cows - Sach Kahoon Punjabi
ਲਹਿਰਾਗਾਗਾ ਦੀ ਗਊਸ਼ਾਲਾ ’ਚ 20 ਗਊਆਂ ਦੀ ਸ਼ੱਕੀ ਹਾਲਤਾਂ ’ਚ ਮੌਤ
ਵਿਭਾਗ ਕਾਰਨ ਪਤਾ ਲਾਉਣ ’ਚ ਲੱਗਿਆ | Sangrur News
ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। ਲਹਿਰਾਗਾਗਾ ਦੀ ਗਊਸ਼ਾਲਾ ’ਚ ਸ਼ੱਕੀ ਹਾਲਤਾਂ ’ਚ ਲਗਭਗ 20 ਗਊਆਂ ਅਤੇ ਵੱਛੇ ਦੀ ਮੌਤ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਜਿਵੇਂ ਹੀ ਇਹ ਖਬਰ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਪੂਰਾ ਪ੍ਰਸ਼ਾਸਨ ਪੁਲਿਸ ਪਾਰਟੀ ਸਮੇਤ ਗਊਸ਼ਾਲਾ ’ਚ ਜਾਂਚ ਲਈ ਪਹੁੰਚ ਗਿਆ। ਪਸ਼ੂ-ਪਾਲਣ ਵਿਭਾਗ ਦੇ ਡਾਇਰੈਕਟਰ ਨੇ ਗਊਸ਼ਾਲਾ ਵਿਖੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਮ੍ਰਿਤਕ ਗਊਆਂ ਅਤੇ ਬੱਛੇ ਦੀ ਮੌਤ ਦਾ ਕਾਰਨ ਪਤਾ ਕਰਨ ਲਈ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਮੌਕੇ ਐਸਡੀਐਮ ਸੂਬਾ ਸਿੰਘ ਲਹਿਰਾਗਾਗਾ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। (Sangrur News)
ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਹੋ ਗਿਆ ਹੈ। ਜਿਵੇਂ ਹੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪਸ਼ੂਆਂ ਦੀ ਮੌਤ ਕਿਵੇਂ ਹੋਈ ਹੈ। ਇਹ ਇੱਕ ਬਹੁਤ ਹੀ ਦਰਦਨਾਕ ਘਟਨਾ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਨਿਵਾਸੀਆਂ ਅਤੇ ਗਊਸ਼ਾਲਾ ਦੇ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਗਊਸ਼ਾਲਾ ਵਿਖੇ ਪਹੁੰਚੇ ਹਲਕਾ ਵਿਧਾਇਕ ਲਹਿਰਾਗਾਗਾ ਬਰਿੰਦਰ ਗੋਇਲ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਲਹਿਰਾਗਾਗਾ ਸ਼ਹਿਰ ਲਈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਮਿ੍ਰਤਕ ਪਸ਼ੂਆਂ ਦਾ ਦੁੱਖ ਅਸੀਂ ਬਿਆਨ ਨਹੀਂ ਕਰ ਸਕਦੇ। ਗਊਸ਼ਾਲਾ ਕਮੇਟੀ ਦੇ ਨਾਲ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਹੈ। (Sangrur News)
ਇਹ ਵੀ ਪੜ੍ਹੋ : ਕੈਨੇਡਾ ’ਚ ਪਟਿਆਲਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਉੱਚ ਪੱਧਰ ’ਤੇ ਜਾਂਚ ਕੀਤੀ ਜਾਵੇਗੀ, ਜਿੱਥੇ ਕਮੀ ਪਾਈ ਗਈ ਉਸ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਗਊਸ਼ਾਲਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਦੋਂ ਸ਼ਾਮ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਸਾਡੇ ਸਾਰੇ ਹੀ ਮੈਂਬਰ ਅਤੇ ਆਗੂ ਗਊਸ਼ਾਲਾ ’ਚ ਪਹੁੰਚ ਗਏ। ਪ੍ਰਸ਼ਾਸਨ ਵੱਲੋਂ ਮ੍ਰਿਤਕ ਪਸ਼ੂਆਂ ਪੋਸਟਮਾਰਟਮ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਰਿਪੋਰਟ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗ ਸਕੇਗਾ। ਗਊਸ਼ਾਲਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਫਾਈ ਨੂੰ ਲੈ ਕੇ ਗਊਸ਼ਾਲਾ ’ਚ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਪ੍ਰਸ਼ਾਸਨ ਨਾਲ ਗਊਸ਼ਾਲਾ ਕਮੇਟੀ ਪੂਰਾ ਸਹਿਯੋਗ ਕਰੇਗੀ। (Sangrur News)
ਜ਼ਿਲ੍ਹਾ ਮਾਲੇਰਕੋਟਲਾ ਦੇ ਨੇੜਲੇ ਪਿੰਡਾਂ ’ਚੋਂ ਗਊਆਂ ਦੇ ਕੱਟੇ ਸਿਰ ਤੇ ਅੰਗ ਮਿਲੇ
-ਦੋਸੀਆਂ ਨੂੰ ਜਲਦੀ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ, ਅਮਨ-ਸ਼ਾਂਤੀ ਬਣਾਕੇ ਰੱਖੋ : ਜਿਲ੍ਹਾ ਪੁਲਿਸ ਮੁਖੀ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ਦੇ ਨਜਦੀਕੀ ਪਿੰਡ ਬਨਭੌਰਾ ਅਤੇ ਢਢੋਗਲ ਕੋਲੋਂ ਲੰਘਦੀ ਡਰੇਨ ਵਿੱਚ ਵੱਡੀ ਮਾਤਰਾ ’ਚ ਗਊਆਂ ਦੇ ਵੱਢੇ ਹੋਏ ਸਿਰ ਅਤੇ ਹੋਰ ਅੰਗ ਬੋਰੀਆਂ ਵਿੱਚ ਪਾਕੇ ਸੁੱਟੇ ਹੋਏ ਮਿਲੇ ਹਨ। ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਮਾਲੇਰਕੋਟਲਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਅਤੇ ਉਨ੍ਹਾਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।
ਇਹ ਸਮਾਜ ਵਿਰੋਧੀ ਮਾੜੇ ਅਨਸਰਾਂ ਦਾ ਕੰਮ
ਉਨ੍ਹਾਂ ਲੋਕਾਂ ਨੂੰ ਅਮਨ ਸ਼ਾਂਤੀ ਬਣਾਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਜ ਵਿਰੋਧੀ ਮਾੜੇ ਅਨਸਰਾਂ ਦਾ ਕੰਮ ਹੈ ਜੋ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ, ਪਰ ਪੁਲਿਸ ਉਨ੍ਹਾਂ ਨੂੰ ਉਹਨਾਂ ਦੇ ਮਨਸੂਬਿਆਂ ਵਿੱਚ ਸਫਲ ਨਹੀਂ ਹੋਣ ਦੇਵੇਗੀ, ਦੋਸ਼ੀ ਜਲਦ ਸਲਾਖਾਂ ਪਿੱਛੇ ਹੋਣਗੇ। ਸਰਕਲ ਅਮਰਗੜ੍ਹ ਅਤੇ ਧੂਰੀ ਦੇ ਡੀ.ਐਸ.ਪੀਜ ਜੋ ਭਾਰੀ ਪੁਲਿਸ ਫੋਰਸ ਲੈਕੇ ਮੌਕੇ ’ਤੇ ਪਹੁੰਚੇ ਹੋਏ ਸਨ, ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਕੁਝ ਸ਼ਰਾਰਤੀ ਲੋਕਾਂ ਦਾ ਕੰਮ ਹੈ ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰਕੇ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਉਨ੍ਹਾਂ ਆਮ ਪਬਲਿਕ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਉਤੇਜਿਤ ਹੋ ਕੇ ਕੋਈ ਗਲਤ ਕਦਮ ਨਾ ਚੁੱਕਣ ਜਿਸ ਨਾਲ ਅਮਨ ਕਾਨੂੰਨ ਨੂੰ ਕੋਈ ਨੁਕਸਾਨ ਪਹੁੰਚੇ। ਇਸ ਸਬੰਧੀ ਮੌਕੇ ’ਤੇ ਮੌਜੂਦ ਬਾਬਾ ਹਰਬੰਸ ਸਿੰਘ ਜੈਨਪੁਰ ਦਾ ਕਹਿਣਾ ਕਿ ਮਹੌਲ ਖਰਾਬ ਕਰਨ ਵਾਲੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸ਼ਿਵ ਸ਼ੈਨਾ (ਛਿੰਦੇ) ਦੇ ਪੰਜਾਬ ਦੇ ਮੀਤ ਪ੍ਰਧਾਨ ਹਰੀਸ ਸਿੰਗਲਾ ਨੇ ਮੌਕੇ ’ਤੇ ਪਹੁੰਚਦੇ ਹੋਏ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਣੇ ਜੱਦੀ ਜਿਲ੍ਹੇ ਅਤੇ ਆਪਣੇ ਹਲਕੇ ਵਿੱਚ ਇਸ ਤਰ੍ਹਾਂ ਦੀਆਂ ਨਿੰਦਣਯੋਗ ਘਟਨਾਵਾਂ ਹੋਣ ਅਤੇ ਪੁਲਿਸ ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਇਸ ਮਾਮਲੇ ’ਚ ਨਿੱਜੀ ਤੌਰ ’ਤੇ ਦਖਲ ਅੰਦਾਜੀ ਕਰਕੇ ਦੋਸ਼ੀਆਂ ਨੂੰ ਜਲਦੀ ਗਿ੍ਰਫਤਾਰ ਕਰਕੇ ਲੋਕਾਂ ਨੂੰ ਇਨਸਾਫ ਦਿਵਾਉਣ।
ਇਸ ਮੌਕੇ ਡੀ.ਐਸ.ਪੀ ਅਮਰਗੜ੍ਹ ਗੁਰਇਕਬਾਲ ਸਿੰਘ, ਡੀ.ਐਸ.ਪੀ ਧੂਰੀ ਯੋਗੇਸ਼ ਕੁਮਾਰ, ਥਾਣਾ ਮੁੱਖੀ ਅਮਰਗੜ੍ਹ ਥਾਣੇਦਾਰ ਵਿਨਰਪ੍ਰੀਤ ਸਿੰਘ ਔਲਖ, ਥਾਣਾ ਮੁੱਖੀ ਧੂਰੀ ਸਦਰ ਇੰ.ਸੁਖਵਿੰਦਰ ਸਿੰਘ ਗਿੱਲ ਵੱਡੀ ਗਿਣਤੀ ਪੁਲਿਸ ਫੋਰਸ ਸਮੇਤ ਘਟਨਾ ਸਥਾਨਾਂ ਤੇ ਪਹੁੰਚੇ ਹੋਏ ਸਨ।ਇਸ ਤੋਂ ਇਲਾਵਾ ਪਿੰਡ ਬਨਭੌਰਾ ਦੀ ਸਰਪੰਚ ਦੇ ਪਤੀ ਸੁਖਦੀਪ ਸਿੰਘ ਗੋਲਡੀ, ਬਾਬਾ ਹਰਬੰਸ ਸਿੰਘ ਜੈਨਪੁਰ ਅਤੇ ਵੱਡੀ ਗਿਣਤੀ ਲੋਕ ਘਟਨਾ ਸਥਾਨਾਂ ਉਪਰ ਪਹੁੰਚ ਚੁੱਕੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
organic fertilizers | ਗੋਹੇ ਤੋਂ ਧੂਫ਼, ਹਵਨ ਸਮੱਗਰੀ ਤੇ ਲੱਕੜੀ ਵੀ ਹੋਵੇਗੀ ਤਿਆਰ: ਸ਼ਚਿਨ ਸ਼ਰਮਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਰਾਜ ਦੀਆਂ 426 ਗਊਸ਼ਾਲਾਵਾਂ ਅਤੇ 20 ਕੈਟਲ ਪੌਂਡਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਫੋਕਲ ਪੁਆਇੰਟ ਸਥਿਤ ਸੰਨੀ ਇੰਜੀਨੀਅਰਿੰਗ ਵਰਕਸ ਦਾ ਦੌਰਾ ਕੀਤਾ, ਜਿੱਥੇ ਕਿ ਗੋਹੇ ਤੋਂ ਲੱਕੜੀ ਸਮੇਤ (organic fertilizers) ਆਰਗੈਨਿਕ ਖਾਦ, ਧੂਫ਼ ਅਤੇ ਹਵਨ ਸਮੱਗਰੀ ਤਿਆਰ ਕਰਨ ਵਾਲੀ ਮਸ਼ੀਨਰੀ ਤਿਆਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਅਧੀਨ ਆਉਂਦੀ ਰਾਜ ਦੀ ਹਰ ਗਊਸ਼ਾਲਾ ਵਿਖੇ ਅਜਿਹੀਆਂ ਮਸ਼ੀਨਾਂ ਦਾ ਪ੍ਰਾਜੈਕਟ ਲਗਾਇਆ ਜਾਵੇਗਾ ਤਾਂ ਕਿ ਦੁੱਧ ਨਾ ਵੀ ਦੇਣ ਵਾਲੇ ਗਊਧਨ ਦੇ ਗੋਹੇ ਦੀ ਸਦਵਰਤੋਂ ਕੀਤੀ ਜਾ ਸਕੇ ਅਤੇ ਉਸਨੂੰ ਦੁੱਧ ਨਾ ਦੇਣ ਕਰਕੇ ਭਾਰ ਨਾ ਸਮਝਿਆ ਜਾਵੇ।
ਉਨ੍ਹਾਂ ਕਿਹਾ ਕਿ ਗਊਆਂ ਦੇ ਗੋਹੇ ਤੋਂ ਲੱਕੜ, ਆਰਗੈਨਿਕ ਖਾਦ, ਧੂਫ਼, ਹਵਨ ਸਮੱਗਰੀ ਆਦਿ ਬਣਾਈ ਜਾਣੀ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਪੰਜਾਬ ਦੀ ਹਰ ਗਊਸ਼ਾਲਾ ‘ਚ ਲਗਾ ਕੇ ਗੋਹੇ ਅਤੇ ਹੋਰ ਰਹਿੰਦ ਖੂੰਹਦ ਦਾ ਰੂਪ ਬਦਲਕੇ ਉਸਤੋਂ ਲਾਭ ਕਮਾਇਆ ਜਾ ਸਕੇਗਾ।
ਅਜਿਹੀਆਂ ਮਸ਼ੀਨਾਂ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ
ਸ੍ਰੀ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਵੀ ਲਿਖਿਆ ਜਾਵੇਗਾ ਕਿ ਅਜਿਹੀਆਂ ਮਸ਼ੀਨਾਂ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇ ਤਾਂ ਕਿ ਗੋਹੇ ਦੀ ਲੱਕੜ ਬਣਾ ਕੇ ਇਸ ਨੂੰ ਬਾਲਣ ਸਮੇਤ ਹੋਰ ਵਸਤਾਂ ਬਣਾਉਣ ਲਈ ਵਰਤਿਆ ਜਾ ਸਕੇ ਤੇ ਨੌਜਵਾਨ ਇਸਨੂੰ ਰੋਜ਼ਗਾਰ ਅਤੇ ਆਪਣੀ ਆਮਦਨ ਦਾ ਸਾਧਨ ਬਣਾ ਸਕਣ।
ਉਨ੍ਹਾਂ ਕਿਹਾ ਕਿ  ਰਾਜ ਦੇ ਹਰ ਪਸ਼ੂ ਦੀ ਟੈਗਿੰਗ ਕਰਕੇ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸੜਕਾਂ ‘ਤੇ ਘੁੰਮਣ ਵਾਲੇ ਪਸ਼ੂ ਦੇ ਕਿਸੇ ਮਾਲਕ ਅਤੇ ਗਊਸ਼ਾਲਾ ਤੋਂ ਹੋਣ ਬਾਰੇ ਪਤਾ ਲਗਾਇਆ ਜਾ ਸਕੇ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਮੇਸ਼ ਮਾਥੁਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਡਿਪਟੀ ਸੀ.ਈ.ਓ. ਡਾ. ਪਰਮਪਾਲ ਸਿੰਘ, ਡਾ. ਭੁਪੇਸ਼, ਡਾ. ਗੁਰਚਰਨ ਸਿੰਘ,  ਐਚ.ਪੀ.ਐਸ. ਲਾਂਬਾ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਵਜੀਰ ਚੰਦ ਆਦਿ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਡੀਸੀ ਤੋਂ ਕੀਤੀ ਗਊਸ਼ਾਲਾ ਪ੍ਰਬੰਧਕਾਂ ਖਿਲਾਫ਼ ਕਾਰਵਾਈ ਦੀ ਮੰਗ
ਗਊਸ਼ਾਲਾ ਪ੍ਰਬੰਧਕਾਂ ਨੇ ਵਿਧਾਇਕ ਦੇ ਦੋਸ਼ਾਂ ਨੂੰ ਨਕਾਰਿਆ
ਕੁਲਵੰਤ ਕੋਟਲੀ/ਮੋਹਾਲੀ। ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਲਾਲੜੂ ਦੇ ਨੇੜਲੇ ਪਿੰਡ ਮਗਰਾ ਦੀ ਗਊਸ਼ਾਲਾ ਵਿੱਚ ਬੀਤੇ ਦਿਨਾਂ ਵਿੱਚ ਹੋਈ ਗਊਆਂ ਦੀ ਮੌਤ ਦਾ ਮਾਮਲਾ ਇੱਕ ਵੱਡਾ ਵਿਵਾਦ ਬਣ ਰਿਹਾ ਹੈ, ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਲ ਕੇ ਸ਼ਰਮਾ ਨੇ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੋਂ ਗਊਸ਼ਾਲਾ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਦੂਜੇ ਪਾਸੇ ਗਊਸ਼ਾਲਾ ਪ੍ਰਬੰਧਕਾਂ ਨੇ ਵਿਧਾਇਕ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਿਆਸੀ ਆਗੂਆਂ ਦੀ ਆਪਸੀ ਲੜਾਈ ਵਿੱਚ ਉਨ੍ਹਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੂੰ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਨ ਕੇ ਸ਼ਰਮਾ ਨੇ ਦੋਸ਼ ਲਾਇਆ ਕਿ ਪਿੰਡ ਮਗਰਾ ਦੀ ਗਊਸ਼ਾਲਾ ਵਿੱਚ ਭੁੱਖ, ਠੰਢ ਅਤੇ ਗਲਿਆ-ਸੜਿਆ ਚਾਰਾ ਖਾਣ ਕਾਰਨ ਪਿਛਲੇ ਇੱਕ ਮਹੀਨੇ ਵਿੱਚ 100 ਦੇ ਕਰੀਬ ਗਊਆਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਗਊਸ਼ਾਲਾ ਦਾ ਪ੍ਰਬੰਧ ਧਿਆਨ ਫਾਊਂਡੇਸ਼ਨ ਕੋਲ ਹੈ ਜਿਸ ਦਿਨ ਤੋਂ ਇਸ ਸੰਸਥਾ ਨੇ ਗਊਸ਼ਾਲਾ ਦਾ ਪ੍ਰਬੰਧ ਸੰਭਾਲਿਆ ਹੈ, ਉਸ ਦਿਨ ਤੋਂ ਗਊਸ਼ਾਲਾ ਦੇ ਪ੍ਰਬੰਧਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ।
ਉਨ੍ਹਾਂ ਦੋਸ਼ ਲਾਇਆ ਕਿ ਪਸ਼ੂਆਂ ਨੂੰ ਲੋੜੀਂਦੀ ਖੁਰਾਕ ਨਹੀਂ ਮਿਲ ਰਹੀ ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕਾਂ ਖਿਲਾਫ ਐਫਆਈ ਆਰ ਦਰਜ ਕਰਕੇ ਉੱਚ ਪੱਧਰੀ ਜਾਂਚ ਕੀਤੀ ਜਾਵੇ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੀ ਸੰਸਥਾ ਧਿਆਨ ਫਾਊਂਡੇਸ਼ਨ ਦੇ ਅਜੀਤ ਲਾਕੜਾ, ਰਾਜੂ ਵਿਲੀਅਮ, ਅਮਿ ਜੌਨ ਅਤੇ ਮਨੋਜ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਗਿਆ ਕਿ ਉਨ੍ਹਾਂ ‘ਤੇ ਲਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਉਨ੍ਹਾਂ ਕਿਹਾ ਕਿ ਵਿਧਾਇਕ ਸਾਨੂੰ ਮੰਤਰੀ ਸਾਹਿਬ ਦੇ ਸਮੱਰਥਕ ਸਮਝਦੇ ਹਨ।
ਜਦੋਂ ਕਿ ਮੰਤਰੀ ਨੇ ਛਾਪੇਮਾਰੀ ਕੀਤੀ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਅਕਾਲੀ ਸਮੱਰਥਕ ਕਿਹਾ ਗਿਆ ਸੀ ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਵਿਚ ਉਨ੍ਹਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਉਨ੍ਹਾਂ ਦਾਅਵਾ ਕੀਤਾ ਕਿ ਇਸ ਗਊਸ਼ਾਲਾ ਵਿਚ ਜੋ ਗਊਆਂ ਦੀ ਮੌਤ ਹੋਈ ਹੈ ਉਹ ਗਊਆਂ ਠੰਢ ਕਾਰਨ ਮਰੀਆਂ ਹਨ।
ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਭੁੱਖਮਰੀ ਤੇ ਖ਼ੂਨ ਦੀ ਕਮੀ
ਲਾਲੜੂ ਦੇ ਨੇੜਲੇ ਪਿੰਡ ਮਗਰਾ ਸਥਿਤ ਗਊਸ਼ਾਲਾ ਵਿੱਚ ਮਰੀਆਂ ਗਾਵਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਭੁੱਖ, ਖ਼ੂਨ ਦੀ ਕਮੀ ਤੇ ਤਣਾਅ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀਆਂ ਹਦਾਇਤਾਂ ‘ਤੇ ਕਾਰਜਕਾਰੀ ਐਸ. ਡੀ. ਐਮ. ਡੇਰਾਬੱਸੀ ਮੇਜਰ ਗੁਰਜਿੰਦਰ ਬੈਨੀਪਾਲ ਨੇ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੀ ਧਿਆਨ ਫਾਊਂਡੇਸ਼ਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਪਿਛਲੇ ਦਿਨਾਂ ਤੋਂ 50 ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 22 ਗਾਵਾਂ ਦਾ ਪੋਸਟ ਮਾਰਟਮ ਸੀਨੀਅਰ ਵੈਟਰਨਰੀ ਡਾਕਟਰ ਡਾ. ਵਿਮਲ ਸ਼ਰਮਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਟੀਮ ਨੇ ਕੀਤਾ ਸੀ
ਪੋਸਟ ਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਭੁੱਖਮਰੀ, ਖ਼ੂਨ ਦੀ ਕਮੀ, ਤਣਾਅ ਤੇ ਠੰਢ ਆਇਆ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਜਕਾਰੀ ਐਸ.ਡੀ.ਐਮ. ਮੇਜਰ ਬੈਨੀਪਾਲ ਰਾਹੀਂ ਗਾਵਾਂ ਦੀ ਮੌਤ ਦੇ ਮਾਮਲੇ ਦੀ ਮੁੱਢਲੀ ਜਾਂਚ ਕਰਵਾਈ ਸੀ। ਜਿਸ ਵਿੱਚ ਕਈ ਊਣਤਾਈਆਂ ਪਾਈਆਂ ਗਈਆਂ ਸਨ ਐਸ. ਡੀ. ਐਮ. ਨੇ ਆਪਣੇ ਦੌਰੇ ਦੌਰਾਨ ਪਾਇਆ ਕਿ ਗਊਸ਼ਾਲਾ ਵਿੱਚ ਸਫ਼ਾਈ ਦੀ ਘਾਟ ਸੀ ਅਤੇ ਪਸ਼ੂਆਂ ਦੇ ਹੇਠਾਂ ਤੋਂ ਗੋਹਾ ਵੀ ਚੁੱਕਿਆ ਨਹੀਂ ਗਿਆ ਸੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਸ. ਡੀ. ਐਮ. ਦੀ ਰਿਪੋਰਟ ਮੁਤਾਬਕ ਗਊਸ਼ਾਲਾ ਵਿੱਚ ਗਾਵਾਂ ਨੂੰ ਰੱਖਣ ਲਈ ਪੂਰੇ ਸ਼ੈੱਡ ਨਹੀਂ ਬਣਾਏ ਗਏ ਅਤੇ ਨਾ ਹੀ ਉਨ੍ਹਾਂ ਨੂੰ ਪੂਰਾ ਚਾਰਾ ਪਾਇਆ ਜਾਂਦਾ ਹੈ ਗਊਆਂ ਦੇ ਇਲਾਜ ਲਈ ਵੀ ਢੁੱਕਵੇਂ ਪ੍ਰਬੰਧ ਨਹੀਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਊ ਸੈੱਸ ਨਾਲ ਪਾਵਰਕੌਮ ਮਾਲੋ-ਮਾਲ, ਅਵਾਰਾ ਪਸ਼ੂਆਂ ਕੀਤੇ ਲੋਕ ਬੇਹਾਲ
ਪਾਵਰਕੌਮ ਨੇ ਦੱਬਿਆ ਇਕੱਠਾ ਕੀਤਾ ਅੱਧੇ ਤੋਂ ਵੱਧ ਗਊ ਸੈੱਸ | Powercom
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਰਾਹੀਂ ਪੰਜਾਬ ਦੇ ਲੋਕਾਂ ਤੋਂ ਬਿਜਲੀ ਬਿਲਾਂ ‘ਤੇ ਲਾਏ ਗਊ ਸੈੱਸ ਰਾਹੀਂ ਲਗਭਗ ਚਾਰ ਸਾਲਾਂ ਵਿੱਚ ਹੀ 12 ਕਰੋੜ 34 ਲੱਖ ਰੁਪਏ ਤੋਂ ਵੱਧ ਇਕੱਠੇ ਕਰ ਲਏ ਗਏ ਹਨ, ਪਰ ਫਿਰ ਵੀ ਪੰਜਾਬ ਦੀਆਂ ਸੜਕਾਂ ‘ਤੇ ਅਵਾਰਾਂ ਪਸ਼ੂ ਹਰਲ-ਹਰਲ ਕਰਦੇ ਮਨੁੱਖੀ ਜਿੰਦਗੀਆਂ ਨਿਗਲ ਰਹੇ ਹਨ। ਅਵਾਰਾਂ ਪਸ਼ੂਆਂ ਨਾਲ ਸਥਿਤੀ ਇੱਥੋਂ ਤੱਕ ਭਿਆਨਕ ਹੋ ਚੁੱਕੀ ਹੈ ਕਿ ਸੂਬੇ ਦੇ ਲੋਕ ਸੜਕਾਂ ‘ਤੇ ਉੱਤਰ ਆਏ ਹਨ। ਸਵਾਲ ਇਹ ਉੱਠ ਰਿਹਾ ਹੈ ਕਿ ਚਾਰ ਸਾਲਾਂ ਵਿੱਚ ਇਕੱਠੀ ਕੀਤੀ ਇਹ ਕਰੋੜਾਂ ਰੁਪਏ ਦੀ ਰਾਸ਼ੀ ਆਖਰ ਕਿੱਥੇ ਖਰਚੀ ਗਈ ਹੈ। (Powercom)
ਇਹ ਵੀ ਪੜ੍ਹੋ : ਪੁਲਿਸ ਨੇ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ?
‘ਸੱਚ ਕਹੂੰ’ ਨੂੰ ਪਾਵਰਕੌਮ ਤੋਂ ਹਾਸਲ ਹੋਈ ਜਾਣਕਾਰੀ ਮੁਤਾਬਕ 2018-19 ਦੇ ਵਰ੍ਹੇ ਦੌਰਾਨ ਹੀ ਪਾਵਰਕੌਮ ਕੋਲ ਬਿਜਲੀ ਬਿੱਲਾਂ ਰਾਹੀਂ 7 ਕਰੋੜ 2 ਲੱਖ 45 ਹਜ਼ਾਰ 454 (7,02,45,454) ਰੁਪਏ ਇਕੱਠੇ ਹੋਏ ਹਨ ਜਦਕਿ ਸਾਲ 2019 ਅਜੇ ਚੱਲ ਰਿਹਾ ਹੈ। ਸਰਕਾਰ ਵੱਲੋਂ ਇਹ ਗਊ ਸੈੱਸ ਆਮ ਲੋਕਾਂ ‘ਤੇ ਸਿਰਫ਼ ਇਸ ਲਈ ਲਾਇਆ ਸੀ ਕਿ ਇਸ ਪੈਸੇ ਰਾਹੀਂ ਗਊ ਵੰਸ਼ ਜਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਕੀਤੀ ਜਾ ਸਕੇ। ਇਕੱਠੇ ਹੋਏ ਗਊ ਸੈੱਸ ਨੂੰ ਸਬੰਧਿਤ ਇਲਾਕਿਆਂ ਦੇ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਨੂੰ ਦੇਣਾ ਹੁੰਦਾ ਹੈ। (Powercom)
ਗਊ ਸੈੱਸ ਨਾਲ ਪਾਵਰਕੌਮ… | Powercom
ਦੇ ਘੇਰੇ ਵਿੱਚ ਆ ਗਈ ਹੈ। ਸਾਲ 2018-19 ਦੀ ਇਕੱਠੀ ਹੋਈ ਇਸ ਰਾਸੀਂ ਵਿੱਚੋਂ ਸਿਰਫ਼ ਸਬੰਧਿਤ ਕਮੇਟੀ ਜਾਂ ਕਾਰਪੋਰੇਸ਼ਨ ਨੂੰ ਸਿਰਫ਼ 1 ਕਰੋੜ 96 ਲੱਖ, 79 ਹਜਾਰ 770 ਰੁਪਏ  (1,96,79, 770) ਹੀ ਦਿੱਤੇ ਗਏ ਹਨ। ਪਾਵਰਕੌਮ ਵੱਲੋਂ ਦੱਸਿਆ ਗਿਆ ਹੈ ਕਿ ਸਾਲ 2018-19 ਦੇ ਲੇਖੇ ਅਜੇ ਫਾਇਨਲ ਨਹੀਂ ਹੋਏ, ਇਸ ਲਈ ਉਨ੍ਹਾ ਕੋਲ ਗਊ ਸੈੱਸ ਦੀ 6 ਕਰੋੜ 76 ਲੱਖ ਰੁਪਏ ਰਕਮ ਪਈ ਹੈ। ਕਰੋੜਾਂ ਰੁਪਏ ਗਊ ਸੈੱਸ ਵਸੂਲਣ ਤੋਂ ਬਾਅਦ ਆਲਮ ਇਹ ਹੋ ਰਿਹਾ ਹੈ ਕਿ ਅਵਾਰਾਂ ਪਸੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਕੱਲੇ ਸੰਗਰੂਰ ਅਤੇ ਪਟਿਆਲਾ ਅੰਦਰ ਹੀ ਪਿਛਲੇ ਇੱਕ ਮਹੀਨੇ ਦੌਰਾਨ ਲਗਭਗ 10 ਵਿਅਕਤੀਆਂ ਨੂੰ ਅਵਾਰਾਂ ਪਸ਼ੂਆਂ ਨੇ ਮੌਤ ਦੇ ਘਾਟ ਉਤਾਰ ਦੇ ਉਨ੍ਹਾਂ ਦੇ ਪਰਿਵਾਰ ਵਿੱਚ ਦਿੱਤਾ ਹੈ, ਜਦਕਿ ਜਖਮੀਆਂ ਦੀ ਗਿਣਤੀ ਕਿਤੇ ਵੱਧ ਹੈ। (Powercom)
ਇਸ ਤੋਂ ਇਲਾਵਾ ਸਾਲ 2017-18 ਵਿੱਚ ਪਾਵਰਕੌਮ ਕੋਲ ਗਊ ਸੈੱਸ ਦੇ 2 ਕਰੋੜ 81 ਲੱਖ, 68 ਹਜਾਰ 579 ਰੁਪਏ ਇਕੱਠੇ ਹੋਏ ਹਨ ਜਦਕਿ ਸਬੰਧਿਤ ਨਿਗਮਾਂ ਜਾ ਕਮੇਟੀ ਕੋਲ ਇਸ ਵਿੱਚੋਂ ਸਿਰਫ਼ 1 ਕਰੋੜ 44 ਲੱਖ 86 ਹਜਾਰ, 662 ਰੁਪਏ ਹੀ ਜਮਾਂ ਕਰਵਾਏ ਗਏ ਹਨ। ਜਦਕਿ ਸਾਲ 2016-17 ਵਿੱਚ 2 ਕਰੋੜ 50 ਲੱਖ, 37 ਹਜਾਰ, 902 ਰੁਪਏ ਇਕੱਠੇ ਕੀਤੇ ਗਏ ਹਨ ਅਤੇ ਸਬੰਧਿਤ ਨਿਗਮਾਂ ਜਾ ਕਮੇਟੀਆਂ ਨੂੰ 2 ਕਰੋੜ 16 ਲੱਖ, 63 ਹਜਾਰ, 476 ਰੁਪਏ ਹੀ ਜਮਾਂ ਕਰਵਾਏ ਗਏ ਹਨ। ਲਗਭਗ ਚਾਰ ਸਾਲਾਂ ਵਿੱਚ ਹੀ ਕਰੋੜਾਂ ਰੁਪਏ ਦੀ ਰਕਮ ਇਕੱਠੀ ਹੋਣ ਦੇ ਬਾਅਦ ਵੀ ਅਵਾਰਾਂ ਪਸੂਆਂ ਦਾ ਸੜਕਾਂ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਭੜਬੂ ਪਾਉਣਾ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਉਠਾ ਰਿਹਾ ਹੈ। (Powercom)
ਇਹ ਵੀ ਪੜ੍ਹੋ : 28 ਸਤੰਬਰ ਨੂੰ ਇਸ ਜ਼ਿਲ੍ਹੇ ’ਚ ਰਹੇਗੀ ਛੁੱਟੀ
ਹੋਰ ਜਾਣਕਾਰੀ ਦੇਣ ਤੋਂ ਵੱਟਿਆ ਗਿਆ ਪਾਸਾ ਇਨ੍ਹਾਂ ਲਗਭਗ ਚਾਰ ਸਾਲਾਂ ਵਿੱਚ ਹੀ ਪਾਵਰਕੌਮ ਕੋਲ ਗਊ ਸੈੱਸਾਂ ਦੇ ਕੁੱਲ 12 ਕਰੋੜ 34 ਲੱਖ 51 ਹਜ਼ਾਰ 935 ਰੁਪਏ ਇਕੱਠੇ ਕੀਤੇ ਗਏ ਹਨ ਅਤੇ ਸਬੰਧਿਤ ਨਿਗਮਾਂ ਜਾਂ ਕਮੇਟੀਆਂ ਕੋਲ ਸਿਰਫ਼ 5 ਕਰੋੜ, 58 ਲੱਖ, 29 ਹਜਾਰ 908 ਰੁਪਏ ਹੀ ਜਮ੍ਹਾਂ ਕਰਵਾਏ ਗਏ ਹਨ। ਉਂਜ ਪਾਵਰਕੌਮ ਕੋਲੋਂ ਵੱਖ ਵੱਖ ਜ਼ਿਲ੍ਹਿਆ ਵਿੱਚ ਇਕੱਠੇ ਹੋਏ ਗਊ ਸੈੱਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਜ਼ਿਲ੍ਹਿਆ ਅਨੁਸਾਰ ਜਾਣਕਾਰੀ ਦੇਣ ਤੋਂ ਪਾਸਾ ਵੱਟ ਲਿਆ ਗਿਆ।
ਸਰਕਾਰ ਗਊ ਸੈੱਸ ਲੈਣਾ ਤੁਰੰਤ ਬੰਦ ਕਰੇ, ਲੋਕਾਂ ‘ਚ ਰੋਸ | Powercom
ਇੱਧਰ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਜਗਮੋਹਨ ਸਿੰਘ, ਐਡਵੋਕੇਟ ਰਾਜੀਵ ਸਿੰਘ ਲੋਹਟਬੱਧੀ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਮ ਲੋਕਾਂ ਤੋਂ ਗਊਸੈੱਸ ਲੈਣਾ ਸਰਕਾਰ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਕਰੋੜਾ ਰੁਪਏ ਇਕੱਠਾ ਕਰਕੇ ਅਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਤਾਂ ਫਿਰ ਇਹ ਜਜ਼ੀਆ ਕਿਸ ਲਈ। (Powercom)
ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ ‘ਚ ਸ੍ਰੀ ਗੰਗਾਨਗਰ ‘ਚ ਹਨੂਮਾਨਗੜ੍ਹ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ,  ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਇਸ ਟਰੱਕ ਦਾ ਪਿੱਛਾ ਕਰ ਰਹੀ ਪੁਲਿਸ ਤੇ ਗਊ ਸੇਵਕਾਂ ਤੋਂ ਟਰੱਕ ਡਰਾਈਵਰ ਅਚਾਨਕ ਘਬਰਾ ਗਿਆ, ਜਿਸ ਨਾਲ ਟਰੱਕ ਬੇਕਾਬੂ ਹੋ ਗਿਆ ਬੇਕਾਬੂ ਟਰੱਕ ਜਿਵੇਂ ਹੀ ਡਿਵਾਇਡਰ ‘ਤੇ ਚੜ੍ਹਿਆ ਤਾਂ ਡੀਜਲ ਦਾ ਟੈਂਕ ਫਟਣ ਨਾਲ ਅੱਗ ਲੱਗ ਗਈ  ਮਿਲੀ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ 13 – ਬੀਬੀ 3040 ਪੰਜਾਬ ਦੇ ਅਬੋਹਰ ਦੇ ਇਲਾਕੇ ਤੋਂ ਗੌਵੰਸ਼ ਭਰਕੇ ਤੜਕੇ ਜਿਵੇਂ ਹੀ ਰਾਜਸਥਾਨ ਵੱਲ ਰਵਾਨਾ ਹੋਇਆ ਤਾਂ ਉੱਥੋਂ ਟਰੱਕ ਦੇ ਪਿੱਛੇ ਕੁੱਝ ਗਊ ਭਗਤ ਲੱਗ ਗਏ, ਉਨ੍ਹਾਂ ਨੇ ਇਸਦੀ ਸੂਚਨਾ ਅਬੋਹਰ ਸਦਰ ਪੁਲਿਸ ਦੇ ਇਲਾਵਾ ਸੀਤੋ ਗੁੰਨੋ ਪੁਲਿਸ ਚੌਂਕੀ ਨੂੰ ਵੀ ਦਿੱਤੀ ਪੁਲਿਸ ਨੇ ਨਾਕਾਬੰਦੀ ਵੀ ਕੀਤੀ ਪਰ ਪੰਜਾਬ ਸੀਮਾ ਪੁਲਿਸ ਦੀ ਇਸ ਨਾਕਾਬੰਦੀ ਨੂੰ ਤੋੜਦੇ ਹੋਏ ਇਹ ਟਰੱਕ ਰਾਜਸਥਾਨ ਦੀ ਸੀਮਾ ‘ਚ ਪਰਵੇਸ਼ ਕਰ ਗਿਆ ਜਿਵੇਂ ਹੀ ਇਹ ਟਰੱਕ ਹਨੂਮਾਨਗੜ੍ਹ ਰੋਡ ‘ਤੇ ਹੁੰਦਾ ਹੋਇਆ ਅੰਧਵਿਦਿਆਲਏ ਦੇ ਸਾਹਮਣੇ ਅੱਪੜਿਆ ਤਾਂ ਪਿੱਛੋਂ ਆ ਰਹੀ ਪੁਲਿਸ ਨਾਲ ਘਬਰਾਏ ਟਰੱਕ ਚਾਲਕ ਨੇ ਟਰੱਕ ਤੋਂ ਕਾਬੂ ਖੋਹ ਦਿੱਤਾ ਤੇ ਬੇਕਾਬੂ ਟਰੱਕ ਡਿਵਾਇਡਰ ‘ਤੇ ਚੜ੍ਹ ਗਿਆ ਟਰੱਕ ਦਾ ਪਿੱਛਾ ਕਰਦੇ ਹੋਏ ਪੁਲਿਸ ਤੇ ਗਊ ਭਗਤ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਟਰੱਕ ਵਿੱਚ ਸਵਾਰ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਸੂਚਨਾ ਮਿਲਦੇ ਹੀ ਸਦਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ ਗੌਵੰਸ਼ ਟਰੱਕ ਦਾ ਪਿੱਛੇ ਵਾਲਾ ਗੇਟ ਖੋਲਦੇ ਤੱਦ ਤੱਕ ਦਮ ਘੁਟਣ ਨਾਲ ਕਰੀਬ ਅੱਧਾ ਦਰਜਨ ਢੱਠਿਆਂ ਦੀ ਮੌਤ ਹੋ ਗਈ ਸੀ ਤੇ ਇਸ ਅਗਜਨੀ ਵਿੱਚ ਕਈ ਢੱਠੇ ਜਖ਼ਮੀ ਹੋ ਗਏ ਫੜ੍ਹੇ ਗਏ ਵਿਅਕਤੀ ਨੇ ਆਪਣੇ ਆਪ ਨੂੰ ਉੱਤਰ ਪ੍ਰਦੇਸ਼ ਤੋਂ ਆਪਣਾ ਨਾਂਅ ਰਈਸ ਤੇ ਸਾਥੀ ਦਾ ਹਾਫਿਜ ਦੱਸਿਆ ਹੈ  ਲੋਕਾਂ ਨੇ ਜਿੱਥੇ ਤਸਕਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਉੱਥੇ ਹੀ ਤਸਕਰੀ ਲਈ ਵਰਤੋਂ ਵਿੱਚ ਕੀਤੇ ਗਏ ਟਰੱਕ ਨੂੰ ਵੇਚਕੇ ਮਿਲਣ ਵਾਲੀ ਰਾਸ਼ੀ ਨੂੰ ਗਊਸ਼ਾਲਾ ‘ਚ ਦਾਨ ਕਰਨ ਦੀ ਗੱਲ ਕਹੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਡੇਰਾ ਸ਼ਰਧਾਲੂਆਂ ਕੀਤੀ ਬੇਸਹਾਰਾ ਗਊਆਂ ਦੀ ਦੇਖਭਾਲ
ਬਰਨਾਲਾ (ਜਸਵੀਰ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਧਨੌਲਾ ਦੇ ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿੰਮੇਵਾਰ ਸ਼ੀਤਲ ਇੰਸਾਂ ਤੇ ਸਤੀਸ਼ ਇੰਸਾਂ ਨੇ ਦੱਸਿਆ ਕਿ ਕਸਬਾ ਧਨੌਲਾ ਦੀ ਇੱਕ ਬੇਆਬਾਦ ਜਗ੍ਹਾ ‘ਤੇ 70-80 ਦੇ ਕਰੀਬ ਬੇਸ਼ਹਾਰਾ ਗਊਆਂ ਇਕੱਤਰ ਰਹਿੰਦੀਆਂ ਹਨ, ਜੋ ਖਾਣੇ ਦੀ ਘਾਟ ਤੇ ਠੰਢ ਕਾਰਨ ਕਾਫ਼ੀ ਕਮਜ਼ੋਰ ਹੋਈਆਂ ਪਈਆਂ ਹਨ। (Dera Devotees)
ਲਈ ਸਾਧ-ਸੰਗਤ ਵੱਲੋਂ ਹਰਾ ਚਾਰੇ ਤੋਂ ਇਲਾਵਾ ਉਨ੍ਹਾਂ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਗਿਆ। ਜਿਸ ਦੇ ਚਲਦਿਆਂ ਮਾਨਵਤਾ ਭਲਾਈ ਦੇ 133 ਕਾਰਜ਼ਾਂ ਦੇ ਤਹਿਤ ਸਾਧ-ਸੰਗਤ ਦੇ ਭਰਪੂਰ ਸਹਿਯੋਗ ਸਦਕਾ ਅੱਜ ਜਿੱਥੇ ਗਊਆਂ ਨੂੰ ਹਰਾ-ਚਾਰਾ ਤੇ ਪਾਣੀ ਆਦਿ ਪਿਆ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਗਈ ਅਤੇ ਬਿਮਾਰ ਗਊਆਂ ਲਈ ਦਵਾਈ-ਬੂਟੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਕਾਰਜ਼ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਣਾ ਸਦਕਾ ਕਰ ਰਹੇ ਹਨ, ਜੋ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਮੱਖਣ ਇੰਸਾਂ, ਬਲਵੀਰ ਇੰਸਾਂ, ਸੋਨੀ ਇੰਸਾਂ, ਗੋਰਾ ਇੰਸਾਂ ਤੇ ਸਾਧ-ਸੰਗਤ ਹਾਜ਼ਰ ਸੀ। (Dera Devotees)
ਦਿਨ ਭਰ ਪ੍ਰਸ਼ਾਸਨ ਨਾਲ ਗਊ ਸੇਵਾ ‘ਚ ਜੁਟੇ ਰਹੇ ਸ਼ਰਧਾਲੂ
ਦੇਵੀਲਾਲ ਬਾਰਨਾ, ਕੁਰੂਕੁਸ਼ੇਤਰ: ਪ੍ਰੀ-ਮਾਨਸੂਨ ਦੇ ਮੀਂਹ ਤੋਂ ਬਾਅਦ ਮਥਾਨਾ ਦੀ ਸਰਕਾਰੀ ਗਊਸ਼ਾਲਾ ‘ਚ ਬਣੀ ਦਲਦਲ ‘ਚ ਫਸਣ ਨਾਲ ਗਾਵਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਮਾਨ ਸੰਭਾਲੀ ਸੇਵਾਦਾਰਾਂ ਨੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਦੇ ਹੋਏ ਦਲਦਲ ‘ਚ ਫਸੀਆਂ ਗਊਆਂ ਨੂੰ ਬਾਹਰ ਕੱਢ ਕੇ ਦੂਜੀ ਗਊਸ਼ਾਲਾ ‘ਚ ਭੇਜਣ ਤੋਂ ਇਲਾਵਾ ਉਨ੍ਹਾਂ ਲਈ ਚਾਰਾ ਪਾਉਣ ਤੇ ਹੋਰ ਰਾਹਤ ਕਾਰਜ ‘ਚ ਦਿਨ ਭਰ ਜੁਟੇ ਰਹੇ
ਪੂਜਨੀਕ ਗੁਰੂ ਜੀ ਦੇ ਇੱਕ ਟਵੀਟ ਨਾਲ ਹੀ ਸੇਵਾ ਲਈ ਪੁੱਜੇ ਸੇਵਾਦਾਰ
ਦਰਅਸਲ ਮਥਾਨਾ ਗਊਸ਼ਾਲਾ ‘ਚ ਗਊਆਂ ਦੇ ਮਰਨ ਦੀ ਖਬਰ ਮੁੱਕੇਬਾਜ਼ ਮਨੋਜ ਕੁਮਾਰ ਨੇ ਟਵੀਟ ਰਾਹੀਂ ਪੂਜਨੀਕ ਗੁਰੂ ਜੀ ਨੂੰ ਦਿੱਤੀ ਤੇ ਮੱਦਦ ਦੀ ਗੁਹਾਰ ਲਾਈ ਇਸ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਰਾਤੀਂ 9:11 ਮਿੰਟ ‘ਤੇ ਟਵੀਟ ਰਾਹੀਂ ਕੁਰੂਕੁਸ਼ੇਤਰ ਤੇ ਆਲੇ-ਦੁਆਲੇ ਦੇ ਸੇਵਾਦਾਰਾਂ ਨੂੰ ਗਊਸ਼ਾਲਾ ‘ਚ ਤੁਰੰਤ ਸੇਵਾ ਕਰਨ ਦਾ ਸੰਦੇਸ਼ ਦਿੱਤਾ ਸੀ ਇਸ ਤੋਂ ਬਾਅਦ ਜ਼ਿਲ੍ਹੇ ਭਰ ਤੋਂ ਸੇਵਾਦਾਰ ਮਥਾਨਾ ਗਊਸ਼ਾਲਾ ਪਹੁੰਚ ਗਏ ਤੇ ਸੇਵਾ ‘ਚ ਜੁਟ ਗਏ 45 ਮੈਂਬਰ ਸੰਦੀਪ ਇੰਸਾਂ, ਜੋਗਿੰਦਰ, ਜਸਬੀਰ, ਰਮੇਸ਼ ਰੋਹੀਲਾ ਤੇ ਆਸ਼ੀਸ਼ ਛਾਛੀਆ ਨੇ ਸਰਪੰਚ ਪਤੀ ਤੇਜ਼ਪਾਲ ਰਾਹੀਂ  ਵਧੀਕ ਕਮਿਸ਼ਨਰ ਧਰਮਬੀਰ ਸਿੰਘ  ਨਾਲ ਸੰਪਰਕ ਕੀਤਾ ਸੇਵਾਦਾਰਾਂ ਨੇ ਰਾਤ ਨੂੰ ਹੀ ਮੋਰਚਾ ਸੰਭਾਲ ਲਿਆ ਤੇ ਐਤਵਾਰ ਨੂੰ ਵੀ ਦਿਨ ਭਰ ਗਊਆਂ ਨੂੰ ਦਲਦਲ ‘ਚੋਂ ਕੱਢ ਕੇ ਉਨ੍ਹਾਂ ਨੂੰ ਦੂਜੀ ਗਊਸ਼ਾਲਾ ‘ਚ ਪਹੁੰਚਾਉਣ ‘ਚ ਜੁਟੇ ਰਹੇ
7 ਏਕੜ ਜ਼ਮੀਨ ‘ਤੇ ਬਣੀ ਹੈ ਗਊਸ਼ਾਲਾ
ਸੜਕਾਂ ‘ਤੇ ਬੇਸਹਾਰਾ ਘੁੰਮ ਰਹੀਆਂ ਗਊਆਂ ਦੀ ਦੇਖਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਥਾਨਾ ਗ੍ਰਾਮ ਪੰਚਾਇਤ ਦੀ ਲਗਭਗ 7 ਏਕੜ ਜ਼ਮੀਨ ‘ਤੇ ਗਊਸ਼ਾਲਾ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਮੀਂਹ ਦੌਰਾਨ ਗਊਸ਼ਾਲਾ ‘ਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਨਾਲ ਚਾਰੇ ਪਾਸਿਓਂ ਦਲਦਲ ਹੋ ਗਈ, ਜਿਸ ਕਾਰਨ ਕਈ ਗਾਵਾਂ ਉਸ ‘ਚ ਫਸ ਕੇ ਮਰ ਗਈਆਂ