Prisoner - Sach Kahoon Punjabi
Ludhiana News: ਪੇਸ਼ੀ ਦੌਰਾਨ ਮੁਲਾਜ਼ਮ ਦੀਆਂ ਅੱਖਾਂ ’ਚ ਰੇਤ ਪਾ ਕੇ ਮੁਲਜ਼ਮ ਹੋਇਆ ਰਫੂ ਚੱਕਰ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਮੁਲਜ਼ਮ ਅਦਾਲਤ ’ਚ ਪੇਸ਼ੀ ਦੌਰਾਨ ਮੁਲਾਜ਼ਮ ਦੇ ਅੱਖਾਂ ’ਚ ਰੇਤ ਪਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਲਾਜ਼ਮ ਮੁਲਜ਼ਮ ਨੂੰ ਅਸਲਾ ਐਕਟ ਦੇ ਇੱਕ ਮਾਮਲੇ ’ਚ ਪੇਸ਼ੀ ’ਤੇ ਲੈ ਕੇ ਆਏ ਸਨ। ਥਾਣਾ ਡਵੀਜ਼ਨ ਨੰਬਰ- 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਜਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਹੁਲ ਕੁਮਾਰ ਅਤੇ ਉਦੇ ਸਿੰਘ ਦੇ ਖਿਲਾਫ ਥਾਣਾ ਬਸਤੀ ਜੋਧੇਵਾਲ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। Ludhiana News
ਇਹ ਵੀ ਪੜ੍ਹੋ: Yuvraj Singh : ਇਸ ਬੱਲੇਬਾਜ਼ ਨੇ ਇੱਕ ਓਵਰ ’ਚ 39 ਦੌੜਾਂ ਬਣਾ ਕੇ ਤੋੜਿਆ ਯੁਵਰਾਜ ਦਾ ਰਿਕਾਰਡ
ਉਹ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਰਾਈਮ ਬਰਾਂਚ 2 ਵਿੱਚ ਲੈ ਕੇ ਆ ਰਹੇ ਸਨ ਤਾਂ ਰਾਹੁਲ ਕੁਮਾਰ ਨੇ ਰਸਤੇ ਵਿੱਚ ਗੱਡੀ ਦੇ ਅੰਦਰ ਹੀ ਹੱਥਕੜੀ ਖੋਲ੍ਹ ਲਈ। ਜਿਵੇਂ ਹੀ ਪੁਲਿਸ ਪਾਰਟੀ ਦੋਵਾਂ ਨੂੰ ਲੈ ਕੇ ਕ੍ਰਾਈਮ ਬਰਾਂਚ ਦੇ ਸਾਹਮਣੇ ਗੱਡੀ ਚੋਂ ਬਾਹਰ ਨਿਕਲੀ ਤਾਂ ਪਹਿਲੋਂ ਤੋਂ ਹੀ ਹੱਥਕੜੀ ਖੋਲੀ ਬੈਠੇ ਰਾਹੁਲ ਕੁਮਾਰ ਨੇ ਸੜਕ ’ਤੇ ਪਈ ਰੇਤ ਦੀ ਮੁੱਠੀ ਭਰ ਕੇ ਉਸਦੀਆਂ ਅੱਖਾਂ ਵਿੱਚ ਪਾਈ ਅਤੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਰਾਹੁਲ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਤੋਂ ਪੇਸ਼ੀ ਭੁਗਤਾਉਣ ਲਿਆਂਦਾ ਹਵਾਲਾਤੀ ਹੱਥਕੜੀ ਖੁੱਲ੍ਹਵਾ ਕੇ ਹੋਇਆ ਫਰਾਰ
(ਸੁਖਜੀਤ ਮਾਨ) ਮਾਨਸਾ। ਜੋਗਾ ਦੇ ਪੁਲਿਸ ਥਾਣੇ ’ਚ ਧਾਰਾ 376 ਅਧੀਨ ਦਰਜ਼ ਮੁਕੱਦਮੇ ਦਾ ਮੁਲਜ਼ਮ, ਜੋ ਬਠਿੰਡਾ ਜੇਲ ’ਚ ਬੰਦ ਹੈ, ਅੱਜ ਪੇਸ਼ੀ ਭੁਗਤਣ ਉਪਰੰਤ ਵਾਪਸੀ ਮੌਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਕੀਤੀ ਭੱਜਦੌੜ ਦੇ ਬਾਵਜ਼ੂਦ ਉਸ ਨੂੰ ਮੁੜ ਕਾਬੂ ਨਹੀਂ ਕੀਤਾ ਜਾ ਸਕਿਆ। (Prisoner)
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਿੰਡ ਲਹਿਰੀ ਦਾ ਸਰਪੰਚ ਬਰਖਾਸਤ
ਵੇਰਵਿਆਂ ਮੁਤਾਬਿਕ ਜਗਦੀਪ ਸਿੰਘ (30) ਪੁੱਤਰ ਗਮਦੂਰ ਸਿੰਘ ਨੂੰ ਬਠਿੰਡਾ ਪੁਲਿਸ ਪੇਸ਼ੀ ’ਤੇ ਮਾਨਸਾ ਅਦਾਲਤ ’ਚ ਲੈ ਕੇ ਗਈ ਸੀ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੇਸ਼ੀ ਭੁਗਤਣ ਉਪਰੰਤ ਵਾਪਸੀ ਵੇਲੇ ਜਦੋਂ ਕੈਦੀਆਂ ਨੂੰ ਪੁਲਿਸ ਦੀ ਬੱਸ ’ਚ ਚੜਾਇਆ ਜਾ ਰਿਹਾ ਸੀ ਤਾਂ ਜਗਦੀਪ ਸਿੰਘ ਵੱਲੋਂ ਪਿਸ਼ਾਬ ਕਰਨ ਦਾ ਬਹਾਨਾ ਲਾਇਆ ਗਿਆ ਤੇ ਇਸੇ ਦੌਰਾਨ ਉਹ ਹੱਥਕੜੀ ’ਚੋਂ ਆਪਣਾ ਗੁੱਟ ਕਢਾ ਕੇ ਫਰਾਰ ਹੋ ਗਿਆ। (Prisoner) ਏਐਸਆਈ ਦੇ ਦੱਸਣ ਮੁਤਾਬਿਕ ਪੁਲਿਸ ਪਾਰਟੀ ਵੱਲੋਂ ਕਰੀਬ ਦੋ-ਢਾਈ ਕਿਲੋਮੀਟਰ ਫਰਾਰ ਮੁਲਜ਼ਮ ਦਾ ਪਿੱਛਾ ਵੀ ਕੀਤਾ ਗਿਆ ਪਰ ਹੱਥ ਨਹੀਂ ਆਇਆ। ਉਨਾਂ ਦੱਸਿਆ ਕਿ ਇਸ ਬਾਰੇ ਪੁਲਿਸ ਕੰਟਰੋਲ ਰੂਮ ਬਠਿੰਡਾ ਅਤੇ ਮਾਨਸਾ ਨੂੰ ਸੂਚਿਤ ਕਰ ਦਿੱਤਾ ਹੈ ਤੇ ਮੁਲਜ਼ਮ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੁਧਿਆਣਾ ਕੇਂਦਰੀ ਜੇਲ੍ਹ ਦਾ ਕੈਦੀ ਪੀਜੀਆਈ ਤੋਂ ਫਰਾਰ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼
ਸਥਾਨਕ ਕੇਂਦਰੀ ਜੇਲ੍ਹ ‘ਚ ਸਜ਼ਾ  ਕੱਟ  ਰਹੇ ਕੈਦੀ ਅਨਿਲ ਪਾਸਵਾਨ ਚੰਡੀਗੜ੍ਹ ਪੀਜੀਆਈ ਤੋਂ ਜੇਲ੍ਹ ਗਾਰਦ ਮੁਲਾਜ਼ਮਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਪੇਟ ‘ਚ ਪੱਥਰੀ ਦੇ ਦਰਦ ਦੀ ਸ਼ਿਕਾਇਤ ਹੋਣ ਕਾਰਨ ਇਸ ਨੂੰ ਸਥਾਨਕ ਸਿਵਲ ਹਸਪਤਾਲ ਨੇ ਪਟਿਆਲਾ ਦੇ ਰਜਿੰਦਰ ਹਸਪਤਾਲ ਭੇਜਿਆ ਸੀ, ਜਿੱਥੋਂ ਇਸ ਨੂੰ ਸ਼ੁੱਕਰਵਾਰ ਵਾਲੇ ਦਿਨ ਪੀਜੀਆਈ ਰੈਫਰ ਕੀਤਾ ਗਿਆ ਸੀ ਇਸ ਘਟਨਾ ਤੋਂ ਉਸ ਨਾਲ ਗਏ ਸੁਰੱਖਿਆ ਮੁਲਾਜ਼ਮਾਂ ਦੀ ਡਿਊਟੀ ‘ਚ ਵਰਤੀ ਗਈ ਲਾਪਰਵਾਹੀ ਸਾਹਮਣੇ ਆਈ ਹੈ।
ਕੈਦੀ ਅਨਿਲ ਨੂੰ ਪੇਟ ‘ਚ ਪੱਥਰੀ ਕਾਰਨ ਦਰਦ ਦੀ ਸ਼ਿਕਾਇਤ ਦੱਸੀ ਜਾ ਰਹੀ ਸੀ, ਜਿਸ ਕਾਰਨ ਕੇਂਦਰੀ ਜੇਲ੍ਹ ਹਸਪਤਾਲ ਨੇ 29 ਅਗਸਤ ਨੂੰ ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿੱਥੋਂ ਇਲਾਜ ਤੋਂ ਬਾਅਦ ਇਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਸੀ। ਇਸ ਤੋਂ ਬਾਅਦ 30 ਅਗਸਤ ਨੂੰ ਫਿਰ ਤੋਂ ਇਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਇਸ ਕੈਦੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਇਸ ਨੂੰ ਪੀਜੀਆਈ ਲਈ ਰੈਫਰ ਕਰ ਦਿੱਤਾ। ਪੀਜੀਆਈ ਲਿਜਾਣ ਸਮੇਂ ਉਹ ਸੁਰੱਖਿਆ ਕਰਮੀਆਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ
ਇਸ ਕਾਰਨ ਪੀਜੀਆਈ ਤੋਂ ਫਰਾਰ ਹੋਏ ਕੈਦੀ ਅਨਿਲ ਪਾਸਵਾਨ ਨੂੰ ਫੜਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਾ ਪੁਲਿਸ ਸਟੇਸ਼ਨਾਂ ਸਮੇਂ ਗੁਆਂਢੀ ਰਾਜਾਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜੇਲ੍ਹ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ੍ਹ ਦੇ ਡੀਐੱਸਪੀ ਕੁਲਵਿੰਦਰ ਸਿੰਘ ਨੂੰ ਉਕਤ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਨ੍ਹਾਂ ਨੂੰ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ ਉਨ੍ਹਾਂ ਦੱਸਿਆ ਕਿ ਕੈਦੀ ਅਨਿਲ ਪਾਸਵਾਨ ਨੂੰ ਲੈ ਕੇ ਪੀਜੀਆਈ ਗਏ ਕੇਂਦਰੀ ਜੇਲ੍ਹ ਦੇ ਵਾਰਡਨ ਰਣਬੀਰ ਸਿੰਘ, ਗੁਰਮੋਹਨ ਸਿੰਘ ਤੇ ਤਰਸੇਮ ਸਿੰਘ ਵੱਲੋਂ ਵਰਤੀ ਗਈ ਲਾਪ੍ਰਵਾਹੀ ਸਬੰਧੀ ਉਨ੍ਹਾਂ ਨੂੰ ਸਸਪੈਂਡ ਕਰਨ ਲਈ ਏਡੀਜੀਪੀ (ਜੇਲ੍ਹ) ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੱਤਰ ਲਿਖਿਆ ਗਿਆ ਹੈ ਨਾਲ ਹੀ ਪੀਜੀਆਈ ਨੂੰ ਵੀ ਉਕਤ ਗਾਰਦ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ਇਸ ਕੈਦੀ ਦੀ ਭਾਲ ਜਾਰੀ ਹੈ ਪੰ੍ਰਤੂ ਉਹ ਅਜੇ ਪੁਲਿਸ ਪਹੁੰਚ ਤੋਂ ਦੂਰ ਦੱਸਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰੀ ਜੇਲ੍ਹ ਅੰਦਰ ਕੈਦੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ ਬਣਦੀ ਕਾਰਵਾਈ | Suicide
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ) ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਇੱਕ ਕੈਦੀ ਵੱਲੋਂ ਗਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਧਰ ਦੂਜੇ ਬੰਨ੍ਹੇ ਉਕਤ ਕੈਦੀ ਦੇ ਪਰਿਵਾਰ ਵੱਲੋਂ ਜੇਲ੍ਹ ਅੰਦਰ ਪੁਲਿਸ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਗਿਆ ਹੈ, ਜਿਸ ਤੋਂ ਬਾਅਦ ਹੀ ਉਸਦੀ ਮੌਤ ਹੋਣ ਬਾਰੇ ਕਿਹਾ ਜਾ ਰਿਹਾ ਹੈ। (Suicide)
ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਕੱਲ੍ਹ ਸ਼ਾਮ ਦੀ ਦੱਸੀ ਜਾ ਰਹੀ ਹੈ। ਅਬਦੁਲ ਗਫਾਰ (52) ਪੁੱਤਰ ਅਮੀਰ ਅਲੀ ਵਾਸੀ ਮਲੇਰਕੋਟਲਾ, ਜੋ ਕਿ ਚੈੱਕ ਬਾਊਂਸ ਹੋ ਜਾਣ ਦੇ ਮਾਮਲੇ ਵਿੱਚ ਸ਼ਜਾ ਭੁਗਤ ਰਿਹਾ ਸੀ, ਨੇ ਲੰਘੀ ਸ਼ਾਮ ਜੇਲ੍ਹ ਅੰਦਰ ਹੀ ਇੱਕ ਗਰਿੱਲ ਨਾਲ ਗਲ ਫਾਹਾ ਲੈ ਲਿਆ। ਇਸ ਦਾ ਪਤਾ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਪਹਿਲਾਂ ਜੇਲ੍ਹ ਵਿਚਲੇ ਹਸਪਤਾਲ ਵਿੱਚ ਉਸ ਨੂੰ ਲਿਆਂਦਾ ਜਿੱਥੋਂ  ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। (Suicide)
ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਧਰ ਅੱਜ ਮ੍ਰਿਤਕ ਦੇ ਭਤੀਜੇ ਮੁਹੰਮਦ ਅਸ਼ਫ਼ਾਕ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਤਾਏ ਦੀ ਮੌਤ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਕੁੱਟਮਾਰ ਕਾਰਨ ਹੋਈ ਹੈ, ਕਿਉਂਕਿ ਉਸਦੇ ਜਖ਼ਮ ਹਨ। ਪਰਿਵਾਰਕ ਮੈਂਬਰਾਂ ਦੇ ਰੋਸ ਨੂੰ ਦੇਖਦਿਆਂ ਇੱਕ ਜੱਜ ਦੀ ਹਾਜਰੀ ਵਿੱਚ ਪਰਿਵਾਰ ਦੇ ਵਿਅਕਤੀਆਂ ਨੂੰ ਨਾਲ ਲਿਜਾ ਕੇ ਜੇਲ੍ਹ ਸੁਪਰਡੈਂਟ ਸਮੇਤ ਹੋਰ ਥਾਵਾਂ ਦੀ ਜਾਂਚ ਕਰਵਾਈ ਗਈ।  ਇਸ ਤੋਂ ਬਾਅਦ ਇੱਕ ਜੱਜ ਦੀ ਨਿਗਰਾਨੀ ਹੇਠ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ
ਇਸ ਦੌਰਾਨ ਥਾਣਾ ਤ੍ਰਿਪੜੀ ਪੁਲਿਸ ਨੇ ਭਰੋਸਾ ਦਿਵਾਇਆ ਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਜੇਕਰ ਮੌਤ ਕੁੱਟਮਾਰ ਨਾਲ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਈ ਅਤੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਲਾਸ਼ ਲੈ ਲਈ। ਇੱਧਰ ਜਦੋਂ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਨਾਲ ਗੱਲ ਕੀਤੀ ਗਈ ਕਿ ਤਾਂ ਉਹਨਾਂ ਕਿਹਾ ਕਿ ਅਬਦੁਲ ਗਫਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਕੁੱਟਮਾਰ ਵਾਲੀ ਗੱਲ ਨਿਰਾ ਝੂਠ ਹੈ। ਉਨ੍ਹਾਂ ਦੱਸਿਆ ਕਿ ਉਸਦੇ ਗੋਡੇ ‘ਤੇ ਗਰਮ ਪੱਟੀ ਬੰਨ੍ਹੀ ਸੀ ਜਿਸ ਦੁਆਰਾ ਹੀ ਉਸ ਨੇ ਗਰਿੱਲ ਨਾਲ ਲਮਕ ਕੇ ਆਤਮ ਹੱਤਿਆ ਕੀਤੀ।
ਦੱਸਣਸੋਗ ਹੈ ਕਿ ਮ੍ਰਿਤਕ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ 10 ਮਹੀਨਿਆਂ ਦੀ ਸ਼ਜਾ ਭੁਗਤ ਰਿਹਾ ਸੀ, ਪਰ ਸਜ਼ਾ ਮੌਕੇ ਜੋ ਜੁਰਮਾਨਾ ਲਾਇਆ ਗਿਆ ਸੀ ਉਹ ਉਸ ਵੱਲੋਂ ਨਹੀਂ ਭਰਿਆ ਗਿਆ ਸੀ, ਜਿਸ ਕਾਰਨ ਉਹ ਤਿੰਨ ਮਹੀਨਿਆਂ ਦੀ ਜੁਰਮਾਨੇ ਵਾਲੀ ਸ਼ਜਾ ਭੁਗਤ ਰਿਹਾ ਸੀ। ਦੋ ਮਹੀਨਿਆਂ ਬਾਅਦ 17 ਸਤੰਬਰ ਨੂੰ ਉਸ ਦੀ ਸਜ਼ਾ ਖਤਮ ਹੋ ਰਹੀ ਸੀ, ਪਰ ਉਸ ਵੱਲੋਂ ਪਹਿਲਾਂ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਰੰਧਾਵਾ ਸਾਹਿਬ ਮੰਤਰੀ ਬਣਨ ਦੀ ਵਧਾਈ, ਕਪੂਰਥਲਾ ਜੇਲ੍ਹ ਚੋਂ ਬੋਲ ਰਿਹਾ ਹਾਂ ਕੈਦੀ
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜੇਲ ਵਿੱਚੋਂ ਕੈਦੀ ਫੋਨ ਕਰਕੇ ਦੇ ਰਹੇ ਹਨ ਵਧਾਈਆਂ
ਕਪੂਰਥਲਾ ਜੇਲ੍ਹ ਸਣੇ 2 ਹੋਰ ਜੇਲ੍ਹਾਂ ਵਿੱਚੋਂ ਜੇਲ੍ਹ ਮੰਤਰੀ ਨੂੰ ਆਇਆ ਫੋਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ‘ਜੇਲ ਮੰਤਰੀ ਬਨਣ ‘ਤੇ ਰੰਧਾਵਾ ਸਾਹਿਬ ਤੁਹਾਨੂੰ ਵਧਾਈ ਹੋਵੇ’ ਇਹ ਵਧਾਈ ਕੋਈ ਵਿਧਾਇਕ ਜਾਂ ਫਿਰ ਆਮ ਵਿਅਕਤੀ ਨਹੀਂ, ਸਗੋਂ ਜੇਲ੍ਹ ‘ਚ ਬੰਦ ਕੈਦੀ ਆਪਣੇ ਮੋਬਾਇਲ ਫੋਨ ਤੋਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਫੋਨ ਕਰਕੇ ਦੇ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਜਾਂ ਫਿਰ ਦੋ ਨਹੀਂ, ਸਗੋਂ 4-5 ਫੋਨ ਸਿਰਫ਼ ਕੈਦੀਆਂ ਦੇ ਹੀ ਆ ਚੁੱਕੇ ਹਨ, ਜਿਸ ਨੂੰ ਸੁਣ ਕੇ ਖ਼ੁਦ ਸੁਖਜਿੰਦਰ ਸਿੰਘ ਰੰਧਾਵਾ ਨਾ ਸਿਰਫ਼ ਹੈਰਾਨ ਹੋਏ, ਸਗੋਂ ਵਧਾਈ ਮਿਲਣ ਦੇ ਕਾਰਨ ਤੁਰੰਤ ਕੋਈ ਕਾਰਵਾਈ ਕਰਨ ਤੋਂ ਟਾਲ਼ਾ ਵੀ ਵੱਟ ਲਿਆ ਹੈ। (Chandigarh News)
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Chandigarh News) ਨੇ ਚੰਡੀਗੜ੍ਹ ਵਿਖੇ ਦੱਸਿਆ ਕਿ ਕੈਬਨਿਟ ਮੰਤਰੀ ਬਨਣ ਤੋਂ ਬਾਅਦ ਕਾਫ਼ੀ ਦੋਸਤਾਂਮਿੱਤਰਾਂ ਦੇ ਫੋਨ ਆਉਣ ਕਾਰਨ ਉਹ ਹਰ ਫੋਨ ਚੁੱਕ ਰਹੇ ਸਨ ਪਰ ਉਨ੍ਹਾਂ ਨੂੰ ਉਸ ਸਮੇਂ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕੈਦੀਆਂ ਵੱਲੋਂ ਹੀ ਵਧਾਈ ਸੰਦੇਸ਼ ਆਉਣ ਲੱਗ ਪਏ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜੇਲ੍ਹ ਸਣੇ ਕੁਝ ਹੋਰ ਜੇਲ੍ਹ ਵਿੱਚੋਂ ਉਨ੍ਹਾਂ ਨੂੰ ਹੁਣ ਤੱਕ 4-5 ਫੋਨ ਕੈਦੀਆਂ ਵੱਲੋਂ ਆ ਚੁੱਕੇ ਹਨ। ਉਨ੍ਹਾਂ ਹੈਰਾਨਗੀ ਜਤਾਉਂਦੇ ਹੋਏ ਕਿਹਾ ਕਿ ਜੇਲ੍ਹਾਂ ਵਿੱਚ ਮੋਬਾਇਲ ਫੋਨ ਲੈ ਕੇ ਜਾਣਾ ਜਾਂ ਫਿਰ ਵਰਤੋਂ ਕਰਨਾ ਗੈਰ ਕਾਨੂੰਨੀ ਹੈ ਪਰ ਫਿਰ ਵੀ ਕੈਦੀ ਬਿਨਾਂ ਕਿਸੇ ਡਰ ਤੋਂ ਸਿੱਧਾ ਜੇਲ੍ਹ ਮੰਤਰੀ ਨੂੰ ਹੀ ਫੋਨ ਕਰਨ ਵਿੱਚ ਲੱਗੇ ਹੋਏ ਹਨ।
ਹੁਣ ਫੋਨ ਆਇਆ ਤਾਂ ਕੈਦੀ ਨਹੀਂ, ਟੰਗ ਦਿੱਤਾ ਜਾਏਗਾ ਜੇਲਰ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਤੱਕ ਜੇਲ੍ਹ ਵਿੱਚੋਂ ਜਿੰਨੇ ਵੀ ਫੋਨ ਆਏ ਹਨ, ਉਹ ਠੀਕ ਹਨ ਪਰ ਹੁਣ ਤੋਂ ਬਾਅਦ ਕੋਈ ਫੋਨ ਆਇਆ ਜਾਂ ਫਿਰ ਫੋਨ ਮਿਲਣ ਦੀ ਸ਼ਿਕਾਇਤ ਮਿਲੀ ਤਾਂ ਕੈਦੀ ਖ਼ਿਲਾਫ਼ ਬਾਅਦ ਵਿੱਚ ਕਾਰਵਾਈ ਕੀਤੀ ਜਾਏਗੀ, ਉਸ ਤੋਂ ਪਹਿਲਾਂ ਉਸ ਜੇਲ੍ਹ ਦਾ ਜੇਲਰ ਟੰਗ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕੈਦੀ ਨਾਲੋਂ ਜਿਆਦਾ ਦੋਸ਼ ਜੇਲਰ ਦਾ ਹੈ, ਜਿਸਦੇ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਹਰਕਤਾਂ ਚੱਲ ਰਹੀਆਂ ਹਨ।
ਪਾਕਿਸਤਾਨੀ ਬਾਲ ਕੈਦੀ ਦੀ ਰਿਹਾਈ ਕਿਸੇ ਵੇਲੇ ਵੀ ਸੰਭਵ
ਫ਼ਰੀਦਕੋਟ (ਲਛਮਣ ਗੁਪਤਾ)।ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਭਾਰਤੀ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਇਸ ਬਾਲ ਦਾ ਘਰ ਲੱਭ ਲਿਆ। ਸੂਤਰਾਂ ਅਨੁਸਾਰ ਹੁਸੈਨ ਜਾਵੇਦ ਮਜ਼ਦੂਰ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਹ ਘਰ ਦੇ ਸਾਹਮਣੇ ਇੱਕ ਵਰਕਸ਼ਾਪ ‘ਤੇ ਮਜ਼ਦੂਰੀ ਕਰਦਾ ਸੀ ਜਿੱਥੋਂ ਉਹ 1 ਮਈ ਨੂੰ ਲਾਪਤਾ ਹੋ ਗਿਆ ਸੀ। (Pakistani Child Prisoners)
ਜਾਵੇਦ ਦਾ ਇੱਕ ਭਰਾ ਅਤੇ ਪੰਜ ਭੈਣਾਂ ਹਨ। ਜਾਵੇਦ ਦੀ ਇੱਕ ਭੈਣ ਵੀ ਸੁਨਣ-ਬੋਲਣ ਤੋਂ ਅਸਮਰੱਥ ਹੈ। ਪਾਕਿਸਤਾਨ ਦੇ ਚਾਇਲਡ ਪ੍ਰੋਟੈਕਸ਼ਨ ਅਤੇ ਵੈਲਫੇਅਰ ਬਿਊਰੋ ਦੀ ਚੇਅਰਪਰਸਨ ਸਾਬਾ ਸਦੀਕ ਨੇ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਤੋਂ ਬਾਅਦ ਹੁਸੈਨ ਜਾਵੇਦ ਦੇ ਘਰ ਦਾ ਦੌਰਾ ਕੀਤਾ ਅਤੇ ਉਸ ਦੀ ਮਾਂ ਇਸ਼ਰਤ ਬੀਬੀ ਅਤੇ ਪਿਤਾ ਇਕਬਾਲ ਹੁਸੈਨ ਨੂੰ ਭਰੋਸਾ ਦਿੱਤਾ ਕਿ ਜਾਵੇਦ ਦੀ ਜਲਦ ਹੀ ਰਿਹਾਈ ਹੋ ਜਾਵੇਗੀ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਜਾਵੇਦ ਦੇ ਮਾਤਾ-ਪਿਤਾ ਨੂੰ ਭਾਰਤ ਦਾ ਵੀਜ਼ਾ ਦੇ ਦਿੱਤਾ ਗਿਆ ਹੈ ਅਤੇ ਉਸ ਦੀ ਰਿਹਾਈ ਕਿਸੇ ਵੀ ਸਮੇਂ ਸੰਭਵ ਹੋ ਸਕਦੀ ਹੈ। (Pakistani Child Prisoners)
Deepfake : ਸਚਿਨ ਤੇਂਦੁਲਕਰ ਹੋਏ ਡੀਪਫੇਕ ਦਾ ਸ਼ਿਕਾਰ
ਇਸੇ ਦਰਮਿਆਨ ਪਤਾ ਲੱਗਾ ਹੈ ਕਿ ਹੁਸੈਨ ਜਾਵੇਦ ਇਕਬਾਲ ਨੂੰ 22 ਦਸੰਬਰ ਨੂੰ ਵਾਹਗਾ, ਅੰਮ੍ਰਿਤਸਰ ਵਿਖੇ ਭਾਰਤ ਪਾਕਿਸਤਾਨੀ ਸਰਹੱਦ ‘ਤੇ ਲਜਾਇਆ ਜਾਵੇਗਾ ਜਿੱਥੇ ਉਸ ਦੇ ਮਾਤਾ ਪਿਤਾ ਵੱਲੋਂ ਉਸ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਹਾਈ ਕਮਿਸ਼ਨ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਹੀ ਜਾਵੇਦ ਇਕਬਾਲ ਨੂੰ ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ। ਜਾਣਕਾਰੀ ਅਨੁਸਾਰ ਹੁਸੈਨ ਜਾਵੇਦ 1 ਮਈ 2017 ਨੂੰ ਆਪਣੇ ਘਰੋਂ ਲਾਪਤਾ ਹੋ ਗਿਆ ਅਤੇ 2 ਮਈ ਨੂੰ ਲਾਹੌਰ ਦੇ ਥਾਣਾ ਸ਼ਬਦਬਾਗ ਵਿੱਚ ਹੁਸੈਨ ਜਾਵੇਦ ਦੇ ਗੁੰਮ ਹੋਣ ਬਾਰੇ ਸੂਚਨਾ ਦਿੱਤੀ ਗਈ ਸੀ। ਇਸ ਪਾਕਿਸਤਾਨੀ ਬਾਲ ਕੈਦੀ ਖਿਲਾਫ਼ ਜੁਵਨਾਇਲ ਜਸਟਿਸ ਬੋਰਡ ਵੱਲੋਂ ਜਾਵੇਦ ਦੇ ਕੇਸ ਦਾ ਨਿਪਟਾਰਾ ਕਰਦੇ ਹੋਏ ਉਸ ਨੂੰ ਬਰੀ ਕਰਨ ਦੀ ਸੂਚਨਾ ਹੈ। (Pakistani Child Prisoners)
ਪਹਿਲਾਂ ਵੀ ਹਵਾਲਾਤੀ ਲੱਖਾ ਸਿੰਘ ਕੋਲੋਂ ਬਰਾਮਦ ਕੀਤੀ ਗਈ ਸੀ ਅਫ਼ੀਮ ਤੇ ਸਮੈਕ
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ‘ਚ ਹੋਏ ਦੋਹਰਾ ਕਤਲ ਕਾਂਡ ਦੇ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ‘ਚ ਬੰਦ ਲੱਖਾ ਸਿੰਘ ਕੋਲੋਂ ਫਿਰ ਤਲਾਸ਼ੀ ਦੌਰਾਨ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਤੋਂ ਪਹਿਲਾਂ 29 ਮਈ ਨੂੰ ਹਸਪਤਾਲ ‘ਚ ਦਾਖਲ ਹਵਾਲਾਤੀ ਲੱਖਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਰੁਕਣ ਸ਼ਾਹ, ਜਿਸ ਨੂੰ ਵਾਪਸ ਛੁੱਟੀ ਮਿਲਣ ਉਪਰੰਤ ਕੇਂਦਰੀ ਜ਼ੇਲ ਫਿਰੋਜ਼ਪੁਰ ‘ਚ ਲਿਆਂਦਾ ਗਿਆ ਤਾਂ ਤਲਾਸ਼ੀ ਦੌਰਾਨ ਲੱਖਾ ਸਿੰਘ ਦੇ ਮੂੰਹ ਵਿਚ ਜਾੜਾਂ ਦੇ ਪਿਛਲੇ ਪਾਸੇ ਲੁਕਾਈ 10 ਗ੍ਰਾਮ ਅਫੀਮ ਅਤੇ 1 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਸੀ ਅਤੇ ਥਾਣਾ ਫਿਰੋਜ਼ਪੁਰ ਸਿਟੀ ਵੱਲੋਂ ਐਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਦੁਬਾਰਾ ਤਲਾਸ਼ੀ ਦੌਰਾਨ ਹਵਾਲਾਤੀ ਲੱਖਾ ਸਿੰਘ ਕੋਲੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ।
ਪੁਲਿਸ ਨੇ ਐਨ.ਡੀ.ਪੀ.ਐੱਸ ਤਹਿਤ ਕੀਤਾ ਮਾਮਲਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦੇ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਜ਼ੇਲ੍ਹ ‘ਚ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਕਰ ਰਹੇ ਸਨ ਤਾਂ ਇਸ ਦੌਰਾਨ ਹਵਾਲਾਤੀ ਲੱਖਾ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਰੁਕਣਸ਼ਾਹ ਵਾਲਾ ਕੋਲੋਂ ਭੂਰੇ ਰੰਗ ਦਾ ਪਾਊਡਰ ਬਰਾਮਦ ਹੋਇਆ ਹੈ । ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੁਪਰਡੈਂਟ ਦੇ ਬਿਆਨਾਂ ‘ਤੇ ਹਵਾਲਾਤੀ ਲੱਖਾ ਸਿੰਘ ਖਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਲੱਖਾ ਸਿੰਘ ਦੇ ਸਿਆਸੀ ਆਗੂਆਂ ਨਾਲ ਕਾਫੀ ਲਿੰਕ ਹਨ, ਜਿਸ ਦੇ ਸਬੂਤ ਦੋਹਰਾ ਕਤਲ ਕਾਂਡ ਮੌਕੇ ਪੀੜਤ ਪਰਿਵਾਰ ਵੱਲੋਂ ਪੇਸ਼ ਕੀਤੇ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦਾਲਤ ਕੰਪਲੈਕਸ ਨੇੜੇ ਗੋਹਾਣਾ ਰੋਡ  ‘ਤੇ ਦਿੱਤਾ ਘਟਨਾ ਨੂੰ ਅੰਜ਼ਾਮ
ਸੱਚ ਕਹੂੰ ਨਿਊਜ਼, ਜੀਂਦ: ਗੋਹਾਣਾ ਰੋਡ ‘ਤੇ ਸੋਮਵਾਰ ਦੁਪਹਿਰ ਨੂੰ ਅਦਾਲਤ ‘ਚੋਂ ਪੁਲਿਸ ਹਿਰਾਸਤ ‘ਚ ਪੇਸ਼ੀ ਭੁਗਤ ਕੇ ਆ ਰਹੇ ਮੁਲਜ਼ਮ ‘ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ‘ਚ ਗੋਲੀ ਮੁਲਜ਼ਮ ਦੀ ਛਾਤੀ ‘ਚ ਜਾ ਲੱਗੀ ਤੇ ਉਸਦਾ ਸਾਥੀ ਛਰਰੇ ਲੱਗਣ ਨਾਲ ਜ਼ਖਮੀ ਹੋ ਗਿਆ ਘਟਨਾ ਨੂੰ ਅੰਜ਼ਾਮ ਦੇ ਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਣ ‘ਤੇ ਸੀਆਈਏ, ਸ਼ਹਿਰ ਥਾਣਾ ਇੰਚਾਰਜ਼ ਪੁਲਿਸ ਬਲ ਸਮੇਤ ਮੌਕੇ ‘ਤੇ ਪਹੁੰਚ ਗਏ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਮੁਲਜ਼ਮ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈਐੱਮਐੱਸ ਰੋਹਤਕ ਰੈਫਰ ਕਰ ਦਿੱਤਾ ਪਰ ਰਸਤੇ ‘ਚ ਹੀ ਮੁਲਜ਼ਮ ਦੀ ਮੌਤ ਹੋ ਗਈ ਸ਼ਹਿਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਪਿੰਡ ਰਾਮਰਾਏ ਨਿਵਾਸੀ ਸੁਮੇਰ ਕਤਲ ਦੇ ਮਾਮਲੇ ‘ਚ ਹਿਸਾਰ ਜੇਲ੍ਹ ‘ਚ ਬੰਦ ਸੀ ਸੁਮੇਰ ਖਿਲਾਫ਼ ਸ਼ਹਿਰ ਥਾਣਾ ਹਾਂਸੀ ‘ਚ ਕਤਲ ਦਾ ਮਾਮਲਾ ਦਰਜ ਸੀ ਸੋਮਵਾਰ ਨੂੰ ਹਿਸਾਰ ਪੁਲਿਸ ਦੇ ਏਐੱਸਆਈ ਧੂਪ ਸਿੰਘ ਦੀ ਅਗਵਾਈ ‘ਚ ਸੁਮੇਰ ਨੂੰ ਜੀਂਦ ਸ਼ਹਿਰ ‘ਚ ਦਰਜ ਕਤਲ ਦਾ ਮੁਕੱਦਮਾ ਨੰਬਰ 874 ਸਾਲ 2014 ਦੇ ਮਾਮਲੇ ‘ਚ ਸੈਸ਼ਨ ਕੋਰਟ ‘ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ਦੁਪਹਿਰ ਨੂੰ ਪੇਸ਼ੀ ਭੁਗਤਣ ਤੋਂ ਬਾਅਦ ਪੁਲਿਸ ਮੁਲਜ਼ਮ ਸੁਮੇਰ ਨੂੰ ਵਾਪਸ ਹਿਸਾਰ ਲਿਜਾਣ ਲਈ ਗੋਹਾਣਾ ਰੋਡ ‘ਤੇ  ਥ੍ਰੀਵੀਲਰ ‘ਚ ਸਵਾਰ ਹੋ ਰਹੇ ਸਨ ਉਸ ਦੌਰਾਨ ਚਾਰ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਸੁਮੇਰ ਦਾ ਚਚੇਰਾ ਭਰਾ ਅਜੇ, ਮਾਂ ਓਮੀ ਦੇਵੀ, ਮਾਸੀ ਕਮਲਾ ਵੀ ਨਾਲ ਸਨ ਥ੍ਰੀਵੀਲਰ ‘ਚ ਬੈਠਦੇ ਹੀ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੇ ਸੁਮੇਰ ‘ਤੇ ਗੋਲੀ ਚਲਾ ਦਿੱਤੀ
ਹਿਸਾਰ ਪੁਲਿਸ ਕਤਲ ਦੇ ਮਾਮਲੇ ‘ਚ ਪੇਸ਼ੀ ‘ਤੇ ਲਿਆਈ ਸੀ ਮੁਲਜ਼ਮ ਨੂੰ
ਗੋਲੀ ਸੁਮੇਰ ਦੀ ਪਿੱਠ ‘ਚੋਂ ਹੁੰਦੀ ਹੋਈ ਛਾਤੀ ਦੇ ਪਾਰ ਹੋ ਗਈ, ਜਦੋਂਕਿ ਅਜੇ ਛਰੇ ਲੱਗਣ ਨਾਲ ਜ਼ਖਮੀ ਹੋ ਗਿਆ ਮੋਟਰਸਾਈਕਲ ਸਵਾਰ ਹਮਲਾਵਰ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸੁਮੇਰ ਤੇ ਅਜੇ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਮੇਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਪਰ ਉਸਦੀ ਰਾਸਤੇ ‘ਚ ਹੀ ਮੌਤ ਹੀ ਗਈ ਦੱਸਿਆ ਜਾਂਦਾ ਹੈ ਕਿ ਸੁਮੇਰ ਖਿਲਾਫ਼ ਕਈ ਅਪਰਾਧ ਦੇ ਮਾਮਲੇ ਦਰਜ ਹਨ ਮ੍ਰਿਤਕ ਦੀ ਮਾਂ ਓਮੀ ਨੇ ਦੱਸਿਆ ਕਿ ਪਿੰਡ ਦੇ ਹੀ ਰਾਜੂ ਤੇ ਗਾਗਡ ਦੇ ਬੇਟੇ ਨੇ ਉਸਦੇ ਬੇਟੇ ‘ਤੇ ਹਮਲਾ ਕੀਤਾ ਹੈ  ਜਿਸਦੀ ਸਾਜਿਸ਼ ‘ਚ ਕੁਝ ਹੋਰ ਵਿਅਕਤੀ ਵੀ ਸ਼ਾਮਲ ਹਨ ਸ਼ਹਿਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਡੀਐੱਸਪੀ ਕਪਤਾਨ ਸਿੰਘ ਨੇ ਦੱਸਿਆ ਕਿ ਆਪਣੀ ਰੰਜਿਸ਼ ਦੇ ਚੱਲਦੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਹਮਲਵਰਾਂ ਨੂੰ ਫੜਣ ਲਈ ਛਾਪਾਮਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ ਸੁਮੇਰ ਹੱਤਿਆ ਕਰਨ ਦੇ ਮਾਮਲੇ ‘ਚ ਵਿਚਾਰ ਅਧੀਨ ਬੰਦੀ  ਸੀ, ਤੇ ਉਹ ਹਿਸਾਰ ਜੇਲ੍ਹ ‘ਚ ਕੈਦੀ ਸੀ ਪੇਸ਼ੀ ਭੁਗਤਣ ਤੋਂ ਬਾਅਦ ਗੋਹਾਣਾ ਰੋਡ ‘ਤੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ