭਾਲਣਗੇ ਅਤੇ ਮੌਜ਼ੂਦਾ ਉਪ ਰਾਸ਼ਟਰਪਤੀ ਅੰਸਾਰੀ ਨੂੰ, ਜੋ ਰਾਜ ਸਭਾ ਦੇ ਚੇਅਰਮੈਨ ਵੀ ਹਨ, 10 ਅਗਸਤ ਨੂੰ ਸਦਨ ਦੇ ਮੈਂਬਰਾਂ ਵੱਲੋਂ ਵਿਦਾਇਗੀ ਦਿੱਤੀ ਜਾਵੇਗੀ
ਇਸ ਚੋਣ ‘ਚ ਸੰਸਦ ਦੇ ਦੋਵਾਂ ਸਦਨਾਂ ਦੇ ਨਿਰਵਾਚਤ ਅਤੇ ਮਨੋਨੀਤ ਮੈਂਬਰ ਵੋਟ ਪਾਉਂਦੇ ਹਨ ਅਤੇ ਇਹ ਚੋਣ ਆਨੁਪਾਤਿਕ ਵਫ਼ਦ ਪ੍ਰਣਾਲੀ ਦੇ ਆਧਾਰ ‘ਤੇ ਗੁਪਤ ਬੈਲਟ ਨਾਲ ਹੁੰਦੀ ਹੈ ਉਪ ਰਾਸ਼ਟਰਪਤੀ ਦੀਆਂ ਚੋਣਾਂ ‘ਚ ਵਿਧਾਨ ਸਭਾਵਾਂ ਦੇ ਮੈਂਬਰ ਵੋਟ ਨਹੀਂ ਪਾਉਂਦੇ ਜਦੋਂਕਿ ਰਾਸ਼ਟਰਪਤੀ ਚੋਣਾਂ ‘ਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੋਟਰ ਹੁੰਦੇ ਹਨ ਉਪ ਰਾਸ਼ਟਰਪਤੀ ਚੋਣਾਂ ‘ਚ ਮੈਂਬਰ ਨੋਟਾ ਭਾਵ ਕਿਸੇ ਨੂੰ ਵੀ ਵੋਟ ਨਾ ਦੇਣ ਦੇ ਬਦਲ ਦੀ ਵੀ ਵਰਤੋਂ ਕਰ ਸਕਣਗੇ ਕੁਝ ਵਿਰੋਧੀ ਪਾਰਟੀਆਂ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਨਰਾਜ਼ਗੀ ਦਰਜ ਕਰਵਾਈ ਸੀ
ਨਾਇਡੂ ਦਾ ਪੱਲੜਾ ਭਾਰੀ
ਲੋਕ ਸਭਾ :               ਕੁੱਲ 545
338 ਰਾਜਗ ਦੇ, ਜਿਨ੍ਹਾਂ ‘ਚੋਂ 282 ਭਾਜਪਾ ਤੋਂ
ਰਾਜ ਸਭਾ :              ਕੁੱਲ 245
ਕਾਂਗਰਸ                   59 ਮੈਂਬਰ
ਭਾਜਪਾ:                    56 ਮੈਂਬਰ
(ਕੁੱਲ ਵੋਟਾਂ ‘ਚੋਂ 50 ਫੀਸਦੀ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ)
ਵਿਰੋਧੀ ਧਿਰ ਲਈ ਵੀ ਰਾਹਤ ਦੀ ਗੱਲ
ਰਾਸ਼ਟਰਪਤੀ ਚੋਣਾਂ ‘ਚ ਐੱਨਡੀਏ ਦੇ ਪੱਖ ‘ਚ ਵੋਟ ਦੇਣ ਵਾਲੇ ਬੀਜੂ ਜਨਤਾ ਦਲ ਅਤੇ ਜਨਤਾ ਦਲ ਯੂ ਨੇ ਉਪ ਰਾਸ਼ਟਰਪਤੀ ਦੀਆਂ ਚੋਣਾਂ ‘ਚ ਗਾਂਧੀ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ ਜਦ ਯੂ ਭਾਵੇਂ ਹੀ ਬਿਹਾਰ ‘ਚ ਮਹਾਂਗਠਜੋੜ ਨਾਲ ਨਾਤਾ ਤੋੜ ਕੇ ਐੱਨਡੀਏ ‘ਚ ਸ਼ਾਮਲ ਹੋ ਗਈ ਹੈ ਪਰ ਉਸਨੇ ਸਾਫ ਕਰ ਦਿੱਤਾ ਹੈ ਕਿ ਉਹ ਗਾਂਧੀ ਨੂੰ ਹੀ ਵੋਟ ਦੇਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਇਡੂ ਨੇ ਦਿੱਤਾ ਅਸਤੀਫ਼ਾ, ਅੱਜ ਭਰਨਗੇ ਉਪ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ
ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਅਤੇ ਐਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੈਂਕਈਆ ਨਾਇਡੂ ਅੱਜ 11 ਵਜੇ ਆਪਣੇ ਨਾਮਜ਼ਦਗੀ ਕਾਗਜ਼ ਭਰਨਗੇ। ਉੱਥੇ ਵਿਰੋਧੀ ਧਿਰ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਵੀ ਅੱਜ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮੌਜ਼ੂਦਗੀ ਵਿੱਚ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ।
ਦੋ ਸੈਟਾਂ ‘ਚ ਭਰਨਗੇ ਨਾਮਜ਼ਦਗੀ
ਵੈਂਕਈਆ ਨਾਇਡੂ ਵੱਲੋਂ ਨਾਮਜ਼ਦਗੀ ਦੇ ਦੋ ਸੈੱਟ ਦਾਖਲ ਕੀਤੇ ਜਾਣਗੇ। ਪਹਿਲੇ ਸੈੱਟ ਵਿੱਚ ਬਤੌਰ ਪ੍ਰਸਤਾਵਕ (Proposer) ਪੀਐੱਮ ਮੋਦੀ ਅਤੇ ਅਨੁਮੋਦਕ (seconder) ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਦਸਤਖਤ ਹੋਣਗੇ। ਦੂਜੇ ਸੈੱਟ ਵਿੱਚ ਪ੍ਰਸਤਾਵਕ (Proposer) ਵਿੱਤ ਮੰਤਰੀ ਅਰੁਣ ਜੇਤਲੀ ਅਤੇ ਅਨੁਮੋਦਕ (seconder) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਣਗੇ।
ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
ਐੱਮ ਵੈਂਕਈਆ ਨਾਇਡੂ ਨੇ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨਾਇਡੂ ਦੇ ਜਿੰਮੇ ਵਸੇਬਾ ਅਤੇ ਸ਼ਹਿਰੀ ਗਰੀਬੀ ਖਾਤਮਾ ਮੰਤਰਾਲਾ, ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੀ ਕਮਾਨ ਸੀ।
ਪੀਐੱਮ ਮੋਦੀ ਨੇ ਬਣਾਇਆ ਸਭ ਤੋਂ ਯੋਗ ਉਮੀਦਵਾਰ
ਭਾਜਪਾ ਪ੍ਰਧਾਨ ਮੰਤਰੀ ਅਮਿਤ ਸ਼ਾਹ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਸੰਸਦੀ ਬੋਰਡ ਦੇ ਸਾਰੇ ਮੈਂਬਰਾਂ ਅਤੇ ਸਹਿਯੋਗੀ ਪਾਰਟੀਆਂ ਨਾਲ ਚਰਚਾ ਕਰਨ ਤੋਂ ਬਾਅਦ ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਗਿਆ। ਪੀਐੱਮ ਮੋਦੀ ਨੇ ਵੀ ਟਵੀਟ ਕਰਕੇ ਨਾਇਡੂ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਦੱਸਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਗਦੀਪ ਸਿੱਧੂ, ਸਰਸਾ: ਪੱਛਮੀ ਬੰਗਾਲ ਦੇ 2004 ਤੋਂ 2009 ਤੱਕ ਰਾਜਪਾਲ ਰਹੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਕਾਂਗਰਸ ਸਮੇਤ 18 ਵਿਰੋਧੀ ਦਲਾਂ ਨੇ ਪੰਜ ਅਗਸਤ ਨੂੰ ਹੋਣ ਜਾ ਰਹੀ ਉੱਪ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਵਜੋਂ ਐਲਾਨਿਆ ਹੈ ਸਿਆਸੀ ਮਾਹਿਰਾਂ ਅਨੁਸਾਰ ਗੋਪਾਲ ਕ੍ਰਿਸ਼ਨ ਗਾਂਧੀ ਦਾ ਨਾਂਅ ਅੱਗੇ ਕਰਕੇ ਵਿਰੋਧੀ ਪਾਰਟੀਆਂ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਹੈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਸਭ ਤੋਂ ਛੋਟੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਦੀਆਂ ਪਰਿਵਾਰਕ ਜੜਾਂ ਗੁਜਰਾਤ ਨਾਲ ਜੁੜੀਆਂ ਹੋਣ ਕਾਰਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਾਂਅ ਦੇ ਐਲਾਨ ਨਾਲ ਭਾਜਪਾ ਲਈ ਵੀ ਉਮੀਦਵਾਰ ਚੁਣਨਾ ਸੌਖਾ ਕੰਮ ਨਹੀਂ ਹੋਵੇਗਾ
ਗੋਪਾਲ ਕ੍ਰਿਸ਼ਨ ਗਾਂਧੀ ਦਾ ਜਨਮ 22 ਅਪਰੈਲ, 1945 ਨੂੰ ਦਿੱਲੀ ‘ਚ ਪਿਤਾ ਦੇਵਦਾਸ ਗਾਂਧੀ ਤੇ ਮਾਂ ਲਕਸ਼ਮੀ ਗਾਂਧੀ ਦੇ ਘਰ ਹੋਇਆ ਗੋਪਾਲ ਕ੍ਰਿਸ਼ਨ ਗਾਂਧੀ ਨੇ ਸੇਂਟ ਸਟੀਫੇਂਸ ਕਾਲਜ ਤੋਂ ਇੰਗਲ਼ਿਸ਼ ਸਾਹਿਤ ‘ਚ ਮਾਸਟਰ ਡਿਗਰੀ ਕੀਤੀ
ਗੋਪਾਲ ਕ੍ਰਿਸ਼ਨ ਗਾਂਧੀ ਹੁਣ ਤੱਕ ਕਈ ਅਹੁਦਿਆਂ ‘ਤੇ ਰਹਿ ਚੁੱਕੇ ਹਨ 1968 ਤੋਂ 1992 ਤੱਕ ਉਹ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ‘ਚ ਰਹੇ 1985 ਤੋਂ 1987 ਤੱਕ ਉਹ ਉੱਪ ਰਾਸ਼ਟਰਪਤੀ ਦੇ ਸਕੱਤਰ ਅਹੁਦੇ ‘ਤੇ ਰਹੇ ਸਾਲ 1987 ਤੋਂ
1992 ਤੱਕ ਉਹ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ ਅਤੇ 1997 ‘ਚ ਰਾਸ਼ਟਰਪਤੀ ਦੇ ਸਕੱਤਰ ਬਣੇ
ਗੋਪਾਲ ਕ੍ਰਿਸ਼ਨ ਗਾਂਧੀ ਯੂਨਾਈਟਿਡ ਕਿੰਗਡਮ (ਯੂਕੇ) ‘ਚ ਭਾਰਤੀ ਹਾਈਕਮਿਸ਼ਨ ‘ਚ ਸੰਸਕ੍ਰਿਤਕ ਮੰਤਰੀ ਤੇ ਲੰਦਨ ‘ਚ ਨਹਿਰੂ ਸੈਂਟਰ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ ਗਾਂਧੀ ਨੇ ਲਿਸੋਟੋ ‘ਚ ਵੀ ਭਾਰਤੀ ਹਾਈ ਕਮਿਸ਼ਨਰ ਦਾ ਅਹੁਦਾ ਵੀ ਸੰਭਾਲਿਆ ਸੀ ਗੋਪਾਲ ਕ੍ਰਿਸ਼ਨ ਗਾਂਧੀ ਸਾਲ 2000 ‘ਚ ਸ੍ਰੀਲੰਕਾ ‘ਚ ਭਾਰਤੀ ਹਾਈ ਕਮਿਸ਼ਨਰ, 2002 ‘ਚ ਨਾਰਵੇ ‘ਚ ਭਾਰਤੀ ਰਾਜਦੂਤ ਤੇ ਆਈਸਲੈਂਡ ‘ਚ ਵੀ ਬਤੌਰ ਭਾਰਤੀ ਰਾਜਦੂਤ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ
ਗਾਂਧੀ ਨੇ ਲਿਖੀਆਂ ਹਨ 9 ਪੁਸਤਕਾਂ
ਨੌਕਰਸ਼ਾਹ ਤੋਂ ਲੈ ਕੇ ਰਾਜਨੀਤਿਕ ਰਾਜਦੂਤ ਤੱਕ ਦੇ ਲੰਬੇ ਅਨੁਭਵ ਦੇ ਧਨੀ ਗੋਪਾਲ ਕ੍ਰਿਸ਼ਨ ਗਾਂਧੀ ਲੇਖਨ ਅਤੇ ਬੌਧਿਕ ਜਗਤ ‘ਚ ਵੀ ਆਪਣੀ ਖਾਸ ਪਹਿਚਾਣ ਰੱਖਦੇ ਹਨ ਉਹ ਹੁਣ ਤਕ ਹਿੰਦੀ ਤੇ ਅੰਗਰੇਜ਼ੀ ਵਿੱਚ 9 ਦੇ ਕਰੀਬ ਕਿਤਾਬਾਂ ਵੀ ਲਿਖ ਚੁੱਕੇ ਹਨ
ਹਿੰਦੀ ਪੁਸਤਕਾਂ
* ਸਾਰਾਨਮ (ਅੰਗਰੇਜ਼ੀ ਪੁਸਤਕ ਰਿਫਊਜ਼ ਤੋਂ ਪਰਵਰਤਿਤ)
* ਦਾਰਾ ਸ਼ੂਕੋ (ਇੱਕ ਕਵਿਤਾ ਦੇ ਰੂਪ ‘ਚ ਨਾਟਕ)
* ਕੋਈ ਅੱਛਾ ਸਾ ਲੜਕਾ (ਏ ਸੁਟੇਬਲ ਬੁਆਏ ਤੋਂ ਪਰਵਰਤਿਤ)
ਅੰਗਰੇਜ਼ੀ ਪੁਸਤਕਾਂ
* ਗਾਂਧੀ ਤੇ ਦੱਖਣੀ ਅਫਰੀਕਾ
* ਗਾਂਧੀ ਤੇ ਸ੍ਰੀਲੰਕਾ
* ਨਹਿਰੂ ਤੇ ਸ੍ਰੀਲੰਕਾ
* ਇੰਡੀਆ ਹਾਊਸ, ਕੋਲੰਬੋ: ਪੋਰਟਰੇਟ ਆਫ ਏ ਰੈਜੀਡੈਂਸ
* ਗਾਂਧੀ ਇਜ਼ ਗੋਨ: ਹੂਅ ਵਿਲ ਗਾਇਡ ਅੱਸ ਨਾਓ?
* ਏ ਫਰੈਂਕ ਫਰੈਂਡਸ਼ਿਪ: ਗਾਂਧੀ ਤੇ ਬੰਗਾਲ
ਗਾਂਧੀ ਨਾਲ ਜੁੜਿਆ ਵਿਵਾਦ
ਗੋਪਾਲ ਕ੍ਰਿਸ਼ਨ ਗਾਂਧੀ ਨਾਲ ਉਨ੍ਹਾਂ ਦੇ ਇੱਕ ਬਿਆਨ ਕਾਰਨ ਵਿਵਾਦ ਵੀ ਜੁੜਿਆ ਹੋਇਆ ਹੈ ਸੀਬੀਆਈ ਦੇ 15ਵੇਂ ਡੀ ਪੀ ਕੋਹਲੀ ਮੈਮੋਰੀਅਲ ਲੈਕਚਰ ‘ਚ ਹਾਜ਼ਰ 3 ਹਜ਼ਾਰ ਦੇ ਕਰੀਬ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਗੋਪਾਲ ਕ੍ਰਿਸ਼ਨ ਗਾਂਧੀ ਨੇ ਸੀਬੀਆਈ ਨੂੰ ਸਰਕਾਰ ਦੀ ਗੁਲਾਮ ਕਰਾਰ ਦੇ ਦਿੱਤਾ ਸੀ ਉਨ੍ਹਾਂ ਕਿਹਾ ਸੀ ਕਿ ਸੀਬੀਆਈ ਇਮਾਨਦਾਰੀ ਨਾਲ ਕੰਮ ਨਾ ਕਰਕੇ ਸਿਰਫ ਸਰਕਾਰ ਨੂੰ ਖੁਸ਼ ਕਰਨ ‘ਚ ਲੱਗੀ ਹੋਈ ਹੈ ਗਾਂਧੀ ਦੇ ਇਸ ਬਿਆਨ ਕਾਰਨ ਕਈ ਦਿਨਾਂ ਤੱਕ ਵਿਵਾਦ ਚੱਲਦਾ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਪ ਰਾਸ਼ਟਰਪਤੀ ਚੋਣ: ਕਾਂਗਰਸ ਨੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਗਾਂਧੀ ਨੂੰ ਬਣਾਇਆ ਉਮੀਦਵਾਰ
ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਅਗਵਾਈ ਵਾਲੀਆਂ ਪਾਰਟੀਆਂ ਨੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ।
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਫੈਸਲਾ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿੱਚ ਮੰਗਲਵਾਰ ਨੂੰ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਬਾਅਦ ਵਿੱਚ ਸੋਨੀਆ ਨੇ ਐਲਾਨ ਕੀਤਾ ਕਿ 18 ਪਾਰਟੀਆਂ ਨੇ ਗਾਂਧੀ ਨੂੰ ਉਪ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ‘ਤੇ ਸਹਿਮਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੋਪਾਲ ਗਾਂਧੀ ਦਾ ਨਾਂਅ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿੱਚ ਵੀ ਸਭ ਤੋਂ ਅੱਗੇ ਸੀ। ਭਾਵੇਂ, ਭਾਜਪਾ ਵੱਲੋਂ ਰਾਮਨਾਥ ਕੋਵਿੰਦ ਦਾ ਨਾਂਅ ਅੱਗੇ ਵਧਾਏ ਜਾਣ ਤੋਂ ਬਾਅਦ ਵਿਰੋਧੀ ਧਿਰ ਨੂੰ ਆਪਣੀ ਰਣਨੀਤੀ ਬਦਲਦੇ ਹੋਏ ਦਲਿਤ ਉਮੀਦਵਾਰ ਮੀਰਾ ਕੁਮਾਰ ਨੂੰ ਮੈਦਾਨ ਵਿੱਚ ਉਤਾਰਨਾ ਪਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।