Advice - Sach Kahoon Punjabi
ਮੁੱਖ ਮੰਤਰੀ ਨੂੰ ਬਾਜਵਾ ਦੀ ਅਨੋਖੀ ਸਲਾਹ ਸਿੱਧੂ ਸਣੇ ਦੋ ਹੋਰ ਬਣਾਏ ਜਾਣ ਉਪ ਮੁੱਖ ਮੰਤਰੀ
ਸਿੱਧੂ ਸਣੇ ਦੋ ਹੋਰ ਬਣਾਏ ਜਾਣ ਉਪ ਮੁੱਖ ਮੰਤਰੀ
ਮਾਝਾ ਮਾਲਵਾ ਤੇ ਦੁਆਬਾ ਦੀ ਵੰਡ ਅਨੁਸਾਰ ਤਿੰਨ ਉਪ ਮੁੱਖ ਮੰਤਰੀ ਲਾਉਣ ਲਈ ਕਿਹਾ
ਸੱਚ ਕਹੂੰ ਨਿਊਜ਼/ਚਡੀਗੜ੍ਹ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਤਿੰਨ ਉਪ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਹੈ ਨਵਜੋਤ ਸਿੱਧੂ ਦੇ ਡਿਪਟੀ ਮੁੱਖ ਮੰਤਰੀ ਬਨਣ ਦੀਆਂ ਚਰਚਾਵਾਂ ‘ਤੇ ਬਾਜਵਾ ਨੇ ਆਖਿਆ ਕਿ ਜੇਕਰ ਸਿੱਧੂ ਉਪ ਮੁੱਖ ਮੰਤਰੀ ਬਣਦੇ ਹਨ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ, ਸਿੱਧੂ ਦੇ ਨਾਲ ਹੀ ਦੋ ਉਪ ਮੁੱਖ ਮੰਤਰੀ ( Chief Minister)ਹੋਰ ਬਣਾਉਣੇ ਚਾਹੀਦੇ ਹਨ  ਉਨ੍ਹਾਂ ਕਿਹਾ ਕਿ ਇਹ ਦੋ ਉਪ ਮੁੱਖ ਮੰਤਰੀ ਹਿੰਦੂ ਅਤੇ ਦਲਿਤ ਭਾਈਚਾਰੇ ‘ਚੋਂ ਬਣਾਉਣੇ ਚਾਹੀਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਤਿੰਨ ਹਿੱਸਿਆਂ ਮਾਝਾ, ਮਾਲਵਾ ਤੇ ਦੋਆਬਾ ‘ਚ ਵੰਡਿਆ ਹੋਇਆ ਹੈ।
ਲਿਹਾਜ਼ਾ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਤਿੰਨ ਡਿਪਟੀ ਸੀਐੱਮ ਬਣਾਉਣੇ ਚਾਹੀਦੇ ਹਨ, ਇਸ ਨਾਲ ਜਨਤਾ ਵਿਚ ਵੀ ਚੰਗਾ ਸੁਨੇਹਾ ਜਾਵੇਗਾ ਇਸ ਦੇ ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਨੂੰ ਪੰਜਾਬ ਕੈਬਨਿਟ ਵਿਚ ਬਦਲਾਅ ਕਰਨ ਦਾ ਵੀ ਸੁਝਾਅ ਦਿੱਤਾ ਹੈ  ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਤਿੰਨ ਸਾਲ ਦੇ ਵਕਫੇ ਦੌਰਾਨ ਕੈਬਨਿਟ ਨੂੰ ਬਦਲਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਦਾ ਇੰਟੈਲੀਜੈਂਸ ਵਿੰਗ ਪੰਜਾਬ ਦੇ ਪਿੰਡਾਂ ਵਿਚ ਜਾ ਕੇ ਕਾਂਗਰਸੀ ਮੰਤਰੀਆਂ ਬਾਰੇ ਫੀਡਬੈਕ ਹਾਸਲ ਕਰਦਾ ਹੈ ਤਾਂ ਇਸ ਨਾਲ ਮੁੱਖ ਮੰਤਰੀ ਨੂੰ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਬਾਖੂਬੀ ਪਤਾ ਲੱਗ ਜਾਵੇਗਾ( Chief Minister)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋ ਦਿਨ ਪਹਿਲਾਂ ਮੂਡੀਜ਼ ਨੇ ਕਿਹਾ ਕਿ ਭਾਰਤ 100 ‘ਚੋਂ 6 ਰੁਪਏ ਵੀ ਮੁਸ਼ਕਲ ਨਾਲ ਕਮਾਉਣ ਦੀ ਹਾਲਤ ਵਿਚ ਹੈ ਅਰਥਸ਼ਾਸਤਰੀ ਇਸ ਨੂੰ ਸਾਲਾਨਾ ਵਿਕਾਸ ਦਰ 6 ਪ੍ਰਤੀਸ਼ਤ ਕਹਿ ਸਕਦੇ ਹਨ ਇਹ ਹਾਲਤ ਉਦੋਂ ਹੈ ਜਦੋਂ ਭਾਰਤੀਆਂ ਨੂੰ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦੇ ਰਹੀਆਂ ਹਨ ਪਿਛਲੇ 45 ਸਾਲਾਂ ਵਿਚ ਇੰਨੀ ਬੇਰੁਜ਼ਗਾਰੀ ਨਹੀਂ ਰਹੀ ਜਿੰਨੀ ਹੁਣ ਹੋ ਰਹੀ ਹੈ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਰਵੀਸ਼ੰਕਰ ਅੰਕੜੇ ਪੇਸ਼ ਕਰ ਰਹੇ ਹਨ ਕਿ ਜਦੋਂ ਫ਼ਿਲਮਾਂ ਤਿੰਨ ਦਿਨ ਵਿਚ 120 ਕਰੋੜ ਰੁਪਏ ਦਾ ਕਾਰੋਬਾਰ ਕਰ ਲੈਣ ਉਦੋਂ ਅਰਥਵਿਵਸਥਾ ਕਮਜ਼ੋਰ ਕਿਵੇਂ? ਜਦੋਂਕਿ ਸਭ ਜਾਣਦੇ ਹਨ ਕਿ ਫ਼ਿਲਮ ਉੁਹੀ ਦੇਖਦਾ ਹੈ ਜੋ ਵਿਹਲਾ ਹੋਵੇ, ਜਿਸ ਦਾ ਸਮਾਂ ਨਾ ਬੀਤ ਰਿਹਾ ਹੋਵੇ ਉਹ ਫ਼ਿਲਮ ਦੇਖਦਾ ਹੈ, ਆਪਣਾ ਕੰਮ ਛੱਡ ਕੇ ਕੋਈ ਫ਼ਿਲਮ ਨਹੀਂ ਦੇਖਦਾ, ਸਪੱਸ਼ਟ ਹੈ ਲੋਕ ਵਿਹਲੇ ਬੈਠੇ ਹਨ ਆਟੋਮੋਬਾਇਲ ਇੰਡਸਟ੍ਰੀ ਕਹਿ ਰਹੀ ਹੈ ਉਸਦੀਆਂ ਕਾਰਾਂ ਨਹੀਂ ਵਿਕ ਰਹੀਆਂ ਉਹ ਉਤਪਾਦਨ ਬੰਦ ਅਤੇ ਛਾਂਟੀ ਕਰ ਰਹੀਆਂ ਹਨ ਵਿੱਤ ਮੰਤਰੀ ਆਰਬੀਆਈ ਤੋਂ ਪੈਸਾ ਮੰਗ-ਮੰਗ ਦੇ ਕੇਸ਼ ਚਲਾਉਣ ਦਾ ਜੁਗਾੜ ਕਰ ਰਹੇ ਹਨ ਸ਼ਾਇਦ ਸਰਕਾਰ ਨੂੰ ਸਮਝ ਵੀ ਆ ਰਿਹਾ ਹੈ ਕਿ ਉਹ ਦੇਸ਼ ਦਾ ਭੱਠਾ ਬਿਠਾ ਰਹੀ ਹੈ ਪਰ ਸੁੱਝ ਕੁਝ ਨਹੀਂ ਰਿਹਾ ਕੁਝ ਸੁੱਝੇ ਨਾ, ਇਹ ਵੀ ਨਹੀਂ ਹੁੰਦਾ ਇਸਦਾ ਮਤਲਬ ਹੈ।
ਸਰਕਾਰ ਨੇ  ਕਿਤੇ ਗਲਤ ਕੰਮਾਂ ਵਿਚ ਧਿਆਨ ਲਾ ਰੱਖਿਆ ਹੈ ਉਹ ਗਲਤ ਕੰਮ ਕੀ ਹਨ, ਇਸ ਨੂੰ ਜਾਣਨਾ ਹੋਵੇ ਤਾਂ ਸਰਕਾਰ ਅਤੇ ਦੇਸ਼ ਨੂੰ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੀ ਗੱਲ ‘ਤੇ ਗੌਰ ਕਰਨੀ ਹੋਵੇਗੀ ਜੋ ਕਹਿ ਰਹੇ ਹਨ ਕਿ ਬਹੁਗਿਣਤੀਵਾਦ ਅਤੇ ਤਾਨਾਸ਼ਾਹੀ ਦੀ ਭਲਾ ਦੇਸ਼ ਨੂੰ ਕੀ ਲੋੜ? ਇੱਥੇ ਇੱਕ ਸਵਾਲ ਹੋਰ ਵੀ ਹੈ ਕਿ ਸਰਕਾਰ ਨੂੰ ਬੇਲੋੜੀ ਹੈਂਕੜ ਪਤਾ ਨਹੀਂ ਕਿਉਂ ਹੈ? ਆਪਣੇ ਹੀ ਦੇਸ਼ ਦੇ ਲੋਕਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਜਦੋਂਕਿ ਗੱਲ ਕਹਿਣ ਵਾਲੇ ਲੋਕ ਰਾਜਨੀਤਿਕ ਵੀ ਨਹੀਂ ਹਨ ਪਹਿਲੇ ਜ਼ਮਾਨੇ ਵਿਚ ਪਿੰਡਾਂ ਵਿਚ ਲੋਕਾਂ ਨੇ ਨਵੇਂ ਕੰਮ-ਧੰਦੇ ਦਾ ਮਸ਼ਵਰਾ ਕਰਨਾ ਹੁੰਦਾ ਸੀ ਤਾਂ ਉਹ ਆਪਣੇ ਸ਼ਾਹੂਕਾਰ ਜਾਂ ਉਸਦੇ ਮੁਨਸ਼ੀ ਨਾਲ ਸਲਾਹ ਜ਼ਰੂਰ ਕਰਦੇ ਸਨ, ਉਦੋਂ ਦੇ ਸ਼ਾਹੂਕਾਰ ਜਾਂ ਮੁਨਸ਼ੀ ਆਪਣਾ ਸੂਦਖੋਰੀ ਦਾ ਚਰਿੱਤਰ ਦਰਕਿਨਾਰ ਕਰਕੇ ਲੋੜਵੰਦ ਨੂੰ ਸਹੀ ਸਲਾਹ ਵੀ ਦਿੰਦੇ ਸਨ ਪਿੰਡ ਦੇ ਲੋਕ ਵੀ ਜਾਣਦੇ ਸਨ ਕਿ ਉਨ੍ਹਾਂ ਦਾ ਸ਼ਾਹੂਕਾਰ ਜਾਂ ਮੁਨਸ਼ੀ ਕਿੰਨਾ ਵੀ ਖੁਦਗਰਜ਼ ਕਿਉਂ ਨਾ ਹੋਵੇ, ਸਲਾਹ ਕਦੇ ਗਲਤ ਨਹੀਂ ਦੇਂਦਾ ਇੱਥੇ ਤਾਂ ਸਲਾਹ ਦੇਣ ਵਾਲੇ ਵੀ ਖੁਦਗਰਜ਼ ਨਹੀਂ ਹਨ, ਫਿਰ ਵੀ ਸਰਕਾਰ ਵਿਚ ਪਤਾ ਨਹੀਂ ਕਿਉਂ ਇੱਕ ਆਕੜ ਹੈ, ਜੋ ਕਿ ਸਲਾਹ ਸੁਣਨਾ ਵੀ ਨਹੀਂ ਚਾਹ ਰਹੀ ਸਮਾਂ ਆ ਗਿਆ ਹੈ ਕਿ ਦੇਸ਼ਵਾਸੀ ਇੱਕ ਆਰਥਿਕ ਸੰਘਰਸ਼ ਕਮੇਟੀ ਦਾ ਗਠਨ ਕਰਨ ਜੋ ਪੂਰੀ ਤਰ੍ਹਾਂ ਗੈਰ-ਰਾਜਨੀਤਕ ਹੋਵੇ ਅਤੇ ਆਰਥਿਕ ਸੁਧਾਰਾਂ ਲਈ ਸਰਕਾਰ ਦੀ ਆਕੜ ਕੱਢੇ ਤਾਂ ਕਿ ਮਹਿੰਗਾਈ, ਬੇਰੁਜ਼ਗਾਰੀ ਦਾ ਕੋਈ ਹੱਲ ਨਿੱਕਲ ਸਕੇ ਇਹ ਕਮੇਟੀ ਹੱਲ ਕੱਢੇ ਕਿ ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੂੰ ਦੇਸ਼ ਹੀ ਚਲਾਏਗਾ ਅਤੇ ਇਨ੍ਹਾਂ ਨੂੰ ਕਿਸੇ ਸੇਠ ਨੂੰ ਠੇਕੇ ‘ਤੇ ਦੇਣ ਦੀ ਜ਼ਰੂਰਤ ਨਹੀਂ ਨਾ ਹੀ ਕਿਸੇ ਕਾਮੇ ਨੂੰ ਘਰ ਭੇਜਣ ਦੀ ਹੀ ਜ਼ਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੀ ਸੀਬੀਆਈ ਤੋਂ ਲਈ ਜਾ ਸਕਦੀ ਐ ਜਾਂਚ ਵਾਪਸ, ਏਜੀ ਤੋਂ ਮੰਗੀ ਸਰਕਾਰ ਨੇ ਸਲਾਹ
ਐਡਵੋਕੇਟ ਜਨਰਲ ਦਾ ਦਫ਼ਤਰ ਦੇਵੇਗਾ ਅਗਲੇ 24 ਘੰਟਿਆਂ ‘ਚ ਜੁਆਬ | CBI Investigation
ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਜਾਣ ਲਈ ਵੀ ਤਿਆਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਬਰਗਾੜੀ ਤੇ ਬਹਿਬਲ ਕਲਾਂ ਸਣੇ ਕੋਟਕਪੂਰਾ ਮਾਮਲੇ ਵਿੱਚ ਸੀਬੀਆਈ ਨੂੰ ਸੌਂਪੀ ਗਈ ਜਾਂਚ ਵਾਪਸ ਲਈ ਜਾ ਸਕਦੀ ਹੈ ਜਾਂ ਨਹੀਂ ਅਤੇ ਇਸ ਮਾਮਲੇ ਵਿੱਚ ਨਿਯਮਾਂ ਸਣੇ ਸੁਪਰੀਮ ਕੋਰਟ ਦੇ ਆਦੇਸ਼ ਕੀ ਕਹਿੰਦੇ ਹਨ, ਸਬੰਧੀ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਸਲਾਹ ਮੰਗ ਲਈ ਹੈ। ਇਸ ਲਈ ਹੁਣ ਅਗਲੀ ਕਾਰਵਾਈ ਐਡਵੋਕੇਟ ਜਰਨਲ ਦੀ ਸਲਾਹ ਤੋਂ ਬਾਅਦ ਹੀ ਕੀਤੀ ਜਾਵੇਗੀ। ਇਥੇ ਹੀ ਕਈ ਕਾਂਗਰਸੀ ਵਿਧਾਇਕ ਇਸ ਗੱਲ ਸਬੰਧੀ ਵੀ ਨਰਾਜ਼ ਹਨ ਕਿ ਜਦੋਂ ਅਤੁਲ ਨੰਦਾ ਵਿਧਾਨ ਸਭਾ ਵਿੱਚ ਮੌਜੂਦ ਸਨ ਤਾਂ ਮੌਕੇ ‘ਤੇ ਉਨ੍ਹਾਂ ਨੇ ਸਲਾਹ ਕਿਉਂ ਨਹੀਂ ਦਿੱਤੀ ਕਿ ਸਰਕਾਰ ਇਸ ਤਰ੍ਹਾਂ ਸੀਬੀਆਈ ਤੋਂ ਜਾਂਚ ਵਾਪਸ ਲੈ ਵੀ ਸਕਦੀ ਹੈ ਜਾਂ ਫਿਰ ਨਹੀਂ। (CBI Investigation)
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੱਤਾ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸਹਿਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਸੀ, ਜਿਸ ਤਹਿਤ ਸੀਬੀਆਈ ਨੂੰ ਹੁਣ ਤੱਕ ਬੇਅਦਬੀ ਅਤੇ ਗੋਲੀ ਚਲਾਉਣ ਦੇ ਮਾਮਲੇ ‘ਚ ਜਾਂਚ ਵਾਪਸ ਲਈ ਜਾਣ ਦੀ ਮੰਗ ਕੀਤੀ ਗਈ ਸੀ। ਇਸ ਪ੍ਰਸਤਾਵ ਨੂੰ ਪਾਸ ਕਰਨ ਸਮੇਂ ਕਾਂਗਰਸ ਜਾਂ ਫਿਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਕਿ ਕਾਨੂੰਨੀ ਰੂਪ ਵਿੱਚ ਇਸ ਤਰ੍ਹਾਂ ਸੀਬੀਆਈ ਤੋਂ ਜਾਂਚ ਵਾਪਸ ਲਈ ਵੀ ਜਾ ਸਕਦੀ ਹੈ ਜਾਂ ਫਿਰ ਨਹੀਂ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਕਈ ਆਦੇਸ਼ ਬਾਹਰ ਆਉਣ ਦੇ ਨਾਲ ਹੀ ਕਈ ਸੀਨੀਅਰ ਵਕੀਲਾਂ ਵਲੋਂ ਦਿੱਤੇ ਬਿਆਨਾਂ ਤੋਂ ਬਾਅਦ ਪੰਜਾਬ ਸਰਕਾਰ ਕਾਫ਼ੀ ਜ਼ਿਆਦਾ ਚਿੰਤਤ ਨਜ਼ਰ ਆ ਰਹੀ ਹੈ, ਕਿਉਂਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਸੀਬੀਆਈ ਨੂੰ ਦਿੱਤੀ ਗਈ ਜਾਂਚ ਵਾਪਸ ਨਹੀਂ ਲਈ ਜਾ ਸਕਦੀ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਈ ਸੀਨੀਅਰ ਵਕੀਲਾਂ ਵੱਲੋਂ ਅੱਗੇ ਆ ਕੇ ਬਿਆਨ ਵੀ ਦਿੱਤੇ ਗਏ ਹਨ ਕਿ ਸਰਕਾਰ ਦੀ ਇਸ ਕੋਸ਼ਿਸ਼ ਨੂੰ ਬੂਰ ਪੈਣ ਵਾਲਾ ਨਹੀਂ ਹੈ।
ਇਸ ਮਾਮਲੇ ਵਿੱਚ ਕਈ ਅਖ਼ਬਾਰਾਂ ਵਿੱਚ ਰਿਪੋਰਟਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਤੋਂ ਕਾਨੂੰਨੀ ਸਲਾਹ ਮੰਗੀ ਹੈ, ਜਿਸ ਵਿੱਚ ਪੁੱਛਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੀਬੀਆਈ ਤੋਂ ਮਾਮਲਾ ਵਾਪਸ ਲਿਆ ਵੀ ਜਾ ਸਕਦਾ ਹੈ ਜਾਂ ਫਿਰ ਨਹੀਂ। ਹੁਣ ਇਸ ਮਾਮਲੇ ਵਿੱਚ ਅਤੁਲ ਨੰਦਾ ਦੀ ਸਲਾਹ ਆਉਣ ਤੋਂ ਬਾਅਦ ਹੀ ਪੰਜਾਬ ਸਰਕਾਰ ਅਗਲੇਰੀ ਕਾਰਵਾਈ ਕਰੇਗੀ ਪਰ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇਕਰ ਕਾਨੂੰਨ ਜਾਂ ਫਿਰ ਸੁਪਰੀਮ ਕੋਰਟ ਦੇ ਆਦੇਸ਼ ਅੜਿੱਕੇ ਆਏ ਤਾਂ ਉਹ ਸੁਪਰੀਮ ਕੋਰਟ ਵਿੱਚ ਜਾਣ ਲਈ ਵੀ ਤਿਆਰ ਹਨ। (CBI Investigation)
ਕਦੇ ਕਦਾਰ ਅਫ਼ੀਮ ਖਾਣਾ ਮਜ਼ਬੂਰੀ, ਦਿਲ ਦੀ ਬਿਮਾਰੀ ਕਾਰਨ ਡਾਕਟਰ ਨੇ ਦਿੱਤੀ ਹੈ ਸਲਾਹ
ਕੁਝ ਮੰਤਰੀਆਂ ਨੇ ਕੀਤਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ | Afeem
ਕਈ ਤਰ੍ਹਾਂ ਦੀ ਬਿਮਾਰੀਆਂ ਕਾਰਨ ਖਾਂਦੇ ਹਨ ਦਵਾਈ | Afeem
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਡੋਪ ਟੈਸਟ ਲਾਜ਼ਮੀ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਦੇ ਕੁਝ ਮੰਤਰੀਆਂ ਨੇ ਖ਼ੁਦ ਦਾ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੁਦ ਮੁਖ਼ਤਿਆਰ ਹੋ ਕੇ ਡੋਪ ਟੈਸਟ ਨਹੀਂ ਕਰਵਾਉਣਗੇ, ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਈ ਆਦੇਸ਼ ਆਇਆ ਤਾਂ ਵਿਚਾਰ ਕਰ ਸਕਦੇ ਹਨ, ਇੱਥੇ ਹੀ ਇੱਕ ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਬਿਮਾਰੀ ਕਾਰਨ ਦਵਾਈ ਖਾਂਦੇ ਹਨ, ਜਿਸ ਕਾਰਨ ਉਹ ਡੋਪ ਟੈਸਟ ਨਹੀਂ ਕਰਵਾ ਸਕਦੇ ਕਿਉਂਕਿ ਡੋਪ ਟੈਸਟ ਦਵਾਈ ਜਾਂ ਫਿਰ ਨਸ਼ੇ ਵਿੱਚ ਕੋਈ ਫਰਕ ਨਹੀਂ ਲੱਭ ਸਕਦਾ।
ਇੱਥੇ ਹੀ ਇੱਕ ਮੰਤਰੀ ਨੇ ਕਿਹਾ ਕਿ ਉਹ ਦਿਲ ਦੇ ਮਰੀਜ਼ ਹਨ ਅਤੇ ਡਾਕਟਰ ਵੱਲੋਂ ਉਨ੍ਹਾਂ ਨੂੰ ਮਹੀਨੇ ਵਿੱਚ ਕਦੇ ਕਦਾਰ ਅਫ਼ੀਮ ਖਾਣ ਦੀ ਸਲਾਹ ਦਿੱਤੀ ਹੋਈ ਹੈ, ਇਸ ਲਈ ਜੇਕਰ ਡੋਪ ਕਰਵਾਇਆ ਤਾਂ ਰਿਪੋਰਟ ਵਿੱਚ ਪਿਛਲੇ 6 ਮਹੀਨੇ ਪਹਿਲਾਂ ਵੀ ਖਾਂਦੀ ਹੋਈ ਅਫ਼ੀਮ ਆ ਜਾਏਗੀ, ਜਿਸ ਨੂੰ ਨਸ਼ਾ ਜਾਂ ਫਿਰ ਨਸ਼ੇੜੀ ਨਹੀਂ ਕਿਹਾ ਜਾ ਸਕਦਾ।  ਕੈਬਨਿਟ ਮੰਤਰੀਆਂ ਵੱਲੋਂ ਇਨਕਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਸਕਦੀ ਹੈ, ਕਿਉਂਕਿ ਸਰਕਾਰੀ ਕਰਮਚਾਰੀਆਂ ਨੇ ਸਾਫ਼ ਤੌਰ ‘ਤੇ ਕਹਿ ਦਿੱਤਾ ਹੈ ਕਿ ਜੇਕਰ ਕੈਬਨਿਟ ਮੰਤਰੀ ਅਤੇ ਵਿਧਾਇਕ ਡੋਪ ਟੈਸਟ ਨਹੀਂ ਕਰਵਾਉਂਦੇ ਤਾਂ ਉਹ ਵੀ ਨਹੀਂ ਕਰਵਾਉਣਗੇ, ਕਿਉਂਕਿ ਜਿਹੜੇ ਖਜਾਨੇ ਵਿੱਚੋਂ ਅਧਿਕਾਰੀ ਅਤੇ ਕਰਮਚਾਰੀ ਤਨਖ਼ਾਹ ਲੈਂਦੇ ਹਨ, ਉਸੇ ਸਰਕਾਰੀ ਖਜਾਨੇ ਵਿੱਚੋਂ ਮੰਤਰੀ ਅਤੇ ਵਿਧਾਇਕ ਵੀ ਤਨਖ਼ਾਹ ਲੈ ਰਹੇ ਹਨ।
ਕਈ ਮੰਤਰੀਆਂ ਨੇ ਕਿਹਾ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ ਦਾ ਕਰਨਗੇ ਇੰਤਜ਼ਾਰ | Afeem
ਇਸ ਲਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ। ਡੋਪ ਟੈਸਟ ਨੂੰ ਲੈ ਕੇ ਕੁਝ ਮੰਤਰੀ ਤਾਂ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਰਹੇ ਹਨ, ਕਿਉਂਕਿ ਇਹ ਸਿਆਸੀ ਮੁੱਦਾ ਬਣ ਚੁੱਕਾ ਹੈ ਅਤੇ ਇਸ ਮੁੱਦੇ ਵਿੱਚ ਬਿਆਨ ਦੇ ਕੇ ਕੋਈ ਵੀ ਮੰਤਰੀ ਮੁਫ਼ਤ ਦਾ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦਾ ਹੈ। ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਅਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਨ੍ਹਾਂ ਨੂੰ ਕੋਈ ਆਦੇਸ਼ ਨਹੀਂ ਆਇਆ ਹੈ, ਇਸ ਲਈ ਜਦੋਂ ਆਦੇਸ਼ ਆਏਗਾ, ਉਸ ਸਮੇਂ ਦੇਖ ਲੈਣਗੇ, ਇੱਥੇ ਹੀ ਉਨ੍ਹਾਂ ਕਿਹਾ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਡੋਪ ਟੈਸਟ ਲਈ ਪਹਿਲ ਕਰਨ ਦੀ ਥਾਂ ‘ਤੇ ਅਮਰਿੰਦਰ ਸਿੰਘ ਦੇ ਆਦੇਸ਼ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਬਾਜਵਾ ਦਾ ਨਹੀਂ ਹੋਇਆ ਡੋਪ ਟੈਸਟ | Afeem
ਪੰਜਾਬ ਵਿੱਚ ਸਭ ਤੋਂ ਪਹਿਲਾਂ ਆਪਣਾ ਡੋਪ ਟੈਸਟ ਕਰਵਾਉਣਾ ਦਾ ਐਲਾਨ ਕਰਨ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਮੋਹਾਲੀ ਵਿਖੇ ਡੋਪ ਟੈਸਟ ਨਹੀਂ ਹੋ ਸਕਿਆ ਡੋਪ ਟੈਸਟ ਕਰਵਾਉਣ ਲਈ ਤ੍ਰਿਪਤ ਰਾਜਿੰਦਰ ਬਾਜਵਾ ਮੋਹਾਲੀ ਦੇ ਸਿਵਲ ਹਸਪਤਾਲ ਵਿਖੇ ਪੁੱਜ ਤਾਂ ਗਏ ਸਨ ਪਰ ਉਨ੍ਹਾਂ ਵੱਲੋਂ ਸਿਰ ਦੇ ਦਰਦ ਲਈ ਖਾਈ ਜਾ ਰਹੀ ਇੱਕ ਦਵਾਈ ਕਾਰਨ ਉਨ੍ਹਾਂ ਦਾ ਡੋਪ ਟੈਸਟ ਨਹੀਂ ਲਿਆ ਗਿਆ। ਡਾਕਟਰਾਂ ਨੇ ਕੈਬਨਿਟ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਉਹ 72 ਘੰਟੇ ਲਈ ਦਵਾਈ ਨੂੰ ਛੱਡਣ ਤੋਂ ਬਾਅਦ ਹੀ ਡੋਪ ਟੈਸਟ ਕਰਵਾਉਣ ਨਹੀਂ ਤਾਂ ਉਨ੍ਹਾਂ ਦਾ ਡੋਪ ਟੈਸਟ ਵਿੱਚ ਦਵਾਈ ਕਾਰਨ ਉਮੀਦ ਤੋਂ ਉਲਟ ਆ ਸਕਦਾ ਹੈ। ਇੱਥੇ ਹੀ ਮੌਕੇ ਦਾ ਫਾਇਦਾ ਚੁੱਕਦੇ ਹੋਏ ਮੋਹਾਲੀ ਵਿਖੇ ਆਪ ਵਿਧਾਇਕ ਅਮਨ ਅਰੋੜਾ ਨੇ ਪੁੱਜਦੇ ਹੋਏ ਆਪਣਾ ਡੋਪ ਟੈਸਟ ਕਰਵਾ ਲਿਆ ਹੈ।
SYL ਮਾਮਲਾ: ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਨੂੰ ਸਲਾਹ ਲਈ ਦਿੱਤਾ ਸਮਾਂ
ਮਾਮਲੇ ਦੀ ਅਗਲੀ ਸੁਣਵਾਈ 7 ਸਤੰਬਰ ਨੂੰ
ਨਵੀਂ ਦਿੱਲੀ: SYL ਦੇ ਮੁੱਦੇ ਉਤੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਦੋਵਾਂ ਸੂਬਿਆਂ ਵਿਚਕਾਰ ਸਲਾਹ ਕਰਵਾਉਣ ਨੂੰ ਲੈ ਕੇ ਕੇਂਦਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਸਰਕਾਰ ਯਕੀਨੀ ਬਣਾਉਣ ਕਿ ਕੇਸ ਚਲਣ ਤੱਕ ਦੋਵੇਂ ਸੂਬੇ ਕੋਈ ਧਰਨਾ-ਪ੍ਰਦਰਸ਼ਨ ਨਹੀਂ ਕਰਨਗੇ। ਇਸ ਮਾਮਲੇ ਵਿਚ ਪੰਜਾਬ ਨੇ ਥੋੜ੍ਹਾ ਸਮਾਂ ਮੰਗਿਆ ਹੈ। ਆਉਣ ਵਾਲੀ 7 ਸਤੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਇਸ ਸੁਣਵਾਈ ਵਿਚ ਸੁਪਰੀਮ ਕੋਰਟ ਨੇ ਪੰਜਾਬ ਨੂੰ ਨਹਿਰ ਬਣਾਉਣ ਦੀ ਸਲਾਹ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇਕਰ ਹਰਿਆਣਾ ਨਹਿਰ ਬਣਾ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ, ਬਾਕੀ ਰਹੀ ਗੱਲ ਪਾਣੀ ਦੀ ਤਾਂ ਪਾਣੀ ਬਾਅਦ ਵਿਚ ਦੇਖਿਆ ਜਾਵੇਗਾ ਪਹਿਲਾਂ ਨਹਿਰ ਬਣਾਓ।
ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਐਸ. ਜੀ. ਰਣਜੀਤ ਕੁਮਾਰ ਨੇ ਅਦਾਲਤ ਵਿਚ ਕਿਹਾ ਕਿ ਦੋਵੇਂ ਸੂਬਿਆਂ ਵਿਚ ਆਪਸੀ ਸਲਾਹ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਹੁਣ ਇਸ ਮਾਮਲੇ ਦੀ ਸੁਣਵਾਈ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਕਰ ਰਹੀ ਹੈ। ਐਸ.ਵਾਈ.ਐਲ. ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਦਾ ਹਿੱਸਾ ਰਹੇ ਜਸਟਿਸ ਪੀ.ਸੀ. ਘੋਸ਼ ਮਈ ਵਿਚ ਸੇਵਾ ਮੁਕਤ ਹੋਏ ਸਨ।