Success in Life - Sach Kahoon Punjabi

ਜ਼ਿੰਦਗੀ ’ਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਵੱਡੀ ਅਹਿਮੀਅਤ
ਜ਼ਿੰਦਗੀ ’ਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਵੱਡੀ ਅਹਿਮੀਅਤ

ਸਾਡੇ ਜੀਵਨ ਵਿੱਚ ਸਫ਼ਲਤਾ ਲਈ ਕਿਤਾਬਾਂ ਦੀ ਬਹੁਤ ਮਹੱਤਤਾ ਹੈ ਅਜੋਕੀ ਨੌਜਵਾਨ ਪੀੜ੍ਹੀ ਲਈ ਤਾਂ ਕਿਤਾਬਾਂ ਦੀ ਹੋਰ ਵੀ ਖਾਸ ਮਹੱਤਤਾ ਹੈ। ਨੌਜਵਾਨ ਕਿਤਾਬਾਂ ਦੇ ਗਿਆਨ ਰਾਹੀਂ ਆਪਣੀ ਦਿਸ਼ਾ ਦੀ ਸਹੀ ਚੋਣ ਕਰ ਸਕਦੇ ਹਨ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਨੌਜਵਾਨ ‘ਡਾਕੂਆਂ ਦਾ ਮੁੰਡਾ’ ਵਰਗੀਆਂ ਕਿਤਾਬਾਂ ਪੜ੍ਹ ਕੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਦੇ ਹਨ। ਇਸ ਕਿਤਾਬ ਦਾ ਲੇਖਕ ਮਿੰਟੂ ਗੁਰੂਸਰੀਆ ਵੀ ਕਿਸੇ ਸਮੇਂ ਨਸ਼ਿਆਂ ਦੀ ਦਲਦਲ ਵਿਚ ਧਸ ਗਿਆ ਸੀ, ਪਰ ਜਦੋਂ ਉਹ ਕਿਤਾਬਾਂ ਪੜ੍ਹਨ ਵੱਲ ਰੁਚਿਤ ਹੋਇਆ ਤਾਂ ਹੌਲੀ-ਹੌਲੀ ਉਸ ਦੀ ਜ਼ਿੰਦਗੀ ਨਵੇਂ ਮੋੜ ਕੱਟਦੀ ਗਈ, ਉਸ ਨੇ ਨਸ਼ਿਆਂ ਤੋਂ ਛੁਟਕਾਰਾ ਹੀ ਨਹੀਂ ਪਾਇਆ ਸਗੋਂ ਅੱਜ ਉਹ ਇੱਕ ਉੱਘਾ ਲੇਖਕ ਅਤੇ ਪੱਤਰਕਾਰ ਹੈ।

ਪ੍ਰਸਿੱਧ ਕਵੀ ਤੇ ਲੇਖਕ ਰਸੂਲ ਹਮਜ਼ਾਤੋਵ ਨੇ ਕਿਤਾਬਾਂ ਸਬੰਧੀ ਕਿਹਾ ਸੀ ਕਿ ਖੁਦ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਲੋੜ ਹੁੰਦੀ ਹੈ, ਦੂਜਿਆਂ ਨੂੰ ਸਮਝਣ ਵਾਸਤੇ ਵੀ ਕਿਤਾਬਾਂ ਦੀ ਲੋੜ ਹੁੰਦੀ ਹੈ। ਕਿਤਾਬਾਂ ਤੋਂ ਬਿਨਾਂ ਕੋਈ ਵੀ ਜਾਤੀ ਉਸ ਆਦਮੀ ਵਰਗੀ ਹੈ, ਜਿਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੋਵੇ ਤੇ ਜਿਹੜਾ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਅਤੇ ਦੁਨੀਆ ਨੂੰ ਦੇਖ ਨਹੀਂ ਸਕਦਾ। ਕਿਤਾਬਾਂ ਤੋਂ ਬਿਨਾਂ ਕੋਈ ਵੀ ਜਾਤੀ ਉਸ ਵਿਅਕਤੀ ਵਰਗੀ ਹੈ ਜਿਸ ਦੇ ਕੋਲ ਦਰਪਣ ਨਾ ਹੋਵੇ, ਜਿਹੜਾ ਆਪਣਾ ਚਿਹਰਾ ਨਾ ਵੇਖ ਸਕਦਾ ਹੋਵੇ ਰਸੂਲ ਹਮਜ਼ਾਤੋਵ ਦੇ ਉਪਰੋਕਤ ਵਿਚਾਰ ਬਿਲਕੁਲ ਦਰੁਸਤ ਹਨ, ਕਿਉਂਕਿ ਕਿਤਾਬਾਂ ਦਾ ਅਧਿਐਨ ਆਤਮਿਕ ਗੁਣਾਂ ਨੂੰ ਉੱਚਾ ਚੁੱਕ ਕੇ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ, ਰਾਜਨੀਤਿਕ, ਆਰਥਿਕ ਤੇ ਸਮਾਜਿਕ ਰਹੁ-ਰੀਤਾਂ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿਚ ਸਭ ਤੋਂ ਵੱਧ ਸਹਾਇਤਾ ਕਰਦੀਆਂ ਹਨ। ਇਸੇ ਹੀ ਤਰ੍ਹਾਂ ਪ੍ਰਸਿੱਧ ਰੋਮਨ ਦਾਰਸ਼ਨਿਕ ਸਿਸਰੋ ਕਿਤਾਬਾਂ ਬਾਰੇ ਦੱਸਦੇ ਹੋਏ ਆਖਦੇ ਹਨ ਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਲਾਇਬ੍ਰੇਰੀ ਬਣਾ ਦਿੰਦੇ ਹੋ ਤਾਂ ਸਮਝੋ ਕਿ ਤੁਹਾਡੇ ਘਰ ਵਿਚ ਇੱਕ ਹੋਰ ਆਤਮਾ ਧੜਕਣ ਲੱਗ ਪਈ ਹੈ, ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਬੀਤੇ ਸਮੇਂ ਤੇ ਦੂਸਰਿਆਂ ਨੂੰ ਸਮਝਣ ਲਈ ਕਿਤਾਬਾਂ ਬਹੁਤ ਹੀ ਅਹਿਮ ਰੋਲ ਅਦਾ ਕਰਦੀਆਂ ਹਨ।

ਕਿਤਾਬਾਂ ਮਾਨਸਿਕ ਤਣਾਅ ਦੂਰ ਕਰ ਸਕਦੀਆਂ

ਜਦੋਂ ਜ਼ਿੰਦਗੀ ਫਿੱਕੀ ਅਤੇ ਨੀਰਸ ਲੱਗਦੀ ਹੋਵੇ, ਚਾਰੇ ਪਾਸੇ ਹਨੇ੍ਹਰਾ ਹੀ ਹਨੇ੍ਹਰਾ ਛਾਇਆ ਪ੍ਰਤੀਤ ਹੁੰਦਾ ਹੋਵੇ, ਚਾਰੇ ਪਾਸੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹੋਣ, ਤਣਾਅ ਵਧਦਾ ਜਾ ਰਿਹਾ ਹੋਵੇ ਤਾਂ ਅਜਿਹੇ ਸਮੇਂ ਵਿੱਚ ਕਿਤਾਬਾਂ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ, ਕਿਤਾਬਾਂ ਮਾਨਸਿਕ ਤਣਾਅ ਦੂਰ ਕਰ ਸਕਦੀਆਂ ਹਨ। ਅਜਿਹੇ ਸਮੇਂ ਪੜ੍ਹਨ ਵਾਲੀਆਂ ਅਨੇਕਾਂ ਕਿਤਾਬਾਂ ਹਨ ਜੋ ਤਣਾਅ ਦੂਰ ਕਰਨ ਦੇ ਨਾਲ-ਨਾਲ ਸਾਡੇ ਗਿਆਨ ਭੰਡਾਰ ਵਿੱਚ ਵੀ ਵਾਧਾ ਕਰਦੀਆਂ ਹਨ ਤੇ ਆਤਮ-ਵਿਸ਼ਵਾਸ ਵਧਾਉਂਦੀਆਂ ਹਨ ਵਿਸ਼ਵ ਪ੍ਰਸਿੱਧ ਲੇਖਕ ਸਵੇਟ ਮਾਰਡਨ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਜਿਵੇਂ ‘ਅਨੰਦ ਦਾ ਖਜ਼ਾਨਾ’, ‘ਸਫਲਤਾ ਕਿਵੇਂ ਪ੍ਰਾਪਤ ਕਰੀਏ’ ਆਦਿ ਹਨ, ਜੋ ਸੁਖਾਵੀਂ ਜੀਵਨ ਜਾਚ ਬਾਰੇ ਦੱਸਦੀਆਂ ਹਨ। ਕਿਤਾਬਾਂ ਸਾਡੇ ਜੀਵਨ ਨੂੰ ਬਦਲਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ।

ਸ਼ਾਇਦ ਹੀ ਕੋਈ ਅਜਿਹਾ ਸਾਧਨ ਹੋਵੇ ਜਿਸ ਦਾ ਮਨ ਉੱਪਰ ਇੰਨਾ ਡੂੰਘਾ ਅਸਰ ਪੈਂਦਾ ਹੋਵੇ। ਦੁਨੀਆਂ ਵਿੱਚ ਅਨੇਕਾਂ ਅਜਿਹੇ ਵਿਦਵਾਨ, ਲੇਖਕ ਅਤੇ ਮਹਾਨ ਸ਼ਖਸੀਅਤਾਂ ਹੋਈਆਂ ਹਨ, ਜਿਨ੍ਹਾਂ ਉੱਪਰ ਕਿਸੇ ਨਾ ਕਿਸੇ ਕਿਤਾਬ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕ ਵੱਡਾ ਬਦਲਾਅ ਆਇਆ, ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅੰਗਰੇਜ਼ੀ ਲੇਖਕ ਰਾਸਕਿਨ ਨੂੰ ਪੜ੍ਹਿਆ, ਲੇਖਕ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਉਸਦਾ ਪ੍ਰਭਾਵ ਪ੍ਰੀਤਲੜੀ ਦੀਆਂ ਰਚਨਾਵਾਂ ’ਤੇ ਵੀ ਪਿਆ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ‘ਸ਼ਬਦਾਂ ਦਾ ਜਾਦੂਗਰ’ ਕਿਹਾ ਜਾਣ ਲੱਗਾ।

ਕਿਤਾਬਾਂ ਪੜ੍ਹਨ ਨਾਲ ਮਨੁੱਖ ਆਪਣੇ ਬੋਲ-ਚਾਲ ਤੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ, ਪਰ ਅੱਜ ਚਿੰਤਾ ਦਾ ਵਿਸ਼ਾ ਇਹ ਹੈ ਕਿ ਅਜੋਕਾ ਵਿਦਿਆਰਥੀ ਤੇ ਨੌਜਵਾਨ ਪੁਸਤਕ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮੋਬਾਇਲ ਤੇ ਟੈਲੀਵਿਜ਼ਨ ਨੇ ਬੱਚਿਆਂ ਨੂੰ ਕਿਤਾਬਾਂ ਤੋਂ ਬਿਲਕੁਲ ਤੋੜ ਕੇ ਰੱਖ ਦਿੱਤਾ ਹੈ ਬੱਚਿਆਂ ਦਾ ਕਿਤਾਬਾਂ ਤੋਂ ਦੂਰ ਹੋਣ ਵਿੱਚ ਜ਼ਿਆਦਾਤਰ ਮਾਪਿਆਂ ਦਾ ਵੀ ਰੋਲ ਹੈ, ਕਿਉਂਕਿ ਜ਼ਿਆਦਾਤਰ ਮਾਪੇ ਇਹ ਸਮਝਦੇ ਹਨ ਕਿ ਸਕੂਲ ਦੀਆਂ ਕਿਤਾਬਾਂ ਹੀ ਬਹੁਤ ਹਨ, ਉਸ ਨੇ ਹੋਰ ਕਿਤਾਬਾਂ ਕੀ ਕਰਨੀਆਂ ਹਨ। ਬਹੁਤ ਘੱਟ ਮਾਪੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਰੋਜ਼ਾਨਾ ਇੱਕੋ ਹੀ ਤਰ੍ਹਾਂ ਦੇ ਕੰਮ ਤੋਂ ਇਲਾਵਾ ਬੱਚੇ ਨੂੰ ਕੁਝ ਵੱਖਰਾ ਤਜ਼ਰਬਾ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਨੂੰ ਸਕੂਲੀ ਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਹੋਰ ਤਰ੍ਹਾਂ ਦੀ ਜਾਣਕਾਰੀ ਵੀ ਮਿਲੇ।

ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ

ਅੱਜ-ਕੱਲ੍ਹ ਹਰ ਉਮਰ ਦੇ ਬੱਚਿਆਂ ਲਈ ਕਿਤਾਬਾਂ ਆਉਂਦੀਆਂ ਹਨ ਜਿਵੇਂ ਪੰਜ-ਛੇ ਸਾਲ ਦੇ ਬੱਚਿਆਂ ਲਈ ਛੋਟੀਆਂ-ਛੋਟੀਆਂ ਕਿਤਾਬਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਵੱਡੇ-ਵੱਡੇ ਅੱਖਰਾਂ ਨਾਲ ਲਿਖਿਆ ਹੁੰਦਾ ਹੈ ਤਾਂ ਕਿ ਛੋਟੇ ਬੱਚੇ ਉਸ ਨੂੰ ਅਸਾਨੀ ਨਾਲ ਸਮਝ ਸਕਣ। ਇਸੇ ਤਰ੍ਹਾਂ ਨੌਂ-ਦਸ ਸਾਲ ਦੇ ਬੱਚਿਆਂ ਲਈ ਕਾਰਟੂਨ ਵਾਲੀਆਂ ਕਿਤਾਬਾਂ ਆਉਂਦੀਆਂ ਹਨ। ਵਿਦਿਆਰਥੀ, ਨੌਜਵਾਨਾਂ ਤੇ ਆਮ ਪਾਠਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨ ਵਾਸਤੇ ਹਰ ਪਿੰਡ, ਸ਼ਹਿਰ, ਸਕੂਲਾਂ-ਕਾਲਜਾਂ ਵਿੱਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁੁਰਾਤਨ ਅਤੇ ਆਧੁਨਿਕ ਰਚਨਾਕਾਰ ਸਾਡੀ ਅਜੋਕੀ ਆਧੁਨਿਕ ਪੀੜ੍ਹੀ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਜਿਨ੍ਹਾਂ ਨੇ ਆਪਣੀ ਤੀਖਣ ਬੁੱਧੀ ਤੇ ਵਲਵਲਿਆਂ ਨੂੰ ਆਪਣੀ ਸਮਝ, ਸੂਝ ਤੇ ਸਮਰੱਥਾ ਨਾਲ ਲਿਖਤਾਂ ਰਾਹੀਂ ਸਮਾਜ ਦੇ ਸਾਹਮਣੇ ਪੇਸ਼ ਕੀਤਾ ਹੈ, ਇਹ ਆਪਣੀਆਂ ਲਿਖਤਾਂ ਰਾਹੀਂ ਚੰਗਿਆਈਆਂ ਦੇ ਲੜ ਲੱਗਣ ਅਤੇ ਬੁਰਾਈਆਂ ਦੇ ਨਿਖੇੜੇ ਲਈ ਪ੍ਰੇਰਕ ਹਨ। ਸਾਹਿਤਕ ਲੋਕਾਂ ਦੇ ਵਿਚਾਰਾਂ ਦੀ ਧਾਰ ਬਹੁਤ ਤਿੱਖੀ ਹੁੰਦੀ ਹੈ। ਸਰਦਾਰ ਭਗਤ ਸਿੰਘ ਦੇ ਇਨਕਲਾਬ ਸਬੰਧੀ ਦਿੱਤੇ ਵਿਚਾਰ ਸਨ ਕਿ ਪਿਸਤੌਲ ਤੇ ਬੰਬ ਕਦੀ ਵੀ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਧਾਰ ’ਤੇ ਤਿੱਖੀ ਹੁੰਦੀ ਹੈ।

ਇਹ ਗੱਲ ਮੈਂ ਇੱਥੇ ਇਸ ਲਈ ਕਰ ਰਿਹਾ ਹਾਂ ਕਿ ਸਾਡੇ ਸਮਾਜ ਅੰਦਰ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ। ਇਨ੍ਹਾਂ ਨੂੰ ਪਛਾਨਣਾ ਬਹੁਤ ਜ਼ਰੂਰੀ ਹੈ। ਪ੍ਰੋ. ਸਾਹਿਬ ਸਿੰਘ ਹੁਰਾਂ ਨੇ ਇਸ ਸਬੰਧੀ ਬਹੁਤ ਵਧੀਆ ਵਿਚਾਰ ਦਿੱਤੇ ਹਨ ਕਿ ਚੰਗੀ ਕਿਤਾਬ ਜਿਹਾ ਕੋਈ ਸੱਜਣ ਨਹੀਂ, ਪਰ ਸੱਚ ਇਹ ਵੀ ਹੈ ਕਿ ਭੈੜੇ ਸਾਹਿਤ ਜਿਹਾ ਕੋਈ ਵੈਰੀ ਵੀ ਨਹੀਂ ਭਾਵ ਇਹ ਹੈ ਕਿ ਸਾਨੂੰ ਚੰਗੇ, ਮਾੜੇ ਲੇਖਕਾਂ ਤੇ ਸਾਹਿਤ ਦਾ ਨਾਪ-ਤੋਲ ਜ਼ਰੂਰ ਕਰ ਲੈਣਾ ਚਾਹੀਦਾ ਹੈ।

ਸਿਵੀਆਂ, ਬਠਿੰਡਾ ਮੋ. 80547-57806

ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਜ਼ਿੰਦਗੀ ’ਚ ਕਾਮਯਾਬੀ ਲਈ ਅਨੁਸ਼ਾਸਨ ਬਹੁਤ ਅਹਿਮ
ਜ਼ਿੰਦਗੀ ’ਚ ਕਾਮਯਾਬੀ ਲਈ ਅਨੁਸ਼ਾਸਨ ਬਹੁਤ ਅਹਿਮ

ਅਨੁਸ਼ਾਸਨ ਦੀ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ। ਅਨੁਸ਼ਾਸਨ ਸ਼ਬਦ ਅੰਗਰੇਜ਼ੀ ਦੇ ਸ਼ਬਦ ਡਿਸਿਪਲਿਨ ਦਾ ਸਮਾਨਾਰਥੀ ਹੈ, ਜਿਸ ਦਾ ਅਰਥ ਹੈ ਆਪਣੇ-ਆਪ ਨੂੰ ਕੁਝ ਬੰਧਨਾਂ ਵਿੱਚ ਰੱਖ ਕੇ ਅਜ਼ਾਦੀ ਮਾਣਨਾ। ਆਕਸਫੋਰਡ ਸ਼ਰ ਅਨੁਸਾਰ ਇਸਦੇ ਅਰਥ ਹਨ, ‘‘ਮਨੁੱਖ ਦੇ ਦਿਮਾਗ਼ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ, ਜਿਸ ਨਾਲ ਉਹ ਸਵੈ-ਕਾਬੂ ਹੋ ਕੇ ਸਿੱਖੇ ਅਤੇ ਆਪਣੇ ਵਿੱਚ ਆਪਣੇ ਤੋਂ ਵੱਡੇ ਅਧਿਕਾਰੀ ਜਾਂ ਪ੍ਰਬੰਧਕ ਤੇ ਸਥਾਪਿਤ ਸੱਤਾ ਦਾ ਆਗਿਆਕਾਰੀ ਬਣਨ ਦੀ ਰੁਚੀ ਪੈਦਾ ਕਰੇ’’

ਬੇਸ਼ੱਕ ਆਜ਼ਾਦੀ ਨੂੰ ਮਾਣਨਾ ਸਾਡਾ ਜਮਾਂਦਰੂ ਅਧਿਕਾਰ ਹੈ, ਪਰੰਤੂ ਅਸੀਂ ਪੂਰਨ ਆਜ਼ਾਦੀ ਕੁੱਝ ਨਿਯਮਾਂ ਦੀ ਪਾਲਣਾ ਕਰਕੇ ਤੇ ਆਪਣੇ-ਆਪ ਨੂੰ ਕੁੱਝ ਬੰਧਨਾਂ ਵਿਚ ਰੱਖ ਕੇ ਹੀ ਮਾਣ ਸਕਦੇ ਹਾਂ ਅਸਲ ਵਿਚ ਸਾਰਾ ਬ੍ਰਹਿਮੰਡ ਤੇ ਸਾਰੀਆਂ ਕੁਦਰਤੀ ਸ਼ਕਤੀਆਂ ਵੀ ਇੱਕ ਅਨੁਸ਼ਾਸਨ ਵਿਚ ਬੱਝੀਆਂ ਹੋਈਆਂ ਹਨ।

ਅਨੁਸ਼ਾਸਨ ਕੀ ਹੈ? ਅਨੁਸ਼ਾਸਨ ਦਾ ਅਰਥ ਹੈ- ਮਨੁੱਖ ਦੇ ਦਿਮਾਗ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ, ਜਿਸ ਨਾਲ ਉਹ ਸਵੈ-ਕਾਬੂ ਰੱਖਣਾ ਸਿੱਖੇ ਤੇ ਆਗਿਆਕਾਰੀ ਬਣੇ। ਸਾਡੇ ਸਰੀਰ ਦੇ ਅੰਗ ਵੀ ਅਨੁਸ਼ਾਸਨ ਅਨੁਸਾਰ ਇੱਕ-ਦੂਜੇ ਦੀ ਸਹਾਇਤਾ ਕਰਦੇ ਹਨ। ਜ਼ਿੰਦਗੀ ਵਿੱਚ ਸਭ ਤੋਂ ਵੱਡੀ ਉਦਾਹਰਨ ਛੋਟੀਆਂ-ਛੋਟੀਆਂ ਕੀੜੀਆਂ ਦੀ ਹੈ ਕਿ ਉਹ ਕਿਵੇਂ ਅਨੁਸ਼ਾਸਨਬੱਧ ਰਹਿ ਕੇ ਕੰਮ ਕਰਦੀਆਂ ਹਨ। ਜੇ ਅਸੀਂ ਸੜਕ ’ਤੇ ਸੱਜੇ ਪਾਸੇ ਚੱਲੀਏ ਤਾਂ ਸੱਟ ਸਾਨੂੰ ਹੀ ਲੱਗੇਗੀ ਸੋ ਜਦੋਂ ਅਸੀਂ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਾਂਗੇ ਤਾਂ ਸਭ ਤੋਂ ਪਹਿਲਾਂ ਨੁਕਸਾਨ ਸਾਨੂੰ ਹੀ ਹੋਵੇਗਾ।

ਵਿਦਿਆਰਥੀ-ਅਨੁਸ਼ਾਸਨ ਤੋਂ ਭਾਵ ਹੈ। ਸਕੂਲ ਦੁਆਰਾ ਬਣਾਏ ਨਿਯਮ ਦੇ ਅੰਤਰਗਤ ਰਹਿ ਕੇ ਸਿੱਖਿਆ ਪ੍ਰਾਪਤ ਕਰਨਾ। ਸਾਰੀਆਂ ਕੁਦਰਤੀ ਸ਼ਕਤੀਆਂ ਵੀ ਅਨੁਸ਼ਾਸਨ ਵਿੱਚ ਬੱਝੀਆਂ ਹੋਈਆਂ ਹਨ। ਇੱਕ ਅਨੁਸ਼ਾਸਨਹੀਣ ਵਿਦਿਆਰਥੀ ਆਪਣੇ ਜੀਵਨ ਵਿੱਚ ਕਦੀ ਸਫ਼ਲਤਾ ਨਹੀਂ ਪਾ ਸਕਦਾ। ਅਨੁਸ਼ਾਸਨ ਸਾਡੇ ਜੀਵਨ ਉੱਪਰ ਨਿਯੰਤਰਣ ਰੱਖਦਾ ਹੈ ਅਤੇ ਸਹੀ ਸੇਧ ਦਿੰਦਾ ਹੈ। ਇਹ ਮਨੁੱਖੀ ਚਰਿੱਤਰ ਦੀ ਰੀੜ੍ਹ ਦੀ ਹੱਡੀ ਹੈ। ਅਨੁਸ਼ਾਸਨ ਮਨੁੱਖ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ।

ਇਸ ਤੋਂ ਬਿਨਾਂ ਸਾਡੀ ਜ਼ਿੰਦਗੀ ਨੀਰਸ ਅਤੇ ਅਰਥਹੀਣ ਹੁੰਦੀ ਹੈ। ਅਨੁਸ਼ਾਸਨ ਦਾ ਅਰਥ ਹੈ ਸਮਾਜਿਕ ਨਿਯਮਾਂ, ਮਰਿਆਦਾਵਾਂ ਅਤੇ ਕਾਨੂੰਨ ਦੀ ਪਾਲਣਾ ਕਰਨਾ। ਹਰੇਕ ਸੱਭਿਅਕ ਸਮਾਜ ਦੇ ਆਪਣੇ ਨਿਯਮ, ਅਸੂਲ, ਮਰਿਆਦਾਵਾਂ ਤੇ ਰੀਤੀ-ਰਿਵਾਜ਼ ਹੁੰਦੇ ਹਨ। ਅਨੁਸ਼ਾਸਨ ਹਰ ਸੱਭਿਅਕ ਸਮਾਜ ਦੀ ਨੀਂਹ ਹੁੰਦਾ ਹੈ। ਕੁਦਰਤ ਵੀ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ। ਸੂਰਜ, ਚੰਨ, ਤਾਰੇ, ਹਵਾ, ਪਾਣੀ, ਧਰਤੀ, ਰੁੱਤਾਂ, ਦਿਨ, ਰਾਤ ਅਨੁਸ਼ਾਸਨ ਵਿੱਚ ਬੱਝੇ ਹੋਏ ਹਨ।

ਅਨੁਸ਼ਾਸਨ ਦਾ ਅੰਤਮ ਸਰੂਪ ਸਵੈ-ਅਨੁਸ਼ਾਸਨ ਹੈ। ਵਿਦਿਆਰਥੀ ਆਪਣੀਆਂ ਮਾਨਸਿਕ ਅਤੇ ਸਰੀਰਕ ਸ਼ਕਤੀਆਂ ਨੂੰ ਪੜ੍ਹਾਈ, ਖੇਡਾਂ ਤੇ ਹੋਰ ਸਾਰਥਿਕ ਰੁਝੇਵਿਆਂ ਵੱਲ ਲਾਉਣ। ਜਿੰਮੇਵਾਰੀ ਦੀ ਭਾਵਨਾ ਰੱਖਣ ਸਵੈ-ਅਨੁਸ਼ਾਸਨ ਸ਼ਖ਼ਸੀਅਤ ਵਿਕਾਸ ਦਾ ਰਾਹ ਹੈ। ਵਿਦਿਆਰਥੀਆਂ ਦਾ ਅਸਲ ਉਦੇਸ਼ ਵਿੱਦਿਆ ਪ੍ਰਾਪਤ ਕਰਨਾ ਹੈ ਤਾਂ ਜੋ ਉਹ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਅਤੇ ਇੱਕ ਚੰਗੇ ਨਾਗਰਿਕ ਬਣ ਸਕਣ। ਇਸ ਤੋਂ ਸਿੱਧ ਹੁੰਦਾ ਹੈ ਕਿ ਅਨੁਸ਼ਾਸਨ ਮਨੁੱਖੀ ਜੀਵਨ ਲਈ ਇੱਕ ਜ਼ਰੂਰੀ ਚੀਜ਼ ਹੈ

ਅਨੁਸ਼ਾਸਨ ਤੋਂ ਬਿਨਾਂ ਮਨੁੱਖੀ ਜੀਵਨ ਉਸ ਬੇੜੀ ਵਰਗਾ ਹੈ, ਜਿਸ ਦਾ ਮਲਾਹ ਨਾ ਹੋਵੇ, ਜਾਂ ਉਸ ਚਿੱਠੀ ਵਰਗਾ ਹੈ, ਜਿਸ ਉੱਪਰ ਸਿਰਨਾਵਾਂ ਨਾ ਲਿਖਿਆ ਹੋਵੇ ਇੱਕ ਅਨੁਸ਼ਾਸਨਹੀਣ ਵਿਅਕਤੀ ਆਪਣੇ ਜੀਵਨ ਵਿਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਅਨੁਸ਼ਾਸਨ ਦੀ ਪਾਲਣਾ ਕਰਨ ਨਾਲ ਮਨੁੱਖੀ ਜੀਵਨ ਸੁਖੀ ਅਤੇ ਖ਼ੁਸ਼ਹਾਲ ਹੋ ਜਾਂਦਾ ਹੈ। ਅਨੁਸ਼ਾਸਿਤ ਵਿਅਕਤੀ ਨੂੰ ਸਮਾਜ ਵਿੱਚ ਪਿਆਰ, ਸਤਿਕਾਰ, ਇੱਜ਼ਤ ਤੇ ਤਰੱਕੀ ਮਿਲਣ ਦੇ ਨਾਲ ਸੱਭਿਅਕ ਮਨੁੱਖ ਦਾ ਰੁਤਬਾ ਮਿਲਦਾ ਹੈ।

ਇਹ ਸੋਚਣਾ ਕਿ ਅਨੁਸ਼ਾਸਨ ਤਾਂ ਸਿਰਫ਼ ਪੜ੍ਹੇ-ਲਿਖੇ ਲੋਕਾਂ ਤੇ ਨੌਕਰੀਪੇਸ਼ਾ ਵਿਅਕਤੀਆਂ ਲਈ ਹੁੰਦਾ ਹੈ, ਗਲਤ ਹੈ। ਅਨਪੜ੍ਹ ਜਾਂ ਘਰੇਲੂ ਕੰਮਕਾਜ ਕਰਨ ਵਾਲੇ ਲੋਕਾਂ ਲਈ ਵੀ ਅਨੁਸ਼ਾਸਨ ਦੀ ਓਨੀ ਹੀ ਮਹੱਤਤਾ ਹੈ। ਭਾਵੇਂ ਗੈਸ ਸਿਲੰਡਰ ਲੈਣਾ ਹੋਵੇ ਜਾਂ ਫਿਰ ਬਿਜਲੀ ਦਾ ਬਿੱਲ ਭਰਨਾ ਹੋਵੇ, ਲਾਈਨ ਵਿੱਚ ਖੜ੍ਹ ਕੇ ਕੰਮ ਸੌਖਾ ਨਿਪਟ ਜਾਂਦਾ ਹੈ ਜਦੋਂ ਪਿੱਛੋਂ ਆਉਣ ਵਾਲੇ ਵਿਅਕਤੀ ਪਹਿਲਾਂ ਵਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਝਗੜਾ ਤੇ ਸਮੇਂ ਦੀ ਬਰਬਾਦੀ ਹੀ ਪੱਲੇ ਪੈਂਦੀ ਹੈ। ਅਸੀਂ ਆਪ ਹੀ ਕਹਿੰਦੇ, ਪੜ੍ਹਦੇ ਤੇ ਸੁਣਦੇ ਹਾਂ ਕਿ ਅਨੁਸ਼ਾਸਨਹੀਣ ਵਿਅਕਤੀ ਅਨੁਸ਼ਾਸਨਹੀਣ ਸਮਾਜ ਸਿਰਜਦੇ ਹਨ।

ਅਫ਼ਸੋਸ ਦੀ ਗੱਲ ਹੈ ਕਿ ਨਵੀਂ ਪੀੜ੍ਹੀ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਵਿੱਚ ਰੁਕਾਵਟ ਸਮਝਦੀ ਹੈ। ਨੌਜਵਾਨ ਹਰ ਵਾਰ ਆਪਣੇ ਘਰ, ਸਕੂਲ, ਕਾਲਜ ਅਤੇ ਸਮਾਜ ਦੇ ਨਿਯਮ ਤੋੜਦੇ ਹਨ। ਇਸ ਦੇ ਨਤੀਜੇ ਬੁਰੇ ਹੀ ਨਿੱਕਲਦੇ ਹਨ। ਕੋਈ ਟੀਮ ਖੇਡ ਦੇ ਮੈਦਾਨ ਵਿੱਚ ਓਨਾ ਚਿਰ ਜਿੱਤ ਨਹੀਂ ਸਕਦੀ ਜਿੰਨਾ ਚਿਰ ਉਹ ਅਨੁਸ਼ਾਸਨ ਵਿੱਚ ਰਹਿ ਕੇ ਨਹੀਂ ਖੇਡਦੀ। ਕੋਈ ਸੰਸਥਾ ਤਾਂ ਹੀ ਤਰੱਕੀ ਕਰ ਸਕਦੀ ਹੈ ਜੇਕਰ ਉਸ ਦੇ ਕਰਮਚਾਰੀ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨ।

ਸਿੱਖਣ ਪ੍ਰਕਿਰਿਆ ਤਾਂ ਹੀ ਸਫਲ ਹੋਵੇਗੀ ਜੇਕਰ ਕਲਾਸ ਵਿੱਚ ਅਨੁਸ਼ਾਸਨ ਹੋਵੇਗਾ। ਇੱਕ ਦੇਸ਼ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਉਸ ਦੇ ਨਾਗਰਿਕ ਅਨੁਸ਼ਾਸਿਤ ਹੋਣ। ਘਰ ਵਿੱਚ ਮਾਤਾ-ਪਿਤਾ ਵੱਲੋਂ ਬੱਚੇ ਨੂੰ ਬਚਪਨ ਤੋਂ ਹੀ ਪਿਆਰ ਅਤੇ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਤਾਂ ਜੋ ਉਸ ਘਰ ਦੀ ਮਾਣ-ਮਰਿਆਦਾ ਦੀ ਪਾਲਣਾ ਕਰ ਸਕਣ। ਇਸੇ ਤਰ੍ਹਾਂ ਅਧਿਆਪਕ ਦਾ ਫ਼ਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਅਨੁਸ਼ਾਸਨ ਦੀ ਸਿੱਖਿਆ ਦੇਣ ਤਾਂ ਜੋ ਉਹ ਚੰਗੇ ਨਾਗਰਿਕ ਬਣ ਸਕਣ। ਮਾਪੇ ਜਾਂ ਅਧਿਆਪਕ ਵੱਲੋਂ ਬੱਚਿਆਂ ਉੱਪਰ ਅਨੁਸ਼ਾਸਨ ਠੋਸਿਆ ਨਾ ਜਾਵੇ।

ਮਾਪੇ ਜਾਂ ਅਧਿਆਪਕ ਆਪ ਰੋਲ ਮਾਡਲ ਬਣ ਕੇ ਬੱਚਿਆਂ ਲਈ ਪ੍ਰੇਰਨਾਸ੍ਰੋਤ ਬਣਨ ਤਾਂ ਜੋ ਬੱਚਿਆਂ ਅੰਦਰ ਸਵੈ-ਅਨੁਸ਼ਾਸਨ ਦੀ ਭਾਵਨਾ ਪੈਦਾ ਹੋ ਜਾਵੇ ਭਾਵ ਅਨੁਸ਼ਾਸਨ ਵਿਅਕਤੀਤਵ ਦਾ ਅਟੁੱਟ ਅੰਗ ਬਣ ਜਾਵੇ। ਅਨੁਸ਼ਾਸਨਹੀਣਤਾ ਬਰਬਾਦੀ ਦੀ ਨਿਸ਼ਾਨੀ ਹੈ। ਸਾਨੂੰ ਸਾਰਿਆਂ ਨੂੰ ਅਨੁਸ਼ਾਸਨ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਾਨੂੰ ਸਨਮਾਨਜਨਕ ਜ਼ਿੰਦਗੀ ਦਿੰਦਾ ਹੈ।

ਵਿਦਿਆਰਥੀਆਂ ਦਾ ਭਲਾ ਚਾਹੁਣ ਵਾਲੇ ਵਿਚਾਰਵਾਨ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਤੇ ਬੈਚੇਨੀ ਦਾ ਤਟ-ਫਟ ਇਲਾਜ ਹੋਣਾ ਚਾਹੀਦਾ ਹੈ ਅੱਜ ਦੇ ਵਿਦਿਆਰਥੀ ਕੱਲ੍ਹ ਦੇ ਆਗੂ ਹਨ ਇਹ ਦੇਸ਼ ਦੇ ਨਿਰਮਾਤਾ ਹਨ ਇਨ੍ਹਾਂ ਵਿਚ ਜੇ ਅਨੁਸ਼ਾਸਨ ਦੀ ਘਾਟ ਰਹੀ, ਤਾਂ ਇਹ ਦੇਸ਼-ਭਲਾਈ ਲਈ ਕੁਝ ਨਹੀਂ ਕਰ ਸਕਣਗੇ ਸਾਡਾ ਲੋਕ ਰਾਜ, ਭਵਿੱਖ ਸਾਡੇ ਨੌਜਵਾਨਾਂ ’ਤੇ ਨਿਰਭਰ ਹੈ ਜੇ ਉਹ ਜ਼ਿੰਮੇਵਾਰ ਨਾਗਰਿਕ ਸਾਬਤ ਹੁੰਦੇ ਹਨ, ਤਾਂ ਉਹ ਮੁਲਕ ਦੀ ਖੁਸ਼ਹਾਲੀ ਉਸਾਰੀ ਲਈ ਭਰਪੂਰ ਰੂਪ ਵਿਚ ਸਹਾਈ ਹੋ ਸਕਣਗੇ।

ਝਲੂਰ, ਬਰਨਾਲਾ ।

ਮੋ. 99889-33161

ਗਗਨਦੀਪ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.