Best - Sach Kahoon Punjabi
21 ਸਾਲ ਉਮਰ ਵਰਗ ‘ਚ ਰਹੇ ਤੀਜੇ ਸਥਾਨ ‘ਤੇ
ਬਠਿੰਡਾ, (ਸੁਖਜੀਤ ਮਾਨ) ਗੁਹਾਟੀ ‘ਚ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ‘ਚ ਜੂਡੋ ਖਿਡਾਰੀਆਂ ਨੇ ਬਿਹਤਰੀਨ ਪ੍ਰਦਸ਼ਨ ਕੀਤਾ ਹੈ ਖਿਡਾਰੀਆਂ ਦਾ ਤਰਕ ਹੈ ਕਿ ਸਹੂਲਤਾਂ ਦੀ ਘਾਟ ਦੇ ਬਾਵਜੂਦ ਉਨ੍ਹਾਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਨੇ ਜੇ ਸਹੂਲਤਾਂ ਬਿਹਤਰ ਮਿਲ ਜਾਣ ਤਾਂ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਹਨ ਇਨ੍ਹਾ ਖੇਡਾਂ ‘ਚ 21 ਸਾਲ ਉਮਰ ਵਰਗ ਦੇ ਪੰਜਾਬ ਦੇ ਜੂਡੋ ਖਿਡਾਰੀ ਓਵਰਆਲ ਤੀਜੇ ਸਥਾਨ ‘ਤੇ ਰਹੇ ਹਨ ਵੇਰਵਿਆਂ ਮੁਤਾਬਿਕ ਪੰਜਾਬ ਇਨ੍ਹਾਂ ਖੇਡਾਂ ਦੀ ਤਗ਼ਮਾ ਸੁਚੀ ‘ਚ 7 ਸੋਨੇ, 10 ਚਾਂਦੀ ਅਤੇ 15 ਕਾਂਸੀ ਦੇ ਤਗ਼ਮਿਆਂ ਨਾਲ 11ਵੇਂ ਸਥਾਨ ‘ਤੇ ਚੱਲ ਰਿਹਾ ਹੈ। ਜੂਡੋ ‘ਚੋ ਪੰਜਾਬ ਦੀ ਉਮਰ ਵਰਗ 21 ਸਾਲ ਦੀ ਟੀਮ ਲੜਕੇ/ਲੜਕੀਆਂ ਨੇ ਦੋ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਿਲ ਕਰਕੇ ਓਵਰਆਲ ਤੀਜ਼ਾ ਸਥਾਨ ਹਾਸਿਲ ਕੀਤਾ ਹੈ।
ਪੰਜਾਬ ਜੂਡੋ ਐਸੋਸੀÂੈਸ਼ਨ ਦੇ ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਉਮਰ ਵਰਗ 21 ਸਾਲ ਦੇ ਮੁਕਾਬਲਿਆਂ ‘ਚ ਸ਼ਿਵਾ ਕੁਮਾਰ ਪੁੱਤਰ ਨਰੈਣ ਕੁਮਾਰ ਵਾਸੀ ਪਟਿਆਲਾ ਨੇ 60 ਕਿੱਲੋ ਭਾਰ ਵਰਗ ‘ਚੋਂ ਸੋਨ ਤਗ਼ਮਾ,  ਗੁਰਦਾਸਪੁਰ ਦੇ ਜੋਬਨਦੀਪ ਸਿੰਘ ਨੇ 100 ਕਿੱਲੋ ਭਾਰ ਵਰਗ ‘ਚੋਂ ਸੋਨ ਤਗ਼ਮਾ, ਰਿਤਿਕ ਕੁਮਾਰ ਗੁਰਦਾਸਪੁਰ ਨੇ 100 ਕਿੱਲੋ ਤੋਂ ਵੱਧ ਭਾਰ ਵਰਗ ‘ਚੋਂ ਚਾਂਦੀ ਦਾ ਤਗ਼ਮਾ, ਹਰਸ਼ਦੀਪ ਸਿੰਘ ਮੋਹਾਲੀ ਨੇ 81 ਕਿੱਲੋ ਭਾਰ ਵਰਗ ‘ਚੋਂ ਕਾਂਸੀ ਦਾ ਤਗ਼ਮਾ, ਮਨਪ੍ਰੀਤ ਕੌਰ ਮੋਹਾਲੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਖਿਡਾਰੀਆਂ ਨੇ ਇਹ ਤਗ਼ਮੇ ਕੋਚ ਰਵੀ ਕੁਮਾਰ, ਕਰਮਜੀਤ ਅੰਮ੍ਰਿਤਸਰ ਅਤੇ ਨਵਦੀਪ ਖਹਿਰਾ ਮੋਹਾਲੀ ਦੇ ਯਤਨਾਂ ਸਦਕਾ ਹਾਸਿਲ ਕੀਤੇ ਹਨ। ਦੇਵ ਸਿੰਘ ਧਾਲੀਵਾਲ ਸੈਕਟਰੀ ਜਨਰਲ ਪੰਜਾਬ ਜੂਡੋ ਐਸੋਸੀÂੈਸ਼ਨ ਨੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਤਸੱਲੀ ਪ੍ਰਗਟ ਕਰਦਿਆਂ ਆਸ ਪ੍ਰਗਟਾਈ ਕਿ ਫਰਵਰੀ ‘ਚ ਭੁਵਨੇਸ਼ਵਰ ਵਿਖੇ ਹੋਣ ਵਾਲੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ (ਜੂਡੋ) ‘ਚ ਬਿਹਤਰ ਪ੍ਰਦਰਸ਼ਨ ਕਰਨਗੇ।
ਗੁਰਦਾਸਪੁਰ ‘ਚ ਬਣਾਇਆ ਜਾਵੇ ਮੁੱਖ ਸੈਂਟਰ : ਧਾਲੀਵਾਲ
ਪੰਜਾਬ ਜੂਡੋ ਐਸੋਸੀÂੈਸ਼ਨ ਦੇ ਸੈਕਟਰੀ ਜਨਰਲ ਦੇਵ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਜੂਡੋ ਖਿਡਾਰੀ ਭਵਿੱਖ ‘ਚ ਹੋਰ ਵੀ ਬਿਤਹਰ ਨਤੀਜੇ ਦੇ ਸਕਦੇ ਹਨ ਪਰ ਉਨ੍ਹਾਂ ਦੇ ਅਭਿਆਸ਼ ਲਈ ਗੁਰਦਾਸਪੁਰ ‘ਚ ਮੁੱਖ ਸੈਂਟਰ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਜੋ ਮੋਹਾਲੀ ‘ਚ ਸੈਂਟਰ  ਖੋਲ੍ਹਿਆ ਗਿਆ ਹੈ ਉੱਥੇ ਪੰਜਾਬ ਦੇ ਜ਼ਿਆਦਾਤਰ ਖਿਡਾਰੀ ਜਾਣ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਆਖਿਆ ਕਿ ਇਸ ਮੰਗ ਸਬੰਧੀ ਉਨ੍ਹਾਂ ਖੇਡ ਵਿਭਾਗ ਨੂੰ ਵੀ ਲਿਖਤੀ ਤੌਰ ‘ਤੇ ਜਾਣੂੰ ਕਰਵਾਇਆ ਹੋਇਆ ਹੈ।
ਨੀਰਜ ਨੇ ਲਾਇਆ ਸੁਨਿਹਰੀ ਨਿਸ਼ਾਨਾ
ਖੇਲੋ ਇੰਡੀਆ ਮੁਕਾਬਲਿਆਂ ‘ਚ ਤਗ਼ਮਿਆਂ ਨੂੰ ਤਰਸ ਰਹੇ ਪੰਜਾਬ ਨੂੰ ਅੱਜ ਇੱਕ ਹੋਰ ਸੋਨ ਤਗ਼ਮਾ ਮਿਲਿਆ ਹੈ। ਇਹ ਸੋਨ ਤਗ਼ਮਾ ਹੁਸ਼ਿਆਰਪੁਰ ਦੇ ਨੀਰਜ਼ ਕੁਮਾਰ ਨੇ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ‘ਚੋਂ ਹਾਸਿਲ ਕੀਤਾ ਹੈ। ਨੀਰਜ਼ ਦੇ ਇਸ ਸੁਨਿਹਰੀ ਨਿਸ਼ਾਨੇ ਨਾਲ ਪੰਜਾਬ ਦੀ ਝੋਲੀ ‘ਚ ਪਏ ਸੋਨ ਤਗ਼ਮਿਆਂ ਦੀ ਗਿਣਤੀ ਵੀ 8 ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
punjab best judo player in khelo India
ਪੈਰਾ ਏਸ਼ੀਆਈ ਖੇਡਾਂ: ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
72 ਤਮਗੇ ਜਿੱਤੇ
ਭਾਰਤ ਨੇ 2014 ‘ਚ 3 ਸੋਨ ਸਮੇਤ 33 ਤਮਗੇ ਜਿੱਤੇ ਸਨ
ਖੇਡਾਂ ਦੇ ਆਖ਼ਰੀ ਦਿਨ ਬੈਡਮਿੰਟਨ ‘ਚ ਦੋ ਸੋਨ ਤਮਗੇ ਮਿਲੇ
319 ਤਮਗਿਆਂ ਨਾਲ ਚੀਨ ਰਿਹਾ ਅੱਵਲ
ਜਕਾਰਤਾ, 14 ਅਕਤੂਬਰ
ਭਾਰਤ ਨੇ ਮਲੇਸ਼ੀਆ ‘ਚ ਅੱਜ ਸਮਾਪਤੀ ਹੋਈਆਂ ਪੈਰਾ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਭਾਰਤ ਨੇ 15 ਸੋਨ, 24 ਚਾਂਦੀ ਅਤੇ 33 ਕਾਂਸੀ ਤਮਗਿਆਂ ਸਮੇਤ ਕੁੱਲ 72 ਤਮਗੇ ਜਿੱਤੇ ਅਤੇ ਤਮਗਾ ਸੂਚੀ ‘ਚ 9ਵੇਂ ਸਥਾਨ ‘ਤੇ ਰਿਹਾ ਇਸ ਤੋਂ ਪਹਿਲਾਂ ਭਾਰਤ ਨੇ ਸਭ ਤੋਂ ਜ਼ਿਆਦਾ 3 ਸੋਨ, 14 ਚਾਂਦੀ ਅਤੇ 16 ਕਾਂਸੀ ਸਮੇਤ ਕੁੱਲ 33 ਤਮਗੇ 2014 ‘ਚ ਜਿੱਤੇ ਸਨ
ਖੇਡਾਂ ਦੇ ਆਖ਼ਰੀ ਦਿਨ ਭਾਰਤ ਨੂੰ ਦੋ ਸੋਨ ਤਮਗੇ ਮਿਲੇ ਬੈਡਮਿੰਟਨ ‘ਚ ਤਰੁਣ ਨੇ ਪੁਰਸ਼ਾਂ ਦੇ ਐਸਏ 4 ਸਿੰਗਲ ਵਰਗ ‘ਚ ਅਤੇ ਪ੍ਰਮੋਦ ਭਗਤ ਨੇ ਐਸਐਲ3 ਵਰਗ ‘ਚ ਸੋਨਾ ਜਿੱਤਿਆ ਤਰੁਣ ਨੇ ਚੀਨ ਦੇ ਗਾਓ ਨੂੰ ਹਰਾਇਆ ਜਦੋਂਕਿ ਪ੍ਰਮੋਦ ਨੇ ਇੰਡੋਨੇਸ਼ੀਆ ਦੇ Àਕੂਨ ਰੁਕੇਂਡੀ ਨੂੰ 21-19, 15-21 ਅਤੇ 21-14 ਨਾਲ ਹਰਾਇਆ ਤਮਗਾ ਸੂਚੀ ‘ਚ ਚੀਨ 172 ਸੋਨ, 88 ਚਾਂਦੀ ਅਤੇ 59 ਕਾਂਸੀ ਸਮੇਤ 319 ਤਮਗਿਆਂ ਨਾਲ ਪਹਿਲਹੇ ਨੰਬਰ ‘ਤੇ ਰਿਹਾ ਜਦੋਂਕਿ ਕੋਰੀਆ 146 ਤਮਗਿਆਂ ਨਾਲ ਦੂਸਰੇ ਅਤੇ ਇਰਾਨ 136 ਤਮਗਿਆਂ ਨਾਲ ਤੀਸਰੇ ਸਥਾਨ ‘ਤੇ ਰਿਹਾ
ਭਾਰਤ(9ਵਾਂ ਸਥਾਨ) ਤੋਂ ਇਲਾਵਾ ਖੇਡਾਂ ਂਚ ਅੱਵਲ ਪੰਜ ਦੇਸ਼
ਤਮਗਾ ਸੂਚੀ
ਦੇਸ਼          ਸੋਨ      ਚਾਂਦੀ   ਕਾਂਸੀ   ਕੁੱਲ
ਚੀਨ        172      88     59      319
ਕੋਰੀਆ      53      45      47       145
ਇਰਾਨ      51       42      43       136
ਜਾਪਾਨ     45       70      83      198
ਇੰਡੋਨੇਸ਼ੀਆ 37    47       51       135
ਭਾਰਤ       15      24       33        72
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਗਲੈਂਡ ਬਨਾਮ ਭਾਰਤ ਟੈਸਟ ਲੜੀ
ਨੰਬਰ 1 ਸਮਿੱਥ ਨੂੰ ਪਛਾੜਨ ਦਾ ਮੌਕਾ
ਭਾਰਤ ਲੜੀ ਹਾਰਿਆ ਤਾਂ ਵੀ ਰਹੇਗਾ ਅੱਵਲ
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਵਿਰੁੱਧ 1 ਅਗਸਤ ਤੋਂ ਪੰਜ ਟੈਸਟ ਮੈਚਾਂ ਦੀ ਕ੍ਰਿਕਟ ਲੜੀ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ‘ਅਸਲੀ’ ਟੈਸਟ ਹੋਵੇਗਾ 2014 ‘ਚ ਵਿਰਾਟ ਦਾ ਇੰਗਲੈਂਡ ‘ਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਸੀ ਇਸ ਵਾਰ ਉਹ ਟੀਮ ਦੇ ਕਪਤਾਨ ਵੀ ਹਨ ਅਤੇ ਉਹਨਾਂ ਦੀ ਜਿੰਮ੍ਹੇਦਾਰੀ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ ਹੀ ਭਾਰਤੀ ਟੀਮ ਨੂੰ ਲੜੀ ‘ਚ ਜਿੱਤ ਦਿਵਾਉਣ ਦੀ ਵੀ ਹੋਵੇਗੀ ਹਾਲਾਂਕਿ ਕੋਹਲੀ ਕੋਲ ਇਸ ਦੌਰਾਨ ‘ਵਿਰਾਟ’ ਪ੍ਰਾਪਤੀ ਹਾਸਲ ਕਰਨ ਦਾ ਮੌਕਾ ਵੀ ਰਹੇਗਾ।
ਜੇਕਰ ਵਿਰਾਟ ਅਗਲੀ ਲੜੀ ‘ਚ ਬਿਹਤਰ ਪ੍ਰਦਰਸ਼ਨ ਕਰਨ’ਚ ਕਾਮਯਾਬ ਰਹੇ ਤਾਂ ਨਾ ਸਿਰਫ਼ ਉਹ ਆਪਣੇ ਆਪ ਨੂੰ ਸਾਬਤ ਕਰਨਗੇ ਕਿ ਇੰਗਲੈਂਡ ‘ਚ ਦੌੜਾਂ ਬਣਾ ਸਕਦੇ ਹਨ ਸਗੋਂ ਆਸਟਰੇਲੀਆ ਦਾ ਸਟੀਵ ਸਮਿੱਥ ਨੂੰ ਪਛਾੜ ਕੇ ਟੈਸਟ ਕ੍ਰਿਕਟ ‘ਚ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਵੀ ਪਹੁੰਚ ਜਾਣਗੇ ਵਿਰਾਟ ਆਈ.ਸੀ.ਸੀ. ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਇਸ ਸਮੇਂ ਸਾਬਕਾ ਆਸਟਰੇਲੀਆਈ ਕਪਤਾਨ ਸਮਿੱਥ ਤੋਂ 26 ਅੰਕ ਪਿੱਛੇ ਹਨ।
ਸਮਿੱਥ ਦੇ ਅਜੇ 929 ਰੇਟਿੰਗ ਅੰਕ ਹਨ ਜਦੋਂਕਿ ਕੋਹਲੀ ਦੇ 903 ਅੰਕ ਹਨ ਸਮਿੱਥ ਫਿਲਹਾਲ ਗੇਂਦ ਛੇੜਖਾਨੀ ਦੇ ਮਾਮਲੇ ‘ਚ ਫਸਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ‘ਚੋਂ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਹਨ ਬਹਰਹਾਲ, ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਤੀਸਰੇ ਸਥਾਨ ‘ਤੇ ਕਾਬਜ਼ ਹਨ ਵੈਸੇ ਕੋਹਲੀ ਅਤੇ ਰੂਟ ਦੋਵਾਂ ਕੋਲ ਸਮਿੱਥ ਨੂੰ ਪਿੱਛੇ ਛੱਡਣ ਦਾ ਮੌਕਾ ਹੈ ਟੈਸਟ ਰੈਂਕਿੰਗ ‘ਚ ਭਾਰਤ ਦੇ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ ‘ਤੇ ਕਾਬਜ਼ ਹਨ ਕੇਐਲ ਰਾਹੁਲ ਅਤੇ ਅਜਿੰਕੇ ਰਹਾਣੇ ਕ੍ਰਮਵਾਰ 18ਵੇਂ ਅਤੇ 19ਵੇਂ ਸਥਾਨ ‘ਤੇ ਹਨ ਵੈਸੇ ਭਾਰਤੀ ਟੀਮ ਆਈਸੀਸੀ ਟੈਸਟ ਟੀਮ ਰੈਂਕਿੰਗ ‘ਚ ਚੋਟੀ ‘ਦੇ ਸਥਾਨ ‘ਤੇ ਕਾਬਜ਼ ਹੈ ਭਾਰਤੀ ਟੀਮ ਦੂਸਰੇ ਸਥਾਨ ‘ਤੇ ਕਾਬਜ਼ ਦੱਖਣੀ ਅਫ਼ਰੀਕਾ ਤੋਂ ਰੈਂਕਿੰਗ ਦੇ ਮਾਮਲੇ ‘ਚ ਕਾਫ਼ੀ ਅੱਗੇ ਹਨ ਜੇਕਰ ਇੰਗਲੈਂਡ ਹੱਥੋਂ ਉਸਨੂੰ 0-5 ਦੀ ਹਾਰ ਵੀ ਝੱਲਣੀ ਪਈ ਤਾਂ ਵੀ ਉਹ ਨੰਬਰ 1 ਤੋਂ ਨਹੀਂ ਖ਼ਿਸਕੇਗਾ।
ਆਪਣੀ ਜਗ੍ਹਾ ਸਚਿਨ ਨੂੰ ਚੁਣਾਂਗਾ | Rahul Dravid
ਨਵੀਂ ਦਿੱਲੀ (ਏਜੰਸੀ)। ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਹੁਲ (Rahul Dravid) ਦ੍ਰਵਿੜ ਤੋਂ ਜੇਕਰ ਕਿਸੇ ਬੱਲੇਬਾਜ਼ ਨੂੰ ਆਪਣੀ ਜਗ੍ਹਾ ‘ਤੇ ਹਮੇਸ਼ਾ ਬੱਲੇਬਾਜ਼ੀ ਲਈ ਚੁਣਨ ਨੂੰ ਕਿਹਾ ਜਾਵੇ ਤਾਂ ਉਹ ਸਚਿਨ ਤੇਂਦੁਲਕਰ ਨੂੰ ਚੁਣਨਗੇ, ਮੌਜ਼ੂਦਾ ਅੰਡਰ 19 ਟੀਮ ਦੇ ਕੋਚ ਦ੍ਰਵਿੜ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਮੈਂ ਜਿੰਨ੍ਹੇ ਖਿਡਾਰੀਆਂ ਨਾਲ ਖੇਡਿਆ, ਉਹਨਾਂ ‘ਚੋਂ ਸਚਿਨ ਸਰਵਸ੍ਰੇਸ਼ਠ ਹਨ , ਮੈਂ ਸਚਿਨ ਨੂੰ ਚੁਣਾਂਗਾ ‘ਦ ਵਾਲ’ ਦੇ ਨਾਂਅ ਨਾਲ ਮਸ਼ਹੂਰ ਦ੍ਰਵਿੜ ਅਤੇ ਸਚਿਨ ਲਗਭੱਗ ਇੱਕ ਦਹਾਕੇ ਤੋਂ ਜਿਆਦਾ ਸਮੇਂ ਤੱਕ ਇਕੱਠੇ ਖੇਡੇ ਸਨ, ਜਦੋਂ ਇਹ ਸਵਾਲ ਉੱਠਦਾ ਹੈ ਕਿ ਆਪਣੀ ਜਗ੍ਹਾ ਕਿਸਨੂੰ ਬੱਲੇਬਾਜ਼ੀ ਲਈ ਚੁਣੋਗੇ ਤਾਂ ਖ਼ੁਦ ਦ੍ਰਵਿੜ ਦਾ ਮੰਨਣਾ ਹੈ ਕਿ ਉਹ ਸਚਿਨ ਨੂੰ ਇਸ ਲਈ ਅੱਗੇ ਰੱਖਣਗੇ।
ਆਸਟਰੇਲੀਆਈ ਖਿਡਾਰੀਆਂ ਕੀਤਾ ਸੀ ਹਾਸੋਹੀਣਾ ਤੰਜ਼ | Rahul Dravid
ਹਾਲ ਹੀ ‘ਚ ਆਈਸੀਸੀ ਹਾਲ ਆੱਫ ਫੇਮ ‘ਚ ਸ਼ਾਮਲ ਕੀਤੇ ਗਏ ਦ੍ਰਵਿੜ ਤੋਂ ਪੁੱਛਿਆ ਗਿਆ ਕਿ ਉਹਨਾਂ ਆਪਣੇ ਕਰੀਅਰ ‘ਚ ਸਭ ਤੋਂ ਮਜ਼ਾਕੀਆ ਸਲੇਜ਼ਿੰਗ ਕਿਸੇ ਖਿਡਾਰੀ ਤੋਂ ਮਿਲੀ, ਤਾਂ ਉਹਨਾਂ ਕਿਹਾ ਕਿ ਆਸਟਰੇਲੀਆਈ ਖਿਡਾਰੀਆਂ ਦਾ ਨਾਂਅ ਲਿਆ ਉਹਨਾਂ ਕਿਹਾ ਕਿ 2001 ‘ਚ ਈਡਨ ਗਾਰਡਨ ‘ਚ ਖੇਡੇ ਗਏ ਟੈਸਟ ਮੈਚ ਦੀ ਗੱਲ ਕਰਦੇ ਹੋਏ ਕਿਹਾ ਕਿ ਕੋਲਕਾਤਾ ‘ਚ ਮੈਂ ਜਦੋਂ ਬੱਲੇਬਾਜ਼ੀ ਲਈ ਗਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਪਹਿਲੇ ਟੈਸਟ ‘ਚ ਨੰਬਰ ਤਿੰਨ ‘ਤੇ ਬੱਲੇਬਾਜ਼ੀ ਕਰਨ ਗਿਆ ਸੀ ਪਰ ਕੋਲਕਾਤਾ ਦੀ ਤੀਸਰੀ ਪਾਰੀ ‘ਚ ਮੈਂ ਨੰਬਰ 6 ‘ਤੇ ਸੀ ਇਸ ਮੌਕੇ ਆਸਟਰੇਲੀਆਈ ਖਿਡਾਰੀਆਂ ਨੇ ਸਲੇਜ਼ਿੰਗ ਕਰਦਿਆਂ ਕਿਹਾ ਕਿ ਕੋਈ ਗੱਲ ਨਹੀਂ ਲੜੀ ਦੇ ਅੰਤ ਤੱਕ 12ਵਾਂ ਖਿਡਾਰੀ ਬਣ ਜਾਵੇਂਗਾ ਜੋ ਮੈਨੂੰ ਲੱਗਦਾ ਕਿ ਵਾਕਈ ਮਜ਼ੇਦਾਰ ਸੀ।
ਗਾਵਸਕਰ-ਵਿਸ਼ਵਨਾਥ ਸਨ ਬਚਪਨ ਦੇ ਹੀਰੋ | Rahul Dravid
ਦ੍ਰਵਿੜ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਰੀਅਰ ਦੌਰਾਨ ਕਿਸ ਬੱਲੇਬਾਜ਼ ਨਾਲ ਭਾਈਵਾਲੀ ਕਰਨਾ ਪਸੰਦ ਕਰਦੇ ਤਾਂ ਉਹਨਾਂ ਕਿਹਾ ਕਿ ਮੈਂ ਸੁਨੀਲ ਗਾਵਸਕਰ ਨਾਲ ਭਾਈਵਾਲੀ ਕਰਨਾ ਪਸੰਦ ਕਰਦਾ ਹੋ ਸਕਦਾ ਹੈ ਕਿ ਸਾਡੀ ਭਾਈਵਾਲੀ ਦੌਰਾਨ ਗਾਵਸਕਰ ਆਊਟ ਹੋ ਜਾਂਦੇ ਅਤੇ ਗੁੰਡੱਪਾ ਵਿਸ਼ਵਨਾਥ ਬੱਲੇਬਾਜ਼ੀ ਕਰਨ ਆਉਂਦੇ ਇਹ ਸਭ ਤੋਂ ਸ਼ਾਨਦਾਰ ਹੁੰਦਾ, ਇਹ ਦੋਂਵੇਂ ਮੇਰੇ ਬਚਪਨ ਦੇ ਹੀਰੋ ਹਨ ਦ੍ਰਵਿੜ ਨੇ ਕਿਹਾ ਕਿ ਮੌਜ਼ੂਦਾ ਸਮੇਂ ‘ਚ ਜੇਕਰ ਉਹ ਖੇਡਦੇ ਤਾਂ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਦਾ ਸਾਹਮਣਾ ਕਰਨਾ ਪਸੰਦ ਕਰਦੇ ਉਹਨਾਂ ਕਿਹਾ ਕਿ ਜੇਕਰ ਤੁਸੀਂ ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੋ ਤਾਂ ਨਵੀਂ ਗੇਂਦ ਨਾਲ ਭੁਵਨੇਸ਼ਵਰ ਕੁਮਾਰ ਦਾ ਸਾਹਮਣਾ ਕਰਨਾ ਕਾਫ਼ੀ ਚੁਣੌਤੀਪੂਰਨ ਹੁੰਦਾ।
ਫੁੱਟਬਾਲ ਏਆਈਐਫਐਫ ਅਵਾਰਡ : ਸੁਨੀਲ ਛੇਤਰੀ ਅਤੇ ਕਮਲਾ ਦੇਵੀ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ
ਛੇਤਰੀ ਹਾਲ ਹੀ ‘ਚ ਸਾਬਕਾ ਕਪਤਾਨ ਬਾਈਚੁੰਗ ਭੁਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣੇ
ਮੁੰਬਈ (ਏਜੰਸੀ)। ਆਲ ਇੰਡੀਆ ਫੁੱਟਬਾਲ ਮਹਾਂਸੰਘ (ਏਆਈਐਫਐਫ) ਨੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੂੰ ਪੁਰਸ਼ ਵਰਗ ‘ਚ ਅਤੇ ਕਮਲਾ ਦੇਵੀ ਨੂੰ ਮਹਿਲਾ ਵਰਗ 2017 ਲਈ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਹੈ ਏਆਈਐਫਐਫ ਨੇ ਇੱਥੇ ਆਪਣੀ ਕਾਰਜਕਾਰੀ ਕਮੇਟੀ ਦੀ ਬੈਠਕ ‘ਚ ਸਾਲ 2017 ਦੇ ਇਨਾਮਾਂ ਦਾ ਐਲਾਨ ਕੀਤਾ ਦੇਸ਼ ਦੇ ਸਰਵਸ੍ਰੇਸ਼ਠ ਸਟਰਾਈਕਰ ਅਤੇ ਕਪਤਾਨ ਛੇਤੀ ਨੂੰ ਪਲੇਅਰ ਆਫ਼ ਦ ਯੀਅਰ ਅਵਾਰਡ ਲਈ ਚੁਣਿਆ ਗਿਆ ਛੇਤਰੀ ਹਾਲ ਹੀ ‘ਚ ਸਾਬਕਾ ਕਪਤਾਨ ਬਾਈਚੁੰਗ ਭੁਟੀਆ ਤੋਂ ਬਾਅਦ 100 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੂਸਰੇ ਭਾਰਤੀ ਖਿਡਾਰੀ ਬਣੇ ਸਨ।
ਕਮਲਾ ਦੇਵੀ ਨੂੰ ਮਹਿਲਾ ਵਰਗ ‘ਚ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਹਾਲ ਹੀ ‘ਚ ਚਾਰ ਦੇਸ਼ਾਂ ਦੇ ਇੰਟਰਨੈਸ਼ਨਲ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਅਨਿਰੁਦ ਥਾਪਾ ਨੂੰ ਅਮਰਜ਼ਿੰਗ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਭਾਰਤ ਨੇ ਇਸ ਟੂਰਨਾਮੈਂਟ ‘ਚ ਖ਼ਿਤਾਬੀ ਜਿੱਤ ਦਰਜ ਕੀਤੀ ਸੀ ਮਹਿਲਾ ਵਰਗ ‘ਚ ਈ ਪੰਥੋਈ ਨੂੰ 2017 ਲਈ ਅਮਰਜ਼ਿੰਗ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ।
Tourism ਵਿਭਾਗ ਨੇ ਚੇਨਈ ‘ਚ ਦਿੱਤਾ ਐਵਾਰਡ
ਸ੍ਰੀਨਗਰ:ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਨੇ ਚੇਨੱਈ ‘ਚ ਇੰਡੀਅਨ ਇੰਟਰਨੈਸ਼ਨਲ ਟ੍ਰੈਵਲ ਮਾਰਟ ਦੁਆਰਾ ਕਰਵਾਏ ਸਮਾਗਮ ‘ਚ ਸਰਵਸ਼੍ਰੇਸ਼ਠ ‘ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਤੇ ਈਕੋ ਟੂਰਿਜ਼ਮ ਡੈਸਟੀਨੇਸ਼ਨ’ ਦਾ ਐਵਾਰਡ ਮਿਲਿਆ ਹੈ
ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਟੂਰਿਜਮ (ਪ੍ਰਚਾਰ ) ਵਿਭਾਗ ਦੇ ਉਪ ਨਿਦੇਸ਼ਕ ਪੀਰਜ਼ਾਦਾ ਜਹੂਰ ਨੇ ਚੇਨੱਈ ‘ਚ ਇਹ ਪੁਰਸਕਾਰ ਪ੍ਰਾਪਤ ਕੀਤਾ ਟ੍ਰੈਵਲ ਮਾਰਟ ਦੇ ਦੌਰਾਨ ਸੁੰਦਰ ਤਰੀਕੇ ਨਾਲ ਸਜਾਏ ਗਏ
ਸੂਬਿਆਂ ਦੀਆਂ ਸਟਾਲਾਂ ਨੇ ਜ਼ਿਆਦਾਤਰ ਲੋਕਾਂ ਤੇ ਟ੍ਰੈਵਲ ਏਜੰਟਾਂ ਨੂੰ ਆਕਰਸ਼ਿਤ ਕੀਤਾ ਸੀ ਉਨ੍ਹਾਂ ਦੱਸਿਆ ਕਿ ਟੂਰਿਜ਼ਮ ਵਿਭਾਗ ਨੇ ਬੀਤੇ ਤਿੰਨ ਸਾਲਾਂ ‘ਚ ਦੱਖਣੀ ਭਾਰਤੀ ਲੋਕਾਂ ਨੂੰ ਸੂਬੇ ਦੀ ਯਾਤਰਾ ‘ਤੇ ਆਉਣ ਲਈ ਆਕਰਸ਼ਿਤ ਕਰਨ ਲਈ ਬਿਹਤਰ ਕੋਸ਼ਿਸ਼ ਕੀਤੀ ਹੈ ਸੂਬੇ ਦੇ ਕਈ ਟ੍ਰੈਵਲ ਏਜੰਟਾਂ ਨੇ ਵੀ ਇਸ ਪ੍ਰੋਗਰਾਮ ‘ਚ ਹਿੱਸਾ ਲਿਆ ਤੇ ਲੋਕਾਂ ਨੂੰ ਸੂਬੇ ਦੇ ਸੈਲਾਨੀ ਸਥਾਨਾਂ ਬਾਰੇ ਜਾਣਕਾਰੀ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਫ਼ਲ ਜੀਵਨ ਦਾ ਮੰਤਰ ਦ੍ਰਿੜ ਇੱਛਾ ਸ਼ਕਤੀ
ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਨੂੰ ਕਰਨ ਵਾਲੇ ਵਿਅਕਤੀ, ਗੁੱਟ, ਸੰਸਥਾ ਜਾਂ ਸਰਕਾਰ ਦਾ ਉਸ ਪ੍ਰਤੀ ਰੁਚੀ ਜਾਂ ਲਗਨ ਦਾ ਹੋਣਾ ਲਾਜ਼ਮੀ ਗੁਣ ਮੰਨਿਆ ਜਾਂਦਾ ਹੈ ਲਗਨ ਨਾਲ ਕੰਮ ਕਰਨ ਵਾਲੇ ਵਿਅਕਤੀ ਨੂੰ ਕੰਮ ਕਰਦੇ ਸਮੇਂ ਇੱਕ ਵਿਸ਼ੇਸ਼ ਊਰਜਾ ਮਿਲਦੀ ਹੈ ਇਸੇ ਊਰਜਾ ਨੂੰ ਦੇਸੀ ਵਿਦੇਸ਼ੀ ਮਨੋ-ਵਿਗਿਆਨੀ ਇੱਛਾ-ਸ਼ਕਤੀ ਦਾ ਨਾਂਅ ਦਿੰਦੇ ਹਨ ਇਸੇ ਇੱਛਾ-ਸ਼ਕਤੀ ਨਾਲ ਔਖੇ ਤੋਂ ਔਖਾ ਕੰਮ ਵੀ ਸਹਿਜਤਾ ਨਾਲ ਥੋੜ੍ਹੇ ਸਮੇਂ ‘ਚ ਕੀਤਾ ਜਾ ਸਕਦਾ ਹੈ ਇਸ ਇੱਛਾ-ਸ਼ਕਤੀ ਨਾਲ ਇਮਾਨਦਾਰੀ ਤੇ ਪਹਿਲਤਾ ਜੁੜ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ
ਇੱਛਾ-ਸ਼ਕਤੀ ਦੇ ਗੁਣ ਕਰਕੇ ਕਈ ਆਦਮੀ ਆਮ ਤੋਂ ਮਹਾਨ ਵਿਅਕਤੀ ਬਣੇ ਹਨ ਕਈਆਂ ਨੇ ਮਾਅਰਕੇ ਦੇ ਕੰਮ ਕਰ ਦਿਖਾਏ ਹਨ ਇੱਛਾ ਸ਼ਕਤੀ ਤੇ ਦ੍ਰਿੜ ਇਰਾਦੇ ਸਦਕਾ ਇਨਸਾਨ ਪਹਾੜਾਂ ਨੂੰ ਕੰਕੜ ਵਾਂਗ ਆਪਣੇ ਰਾਹ ‘ਚੋਂ ਹਟਾ ਦਿੰਦਾ ਹੈ ਮਿਥਿਹਾਸ ‘ਚ ਅਜਿਹਾ ਹੀ ਇੱਕ ਪਾਤਰ ਏਕਲੱਵਿਆ ਹੈ ਜਿਸ ਨੂੰ ਗੁਰੂ ਦਰੋਣਾਚਾਰਿਆ ਨੇ ਸ਼ਸਤਰ ਵਿੱਦਿਆ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਜਦੋਂ ਕਿ ਉਹ ਦਰੋਣਾਚਾਰਿਆ ਨੂੰ ਦਿੱਲੋਂ ਗੁਰੂ ਧਾਰ ਕੇ ਚੇਲਿਆਂ ਨੂੰ ਸਿੱਖਿਆ ਦੇ ਰਹੇ ਦਰੋਣਾਚਾਰਿਆ ਨੂੰ ਦੂਰੋਂ ਦੇਖ ਕੇ ਹੀ ਉਹ ਉਸ ਦੇ ਚੇਲਿਆਂ ਤੋਂ ਵੀ ਅੱਗੇ ਨਿੱਕਲਿਆ ਸੀ ਜਿਸ ਦੇ ਨਤੀਜੇ ਵਜੋਂ ਦਰੋਣਾਚਾਰਿਆ ਨੂੰ ਉਸ ਵੱਲੋਂ ਗੁਰੂ ਮੰਨਣ ਤੇ ਆਪਣੇ ਸੱਜੇ ਹੱਥ ਦਾ ਅੰਗੂਠਾ ਗੁਰੂ ਦੱਛਣਾ (ਗੁਰੂ ਭੇਟਾ) ਵਜੋਂ ਕੱਟ ਕੇ ਗੁਰੂ ਨੂੰ ਦੇਣਾ ਪਿਆ ਸੀ ਜਿਸ ਅੰਗੂਠੇ ਦੀ ਸਯੋਗ ਵਰਤੋਂ ਕਰਕੇ ਉਹ ਇੱਕ ਨਿੰਪੁਨ ਤੀਰਅੰਦਾਜ਼ ਬਣਿਆ ਸੀ
ਇਸ ਪ੍ਰਾਪਤੀ ਪਿੱਛੇ ਉਸ ਦੀ ਸੱਚੀ ਲਗਨ ਤੇ ਇੱਛਾ-ਸ਼ਕਤੀ ਹੀ ਤਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੀ ਸੀਮਤ ਫੌਜੀ ਸ਼ਕਤੀ ਨਾਲ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਇੱਕ ਜੰਗਜੂ ਯੋਧੇ ਨੂੰ ਚੱਪੜ-ਚਿੜੀ ਦੇ ਮੈਦਾਨ ‘ਚ ਭਾਰੀ ਮੁਗ਼ਲ ਫੌਜ ਨਾਲ ਲੜ ਕੇ, ਉਸ ਨੂੰ ਨੱਕ ਥਾਣੀਂ ਚਣੇ ਚਬਾ ਕੇ ਜਿੱਤ ਹਾਸਲ ਕਰਨੀ ਤੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੂੰ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਬਦਲਾ ਲੈਣ ‘ਚ ਬੰਦਾ ਬਹਾਦਰ ਦੀ ਇਮਾਨਦਾਰ ਇੱਛਾ-ਸ਼ਕਤੀ ਹੀ ਤਾਂ ਭਾਰੂ ਸੀ
ਫਰਾਂਸ ਦਾ ਜਰਨੈਲ ਨੈਪੋਲੀਅਨ ਬੋਨਾਪਾਰਟ ਸਾਧਾਰਨ ਜਰਨੈਲਾਂ ਨਾਲੋਂ ਭਾਵੇਂ ਛੋਟੇ ਕੱਦ ਦਾ ਸੀ ਪਰ ਉਸ ਨੇ ਆਪਣੇ ਕੱਦ ਨੂੰ ਕਦੇ ਆਪਣੇ ਰਾਹ ‘ਚ ਰੋੜਾ ਨਹੀਂ ਸੀ ਬਣਨ ਦਿੱਤਾ ਕਿਸੇ ਜੰਗ ਨੂੰ ਜਿੱਤਣ ਲਈ ਵੱਡੇ ਕੱਦ ਹੋਣ ਦੀ ਮਿੱਥ ਨੂੰ ਉਸ ਨੇ ਵਾਟਰਲੂ ਦੀ ਜੰਗ ਨੂੰ ਛੱਡ ਕੇ ਸਾਰੀਆਂ ਲੜਾਈਆਂ ਜਿੱਤ ਕੇ ਤੋੜਿਆ ਸੀ
ਉਸ ਦੀ ਲਗਨ ਤੇ ਇੱਛਾ ਸ਼ਕਤੀ ਬਾਰੇ ਕਈ ਗੱਲਾਂ ਮਸ਼ਹੂਰ ਹਨ ਉਸ ਦਾ ਕਹਿਣਾ ਸੀ, ”ਜੋ ਮਨੁੱਖ ਕਹਿੰਦਾ ਹੈ ਕਿ ਉਸ ਕੋਲ ਕੰਮ ਕਰਨ ਲਈ ਸਮਾਂ ਨਹੀਂ, ਉਹ ਸਰਾਸਰ ਝੂਠਾ ਹੈ” ਉਹ ਆਪ ਲੜਾਈ ਦੇ ਮੈਦਾਨ ‘ਚ ਹਾਥੀ ਘੋੜੇ ਦੀ ਸਵਾਰੀ ਕਰਦਾ ਹੋਇਆ ਵੀ ਪੱਤਰ ਲਿਖਣ ਲਈ ਸਮਾਂ ਕੱਢ ਲਿਆ ਕਰਦਾ ਸੀ ਉਸ ਦਾ ਕਹਿਣਾ ਸੀ ‘ਅਸੰਭਵ’ ਸ਼ਬਦ ਅਜੇ ਉਸ ਦੇ ਸ਼ਬਦਕੋਸ਼ ਦਾ ਹਿੱਸਾ ਨਹੀਂ ਬਣ ਸਕਿਆ ਕਿਉਂਕਿ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਉਹ ਜੋ ਵੀ ਕਹਿੰਦਾ ਕਰਕੇ ਦਿਖਾਉਂਦਾ ਇਨ੍ਹਾਂ ਸਾਰੀਆਂ ਗੱਲਾਂ ਪਿੱਛੇ ਉਸ ਦੀ ਲਗਨ ਤੇ ਇੱਛਾ ਸ਼ਕਤੀ ਹੀ ਕੰਮ ਕਰਦੀ ਹੈ ਉਹ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿੰਦਾ ਸੀ
ਇੱਛਾ ਸ਼ਕਤੀ ਦੀ ਅਣਹੋਂਦ ਕਾਰਨ ਅਸੀਂ ਘਰ ਦੇ ਮਾਮੂਲੀ ਕੰਮ ਵੀ ਨਹੀਂ ਕਰ ਸਕਦੇ ਇਸ ਲਈ ਇਹ ਗੱਲਾਂ ਆਮ ਸੁਨਣ ‘ਚ ਮਿਲਦੀਆਂ ਹਨ ”ਜੇ ਤੁਸੀਂ ਚਾਹੁੰਦੇ ਤਾਂ ਇਹ ਕੰਮ ਹੋ ਜਾਣਾ ਸੀ, ਤੁਸੀਂ ਚਾਹੁੰਦੇ ਹੀ ਨਹੀਂ ਕਿ ਇਹ ਕੰਮ ਹੋਵੇ” ਕਹਿਣ ਵਾਲਾ ਅਸਲ ‘ਚ ਤੁਹਾਨੂੰ ਤੁਹਾਡੀ ਇੱਛਾ ਸ਼ਕਤੀ ਯਾਦ ਕਰਵਾ ਰਿਹਾ ਹੁੰਦਾ ਹੈ ਕਈ ਵੱਡੇ-ਵੱਡੇ ਸਿਆਸੀ ਨੇਤਾ, ਮੰਤਰੀ, ਸੰਵਿਧਾਨਿਕ ਤਾਕਤ ਹੋਣ ਦੇ ਬਾਵਜੂਦ ਕੰਮ ਕਰਨ ਜਾਂ ਕਰਵਾਉਣ ‘ਚ ਸਫ਼ਲ ਨਹੀਂ ਹੁੰਦੇ ਜਦੋਂ ਕਿ ਕਾਨੂੰਨ ਵੀ ਉਸ ਦੀ ਸਹਾਇਤਾ ਕਰ ਰਿਹਾ ਹੁੰਦਾ ਹੈ ਫੇਰ ਕੰਮ ਕਰਨ ਵਿੱਚ ਸਫਲ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਕੰਮ ਕਰਨ ਦੀ ਇੱਛਾ ਹੀ ਨਹੀਂ ਰੱਖਦਾ ਜਦੋਂਕਿ ਕਾਨੂੰਨ ਉਸ ਲਈ ਤਿੱਖੇ ਹਥਿਆਰ ਦੇ ਰੂਪ ਵਿੱਚ ਉਸ ਦੇ ਹੱਥਾਂ ਵਿੱਚ ਹੁੰਦੇ ਹਨ
ਚੋਣਾਂ ਤੋਂ ਪਹਿਲਾਂ ਵੋਟਾਂ ਮੰਗਦੇ ਸਿਆਸੀ ਨੇਤਾ ਕਹਿੰਦੇ ਦੇਖੇ ਗਏ ਹਨ ਤੁਸੀਂ ਮੈਨੂੰ ਸੰਸਦ/ਵਿਧਾਨਸਭਾ ਵਿੱਚ ਜਿਤਾ ਕੇ ਭੇਜੋ ਮੈਂ ਤੁਹਾਡੇ ਲਈ, ”ਆਹ ਕਰਾਂਗਾ ਔਹ ਕਰਾਂਗਾ” ਜਿੱਤਣ ਮਗਰੋਂ ਕਹਿੰਦੇ ਹਨ ਉਹ ਚਾਹੰਦੇ ਤਾਂ ਹਨ ਪਰ ਹੁਣ ਹਾਲਾਤ ਆਗਿਆ ਨਹੀਂ ਦਿੰਦੇ ਅਸੀਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੁੰਦਾ ਹੈ ਇੱਥੇ ਅਸਲ ਗੱਲ ਇਹ ਹੁੰਦੀ ਹੈ ਕਿ ਉਸ ਕੋਲ ਉਨ੍ਹਾਂ ਨਾਂਹ ਪੱਖੀ ਸ਼ਕਤੀਆਂ ਨਾਲ ਲੜਨ ਲਈ ਇੱਛਾ ਸ਼ਕਤੀ ਨਹੀਂ ਹੁੰਦੀ ਹੈ ਫੇਰ ਉਹ ਲੜ ਕਿਵੇਂ ਸਕਦਾ ਹੈ ਇਸ ਤਰ੍ਹਾਂ ਉਹ ਲੋਕਾਂ ‘ਚ ਇੱਛਾ ਸ਼ਕਤੀ ਹੀਣ ਹੀ ਨਜ਼ਰ ਆਉਂਦਾ ਹੈ
ਦੁਨੀਆਂ ਵਿੱਚ ਕੁਝ ਲੋਕ ਅਜਿਹੇ ਵੀ ਦੇਖੇ ਜਾ ਸਕਦੇ ਹਨ ਜੋ ਉਹ ਉਂਝ ਤਾਂ ਇੱਛਾ ਸ਼ਕਤੀ ਦੇ ਧਾਰਨੀ ਹੁੰਦੇ ਹਨ ਪਰ ਉਸ ਵਿੱਚ ਨਾਂਹ ਪੱਖੀ ਗੁਣ ਭਾਰੂ ਹੁੰਦੇ ਹਨ ਉਹ ਇਸ ਸ਼ਕਤੀ ਨੂੰ ਆਪਣੇ ਹਿੱਤਾਂ ਖਾਤਰ ਹੀ ਵਰਤਦੇ ਹਨ ਜੋ ਸਮਾਜ ਤੇ ਮਾਨਵਤਾ ਦੇ ਕਿਸੇ ਕੰਮ ਆਉਂਦੀ ਨਜ਼ਰ ਨਹੀਂ ਆਉਂਦੀ ਸਗੋਂ ਸਮਾਜ ਤੇ ਦੇਸ਼ ਲਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ ਅਜਿਹੇ ਲੋਕ ਕਈ ਵਾਰ ਕੌਮੀ ਅਤੇ ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਵੀ ਬਣ ਜਾਂਦੇ ਹਨ
ਅਜੋਕੇ ਸਮੇਂ ਵਿੱਚ ਬਹੁਤੇ ਸ਼ਾਸਕ ਲੋਕ ਜਾਣੇ ਜਾਂ ਅਣਜਾਣੇ ਹੀ ਸਮਾਜ ਵਿਰੋਧੀ ਤੱਤਾਂ ਅੱਗੇ ਹਥਿਆਰ ਸੁੱਟ ਕੇ ਜਨਤਾ ਤੋਂ ਮੁੱਖ ਮੋੜ ਲੈਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਸੰਤੁਸ਼ਟੀ ਕਦੇ ਨਹੀਂ ਮਿਲਦੀ ਇਸ ਲਈ ਲੋੜਾਂ ਦੀ ਲੋੜ ਇਹ ਹੈ ਕਿ ਸ਼ਾਸਕਾਂ ਸਮੇਤ ਅਸੀਂ ਸਾਰੇ ਹੀ ਹਾਂ ਪੱਖੀ ਇੱਕ ਇਮਾਨਦਾਰ ਇੱਛਾ ਸ਼ਕਤੀ ਨਾਲ ਕੰਮ ਕਰਨ ਦਾ ਪ੍ਰਣ ਲਈਏ ਤੇ ਇਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਸਾਨੂੰ ਨਵੀਂ ਪੀੜ੍ਹੀ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ
ਗੁਰਬਚਨ ਸਿੰਘ ਵਿਰਦੀ, ਸਰਹਿੰਦ, (ਸ੍ਰੀ ਫਤਿਹਗੜ੍ਹ ਸਾਹਿਬ)