Arrives - Sach Kahoon Punjabi
ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ
ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਪਾਕਿਸਤਾਨ ਪੁੱਜੀ
9 ਤੋਂ 16 ਫਰਵਰੀ ਤੱਕ ਹੋਵੇਗੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ
ਬਠਿੰਡਾ, ਸੁਖਜੀਤ ਮਾਨ । ਗੁਆਂਢੀ ਮੁਲਕ ਪਾਕਿਸਤਾਨ ਦੇ ਲਜ਼ਹੌਰ ਵਿਖੇ 9 ਤੋਂ 16 ਫਰਵਰੀ ਤੱਕ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ‘ਚ ਸ਼ਾਮਿਲ ਹੋਣ ਲਈ ਭਾਰਤੀ ਕਬੱਡੀ ਟੀਮ ਅੱਜ ਪਾਕਿਸਤਾਨ ਪੁੱਜ ਗਈ ਹੈ। ਵੇਰਵਿਆਂ ਮੁਤਾਬਿਕ ਅੱਜ ਭਾਰਤੀ ਕਬੱਡੀ ਟੀਮ ਮੁੱਖ ਮੈਨੇਜਰ ਦੇਵੀ ਦਿਆਲ ਅਤੇ ਅਸਿਸਟੈਂਟ ਮੈਨੇਜਰ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ‘ਚ ਪਾਕਿਸਤਾਨ ਗਈ ਹੈ। ਭਾਰਤੀ ਟੀਮ ‘ਚ ਸ਼ਾਮਲ ਖਿਡਾਰੀਆਂ ‘ਚ ਜਾਫੀਆਂ ਵਜੋਂ ਯਾਦਾ ਸੁਰਖਪੁਰ, ਖੁਸ਼ੀ ਦੁੱਗਾਂ, ਅਰਸ਼ ਚੋਹਲਾ ਸਾਹਿਬ, ਅਮ੍ਰਿਤ ਔਲਖ, ਸ਼ੁਰਲੀ ਖੀਰਾਵਾਲ, ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਜਦੋਂਕਿ ਰੇਡਰਾਂ ਵਜੋਂ ਵਿਨੇ ਖੱਤਰੀ, ਜੋਤਾ ਮਹਿਮਦਵਾਲ, ਰਵੀ ਦਿਓਰਾ, ਨੰਨੀ ਗੋਪਾਲਪੁਰ, ਮਾਲਵਿੰਦਰ ਮਾਲ੍ਹਾ ਅਤੇ ਗੁਰਲਾਲ ਘਨੌਰ ਸ਼ਾਮਿਲ ਹਨ। ਇਸ ਟੀਮ ਨਾਲ ਮੁੱਚ ਕੋਚ ਵਜੋਂ ਹਰਪ੍ਰੀਤ ਸਿੰਘ ਬਾਬਾ ਅਤੇ ਟੈਕਨੀਕਲ ਆਫੀਸ਼ੀਅਲ ਗੁਰਪ੍ਰੀਤ ਸਿੰਘ ਵੀ ਗਏ ਹਨ।ਇਸ ਟੀਮ ‘ਚ ਜ਼ਿਆਦਾਤਰ ਖਿਡਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਦੌਰਾਨ ਭਾਰਤੀ ਟੀਮ ‘ਚ ਸ਼ਾਮਿਲ ਖਿਡਾਰੀ ਹੀ ਹਨ ਜਦੋਂਕਿ ਉਸ ਪੁਰਾਣੀ ਟੀਮ ‘ਚੋਂ ਕੁੱਝ ਖਿਡਾਰੀਆਂ ਦੇ ਕਿਸੇ ਕਾਰਨ ਨਾ ਜਾ ਸਕਣ ਕਾਰਨ ਕੁੱਝ ਖਿਡਾਰੀ ਨਵੇਂ ਪਾਏ ਗਏ ਹਨ। ਇਹ ਜਾਣਕਾਰੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਮੱਲ੍ਹੀ ਨੇ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ
Kashmir ਦਾ ਜਾਇਜ਼ਾ ਲੈਣ ਪਹੁੰਚਿਆ ਵਿਦੇਸ਼ੀ ਵਫ਼ਦ
ਏਜੰਸੀ (ਸ੍ਰੀਨਗਰ) ਜੰਮੂ-ਕਸ਼ਮੀਰ( Kashmir) ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਦੇਸ਼ਾਂ ਦਾ 15 ਮੈਂਬਰੀ ਵਫ਼ਦ ਦੋ ਰੋਜ਼ਾ ਦੌਰੇ ‘ਤੇ ਅੱਜ ਇੱਥੇ ਪਹੁੰਚਿਆ ਕੇਂਦਰ ਸਰਕਾਰ ਵੱਲੋਂ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸਬੰਧੀ ਧਾਰਾ 370 ਤੇ 35ਏ ਨੂੰ  ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡੇ  ਜਾਣ ਤੋਂ ਬਾਅਦ ਕਸ਼ਮੀਰ ਘਾਟੀ ਦਾ ਦੌਰਾ ਕਰਨ ਵਾਲਾ ਇਹ ਦੂਜਾ ਵਿਦੇਸ਼ੀ ਵਫ਼ਦ ਹੈ ਵਿਦੇਸ਼ੀ ਵਫ਼ਦ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸੂਬੇ ਦੇ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇ ਵੱਖ-ਵੱਖ ਖੇਤਰੀ ਤੇ ਕੌਮੀ ਪਾਰਟੀਆਂ ਦੇ ਕਈ ਆਗੂ ਤਾਂ ਹਿਰਾਸਤ ‘ਚ ਹਨ ਜਾਂ ਗ੍ਰਿਫ਼ਤਾਰ ਕੀਤੇ ਗਏ ਹਨ ਕੁਝ ਆਗੂਆਂ ਨੂੰ ਉਨ੍ਹਾਂ ਦੇ ਘਰਾਂ ‘ਚ ਹੀ ਨਜ਼ਰਬੰਦ ਰੱਖਿਆ ਗਿਆ ਹੈ। Foreign
ਅਧਿਕਾਰਿਕ ਸੂਤਰਾਂ ਅਨੁਸਾਰ ਵਿਦੇਸ਼ੀ ਵਫ਼ਦ ਨਵੀਂ ਦਿੱਲੀ ਤੋਂ ਵੀਰਵਾਰ ਸਵੇਰੇ ਇੱਥੇ ਪਹੁੰਚਿਆ ਇਸ ਵਫ਼ਦ ‘ਚ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਦੇ ਅਧਿਕਾਰੀ ਸ਼ਾਮਲ ਹਨ ਵਫ਼ਦ ਨੂੰ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸਿਵਿਲ ਲਾਇੰਸ ਹੁੰਦੇ ਹੋਏ ਇੱਕ ਨਿੱਜੀ ਹੋਟਲ ‘ਚ ਲਿਜਾਇਆ ਗਿਆ ਸਿਵਿਲ ਲਾਇੰਸ ‘ਚ ਜ਼ਿਆਦਾਤਰ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਖੁੱਲ੍ਹੇ ਹੋਏ ਹਨ ਇਸ ਤੋਂ ਪਹਿਲਾਂ ਅਕਤੂਬਰ ‘ਚ ਸੂਬੇ ਦੇ ਦੌਰੇ ‘ਤੇ ਆਏ ਵਿਦੇਸ਼ੀ ਵਫ਼ਦ ਨੂੰ ਜ਼ੀਰੋ ਬ੍ਰਿਜ ਰੋਡ ਰਾਹੀਂ ਲਿਆਂਦਾ ਗਿਆ ਸੀ, ਜਿਸ ਨੂੰ ਜ਼ਿਆਦਾ ਸੁਰੱਖਿਅਤ ਮਾਰਗ ਮੰਨਿਆ ਜਾਂਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਬੋਲਿਆ-60 ਸਾਲ ਪੁਰਾਣਾ ਮਾਮਲਾ, ਨਹੀਂ ਹੋ ਸਕਦਾ ਜਲਦੀ ਵਿਚਾਰ
ਪੰਜਾਬ ਨੇ ਨਹੀਂ ਦਿੱਤਾ ਮੀਟਿੰਗ ਲਈ ਸਮਾਂ, ਹਰਿਆਣਾ ਨੇ ਕੱਢਿਆ ਰਿਮਾਇੰਡਰ
ਅਸ਼ਵਨੀ ਚਾਵਲਾ(ਚੰਡੀਗੜ੍ਹ) ਵਿਧਾਨ ਸਭਾ ਕੰਪਲੈਕਸ ‘ਚ ਆਪਣੀ ਆਪਣੀ ਹਿੱਸੇਦਾਰੀ ਸਬੰਧੀ ਹਰਿਆਣਾ-ਪੰਜਾਬ ‘ਚ ਜੰਗ ਸਿਖਰ ‘ਤੇ ਪਹੁੰਚ ਚੁੱਕੀ ਹੈ ਜਿੱੱਥੇ ਇੱਕ ਪਾਸੇ ਹਰਿਆਣਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਰ ਹਾਲਤ ‘ਚ ਆਪਣੇ ਹਿੱਸੇ ਦੀ 40 ਫੀਸਦੀ ਜਗ੍ਹਾ ਵਿਧਾਨ ਸਭਾ ਕੰਪਲੈਕਸ ‘ਚ ਲੈ ਕੇ ਰਹੇਗਾ ਉੱਥੇ ਪੰਜਾਬ ਨੇ ਇਸ ਮਾਮਲੇ ਨੂੰ 60 ਸਾਲ ਪੁਰਾਣਾ ਕਰਾਰ ਦਿੰਦੇ ਹੋਏ ਜਲਦੀ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਨੇ ਕਿਹਾ ਕਿ ਕਿਹੜੇ ਹੱਕ ਨਾਲ ਹਰਿਆਣਾ ਕੰਪਲੈਕਸ ‘ਚ ਘੱਟ ਜਗ੍ਹਾ ਹੋਣ ਦੀ ਗੱਲ ਕਹਿ ਰਿਹਾ ਹੈ।
ਜਦੋਂ ਕਿ ਹਰਿਆਣਾ ਨੇ ਤਾਂ ਜਗ੍ਹਾ ਜਗ੍ਹਾ ‘ਤੇ ਵਿਧਾਨ ।ਭਾ ਕੰਪਲੈਕਸ ‘ਚ ਨਜਾਇਜ਼ ਕਬਜ਼ੇ ਕੀਤੇ ਹੋਏ ਹਨ,  ਜਿਸ ਨਾਲ ਵਿਧਾਨ ਸਭਾ ਕੰਪਲੈਕਸ ਦੀ ਸ਼ਕਲ-ਸੂਰਤ ‘ਚ ਹੀ ਕਾਫ਼ੀ ਜ਼ਿਆਦਾ ਬਦਲਾਅ ਆ ਚੁੱਕਾ ਹੈ ਇਸ ਜੰਗ ‘ਚ ਹੁਣ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਰਿਮਾਂਇੰਡਰ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿਉਂਕਿ ਗਿਆਨ ਚੰਦ ਗੁਪਤਾ ਵਿਧਾਨ ਸਭਾ ਕੰਪਲੈਕਸ ‘ਚ ਜਗ੍ਹਾ ਦੀ ਲੜਾਈ ਨੂੰ ਲੈ ਕੇ ਇੱਕ ਵਾਰ ਫ਼ਿਰ ਤੋਂ ਸ਼ਾਂਤੀ ਜ਼ਰੀਏ ਨਾਲ ਪੰਜਾਬ ਨਾਲ ਗੱਲਬਾਤ ਦੇ ਜਰੀਏ ਵੀ ਪੰਜਾਬ ਵਿਧਾਨ ਸਭਾ ਦੀ ਵੱਲੋਂ ਮੀਟਿੰਗ ਸੱਦ ਕੇ ਹਰਿਆਣਾ ਦੀ ਜਗ੍ਹਾ ਨਹੀਂ ਦਿੱਤੀ ਗਈ ਤਾਂ ਹਰਿਆਣਾ ਇਸ ਮਾਮਲੇ ਨੂੰ ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੌਰ ਕੋਲ ਲਿਜਾਇਆ ਜਾਵੇਗਾ।
ਪੰਜਾਬ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਦੀ ਅਪੀਲ ‘ਤੇ ਉਹ ਹਰ ਤਰ੍ਹਾਂ ਦੀ ਮੀਟਿੰਗ ਕਰਨ ਲਈ ਤਾਂ ਤਿਆਰ ਹੈ ਪਰ ਕੰਪਲੈਕਸ ‘ਚ ਹਰਿਆਣਾ ਨੂੰ ਕਿਸੇ ਵੀ ਤਰ੍ਹਾਂ ਹੁਣ ਵੱਖ ਤੋਂ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਹੈ ਕਿਉਂਕਿ ਇਹ ਜਿੰਨਾ ਪੁਰਾਣਾ ਮਾਮਲਾ ਹੈ, ਓਨਾ ਹੀ ਇਸ ਮਾਮਲੇ ‘ਚ ਬਹੁਤ ਜ਼ਿਆਦਾ ਪੇਚ ਹੈ, ਜਿਸ ਕਾਰਨ ਪੰਜਾਬ ਇਸ ਮਾਮਲੇ ਨੂੰ ਇੱਥੇ ਹੀ ਰੋਕਣ ਦੀ ਗੱਲ ਕਰ ਰਿਹਾ ਹੈ।
ਦੋਸ਼: ਹਰਿਆਣਾ ਨੇ ਵਿਗਾੜੀ ਸੂਰਤ
ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਧਾਨ ਸਭਾ ਵੱਲੋਂ ਰਾਜਪਾਲ ਦੇ ਗੇਟ ਨੇੜੇ ਹੀ ਅਣਅਧਿਕਾਰਤ ਕਬਜ਼ੇ ਕੀਤੇ ਜਾ ਰਹੇ ਹਨ ਜਿਸ ਸਬੰਧੀ ਪੰਜਾਬ ਕਦੇ ਵੀ ਮਾਮਲਾ ਚੁੱਕ ਸਕਦਾ ਹੈ ਪੰਜਾਬ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੈਰੀਟੇਜ ਬਿਲਡਿੰਗ ਹੋਣ ਦੇ ਨਾਲ-ਨਾਲ ਯੂਨੈਸਕੋ ਅਨੁਸਾਰ ਹੀ ਚੱਲ ਰਹੀ ਹੈ ਇਸ ਲਈ ਅਸੀਂ ਇਸ ਵਿਧਾਨ ਸਭਾ ਕੰਪਲੈਕਸ ‘ਚ ਲਾਈ ਗਈ ਲਕੜੀ ਨੂੰ ਵੀ ਉਖਾੜ ਕੇ ਸੁੱਟਿਆ ਜਾ ਚੁੱਕਾ ਹੈ ਕਿਉਂਕਿ ਉਸ ਨਾਲ ਹੈਰੀਟੇਜ ਲੁੱਕ ‘ਚ ਦਿੱਕਤ ਆ ਰਹੀ ਸੀ ਜਦੋਂਕਿ ਦੂਜੇ ਪਾਸੇ ਹਰਿਆਣਾ ਵੱਲੋਂ ਅਣਅਧਿਕਾਰਤ ਕਬਜ਼ਾ ਕਰਦਿਆਂ ਪੂਰੇ ਵਿਧਾਨ ਸਭਾ ਕੰਪਲੈਕਸ ਦਾ ਨਕਸ਼ਾ ਹੀ ਵਿਗਾੜ ਦਿੱਤਾ ਗਿਆ ਹੈ।
ਹਰਿਆਣਾ ਆਪਣਾ ਹਿੱਸਾ ਲੈ ਕੇ ਹੀ ਰਹੇਗਾ, ਇਸ ਲਈ ਭਾਵੇਂ ਉਨ੍ਹਾਂ ਨੂੰ ਕਿਸੇ ਵੀ ਦਰ ‘ਤੇ ਜਾ ਕੇ ਗੁਹਾਰ ਕਿਉਂ ਨਾ ਲਾਉਣੀ ਪਵੇ ਸਾਡੇ ਕੋਲ ਹਰ ਪੱਧਰ ਦੇ ਰਸਤੇ ਖੁੱਲ੍ਹੇ ਹਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਾਂਗੇ ਜੇਕਰ ਗੱਲ ਗੱਲ ਨਾ ਬਣੀ ਤਾਂ ਅੱਗੇ ਰਾਜਪਾਲ ਕੋਲ ਜਾਵਾਂਗੇ।                                                                    ਗਿਆਨ ਚੰਦ ਗੁਪਤਾ, ਹਰਿਆਣਾ ਵਿਧਾਨ ਸਭਾ ਸਪੀਕਰ।
ਸਾਡੇ ਕੋਲ ਨਹੀਂ ਹੈ ਖੁਦ ਲਈ ਥਾਂ: ਮਿਸ਼ਰਾ
ਪੰਜਾਬ ਵਿਧਾਨ ਸਭਾ ਦੀ ਸੈਕ੍ਰੇਟਰੀ ਸ਼ਸ਼ੀ ਲਖਨ ਲਾਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਕੋਲ ਆਪਣੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਿਠਾਉਣ ਲਈ ਪਹਿਲਾਂ ਤੋਂ ਹੀ ਕਾਫੀ ਘੱਟ ਜਗ੍ਹਾ ਹੈ ਹੁਣ ਹਰਿਆਣਾ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਉਹ ਕਿੱਥੋਂ ਪੂਰਾ ਕਰ ਸਕਦੇ ਹਨ ਜਦੋਂ ਹਰਿਆਣਾ ਅਤੇ ਪੰਜਾਬ ਵਿਧਾਨ ਸਭਾ ਨੂੰ ਵੱਖ ਕੀਤਾ ਗਿਆ ਸੀ, ਉਸ ਸਮੇਂ ਹੀ ਜਗ੍ਹਾ ਦੀ ਵੀ ਵੰਡ ਹੋਈ ਸੀ ਹੁਣ ਉਸ ਸਮੇਂ ਕਿਵੇਂ ਅਤੇ ਕੀ ਹੋਇਆ ਇਸ ਬਾਰੇ ਤਾਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿਅੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਕੱਸਿਆ ਵਿਅੰਗ, ਬੋਲੀ-ਇਹ ਅਨੋਖਾ ਰਾਸ਼ਟਰਵਾਦ
ਏਜੰਸੀ/ਸ੍ਰੀਨਗਰ। ਜੰਮੂ-ਕਸ਼ਮੀਰ ਦੀ ਮੌਜ਼ੂਦਾ ਹਾਲਤ ਨੂੰ ਦੇਖਣ ਲਈ ਅੱਜ ਯੂਰਪੀ ਸਾਂਸਦਾਂ ਦੇ 23 ਮੈਂਬਰੀ ਵਫ਼ਦ ਦੇ ਦੌਰੇ ਦਰਮਿਆਨ ਸ੍ਰੀਨਗਰ ਤੇ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਘਾਟੀ ਦੇ ਕੁਝ ਇਲਾਕਿਆਂ ‘ਚ ਸਥਿਤੀ ਤਣਾਅਪੂਰਨ ਰਹੀ ਧਾਰਾ 370 ਹਟਾਏ ਜਾਣ ਤੋਂ ਬਾਅਦ ਇਹ ਪਹਿਲਾ ਵਿਦੇਸ਼ੀ ਵਫ਼ਦ ਹੈ, ਜੋ ਸਰਕਾਰ ਦੀ ਇਜ਼ਾਜਤ ‘ਤੇ ਕਸ਼ਮੀਰ ਦਾ ਦੌਰਾ ਕਰ ਰਿਹਾ ਹੈ ਹੁਣ ਇਸ ਸਬੰਧੀ ਦੇਸ਼ ‘ਚ ਸਿਆਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ।
ਵਿਰੋਧੀ ਪਾਰਟੀਆਂ ਸਰਕਾਰ ਤੋਂ ਪੁੱਛ ਰਹੀਆਂ ਹਨ ਕਿ ਜਦੋਂ ਆਪਣੇ ਸਾਂਸਦਾਂ ਨੂੰ ਕਸ਼ਮੀਰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਹੈ ਤਾਂ ਵਿਦੇਸ਼ੀ ਸਾਂਸਦਾਂ ਨੂੰ ਕਿਉਂ ਭੇਜਿਆ ਜਾ ਰਿਹਾ ਹੈ? ਇਹੀ ਨਹੀਂ ਵਿਰੋਧੀ ਇਹ ਵੀ ਪੁੱਛ ਰਿਹਾ ਹੈ ਕਿ ਕੀ ਵਿਦੇਸ਼ੀ ਸਾਂਸਦਾਂ ਨੂੰ ਕਸ਼ਮੀਰ ਭੇਜਿਆ ਜਾਣਾ ਕਸ਼ਮੀਰ ਦਾ ਕੌਮਾਂਤਰੀਕਰਨ ਨਹੀਂ ਹੈ? ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅੱਜ ਮੋਦੀ ਸਰਕਾਰ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਭਾਰਤੀ ਸਾਂਸਦਾਂ ਨੂੰ ਰੋਕਣਾ ਤੇ ਵਿਦੇਸ਼ੀ ਆਗੂਆਂ ਨੂੰ ਉੱਥੇ ਜਾਣ ਦੀ ਆਗਿਆ ਦੇਣਾ ‘ਅਨੋਖਾ ਰਾਸ਼ਟਰਵਾਦ ਹੈ’ ਉਨ੍ਹਾਂ ਕਿਹਾ, ਕਸ਼ਮੀਰ ‘ਚ ਯੂਰਪੀ ਸਾਂਸਦਾਂ ਨੂੰ ਸੈਰ-ਸਪਾਟਾ ਤੇ ਦਖਤਲ ਦੀ ਇਜ਼ਾਜਤ ਪਰ ਭਾਰਤੀ ਸਾਂਸਦਾਂ ਤੇ ਆਗੂਆਂ ਨੂੰ ਪਹੁੰਚਦੇ ਹੀ ਹਵਾਈ ਅੱਡਿਆਂ ਤੋਂ ਵਾਪਸ ਭੇਜਿਆ ਗਿਆ ਇਹ ਬਹੁਤ ਅਨੌਖਾ ਰਾਸ਼ਟਰਵਾਦ ਹੈ।
ਕਸ਼ਮੀਰ ‘ਤੇ ਯੂਐਨ ਨੇ ਪ੍ਰਗਟਾਈ ਚਿੰਤਾ
ਸੰਯੁਕਤ ਰਾਸ਼ਟਰ ਨੇ ਕਸ਼ਮੀਰ ਦੇ ਹਾਲਾਤਾਂ ‘ਤੇ ਚਿੰਤਾ ਪ੍ਰਗਟਾਈ ਹੈ ਨਾਲ ਹੀ ਸਰਕਾਰ ਦੀ ਸ਼ਲਾਘਾ ਵੀ ਕੀਤੀ ਹੈ ਯੂਐਨ ਨੇ ਅੱਜ ਕਿਹਾ ਕਿ ਘਾਟੀ ਦੇ ਲੋਕ ਅਧਿਕਾਰਾਂ ਤੋਂ ਵਾਂਝੇ ਹਨ ਤੇ ਅਸੀਂ ਭਾਰਤੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਸ਼ਮੀਰ ‘ਚ ਨਾਗਰਿਕਾਂ ਦੇ ਸਾਰੇ ਅਧਿਕਾਰ ਬਹਾਲ ਹੋਣ ਯੂਐਨ ਨੇ ਇਹ ਵੀ ਕਿਹਾ ਕਿ ਕਸ਼ਮੀਰ ‘ਚ ਸੁਧਾਰ ਲਈ ਭਾਰਤ ਨੇ ਕਈ ਕਦਮ ਚੁੱਕੇ ਹਨ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦੇ ਬੁਲਾਰੇ ਰੂਪਰਟ ਕੋਲਵੀਲੇ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਕਸ਼ਮੀਰ ‘ਚ ਲੋਕ ਅਧਿਕਾਰਾਂ ਤੋਂ ਵਾਂਝੇ ਹਨ।
ਪੁਲਵਾਮਾ ‘ਚ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ ‘ਤੇ ਅੱਤਵਾਦੀ ਹਮਲਾ
ਸ੍ਰੀਨਗਰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਅੱਜ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਟੀਮ ‘ਤੇ ਅੱਤਵਾਦੀ ਹਮਲਾ ਕਰ ਦਿੱਤਾ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਦੇ ਦੁਰਬਗਾਮ ‘ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਗਸ਼ਤੀ ਟੀਮ ‘ਤੇ ਗੋਲੀਬਾਰੀ ਕੀਤੀ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੇ ਕਾਰਨ ਦੋਵੇਂ ਪਾਸਿਓਂ ਕੁਝ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ ਗੋਲੀਬਾਰੀ ‘ਚ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਹਮਲੇ ਤੋਂ ਬਾਅਦ ਅੱਤਵਾਦੀ ਘਟਨਾ ਸਥਾਨ ਤੋਂ ਫਰਾਰ ਹੋਣ ‘ਚ ਸਫਲ ਰਹੇ ਨੇੜਲੇ ਕੈਂਪਾਂ ਤੋਂ ਵਾਧੂ ਸੁਰੱਖਿਆ ਬਲਾਂ ਨੂੰ ਸੱਦ ਲਿਆ ਗਿਆ ਹੈ ਤੇ ਇਲਾਕੇ ‘ਚ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰੱਖਿਆ ਏਜੰਸੀਆਂ ਨੇ ਜਾਰਜੀਆ ਦੇ ਇਸ ਕਾਰਗੋ ਪਲੇਨ ਦੇ ਦੋਵੇਂ ਪਾਇਲਟਾਂ ਤੋਂ ਪੁੱਛਗਿੱਛ ਕੀਤੀ
ਜੈਪੁਰ, ਏਜੰਸੀ
ਹਵਾਈ ਫੌਜ ਨੇ ਪਾਕਿਸਤਾਨ ਦੀ ਹੱਦ  ਤੋਂ ਭਾਰਤ ‘ਚ ਆਏ ਇੱਕ ਵੱਡੇ ਕਾਰਗੋ ਪਲੇਨ ਦੀ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਕਰਵਾਈ ਇਹ ਜਾਰਜ਼ੀਆ ਦਾ ਏਟੋਨੋਵ ਏਐਨ-12 ਹੈਵੀ ਕਾਰਗੋ ਪਲੇਨ ਹੈ ਇਸ ਨੇ ਕਰਾਚੀ ਤੋਂ ਦਿੱਲੀ ਵੱਲ ਜਾਣਾ ਸੀ ਪਰ ਇਸ ਨੇ ਅਚਾਨਕ ਆਪਣਾ ਰੂਟ ਬਦਲਿਆ ਗੁਜਰਾਤ ਤੋਂ ਭਾਰਤ ‘ਚ ਦਾਖਲ ਹੋਇਆ ਤੇ ਰਾਜਸਥਾਨ ਵੱਲ ਵਧਿਆ ਹਵਾਈ ਫੌਜ ਦੇ ਸੁਖੋਈ-30 ਜਹਾਜ਼ ਨੇ ਇਸ ਨੂੰ ਘੇਰਿਆ ਤੇ ਜੈਪੁਰ ਏਅਰਪੋਰਟ ‘ਤੇ ਇਸ ਦੀ ਫੋਰਸ ਲੈਂਡਿੰਗ ਕਰਵਾਈ ਲੈਂਡਿੰਗ ਤੋਂ ਬਾਅਦ ਦੋਵੇਂ ਪਾਇਲਟਾਂ ਤੋਂ ਪੁੱਛÎਗਿਛ ਕੀਤੀ ਗਈ ਸਥਾਨਕ ਪੁਲਿਸ ਤੇ ਕਮਾਂਡੋ ਫੋਰਸ ਵੀ ਏਅਰਪੋਰਟ ਪਹੁੰਚੀ।
ਸੂਤਰਾਂ ਅਨੁਸਾਰ ਇਸ ਕਾਰਗੋ ਪਲੇਨ ਏਐਨ-12 ਨੇ ਕੱਛ ਦੇ ਰਣ ‘ਚ ਹਵਾਈ ਫੌਜ ਦੇ ਮਹੱਤਵਪੂਰਨ ਏਅਰਬੇਸ ਤੋਂ ਉਤਰ ‘ਚ ਕਰੀਬ 70 ਕਿਮੀ ਦੂਰ ਭਾਰਤੀ ਏਅਰਸਪੇਸ ‘ਚ ਦਾਖਲ ਕੀਤਾ ਇਹ ਜਹਾਜ਼ ਜਿਸ ਏਅਰ ਸਪੇਸ ‘ਚ ਦਾਖਲ ਹੋਇਆ, ਉਹ ਸਿਵੀਲੀਅਨ ਏਅਰ ਟਰੈਫਿਕ ਲਈ ਬੰਦ ਹੈ ਜਿਵੇਂ ਹੀ ਰਡਾਰ ਸਿਸਟਮ ਨੇ ਇਸ ਏਅਰਕਰਾਫਟ ਨੂੰ ਡਿਟੈਕਟ ਕੀਤਾ, ਹਵਾਈ ਨੇ ਦੋ ਸੁਖਾਈ-30 ਭੇਜੇ।
ਕਾਰਗੋ ਪਲਾਇਲਟ ਨੇ ਨਹੀਂ ਮੰਨੀ ਏਟੀਸੀ ਦੀ ਚਿਤਾਵਨੀ
ਏਅਰਫੋਰਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਏਟੀਸੀ ਵੱਲੋਂ ਦੱਸੇ ਗਏ ਰਸਤੇ ਨੂੰ ਛੱਡ ਕੇ ਅਜਿਹੇ ਰੂਟ ‘ਤੇ ਅੱਗੇ ਵਧ ਰਿਹਾ ਸੀ ਜੋ ਵਿਸ਼ੇਸ਼ ਤੌਰ ‘ਤੇ ਹਵਾਈ ਫੌਜ ਲਈ ਤੈਅ ਹੈ ਇਸ ‘ਤੇ ਏਟੀਸੀ ਨੇ ਕਾਰਗੋ ਪਾਇਲਟ ਨੂੰ ਚਿਤਾਵਨੀ ਦਿੱਤੀ, ਜਿਸ ਨੂੰ ਉਸ ਨੇ ਨਹੀਂ ਮੰਨਿਆ ਕਰੀਬ ਚਾਰ ਵਜੇ ਦੋ ਸੁਖੋਈ ਜਹਾਜ਼ਾਂ ਨੇ ਜੋਧਪੁਰ ਏਅਰਬੇਸ ਤੋਂ ਉਡਾਣ ਭਰੀ ਤੇ ਕਾਰਗੋ ਜਹਾਜ਼ ਨੂੰ ਘੇਰ ਕੇ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਲਈ ਉਸ ਨੂੰ ਮਜ਼ਬੂਰ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਨਾਥ ਅਟਾਰੀ ਪੁੱਜੇ, ਬੀਐਸਐਫ ਦੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ
ਅੰਮ੍ਰਿਤਸਰ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚ ਕੇ ਬੀਐਸਐਫ਼ ਦੇ ਜਵਾਨਾਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਰਾਜਨਾਥ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਪੁੱਜੇ
ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਦੇਸ਼ ਦੇ ਜਿੰਨੇ ਵੀ ਇੰਟੈਗ੍ਰੇਟਡ ਚੈੱਕ ਪੋਸਟ ਹਨ, ਉਨ੍ਹਾਂ ਉੱਪਰ ਡਿਊਟੀ ਦੇਣ ਵਾਲੇ ਸੁਰੱਖਿਆ ਫੋਰਸ ਦੇ ਜਵਾਨਾਂ ਲਈ ਰਿਹਾਇਸ਼ੀ ਕੰਪਲੈਕਸ ਬਣਾਏ ਜਾਣਗੇ ਇਸ ਨਾਲ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਕੋਲ ਰਹਿ ਸਕਣਗੇ ਤੇ ਉਨ੍ਹਾਂ ਦਾ ਮਨੋਬਲ ਵੀ ਬਣਿਆ ਰਹੇਗਾ
ਉਨ੍ਹਾਂ ਕਿਹਾ ਕਿ ਜਵਾਨਾਂ ਦੇ ਪਰਿਵਾਰ ਉਨ੍ਹਾਂ ਦੇ ਨੇੜੇ ਹੋਣਗੇ ਤਾਂ ਉਹ ਲਗਨ ਨਾਲ ਡਿਊਟੀ ਕਰ ਸਕਣਗੇ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਜਵਾਨਾਂ?ਦੀ ਖੂਬ ਸ਼ਲਾਘਾ ਕੀਤੀ ਤੇ ਕਿਹਾ ਸੁਰੱਖਿਆ ਫੋਰਸ ਲਈ ਕੰਮ ਕਰਨ ਵਾਲੇ ਜਵਾਨਾਂ ਦਾ ਕੰਮ ਬਹੁਤ ਔਖਾ ਹੁੰਦਾ ਹੈ ਤੇ ਉਹ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਿਭਾਈ ਅਹਿਮ ਭੂਮਿਕਾ
ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਕੀਤਾ ਗਿਆ
ਨਾਭਾ, (ਤਰੁਣ ਕੁਮਾਰ ਸ਼ਰਮਾ)। ਕੈਨੇਡਾ ਦੇ ਟੋਰਾਂਟੋ ਵਿਖੇ ਸਟੱਡੀ ਵੀਜ਼ੇ ‘ਤੇ ਗਏ ਨਾਭਾ ਦੇ ਨੌਜਵਾਨ ਵਿਸ਼ਾਲ ਸ਼ਰਮਾ ਦੀ ਲਾਸ਼ ਅੱਜ ਨਾਭਾ ਲਿਆਂਦੀ ਗਈ, ਜਿਸ ਦਾ ਪਰਿਵਾਰ, ਰਿਸ਼ਤੇਦਾਰਾਂ ਤੇ ਭਾਰੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਭਿੱਜੀਆਂ ਅੱਖਾਂ ਨਾਲ ਸਸਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਾਲਵਾ ਸਕੂਲ ਨਾਭਾ ਤੋਂ ਬਾਰ੍ਹਵੀਂ ਪਾਸ ਇਹ ਨੌਜਵਾਨ ਬੀਤੇ ਸਾਲ ਸਤੰਬਰ ਵਿੱਚ ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਹੋਟਲ ਮੈਨੇਜ਼ਮੈਂਟ ਕੋਰਸ ਕਰਨ ਲਈ ਗਿਆ ਸੀ ਤੇ ਇਹ ਉਸ ਦਾ ਆਖਰੀ ਸਮੈਸਟਰ ਚੱਲ ਰਿਹਾ ਸੀ। ਇਸ ਮੌਕੇ ਭਿੱਜੀਆਂ ਅੱਖਾਂ ਨਾਲ ਮ੍ਰਿਤਕ ਨੌਜਵਾਨ ਦੇ ਪਿਤਾ ਨਰੇਸ਼ ਸ਼ਰਮਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਸਟੱਡੀ ਵੀਜ਼ਾ ‘ਤੇ ਭੇਜਣ ਲਈ ਲਗਭਗ 15 ਲੱਖ ਦਾ ਕਰਜ਼ਾ ਲਿਆ ਸੀ ਪਰੰਤੂ ਅੱਜ ਉਸ ਦੇ ਪੁੱਤਰ ਦੀ ਲਾਸ਼ ਹੀ ਵਿਦੇਸ਼ ਤੋਂ ਆਈ ਹੈ। ਉਨ੍ਹਾਂ ਦੱਸਿਆ ਕਿ ਰੂਟੀਨ ਵਿੱਚ ਉਨ੍ਹਾਂ ਦੀ ਉਨ੍ਹਾਂ ਦੇ ਪੁੱਤਰ ਨਾਲ ਵੀਡੀਓ ਕਾਲ ਹੁੰਦੀ ਰਹਿੰਦੀ ਸੀ ਪਰੰਤੂ ਅਚਾਨਕ ਬੀਤੀ 25 ਨਵੰਬਰ ਨੂੰ ਕੈਨੇਡਾ ਦੀ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਉਨ੍ਹਾਂ ਨੂੰ ਦਿੱਤਾ, ਜਿਸ ਤੋਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ।
ਉਨ੍ਹਾਂ ਅਨੁਸਾਰ ਕੈਨੇਡਾ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪੁੱਤਰ ਦੀ ਲਾਸ਼ ਨੂੰ ਲਿਜਾਣ ਲਈ 20 ਹਜ਼ਾਰ ਡਾਲਰ ਦਾ ਇੰਤਜਾਮ ਕਰਨ ਨੂੰ ਕਿਹਾ ਤੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਲਿਜਾਣ ਲਈ ਇੱਕ ਹਲਫੀਆ ਬਿਆਨ ਭੇਜਣ ਦੀ ਗੱਲ ਵੀ ਆਖੀ। ਇਸ ਤੋਂ ਇਲਾਵਾ ਅੱਜ ਤੱਕ ਕੈਨੇਡਾ ਪੁਲਿਸ ਨੇ ਮ੍ਰਿਤਕ ਵਿਸ਼ਾਲ ਸ਼ਰਮਾ ਦੀ ਮੌਤ ਬਾਰੇ ਕੋਈ ਯੋਗ ਕਾਰਵਾਈ ਨਹੀਂ ਕੀਤੀ ਹੈ। ਇਸ ਤੋਂ ਬਾਦ ਇਹ ਦੁਖੀ ਪਰਿਵਾਰ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲਿਆ ਜਿਨ੍ਹਾਂ ਨੇ ਆਪਣੇ ਅਣਥੱਕ ਯਤਨਾਂ ਨਾਲ ਭਾਰਤੀ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਨਾਭਾ ਲਿਆਉਣ ਦਾ ਇੰਤਜਾਮ ਕੀਤਾ। ਮ੍ਰਿਤਕ ਨੌਜਵਾਨ ਦੀ ਲਾਸ਼ ਨਾਭਾ ਪੁੱਜਣ ‘ਤੇ ਸ਼ਹਿਰ ਵਿੱਚ ਗਮਗੀਨ ਮਾਹੌਲ ਪਸਰ ਗਿਆ ਤੇ ਸੈਂਕੜੇ ਲੋਕਾਂ ਨੇ ਮ੍ਰਿਤਕ ਦੀ ਅੰਤਿਮ ਯਾਤਰਾ ‘ਚ ਸ਼ਮੂਲੀਅਤ ਕੀਤੀ। ਮ੍ਰਿਤਕ ਦੇ ਪਿਤਾ ਨਰੇਸ਼ ਸ਼ਰਮਾ ਨੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਯਤਨਾਂ ਸਦਕਾ ਉਸ ਦੇ ਪੁੱਤਰ ਦੇ ਅੰਤਿਮ ਸਸਕਾਰ ਲਈ ਉਸ ਦੀ ਲਾਸ਼ ਨਾਭਾ ਲਿਆਉਣ ‘ਚ ਕਾਫੀ ਮੱਦਦ ਕੀਤੀ।
ਕਿਹਾ, ਧਰਮ ਨੂੰ ਅੱਤਵਾਦ ਦੇ ਚਸ਼ਮੇ ਨਾਲ ਨਾ ਵੇਖੋ, ਪਾਕਿ ਜਾਣ ਤੋਂ ਰੋਕਣ ਵਾਲਿਆਂ ਨੂੰ ਮਾਫ਼ ਕਰਦਾ ਹਾਂ
ਅੱਤਵਾਦ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਾਕਿਸਤਾਨ ਜਾਣ ਤੋਂ ਇਨਕਾਰ
ਚੰਡੀਗੜ੍ਹ ਹਮੇਸ਼ਾ ਹੀ ਵਿਵਾਦਗ੍ਰਸਤ ਬਿਆਨ ਦੇਣ ਅਤੇ ਦੂਹਰੇ ਮਤਲਬ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਨਵਜੋਤ ਸਿੱਧੂ (Navjot Sidhu) ਪਾਕਿਸਤਾਨ ਪੁੱਜਦੇ ਹੀ ਆਪਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੀ ਖ਼ਿਲਾਫ਼ ਹੋ ਗਏ ਹਨ। ਨਵਜੋਤ ਸਿੱਧੂ ਨੇ ਪਾਕਿਸਤਾਨ ਪੁੱਜ ਕੇ ਅਮਰਿੰਦਰ ਸਿੰਘ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਧਰਮ ਨੂੰ ਰਾਜਨੀਤੀ ਅਤੇ ਅੱਤਵਾਦ ਦੇ ਚਸ਼ਮੇ ਨਾਲ ਦੇਖਣਾ ਗਲਤ ਹੈ, ਜਿਹੜਾ ਕਿ ਇਸ ਸਮੇਂ ਦੇਖਿਆ ਜਾ ਰਿਹਾ ਹੈ। ਨਵਜੋਤ ਸਿੱਧੂ ਦਾ ਸਿੱਧਾ ਇਸ਼ਾਰਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲ ਹੀ ਸੀ, ਕਿਉਂਕਿ ਅਮਰਿੰਦਰ ਸਿੰਘ ਨੇ ਅੱਤਵਾਦ ਕਾਰਨ ਪਾਕਿਸਤਾਨ ਜਾਣ ਤੋਂ ਸਾਫ਼ ਨਾਂਹ ਕਰ ਦਿੱਤੀ ਅਤੇ ਨਵਜੋਤ ਸਿੱਧੂ ਬਾਰੇ ਬਿਆਨ ਵੀ ਦਿੱਤਾ ਸੀ। ਨਵਜੋਤ ਸਿੱਧੂ ਮੰਗਲਵਾਰ ਨੂੰ ਬਾਘਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਏ ਸਨ ਅਤੇ ਉੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੋਹਲੇ ਵੀ ਗਾਏ। ਇਸੇ ਦੌਰਾਨ ਪਾਕਿਸਤਾਨ ਮੀਡੀਆ ਨੇ ਉਨ੍ਹਾਂ ਦੀ ਪਾਕਿ ਫੇਰੀ ਦੀ ਵਿਰੋਧਤਾ ਬਾਰੇ ਸਵਾਲ ਕੀਤੇ ਨਵਜੋਤ ਸਿੱਧੂ ਨੇ ਆਪਣੇ ਜਵਾਬ ‘ਚ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਧਰਮ ਨੂੰ ਕਦੇ ਵੀ ਰਾਜਨੀਤੀ ਜਾਂ ਫਿਰ ਅੱਤਵਾਦ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ ਹੈ। ਇਸ ਨਾਲ ਹੀ ਹੋਰ ਵੀ ਸ਼ਬਦੀ ਤੀਰ ਛੱਡਦੇ ਹੋਏ ਕਾਫ਼ੀ ਜ਼ਿਆਦਾ ਤਿੱਖੇ ਹਮਲੇ ਕੀਤੇ ਗਏ। ਇਥੇ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਸ ਮੌਕੇ ਰਾਜਨੀਤੀ ਨਹੀਂ ਕਰਨਗੇ ਪਰ ਉਹ ਆਪਣੇ ਅਲੋਚਕਾਂ ਨੂੰ ਵੀ ਮੁਆਫ਼ ਕਰ ਰਹੇ ਹਨ। ਨਵਜੋਤ ਸਿੱਧੂ ‘ਤੇ ਇਸ ਵਾਰ ਪਾਕਿਸਤਾਨ ਜਾਣ ਮੌਕੇ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੀ ਬਿਆਨ ਦਿੱਤਾ ਸੀ (Navjot Sidhu)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ ਲਈ ਓਲੰਪਿਕ ਚੈਂਪੀਅਨ ਅਰਜਨਟੀਨਾ ਪਹੁੰਚਿਆ ਓੜੀਸਾ
28 ਨਵੰਬਰ ਤੋਂ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ
ਭੁਵਨੇਸ਼ਵਰ, 21 ਨਵੰਬਰ
ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਟੀਮ ਅਰਜਨਟੀਨਾ ਇੱਥੇ ਭੁਵਨੇਸ਼ਵਰ ਪਹੁੰਚ ਗਈ ਹੈ ਜਿੱਥੇ ਉਹ 28 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਐਫਆਈਐਚ ਹਾਕੀ ਪੁਰਸ਼ ਵਿਸ਼ਵ ਕੱਪ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਦੇ ਤੌਰ ‘ਤੇ ਨਿੱਤਰੇਗੀ
ਅਰਜਨਟੀਨਾ ਦੀ ਟੀਮ ਬੁੱਧਵਾਰ ਸਵੇਰੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਜਿਸ ਦੀ ਝਲਕ ਪਾਉਣ ਲਈ ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਜ਼ੂਦ ਸਨ ਅਰਜਨਟੀਨਾ ਗਰੁੱਪ ਏ ‘ਚ ਸਪੇਨ, ਨਿਊਜ਼ੀਲੈਂਡ ਅਤੇ ਫਰਾਂਸ ਨਾਲ ਮੌਜ਼ੂਦ ਹੈ ਅਤੇ ਆਪਣੀ ਮੁਹਿੰਮ ਦੀ ਸ਼ੁਰੂਆਤ 29 ਨਵੰਬਰ ਨੂੰ ਨਵੇਂ ਬਣੇ ਕਲਿੰਗਾ ਸਟੇਡੀਅਮ ‘ਚ ਕਰੇਗੀ ਅਰਜਨਟੀਨਾ 2018 ‘ਚ ਹਾਕੀ ਵਿਸ਼ਵ ਲੀਗ ਫਾਈਨਲ ‘ਚ ਚਾਂਦੀ ਤਮਗਾ ਜਿੱਤ ਚੁੱਕੀ ਹੈ ਅਤੇ 2014 ਦੇ ਵਿਸ਼ਵ ਕੱਪ ‘ਚ ਤੀਸਰੇ ਨੰਬਰ ‘ਤੇ ਰਹੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਪਟਨਾ ਪੁੱਜੇ
ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ
ਪਟਨਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੇਵਿੰਦ ਸਮਸਤੀਪੁਰ ਜ਼ਿਲ੍ਹੇ ਵਿੱਚ ਪੂਸਾ ਸਥਿੱਤ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਅਤੇ ਰਾਸ਼ਟਰੀ ਤਕਨੀਕੀ ਸੰਸਥਾਨ (ਐੱਨਆਈਟੀ) , ਪਟਨਾ ਦੇ ਅਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਇੱਕ ਰੋਜ਼ਾ ਦੌਰੇ ‘ਤੇ ਅੱਜ ਪਟਨਾ ਪੁੱਜੇ। ਸ਼੍ਰੀ ਕੋਵਿੰਦ ਨਵੀਂ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਜੈਪ੍ਰਕਾਸ਼ ਨਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇ।  ਜਿੱਥੇ ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੀਤੀਸ਼ ਕੁਮਾਰ, ਵਿਧਾਨ ਸਭਾ ਪ੍ਰਧਾਨ ਵਿਜੈ ਕੁਮਾਰ ਚੌਧਰੀ ਅਤੇ ਵਿਧਾਨ ਪਰਿਸ਼ਦ ਦੇ ਕਾਰਜਕਾਰੀ ਸਭਾਪਤੀ ਹਾਰੁਣ ਰਸ਼ੀਦ ਤੋਂ ਇਲਾਵਾ ਮੁੱਖ ਸਕੱਤਰ ਦੀਪਕ ਕੁਮਾਰ ਸਮੇਤ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ। ਇਸ ਤੋਂ ਬਾਅਦ ਰਾਸ਼ਟਰਪਤੀ ਹੈਲੀਕਾਪਟਰ ਰਾਹੀਂ ਡਾ. ਰਾਜਿੰਦਰ ਪ੍ਰਸਾਦ ਖੇਤੀਬਾੜੀ ਯੂਨੀਵਰਸਿਟੀ ਦੇ ਪਹਿਲੇ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣ ਲਈ ਪੂਸਾ (ਸਮਸਤੀਪੁਰ) ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਸ਼੍ਰੀ ਕੁਮਾਰ ਵੀ ਹਨ।
ਰਾਸ਼ਟਰਪਤੀ ਸਮਸਤੀਪੁਰ ਤੋਂ ਪਰਤਣ ਤੋਂ ਬਾਅਦ ਰਾਜ-ਮਹਿਲ ਵਿੱਚ ਦੁਪਹਿਰ ਦਾ ਭੋਜਨ ਕਰਣਗੇ। ਇਸ ਤੋਂ ਬਾਅਦ ਸ਼ਾਮ ਚਾਰ ਵਜੇ ਉਹ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਦੇ ਨਜ਼ਦੀਕ ਗਿਆਨ ਭਵਨ ਵਿੱਚ ਐੱਨਆਈਟੀ  ਦੇ ਅੱਠਵੇਂ ਦੀਕਸ਼ਾਂਤ ਸਮਾਰੋਹ ‘ਚ ਸ਼ਾਮਲ ਹੋਣਗੇ। ਇਸ ਦੌਰਾਨ ਸ਼੍ਰੀ ਕੋਵਿੰਦ ਐੱਨਆਈਟੀ ਦੇ ਮੇਧਾਵੀ ਵਦਿਆਰਥੀਆਂ ਨੂੰ ਸੋਨਾ ਪਦਕ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਨਗੇ। । ਸ਼੍ਰੀ ਕੋਵਿੰਦ ਦੀਕਸ਼ਾਂਤ ਸਮਾਰੋਹ ਨੂੰ ਸੰਬੋਧਿਤ ਕਰਣ  ਦੇ ਬਾਅਦ ਸ਼ਾਮ ਪੰਜ ਵਜੇ ਨਵੀਂ ਦਿੱਲੀ ਲਈ ਰਵਾਨਾ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਖ-ਵੱਖ ਥਾਈਂ ਆਮ ਸਭਾਵਾਂ ਨੂੰ ਕਰਨਗੇ ਸੰਬੋਧਨ
ਇੰਦੌਰ (ਏਜੰਸੀ)। ਕਾਂਗਰਸ ਪ੍ਰਧਾਨ ਆਪਣੇ ਦੋ ਰੋਜ਼ਾ ਦੌਰੇ ‘ਤੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਪਹੁੰਚ ਗਏ। ਆਪਣੇ ਇਸ ਦੌਰੇ ਦੌਰਾਨ ਉਹ ਇੰਦੌਰ, ਉੱਜੈਨ, ਝਾਬੁਆ, ਧਾਰ, ਖਰਗੋਨ, ਮਹੂ ‘ਚ ਆਮ ਸਭਾ ਕਰਨ ਦੇ ਨਾਲ ਹੀ ਇੰਦੌਰ ਵਿੱਚ ਰੋਡ-ਸ਼ੋ ਕਰਣਗੇ। ਗਾਂਧੀ ਦਾ ਵਿਸ਼ੇਸ਼ ਜਹਾਜ਼ ਰਾਹੀਂ ਇੰਦੌਰ ਪਹੁੰਚ ਕੇ ਹੈਲੀਕਾਪਟਰ ਰਾਹੀਂ ਉੱਜੈਨ ਜਾਣ ਦਾ ਪ੍ਰੋਗਰਾਮ ਹੈ।
ਸ਼੍ਰੀ ਗਾਂਧੀ ਉੱਜੈਨ ਪਹੁੰਚ ਕੇ ਉੱਥੇ ਭਗਵਾਨ ਮਹਾਕਾਲ ਦੇ ਦਰਸ਼ਨ ਕਰ ਕੇ ਪੂਜਾ ਕਰਣਗੇ। ਇਸ ਤੋਂ ਬਾਅਦ ਉਹ ਇੱਕ ਆਮ ਸਭਾ ਨੂੰ ਸੰਬੋਧਨ ਕਰਨਗੇ। ਦੁਪਹਿਰ ਸਮੇਂ ਉਹ ਉੱਜੈਨ ਤੋਂ ਰਵਾਨਾ ਹੋ ਕੇ ਝਾਬੁਆ ਪਹੁੰਚਣਗੇ, ਜਿੱਥੇ ਉਹ ਕਾਲਜ ਗਰਾਊਂਡ ‘ਚ ਆਮਸਭਾ ਨੂੰ ਸੰਬੋਧਨ ਕਰਨਗੇ।। ਸ਼੍ਰੀ ਗਾਂਧੀ ਇੰਦੌਰ ਵਾਪਸ ਆਕੇ ਉੱਥੇ ਸ਼ਾਮ ਕੇ ਰੋਡ-ਸ਼ੋ ਕਰਨਗੇ। ਰੋਡ-ਸ਼ੋ ਤੋਂ ਬਾਅਦ ਸ਼੍ਰੀ ਗਾਂਧੀ ਰਾਜਵਾੜਾ ਚੌਂਕ ‘ਤੇ ਇੱਕ ਸਭਾ ਨੂੰ ਸੰਬੋਧਨ ਕਰਨਗੇ।
ਕੱਲ੍ਹ ਸਵੇਰੇ ਸ਼੍ਰੀ ਗਾਂਧੀ ਸੰਪਾਦਕਾਂ ਤੇ ਪੱਤਰਕਾਰਾਂ ਨਾਲ ਗੈਰਰਸਮੀ ਚਰਚਾ ਕਰਨਗੇ। ਦੁਪਹਿਰ ਸਮੇਂ ਉਹ ਵਪਾਰੀ ਭਾਈਚਾਰੇ ਅਤੇ ਕਾਰੋਬਾਰੀਆਂ ਨਾਲ ਚਰਚਾ ਕਰਨਗੇ। ਕੱਲ੍ਹ ਹੀ ਉਹ ਧਾਰ ਅਤੇ ਖਰਗੋਨ ਵਿੱਚ ਆਮਸਭਾਵਾਂ ਨੂੰ ਸੰਬੋਧਨ ਕਰਨਗੇ। ਸਾਰੇ ਪ੍ਰੋਗਰਾਮਾਂ ਤੋਂ ਬਾਅਦ ਕੱਲ੍ਹ ਸ਼ਾਮ ਉਹ ਇੰਦੌਰ ਤੋਂ ਵਿਸ਼ੇਸ਼ ਜਹਾਜ਼ ਦੁਆਰਾ ਦਿੱਲੀ ਲਈ ਰਵਾਨਾ ਹੋ ਜਾਣਗੇ। (Tour)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਖਰ ਸੰਮੇਲਨ ਲਈ ਕਿਮ ਜੋਂਗ ਪਹੁੰਚੇ ਸਿੰਗਾਪੁਰ
ਸਿੰਗਾਪੁਰ, (ਏਜੰਸੀ)। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਪਰਮਾਣੂ ਗਤੀਰੋਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿਖਰ ਸੰਮੇਲਨ ਲਈ ਅੱਜ ਸਿੰਗਾਪੁਰ ਪਹੁੰਚੇ। ਟਰੰਪ ਅਤੇ ਕਿਮ ਮੰਗਲਵਾਰ ਨੂੰ ਜਦੋਂ ਸੈਂਟੋਸਾ ਦੀਪ ਦੇ ਰਿਸੋਰਟ ‘ਚ ਮਿਲਣਗੇ ਤਾਂ ਇਹ ਇੱਕ ਇਤਿਹਾਸਕ ਅਵਸਰ ਹੋਵੇ, ਕਿਉਂਕਿ 1950-53 ਦੇ ਵਿਚਕਾਰ ਕੋਰੀਆ ਯੁੱਧ ਤੋਂ ਬਾਅਦ ਦੋਵੇਂ ਦੇਸ਼ ਸ਼ਤਰੂ ਬਣ ਗਏ। ਉਦੋ ਤੋਂ ਉਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਕਦੇ ਨਹੀਂ ਮਿਲੇ ਨਾ ਹੀ ਫੋਨ ਤੇ ਗੱਲਬਾਤ ਕੀਤੀ।
ਕਿਮ ਦੇਸ਼ ਦੇ ਮੁੱਖ ਰੂਪ ਵਿਚ ਸਭ ਤੋਂ ਲੰਬੀ ਵਿਦੇਸ਼ ਯਾਤਰਾ ਤੋਂ ਬਾਅਦ ਸਿੰਗਾਪੁਰ ਦੇ ਚਾਂਗ ਹਵਾਈ ਅੱਡਾ ‘ਤੇ ਵਿਸ਼ੇਸ਼ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵਿਆਨ ਬਾਲਕ੍ਰਿਸ਼ਨ ਕੀਤਾ। ਵਿਵਿਆਨ ਨੇ ਟਵੀਟ ‘ਤੇ ਉਨਾਂ ਨਾਲ ਹੱਥ ਮਿਲਾਉਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਅਤੇ ਸੰਦੇਸ਼ ਲਿਖਿਆ, ਕਿਮ ਜੋਂਗ ਦਾ ਸਵਾਗਤ ਹੈ, ਉਹ ਹੁਣੇ ਸਿੰਗਾਪੁਰ ਪਹੁੰਚੇ ਹਨ। ਅਮਰੀਕਾ ਪ੍ਰਤੀਨਿਧ ਮੰਡਲ ਕਨਾਡਾ ‘ਚ ਜੀ7 ਸਿਖਰ ਸੰਮੇਲਨ ਨਾਲ ਅੱਜ ਸ਼ਾਮ ਤੱਕ ਇੱਥੇ ਪਹੁੰਚੇਗਾ ਅਤੇ ਟਰੰਪ ਸਿੰਗਾਪੁਰ ਦੇ ਪ੍ਰਧਾਨਮੰਤਰੀ ਲੀ ਸੀਨ ਲੂੰਗ ਨਾਲ ਕੱਲ ਨੂੰ ਭੇਂਟ ਕਰਨਗੇ। ਵਾਈਟ ਹਾਊਸ ਅਨੁਸਾਰ ਟਰੰਪ ਸਿੰਗਾਪੁਰ ਦੇ ਪਾਆ ਲੇਬਰ ਹਵਾਈ ਅੱਡੇ ‘ਤੇ ਅੱਜ ਰਾਤ 8:35 ‘ਤੇ ਪਹੁੰਚਣਗੇ ਅਤੇ ਉੱਥੇ ਸਾਂਗਰੀ ਲਾ ਹੋਟਲ ਜਾਣਗੇ।