Mahatma Gandhi - Sach Kahoon Punjabi
ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ
Lifestyle: ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਹੈ। ਪੱਛੜੇ ਲੋਕਾਂ ਨੂੰ ਉਹ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਪਿੰਡਾਂ ਵਿੱਚ ਵੱਸਦੇ ਭਾਰਤ ਦੇ ਸੁਚੱਜੇ ਸ਼ਾਸਨ ਲਈ ਗਾਂਧੀ ਜੀ ਨੇ ਪੰਚਾਇਤੀ ਰਾਜ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਪਿੰਡਾਂ ਦਾ ਰਹਿਣ-ਸਹਿਣ ਸ਼ਹਿਰ ਦੀਆਂ ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੀ ਜ਼ਿੰਦਗੀ ਤੋਂ ਦੂਰ ਸਕੂਨ ਭਰਿਆ ਹੈ, ਜਿੱਥੇ ਰੂਹ ਨੂੰ ਖੁਸ਼ੀ ਅਤੇ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਪਿੰਡਾਂ ਵਿਚ ਆਪਣਿਆਂ ਦੀ ਸਾਂਝ ਹੈ, ਜਿੱਥੇ ਸਾਂਝੀਆਂ ਖੁਸ਼ੀਆਂ ਤੇ ਸਾਂਝੇ ਦੁੱਖ ਹਨ। ਜਿੱਥੇ ਦੂਜੇ ਦੀ ਧੀ ਨੂੰ ਵੀ ਆਪਣੀ ਧੀ ਸਮਝਿਆ ਜਾਂਦਾ ਹੈ।
ਜਿੱਥੇ ਮਿੱਟੀ ਵਿੱਚ ਸੋਨਾ ਤੇ ਘਰਾਂ ਵਿੱਚ ਖੁਸ਼ਹਾਲੀ ਦੀ ਛਣਕਾਰ ਸੁਣਾਈ ਦਿੰਦੀ ਹੈ।ਸਮੇਂ ਦੇ ਪਹੀਏ ਦੀ ਚਾਲ ਬਦਲਣ ਨਾਲ ਕੰਮ ਦੀ ਭਾਲ ਤੇ ਭੌਤਿਕ ਵਸਤਾਂ ਦੀ ਪੂਰਤੀ ਕਰਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਣ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋਣਾ ਸ਼ੁਰੂ ਹੋਇਆ। ਇਸ ਪ੍ਰਵਾਸ ਨੇ ਮਨੁੱਖ ਦੀ ਜੀਵਨਸ਼ੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਮਨੁੱਖ ਦੀ ਬੋਲੀ, ਰਹਿਣ-ਸਹਿਣ ਅਤੇ ਸੱਭਿਆਚਾਰ ਵਿੱਚ ਵੀ ਪਰਿਵਰਤਨ ਲਿਆਂਦਾ ਹੈ। ਪਿੰਡਾਂ ਵਿੱਚ ਵੱਸਦੇ ਸਾਂਝੇ ਪਰਿਵਾਰ ਜਿੱਥੇ ਮਾਤਾ-ਪਿਤਾ, ਭੈਣ-ਭਰਾ, ਚਾਚੇ-ਤਾਏ ਅਤੇ ਦਾਦਾ-ਦਾਦੀ ਇੱਕ ਛੱਤ ਹੇਠ ਰਹਿ ਕੇ ਸਾਂਝੇ ਚੁੱਲ੍ਹੇ ਦੀ ਰੋਟੀ ਖਾਂਦੇ ਹਨ, ਉੱਥੇ ਸ਼ਹਿਰਾਂ ਵਿੱਚ ਛੋਟੇ ਪਰਿਵਾਰ ਜਿਸ ਵਿੱਚ ਕੇਵਲ ਪਤੀ-ਪਤਨੀ ਤੇ ਉਨ੍ਹਾਂ ਦੇ ਬੱਚੇ ਹੀ ਰਹਿ ਗਏ ਹਨ। Lifestyle
Read This : ਬੰਗਲਾਦੇਸ਼ ਲਈ ਵੱਡੀ ਚੁਣੌਤੀ
ਸਾਂਝੇ ਪਰਿਵਾਰਾਂ ਵਿੱਚ ਰਹਿ ਕੇ ਬੱਚੇ ਅਨੁਸ਼ਾਸਨ ਅਤੇ ਜ਼ਿੰਦਗੀ ਜਿਉਣ ਦਾ ਸਲੀਕਾ ਸਿੱਖਦੇ ਹਨ, ਉੱਥੇ ਸ਼ਹਿਰਾਂ ਵਿੱਚ ਪਲ ਰਹੇ ਬੱਚੇ ਸਾਂਝੇ ਪਰਿਵਾਰਾਂ ਦੇ ਮੋਹ ਤੋਂ ਦੂਰ ਰਹਿੰਦੇ ਹਨ ਜਿਸ ਦਾ ਨਤੀਜਾ ਇਹ ਨਿੱਕਲਦਾ ਹੈ ਕਿ ਉਨ੍ਹਾਂ ਵਿੱਚ ਆਪਸੀ ਸਾਂਝ, ਰਿਸ਼ਤਿਆਂ ਦਾ ਮੋਹ ਤੇ ਇੱਕ ਚੰਗਾ ਇਨਸਾਨ ਬਣਨ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਹੈ। ਸ਼ਹਿਰਾਂ ਵਿੱਚ ਜਿੱਥੇ ਸਾਰੇ ਵਿਅਕਤੀ ਮਸ਼ੀਨਾਂ ਦਾ ਰੂਪ ਧਾਰਨ ਕਰ ਚੁੱਕੇ ਹੁੰਦੇ ਹਨ, ਜਿੱਥੇ ਬੱਚਿਆਂ ਕੋਲ ਮਾਪਿਆਂ ਲਈ ਸਮਾਂ ਨਹੀਂ ਹੁੰਦਾ, ਗੁਆਂਢੀ ਇੱਕ-ਦੂਜੇ ਤੋਂ ਅਣਜਾਣ ਹੁੰਦੇ ਹਨ, ਉੱਥੇ ਪਿੰਡ ਸਾਰਿਆਂ ਦਾ ਸਾਂਝਾ ਹੁੰਦਾ ਹੈ ਚਾਹੇ ਸ਼ਹਿਰੀਕਰਨ ਕਰਕੇ ਪਿੰਡਾਂ ਉੱਤੇ ਵੀ ਸ਼ਹਿਰਾਂ ਦਾ ਪ੍ਰਭਾਵ ਪਿਆ ਹੈ। Lifestyle
ਪਰੰਤੂ ਅਜੇ ਵੀ ਪਿੰਡਾਂ ਦੀ ਸਵੇਰ ਅਤੇ ਸਰੋ੍ਹਂ ਦੇ ਸਾਗ ਨਾਲ ਮੱਕੀ ਦੀ ਰੋਟੀ ਦਾ ਆਪਣਾ ਹੀ ਅਨੰਦ ਹੁੰਦਾ ਹੈ। ਪੀਜੇ, ਬਰਗਰ, ਨੂਡਲਜ ਤੇ ਹੋਰ ਜੰਕ ਫੂਡ ਪਿੰਡਾਂ ਦੀਆਂ ਤਾਜੀਆਂ ਸਬਜੀਆਂ ਦੀ ਰੀਸ ਨਹੀਂ ਕਰ ਸਕਦੇ। ਪਿੰਡਾਂ ਵਿੱਚ ਰੱਖੇ ਜਾਂਦੇ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਹੋਣਾ ਵਾਲਾ ਤਾਜਾ ਦੁੱਧ ਪੈਕਟਾਂ ਵਾਲੇ ਦੁੱਧ ਤੋਂ ਕਿਤੇ ਵਧੀਆ ਹੈ। ਇਸ ਪਿੰਡਾਂ ਤੋਂ ਸ਼ਹਿਰਾਂ ਵੱਲ ਦੀ ਦੌੜ ਨੇ ਸਾਨੂੰ ਆਧੁਨਿਕਤਾ ਦਾ ਲਾਲਚ ਦੇ ਕੇ ਸਾਥੋਂ ਬਹੁਤ ਕੁਝ ਖੋਹ ਲਿਆ ਹੈ। ਬਦਲਾਅ ਹਮੇਸ਼ਾ ਸਾਰਥਕ ਨਹੀਂ ਹੁੰਦਾ, ਇਸ ਦੇ ਕਈ ਵਾਰ ਭਿਆਨਕ ਨਤੀਜੇ ਵੀ ਝੱਲਣੇ ਪੈਂਦੇ ਹਨ। ਅਜਿਹਾ ਹੀ ਪੰਜਾਬੀ ਸੱਭਿਆਚਾਰਕ ਨਾਲ ਵਾਪਰ ਰਿਹਾ ਹੈ। Lifestyle
ਪਿੰਡਾਂ ਤੋਂ ਸ਼ਹਿਰਾਂ ਵੱਲ ਜਾ ਰਹੇ ਲੋਕਾਂ ’ਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ ਕਿਉਂਕਿ ਕੋਈ ਵੀ ਜਦੋਂ ਨਵੀਂ ਤਕਨੀਕ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਸ਼ਹਿਰਾਂ ਨੂੰ ਮਾਰ ਕਰਦੀ ਹੈ। ਜਿਵੇਂ ਪਹਿਲਾਂ ਕਦੇ ਅਲਟ੍ਰਾਸਾਊਂਡ ਦਾ ਨਾਂਅ ਨਹੀਂ ਸੀ ਸੁਣਿਆ ਪਰੰਤੂ ਹੁਣ ਬੱਚਾ ਵੀ ਅਲਟ੍ਰਾਸਾਊਂਡ ਦੇ ਨਾਂਅ ਤੋਂ ਜਾਣੂ ਹੈ। ਪਾਟੀਆਂ ਪੈਂਟਾਂ ਆਧੁਨਿਕਤਾ ਦੀ ਨਿਸ਼ਾਨੀ ਹਨ। ਇਹ ਸਾਡੀ ਪੜ੍ਹੀ-ਲਿਖੀ ਪੀੜ੍ਹੀ ਦੀ ਸੋਚ ਹੈ। ਨਵੀਂ ਪੀੜ੍ਹੀ ਦੀ ਸੋਚ ਮੁਤਾਬਿਕ ਕੁੜਤੇ ਪਜਾਮੇ ਵਾਲਾ ਵਿਅਕਤੀ ਅਨਪੜ੍ਹ, ਤੇ ਪੈਦਲ ਜਾ ਰਿਹਾ ਵਿਅਕਤੀ ਗੁਰਬਤ ਦੀ ਨਿਸ਼ਾਨੀ ਹੈ। ਜਿਹੜੇ ਪੰਜਾਬੀ ਦੇ ਪੇਪਰ ਵਿੱਚੋਂ ਫੇਲ੍ਹ ਹੋ ਰਹੇ ਹਨ ਉਹ ਵਿਦੇਸ਼ੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਕਿਵੇਂ ਸਿੱਖ ਸਕਣਗੇ। ਟੁੱਟੀ-ਭੱਜੀ ਅੰਗਰੇਜੀ ਘੋਟਣ ਵਾਲੇ ਮਾਂ-ਬੋਲੀ ਤੋਂ ਵੀ ਕੋਹਾਂ ਦੂਰ ਜਾ ਰਹੇ ਹਨ। Lifestyle
Read This : Kisan Mela: ਪੈਸਟੀਸਾਈਡ ਦੀ ਪ੍ਰਸਿੱਧ ਕੰਪਨੀ ਬੈਸਟ ਐਗਰੋ ਲਾਈਫ ਵੱਲੋਂ ਕਿਸਾਨ ਮੇਲਾ ਕਰਵਾਇਆ
ਪਿੰਡਾਂ ’ਤੇ ਸ਼ਹਿਰਾਂ ਦੀ ਪਾਣ ਚੜ੍ਹ ਚੁੱਕੀ ਹੈ। ਸ਼ਹਿਰਾਂ ਵਿੱਚ ਸਿੱਖਿਆ, ਸਿਹਤ ਅਤੇ ਰੁਜਗਾਰ ਦੇ ਜ਼ਿਆਦਾ ਮੌਕੇ ਦਿਖਾਈ ਦਿੰਦੇ ਹਨ। ਇਹ ਸਹੀ ਹੈ ਪਰੰਤੂ ਇਸਦਾ ਮਤਲਬ ਇਹ ਨਹੀਂ ਕਿ ਪਿੰਡ ਪੱਛੜੇ ਹੋਏ ਹਨ। ਪਿੰਡਾਂ ਦੇ ਬੱਚੇ ਵੀ ਮਿਹਨਤ, ਮੁਸ਼ੱਕਤ ਅਤੇ ਸੰਘਰਸ਼ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ। ਅੱਜ ਵੀ ਪਿੰਡ ਆਪਣਾ ਵਿਰਸਾ, ਆਪਣਾ ਇਤਿਹਾਸ ਅਤੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਸਮੇਂ ਦੇ ਹਾਕਮਾਂ ਦਾ ਪਿੰਡਾਂ ਵਿੱਚ ਜ਼ਿਆਦਾ ਗੇੜਾ ਵੋਟਾਂ ਵੇਲੇ ਹੀ ਲੱਗਦਾ ਹੈ ਉਹ ਪਿੰਡਾਂ ਨੂੰ ਸਿਰਫ਼ ਵੋਟ ਬੈਂਕ ਹੀ ਸਮਝਦੇ ਹਨ। ਅਜਾਦੀ ਦੇ ਪੌਣੇ ਦਹਾਕੇ ਤੋਂ ਵੱਧ ਸਮਾਂ ਬੀਤਣ ਬਾਅਦ ਵੀ ਦੇਸ਼ ਦੇ ਹਾਕਮਾਂ ਨੇ ਪਿੰਡਾਂ ਨੂੰ ਪੱਕੀਆਂ ਸੜਕਾਂ ਤੇ ਪੱਕੀਆਂ ਗਲੀਆਂ ਨਾਲੀਆਂ ਦੇ ਮੁੱਦਿਆਂ ਵਿੱਚ ਉਲਝਾ ਕੇ ਰੱਖ ਦਿੱਤਾ। Lifestyle
ਅੱਜ ਵੀ ਅਜਿਹੇ ਪਿੰਡ ਬਹੁਤ ਹਨ ਜਿੱਥੇ ਦਰਿਆ ਦੇ ਉੱਤੇ ਪੁਲ ਨਹੀਂ ਹਨ ਬੱਚੇ ਕਿਸ਼ਤੀ ਨਾਲ ਦਰਿਆ ਪਾਰ ਕਰਕੇ ਸਕੂਲ ਜਾਂਦੇ ਹਨ ਪਰ ਪਿੰਡਾਂ ਵਿੱਚ ਅੱਜ ਵੀ ਖੁਸ਼ਹਾਲੀ ਹੈ, ਸ਼ਹਿਰ ਦੀ ਭੱਜ-ਦੌੜ ਤੋਂ ਦੂਰ ਸ਼ਾਂਤਮਈ ਪਰੰਤੂ ਇਹ ਹੋਂਦ ਖਤਰੇ ਵਿੱਚ ਹੈ। ਸ਼ਹਿਰ ਦਿਨੋਂ-ਦਿਨ ਵਧ ਰਹੇ ਹਨ। ਜਿਸ ਤਰ੍ਹਾਂ ਚੰਡੀਗੜ੍ਹ ਨੇ ਪੰਜਾਬ ਦੇ ਕਈ ਪਿੰਡ ਖਾ ਲਏ ਉਸ ਤਰ੍ਹਾਂ ਸ਼ਹਿਰਾਂ ਦਾ ਖੇਤਰਫਲ ਵਧਣ ਕਰਕੇ ਪਿੰਡਾਂ ਤੇ ਸ਼ਹਿਰਾਂ ਵਿਚਲੀ ਦੂਰੀ ਘਟ ਰਹੀ ਹੈ। ਪਿੰਡਾਂ ਨੂੰ ਉਜਾੜਨ ਲਈ ਜ਼ਮੀਨਾਂ ਦੇ ਦੁੱਗਣੇ ਭਾਅ ਦਾ ਲਾਲਚ ਦਿੱਤਾ ਜਾ ਰਿਹਾ ਹੈ। ਪਿੰਡਾਂ ਦੀ ਹੋਂਦ ਖਤਮ ਕਰਨ ਲਈ ਅਖੌਤੀ ਵਿਕਾਸ ਦਾ ਨਾਅਰਾ ਦਿੱਤਾ ਜਾ ਰਿਹਾ ਹੈ। Lifestyle
ਜਿਸ ਨੇ ਜੰਗਲ-ਬੇਲੇ ਉਜਾੜ ਕੇ ਧਰਤੀ ਦੀ ਹੋਂਦ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਹੈ। ਪਿੰਡਾਂ ਵਿੱਚ ਤਾਂ ਕਿਤੇ ਨਿੰਮ ਦੀ ਛਾਂ ਲੱਭ ਵੀ ਜਾਂਦੀ ਹੈ ਪਰ ਸ਼ਹਿਰਾਂ ਵਿੱਚ ਤਾਂ ਚਾਦਰਾਂ ਦਾ ਸ਼ੈੱਡ ਪਾ ਕੇ ਨਿੰਮ ਦੀ ਛਾਂ ਦੀ ਪੂਰਤੀ ਕੀਤੀ ਜਾਂਦੀ ਹੈ ਪਰੰਤੂ ਇਹ ਯਾਦ ਰੱਖਣਾ ਹੋਵੇਗਾ ਕਿ ਨਿੰਮ ਛਾਂ ਦੇ ਨਾਲ-ਨਾਲ ਆਕਸੀਜ਼ਨ ਵੀ ਦੇਵੇਗਾ ਜਦਕਿ ਚਾਦਰਾਂ ਦਾ ਸ਼ੈੱਡ ਕੇਵਲ ਛਾਂ ਦੇਵੇਗਾ ਆਕਸੀਜਨ ਨਹੀਂ। ਅਖੌਤੀ ਵਿਕਾਸ ਦੇ ਨਾਂਅ ’ਤੇ ਕੀਤੇ ਜਾ ਰਹੇ ਕੁਦਰਤ ਨਾਲ ਖਿਲਵਾੜ ਨੂੰ ਰੋਕਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ ਧਰਤੀ ’ਤੇ ਰਹਿਣਾ ਤਾਂ ਹਰ ਕੋਈ ਚਾਹੁੰਦਾ ਹੈ ਪਰੰਤੂ ਇਸ ਨੂੰ ਬਚਾਉਣ ਦਾ ਉੱਦਮ ਕੋਈ ਨਹੀਂ ਕਰਨਾ ਚਾਹੁੰਦਾ। ਪਿੰਡਾਂ ਦੇ ਨਾਲ-ਨਾਲ ਵਾਤਾਵਰਨ ਦੀ ਹੋਂਦ ਬਚਾਉਣ ਲਈ ਵੀ ਅੱਗੇ ਆਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ। Lifestyle
ਮੋ. 70873-67969
ਰਜਵਿੰਦਰ ਪਾਲ ਸ਼ਰਮਾ
ਕਾਇਮ ਰਹਿਣੀ ਚਾਹੀਦੀ ਹੈ ਗਾਂਧੀ ਬਣਨ ਦੀ ਪਰੰਪਰਾ
ਗਾਂਧੀ ਜੈਅੰਤੀ ‘ਤੇ ਵਿਸ਼ੇਸ਼
ਚੰਪਾਰਨ ਸੱਤਿਆਗ੍ਰਹਿ ਦੇ ਸੌ ਸਾਲ 2017 ’ਚ ਹੀ ਪੂਰੇ ਹੋ ਚੁੱਕੇ ਹਨ ਜਿਨ੍ਹਾਂ ਕਿਸਾਨਾਂ ਲਈ ਗਾਂਧੀ ਜੀ ਨੇ ਅੰਗਰੇਜਾਂ ਨਾਲ ਬਿਹਾਰ ’ਚ ਲੋਹਾ ਲਿਆ ਉਹੀ ਕਿਸਾਨ ਅੱਜ ਦੇ ਦੌਰ ’ਚ ਦੁਖੀ ਹਨ ਤਿੰਨ ਦਹਾਕਿਆਂ ਦਾ ਇਤਿਹਾਸ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਤਿੰਨ ਲੱਖ ਤੋਂ ਜ਼ਿਆਦਾ ਅੰਨਦਾਤਾ ਫਸਲ ਦੀ ਬਰਬਾਦੀ, ਕਰਜ਼ੇ ਦੇ ਭਾਰ ਅਤੇ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਨਾ ਕਰ ਸਕਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਸੋਕਾ ਪਿਆ ਤਾਂ ਕਿਸਾਨ ਮਰਿਆ, ਹੜ੍ਹ ਆਇਆ ਤਾਂ ਕਿਸਾਨ ਬਰਬਾਦ ਹੋਇਆ ਤੇ ਇੱਕ ਸੱਚ ਇਹ ਰਿਹਾ ਕਿ ਵਧਦੀ ਜੀਡੀਪੀ ਦੇ ਇਸ ਦੌਰ ’ਚ ਸਾਰਿਆਂ ਦੀ ਆਰਥਿਕ ਸਥਿਤੀ ਨੇ ਤੁਲਨਾਤਮਕ ਵਿਸਥਾਰ ਲਿਆ ਹੈ। (Mahatma Gandhi)
ਪਰ ਕਿਸਾਨਾਂ ਦਾ ਇੱਕ ਵਰਗ ਅਜਿਹਾ ਹੈ ਜੋ ਗਰੀਬੀ ਦੇ ਚੱਲਦਿਆਂ ਅੱਜ ਵੀ ਜਾਨ ਦੇ ਰਿਹਾ ਹੈ ਸਵਾਲ ਹੈ ਕਿ ਮਹਾਤਮਾ ਗਾਂਧੀ ਦੀ ਇੱਥੇ ਕੀ ਪ੍ਰਾਸੰਗਿਕਤਾ ਹੈ? ਚੰਪਾਰਨ ਦੇ ਜਿਨ੍ਹਾਂ ਕਿਸਾਨਾਂ ਨੂੰ ਅੰਗਰੇਜ਼ ਨੀਲ ਦੇ ਕੰਟਰੈਕਟ ਤੋਂ ਮੁਕਤ ਕਰਵਾ ਕੇ ਝੋਨੇ ਦੀ ਖੇਤੀ ਦੀ ਅਜ਼ਾਦੀ ਗਾਂਧੀ ਜੀ ਨੇ ਦਿਵਾਈ ਸੀ ਅੱਜ ਉਨ੍ਹਾਂ ਦੀਆਂ ਪੀੜ੍ਹੀਆਂ ਸੌ ਸਾਲ ਬੀਤਣ ਤੋਂ ਬਾਅਦ ਵੀ ਮੌਤ ਦੀ ਕਗਾਰ ’ਤੇ ਕਿਉਂ ਖੜ੍ਹੀਆਂ ਹਨ? ਇਤਿਹਾਸ ਦੇ ਪੰਨੇ ਜਦੋਂ-ਜਦੋਂ ਇਸ ਗੱਲ ਲਈ ਫਰੋਲੇ ਜਾਣਗੇ ਕਿ ਚੰਪਾਰਨ ਗਾਂਧੀ ਦਾ ਪਹਿਲਾ ਸੱਤਿਆਗ੍ਰਹਿ ਸੀ ਉਦੋਂ-ਉਦੋਂ ਇਹ ਗੱਲ ਆਪੇ ਉੱਭਰੇਗੀ ਕਿ ਗਾਂਧੀ ਦੇ ਵਿਚਾਰਾਂ ਨੂੰ ਅਪਣਾਉਣ ਅਤੇ ਮੰਨਣ ਵਾਲੇ ਇਹ ਕਿਉਂ ਭੁੱਲ ਜਾਂਦੇ ਹਨ ਕਿ ਅੱਜ ਵੀ ਗਰੀਬੀ ਦੇ ਇਕਰਾਰਨਾਮੇ ਤੋਂ ਅੰਨਦਾਤਾ ਮੁਕਤ ਨਹੀਂ ਹੈ ਸੱਚੀ ਗੱਲ ਇਹ ਵੀ ਹੈ ਕਿ ਮਹਾਤਮਾ ਬਣਨ ਦਾ ਰਸਤਾ ਹਾਲੇ ਵੀ ਬੰਦ ਨਹੀਂ ਹੋਇਆ ਹੈ। (Mahatma Gandhi)
ਇਹ ਵੀ ਪੜ੍ਹੋ : ਹਰਿਆਣਾ ’ਚ ਵੱਡੀ ਗੈਂਗਵਾਰ, ਗੈਂਗਸਟਰ ਦਾ ਕਤਲ
ਪਰ ਸ਼ਾਇਦ ਗਾਂਧੀ ਬਣਨ ਦੀ ਪਰੰਪਰਾ ਸਮਾਪਤ ਹੋ ਗਈ ਹੈ ਜ਼ਾਹਿਰ ਹੈ ਕਿ ਮਹਾਤਮਾ ਤੋਂ ਪਹਿਲਾਂ ਗਾਂਧੀ ਤਾਂ ਬਣਨਾ ਹੀ ਪਵੇਗਾ ਫਰਕ ਸਿਰਫ ਐਨਾ ਹੈ ਕਿ ਉਹ ਦੌਰ ਬਸਤੀਵਾਦੀ ਸੱਤਾ ਦਾ ਸੀ ਹੁਣ ਸੰਘਰਸ਼ ਆਪਣਿਆਂ ਵਿਚਕਾਰ ਹੈ ਪਰ ਕਈ ਕੰਮ ਜਿਨ੍ਹਾਂ ਨੂੰ 1917 ’ਚ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਸਮੇਂ ਦੇ ਨਾਲ ਹਾਲੇ ਵੀ ਅਧੂਰੇ ਹਨ ਜਿਸ ਦੀ ਜਿੰਮੇਵਾਰੀ ਅੱਜ ਦੇ ਦੌਰ ਦੇ ਗਾਂਧੀ ਨੂੰ ਚੁੱਕਣੀ ਹੋਵੇਗੀ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜੇਕਰ 1892 ’ਚ ਦੱਖਣੀ ਅਫਰੀਕਾ ’ਚ ਵਪਾਰ ਕਰਨ ਵਾਲੇ ਇੱਕ ਭਾਰਤੀ ਮੁਸਲਮਾਨ ਵਪਾਰੀ ਦਾਦਾ ਅਬਦੱੁਲਾ ਦਾ ਮੁਕੱਦਮਾ ਗੁਜਰਾਤ ਦੇ ਰਾਜਕੋਟ ’ਚ ਵਕਾਲਤ ਕਰਨ ਵਾਲੇ ਮੋਹਨਦਾਸ ਕਰਮਚੰਦ ਗਾਂਧੀ ਨਾ ਸਵੀਕਾਰ ਕਰਦੇ ਤਾਂ ਇਤਿਹਾਸ ਦੇ ਪੰਨੇ ਸ਼ਾਇਦ ਇੱਕ ਮਹਾਤਮਾ ਦੀ ਮਾਣਮੱਤੀ ਕਹਾਣੀ ਤੋਂ ਵਾਂਝੇ ਰਹਿ ਜਾਂਦੇ।
ਇਹ ਵੀ ਪੜ੍ਹੋ : ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਚਿੰਤਾਜਨਕ
ਗਾਂਧੀ ਜੀ ਭਾਰਤ ਦੇ ਉਨ੍ਹਾਂ ਚਮਕਦੇ ਸਿਤਾਰਿਆਂ ’ਚੋਂ ਸਨ ਜਿਨ੍ਹਾਂ ਨੇ ਰਾਸ਼ਟਰੀ ਅਜ਼ਾਦੀ ਲਈ ਆਪਣਾ ਪੂਰਾ ਜੀਵਨ ਅਰਪਿਤ ਕਰ ਦਿੱਤਾ ਐਨਾ ਹੀ ਨਹੀਂ ਰਾਸ਼ਟਰੀ ਏਕਤਾ ਲਈ ਬਸਤੀਵਾਦੀ ਸੱਤਾ ਦੇ ਉਨ੍ਹਾਂ ਦਿਨਾਂ ’ਚ ਆਪਣੇ ਜੀਵਨ ਦੇ ਹਰ ਕੋਨੇ ਨੂੰ ਬਲੀਦਾਨ ’ਚ ਤਬਦੀਲ ਕਰ ਦਿੱਤਾ ਇਹੀ ਕਾਰਨ ਹੈ ਕਿ ਆਧੁਨਿਕ ਭਾਰਤ ਅਤੇ ਭਾਰਤੀ ਰਾਸ਼ਟਰੀ ਅੰਦੋਲਨ ਦੇ ਇਤਿਹਾਸ ’ਚ ਗਾਂਧੀ ਯੁੱਗ ਦਾ ਵਿਆਪਕ ਵਿਸਥਾਰ ਹੈ ਸਾਰੇ ਜਾਣਦੇ ਹਨ ਕਿ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ’ਚ ਗਾਂਧੀ ਜੀ ਦਾ ਜਨਮ ਹੋਇਆ ਸਿੱਖਿਆ ਅਤੇ ਅੰਗਰੇਜਾਂ ਦੇ ਸਾਹਮਣੇ ਦੱਖਣੀ ਅਫਰੀਕਾ ਦੀ ਧਰਤੀ ’ਤੇ ਕਈ ਪ੍ਰੀਖਿਆਵਾਂ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਵਾਪਸੀ ਜਨਵਰੀ 1915 ’ਚ ਭਾਰਤ ਹੋਈ ਉਦੋਂ ਭਾਰਤ ਨਵੀਂ ਕਰਵਟ, ਨਵੀਂ ਊਰਜਾ ਅਤੇ ਬਸਤੀਵਾਦੀ ਸੱਤਾ ਦੇ ਅਧੀਨ ਨਵੀਆਂ ਉਮੀਦਾਂ ਪਾਲ਼ ਚੱਕਾ ਸੀ। (Mahatma Gandhi)
ਸ਼ਾਇਦ ਇਹ ਕਥਨ ਮਹਾਤਮਾ ਗਾਂਧੀ ਜੀ ਦੀ ਗੌਰਵਗਾਥਾ ਨਾਲ ਜ਼ਿਆਦਾ ਮੇਲ ਖਾਂਦਾ ਹੈ
ਦੌਰ ਪਹਿਲੀ ਸੰਸਾਰ ਜੰਗ ਦਾ ਸੀ ਕੁਝ ਵੀ ਭਾਰਤੀਆਂ ਦੇ ਅਨੁਕੂਲ ਨਹੀਂ ਸੀ ਅੰਗਰੇਜ਼ਾਂ ਨਾਲ ਸੰਘਰਸ਼ ਅਤੇ ਜੀਵਨ ਮੁੱਲ ਦੇ ਵਾਧੇ ਸਬੰਧੀ ਜ਼ਿੰਦਗੀ ਸਾਰਿਆਂ ਦੀ ਦੋ-ਚਾਰ ਸੀ ਸਾਲਾਂ ਦੀ ਸਿੱਖਿਆ, ਖੋਜ, ਸਲਾਹ ਅਤੇ ਵਿਚਾਰਾਂ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਚੁਣੌਤੀਆਂ ਵਿਚਕਾਰ ਜਾਂ ਤਾਂ ਤੁਸੀਂ ਖੁਦ ਜਾਂਦੇ ਹੋ ਜਾਂ ਤਾਂ ਉਸ ਦਾ ਸਾਹਮਣਾ ਕਰਨ ਲਈ ਬੇਵੱਸ ਹੁੰਦੇ ਹੋ, ਕਾਰਨ ਚਾਹੇ ਜੋ ਹੋਣ ਪਰ ਇਹ ਤਾਂ ਸਾਫ ਹੈ ਕਿ ਤੁਸੀਂ ਮਹਾਨ ਬਣਨ ਦੇ ਰਾਹ ’ਤੇ ਤਾਂ ਹੋ ਪਰ ਕਿੰਨੇ ਮਹਾਨ ਹੋਵੋਗੇ ਇਹ ਸਮੇਂ ’ਤੇ ਛੱਡ ਦੇਣਾ ਚਾਹੀਦਾ ਹੈ ਸ਼ਾਇਦ ਇਹ ਕਥਨ ਮਹਾਤਮਾ ਗਾਂਧੀ ਜੀ ਦੀ ਗੌਰਵਗਾਥਾ ਨਾਲ ਜ਼ਿਆਦਾ ਮੇਲ ਖਾਂਦਾ ਹੈ ਮੋਹਨਦਾਸ ਕਰਮਚੰਦ ਗਾਂਧੀ ਭੀੜ ’ਚ ਇੱਕ ਅਜਿਹਾ ਨਾਂਅ ਸੀ ਜੋ ਦੌਰ ਦੇ ਹਿਸਾਬ ਨਾਲ ਸੁਨਹਿਰਾ ਹੁੰਦਾ ਗਿਆ। (Mahatma Gandhi)
ਧਿਆਨ ਹੋਵੇ ਕਿ ਜਦੋਂ ਗਾਂਧੀ ਜੀ ਸੱਤਿਆਗ੍ਰਹਿ ਦੇ ਇੱਕ ਵੱਡੇ ਪ੍ਰਯੋਗ ਲਈ 1917 ’ਚ ਬਿਹਾਰ ਦੇ ਚੰਪਾਰਨ ਗਏ ਤਾਂ ਇਹ ਕੋਈ ਵੱਡੀ ਗੱਲ ਨਹੀਂ ਸੀ ਜਦੋਂ ਇਸ ਚੰਪਾਰਨ ਨੇ ਗਾਂਧੀ ਦੀ ਵਾਪਸੀ ਮਹਾਤਮਾ ਦੇ ਤੌਰ ’ਤੇ ਕਰਵਾਈ ਤਾਂ ਸਾਰਿਆਂ ਨੂੰ ਸਮਝ ਆਇਆ ਕਿ ਅੰਗਰੇਜ਼ਾਂ ਨੂੰ ਸਬਕ ਸਿਖਾਉਣ ’ਚ ਇਹ ਸ਼ਖਸ ਅੱਗੇ ਵੀ ਬੜੇ ਕੰਮ ਦਾ ਹੋਵੇਗਾ ਅਤੇ ਇਤਿਹਾਸ ਫਰੋਲ ਕੇ ਦੇਖਿਆ ਜਾਵੇ ਤਾਂ ਅਜ਼ਾਦੀ ਤੱਕ ਗਾਂਧੀ ਜੀ ਬੜੇ ਹੀ ਕੰਮ ਦੇ ਸਿੱਧ ਹੋਏ ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ ਆਖ਼ਰ ਤੱਕ ਜਰਮਨੀ ਦੇ ਰਸਾਇਣਿਕ ਰੰਗਾਂ ’ਚ ਨੀਲ ਬਜ਼ਾਰ ਨੂੰ ਲਗਭਗ ਖ਼ਤਮ ਕਰ ਦਿੱਤਾ ਸੀ ਚੰਪਾਰਨ ਦੇ ਯੂਰਪੀ ਨਿਲਹੇ ਆਪਣੇ ਕਾਰਖਾਨੇ ਬੰਦ ਕਰਨ ਲਈ ਮਜ਼ਬੂਰ ਹੋ ਗਏ ਹੁਣ ਕਿਸਾਨ ਵੀ ਨੀਲ ਦੀ ਖੇਤੀ ਤੋਂ ਮੁਕਤੀ ਚਾਹੁੰਦੇ ਸਨ। (Mahatma Gandhi)
ਅੰਗਰੇਜ਼ੀ ਨੀਲ ਦੇ ਕਾਰੋਬਾਰੀ ਨੇ ਬੜੀ ਹੁਸ਼ਿਆਰੀ ਨਾਲ ਇਸ ਦਾ ਫਾਇਦਾ ਚੁੱਕਿਆ
ਪਰ ਅੰਗਰੇਜ਼ੀ ਨੀਲ ਦੇ ਕਾਰੋਬਾਰੀ ਨੇ ਬੜੀ ਹੁਸ਼ਿਆਰੀ ਨਾਲ ਇਸ ਦਾ ਫਾਇਦਾ ਚੁੱਕਿਆ ਅਤੇ ਇਕਰਾਰਨਾਮੇ ਤੋਂ ਮੁਕਤ ਕਰਨ ਲਈ ਲਗਾਨ ਅਤੇ ਹੋਰ ਗੈਰ-ਕਾਨੂੰਨੀ ਟੈਕਸਾਂ ਨੂੰ ਵਧਾ ਦਿੱਤਾ ਜਾਹਿਰ ਹੈ ਗਰੀਬੀ ਦੀ ਮਾਰ ਝੱਲ ਰਹੇ ਕਿਸਾਨ ਇਸ ਦੋਹਰੀ ਮਾਰ ਦੀ ਲਪੇਟ ’ਚ ਫਸ ਗਏ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਚੰਪਾਰਨ ਦੇ ਹੀ ਇੱਕ ਕਿਸਾਨ ਰਾਜ ਕੁਮਾਰ ਸ਼ੁਕਲ ਨੇ ਜਦੋਂ ਉਸ ਦੌਰਾਨ ਲਖਨਊ ’ਚ ਗਾਂਧੀ ਜੀ ਨਾਲ ਮੁਲਕਾਤ ਕੀਤੀ ਤਾਂ ਉੱਥੋਂ ਦੀ ਮੁਸੀਬਤ ਦਾ ਵਰਣਨ ਕਰਦਿਆਂ ਉਨ੍ਹਾਂ ਨੂੰ ਚੰਪਾਰਨ ਆਉਣ ਦਾ ਅਪੀਲ ਕੀਤੀ ਬੇਸ਼ੱਕ ਗਾਂਧੀ ਜੀ ਨੇ ਇਸ ਨੂੰ ਪਹਿਲੀ ਚੁਣੌਤੀ ਦੇ ਤੌਰ ’ਤੇ ਤਾਂ ਨਹੀਂ ਤਾਂ ਕਿਸਾਨਾਂ ਦੇ ਹਿੱਤ ’ਚ ਜਾਣਾ ਨਾ ਸਿਰਫ਼ ਮੁਨਾਸਿਬ ਸਮਝਿਆ। (Mahatma Gandhi)
ਇਹ ਵੀ ਪੜ੍ਹੋ : ਫਰੀਦਾਬਾਦ ’ਚ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ
ਸਗੋਂ ਉਨ੍ਹਾਂ ਨੂੰ ਤਿਨਕਠੀਆ ਤੋਂ ਮੁਕਤੀ ਦਿਵਾ ਕੇ ਆਪਣੇ ਪਹਿਲੇ ਸੱਤਿਆਗ੍ਰਹਿ ਦੀ ਸਫ਼ਲਤਾ ਨਾਲ ਸਮਾਪਤੀ ਕੀਤੀ ਤਿਨਕਠੀਆ ਦਾ ਮਤਲਬ ਕਿਸਾਨਾਂ ਨੂੰ ਆਪਣੀ ਜ਼ਮੀਨ ’ਤੇ ਘੱਟੋ-ਘੱਟ 3/20 ਭਾਗ ’ਤੇ ਖੇਤੀ ਕਰਨਾ ਅਤੇ ਉਨ੍ਹਾਂ ਮਾਲਕਾਂ ਦੇ ਤੈਅ ਰੇਟਾਂ ’ਤੇ ਉਨ੍ਹਾਂ ਨੂੰ ਵੇਚਣਾ ਹੈ ਸਾਰੇ ਜਾਣਦੇ ਹਨ ਕਿ ਚੰਪਾਰਨ ਦੌਰਾਨ ਗਾਂਧੀ ਨੂੰ ਰੋਕਣ ਨਾਲ ਵਾਪਸ ਜਾਣ ਲਈ ਵੀ ਕਿਹਾ ਗਿਆ ਪਰ ਸ਼ਾਇਦ ਰੋਕਣ ਵਾਲੇ ਇਹ ਨਹੀਂ ਜਾਣਦੇ ਸਨ ਕਿ ਦੱਖਣੀ ਅਫਰੀਕਾ ਦੀ ਬਸਤੀਵਾਦੀ ਸੱਤਾ ’ਚ ਤਪੇ ਗਾਂਧੀ ਵਿਚ ਮਹਾਤਮਾ ਦੇ ਸਾਰੇ ਲੱਛਣ ਪਹਿਲਾਂ ਤੋਂ ਹੀ ਸਨ ਅਤੇ ਉਕਤ ਸੰਦਰਭ ਨੂੰ ਸਹੀ ਸਾਬਤ ਕਰਦਿਆਂ ਚੰਪਾਰਨ ਤੋਂ ਪਰਤੇ ਮੋਹਨਦਾਸ ਕਰਮਚੰਦ ਗਾਂਧੀ, ਮਹਾਤਮਾ ਗਾਂਧੀ ਦੇ ਤੌਰ ’ਤੇ ਦੁਨੀਆ ’ਚ ਮਸ਼ਹੂਰ ਹੋ ਗਏ ਅਕਸਰ ਇਹ ਸਵਾਲ ਪ੍ਰਾਸੰਗਿਕ ਭਾਵ ਨਾਲ ਵੀ ਉੱਠਦੇ ਰਹੇ ਹਨ। (Mahatma Gandhi)
ਗਾਂਧੀ ਜੀ ਬਸਤੀਵਾਦੀ ਸੱਤਾ ਦੇ ਦੌਰ ਦੀ ਉਹ ਸ਼ਕਤੀ ਸਨ ਜੋ ਕਮਜ਼ੋਰ ਦੌਰ ’ਚ ਵੀ ਊਰਜਾ ਨਿਰਮਾਣ ਕਰਨ ਦਾ ਕੰਮ ਕਰ ਲੈਂਦੇ ਸਨ
ਕਿ ਗਾਂਧੀ ਹੁਣ ਕਿੰਨੇ ਪ੍ਰਾਸੰਗਿਕ ਹਨ? ਸਾਲ 1917 ਦੇ ਚੰਪਾਰਨ ਤੋਂ ਪਹਿਲਾਂ ਸੱਤਿਆਗ੍ਰਹਿ ਸ਼ੁਰੂ ਕਰਨ ਵਾਲੇ ਗਾਂਧੀ ਜੀ ਭਾਵੇਂ ਹੀ 1948 ’ਚ ਇਸ ਦੁਨੀਆ ਤੋਂ ਵਿਦਾ ਹੋ ਗਏ ਹੋਣ ਪਰ ਚੰਪਾਰਨ ਦੇ ਸ਼ਤਾਬਦੀ ਦੇ ਇਸ ਸਾਲ ’ਚ ਵੀ ਪ੍ਰਾਸੰਗਿਕ ਸਵਾਲ ਅੱਜ ਵੀ ਮੁਰਝਾਏ ਨਹੀਂ ਹਨ ਕਥਿਤ ਪਰਿਪੱਖ ਇਹ ਵੀ ਹੈ ਕਿ ਗਾਂਧੀ ਜੀ ਬਸਤੀਵਾਦੀ ਸੱਤਾ ਦੇ ਦੌਰ ਦੀ ਉਹ ਸ਼ਕਤੀ ਸਨ ਜੋ ਕਮਜ਼ੋਰ ਦੌਰ ’ਚ ਵੀ ਊਰਜਾ ਨਿਰਮਾਣ ਕਰਨ ਦਾ ਕੰਮ ਕਰ ਲੈਂਦੇ ਸਨ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਜੇਕਰ ਭਰਪੂਰ ਮਾਤਰਾ ਦੇਖਣੀ ਹੋਵੇ ਤਾਂ ਗਾਂਧੀ ਅਧਿਆਇ ਪੜ੍ਹਿਆ ਜਾ ਸਕਦਾ ਹੈ ਕਿੱਥੇ ਕਿੰਨਾ ਕਰਨਾ ਹੈ ਤੇ ਕਿੰਨਾ ਸਮਝਣਾ ਹੈ ਅੰਦੋਲਨ ਨੂੰ ਲੈ ਕੇ ਹੌਂਸਲਾ ਕਿੰਨਾ ਧਾਰਨ ਕਰਨਾ ਹੈ ਇਨ੍ਹਾਂ ਸਭ ਦੇ ਗਿਆਨ-ਵਿਗਿਆਨ ਨਾਲ ਗਾਂਧੀ ਜੀ ਬਿਹਤਰੀਨ ਤਰੀਕੇ ਨਾਲ ਵਾਕਿਫ ਸਨ। (Mahatma Gandhi)
ਇਹ ਵੀ ਪੜ੍ਹੋ : ਨਾਭਾ ਜੇਲ੍ਹ ’ਚ ਪੁੱਜਿਆ ਇੱਕ ਹੋਰ ਕਾਂਗਰਸੀ ਆਗੂ
ਖਿਲਾਫਤ ਅੰਦੋਲਨ ਸਮੇਤ ਅਸਹਿਯੋਗ ਅੰਦੋਲਨ ਤੋਂ ਲੈ ਕੇ ਜੇਲ੍ਹ ਯਾਤਰਾ ਤੱਕ, ਛੂਤਛਾਤ ਮਿਟਾਉਣ ਤੋਂ ਲੈ ਕੇ ਸਵੱਛਤਾ ਅਭਿਆਨ ਤੱਕ ਨਾਲ ਹੀ ਸੱਚ ਅਤੇ ਅਹਿੰਸਾ ਦੀ ਕਸੌਟੀ ’ਤੇ ਸਾਰਿਆਂ ਨੂੰ ਕੱਸਣ ਦੀ ਕੋਸ਼ਿਸ਼ ਕਰਨਾ, ਇਹ ਸਾਰੀਆਂ ਗੱਲਾਂ ਗਾਂਧੀ ਦੀ ਅਥਾਹ ਤਾਕਤ ਦਾ ਵਰਣਨ ਨਹੀਂ ਤਾਂ ਹੋਰ ਕੀ ਹੈ ਜਦੋਂ ਗੱਲ ਉੱਠਦੀ ਹੈ ਕਿ ਗਾਂਧੀ ਦੀ ਪ੍ਰਾਸੰਗਿਕਤਾ ਕਿੰਨੀ, ਤਾਂ ਉਕਤ ਨੂੰ ਦੇਖ ਕੇ ਅਤੇ ਸਮਝ ਕੇ ਜ਼ਰਾ ਵੀ ਦੁਚਿੱਤੀ ਨਹੀਂ ਹੁੰਦੀ ਕਿ ਅੱਜ ਹੀ ਨਹੀਂ ਭਵਿੱਖ ’ਚ ਵੀ ਗਾਂਧੀ ਜੀ ਪ੍ਰਾਸੰਗਿਕ ਰਹਿਣਗੇ ਸਵਿਨਿਆ ਅਵੱਗਿਆ ਅੰਦੋਲਨ ਅਤੇ ਵਾਇਸਰਾਇ ਲਾਰਡ ਇਰਵਨ ਦੇ ਸਾਹਮਣੇ ਸਮਾਨਤਾ ਨਾਲ ਸਮਝੌਤਾ ਕਰਨਾ। (Mahatma Gandhi)
ਦੂਜੇ ਗੋਲਮੇਜ਼ ਸੰਮੇਲਨ ’ਚ ਪ੍ਰਤੀਨਿਧੀ ਦੇ ਤੌਰ ’ਤੇ ਇੰਗਲੈਂਡ ’ਚ ਮਹੀਨਿਆਂ ਅੰਗਰੇਜਾਂ ਦੇ ਸਾਹਮਣੇ ਭਾਰਤ ਦੀ ਮੁਖਤਿਆਰੀ ਅਤੇ ਉਸ ਨਾਲ ਜੁੜੀ ਸੰਵੇਦਨਾ ਲੈ ਕੇ ਜਾਣਾ ਉਕਤ ਨੂੰ ਇੱਕ ਮਹਾਤਮਾ ਦੀ ਵੰਨਗੀ ਹੀ ਤਾਂ ਕਿਹਾ ਜਾਵੇਗਾ ਵਰਗ ਵੰਡ ਅਤੇ ਊਚ-ਨੀਚ ਦੇ ਚੱਲਦਿਆਂ ਅੰਬੇਡਕਰ ਨਾਲ ਪੂਨਾ ਸਮਝੌਤਾ ਐਨਾ ਹੀ ਨਹੀਂ ਛੂਤਛਾਤ ਸਬੰਧੀ ਦੁਖੀ ਹੋਣ ਨਾਲ ਹੀ ਸੱਚ ਅਤੇ ਅਹਿੰਸਾ ਦੀ ਕਸੌਟੀ ’ਤੇ ਖੁਦ ਨੂੰ ਕੱਸਦੇ ਰਹਿਣਾ ਗਾਂਧੀ ਜੀ ਦੀ ਸ਼ਲਾਘਾ ਦੀਆਂ ਨਵੀਂਆਂ-ਨਵੀਂਆਂ ਵਿਆਖਿਆਵਾਂ ਹਨ ਇਤਿਹਾਸ ਦੇ ਪੰਨਿਆਂ ’ਤੇ ਕਾਲਚੱਕਰ ਦੇ ਅਨੁਪਾਤ ’ਚ ਗਾਂਧੀ ਜੀ ਨੂੰ ਖੂਬ ਉਕੇਰਿਆ ਗਿਆ ਹੈ ਪਰ ਜਿੰਨੀ ਵਾਰ ਪੜ੍ਹਿਆ ਗਿਆ ਇੱਕ ਨਵੇਂ ਗਾਂਧੀ ਨਾਲ ਜਾਣ-ਪਛਾਣ ਵੀ ਹੋਈ (Mahatma Gandhi)
Balidan Diwas : ਸ਼ਹੀਦਾਂ ਨੂੰ ਯਾਦ ਕਰਨਾ ਬਣਦਾ ਹੈ ਸਾਡਾ ਫਰਜ਼ : ਡਿਪਟੀ ਕਮਿਸ਼ਨਰ
ਸ਼ਹੀਦਾਂ ਦੀ ਯਾਦ ‘ਚ ਮੌਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀ
ਫਾਜ਼ਿਲਕਾ, (ਰਜਨੀਸ਼ ਰਵੀ)। ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਮਹਾਨ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੀ ਅਗਵਾਈ ਸਦਕਾ ਮਹਾਨ ਸ਼ਹੀਦਾਂ ਨੂੰ ਉਚੇਚੇ ਤੌਰ ’ਤੇ ਯਾਦ ਕੀਤਾ ਗਿਆ। (Balidan Diwas) ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਮਹਾਨ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਦੇਸ਼ ਦਾ ਆਨੰਦ ਮਾਣ ਰਹੇ ਹਾਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਮਨਦੀਪ ਕੌਰ, ਸਹਾਇਕ ਕਮਿਸ਼ਨਰ ਮਨਜੀਤ ਸਿੰਘ ਔਲਖ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਹਾਤਮਾ ਗਾਂਧੀ ਅਹਿੰਸਾ ਤੇ ਵਿਸ਼ਵ ਸ਼ਾਂਤੀ ਦੇ ਮੋਢੀ ਸਨ : ਭੈਣ ਹਨੀਪ੍ਰੀਤ ਇੰਸਾਂ
ਮਹਾਤਮਾ ਗਾਂਧੀ ਅਹਿੰਸਾ ਤੇ ਵਿਸ਼ਵ ਸ਼ਾਂਤੀ ਦੇ ਮੋਢੀ ਸਨ : ਭੈਣ ਹਨੀਪ੍ਰੀਤ ਇੰਸਾਂ
ਸਰਸਾ। ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 153ਵੀਂ ਜਯੰਤੀ ਹੈ। ਸਾਰੀ ਦੁਨੀਆ ਗਾਂਧੀ ਜੀ ਦੇ ਆਦਰਸ਼ਾਂ ’ਤੇ ਚੱਲਦੀ ਹੈ। ਉਸਦਾ ਸਭ ਤੋਂ ਵੱਡਾ ਹਥਿਆਰ ਅਹਿੰਸਾ ਸੀ। ਮਹਾਤਮਾ ਗਾਂਧੀ ਦਾ ਪੂਰਾ ਨਾਂਅ ਮੋਹਨਦਾਸ ਕਰਮ ਚੰਦ ਗਾਂਧੀ ਸੀ। ਉਸਦਾ ਜਨਮ 2 ਅਕਤੂਬਰ 1869 ਨੂੰ ਪੋਰਬੰਦਰ, ਗੁਜਰਾਤ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਰਮ ਚੰਦ ਗਾਂਧੀ ਪੰਸਾਰੀ ਜਾਤੀ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦੀ ਮਾਤਾ ਪੁਤਲੀ ਬਾਈ ਪਰਨਾਮੀ ਵੈਸ਼ ਜਾਤੀ ਨਾਲ ਸਬੰਧਤ ਸੀ। ਪੁਤਲੀ ਬਾਈ ਗਾਂਧੀ ਕਰਮਚੰਦ ਗਾਂਧੀ ਦੀ ਚੌਥੀ ਪਤਨੀ ਸੀ ਕਿਉਂਕਿ ਉਨ੍ਹਾਂ ਦੀਆਂ ਤਿੰਨ ਪਤਨੀਆਂ ਜਣੇਪੇ ਦੌਰਾਨ ਮਰ ਗਈਆਂ ਸਨ। ਮਾਤਾ-ਪਿਤਾ ਦੇ ਧਾਰਮਿਕ ਵਿਚਾਰਾਂ ਦਾ ਗਾਂਧੀ ਜੀ ’ਤੇ ਬਚਪਨ ਤੋਂ ਹੀ ਪ੍ਰਭਾਵ ਸੀ।
ਸਿਰਫ਼ ਸਾਢੇ ਤੇਰਾਂ ਸਾਲ ਦੀ ਉਮਰ ਵਿੱਚ, ਗਾਂਧੀ ਜੀ ਦਾ ਵਿਆਹ 14 ਸਾਲ ਦੀ ਕਸਤੂਰ ਬਾਈ ਮਾਕਨ ਨਾਲ ਹੋਇਆ, ਜੋ ਕਸਤੂਰਬਾ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਤੇ ਲੋਕ ਉਸਨੂੰ ਪਿਆਰ ਨਾਲ ‘ਬਾ’ ਕਹਿੰਦੇ ਸਨ। ਗਾਂਧੀ ਜੀ ਦੇ ਚਾਰ ਪੁੱਤਰ ਸਨ, ਹਰੀਲਾਲ ਗਾਂਧੀ, ਮਨੀਲਾਲ ਗਾਂਧੀ, ਰਾਮਦਾਸ ਗਾਂਧੀ ਅਤੇ ਦੇਵਦਾਸ ਗਾਂਧੀ।
ਇਸ ਦੇ ਨਾਲ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੋਨੀਆ ਗਾਂਧੀ ਨੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਭੈਣ ਹਨੀਪ੍ਰੀਤ ਇੰਸਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਭੈਣ ਹਨੀਪ੍ਰੀਤ ਇੰਸਾਂ ਨੇ ਟਵੀਟ ਕੀਤਾ, ‘‘ਅਹਿੰਸਾ ਦੇ ਮੋਢੀ ਅਤੇ ਸ਼ਾਂਤੀ ਅਤੇ ਸਦਭਾਵਨਾ ਦੇ ਵਕੀਲ ਮਹਾਤਮਾ ਗਾਂਧੀ ਜੀ ਨੂੰ ਮੇਰੀ ਦਿਲੀ ਸ਼ਰਧਾਂਜਲੀ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਵੱਲ ਸੇਧ ਦਿੱਤੀ! ਉਨ੍ਹਾਂ ਦਾ ਜੀਵਨ ਅਤੇ ਮਹਾਨ ਸਿਧਾਂਤ ਸਾਡੇ ਦੇਸ਼ ਦੀ ਹਰ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹਿਣਗੇ!’’।
ਸੋਨੀਆ, ਰਾਹੁਲ ਨੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀਮਤੀ ਗਾਂਧੀ ਨੇ ਸਵੇਰੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਰਾਜਘਾਟ ’ਤੇ ਸਰਵਧਰਮ ਸਭਾ ’ਚ ਸ਼ਾਮਲ ਹੋ ਕੇ ਬਾਪੂ ਨੂੰ ਸ਼ਰਧਾਂਜਲੀ ਵੀ ਦਿੱਤੀ।
ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਨੇ ਟਵੀਟ ’ਚ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ, ‘‘ਬਾਪੂ ਨੇ ਸਾਨੂੰ ਸੱਚ ਅਤੇ ਅਹਿੰਸਾ ਦੇ ਮਾਰਗ ’ਤੇ ਚੱਲਣਾ ਸਿਖਾਇਆ। ਪਿਆਰ, ਦਇਆ, ਸਦਭਾਵਨਾ ਅਤੇ ਮਨੁੱਖਤਾ ਦੇ ਅਰਥ ਸਮਝਾਏ। ਅੱਜ ਗਾਂਧੀ ਜਯੰਤੀ ’ਤੇ ਅਸੀਂ ਪ੍ਰਣ ਲੈਂਦੇ ਹਾਂ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਨੂੰ ਬੇਇਨਸਾਫ਼ੀ ਵਿਰੁੱਧ ਇਕਜੁੱਟ ਕੀਤਾ ਸੀ, ਹੁਣ ਅਸੀਂ ਆਪਣੇ ਭਾਰਤ ਨੂੰ ਵੀ ਇਕਜੁੱਟ ਕਰਾਂਗੇ। ਖੜਗੇ ਵੀ ਸ੍ਰੀਮਤੀ ਗਾਂਧੀ ਨਾਲ ਰਾਜਘਾਟ ਪੁੱਜੇ ਅਤੇ ਬਾਪੂ ਦੀ ਸਮਾਧੀ ਸਥਲ ’ਤੇ ਫੁੱਲ ਚੜ੍ਹਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਾਲੀਚਰਨ ਖਜੂਰਾਹੋ ਤੋਂ ਗ੍ਰਿਫਤਾਰ, ਰਾਏਪੁਰ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ‘ਤੇ ਕੀਤੀ ਵਿਵਾਦਿਤ ਟਿੱਪਣੀ
ਕਾਲੀਚਰਨ ਖਜੂਰਾਹੋ ਤੋਂ ਗ੍ਰਿਫਤਾਰ, ਰਾਏਪੁਰ ਧਰਮ ਸੰਸਦ ਵਿੱਚ ਮਹਾਤਮਾ ਗਾਂਧੀ ‘ਤੇ ਕੀਤੀ ਵਿਵਾਦਿਤ ਟਿੱਪਣੀ
ਨਵੀਂ ਦਿੱਲੀ। ਛੱਤੀਸਗੜ੍ਹ ਦੀ ਰਾਏਪੁਰ ਪੁਲਿਸ ਨੇ ਕਾਲੀਚਰਨ ਮਹਾਰਾਜ ਨੂੰ ਮਹਾਤਮਾ ਗਾਂਧੀ ਵਿਰੁੱਧ ਧਰਮ ਸੰਸਦ ਵਿੱਚ ਕਥਿਤ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਮੱਧ ਪ੍ਰਦੇਸ਼ ਦੇ ਖਜੂਰਾਹੋ ਤੋਂ ਗ੍ਰਿਫਤਾਰ ਕੀਤਾ ਹੈ। ਉਸਦੇ ਖਿਲਾਫ ਰਾਏਪੁਰ ਦੇ ਟਿਕਰਪੁਰਾ ਥਾਣੇ ਵਿੱਚ ਮਾਮਲਾ ਦਰਜ ਹੈ। ਇਸ ਤੋਂ ਪਹਿਲਾਂ ਉਹ ਫਰਾਰ ਦੱਸਿਆ ਜਾ ਰਿਹਾ ਸੀ। ਕਾਲੀਚਰਨ ਮਹਾਰਾਜ ਦੇ ਖਿਲਾਫ ਰਾਏਪੁਰ ਦੇ ਦੋ ਥਾਣਿਆਂ ਵਿੱਚ ਮਾਮਲਾ ਦਰਜ਼ ਹੈ। ਉਦੋਂ ਤੋਂ ਹੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਰਾਏਪੁਰ ਦੇ ਐਸਪੀ ਪ੍ਰਸ਼ਾਤ ਅਗਰਵਾਲ ਨੇ ਦੱਸਿਆ ਕਿ ਰਾਏਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਖਜੂਰਾਹੋ ਦੇ ਇੱਕ ਹੋਟਲ ਵਿੱਚ ਹੈ। ਉਸ ਨੇ ਆਪਣੇ ਸਾਰੇ ਮੋਬਾਇਲ ਬੰਦ ਕਰ ਰੱਖੇ ਸਨ। ਸਵੇਰੇ 4 ਵਜੇ ਪੁਲਿਸ ਹੋਟਲ ਪਹੁੰਚੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਕਾਲੀਚਰਨ ਮਹਾਰਾਜ ਸੜਕ ਰਾਹੀਂ ਲਿਆਂਦਾ ਜਾ ਰਿਹਾ ਹੈ। ਪੁਲਿਸ ਸ਼ਾਮ 5 ਵਜੇ ਤੱਕ ਰਾਏਪੁਰ ਪਹੁੰਚ ਸਕਦੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮਹਾਤਮਾ ਗਾਂਧੀ ’ਤੇ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ਵਿੱਚ ਰਾਏਪੁਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਕਾਲੀਚਰਨ ਮਹਾਰਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅਜੇ ਬੀਤੀ ਸ਼ਾਮ ਹੀ ਖ਼ਬਰ ਆਈ ਕਿ ਕਾਲੀਚਰਲ ਮਹਾਰਾਜ ਰਾਏਪੁਰ ਤੋਂ ਫਰਾਰ ਹੋ ਗਏ ਹਨ। ਜਿਸ ਤੋਂ ਬਾਅਦ ਰਾਏਪੁਰ ਪੁਲਿਸ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਕਾਲੀਚਰਨ ਮਹਾਰਾਜ ਵਿਰੁੱਧ ਧਾਰਾ 505 (2) ਅਤੇ ਧਾਰਾ 294 ਦੇ ਤਹਿਤ ਰਾਏਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਰਾਏਪੁਰ ਦੇ ਸਾਬਕਾ ਮੇਅਰ ਅਤੇ ਮੌਜ਼ੂਦਾ ਚੇਅਰਮੈਨ ਪ੍ਰਮੋਦ ਦੂਬੇ ਨੇ ਉਹਨਾਂ ਖਿਲਾਫ ਐੱਫ .ਆਈ.ਆਰ ਦਰਜ ਕਰਵਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ
ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ
2 ਅਕਤੂਬਰ 1869 ਨੂੰ ਜਨਮੇ ਸੁਤੰਤਰਤਾ ਦੇ ਸੂਤਰਧਾਰ ਅਤੇ ਮਾਰਗ-ਦਰਸ਼ਕ, ਮਹਾਨ ਸ਼ਖਸੀਅਤ ਦੇ ਧਨੀ, ਸਾਦਗੀ, ਸ਼ਿਸ਼ਟਾਚਾਰ ਅਤੇ ਉਦਾਰਤਾ ਦੀ ਮੂਰਤ, ਅਤੇ ਅਹਿੰਸਾ ਦੇ ਪੁਜਾਰੀ, ਮਹਾਤਮਾ ਗਾਂਧੀ ਇੱਕ ਵਿਅਕਤੀ ਨਹੀਂ ਸਨ, ਬਲਕਿ ਇੱਕ ਵਿਚਾਰ ਸਨ, ਅਤੇ ਵਿਚਾਰ ਮਰਿਆ ਨਹੀਂ ਕਰਦੇ ਵਿਚਾਰ ਅਮਰ ਹਨ, ਉਨ੍ਹਾਂ ਦੀਆਂ ਧਾਰਨਾਵਾਂ ਸਦੀਵੀ ਹਨ ਵਿਚਾਰ ਨਾ ਤਾਂ ਜੰਮਦੇ ਹਨ ਅਤੇ ਨਾ ਹੀ ਤਬਾਹ ਹੁੰਦੇ ਹਨ ਹਰ ਵਿਚਾਰ ਸਾਡੇ ਦਿਲ ਵਿੱਚ ਡੂੰਘਾ ਬੈਠਿਆ ਹੁੰਦਾ ਹੈੇੈ ਸਮੇਂ ਦੇ ਨਿਰੰਤਰ ਪ੍ਰਵਾਹ ਵਿੱਚ, ਅਜਿਹਾ ਮਨੁੱਖ ਜਨਮ ਲੈਂਦਾ ਹੈ ਜੋ ਉਸ ਵਿਚਾਰ ਨੂੰ ਸ਼ਬਦ ਦਿੰਦਾ ਹੈ
ਹੌਲੀ-ਹੌਲੀ, ਇਹ ਵਿਚਾਰ ਮਹਾਨ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਤਬਦੀਲੀਆਂ ਦਾ ਕਾਰਨ ਬਣਦਾ ਹੈ ਉਹ ਵਿਚਾਰ ਜਿਸ ਨੇ ਬੁੱਧ ਦੀ ਅਹਿੰਸਾ ਨੂੰ, ਜਾਂ ਫਿਰ ਕਹੀਏ ਤਾਂ ਬੁੱਧ ਦੇ ਪ੍ਰਗਟ ਹੋਣ ਤੋਂ ਪਹਿਲਾਂ ਸਨਾਤਨ ਸੰਸਕ੍ਰਿਤੀ ਵਿਚ ਡੂੰਘੇ ਵਿਆਪਤ ਅਹਿੰਸਾ ਨੂੰ ਕੇਂਦਰ ਵਿਚ ਲਿਆ ਦਿੱਤਾ ਅੱਜ ਹਿੰਸਾ ਦੇ ਨਾਲ ਉਸ ਅਹਿੰਸਾ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅੰਗਰੇਜ਼, ਜਿਨ੍ਹਾਂ ਦੇ ਸਾਮਰਾਜ ਵਿਚ ਕਦੇ ਸੂਰਜ ਨਹੀਂ ਡੁੱਬਦਾ ਸੀ, ਉਹ ਵੀ ਇਸ ਵਿਚਾਰ ਦੇ ਅਧੀਨ ਹੋ ਗਏ, ਤਾਂ ਕੀ ਉਹ ਲੋਕ ਜੋ ਗੌਡਸੇ ਦੇ ਸੋਹਲੇ ਗਾਉਂਦੇ ਹਨ, ਇਸ ਵਿਚਾਰ ਨੂੰ ਥੋੜ੍ਹਾ ਜਿਹੀ ਠੇਸ ਪਹੁੰਚਾਉਣ ਦੇ ਯੋਗ ਹੋਣਗੇ? ਮਹਾਤਮਾ ਗਾਂਧੀ ਦੇ ਪੁਤਲਿਆਂ ਨੂੰ ਗੋਲੀ ਮਾਰੀ ਜਾ ਸਕਦੀ ਹੈ, ਉਨ੍ਹਾਂ ਦੇ ਪ੍ਰਤੀਕਾਂ ਨੂੰ ਕੁਚਲਿਆ ਜਾ ਸਕਦਾ ਹੈ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਨਕਾਰਿਆ ਨਹੀਂ ਜਾ ਸਕਦਾ।
ਗਾਂਧੀ ਦੇ ਵਿਚਾਰ ਅਮਰ ਅਤੇ ਸਦੀਵੀ ਤਾਂ ਹਨ ਹੀ, ਅਜੇਤੂ ਵੀ ਹਨ ਉਨ੍ਹਾਂ ਦੀ ਅਮਰਤਾ ਐਲਾਨ ਹੈ ਉਨ੍ਹਾਂ ਦੇ ਮੁੱਲਾਂ ਵਿੱਚ ਅਟੁੱਟ, ਸਦੀਵੀ, ਅਟੱਲ ਵਿਸਵਾਸ਼ ਦਾ ਇਹ ਉਨ੍ਹਾਂ ਵਿਚਾਰਾਂ ਪ੍ਰਤੀ ਵਚਨਬੱਧਤਾ ਹੈ ਜਿਨ੍ਹਾਂ ਨਾਲ ‘ਭਾਰਤ’ ਨਾਮਕ ਰਾਸ਼ਟਰ ਦਾ ਨਿਰਮਾਣ ਕੀਤਾ ਗਿਆ ਹੈ, ਜੋ ਇਸ ਰਾਸ਼ਟਰ ਦੀਆਂ ਜੜ੍ਹਾਂ ਵਿੱਚ ਵਿਆਪਤ ਹੈ, ਜਿਸ ਨੂੰ ਪੁੱਟਣਾ ਅਸੰਭਵ ਹੈ ਉਨ੍ਹਾਂ ਦੇ ਵਿਚਾਰ, ਭਾਵੇਂ ਉਹ ਸ਼ਾਂਤੀ ਦੀ ਗੱਲ ਹੋਵੇ ਜਾਂ ਸਵੈ-ਨਿਰਭਰਤਾ ਦੀ ਧਾਰਨਾ ਜਾਂ ਟਰੱਸਟੀਸ਼ਿਪ ਵਿੱਚ ਵਿਸ਼ਵਾਸ-ਸਭ ਦੇ ਮੂਲ ਵਿਚ ਸਮਾਨਤਾ ਅਤੇ ਖੁਸ਼ਹਾਲੀ ਹੈ ਸਮਾਜਵਾਦ ਦਾ ਮੂਲ ਸਿਧਾਂਤ ਉਨ੍ਹਾਂ ਦੇ ਵਿਚਾਰਾਂ ਵਿੱਚ ਹੈ ਹੋ ਸਕਦਾ ਹੈ ਕਿ ਉਨ੍ਹਾਂ ਨੇ ‘ਸਮਾਜਵਾਦ’ ਸ਼ਬਦ ਦੀ ਵਰਤੋਂ ਨਾ ਕੀਤੀ ਹੋਵੇ ਪਰ ਇਹ ਸੱਚ ਹੈ ਕਿ ਉਨ੍ਹਾਂ ਤੋਂ ਵੱਡਾ ਸਮਾਜਵਾਦੀ ਕੋਈ ਨਹੀਂ ਹੈ ਉਨ੍ਹਾਂ ਦਾ ਅਛੂਤਉੱਧਾਰ ਅੰਦੋਲਨ ਸੋਸ਼ਿਤਾਂ, ਦੱਬੇ -ਕੁਚਲੇ, ਪੱਛੜੇ ਲੋਕਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੀ ਵਿਲੱਖਣ ਉਦਾਹਰਨ ਹੈ।
ਸ਼ਾਇਦ ਉਨ੍ਹਾਂ ਤੋਂ ਵੱਡਾ ਦਲਿਤ ਹਿਤੈਸ਼ੀ ਪੈਦਾ ਨਹੀਂ ਹੋਇਆ। ਇਸ ਗੱਲ ਨੂੰ ਆਪੂੰ ਬਣੇ ਦਲਿਤ ਹਿਤੈਸ਼ੀਆਂ ਨੂੰ ਸਮਝਣ ਦੀ ਲੋੜ ਹੈ, ਜੋ ਦੱਬੇ-ਕੁਚਲਿਆਂ, ਪੱਛੜਿਆਂ, ਸੋਸ਼ਿਤ, ਵਾਂਝਿਆਂ ਦੇ ਆਪੂੰ ਬਣੇ ਮਸੀਹਾ ਉਨ੍ਹਾਂ ਦੇ ਵੋਟ ਬੈਂਕ ਦੀ ਦਲਾਲੀ ਕਰਦੇ ਹਨ ਗਾਂਧੀ ਹੋਣ ਦਾ ਅਰਥ ਹੈ ਮਨ, ਵਚਨ, ਕਰਮ ਦੀ ਇੱਕਰੂਪਤਾ ਦਾ ਹੋਣਾ ਜਿਹੜੇ ਲੋਕ ਕਹਿਣੀ ਅਤੇ ਕਰਨੀ ਵਿੱਚ ਫਰਕ ਰੱਖਦੇ ਹਨ, ਉਨ੍ਹਾਂ ਦੀ ਪ੍ਰਾਸੰਗਿਕਤਾ ’ਤੇ ਸਵਾਲ ਉਠਾ ਰਹੇ ਹਨ ‘ਨਮੋ ਬੁੱਧਾਏ’ ਦੀ ਆਵਾਜ ਬੁਲੰਦ ਕਰਨ ਵਾਲੇ, ਯਾਦ ਰੱਖਣ ਕਿ ਬੁੱਧ ਅਹਿੰਸਾ ਅਤੇ ਕਰੁਣਾ ਦਾ ਸਭ ਤੋਂ ਵੱਡਾ ਪ੍ਰਤੀਕ ਹੈ ‘ਜੈ ਭੀਮ’ ਦੇ ਨਾਅਰੇ ਨਾਲ ਅੰਬੇਡਕਰ ਦੇ ਸਮਾਨਤਾ ਅਤੇ ਆਜ਼ਾਦੀ ਦੇ ਵਿਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ
ਭਾਰਤੀ ਸਮਾਜ ਅਤੇ ਵਿਸ਼ਵ ਭਾਈਚਾਰੇ ਵਿੱਚ ਗਾਂਧੀ ਦਾ ਵਜ਼ੂਦ ਅਦਭੁੱਤ ਅਤੇ ਅਨਮੋਲ ਹੈ। ਯਥਾਰਥ ਅਤੇ ਆਦਰਸ਼ ਦੀ ਸੁਚੱਜਾ ਤਾਲਮੇਲ, ਸੱਤਿਆਗ੍ਰਹਿ, ਸਵਰਾਜ ਅਤੇ ਉਨ੍ਹਾਂ ਦੀ ਸਵੀਨਿਆ ਅਵੱਗਿਆ ਅੰਦੋਲਨ ਹਮੇਸ਼ਾ ਪ੍ਰਾਸੰਗਿਕ ਹੈ ਗਾਂਧੀ ਨੇ ਆਪਣੇ ਵਿਚਾਰਾਂ ਨਾਲ ਵਿਸ਼ਵ ਭਰ ਦੇ ਚਿੰਤਕਾਂ ਨੂੰ ਪ੍ਰਭਾਵਿਤ ਕੀਤਾ ਉਨ੍ਹਾਂ ਦਾ ਸੁਭਾਅ, ਰੁਚੀ, ਆਦਤ, ਜੀਵਨ ਦਰਸ਼ਨ ਪ੍ਰਮਾਣਿਤ ਹੈ ਅਸੀਂ ਗਾਂਧੀ ਨੂੰ ਇਸ ਲਈ ਮੰਨਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨਾਲ ਅਸਹਿਮਤ ਹੋ ਸਕਦੇ ਹਾਂ, ਅਤੇ ਉਹ ਸਾਡੀ ਅਸਹਿਮਤੀ ਨੂੰ ਮੁਸਕਰਾਹਟ ਨਾਲ ਸਵੀਕਾਰ ਕਰਦੇ ਹਨ ਉਹ ਸਾਨੂੰ ਜ਼ਬਰਦਸਤੀ ਧਮਕਾਉਂਦੇ ਨਹੀਂ ਉਹ ਗਾਂਧੀ ਹੀ ਸਨ ਜਿਨ੍ਹਾਂ ਨੇ ਅਹਿੰਸਾ ਦੇ ਦਮ ’ਤੇ ਬੰਗਾਲ ਦੀ ਅੱਗ ਨੂੰ ਸ਼ਾਂਤ ਕੀਤਾ ਅਤੇ 55000 ਫੌਜੀਆਂ ਤੋਂ ਬਾਅਦ ਵੀ ਪੰਜਾਬ ਦੀ ਅੱਗ ਬਲ਼ਦੀ ਰਹੀ।
ਗਾਂਧੀ ਜਰਮਨੀ ਵਿੱਚ ਯਹੂਦੀਆਂ ਦੇ ਨਾਲ ਜਿੰਨੀ ਮਜ਼ਬੂਤੀ ਨਾਲ ਖੜ੍ਹੇ ਸਨ, ਇਜ਼ਰਾਈਲ ਵਿੱਚ ਯਹੂਦੀਆਂ ਦੇ ਵਿਰੁੱਧ ਓਨੇ ਦਮ ਨਾਲ ਖੜ੍ਹੇ ਸਨ, ਇਜਰਾਈਲ ਦੇ ਨੇਤਨਯਾਹੂ ਭਾਰਤ ਆਏ ਅਤੇ ਗਾਂਧੀ ਜੀ ਦੀ ਪ੍ਰਸੰਸਾ ਕਰਕੇ ਗਏ। ਗਾਂਧੀ ਨੇ ਸਾਨੂੰ ਦੱਬੇ-ਕੁਚਲੇ ਲੋਕਾਂ ਦੇ ਨਾਲ ਖੜ੍ਹੇ ਹੋਣਾ, ਸੋਸ਼ਿਤ ਲੋਕਾਂ ਦਾ ਪੱਖ ਪੂਰਨਾ, ਕਿਰਿਆ ਦੀ ਪ੍ਰਤੀਕਿਰਿਆ ਦਾ ਵਿਰੋਧ ਕਰਨਾ, ਲੱਖਾਂ ਅਸਹਿਮਤੀਆਂ ਤੇ ਚੌਤਰਫਾ ਵਿਰੋਧ ਦੇ ਬਾਵਜੂਦ ਆਪਣੀ ਗੱਲ ’ਤੇ ਦਿ੍ਰੜ ਰਹਿਣਾ ਸਿਖਾਇਆ, ਉਨ੍ਹਾਂ ਦਾ ਜੀਵਨ ਆਪਣੇ-ਆਪ ਵਿੱਚ ਇੱਕ ਪ੍ਰਯੋਗ ਹੀ ਸੀ, ਜਿਸ ਵਿਚ ਅਸਫ਼ਲਤਾਵਾਂ ਵੀ ਆਈਆਂ ਅਤੇ ਅਲੋਚਨਾਵਾਂ ਵੀ, ਜੋ ਹਰ ਕਿਸੇ ਦੇ ਜੀਵਨ ਵਿੱਚ ਆਉਂਦੀਆਂ ਹਨ ਅਤੇ ਇਨ੍ਹਾਂ ਸਭ ਨੇ ਗਾਂਧੀ ਨੂੰ ਮਹਾਨ ਬਣਾਇਆ
ਗਾਂਧੀ ਜੀ ਕਹਿੰਦੇ ਸਨ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵੱਸਦੀ ਹੈ। ਆਪਣੇ ਸੁਫਨਿਆਂ ਦੇ ਭਾਰਤ ਵਿੱਚ ਪਿੰਡ ਦੇ ਵਿਕਾਸ ਨੂੰ ਤਰਜੀਹ ਦੇ ਕੇ, ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਤਰੱਕੀ ਨੂੰ ਨਿਰਧਾਰਿਤ ਕਰੇਗਾ। ਆਪਣੇ ਸੁਫਨਿਆਂ ਦੇ ਭਾਰਤ ਵਿੱਚ ਆਪਣੇ ਵਿਆਪਕ ਦਿ੍ਰਸ਼ਟੀਕੋਣ ਨੂੰ ਪੇਸ਼ ਕਰਦੇ ਹੋਏ, ਗਾਂਧੀ ਨੇ ਗ੍ਰਾਮ ਸਵਰਾਜ, ਪੰਚਾਇਤਪ ਰਾਜ, ਗ੍ਰਾਮ ਉਦਯੋਗ, ਔਰਤਾਂ ਦੀ ਸਿੱਖਿਆ, ਪਿੰਡ ਦੀ ਸਫਾਈ ਅਤੇ ਪਿੰਡ ਦੀ ਸਿਹਤ ਅਤੇ ਸੰਪੂਰਨ ਵਿਕਾਸ ਦੇ ਜਰੀਏ ਪੇਂਡੂ ਵਿਕਾਸ ਦੀਆਂ ਸਾਰੀਆਂ ਜਰੂਰਤਾਂ ਦੀ ਪੂਰਤੀ ਕਰਕੇ ਸਮੁੱਚੇ ਵਿਕਾਸ ਦੇ ਜ਼ਰੀਏ ਇੱਕ ਆਤਮ-ਨਿਰਭਰ ਅਤੇ ਮਜ਼ਬੂਤ ਦੇਸ਼ ਦੇ ਨਿਰਮਾਣ ਦਾ ਰਾਹ ਰੌਸ਼ਨ ਕੀਤਾ ਸੀ।
ਦੇਸ਼ ਦੇ ਪਿੰਡਾਂ ਵਿੱਚ ਪੇਂਡੂ ਉਦਯੋਗਾਂ ਦੀ ਤਰਸਯੋਗ ਹਾਲਤ ਬਾਰੇ ਚਿੰਤਤ, ਗਾਂਧੀ ਨੇ ‘ਸਵਦੇਸ਼ੀ ਅਪਣਾਓ, ਵਿਦੇਸ਼ੀ ਭਜਾਓ‘ ਜ਼ਰੀਏ ਪਿੰਡਾਂ ਨੂੰ ਖਾਦੀ ਨਿਰਮਾਣ ਨਾਲ ਜੋੜ ਕੇ ਬਹੁਤ ਸਾਰੇ ਬੇਰੁਜਗਾਰ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾ ਕੇ ਆਜਾਦੀ ਅੰਦੋਲਨ ਵਿੱਚ ਆਪਣੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਆਜ਼ਾਦੀ ਤੋਂ ਬਾਅਦ, ਉਹ ਇੱਕ ਅਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ ਜਿੱਥੇ ਊਚ-ਨੀਚ ਅਤੇ ਮਰਦਾਂ ਤੇ ਔਰਤਾਂ ਦੇ ਫਰਕ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਅਤੇ ਸਭ ਨੂੰ ਆਪਣੇ ਪ੍ਰਤੀਨਿਧੀ ਦੀ ਚੋਣ ਨਿਆਂਪੂਰਣ ਢੰਗ ਨਾਲ ਕਰਨ ਦੁਆਰਾ ਲੋਕਤੰਤਰ ਦੀ ਨੀਂਹ ਨੂੰ ਮਜਬੂਤ ਕਰਨਾ ਚਾਹੀਦਾ ਹੈ
ਉਨ੍ਹਾਂ ਨੇ ਸਵਰਾਜ ਦੀ ਧਾਰਨਾ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਸਵਰਾਜ ਦਾ ਅਰਥ ਹੈ ਜਨਤਕ ਰਾਏ ਦੁਆਰਾ ਸਮਾਨਤਾਵਾਦੀ ਸਮਾਜ ਦਾ ਰਾਜ ਹੋਣਾ ਹੈ। ਇਸ ਬਾਰੇ ਉਨ੍ਹਾਂ ਨੇ ਯੰਗ ਇੰਡੀਆ, ਹਰੀਜਨ, ਹਰੀਜਨ ਸੇਵਕ ਵਰਗੇ ਰਸਾਲਿਆਂ ਵਿੱਚ ਸਮੇਂ-ਸਮੇਂ ’ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ। ਸਵਰਾਜ ਨੂੰ ਇੱਕ ਪਵਿੱਤਰ ਅਤੇ ਵੈਦਿਕ ਸ਼ਬਦ ਦੱਸਦੇ ਹੋਏ, ਉਨ੍ਹਾਂ ਨੇ ਇਸਨੂੰ ਆਤਮ-ਸ਼ਾਸਨ ਅਤੇ ਆਤਮ-ਸੰਜਮ ਵਜੋਂ ਪਰਿਭਾਸ਼ਿਤ ਕੀਤਾ ਜਦੋਂ ਕਿ ਇਸ ਤੋਂ ਇਲਾਵਾ, ਅੰਗਰੇਜੀ ਭਾਸ਼ਾ ਦੇ ‘ਇੰਡੀਪੈਂਡੈਂਸ’ ਸ਼ਬਦ ਨੂੰ ਤਾਨਾਸ਼ਾਹੀ ਸ਼ਾਸਨ ਦਾ ਪ੍ਰਤੀਕ ਮੰਨਦੇ ਹੋਏ,
ਉਹ ਸਵਰਾਜ ਨੂੰ ਇਸ ਤੋਂ ਬਿਲਕੁਲ ਵੱਖਰਾ ਮੰਨਦੇ ਸਨ ਗਾਂਧੀ ਭਾਰਤੀ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੇ ਰੂੜੀਵਾਦੀ ਸੋਚ ਤੋਂ ਮੁਕਤ ਕਰਨ ਲਈ ਵਚਨਬੱਧ ਸਨ। ਉਹ ਔਰਤਾਂ ਦੇ ਸਨਮਾਨ ਤੇ ਦੇਸ਼ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਕਾਸ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭਾਗੀਦਾਰੀ ਤੇ ਉਨ੍ਹਾਂ ਦੇ ਬਰਾਬਰ ਅਧਿਕਾਰਾਂ ਦੇ ਮਜਬੂਤ ਸਮੱਰਥਕ ਸਨ। ਉਨ੍ਹਾਂ ਦਾ ਸਮੁੱਚਾ ਜੀਵਨ, ਵਿਅਕਤੀਗਤ ਲਾਲਸਾ ਤੋਂ ਮੁਕਤ, ਪ੍ਰਦਰਸ਼ਨ ਨਹੀਂ ਸਗੋਂ ਇੱਕ ਦਰਸ਼ਨ ਸਾਬਤ ਹੋਇਆ
ਦੇਵੇਂਦਰਰਾਜ ਸੁਥਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਝਾਰਖੰਡ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ
ਹਜ਼ਾਰੀਬਾਗ (ਏਜੰਸੀ)। ਝਾਰਖੰਡ ਦੇ ਹਜ਼ਾਰੀਬਾਗ ‘ਚ ਅਣਪਛਾਤੇ ਬਦਮਾਸ਼ਾਂ ਨੇ ਮਹਾਤਮਾ ਗਾਂਂਧੀ Mahatma Gandhi ਦੇ ਬੁੱਤ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਕੋਨਾਰ ਨਦੀ ਦੇ ਕੰਢੇ ਗਾਂਧੀ ਘਾਟ ‘ਤੇ 1948 ‘ਚ ਇਹ ਬੁੱਤ ਸਥਾਪਤ ਕੀਤਾ ਗਿਆ ਸੀ। ਇਸ ਨਦੀ ‘ਚ ਗਾਂਧੀ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ ਗਿਆ ਸੀ। ਹਜ਼ਾਰੀਬਾਗ ਦੇ ਡਿਪਟੀ ਕਮਿਸ਼ਨਰ ਭੁਵਨੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਕੁਮਹਾਰ ਟੋਲੀ ਇਲਾਕੇ ‘ਚ ਲੱਗੇ ਬੁੱਤ ਨੂੰ 8 ਫਰਵਰੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਜਲਦ ਹੀ ਨਵਾਂ ਬੁੱਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੀ ਪਛਾਣ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਮੌਕੇ ‘ਤੇ ਇੱਕ ਮੈਜਿਸਟਰੇਟ ਅਤੇ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Mahatma Gandhi
ਰਾਜ ਸਭਾ ਵਿੱਚ ਰੱਜ ਕੇ ਹੋਇਆ ਹੰਗਾਮਾ
ਨਵੀਂ ਦਿੱਲੀ: ਰਾਜ ਸਭਾ ਦੀ ਕਾਰਵਾਈ ਦੌਰਾਨ ਅੱਜ ਕਾਂਗਰਸੀ ਸਾਂਸਦਾਂ ਦਾ ਹਮਲਾਵਰ ਰੁਖ ਜਾਰੀ ਰਿਹਾ। ਰਾਸ਼ਟਰਪਤੀ ਰਾਮਨਾਥ ਕੋਵਿੰਦਰ ਦੀ ਸਪੀਚ ‘ਤੇ ਹੰਗਾਮਾ ਹੋਇਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਪਬਲਿਸਿਟੀ ਲਈ ਮੁਲਤਵੀ ਪ੍ਰਸਤਾਵ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਕਾਂਗਰਸ ਨੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਲੈ ਕੇ ਰਾਜ ਸਭਾ ਵਿੱਚ ਸਰਕਾਰ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਅਪਮਾਨ ਦਾ ਦੋਸ਼ ਲਾਇਆ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਦੀਨ ਦਿਆਲ ਉਪਾਧਿਆਏ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕੀਤੀ।
ਨਿਊਜ਼ ਏਜੰਸੀ ਮੁਤਾਬਕ, ਰਾਜ ਸਭਾ ਵਿੱਚ ਮਾਮਲਾ ਉਦੋਂ ਗਰਮਾਇਆ ਜਦੋਂ  ਉਪ ਸਭਾਪਤੀ ਪੀਜੇ ਕੁਰੀਅਨ ਨੇ ਕਾਂਗਰਸ ਦੇ ਅਨੰਦ ਸ਼ਰਮਾ ਨੂੰ ਆਪਣੀ ਗੱਲ ਨਿਯਮ 267 ਤਹਿਤ ਰੱਖਣ ਲਈ ਕਿਹਾ। ਜੇਤਲੀ ਨੇ ਕਿਹਾ, ‘ਅਸੀਂ ਵੇਖ ਰਹੇ ਹਾਂ ਕਿ ਮਾਮਲਿਆਂਨੂੰ ਨਿਯਮ 267 ਤਹਿਤ ਨਹੀਂ ਲਿਆਂਦਾ ਜਾਂਦਾ। ਇਸ ਦਾ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ।’
ਰਾਮਨਾਥ ਕੋਵਿੰਦ ਨੇ ਕਿਹਾ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁੱਕਣ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ, ”ਅੱਜ ਪੂਰੇ ਵਿਸ਼ਵ ਭਾਰਤ ਦੇ ਨਜ਼ਰੀਏ ਦਾ ਮਹੱਤਵ ਹੈ। ਵਿਸ਼ਵ ਭਾਈਚਾਰਾ ਸਾਡੇ ਵੱਲ ਵੇਖ ਰਿਹਾ ਹੈ। ਅਸੀਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀ ਇੱਕ ਮਜ਼ਬੂਤ ਅਰਥ ਵਿਵਸਥਾ ਹਾਂ। ਸਾਨੂੰ ਬਰਾਬਰ ਮੁੱਲਾਂ ਵਾਲੇ ਮੌਕੇ ਪੈਦਾ ਕਰਨੇ ਪੈਣਗੇ। ਅਜਿਹਾ ਸਮਾਜ ਜਿਸ ਦੀ ਕਲਪਨਾ ਮਹਾਤਮਾ ਗਾਂਧੀ ਅਤੇ ਦੀਨ ਦਿਆਲ ਉਪਾਧਿਆਏ ਨੇ ਕੀਤੀ ਸੀ।”
ਇਸ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਕੋਈ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸਵਾਲ ਖੜ੍ਹਾ ਕਰੇ। ਅਰੁਣ ਜੇਤਲੀ ਨੇ ਅਨੰਦ ਸ਼ਰਮਾ ਦੇ ਬਿਆਨ ਨੂੰ ਕਾਰਵਾਈ ‘ਚੋਂ ਹਟਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਕਾਰਵਾਈ ਨੂੰ 12 ਵਜੇ ਤੱਕ ਲਈ ਮੁਲਤਵੀ ਕਰਨਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉੱਪ ਰਾਸ਼ਟਰਪਤੀ ਚੋਣ: ਕਾਂਗਰਸ ਨੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਗਾਂਧੀ ਨੂੰ ਬਣਾਇਆ ਉਮੀਦਵਾਰ
ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਅਗਵਾਈ ਵਾਲੀਆਂ ਪਾਰਟੀਆਂ ਨੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਬਣਾਇਆ ਹੈ।
ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਫੈਸਲਾ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿੱਚ ਮੰਗਲਵਾਰ ਨੂੰ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਬਾਅਦ ਵਿੱਚ ਸੋਨੀਆ ਨੇ ਐਲਾਨ ਕੀਤਾ ਕਿ 18 ਪਾਰਟੀਆਂ ਨੇ ਗਾਂਧੀ ਨੂੰ ਉਪ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ‘ਤੇ ਸਹਿਮਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੋਪਾਲ ਗਾਂਧੀ ਦਾ ਨਾਂਅ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿੱਚ ਵੀ ਸਭ ਤੋਂ ਅੱਗੇ ਸੀ। ਭਾਵੇਂ, ਭਾਜਪਾ ਵੱਲੋਂ ਰਾਮਨਾਥ ਕੋਵਿੰਦ ਦਾ ਨਾਂਅ ਅੱਗੇ ਵਧਾਏ ਜਾਣ ਤੋਂ ਬਾਅਦ ਵਿਰੋਧੀ ਧਿਰ ਨੂੰ ਆਪਣੀ ਰਣਨੀਤੀ ਬਦਲਦੇ ਹੋਏ ਦਲਿਤ ਉਮੀਦਵਾਰ ਮੀਰਾ ਕੁਮਾਰ ਨੂੰ ਮੈਦਾਨ ਵਿੱਚ ਉਤਾਰਨਾ ਪਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।