Basant Panchami - Sach Kahoon Punjabi

Basant Panchami: ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਜਾਗਦੇ ਕਲੱਬ ਨੇ ਲਾਇਆ ਖੂਨਦਾਨ ਕੈਂਪ
Basant Panchami : ਖੂਨਦਾਨ ਸਭ ਤੋਂ ਉੱਤਮ ਦਾਨ : ਪ੍ਰੋ.ਬਡੂੰਗਰ

Basant Panchami: (ਨਰਿੰਦਰ ਸਿੰਘ ਬਠੋਈ) ਪਟਿਆਲਾ। ਜਾਗਦੇ ਰਹੋ ਕਲੱਬ ਪਟਿਆਲਾ ਨੇ ਬਸੰਤ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਨੇੜੇ ਬੱਸ ਸਟੈਂਡ ਵਿਖੇ ਖੂਨਦਾਨ ਕੈਂਪ ਲਗਾਇਆ। ਜਿਸ ਦਾ ਰਸਮੀਂ ਉਦਘਾਟਨ ਬਿਕਰਮ ਸਿੰਘ ਜਗਤਪੁਰਾ ਅਤੇ ਰੇਸ਼ਮ ਕੁਮਾਰ ਸਨੌਰ ਨੇ ਖੂਨਦਾਨ ਕਰਕੇ ਕੀਤਾ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: Budget News: ਕੇਂਦਰ ਸਰਕਾਰ ਨੇ ਬਜਟ ’ਚ ਪੰਜਾਬ ਨਾਲ ਕੀਤਾ ਮਤਰੇਆ ਸਲੂਕ : ਵਿਧਾਇਕ ਰਾਏ

ਇਸ ਮੌਕੇ ਖੂਨਦਾਨ ਕੈਂਪ ਵਿੱਚ ਧਰਮਪਾਲ ਸਿੰਘ,ਕਿਰਨ ਦੇਵੀ,ਲਵਪ੍ਰੀਤ ਸਿੰਘ,ਬਲਵਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਸਮੇਤ 35 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ। ਅੱਜ-ਕੱਲ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ, ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। Basant Panchami

ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਦੀਦਾਰ ਸਿੰਘ ਬੋਸਰ,ਰਣਜੀਤ ਸਿੰਘ ਬੋਸਰ,ਤੇਜਿੰਦਰ ਸਿੰਘ ਮੰਡੌਰ,ਜਗਰੂਪ ਸਿੰਘ ਪੰਜੋਲਾ,ਲਖਮੀਰ ਸਿੰਘ ਸਲੋਟ,ਅਮਰਜੀਤ ਸਿੰਘ ਭਾਂਖਰ,ਸੰਦੀਪ ਕੌਰ ਪੰਜੋਲਾ,ਸਤਵੀਰ ਕੌਰ, ਨਿਮਰਤ ਕੌਰ,ਰਾਜ ਰਾਣੀ,ਸਾਗਰ ਸਿੰਘ,ਅੰਮ੍ਰਿਤਪਾਲ ਸਿੰਘ ਖਰੌਡ,ਇਕਬਾਲ ਸਿੰਘ ਲੰਬੀ,ਅਤੇ ਕਰਮਵੀਰ ਸਿੰਘ ਘੇਲ ਹਾਜ਼ਰ ਸੀ।

Basant Panchami : ਖੁਸ਼ਹਾਲੀ ਦਾ ਪ੍ਰਤੀਕ, ਬਸੰਤ ਪੰਚਮੀ
ਬਸੰਤ ਪੰਚਮੀ ’ਤੇ ਵਿਸ਼ੇਸ਼ | Basant Panchami

ਬਸੰਤ ਪੰਚਮੀ ਇੱਕ ਹਿੰਦੂ ਤਿਉਹਾਰ ਹੈ ਜੋ ਗਿਆਨ, ਸੰਗੀਤ ਅਤੇ ਕਲਾਵਾਂ ਦੀ ਦੇਵੀ ਸਰਸਵਤੀ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ। ਇਹ ਪੂਰੇ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਹਰ ਸਾਲ ਹਿੰਦੂ ਕੈਲੰਡਰ ਦੇ ਅਨੁਸਾਰ ਮਾਘ ਮਹੀਨੇ ਦੇ ਪੰਜਵੇਂ ਦਿਨ (ਪੰਚਮੀ) ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ 14 ਫਰਵਰੀ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਬਸੰਤ ਪੰਚਮੀ ਸਰਦੀਆਂ ਦੇ ਮੌਸਮ ਦੇ ਅੰਤ ਅਤੇ ਬਸੰਤ ਦੀ ਆਮਦ ਨੂੰ ਦਰਸਾਉਂਦੀ ਹੈ। ਪੁਰਾਣੇ ਸਮਿਆਂ ਵਿੱਚ ਬਸੰਤ ਪੰਚਮੀ ਦੇ ਦਿਨ ਦੇਵੀ ਸਰਸਵਤੀ ਦੀ ਪੂਜਾ ਕਰਕੇ ਬੱਚਿਆਂ ਦੇ ਉਪਨਯ ਸੰਸਕਾਰ ਕੀਤੇ ਜਾਂਦੇ ਸਨ। ਉਸ ਤੋਂ ਬਾਅਦ ਬੱਚੇ ਗੁਰੂਕੁਲ ਵਿਚ ਸਿੱਖਿਆ ਲੈਣ ਲਈ ਜਾਂਦੇ ਸਨ। ਇਸ ਤਿਉਹਾਰ ਵਿੱਚ ਬੱਚਿਆਂ ਨੂੰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਆਪਣੇ ਪਹਿਲੇ ਸ਼ਬਦ ਲਿਖਣੇ ਸਿਖਾਏ ਜਾਂਦੇ ਹਨ। (Basant Panchami)

ਪਰ ਅੱਜ-ਕੱਲ੍ਹ ਕਾਫੀ ਹੱਦ ਤੱਕ ਇਹ ਰੀਤੀ-ਰਿਵਾਜ ਬਦਲ ਗਏ ਹਨ। ਬਸੰਤ ਪੰਚਮੀ ਦਾ ਤਿਉਹਾਰ ਗਿਆਨ ਦੀ ਦੇਵੀ ਸਰਸਵਤੀ ਨੂੰ ਸਮਰਪਿਤ ਹੈ। ਹਿੰਦੂ ਮਿਥਿਹਾਸ ਦੇ ਅਨੁਸਾਰ ਦੇਵੀ ਸਰਸਵਤੀ ਕਲਾ, ਬੁੱਧੀ ਅਤੇ ਗਿਆਨ ਦੇ ਨਿਰੰਤਰ ਪ੍ਰਵਾਹ ਦਾ ਪ੍ਰਤੀਕ ਹੈ। ਬਸੰਤ ਪੰਚਮੀ ਨੂੰ ਦੇਵੀ ਸਰਸਵਤੀ ਦਾ ਜਨਮ ਦਿਨ ਵੀ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਵਿੱਦਿਅਕ ਅਦਾਰਿਆਂ ਵਿੱਚ ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ। ਸਰਸਵਤੀ ਵਿੱਦਿਆ ਦੀ ਦੇਵੀ ਹੈ ਇਸ ਲਈ ਵਿਦਿਆਰਥੀ ਮਾਂ ਸਰਸਵਤੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਚੰਗੀ ਪੜ੍ਹਾਈ-ਲਿਖਾਈ ਦੀ ਕਾਮਨਾ ਕਰਦੇ ਹਨ। ਬਸੰਤ ਪੰਚਮੀ ਦਾ ਤਿਉਹਾਰ ਸਾਰੇ ਧਰਮਾਂ ਅਤੇ ਲੋਕਾਂ ਲਈ ਖਾਸ ਹੁੰਦਾ ਹੈ।

Farmer Protest 2024 : ਧਰਨਾ ਦੇਣ ਤੇ ਰੋਕਣ ਦੇ ਸਿਧਾਂਤਕ ਪਹਿ

ਲੋਕ ਰੰਗ-ਬਿਰੰਗੇ ਕੱਪੜੇ ਪਹਿਨ ਕੇ ਮੌਸਮੀ ਭੋਜਨ ਦਾ ਅਨੰਦ ਮਾਣਦੇ ਹਨ। ਪਤੰਗ ਉਡਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਕਈ ਥਾਈਂ ਲੋਕਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਲੋਕ ਆਮ ਤੌਰ ’ਤੇ ਇਸ ਤਿਉਹਾਰ ’ਤੇ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ। ਬਸੰਤ ਦਾ ਰੰਗ ਪੀਲਾ ਹੈ, ਜਿਸ ਨੂੰ ‘ਬਸੰਤੀ’ ਰੰਗ ਵੀ ਕਿਹਾ ਜਾਂਦਾ ਹੈ। ਇਹ ਖੁਸ਼ਹਾਲੀ, ਰੌਸ਼ਨੀ, ਊਰਜਾ ਅਤੇ ਆਸ਼ਾਵਾਦੀ ਦਾ ਪ੍ਰਤੀਕ ਹੈ। ਇਸੇ ਲਈ ਲੋਕ ਪੀਲੇ ਕੱਪੜੇ ਪਾਉਂਦੇ ਹਨ ਅਤੇ ਪੀਲੇ ਪਹਿਰਾਵੇ ਵਿਚ ਰਵਾਇਤੀ ਪਕਵਾਨ ਬਣਾਉਂਦੇ ਹਨ। ਇਸ ਸ਼ੁੱੱਭ ਮੌਕੇ ’ਤੇ ਤਿਆਰ ਕੀਤੇ ਗਏ ਪਰੰਪਰਾਗਤ ਪਕਵਾਨ ਨਾ ਸਿਰਫ ਸੁਆਦੀ ਹੁੰਦੇ ਹਨ ਸਗੋਂ ਕਾਫੀ ਪੌਸ਼ਟਿਕ ਅਤੇ ਸਿਹਤਮੰਦ ਵੀ ਹੁੰਦੇ ਹਨ। (Basant Panchami)

ਬਸੰਤ ਪੰਚਮੀ ਬਸੰਤ ਰੁੱਤ ਦੀ ਆਮਦ ਨੂੰ ਦਰਸਾਉਂਦੀ ਹੈ। ਜੋ ਕੁਦਰਤ ਵਿੱਚ ਸੁੰਦਰਤਾ ਛੁਪੀ ਹੋਈ ਹੁੰਦੀ ਹੈ ਉਹ ਬਾਹਰ ਆ ਜਾਂਦੀ ਹੈ ਅਤੇ ਪੂਰੀ ਤਰ੍ਹਾਂ ਖਿੜ ਜਾਂਦੀ ਹੈ। ਮਾਘ ਮਹੀਨੇ ਦਾ ਧਾਰਮਿਕ ਅਤੇ ਅਧਿਆਤਮਕ ਦਿ੍ਰਸ਼ਟੀਕੋਣ ਤੋਂ ਵੀ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਵਿਚ ਧਾਰਮਿਕ ਸਥਾਨਾਂ ’ਤੇ ਇਸ਼ਨਾਨ ਕਰਨ ਦਾ ਵਿਸੇਸ ਮਹੱਤਵ ਹੈ। ਮਾਂ ਸਰਸਵਤੀ ਦਾ ਇੱਕ ਹੋਰ ਨਾਂਅ ਵਾਗੀਸਵਰੀ ਹੈ, ਇਸ ਲਈ ਬਸੰਤ ਪੰਚਮੀ ਨੂੰ ਵਾਗੀਸਵਰੀ ਜਯੰਤੀ ਵੀ ਕਿਹਾ ਜਾਂਦਾ ਹੈ। (Basant Panchami)

Kisan Andolan : ਦੇਰ ਰਾਤ ਹਰਿਆਣਾ ਦੀਆਂ ਹੱਦਾਂ ‘ਤੇ ਕੀ ਹੋਇਆ? ਦੇਖੋ ਅਪਡੇਟ…

ਬਸੰਤ ਪੰਚਮੀ ਦਾ ਇੱਕ ਨਾਂਅ ਸ੍ਰੀਪੰਚਮੀ ਹੈ। ਚਾਰੇ ਪਾਸੇ ਰੰਗ-ਬਿਰੰਗੇ ਫੁੱਲ ਦਿਖਾਈ ਦਿੰਦੇ ਹਨ, ਖੇਤਾਂ ਵਿੱਚ ਪੀਲੀ-ਪੀਲੀ ਸਰ੍ਹੋਂ ਦੇ ਫੁੱਲ ਰੋਮਾਂਚਿਤ ਕਰ ਦਿੰਦੇ ਹਨ, ਬਾਗ-ਬਗੀਚੇ ਮਹਿਕ ਉੱਠਦੇ ਹਨ, ਖੇਤ-ਬੰਨੇ ਮਸਤ ਕਰ ਦੇਣ ਵਾਲ਼ੀਆਂ ਹਵਾਵਾਂ ਨਾਲ਼ ਗਲਤਾਨ ਹੋ ਉੱਠਦੇ ਹਨ, ਹਰ ਪਾਸੇ ਤਿਤਲੀਆਂ ਉੁਡਦੀਆਂ ਦਿਖਾਈ ਦਿੰਦੀਆਂ ਹਨ, ਕਣਕ ਤੇ ਜੌਂ ਦੀਆਂ ਬੱਲੀਆਂ ਖਿੜਨ ਲੱਗਦੀਆਂ ਹਨ, ਅੰਬੀਆਂ ਨੂੰ ਬੂਰ ਪੈਣ ਲੱਗਦਾ ਹੈ, ਸਾਰੀ ਧਰਤੀ ਉੱਤੇ ਪੀਲੀ ਸਰ੍ਹੋਂ ਦੇ ਫੁੱਲ ਖਿੜ ਜਾਂਦੇ ਹਨ, ਇੰਝ ਲੱਗਦਾ ਹੈ ਜਿਵੇਂ ਧਰਤੀ ਪੀਲੇ ਰੰਗ ਦੀ ਚਾਦਰ ਨਾਲ ਢੱਕ ਗਈ ਹੋਵੇ। ਰੁੱਖਾਂ ’ਤੇ ਨਵੇਂ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਕਿ ਕੁਦਰਤ ਵਿਚ ਨਵਾਂ ਜੀਵਨ ਪ੍ਰਫੁੱਲਤ ਹੁੰਦਾ ਹੈ। (Basant Panchami)

ਪੀਲੇ ਰੰਗ ਨੂੰ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਬਸੰਤ ਰੁੱਤ ਆਉਣ ’ਤੇ ਠੰਢ ਤੋਂ ਨਿਜਾਤ ਮਿਲਦੀ ਹੈ, ਸਰੀਰਾਂ ਤੋਂ ਸਰਦ ਰੁੱਤ ਵਾਲ਼ੇ ਕੱਪੜੇ ਜੈਕੇਟ, ਕੋਟ, ਸਵੈਟਰ, ਕੋਟੀਆਂ ਘਟਣ ਲੱਗ ਜਾਂਦੇ ਹਨ ਕਿਉਂਕਿ ਤੁਸੀਂ ਅਕਸਰ ਇਹ ਕਹਿੰਦੇ ਆਮ ਹੀ ਸੁਣਿਆ ਹੋਣਾ ਕਿ ਆਈ ਬਸੰਤ, ਪਾਲ਼ਾ ਉਡੰਤ। ਆਓ! ਸਾਰੇ ਰਲ ਕੇ ਆਪਸੀ ਮਨ-ਮੁਟਾਵ ਅਤੇ ਭੇਦ-ਭਾਵ ਮਿਟਾ ਕੇ ਬਸੰਤ ਰੁੱਤ ਅਤੇ ਤਿਉਹਾਰ ਨੂੰ ਖੁਸੀਆਂ ਅਤੇ ਖੇੜਿਆਂ ਨਾਲ ਮਨਾਈਏ। (Basant Panchami)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਬਸੰਤ ਪੰਚਮੀ ਦੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਬਸੰਤ ਪੰਚਮੀ ਦੀ ਵਧਾਈ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਇਸ ਸ਼ੁਭ ਅਵਸਰ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, ‘‘ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਸ਼ੁਭ ਅਵਸਰ ਤੇ ਆਪ ਸਭ ਨੂੰ ਦਿਲੋਂ ਮੁਬਾਰਕਾਂ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.