price - Sach Kahoon Punjabi
IPHONE ਯੂਜਰਾਂ ਲਈ ਜ਼ਰੂਰੀ ਖਬਰ
ਆਈਫੋਨ-16 ਤੇ ਐਪਲ ਵਾਚ ਸੀਰੀਜ਼ 10 ਲਾਂਚ | IPhone-16
ਨਵਾਂ ਫੀਚਰ ਏਆਈ ਵੀ ਮਿਲੇਗਾ
ਫੋਨ ਦੀ ਸ਼ੁਰੂਆਤੀ ਕੀਮਤ 79,900 ਰੁਪਏ
APPLE ਨੇ ਲਾਂਚ ਕੀਤੀ IPHONE-16 ਸੀਰੀਜ਼, ਐਕਸ਼ਨ ਬਟਨ ਨਾਲ ਮਿਲੇਗਾ ਇਹ ਨਵਾਂ ਫੀਚਰ, ਜਾਣੋ ਕੀਮਤ
ਕੈਲੀਫੋਰਨੀਆ (ਏਜੰਸੀ)। IPhone-16: ਐਪਲ ਨੇ ਆਈਫੋਨ-16 ਲਾਂਚ ਕਰ ਦਿੱਤਾ ਹੈ। ਇਸ ਵਾਰ ਆਈਫੋਨ ’ਚ ਸਭ ਤੋਂ ਵੱਡਾ ਬਦਲਾਅ ਐਪਲ ਇੰਟੈਲੀਜੈਂਸ ਹੈ। ਇਸ ਤੋਂ ਇਲਾਵਾ ਕੈਮਰਾ ਕੰਟਰੋਲ ਲਈ ਸਾਈਡ ’ਤੇ ਨਵਾਂ ਬਟਨ ਦਿੱਤਾ ਗਿਆ ਹੈ। ਇਹ ਭਾਰਤ ’ਚ 20 ਸਤੰਬਰ ਤੋਂ ਮਿਲਣਾ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤੀ ਕੀਮਤ 79,900 ਹੈ ਜਿਹੜੀ 1,84,900 ਤੱਕ ਜਾਂਦੀ ਹੈ। ਇਸ ਨੂੰ ਆਨਲਾਈਨ ਜਾਂ ਸਟੋਰਾਂ ਦੋਵਾਂ ’ਚੋਂ ਖਰੀਦ ਸਕਦੇ ਹੋਂ। ਆਈਫੋਨ-16 ਤੇ ਆਈਫੋਨ-15 ਦੀ ਕੀਮਤ ’ਚ ਸਿਰਫ 10 ਹਜ਼ਾਰ ਦਾ ਫਰਕ ਹੈ। ਕੈਮਰਾ ਦੀ ਸ਼ਕਲ ਤੋਂ ਇਲਾਵਾ ਆਈਫੋਨ-16 ਦਾ ਆਕਾਰ, ਆਕਾਰ ਤੇ ਡਿਸਪਲੇ ਲਗਭਗ ਆਈਫੋਨ-15 ਵਰਗੀ ਹੀ ਹੈ।
IPHONE-16 ਸੀਰੀਜ ਦੇ 5 ਸਭ ਤੋਂ ਵੱਡੇ ਬਦਲਾਅ | IPhone-16
ਆਈਫੋਨ-16 ’ਚ ਏ18 ਚਿੱਪ ਮਿਲੇਗੀ। ਇਹ ਦੂਜੀ ਜਨਰੇਸ਼ਨ 3 ਤਕਨੀਕ ’ਤੇ ਆਧਾਰਿਤ ਹੈ। ਏ16 ਬਾਇਓਨਿਕ ਚਿੱਪ -15 ’ਚ ਉਪਲਬਧ ਹੈ।
ਨਵੇਂ ਆਈਫੋਨ ’ਚ ਏਆਈ ਫੀਚਰਸ ਦਿੱਤੇ ਗਏ ਹਨ। ਇਹ ਆਈਫੋਨ 15 ਸੀਰੀਜ ਦੇ ਬੇਸ ਮਾਡਲਾਂ ’ਤੇ ਨਹੀਂ, ਸਿਰਫ ਪ੍ਰੋ ਤੇ ਮੈਕਸ ਮਾਡਲਾਂ ’ਤੇ ਉਪਲਬਧ ਹੋਣਗੇ।
ਆਈਫੋਨ -16 ’ਚ ਕੈਮਰੇ ਨੂੰ ਕੰਟਰੋਲ ਕਰਨ ਲਈ ਸਾਈਡ ਬਟਨ ਮਿਲੇਗਾ। ਮੈਕਰੋ ਫੋਟੋਗ੍ਰਾਫੀ ਵੀ ਕਰ ਸਕਣਗੇ। ਇਹ ਫੀਚਰ ਆਈਫੋਨ -15 ’ਚ ਉਪਲਬਧ ਨਹੀਂ ਹਨ।
ਨਵੇਂ ਆਈਫੋਨ ’ਚ 22 ਘੰਟੇ ਦਾ ਵੀਡੀਓ ਪਲੇਬੈਕ ਹੈ, ਜੋ ਕਿ ਆਈਫੋਨ-15 ’ਚ 20 ਘੰਟੇ ਹੈ। ਮਤਲਬ ਬੈਟਰੀ ਦੀ ਉਮਰ ਲਗਭਗ 10 ਫੀਸਦੀ ਵਧ ਜਾਵੇਗੀ।
ਇੱਕ ਨਵਾਂ ਗੋਲੀ ਆਕਾਰ ਵਾਲਾ ਬੈਕ ਕੈਮਰਾ ਉਪਲਬਧ ਹੋਵੇਗਾ। ਆਈਫੋਨ-15 ’ਚ ਕੈਮਰਾ ਸੈੱਟਅਪ ਡਾਇਗਨਲ ਸ਼ੇਪ ’ਚ ਹੈ। ਹੁਣ ਤੱਕ ਦੀ ਸਭ ਤੋਂ ਵੱਡੀ ਸਕ੍ਰੀਨ ਮੈਕਸ ’ਚ ਉਪਲਬਧ ਹੋਵੇਗੀ।
Read This : ਕਾਰ ਹਾਦਸੇ ਦੀ ਸਥਿਤੀ ’ਚ ਤੁਹਾਨੂੰ ਬਚਾਵੇਗਾ Apple Iphone 14, ਆਇਆ ਖਾਸ ਫੀਚਰ
ਕੀ IPHONE 16 ਖਰੀਦਣਾ ਸਹੀ ਹੋਵੇਗਾ? | IPhone-16
ਜੇਕਰ ਤੁਸੀਂ ਲੇਟੈਸਟ ਪ੍ਰੋਸੈਸਰ ਅਤੇ ਏਆਈ ਫੀਚਰ ਨਹੀਂ ਚਾਹੁੰਦੇ ਤਾਂ ਆਈਫੋਨ 15 ਨੂੰ ਖਰੀਦਣਾ ਬਿਹਤਰ ਹੋਵੇਗਾ, ਕਿਉਂਕਿ ਇਹ ਦੀਵਾਲੀ ਸੇਲ ’ਚ ਕਰੀਬ 55 ਹਜਾਰ ਰੁਪਏ ’ਚ ਉਪਲੱਬਧ ਹੋ ਸਕਦਾ ਹੈ। ਜੇਕਰ ਤੁਸੀਂ ਮੈਕਰੋ ਫੋਟੋਗ੍ਰਾਫੀ ਦੇ ਸੌਕੀਨ ਹੋ ਤਾਂ ਤੁਸੀਂ ਆਈਫੋਨ 16 ਲੈ ਸਕਦੇ ਹੋ। ਆਈਫੋਨ 16 ਸੀਰੀਜ ਦੇ ਲਾਂਚ ਹੋਣ ਤੋਂ ਬਾਅਦ, ਕੰਪਨੀ ਨੇ ਆਈਫੋਨ 15 ਪ੍ਰੋ ਤੇ 15 ਪ੍ਰੋ ਮੈਕਸ ਮਾਡਲਾਂ ਨੂੰ ਬੰਦ ਕਰ ਦਿੱਤਾ ਹੈ। ਅਜਿਹੇ ’ਚ ਹੁਣ ਸਿਰਫ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦਾ ਵਿਕਲਪ ਬਚਿਆ ਹੈ। ਹਾਲਾਂਕਿ, ਕੁਝ ਈ-ਕਾਮਰਸ ਵੈਬਸਾਈਟਾਂ ਅਜੇ ਵੀ ਪੁਰਾਣੇ ਸਟਾਕ ਨੂੰ ਸਾਫ ਕਰਨ ਲਈ ਇਸ ਨੂੰ ਵੇਚ ਰਹੀਆਂ ਹਨ।
ਐਪਲ ਦੇ ਸ਼ੇਅਰਾਂ ਨੇ ਇੱਕ ਸਾਲ ’ਚ 23.17 ਫੀਸਦੀ ਦਾ ਰਿਟਰਨ ਦਿੱਤਾ | IPhone-16
ਐਪਲ ਦੇ ਸ਼ੇਅਰ 9 ਸਤੰਬਰ ਨੂੰ ਵਪਾਰਕ ਦਿਨ ਦੇ ਮੱਧ ’ਚ 0.041 ਫੀਸਦੀ ਦੇ ਵਾਧੇ ਦੇ ਨਾਲ 220.91 ’ਤੇ ਬੰਦ ਹੋਏ। ਕੰਪਨੀ ਦੀ ਮਾਰਕੀਟ ਕੈਪ 3.36 ਟ੍ਰਿਲੀਅਨ ਅਮਰੀਕੀ ਡਾਲਰ ਹੈ। ਪਿਛਲੇ 5 ਦਿਨਾਂ ’ਚ ਇਸ ਦੇ ਸ਼ੇਅਰਾਂ ’ਚ 3.37 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਐਪਲ ਦੇ ਸਟਾਕ ’ਚ ਇੱਕ ਮਹੀਨੇ ’ਚ 2.16 ਫੀਸਦੀ, 6 ਮਹੀਨਿਆਂ ’ਚ 27.88 ਫੀਸਦੀ ਤੇ ਇੱਕ ਸਾਲ ’ਚ 23.17 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ। IPhone-16
ਪੈਟਰੋਲ 10 ਪੈਸੇ ਸਸਤਾ
ਡੀਜ਼ਲ ਦੀਆਂ ਕੀਮਤਾਂ ਸਥਿਰ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦੇਖੀ ਗਈ (Petrol Diesel) ਅਤੇ ਇਹ ਇੱਕ ਹਫ਼ਤੇ ਤੋਂ ਜ਼ਿਆਦਾ ਦੇ ਹੇਠਲੇ ਪੱਧਰ ‘ਤੇ ਆ ਗਿਆ ਜਦੋਂਕਿ ਦੋ ਦਿਨ ਘਟਨ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਅੱਜ ਸਥਿਰ ਰਹੀਆਂ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 10 ਪੈਸੇ ਸਸਤਾ ਹੋ ਕੇ 75.70 ਰੁਪਏ ਪ੍ਰਤੀ ਲੀਟਰ ‘ਤੇ ਰਹਿ ਗਿਆ। ਇਹ 06 ਜਨਵਰੀ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 69.06 ਰੁਪਏ ਪ੍ਰਤੀ ਲੀਟਰ ‘ਤੇ ਗੈਰ ਬਦਲਵੀਂ ਰਹੀ।
ਕਲਕੱਤਾ ਅਤੇ ਮੁੰਬਈ ‘ਚ ਪੈਟਰੋਲ ਦੀ ਕੀਮਤ 10-10 ਪੈਸੇ ਘਟ ਕੇ ਕ੍ਰਮਵਾਰ 78.29 ਅਤੇ 81.29 ਰੁਪਏ ਪ੍ਰਤੀ ਲੀਟਰ ਰਹਿ ਗਈ।
ਚੇਨੱਈ ‘ਚ ਪੈਟਰੋਲ 11 ਪੈਸੇ ਸਸਤਾ ਹੋ ਕੇ ਅੱਜ 78.65 ਰੁਪਏ ਪ੍ਰਤੀ ਲੀਟਰ ਵਿਕਿਆ।
ਡੀਜ਼ਲ ਦੀ ਕੀਮਤ ਕਲਕੱਤਾ ‘ਚ 71.43 ਰੁਪਏ,
ਮੁੰਬਈ ‘ਚ 72.98 ਰੁਪਏ ਅਤੇ ਚੇਨੱਈ ‘ਚ 72.98 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
19 ਰੁਪਏ ਮਹਿੰਗਾ ਹੋਇਆ Gas Cylinder
19 ਰੁਪਏ ਮਹਿੰਗਾ ਹੋਇਆ Gas Cylinder
ਬਿਨਾ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਮਿਲੇਗਾ 714 ਰੁਪਏ ਦਾ
ਨਵੀਂ ਦਿੱਲੀ, ਏਜੰਸੀ। ਦਿੱਲੀ ‘ਚ ਬਿਨਾਂ ਸਬਸਿਡੀ ਵਾਲਾ ਘਰੇਲੂ ਰਸੋਈ ਗੈਸ ਸਿਲੰਡਰ (Gas Cylinder) ਅੱਜ ਤੋਂ 19 ਰੁਪਏ ਮਹਿੰਗਾ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਜ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ‘ਚ ਜਨਵਰੀ ‘ਚ ਬਿਨਾ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਰਸੋਈ ਗੈਸ ਸਿਲੰਡਰ 714 ਰੁਪਏ ਦਾ ਮਿਲੇਗਾ। ਪਿਛਲੀ ਦਸੰਬਰ ‘ਚ ਇਸ ਦੀ ਕੀਮਤ 695 ਰੁਪਏ ਸੀ। ਕੋਲਕਾਤਾ ‘ਚ ਇਸ ਦੀ ਕੀਮਤ 21.50 ਰੁਪਏ, ਮੁੰਬਈ ‘ਚ 19.50 ਰੁਪਏ ਅਤੇ ਚੇਨੱਈ ‘ਚ 20 ਰੁਪਏ ਵਧੀ ਹੈ। ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ‘ਚ ਵਧੀ ਕੀਮਤ ਦੇ ਅਨੁਸਾਰ ਜੀਐਸਟੀ ਵਧਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਕਰਕੇ ਵਧਦੀਆਂ ਨੇ ਪਿਆਜ (Onion) ਦੀਆਂ ਕੀਮਤਾਂ
ਇਸ ਕਰਕੇ ਵਧਦੀਆਂ ਨੇ ਪਿਆਜ Onion ਦੀਆਂ ਕੀਮਤਾਂ
ਅਜੇ ਹੋਰ ਵਧਣਗੀਆਂ ਪਿਆਜ ਦੀਆਂ ਕੀਮਤਾਂ
ਨਵੀਂ ਦਿੱਲੀ, ਏਜੰਸੀ। ਪਿਆਜ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। 100 ਰੁਪਏ ਤੋਂ ਉਪਰ ਵਿਕ ਰਹੇ ਪਿਆਜ ਦੀਆਂ ਕੀਮਤਾਂ ‘ਚ ਹੋਰ ਵੀ ਵਾਧਾ ਹੋ ਸਕਦਾ ਹੈ। ਪਿਆਜ ਦੀਆਂ ਕੀਮਤਾਂ ਕਿਉਂ ਵਧ ਰਹੀਆਂ ਹਨ, ਇਸ ਦਾ ਮੁੱਖ ਕਾਰਨ ਮਹਾਰਾਸ਼ਟਰ ‘ਚ ਇਸ ਵਾਰ ਹੋਈ ਜ਼ਿਆਦਾ ਬਾਰਸ਼ ਹੈ। ਭਾਰਤ ‘ਚ ਪਿਆਜ ਦੀ ਖੇਤੀ ਦੇ ਤਿੰਨ ਸੀਜਨ ਹਨ, ਪਹਿਲਾ ਸਾਉਣੀ ਦੂਜਾ ਸਾਉਣੀ ਤੋਂ ਬਾਅਦ ਅਤੇ ਤੀਜਾ ਹਾੜੀ। ਸਾਉਣੀ ‘ਚ ਪਿਆਜ ਦੀ ਬਿਜਾਈ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਕੀਤੀ ਜਾਂਦੀ ਹੈ। ਸਾਉਣੀ ‘ਚ ਬੀਜੀ ਗਈ ਪਿਆਜ ਦੀ ਫਸਲ ਅਕਤੂਬਰ ਦਸੰਬਰ ‘ਚ ਮਾਰਕੀਟ ‘ਚ ਆ ਜਾਂਦੀ ਹੈ। ਕਿਉਂਕਿ ਇਸ ਵਾਰ ਸਾਉਣੀ ਦੀ ਫਸਲ ਦਾ ਬਾਰਸ਼ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ।ਪਿਆਜ ਦਾ ਦੂਜੇ ਸੀਜਨ ‘ਚ ਬਿਜਾਈ ਦਾ ਸਮਾਂ ਅਕਤੂਬਰ ਨਵੰਬਰ ਦਾ ਹੈ ਤੇ ਇਸ ਦੀ ਕਟਾਈ ਜਨਵਰੀ ਮਾਰਚ ‘ਚ ਹੁੰਦੀ ਹੈ। Onion
ਤਰਕਹੀਣ ਖੇਤੀ ਨੀਤੀਆਂ ਤੇ ਮਹਿੰਗਾਈ
ਤੀਜੀ ਫਸਲ ਹਾੜੀ ਦੀ ਹੈ। ਇਸ ਦੀ ਦਸੰਬਰ ਜਨਵਰੀ ‘ਚ ਬਿਜਾਈ ਹੁੰਦੀ ਹੈ ਅਤੇ ਫਸਲ ਦੀ ਕਟਾਈ ਮਾਰਚ ਤੋਂ ਲੈ ਕੇ ਮਈ ਤੱਕ ਹੁੰਦੀ ਹੈ। ਪਿਆਜ ਦੀ ਬਿਜਾਈ ਅਤੇ ਮਾਰਕੀਟ ‘ਚ ਆਉਣ ਦੇ ਇਸ ਚੱਕਰ ‘ਚ ਮਈ ਤੋਂ ਬਾਅਦ ਪਿਆਜ ਦੀ ਅਗਲੀ ਫਸਲ ਅਕਤੂਬਰ ‘ਚ ਆਉਂਦੀ ਹੈ।ਇਸ ਦਰਮਿਆਨ ਅਗਸਤ ਸਤੰਬਰ ਮਹੀਨੇ ‘ਚ ਪਿਆਜ ਦੀ ਆਮਦ ਕਾਫੀ ਘੱਟ ਹੋ ਜਾਂਦੀ ਹੈ, ਜਿਸ ਕਰਕੇ ਕੀਮਤਾਂ ਵਧ ਜਾਂਦੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਤੁਰਕੀ ਨੇ ਭਾਰਤ ਨੂੰ ਪਿਆਜ ਨਿਰਯਾਤ ਬੰਦ ਕਰਨ ਦਾ ਫੈਸਲਾ ਕੀਤਾ ਹੈ ਜਿਸ ਕਰਕੇ ਪਿਆਜ ਦੀਆਂ ਕੀਮਤਾਂ ‘ਚ 15 ਫੀਸਦੀ ਤੱਕ ਦਾ ਵਾਧਾ ਹੋਰ ਵੀ ਹੋ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਟਰੋਲ- ਡੀਜਲ ਕੀਮਤਾਂ ਵਿੱਚ ਕਮੀ
ਪੈਟਰੋਲ- ਡੀਜਲ ਕੀਮਤਾਂ ਵਿੱਚ ਕਮੀ
ਨਵੀਂ ਦਿੱਲੀ, ਏਜੰਸੀ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਤਿੰਨ ਦਿਨ ਬਾਅਦ ਸੋਮਵਾਰ ਨੂੰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਪੈਟਰੋਲ ਅੱਠ ਤੋਂ ਨੌਂ ਪੈਸੇ ਅਤੇ ਡੀਜਲ ਚਾਰ ਤੋਂ ਪੰਜ ਪੈਸੇ ਪ੍ਰਤੀ ਲਿਟਰ ਸਸਤਾ ਹੋਇਆ ਹੈ। ਦੇਸ਼ ਦੀ ਤੇਲ ਵੰਡ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਦਿੱਲੀ ਵਿੱਚ ਪੈਟਰੋਲ ਦਾ ਮੁੱਲ ਘਟਕੇ 72 . 65 ਰੁਪਏ ਅਤੇ ਡੀਜਲ ਦਾ 65 . 75 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਵਪਾਰਕ ਨਗਰੀ ਮੁੰਬਈ ਵਿੱਚ ਪੈਟਰੋਲ ਅਤੇ ਡੀਜਲ ਦੀ ਕੀਮਤ ਲੜੀਵਾਰ 78.33 ਅਤੇ 68.96 ਰੁਪਏ ਪ੍ਰਤੀ ਲਿਟਰ ਰਹੀ। ਦੋਵਾਂ ਹੋਰ ਮਹਾਨਗਰਾਂ ਕੋਲਕਾਤਾ ਅਤੇ ਚੇਨੱਈ ਵਿੱਚ ਪੈਟਰੋਲ ਦੀ ਕੀਮਤ ਲੜੀਵਾਰ 75.35 ਅਤੇ 75.50 ਰੁਪਏ ਪ੍ਰਤੀ ਲਿਟਰ ਰਹੀ ਜਦੋਂ ਕਿ ਡੀਜਲ ਹੌਲੀ ਹੌਲੀ 68.16 ਅਤੇ 69.50 ਰੁਪਏ ਪ੍ਰਤੀ ਲਿਟਰ ਰਿਹਾ। (Petrol, Diesel)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕਾਂ ਨੂੰ ਪੈ ਰਹੀ ਐ ਮਹਿੰਗਾਈ ਦੀ ਮਾਰ, ਬੱਸ ਕਿਰਾਇਆ ਘਟਾਵੇ ਪੰਜਾਬ ਸਰਕਾਰ
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੀਤੀ ਸਰਕਾਰ ਤੋਂ ਮੰਗ
ਚੰਡੀਗੜ। ਮਹਿੰਗਾਈ ਦੀ ਮਾਰ ਝੱਲ ਰਹੇ ਸੂਬੇ ਦੇ ਲੋਕਾਂ ਦੀ ਆਵਾਜ਼ ਚੁੱਕਦਿਆਂ ਅੱਜ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਛੇਤੀ ਤੋਂ ਛੇਤੀ ਸੂਬੇ ਵਿਚ ਬੱਸ ਕਿਰਾਏ ਨੂੰ ਘਟਾਵੇ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ  ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਵਿਚ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਬਹਾਨਾ ਬਣਾ ਕੇ ਅਨੇਕਾਂ ਵਾਰ 10 ਪੈਸੇ ਕਿੱਲੋਮੀਟਰ ਤੱਕ ਬੱਸ ਕਿਰਾਇਆ ਵਧਾਇਆ ਹੈ। ਉਨਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਨੇ ਹਰ ਰੋਜ਼ ਸਫ਼ਰ ਕਰ ਰਹੇ ਲੋਕਾਂ ਉੱਤੇ ਭਾਰ ਪਾਇਆ ਹੈ। ਉਨਾਂ ਕਿਹਾ ਕਿ ਹੁਣ ਜਦੋਂ ਕਿੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੇਲ ਦੀਆਂ ਘਟੀਆਂ ਕੀਮਤਾਂ ਦੇ ਹਿਸਾਬ ਨਾਲ ਬੱਸ ਕਿਰਾਏ ਘਟਾਵੇ।
ਚੀਮਾ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਖ਼ਰਚੇ ਘਟਾ ਕੇ ਖ਼ਜ਼ਾਨੇ ਨੂੰ ਭਰੇਗੀ ਪਰੰਤੂ ਲੋਕਾਂ ਕੋਲੋਂ ਇਕੱਠੇ ਕੀਤੇ ਪੈਸੇ ਨਾਲ ਮੰਤਰੀਆਂ ਅਤੇ ਸਲਾਹਕਾਰਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰੇਗੀ।  Government
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਗਾਤਾਰ ਚੌਥੇ ਦਿਨ ਘਟੀਆਂ ਕੀਮਤਾਂ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਭਾਰਤੀ ਬਜ਼ਾਰ ਦੀ ਪੈਟਰੋਲ ਅਤੇ ਡੀਜ਼ਲ ਕੀਮਤਾਂ ‘ਚ ਨਰਮੀ ਜਾਰੀ ਹੈ। ਤੇਲ ਵੰਡ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਅਨੁਸਾਰ ਐਤਵਾਰ ਨੂੰ ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਚੌਥੇ ਦਿਨ ਗਿਰਾਵਟ ਆਈ। ਦਿੱਲੀ ‘ਚ ਕੀਮਤ 21 ਪੈਸੇ ਘਟਕੇ 78.78 ਰੁਪਏ ਪ੍ਰਤੀ ਲੀਟਰ ਰਹਿ ਗਈ। ਮੁੰਬਈ ‘ਚ ਪੈਟਰੋਲ ਦੀ ਕੀਮਤ 84.28 ਰੁਪਏ ਪ੍ਰਤੀ ਲੀਟਰ ਰਹਿ ਗਈ। ਦੋਵਾਂ ਮਹਾਂਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ ਲੜੀਵਾਰ 73.36 ਰੁਪਏ ਅਤੇ 76.88 ਰੁਪਏ ਪ੍ਰਤੀ ਲੀਟਰ ਰਹੀਆਂ। ਚੇਨੱਈ ‘ਚ ਪੈਟਰੋਲ ਦੀਆਂ ਕੀਮਤਾਂ 81. 84 ਰੁਪਏ ਅਤੇ ਡੀਜ਼ਲ 77.55 ਰੁਪਏ ਪ੍ਰਤੀ ਲੀਟਰ ਰਹੀਆਂ। ਕੋਲਕਾਤਾ ‘ਚ ਕੀਮਤਾਂ ਲੜੀਵਾਰ 80. 68 ਅਤੇ 75.22 ਰੁਪਏ ਪ੍ਰਤੀ ਲੀਟਰ ਰਹਿ ਗਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿੱਲੀ ਵਿੱਚ ਪੈਟਰੋਲ ਦੀ ਕੀਮਤ 80 ਰੁਪਏ ਪਾਰ, ਮੱਚੀ ਹਾਏ-ਤੌਬਾ
ਪੈਟਰੋਲ 39 ਪੈਸੇ ਤੇ ਡੀਜ਼ਲ 44 ਪੈਸੇ ਵਧਿਆ
ਨਵੀਂ ਦਿੱਲੀ (ਏਜੰਸੀ)।  ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਉਛਾਲ ਜਾਰੀ ਹੈ। ਸ਼ਨਿੱਚਰਵਾਰ ਨੂੰ ਦਿੱਲੀ ‘ਚ ਪੈਟਰੋਲ 39 ਪੈਸੇ ਹੋਰ ਵਧ ਕੇ 80 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਨਿੱਕਲ ਗਿਆ ਜਦੋਂਕਿ ਮੁੰਬਈ ‘ਚ ਕੀਮਤਾਂ 88 ਰੁਪਏ ਦੇ ਸ਼ਿਖਰ ਦੇ ਕਰੀਬ ਪਹੁੰਚ ਗਈਆਂ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਜਧਾਨੀ ‘ਚ ਸ਼ਨਿੱਚਰਵਾਰ ਨੂੰ ਪੈਟਰੋਲ ਦੀ ਕੀਮਤ 39 ਪੈਸੇ ਵਧ ਕੇ 80.38 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਡੀਲਜ਼ 44 ਪੈਸੇ ਮਹਿੰਗਾ ਹੋ ਕੇ 72.51 ਰੁਪਏ ਪ੍ਰਤੀ ਲੀਟਰ ਹੋ ਗਿਆ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ ਦਾ ਮੁੱਲ 87.77 ਰੁਪਏ ਅਤੇ ਡੀਜ਼ਲ 76.98 ਰੁਪਏ ਪ੍ਰਤੀ ਲੀਟਰ ਨੂੰ ਛੂਹ ਗਿਆ ਜਦੋਂਕਿ ਕਲਕੱਤਾ ‘ਚ ਕ੍ਰਮਵਾਰ 83.27 ਤੇ 75.36 ਰੁਪਏ ਤੇ ਚੇਨੱਈ ‘ਚ 83.54 ਅਤੇ 76.64 ਰੁਪਏ ਪ੍ਰਤੀ ਲੀਟਰ ਹੋ ਗਿਆ। (Petrol)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨ ਧਿਰਾਂ ਵੱਲੋਂ ਵਾਧਾ ਨਿਗੂਣਾ ਕਰਾਰ ਦੇ ਕੇ ਰੱਦ | PADDY PRICE
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਕੇਂਦਰ ਸਰਕਾਰ ਵੱਲੋਂ ਇਸ ਸੀਜ਼ਨ ਲਈ ਝੋਨੇ ਦੇ ਭਾਅ ‘ਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨਾ ਭਾਵੇਂ ਕਿਸਾਨਾਂ ਲਈ ਰਾਹਤ ਦੀ ਗੱਲ ਹੈ ਪਰ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਪ੍ਰੋਗਰਾਮ ਨੂੰ ਤਕੜਾ ਝਟਕਾ ਲੱਗਣ ਦੇ ਆਸਾਰ ਹਨ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਲੱਖਾਂ ਯਤਨਾਂ ਦੇ ਬਾਵਜੂਦ ਖੇਤੀ ਖੇਤਰ ਵਿਚ ਅਜੇ ਵੀ ਕਣਕ ਝੋਨੇ ਦਾ ਫਸਲੀ ਚੱਕਰ ਬੜੀ ਮਜਬੂਤੀ ਨਾਲ ਉੱਭਰ ਕੇ ਸਾਹਮਣੇ ਆਇਆ ਹੈ।ਜਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਬਣੀਆਂ ਸਰਕਾਰਾਂ ਫਸਲੀ ਵਿਭਿੰਨਤਾ ਦੇ ਚੱਕਰ ‘ਚ ਫਸੀਆਂ ਹੋਈਆਂ ਹਨ ਜੋਰ ਦਿੱਤਾ ਜਾ ਰਿਹਾ ਹੈ ਕਿ ਕਣਕ ਅਤੇ ਝੋਨੇ ਦੀ ਬਿਜਾਂਦ ਕਰਨ ਦੇ ਰੁਝਾਨ ਨੂੰ ਘਟਾਕੇ ਬਾਗਬਾਨੀ ਅਤੇ ਹੋਰ ਫਸਲਾਂ ਨੂੰ ਅਹਿਮੀਅਤ ਦਿੱਤੀ ਜਾਵੇ। (Paddy Prices)
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਡਾ.ਐਸ.ਐਸ.ਜੌਹਲ ਦੀ ਅਗਵਾਈ ਹੇਠ ਇਸ ਸਬੰਧ ‘ਚ ਕਮੇਟੀ ਵੀ ਕਾਇਮ ਕੀਤੀ ਗਈ ਸੀ ਕਮੇਟੀ ਨੇ ਆਪਣੀ ਰਿਪੋਰਟ ‘ਚ ਕਣਕ ਅਤੇ ਝੋਨੇ ਦੀ ਕਾਸ਼ਤ ਹੇਠੋਂ 10 ਲੱਖ ਹੈਕਟੇਅਰ ਰਕਬਾ ਘਟਾ ਕੇ ਫਸਲੀ ਵਿਭਿੰਨਤਾ ਹੇਠ ਲਿਆਉਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਪਹਿਲਾਂ ਸਾਲ 1997 ‘ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਸੀ ਤਾਂ ਵੀ ਕਣਕ ਅਤੇ ਝੋਨੇ ਹੇਠੋਂ ਰਕਬਾ ਕੱਢਕੇ ਚੰਗਾ ਭਾਅ ਵਾਲੀਆਂ ਫਸਲਾਂ ਹੇਠ ਰਕਬਾ ਲਿਆਉਣ ਦੀ ਸਕੀਮ ਤਿਆਰ ਕੀਤੀ ਗਈ ਸੀ ਖੇਤੀ ਮਾਹਿਰਾਂ ਦਾ ਤਾਜੇ ਵਰਤਾਰੇ ਸਬੰਧੀ ਕਹਿਣਾ ਹੈ। ਕਿ ਕੇਂਦਰ ਵੱਲੋਂ ਝੋਨੇ ਦੀ ਫਸਲ ਨਹੀ ਕੀਮਤ ਵਿਚ  ਕਈ ਸਾਲਾਂ ਬਾਅਦ ਹੁਲਾਰਾ ਦੇਣ ਨਾਲ ਲਾਜਮੀ ਤੌਰ ਤੇ ਕਿਸਾਨਾਂ ਦਾ ਧਿਆਨ ਮੁੜ ਝੋਨੇ ਦੀ ਫਸਲ ਤੇ ਕੇਂਦਰਿਤ ਹੋ ਜਾਏਗਾ ਅਤੇ ਨਿੱਕੀਆਂ ਮੋਟੀਆਂ ਫਸਲਾਂ ਖਤਮ ਹੋ ਜਾਣਗੀਆਂ ਇੰਨ੍ਹਾਂ ਮਾਹਿਰਾਂ ਦੀ ਦਲੀਲ ਹੈ ਕਿ ਅਜੇ ਵੀ ਸਬਜੀਆਂ ਅਤੇ ਬਾਗਬਾਨੀ ਦੀ ਫਸਲ ਕਣਕ ਅਤੇ ਝੋਨੇ ਦੇ ਮੁਕਾਬਲੇ ਚੰਗੀ ਹੈ। (Paddy Prices)
ਫਸਲੀ ਵਿਭਿੰਨਤਾਨੂੰ ਝਟਕਾ : ਡਾਇਰੈਕਟਰ | PADDY PRICE
ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਨਿਰਸੰਦੇਹ ਝੋਨੇ ਦੇ ਭਾਅ ‘ਚ ਵਾਧਾ ਫਸਲੀ ਵਿਭਿੰਨਤਾ ਨੂੰ ਵੱਡਾ ਝਟਕਾ ਹੈ ਉਨ੍ਹਾਂ ਆਖਿਆ ਕਿ ਬਦਲਵੀਆਂ ਫਸਲਾਂ ਦੇ ਭਾਅ ਦੀ ਗਰੰਟੀ ਨਹੀਂ ਹੈ ਅਤੇ ਝੋਨਾ ਅਸਾਨੀ ਨਾਲ ਵਿਕ ਜਾਂਦਾ ਹੈ ਜਿਸ ਕਰਕੇ ਕਿਸਾਨ ਫਿਲਹਾਲ ਹੋਰਨਾਂ ਜਿਨਸਾਂ ਨੂੰ ਤਰਜੀਹ ਨਹੀਂ ਦਿੰਦੇ ਹਨ। (Paddy Prices)
ਵੋਟਾਂ ਖਾਤਰ ਪਾਇਆ ਚੋਗਾ : ਕੋਕਰੀ ਕਲਾਂ | PADDY PRICE
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਫਸਲੀ ਵਿਭਿੰਨਤਾ ਵੀ ਤਾਂ ਹੀ ਸਫਲ ਹੋ ਸਕਦੀ ਹੈ ਜਦੋਂ ਕਿਸਾਨਾਂ ਨੂੰ ਲਾਹੇਵੰਦ ਭਾਅ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਤਾਜਾ ਵਾਧੇ ਨਾਲ ਕੋਈ ਫਾਇਦਾ ਨਹੀਂ ਹੋਵੇਗਾ ਤੇ ਇਹ ਖੇਤੀ ਲਾਗਤ ਵੀ ਪੂਰੀ ਨਹੀਂ ਕਰਦਾ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਜਿਸ਼ ਤਹਿਤ ਵੋਟਾਂ ਦਾ ਝਾੜ ਪਾਉਣ ਵਾਸਤੇ ਇਹ ਚੋਗਾ ਪਾਇਆ ਹੈ ਤਾਂ ਜੋ ਬਹੁਕੌਮੀ ਕੰਪਨੀਆਂ ਪੱਖੀ ਅਤੇ ਖੇਤੀ ਵਿਰੋਧੀ ਨੀਤਆਂ ਲਾਗੂ ਕੀਤੀਆਂ ਜਾ ਸਕਣ ਕਿਸਾਨ ਆਗੂ ਨੇ ਭਾਅ ‘ਚ ਵਾਧੇ  ਨੂੰ ਮੁੱਢੋਂ ਰੱਦ ਕਰਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਮੁਨਾਫਾ ਬਖਸ਼ ਭਾਅ ਦੇਣ ਦੀ ਮੰਗ ਕੀਤੀ ਹੈ। (Paddy Prices)
ਝੋਨੇ ਦੇ ਭਾਅ ‘ਚ ਵਾਧਾ ਨਿਗੂਣਾ : ਬੁਰਜ ਗਿੱਲ | PADDY PRICE
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਪ੍ਰਤੀਕਰਮ ਹੈ ਕਿ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ‘ਤੇ ਉਹ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨਗੇ। ਜਿਸ ਤੋਂ ਹੁਣ ਕੇਂਦਰ ਸਰਕਾਰ ਭੱਜ ਗਈ ਹੈ ਉਨ੍ਹਾਂ ਕਿਹਾ ਕਿ ਕਮਿਸ਼ਨ ਮੁਤਾਬਕ 2450 ਰੁਪਏ ਭਾਅ ਦੇ ਮੁਕਾਬਲੇ 200 ਰੁਪਿਆ ਵਧਾਇਆ ਹੈ ਜੋਕਿ ਪੂਰੀ ਤਰਾਂ ਨਿਗੂਣਾ ਹੈ ਉਨ੍ਹਾਂ ਆਖਿਆ ਕਿ 14 ਜੁਲਾਈ ਨੂੰ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ ਜਿਸ ‘ਚ ਕੋਈ ਵੱਡਾ ਪ੍ਰੋਗਰਾਮ ਦਿੱਤਾ ਜਾਏਗਾ। (Paddy Prices)
ਬਠਿੰਡਾ (ਅਸ਼ੋਕ ਵਰਮਾ)। ਭਾਰਤੀ ਤੇਲ ਕੰਪਨੀਆਂ ਵੱਲੋਂ ਪਿਛਲੇ ਡੇਢ ਮਹੀਨੇ ਦੌਰਾਨ ਆਹਿਸਤਾ ਆਹਿਸਤਾ ਵਧਾਈਆਂ ਪੈਟਰੋਲ ਅਤੇ ਡੀਜ਼ਲ (Oil Prices) ਕੀਮਤਾਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਾਨਾ ਦੋ ਕਰੋੜ ਦਾ ਰਗੜਾ ਲੱਗਣ ਲੱਗਾ ਹੈ ਹਾਲਾਂਕਿ ਦਸ ਵਰ੍ਹੇ ਪਹਿਲਾਂ ਨਾਲ ਮੁਕਾਬਲਾ ਕਰੀਏ ਤਾਂ ਲੋਕਾਂ ਦੀ ਜੇਬ ਵਿੱਚੋਂ ਜਿੰਨ੍ਹੇ ਪੈਸੇ ਨਿਕਲੇ ਹਨ ਉਸ ਨਾਲ ਇੱਕ ਵੱਡੀ ਸਨਅਤ ਲਾਈ ਜਾ ਸਕਦੀ ਹੈ। (Oil Prices)
ਅੱਜ ਪੈਟਰੋਲ ਦੀ ਕੀਮਤ 82 ਰੁਪਏ 50 ਪੈਸੇ ਤੋਂ 82 ਰੁਪਏ 65 ਪੈਸੇ ਦਾ ਰਿਕਾਰਡ ਪੱਧਰ ਤੇ ਪੁੱਜ ਗਈ ਹੈ ਜਦੋਂਕਿ ਡੀਜ਼ਲ ਦਾ ਭਾਅ ਵੀ 68 ਰੁਪਏ ਤੋਂ ਉੱਪਰ ਚਲਾ ਗਿਆ ਹੈ। ਆਰਥਿਕ ਮਾਹਿਰਾਂ ਦਾ ਪ੍ਰਤੀਕਰਮ ਹੈ ਕਿ ਖਪਤਕਾਰ ਨੂੰ ਇਹ ਝਟਕਾ ਸਿੱਧੇ ਤੌਰ ਤੇ ਲੱਗ ਰਿਹਾ ਹੈ ਪਰ ਅਸਿੱਧੇ ਅਸਰ ਵਜੋਂ ਮਹਿੰਗਾਈ ਦੀ ਮਾਰ ਵੀ ਵਧੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲਾਨਾ ਕਰੀਬ 80 ਕਰੋੜ ਲੀਟਰ ਪੈਟਰੋਲ ਵਿਕਦਾ ਹੈ ਇਸੇ ਤਰ੍ਹਾਂ ਹੀ 9100 ਕਿਲੋਲੀਟਰ (91 ਲੱਖ ਲੀਟਰ) ਡੀਜਲ ਦੀ ਰੋਜ਼ਾਨਾ ਵਿੱਕਰੀ ਹੁੰਦੀ ਹੈ। (Oil Prices)
ਇਹ ਵੀ ਪੜ੍ਹੋ : ਆਕਸਫੋਰਡ ਸਟਰੀਟ ਦੇ ਸ਼ੋਅਰੂਮ ਨੂੰ ਲੱਗੀ ਅੱਗ
ਕਣਕ ਦੀ ਬਿਜਾਈ ਅਤੇ ਝੋਨੇ ਦੀ ਲੁਆਈ ਸਮੇਂ ਡੀਜ਼ਲ ਦੀ ਵਿੱਕਰੀ 9500 ਕਿਲੋਲੀਟਰ ਤੱਕ ਜਾ ਪੁੱਜਦੀ ਹੈ ਦੋਵਾਂ ਵਸਤਾਂ ਤੇ ਇੱਕੋ ਜਿਹੇ ਵਾਧੇ ਟੈਕਸਾਂ ਸਮੇਤ ਕਰੀਬ 4 ਰੁਪਏ ਪ੍ਰਤੀ ਲੀਟਰ ਵਾਧੂ ਦੇਣ ਮਗਰੋਂ ਲੋਕਾਂ ‘ਤੇ ਅੰਦਾਜਨ ਦੋ ਕਰੋੜ ਰੁਪਏ ਰੋਜਾਨਾ ਦਾ ਬੋਝ ਵਧ ਗਿਆ ਹੈ ਹੈਰਾਨਕੁੰਨ ਵਰਤਾਰਾ ਹੈ ਕਿ ਜੇਕਰ ਸਰਕਾਰ ਨੇ ਕੋਈ ਰਾਹਤ ਨਾਂ ਦਿੱਤੀ ਤਾਂ ਹਰ ਵਰ੍ਹੇ ਛੇ ਸੌ ਕਰੋੜ ਰੁਪਏ ਖਪਤਕਾਰਾਂ ਦੀਆਂ ਜੇਬਾਂ ਚੋਂ ਨਿਕਲ ਜਾਇਆ ਕਰਨਗੇ । ਮਾਡਲ ਟਾਊਨ ਫੇਜ਼ ਦੋ ਨਿਵਾਸੀ ਜਗਦੀਸ਼ ਰਾਏ ਬਾਂਸਲ ਦਾ ਕਹਿਣਾ ਸੀ ਕਿ ਮਹਿੰਗਾਈ ਵਧਣ ਨਾਲ ਆਮ ਆਦਮੀ ਦਾ ਬਜਟ ਹਿੱਲ ਜਾਏਗਾ ਤੇ ਤੇਲ ਦੇ ਵਾਧੂ ਖਰਚੇ ਕਾਰਨ ਜੇਬਾਂ ਉਨ੍ਹਾਂ ਦੋਸ਼ ਲਾਇਆ ਕਿ ਸ਼ੁਰੂਆਤ ‘ਚ ਤੇਲ ਕੰਪਨੀਆਂ ਵੱਲੋਂ ਜੋ ਮਾੜੀ ਮੋਟੀ ਰਾਹਤ ਦਿੱਤੀ ਗਈ ਸੀ ਉਸ ਨੂੰ ਆਨੇ ਚੁਆਨੀਆਂ ਨਾਲ ਨਾ ਸਿਰਫ ਵਾਪਸ ਲੈ ਲਿਆ ਹੈ।
ਸਗੋਂ ਇਸ ਤੋਂ ਵੀ ਅੱਗੇ ਖੀਸਿਆਂ ‘ਤੇ ਕੈਚੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਚੁੱਪ ਹੈ  ਜਿਸ ਦਾ ਕਾਰਨ ਮੰਦਵਾੜੇ ਮਾਰ ਝੱਲ ਰਹੇ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਤੇਲ ਕੀਮਤਾਂ ਵਧਣ ਰਾਤੋ-ਰਾਤ ਟੈਕਸਾਂ ਦੇ ਰੂਪ ‘ਚ ਕਰੋੜਾਂ ਰੁਪਏ ਦਾ ਫਾਇਦਾ ਪੁੱਜਣਾ ਦੱਸਿਆ ਜਾ ਰਿਹਾ  ਹੈ  ਇੱਕ ਤੇਲ ਪੰਪ ਡੀਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੈਟਰੋਲ ਤੇ ਜੀਐਸਟੀ ਦੀ ਦਰ ਕਾਫੀ ਉੱਚੀ ਹੈ ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪੈਟਰੋਲ ਦਾ ਭਾਅ ਵਧ ਜਾਂਦਾ ਹੈ ਤਾਂ ਮਾਲੀਏ ‘ਚ ਵੀ ਨਾਲੋ ਨਾਲ ਵਾਧਾ ਹੁੰਦਾ ਹੈ ਜਦੋਂਕਿ ਕੀਮਤ ਘਟਣ ਨਾਲ ਸਰਕਾਰ ਦੇ ਫਿਕਰ ਵਧਦੇ ਹਨ ।
ਵਾਧਾ ਗੈਰ ਵਾਜਿਬ : ਸੂਬਾ ਮੀਤ ਪ੍ਰਧਾਨ | Oil Prices
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਵਿਨੋਦ ਬਾਂਸਲ ਨੇ ਤੇਲ ਕੰਪਨੀਆਂ ਵੱਲੋਂ ਕੀਤੇ ਵਾਧੇ ਨੂੰ ਪੂਰੀ ਤਰ੍ਹਾਂ ਗੈਰ ਵਾਜਿਬ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਤੇਲ ਦੀ ਕੀਮਤ ਵਧਣ ਨਾਲ ਸਰਕਾਰ ਨੂੰ ਮਾਲੀਏ ਦੇ ਰੂਪ ‘ਚ ਕਰੋੜਾਂ ਰੁਪਏ ਹਾਸਲ ਹੋ ਜਾਂਦੇ ਹਨ, ਜਿਸ ਕਰਕੇ ਸਰਕਾਰ ਨੂੰ ਤਾਂ ਬੋਲਣ ਦੀ ਜਰੂਰਤ ਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਸਰਕਾਰ ਤੇਲ ਦੀਆਂ ਕੀਮਤਾਂ ਤਾਂ ਵਧਾ ਰਹੀ ਹੈ ਪਰ ਉਸ ਹਿਸਾਬ ਨਾਲ ਕਮਿਸ਼ਨ ਨਹੀਂ ਵਧਾਇਆ ਜਾਂਦਾ। ਖਪਤਕਾਰ ਦੀ ਮਜ਼ਬੂਰੀ ਦਾ ਫਾਇਦਾ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਆਮ ਆਦਮੀ ਦੀ ਕੋਈ ਚਿੰਤਾ ਨਹੀਂ, ਜਿਸ ਕਰਕੇ ਖਪਤਕਾਰ ਵਸਤਾਂ ਦੇ ਚੁੱਪ ਚੁਪੀਤੇ ਭਾਅ ਵਧਾਏ ਜਾ ਰਹੇ ਹਨ ।
ਦਿਨ ਦਿਹਾੜੇ ਡਾਕਾ: ਟਰਾਂਸਪੋਰਟ ਆਗੂ | Oil Prices
ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਨੇ ਕਿਹਾ ਕਿ ਟੈਕਸਾਂ ਨੇ ਟਰਾਂਸਪੋਰਟ ਕਾਰੋਬਾਰ ਨੂੰ ਪਹਿਲਾਂ ਹੀ ਤਬਾਹੀ ਕੰਢੇ ਖੜ੍ਹਾ ਕੀਤਾ ਹੋਇਆ ਹੈ ਉਪਰੋਂ ਤੇਲ ਦੇ ਭਾਅ ਵਧਾਕੇ ਮਰੇ ਪਏ ਟਰਾਂਸਪੋਰਟਰਾਂ ਦੇ ਧੱਫੇ ਮਾਰੇ ਜਾ  ਰਹੇ ਹਨ ਉਨ੍ਹਾਂ ਆਖਿਆ ਕਿ ਜਦੋਂ ਕੱਚੇ ਤੇਲ ਦੇ ਭਾਅ ‘ਚ ਗਿਰਾਵਟ ਆਉਂਦੀ ਹੈ ਤਾਂ ਕੀਮਤਾਂ ਘਟਦੀਆਂ ਨਹੀਂ ਹਨ ਉਨ੍ਹਾਂ  ਕਿਹਾ ਕਿ ਪੈਟਰੋਲ ਤੇ ਡੀਜ਼ਲ ਦਾ ਭਾਅ ਸਹੀ ਨਹੀਂ ਹੈ, ਜਿਸ ਨਾਲ ਲੋਕਾਂ ਦੀ ਜੇਬ ‘ਤੇ ਦਿਨ ਦਿਹਾੜੇ ਡਾਕਾ ਵੱਜ ਰਿਹਾ ਹੈ।
ਨਵੀਂ ਦਿੱਲੀ: ਮੀਂਹ ਕਾਰਨ ਕਰਨਾਟਕ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਮੁੱਖ ਟਮਾਟਰ ਉਤਪਾਦਕ ਰਾਜਾਂ ਵਿੱਚ ਫਸਲ ਬਰਬਾਦ ਹੋਣ ਕਾਰਨ ਜ਼ਿਆਦਾਤਰ ਪ੍ਰਚੂਨ ਕੀਮਤਾਂ ਵਿੱਚ ਟਮਾਟਰ ਦੀਆਂ ਕੀਮਤਾਂ 60 ਤੋਂ 75 ਰੁਪਏ ਕਿੱਲੋ ਦੀ ਉੱਚਾਈ ‘ਤੇ ਜਾ ਪਹੁੰਚੀਆਂ ਹਨ। ਸਰਕਾਰੀ ਅੰਕੜਿਆਂ ਵਿੱਚ ਟਮਾਟਰ ਦੀ ਕੀਮਤ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਤੇਜ਼ੀ ਆਈ ਹੈ।
ਕੋਲਕਾਤਾ ਵਿੱਚ ਇਹ 75 ਰੁਪਏ ਕਿੱਲੋ ਦੇ ਭਾਅ ‘ਤੇ ਵਿਕ ਰਿਹਾ ਹੈ, ਜਦੋਂਕਿ ਦਿੱਲੀ ਵਿੱਚ ਇਹ 70 ਰੁਪਏ ਕਿੱਲੋ, ਚੇਨਈ ਵਿੱਚ 60 ਰੁਪਏ ਅਤੇ ਮੁੰਬਈ ਵਿੱਚ 59 ਰੁਏ ਪ੍ਰਤੀ ਕਿੱਲੋ ਦੀ ਦਰ ਨਾਲ ਉਪਲੱਬਧ ਹੈ। ਆਈਸੀਏਆਰ ਦੇ ਡਿਪਟੀ ਜਨਰਲ ਡਾਇਰੈਕਟਰ ਏਕੇ ਸਿੰਘ ਨੇ ਦੱਸਿਆ ਕਿ ਲਗਾਤਾਰ ਮੀਂਹ ਨੇ ਨਾ ਸਿਰਫ਼ ਕਰਨਾਟਕ ਵਰਗੇ ਵੱਡੇ ਉਤਪਾਦ ਰਾਜਾਂ ਵਿੱਚ ਟਮਾਟਰ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਇਸ ਦੀ ਢੋਆ ਢੁਆਈ ਨੂੰ ਵੀ ਪ੍ਰਭਾਵਿਤ ਕੀਤਾ ਹੈ।