Anmol Vachan - Sach Kahoon Punjabi

ਰੂਹਾਨੀਅਤ: ਦੀਨਤਾ ਨਿਮਰਤਾ ਧਾਰਨ ਨਾਲ ਮਿਲਣਗੀਆਂ ਮਾਲਕ ਦੀਆਂ ਖੁਸ਼ੀਆਂ
ਰੂਹਾਨੀਅਤ: ਦੀਨਤਾ ਨਿਮਰਤਾ ਧਾਰਨ ਨਾਲ ਮਿਲਣਗੀਆਂ ਮਾਲਕ ਦੀਆਂ ਖੁਸ਼ੀਆਂ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ ਨਜ਼ਰ ਦੇ ਦਿੰਦਾ ਹੈ, ਤਾਂ ਉਸਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸਦੀ ਕਦੇ ਉਸਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ।

ਪੂਜਨੀਕ ਗੁਰੂ ਜੀ  (MSG) ਫ਼ਰਮਾਉਦੇ ਹਨ ਕਿ ਨਜ਼ਰ ਤਾਂ ਸਭ ਦੀ ਹੈ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੂੰ ਮਾਲਕ ਨੇ ਨਹੀਂ ਦਿੱਤੀ ਪਰ ਇਸੇ ਨਿਗ੍ਹਾ ਨਾਲ ਜਦੋਂ ਉਸ ਪਰਮ ਪਿਤਾ ਪਰਮਾਤਮਾ, ਸਤਿਗੁਰੂ, ਮੌਲਾ ਦਾ ਦੀਦਾਰ ਹੁੰਦਾ ਹੈ ਤਾਂ ਇਹ ਨਜ਼ਰ ਉਸ ਨਿਗ੍ਹਾ ਵਰਗੀ ਹੋ ਜਾਂਦੀ, ਭਾਵ ਇਨਸਾਨ ਤੋਂ ਭਗਵਾਨ ਦਾ ਰੂਪ ਇਨਸਾਨ ਬਣਦਾ ਚਲਿਆ ਜਾਂਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਇਨਸਾਨ ਭਗਵਾਨ ਬਣ ਜਾਂਦਾ ਹੈ ਛੋਟੀਆਂ-ਛੋਟੀਆਂ ਨਦੀਆਂ-ਨਾਲੇ ਜੇਕਰ ਸਮੁੰਦਰ ਵਿੱਚ ਮਿਲ ਜਾਣ ਤਾਂ ਉਹ ਸਮੁੰਦਰ ਅਖਵਾਉਦੀਆਂ ਹਨ, ਉਸੇ ਤਰ੍ਹਾਂ ਜੋ ਆਤਮਾਵਾਂ ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਨੂੰ ਸਿਮਰਨ-ਭਗਤੀ ਨਾਲ ਪਾ ਜਾਂਦੀਆਂ ਹਨ, ਉਹ ਮਾਲਕ, ਪਰਮਾਤਮਾ ਦਾ ਹੀ ਰੂਪ ਬਣ ਜਾਂਦੀਆਂ ਹਨ ਪਰ ਉਹ ਗਾ-ਗਾ ਕੇ ਨਹੀਂ ਸੁਣਾਉਦੀਆਂ,

ਸਗੋਂ ਉਨ੍ਹਾਂ ਦੇ ਅੰਦਰ ਹੋਰ ਦੀਨਤਾ-ਨਿਮਰਤਾ ਆ ਜਾਂਦੀ ਹੈ ਮਾਲਕ ਦੇ ਪਿਆਰੇ, ਪਰਮ ਪਿਤਾ ਪਰਮਾਤਮਾ ਦਾ ਸਰੂਪ ਹੁੰਦਿਆਂ ਵੀ ਉਨ੍ਹਾਂ ਦੇ ਅੰਦਰ ਦੀਨਤਾ-ਨਿਮਰਤਾ ਹੱਦ ਤੋਂ ਜ਼ਿਆਦਾ ਹੁੰਦੀ ਹੈ ਅਤੇ ਜਿੰਨੀ ਦੀਨਤਾ-ਨਿਮਰਤਾ ਹੰੁਦੀ ਹੈ, ਓਨੀਆਂ ਹੀ ਮਾਲਕ ਦੀਆਂ ਖੁਸ਼ੀਆਂ ਜਲਦੀ ਅਤੇ ਜ਼ਿਆਦਾ ਮਿਲਿਆ ਕਰਦੀਆਂ ਹਨ ਇਸ ਲਈ ਆਪਣੇ ਅੰਦਰ ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ, ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਕਰੋ, ਸਭ ਦਾ ਭਲਾ ਮੰਗਿਆ ਕਰੋ ਅਤੇ ਸਭ ਦਾ ਭਲਾ ਕਰਿਆ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।

ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ
ਰੂਹਾਨੀਅਤ : ਸਮੇਂ ਦੀ ਕਦਰ ਕਰੋ : Saint Dr MSG

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਤਾਂ ਸਮਾਂ ਜ਼ਰੂਰ ਸਾਥ ਦਿੰਦਾ ਹੈ ਸਮਾਂ ਕਦੇ ਕਿਸੇ ਦੇ ਰੋਕਿਆਂ ਰੁਕਦਾ ਨਹੀਂ, ਸਮਾਂ ਚੱਲਦਾ ਜਾਂਦਾ ਹੈ, ਤੇ ਇਨਸਾਨ ਬਹੁਤ ਪਿੱਛੇ ਰਹਿ ਜਾਂਦਾ ਹੈ ਸਮੇਂ ਦੀ ਕਦਰ ਕਰੋ, ਜੋ ਸਮੇਂ ਦੀ ਕਦਰ ਕਰਦੇ ਹਨ, ਸਮੇਂ ਅਨੁਸਾਰ ਹਰ ਕਾਰਜ ਕਰਦੇ ਹਨ ਉਹ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਜ਼ਰੂਰ ਬਣਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਲਸ ਇੱਕ ਅਜਿਹੀ ਬਿਮਾਰੀ ਹੈ,

ਜੋ ਡਾਕਟਰੀ ਹਿਸਾਬ ਨਾਲ ਬਿਮਾਰੀ ਨਹੀਂ, ਪਰ ਬਹੁਤ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਆਲਸ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਦਾ ਆਲਸ ਜਦੋਂ ਇਨਸਾਨ ’ਤੇ ਛਾ ਜਾਂਦਾ ਹੈ ਕੁਝ ਵੀ ਚੰਗਾ ਨਹੀਂ ਲੱਗਦਾ ਸਿਵਾਏ ਆਲਸ ਦੇ ਇਸ ਲਈ ਆਲਸ ’ਚ ਪੈ ਕੇ ਆਪਣੇ ਪਰਮ ਪਿਤਾ ਪਰਮਾਤਮਾ ਦੀ ਯਾਦ ਤੋਂ ਦੂਰ ਨਾ ਹੋਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹਮੇਸ਼ਾ ਉਸ ਨੂੰ ਯਾਦ ਕਰੋ, ਹਮੇਸ਼ਾ ਉਸਦੀ ਭਗਤੀ ਇਬਾਦਤ ਕਰੋ, ਤਾਂ ਕਿ ਉਸਦੀ ਦਇਆ ਮਿਹਰ ਰਹਿਮਤ ਦੇ ਲਾਇਕ ਤੁਸੀਂ ਬਣਦੇ ਚਲੇ ਜਾਓ

ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਹਰ ਸੈਂਕਿੰਡ, ਮਿੰਟ, ਘੰਟਾ, ਦਿਨ, ਮਹੀਨਾ, ਸਾਲ ਜੋ ਜ਼ਿੰਦਗੀ ਦਾ ਗੁਜਰ ਰਿਹਾ ਹੈ, ਉਹ ਤੁਹਾਨੂੰ ਤੁਹਾਡੇ ਆਖਰੀ ਸਮੇਂ ਦੇ ਨਜ਼ਦੀਕ ਲੈ ਜਾ ਰਿਹਾ ਹੈ ਜੇਕਰ ਇੰਜ ਹੀ ਸਮਾਂ ਗੁਜਰਦਾ ਗਿਆ ਤੇ ਤੁਸੀਂ ਮਾਲਕ ਦੀ ਭਗਤੀ ਨਾ ਕੀਤੀ ਤਾਂ ਤੁਸੀਂ ਗਮਾਂ, ਦੁੱਖਾਂ ’ਚ ਪਰੇਸ਼ਾਨ ਹੁੰਦੇ ਰਹੋਗੇ, ਖੁਸ਼ੀਆਂ ਤੋਂ ਖਾਲੀ ਹੋ ਜਾਓਗੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਸੰਤ ਹਰ ਸਮੇਂ ਸਮਝਾਉਂਦੇ ਹਨ, ਹਰ ਸਮੇਂ ਸਿਖਾਉਂਦੇ ਹਨ ਰਾਮ ਦਾ ਨਾਮ ਜਪੋ ਤੇ ਉਸਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ
ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ : Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਸੰਸਾਰ ’ਚ ਇਹ ਕੋਈ ਨਹੀਂ ਜਾਣਦਾ ਸੀ ਕਿ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਅਜਿਹੀ ਕੋਈ ਸੁਪਰੀਮ ਪਾਵਰ ਹੈ, ਅਜਿਹੀ ਕੋਈ ਸ਼ਕਤੀ ਹੈ, ਜੋ ਸਭ ਦੇ ਅੰਦਰ ਮੌਜ਼ੂਦ ਹੈ ਤੇ ਉਸ ਨੂੰ ਬੁਲਾਇਆ ਜਾਵੇ ਤਾਂ ਉਹ ਇਸ ਜਹਾਨ ਦੇ ਤਾਂ ਕੀ ਅਗਲੇ ਜਹਾਨ ਦੇ ਵੀ ਕੰਮ ਸੰਵਾਰ ਦਿੰਦਾ ਹੈ।

Saint Dr MSG ਜੀ ਫ਼ਰਮਾਉਦੇ ਹਨ ਕਿ ਮਾਲਕ ਸਰੂਪ ਗੁਰੂ, ਮੁਰਸ਼ਿਦ-ਏ-ਕਾਮਿਲ ਇਸ ਦੁਨੀਆਂ ’ਚ ਆਏ, ਉਨ੍ਹਾਂ ਦੱਸਿਆ ਕਿ ਅਜਿਹੀ ਕੋਈ ਤਾਕਤ ਹੈ, ਜਿਸ ਨੂੰ ਇਨਸਾਨ ਇਸਤੇਮਾਲ ਕਰ ਸਕਦਾ ਹੈ, ਜਿਸ ਨੂੰ ਇਨਸਾਨ ਪ੍ਰਾਪਤ ਵੀ ਕਰ ਸਕਦਾ ਹੈ ਅਜਿਹੀ ਤਾਕਤ , ਅਜਿਹੀ ਸ਼ਕਤੀ ਜੋ ਸਭ ਦੇ ਅੰਦਰ ਹੈ, ਗੁਰੂ, ਮੁਰਸ਼ਿਦ ਨੇ ਉਸ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ

ਤੁਸੀਂ ਕਿਵੇਂ ਉਸ ਤਾਕਤ ਨਾਲ ਗੱਲ ਕਰ ਸਕਦੇ ਹੋ, ਕਿਵੇਂ ਉਸ ਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਜ਼ਿੰਦਗੀ ’ਚ ਬਹਾਰਾਂ ਲਿਆ ਸਕਦੇ ਹੋ ਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ, ਬਿਮਾਰੀਆਂ ਨੂੰ ਉਡਾ ਸਕਦੇ ਹੋ ਅਤੇ ਉਹ ਤਰੀਕਾ ਦੱਸਿਆ ਉਸ ਸੁਪਰੀਮ ਪਾਵਰ ਦਾ, ਜਿਸ ਨੂੰ ‘ਨਾਮ’ ਕਹਿੰਦੇ ਹਨ ਬਾਇ-ਨੇਮ ਕਿ ਉਸ ਨੂੰ ਕਿਵੇਂ ਬੁਲਾਉਣਾ ਹੈ? ਉਹ ਗੁਰੂ ਮੰਤਰ, ਉਹ ਜੁਗਤੀ, ਉਹ ਮੈਥਡ, ਉਹ ਤਰੀਕਾ ਜਿਸ ਦੀ ਵਰਤੋਂ ਕਰਨ ਨਾਲ ਤੁਹਾਡੇ ਅੰਦਰ ਉਸ ਦੀ ਸ਼ਕਤੀ ਜਾਗ ਜਾਂਦੀ ਹੈ ਤੇ ਤੁਹਾਡੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ ਤੇ ਵਧੀ ਹੋਈ ਸ਼ਕਤੀ ਨਾਲ ਤੁਸੀਂ ਪਰਮਾਨੰਦ ਲੈ ਸਕਦੇ ਹੋ, ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਬਚਨਾਂ ’ਤੇ ਅਮਲ ਕਰੋ | Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਤ, ਪੀਰ-ਫ਼ਕੀਰ, ਗੁਰੂਮੰਤਰ, ਮੈਥਡ ਆਫ਼ ਮੈਡੀਟੇਸ਼ਨ ਦੱਸਦੇ ਹਨ ਗੁਰੂਮੰਤਰ ਦਾ ਜਾਪ ਕਰੋ, ਅਭਿਆਸ ਕਰੋ, ਤਾਂ ਸੰਤ ਜੋ ਦੱਸਦੇ ਹਨ ਉਸ ਨੂੰ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ । ਸੰਤ ਦੱਸਦੇ ਹਨ ਕਿ ਤੁਹਾਡੇ ਅੰਦਰ ਅੰਮਿ੍ਰਤ, ਹਰੀਰਸ, ਆਬੋ-ਹਯਾਤ ਹੈ ਤੇ ਇਸ ਨੂੰ ਤੁਸੀ ਪ੍ਰਾਪਤ ਕਰ ਸਕਦੇ ਹੋ ਸੰਤ ਦੱਸਦੇ ਹਨ ਕਿ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ, ਜਿਨ੍ਹਾਂ ਦੀ ਕਦੇ ਕਲਪਨਾ ਤੁਸੀਂ ਨਹੀਂ ਕੀਤੀ ਹੋਵੇਗੀ ਉਹ ਪਰਮਾਨੰਦ ਮਿਲੇਗਾ, ਉਹ ਲੱਜ਼ਤ ਮਿਲੇਗੀ, ਜੋ ਖ਼ਤਮ ਨਹੀਂ ਹੁੰਦੀ ਬਸ ਤੁਸੀਂ ਬਚਨਾਂ ’ਤੇ ਅਮਲ ਕਰੋ ਜੋ ਲੋਕ ਬਚਨਾਂ ਨੂੰ ਮੰਨ ਕੇ ਅਮਲ ਕਰਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬਚਨ ਪੀਰ, ਫ਼ਕੀਰਾਂ ਦੇ ਖੁਦ ਦੇ ਨਹੀਂ ਹੁੰਦੇ, ਸਗੋਂ ਉਹ ਅੱਲ੍ਹਾ, ਵਾਹਿਗੁਰੂ, ਮਾਲਕ ਦੇ ਬਚਨ ਸੁਣਾਉਦੇ ਹਨ ਜੋ ਲੋਕ ਸੁਣ ਕੇ ਮੰਨ ਜਾਂਦੇ ਹਨ, ਜ਼ਿੰਦਗੀ ’ਚ ਬਹਾਰਾਂ ਆ ਜਾਂਦੀਆਂ ਹਨ ਤੇ ਜੋ ਲੋਕ ਨਹੀਂ ਮੰਨਦੇ, ਉਹ ਦੁਖੀ, ਪਰੇਸ਼ਾਨ ਗਮਗੀਨ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ
ਰਾਮ-ਨਾਮ ਦੀ ਚਰਚਾ ਮਨੁੱਖ ਲਈ ਅਨਮੋਲ ਤੋਹਫ਼ਾ: Saint Dr MSG

Saint Dr MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਮੌਲ਼ਾ, ਜ਼ਰੇ੍ਹ-ਜ਼ਰ੍ਹੇ, ਕਣ-ਕਣ ’ਚ ਮੌਜ਼ੂਦ ਹੈ ਇਸ ਸੰਸਾਰ ’ਚ ਅਜਿਹੀ ਕੋਈ ਵੀ ਜਗ੍ਹਾ ਨਹੀਂ, ਜਿੱਥੇ ਉਹ ਮਾਲਕ ਮੌਜ਼ੂਦ ਨਾ ਹੋਵੇ ਪਰ ਉਸ ਨੂੰ ਪਾਉਣ ਲਈ ਸਤਿਸੰਗ ’ਚ ਆਉਣਾ ਬਹੁਤ ਜ਼ਰੂਰੀ ਹੈ ਜੀਵ ਜਦੋਂ ਤੱਕ ਸਤਿਸੰਗ ’ਚ ਨਹੀਂ ਆਉਂਦਾ ਉਸ ਨੂੰ ਉਦੋਂ ਤੱਕ ਉਸ ਪਰਮ ਪਿਤਾ ਪਰਮਾਤਮਾ ਬਾਰੇ ਕੁਝ ਪਤਾ ਨਹੀਂ ਲੱਗਦਾ ਜਦੋਂ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇਗਾ ਉਦੋਂ ਤੋਂ ਉਹ ਉਸ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਚਲਿਆ ਜਾਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਦੀ ਮੰਜ਼ਿਲ ਕਿਹੜੀ ਹੈ? ਉਦੋਂ ਤੱਕ ਉਹ ਰਾਹ ਕਿਵੇਂ ਤੈਅ ਕਰ ਸਕੇਗਾ? ਉਹ ਸਿਰਫ਼ ਆਪਣੀ ਮੰਜ਼ਿਲ ਨੂੰ ਤੈਅ ਕਰਕੇ ਹੀ ਰਾਹ ਲੱਭ ਸਕਦਾ ਹੈ ਉਸੇ ਤਰ੍ਹਾਂ ਜਦੋਂ ਇਨਸਾਨ ਸਤਿਸੰਗ ’ਚ ਆਉਂਦਾ ਹੈ ਉਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਮੰਜ਼ਿਲ ਕਿਹੜੀ ਹੈ?

ਜ਼ਿੰਦਗੀ ਦਾ ਕੀ ਮਕਸਦ ਹੈ ਤੇ ਉਸ ਨੂੰ ਮਨੁੱਖ ਜਨਮ ਕਿਉਂ ਮਿਲਿਆ ਹੈ? ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਆਉਣ ਨਾਲ ਹੀ ਇਸ ਦਾ ਰਾਹ ਮਿਲਦਾ ਹੈ ਤੇ ਉਸ ਰਾਹ ’ਤੇ ਚੱਲਦੇ ਹੋਏ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਉਹ ਮੰਜ਼ਿਲ ਅੱਲ੍ਹਾ, ਵਾਹਿਗੁਰੂ, ਮਾਲਕ ਹੈ ਤੇ ਉਸ ਤੱਕ ਪਹੁੰਚਣ ਵਾਲਾ ਰਾਹ ਗੁਰੂਮੰਤਰ ਹੈ ਜੇਕਰ ਇਨਸਾਨ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰੇ ਤਾਂ ਉਸ ਦਾ ਬੇੜਾ ਪਾਰ ਹੋ ਜਾਵੇਗਾ

ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ

ਜਦੋਂ ਤੱਕ ਇਨਸਾਨ ਸਤਿਸੰਗ ਨਹੀਂ ਸੁਣਦਾ ਉਸ ਦਾ ਮਨ ਉਦੋਂ ਤੱਕ ਨਹੀਂ ਮੰਨਦਾ, ਜੇਕਰ ਉਸ ਨੇ ਸਤਿਸੰਗ ਸੁਣ ਲਿਆ ਤਾਂ ਉਸ ਨੂੰ ਮੰਨਣਾ ਵੀ ਜ਼ਰੂਰੀ ਹੈ ਸਤਿਸੰਗ ਸੁਣ ਕੇ ਉਸ ’ਤੇ ਅਮਲ ਕਰਨ ਨਾਲ ਹੀ ਇਨਸਾਨ ਦਾ ਬੇੜਾ ਪਾਰ ਹੋਵੇਗਾ ਤੇ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਇਸ ਲਈ ਸੰਤਾਂ, ਪੀਰ-ਫ਼ਕੀਰਾਂ ਦੇ ਬਚਨਾਂ ਨੂੰ ਸੁਣੋ ਤੇ ਉਨ੍ਹਾਂ ’ਤੇ ਅਮਲ ਕਰਨਾ ਸਿੱਖੋ ਸਤਿਸੰਗ ਬੇਇੰਤਹਾ ਖੁਸ਼ੀਆਂ ਦੇਣ ਵਾਲਾ ਹੁੰਦਾ ਹੈ, ਪਰ ਇਨ੍ਹਾਂ ਖੁਸ਼ੀਆਂ ਨੂੰ ਉਹੀ ਲੁੱਟ ਸਕਦੇ ਹਨ ਜੋ ਇਸ ਨੂੰ ਸੁਣ ਕੇ ਉਸ ’ਤੇ ਅਮਲ ਕਰਦੇ ਹਨ ਦਵਾਈ ਕੋਈ ਵੀ ਡਾਕਟਰ ਚੰਗੀ ਦਿੰਦਾ ਹੋਵੇ, ਪਰ ਉਸ ਦਾ ਫ਼ਾਇਦਾ ਉਹੀ ਉਠਾ ਸਕਦੇ ਹਨ ਜੋ ਉਸ ਨੂੰ ਸਮੇਂ ’ਤੇ ਖਾਂਦੇ ਹਨ ਜੇਕਰ ਇਨਸਾਨ ਦਵਾਈ ਨੂੰ ਡਾਕਟਰ ਤੋਂ ਖ਼ਰੀਦ ਕੇ ਉਂਝ ਹੀ ਰੱਖ ਦੇਵੇ ਤਾਂ ਇਸ ਨਾਲ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ ਜੇਕਰ ਜੀਵ ਉਨ੍ਹਾਂ ਬਚਨਾਂ ਨੂੰ ਸੁਣ ਕੇ ਉਨ੍ਹਾਂ ਨੂੰ ਮੰਨ ਲੈਣ ਤਾਂ ਉਸ ਦੇ ਜੀਵਨ ’ਚ ਨਾ ਅੰਦਰ ਕੋਈ ਕਮੀ ਰਹਿੰਦੀ ਹੈ ਨਾ ਬਾਹਰ ਪਰ ਜੇਕਰ ਇਨਸਾਨ ਮਨਮਤੇ ਚਲਦਾ ਰਹਿੰਦਾ ਹੈ ਤੇ ਅੱਗੇ ਵਧਦਾ ਰਹਿੰਦਾ ਹੈ ਤਾਂ ਇਨਸਾਨ ਨੂੰ ਉਸ ਦਾ ਮਨ ਇੱਕ ਵਾਰ ਸਬਜ਼ਬਾਗ ਜ਼ਰੂਰ ਦਿਖਾਉਂਦਾ ਹੈ ਜਿਵੇਂ ਕਿ ਤੇਰੀ ਜ਼ਿੰਦਗੀ ’ਚ ਸਾਰੀਆਂ ਖੁਸ਼ੀਆਂ ਆ ਜਾਣਗੀਆਂ, ਤੂੰ ਮੋਟਾ-ਤਕੜਾ ਹੋ ਜਾਵੇਂਗਾ ਆਦਿ

ਪਰ ਫਿਰ ਅਜਿਹੇ ਮੱਕੜ ਜਾਲ ’ਚ ਫਸਾਉਂਦਾ ਹੈ ਕਿ ਉਸ ਕੋਲੋਂ ਮੱਖੀ ਵੀ ਆਪਣੇ ਮੂੰਹ ਤੋਂ ਨਹੀਂ ਉਡਾਈ ਜਾ ਸਕਦੀ, ਉਸ ਨੂੰ ਆਪਣੇ ਹੱਥ-ਪੈਰ ਹਿਲਾਉਣੇ ਵੀ ਮੁਸ਼ਕਲ ਹੋ ਜਾਂਦੇ ਹਨ ਉਹ ਪਰੇਸ਼ਾਨੀਆਂ ’ਚ ਪੈ ਕੇ ਸਾਰੀਆਂ ਲੱਜ਼ਤਾਂ ਭੁੱਲ ਜਾਂਦਾ ਹੈ ਇਸ ਲਈ ਸੰਤਾਂ ਦੇ ਬਚਨਾਂ ’ਤੇ ਅਮਲ ਕਰਨਾ ਸਿੱਖੋ, ਜੇਕਰ ਤੁਸੀਂ ਮਨਮਤੇ ਚੱਲੋਗੇ ਤਾਂ ਇੱਕ ਨਾ ਇੱਕ ਦਿਨ ਤੁਹਾਨੂੰ ਮੂੰਹ ਦੀ ਜ਼ਰੂਰ ਖਾਣੀ ਪਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Saint Dr MSG: ਸਭ ਦੇ ਅੰਦਰ ਹੈ ਪਰਮਾਤਮਾ : ਪੂਜਨੀਕ ਗੁਰੂ ਜੀ
ਸਭ ਦੇ ਅੰਦਰ ਹੈ ਪਰਮਾਤਮਾ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ਼ ਦਿੰਦਾ ਹੈ

ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ, ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ’ਚ ਦਰਸ਼-ਦੀਦਾਰ ਕਰ ਲੈਂਦੇ ਹਨ।

ਇਹ ਵੀ ਪੜ੍ਹੋ: London Welfare Work: ਲੰਦਨ ਦੀ ਸਾਧ-ਸੰਗਤ ਨੇ ਵਾਤਾਵਰਣ ਦੀ ਸ਼ੁੱਧਤਾ ਲਈ 500 ਪੌਦੇ ਲਗਾਏ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ’ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ’ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ।

ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ, ਵਿਹਾਰ ਦੇ ਸੱਚੇ ਬਣੋ: Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ’ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ

ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ , ਵਿਹਾਰ ਦੇ ਸੱਚੇ ਬਣੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ’ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਰੂਹਾਨੀਅਤ: ਆਤਮ ਵਿਸ਼ਵਾਸ ਲਈ ਸਿਮਰਨ ਦੇ ਪੱਕੇ ਬਣੋ
ਆਤਮ ਵਿਸ਼ਵਾਸ ਲਈ ਸਿਮਰਨ ਦੇ ਪੱਕੇ ਬਣੋ : MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਇਨਸਾਨ ਆਪਣੇ-ਆਪ ’ਚ ਮਸਤ ਰਹਿੰਦਾ ਹੈ ਫਿਰ ਆਪਣੇ ਹੀ ਕੀਤੇ ਕਰਮਾਂ ਕਾਰਨ ਦੁਖੀ ਹੋਣ ਲੱਗਦਾ ਹੈ ਅਤੇ ਦੋਸ਼ ਕਿਸੇ ਨਾ ਕਿਸੇ ਨੂੰ ਦਿੰਦਾ ਰਹਿੰਦਾ ਹੈ ਜੇਕਰ ਜਨਮਾਂ-ਜਨਮਾਂ ਤੋਂ ਆਤਮਾ ਨਾਲ ਜੁੜੇ ਕਰਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਮਰਨ ਕਰਨਾ ਹੀ ਪਵੇਗਾ ਮਾਲਕ ਦੇ ਪਿਆਰ-ਮੁਹੱਬਤ ’ਚ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸਿਮਰਨ, ਪਰਮਾਰਥ ਨੂੰ ਗਹਿਣਾ ਬਣਾਉਣਾ ਹੋਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਿਮਰਨ ਦੇ ਪੱਕੇ ਬਣਨ ਨਾਲ ਇਨਸਾਨ ਦੇ ਅੰਦਰ ਆਤਮ-ਵਿਸ਼ਵਾਸ ਭਰ ਜਾਂਦਾ ਹੈ ਅਤੇ ਉਸਦੀ ਸਹਿਣਸ਼ਕਤੀ ਬਹੁਤ ਵਧ ਜਾਂਦੀ ਹੈ ਨਹੀਂ ਤਾਂ ਕਾਮ-ਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਨਸਾਨ ਨੂੰ ਤੜਫਾਉਂਦੇ ਰਹਿੰਦੇ ਹਨ, ਵਿਆਕੁਲ ਕਰੀ ਰੱਖਦੇ ਹਨ ਕਦੇ ਕੋਈ ਚੀਜ਼ ਹਾਵੀ ਹੋ ਜਾਂਦੀ ਹੈ ਤੇ ਕਦੇ ਕੁਝ ਹਾਵੀ ਹੋ ਜਾਂਦਾ ਹੈ ਇਨ੍ਹਾਂ ਤੋਂ ਬਚਾਅ ਦਾ ਇੱਕੋ-ਇੱਕ ਉਪਾਅ ਮਾਲਕ ਦਾ ਨਾਮ ਹੈ ਲਗਾਤਾਰ ਅੱਧਾ ਘੰਟਾ ਸਵੇਰੇ-ਸ਼ਾਮ ਸਾਰੀ ਉਮਰ ਸਿਮਰਨ ਕਰਨਾ ਹੈ, ਇਹ ਨਹੀਂ ਕਿ ਪੰਜ-ਸੱਤ ਦਿਨ ਕੀਤਾ ਅਤੇ ਕਹਿਣ ਲੱਗਿਆ ਕਿ ਮੇਰਾ ਮਨ ਕਾਬੂ ਕਿਉਂ ਨਹੀਂ ਆਇਆ ਜਾਂ ਕਾਮ-ਵਾਸਨਾ, ਕੋ੍ਰਧ, ਲੋਭ, ਮੋਹ, ਹੰਕਾਰ ਮੇਰੇ ਕਾਬੂ ’ਚ ਕਿਉਂ ਨਹੀਂ ਆ ਰਹੇ ਜਦੋਂ ਲਗਾਤਾਰ ਸਿਮਰਨ ਦੇ ਪੱਕੇ ਬਣ ਜਾਓਗੇ ਤਾਂ ਕਹਿਣ ਦੀ ਲੋੜ ਨਹੀਂ ਪਵੇਗੀ ਆਪਣੇ-ਆਪ ਹੀ ਤੁਹਾਡੇ ਗੁਨਾਹ, ਬੁਰੇ ਕਰਮ ਅੰਦਰੋਂ ਨਿੱਕਲਦੇ ਚਲੇ ਜਾਣਗੇ ਅਤੇ ਤੁਸੀਂ ਮਾਲਕ ਦੀ ਦਇਆ-ਦਿ੍ਰਸ਼ਟੀ ਦੇ ਕਾਬਲ ਬਣੋਗੇ।

ਲਗਾਤਾਰ ਕੀਤਾ ਗਿਆ ਸਿਮਰਨ ਦਿਵੈ ਦਿ੍ਰਸ਼ਟੀ ਬਖ਼ਸ਼ ਦਿੰਦਾ ਹੈ ਜੋ ਇਨਸਾਨ ਨੂੰ ਕਣ-ਕਣ ’ਚ ਰਹਿਣ ਵਾਲੇ ਅੱਲ੍ਹਾ, ਰਾਮ ਦੇ ਨੂਰੀ ਸਵਰੂਪ ਦੇ ਦਰਸ਼ਨ ਕਰਵਾ ਦਿੰਦੀ ਹੈ ਜੋ ਗੁਰਮੰਤਰ, ਮੈਡੀਟੇਸ਼ਨ ਤੁਹਾਨੂੰ ਮਿਲਦਾ ਹੈ, ਨਿਯਮ ਬਣਾ ਲਓ ਕਿ ਅੱਧਾ ਘੰਟਾ ਜਾਂ ਘੰਟਾ ਸਵੇਰੇ-ਸ਼ਾਮ ਲਗਾਤਾਰ ਇਸ ਦਾ ਜਾਪ ਕਰਾਂਗਾ ਤਦ ਹੀ ਤੁਹਾਡੇ ਅੰਦਰੋਂ ਬੁਰੀਆਂ ਆਦਤਾਂ ਨਿੱਕਲ ਸਕਣਗੀਆਂ ਤੁਹਾਡੇ ਔਗੁਣ ਦੂਰ ਹੋਣਗੇ ਅਤੇ ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਸਕੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।

ਰੂਹਾਨੀਅਤ: ਸਾਰਿਆਂ ਦਾ ਭਲਾ ਮੰਗੋ ਅਤੇ ਕਰੋ
ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : Saint Dr MSG

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਸੁਖ, ਸ਼ਾਂਤੀ ਪਰਮਾਨੰਦ ਚਾਹੰੁਦਾ ਹੈ ਹਰ ਇਨਸਾਨ ਦੀ ਇੱਛਾ ਹੰੁਦੀ ਹੈ ਉਸ ਨੂੰ ਸੁਖ ਮਿਲੇ, ਅਸੀਮ ਸ਼ਾਂਤੀ ਮਿਲੇ, ਪਰਮਾਨੰਦ ਮਿਲੇ, ਜ਼ਿੰਦਗੀ ਬਹਾਰ ਵਾਂਗ ਲੰਘੇ, ਕੋਈ ਕਮੀ ਨਾ ਰਹੇ । ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਜਿੰਨੀਆਂ ਮਰਜ਼ੀ ਇੱਛਾਵਾਂ ਰੱਖ ਸਕਦਾ ਹੈ ਪਰ ਜਦੋਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਮੱਕੜਜਾਲ ਇਨਸਾਨ ਨੂੰ ਘੇਰ ਲੈਂਦਾ ਹੈ, ਇਨਸਾਨ ਨੂੰ ਬਰਬਾਦ ਕਰਨ ਲੱਗਦਾ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ ਸਾਰਿਆਂ ਨਾਲ ਬੇਗਰਜ, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ ਸੇਵਾ ਸਿਮਰਨ ਕਰਦੇ ਹੋਏ ਰੂਹਾਨੀਅਤ ਅਤੇ ਇਨਸਾਨੀਅਤ ਦੇ ਰਾਹ ’ਤੇ ਅੱਗੇ ਵਧਦੇ ਜਾਓ ਤਾਂ ਮਾਲਕ ਅੰਦਰ ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ, ਇੱਕ ਹੀ ਸ਼ਕਤੀ ਹੈ, ਜੋ ਇੱਕ ਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੀ ਖ਼ਬਰ ਰੱਖਦਾ ਹੈ ਸਾਰੀ ਤਿ੍ਰਲੋਕੀ ਇਨਸਾਨ, ਪੌਦੇ, ਜੀਵ-ਜੰਤੂ, ਬਹੁਤ ਸਾਰੀਆਂ ਜੂਨਾਂ ਹਨ ਪਤਾ ਨਹੀਂ ਇਨ੍ਹਾਂ ਦੀ ਕਿੰਨੀ ਗਿਣਤੀ ਹੈ ਇਹ ਤਾਂ ਇੱਕ ਤਿ੍ਰਲੋਕੀ ਦੀ ਗੱਲ ਹੈ ਅਜਿਹੀਆਂ ਸੈਂਕੜੇ ਤਿ੍ਰਲੋਕੀਆਂ, ਇਹ ਸਾਡੇ ਧਰਮਾਂ ’ਚ ਲਿਖਿਆ ਹੈ ਅਗਲਾ ਜਹਾਨ ਜਿੱਥੇ ਆਤਮਾਵਾਂ ਵਾਸ ਕਰਦੀਆਂ ਹਨ, ਇੱਥੇ ਉਨ੍ਹਾਂ ਦੀ ਸਜ਼ਾ ਦਾ, ਖੁਸ਼ੀ ਦਾ, ਸਵਰਗ-ਨਰਕ ਦਾ, ਸਾਰਾ ਸਿਸਟਮ ਉਥੇ ਹੈ।

ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਿੰਨੀ ਹੈਰਾਨੀ ਹੈ ਕਿ ਇੱਕ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਅਤੇ ਉਹ ਇੱਕ ਹੀ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਕਮਾਲ ਹੈ ਉਸ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਰੱਬ ਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ, ਆਬ, ਨੀਰ, ਵਾਸ਼ਰ ਕਹਿਣ ਨਾਲ ਉਸ ਦਾ ਸਵਾਦ ਨਹੀਂ ਬਦਲਦਾ ਉਸੇ ਤਰ੍ਹਾਂ ਉਸ ਸੁਪਰੀਮ ਪਾਵਰ ਨੂੰ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ, ਪ੍ਰਭੂ ਕਿੰਨੇ ਵੀ ਨਾਂਅ ਦੇ ਦਿਓ ਉਹ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਸਾਰੀਆਂ ਖੁਸ਼ੀਆਂ ਦਿੰਦੀ ਹੈ ਇਸ ਲਈ ਉਸ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂ ਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ, ਅੰਦਰੋਂ-ਬਾਹਰੋਂ ਮਾਲਕ ਰਹਿਮੋ-ਕਰਮ ਨਾਲ ਮਾਲਾਮਾਲ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰੂਹਾਨੀਅਤ : ਖੁਦਗਰਜ਼ੀ ਹਨ ਬਹੁਤੇ ਦੁਨਿਆਵੀ ਰਿਸ਼ਤੇ-ਨਾਤੇ
ਰੂਹਾਨੀਅਤ : ਖੁਦਗਰਜ਼ੀ ਹਨ ਬਹੁਤੇ ਦੁਨਿਆਵੀ ਰਿਸ਼ਤੇ-ਨਾਤੇ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਦੇ ਅਰਬਾਂ ਨਾਮ ਹਨ, ਕਰੋੜਾਂ ਪਛਾਣਾਂ ਹਨ, ਉਸ ਪਰਮ ਪਿਤਾ ਪਰਮਾਤਮਾ ਦਾ ਪਿਆਰ-ਮੁਹੱਬਤ ਜੀਵ ਹਾਸਲ ਕਰ ਲਵੇ ਤਾਂ ਜਿਉਂਦੇ ਜੀਅ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਤੋਂ ਨਿਜ਼ਾਤ ਮਿਲ ਜਾਂਦੀ ਹੈ ਅਤੇ ਦੇਹਾਂਤ ਤੋਂ ਬਾਅਦ ਆਵਾਗਮਨ ਤੋਂ ਮੋਕਸ਼–ਮੁਕਤੀ ਜ਼ਰੂਰ ਮਿਲਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦੁਨੀਆ ’ਚ ਜ਼ਿਆਦਾਤਰ ਰਿਸ਼ਤੇ-ਨਾਤੇ ਖੁਦਗਰਜ਼ੀ ਹਨ ਜਦੋਂ ਤੱਕ ਮਤਲਬ ਹੁੰਦਾ ਹੈ ਤਾਂ ਹਰ ਕੋਈ ਪਿਆਰ ਨਾਲ ਗੱਲਾਂ ਕਰਦਾ ਹੈ ਅਤੇ ਜਿਵੇਂ ਹੀ ਮਤਲਬ ਨਿੱਕਲ ਜਾਂਦਾ ਹੈ ਤਾਂ ਤੂੰ ਕੌਣ, ਮੈਂ ਕੌਣ?

ਸ੍ਰਿਸ਼ਟੀ ਨਾਲ ਬੇਗਰਜ਼ ਪਿਆਰ ਕਰੋ

ਇਸ ਘੋਰ ਕਲਿਯੁਗ ਦੇ ਸਵਾਰਥੀ ਰਿਸ਼ਤਿਆਂ ’ਚ ਜੇਕਰ ਕੋਈ ਦੋਵਾਂ ਜਹਾਨਾਂ ’ਚ ਸਾਥ ਦੇਣ ਵਾਲਾ ਹੈ ਤਾਂ ਉਹ ਅੱਲ੍ਹਾ, ਵਾਹਿਗੁਰੂ, ਰਾਮ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਦੁਨੀਆ ’ਚ ਪਿਆਰ ਨਾ ਰੱਖੋ ਪਿਆਰ ਰੱਖੋ ਪਰ ਨਿਹਸਵਾਰਥ ਭਾਵਨਾ ਨਾਲ ਜਿੰਨੇ ਜ਼ਿਆਦਾ ਗਰਜ਼ ’ਚ ਬੱਝ ਜਾਓਗੇ, ਓਨੀਆਂ ਜ਼ਿਆਦਾ ਮੁਸ਼ਕਲਾਂ ਆਉਣਗੀਆਂ ਅਤੇ ਤੁਸੀਂ ਮਾਲਕ ਤੋਂ ਦੂਰ ਹੁੰਦੇ ਜਾਓਗੇ ਜੇਕਰ ਇਨਸਾਨ ਮਾਲਕ ਨੂੰ ਪਾਉਣਾ ਚਾਹੁੰਦਾ ਹੈ ਤਾਂ ਉਹ ਮਾਲਕ ਦੀ ਔਲਾਦ ਨਾਲ, ਉਸ ਦੀ ਸ੍ਰਿਸ਼ਟੀ ਨਾਲ ਬੇਗਰਜ਼ ਪਿਆਰ ਕਰੇ ਕਿਉਂਕਿ ਜੋ ਅਜਿਹਾ ਕਰਦੇ ਹਨ ਉਹ ਮਾਲਕ ਦੇ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਂਦੇ ਹਨ।

ਚੱਲਦੇ ਬੈਠਦੇ ਸਿਮਰਨ ਜ਼ਰੂਰ ਕਰੋ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਚਲਦੇ-ਬੈਠਦੇ, ਪਏੇ-ਪਏ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਕਹਿੰਦੇ ਹਨ ਕਿ ਮਾਲਕ ਨਾਲ ਜਿਸ ਤਰ੍ਹਾਂ ਦਾ ਪਿਆਰ ਲੱਗਿਆ ਹੈ, ਉਹ ਵਧਦਾ-ਵਧਦਾ ਅਖ਼ੀਰ ਤੱਕ ਓੜ ਨਿਭ ਜਾਵੇ ਤਾਂ ਕੋਹਿਨੂਰ ਤਾਂ ਕੀ, ਕੋਈ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ ਪਰ ਇਸ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ ਕਦੇ ਮਨ ਹਾਵੀ ਹੋ ਜਾਂਦਾ ਹੈ, ਕਦੇ ਮਨਮਤੇ ਲੋਕ ਟੋਕਦੇ ਹਨ, ਕਦੇ ਕਾਮ-ਵਾਸਨਾ, ਕਦੇ ਕ੍ਰੋਧ, ਲੋਭ-ਲਾਲਚ, ਕਦੇ ਮੋਹ-ਮਮਤਾ, ਕਦੇ ਹੰਕਾਰ ਹਾਵੀ ਹੋ ਜਾਂਦਾ ਹੈ

ਉਂਝ ਜਦੋਂ ਪ੍ਰੀਤ ਹੁੰਦੀ ਹੈ ਤਾਂ ਜੀਵ ਦਾ ਮਾਲਕ ਨਾਲ ਹੀ ਪਿਆਰ ਹੁੰਦਾ ਹੈ ਦੁਨੀਆ ਵੱਲ ਕੋਈ ਧਿਆਨ ਨਹੀਂ ਹੁੰਦਾ ਪਰ ਹੌਲੀ-ਹੌਲੀ ਜਿਸ ਤਰ੍ਹਾਂ ਦਾ ਸੰਗ ਕਰਦਾ ਹੈ ਉਸ ਤਰ੍ਹਾਂ ਦਾ ਰੰਗ ਚੜ੍ਹਦਾ ਜਾਂਦਾ ਹੈ ਲੋਕਾਂ ਦੀਆਂ ਤਰ੍ਹਾਂ–ਤਰ੍ਹਾਂ ਦੀਆਂ ਗੱਲਾਂ ਸੁਣੀਆਂ ਤਾਂ ਮਨ ਲਲਚਾਉਂਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਆਪਣਾ ਬਾਣ ਚਲਾਉਂਦੇ ਹਨ ਤੇ ਲੋਕ ਇਸ ਤੋਂ ਜ਼ਖ਼ਮੀ ਹੋ ਕੇ ਮਾਲਕ ਤੋਂ ਦੂਰ ਹੋ ਜਾਂਦੇ ਹਨ ਲੋਕ ਸਭ ਕੁਝ ਭੁੱਲ ਜਾਂਦੇ ਹਨ ਕਿ ਮੇਰਾ ਟੀਚਾ ਕੀ ਹੈ ?

ਇਸ ਦੁਨੀਆ ’ਚ ਆਉਣ ਦਾ ਮੇਰਾ ਕੀ ਮਕਸਦ ਹੈ ਇਸ ਲਈ ਤੁਸੀਂ ਯਾਦ ਰੱਖੋ ਕਿ ਤੁਸੀਂ ਜਿਉਂਦੇ-ਜੀਅ ਪਰਮਾਨੰਦ ਦਾ ਅਹਿਸਾਸ ਕਰਨਾ ਚਾਹੁੰਦੇ ਹੋ ਅਤੇ ਦੇਹਾਂਤ ਤੋਂ ਬਾਅਦ ਆਵਾਗਮਨ ਤੋਂ ਮੋਕਸ਼-ਮੁਕਤੀ ਮਿਲ ਜਾਵੇ, ਕੁਲਾਂ ਦਾ ਉਧਾਰ ਹੋ ਜਾਵੇ ਅਤੇ ਮਾਲਕ ਤੁਹਾਨੂੰ ਰਹਿਮੋ-ਕਰਮ ਨਾਲ ਨਿਵਾਜ ਦੇਵੇ ਤਾਂ ਤੁਸੀਂ ਸਿਮਰਨ ਕਰਿਆ ਕਰੋ ਮਾਲਕ ਤੋਂ ਮਾਲਕ ਨੂੰ ਮੰਗੋ ਤਾਂ ਮਾਲਕ ਅੰਦਰ-ਬਾਹਰ ਕਮੀਆਂ ਨਹੀਂ ਛੱਡਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਰਮਾਤਮਾ ਦੀ ਭਗਤੀ ਲਈ ਸੱਚੀ ਤੜਫ਼ ਜ਼ਰੂਰੀ : Saint Dr MSG
ਰੂਹਾਨੀਅਤ : ਪਰਮਾਤਮਾ ਦੀ ਭਗਤੀ ਲਈ ਸੱਚੀ ਤੜਫ਼ ਜ਼ਰੂਰੀ | Saint Dr MSG

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਨਾਮ ਸ਼ਬਦ ਸਭ ਸੁੱਖਾਂ ਦੀ ਖਾਨ ਹੈ ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਸ਼ਬਦ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ’ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਅਤੀ ਭਾਗਸ਼ਾਲੀ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਭਰਪੂਰ ਹੋ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ। (Saint Dr MSG)

ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਉਸ ਪ੍ਰਭੂ-ਪਰਮਾਤਮਾ ਨੂੰ ਪਾਉਣ ਦੀ ਤੜਫ਼ ਹੈ। ਉਸ ਦੇ ਪਿਆਰ-ਮੁਹੱਬਤ ਦੀ ਚਾਹ ਹੈ ਉਹੀ ਲਗਾਤਾਰ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਅੰਦਰ ਤੜਫ਼-ਲਗਨ ਨਹੀਂ ਅਤੇ ਦਿਲ-ਦਿਮਾਗ ਦਾ ਸ਼ੀਸ਼ਾ ਸਾਫ਼ ਨਹੀਂ। (Saint Dr MSG)

ਉਨ੍ਹਾਂ ਦੇ ਅੰਦਰ ਮਾਲਕ ਦੀ ਭਗਤੀ-ਇਬਾਦਤ, ਦਇਆ-ਮਿਹਰ ਦਾ ਸੰਚਾਰ ਨਹੀਂ ਹੋ ਸਕਦਾ ਪਰ ਹਰ ਇਨਸਾਨ ਪਰਮਾਤਮਾ ਦੀ ਭਗਤੀ ਕਰਨ ਦਾ ਹੱਕਦਾਰ ਹੈ ਮਨੁੱਖੀ ਸਰੀਰ ’ਚ ਹੀ ਪਰਮਾਤਮਾ ਨੇ ਅਧਿਕਾਰ ਦਿੱਤਾ ਹੈ ਕਿ ਉਹ ਨਾਮ ਦਾ ਸਿਮਰਨ ਕਰਕੇ ਆਵਾਗਮਨ ਤੋਂ ਆਜ਼ਾਦ ਹੋ ਸਕਦਾ ਹੈ ਅਤੇ ਇਸ ਮਾਤਲੋਕ ’ਚ ਪਰਮ ਪਿਤਾ ਪਰਮਾਤਮਾ ਨੂੰ ਵੇਖ ਸਕਦਾ ਹੈ ਇਹ ਤਦ ਹੀ ਸੰਭਵ ਹੈ ਜੇਕਰ ਇਨਸਾਨ ਹਿੰਮਤ ਕਰੇ ਜੇਕਰ ਇਨਸਾਨ ਹਿੰਮਤ ਹੀ ਨਾ ਕਰੇ, ਇਹ ਕੋਸ਼ਿਸ਼ ਹੀ ਨਾ ਕਰੇ ਕਿ ਮੈਂ ਮਾਲਕ ਦੇ ਨਾਮ ਦਾ ਸਿਮਰਨ ਕਰਾਂਗਾ, ਬਚਨਾਂ ’ਤੇ ਅਮਲ ਕਰਾਂਗਾ ਤਾਂ ਮਾਲਕ ਦਇਆ-ਮਿਹਰ ਕਿੱਥੋਂ ਕਰੇਗਾ। (Saint Dr MSG)

ਸੇਵਾ-ਸਿਮਰਨ ਕਰੋ ਤਦ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੇ ਹੋ | Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਮਾਲਕ ਦਇਆ-ਮਿਹਰ, ਰਹਿਮਤ ਕਰਦਾ ਸੀ, ਕਰਦਾ ਹੈ ਅਤੇ ਹਮੇਸ਼ਾ ਕਰਦਾ ਰਹੇਗਾ ਪਰ ਜੋ ਲੋਕ ਸਿਮਰਨ, ਭਗਤੀ-ਇਬਾਦਤ ਕਰਦੇ ਹਨ ਉਹੀ ਲੋਕ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰ ਸਕਦੇ ਹਨ ਤਾਂ ਜੇਕਰ ਤੁਸੀਂ ਮਾਲਕ ਦਾ ਨਾਮ ਜਪਣਾ ਚਾਹੁੰਦੇ ਹੋ ਤਾਂ ਤੁਸੀਂ ਸਤਿਸੰਗ ਸੁਣੋ ਤਦ ਤੁਹਾਨੂੰ ਪ੍ਰੇਰਣਾ ਮਿਲੇਗੀ, ਤੁਹਾਡੇ ਅੰਦਰ ਮਾਲਕ ਦੇ ਨਾਮ ਪ੍ਰਤੀ ਲਗਨ ਲੱਗੇਗੀ ਦੁਨੀਆਂ ’ਚ ਰਹਿੰਦੇ ਹੋਏ। ਦੁਨਿਆਵੀ ਕੰਮ-ਧੰਦੇ ਤੁਹਾਨੂੰ ਉਲਝਾਈ ਰੱਖਣਗੇ ਅਤੇ ਤੁਸੀਂ ਉਨ੍ਹਾਂ ’ਚ ਫਸ ਕੇ ਉਨ੍ਹਾਂ ਕੰਮ-ਧੰਦਿਆਂ ਦੇ ਹੋ ਕੇ ਰਹਿ ਜਾਉਂਗੇ ਇਸ ਲਈ ਜੇਕਰ ਤੁਸੀਂ ਰੂਹਾਨੀ ਸਤਿਸੰਗ ਸੁਣਦੇ ਹੋ।

ਤਾਂ ਉੱਥੇ ਹੀ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਨ ਨੂੰ ਮਿਲੇਗੀ ਅਤੇ ਇਨਸਾਨ ਹੌਲੀ-ਹੌਲੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਦਾ ਚਲਿਆ ਜਾਂਦਾ ਹੈ। ਇਨਸਾਨ ਨੂੰ ਚਾਹੀਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਰੂਹਾਨੀ ਸਤਿਸੰਗ ’ਚ ਆਵੇ, ਪਰਮ ਪਿਤਾ ਪਰਮਾਤਮਾ ਦੀ ਕਥਾ-ਕਹਾਣੀ ਸੁਣੇ ਤਦ ਉਸ ਦੇ ਦਿਲੋ-ਦਿਮਾਗ ’ਚ ਮਾਲਕ ਪ੍ਰਤੀ ਭਾਵਨਾ, ਲਗਨ ਪੈਦਾ ਹੋਵੇਗੀ ਬਿਨਾ ਤੜਫ਼ ਤੋਂ ਕੀਤੇ ਗਏ ਸਿਮਰਨ ਦਾ ਉਹ ਫ਼ਲ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਹੈ ਇਸ ਲਈ ਅਸਲੀਅਤ ’ਚ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ ਦੇ ਚਾਹਵਾਨ ਹੋ, ਉਸਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਅੰਦਰ ਪਰਮ ਪਿਤਾ ਪਰਮਾਤਮਾ ਦੀ ਭਾਵਨਾ ਪੈਦਾ ਕਰੋ, ਸੇਵਾ-ਸਿਮਰਨ ਕਰੋ ਤਦ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੇ ਹੋ।

ਪਰਮਾਨੰਦ ਚਾਹੁੰਦੇ ਹੋ ਤਾਂ ਅਭਿਆਸੀ ਬਣੋ: MSG
ਪਰਮਾਨੰਦ ਚਾਹੁੰਦੇ ਹੋ ਤਾਂ ਅਭਿਆਸੀ ਬਣੋ : ਪੂਜਨੀਕ ਗੁਰੂ ਜੀ

MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੂਜਨੀਕ ਬੇਪਰਵਾਹ ਸਾਈਂ ਜੀ ਨੇ ਫ਼ਰਮਾਇਆ ਹੈ ਕਿ ਜਦੋਂ ਇਨਸਾਨ ਆਪਣੇ ਮੁਰਸ਼ਿਦ-ਏ-ਕਾਮਿਲ ਦਾ ਹੋ ਜਾਂਦਾ ਹੈ ਤਾਂ ਉਹ ਹੋਰ ਕਿਸੇ ਨੂੰ ਨਹੀਂ ਅਪਣਾਉਦਾ, ਉਹ ਸੱਚਾ ਮੁਰੀਦ ਹੁੰਦਾ ਹੈ ਅਜਿਹੇ ਮੁਰੀਦ ਦੇ ਸਾਰੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੁੰਦੀਆਂ ਜਾਂਦੀਆਂ ਹਨ ਹਾਲਾਂਕਿ ਇਸ ਦੌਰਾਨ ਕਈ ਵਾਰ ਦੁਨਿਆਵੀ ਪਰੇਸ਼ਾਨੀਆਂ ਉਸ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਜੋ ਜੀਵ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਕਿਸੇ ਵੀ ਪਰੇਸ਼ਾਨੀ ਤੋਂ ਨਹੀਂ ਘਬਰਾਉਂਦੇ ਸਗੋਂ ਇਨ੍ਹਾਂ ਪਰੇਸ਼ਾਨੀਆਂ ਨੂੰ ਪਾਰ ਕਰਦੇ ਹਨ ਤੇ ਮਾਲਕ ਦੇ ਪਰਮਾਨੰਦ ਨੂੰ ਪ੍ਰਾਪਤ ਕਰ ਲੈਂਦੇ ਹਨ।

ਇਹ ਵੀ ਪੜ੍ਹੋ: Spread Warmth: ਠੰਢ ’ਚ ਠੁਰ-ਠੁਰ ਕਰਦੇ ਲੋੜਵੰਦਾਂ ਨੂੰ ਸਾਧ-ਸੰਗਤ ਨੇ ਵੰਡੇ ਗਰਮ ਕੱਪੜੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਜੀਵ ਮਾਲਕ ਨਾਲ ਪਿਆਰ ਪਾ ਕੇ ਉਸ ਦਾ ਹੋ ਗਿਆ ਹੈ ਤਾਂ ਉਸ ਨੂੰ ਮਨ ਦੇ ਕਹੇ ਅਨੁਸਾਰ ਨਹੀਂ ਚੱਲਣਾ ਚਾਹੀਦਾ ਇਨਸਾਨ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣਨ ਲਈ ਮਾਲਕ ਦੀ ਭਗਤੀ-ਇਬਾਦਤ ਤੇ ਸਿਮਰਨ ਕਰਨਾ ਚਾਹੀਦਾ ਹੈ ਤਦ ਜੀਵ ਆਤਮਾ ਦੀ ਅਵਾਜ਼ ਨੂੰ ਸੁਣ ਸਕੇਗਾ ਤੇ ਉਸ ਦੀ ਆਤਮਾ ਬਲਵਾਨ ਬਣੇਗੀ ਤੇ ਉਸ ਨੂੰ ਪਰਮਾਨੰਦ ਦੀ ਪ੍ਰਾਪਤੀ ਹੋਵੇਗੀ ਇਨਸਾਨ ਜਦੋਂ ਤੱਕ ਉਸ ਮਾਲਕ ਦੇ ਸਿਮਰਨ ਤੇ ਸੇਵਾ ਨਾਲ ਜੁੜਿਆ ਰਹਿੰਦਾ ਹੈ।

ਉਦੋਂ ਤੱਕ ਉਸ ਦਾ ਮਨ ਉਸ ’ਤੇ ਹਾਵੀ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ ਨੂੰ ਲਗਾਤਾਰ ਤਨ, ਮਨ ਤੇ ਧਨ ਨਾਲ ਸੇਵਾ ਸਿਮਰਨ ਤੇ ਦੀਨ-ਦੁਖੀਆਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਇਹ ਅਤੀ ਜ਼ਰੂਰੀ ਹੈ ਕਿਉਂਕਿ ਪਰਮਾਰਥ ਦੇ ਬਿਨਾ ਰੂਹਾਨੀ ਲਗਨ ਨਹੀਂ ਲੱਗਦੀ ਦੁਨੀਆਂ ’ਚ ਜੇਕਰ ਤੁਸੀਂ ਕਿਸੇ ਦੀ ਵੀ ਸਹਾਇਤਾ ਕਰਦੇ ਹੋ ਤਾਂ ਤੁਸੀਂ ਰੂਹਾਨੀ ਪਰਮਾਰਥ ਅਰਥਾਤ ਆਤਮਿਕ ਤਰੱਕੀ ’ਚ ਸਫ਼ਲਤਾ ਪ੍ਰਾਪਤ ਕਰਦੇ ਜਾਂਦੇ ਹੋ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਤਮਿਕ ਤਰੱਕੀ ਕਰੋ, ਕਿਉਂਕਿ ਆਤਮਿਕ ਤਰੱਕੀ ਨਾਲ ਹੀ ਆਤਮਾ ਪਰਮਾਤਮਾ ਦੇ ਨੇੜੇ ਪੁੱਜਦੀ ਹੈ ਤੇ ਜਦੋਂ ਜੀਵ ਨੂੰ ਇੱਕ ਵਾਰ ਉਸ ਪਰਮਾਤਮਾ ਦੇ ਨੂਰੀ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਫਿਰ ਉਹ ਆਤਮਾ ਜਿਸ ਵੀ ਸਰੀਰ ’ਚ ਰਹਿੰਦੀ ਹੈ ਉਸ ਮਾਲਕ ਦਾ ਮੁਰੀਦ ਹੋ ਜਾਂਦਾ ਹੈ

ਪਰਮਾਰਥ ਦੇ ਬਿਨਾ ਰੂਹਾਨੀ ਲਗਨ ਨਹੀਂ ਲੱਗਦੀ

ਇਸ ਲਈ ਭਾਈ ! ਇਹ ਤਾਂ ਰੂਹਾਨੀਅਤ ਦੀ ਕਥਾ ਹੈ, ਜੋ ਇੱਕ ਹਕੀਕਤ ਹੈ, ਕਹਾਣੀ ਨਹੀਂ ਸੇਵਾ ਸਿਮਰਨ ਕਰਨ ਨਾਲ ਹੀ ਤੁਸੀਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਕਦੇ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ਇਸ ਲਈ ਜੋ ਪ੍ਰਾਣੀ ਮਾਲਕ ਦੀ ਦਇਆ, ਮਿਹਰ, ਰਹਿਮਤ ਦੇ ਕਾਬਲ ਬਣਨਾ ਚਾਹੁੰਦਾ ਹੈ ਉਸ ਲਈ ਇਹ ਜ਼ਰੂਰੀ ਹੈ ਕਿ ਉਹ ਸੇਵਾ ਸਿਮਰਨ ਕਰੇ ਤੇ ਉਸ ਮਾਲਕ ਦੇ ਗੁਣਗਾਨ ਗਾਏ ਮਾਲਕ ਦੇ ਗੁਣਗਾਨ ਗਾਉਣ ਨਾਲ ਹੀ ਮਾਲਕ ਉਸ ਦੇ ਸਾਰੇ ਕਾਰਜ ਪੂਰੇ ਕਰ ਦਿੰਦਾ ਹੈ ਮਾਲਕ ਨਾਲ ਜੁੜੇ ਰਹਿਣਾ ਇੱਕ ਬਹੁਤ ਵੱਡੀ ਗੱਲ ਹੈ ਉਸ ਨਾਲ ਉਹੀ ਜੁੜ ਸਕਦੇ ਹਨ

ਜੋ ਬਚਨਾਂ ਦੇ ਪੱਕੇ ਰਹਿੰਦੇ ਹਨ ਭਲਾਂ ਹੀ ਤੁਸੀਂ ਤਿਆਗੀ ਹੋ ਜਾਂ ਗ੍ਰਹਿਸਥੀ ਪਰ ਤੁਸੀਂ ਹਮੇਸ਼ਾ ਬਚਨਾਂ ਦੇ ਪੱਕੇ ਰਹੋ, ਮਾਲਕ ਦੇ ਨਾਮ ਦਾ ਸਿਮਰਨ ਤੇ ਸੇਵਾ ਕਰੋ ਤਾਂ ਤੁਹਾਡੇ ਨਾ ਅੰਦਰ ਤੇ ਨਾ ਹੀ ਬਾਹਰ ਕੋਈ ਕਮੀ ਰਹੇਗੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਜੀਵ ਬਚਨਾਂ ਨੂੰ ਨਹੀਂ ਮੰਨਦੇ ਤਾਂ ਉਹ ਕਿਸੇ ਵੀ ਸਥਿਤੀ ’ਚ ਪਰਮਾਨੰਦ ਦੀ ਪ੍ਰਾਪਤੀ ਨਹੀਂ ਕਰ ਸਕਦੇ ਤੇ ਬਚਨਾਂ ਨੂੰ ਮੰਨਦੇ ਹੋਏ ਤੁਸੀਂ ਜਲਦ ਹੀ ਪਰਮਾਨੰਦ ਦੀ ਪ੍ਰਾਪਤੀ ਕਰ ਸਕਦੇ ਹੋ, ਇਸ ਲਈ ਅਭਿਆਸ ਕਰੋ, ਅਭਿਆਸੀ ਬਣੋ, ਜਿਵੇਂ-ਜਿਵੇਂ ਤੁਸੀਂ ਰਾਮ ਨਾਮ ਦਾ ਅਭਿਆਸ ਕਰੋਗੇ, ਤਿਉਂ-ਤਿਉਂ ਤੁਸੀਂ ਮਾਲਕ ਦੇ ਕਿਰਪਾ ਪਾਤਰ ਬਣਦੇ ਜਾਵੋਗੇ ਤੇ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀੋ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Saint Dr MSG: ਆਪਣੇ ਫਰਜ਼ਾਂ ਨੂੰ ਨਿਭਾਓ, ਪਰ ਅਤਿ ਨਹੀਂ ਹੋਣੀ ਚਾਹੀਦੀ
ਰੂਹਾਨੀਅਤ: ਆਪਣੇ ਫਰਜ਼ਾਂ ਨੂੰ ਨਿਭਾਓ, ਪਰ ਅਤਿ ਨਹੀਂ ਹੋਣੀ ਚਾਹੀਦੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆ ’ਚ ਸੁਖੀ ਰਹਿ ਸਕਦਾ ਹੈ ਪਰਮਾਨੰਦ ਦੀ ਲੱਜ਼ਤ ਲੈ ਸਕਦਾ ਹੈ, ਪਰ ਉਸ ਲਈ ਸਤਿਸੰਗ ’ਚ ਆਉਣਾ ਅਤੇ ਸੁਣ ਕੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਸਤਿਸੰਗ ’ਚ ਆਵੇਗਾ ਤਾਂ ਸੁਣੇਗਾ ਅਤੇ ਸੁਣੇਗਾ ਤਾਂ ਅਮਲ ਕਰ ਸਕੇਗਾ

ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਸਤਿਸੰਗ ਸੁਣੋ ਅਤੇ ਅਮਲ ਕਰੋ ਸੁਣ ਕੇ ਜਦੋਂ ਤੱਕ ਇਨਸਾਨ ਅਮਲ ਨਹੀਂ ਕਰਦਾ ਤਦ ਤੱਕ ਮਾਲਕ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਦਿਖਾਵੇ, ਢੋਂਗ ਨਾਲ ਕਦੇ ਵੀ ਮਾਲਕ ਖੁਸ਼ ਨਹੀਂ ਕੀਤਾ ਜਾ ਸਕਦਾ ਦਿਮਾਗ ਕਿਤੇ ਹੋਰ, ਕਰਨਾ ਕੁਝ ਹੋਰ ਅਤੇ ਦਿਖਾਵਾ ਕੁਝ ਹੋਰ, ਅਜਿਹਾ ਆਦਮੀ ਕਦੇ ਵੀ ਪਰਮਾਤਮਾ ਨੂੰ ਨਹੀਂ ਪਾ ਸਕਦਾ ਦੁਨੀਆਂ ਵਾਲੇ ਵੀ ਉਸ ਨੂੰ ਪਸੰਦ ਨਹੀਂ ਕਰਦੇ ਅਤੇ ਮਾਲਕ ਦੀ ਦਰਗਾਹ ’ਚ ਵੀ ਉਸ ਨੂੰ ਧਿਰਕਾਰ ਦਿੱਤਾ ਜਾਂਦਾ ਹੈ ਇਸ ਲਈ ਉਸ ਇੱਕ ਦੇ ਬਣੋ, ਜੋ ਇੱਕ ਸੀ, ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੈ ਅੱਲ੍ਹਾ, ਵਾਹਿਗੁਰੂ, ਹਰੀ, ਖੁਦਾ, ਰਾਮ, ਪਰਮਾਤਮਾ, ਸਤਿਗੁਰੂ ਉਸ ਦੇ ਕਰੋੜਾਂ ਨਾਂਅ ਹਨ।

ਇਹ ਵੀ ਪੜ੍ਹੋ: Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ

Saint Dr MSG ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰੂਹਾਨੀਅਤ ’ਚ ਇੱਕ ਰਸ ਹੋਣਾ ਪੈਂਦਾ ਹੈ, ਇੱਕੋ ਜਿਹਾ ਰਹਿਣਾ ਪੈਂਦਾ ਹੈ ਮਾਲਕ ਲਈ ਤੜਫ਼ਦੇ ਹੋ ਤਾਂ ਮਾਲਕ ਲਈ ਹੀ ਤੜਫ਼ੋ ਯਾਰੀ , ਦੋਸਤੀ ਜਾਂ ਦੁਨਿਆਵੀ ਇਸ਼ਕ ਤੋਂ ਬਚਣਾ ਪਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨਾਲ ਪਿਆਰ ਨਾ ਕਰੋ ਪਿਆਰ ਕਰੋ ਬੇਗਰਜ਼, ਨਿਹਸਵਾਰਥ, ਪਿਆਰ ਕਰੋ ਜਿਸ ਰਿਸ਼ਤੇ ਲਈ ਜੁੜੇ ਹੋ, ਭੈਣ-ਭਾਈ ਦਾ ਰਿਸ਼ਤਾ, ਪਤੀ-ਪਤਨੀ ਦਾ, ਮਾਂ-ਬੇਟੇ ਦਾ ਰਿਸ਼ਤਾ ਇਨ੍ਹਾਂ ਰਿਸ਼ਤਿਆਂ ਲਈ ਜੋ ਵੀ ਤੁਹਾਡੇ ਫਰਜ਼ ਹਨ,

ਉਸ ਪਿਆਰ ਨੂੰ ਨਿਭਾਓ ਪਰ ਅਤਿ ਨਹੀਂ ਹੋਣੀ ਚਾਹੀਦੀ ਅਤਿ ਜੇਕਰ ਕਰਨਾ ਚਾਹੁੰਦੇ ਹੋ ਤਾਂ ਪਰਮਾਤਮਾ, ਸਤਿਗੁਰੂ ਦੇ ਪਿਆਰ ’ਚ ਕਰੋ ਉਸ ਨਾਲ ਜਿਉਂ-ਜਿਉਂ ਪਿਆਰ ਕਰਦੇ ਜਾਵੋਗੇ, ਜਿੰਨਾ ਵਧਦਾ ਜਾਵੇਗਾ, ਓਨਾ ਹੀ ਪਰਮਾਤਮਾ ਦੀ ਦਇਆ-ਮਿਹਰ, ਰਹਿਮਤ ਵਧਦੀ ਜਾਵੇਗੀ ਅਤੇ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਜਾਣਗੇ, ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਜਾਓਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰੂਹਾਨੀਅਤ: ਰੂਹਾਨੀ ਸਤਿਸੰਗ ’ਚ ਆਉਣਾ ਆਤਮਾ ਲਈ ਸੰਜੀਵਨੀ
ਰੂਹਾਨੀਅਤ: ਰੂਹਾਨੀ ਸਤਿਸੰਗ ’ਚ ਆਉਣਾ ਆਤਮਾ ਲਈ ਸੰਜੀਵਨੀ

MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ ’ਤੇ ਮਾਲਕ ਦੀ ਰਹਿਮਤ ਹੁੰਦੀ ਹੈ ਤਾਂ ਜੀਵ ਸਤਿਸੰਗ ਵਿਚ ਚੱਲ ਕੇ ਆਉਂਦਾ ਹੈ ਉਸ ’ਤੇ ਪਰਮ ਪਿਤਾ ਪਰਮਾਤਮਾ ਦਾ ਰਹਿਮੋ-ਕਰਮ ਵਰਸਦਾ ਹੈ ਜੋ ਜੀਵ ਸੁਣ ਕੇ ਅਮਲ ਕਰਦਾ ਹੈ, ਉਹ ਜੀਵ ਪੂਰਾ ਫਾਇਦਾ ਉਠਾ ਲੈਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆਉਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਘੋਰ ਕਲਿਯੁਗ ਵਿਚ ਆਪਣੇ ਮਤਲਬ, ਖੁਦਗਰਜ਼ੀ ਲਈ ਲੋਕ ਹਰ ਹੱਦ ਤੋਂ ਡਿੱਗ ਰਹੇ ਹਨ ਅਜਿਹੇ ਸਮੇਂ ’ਚ ਖੁਦਗਰਜ਼ ਜ਼ਮਾਨੇ ਵਿਚ ਸਤਿਸੰਗ ਵਿਚ ਆਉਣਾ ਆਤਮਾ ਲਈ ਸੰਜੀਵਨੀ ਹੈ

ਚਾਰੇ ਪਾਸੇ ਮਨ ਦੀ ਖੁਰਾਕ ਹੈ ਹਰ ਪਾਸੇ ਲੋਕ ਮਨਮਤੇ ਹੀ ਚਲਦੇ ਨਜ਼ਰ ਆ ਰਹੇ ਹਨ ਅਜਿਹੇ ਵਿਚ ਰਾਮ-ਨਾਮ ਹੀ ਜੀਵ ਦੀ ਰੱਖਿਆ ਕਰਦਾ ਹੈ ਅਤੇ ਉਹ ਰਾਮ-ਨਾਮ ਸਤਿਸੰਗ ਵਿਚ ਆਉਣ ਨਾਲ ਪ੍ਰਾਪਤ ਹੁੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਆਉਣ ਨਾਲ ਜੀਵ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵਨ ਵਿਚ ਕੀ-ਕੀ ਚੀਜ਼ਾਂ ਛੱਡਣੀਆਂ ਹਨ? ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ? ਇਨ੍ਹਾਂ ਬਾਰੇ ਆਪਣੇ-ਆਪ ਜੀਵ ਨੂੰ ਸਮਝ ਨਹੀਂ ਆਉਂਦੀ

ਇਹ ਵੀ ਪੜ੍ਹੋ: MSG Health Tips: ਖਾਣ-ਪੀਣ ਦੀਆਂ ਇਹ ਆਦਤਾਂ ਬਚਾਉਣਗੀਆਂ ਰੋਗਾਂ ਤੋਂ

ਇਹ ਤਾਂ ਹੀ ਸੰਭਵ ਹੈ ਜਦੋਂ ਜੀਵ ਬਚਨਾਂ ’ਤੇ ਅਮਲ ਕਰੇ ਜਦੋਂ ਤੱਕ ਜੀਵ ਬਚਨਾਂ ’ਤੇ ਅਮਲ ਨਹੀਂ ਕਰਦਾ, ਸਤਿਸੰਗ ਨਹੀਂ ਸੁਣਦਾ ਉਦੋਂ ਤੱਕ ਉਸਨੂੰ ਕੋਈ ਸਮਝ ਨਹੀਂ ਆਉਂਦੀ ਇਸ ਸੰਸਾਰ ਵਿਚ ਰਾਮ-ਨਾਮ ਤੋਂ ਇਲਾਵਾ ਸਭ ਕੁਝ ਨਾਸ਼ਵਾਨ ਹੈ ਚਲਦੇ-ਚਲਦੇ ਕਦੋਂ ਇਨਸਾਨ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ, ਕਦੋਂ ਉਸ ਮਾਲਕ ਦਾ ਸੱਦਾ ਆ ਜਾਵੇ, ਕੋਈ ਭਰੋਸਾ ਨਹੀਂ ਇਸ ਲਈ ਉਸਦਾ ਸੱਦਾ ਆਉਣ ਤੋਂ ਪਹਿਲਾਂ

ਸੇਵਾ-ਸਿਮਰਨ ਕਰੇ ਤਾਂ ਇਨਸਾਨ ਦੀਆਂ ਚਿੰਤਾਵਾਂ, ਗ਼ਮ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਅਤੇ ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਸੰਸਾਰ ਵਿੱਚ ਲੋਕ ਗ਼ਮਗੀਨ ਚਿੰਤਾਗ੍ਰਸਤ ਹਨ ਪਰੇਸ਼ਾਨੀ ਦੇ ਇਸ ਆਲਮ ਵਿਚ ਇਨਸਾਨ ਇਹ ਸੋਚਣ ਲੱਗਦਾ ਹੈ ਕਿ ਉਹ ਕੀ ਕਰੇ, ਕਿੱਥੇ ਜਾਵੇ? ਇਨਸਾਨ ਬੇਚੈਨ ਹੁੰਦਾ ਹੈ, ਤੜਫ਼ਦਾ ਹੈ ਤੜਫ਼ਦੇ ਹੋਏ ਇਨਸਾਨ ਦਾ ਆਧਾਰ, ਜੋ ਉਸਨੂੰ ਬੇਚੈਨੀ ਤੋਂ ਬਚਾ ਸਕੇ, ਉਹ ਆਧਾਰ ਰਾਮ ਦਾ ਨਾਮ ਹੈ ਇਸ ਤੋਂ ਬਿਨਾਂ ਪਰੇਸ਼ਾਨੀਆਂ ’ਚੋਂ ਨਿੱਕਲਣਾ ਮੁਸ਼ਕਿਲ ਹੈ ਜਿਉਂ-ਜਿਉਂ ਇਨਸਾਨ ਕੰਮ-ਧੰਦਾ ਕਰਦਾ ਹੈ, ਭੌਤਿਕਤਾਵਾਦ ਵਿਚ ਉਲਝਦਾ ਹੈ ਤਾਂ ਆਪਣੇ ਚਾਰੇ ਪਾਸੇ ਦਾ ਮੱਕੜਜਾਲ ਮਜ਼ਬੂਤ ਕਰਦਾ ਜਾਂਦਾ ਹੈ ਅਤੇ ਇੰਨਾਫਸ ਜਾਂਦਾ ਹੈ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ ਤੋਂ ਬਹੁਤ ਦੂਰ ਹੋ ਜਾਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ