Vicky Gonder - Sach Kahoon Punjabi
ਬਠਿੰਡਾ (ਅਸ਼ੋਕ ਵਰਮਾ)। ਬੀਤੇ ਕੱਲ੍ਹ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਖਤਰਨਾਕ ਗੈਂਗਸਟਰ ‘ਵਿੱਕੀ ਗੌਂਡਰ ਸਰਾਵਾਂ ਬੋਦਲਾ’ ਦਹਿਸ਼ਤ ਦਾ ਦੂਸਰਾ ਨਾਂਅ ਸੀ, ਜਿਸ ਨੇ ਪਿਛਲੇ ਇੱਕ ਵਰ੍ਹੇ ਤੋਂ ਪੁਲਿਸ ਦੀ ਨੀਂਦ ਹਰਾਮ ਕਰ ਰੱਖੀ ਸੀ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਵਿੱਕੀ ਗੌਂਡਰ ਪਹਿਲੀ ਵਾਰ ਸੁਰਖੀਆਂ ‘ਚ ਆਇਆ ਸੀ ਪਰ ਅਤੀ ਸੁਰੱਖਿਆ ਵਾਲੀ ਨਾਭਾ ਜੇਲ੍ਹ ਤੋਂ ਫਰਾਰ ਹੋਣ ਮਗਰੋਂ ਅਪਰਾਧ ਦੀ ਦੁਨੀਆਂ ‘ਚ ਗੌਂਡਰ ਦੀ ਕੌਮਾਂਤਰੀ ਪੱਧਰ ‘ਤੇ ਚਰਚਾ ਹੋਣ ਲੱਗੀ ਸੀ ਆਪਣੀ ਮੁੱਢਲੀ ਪੜ੍ਹਾਈ ਦੇ ਦਿਨਾਂ ‘ਚ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਵਾਸੀ ਸਰਾਵਾਂ ਬੋਦਲਾ ਡਿਸਕਸ ਥਰੋਅ ਦਾ ਵਧੀਆ ਖਿਡਾਰੀ ਰਿਹਾ ਹੈ, ਜਿਸ ਨੇ ਉਸ ਨੂੰ ਮਾਣ-ਸਨਮਾਨ ਦਿਵਾਇਆ ਸੀ।
ਗੌਂਡਰ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਵਿੱਕੀ ਸਕੂਲ ‘ਚ ਸ਼ਰੀਫ਼ ਅਤੇ ਖੇਡਾਂ ‘ਚ ਕਾਫੀ ਤੇਜ ਮੁੰਡਾ ਸੀ  ਪਰਿਵਾਰ ਕੋਲ ਸਿਰਫ ਦੋ ਕਿੱਲੇ ਪੈਲੀ ਹੈ ਤੇ ਉਸ ਦੇ ਬਾਪ ਨੇ ਉਸ ਨੂੰ ਖਿਡਾਰੀ ਬਣਾਉਣ ਬਾਰੇ ਸੋਚਿਆ ਸੀ ਇਸੇ ਕਾਰਨ ਵਿੱਕੀ ਗੌਂਡਰ ਨੂੰ ਜਲੰਧਰ ਦੇ ਸਪੋਰਟਸ ਸਕੂਲ ‘ਚ ਦਾਖ਼ਲ ਕਰਾਇਆ ਸੀ ਜਿੱਥੇ ਮਾੜੀ ਸੰਗਤ ਕਾਰਨ ਉਹ ਜ਼ੁਰਮ ਦੀ ਦਲਦਲ ‘ਚ ਧਸਦਾ ਚਲਿਆ ਗਿਆ ਦੱਸਿਆ ਜਾਂਦਾ ਹੈ ਕਿ ਸ਼ੁਰੂਆਤੀ ਦੌਰ ‘ਚ ਉਹ ਲੁੱਟਾਂ-ਖੋਹਾਂ ਤੱਕ ਸੀਮਤ ਰਿਹਾ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ’ਚ ਧਮਾਕਾ, ਦਹਿਸ਼ਤ ਦਾ ਮਾਹੌਲ
ਪਰ ਗੈਂਗਸਟਰ ਸੁੱਖਾ ਕਾਹਲਵਾਂ ਦੇ ਸੰਪਰਕ ‘ਚ ਆਉਣ ਮਗਰੋਂ ਉਸ ਦੀ ਦੁਨੀਆ ਹੀ ਬਦਲ ਗਈ ਪੁਲਿਸ ਰਿਕਾਰਡ ਮੁਤਾਬਕ 15 ਸਤੰਬਰ 2010 ਨੂੰ ਸੁੱਖਾ ਕਾਹਲਵਾਂ ਤੇ ਉਸ ਦੇ ਸਾਥੀਆਂ ਨੇ ਜਲੰਧਰ ‘ਚ ਆਈ 20 ਕਾਰ ਖੋਹਣ ਮੌਕੇ ਗਰਮਾ ਗਰਮੀ ਹੋਣ ‘ਤੇ ਕਾਰ ਮਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਕਤਲ ਦੇ ਸਬੰਧ ‘ਚ ਜਲੰਧਰ ਦਿਹਾਤੀ ਪੁਲਿਸ ਨੇ 26 ਸਤੰਬਰ ਨੂੰ ਸੁੱਖਾ ਕਾਹਲਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁੱਛਗਿਛ ਦੌਰਾਨ ਕਾਰ ਮਾਲਕ ਦੇ ਕਤਲ ‘ਚ ਗੌਂਡਰ ਦਾ ਹੱਥ ਹੋਣ ਦੀ ਗੱਲ ਕਬੂਲ ਕਰ ਲਈ ਪੁਲਿਸ ਹਲਕਿਆਂ ਨੇ ਦੱਸਿਆ ਕਿ ਇੱਥੋਂ ਹੀ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ‘ਚ ਦੁਸ਼ਮਣੀ ਦੀ ਸ਼ੁਰੂਆਤ ਹੋ ਗਈ  ਸੁੱਖਾ ਕਾਹਲਵਾਂ ਵੱਲੋਂ ਗੌਂਡਰ ਦੇ ਦੋਸਤ ਲਵਲੀ ਬਾਬਾ ਦਾ ਇੱਕ ਜਿੰਮ ‘ਚ ਕੀਤੇ ਕਤਲ ਨੇ ਬਲਦੀ ‘ਤੇ ਤੇਲ ਦਾ ਕੰਮ ਕਰ ਦਿੱਤਾ, ਜਿਸ ਮਗਰੋਂ ਦੋਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ।
ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੇ 21 ਜਨਵਰੀ 2015 ਨੂੰ ਫਗਵਾੜਾ ਮੁੱਖ ਸੜਕ ‘ਤੇ ਪੁਲਿਸ ਹਿਰਾਸਤ ‘ਚ ਸੁੱਖਾ ਕਾਹਲਵਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਅਤੇ ਲਾਸ਼ ਕੋਲ ਖੜ੍ਹਕੇ ਭੰਗੜਾ ਪਾਇਆ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੇ ਹਿਮਾਚਲ ਦੇ ਪਰਵਾਣੂੰ ਲਾਗੇ 31 ਮਈ 2016 ਨੂੰ ਕਤਲ ਦੀ ਜਿੰਮੇਵਾਰੀ ਵੀ ਸਭ ਤੋਂ ਪਹਿਲਾਂ ਗੌਂਡਰ ਨੇ ਫੇਸਬੁੱਕ ‘ਤੇ ਪੋਸਟ ਪਾਕੇ ਲਈ ਸੀ ਉਸ ਨੇ ਇਸ ਕਤਲ ਨੂੰ ਸ਼ੇਰਾ ਖੁੱਬਣ ਦੇ ਕਤਲ ਦਾ ਬਦਲਾ ਕਰਾਰ ਦਿੰਦਿਆਂ ਬਠਿੰਡਾ ਦੇ ਤੱਤਕਾਲੀ ਐਸ.ਐਸ.ਪੀ ਨੂੰ ਚੁਣੌਤੀ ਵੀ ਦਿੱਤੀ ਸੀ ਸੁੱਖਾ ਕਾਹਲਵਾਂ ਦੇ ਕਤਲ ਕਾਰਨ ਹੀ ਵਿੱਕੀ ਗੌਂਡਰ ਦੀ ਗੈਂਗਸਟਰ ਦਲਜੀਤ ਸਿੰਘ ਭਾਨਾ ਨਾਲ ਦੁਸ਼ਮਣੀ ਸ਼ੁਰੂ ਹੋ ਗਈ ਵਿੱਕੀ ਗੌਡਰ ਨੇ ਫੇਸਬੁੱਕ ‘ਤੇ ਸੁੱਖਾ ਕਾਹਲਵਾਂ ਗਿਰੋਹ ਦੇ ਖੂੰਖਾਰ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਵੀ ਆਪਣਾ ਅਗਲਾ ਨਿਸ਼ਾਨਾ ਹੋਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਸਾਵਧਾਨ ! ਕਿਤੇ ਤੁਹਾਡਾ ਵੀ ਨਾ ਬਦਲਿਆ ਜਾਵੇ ਏਟੀਐੱਮ ਕਾਰਡ…
ਅਜਿਹੇ ਹਲਾਤਾਂ ਨੂੰ ਦੇਖਦਿਆਂ ਪੰਜਾਬ ਪੁਲਿਸ ਵੱਲੋਂ ‘ਮਿਸ਼ਨ ਗੌਂਡਰ ‘ ਸ਼ੁਰੂ ਕੀਤਾ ਹੋਇਆ ਸੀ ਵਿੱਕੀ ਗੌਂਡਰ ਗਿਰੋਹ ਦੇ ਦੋ ਮੈਂਬਰ ਬਠਿੰਡਾ ਜਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਿਖੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਸਨ ਜਦੋਂਕਿ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਕਾਬੂ ਕੀਤੇ ਗੈਂਗਸਟਰਾਂ ਨੇ ਪੁਲਿਸ ਕੋਲ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਖੋਹੀ ਗਈ ਫਾਰਚੂਨਰ ਵਿੱਕੀ ਗੌਂਡਰ ਨੂੰ ਸੌਂਪੀ ਜਾਣੀ ਸੀ। ਇਸ ਵੇਲੇ ਪੰਜਾਬ ‘ਚ 4 ਦਰਜਨ ਦੇ ਕਰੀਬ ਖਤਰਨਾਕ ਗਿਰੋਹ ਸਰਗਰਮ ਹਨ ਜਿਨ੍ਹਾਂ ਚੋਂ ਵਿੱਕੀ ਗੌਂਡਰ ਦਾ ਗਰੁੱਪ ਕਾਫੀ ਹਾਰਡਕੋਰ ਮੰਨਿਆ ਜਾਂਦਾ ਹੈ ਗੌਂਡਰ ਗਿਰੋਹ ਦੇ ਮੈਂਬਰਾਂ ਸਿਰ ਲੁੱਟਾਂ-ਖੋਹਾਂ , ਡਕੈਤੀਆਂ ,ਕਤਲ ਤੇ ਇਰਾਦਾ ਕਤਲ ਵਰਗੇ ਸੰਗੀਨ ਮਾਮਲੇ ਦਰਜ ਹਨ।
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਖੂ ‘ਚ ਦਿਨ ਦਿਹਾੜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਨਾਮ ਲੈ ਕੇ ਰੇਲਵੇ ਰੋਡ ‘ਤੇ ਸਥਿਤ ਡਾਕਟਰ ਬਿਮਲ ਸ਼ਰਮਾ ਦੀ ਕਲੀਨਿਕ ‘ਤੇ ਹਮਲਾ ਕਰਕੇ ਡਾਕਟਰ ਨੂੰ ਜ਼ਖਮੀ ਮਰ ਦਿੱਤਾ। ਇਸ ਦੌਰਾਨ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਡਾਕਟਰ ਸ਼ਰਮਾ ਨੇ ਇੱਕ ਬਦਮਾਸ਼ ਤੋਂ ਪਿਸਤੌਲ ਖੋਹ ਲਿਆ ਪੇਸ਼ ਨਾ ਜਾਂਦੀ ਵੇਖ ਲੁਟੇਰੇ ਕਲੀਨਿਕ ਵਿਚੋਂ ਫਰਾਰ ਹੋਣ ਲੱਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇੱਕ ਬਦਮਾਸ਼ ਨੂੰ ਕਾਬੂ ਕਰਕੇ ਖੂਬ ਕੁਟਾਪਾ ਚਾੜਿਆ।
ਜਾਣਕਾਰੀ ਦਿੰਦੇ ਡਾਕਟਰ ਬਿਮਲ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਨੇ ਦੱਸਿਆ ਕਿ ਦੁਪਹਿਰੇ ਡੇਢ ਵਜੇ ਦੇ ਕਰੀਬ ਉਹ ਕਲੀਨਿਕ ‘ਚ ਬੈਠੇ ਸੀ ਤਾਂ ਇਸ ਦੌਰਾਨ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਦੇ ਬਹਾਨੇ ਤਿੰਨ ਨੌਜਵਾਨ ਕਲੀਨਿਕ ਦੇ ਕੈਬਿਨ ‘ਚ ਦਾਖਲ ਹੋਏ ਆਉਂਦੇ ਸਾਰ ਉਨ੍ਹਾਂ ਕਿਹਾ ਕਿ ‘ਵਿੱਕੀ ਗੌਂਡਰ ਦਾ ਨਾਮ ਸੁਣਿਆ ਹੈ ਕਿ ਨਹੀਂ?’
ਇਸ ਉਪਰੰਤ ਬਦਮਾਸ਼ਾਂ ਨੇ ਡਾ. ਸ਼ਰਮਾ ਨੂੰ ਉਸਦੇ ਬੇਟੇ ਦੇ ਵਿਦੇਸ਼ ਪੜ੍ਹਨ ਬਾਰੇ ਦੱਸਕੇ ਡਾਕਟਰ ਦੇ ਮੂੰਹ ‘ਤੇ ਟੇਪ ਲਾਉਣ ਤੇ ਹੱਥ ਪੈਰ ਰੱਸੀ ਨਾਲ ਬੰਨਣ ਦੀ ਕੋਸਿਸ਼ ਕੀਤੀ ਡਾ. ਸ਼ਰਮਾ ਨੇ ਦੱਸਿਆ ਕਿ ਉਸ ਨੇ ਬਦਮਾਸ਼ਾਂ ਦਾ ਮੁਕਾਬਲਾ ਕਰਦਿਆਂ ਇਕ ਦੀ ਪਿਸਤੌਲ ਖੋਹ ਲਈ ਅਤੇ ਰੌਲੇ ਰੱਪੇ ਦੌਰਾਨ ਬਦਮਾਸ਼ ਫਰਾਰ ਹੋਣ ਲੱਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੇ ਇਕ ਬਦਮਾਸ਼ ਨੂੰ ਕਾਬੂ ਕਰ ਲਿਆ, ਜਦਕਿ ਦੋ ਬਦਮਾਸ਼ ਹਥਿਆਰਾਂ ਸਮੇਤ ਭੱਜਣ ਵਿਚ ਸਫ਼ਲ ਹੋ ਗਏ ਫ਼ੜੇ ਗਏ ਬਦਮਾਸ਼ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸ਼ਾਂਤੀ ਨਗਰ ਫ਼ਿਰੋਜ਼ਪੁਰ ਹੈ , ਜਿਸ ਨੂੰ ਲੋਕਾਂ ਨੇ ਖੂਬ ਕਟਾਪਾ ਚਾੜਿਆ । ਜ਼ੋਰ-ਜ਼ਬਰਦਸਤੀ ਦੌਰਾਨ ਬਦਮਾਸ਼ਾਂ ਦੇ ਇਕ ਪਿਸਟਲ ਦਾ ਮੈਗਜ਼ੀਨ ਕਲੀਨਿਕ ‘ਚ ਹੀ ਡਿੱਗ ਪਿਆ ਸੀ ।
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ: ਪੁਲਿਸ ਅਫਸਰ
ਥਾਣਾ ਮੱਖੂ ਦੇ ਮੁੱਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਬਦਮਾਸ਼ ਜਸਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੜਤਾਲ ‘ਚ ਪੁੱਛਗਿੱਛ ਦੌਰਾਨ ਵਿੱਕੀ ਗੌਂਡਰ ਬਾਬਤ ਕੋਈ ਗੱਲ ਸਾਹਮਣੇ ਨਹੀਂ ਆਈ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ