Ravi Shastri - Sach Kahoon Punjabi

ਵਿਰਾਟ ਕਰੇਗਾ ਸਾਬਤ ਕਿਉਂ ਕਿਹਾ ਜਾਂਦਾ ਹੈ ਸ੍ਰੇਸ਼ਠ : ਸ਼ਾਸਤਰੀ
ਬਰਤਾਨਵੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀ ਕਿਉਂ ਹਨ | Ravi Shastri

ਲੰਦਨ (ਏਜੰਸੀ)।  ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ (Ravi Shastri) ਸ਼ਾਸਤਰੀ ਦੇ ਮੁਤਾਬਕ ਪਿਛਲੇ 4 ਸਾਲ ਦੀ ਸਫ਼ਲਤਾ ਨੇ ਕਪਤਾਨ ਵਿਰਾਟ ਕੋਹਲੀ ਦੀ ਮਾਨਸਿਕਤਾ ਪੂਰੀ ਤਰ੍ਹਾ ਬਦਲ ਦਿੱਤੀ ਹੈ ਅਗਲੀ ਟੈਸਟ ਲੜੀ ‘ਚ ਉਹ ਬਰਤਾਨੀਆ ਦੀ ਜਨਤਾ ਨੂੰ ਦਿਖਾਉਣਾ ਚਾਹੁਣਗੇ ਕਿ ਉਹਨਾਂ ਨੂੰ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਚ ਕਿਉਂ ਗਿਣਿਆ ਜਾਂਦਾ ਹੈ ਕੋਹਲੀ ਦਾ ਪਿਛਲਾ ਇੰਗਲੈਂਡ ਦੌਰਾ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਜਿੱਥੇ ਉਹਨਾਂ ਪੰਜ ਟੈਸਟ ਮੈਚਾਂ ‘ਚ 13.50 ਦੀ ਔਸਤ ਨਾਲ 1,8,25, 0, 39, 28, 0,7,6 ਅਤੇ 20 ਦੌੜਾਂ ਦੀ ਪਾਰੀ ਖੇਡੀ ਸੀ।

ਵਿਰਾਟ ਹਮਲਾਵਰ ਹੀ ਖੇਡਣਗੇ | Ravi Shastri

ਪਰ ਇਸ ਤੋਂ ਬਾਅਦ ਵਿਰਾਟ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ ਬਣ ਕੇ ਉੱਭਰੇ ਹਨ ਸ਼ਾਸਤਰੀ ਨੇ ਈਐਸਪੀਐਨ ਕ੍ਰਿਕਇੰਫੋ ਨੂੰ ਕਿਹਾ ਕਿ ਕੋਹਲੀ ਦੇ ਰਿਕਾਰਡ ਨੂੰ ਦੇਖੋ ਮੈਨੂੰ ਇਹ ਦੱਸਣ ਦੀ ਜਰੂਰਤ ਨਹੀਂ ਕਿ ਪਿਛਲੇ ਚਾਰ ਸਾਲ ‘ਚ ਉਹਨਾਂ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਹੈ ਜਦੋਂ ਤੁਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਸੀਂ ਮਾਨਸਿਕ ਤੌਰ ‘ਤੇ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਰਹਿੰਦੇ ਹੋ ਉਹਨਾਂ ਕਿਹਾ ਕਿ ਹਾਂ ਚਾਰ ਸਾਲ ਪਹਿਲਾਂ  ਜਦੋਂ ਉਹ ਇੱਥੇ ਆਏ ਸਨ ਤਾਂ ਉਹਨਾਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਪਰ ਚਾਰ ਸਾਲ ਬਾਅਦ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀਆਂ ਵਿੱਚੋਂ ਇੱਕ ਹਨ ਉਹ ਬਰਤਾਨਵੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਦੁਨੀਆਂ ਦੇ ਸਭ ਤੋਂ ਚੰਗੇ ਖਿਡਾਰੀ ਕਿਉਂ ਹਨ ਸ਼ਾਸਤਰੀ ਨੇ ਕਿਹਾ ਕਿ ਉਹ ਹਮਲਾਵਰ ਕ੍ਰਿਕਟ ਖੇਡਣ ‘ਚ ਵਿਸ਼ਵਾਸ ਰੱਖਦੇ ਹਨ ਜੋ ਇੰਗਲੈਂਡ ਜਿਹੇ ਮੁਸ਼ਕਲ ਦੌਰੇ ‘ਤੇ ਸਿਰੇ ‘ਤੇ ਆਉਣ ਲਈ ਜਰੂਰੀ ਹੈ।

ਮੈਚ ਡਰਾਅ ਕਰਨ ਅਤੇ ਗਿਣਤੀ ਵਧਾਉਣ ਨਹੀਂ ਆਏ | Ravi Shastri

ਕੋਚ ਨੇ ਕਿਹਾ ਕਿ ਅਸੀਂ ਇੱਥੇ ਮੈਚ ਡਰਾਅ ਕਰਨ ਅਤੇ ਗਿਣਤੀ ਵਧਾਉਣ ਨਹੀਂ ਆਏ ਹਾਂ ਅਸੀਂ ਹਰ ਮੈਚ ਨੂੰ ਜਿੱਤਣ ਲਈ ਖੇਡਦੇ ਹਾਂ ਜੇਕਰ ਜਿੱਤਣ ਦੀ ਕੋਸ਼ਿਸ਼ ‘ਚ ਹਾਰ ਗਏ ਤਾਂ ਇਹ ਖ਼ਰਾਬ ਕਿਸਮਤ ਹੋਵੇਗੀ ਸਾਨੂੰ ਖ਼ੁਸ਼ੀ ਹੋਵੇਗੀ,ਜੇਕਰ ਅਸੀਂ ਹਾਰਨ ਤੋਂ ਜ਼ਿਆਦਾ ਜਿੱਤ ਆਪਣੇ ਨਾਂਅ ਕਰ ਸਕੇ ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਾਡੇ ਕੋਲ ਵਿਦੇਸ਼ ‘ਚ ਦੌਰਾ ਕਰਨ ਵਾਲੀ ਸਭ ਤੋਂ ਚੰਗੀਆਂ ਟੀਮਾਂ ਚੋਂ ਇੱਕ ਬਣਨ ਦੀ ਸਮਰੱਥਾ ਹੈ ਫਿਲਹਾਲ ਦੁਨੀਆਂ ‘ਚ ਕੋਈ ਵੀ ਟੀਮ ਅਜਿਹੀ ਨਹੀਂ ਹੈ ਜੋ ਬਾਹਰ ਜਾ ਕੇ ਚੰਗਾ ਪ੍ਰਦਰਸ਼ਨ ਕਰ ਰਹੀ ਹੋਵੇ ਤੁਸੀਂ ਦੇਖ ਸਕਦੇ ਹੋ ਕੇ ਦੱਖਣੀ ਅਫ਼ਰੀਕਾ ਦਾ ਸ਼੍ਰੀਲੰਕਾ ‘ਚ ਕੀ ਹਾਲ ਹੋਇਆ ਅਸੀਂ ਇਸ ਦੌਰੇ ‘ਤੇ ਇੰਗਲੈਂਡ ‘ਚ ਸਾਡਾ ਸਕੋਰਲਾਈਨ ਜਾਣਦੇ ਹਾਂ (2011 ‘ਚ 4-0) ਅਤੇ 2014 ‘ਚ 3-1 ) ਅਸੀਂ ਉਸ ਤੋਂ ਬਿਹਤਰ ਕਰਨਾ ਚਾਹੁੰਦੇ ਹਾਂ।

ਪੁਜਾਰਾ ਦਾ ਕੀਤਾ ਬਚਾਅ | Ravi Shastri

ਸ਼ਾਸਤਰੀ ਨੇ ਲੈਅ ਤੋਂ ਬਾਹਰ ਚੱਲ ਰਹੇ ਚੇਤੇਸ਼ਵਰ ਪੁਜਾਰਾ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਭਾਰਤੀ ਟੀਮ ‘ਚ ਪੁਜਾਰਾ ਦੀ ਨੰਬਰ 3 ਦੀ ਜਗ੍ਹਾ ਕਾਫੀ ਅਹਿਮ ਹੈ ਅਤੇ ਉਹ ਕਾਫ਼ੀ ਤਜ਼ਰਬੇਕਾਰ ਖਿਡਾਰੀ ਹਨ ਉਹ ਵੱਡੇ ਸਕੋਰ ਤੋਂ ਇੱਕ ਪਾਰੀ ਦੂਰ ਹਨ ਉਹਨਾਂ ਨੂੰ ਕ੍ਰੀਜ਼ ‘ਤੇ ਸਮਾਂ ਬਿਤਾਉਣ ਦੀ ਜ਼ਰੂਰਤ ਹੈ ਜੇਕਰ ਉਹ 60-70 ਦੌੜਾਂ ਬਣਾ ਲੈਂਦੇ ਹਨ ਤਾਂ ਉਹਨਾਂ ਦਾ ਮਿਜਾਜ ਪੂਰੀ ਤਰ੍ਹਾਂ ਬਦਲ ਜਾਵੇਗਾ ਮੇਰਾ ਕੰਮ ਇਹ ਪੱਕਾ ਕਰਨਾ ਹੈ ਕਿ ਉਹਨਾਂ ਦੀ ਸੋਚ ਇਸ ਦਿਸ਼ਾ ‘ਚ ਅੱਗੇ ਵਧੇ।

ਅਸੀਂ ਪਾਵਾਂਗੇ ਹੈਰਾਨੀ ‘ਚ | Ravi Shastri

ਲੋਕੇਸ਼ ਰਾਹੁਲ ਦੀ ਭੂਮਿਕਾ ‘ਤੇ ਸ਼ਾਸਤਰੀ ਨੇ ਕਿਹਾ ਕਿ ਉਹ ਟੈਸਟ ਲੜੀ ‘ਚ ਹੈਰਾਨੀ ਭਰੇ ਫ਼ੈਸਲੇ ਲੈ ਸਕਦੇ ਹਨ ਉਹਨਾਂ ਕਿਹਾ ਕਿ ਰਾਹੁਲ ਦੀ ਚੋਣ ਤੀਸਰੇ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਹੋਈ ਹੈ ਸਾਡਾ ਬੱਲੇਬਾਜ਼ੀ ਕ੍ਰਮ ਕੋਈ ਪੱਕਾ ਨਹੀਂ ਹੋਵੇਗਾ ਇਹ ਲਚੀਲਾ ਹੈ ਤੀਸਰਾ ਸਲਾਮੀ ਬੱਲੇਬਾਜ਼ ਪਹਿਲੇ ਚਾਰ ‘ਚ ਕਿਤੇ ਵੀ ਖੇਡ ਸਕਦਾ ਹੈ ਅਸੀਂ ਤੁਹਾਨੂੰ ਕਈ ਵਾਰ ਹੈਰਾਨੀ ‘ਚ ਪਾਵਾਂਗੇ।

ਭੁਵਨੇਸ਼ਵਰ-ਬੁਮਰਾਹ ਹੁੰਦੇ ਤਾਂ ਚੋਣ ਕਰਨੀ ਸੀ ਮੁਸ਼ਕਲ | Ravi Shastri

ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਗੈਰਮੌਜ਼ੂਦਗੀ ‘ਚ ਭਾਰਤੀ ਗੇਂਦਬਾਜ਼ੀ ਹਮਲੇ ਦੇ ਕਮਜ਼ੋਰ ਹੋਣ ਦੀ ਗੱਲ ‘ਤੇ ਸ਼ਾਸਤਰੀ ਨੇ ਕਿਹਾ ਕਿ ਭਾਰਤੀ ਗੇਂਦਬਾਜ਼ੀ ਧਾਰ ਉਹਨਾਂ ਕਾਰਨ ਥੋੜ੍ਹੀ ਕਮਜ਼ੋਰ ਜ਼ਰੂਰ ਹੋਈ ਹੈ ਪਰ ਸਾਡੇ ਕੋਲ ਅਜਿਹਾ ਗੇਂਦਬਾਜ਼ੀ ਹਮਲਾ ਅਜੇ ਵੀ ਹੈ ਜੋ 20 ਵਿਕਟਾਂ ਲੈਣ ਦਾ ਦਮ ਰੱਖਦਾ ਹੈ ਜੇਕਰ ਬੁਮਰਾਹ ਅਤੇ ਭੁਵਨੇਸ਼ਵਰ ਇੱਕ ਰੋਜ਼ਾ ਲੜੀ ‘ਚ ਪੂਰੀ ਤਰ੍ਹਾਂ ਫਿੱਟ ਹੁੰਦੇ ਤਾਂ ਨਤੀਜੇ ਵੱਖਰੇ ਹੁੰਦੇ ਜੇਕਰ ਦੋਵੇਂ ਪੂਰੀ ਤਰ੍ਹਾਂ ਫਿੱਟ ਹੁੰਦੇ ਤਾਂ ਟੈਸਟ ਮੈਚਾਂ ਲਈ ਟੀਮ ਦੀ ਚੋਣ ਕਰਨਾ ਮੇਰੇ ਲਈ ਮੁਸ਼ਕਲ ਹੋ ਜਾਂਦਾ।

ਮਹਾਨ ਖਿਡਾਰੀ ਰਵੀ ਸ਼ਾਸਤਰੀ ਨੇ ਧੋਨੀ ਬਾਰੇ ਇਹ ਕੀ ਆਖ ਦਿੱਤਾ
ਧੋਨੀ 26 ਸਾਲ ਦੇ ਖਿਡਾਰੀਆਂ ਵਰਗੇ ਤੇਜ਼ : ਸ਼ਾਸਤਰੀ | Ravi Shastri

ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ 36 ਸਾਲ ਦੀ ਉਮਰ ‘ਚ ਵੀ 26 ਸਾਲ ਦੇ ਖਿਡਾਰੀਆਂ ਵਾਂਗ ਤੇਜ਼-ਤਰਾਰ ਖੇਡਦੇ ਹਨ ਧੋਨੀ ਦੀ ਫਾਰਮ ਸਬੰਧੀ ਆਲੋਚਕ ਸਮੀਖਿਆ ਕਰਦੇ ਰਹਿੰਦੇ ਹਨ ਪਰ ਭਾਰਤ ਅਤੇ ਸ੍ਰੀਲੰਕਾ ਖਿਲਾਫ ਐਤਵਾਰ ਨੂੰ ਸਮਾਪਤ ਸੀਮਤ ਓਵਰ ਸੀਰੀਜ਼ ‘ਚ ਸਾਬਕਾ ਕਪਤਾਨ ਨੇ ਇੱਕ ਵਾਰ ਫਿਰ ਆਪਣੇ ਪ੍ਰਦਰਸ਼ਨ ਨਾਲ ਸਾਫ ਕਰ ਦਿੱਤਾ ਕਿ ਟੀਮ ਇੰਡੀਆ ‘ਚ ਉਨ੍ਹਾਂ ਦੀ ਜਗ੍ਹਾ ਅਜੇ ਵੀ ਅਸਲ ਕੈਪਟਨ ਵਰਗੀ ਹੈ ਅਤੇ ਫਿਲਹਾਲ ਉਨ੍ਹਾਂ ਦੀ ਜਗ੍ਹਾ ਲੈਣ ਵਾਲਾ ਕੋਈ ਹੋਰ ਖਿਡਾਰੀ ਨਹੀਂ ਹੈ। (Ravi Shastri)

ਤਰਨਤਾਰਨ ’ਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਕ੍ਰਿਕਟ ਦੀ ਜਬਰਦਸਤ ਸਮਝ ਅਤੇ ਆਪਣੇ ਹੁਸ਼ਿਆਰ ਫੈਸਲਿਆਂ ਲਈ ਹਮੇਸ਼ਾ ਪ੍ਰਭਾਵਿਤ ਕਰਨ ਵਾਲੇ ਧੋਨੀ ਨੂੰ ਅਹਿਮ ਦੱਸਦਿਆਂ ਕੋਚ ਨੇ ਇੱਕ ਚੈਨਲ ਨੂੰ ਕਿਹਾ ਕਿ ਮੈਂ ਪਿਛਲੇ 30-40 ਸਾਲਾਂ ਤੋਂ ਕ੍ਰਿਕਟ ਨੂੰ ਵੇਖ ਰਿਹਾ ਹਾਂ ਵਿਰਾਟ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ ਪਰ ਜੇਕਰ ਧੋਨੀ ਨੂੰ ਵੇਖੀਏ ਤਾਂ ਉਹ ਇਸ ਉਮਰ ‘ਚ ਵੀ 26 ਸਾਲ ਦੇ ਨੌਜਵਾਨ ਕ੍ਰਿਕੇਟਰ ਨੂੰ ਹਰਾ ਸਕਦੇ ਹਨ ਉਹ ਕਾਫੀ ਤੇਜ਼-ਤਰਾਰ ਖਿਡਾਰੀ ਹਨ ਸ਼ਾਸਤਰੀ ਨੇ ਕਿਹਾ ਕਿ ਜੇਕਰ ਸਾਬਕਾ ਕ੍ਰਿਕੇਟਰ ਧੋਨੀ ਦੀ ਆਲੋਚਨਾ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਖੇਡ ਬਾਰੇ ਸੋਚਣਾ ਚਾਹੀਦਾ ਹੈ ਮੈਨੂੰ ਯਕੀਨ ਹੈ ਕਿ ਉਹ ਵੀ 36 ਸਾਲ ਦੀ ਉਮਰ ‘ਚ ਇਸ ਤਰ੍ਹਾਂ ਦਾ ਖੇਡ ਨਹੀਂ ਸਕਦੇ ਧੋਨੀ ਅੱਜ ਵੀ ਮੈਦਾਨ ‘ਤੇ ਤੇਜ਼ ਭੱਜਦੇ ਹਲ ਤੇ ਉਨ੍ਹਾਂ ਦੀ ਫਿਟਨੈੱਸ ਸਬੰਧੀ ਸਵਾਲ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਨੇ ਸਾਨੂੰ ਦੋ ਵਿਸ਼ਵ ਕੱਪ ਦਿਵਾਏ ਹਨ ਅਤੇ ਅੱਜ ਦੇ ਸਮੇਂ ‘ਚ ਵੀ ਉਨ੍ਹਾਂ ਵਰਗਾ ਵਿਕਟਕੀਪਰ ਸਾਡੇ ਕੋਲ ਸੀਮਤ ਓਵਰ ਟੀਮ ‘ਚ ਨਹੀਂ ਹੈ। (Ravi Shastri)

ਸਾਵਧਾਨ! ਇਹ ਖ਼ਬਰ ਧਿਆਨ ਨਾਲ ਪੜ੍ਹੋ, ਕਿਤੇ ਹੋ ਨਾ ਜਾਵੇ ਇਹ ਹਾਦਸਾ…

ਭਾਰਤੀ ਕੋਚ ਨੇ ਕਿਹਾਕਿ ਧੋਨੀ ‘ਚ ਜਿਸ ਤਰ੍ਹਾਂ ਦੀ ਸਮਝਦਾਰੀ ਖੇਡ ਨੂੰ ਲੈ ਕੇ ਹੈ ਉਹੋ ਜਿਹੀ ਪ੍ਰਤਿਭਾ ਤਲਾਸ਼ਣ ‘ਚ ਕਾਫੀ ਸਮੇਂ ਲੱਗੇਗਾ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸਭ ਤੋਂ ਚੰਗੇ ਵਿਕਟਕੀਪਰ ਹਨ ਅਤੇ ਦੁਨੀਆ ਭਰ ‘ਚ ਉਹ ਬਿਹਤਰੀਨ ਵਿਕਟਕੀਪਰਾਂ ‘ਚ ਗਿਣੇ ਜਾਂਦੇ ਹਨ ਉਨ੍ਹਾਂ ਵਰਗੇ ਖਿਡਾਰੀ ਘੱਟ ਹੀ ਵੇਖਣ ਨੂੰ ਮਿਲਦੇ ਹਨ ਇੱਕ ਪਾਸੇ ਜਿੱਥੇ ਸਾਬਕਾ ਕਪਤਾਨ ਦੀ ਉਮਰ ਦੇ ਨਾਲ ਉਨ੍ਹਾਂ ਦੇ ਸੰਨਿਆਸ ਦੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ ਹਨ ਤਾਂ ਉੱਥੇ ਸ਼ਾਸਤਰੀ ਨੇ ਸਾਬਕਾ ਕਪਤਾਨ ਨੂੰ 2019 ਵਿਸ਼ਵ ਕੱਪ ਲਈ ਵੀ ਟੀਮ ਦਾ ਮੁੱਖ ਦਾਅਵੇਦਾਰ ਮੰਨਿਆ ਸ਼ਾਸਤਰੀ ਨੇ ਕਿਹਾ ਕਿ ਧੋਨੀ ਦੇ ਟੈਸਟ ਕ੍ਰਿਕਟ ਤੋਂ ਹਟਣ ਤੋਂ ਬਾਅਦ ਉਨ੍ਹਾਂ ਨੂੰ ਹੁਣ ਜਿਆਦਾ ਸੀਮਤ ਓਵਰ ਫਾਰਮੈਟ ਖੇਡਣਾ ਚਾਹੀਦਾ ਹੈ ਤਾਂ ਕਿ 2019 ਵਿਸ਼ਵ ਕੱਪ ਤੱਕ ਉਹ ਖੁਦ ਨੂੰ ਤਿਆਰ ਕਰ ਸਕਣ ਉੱਥੇ ਨਵੇਂ ਸਾਲ 2018 ਤੋਂ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਸਬੰਧੀ ਵੀ ਸ਼ਾਸਤਰੀ ਨੇ ਭਰੋਸਾ ਪ੍ਰਗਟਾਇਆ। (Ravi Shastri)

ਸ਼ਾਸਤਰੀ ਨਾਲ ਨਵੇਂ ਸਿਰੇ ਤੋਂ ਟੀਮ ਅੱਗੇ ਵਧਾਵਾਂਗੇ: ਵਿਰਾਟ
ਮੁੰਬਈ: ਕਪਤਾਨ ਵਿਰਾਟ ਕੋਹਲੀ ਅਤੇ ਨਵੇਂ ਕੋਚ ਰਵੀ ਸ਼ਾਸਤਰੀ ਦੀ ਜੁਗਲਬੰਦੀ ਨਵੇਂ ਸਿਰੇ ਤੋਂ ਪਰਵਾਨ ਚੜ੍ਹਨ ਵਾਲੀ ਹੈ ਅਤੇ  ਸ੍ਰੀਲੰਕਾ ਦੌਰੇ ‘ਚ ਦੋਵੇਂ ਆਪਣੇ ਤਾਲਮੇਲ ਨਾਲ ਟੀਮ ਨੂੰ ਅੱਗੇ ਲੈ ਜਾਣਗੇ ਵਿਰਾਟ ਅਤੇ ਸ਼ਾਸਤਰੀ ਨੇ ਸ੍ਰੀਲੰਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਜ਼ੋਰ ਦਿੱਤਾ ਕਿ ਕਪਤਾਨ ਅਤੇ ਕੋਚ ਦਰਮਿਆਨ ਆਪਸੀ ਸੂਝ-ਬੂਝ ਹੋਣਾ ਬਹੁਤ ਜ਼ਰੂਰੀ ਹੈ ਅਤੇ ਦੋਵਾਂ ਨੇ ਹੀ ਮੈਦਾਨ ਤੋਂ ਬਾਹਰ ਦੇ ਵਿਵਾਦਾਂ ਨੂੰ ਸਿਰੇ ਤੋਂ ਦਰਕਿਨਾਰ ਕਰ ਦਿੱਤਾ ।

ਭਾਰਤ ਨੂੰ ਸ੍ਰੀਲੰਕਾ ਦੌਰੇ ‘ਚ ਤਿੰਨ ਟੈਸਟ, ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਖੇਡਣਾ ਹੈ ।ਦੌਰੇ ਦਾ ਪਹਿਲਾ ਟੈਸਟ 26 ਜੁਲਾਈ ਤੋਂ ਗਾਲੇ ‘ਚ ਖੇਡਿਆ ਜਾਵੇਗਾ ਸ੍ਰੀਲੰਕਾ ਪਹੁੰਚਣ ਤੋਂ ਬਾਅਦ ਭਾਰਤੀ ਟੀਮ ਦੋ ਇੱਕ ਰੋਜ਼ਾ ਅਭਿਆਸ ਮੈਚ ਵੀ ਖੇਡੇਗੀ।

ਸ਼ਾਸਤਰੀ ਦਾ ਕੋਚ ਦੇ ਤੌਰ ‘ਤੇ ਇਹ ਪਹਿਲਾ ਦੌਰਾ ਹੋਵੇਗਾ ਵਿਰਾਟ ਨਾਲ ਕੋਚ ਦੇ ਤੌਰ ‘ਤੇ ਸ਼ਾਸਤਰੀ ਦਾ ਇਹ ਪਹਿਲਾ ਵੱਡੀ ਇਮਤਿਹਾਨ ਹੋਵੇਗਾ । ਉਨ੍ਹਾਂ ਦੀ ਨਿਯੁਕਤੀ ਅਤੇ ਕੋਚਿੰਗ ਸਟਾਫ ਨੂੰ ਲੈ ਕੇ ਹਾਲ ‘ਚ ਜਿਸ ਤਰ੍ਹਾਂ ਦਾ ਵਿਵਾਦ ਉੱਠ ਖੜ੍ਹਾ ਹੋਇਆ ਉਸ ਤੋਂ ਕਪਤਾਨ ਅਤੇ ਕੋਚ ਦੋਵੇਂ ਹੀ ਸ੍ਰੀਲੰਕਾ ਦੌਰੇ ‘ਚ ਦਬਾਅ ‘ਤੇ ਰਹਿਣਗੇ।

ਕਪਤਾਨ ਅਤੇ ਕੋਚ ਦੇ ਸਬੰਧਾਂ ਨੂੰ ਲੈ ਕੇ ਸ਼ਾਸਤਰੀ ਨੇ ਕਿਹਾ ਕਿ ਮੈਂ ਇਸ ਗੱਲ ਦਾ ਜਵਾਬ ਦੋ ਹਿੱਸਿਆ ‘ਚ ਦੇਣਾ ਚਾਹਵਾਂਗਾ। ਇੱਕ ਖਿਡਾਰੀ ਦੇ ਤੌਰ ‘ਤੇ ਅਤੇ ਇੱਕ ਕੋਚ ਦੇ ਤੌਰ ‘ਤੇ ਯਕੀਨ ਮੰਨੋ। ਇਸ ‘ਚ ਕੋਈ ਹਿੱਤਾਂ ਦਾ ਟਕਰਾਅ ਨਹੀਂ ਹੋਵੇਗਾ ਪਹਿਲਾਂ ਇੱਕ ਖਿਡਾਰੀ ਦੇ ਤੌਰ ‘ਤੇ ਜਦੋਂ ਤੁਸੀਂ ਮੈਚ ਖੇਡਦੇ ਹੋ ਤਾਂ ਤੁਹਾਡੀ ਸੋਚ ਬਿਲਕੁਲ ਸਪੱਸ਼ਟ ਹੋਣੀ ਚਾਹੀਦੀ ਹੈ ।

ਤੁਸੀਂ ਆਪਣੀ ਇਕਾਗਰਤਾ ਨੂੰ ਭੰਗ ਨਹੀਂ ਹੋਣਾ ਦੇਣਾ ਚਾਹੁੰਦੇ ਅਤੇ ਇਸ ਲਈ ਤੁਹਾਨੂੰ ਇੱਕ ਚੰਗੇ ਸਪੋਰਟ ਸਟਾਫ ਦੀ ਜ਼ਰੂਰਤ ਹੁੰਦੀ ਹੈ। ਨਵੇਂ ਗੇਂਦਬਾਜ਼ੀ ਕੋਚ ਭਰਤ ਅਰੁਣ ਬਾਰੇ ਸ਼ਾਸਤਰੀ ਨੇ ਕਿਹਾ ਕਿ ਜੇਕਰ ਭਰਤ ਅਰੁਣ ਦਾ ਨਾਂਅ ਹੋਰ ਹੁੰਦਾ ਤਾਂ ਤੁਸੀਂ ਉਸ ਨੂੰ ਟਾਪ ‘ਤੇ ਰੱਖਦੇ।

ਭਾਰਤ ਨੇ ਪਿਛਲੇ ਵਿਸ਼ਵ ਕੱਪ ‘ਚ ਡਿੱਗੀਆਂ 80 ਵਿਕਟਾਂ ‘ਚੋਂ 77 ਵਿਕਟਾਂ ਲਈਆਂ ਸਨ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਮੈਨੂੰ ਕੋਈ ਹੋਰ ਕਹਿਣ ਦੀ ਜ਼ਰੂਰਤ ਹੈ। ਟੀਮ ਦੀ ਸਫਲਤਾ ‘ਤੇ ਸ਼ਾਸਤਰੀ ਨੇ ਕਿਹਾ ਕਿ ਮੈਂ ਜਦੋਂ ਆਖਰੀ ਵਾਰ ਸ੍ਰੀਲੰਕਾ ਗਿਆ ਸੀ ਤਾਂ ਉਸ ਦੇ ਮੁਕਾਬਲੇ ਹੁਣ ਮੈਂ ਜਿਆਦਾ ਪਰਿਪੱਕ ਹੋ ਚੁੱਕਿਆ ਹਾਂ। ਟੀਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਇਸ ਦੀ ਹੱਕਦਾਰ ਹੈ। ਜੇਕਰ ਉਹ ਅੱਜ ਨੰਬਰ ਵੰਨ ਹੈ ਤਾਂ ਇਸ ਦਾ ਸਿਹਰਾ ਟੀਮ ਨੂੰ ਜਾਂਦਾ ਹੈ ਸ਼ਾਸਤਰੀ ਅਤੇ ਅਨਿਲ ਕੁੰਬਲੇ ਵਰਗੇ ਲੋਕ ਤਾਂ ਆਉਂਦੇ-ਜਾਂਦੇ ਰਹਿਣਗੇ।

ਸਟਾਫ ‘ਚ ਸਚਿਨ ਨੂੰ ਚਾਹੁੰਦੇ ਹਨ ਸ਼ਾਸਤਰੀ

ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਕੋਚ ਰਵੀ ਸ਼ਾਸਤਰੀ ਉਨ੍ਹਾਂ ਨੂੰ ਇਸ ਅਹੁਦੇ ਤੇ ਚੁਣਨ ਵਾਲੀ ਕ੍ਰਿਕਟ ਸਲਾਹਕਾਰ ਟੀਮ ਦੇ ਮੈਂਬਰ ਅਤੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੂੰ ਆਪਣੇ ਸਪੋਰਟ ਸਟਾਫ ਵਿਚ ਬੱਲੇ ਬਾਜ ਸਲਾਹਕਾਰ ਚੁਣਨਾ ਚਾਹੁੰਦੇ ਹਨ । ਸ਼ਾਸਤਰੀ ਨੇ ਕਿਹਾ ਕਿ ਜੇ ਕਰ ਹਿਤਾਂ ਦੇ ਟਕਰਾਹਦਾ ਮੁੱਦਾ ਨਾ ਹੋਵੇ ਤਾਂ ਉਹ ਸਚਿਨ ਨੂੰ ਟੀਮ ਨੂੰ ਟੀਮ ਦਾ ਬੱਲੇਬਾਜ ਸਲਾਹਕਾਰ ਬਣਾਉਣਾ ਚਾਹੁਣਗੇ।

ਦੱਸਣ ਯੋਗ ਹੈ ਕਿ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ (ਬੀ ਸੀ ਸੀ ਆਈ)ਦੀ ਕ੍ਰਿਕੇਟ ਸਲਾਹਕਾਰ ਸਮੀਤੀ (ਸੀ ਏ ਸੀ)ਨੇ ਸ਼ਾਸਤਰੀ ਨੂੰ ਰਾਸ਼ਟਰੀ ਟੀਮ ਦਾ ਕੋਚ ਚੁਣਿਆ ਹੈ ਜਿਸ ਵਿਚ ਸਚਿਨ ਵੀ ਵੀ ਐਸ ਲਛਮਣ ਤੇ ਸੋਰਵ ਗਾਂਗੂਲੀ ਮੈਂਬਰ ਹਨ।

ਸੀਏਸੀ ਨੇ ਇਸ ਤੋਂ ਪਹਿਲਾਂ ਜਹੀਰ ਖਾਨ ਨੂੰ ਗੇਂਦਬਾਜੀ ਸਲਾਹਕਾਰ ਤੇ ਰਾਹੁਲ ਦ੍ਰਾਵਿੜ ਨੂੰ ਬੱਲੇਬਾਜੀ ਸਲਾਹਕਾਰ ਨਿਉਕਤ ਕੀਤਾ ਸੀ ਪਰ ਸ਼ਾਸਤਰੀ ਨੇ ਆਪਣੇ ਸਪੋਰਟ ਸਟਾਫ ਵਿਚ ਭਰਤ ਅਰੁਣ ਨੂੰ ਗੇਂਦਬਾਜੀ ਕੋਚ ਚੁਣ ਲਿਆ ਹੈ । ਸੰਜੇ ਬਾਂਗੜ ਇਹ ਕੋਚ ਅਤੇ ਆਰ ਸ਼ੀ ਧਰ ਨੂੰ ਫੀਲਡਿੰਗ ਕੋਚ ਬਰਕਰਾਰ ਰਖਿਆ ਗਿਆ ਹੈ। ਵਿਸ਼ੇਸ਼ ਸੰਮਤੀ ਨੇ ਭਾਵੇਂ ਸਾਫ ਕੀਤਾ ਹੈ ਕਿ ਰਾਸ਼ਟਰੀ ਟੀਮ ਨਾਲ ਕੇਵਲ ਸਲਾਹਕਾਰ ਦੇ ਰੂਪ ਵਿੱਚ ਕਿਸੇ ਪਦ ਤੇ ਉਸ ਸਮੇ ਹੀ ਜੁੜ ਸਕਦਾ ਹੈ ਜਦੋਂ ਹਿੱਤਾਂ ਦੇ ਟਕਰਾਅ ਦਾ ਮੁੱਦਾ ਨਾ ਹੋਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਵੀ ਸ਼ਾਸਤਰੀ ਟੀਮ ਇੰਡੀਆ ਦੇ ਹੈੱਡ ਕੋਚ ਨਿਯੁਕਤ
ਮੁੰਬਈ:ਬੀਸੀਸੀਆਈ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਰੂਪ ਵਿੱਚ ਰਵੀ ਸ਼ਾਸਤਰੀ (ਰਵੀਸ਼ੰਕਰ ਜਯਾਦ੍ਰਿਥਾ ਸ਼ਾਸਤਰੀ) ਦੇ ਨਾਂਅ ‘ਤੇ ਮੋਹਰ ਲਾ ਦਿੱਤੀ ਹੈ। ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਅਨਿਲ ਕੁੰਬਲੇ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਰਵੀ ਸ਼ਾਸਤਰੀ ਨੂੰ ਹੀ ਮੁੱਖ ਕੋਚ ਨਿਯੁਕਤ ਕੀਤਾ ਜਾਵੇਗਾ। ਸ਼ਾਸਤਰੀ ਇਸ ਤੋਂ ਪਹਿਲਾਂ ਵੀ 2014 ਤੋਂ 2016 ਤੱਕ ਭਾਰਤੀ ਟੀਮ ਦੇ ਡਾਇਰੈਕਟਰ ਰਹਿ ਚੁੱਕੇ ਹਨ।

ਪ੍ਰਸ਼ਾਸਨਿਕ ਕਮੇਟੀ ਨੇ ਕਿਹਾ ਸੀ ਕੋਚ ਦਾ ਨਾਂਅ ਐਲਾਨ ਕਰਨ ਲਈ

ਭਾਵੇਂ ਸੋਮਵਾਰ ਨੂੰ ਹੈੱਡ ਕੋਚ ਲਈ ਇੰਟਰਵਿਊ ਲੈਣ ਵਾਲੀ ਸੀਏਸੀ ਨੇ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਵਿੱਚ ਇਹ ਆਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸੀਏਸੀ ਕੈਪਟਨ ਵਿਰਾਟ ਕੋਹਲੀ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਚ ਦੀ ਨਿਯੁਕਤੀ ‘ਤੇ ਆਖਰੀ ਫੈਸਲਾ ਲਵੇਗੀ। ਅਜੇ ਵਿਰਾਟ ਦੇਸ਼ ਤੋਂ ਬਾਹਰ ਹਨ, ਤਾਂ ਇਸ ਫੈਸਲੇ ਵਿੱਚ ਥੋੜ੍ਹਾ ਸਮਾਂ ਲੱਗੇਗਾ। ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਸ਼ਾਸਤਰੀ ਟੀਮ ਇੰਡੀਆ ਦੇ ਕੋਚ ਨਹੀਂ ਬਣ ਸਕਣਗੇ। ਪਰ ਇਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਬਣਾਈ ਪ੍ਰਸ਼ਾਸਨਿਕ ਕਮੇਟੀ ਨੇ ਬੋਰਡ ਨੂੰ ਨਿਰਦੇਸ਼ ਦਿੱਤਾ ਕਿ ਉਹ ਮੰਗਲਵਾਰ ਸ਼ਾਮ ਤੱਕ ਕੋਚ ਦੇ ਨਾਂਅ ਦਾ ਐਲਾਨ ਕਰ ਦੇਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।