First - Sach Kahoon Punjabi
ਫਾਜ਼ਿਲਕਾ ਜ਼ਿਲ੍ਹੇ ਦੀ ਇਕ ਹੋਰ ਧੀ ਨੇ ਵਧਾਇਆ ਮਾਣ, ਪੰਜਾਬ ਭਰ ’ਚੋਂ ਰਹੀ ਅੱਵਲ
ਈ.ਟੀ.ਟੀ. ਟੈਸਟ ’ਚੋਂ ਹਾਸਲ ਕੀਤਾ ਪਹਿਲਾ ਸਥਾਨ (ETT Test)
ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦਾ ਨਾਮ ਚਮਕਾਉਣ *ਤੇ ਸੁਮਨ ਨੂੰ ਦਿੱਤੀ ਵਧਾਈ, ਦਫਤਰ ਵਿਖੇ ਕੀਤਾ ਸਨਮਾਨਿਤ
(ਰਜਨੀਸ਼ ਰਵੀ) ਫਾਜ਼ਿਲਕਾ। ਈ.ਟੀਟੀ. 5994 ਦੀ ਭਰਤੀ ਵਿਚੋਂ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਂਅ ਚਮਕਾਉਣ ਵਾਲੀ ਸੁਮਨ ਨੂੰ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਆਪਣੇ ਦਫਤਰ ਵਿਖੇ ਬੁਲਾ ਕੇ ਜਿਥੇ ਵਧਾਈ ਦਿੱਤੀ ਉਥੇ ਦਫਤਰ ਵਿਖੇ ਸਨਮਾਨਿਤ ਵੀ ਕੀਤਾ। (ETT Test) ਇਸ ਮੌਕੇ ਉਨ੍ਹਾਂ ਸੁਮਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਕਾਮਯਾਬੀ ਦੀ ਸ਼ਲਾਘਾ ਕੀਤੀ, ਦੇ ਨਾਲ—ਨਾਲ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਾਜ਼ਿਲਕਾ ਦੀ ਇਕ ਹੋਰ ਧੀ ਨੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਈ.ਟੀਟੀ. 5994 ਟੈਸਟ ਵਿਚੋਂ ਪੂਰੇ ਸੂਬੇ ਵਿਚੋਂ ਸੁਮਨ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਟੈਸਟ ਦੀ ਮੁਕੰਮਲ ਪ੍ਰਕਿਰਿਆ ਹੋਣ ਤੋਂ ਬਾਅਦ ਸੁਮਨ ਜਲਦ ਬਚਿਆਂ ਦੀ ਕਲਾਸ ਲਵੇਗੀ ਤੇ ਬਚਿਆਂ ਨੂੰ ਗਿਆਨ ਵੰਡੇਗੀ। ਉਨ੍ਹਾਂ ਕਿਹਾ ਕਿ ਸੁਮਨ ਦੀ ਪ੍ਰਾਪਤੀ ਤੋਂ ਪਤਾ ਲਗਦਾ ਹੈ ਕਿ ਮਿਹਨਤ ਤੇ ਲਗਨ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੁੱਝ ਦੁਕਾਨਦਾਰਾਂ ਵੱਲੋਂ ਵਰਤੀ ਜਾ ਰਹੀ ਹੈ ‘ਤਿਰੰਗੇ’ ਦੀ ਸ਼ਾਨ ’ਚ ਘੋਰ ਲਾਹਪ੍ਰਵਾਹੀ
ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਮਲਾਂ ਮਾਰ ਰਹੀਆਂ ਹਨ ਤੇ ਉਚੇ—ਉਚੇ ਮੁਕਾਮਾਂ ’ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖੋਂ ਤੇ ਵੱਧੋ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿਚ ਮਾਹਿਰਾਂ ਵੱਲੋਂ ਵੱਖ—ਵੱਖ ਕਿਤਿਆਂ ਵਿਚ ਜਾਣ ਲਈ ਤਿਆਰੀ ਕਰਨ ਸਬੰਧੀ ਲੈਕਚਰ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਸੇਧ ਲੈ ਕੇ ਵਿਦਿਆਰਥੀਆਂ ਨੂੰ ਅੱਗੇ ਵੱਧਣਾ ਚਾਹੀਦਾ ਹੈ।
ਪਹਿਲੀ ਵਾਰ ’ਚ ਹੀ ਅਧਿਆਪਕ ਭਰਤੀ ਦਾ ਟੈਸਟ ਪਾਸ ਕੀਤਾ
ਮੰਡੀ ਹਜੂਰ ਸਿੰਘ ਦੀ ਰਹਿਣ ਵਾਲੀ ਸੁਮਨ ਆਖਦੀ ਹੈ ਕਿ ਉਹ ਖੇਤੀਬਾੜੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਅੰਦਰ ਸ਼ੁਰੂ ਤੋਂ ਹੀ ਕੁਝ ਕਰ ਵਿਖਾਉਣ ਦੀ ਸੋਚ ਸੀ ਜਿਸ ਦੇ ਸਦਕਾ ਉਹ ਪੜ੍ਹਾਈ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੋਈ ਸਖਤ ਮਿਹਨਤ ਕਰਦੀ ਰਹੀ। ਉਸਦਾ ਕਹਿਣਾ ਹੈ ਕਿ ਉਸਦੀ ਸ਼ੁਰੂ ਤੋਂ ਹੀ ਅਧਿਆਪਕਾ ਬਣਨ ਦੀ ਇੱਛਾ ਸੀ ਜਿਸ ਤਹਿਤ ਉਸ ਵੱਲੋਂ ਸਖਤ ਮਿਹਨਤ ਕਰਦਿਆਂ ਪਹਿਲੀ ਵਾਰ ’ਚ ਹੀ ਅਧਿਆਪਕ ਭਰਤੀ ਦਾ ਟੈਸਟ ਪਾਸ ਕੀਤਾ ਗਿਆ ਅਤੇ ਪੂਰੇ ਸੂਬੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਉਹ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਆਪਣੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜਿਸ ਸਦਕਾ ਉਸ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ।
ਇਸ ਮੌਕੇ ਸੁਮਨ ਦੇ ਪਿਤਾ ਸਵਰਨ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਵਿਸ਼ੇਸ਼ ਤੌਰ ’ਤੇ ਨਾਲ ਮੌਜੂਦ ਸਨ।
ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਖੱਬੇ ਮੋਢੇ ‘ਤੇ ਸੱਟ ਲੱਗਣ ਕਾਰਨ ਹੋਣਾ ਪਿਆ ਬਾਹਰ
ਹੈਮਿਲਟਨ, ਏਜੰਸੀ। ਭਾਰਤ ਤੋਂ ਟੀ-20 ਸੀਰੀਜ਼ 0-5 ਨਾਲ ਹਾਰ ਚੁੱਕੀ ਨਿਊਜ਼ੀਲੈਂਡ ਦੀ ਟੀਮ ਨੂੰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ਤੋਂ ਇੱਕ ਦਿਨ ਪਹਿਲਾਂ ਝਟਕਾ ਲੱਗਿਆ ਜਦੋਂ ਉਸ ਦੇ ਕਪਤਾਨ ਕੇਨ ਵਿਲੀਅਮਸਨ ਖੱਬੇ ਮੋਢੇ ‘ਚ ਸੱਟ ਕਾਰਨ ਪਹਿਲੇ ਇੱਕ ਰੋਜ਼ਾ ‘ਚੋਂ ਬਾਹਰ ਹੋ ਗਏ ਹਨ। ਵਿਲੀਅਮਸਨ ਦੀ ਥਾਂ ਟਾਮ ਲਾਥਮ ਕਪਤਾਨੀ ਸੰਭਾਲਣਗੇ। ਵਿਲੀਅਮਸਨ ਦੀ ਥਾਂ ਮਾਰਕ ਚੈਪਮੈਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਵਿਲੀਅਮਸਨ ਨੂੰ ਤੀਜ ਟੀ-20 ਦੌਰਾਨ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹ ਟੀ-20 ਸੀਰੀਜ਼ ਦੇ ਆਖਰੀ ਦੋ ਮੁਕਾਬਲੇ ਨਹੀਂ ਖੇਡ ਸਕੇ ਸਨ। ਟੀਮ ਪ੍ਰਬੰਧਨ ਅਨੁਸਾਰ ਵਿਲੀਅਮਸਨ ਦੇ ਤੀਜੇ ਇੱਕ ਰੋਜ਼ਾ ਖੇਡਣ ਸਬੰਧੀ ਦੁਵਿਧਾ ਬਣੀ ਹੋਈ ਹੈ ਪਰ ਉਹਨਾਂ ਦੇ 21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟਾਂ ਦੀ ਲੜੀ ‘ਚ ਖੇਡਣ ਦੀ ਉਮੀਦ ਹੈ। ਮਾਰਕ ਨੇ ਭਾਰਤ ਏ ਖਿਲਾਫ਼ ਲਗਾਤਾਰ ਸੈਂਕੜੇ ਲਾਏ ਸਨ। Williamson
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ
ਭਾਰਤ ਨੇ ਪਹਿਲਾਂ ਟੀ-20 ਮੁਕਾਬਲਾ ਜਿੱਤਿਆ
ਮੁੰਬਈ। ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ ਮੈਦਾਨ ‘ਚ ਖੇਡਿਆ ਗਿਆ, ਜਿੱਥੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਸੀਰੀਜ਼ ‘ਚ 1-0 ਦੀ ਬੜਤ ਹਾਸਲ ਕੀਤੀ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਨੇ ਭਾਰਤ ਨੂੰ 204 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਿਸਦੇ ਜਵਾਬ ਵਿਚ ਭਾਰਤ ਨੇ 19ਵੇਂ ਓਵਰ ‘ਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ ਸੈਂਟਨਰ ਦੀ ਗੇਂਦ ‘ਤੇ ਰੋਸ ਟੇਲਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ।
ਸਲਾਮੀ ਬੱਲੇਬਾਜ਼ ਰਾਹੁਲ ਨੇ ਇਸ ਮੈਚ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਆਪਣਾ ਅਰਧ ਸੈਂਕੜਾ ਲਾਇਆ ਪਰ 56 ਦੌੜਾਂ ਬਣਾ ਕੇ ਉਹ ਸੋਢੀ ਦੀ ਗੇਂਦ ‘ਤੇ ਆਊਟ ਹੋ ਗਏ। ਰਾਹੁਲ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਕਪਤਾਨ ਕੋਹਲੀ ਵੀ 45 ਦੌੜਾਂ ਦੀ ਪਾਰੀ ਖੇਡ ਪਵੇਲੀਅਨ ਪਰਤ ਗਏ। ਬੱਲੇਬਾਜ਼ ਲਈ ਆਏ ਦੂਬੇ ਕੁਝ ਖਾਸ ਕਮਾਲ ਨਾ ਕਰ ਸਕਿਆ ਅਤੇ ਸਿਰਫ 13 ਦੌੜਾਂ ਬਣਾ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਅਈਅਰ ਅਤੇ ਪਾਂਡੇ ਨੇ ਸ਼ਾਨਦਾਰ ਪਾਰੀ ਖੇਡ ਮੈਚ ਜਿੱਤਾ ਕੇ ਹੀ ਪਵੇਲੀਅਨ ਪਰਤੇ। ਨਿਊਜ਼ੀਲੈਂਡ ਵਲੋਂ ਪਾਰੀ ਦੀ ਸ਼ੁਰੂਆਤ ਕੌਲਿਨ ਮੁਨਰੋ ਅਤੇ ਗੁਪਟਿਲ ਨੇ ਕੀਤੀ।
ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ
ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕੀਤੀ ਅਤੇ ਪੰਜ ਓਵਰਾਂ ਵਿਚ ਹੀ ਸਕੋਰ 50 ਦੇ ਪਾਰ ਕਰ ਦਿੱਤਾ। ਸਲਾਮੀ ਬੱਲੇਬਾਜ਼ ਮੁਨਰੋ ਨੇ ਕ੍ਰੀਜ਼ ‘ਤੇ ਆਉਂਦੇ ਹੀ ਚੌਕੇ ਛੱਕਿਆ ਦਾ ਮੀਂਹ ਲਿਆ ਦਿੱਤਾ। ਦੂਜੇ ਪਾਸੇ ਗੁਪਟਿਲ ਵੀ ਮੁਨਰੋ ਦਾ ਪੂਰਾ ਸਾਥ ਦਿੰਦੇ ਨਜ਼ਰ ਆਇਆ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ‘ਚ ਮਦਦ ਕੀਤੀ। ਇਸ ਦੌਰਾਨ ਸ਼ਿਵਮ ਦੂੱਬੇ ਦੀ ਗੇਂਦ ‘ਤੇ ਗੁਪਟਿਲ ਨੇ ਰੋਹਿਤ ਹੱਥੋਂ ਕੈਚ ਆਊਟ ਹੋ ਗਿਆ। ਗੁਪਟਿਲ ਨੇ ਆਪਣੀ ਪਾਰੀ ਦੌਰਾਨ 19 ਗੇਂਦਾਂ ‘ਚ 30 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਮੁਨਰੋ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਪਹਿਲੇ ਮੈਚ ‘ਚ ਅਰਧ ਸੈਂਕੜਾ ਪੂਰਾ ਕੀਤਾ। ਮੁਨਰੋ 59 ਦੌੜਾਂ ਦੀ ਪਾਰੀ ਖੇਡ ਸ਼ਰਦੁਲ ਠਾਕੁਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗ੍ਰੈਂਡਹੋਮ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਏ। ਇਸ ਮੈਚ ‘ਚ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡੀ ਅਤੇ 51 ਦੌੜਾਂ ਬਣਾ ਜਡੇਜਾ ਦੇ ਸ਼ਿਕਾਰ ਬਣੇ। ਬੱਲੇਬਾਜ਼ੀ ਲਈ ਸਿਫਟਰ ਸਿਰਫ ਇਕ ਦੌੜ ਹੀ ਬਣੀ ਸਕਿਆ ਅਤੇ ਬੁਮਰਾਹ ਦੀ ਗੇਂਦ ‘ਤੇ ਅਈਅਰ ਹੱਥੋਂ ਕੈਚ ਆਊਟ ਹੋ ਗਿਆ। ਇਸ ਮੈਚ ‘ਚ ਟੇਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 54 ਦੌੜਾਂ ਬਣਾ ਅਜੇਤੂ ਪਵੇਲੀਅਨ ਪਰਤੇ। ਦੂਜੇ ਪਾਸੇ ਸੈਨਟਰ 2 ਦੌੜਾਂ ਬਣਾ ਕੇ ਅਜੇਤੂ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਆਦੇਸ਼ ਦੇਵੇਗੀ ਤਾਂ ਪੀਓਕੇ ਹਾਸਲ ਕਰਨ ਲਈ ਉਚਿਤ ਕਰਵਾਈ ਕਰਾਂਗੇ
ਸੰਸਦ ਆਦੇਸ਼ ਦੇਵੇਗੀ ਤਾਂ ਪੀਓਕੇ ਹਾਸਲ ਕਰਨ ਲਈ ਉਚਿਤ ਕਰਵਾਈ ਕਰਾਂਗੇ
ਨਵੇਂ ਫੌਜ ਮੁਖੀ ਜਨਰਲ ਨਰਵਣੇ ਨੇ ਪਹਿਲੀ ਕਾਨਫਰੰਸ ਦੌਰਾਨ ਕੀਤਾ ਪ੍ਰਗਟਾਵਾ
ਨਵੀਂ ਦਿੱਲੀ, ਏਜੰਸੀ। ਜਨਰਲ ਮਨੋਜ ਮੁਕੁੰਦ ਨਰਵਣੇ ਨੇ ਫੌਜ ਮੁਖੀ ਬਣਾਏ ਜਾਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਉਹਾਂ ਕਿਹਾ ਕਿ ਇਹ ਇੱਕ ਸੰਸਦੀ ਸੰਕਲਪ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀਓਕੇ) ਭਾਰਤ ਦਾ ਹਿੱਸਾ ਹੈ। ਜੇਕਰ ਸੰਸਦ ਇਹ ਸੰਕਲਪ ਪਾਸ ਕਰੇਗਾ ਕਿ ਪੀਓਕੇ ਸਾਡਾ ਹੋਣਾ ਚਾਹੀਦਾ ਹੈ ਅਤੇ ਇਸ ਸਬੰਧ ‘ਚ ਸਾਨੂੰ ਆਦੇਸ਼ ਮਿਲੇਗਾ ਤਾਂ ਅਸੀਂ ਇਸ ਨੂੰ ਹਾਸਲ ਕਰਨ ਲਈ ਉਚਿਤ ਕਾਰਵਾਈ ਕਰਾਂਗੇ। ਕਸ਼ਮੀਰ ਘਾਟੀ ‘ਚ ਤਾਇਨਾਤ ਫੌਜੀ ਅਧਿਕਾਰੀਆਂ ਖਿਲਾਫ਼ ਮਿਲਣ ਵਾਲੀਆਂ ਸ਼ਿਕਾਇਤਾਂ ‘ਤੇ ਫੌਜ ਮੁਖੀ ਨੇ ਕਿਹਾ ਕਿ ਸਰਹੱਦਾਂ ‘ਤੇ ਤਾਇਨਾਤ ਕਮਾਂਡਰ ਦੇ ਫੈਸਲੇ ਦਾ ਸਨਮਾਨ ਕਰਨਾ ਹੋਵੇਗਾ। ਜੋ ਵੀ ਸ਼ਿਕਾਇਤਾਂ ਦਰਜ਼ ਹੋਈਆਂ, ਉਹ ਨਿਰਾਧਾਰ ਸਾਬਤ ਹੋਈਆਂ। ਸਿਆਚਿਨ ਸਾਡੇ ਲਈ ਮਹੱਤਵਪੂਰਨ ਹੈ। ਉਸ ਦੀ ਨਿਗਰਾਨੀ ਲਈ ਪੱਛਮੀ ਅਤੇ ਉਤਰੀ ਮੋਰਚੇ ਦਾ ਗਠਨ ਕੀਤਾ ਗਿਆ ਹੈ। ਇਹ ਖੇਤਰ ਸਾਡੇ ਲਈ ਰਣਨੀਤਿਕ ਤੌਰ ‘ਤੇ ਮਹੱਤਵਪੂਰਨ ਹੈ। General Narwane
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਲਾਕ ਦੇ ਦਸਵੇਂ ਤੇ ਪਿੰਡ ਦੇ ਪਹਿਲੇ ਸਰੀਰਦਾਨੀ ਬਣੇ ਸ਼ਰਧਾਲੂ ਰਣ ਸਿੰਘ ਇੰਸਾਂ
ਦੇਹਾਂਤ ਮਗਰੋਂ ਮ੍ਰਿਤਕ ਸਰੀਰ ਕੀਤਾ ਮੈਡੀਕਲ ਖੋਜਾਂ ਲਈ ਦਾਨ
ਪਿੰਡ ਦੇ ਸਰਪੰਚ ਨੇ ਹਰੀ ਝੰਡੀ ਦਿਖਾ ਕੇ ਕੀਤਾ ਐਂਬੂਲੈਂਸ ਨੂੰ ਰਵਾਨਾ
ਮੋਹਨ ਸਿੰਘ/ਮੂਣਕ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਪ੍ਰੇਰਨਾ ‘ਤੇ ਚਲਦਿਆਂ ਡੇਰਾ ਸ਼ਰਧਾਲੂ  ਹਰੀ ਚੰਦ (ਰਣ ਸਿੰਘ ਇੰਸਾਂ, ਉਮਰ 72 ਸਾਲ) ਆਪਣੇ ਸੁਆਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਹਨ। ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਦੀ ਸਹਿਮਤੀ ਨਾਲ ਹੈਰੀਟੇਜ ਮੈਡੀਕਲ ਕਾਲਜ ਵਾਰਾਣਸੀ ਯੂਪੀ ਨੂੰ ਦਾਨ ਕੀਤੀ ਗਈ। ਸਰੀਰਦਾਨੀ ਰਣ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਪੋਤ ਨੂੰਹਾਂ ਨੇ ਦਿੱਤਾ। ਇਸ ਮੌਕੇ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਦੇ ਸਰਪੰਚ ਮਨੇਜਰ ਸਿੰਘ ਅਤੇ ਪੰਚਾਇਤ ਮੈਂਬਰਾ ਦੀ ਅਗਵਾਈ ਹੇਠ ਐਂਬੂਲੈਂਸ ਰਵਾਨਾ ਕੀਤੀ। Village
ਡੇਰਾ ਸ਼ਰਧਾਲੂ ਰਣ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਐਬੂਲੈਂਸ ਵਿੱਚ ਪਾ ਕੇ ਪਿੰਡ ਦੀ ਮੇਨ ਗਲੀ ਹੁੰਦੇ ਹੋਏ ਬੱਸ ਅੱਡੇ ਤੋਂ ਮੈਡੀਕਲ ਕਾਲਜ ਲਈ ਰਵਾਨਾ ਹੋਈ। ਸਾਧ-ਸੰਗਤ ਵੱਲੋਂ ‘ਜਬ ਤੱਕ ਸੂਰਜ ਚਾਂਦ ਰਹੇਗਾ ਉਦੋ ਤੱਕ ਪ੍ਰੇਮੀ ਹਰੀ ਚੰਦ (ਰਣ ਸਿੰਘ ਇੰਸਾਂ) ਤੇਰਾ ਨਾਮ ਰਹੇਗਾ’ ਦੇ ਨਾਅਰੇ ਗਲੀਆਂ ਵਿੱਚ ਗੂੰਜੇ। ਇਸ ਮੌਕੇ ਸੰਬੋਧਨ ਕਰਦਿਆਂ ਰਾਮਫਲ ਇੰਸਾਂ ਟੋਹਾਣਾ 45 ਮੈਂਬਰ ਹਰਿਆਣਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕਰਦੇ ਹਨ।
ਮ੍ਰਿਤਕ ਦੇਹ ਨੂੰ ਦਾਹ ਸੰਸਕਾਰ ਕਰਨ ਦੀ ਬਜਾਏ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕਰਦੇ ਹਨ
ਇਸੇ ਤਹਿਤ ਹੀ ਮੌਤ ਤੋਂ ਬਾਅਦ ਸਰੀਰ ਦਾਨ ਕਰਨ ਦੀ ਮੁਹਿੰਮ ਚਲਾਈ ਗਈ ਜੋ ਕਿ ਸਾਧ-ਸੰਗਤ ਉਸੇ ਮੁਹਿੰਮ ਤਹਿਤ ਮ੍ਰਿਤਕ ਦੇਹ ਨੂੰ ਦਾਹ ਸੰਸਕਾਰ ਕਰਨ ਦੀ ਬਜਾਏ ਵੱਖ-ਵੱਖ ਮੈਡੀਕਲ ਕਾਲਜਾਂ ਨੂੰ ਦਾਨ ਕਰਦੇ ਹਨ। ਅੱਜ ਪਿੰਡ ਮਕੋਰੜ ਸਾਹਿਬ ਦੇ ਵਾਸੀ ਡੇਰਾ ਸ਼ਰਧਾਲੂ ਹਰੀ ਚੰਦ ਉਰਫ (ਰਣ ਸਿੰਘ ਇੰਸਾਂ) ਦੀ ਮ੍ਰਿਤਕ ਦੇਹ ਨੂੰ ਵਾਰਾਣਸੀ ਯੂਪੀ ਮੈਡੀਕਲ ਕਾਲਜ ਨੂੰ ਦਾਨ ਕੀਤੀ, ਜਿਸ ‘ਤੇ ਡਾਕਟਰ ਰਿਚਰਚ ਕਰਦੇ ਹਨ ਅਤੇ ਮੈਡੀਕਲ ਲਾਈਨ ਲਈ ਵੱਖ ਵੱਖ ਖੋਜਾਂ ਤੇ ਨਵੇ ਡਾਕਟਰ ਬਣਦੇ ਹਨ। ਰਣ ਸਿੰਘ ਇੰਸਾਂ ਪਿੰਡ ਮਕੋਰੜ ਸਾਹਿਬ ਦੇ ਪਹਿਲੇ ਸਰੀਰਦਾਨੀ ਬਣੇ ਅਤੇ ਬਲਾਕ ਮੂਣਕ ਦੇ 10ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
ਇਸ ਮੌਕੇ ਪਿੰਡ ਦੇ ਸਰਪੰਚ ਮਨੇਜਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਨੁਸਾਰ ਅੱਜ ਹਰੀ ਚੰਦ (ਰਣ ਸਿੰਘ ਇੰਸਾਂ) ਦੀ ਮ੍ਰਿਤਕ ਦੇਹ ਨੂੰ ਵਰਾਣਸੀ (ਯੂਪੀ) ਮੈਡੀਕਲ ਕਾਲਜ ਨੂੰ ਦਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਜਿਸ ਨਾਲ ਮੈਡੀਕਲ ਕਰਨ ਵਾਲਿਆਂ ਨੂੰ ਰਿਸਰਚ ਲਈ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਪਣਪ ਰਹੀਆ ਬੀਮਾਰੀਆਂ ਦੇ ਹੱਲ ਲਈ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਇੱਕ ਅਹਿਮ ਕੜੀ ਵਜੋਂ ਕੰਮ ਕਰਦਾ ਹੈ।
ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ
ਜ਼ਿਕਰਯੋਗ ਹੈ ਕਿ ਸਰੀਰਦਾਨੀ ਰਣ ਸਿੰਘ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਦੇ ਹਨ। ਰਣ ਸਿੰਘ ਇੰਸਾਂ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ‘ਤੇ ਸਾਰੇ ਪਿੰਡ ਨੂੰ ਮਾਣ ਹੈ। ਪਿੰਡ ਵਾਸੀ ਪਰਿਵਾਰਕ ਮੈਂਬਰਾਂ ਦੀ ਉੱਚੀ ਸੋਚ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਰਣ ਸਿੰਘ ਇੰਸਾਂ ਸ਼ਾਹੀ ਕੰਟੀਨ ਸੰਮਤੀ ਸ਼ਾਹ ਮਸਤਾਨਾ ਜੀ ਧਾਮ ਵਿਖੇ ਸੇਵਾ ਕਰਦੇ ਸਨ। ਇਸ ਮੌਕੇ 45 ਮੈਂਬਰ ਸਰਪੰਚ ਚੜ੍ਹਤ ਸਿੰਘ ਇੰਸਾਂ, 45 ਮੈਂਬਰ ਜਗਦੀਸ਼ ਇੰਸਾਂ, 25 ਮੈਂਬਰ ਇੰਦਰਜੀਤ ਇੰਸਾਂ, ਬਲਾਕ 15 ਮੈਂਬਰ ਕਮੇਟੀ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ-ਸਬੰਧੀਆਂ, ਪਿੰਡ ਵਾਸੀ ਤੇ ਸਾਧ-ਸੰਗਤ ਮੌਜ਼ੂਦ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਤਲ ਕੇਸ ਦਾ ਕੈਦੀ ਬੱਝਿਆ ਵਿਆਹ ਦੀ ਉਮਰ ਕੈਦ ‘ਚ
ਤਰੁਣ ਕੁਮਾਰ ਸ਼ਰਮਾ/ਨਾਭਾ। ਪੰਜ ਗੈਂਗਸਟਰਾਂ ਅਤੇ ਇੱਕ ਅੱਤਵਾਦੀ ਦੇ ਫਿਲਮੀ ਸਟਾਈਲ ਵਿੱਚ ਭੱਜਣ ਤੋਂ ਬਾਅਦ ਸੁਰੱਖੀਆਂ ਵਿੱਚ ਆਈ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਉਸ ਸਮੇਂ ਮੁੜ ਪ੍ਰਸਿੱਧ ਹੋ ਗਈ ਜਦੋਂ ਜ਼ੇਲ੍ਹ ਵਿੱਚ ਦੋਹਰੇ ਕਤਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇੱਕ ਗੈਂਗਸਟਰ ਵਿਆਹ ਦੀ ਉਮਰ ਕੈਦ ਵਿੱਚ ਕੈਦ ਹੋ ਗਿਆ। ਅਜਿਹਾ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਜਦੋਂ ਸੂਬੇ ਦੀ ਜ਼ੇਲ੍ਹ ਵਿੱਚ ਵਿਆਹ ਦੀਆਂ ਸ਼ਹਿਨਾਈਆ ਵੱਜੀਆਂ ਹੋਣ।
ਜ਼ਿਕਰਯੋਗ ਹੈ ਕਿ ਮੋਗਾ ਦਾ ਵਾਸੀ ਮਨਦੀਪ ਸਿੰਘ ਦੋਹਰੇ ਕਤਲ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜ਼ੇਲ੍ਹ ਵਿੱਚ ਉਮਰ ਕੈਦ ਕੱਟ ਰਿਹਾ ਹੈ ਜਿਸ ‘ਤੇ ਸਰਪੰਚ ਅਤੇ ਉਸ ਦੇ ਗੰਨਮੈਨ ਦੇ ਕਤਲ ਦੇ ਗੰਭੀਰ ਦੋਸ਼ਾਂ ਤੋਂ ਇਲਾਵਾ 08 ਹੋਰ ਮੁਕੱਦਮੇ ਵੀ ਦਰਜ ਹਨ। ਦੋਹਰੇ ਕਤਲ ਕਾਂਢ ਦੀ ਸਜਾ ਭੁਗਤ ਰਹੇ ਮਨਦੀਪ ਸਿੰਘ ਨਾਮੀ ਗੈਂਗਸਟਰ ਨੇ ਆਪਣੀ ਸ਼ਾਦੀ ਲਈ ਮਾਣਯੋਗ ਹਾਈਕੋਰਟ ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਬੇਨਤੀ ਕੀਤੀ ਸੀ ਜਿਸ ‘ਤੇ ਮਾਣਯੋਗ ਅਦਾਲਤ ਨੇ ਜੇਲ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਉਸ ਦੇ ਵਿਆਹ ਦੇ ਕਾਰਜ ਨੂੰ ਸੰਪੰਨ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।
ਅੱਜ ਸਵੇਰ ਤੋਂ ਹੀ ਜੇਲ ਦੇ ਅੰਦਰ ਅਤੇ ਬਾਹਰ ਸਾਰੇ ਖੇਤਰ ਨੂੰ ਸੀਲ ਕਰਕੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਵਰਿੰਦਰਜੀਤ ਸਿੰਘ ਅਤੇ ਥਾਣਾ ਕੋਤਵਾਲੀ ਇੰਚਾਰਜ ਗੁਰਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਤਾਇਨਾਤ ਕਰਕੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬ੍ਰਿਜਾ ਲਾਲ ਸਜੀ ਧਜੀ ਕਾਰ ਵਿੱਚ ਸਜ ਧੱਜ ਕੇ ਕੈਦੀ ਦੀ ਲਾੜੀ ਆਪਣੇ ਮਾਪਿਆਂ ਸਣੇ ਜੇਲ ਅੰਦਰ ਮੌਜ਼ੂਦ ਧਾਰਮਿਕ ਸਥਾਨ ‘ਤੇ ਪੁੱਜੀ ਅਤੇ ਜ਼ੇਲ੍ਹ ਵਿੱਚੋਂ ਲਾੜੇ ਮਨਦੀਪ ਸਿੰਘ ਨੂੰ ਧਾਰਮਿਕ ਸਥਾਨ ‘ਤੇ ਲਿਆਂਦਾ ਗਿਆ।
ਇਸ ਤੋਂ ਬਾਅਦ ਦੋਨਾਂ ਧਿਰਾਂ ਦੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਸਮੇਤ ਪੁਲਿਸ ਜਵਾਨਾਂ ਦੀ ਹਾਜ਼ਰੀ ਵਿੱਚ ਦੋਨਾਂ ਦਾ ਵਿਆਹ ਸੰਪੰਨ ਕਰਵਾਇਆ ਗਿਆ। ਜ਼ੇਲ੍ਹ ਅੰਦਰ ਸੰਪੰਨ ਹੋਏ ਵਿਆਹ ਵਿੱਚ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਪਰੋਕਤ ਵਿਆਹ ਨੂੰ ਦੇਖਣ ਲਈ ਭਾਵੇਂ ਪ੍ਰੈਸ ਨੂੰ ਇਜਾਜਤ ਨਹੀਂ ਦਿੱਤੀ ਗਈ ਪਰੰਤੂ ਜੇਲ ਅੰਦਰ ਹੋਏ ਵਿਆਹ ਦੀ ਵੀਡੀਉਜ਼ ਪਲਾਂ ਵਿੱਚ ਹੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੀ ਹਦਾਇਤਾਂ ਅਨੁਸਾਰ ਅੱਜ ਦੋ ਦਰਜ਼ਨ ਜਵਾਨਾਂ ਨੂੰ ਸੁਰੱਖਿਆ ਵਜੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਤਾਇਨਾਤ ਕੀਤਾ ਗਿਆ ਕਿਉਂਕਿ ਅੱਜ ਜੇਲ੍ਹ ਅੰਦਰ ਹੀ ਸਥਿੱਤ ਧਾਰਮਿਕ ਸਥਾਨ ‘ਤੇ ਗੈਂਗਸਟਰ ਦਾ ਵਿਆਹ ਹੋਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਂਚੀ (ਏਜੰਸੀ)। ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਅਤੇ ਅਜਿੰਕਿਹਾ ਰਹਾਣੇ ਦੇ ਜਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਚਾਹ ਦੇ ਸਮੇਂ ਤੱਕ 9 ਵਿਕਟਾਂ ‘ਤੇ 497 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਭਾਰਤੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਅਤੇ ਅਜਿੰਕਿਆ ਰਹਾਣੇ ਨੇ 115 ਦੌੜਾਂ ਦੀ ਪਾਰੀਆਂ ਖੇਡੀਆਂ ਜਦੋਂਕਿ ਰਵਿੰਦਰ ਜਡੇਜਾ ਨੇ 51 ਦੌੜਾਂ ਬਣਾਈਆਂ ਭਾਰਤ ਨੇ ਟੀ ਬ੍ਰੇਕ ‘ਤੇ 116.3 ਓਵਰਾਂ ‘ਚ 9 ਵਿਕਟਾਂ ‘ਤੇ 497 ਦੌੜਾਂ ਬਣਾਉਣ ਦੇ ਨਾਲ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਮਹਿਮਾਨ ਟੀਮ ਲਈ ਗੇਂਦਬਾਜ਼ ਜਾਰਜ ਲਿੰਡੇ ਨੇ 133 ਦੌੜਾਂ ਦੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ ਜਦੋਂਕਿ ਕੈਗਿਸੋ ਰਬਾਡਾ ਨੂੰ 85 ਦੌੜਾਂ ‘ਤੇ ਤਿੰਨ ਵਿਕਟਾਂ ਮਿਲੀਆਂ ਐਨਰਿਚ ਨੋਰਤਜੇ ਨੇ 79 ਦੌੜਾਂ ‘ਤੇ ਡੈਨ ਪਿਏਟ ਨੂੰ ਇੱਕ-ਇੱਕ ਵਿਕਟ ਮਿਲੀ ਭਾਰਤੀ ਪਾਰੀ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ‘ਚ ਪੰਜ ਓਵਰਾਂ ‘ਚ 9 ਦੌੜਾਂ ‘ਤੇ ਦੋ ਵਿਕਟਾਂ ਗਵਾ ਦਿੱਤੀਆਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੀਨ ਐਲਗਰ (ਸਿਫਰ) ਅਤੇ ਉਮੇਸ਼ ਯਾਦਵ ਨੇ ਕਵਿੰਟਨ ਡੀ ਕਾਕ (4) ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾਇਆ ਜੁਬਾਏਰ ਹਮਜਾ ਹਾਲੇ ਸਿਫਰ ਅਤੇ ਕਪਤਾਨ ਡੂ ਫਲੇਸਿਸ ਇੱਕ ਦੌੜ ਬਣਾ ਕੇ ਨਾਬਾਦ ਹਨ ਜਦੋਂਕਿ ਟੀਮ ਹਾਲੇ ਭਾਰਤ ਦੇ ਸਕੋਰ ਤੋਂ 488 ਦੌੜਾਂ ਪਿੱਛੇ ਹੈ। (Rohit Sharma)
ਰਾਂਚੀ ਦੇ ਜੇਐਸਸੀਏ ਕੌਮਾਂਤਰੀ ਸਟੇਡੀਅਮ ‘ਚ ਹੋ ਰਹੇ ਮੈਚ ‘ਚ ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਖੇਡ ਨੂੰ ਤੈਅ ਸਮੇਂ ਤੋਂ ਪਹਿਲਾਂ ਖਰਾਬ ਰੋਸ਼ਨੀ ਕਾਰਨ ਰੋਕਣਾ ਪਿਆ ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਵੀ ਰੋਹਿਤ ਅਤੇ ਰਹਾਣੇ ਦੇ ਨਾਂਅ ਰਹੀ ਜਿਨ੍ਹਾਂ ਨੇ ਚੌਥੀ ਵਿਕਟ ਲਈ 267 ਦੌੜਾਂ ਦੀ ਦੂਹਰੀ ਸੈਂਕੜੇ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ ਰਿਧੀਮਾਨ ਸ਼ਾਹਾ ਨੇ 24 ਦੌੜਾਂ, ਰਵੀਚੰਦਰਨ ਅਸ਼ਵਿਨ ਨੇ 14 ਦੌੜਾਂ ਅਤੇ ਉਮੇਸ਼ ਯਾਦਵ ਨੇ 31 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹਬਾਜ਼ ਨਦੀਮ (1 ਦੌੜ) ਅਤੇ ਮੁਹੰਮਦ ਸ਼ਮੀ (ਨਾਬਾਦ 10) ਦੌੜਾਂ ‘ਤੇ ਪਰਤੇ ਜਿਸ ਦੇ ਨਾਲ ਪਾਰੀ ਐਲਾਨ ਕਰ ਦਿੱਤੀ ਗਈ। (Rohit Sharma)
ਰੋਹਿਤ ਦੱਖਣੀ ਅਫਰੀਕਾ ਖਿਲਾਫ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ
ਰੋਹਿਤ ਦੱਖਣੀ ਅਫਰੀਕਾ ਖਿਲਾਫ ਇੱਕ ਲੜੀ ‘ਚ ਸਭ ਤੋਂ ਜ਼ਿਆਦਾ 500 ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਮੋ. ਅਜਹਰੂਦੀਨ ਨੇ 1996-97 ‘ਚ ਘਰੇਲੂ ਲੜੀ ‘ਚ ਹੀ 388 ਦੌੜਾਂ ਬਣਾਈਆਂ ਸਨ ਰੋਹਿਤ ਕਿਸੇ ਵੀ ਇੱਕ ਟੈਸਟ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣੇ ਇਸ ਤੋਂ ਪਹਿਲਾਂ ਵੀਨੂੰ ਮਾਂਕੜ, ਬੁਧੀ ਕੁੰਦਰਨ, ਸੁਨੀਲ ਗਵਾਸਕਰ ਅਤੇ ਵੀਰੇਂਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ ਇਸ ਦੇ ਨਾਲ ਹੀ ਭਾਰਤ ਲਈ ਕਿਸੇ ਇੱਕ ਟੈਸਟ ਲੜੀ ‘ਚ ਪਹਿਲੀ ਵਾਰ ਤਿੰਨ ਖਿਡਾਰੀਆਂ ਨੇ ਦੂਹਰੇ ਸੈਂਕੜੇ ਲਾਏ ਹਨ ਇਸ ਲੜੀ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ‘ਚ ਮਅੰਕ ਅਗਰਵਾਲ ਨੇ 215, ਦੂਜੇ ਟੈਸਟ ‘ਚ ਕਪਤਾਨ ਵਿਰਾਟ ਕੋਹਲੀ ਨੇ 254 ਅਤੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਦੀ ਪਾਰੀ ਖੇਡੀ।
ਸਚਿਨ ਅਤੇ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋਏ ਰੋਹਿਤ
ਰਾਂਚੀ ਭਾਰਤੀ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ‘ਚ ਭਾਰਤ ਲਈ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਲਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ, ਜੋ ਉਨ੍ਹਾਂ ਦੇ ਟੈਸਟ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ ਰੋਹਿਤ ਨੇ ਆਪਣੇ ਕਰੀਅਰ ਦੇ 30ਵੇਂ ਟੈਸਟ ਮੈਚ ‘ਚ 249 ਗੇਂਦਾਂ ‘ਚ 28 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 200 ਦੌੜਾਂ ਬਣਾਈਆਂ ਉਨ੍ਹਾਂ ਦੇ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ ‘ਚ 255 ਗੇਂਦਾ ‘ਚ 28 ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ ਕੁੱਲ 212 ਦੌੜਾਂ ਦੀ ਜਬਰਦਸਤ ਪਾਰੀ ਖੇਡੀ 32 ਸਾਲਾਂ ਬੱਲੇਬਾਜ਼ ਦੇ ਕਰੀਅਰ ਦਾ ਇਹ ਛੇਵਾਂ ਅਤੇ ਟੈਸਟ ਕ੍ਰਿਕਟ ‘ਚ ਪਹਿਲਾ ਦੂਹਰਾ ਸੈਂਕੜਾ ਹੈ ਇਸ ਦੇ ਨਾਲ ਉਹ ਸਾਬਕਾ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਟੈਸਟ ਅਤੇ ਵਨਡੇ ਦੋਵਾਂ ਫਾਰਮੇਟਾਂ ‘ਚ ਦੂਹਰੇ ਸੈਂਕੜੇ ਲਾਏ ਹਨ ਮੁੰਬਈ ਦੇ ਰੋਹਿਤ ਨੇ ਵਨਡੇ ਫਾਰਮੇਟ ‘ਚ ਤਿੰਨ ਦੂਹਰੇ ਸੈਂਕੜੇ ਲਾਏ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ : ਕੈਨੇਡਾ ਵੱਲ ਘਟੀ ਪੰਜਾਬੀ ਵਿਦਿਆਰਥੀਆਂ ਦੀ ਰੁਚੀ
ਕੇਸ਼ਵ ਮਹਾਰਾਜ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਮਾਰ ਕੇ ਆਊਟ
ਚੇਨੱਈ। ਭਾਰਤ ਨੇ ਦੱਖਣੀ ਅਫਰੀਕਾ ਖਿਲਾਫ਼ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਪਹਿਲੀ ਪਾਰੀ ਦੇ ਆਧਾਰ ‘ਤੇ 326 ਦੌੜਾਂ ਦੇ ਵਾਧੇ ਨਾਲ ਅੱਗੇ ਹਨ। ਟੈਸਟ ਦੇ ਤੀਜੇ ਦਿਨ ਸ਼ਨਿੱਰਵਾਰ ਨੂੰ ਦੱਖਣੀ ਅਫਰੀਕਾ ਪਹਿਲੀ ਪਾਰੀ ‘ਚ 275 ਦੌੜਾਂ ‘ਤੇ ਆਲਆਊਟ ਹੋ ਗਈ।
ਉਹ ਫਾਲੋਆਨ ਨਹੀਂ ਬਚਾ ਸਕੀ। ਇਸ ਤੋਂ ਪਹਿਲਾ ਭਾਰਤ ਨੇ ਪਹਿਲੀ ਪਾਰੀ 5 ਵਿਕਟਾਂ ‘ਤੇ 601 ਦੌੜਾਂ ਬਣਾ ਕੇ ਐਲਾਨ ਕੀਤੀ ਸੀ। ਕੇਸ਼ਵ ਮਹਾਰਾਜ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਫਿਲੈਂਡਰ ਨਾਲ ਨੌਵੇਂ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਫਾਫ ਡੁਪਲੇਸਿਸ 64 ਦੌੜਾਂ ਬਣਾਕੇ ਅਸ਼ਵਿਨ ਦੀ ਗੇਂਦ ‘ਤੇ ਆਜਿੰਕਾ ਰਹਾਣੇ ਦੇ ਹੱਥੋਂ ਕੈਚ ਆਊਟ ਹੋਏ।
ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 21ਵਾਂ ਅਰਧ ਸੈਂਕੜਾ ਸੀ। ਟੀਮ ‘ਤੇ ਫਾਲੋਆਨ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ 5 ਵਿਕਟਾਂ ‘ਤੇ 601 ਦੌੜਾਂ ਬਣਾ ਕੇ ਐਲਾਨੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੂੰ ਮਿਲਿਆ ਪਹਿਲਾ ਰਾਫੇਲ
100 ਕਿਮੀ ਦੇ ਦਾਇਰੇ ‘ਚ ਇਕੱਠੇ 40 ਟਾਰਗੇਟ ਡਿਟੈਕਟ ਕਰ ਸਕਦਾ ਹੈ
ਏਜੰਸੀ /ਪੈਰਿਸ । ਫਰਾਂਸ ਨੇ ਅੱਜ ਮੋਰੀਨੇਕ ਏਅਰਬੇਸ ‘ਤੇ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਸੌਂਪਿਆ ਇਸ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਅਤੇ ਦਸਾਲਟ ਏਵੀਏਸ਼ਨ ਦੇ ਸੀਈਓ ਏਰਿਕ ਟ੍ਰੈਪਿਏ ਮੌਜੂਦ ਸਨ ਇਸ ਮੌਕੇ ਰਾਜਨਾਥ ਨੇ ਕਿਹਾ, ਰਾਫੇਲ ਦਾ ਅਰਥ ਹਨ੍ਹੇਰੀ ਹੁੰਦਾ ਹੈ, ਮੈਨੂੰ ਉਮੀਦ ਹੈ ਕਿ ਇਹ ਆਪਣੇ ਨਾਂਅ ਨੂੰ ਸਾਬਤ ਕਰੇਗਾ ਭਾਰਤ-ਫਰਾਂਸ ਦਰਮਿਆਨ ਹੋਏ 59,000 ਕਰੋੜ ਰੁਪਏ ਦੇ ਰਾਫੇਲ ਸੌਦੇ ਅਤੇ ਏਅਰਕਰਾਫਟ ਦੀਆਂ ਖੂਬੀਆਂ ਸਬੰਧੀ ਇੱਕ ਵੀਡੀਓ ਵੀ ਵਿਖਾਈ ਗਈ ਰਾਜਨਾਥ ਨੇ ਏਅਰਬੇਸ ‘ਤੇ ਹੀ ਰਾਫੇਲ ‘ਚ ਲੱਗੇ ਹਥਿਆਰਾਂ ਦੀ ਪੂਜਾ ਵੀ ਕੀਤੀ ਉਨ੍ਹਾਂ ਰਾਫੇਲ ‘ਚ ਉਡਾਣ ਵੀ ਭਰੀ ਇਸ ਤੋਂ ਪਹਿਲਾਂ ਰਾਜਨਾਥ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਂਕਰੋ ਨਾਲ ਵੀ ਮੁਲਾਕਾਤ ਕੀਤੀ ਹਵਾਈ ਫੌਜ ਦੇ ਏਅਰ ਚੀਫ ਮਾਰਸ਼ਲ ਐਚਐਸ ਅਰੋੜਾ ਵੀ ਰੱਖਿਆ ਮੰਤਰੀ ਨਾਲ ਸਨ।
ਭਾਰਤ ਨੂੰ ਮਿਲਣ ਵਾਲੇ ਪਹਿਲੇ ਰਾਫੇਲ ਦਾ ਨਾਂਅ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਦੇ ਨਾਂਅ ‘ਤੇ ”ਆਰਬੀ 001” ਰੱਖਿਆ ਜਾਵੇਗਾ ਭਦੌਰੀਆ ਨੇ ਹੀ ਰਾਫੇਲ ਸੌਦੇ ‘ਚ ਅਹਿਮ ਭੂਮਿਕਾ ਨਿਭਾਈ ਹੈ ਰਾਫੇਲ ‘ਚ ਮੀਟੀਅਰ ਅਤੇ ਸਕਾਲਪ ਮਿਜ਼ਾਈਲਾਂ ਲੱਗੀਆਂ ਹਨ, ਇਸ ਨਾਲ ਭਾਰਤੀ ਹਵਾਈ ਫੌਜ ਨੂੰ ਅਨੋਖੀ ਮਾਰਕ ਸਮਰੱਥਾ ਹਾਸਲ ਹੋਵੇਗੀ  ।
ਸਾਡਾ ਧਿਆਨ ਹਵਾਈ ਫੌਜ ਦੀ ਤਾਕਤ ਵਧਾਉਣ ‘ਤੇ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅੱਜ ਭਾਰਤੀ ਸੁਰੱਖਿਆ ਫੌਜਾਂ ਲਈ ਇਤਿਹਾਸਕ ਦਿਨ ਹੈ ਭਾਰਤ ‘ਚ ਅੱਜ ਦੁਸਹਿਰੇ ਦਾ ਦਿਨ ਹੈ ਭਾਵ ਬਦੀ ‘ਤੇ ਨੇਕੀ ਦੀ ਜਿੱਤ ਦਾ ਦਿਨ ਹੈ ਅੱਜ 87ਵਾਂ ਹਵਾਈ ਫੌਜ ਦਿਵਸ ਵੀ ਹੈ 36 ਰਾਫੇਲ ਏਅਰਕ੍ਰਰਾਫਟ ਸਬੰਧੀ 2016 ‘ਚ ਕਰਾਰ ਕੀਤਾ ਗਿਆ ਸੀ ਸਾਡਾ ਧਿਆਨ ਹਵਾਈ ਫੌਜ ਦੀ ਸਮਰੱਥਾ ਵਧਾਉਣ ‘ਤੇ ਹੈ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਰਾਫੇਲ ਜਹਾਜ਼ਾਂ ਦੀ ਖੇਪ ਤੈਅ ਸਮੇਂ ‘ਤੇ ਭਾਰਤ ਪਹੁੰਚ ਜਾਵੇਗੀ।
ਰਾਫੇਲ ਦੀ ਖਾਸੀਅਤ
ਇਹ ਦੋ ਇੰਜਣਾਂ ਵਾਲਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਰ ਤਰ੍ਹਾਂ ਦੇ ਮਿਸ਼ਨ ‘ਚ ਭੇਜਿਆ ਜਾ ਸਕਦਾ ਹੈ।
ਅਤਿਆਧੁਨਿਕ ਹਥਿਆਰਾਂ ਨਾਲ ਲੈੱਸ ਹੋਵੇਗਾ, ਪਲੇਨ ਨਾਲ ਮਿਟੀਓਰ ਮਿਜ਼ਾਈਲ ਵੀ ਹੈ।
150 ਕਿਮੀ ਦੀ ਬਿਓਂਡ ਵਿਜੁਅਲ ਰੇਂਜ ਮਿਜ਼ਾਈਲ ਅਤੇ ਹਵਾ ਤੋਂ ਜ਼ਮੀਨ ‘ਤੇ ਮਾਰ ਵਾਲੀ ਸਕਾਲਪ ਮਿਜ਼ਾਈਲ ਨਾਲ ਵੀ ਹੋਵੇਗਾ ਲੈਸ।
4 ਸਕਾਲਪ ਮਿਜ਼ਾਈਲ ਦੀ ਰੇਂਜ 300 ਕਿਮੀ, ਹਥਿਆਰਾਂ ਦੇ ਸਟੋਰੇਜ ਲਈ 6 ਮਹੀਨਿਆਂ ਦੀ ਗਾਰੰਟੀ।
ਵੱਧ ਤੋਂ ਵੱਧ ਰਫਤਾਰ 2,130 ਕਿਮੀ/ਘੰਟਾ ਅਤੇ 3700 ਕਿਮੀ. ਤੱਕ ਮਾਰਕ ਸਮਰੱਥਾ।
ਇੱਕ ਮਿੰਟ ‘ਚ 60,000 ਫੁੱਟ ਦੀ ਉੱਚਾਈ ਤੱਕ ਪਹੁੰਚ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਉਂ ਨਾ ਅਸੀਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੀਏ?
ਹਰਪ੍ਰੀਤ ਸਿੰਘ ਬਰਾੜ
ਰਾਵਣ ਨੂੰ ਹਰਾਉਣ ਲਈ ਪਹਿਲਾਂ ਖੁਦ ਰਾਮ ਬਣਨਾ ਪੈਂਦਾ ਹੈ। ਵਿਜੈ ਦਸ਼ਮੀ ਯਾਨੀ ਦਸਹਿਰੇ ਦਾ ਦਿਨ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਹ ਜਿੱਤ ਜੋ ਰਾਮ ਨੇ ਬੁਰਾਈ ਦੇ ਨੁਮਾਇੰਦੇ ਰਾਵਣ ‘ਤੇ ਹਾਸਲ ਕੀਤੀ, ਉਹ ਰਾਵਣ ਜੋ ਬੁਰਾਈ ਦਾ, ਅਧਰਮ ਦਾ, ਹੰਕਾਰ ਅਤੇ ਪਾਪ ਦਾ ਪ੍ਰਤੀਕ ਹੈ। ਉਹ ਜਿੱਤ ਜਿਸ ਨੇ ਪਾਪ ਦੀ ਸਲਤਨਤ ਦਾ ਨਾਸ਼ ਕੀਤਾ। ਪਰ ਕੀ ਬੁਰਾਈ ਹਾਰ ਗਈ? ਯੁੱਗਾਂ ਤੋਂ ਹਰੇਕ ਸਾਲ ਪੂਰੇ ਦੇਸ਼ ਵਿਚ ਰਾਵਣ ਦਾ ਪੁਤਲਾ ਸਾੜ ਕੇ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਜੇਕਰ ਰਾਵਣ ਕਈ ਸਾਲ ਪਹਿਲਾਂ ਮਰ ਗਿਆ ਤਾਂ ਫਿਰ ਉਹ ਅੱਜ ਵੀ ਸਾਡੇ ਵਿਚਕਾਰ ਜਿਉਂਦਾ ਕਿਵੇਂ ਹੈ? ਜੇਕਰ ਰਾਵਣ ਦਾ ਨਾਸ਼ ਹੋ ਗਿਆ ਸੀ ਤਾਂ ਫਿਰ ਉਹ ਕੌਣ ਹੈ ਜਿਸ ਨੇ ਪਿੱਛੇ ਜਿਹੇ ਇਕ ਸੱਤ ਸਾਲ ਦੇ ਮਾਸੂਮ ਦੀ ਬੇਰਹਿਮੀ ਨਾਲ ਜਾਨ ਲੈ ਕੇ ਇੱਕ ਮਾਂ ਦੀ ਗੋਦ ਉਜਾੜ ਦਿੱਤੀ? ਉਹ ਕੌਣ ਹੈ ਜੋ ਆਏ ਦਿਨ ਸਾਡੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ? ਉਹ ਕੌਣ ਹੈ ਜੋ ਸਾਡੀਆਂ ਧੀਆਂ ਨੂੰ ਦਹੇਜ ਲਈ ਮਾਰ ਦਿੰਦਾ ਹੈ? ਉਹ ਕੌਣ ਹੈ ਜੋ ਪੈਸੇ, ਪਹੁੰਚ ਅਤੇ ਪਹਿਚਾਣ ਦੇ ਦਮ ‘ਤੇ ਕਿਸੇ ਹੋਰ ਦਾ ਹੱਕ ਮਾਰ ਕੇ ਉਸਦੀ ਥਾਂ ਨੌਕਰੀ ਲੈ ਲੈਂਦਾ ਹੈ? ਉਹ ਕੌਣ ਹੈ ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਭ੍ਰਿਸ਼ਟਾਚਾਰ ਨੂੰ ਹੁੰਗਾਰਾ ਦਿੰਦਾ ਹੈ? ਉਹ ਕੌਣ ਹੈ ਜੋ ਕਿਸੇ ਹਾਦਸੇ ‘ਚ ਫੱਟੜਾਂ ਦੇ ਦਰਦ  ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਥਾਂ, ਘਟਨਾ ਦੀ ਵੀਡੀਓ ਬਣਾਉਣਾ ਜ਼ਿਆਦਾ ਜਰੂਰੀ ਸਮਝਦਾ ਹੈ?
ਇੱਕ ਰਾਵਣ ਉਹ ਸੀ ਜਿਸ ਨੇ ਕਰੜੀ ਤਪੱਸਿਆ ਕਰਕੇ ਪਰਮਾਤਮਾ ਤੋਂ ਸ਼ਕਤੀਆਂ ਹਾਸਲ ਕੀਤੀਆਂ ਅਤੇ ਇਨ੍ਹਾਂ ਸ਼ਕਤੀਆਂ ਦੇ ਗਲਤ ਇਸਤੇਮਾਲ ਨਾਲ ਆਪਣੀ ਪਾਪ ਦੀ ਲੰਕਾ ਖੜ੍ਹੀ ਕੀਤੀ। ਅਤੇ ਇਕ ਅੱਜ ਦਾ ਰਾਵਣ ਹੈ ਜੋ ਪੈਸੇ, ਅਹੁਦੇ, ਸਰਕਾਰੀ ਵਰਦੀ ਰੂਪੀ ਸ਼ਕਤੀਆਂ ਨੂੰ ਹਾਸਲ ਕਰਕੇ ਉਨ੍ਹਾਂ ਦੇ ਗਲਤ ਇਸਤੇਮਾਲ ਨਾਲ ਪੂਰੇ ਸਮਾਜ ਨੂੰ ਹੀ ਪਾਪ ਦੀ ਲੰਕਾ ਵਿਚ ਬਦਲ ਰਿਹਾ ਹੈ।
ਕੀ ਇਹ ਰਾਵਣ ਨਹੀਂ ਹੈ ਜੋ ਅੱਜ ਵੀ ਸਾਡੇ ਹੀ ਅੰਦਰ ਸਾਰੇ ਸਮਾਜ ਵਿਚ ਜਿਉੁਂਦਾ ਹੈ? ਅਸੀਂ ਬਾਹਰ ਉਸਦਾ ਪੁਤਲਾ ਸਾੜਦੇ ਹਾਂ ਪਰ ਆਪਣੇ ਅੰਦਰ ਉਸ ਨੂੰ ਪਾਲਦੇ ਵੀ ਹਾਂ। ਸਿਰਫ ਉਸਨੂੰ ਪਾਲਦੇ ਹੀ ਨਹੀਂ ਸਗੋਂ ਅੱਜ-ਕੱਲ੍ਹ ਤਾਂ ਸਾਨੂੰ ਰਾਮ ਤੋਂ ਜ਼ਿਆਦਾ ਰਾਵਣ ਆਪਣੇ ਵੱਲ ਖਿੱਚਣ ਲੱਗ ਗਿਆ ਹੈ।
ਸਾਡੇ ਸਮਾਜ ਵਿਚ ਅੱਜ ਰਾਮ ਦੀ ਥਾਂ ਰਾਵਣ ਦੀ ਸੰਘਿਆ ਜ਼ਿਆਦਾ ਸਟੀਕ ਬੈਠ ਰਹੀ ਹੈ। ਕਿਸੇ ਸਾਜ਼ਿਸ਼ ਦੇ ਅਧੀਨ ਸਾਡੇ ਸਮਾਜ ਦੀਆਂ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਮੂਲ ਵਿਚਾਰਧਾਰਾ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਬਦਣਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੁਰਾਈ, ਹੰਕਾਰ, ਅਧਰਮ ਦਾ ਪ੍ਰਤੀਕ ਰਾਵਣ ਅੱਜ ਤੱਕ ਇਸ ਲਈ ਜਿਉਂਦਾ ਹੈ, ਕਿਉਂਕਿ ਅਸੀਂ ਉਸ ਨੂੰ ਸਾੜਣ ਦੀ ਥਾਂ, ਉਸਦੇ ਪ੍ਰਤੀਕ ਸਿਰਫ ਇੱਕ ਪੁਤਲੇ ਨੂੰ ਸਾੜਦੇ ਹਾਂ। ਹਾਲਾਂਕਿ ਜੇਕਰ ਅਸੀਂ ਰਾਵਣ ਦਾ ਵਾਕਈ ਨਾਸ਼ ਕਰਨਾ ਹੈ ਤਾਂ ਸਾਨੂੰ ਪੁਤਲੇ ਦੀ ਥਾਂ ਰਾਵਣ ਨੂੰ ਹੀ ਸਾੜਨਾ ਪਵੇਗਾ।
ਉਹ ਰਾਵਣ ਜੋ ਸਾਡੇ ਹੀ ਅੰਦਰ ਹੈ ਲਾਲਚ ਦੇ ਰੂਪ ‘ਚ, ਝੂਠ ਬੋਲਣ ਦੀ ਆਦਤ ਦੇ ਰੂਪ ‘ਚ, ਹੰਕਾਰ ਦੇ ਰੂਪ ‘ਚ, ਸਵਾਰਥ ਦੇ ਰੂਪ ‘ਚ, ਆਲਸ ਦੇ ਰੂਪ ‘ਚ, ਅਹੁਦੇ ਅਤੇ ਪੈਸੇ ਦੀ ਤਾਕਤ ਦੇ ਰੂਪ ‘ਚ, ਅਜਿਹੇ ਹੋਰ ਕਿੰਨੇ ਹੀ ਰੂਪ ਹਨ ਜਿਨ੍ਹਾਂ ‘ਚ ਲੁਕ ਕੇ ਰਾਵਣ ਸਾਡੇ ਅੰਦਰ ਰਹਿੰਦਾ ਹੈ, ਸਾਨੂੰ ਇਨ੍ਹਾਂ ਸਾਰੇ ਰਾਵਣਾਂ ਨੂੰ ਸਾੜਨਾ ਪਵੇਗਾ। ਇਨ੍ਹਾਂ ਦਾ ਨਾਸ਼ ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਹੀ ਕਰਨਾ ਵੀ ਪਵੇਗਾ।
ਜਿਸ ਤਰ੍ਹਾਂ ਹਨ੍ਹੇਰੇ ਦਾ ਨਾਸ਼ ਕਰਨ ਲਈ ਇੱਕ ਛੋਟਾ ਜਿਹਾ ਦੀਵਾ ਹੀ ਕਾਫੀ ਹੈ, ਉਸੇ ਤਰ੍ਹਾਂ ਸਾਡੇ ਸਮਾਜ ਵਿਚ ਲੁਕੇ ਇਸ ਰਾਵਣ ਦਾ ਨਾਸ਼ ਕਰਨ ਲਈ ਇੱਕ ਸੋਚ ਹੀ ਕਾਫੀ ਹੈ। ਜੇਕਰ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਸਕਾਰੀ ਬਣਾਵਾਂਗੇ, ਉਨ੍ਹਾਂ ਨੂੰ ਨੈਤਿਕਤਾ ਦਾ ਗਿਆਨ ਦੇਵਾਂਗੇ, ਖੁਦ ਰਾਮ ਬਣ ਕੇ ਉਨ੍ਹਾਂ ਦੇ ਅੱਗੇ ਮਿਸਾਲ ਪੇਸ਼ ਕਰਾਂਗੇ ਤਾਂ ਐਨੇ ਸਾਰੇ ਰਾਮਾਂ ਵਿਚ ਕੀ ਰਾਵਣ ਟਿਕ ਪਾਵੇਗਾ?
ਕਿਉਂ ਅਸੀਂ ਪੂਰਾ ਇੱਕ ਸਾਲ ਰਾਵਣ ਨੂੰ ਸਾੜ ਕੇ ਮਾਰਨ ਲਈ ਇੰਤਜ਼ਾਰ ਕਰਦੇ ਹਾਂ? ਉਹ ਸਤਿਯੁਗ ਸੀ ਜਦੋਂ ਇੱਕ ਹੀ ਰਾਵਣ ਸੀ ਪਰ ਅੱਜ ਕਲਿਯੁਗ ਹੈ ਅੱਜ ਅਨੇਕਾਂ ਰਾਵਣ ਹਨ। ਉਸ ਰਾਵਣ ਦੇ ਦਸ ਸਿਰ ਸਨ ਪਰ ਹਰੇਕ ਸਿਰ ਦਾ ਇੱਕੋ ਚਿਹਰਾ ਸੀ ਜਦਕਿ ਅੱਜ ਦੇ ਰਾਵਣ ਦਾ ਸਿਰ ਭਾਵੇਂ ਇੱਕੋ ਹੈ ਪਰ ਚਿਹਰੇ ਅਨੇਕਾਂ ਹਨ। ਚਿਹਰੇ ‘ਤੇ ਚਿਹਰੇ ਹਨ, ਜੋ ਨਕਾਬਾਂ ਪਿੱਛੇ ਛੁਪੇ ਹੋਏ ਹਨ। ਇਸੇ ਲਈ ਇਨ੍ਹਾਂ ਦੇ ਖਾਤਮੇ ਲਈ ਸਿਰਫ ਇੱਕ ਦਿਨ ਹੀ ਕਾਫੀ ਨਹੀਂ ਹੈ। ਇਨ੍ਹਾਂ ਨੂੰ ਰੋਜ਼ ਮਾਰਨਾ ਸਾਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ‘ਚ ਸ਼ਾਮਲ ਕਰਨਾ ਪਵੇਗਾ। ਉਸ ਰਾਵਣ ਨੂੰ ਰਾਮ ਨੇ ਤੀਰ ਨਾਲ ਮਾਰਿਆ ਸੀ, ਅੱਜ ਸਾਨੂੰ ਸਭ ਨੂੰ ਰਾਮ ਬਣ ਕੇ ਅੱਜ ਦੇ ਰਾਵਣ ਨੂੰ ਸੰਸਕਾਰਾਂ ਨਾਲ, ਗਿਆਨ ਨਾਲ ਅਤੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਮਾਰਨਾ ਪਵੇਗਾ।
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਾੱਪ-10 ‘ਚ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਜਗ੍ਹਾ
ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਜ਼ਿਲ੍ਹਾ ਕੈੱਥਲ ਦੀ ਸਾਧ-ਸੰਗਤ ਨੇ 181847 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਕਿ ਜਦੋਂਕਿ ਹਰਿਆਣਾ ਦੇ ਹੀ ਜ਼ਿਲ੍ਹਾ ਸਰਸਾ ਦੀ ਸਾਧ-ਸੰਗਤ ਨੇ 59319 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਤੀਜੇ ਸਥਾਨ ‘ਤੇ ਪੰਜਾਬ ਸਟੇਟ ਦੇ ਜ਼ਿਲ੍ਹਾ ਮੋਗਾ ਨੇ 51548 ਘੰਟੇ ਸਿਮਰਨ ਕਰਕੇ ਤੀਜੇ ਸਥਾਨ ‘ਤੇ ਜਗ੍ਹਾ ਬਣਾਈ ਹੈ ਟਾਪ-10 ਦੀ ਗੱਲ ਕਰੀਏ ਤਾਂ ਹਰਿਆਣਾ ਦੇ 6 ਬਲਾਕਾਂ ਤੇ ਪੰਜਾਬ ਦੇ 4 ਬਲਾਕਾਂ ਨੇ ਜਗ੍ਹਾ ਬਣਾਈ ਹੈ ਪੂਰੇ ਦੇਸ਼ ‘ਚ ਇਸ ਵਾਰ 365 ਬਲਾਕਾਂ ਦੇ 213905 ਸੇਵਾਦਾਰਾਂ ਨੇ 1529168 ਘੰਟੇ ਸਿਮਰਨ ਕੀਤਾ ਵਿਦੇਸ਼ਾਂ ‘ਚ ਵੀ ਸਾਧ-ਸੰਗਤ ਵਧ ਚੜ੍ਹ ਕੇ ਸਿਮਰਨ ਪ੍ਰੇਮ ਮੁਕਾਬਲੇ ‘ਚ ਭਾਗ ਲੈ ਰਹੀ ਹੈ ਵਿਦੇਸ਼ਾਂ ‘ਚ ਇਸ ਵਾਰ 178 ਸੇਵਾਦਾਰਾਂ ਨੇ 980 ਘੰਟੇ ਸਿਮਰਨ ਕੀਤਾ, ਜਿਸ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ‘ਚ ਵੱਡੀ ਗਿਣਤੀ ‘ਚ ੇਸੇਵਾਦਾਰਾਂ ਨੇ ਸਿਮਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ( ਜੀਵਨ) |  ਆਮ ਆਦਮੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਮੁਹਿੰਮ ਦੀ ਸ਼ੁਰੂਆਤ ਪੰਜਾਬ ਤੋਂ ਹੀ ਸ਼ੁਰੂ ਕੀਤੀ।। ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਪਾਰਟੀ ਦੇ ਸਭ ਤੋਂ ਵੱਡੇ ਆਧਾਰ ਵਾਲੇ ਖੇਤਰ ਮਾਲਵਾ ਦੇ ਕੇਂਦਰ ਬਰਨਾਲਾ ਵਿੱਚ ਰੈਲੀ ਦੌਰਾਨ ਪਹੁੰਚ ਚੁੱਕੇ ਹਨ।। ਕੇਜਰੀਵਾਲ ਦੇ ਨਾਲ ਮੁਨੀਸ਼ ਸਿਸੋਦੀਆ ਵੀ ਪਹੁੰਚੇ। ਇਸ ਮੌਕੇ ਸੰਗਰੂਰ ਸਾਂਸਦ ਭਗਵੰਤ ਮਾਨ ਵੀ ਨਜ਼ਰ ਆਏੇ। ਰੈਲੀ ਦਾ ਮੰਤਵ ਲੋਕਾਂ ਨੂੰ ਦਿੱਲੀ ਵਿੱਚ ‘ਆਪ’ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂੰ ਕਰਵਾਉਣਾ ਜਾਪਦਾ ਹੈ।।
ਰੈਲੀ ਵਿੱਚ ਪੰਜਾਬ ਦੇ ਲੀਡਰ ਪਹੁੰਚ ਚੁੱਕੇ ਹਨ। । ਡਾ. ਬਲਬੀਰ ਨੇ ਕਿਹਾ ਕਿ ਰੈਲੀ ਪਾਰਟੀ ਦੀਆਂ ਉਮੀਦਾਂ ਤੋਂ ਵੀ ਵੱਧ ਸਫਲ ਤੇ ਮਜ਼ਬੂਤ ਹੁੰਦੀ ਜਾ ਰਹੀ ਹੈ।। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ। ਬਰਨਾਲਾ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸੰਬੋਧਨ ਕਰਨਗੇ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਬਰਨਾਲਾ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਆਪਣਾ ਝੰਡਾ ਲਹਿਰਾਏਗੀ। ਰੈਲੀ ‘ਚ ਹਰਪਾਲ ਚੀਮਾ ‘ਤੇ ਸਮੂਹ ਆਪ ਵਿਧਾਇਕ ਮੌਜੂਦ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।