Victory - Sach Kahoon Punjabi
ਜ਼ਿਲ੍ਹੇ ‘ਚ ਅਕਾਲੀਆਂ ਤੇ ਕਾਂਗਰਸੀਆਂ ਨੂੰ ਪਈ ਭਾਜੜ, ਕਹਿਣ ਲੱਗੇ ਹੁਣ ਪੰਜਾਬ ਕੁਝ ਨਹੀਂ ‘ਆਪ’ ਦਾ
ਸੰਗਰੂਰ, (ਗੁਰਪ੍ਰੀਤ ਸਿੰਘ) ਆਮ ਆਦਮੀ ਪਾਰਟੀ (AAP) ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਇਸ ਨੂੰ ਲੈ ਕੇ ਜ਼ਬਰਦਸਤ ਉਛਾਲ ਆ ਚੁੱਕਿਆ ਹੈ ਬੀਤੇ ਦਿਨੀਂ ਆਏ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਮਾਝਾ, ਦੁਆਬਾ ਅਤੇ ਮਾਲਵਾ ਖੇਤਰਾਂ ਵਿੱਚ ਆਪ ਦੇ ਸਮਰਥਕਾਂ ਨੇ ਆਪਣੇ ਆਗੂਆਂ ਨੇ ਲੈ ਕੇ ਖੁਸ਼ੀ ਵਿੱਚ ਪ੍ਰਦਰਸ਼ਨ ਕੀਤੇ ਅਤੇ ਲੱਡੂ ਵੰਡੇ ਦੂਜੇ ਪਾਸੇ ਸਮਰਥਕਾਂ ਦੇ ਚੜ੍ਹੇ ਜੋਸ਼ ਨੇ ਅਕਾਲੀਆਂ ਤੇ ਸੱਤਾਧਾਰੀ ਕਾਂਗਰਸੀਆਂ ਨੂੰ ਬੇਚੈਨ ਜ਼ਰੂਰ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਰਾਜਧਾਨੀ ਮੰਨੇ ਜਾਣ ਵਾਲੇ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚ ਆਪ ਸਮੱਰਥਕਾਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜਦੋਂ ਕਿ ਅਕਾਲੀ ਤੇ ਕਾਂਗਰਸੀ ਇਸ ਤੋਂ ਥੋੜ੍ਹੀ ਘਬਰਾਹਟ ਮੰਨਣ ਲੱਗੇ ਹਨ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਕਰਕੇ ਪਾਰਟੀ ਦੀ ਰਾਜਧਾਨੀ ਮੰਨੇ ਜਾ ਰਹੇ ਜ਼ਿਲ੍ਹਾ ਸੰਗਰੂਰ  ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਕੱਲ੍ਹ ਤੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਸੰਗਰੂਰ ਤੋਂ ਦਿਨੇਸ਼ ਬਾਂਸਲ, ਧੂਰੀ ਤੋਂ ਰਾਜਵੰਤ ਘੁੱਲੀ, ਸੁਨਾਮ ਤੋਂ ਅਮਨ ਅਰੋੜਾ, ਲਹਿਰਾਗਾਗਾ ਤੋਂ ਜਸਵੀਰ ਕੁਦਨੀ, ਦਿੜ੍ਹ੍ਹ੍ਹਬਾ, ਲੌਂਗੋਵਾਲ, ਚੀਮਾ ਮੰਡੀ, ਮਾਲੇਰਕੋਟਲਾ ਤੋਂ ਆਪ ਆਗੂਆਂ ਨੇ ਦਿੱਲੀ ਦੀ ਜਿੱਤ ਦੇ ਜਸ਼ਨ ਮਨਾਏ ਅਮਨ ਅਰੋੜਾ ਨੇ ਕਿਹਾ ਕਿ ਦਿੱਲੀ ਵਿੱਚ ਜਿਹੜੀ ਜਿੱਤ ਹੋਈ ਹੈ, ਉਹ ਵਿਕਾਸ ਕੰਮਾਂ ਦੀ ਹੈ
ਦੂਜੇ ਪਾਸੇ ਲਹਿਰਾ ਤੋਂ ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਦੇਸ਼ ਦੀ ਰਾਜਨੀਤੀ ਵਿੱਚ ਫਿਰਕੂ ਗੱਲਾਂ ਦਾ ਕੋਈ ਆਧਾਰ ਨਹੀਂ ਰਿਹਾ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਵੀ ਲੋਕ ਸਿਰਫ਼ ਕੰਮਾਂ ਨੂੰ ਆਧਾਰ ਬਣਾ ਕੇ ਵੋਟਾਂ ਪਾਇਆ ਕਰਨਗੇ ਸੰਗਰੂਰ ਤੋਂ ਦਿਨੇਸ਼ ਬਾਂਸਲ ਆਪ ਆਗੂ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਦਿੱਲੀ ਚੋਣਾਂ ਦਾ ਪੰਜਾਬ ਦੇ ਲੋਕਾਂ ‘ਤੇ ਸਿੱਧਾ ਅਸਰ ਹੋਵੇਗਾ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਇਹ ਮੰਨਣਾ ਹੈ ਕਿ ਦਿੱਲੀ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਪਰ ਪੰਜਾਬ ਵਿੱਚ ਉਹ ਹਾਲਾਤ ਕਦੇ ਵੀ ਨਹੀਂ ਬਣਨਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹੁਣ ਪੰਜਾਬ ਵਿੱਚ ਕੋਈ ਵਜ਼ੂਦ ਨਹੀਂ ਰਿਹਾ ਗੋਲਡੀ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਪਰ ਇਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਹੀ ਆਪ ਹੁਦਰੀਆਂ ਕਾਰਨ ਅਲੱਗ ਥਲੱਗ ਹੋ ਗਈ
ਹੁਣ ਪੰਜਾਬ ਵਿੱਚ ਇਨ੍ਹਾਂ ਦਾ ਕੋਈ ਆਧਾਰ ਨਹੀਂ ਰਿਹਾ, ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਲੋਕ ਹੁਣ ਇਨ੍ਹਾਂ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਹਨ
ਕਾਂਗਰਸ ਪਾਰਟੀ ਦੇ ਯੂਥ ਕਾਂਗਰਸ ਦੇ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਕਿਹਾ ਕਿ ਕਾਂਗਰਸ ਲੋਕਾਂ ਦੀ ਹਿਤੈਸ਼ੀ ਪਾਰਟੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਲੋਕਾਂ ਨੂੰ ਇੱਕ ਵਾਰ ਫਿਰ ਗੱਲਾਂ ਵਿੱਚ ਲਾ ਕੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਪਰ ਇਨ੍ਹਾਂ ਗੱਲਾਂ ਦਾ ਪੰਜਾਬ ਦੇ ਲੋਕਾਂ ਤੇ ਕੋਈ ਅਸਰ ਨਹੀਂ ਹੋਵੇਗੀ ਹੁਣ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਰਵਿੰਦ ਕੇਜਰੀਵਾਲ ਦੀ ਜਿੱਤ ਦੀ ਖ਼ੁਸ਼ੀ ਵਿੱਚ ਪੰਜਾਬੀ ਵੀ ਝੂਮੇ, ਪੰਜਾਬ ‘ਚ ਤੀਜੀ ਧਿਰ ਦੇ ਆਸਾਰ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (AAP) ਦੀ ਵੱਡੀ ਜਿੱਤ ਨਾਲ ਪੰਜਾਬ ‘ਚ ਪਾਰਟੀ ਲੀਡਰਸ਼ਿਪ ਦੇ ਹੌਸਲੇ ਬੁਲੰਦ ਹੋ ਗਏ ਹਨ ਅਗਲੇ ਦੋ ਸਾਲ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਸ ਲਈ ਪਾਰਟੀ ਇਸ ਵਾਰ  2 ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਸਕਦੀ ਹੈ। ਦਿੱਲੀ ਚੋਣਾਂ ਦੇ ਨਤੀਜੇ ਦੇ ਇੱਕ ਦਿਨ ਪਹਿਲਾਂ ਹੀ ਪੰਜਾਬ ਦੀ ਸਾਰੀ ਲੀਡਰਸ਼ਿਪ ਦਿੱਲੀ ਪੁੱਜ ਗਈ ਸੀ, ਜਿਥੇ ਉਨਾਂ ਨੇ ਜਿੱਤ ਦੇ ਅਨੁਮਾਨ ਅਨੁਸਾਰ ਆਪਣੀਆਂ ਗੋਟੀਆਂ ਵੀ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪੰਜਾਬ ਯੂਨਿਟ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਕਰਨ ਦੇ ਨਾਲ ਹੀ ਕਾਫ਼ੀ ਜਿਆਦਾ ਸਿੱਖ ਕੇ ਵੀ ਆਈ ਹੈ ਕਿ ਕਿਵੇਂ ਪ੍ਰੈਸ਼ਰ ਹੇਠ ਕੰਮ ਕਰਦੇ ਹੋਏ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 100 ਸੀਟਾਂ ਤੱਕ ਦੀ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ  ਆਖਰੀ ਸਮੇਂ ਵਿੱਚ ਅਤਿ ਵਿਸ਼ਵਾਸ ਕਰਕੇ ਉਸ ਪੱਧਰ ਦਾ 20 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਈ ਸੀ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਯੂਨਿਟ ਨੇ ਕੰਮ ਕਰਨ ਦਾ ਉਹ ਤਰੀਕਾ ਵੀ ਸਿੱਖ ਲਿਆ ਹੈ, ਜਿਸ ਰਾਹੀਂ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2017 ਦੌਰਾਨ ਕਾਂਗਰਸ ਪਾਰਟੀ 70 ਤੋਂ ਜਿਆਦਾ ਸੀਟਾਂ ਹਾਸਲ ਕੀਤੀਆਂ ਹਨ ਪਿਛਲੇ ਤਿੰਨਾਂ ਸਾਲਾਂ ਤੋਂ ਕਾਂਗਰਸ ਸਰਕਾਰ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਪੂਰੇ ਨਾ ਕਰਕੇ ਵਿਰੋਧੀਆਂ ‘ਚ ਘਿਰੀ ਹੋਈ ਹੈ ਕਾਂਗਰਸ ਦੇ ਆਪਣੇ ਵਿਧਾਇਕ ਹੀ ਸਰਕਾਰ ‘ਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦੇ ਰਹੇ ਹਨ ਕਾਂਗਰਸ ਤੇ ਅਕਾਲੀ ਦਲ ਦੀਆਂ ਨਾਕਾਮੀਆਂ ਦਾ ਫਾਇਦਾ ਆਪ ਨੂੰ ਮਿਲ ਸਕਦਾ ਹੈ ਪੰਜਾਬ ਦੀ ਜਨਤਾ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਵੀ ਨਿਰਾਸ਼ ਹੁੰਦੇ ਨਜ਼ਰ ਆ ਰਹੀ ਹਨ। ਜਿਸ ਕਾਰਨ ਪੰਜਾਬ ਵਿੱਚ ਤੀਜੀ ਧਿਰ ਦਾ ਬਦਲ ਉੱਭਰ ਕੇ ਸਾਹਮਣੇ ਆ ਰਿਹਾ ਹੈ ਪਰ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਿਹਰਾ ਉੱਥੋ ਦੇ ਵਿਕਾਸ ਮਾਡਲ ਨੂੰ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਸਸਤੀ ਤੇ ਮੁਫ਼ਤ ਬਿਜਲੀ ਸਭ ਤੋਂ ਵੱਡਾ ਮੁੱਦਾ ਹੈ ਤੇ ਇੱਥੇ ਆਪ ਦਾ ਮਾਡਲ ਪੰਜਾਬ ਦੇ ਲੋਕਾਂ ਨੂੰ ਖਿੱਚ ਸਕਦਾ ਹੈ
ਅਕਾਲੀ ਦਲ ਲਈ ਖ਼ਤਰੇ ਦੀ ਘੰਟੀ
ਆਮ ਆਦਮੀ ਪਾਰਟੀ ਦੀ ਇਹ ਵੱਡੀ ਜਿੱਤ ਪੰਜਾਬ ਵਿੱਚ ਵੀ ਅਸਰ ਪਾ ਸਕਦੀ ਹੈ, ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਨਜ਼ਰ ਆ ਰਹੀਂ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਕਾਂਗਰਸ ਪਾਰਟੀ ਦੇ ਸਾਹਮਣੇ ਮੁੱਖ ਪਾਰਟੀ ਬਣ ਕੇ ਲੜਦੀ ਆਈ ਹੈ ਪੰਜਾਬ ‘ਚ ਆਪ ਦਾ ਉਭਾਰ ਤੇ ਅਕਾਲੀ ਦਲ ਨੂੰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਚੁਣੌਤੀਆਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
10 ਸਾਲ ਦੇ ਲੰਬੇ ਸਮੇਂ ਤੋਂ ਹੋ ਰਹੇ ਟੈਸਟ ਕ੍ਰਿਕਟ ਦੀ ਘਰ ਵਾਪਸੀ ਦਾ ਜਸ਼ਨ
ਕਰਾਚੀ, ਏਜੰਸੀ। ਪਾਕਿਸਤਾਨ ਨੇ ਆਪਣੀ ਜ਼ਮੀਨ ‘ਤੇ 10 ਸਾਲ ਦੇ ਲੰਬੇ ਸਮੇਂ ਤੋਂ ਹੋ ਰਹੇ ਟੈਸਟ ਕ੍ਰਿਕਟ ਦੀ ਘਰ ਵਾਪਸੀ ਦਾ ਜਸ਼ਨ ਮਹਿਮਾਨ ਸ੍ਰੀਲੰਕਾ ਟੀਮ ‘ਤੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਆਖਰੀ ਦਿਨ ਸੋਮਵਾਰ ਨੂੰ 263 ਦੌੜਾਂ ਦੀ ਜਿੱਤ ਨਾਲ ਮਨਾਇਆ ਪਾਕਿਸਤਾਨ ਤੇ ਸ੍ਰੀਲੰਕਾ ਦਰਮਿਆਨ ਪਹਿਲਾ ਮੈਚ ਡ੍ਰਾਅ ਸਮਾਪਤ ਹੋਇਆ ਸੀ। Pakistan
ਜਦੋਂ ਕਿ ਦੂਜੇ ਮੈਚ ਨੂੰ ਪੂਰੇ ਪੰਜ ਦਿਨ ਦੀ ਖੇਡ ਤੋਂ ਬਾਅਦ ਮੇਜ਼ਬਾਨ ਟੀਮ ਨੇ ਜਿੱਤ ਕੇ 1-0 ਨਾਲ ਸੀਰੀਜ਼ ਆਪਣੇ ਨਾਂਅ ਕੀਤੀ ਸਾਲ 2009 ‘ਚ ਲਾਹੌਰ ਦੇ ਗਦਰਾਫੀ ਸਟੇਡੀਅਮ ਤੋਂ ਬਾਹਰ ਸ੍ਰੀਲੰਕਾ ਕ੍ਰਿਕਟ ਟੀਮ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਪਾਕਿਸਤਾਨ ਦੀ ਜਮੀਨ ‘ਤੇ ਹੋਇਆ ਪਹਿਲਾ ਟੈਸਟ ਸੀਰੀਜ਼ ਸੀ। ਜਿਸ ਵਿੱਚ ਦਿਲਚਸਪ ਤੌਰ ‘ਤੇ ਸ੍ਰੀਲੰਕਾ ਨੇ ਹਿੱਸਾ ਲਿਆ ਮੇਜ਼ਬਾਨ ਟੀਮ ਨੇ ਮੈਚ ਜਿੱਤਣ ਦੀ ਰਸਮ ਸੋਮਵਾਰ ਨੂੰ ਸਿਰਫ 14 ਮਿੰਟ ਤੋਂ ਬਾਅਦ ਹੀ ਪੂਰੀ ਕਰ ਲਈ ਤੇ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ 16 ਗੇਂਦਾਂ ਦੇ ਅੰਦਰ-ਅੰਦਰ ਬਿਨਾ ਕਿਸੇ ਹੋਰ ਦੌੜਾਂ ਦੇ ਸਕੋਰ ਤੋਂ ਹਾਸਲ ਕਰ ਲਈਆਂ ਮਹਿਮਾਨ ਟੀਮ ਨੇ 476 ਦੌੜਾਂ ਦੇ ਟੀਚੇ ਸਾਹਮਣੇ 62.5 ਓਵਰਾਂ ‘ਚ ਕੁੱਲ 212 ਦੌੜਾਂ ਬਣਾਈਆਂ।
ਪਾਕਿਸਤਾਨ ਦੀ ਜਮੀਨ ‘ਤੇ ਹੋਇਆ ਪਹਿਲਾ ਟੈਸਟ ਸੀਰੀਜ਼
ਸਵੇਰੇ ਸ੍ਰੀਲੰਕਾ ਨੇ ਪਾਰੀ ਦੀ ਸ਼ੁਰੂਆਤ ਕੱਲ੍ਹ ਸੱਤ ਵਿਕਟਾਂ ‘ਤੇ 212 ਦੌੜਾਂ ਤੋਂ ਅੱਗੇ ਕੀਤੀ ਸੀ ਆਖਰੀ ਬੱਲੇਬਾਜ ਨੂੰ ਪਾਕਿਸਤਾਨ ਦੇ 16 ਸਾਲਾਂ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਆਪਣਾ ਸ਼ਿਕਾਰ ਬਣਾਇਆ ਨਸੀਮ 16 ਸਾਲ ਤੇ 307 ਦਿਨ ਉਮਰ ਨਾਲ ਦੂਜੇ ਸਭ ਤੋਂ ਯੁਵਾ ਗੇਂਦਬਾਜ ਵੀ ਬਣ ਗਏ ਹਨ, ਜਿਨ੍ਹਾਂ ਨੇ ਟੈਸਟ ਪਾਰੀ ‘ਚ ਪੰਜ ਵਿਕਟਾਂ ਝਟਕੀਆਂ ਨਸੀਮ ਨੂੰ 12.5 ਓਵਰਾਂ ‘ਚ 31 ਦੌੜਾਂ ਦੀ ਕਿਫਾਇਤੀ ਗੇਂਦਬਾਜ਼ੀ ‘ਚ ਪੰਜ ਵਿਕਟਾਂ ਹਾਸਲ ਹੋਈਆਂ ਜੋ ਉਸਦੇ ਕਰੀਅਰ ਦੇ ਤੀਜੇ ਟੈਸਟ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ।
ਇਸ ਨਾਲ ਪਹਿਲੇ ਪਾਕਿਸਤਾਨ ਦੇ ਹੀ ਸੱਜੇ ਹੱਥ ਸਪਿੱਨਰ ਨਸੀਮ ਉਲ ਗਨੀ ਨੇ ਸਾਲ 1957-58 ਸੀਰੀਜ਼ ‘ਚ ਇਹ ਉਪਲੱਬਧੀ ਦਰਜ ਕੀਤੀ ਸੀ, ਉਸ ਸਮੇਂ ਉਹ ਨਸੀਮ ਤੋਂ ਸਿਰਫ ਚਾਰ ਦਿਨ ਛੋਟੇ ਸਨ ਸਾਲ 1992 ਤੋਂ ਬਾਅਦ ਇਹ ਪਾਕਿਸਤਾਨੀ ਟੀਮ ਦੀ ਸ੍ਰੀਲੰਕਾ ‘ਤੇ ਘਰੇਲੂ ਮੈਦਾਨ ‘ਤੇ ਪਹਿਲੀ ਸੀਰੀਜ਼ ਜਿੱਤ ਹੈ ਨਾਲ ਹੀ ਪਾਕਿਸਤਾਨ ਲਈ 1-0 ਦੀ ਇਸ ਸੀਰੀਜ ਜਿੱਤ ਨਾਲ 80 ਅੰਕਾਂ ਦਾ ਫਾਇਦਾ ਹੋਇਆ ਹੈ, ਜਿਸ ਵਿੱਚ 20 ਅੰਕ ਪਹਿਲਾਂ ਡ੍ਰਾਅ ਰਹੇ ਮੈਚ ਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਲੰਕਾ ਰਾਸ਼ਟਰਪਤੀ ਚੋਣਾਂ। ਗੌਤਬਾਇਆ ਰਾਜਪਕਸ਼ੇ ਦੀ ਜਿੱਤ
ਸਜੀਤ ਪ੍ਰੇਮਦਾਸਾ 45.3% ਵੋਟਾਂ ਨਾਲ ਦੂਜੇ ਨੰਬਰ ‘ਤੇ
ਕੋਲੰਬੋ। ਸ਼੍ਰੀਲੰਕਾ ‘ਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਜਾਰੀ ਹੈ। ਇਸ ਰੁਝਾਨਾਂ ਵਿਚੋਂ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਭਰਾ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਗੌਤਬਾਇਆ ਰਾਜਪਕਸ਼ੇ ਨੂੰ ਫੈਸਲਾਕੁੰਨ ਵਾਧੇ ਦਾ ਕਿਨਾਰਾ ਮਿਲਦਾ ਜਾ ਰਿਹਾ ਹੈ।
ਸ੍ਰੀਲੰਕਾ ਦੇ ਚੋਣ ਕਮਿਸ਼ਨ ਦੇ ਅਨੁਸਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਜਪਕਸ਼ੇ ਇਸ ਸਮੇਂ 48.2% ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਰਨਸਿੰਘੇ ਪ੍ਰੇਮਦਾਸਾ ਦਾ ਬੇਟਾ ਸਜੀਤ ਪ੍ਰੇਮਦਾਸਾ 45.3% ਵੋਟਾਂ ਨਾਲ ਦੂਜੇ ਨੰਬਰ ‘ਤੇ ਹਨ।
ਤੀਜੇ ਸਥਾਨ ‘ਤੇ ਲੈਫਟ ਪਾਰਟੀ ਦੇ ਕੁਮਾਰਾ ਦਿਸਾਨਾਇਕੇ ‘ਤੇ ਹਨ। ਉਸ ਨੂੰ ਹੁਣ ਤੱਕ 4.69% ਵੋਟਾਂ ਮਿਲੀਆਂ ਹਨ। ਰਾਜਪਕਸ਼ੇ ਦੇ ਬੁਲਾਰੇ ਕੇਹੇਲਿਆ ਰਮਬੁਕਵੇਲਾ ਨੇ ਇਸ ਨੂੰ ਗੌਤਬਾਇਆ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ, ਸਾਨੂੰ 53 ਤੋਂ 54% ਵੋਟਾਂ ਮਿਲੀਆਂ ਹਨ।
ਇਹ ਸਾਡੀ ਸਪੱਸ਼ਟ ਜਿੱਤ ਹੈ। ਉਹ ਸੋਮਵਾਰ ਜਾਂ ਇਕ ਦਿਨ ਬਾਅਦ ਸਹੁੰ ਚੁੱਕ ਸਕਦੇ ਹਨ। ਰਾਜaਪਕਸ਼ੇ ਨੂੰ ਦੇਸ਼ ਦੇ ਬਹੁਤੇ ਸਿੰਹਾਲੀ ਇਲਾਕਿਆਂ ਤੋਂ ਸਮਰਥਨ ਮਿਲਿਆ ਹੈ, ਜਦੋਂਕਿ ਪ੍ਰੇਮਦਾਸ ਸ੍ਰੀਲੰਕਾ ਦੇ ਪੂਰਬੀ ਅਤੇ ਉੱਤਰੀ ਖੇਤਰਾਂ ਵਿਚ ਰਹਿਣ ਵਾਲੇ ਘੱਟ ਗਿਣਤੀ ਤਮਿਲ ਭਾਈਚਾਰੇ ਵਿਚ ਪ੍ਰਸਿੱਧ ਹਨ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਤੱਕ ਨਤੀਜੇ ਘੋਸ਼ਿਤ ਕਰ ਸਕਦੇ ਹਨ। ਚੋਣ ਕਮਿਸ਼ਨ ਦੀ ਮੁਖੀ ਮਹਿੰਦਾ ਦੇਸ਼ਪ੍ਰਿਆ ਨੇ ਦੱਸਿਆ ਕਿ ਦੇਸ਼ ਭਰ ਵਿੱਚ 1.59 ਕਰੋੜ ਵੋਟਰਾਂ ਲਈ 12,845 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਸਨ।
ਮਤਦਾਨ ਦੌਰਾਨ ਹਿੰਸਾ ਦੀਆਂ ਘਟਨਾਵਾਂ ਦੇ ਬਾਵਜੂਦ 80% ਵੋਟਿੰਗ ਹੋਈ। ਇਸ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ 32 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਇਸ ਲਈ ਬੈਲਟ 26 ਇੰਚ ਦਾ ਸੀ, ਜੋ ਹੁਣ ਤੱਕ ਦੀਆਂ ਚੋਣਾਂ ਵਿਚ ਸਭ ਤੋਂ ਲੰਬਾ ਹੈ।
ਪੱਛਮੀ ਸ੍ਰੀਲੰਕਾ ਵਿਚ ਕਿਸੇ ਜਗ੍ਹਾ ‘ਤੇ ਕੁਝ ਅਣਪਛਾਤੇ ਗੈਂਗਸਟਰਾਂ ਨੇ ਮੁਸਲਿਮ ਭਾਈਚਾਰੇ ਦੇ ਵੋਟਰਾਂ ਨੂੰ ਲਿਜਾ ਰਹੀਆਂ ਦੋ ਬੱਸਾਂ ‘ਤੇ ਪਥਰਾਅ ਕਰਨ ਤੋਂ ਬਾਅਦ।ਗੀਲੀਬਾਰੀ ਕੀਤੀ। ਹਾਲਾਂਕਿ, ਇਸ ਨੇ ਕੋਈ ਜ਼ਖਮੀ ਜਾਂ ਮੌਤ ਦੀ ਖਬਰ ਨਹੀਂ ਹੈ। ਪਥਰਾਅ ਨਾਲ ਬੱਸਾਂ ਦੇ ਸ਼ੀਸ਼ੇ ਤੋੜੇ ਗਏ। ਚੋਣਾਂ ਵਿੱਚ ਹਿੰਸਾ ਦੇ 69 ਮਾਮਲੇ ਦਰਜ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਗਤਾਰ ਸਮਾਲਸਰ
ਇਨਸਾਨ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਖੇਤਰ ‘ਚ ਸਫ਼ਲਤਾ ਹਾਸਲ ਕਰਕੇ ਆਪਣੇ ਜੀਵਨ ਨੂੰ ਅਨੰਦਮਈ ਬਣਾਵੇ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਜੀਵੇ ਪਰ ਦ੍ਰਿੜ ਨਿਸ਼ਚੇ ਅਤੇ ਸਖ਼ਤ ਮਿਹਨਤ ਬਿਨਾ ਕਦੇ ਸੁਫ਼ਨੇ ਪੂਰੇ ਨਹੀਂ ਹੁੰਦੇ। ਜੋ ਲੋਕ ਆਪਣੀਆਂ ਅਸਫ਼ਲਤਾਵਾਂ ਤੋਂ ਕੁਝ ਨਾ ਕੁਝ ਸਿੱਖਦੇ ਹਨ ਅਤੇ ਕਦੇ ਵੀ ਬੁਰੇ ਵਕਤ ਤੋਂ ਘਬਰਾÀੁਂਦੇ ਨਹੀਂ ਉਹ ਇੱਕ ਨਾ ਇੱਕ ਦਿਨ ਸਫ਼ਲਤਾ ਜਰੂਰ ਪਾ ਲੈਂਦੇ ਹਨ।
ਮਨੁੱਖੀ ਜ਼ਿੰਦਗੀ ਦੁੱਖਾਂ-ਸੁਖਾਂ ਦਾ ਘਰ ਹੈ। ਬਹੁਤੇ ਇਨਸਾਨ ਆਪਣੀ ਕਾਰਜਸ਼ੈਲੀ ਨਾਲ ਦੁੱਖਾਂ ਨੂੰ ਸੁੱਖਾਂ ‘ਚ ਬਦਲਣ ਦੇ ਆਦੀ ਹੁੰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਜ਼ਿੰਦਗੀ ‘ਚ ਚੰਦ ਕੁ ਦਿਨਾਂ ਲਈ ਆਏ ਦੁੱਖਾਂ ਤੋਂ ਐਨਾ ਘਬਰਾ ਜਾਂਦੇ ਹਨ ਕਿ ਉਹ ਆਪਣੀ ਸਾਰੀ ਜ਼ਿੰਦਗੀ ਨੂੰ ਹੀ ਨਰਕ ਬਣਾ ਬੈਠਦੇ ਹਨ। ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਦੀ ਹੈ। ਕੁਦਰਤੀ ਬਦਲਾਅ ‘ਚ ਵੀ ਸਾਨੂੰ ਅਨੇਕ ਅਜਿਹੀਆਂ ਚੀਜਾਂ ਵੇਖਣ ਨੂੰ ਮਿਲਦੀਆਂ ਹਨ ਜੋ ਮਨੁੱਖ ਨੂੰ ਮੁਸੀਬਤ ‘ਚ ਕਦੇ ਵੀ ਹਾਰ ਨਾ ਮੰਨਣ ਦੀ ਪ੍ਰੇਰਣਾ ਦਿੰਦੀਆਂ ਹਨ ।
ਸਾਲ ‘ਚ ਰੁੱਖਾਂ ‘ਤੇ ਵੀ ਇੱਕ ਵਾਰ ਪੱਤਝੜ ਦਾ ਸਮਾਂ ਆਉਂਦਾ ਹੈ ਜਦੋਂ ਪੱਤੇ ਵੀ ਸਾਥ ਛੱਡ ਜਾਂਦੇ ਹਨ ਪਰ ਰੁੱਖ ਸਦਾ ਇਸੇ ਆਸ ‘ਚ ਖੜ੍ਹੇ ਰਹਿੰਦੇ ਹਨ ਕਿ ਉਹ ਸਮਾਂ ਦੁਬਾਰਾ ਫਿਰ ਆਵੇਗਾ ਜਦਂੋ ਲੋਕ ਉਸਦੀ ਸੰਘਣੀ ਛਾਂ ਦਾ ਅਨੰਦ ਮਾਨਣ ਲਈ ਉਸਦੇ ਹੇਠ ਬੈਠਣਗੇ। ਦੁੱਖ ਤੋਂ ਬਾਦ ਸੁਖ ਦਾ ਆਉਣਾ, ਧੁੱਪ ਤੋਂ ਬਾਦ ਛਾਂ ਦਾ ਆਉਣਾ ਇਹ ਕੁਦਰਤ ਦੇ ਨਿਯਮ ਹਨ । ਬਹੁਤ ਵਾਰ ਵੇਖਣ ‘ਚ ਆਉਂਦਾ ਹੈ ਕਿ ਜਦੋਂ ਕੋਈ ਇਨਸਾਨ ਦੁੱਖਾਂ ਦੀ ਮਾਰ ਝੱਲ ਰਿਹਾ ਹੁੰਦਾ ਹੈ ਤਾਂ ਉਹ ਮਾਨਸਿਕ ਪੀੜਾਂ ਦਾ ਸ਼ਿਕਾਰ ਹੋਇਆ ਹੋਰ ਅਨੇਕ ਬੁਰਾਈਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ ਅਤੇ ਫਿਰ ਸਾਰੀ ਉਮਰ ਲਈ ਉਨ੍ਹਾਂ ਬੁਰਾਈਆਂ ਦਾ ਗੁਲਾਮ ਹੋ ਜਾਂਦਾ ਹੈ।
ਕਮਲ ਦਾ ਫੁੱਲ ਭਾਵਂੇ ਚਿੱਕੜ ‘ਚ ਖਿੜਦਾ ਹੈ ਪਰ ਉਹ ਕਦੇ ਵੀ ਆਪਣੀ ਖੁਸ਼ਬੂ ਨੂੰ ਨਹੀਂ ਛੱਡਦਾ। ਉਹ ਚਿੱਕੜ ਵਰਗੀਆਂ ਬੁਰਾਈਆਂ ਦਾ ਗੁਲਾਮ ਨਹੀਂ ਹੁੰਦਾ ਸਗੋਂ ਆਪਣੀ ਵੱਖਰੀ ਪਛਾਣ ਬਣਾਈ ਰੱਖਦਾ ਹੈ। ਕਮਲ ਦਾ ਫੁੱਲ ਵੀ ਸਾਡੇ ਲਈ ਰਾਹ-ਦਸੇਰਾ ਹੈ। ਇੱਕ ਵਾਰ ਕਿਸੇ ਅਸਫ਼ਲ ਆਦਮੀ ਨੇ ਸਫ਼ਲ ਆਦਮੀ ਤੋਂ ਉਸਦੀ ਸਫ਼ਲਤਾ ਦਾ ਰਹੱਸ ਪੁੱਛਿਆ ਤਾਂ ਅੱਗੋ ਸਫ਼ਲ ਵਿਅਕਤੀ ਨੇ ਜਵਾਬ ਦਿੱਤਾ ਕਿ ਅਸਫ਼ਲ ਹੋਏ ਵਿਅਕਤੀਆਂ ਦੀ ਜ਼ਿੰਦਗੀ ‘ਚੋਂ ਹੀ ਉਸਨੇ ਸਫ਼ਲਤਾ ਦਾ ਰਾਹ ਲੱਭਿਆ ਹੈ। ਅਸਫ਼ਲ ਹੋਏ ਵਿਅਕਤੀ ਨੇ ਜਦੋਂ ਹੈਰਾਨੀ ਨਾਲ ਫਿਰ ਉਸ ਕੋਲੋਂ ਪੁੱਛਿਆ ਕਿ ਇਹੋ-ਜਿਹੀ ਕਿਹੜੀ ਚੀਜ਼ ਹੈ ਜੋ ਅਸਫ਼ਲ ਵਿਅਕਤੀਆਂ ਦੀ ਜ਼ਿੰਦਗੀ ‘ਚੋਂ ਲੱਭ ਕੇ ਤੁਸੀਂ ਸਫ਼ਲ ਹੋਏ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਅਸਫ਼ਲ ਹੋਏ ਵਿਅਕਤੀਆਂ ਦੀਆਂ ਜੀਵਨੀਆਂ ਨੂੰ ਧਿਆਨ ਨਾਲ ਪੜ੍ਹਿਆ ਤੇ ਅਸਫ਼ਲ ਹੋਏ ਵਿਅਕਤੀਆਂ ਵੱਲੋਂ ਆਪਣੀ ਜ਼ਿੰਦਗੀ ‘ਚ ਜੋ ਕਾਰਜ ਕੀਤੇ ਗਏ ਉਨ੍ਹਾਂ ਕੰਮਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖਿਆ ਹੈ, ਇਹ ਹੀ ਮੇਰੀ ਸਫ਼ਲਤਾ ਦਾ ਰਹੱਸ ਹੈ।
ਆਪਣੀ ਜ਼ਿੰਦਗੀ ਨੂੰ ਸਫ਼ਲਤਾ ਦੇ ਰਸਤੇ ‘ਤੇ ਤੋਰਨ ਵਾਲੇ ਇਨਸਾਨ ਅਸਫ਼ਲਤਾ ‘ਚੋਂ ਵੀ ਸਫ਼ਲ ਹੋਣ ਦੇ ਗੁਣ ਲੱਭ ਲੈਂਦੇ ਹਨ। ਗਰੀਬੀ, ਮੰਦਹਾਲੀ ਤੇ ਸਾਧਨਾਂ ਦੀ ਕਮੀ ਜ਼ਿੰਦਗੀ ਨੂੰ ਸਫ਼ਲਤਾ ਦੇ ਰਾਹ ‘ਤੇ ਤੋਰਨ ਲਈ ਕਦੇ ਰੋੜਾ ਨਹੀਂ ਬਣ ਸਕਦੀਆਂ ਪਰ ਅਜਿਹੀਆਂ ਮੁਸੀਬਤਾਂ ਨਾਲ ਨਜਿੱਠਣ ਲਈ ਦ੍ਰਿੜ ਨਿਸ਼ਚੇ ਅਤੇ ਆਤਮ-ਵਿਸ਼ਵਾਸ ਦਾ ਹੋਣਾ ਅਤਿ ਜ਼ਰੂਰੀ ਹੈ। ਕਦੇ ਵੀ ਨਿਰਾਸ਼ਾਵਾਦੀ ਨਾ ਬਣੋ। ਬਹੁਤੇ ਲੋਕ ਆਪਣੀ ਜ਼ਿੰਦਗੀ ‘ਚ ਖੁਸ਼ਹਾਲ ਜੀਵਨ ਜਿਉਂ ਰਹੇ ਲੋਕਾਂ ਦੇ ਵਰਤਮਾਨ ਨੂੰ ਵੇਖਦੇ ਹਨ ਪਰ ਇਹ ਕਦੇ ਨਾ ਭੁੱਲੋ ਕਿ ਅਜਿਹੇ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਦੇ ਸੰਘਰਸ਼ ‘ਚੋਂ ਇਸ ਖੁਸ਼ਹਾਲੀ ਨੂੰ ਪਾਇਆ ਹੈ।
ਅਮਰੀਕਾ ‘ਚ ਜਨਮ ਲੈਣ ਵਾਲੇ ਟੇਡ ਵਿਲੀਅਮ ਆਪਣੀਆਂ ਖਰਾਬ ਆਦਤਾਂ ਤੇ ਘਰ ਦੀ ਗਰੀਬੀ ਦੇ ਚਲਦਿਆਂ ਸੜਕਾਂ ‘ਤੇ ਭੀਖ ਮੰਗ ਕੇ ਗੁਜ਼ਾਰਾ ਕਰਿਆ ਕਰਦੇ ਸਨ। ਨਸ਼ੇ ਦੀ ਬੁਰੀ ਆਦਤ ਕਾਰਨ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪਿਆ। ਜੇਲ੍ਹ ‘ਚੋਂ ਬਾਹਰ ਆਉਣ ‘ਤੇ ਉਸਨੇ ਇੱਕ ਪਲੇਅ-ਕਾਰਡ ‘ਤੇ ਇਹ ਲਿਖ ਕੇ ਭੀਖ ਮੰਗਣੀ ਸ਼ੁਰੂ ਕੀਤੀ ਕਿ ਉਸਦੀ ਅਵਾਜ਼ ਬਹੁਤ ਚੰਗੀ ਹੈ, ਉਸ ਨੂੰ ਇੱਕ ਵਾਰ ਜ਼ਰੂਰ ਸੁਣਿਆ ਜਾਵੇ।
ਇੱਕ ਦਿਨ ਇੱਕ ਪੱਤਰਕਾਰ ਦਾ ਧਿਆਨ ਉਸ ‘ਤੇ ਪਿਆ। ਉਸ ਨੇ ਉਸ ਦੀ ਅਵਾਜ਼ ਸੁਣੀ ਜੋ ਦਿਲ ਨੂੰ ਛੂਹ ਲੈਣ ਵਾਲੀ ਸੀ। ਪੱਤਰਕਾਰ ਨੇ ਉਸ ਦਾ ਇੰਟਰਵਿਊ ਲਿਆ ਅਤੇ ਉਸ ਦਾ ਇੱਕ ਵੀਡੀਓ ਬਣਾ ਕੇ ਯੂ-ਟਿਊਬ ‘ਤੇ ਪਾ ਦਿੱਤਾ। ਯੂ-ਟਿਊਬ ‘ਤੇ ਵੀਡੀਓ ਆਉਂਦਿਆਂ ਹੀ ਉਹ ਪੂਰੀ ਦੁਨੀਆ ‘ਚ ਛਾ ਗਏ ਤੇ ਅਸਫ਼ਲਤਾ ਤੋਂ ਨਿਰਾਸ਼ ਹੋਏ ਲੋਕਾਂ ਲਈ ਚਾਨਣ-ਮੁਨਾਰਾ ਬਣੇ। ਇਸ ਤੋਂ ਬਾਦ ਨਿਊਯਾਰਕ ਸ਼ਹਿਰ ਦੇ ਇੱਕ ਟੀ. ਵੀ. ਚੈਨਲ ਨੇ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਤੇ ਉਸ ਦੀ ਚੋਣ ਕਰ ਲਈ। ਕੁਝ ਕੁ ਸਮੇਂ ਬਾਦ ਹੀ ਟੇਡ ਵਿਲੀਅਮ ਨੂੰ ਅਨੇਕ ਕੰਪਨੀਆਂ ਦੀ ਇਸ਼ਤਿਹਾਰਬਾਜ਼ੀ ਕਰਨ ਲਈ ਸੱਦੇ ਆਏ ਤੇ ਉਹ ਅਮਰੀਕਾ ਦੀਆਂ ਨਾਮੀ ਸ਼ਖ਼ਸੀਅਤਾਂ ‘ਚ ਸ਼ਾਮਲ ਹੋ ਗਏ। ਬਾਦ ‘ਚ ਉਨ੍ਹਾਂ ਆਪਣੇ ਸੰਘਰਸ਼ ਤੇ ਸਫ਼ਲਤਾ ‘ਤੇ ਇੱਕ ਕਿਤਾਬ ਵੀ ਲਿਖੀ।
ਸੋ ਹਰੇਕ ਇਨਸਾਨ ‘ਚ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਹੁੰਦੀ ਹੈ। ਜ਼ਰੂਰਤ ਹੈ ਆਪਣੀ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਲਿਆਉਣ ਦੀ, ਜੋ ਲੋਕ ਮਿਹਨਤ ਦਾ ਕਦੇ ਪੱਲਾ ਨਹੀਂ ਛੱਡਦੇ ਉਹ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਪਾ ਲੈਂਦੇ ਹਨ।
ਐਲਨਾਬਾਦ
(ਸਰਸਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਸ਼ਮੀਰ ਮੁੱਦਾ : ਪਾਕਿਸਤਾਨ ਨੂੰ ਯੂਐਨ ਨੇ ਫਿਰ ਦਿੱਤਾ ਝਟਕਾਟ
ਸੰਯੁਕਤ ਰਾਸ਼ਟਰ ਨੇ ਕਿਹਾ, ਆਪਸੀ ਗੱਲਬਾਤ ਰਾਹੀਂ ਸੁਲਝਾਇਆ ਜਾਵੇ ਮੁੱਦਾ
ਜਨਰਲ ਸਕੱਤਰ ਨੇ ਕਸ਼ਮੀਰ ‘ਤੇ ਵਿਚੋਲਗੀ ਦੀ ਮੰਗ ਠੁਕਰਾਈ
ਜਿਨੀਵਾ (ਏਜੰਸੀ)। ਕਸ਼ਮੀਰ ਦੇ ਮੁੱਦੇ ‘ਤੇ ਲਗਾਤਾਰ ਮੂੰਹ ਦੀ ਖਾ ਰਹੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਫਿਰ ਇੱਕ ਵਾਰ ਝਟਕਾ ਲੱਗਿਆ ਹੈ ਕਸ਼ਮੀਰ ‘ਚ ਵਿਚੋਲਗੀ ਮੁੱਦੇ ‘ਤੇ ਸੰਯੁਕਤ ਰਾਸ਼ਟਰ ਨੇ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਦੀ ਅਪੀਲ ਕਬੂਲ ਨਹੀਂ ਕੀਤੀ ਜਾ ਸਕਦੀ ਯੂਐਨ ਜਨਰਲ ਸਕੱਤਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਨੂੰ ਹੀ ਇਹ ਮੁੱਦਾ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਪਵੇਗਾ ਜ਼ਿਕਰਯੋਗ ਹੈ ਕਿ ਕਸ਼ਮੀਰ ਮੁੱਦੇ ‘ਤੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਤੋਂ ਵਿਚੋਲਗੀ ਦੀ ਅਪੀਲ ਕਰ ਚੁੱਕੇ ਪਾਕਿਸਤਾਨ ਨੂੰ ਯੂਐਨ ਨੇ ਹੁਣ ਸਪੱਸ਼ਟ ਜਵਾਬ ਦੇ ਦਿੱਤਾ ਹੈ। (United Nations)
ਯੂਐਨ ਦੇ ਸੈਕਰੇਟਰੀ ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰੀਕ ਨੇ ਕਿਹਾ, ‘ਵਿਚੋਲਗੀ ‘ਤੇ ਸਾਡੀ ਸਥਿਤੀ ਪਹਿਲਾਂ ਵਾਲੀ ਹੀ ਹੈ। ਉਸ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਨਰਲ ਸਕੱਤਰ ਨੇ ਦੋਵਾਂ ਦੇਸ਼ਾਂ ਦੀ ਸਰਕਾਰ ਨਾਲ ਸੰਪਰਕ ਕੀਤਾ ਹੈ ਜੀ-7 ਦੀ ਮੀਟਿੰਗ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਇਸ ‘ਤੇ ਚਰਚਾ ਕੀਤੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਇਸ ‘ਤੇ ਗੱਲ ਹੋਈ ਹੈ ਜ਼ਿਕਰਯੋਗ ਹੈ ਕਿ ਕਈ ਹੋਰ ਦੇਸ਼ਾਂ ਵਾਂਗ ਯੂਐਨ ਨੇ ਵੀ ਕਸ਼ਮੀਰ ਮੁੱਦੇ ਨੂੰ ਦੋਪੱਖੀ ਦੱਸਿਆ ਹੈ ਭਾਰਤ ਹਮੇਸ਼ਾ ਤੋਂ ਹੀ ਵਿਚੋਗਲੀ ਦੀ ਸੰਭਾਵਨਾ ਤੋਂ ਨਾਂਹ ਕਰਦਾ ਰਿਹਾ ਹੈ। (United Nations)
ਅਮਨ-ਅਮਾਨ ਕਾਇਮ ਰੱਖਣ ਦੀ ਸਲਾਹ | United Nations
ਸੰਯੁਕਤ ਰਾਸ਼ਟਰ ਨੇ ਭਾਰਤ -ਪਾਕਿ ਦੋਵਾਂ ਮੁਲਕਾਂ ਨੂੰ ਕਸ਼ਮੀਰ ਮਾਮਲੇ ‘ਚ ਹਮਲਾਵਰ ਰੁਖ ਅਪਣਾਉਣ ਤੋਂ ਬਚਣ ਅਤੇ ਅਮਨ-ਅਮਾਨ ਕਾਇਮ ਰੱਖਣ ਦੀ ਸਲਾਹ ਦਿੱਤੀ ਹੈ ਜਾਰੀ ਬਿਆਨ ‘ਚ ਕਿਹਾ ਗਿਆ ਕਿ ਦੋਵੇਂ ਮੁਲਕ ਟਕਰਾਅ ਤੋਂ ਬਚਣ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਨ ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਕਸ਼ਮੀਰ ਮਾਮਲੇ ‘ਚ ਭਾਰਤ ਨੂੰ ਜੰਗ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਲਾਈਨ ਆਫ਼ ਕੰਟਰੋਲ ਨੇੜੇ ਪਾਕਿ ਵੱਲੋਂ ਫੌਜ ਤਾਇਨਾਤ ਕਰਨ ਦੀਆਂ ਵੀ ਖਬਰਾਂ ਸਨ। (United Nations)
ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 342 ਅਤੇ ਬੰਗਲਾਦੇਸ਼ ਨੇ ਬਣਾਈਆਂ 205 ਦੌੜਾਂ
ਚਟਗਾਂਵ (ਏਜੰਸੀ)। ਅਫਗਾਨਿਸਤਾਨ ਦੀ ਟੀਮ ਬੰਗਲਾਦੇਸ਼ ਖਿਲਾਫ ਲੜੀ ਦੇ ਇਕਮਾਤਰ ਟੈਸਟ ਨੂੰ ਜਿੱਤਣ ਤੋ ੰਹੁਣ ਸਿਰਫ ਚਾਰ ਵਿਕਟਾਂ ਦੂਰ ਰਹਿ ਗਈ ਹੈ ਬੰਗਲਾਦੇਸ਼ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਛੇ ਵਿਕਟਾਂ ‘ਤੇ 136 ਦੌੜਾਂ ਬਣਾ ਲਈਆਂ ਹਨ ਅਤੇ ਉਸ ਨੂੰ ਹਾਲੇ ਵੀ 262 ਦੌੜਾਂ ਦੀ ਜ਼ਰੂਰਤ ਹੈ ਬੰਗਲਾਦੇਸ਼ ਵੱਲੋਂ ਦਿਨ ਦੀ ਖੇਡ ਸਮਾਪਤ ਹੋਣ ਤੱਕ ਕਪਤਾਨ ਸਾਕਿਬ ਅਲ ਹਸਨ 39 ਅਤੇ ਸੌਮਿਆ ਸਰਕਾਰ ਬਿਨਾ ਖਾਤਾ ਖੋਲ੍ਹੇ ਕ੍ਰੀਜ਼ ‘ਤੇ ਮੌਜ਼ੂਦ ਹਨ।
ਸਾਕਿਬ 46 ਗੇਂਦਾਂ ਦੀ ਆਪਣੀ ਪਾਰੀ ‘ਚ ਚਾਰ ਚੌਕੇ ਲਾ ਚੁੱਕੇ ਹਨ ਅਤੇ ਉਨ੍ਹਾਂ ‘ਤੇ ਆਪਣੀ ਟੀਮ ਨੂੰ ਹਾਰ ਦੇ ਖਤਰੇ ‘ਚੋਂ ਬਾਹਰ ਕੱਢਣ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੀ ਟੀਮ ਨੇ ਦੂਜੀ ਪਾਰੀ ‘ਚ ਅਸਗਰ ਅਫਗਾਨ ਦੇ ਅਰਧ ਸੈਂਕੜੇ ਅਤੇ ਵਿਕਟਕੀਪਰ ਬੱਲੇਬਾਜ਼ ਅਫਸਰ ਜਜਈ ਦੀਆਂ ਨਾਬਾਦ 48 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ 260 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਖਿਲਾਫ 397 ਦੌੜਾਂ ਦਾ ਵੱਡਾ ਵਾਧਾ ਹਾਸਲ ਕਰ ਲਿਆ। (Cricket News)
ਬੰਗਲਾਦੇਸ਼ ਵੱਲੋਂ ਸਾਕਿਬ ਨੇ 58 ਦੌੜਾਂ ਦੇ ਕੇ ਤਿੰਨ ਅਤੇ ਮੇਹਦੀ ਹਸਨ, ਤੈਜੁਲ ਇਸਲਾਮ, ਨਯੀਮ ਹਸਨ ਨੇ ਦੋ-ਦੋ ਵਿਕਟਾਂ ਲਈਆਂ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਅਤੇ ਉਸ ਦੀ ਅੱਧੀ ਟੀਮ 106 ਦੇ ਸਕੋਰ ‘ਤੇ ਪਵੇਲੀਅਨ ਪਰਤ ਗਈ ਬੰਗਲਾਦੇਸ਼ ਦੀ ਦੂਜੀ ਪਾਰੀ ‘ਚ ਸ਼ਾਦਮਨ ਇਸਲਾਮ ਨੇ 41 ਦੌੜਾਂ, ਮੁਸ਼ਫਿਕੁਰ ਰਹੀਮ ਨੇ 23, ਮੋਸਾਦੇਕ ਹੁਸੈਨ ਨੇ 12 ਅਤੇ ਲਿਟਨ ਦਾਸ ਨੇ 9 ਦੌੜਾਂ ਬਣਾਈਆਂ ਅਫਗਾਨਿਸਤਾਨ ਵੱਲੋਂ ਕਪਤਾਨ ਰਾਸ਼ਿਦ ਖਾਨ ਨੇ 46 ਦੌੜਾਂ ‘ਤੇ ਤਿੰਨ, ਜਹੀਰ ਖਾਨ ਨੇ 36 ਦੌੜਾਂ ‘ਤੇ ਦੋ ਅਤੇ ਮੁਹੰਮਦ ਨਬੀ ਨੂੰ 38 ਦੌੜਾਂ ‘ਤੇ ਇੱਕ ਵਿਕਟ ਮਿਲੀ। (Cricket News)
ਅਫਗਾਨਿਸਤਾਨ ਨੇ ਪਹਿਲੀ ਪਾਰੀ ‘ਚ 342 ਦੌੜਾਂ ਬਣਾਈਆਂ ਸਨ ਜਦੋਂਕਿ ਬੰਗਲਾਦੇਸ਼ ਦੀ ਪਹਿਲੀ ਪਾਰੀ 205 ਦੌੜਾਂ ‘ਤੇ ਸਿਮਟ ਗਈ ਸੀ ਜਿਸ ਨਾਲ ਮਹਿਮਾਨ ਟੀਮ ਨੂੰ 137 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਹੋ ਗਿਆ ਸੀ ਅਫਗਾਨਿਸਤਾਨ ਵੱਲੋਂ ਪਹਿਲੀ ਪਾਰੀ ‘ਚ ਰਹਿਮਤ ਸ਼ਾਹ ਨੇ ਸ਼ਾਨਦਾਰ 102 ਦੌੜਾਂ ਬਣਾਈਆਂ ਸਨ ਅਤੇ ਅਫਗਾਨ ਨੇ 92 ਦੌੜਾਂ ਬਣਾਈਆਂ ਸਨ। (Cricket News)
ਹਰਪ੍ਰੀਤ ਸਿੰਘ ਬਰਾੜ
ਪਾਕਿਸਤਾਨ ਦੇ ਫੌਜੀ ਜਨਰਲ ਪਰਵੇਜ ਮੁੱਸ਼ਰਫ ਨੂੰ ਇਹ ਗਲਤਫਹਿਮੀ ਸੀ ਕਿ ਉਹ ਹਿੰਦੁਸਤਾਨ ਨੂੰ ਮਾਤ ਪਾ ਕੇ ਇਕ ਨਵਾਂ ਇਤਹਾਸ ਲਿਖਣਗੇ। ਉਸ ਸਮੇਂ  ਦੇ ਭਾਰਤ ਦੇ ਪ੍ਰਧਾਨਮੰਤਰੀ  ਜਨਾਬ ਅਟਲ ਬਿਹਾਰੀ ਵਾਜਪਾਈ ਨੇ ਬਹੁਤ ਦੂਰਅੰਦੇਸ਼ੀ ਅਤੇ ਸੂਝਬੂਝ ਦੀ ਮਿਸਾਲ ਦਿੰਦੇ ਹੋਏ ਭਾਰਤੀ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਨੂੰ ਪੂਰੇ ਆਪ੍ਰੇਸ਼ਨ ਦੀ ਕਮਾਨ ਅਤੇ ਪਾਕਿਸਤਾਨੀ  ਹਮਲੇ ਨੂੰ ਨਾਕਾਮਯਾਬ  ਕਰਦੇ ਹੋਏ ਜਿੱਤ ਹਾਸਲ ਕਰਨ  ਦੀ ਜਿੰਮੇਵਾਰੀ ਦਿੱਤੀ।ਇਸ ਪੂਰੀ ਫੌਜੀ ਕਾਰਵਾਈ ਨੂੰ  ਆਪ੍ਰੇਸ਼ਨ ਵਿਜੇ ਦਾ ਨਾਂਅ ਦਿੱਤਾ ਗਿਆ।
ਲਗਪਗ 30 ਹਜਾਰ ਫੌਜੀਆਂ ਨੂੰ ਜੰਗ ਦੇ ਮੈਦਾਨ ‘ਚ ਭੇਜਿਆ ਗਿਆ। ਹਿੰਦੁਸਤਾਨੀ ਫੌਜੀਆਂ ਨੇ ਬੜੀ ਦਲੇਰੀ ਨਾਲ ਪਾਕਿਸਤਾਨ  ਦੀ ਫੌਜ ਨਾਲ ਮੁਕਾਬਲਾ ਕਰਦੇ ਹਏ ਉਨ੍ਹਾਂ ਦੇ 700 ਤੋਂ ਜਿਆਦਾ ਫੋਜੀਆਂ ਨੂੰ ਖਤਮ ਕਰ ਦਿੱਤਾ। ਇਸਦੇ ਨਾਲ ਹੀ ਵੱਡੀ ਗਿਣਤੀ ‘ਚ ਪਾਕਿਸਤਾਨੀ ਲੜਾਕੂ ਜਹਾਜਾਂ ਅਤੇ ਹੈਲੀਕਾਪਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਜੰਗ ਦੌਰਾਨ ਭਾਰਤ ‘ਚ ਐਨੇ ਵੱਡੇ ਉਫਾਨ ‘ਤੇ ਦੇਸ਼ਭਗਤੀ ਦੀ ਲਹਿਰ ਪੈਦਾ ਹੋਈ ਕਿ ਸਾਰਾ ਦੇਸ਼ ਭਾਰਤੀ ਫੌਜ ਦੇ ਸਮਰੱਥਣ ‘ਚ ਖੜਾ ਹੋ ਗਿਆ।ਹਿੰਦੂਸਤਾਨੀ ਫੌਜ ਦੇ 500 ਤੋਂ ਜਿਆਦੇ ਯੋਧਿਆਂ ਨੇ ਇਸ ਜੰਗ ‘ਚ ਸ਼ਹਾਦਤ ਦਾ ਜਾਮ ਪੀਤਾ।ਕਾਰਗਿਲ ਜੰਗ ਲਗਭਗ ਦੋ ਮਹੀਨਿਆਂ ਤੱਕ ਚੱਲੀ ਸੀ।ਸ਼ੁਰੂਆਤੀ ਦੌਰ ‘ਚ ਪਾਕਿਸਤਾਨੀ ਫੌਜੀ ਉੱਚੀਆਂ ਚੋਟੀਆ ‘ਤੇ ਮੌਜੂਦ ਹੋਣ ਕਾਰਨ ਜੰਗ ਉੱਤੇ ਪਕੜ ਦਾ ਫਾਇਦਾ ਚੱਕਦੇ ਰਹੇ ਪਰ ਭਾਰਤੀ ਹਵਾਈ ਫੌਜ ਵੱਲੋਂ ਹਵਾਈ ਸੁਰੱਖਿਆ ਘੇਰਾ ਮਿਲਣ ਤੋਂ ਬਾਅਦ ਸਾਡੇ ਜਵਾਨ ਅੱਗੇ ਵਧਦੇ ਗਏ ਅਤੇ ਉੱਪਰ ਚੋਟੀਆਂ ‘ਤੇ ਪਹੁੰਚ ਕੇ ਦੁਸ਼ਮਣ ਫੌਜ ਉੱਤੇ ਅਜਿਹੇ ਹਮਲੇ ਕੀਤੇ ਕਿ ਦੁਸ਼ਮਣ ਫੌਜਾਂ  ਨੁੰ ਆਪਣੀ ਜਾਨ ਬਚਾ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਸਾਡੇ ਜਵਾਨਾਂ ਨੇ ਇਕ ਇਕ ਕਰਕੇ ਚੋਟੀਆਂ ‘ਤੇ ਬਣੇ ਦੁਸ਼ਮਣ ਦੇ ਸਾਰੇ ਬੰਕਰਾ ਉੱਤੇ ਦੁਬਾਰਾ ਕਬਜਾ ਕਰ ਲਿਆ ਜਿਨ੍ਹਾਂ ਨੂੰ ਪਾਕਿਸਤਾਨ ਵੱਲੋ ਆਪਣੇ ਕਬਜੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਦੇ 26 ਜੁਲਾਈ ਦੇ ਦਿਨ ਕਾਰਗਿਲ ਜੰਗ ਦੇ ਖਤਮ ਹੋਣ ਦਾ ਐਲਾਨ ਹੋਇਆ ਅਤੇ ਸਿੱਟੇ ਵਜੋਂ ਪਾਕਿਸਤਾਨੀ ਘੁਸਪੈਠੀਆ ਦੀ ਵਾਪਸੀ ਕਰਵਾਈ ਅਤੇ ਭਾਰਤ ਦਾ ਮੁੜ ਦੁਬਾਰਾ ਆਪਣੀ ਜਮੀਨ ਉੱਤੇ ਦਬਦਬਾ ਬਰਕਰਾਰ ਹੋਇਆ। ਕਾਰਗਿਲ ਜੰਗ ਲਗਪਗ ਦੋ ਮਹੀਨਿਆਂ ਤੱਕ ਚੱਲੀ ਸੀ ਜਿਸ ਵਿਚ ਪਾਕਿਸਤਾਨ ਦੇ ਅੰਦਾਜਨ 5000 ਫੌਜੀ ਜਵਾਨਾਂ ਅਤੇ ਘੁਸਪੈਠੀਆ ਨੇ ਹਿੱਸਾ ਲਿਆ।
ਦੇਸ਼ ਦੀ ਵੰਡ ਤੋਂ ਬਾਅਦ ਹੀ ਪਾਕਿਸਤਾਨ ਕਸ਼ਮੀਰ ਦੀ ਮੰਗ ਕਰਦਾ ਰਿਹਾ ਹੈ। ਇਸੇ ਇਰਾਦੇ ਨਾਲ ਪਾਕਿਸਤਾਨ ਨੇ ਕਈ ਲੜਾਈਆਂ ਵੀ ਲੜੀਆਂ ਪਰ ਹਰ ਵਾਰ ਉਸਨੂੰ ਹਾਰ ਹੀ ਝੱਲਣੀ ਪਈ। 1971 ‘ਚ ਤਾਂ ਪਾਕਿਸਤਾਨ ਦੇ ਆਪਣੇ ਹੀ ਦੋ ਟੁਕੜੇ ਹੋ ਗਏ ਸਨ ਅਤੇ ਪੂਰਵੀ ਪਾਕਿਸਤਾਨ ਉਸਦੇ ਹੱਥਾ ‘ਚੋਂ ਨਿੱਕਲ ਗਿਆ। ਕਾਰਗਿਲ ਦੀ ਜੰਗ ‘ਚ ਪਾਕਿਸਤਾਨ ਨੂੰ ਐਨਾ ਵੱਡਾ ਧੱਕਾ ਲੱਗਿਆ ਅਤੇ ਨੁਕਸਾਨ ਹੋਇਆ ਕਿ ਉਸ ਤੋਂ ਬਾਅਦ ਉਹ ਕਦੇ ਵੀ ਸਿੱਧੇ ਰੂਪ ‘ਚ ਹਿੰਦੁਸਤਾਨ ਨਾਲ ਜੰਗ ਛੇੜਨ ਦੀ ਹਿੰਮਤ ਨਹੀਂ ਕਰ ਪਾਇਆ। ਕਾਰਗਿਲ ਜੰਗ ਦੁਨੀਆਂ ਦੀ ਇਕੋ ਅਜਿਹੀ ਜੰਗ ਰਹੀ ਹੈ ਜੋ ਉੱਚੀਆਂ ਪਹਾੜੀਆਂ ‘ਤੇ ਲੜੀ  ਗਈ ਸੀ। ਆਪ੍ਰੇਸ਼ਨ ਵਿਜੇ ਦੀ ਸਫਲਤਾ ਤੋਂ ਬਾਅਦ 26 ਜੁਲਾਈ ਨੂੰ  ਵਿਜੇ ਦਿਵਸ  ਦਾ ਨਾਂਅ ਦਿੱਤਾ ਗਿਆ। ਅਜਾਦੀ ਦੀ ਆਪਣਾ ਹੀ ਕੀਮਤ ਹੁੰਦੀ ਹੈ, ਜੋ ਬਹਾਦੁਰ ਫੌਜੀ ਜਵਾਨਾ ਦੇ ਬੇਸ਼ਕੀਮਤੀ ਲਹੂ ਨਾਲ ਅਦਾ ਕੀਤੀ ਜਾਂਦੀ ਹੈ। ਕਾਰਗਿਲ ਜੰਗ ‘ਚ ਸਾਡੇ 500 ਤੋਂ ਜਿਆਦਾ ਫੌਜੀ ਸ਼ਹੀਦ ਅਤੇ 1300 ਤੋਂ ਜਿਆਦਾ ਜਖਮੀ ਹੋਏ। ਇਨ੍ਹਾਂ ਵਿਚੋਂ ਜਿਆਦਾਤਰ ਉਹ ਜਵਾਨ ਸਨ ਜਿਨ੍ਹਾ ਨੇ ਆਪਣੀ ਜਵਾਨੀ ਦੇ 30 ਸਾਲ ਵੀ ਨਹੀਂ ਦੇਖੇ ਸਨ। ਇਹਨਾਂ ਯੋਧਿਆਂ ਨੇ ਭਾਰਤੀ ਫੌਜ  ਅਤੇ ਬਲੀਦਾਨ ਦੀ ਸਰਵ ਉੱਚ ਬਲਿਦਾਨ ਦੀ ਪਰੰਪਰਾ ਨੂੰ ਆਪਣਾ ਫਰਜ ਅਤੇ ਧਰਮ ਮੰਨਦੇ ਹੋਏ ਨਿਭਾਇਆ ਜਿਸਦੀ ਸੌਂਹ ਹਰ ਇਕ ਸਿਪਾਹੀ ਹਿੰਦੁਸਤਾਨ ਦੇ ਤਿਰੰਗੇ ਦੇ ਸਾਹਮਣੇ ਲੈਂਦਾ ਹੈ। ਕਾਰਗਿਲ ਜੰਗ ‘ਚ ਹਾਰ ਜਾਣ ਦੇ ਕਾਰਨ ਪਾਕਿਸਤਾਨ ‘ਚ ਆਰਥਕ ਅਤੇ ਰਾਜਨੀਤਿਕ ਅਸਥਿਰਤਾ ਇਸ ਹੱਦ ਤੱਕ ਵੱਧ ਗਈ ਕਿ ਜਨਰਲ ਪਰਵੇਜ ਮੁੱਜਰਫ ਨੇ ਆਪਣੀ ਸ਼ਰਮਨਾਕ ਸਮੇਟਣ ਲਈ ਨਵਾਜ ਸ਼ਰੀਫ ਦੀ ਸਰਕਾਰ ਨੂੰ ਗੱਦੀਓਂ  ਲਾਹ ਕੇ ਹਕੂਮਤ ਖੁਦ ਸੰਭਾਲ ਲਈ ਅਤੇ ਆਪਣੇ ਆਪ ਨੂੰ ਦੇਸ਼ ਦਾ ਰਾਸ਼ਟਰਪਤੀ ਵੀ ਐਲਾਨ ਦਿੱਤਾ। ਇਸਦੇ ਉਲਟ  ਭਾਰਤ ‘ਚ ਇਸ ਜੰਗ ਦੌਰਾਨ ਦੇਸ਼ਭਗਤੀ ਦੀ ਲਾਸਾਨੀ ਮਿਸਾਲ ਦੇਖਣ ਨੂੰ ਮਿਲੀ।ਕਾਰਗਿਲ ਜੰਗ ਤੋਂ ਪ੍ਰੇਰਿਤ ਹੋ ਕੇ ਐਲ .ਓ .ਸੀ, ਲਕਸ਼ ਅਤੇ ਧੁੱਪ ਜਿਹੀਆਂ ਹਿੰਦੀ ਫਿਲਮਾਂ ਬਣੀਆਂ। ਅੱਜ ਦੇਸ਼ ਭਰ ਵਿਚ ਕਾਰਗਿਲ ਵਿਜੇ ਦਿਵਸ ਬਹੁਤ ਫ਼ਖਰ ਨਾਲ ਮਨਾਇਆ ਜਾਂਦਾ ਹੈ ਅਤੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆ ਵੀ ਦਿੱਤੀਆਂ ਜਾਂਦੀ ਹਨ।
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੈਸਟਇੰਡੀਜ ਦੀ ਜਿੱਤ ਤੇ ਅਫਗਾਨਿਸਤਾਨ ਦੀ ਨੌਵੀਂ ਹਾਰ ਨਾਲ ਵਿਦਾਈ
ਅਫਗਾਨਿਸਤਾਨ ਨੇ ਅੰਕ ਸੂਚੀ ‘ਚ ਜ਼ੀਰੋ ਅੰਕ ਨਾਲ ਵਿਦਾਈ ਲਈ
ਲੀਡਸ, ਏਜੰਸੀ।
ਏਵਿਨ ਲੁਈਸ (58), ਸ਼ਾਈ ਹੋਪ (77) ਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਵੈਸਟਇੰਡੀਜ ਨੇ ਅਫਗਾਨਿਸਤਾਨ ਨੂੰ ਵਿਸ਼ਵ ਕੱਪ ਦੇ ਆਪਣੇ ਆਖਰੀ ਲੀਗ ਮੈਚ ‘ਚ ਵੀਰਵਾਰ ਨੂੰ 23 ਦੌੜਾਂ ਨਾਲ ਹਰਾ ਕੇ ਜੇਤੂ ਵਿਦਾਈ ਲਈ, ਜਦੋਂ ਕਿ ਅਫਗਾਨਿਤਸਾਨ ਨੂੰ ਲਗਾਤਾਰ ਨੌਵੀਂ ਹਾਰ ਝੱਲ ਕੇ ਟੂਰਨਾਮੈਂਟ ਤੋਂ ਵਿਦਾ ਹੋਣਾ ਪਿਆ। ਵਿੰਡੀਜ ਨੇ 50 ਓਵਰਾਂ ‘ਚ 6 ਵਿਕਟਾਂ ‘ਤੇ 311 ਦੌੜਾਂ ਦਾ ਮਜਬੂਤ ਸਕੋਰ ਬਣਾਇਆ ਜਦੋਂ ਕਿ ਅਫਗਾਨਿਸਤਾਨ ਦੀ ਟੀਮ 50 ਓਵਰਾਂ ‘ਚ 288 ਦੌੜਾਂ ਹੀ ਬਣਾ ਸਕੀ। ਵਿੰਡੀਜ ਦੀ ਨੌਂ ਮੈਚਾਂ ‘ਚ ਇਹ ਦੂਜੀ ਜਿੱਤ ਰਹੀ ਤੇ ਉਸ ਨੇ ਪੰਜ ਅੰਕਾਂ ਦੇ ਨਾਲ ਟੂਰਨਾਮੈਂਟ ਨੂੰ ਅਲਵਿਦਾ ਕਿਹਾ। ਅਫਗਾਨਿਸਤਾਨ ਨੂੰ ਲਗਾਤਾਰ ਨੌਂਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੇ ਖਾਤੇ ‘ਚ ਇੱਕ ਵੀ ਅੰਕ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਮਰਨ ਨਾਲ ਹੁੰਦੀ ਐ ਬੁਰਾਈਆਂ ‘ਤੇ ਜਿੱਤ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ, ਫ਼ਕੀਰ ਇੱਕ ਹੀ ਸੰਦੇਸ਼ ਦਿੰਦੇ ਹਨ ਕਿ ਭਗਤੀ-ਇਬਾਦਤ ਕਰੋ, ਸਿਮਰਨ ਕਰੋ। ਹਰ ਸਮੇਂ ਇੱਕ ਹੀ ਚਰਚਾ ਫ਼ਕੀਰ ਕਰਦੇ ਹਨ ਕਿ ਚੰਗੇ-ਨੇਕ ਕਰਮ ਕਰੋ, ਸਿਮਰਨ ਕਰੋ। ਸਿਮਰਨ ਕਰਨ ਨਾਲ ਇਨਸਾਨ ਆਪਣੀਆਂ ਅੰਦਰਲੀਆਂ ਬੁਰਾਈਆਂ, ਅੰਦਰਲੇ ਬੁਰੇ ਵਿਚਾਰਾਂ, ਪਾਪ-ਕਰਮਾਂ ‘ਤੇ ਜਿੱਤ ਹਾਸਲ ਕਰ ਲੈਂਦਾ ਹੈ। ਬੁਰੇ ਵਿਚਾਰ ਫਿਰ ਇਨਸਾਨ ਨੂੰ ਆਪਣੇ ਨਾਲ ਚੱਲਣ ‘ਤੇ ਮਜ਼ਬੂਰ ਨਹੀਂ ਕਰਦੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਨੂੰ ਸੁਖ ਮਿਲੇ, ਸ਼ਾਂਤੀ ਮਿਲੇ ਅਤੇ ਹਰ ਇਨਸਾਨ ਪਰਮ ਪਿਤਾ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਦੇ ਲਾਇਕ ਬਣੇ, ਇਸ ਲਈ ਹੀ ਪੀਰ-ਫ਼ਕੀਰ ਸਾਰਿਆਂ ਨੂੰ ਪ੍ਰਭੂ ਦੇ ਨਾਮ ਨਾਲ ਜੋੜਦੇ ਹਨ, ਪ੍ਰਭੂ ਦਾ ਨਾਮ ਲੈਣ ਲਈ ਪ੍ਰੇਰਨਾ ਦਿੰਦੇ ਹਨ ਅਤੇ ਸੰਤਾਂ ਨੇ ਕਿਸੇ ਤੋਂ ਪ੍ਰਭੂ ਦਾ ਨਾਮ ਜਪਵਾ ਕੇ ਆਪਣੇ ਲਈ ਕੋਈ ਕਰੋੜਾਂ ਰੁਪਏ ਇਕੱਠੇ ਨਹੀਂ ਕਰਨੇ ਹੁੰਦੇ। ਉਨ੍ਹਾਂ ਦਾ ਤਾਂ ਇੱਕ ਹੀ ਮਕਸਦ, ਇੱਕ ਹੀ ਉਦੇਸ਼ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਹਰ ਪ੍ਰਾਣੀ ਨੂੰ ਸੁਖ ਮਿਲੇ।
ਜਿਵੇਂ ਘਰ-ਗ੍ਰਿਹਸਥ ਵਿੱਚ ਰਹਿੰਦੇ ਹੋਏ, ਜੋ ਗ੍ਰਿਹਸਥੀ-ਦੁਨਿਆਵੀ ਲੋਕ ਹਨ, ਉਨ੍ਹਾਂ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਘਰ, ਉਨ੍ਹਾਂ ਦੀ ਔਲਾਦ, ਉਨ੍ਹਾਂ ਦਾ ਪਰਿਵਾਰ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੇ , ਦੂਜਿਆਂ ਨਾਲ ਕੋਈ ਮਤਲਬ ਨਹੀਂ, ਦੂਜੇ ਜਾਣ ਖੂਹ ਵਿੱਚ। ਕਹਿੰਦਾ ਹੈ ਮੇਰੇ ਵਾਲੇ ਸੁਖੀ ਵੱਸਣ, ਉਨ੍ਹਾਂ ਨੂੰ ਪੈਸਾ ਮਿਲੇ, ਉਨ੍ਹਾਂ ਨੂੰ ਸਭ-ਕੁਝ ਮਿਲੇ, ਉਨ੍ਹਾਂ ਨੂੰ ਕਿਸੇ ਚੀਜ ਦੀ ਕਮੀ ਨਾ ਰਹੇ। 99 ਫੀਸਦੀ ਲੋਕਾਂ ਦਾ, ਜੋ ਗ੍ਰਿਹਸਥੀ ਹਨ, ਉਨ੍ਹਾਂ ਦਾ ਇਹੀ ਨਿਸ਼ਾਨਾ ਹੁੰਦਾ ਹੈ, ਨਿਸ਼ਾਨਾ ਹੁੰਦਾ ਹੈ ਜੀਵਨ ਜਿਉਣ ਦਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰ ਜੋ ਫ਼ਕੀਰ, ਸੰਤ ਹੁੰਦਾ ਹੈ, ਉਸ ਦਾ ਨਿਸ਼ਾਨਾ ਕੋਈ ਹੋਰ ਹੁੰਦਾ ਹੈ। ਜਿਸ ਤਰ੍ਹਾਂ ਇੱਕ ਘਰ- ਪਰਿਵਾਰ ਵਿੱਚ ਰਹਿਣ ਵਾਲੇ ਮੁਖੀ ਦਾ ਸਾਰਾ ਧਿਆਨ ਆਪਣੇ ਭਾਈ-ਭੈਣ, ਬੇਟਾ-ਬੇਟੀ, ਪਰਿਵਾਰ ‘ਤੇ ਹੁੰਦਾ ਹੈ ਕਿ ਉਨ੍ਹਾਂ ਨੂੰ ਚੰਗਾ ਮਿਲੇ, ਉਹ ਚੰਗੇ ਬਣਨ, ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰਾਂ ਦਾ ਵੀ ਨਿਸ਼ਾਨਾ ਹੁੰਦਾ ਹੈ ਕਿ ਸਭ ਉਸ ਮਾਲਕ ਦੀ ਔਲਾਦ ਹਨ, ਫ਼ਕੀਰ ਚਾਹੁੰਦਾ ਹੈ ਕਿ ਜਦੋਂ ਮਾਲਕ ਦੇ ਸਿਮਰਨ, ਸੇਵਾ, ਸਤਿਸੰਗ ਨਾਲ  ਸੰਤ, ਪੀਰ-ਫ਼ਕੀਰ ਮਾਲਕ ਦੇ ਰਹਿਮੋ-ਕਰਮ, ਲੱਜਤ-ਅੰਮ੍ਰਿਤ, ਆਬੋਹਿਯਾਤ ਨਾਲ ਮਾਲਾਮਾਲ ਹੋ ਜਾਂਦੇ ਹਨ ਅਤੇ ਇਹੀ ਉਨ੍ਹਾਂ ਦਾ ਟੀਚਾ, ਨਿਸ਼ਾਨਾ ਹੁੰਦਾ ਹੈ ਕਿ ਮਾਲਕ ਦੀ ਜਿੰਨੀ ਵੀ ਔਲਾਦ ਹੈ ਉਹ ਵੀ ਪ੍ਰਭੂ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਜ਼ਰੂਰ ਹੋ ਜਾਵੇ।
ਉਹ ਪੀਰ-ਫ਼ਕੀਰ ਸਾਰਿਆਂ ਲਈ ਸੋਚਦੇ ਹਨ, ਕਿਉਂਕਿ ਜੋ ਤਿਆਗੀ, ਤਪੱਸਵੀ ਹੈ, ਉਨ੍ਹਾਂ ਦਾ ਫਰਜ਼ ਇਹੀ ਹੁੰਦਾ ਹੈ ਕਿ ਉਹ ਦੂਜਿਆਂ ਦਾ ਭਲਾ ਸੋਚਣ, ਆਪ ਥੋੜ੍ਹਾ ਦੁੱਖ ਉਠਾਉਣ ਅਤੇ ਦੂਜਿਆਂ ਨੂੰ ਸੁਖ ਪਹੁੰਚਾਉਣ। ਤਾਂ ਜੋ ਅਜਿਹਾ ਸੋਚਦੇ ਹਨ, ਅਮਲ ਕਰਦੇ ਹਨ, ਯਕੀਨਨ ਉਹ ਮਾਲਕ ਦੇ ਬਹੁਤ ਪਿਆਰੇ ਭਗਤ ਹੁੰਦੇ ਹਨ। ਤਾਂ ਸੰਤ, ਪੀਰ-ਫ਼ਕੀਰਾਂ ਦਾ ਇਹ ਨਿਸ਼ਾਨਾ ਹੁੰਦਾ ਹੈ ਕਿ ਸ੍ਰਿਸ਼ਟੀ ਦਾ ਭਲਾ ਹੋਵੇ ਅਤੇ ਹਰ ਪ੍ਰਾਣੀ ਮਾਲਕ ਦੀ ਦਇਆ-ਦ੍ਰਿਸ਼ਟੀ ਨਾਲ, ਦਇਆ-ਮਿਹਰ, ਰਹਿਮਤ ਨਾਲ ਖੁਸ਼ੀਆਂ ਹਾਸਲ ਕਰੇ। ਗ਼ਮ, ਚਿੰਤਾ-ਪਰੇਸ਼ਾਨੀਆਂ ਲੋਕਾਂ ਨੂੰ ਨਾ ਹੋਣ, ਉਸ ‘ਚ ਬਰਦਾਸ਼ਤ ਸ਼ਕਤੀ ਵਧੇ ਤਾਂਕਿ ਆਪਸੀ ਝਗੜੇ ਨਾ ਹੋਣ। ਈਰਖਾ, ਨਫ਼ਰਤ ਨਾ ਹੋਵੇ, ਕੋਈ ਕਿਸੇ ਦੀ ਲੱਤ-ਖਿਚਾਈ ਨਾ ਕਰੇ। ਤਾਂ ਸੰਤ, ਪੀਰ-ਫ਼ਕੀਰ ਦੁਨੀਆਂ ਵਿੱਚ ਆਉਣ ਦਾ ਇਹੀ ਮਕਸਦ ਰੱਖਦੇ ਹਨ। ਉਨ੍ਹਾਂ ਦੀ ਸੋਚ ਸਰਵ-ਵਿਆਪਕ, ਸਾਰਿਆਂ ਲਈ ਹੁੰਦੀ ਹੈ, ਸਰਵ-ਸਾਂਝੀ ਹੁੰਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ‘ਚ ਨਜ਼ਰ ਨਹੀਂ ਆਇਆ 8 ਸੀਟਾਂ ਹਾਰਨ ਦਾ ਦੁੱਖ
ਚੰਡੀਗੜ੍ਹ (ਅਸ਼ਵਨੀ ਚਾਵਲਾ) ਲੋਕ ਸਭਾ ਚੋਣਾਂ ‘ਚ 8 ਸੀਟਾਂ ‘ਤੇ ਹੋਈ ਵੱਡੀ ਹਾਰ ਦਾ ਮੰਥਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਦੀ ਗਈ ਕੋਰ ਕਮੇਟੀ ਦੀ ਮੀਟਿੰਗ ‘ਚ ਹਾਰ ਦਾ ਦੁੱਖ ਘੱਟ ਤੇ 2 ਸੀਟਾਂ ‘ਤੇ ਜਿੱਤ ਦੀ ਜ਼ਿਆਦਾ ਖ਼ੁਸ਼ੀ ਮਨਾਈ ਗਈ। ਕੋਰ ਕਮੇਟੀ ਦੀ ਮੀਟਿੰਗ ਵਿੱਚ ਇੰਝ ਲੱਗ ਹੀ ਨਹੀਂ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ 10 ‘ਚੋਂ ਸਿਰਫ਼ 2 ਸੀਟਾਂ ‘ਤੇ ਹੀ ਜਿੱਤ ਪ੍ਰਾਪਤ ਕਰਦੇ ਹੋਏ 8 ਸੀਟਾਂ ਨੂੰ ਹਾਰ ਗਈ ਹੈ। ਕੋਰ ਕਮੇਟੀ ‘ਚ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖ਼ੁਸ਼ੀ ਦਾ ਹੀ ਜਸ਼ਨ ਦਿਖਾਈ ਦਿੱਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੋਵੇਂ ਸੀਟਾਂ ਦੀ ਜਿੱਤਣ ਦੀ ਖ਼ੁਸ਼ੀ ਦੇ ਨਾਲ ਹੀ ਇਸ ਗੱਲ ਨੂੰ ਲੈ ਕੇ ਸੰਤੁਸ਼ਟ ਹੈ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਨੇ ਵੋਟ ਫੀਸਦੀ ਦਰ ਪ੍ਰਾਪਤ ਕਰਨ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ‘ਚ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 7 ਫੀਸਦੀ ਤੋਂ ਜਿਆਦਾ ਵਾਧਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ, ਜਿਸ ‘ਚ ਜ਼ਿਆਦਾਤਰ ਅਕਾਲੀ ਲੀਡਰਾਂ ਨੇ ਭਾਗ ਲੈਂਦੇ ਹੋਏ ਚੋਣਾਂ ਦੌਰਾਨ ਪਾਰਟੀ ਦੇ ਪ੍ਰਦਰਸ਼ਨ ਤੇ ਨਫ਼ੇ-ਨੁਕਸਾਨ ਦਾ ਜਿਕਰ ਕੀਤਾ। ਇਸ ਮੀਟਿੰਗ ਵਿੱਚ ਹਾਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਚਿਹਰਿਆਂ ‘ਤੇ ਮਾਯੂਸੀ ਵੀ ਨਜ਼ਰ ਸਾਫ਼ ਆ ਰਹੀ ਸੀ ਪਰ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੇ ਅੱਗੇ ਹਾਰ ਦਾ ਦੁੱਖ ਫਿੱਕਾ ਹੀ ਨਜ਼ਰ ਆ ਰਿਹਾ ਸੀ।
ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਲੀਡਰਸ਼ਿਪ ਤੇ ਸਾਰੇ ਵਿਧਾਇਕ ਨੂੰ ਅਗਲੇ ਸਮੇਂ ਆਉਣ ਵਾਲੀਆਂ ਜਿਮਨੀ ਚੋਣਾਂ ਵੱਲ ਧਿਆਨ ਦੇਣ ਲਈ ਕਿਹਾ ਹੈ ਤਾਂ ਕਿ ਜਿਮਨੀ ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਉਹ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਰੁਤਬੇ ਨੂੰ ਹਰ ਹਾਲਤ ‘ਚ ਹਾਸਲ ਕਰ ਸਕੇ।
ਮੀਟਿੰਗ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੋਰ ਕਮੇਟੀ ਦੀ ਮੀਟਿੰਗ ‘ਚ ਵੋਟ ਫੀਸਦੀ ਦਰ ਦੇ ਵਾਧੇ ਨੂੰ ਲੈ ਕੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ ਹੈ ਤੇ ਪਾਰਟੀ ਨੇ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਸਾਰੀਆਂ ਪਾਰਟੀਆਂ ਨਾਲੋਂ ਜਿਆਦਾ ਵੋਟ ਫੀਸਦੀ ਦਰ ‘ਚ ਵਾਧਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਇਆ ਹੈ। ਹੁਣ ਉਨ੍ਹਾਂ ਦੀ ਪਾਰਟੀ ਆਪਣਾ ਸਾਰਾ ਧਿਆਨ ਆਉਣ ਵਾਲੀ ਵਿਧਾਨ ਸਭਾ ਦੀ ਜਿਮਨੀ ਚੋਣਾਂ ਵੱਲ ਦੇਵੇਗੀ ਅਤੇ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਉਹ ਸਾਰੀ ਜਿਮਨੀ ਚੋਣਾਂ ‘ਚ ਜਿੱਤ ਪ੍ਰਾਪਤ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ
ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਦੇ ਘਰ ਜਾ ਕੇ ਉਹਨਾ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਸ ਮੁਲਾਕਾਤ ਦੀ ਇੱਕ ਤਸਵੀਰ ਟਵਿੱਟਰ ‘ਤੇ ਸਾਂਝੀ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ, ‘ਆਦਰਯੋਗ ਅਡਵਾਨੀ ਜੀ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ। ਅੱਜ ਭਾਜਪਾ ਦੀ ਇਹ ਸਫਲਤਾ ਸੰਭਵ ਹੋਈ ਹੈ ਕਿਉਂਕਿ ਉਹਨਾਂ (ਸ੍ਰੀ ਅਡਵਾਨੀ) ਵਰਗੇ ਮਹਾਨ ਲੋਕਾਂ ਨੇ ਪਾਰਟੀ ਨੂੰ ਬਣਾਉਣ ਅਤੇ ਲੋਕਾਂ ਦੇ ਸਾਹਮਣੇ ਨਵੀਂ ਆਦਰਸ਼ਵਾਦੀ ਗਾਥਾ ਪੇਸ਼ ਕਰਨ ਲਈ ਦਹਾਕਿਆਂ ਤੋਂ ਮਿਹਨਤ ਕੀਤੀ ਹੈ।’ ਜਿਕਰਯੋਗ ਹੈ ਕਿ ਦੋਵੇਂ ਆਗੂਆਂ ‘ਚ ਵਿਚਾਰਕ ਮਤਭੇਦ ਰਹੇ ਹਨ। ਕਦੇ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ‘ਚ ਇੱਕ ਰਹੇ ਸ੍ਰੀ ਅਡਵਾਨੀ ਨੇ ਇਸ ਵਾਰ ਲੋਕ ਸਭਾ ਚੋਣ ਨਹੀਂ ਲੜੀ ਅਤੇ ਸਰਗਰਮ ਰਾਜਨੀਤੀ ਤੋਂ ਹੁਣ ਲਗਭਗ ਪੂਰੀ ਤਰ੍ਹਾਂ ਕੱਟ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।