Children Health - Sach Kahoon Punjabi

Children Health: ਹੀਟ ਸਟ੍ਰੋਕ ਦੇ ਲੱਛਣ ਪਛਾਣੋ, ਬੱਚਿਆਂ ਦਾ ਰੱਖੋ ਧਿਆਨ
Children Health: ਦੇਸ਼ ਭਰ ’ਚ ਲਗਾਤਾਰ ਵਧ ਰਹੀ ਗਰਮੀ ਨੇ ਬੱਚਿਆਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਸ਼ਹਿਰਾਂ ’ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਚੁੱਕਾ ਹੈ ਅਤੇ ਲੂ ਦੀਆਂ ਲਹਿਰਾਂ ਛੋਟੇ ਬੱਚਿਆਂ ਲਈ ਗੰਭੀਰ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਬੱਚਿਆਂ ਦਾ ਸਰੀਰ ਵੱਡਿਆਂ ਦੇ ਮੁਕਾਬਲੇ ਤੇਜ਼ੀ ਨਾਲ ਗਰਮ ਹੋ ਜਾਂਦਾ ਹੈ, ਇਸ ਲਈ ਉਨ੍ਹਾਂ ’ਚ ਡੀਹਾਈਡ੍ਰੇਸ਼ਨ ਅਤੇ ਹੀਟ ਸਟਰੋਕ ਦਾ ਖ਼ਤਰਾ ਵਧੇਰੇ ਰਹਿੰਦਾ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਮਾਹਿਰ ਮਾਪਿਆਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ। ਥੋੜ੍ਹੀ ਜਿਹੀ ਲਾਪਰਵਾਹੀ ਬੱਚਿਆਂ ਦੀ ਸਿਹਤ ’ਤੇ ਭਾਰੀ ਪੈ ਸਕਦੀ ਹੈ, ਜਦੋਂਕਿ ਸਹੀ ਦੇਖਭਾਲ ਉਨ੍ਹਾਂ ਨੂੰ ਗਰਮੀ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਸੁਰੱਖਿਅਤ ਰੱਖ ਸਕਦੀ ਹੈ।

ਸਰੀਰ ਤੇਜ਼ੀ ਨਾਲ ਗਰਮ ਹੁੰਦਾ ਹੈ

ਗਰਮੀ ਦੇ ਮੌਸਮ ’ਚ ਬੱਚਿਆਂ ਦਾ ਸਰੀਰ ਤਾਪਮਾਨ ਨੂੰ ਕੰਟਰੋਲ ਕਰਨ ’ਚ ਓਨਾ ਸਮਰੱਥ ਨਹੀਂ ਹੁੰਦਾ ਜਿੰਨਾ ਵੱਡਿਆਂ ਦਾ ਹੁੰਦਾ ਹੈ। ਤੇਜ਼ ਧੁੱਪ, ਹੁੰਮਸ ਅਤੇ ਲਗਾਤਾਰ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਅਤੇ ਜ਼ਰੂਰੀ ਖਣਿੱਜਾਂ ਦੀ ਕਮੀ ਹੋਣ ਲੱਗਦੀ ਹੈ। ਇਹੀ ਕਾਰਨ ਹੈ ਕਿ ਬੱਚੇ ਛੇਤੀ ਥੱਕ ਜਾਂਦੇ ਹਨ, ਚਿੜਚਿੜੇ ਹੋ ਜਾਂਦੇ ਹਨ ਤੇ ਕਮਜ਼ੋਰੀ ਮਹਿਸੂਸ ਕਰਨ ਲੱਗਦੇ ਹਨ। ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਹਾਲਤ ਹੀਟ ਸਟ੍ਰੋਕ ਤੱਕ ਪਹੁੰਚ ਸਕਦੀ ਹੈ, ਜੋ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਇਸ ਲਈ ਬੱਚਿਆਂ ਨੂੰ ਭਰਪੂਰ ਪਾਣੀ, ਘਰ ਬਣਾਇਆ ਠੰਢਾ ਸ਼ਰਬਤ ਤੇ ਆਰਾਮ ਦੇਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ।

Read Also : Iran America News: ਈਰਾਨ ਤੇ ਅਮਰੀਕਾ ਵਿਚਕਾਰ ਹੋਰਮੁਜ਼ ਜਲਡਮਰੂ ਦੇ ਆਲੇ-ਦੁਆਲੇ ਤਣਾਅ, ਗੋਲੀਬਾਰੀ, ਧਮਾਕੇ

ਲੱਛਣ ਤੁਰੰਤ ਪਛਾਣੋ | Children Health

ਹੀਟ ਸਟ੍ਰੋਕ ਦੇ ਲੱਛਣ ਅਕਸਰ ਆਮ ਥਕਾਵਟ ਵਰਗੇ ਲੱਗਦੇ ਹਨ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸਰੀਰ ਦਾ ਤਾਪਮਾਨ ਬਹੁਤ ਵਧ ਜਾਣਾ, ਤੇਜ਼ ਸਿਰਦਰਦ, ਲਗਾਤਾਰ ਪਸੀਨਾ ਆਉਣਾ, ਮਾਸਪੇਸ਼ੀਆਂ ’ਚ  ਦਰਦ, ਤੇਜ਼ ਧੜਕਨ ਅਤੇ ਸਾਹ ਲੈਣ ’ਚ ਤਕਲੀਫ ਇਸ ਦੇ ਮੁੱਖ ਲੱਛਣ ਮੰਨੇ ਜਾਂਦੇ ਹਨ। ਕਈ ਬੱਚਿਆਂ ਨੂੰ ਚੱਕਰ ਆਉਣਾ, ਉਲਟੀਆਂ, ਬੇਚੈਨੀ ਜਾਂ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਇਹ ਲੱਛਣ ਨਜ਼ਰ ਆਉਣ, ਤੁਰੰਤ ਬੱਚੇ ਨੂੰ ਧੁੱਪ ਤੋਂ ਛਾਂ ’ਚ ਲੈ ਜਾਓ ਅਤੇ ਮੁੱਢਲਾ ਇਲਾਜ ਸ਼ੁਰੂ ਕਰ ਦਿਓ ਤਾਂਕਿ ਹਾਲਤ ਗੰਭੀਰ ਨਾ ਹੋਵੇ।

ਤੁਰੰਤ ਰਾਹਤ ਪਹੁੰਚਾਓ | Children Health

ਜੇਕਰ ਬੱਚੇ ਨੂੰ ਲੂ ਲੱਗ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਠੰਢੀ ਅਤੇ ਛਾਂ ਵਾਲੀ ਥਾਂ ’ਤੇ ਲਿਜਾਣਾ ਚਾਹੀਦਾ ਹੈ। ਬੱਚੇ ਨੂੰ ਆਰਾਮ ਨਾਲ ਲਿਟਾ ਕੇ ਉਸ ਦੇ ਪੈਰਾਂ ਨੂੰ ਥੋੜ੍ਹਾ ਉੱਪਰ ਰੱਖਣ ਨਾਲ ਸਰੀਰ ’ਚ ਖੂਨ ਦਾ ਵਹਾਅ ਆਮ ਹੋਣ ’ਚ ਮੱਦਦ ਮਿਲਦੀ ਹੈ। ਜੇ ਬੱਚਾ ਹੋਸ਼ ’ਚ  ਹੋਵੇ ਤਾਂ ਉਸ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ’ਚ ਪਾਣੀ, ਓਆਰਐੱਸ ਜਾਂ ਨਿੰਬੂ ਪਾਣੀ ਪਿਲਾਉਣਾ ਫਾਇਦੇਮੰਦ ਰਹਿੰਦਾ ਹੈ। ਸਰੀਰ ਨੂੰ ਠੰਢੇ ਪਾਣੀ ਨਾਲ ਸਾਫ ਕਰੋ ਜਾਂ ਸਪੰਜ ਕਰਨਾ ਵੀ ਰਾਹਤ ਦਿੰਦਾ ਹੈ। ਉੱਥੇ ਹੀ, ਜੇ ਬੱਚਾ ਬੇਹੋਸ਼ ਹੋ ਜਾਵੇ ਤਾਂ ਉਸ ਨੂੰ ਜ਼ਬਰਦਸਤੀ ਕੁਝ ਵੀ ਖੁਆਉਣ-ਪਿਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਤੁਰੰਤ ਡਾਕਟਰੀ ਮੱਦਦ ਲੈਣੀ ਚਾਹੀਦੀ ਹੈ।

ਸਾਵਧਾਨੀ ਸਭ ਤੋਂ ਜ਼ਰੂਰੀ

ਗਰਮੀ ਦੇ ਦਿਨਾਂ ’ਚ ਬੱਚਿਆਂ ਨੂੰ ਦੁਪਹਿਰ ਦੇ ਸਮੇਂ ਬਾਹਰ ਲਿਜਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹੀ ਸਮਾਂ ਸਭ ਤੋਂ ਵੱਧ ਗਰਮ ਹੁੰਦਾ ਹੈ। ਬਾਹਰ ਨਿੱਕਲਦੇ ਸਮੇਂ ਪਾਣੀ ਦੀ ਬੋਤਲ, ਟੋਪੀ, ਛੱਤਰੀ ਅਤੇ ਸੂਤੀ ਕੱਪੜੇ ਬੱਚਿਆਂ ਦੀ ਸੁਰੱਖਿਆ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰੀ ਤੇ ਤੰਗ ਕੱਪੜੇ ਸਰੀਰ ਦੀ ਗਰਮੀ ਵਧਾ ਸਕਦੇ ਹਨ, ਇਸ ਲਈ ਹੌਲੇ ਅਤੇ ਢਿੱਲੇ ਕੱਪੜੇ ਪਹਿਨਣਾ ਸਹੀ ਮੰਨਿਆ ਜਾਂਦਾ ਹੈ। ਘਰ ਦੇ ਅੰਦਰ ਵੀ ਬੱਚਿਆਂ ਨੂੰ ਭਰਪੂਰ ਪਾਣੀ ਪੀਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਸਰੀਰ ’ਚ  ਪਾਣੀ ਦੀ ਕਮੀ ਨਾ ਹੋਵੇ। ਸਿਹਤ ਮਾਹਿਰ ਮੰਨਦੇ ਹਨ ਕਿ ਸਮੇਂ ਸਿਰ ਵਰਤੀਆਂ ਗਈਆਂ ਛੋਟੀਆਂ-ਛੋਟੀਆਂ ਸਾਵਧਾਨੀਆਂ ਬੱਚਿਆਂ ਨੂੰ ਗਰਮੀ ਦੀਆਂ ਵੱਡੀਆਂ ਪਰੇਸ਼ਾਨੀਆਂ ਤੋਂ ਬਚਾ ਸਕਦੀਆਂ ਹਨ।

Food: ਬੱਚਿਆਂ ਨੂੰ ਜ਼ਰੂਰ ਖਵਾਓ ਇਹ ਪੰਜ ਰਾਮਬਾਣ ਚੀਜ਼ਾਂ, ਬੱਚੇ ਨਹੀਂ ਹੋਣਗੇ ਕਦੇ ਵੀ ਬਿਮਾਰ | Healthy Food Near Me
ਸਾਡਾ ਹਮੇਸ਼ਾਂ ਇੱਕ ਹੀ ਸਵਾਲ ਰਹਿੰਦਾ ਹੈ, ਉਹ ਹੈ Healthy Food Near Me?

ਸਾਡਾ ਹਮੇਸ਼ਾ ਇੱਕ ਹੀ ਸਵਾਲ ਰਹਿੰਦਾ ਹੈ, ਉਹ ਹੈ ਸਾਡੇ ਨੇੜੇ ਹੈਲਥੀ ਫੂਡ (Food) ਕਿੱਥੋਂ ਮਿਲ ਸਕਦਾ ਹੈ? ਪਰ ਇਸ ਸਵਾਲ ਦਾ ਸਭ ਤੋਂ ਸੌਖਾ ਜਿਹਾ ਜਵਾਬ ਹੈ ਕਿ ਇਹ ਫੂਡ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਸਕਦਾ ਹੈ। ਜੇਕਰ ਅਸੀਂ ਆਪਣੇ ਘਰ ਵਿੱਚ ਖੋਜ਼ ਕਰੀਏ ਤਾਂ ਬੱਚਿਆਂ ਲਈ ਪੌਸ਼ਟਿਕ ਭੋਜਨ ਦੇ ਨਾਲ ਨਾਲ ਕੁਝ ਚੀਜ਼ਾਂ ਅਜਿਹੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਦੀ ਸਾਨੂੰ ਹਮੇਸ਼ਾਂ ਲੋੜ ਰਹਿੰਦੀ ਹੈ। ਇਸ ਦੇ ਨਾਲ ਹੀ ਸਾਡਾ ਇਹ ਵੀ ਸਵਾਲ ਰਹਿੰਦਾ ਹੈ ਕਿ ਬੱਚੇ ਲਈ ਪੌਸ਼ਟਿਕ ਭੋਜਨ ਕਿਹੜਾ ਹੈ? ਇਸ ਦਾ ਜਵਾਬ ਵੀ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਸਕਦਾ ਹੈ। ਇਸ ਲੇਖ ਵਿੱਚ ਤੁਹਾਨੂੰ ਕੁਝ ਅਜਿਹਾ ਹੀ ਦੱਸਣ ਜਾ ਰਹੇ ਹਾਂ। ਤੇ ਚਲੋ ਸ਼ੁਰੂ ਕਰਦੇ ਹਾਂ…

ਦਹੀਂ : ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਬੱਚਿਆਂ ਦੀ ਖਾਣੇ ਦੀ ਥਾਲੀ ’ਚ ਦਹੀਂ ਜ਼ਰੂਰ ਸ਼ਾਮਲ ਕਰੋ। ਇਸ ਨਾਲ ਉਨ੍ਹਾਂ ’ਚ ਨਾ ਸਿਰਫ ਕਈ ਵਿਟਾਮਿਨਸ ਅਤੇ ਮਿਨਰਲਸ ਦੀ ਪੂਰਤੀ ਹੁੰਦੀ ਹੈ, ਸਗੋਂ ਦਹੀਂ ’ਚ ਪਾਏ ਜਾਣ ਵਾਲੇ ਲੈਕਟੋਬੇਸੀਲਸ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ’ਚ ਵੀ ਕਾਫੀ ਅਸਰਦਾਰ ਮੰਨੇ ਗਏ ਹਨ। Food

ਹਰੀਆਂ ਸਬਜ਼ੀਆਂ: ਬੱਚਿਆਂ ਦੇ ਖਾਣੇ ’ਚ ਹਰੀਆਂ ਪੱਤੇਦਾਰ ਸਬਜੀਆਂ ਵੀ ਜ਼ਰੂਰ ਸ਼ਾਮਲ ਕੀਤੀਆਂ ਜਾਣ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ ਤੇ ਉਹ ਸਰਦੀ, ਜ਼ੁਕਾਮ ਤੇ ਬੁਖਾਰ ਦੀ ਚਪੇਟ ’ਚ ਨਹੀਂ ਆਉਂਦੇ ਹਨ। Food

Healthy Food Near Me?

ਡ੍ਰਾਈ ਫਰੂਟ ਅਤੇ ਬੀਜ: ਬੱਚਿਆਂ ਦੀ ਰੋਗ ਰੋਕੂ ਸਮਰੱਥਾ ਬਣਾਉਣ ਲਈ ਡ੍ਰਾਈ ਫਰੂਟਸ ਤੇ ਸੀਡਸ ਖਾਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਅਜਿਹੇ ’ਚ, ਤੁਸੀਂ ਉਨ੍ਹਾਂ ਦੀ ਡਾਇਟ ’ਚ ਵਿਟਾਮਿਨ ਈ, ਜਿੰਕ, ਆਇਰਨ ਤੇ ਓਮੇਗਾ 3 ਫੈਟੀ ਐਸਿਡਸ ਨਾਲ ਭਰਪੂਰ ਸੀਡਸ ਤੇ ਡ੍ਰਾਈ ਫਰੂਟਸ ਨੂੰ ਸ਼ਾਮਲ ਕਰ ਸਕਦੇ ਹੋ, ਜਿਵੇਂ-ਅਖਰੋਟ, ਬਟਾਮ, ਕਾਜੂ, ਪਿਸਤਾ, ਚੀਆ ਸੀਡਸ, ਫਲੈਕਸ ਸੀਡਸ ਅਤੇ ਪੰਪਕਿਨ ਸੀਡਸ ਆਦਿ। Food

ਮੁਨੱਕਾ: ਮਨੁੱਕਾ ਵੀ ਕਈ ਅਜਿਹੇ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਰਾਮਬਾਣ ਤੋਂ ਘੱਟ ਨਹੀਂ ਹਨ। ਆਏ ਦਿਨ ਬਿਮਾਰ ਰਹਿਣ ਵਾਲੇ ਬੱਚਿਆਂ ਦੀ ਡਾਇਟ ’ਚ ਤੁਹਾਨੂੰ ਮੁਨੱਕਾ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ ਆਦਿ ਦਾ ਖਜਾਨਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਖੂਨ ਦੀ ਕਮੀ ਤਾਂ ਦੂਰ ਹੁੰਦੀ ਹੀ ਹੈ, ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। Food

Read Also : Ac ਦਾ ਬਿੱਲ ਜ਼ਿਆਦਾ ਆ ਰਿਹੈ ਤਾਂ ਅਪਣਾਓ ਇਹ ਤਰੀਕਾ, ਘੱਟ ਆਵੇਗਾ ਏਸੀ ਦਾ ਬਿੱਲ : Air conditioner

ਸ਼ਹਿਦ: ਬੱਚਿਆਂ ਨੂੰ ਤੁਸੀਂ ਸ਼ਹਿਦ ਵੀ ਜ਼ਰੂਰ ਖਵਾਓ। ਇਹ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ ਏ, ਬੀ ਨਾਲ ਵੀ ਭਰਪੂਰ ਹੁੰਦਾ ਹੈ। ਅਜਿਹੇ ’ਚ, ਇਸ ਦੀ ਵਰਤੋਂ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਬੱਚੇ ਕਈ ਤਰ੍ਹਾਂ ਦੇ ਵਾਇਰਸ ਤੋਂ ਬਚ ਸਕਦੇ ਹਨ। ਤੁਸੀਂ ਚਾਹੋ, ਤਾਂ ਬੱਚਿਆਂ ਦੇ ਦੁੱਧ ’ਚ ਖੰਡ ਦੀ ਥਾਂ ਸ਼ਹਿਦ ਨੂੰ ਸ਼ਾਮਲ ਕਰ ਸਕਦੇ ਹੋ। Food

ਬੱਚਿਆਂ ਦੀ ਸਿਹਤ ਦਾ ਵੀ ਰੱਖੋ ਧਿਆਨ
ਬੱਚਿਆਂ ਦੀ ਸਿਹਤ ਦਾ ਵੀ ਰੱਖੋ ਧਿਆਨ

ਸਾਰੇ ਮਾਪੇ ਆਪਣੇ ਬੱਚਿਆਂ ਨੂੰ ਬਿਹਤਰ ਜਿੰਦਗੀ ਦੇਣਾ ਚਾਹੁੰਦੇ ਹਨ ਮਾਪੇ ਉਹ ਸਭ ਕਰਦੇ ਹਨ ਜੋ ਉਨ੍ਹਾਂ ਨੂੰ ਆਪਣੇ ਬੱਚੇ ਲਈ ਸਹੀ ਲੱਗਦਾ ਹੈ ਬੱਚੇ ਕਾਫ਼ੀ ਕੋਮਲ ਹੁੰਦੇ ਹਨ, ਉਨ੍ਹਾਂ ਨੂੰ ਜਿਸ ਤਰ੍ਹਾਂ ਢਾਲਿਆ ਜਾਂਦਾ ਹੈ ਉਹ ਉਸ ਤਰ੍ਹਾਂ ਹੀ ਬਣ ਜਾਂਦੇ ਹਨ ਉਨ੍ਹਾਂ ’ਤੇ ਮਾਤਾ-ਪਿਤਾ ਤੇ ਪਰਿਵਾਰ ਦੀ ਸਿੱਖਿਆ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੁੰਦਾ ਹੈ ਬੱਚਿਆਂ ਨੂੰ ਵੱਡਾ ਕਰਨ ਦੀ ਇਸ ਪ੍ਰਕਿਰਿਆ ’ਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ’ਤੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਤਰੀਕਿਆਂ ’ਤੇ ਸੋਚ-ਵਿਚਾਰ ਕਰਨ ਇਸ ਨਾਲ ਜਿੱਥੇ ਬੱਚੇ ਸਿਹਤਮੰਦ ਰਹਿਣਗੇ ਉੱਥੇ ਉਹ ਵਧੀਆ ਮਨੁੱਖ ਵੀ ਬਣ ਸਕਣਗੇ

ਪਿਆਰ ਕਰੋ: ਬਿਨਾ ਸ਼ੱਕ ਸਾਰੇ ਮਾਪੇ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਹਨ, ਪਰ ਇਸ ਪਿਆਰ ਦੇ ਬਦਲੇ ਭਵਿੱਖ ’ਚ ਉਨ੍ਹਾਂ ਤੋਂ ਕੋਈ ਉਮੀਦ ਨਾ ਰੱਖੀ ਜਾਵੇ, ਜਿਵੇਂ ਕਿ ਸਾਡੇ ਸਮਾਜ ’ਚ ਪ੍ਰਚਲਿਤ ਹੈ ਬੱਚਾ ਵੱਡਾ ਹੋ ਕੇ ਮਾਪਿਆਂ ਦੀ ਸੇਵਾ ਕਰੇਗਾ ਮਾਤਾ-ਪਿਤਾ ਦੇ ਰੂਪ ’ਚ ਬੱਚਿਆਂ ਨੂੰ ਹਰ ਤਰ੍ਹਾਂ ਪੂਰਾ ਪਿਆਰ ਦੇਣਾ ਚਾਹੀਦਾ ਹੈ, ਜਦੋਂ ਤੁਸੀਂ ਬੱਚਿਆਂ ਨੂੰ ਬਿਨਾ ਸ਼ਰਤ ਪਿਆਰ ਕਰਦੇ ਹੋ ਤਾਂ ਉਨ੍ਹਾਂ ਦੀਆਂ ਗਲਤੀਆਂ ’ਤੇ ਵੀ ਤੁਸੀਂ ਜ਼ਿਆਦਾ ਵਿਚਲਿਤ ਨਹੀਂ ਹੁੰਦੇ ਹੋ ਨਾਲ ਹੀ ਤੁਹਾਡੇ ਬੱਚੇ ਵੀ ਇਸ ਪਿਆਰ ਨੂੰ ਸਮਝਦੇ ਹਨ ਅਤੇ ਖੁਦ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਹਨ

ਗੱਲਾਂ ਧਿਆਨ ਨਾਲ ਸੁਣੋ: ਜਦੋਂ ਬੱਚਾ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਆਪਣਾ ਕੰਮ ਛੱਡ ਕੇ ਬੱਚੇ ਦੀ ਗੱਲ ’ਤੇ ਪੂਰਾ ਧਿਆਨ ਦਿਓ ਇਹ ਗੱਲ ਸੱਚ ਹੈ ਕਿ ਤੁਸੀਂ ਸ਼ਾਇਦ ਖੁਦ ਕੰਮ ਕਰਦੇ ਹੋਏ ਵੀ ਬੱਚੇ ਦੀਆਂ ਗੱਲਾਂ ’ਤੇ ਧਿਆਨ ਦੇ ਰਹੇ ਹੋ ਪਰ ਜਦੋਂ ਤੁਸੀਂ ਸਭ ਕੰਮ ਛੱਡ ਕੇ ਬੱਚੇ ਦੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦੇ ਹੋ ਤਾਂ ਬੱਚਾ ਖੁਦ ਵੀ ਫ਼ਖਰ ਮਹਿਸੂਸ ਕਰੇਗਾ

ਕੁਆਲਿਟੀ ਟਾਈਮ: ਇਹ ਜ਼ਰੂਰੀ ਨਹੀਂ ਕਿ ਤੁਸੀਂ ਬੱਚੇ ਦੇ ਨਾਲ ਪੂਰਾ ਸਮਾਂ ਰਹੋ ਪਰ ਜ਼ਰੂਰੀ ਇਹ ਹੈ ਕਿ ਤੁਸੀਂ ਉਸਦੇ ਨਾਲ ਜਿੰਨਾ ਵੀ ਸਮਾਂ ਬਤੀਤ ਕਰੋ ਉਹ ਕੁਆਲਿਟੀ ਟਾਈਮ ਹੋਵੇ ਬੱਚੇ ਦੇ ਨਾਲ ਘੱਟ ਸਮਾਂ ਗੁਜ਼ਾਰ ਕੇ ਵੀ ਤੁਸੀਂ ਇਹ ਤਾਂ ਜਤਾ ਹੀ ਸਕਦੇ ਹੋ ਕਿ ਉਹ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ ਤੁਸੀਂ ਇਸ ਸਮੇਂ ’ਚ ਬੱਚੇ ਨਾਲ ਉਸ ਦੀਆਂ ਰੋਜ਼ਾਨਾ ਗਤੀਵਿਧੀਆਂ, ਉਸਦੇ ਦੋਸਤਾਂ ਬਾਰੇ, ਉਸ ਵੱਲੋਂ ਵੇਖੇ ਗਏ ਪ੍ਰੋਗਰਾਮਾਂ ਬਾਰੇ ਗੱਲ ਕਰੋ ਇਸ ਨਾਲ ਉਹ ਖੁੁਦ ਨੂੰ ਤੁਹਾਡੇ ਬਹੁਤ ਨੇੜੇ ਮਹਿਸੂਸ ਕਰੇਗਾ ਮਨਮਰਜ਼ੀ ਵੀ ਕਰਨ ਦਿਓ: ਬੱਚੇ ਨੂੰ ਮਨ ਮਰਜੀ ਕਰਨ ਦੀ ਵੀ ਖੁੱਲ੍ਹ ਦੇਣੀ ਚਾਹੀਦੀ ਹੈ, ਹਰ ਵੇਲੇ ਉਸ ਦਾ ਖਿਆਲ ਰੱਖੀ ਜਾਣਾ ਵੀ ਨੁਕਸਾਨਦੇਹ ਹੋ ਸਕਦਾ ਹੈ ਉਸ ਪ੍ਰਤੀ ਓਵਰ ਪ੍ਰੋਟੈਕਟਿਵ ਜ਼ਰੂਰਤ ਨਾਲੋਂ ਜਿਆਦਾ ਖਿਆਲ ਰੱਖਣਾ ਬੱਚੇ ਦੀ ਅਜ਼ਾਦੀ ’ਚ ਵਿਘਨ ਪਾਉਂਦਾ ਹੈ

ਅਨੁਸ਼ਾਸਨ: ਅਨੁਸ਼ਾਸਨ ਉਹ ਹੁੰਦਾ ਹੈ

ਜਿਸਦਾ ਬੱਚਾ ਖੁਦ ਹੀ ਪਾਲਣ ਕਰੇ ਤੁਹਾਡੇ ਵੱਲੋਂ ਥੋਪਿਆ ਗਿਆ ਅਨੁਸ਼ਾਸਨ ਬੱਚਾ ਜਲਦ ਹੀ ਤੋੜ ਦੇਵੇਗਾ ਏਦਾਂ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਤੁਸੀਂ ਅਨੁਸ਼ਾਸਨ ਦੇ ਨਿਯਮ ’ਚ ਬੱਚੇ ਨੂੰ ਵੀ ਸ਼ਾਮਲ ਕਰੋਗੇ ਜੇ ਬੱਚਾ ਰੋਜ਼ ਚਾਕਲੇਟ ਖਾਣ ਦੀ ਜਿੱਦ ਕਰਦਾ ਹੈ ਤਾਂ ਉਸਨੂੰ ਚਾਕਲੇਟ ਖਾਣ ਦੇ ਮਾੜੇ ਪ੍ਰਭਾਵ ਦੱਸੋ ਕਿ ਅਸੀਂ ਚਾਕਲੇਟ ਹਫ਼ਤੇ ’ਚ ਸਿਰਫ਼ ਇੱਕ ਵਾਰ ਹੀ ਖਾਵਾਂਗੇ ਹੋ ਸਕਦਾ ਹੈ ਸ਼ੁਰੂ ’ਚ ਬੱਚਾ ਇਸਨੂੰ ਨਾ ਮੰਨੇ ਪਰ ਤੁਸੀਂ ਜਦੋਂ ਇਸ ਨਿਯਮ ਬਾਰੇ ਉਸਨੂੰ ਵਾਰ-ਵਾਰ ਦੱਸੋਗੇ, ਤਾਂ ਉਹ ਸਮੇਂ ਦੇ ਨਾਲ-ਨਾਲ ਤੁਹਾਡੀ ਗੱਲ ਮੰਨਣ ਲੱਗੇਗਾ ਇਸਦੇ ਨਾਲ ਹੀ ਬੱਚੇ ਨੂੰ ਨਾਂਹ ਸੁਣਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ

ਖੁਦ ਵੀ ਰਹੋ ਜ਼ਾਬਤੇ ’ਚ: ਅਨੁਸ਼ਾਸਨ ਦੇ ਨਿਯਮਾਂ ’ਤੇ ਦ੍ਰਿੜ੍ਹ ਰਹੋ ਢਿੱਲ ਦੇਣ ਨਾਲ ਹੋ ਸਕਦਾ ਹੈ ਕਿ ਬੱਚਾ ਮਾੜੀਆਂ ਗੱਲਾਂ ਨੂੰ ਪੱਲੇ ਬੰਨ੍ਹ ਲਵੇ ਤੇ ਨਿਯਮਾਂ ਨੂੰ ਗੰਭੀਰਤਾ ਨਾਲ ਨਾ ਲਵੇ ਜਦੋਂ ਬੱਚੇ ਨੂੰ ਅਨੁਸ਼ਾਸਨ ’ਚ ਰੱਖਣ ਦੀ ਗੱਲ ਹੋਵੇ ਤਾਂ ਤੁਹਾਨੂੰ ਖੁਦ ਨੂੰ ਵੀ ਅਨੁਸ਼ਾਸਨ ’ਚ ਰਹਿਣਾ ਪਵੇਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਿਚਾਰ ਹੋਰ ਹੋਣ ਤੇ ਤੁਹਾਡੇ ਮਾਪਿਆਂ ਦੇ ਵਿਚਾਰ ਹੋਰ ਹੋਣ ਤੁਹਾਡੇ ਆਪਸੀ ਵਿਚਾਰਾਂ ਦੀ ਭਿੰਨਤਾ ਬੱਚੇ ਦਾ ਨੁਕਸਾਨ ਕਰ ਸਕਦੀ ਹੈ ਬੱਚੇ ਦੇ ਸਾਹਮਣੇ ਲੜਨ, ਗਾਲ੍ਹਾਂ ਕੱਢਣ, ਸਿਗਰਟ, ਸ਼ਰਾਬ ਪੀਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ ਤੁਹਾਡੀਆਂ ਵੀ ਸਮੇਂ ਸਿਰ ਸੌਣ, ਉੱਠਣ, ਸੈਰ ਕਰਨ ਤੇ ਖਾਣ-ਪੀਣ ਦੀਆਂ ਆਦਤਾਂ ਹੋੋਣੀਆਂ ਚਾਹੀਦੀਆਂ ਹਨ, ਕਿਉਂਕਿ ਤੁਸੀਂ ਜੋ ਕੁਝ ਵੀ ਕਰੋਗੇ ਬੱਚਾ ਉਸਨੂੰ ਅਚੇਤ ਰੂਪ ’ਚ ਹੀ ਗ੍ਰਹਿਣ ਕਰੇਗਾ

ਹਰਪ੍ਰੀਤ ਸਿੰਘ ਬਰਾੜ,

ਡੀਓ, 174 ਮਿਲਟਰੀ ਹਸਪਤਾਲ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.