Discussion - Sach Kahoon Punjabi
ਰੱਖਿਆ ਸਹਿਯੋਗ ਵਧਾਉਣ ਲਈ ਉਪਾਅ ਬਾਰੇ ਵਿਚਾਰ ਵਟਾਂਦਰੇ ਕੀਤੇ
ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਬੈਂਕਾਕ ਵਿੱਚ ਏਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਪਲੱਸ (ਏਡੀਐਮਐਮ-ਪਲੱਸ) ਦੌਰਾਨ ਅਮਰੀਕੀ ਰੱਖਿਆ ਮੰਤਰੀ ਮਾਰਕ ਟੀ. ਐਸਪਰ ਨਾਲ ਮੁਲਾਕਾਤ ਕੀਤੀ ਅਤੇ ਸਥਾਨਕ ਸੁਰੱਖਿਆ ਅਤੇ ਰੱਖਿਆ ਸਹਿਯੋਗ ਵਧਾਉਣ ਲਈ ਉਪਾਅ ਬਾਰੇ ਵਿਚਾਰ ਵਟਾਂਦਰੇ ਕੀਤੇ। India
ਭਾਰਤ ਅਤੇ ਅਮਰੀਕਾ ਦਰਮਿਆਨ ਵਧ ਰਹੇ ਰਿਸ਼ਤਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ, ਆਰਥਿਕਤਾ, ਊਰਜਾ, ਅੱਤਵਾਦ ਵਿਰੋਧੀ ਅਤੇ ਆਮ ਲੋਕਾਂ ਦਰਮਿਆਨ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਮਜ਼ਬੂਤ ​​ਹੋ ਰਹੇ ਹਨ। India
ਭਾਰਤ ਦੇ ਵਿਚਾਰ ਅਨੁਸਾਰ, ਇੰਡੋ-ਪ੍ਰਸ਼ਾਂਤ ਇੱਕ ਅਜਿਹਾ ਖੇਤਰ ਹੋਣਾ ਚਾਹੀਦਾ ਹੈ ਜੋ ਅਜ਼ਾਦ ਅਤੇ ਖੁੱਲਾ, ਸ਼ਾਂਤਮਈ, ਖੁਸ਼ਹਾਲ ਅਤੇ ਸੰਮਿਲਿਤ ਹੋਵੇ, ਜਿਸਦੀ ਪਾਲਣਾ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲੀ ਪ੍ਰਣਾਲੀ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਸਰਵ ਵਿਆਪੀਵਾਦ ਅਤੇ ਖੇਤਰੀ ਏਕਤਾ ਦੇ ਸਤਿਕਾਰ ਨਾਲ ਕੀਤੀ ਜਾਵੇ। ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ ਭਾਰਤ-ਪ੍ਰਸ਼ਾਂਤ ਪ੍ਰਤੀ ਭਾਰਤ ਦੇ ਪਹੁੰਚ ਉੱਤੇ ਕੇਂਦਰਤ ਹੈ।
ਦੋਵੇਂ ਦੇਸ਼ ਸਮੁੰਦਰੀ ਸੁਰੱਖਿਆ, ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਤੋਂ ਛੁਟਕਾਰਾ (ਐਚ.ਏ.ਡੀ.ਆਰ.) ਦੇ ਸੰਚਾਲਨ ਅਤੇ ਸਮੁੰਦਰੀ ਜਾਗਰੂਕਤਾ ਵਰਗੇ ਸਾਂਝੇ ਅਭਿਆਸਾਂ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ। ਦੋਵਾਂ ਮੰਤਰੀਆਂ ਨੇ ਖੇਤਰੀ ਸੁਰੱਖਿਆ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਹੋਰ ਕਈ ਮੁੱਦਿਆਂ ਉੱਤੇ ਵੀ ਵਿਚਾਰ ਵਟਾਂਦਰੇ ਕੀਤੇ। ਮੀਟਿੰਗ ਸਕਾਰਾਤਮਕ ਮਾਹੌਲ ਵਿੱਚ ਸਮਾਪਤ ਹੋਈ। ਦੋਵੇਂ ਮੰਤਰੀ ਵਾਸ਼ਿੰਗਟਨ ਵਿੱਚ ਅਗਲੇ ਮਹੀਨੇ ਗੱਲਬਾਤ ਦੀ ਉਮੀਦ ਕਰ ਰਹੇ ਹਨ। ਰੱਖਿਆ ਮੰਤਰੀ ਨੇ ਟਵੀਟ ਕਰਕੇ ਅਮਰੀਕੀ ਰੱਖਿਆ ਮੰਤਰੀ ਨਾਲ ਆਪਣੀ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਕਿਹਾ, ‘ਅਸੀਂ ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਵਧਾਉਣ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਯੁਕਤ ਰਾਸ਼ਟਰ। ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਨੂੰ ਕਰਾਰ ਝਟਕਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਬ੍ਰਿਟੇਨ ਦੀ ਸਥਾਈ ਮੈਂਬਰ ਅਤੇ ਸਥਾਈ ਪਰੀਸ਼ਦ ਦੀ ਪ੍ਰਧਾਨ ਕੈਰਨ ਪੀਅਰਸ ਨੇ ਕਿਹਾ ਕਿ ਨਵੰਬਰ ਵਿਚ ਹੋਣ ਵਾਲੀ ਬੈਠਕ ਵਿਚ ਕਸ਼ਮੀਰ ‘ਤੇ ਕੋਈ ਚਰਚਾ ਨਹੀਂ ਹੋਵੇਗੀ। Kashmir
ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿਚ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਪੀਅਰਸ ਨੇ ਸ਼ੁੱਕਰਵਾਰ ਨੂੰ ਮਹੀਨਾਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦੇ ਬਾਅਦ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ,”ਨਹੀਂ ਅਸੀਂ ਕਸ਼ਮੀਰ ‘ਤੇ ਕੋਈ ਗੱਲਬਾਤ ਨਹੀਂ ਕਰਨ ਵਾਲੇ ਹਾਂ।”। ਇੱਥੇ ਦੱਸ ਦਈਏ ਕਿ ਸੁਰੱਖਿਆ ਪਰੀਸ਼ਦ ਵਿਚ 15 ਦੇਸ਼ ਸਾਮਲ ਹਨ।
ਪੀਅਰਸ ਤੋਂ ਸੀਰੀਆ ਦੇ ਇਕ ਪੱਤਰਕਾਰ ਨੇ ਪੁੱਛਿਆ ਸੀ ਕੀ ਕਸ਼ਮੀਰ ਨੂੰ ਲੈ ਕੇ ਕੋਈ ਬੈਠਕ ਜਾਂ ਗੱਲਬਾਤ ਹੋਣ ਵਾਲੀ ਹੈ? ਜਿਸ ‘ਤੇ ਉਨ੍ਹਾਂ ਜਵਾਬ ਦਿੱਤਾ ਕਿ ”ਦੁਨੀਆ ਵਿਚ ਬਹੁਤ ਸਾਰੇ ਮੁੱਦੇ ਹਨ ਅਤੇ ਹਰ ਮਹੀਨੇ ਪ੍ਰਧਾਨ ਉਨ੍ਹਾਂ ਵਿਚੋਂ ਕੁਝ ਨੂੰ ਚੁਣਦਾ ਹੈ, ਜਿਹੜੇ ਸੁਰੱਖਿਆ ਪਰੀਸ਼ਦ ਦੇ ਕੰਮਕਾਜ ਵਿਚ ਪਹਿਲਾਂ ਤੋਂ ਤੈਅ ਨਹੀਂ ਹੁੰਦੇ ਹਨ।
ਅਸੀਂ ਕਸ਼ਮੀਰ ਮੁੱਦੇ ਨੂੰ ਇਸ ਲਈ ਨਹੀਂ ਚੁਣਿਆ ਹੈ ਕਿਉਂਕਿ ਸੁਰੱਖਿਆ ਪਰੀਸ਼ਦ ਨੇ ਹਾਲ ਹੀ ਵਿਚ ਇਸ ‘ਤੇ ਚਰਚਾ ਕੀਤੀ ਸੀ ਅਤੇ ਸਾਨੂੰ ਕਿਸੇ ਵੀ ਹੋਰ ਮੈਂਬਰ ਨੇ ਇਸ ਨੂੰ ਲੈ ਕੇ ਬੈਠਕ ਨਿਰਧਾਰਤ ਕਰਨ ਲਈ ਨਹੀਂ ਕਿਹਾ ਹੈ”। ਪਾਕਿਸਤਾਨ ਦੇ ਬਾਅਦ ਚੀਨ ਨੇ ਕਸ਼ਮੀਰ ਮਾਮਲੇ ‘ਤੇ ਬੈਠਕ ਕਰਨ ਲਈ ਕਿਹਾ ਸੀ। ਚੀਨ ਨੇ ਇਸ ਸਬੰਧੀ ਯੂ.ਐੱਨ. ਨੂੰ ਇਕ ਚਿੱਠੀ ਲਿਖੀ ਸੀ। ਸੁਰੱਖਿਆ ਪਰੀਸ਼ਦ ਨੇ ਅਗਸਤ ਵਿਚ ਭਾਰਤ ਸਰਕਾਰ ਵੱਲੋਂ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਦੇ ਬਾਅਦ ਇਸ ‘ਤੇ ਚਰਚਾ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂ ਗੋਰਖ ਨਾਥ ਦਾ ਨਾਂਅ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਵਾਰ-ਵਾਰ ਆਉਂਦਾ ਹੈ। ਉਸ ਨੂੰ ਅਲੌਕਿਕ ਸ਼ਕਤੀਆਂ ਵਾਲਾ ਤੇ ਰਿਧੀਆਂ-ਸਿਧੀਆਂ ਦਾ ਮਾਲਕ ਦਰਸਾਇਆ ਗਿਆ ਹੈ। ਉਸ ਦਾ ਵੇਰਵਾ ਪੂਰਨ ਭਗਤ ਦੇ ਕਿੱਸਿਆਂ ਵਿੱਚ ਵੀ ਆਉਂਦਾ ਹੈ। ਪਰ ਇਹ ਸੰਭਵ ਨਹੀਂ, ਕਿਉਂਕਿ ਪੂਰਨ ਭਗਤ ਦੀ ਘਟਨਾ ਦੂਸਰੀ ਸਦੀ ਵਿੱਚ ਹੋਈ। ਲੱਗਦਾ ਹੈ ਕਿ ਪੂਰਨ ਭਗਤ ਨੂੰ ਕੋਈ ਹੋਰ ਨਾਥ ਜੋਗੀ ਮਿਲੇ ਹੋਣਗੇ।
ਗੋਰਖ ਨਾਥ ਦੀ ਜਨਮ ਤਰੀਕ ਬਾਰੇ ਕੁਝ ਪੱਕਾ ਨਹੀਂ ਹੈ ਪਰ ਇੱਕ ਅਨੁਮਾਨ ਮੁਤਾਬਕ ਉਸ ਦਾ ਜਨਮ 9ਵੀਂ ਸਦੀ ਵਿੱਚ ਪੇਸ਼ਾਵਰ ਵਿਖੇ ਹੋਇਆ ਸੀ ਤੇ ਉਸਦੇ ਗੁਰੂ ਦਾ ਨਾਂਅ ਮਛਿੰਦਰ ਨਾਥ ਸੀ। ਉਹ ਹੱਠ ਯੋਗੀ ਸੀ ਤੇ ਨਾਥ ਯੋਗੀਆਂ ਦੇ ਡੇਰੇ ਅਤੇ ਮੰਦਰ ਉਸੇ ਦੇ ਸਮੇਂ ਹੀ ਬਣਨੇ ਸ਼ੁਰੂ ਹੋਏ ਸਨ। ਉਸ ਦੇ ਪੈਰੋਕਾਰ ਪੰਜਾਬ ਤੋਂ ਲੈ ਕੇ ਸਾਰੇ ਭਾਰਤ ਅਤੇ ਨੇਪਾਲ ਵਿੱਚ ਫੈਲੇ ਹੋਏ ਹਨ। ਉਹਨਾਂ ਨੂੰ ਗੋਰਖਨਾਥੀ, ਦਰਸ਼ਨੀ ਜਾਂ ਕੈਨਪਾਟੇ ਕਿਹਾ ਜਾਂਦਾ ਹੈ। ਯੂ. ਪੀ. ਦਾ ਮੁੱਖ ਮੰਤਰੀ ਅਦਿੱਤਿਆਨਾਥ ਵੀ ਗੋਰਖਨਾਥੀ ਹੈ ਅਤੇ ਗੋਰਖਪੁਰ ਦੇ ਗੋਰਖ ਨਾਥ ਡੇਰੇ ਦਾ ਮੁਖੀ ਹੈ। ਇਹ ਡੇਰਾ ਭਾਰਤ ਵਿੱਚ ਸਭ ਤੋਂ ਵੱਡਾ ਗੋਰਖਨਾਥੀ ਮੰਦਰ ਅਤੇ ਡੇਰਾ ਹੈ। ਗੋਰਖ ਨਾਥ ਨੂੰ ਮਹਾਂਯੋਗੀ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਸਿੱਖਿਆਵਾਂ ਦੁਆਰਾ ਸੁੱਚਾ ਜੀਵਨ ਬਿਤਾਉਣ, ਬ੍ਰਹਮਚਾਰੀ ਰਹਿਣ, ਯੋਗ ਕਰਨ, ਸਮਾਧੀ ਲਾਉਣ ਅਤੇ ਦੂਸਰਿਆਂ ਦੀ ਸੇਵਾ ਕਰਨ ਦਾ ਪ੍ਰਚਾਰ ਕੀਤਾ। ਉਸ ਦਾ ਜ਼ਿਆਦਾਤਰ ਪ੍ਰਭਾਵ ਪੇਂਡੂ ਇਲਾਕਿਆਂ ਵਿੱਚ ਹੈ।
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ
ਭਗਤ ਕਬੀਰ ਦੇ ਦੋਹਿਆਂ ਵਿੱਚ ਵੀ ਗੋਰਖ ਨਾਥ ਦਾ ਵਰਨਣ ਆਉਂਦਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਭਗਤ ਕਬੀਰ ਤੋਂ ਪਹਿਲਾਂ ਹੋਇਆ ਹੋਵੇਗਾ। ਗੋਰਖ ਨਾਥ ਸਮੇਂ ਸ਼ੈਵਾਂ (ਸ਼ਿਵ ਭਗਵਾਨ ਨੂੰ ਮੰਨਣ ਵਾਲੇ) ਅਤੇ ਵੈਸ਼ਣਵਾਂ (ਵਿਸ਼ਣੂ ਭਗਵਾਨ ਨੂੰ ਮੰਨਣ ਵਾਲੇ) ਵਿੱਚ ਬਹੁਤ ਝਗੜੇ ਚੱਲਦੇ ਸਨ। ਗੋਰਖ ਨਾਥ ਨੇ ਅਦਵੈਤ ਵੇਦਾਂਤ ਦਾ ਪ੍ਰਚਾਰ ਕੀਤਾ ਕਿ ਇਹ ਝਗੜਾ ਫਜ਼ੂਲ ਹੈ। ਨਾਥ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਗੋਰਖ ਨਾਥ ਤੋਂ ਸੈਂਕੜੇ ਸਾਲ ਪਹਿਲਾਂ ਤੋਂ ਚੱਲੀ ਆ ਰਹੀ ਹੈ। ਪਰ ਇਸ ਦਾ ਜੋ ਪ੍ਰਚਾਰ-ਪ੍ਰਸਾਰ ਗੋਰਖ ਨਾਥ ਵੇਲੇ ਹੋਇਆ, ਉਹ ਨਾ ਪਹਿਲਾਂ ਕਦੇ ਹੋਇਆ ਸੀ ਤੇ ਨਾ ਕਦੇ ਬਾਅਦ ਵਿੱਚ ਹੋ ਸਕਿਆ। ਲੋਕਾਂ ਨੂੰ ਗਿਆਨ ਦੇਣ ਲਈ ਗੋਰਖ ਨਾਥ ਨੇ ਦੂਰ-ਦੂਰ ਤੱਕ ਯਾਤਰਾ ਕੀਤੀ। ਉਸ ਨੇ ਪੰਜਾਬ, ਨੇਪਾਲ, ਸਿੰਧ, ਯੂ.ਪੀ., ਉੱਤਰਾਖੰਡ, ਅਸਾਮ, ਤ੍ਰਿਪੁਰਾ, ਬੰਗਾਲ, ਉੜੀਸਾ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਸ੍ਰੀਲੰਕਾ ਤੱਕ ਜਾ ਕੇ ਲੋਕਾਂ ਨੂੰ ਗਿਆਨ ਵੰਡਿਆ। ਉਸ ਦੀਆਂ ਯਾਤਰਾਵਾਂ ਵਾਲੀਆਂ ਥਾਵਾਂ ‘ਤੇ  ਅਨੇਕਾਂ ਮੰਦਰ ਅਤੇ ਡੇਰੇ ਬਣੇ ਹੋਏ ਹਨ। ਹੱਠ ਯੋਗ ਦੀ ਪਰੰਪਰਾ ਵੀ ਗੋਰਖ ਨਾਥ ਅਤੇ ਉਸ ਦੇ ਗੁਰੂ ਮਛਿੰਦਰ ਨਾਥ ਤੋਂ ਚੱਲੀ ਹੈ।
ਨੇਪਾਲ ਵਿੱਚ ਗੋਰਖ ਨਾਥ ਦੀ ਬਹੁਤ ਮਾਨਤਾ ਹੈ। ਕਿਹਾ ਜਾਂਦਾ ਹੈ ਕਿ ਗੋਰਖਾ ਨਾਂਅ, ਗੋਰਖ ਨਾਥ ਤੋਂ ਹੀ ਸ਼ੁਰੂ ਹੋਇਆ ਸੀ। ਉਸ ਦੇ ਨਾਂਅ ‘ਤੇ ਨੇਪਾਲ ਦੇ ਇੱਕ ਜਿਲ੍ਹੇ ਦਾ ਨਾਂਅ ਗੋਰਖਾ ਰੱਖਿਆ ਹੋਇਆ ਹੈ ਜਿੱਥੇ ਇੱਕ ਗੁਫਾ ਵਿੱਚ ਗੋਰਖ ਨਾਥ ਦੇ ਪੈਰਾਂ ਦੇ ਚਿੰਨ੍ਹ ਬਣੇ ਹੋਏ ਹਨ। ਇੱਕ ਮੰਦਰ ਵੀ ਹੈ ਜਿਸ ਵਿੱਚ ਉਸ ਦੀ ਮੂਰਤੀ ਹੈ। Àੁੱਥੇ ਉਸ ਦੀ ਯਾਦ ਵਿੱਚ ਵਿਸਾਖੀ ਵਾਲੇ ਦਿਨ ਬਹੁਤ ਵੱਡਾ ਮੇਲਾ ਲੱਗਦਾ ਹੈ। ਉਸ ਨੂੰ ਨੇਪਾਲ ਦਾ ਰਾਸ਼ਟਰੀ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਤਸਵੀਰ ਕਈ ਨੇਪਾਲੀ ਕਰੰਸੀ ਨੋਟਾਂ ਅਤੇ ਸਿੱਕਿਆਂ ‘ਤੇ ਛਪੀ ਹੋਈ ਮਿਲਦੀ ਹੈ।
ਗੋਰਖ ਨਾਥ ਦੀ ਭਗਤੀ ਸਾਹਿਤ ਨੂੰ ਵੱਡੀ ਦੇਣ ਹੈ। ਉਸ ਨੇ ਕਈ ਗ੍ਰੰਥ ਲਿਖੇ ਹਨ। ਇਹਨਾਂ ਵਿੱਚ ਗੋਰਕਸ਼ਾ ਸੰਹਿਤਾ, ਗੋਰਕਸ਼ਾ ਗੀਤਾ, ਸਿੱਧ ਸਿਧਾਂਤ ਪੱਦਤੀ, ਯੋਗ ਮਾਰਤੰਡ, ਯੋਗ ਸਿਧਾਂਤ ਬੀਜ ਅਤੇ ਯੋਗ ਚਿੰਤਾਮਣੀ ਸ਼ਾਮਲ ਹਨ। ਉਸ ਦੇ ਪ੍ਰਲੋਕ ਗਮਨ ਬਾਰੇ ਇਤਿਹਾਸ ਚੁੱਪ ਹੈ ਕਿ ਕਿਵੇਂ ਤੇ ਕਿੱਥੇ ਹੋਇਆ।
ਟਿੱਲਾ ਜੋਗੀਆਂ- ਪੰਜਾਬੀ ਗਾਣਿਆਂ ਵਿੱਚ ਵਾਰ-ਵਾਰ ਗੂੰਜਣ ਵਾਲਾ ਪ੍ਰਸਿੱਧ ਮੰਦਰ ਟਿੱਲਾ ਜੋਗੀਆਂ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਵਿਖੇ (ਜਿਲ੍ਹਾ ਜੇਹਲਮ, ਪੰਜਾਬ) ਲੂਣ ਦੀਆਂ ਪਹਾੜੀਆਂ ਵਿੱਚ 3200 ਫੁੱਟ ਦੀ ਉੱਚਾਈ ‘ਤੇ ਸਥਿੱਤ ਹੈ। ਇਹ ਜੇਹਲਮ ਦਰਿਆ ਦੇ ਕਿਨਾਰੇ, ਜੇਹਲਮ ਸ਼ਹਿਰ ਤੋਂ 25 ਕਿ.ਮੀ. ਪੱਛਮ ਵੱਲ ਹੈ। ਇਸ ਮੰਦਰ ਦੀ ਸਥਾਪਨਾ 9ਵੀਂ ਸਦੀ ਵਿੱਚ ਹਿੰਦੂਸ਼ਾਹੀ ਰਾਜ ਦੌਰਾਨ ਗੁਰੂ ਗੋਰਖ ਨਾਥ ਦੁਆਰਾ ਕੀਤੀ ਗਈ ਸੀ। ਇਹ 1947 ਤੱਕ ਪੰਜਾਬ ਵਿੱਚ ਨਾਥ ਜੋਗੀਆਂ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਹੈ। ਮੁਗਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਨੇ ਵੀ ਇਸ ਦੀ ਯਾਤਰਾ ਕੀਤੀ ਸੀ। ਅਕਬਰ ਦੇ ਵੇਲੇ ਇੱਥੇ ਜੋਗੀ ਬਾਲ ਨਾਥ ਮਹੰਤ ਸੀ। ਇਸ ਯਾਤਰਾ ਬਾਰੇ ਅਕਬਰ ਦੇ ਜੀਵਨੀਕਾਰ ਅਬੁਲ ਫਜ਼ਲ ਨੇ ਵੀ ‘ਆਈਨੇ ਅਕਬਰੀ’ ਵਿੱਚ ਲਿਖਿਆ ਹੈ।
ਮੁਗਲ ਰਾਜ ਦੇ ਖਤਮ ਹੋਣ ‘ਤੇ ਭਾਰਤ ‘ਤੇ ਦੁਬਾਰਾ ਵਿਦੇਸ਼ੀ ਹਮਲੇ ਹੋਣੇ ਸ਼ੁਰੂ ਹੋ ਗਏ। ਅਹਿਮਦ ਸ਼ਾਹ ਅਬਦਾਲੀ ਨੇ ਆਪਣਿਆਂ ਹਮਲਿਆਂ ਦੌਰਾਨ ਇਸ ਮੰਦਰ ਨੂੰ ਲੁੱਟ-ਪੁੱਟ ਕੇ ਤਬਾਹ ਕਰ ਦਿੱਤਾ। ਪਰ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਜ਼ਲਦੀ ਹੀ ਇਹ ਦੁਬਾਰਾ ਅਬਾਦ ਹੋ ਗਿਆ। ਇਸ ਵਿੱਚ ਕਈ ਮੰਦਰ ਅਤੇ ਤਿੰਨ ਸਰੋਵਰ ਬਣੇ ਹੋਏ ਹਨ। ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਲਈ ਰੁਕੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਅਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ। 1947 ਵੇਲੇ ਇਸ ਦਾ ਮਹੰਤ ਸਮੰਦ ਨਾਥ ਸੀ। ਉਹ ਵੀ ਹੋ ਰਹੇ ਫਸਾਦਾਂ ਕਾਰਨ ਹਿੰਦੂ ਸਿੱਖ ਅਬਾਦੀ ਨਾਲ ਭਾਰਤ ਆ ਗਿਆ। ਉਸ ਤੋਂ ਬਾਅਦ ਇਹ ਮੰਦਰ ਉੱਜੜਿਆ ਪਿਆ ਹੈ। ਇਸ ਤੱਕ ਪਹੁੰਚਣ ਲਈ ਰੋਹਤਾਸ ਕਿਲੇ ਅਤੇ ਸੰਗੋਈ ਕਸਬੇ ਤੋਂ ਪਗਡੰਡੀਆਂ ਜਾਂਦੀਆਂ ਹਨ ਤੇ ਇੱਥੇ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ। ਹੁਣ ਇਸ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ ਹੈ। ਲੱਗਦਾ ਹੈ ਕਿ ਹੌਲੀ-ਹੌਲੀ ਜੰਗਲ ਇਸ ਨੂੰ ਖਾ ਜਾਵੇਗਾ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੀ 20 ਸ਼ਿਖਰ ਸੰਮੇਲਨ ‘ਚ ਜਿਨਪਿੰਗ ਨਾਲ ਚਰਚਾ ਦਾ ਪ੍ਰੋਗਰਾਮ: ਟਰੰਪ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੂਨ ‘ਚ ਜਾਪਾਨ ‘ਚ ਹੋਣ ਵਾਲੇ ਜੀ 20 ਸ਼ਿਖਰ ਸੰਮੇਲਨ ਦੌਰਾਨ ਉਨ੍ਹਾਂ ਦਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਚਰਚਾ ਦਾ ਪ੍ਰੋਗਰਾਮ ਹੈ। ਟਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ‘ਚ ਪੱਤਰਕਾਰਾਂ ਨੂੰ ਕਿਹਾ, ਅਸੀਂ ਲੋਕਾਂ ਮਿਲਣ ਅਤੇ ਚਰਚਾ ਦਾ ਪ੍ਰੋਗਰਾਮ ਹੈ, ਮੈਨੂੰ ਲੱਗਦਾ ਹੈ ਦਿਲਚਸਪ ਚੀਜਾਂ ਹੋਣਗੀਆਂ। ਇਸ ਤੋਂ ਪਹਿਲਾਂ ਟਰੰਪ ਨੇ ਸੀਐਨਬੀਸੀ ਨੂੰ ਦਿੱਤੇ ਇੱਕ ਸਾਕਾਰਤਮਕ ‘ਚ ਕਿਹਾ ਕਿ ਜੇਕਰ ਜਿਨਪਿੰਗ ਨੇ ਜੀ 20 ‘ਚ ਉਸ ਨਾਲ ਮੁਲਾਕਤਾ ਨਹੀਂ ਕੀਤਾ ਤਾਂ 300 ਅਰਬ ਡਾਲਰ ਦੇ ਸਮਾਨਾਂ ‘ਤੇ ਤੁਰੰਤ ਟੈਕਸ ਲਾਗੂ ਕਰ ਦਿੱਤਾ ਜਾਵੇਗਾ। ਅਮਰੀਕਾ ਤੇ ਚੀਨ ਆਪਸੀ ਸਹਿਮਤੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਪਾਰ ਘਾਟੇ ਤੋਂ ਉਭਰਨ ਦੀ ਕੋਸ਼ਿਸ਼ ‘ਚ ਟਰੰਪ ਨੇ ਪਿਛਲੇ ਸਾਲ ‘ਚ 50 ਅਰਬ ਡਾਲਰ ਚੀਨ ਦੇ ਸਮਾਨਾਂ ‘ਤੇ 25 ਫੀਸਦੀ ਟੈਕਸ ਲਾਉਣ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਦੋਵਾਂ ਦਰਮਿਆਨ ਵਪਾਰਕ ਸਬੰਧ ਟੁੱਟ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਜਪਾ ਨੇ ਜੇਤੂ ਸਾਂਸਦਾਂ ਨੂੰ ਦਿੱਲੀ ਸੱਦਿਆ, ਮੋਦੀ ਨੇ ਅਸਤੀਫ਼ਾ ਰਾਸ਼ਟਰਪਤੀ ਨੂੰ ਸੌਂਪਿਆ
ਨਵੀਂ ਦਿੱਲੀ | ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ  ਰਿਕਾਰਡ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਸਬੰਧ ‘ਚ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਸ਼ਨਿੱਚਰਵਾਰ ਨੂੰ ਸ਼ਾਮ 5 ਵਜੇ ਸੱਦੀ ਗਈ ਹੈ ਇਸ ‘ਚ ਗਠਜੋੜ ਦੇ ਸਾਰੇ ਨਵੇਂ ਚੁਣੇ ਸਾਂਸਦ ਸ਼ਾਮਲ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਰਸਮੀ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਗੂ ਚੁਣਿਆ ਜਾ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਮੋਦੀ ਨੇ ਰਾਸ਼ਟਰਪਤੀ ਭਵਨ ‘ਚ ਕੋਵਿੰਦਰ ਨੂੰ ਮਿਲ ਕੇ ਉਨ੍ਹਾਂ ਆਪਣਾ ਅਸਤੀਫ਼ਾ ਸੌਂਪਿਆ, ਜਿਸ ਨੂੰ ਰਾਸ਼ਟਰਪਤੀ ਨੇ ਤੁਰੰਤ ਸਵੀਕਾਰ ਕਰ ਲਿਆ ਤੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਮੀਟਿੰਗ ਹੋਈ, ਜਿਸ ‘ਚ ਰਾਸ਼ਟਰਪਤੀ ਨੂੰ ਅਸਤੀਫ਼ਾ ਸੌਂਪਣ ਦਾ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ
ਓਧਰ ਕਾਂਗਰਸ ਦੀ ਸਰਵਉੱਚ ਨੀਤੀ ਨਿਰਧਾਰਕ ਇਕਾਈ ਕਾਂਗਰਸ ਕਾਰਜ ਕਮੇਟੀ ਦੀ ਸ਼ਨਿੱਚਰਵਾਰ ਨੂੰ ਮੀਟਿੰਗ ਹੋਵੇਗੀ, ਜਿਸ ‘ਚ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਪ੍ਰਦਰਸ਼ਨ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7 ਜ਼ਿਲ੍ਹਿਆਂ ‘ਚ ਹੋਈ ਨਾਮ ਚਰਚਾ, ਬਠਿੰਡਾ ‘ਚ ਪੁੱਜੇ 1 ਲੱਖ 24 ਹਜ਼ਾਰ 560 ਸ਼ਰਧਾਲੂ
ਚੰਡੀਗੜ੍ਹ ( ਸੱਚ ਕਹੂੰ ਨਿਊਜ਼) | ਪੰਜਾਬ ਦੇ ਸੱਤ ਜ਼ਿਲ੍ਹਿਆਂ ‘ਚ ਅੱਜ ਸਾਧ-ਸੰਗਤ ਦਾ ਸਮੁੰਦਰ ਵਹਿ ਤੁਰਿਆ ਮੌਕਾ ਸੀ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ ਹੋਈਆਂ ਨਾਮ ਚਰਚਾਵਾਂ ਦਾ ਸਾਧ-ਸੰਗਤ ਦੀ ਡੇਰੇ ਪ੍ਰਤੀ ਸ਼ਰਧਾ ਤੇ ਉਤਸ਼ਾਹ ਅੱਗੇ ਅੱਜ ਸਾਰੇ ਨਾਮ ਚਰਚਾ ਘਰ ਛੋਟੇ ਪੈ ਗਏ ਅਤੇ ਮੌਕੇ ‘ਤੇ ਨਵੇਂ ਪੰਡਾਲ ਬਣਾਉਣੇ ਪਏ ਖਾਸ ਗੱਲ ਇਹ ਸੀ ਕਿ ਬਠਿੰਡਾ ‘ਚ ਸ਼ਰਧਾਲੂਆਂ?ਦੀ ਗਿਣਤੀ 1 ਲੱਖ 24 ਹਜ਼ਾਰ 560 ਤੱਕ ਅੱਪੜ ਗਈ ਇਸੇ ਤਰ੍ਹਾਂ ਲੁਧਿਆਣਾ ‘ਚ 60 ਹਜ਼ਾਰ ਤੋਂ ਵੱਧ ਸ਼ਰਧਾਲੂ ਪੁੱਜੇ ਬਠਿੰਡਾ ਤੇ ਸੰਗਰੂਰ ‘ਚ ਨਾਮ ਚਰਚਾ ਘਰਾਂ ਦੀਆਂ ਕੰਧਾਂ ਤੋੜ ਕੇ ਰਸਤੇ ਵੀ ਬਣਾਉਣੇ ਪਏ ਇਸ ਦੌਰਾਨ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ‘ਚ ਤੇਜ਼ੀ ਲਿਆਉਣ ਤੇ ਇਕਜੁਟ ਰਹਿਣ ਦਾ ਪ੍ਰਣ ਦੁਹਰਾਇਆ
ਪੰਜਾਬ ‘ਚ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀਆਂ ਨਾਮ ਚਰਚਾ ਡੱਬਵਾਲੀ ਰੋਡ ‘ਤੇ ਬਣੇ ਨਾਮ ਚਰਚਾ ਘਰ ਵਿਖੇ ਜ਼ਿਲ੍ਹਾ ਫਾਜ਼ਿਲਕਾ ਤੇ ਫਿਰੋਜ਼ਪੁਰ ਦੀ ਨਾਮ ਚਰਚਾ ਕਬੂਲਸ਼ਾਹ ਖੁੱਭਣ ਵਿਖੇ, ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਵਿਖੇ, ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਬਰਨਾਲਾ ਦੀ ਸੰਗਰੂਰ ਵਿਖੇ, ਜ਼ਿਲ੍ਹਾ ਪਟਿਆਲਾ ਦੀ ਪਾਤੜਾਂ ਵਿਖੇ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਮੁਹਾਲੀ ਤੇ ਚੰਡੀਗੜ੍ਹ ਦੀ ਮੰਡੀ ਗੋਬਿੰਦਗੜ੍ਹ ਵਿਖੇ ਅਤੇ ਜ਼ਿਲ੍ਹਾ ਫਰੀਦਕੋਟ ਤੇ ਮੋਗਾ ਦੀ ਮੋਗਾ ਵਿਖੇ, ਜ਼ਿਲ੍ਹਾ ਮੁਕਤਸਰ ਦੀ ਗਿੱਦੜਬਾਹ ਵਿਖੇ ਹੋਈ ਇਨ੍ਹਾਂ ਨਾਮ ਚਰਚਾਵਾਂ ਨੂੰ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ, ਜਗਜੀਤ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਆਖਦੇ ਸਨ ਕਿ ਸਾਧ-ਸੰਗਤ ਡੇਰਾ ਸੱਚਾ ਸੌਦਾ ਨਾਲੋਂ ਟੁੱਟ ਗਈ ਹੈ,?ਉਹ ਅੱਜ ਆ ਕੇ ਵੇਖ ਸਕਦੇ ਹਨ ਕਿ ਕਿਸ ਤਰ੍ਹਾਂ ਸਾਧ-ਸੰਗਤ ਦੀ ਡੇਰੇ ਪ੍ਰਤੀ ਅਟੁੱਟ ਸ਼ਰਧਾ ਹੈ ਉਨ੍ਹਾਂ ਕਿਹਾ ਕਿ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਕੰਮਾਂ ‘ਚ ਇਕਜੁਟ ਰਹੀ ਹੈ ਤੇ ਸਦਾ ਇੱਕਜੁਟ ਰਹੇਗੀ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਨਾਕਾਮ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਾਧ-ਸੰਗਤ ਦੀ ਏਕਤਾ ਨੂੰ ਤੋੜ ਨਹੀਂ ਸਕਦੀ ਬੁਲਾਰਿਆਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਜੋ 134 ਕਾਰਜ ਕੀਤੇ ਜਾ ਰਹੇ ਹਨ, ਇਹ ਜਿਉਂ ਦੇ ਤਿਉਂ ਜਾਰੀ ਰੱਖਣੇ ਹਨ ਪੂਜਨੀਕ ਗੁਰੂ ਜੀ ਵੱਲੋਂ ਭਲਾਈ ਦੀ ਦਿੱਤੀ ਗਈ ਸਿੱਖਿਆ ਨਾਲ ਹੀ ਸਮਾਜ ‘ਚ ਹਾਂਪੱਖੀ ਤਬਦੀਲੀ ਆਵੇਗੀ ਬੁਲਾਰਿਆਂ ਨੇ ਸਾਧ-ਸੰਗਤ ਦੇ ਭਰਵੇਂ ਇਕੱਠ ਦੀ ਪ੍ਰਸ਼ੰਸਾ ਕਰਦਿਆਂ 29 ਅਪਰੈਲ ਨੂੰ  ਡੇਰੇ ਦਾ ਰੂਹਾਨੀ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਉਣ ਦਾ ਸੱਦਾ ਦਿੱਤਾ ਇਸ ਮੌਕੇ ਸਾਧ-ਸੰਗਤ ਨੇ ਹੱਥ ਖੜੇ ਕਰਕੇ ਮਾਨਵਤਾ ਭਲਾਈ ਦੇ ਕਾਰਜ ਇਕਜੁਟਤਾ ਨਾਲ ਕਰਨ ਤੇ ਸਦਾ ਇੱਕ ਹੋ ਕੇ ਚੱਲਣ ਦਾ ਪ੍ਰਣ ਦੁਹਰਾਇਆ ਇਕੱਠ ਨੂੰ ਸਾਧ-ਸੰਗਤ ਰਾਜਨੀਤਿਕ ਬਲਰਾਜ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਪਰਮਜੀਤ ਸਿੰਘ ਇੰਸਾਂ ਨੰਗਲ, ਸ਼ਿੰਦਰਪਾਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਗੁਰਚਰਨ ਕੌਰ, ਕੁਲਦੀਪ ਕੌਰ ਤੇ ਗੁਰਜੀਤ ਕੌਰ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਹਜ਼ਾਰਾਂ ਜ਼ਰੂਰਤਮੰਦਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਓਧਰ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਤੇ ਦਿੱਲੀ ‘ਚ ਵੀ ਨਾਮ ਚਰਚਾ ਹੋਈਆਂ, ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ
ਜ਼ਿਕਰਯੋਗ ਹੈ ਕਿ 29 ਅਪਰੈਲ 1948 ਨੂੰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਹੀ ਸਾਧ-ਸੰਗਤ ਹਰ ਸਾਲ ਪੂਰੇ ਅਪਰੈਲ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਦਿਵਸ ਮਹੀਨੇ ਦੀ ਖੁਸ਼ੀ ‘ਚ ਮਨਾਉਂਦੀ ਹੈ ਤੇ ਇਸ ਦੌਰਾਨ ਅਨੇਕ ਜਨ ਕਲਿਆਣ ਤੇ ਪਰਉਪਕਾਰ ਦੇ ਕਾਰਜ ਵੀ ਕੀਤੇ ਜਾਂਦੇ ਹਨ ਇਸ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਖੂਨਦਾਨ ਸਮੇਤ ਅਨੇਕ ਤਰ੍ਹਾਂ ਦੇ ਕੈਂਪਾਂ ਵੀ ਲਾਏ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਧ-ਸੰਗਤ ਦੀ ਇੱਕਜੁਟਤਾ ਨੇ ਨਵੇਂ ਸਮੀਕਰਨ ਪੈਦਾ ਕੀਤੇ
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਮਾਲਵੇ ‘ਚ ਡੇਰਾ ਸੱਚਾ ਸੌਦਾ ਦੇ ਮਨਾਏ ਗਏ ਸਥਾਪਨਾ ਦਿਵਸ ਮੌਕੇ ਨਾਮ-ਚਰਚਾ ਦੌਰਾਨ ਹੋਏ ਵੱਡੇ ਇਕੱਠ ਚਰਚਾ ਦਾ ਵਿਸ਼ਾ ਬਣ ਗਏ ਹਨ ਪਤਾ ਲੱਗਾ ਹੈ ਕਿ ਇਨ੍ਹਾਂ ਇਕੱਠਾਂ ਨੂੰ ਲੈ ਕੇ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਾਧ-ਸੰਗਤ ਦੇ ਏਕੇ ਨੂੰ ਬੜੀ ਤਵੱਜੋ ਦਿੱਤੀ ਜਾ ਰਹੀ ਹੈ। ਉਂਜ ਭਾਵੇਂ ਇਨ੍ਹਾਂ ਨਾਮ-ਚਰਚਾ ਦੌਰਾਨ ਮਾਨਵਤਾ ਭਲਾਈ ਦੇ ਕਾਰਜਾਂ ਸਬੰਧੀ ਹੀ ਮੁੱਖ ਚਰਚਾ ਹੋਈ ਹੈ, ਪਰ ਰਾਜਸੀ ਗਲਿਆਰਿਆਂ ‘ਚ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਆਪਣੇ 71ਵੇਂ ਸਥਾਪਨਾ ਦਿਵਸ ਮੌਕੇ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਾਮ-ਚਰਚਾ ਕੀਤੀਆਂ ਗਈਆਂ ਹਨ। ਇਨ੍ਹਾਂ ਨਾਮ-ਚਰਚਾ ਵਿੱਚ ਸਾਧ-ਸੰਗਤ ਦੇ ਇਕੱਠ ਨੇ ਡੇਰੇ ਪ੍ਰਤੀ ਪ੍ਰਗਟਾਈ ਦ੍ਰਿੜਤਾ ਅਤੇ ਇੱਕਜੁਟਤਾ ਨੇ ਕਈਆਂ ਨੂੰ ਦੰਦਾਂ ਹੇਠ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ ਹੈ। ਪਟਿਆਲਾ, ਬਠਿੰਡਾ, ਸੰਗਰੂਰ, ਫਰੀਦਕੋਟ, ਮੋਗਾ, ਬਰਨਾਲਾ ਆਦਿ ਜ਼ਿਲ੍ਹਿਆਂ ਵਿੱਚ ਹੋਏ ਰਿਕਾਰਡ ਤੋੜ ਇਕੱਠ ਨੇ ਕਈਆਂ ਦੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ। ਇਨ੍ਹਾਂ ਨਾਮ-ਚਰਚਾ ਮੌਕੇ ਪੁੱਜੇ ਜਿੰਮੇਵਾਰਾਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੀ ਵਧ-ਚੜ੍ਹ ਕੇ ਕਰਨ ਦਾ ਸਾਧ-ਸੰਗਤ ਨੂੰ ਸੁਨੇਹਾ ਦਿੱਤਾ ਗਿਆ ਹੈ। ਉਂਜ ਭਾਵੇਂ ਆ ਰਹੇ ਮੌਸਮ ਨੂੰ ਦੇਖਦਿਆਂ ਸਾਧ-ਸੰਗਤ ਨੂੰ ਇੱਕਜੁਟਤਾ ਦਾ ਵੀ ਸੰਦੇਸ਼ ਦਿੱਤਾ ਗਿਆ ਹੈ, ਜਿਸ ਤੋਂ ਰਾਜਸੀ ਪਾਰਟੀਆਂ ਅਤੇ ਰਾਜਨੀਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਨਤੀਜਿਆਂ ਦੀ ਸੰਭਾਵਨਾ ਬਾਰੇ ਨਵੇਂ ਸਿਰਿਓਂ ਕਿਆਸ-ਅਰਾਈਆਂ ਸ਼ੁਰੂ ਕਰ ਦਿੱਤੀਆਂ ਹਨ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਇਕੱਠਾਂ ਦੀ ਖੁਫੀਆ ਵਿਭਾਗ ਨੇ ਰਿਪੋਰਟ ਸਰਕਾਰ ਦੇ ਕੰਨਾਂ ਵਿੱਚ ਪਾ ਦਿੱਤੀ ਹੈ। ਜਿਹੜੇ ਲੋਕ ਕੁਝ ਸਮਾਂ ਪਹਿਲਾਂ ਡੇਰੇ ਨੂੰ ਪ੍ਰਭਾਵਹੀਣ ਹੋਣ ਦੀ ਗੱਲ ਕਹਿ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਹਨ। ਇੱਕ ਰਾਜਸੀ ਆਗੂ ਦਾ ਆਖਣਾ ਸੀ ਕਿ ਡੇਰੇ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦਾ ਕੋਈ ਸਾਨੀ ਨਹੀਂ। ਉਨ੍ਹਾਂ ਨਾਲ ਹੀ ਕਿਹਾ ਕਿ ਸਾਧ-ਸੰਗਤ ਦੀ ਵੋਟ ਫੈਸਲਾਕੁੰਨ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਾਰੀਆਂ ਹੀ ਪਾਰਟੀਆਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਅਤੇ ਪਟਿਆਲਾ ਸੀਟ ਉੱਪਰ ਸੱਤਾਧਿਰ ਪਾਰਟੀ ਦਾ ਗਣਿਤ ਵੀ ਗੜਬੜਾਇਆ ਹੋਇਆ ਹੈ।  ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਲਈ ਵਾਹ ਲਾਈ ਜਾ ਰਹੀ ਹੈ, ਪਰ ਸੰਗਤ ਦੇ ਇਨ੍ਹਾਂ ਇਕੱਠਾਂ ਨੇ ਉਨ੍ਹਾਂ ਦੀ ਅੰਦਰਲੀ ਤਾਰ ਨੂੰ ਧੜਕਣ ਲਾ ਦਿੱਤਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਵੱਖ-ਵੱਖ ਪਾਰਟੀਆਂ ਨੇ ਹੁਣ ਡੇਰੇ ਦੀਆਂ ਹੋਣ ਵਾਲੀਆਂ ਅਗਲੀਆਂ ਮੀਟਿੰਗਾਂ ਉੱਪਰ ਨਜ਼ਰ ਗੱਡ ਲਈ ਹੈ, ਇਸਦੇ ਨਾਲ ਹੀ ਮੀਡੀਆ ਵੀ ਆਪਣੀਆਂ ਗਿਣਤੀਆਂ-ਮਿਣਤੀਆਂ ਕਰਨ ਲੱਗਾ ਹੈ। ਇੱਕ ਰਾਜਸੀ ਮਾਹਿਰ ਦਾ ਕਹਿਣਾ ਸੀ ਕਿ ਵੋਟ ਬੈਂਕ ਦਾ ਇਕੱਠਾ ਹੋਣਾ ਰਾਜਨੀਤਿਕ ਲੋਕਾਂ ਲਈ ਬੜਾ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਗਲੇ ਦਿਨਾਂ ਵਿੱਚ ਡੇਰਾ ਸ਼ਰਧਾਲੂ ਕਿਹੜੀ ਰਣਨੀਤੀ ਤਹਿਤ ਅੱਗੇ ਵਧਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਦੀਆਂ ਹੋ ਚੁੱਕੀਆਂ ਨੇ ਵੀਡੀਓ ਵਾਇਰਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਪਟਨ ਅਮਰਿੰਦਰ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਇੱਕ ਡੀਐੱਸਪੀ ਤੇ ਨਗਰ ਸੁਧਾਰ ਟਰੱਸਟ ਦੇ ਨਿਗਰਾਨ ਇੰਜੀਨੀਅਰ ਨੂੰ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਡੀਓ ਤੋਂ ਬਾਅਦ ਜਿੱਥੇ ਵਿਰੋਧੀ ਧਿਰਾਂ ਵੱਲੋਂ ਇਸ ਮੰਤਰੀ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਉੱਥੇ ਹੀ ਆਮ ਲੋਕਾਂ ਵੱਲੋਂ ਵੀ ਮੰਤਰੀ ਦੇ ਇਸ ਰਵੱਈਏ ‘ਤੇ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਨਾਲ ਹੀ ਇਨ੍ਹਾਂ ਅਫ਼ਸਰਾਂ ਦੀ ਦਲੇਰੀ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਵੱਲੋਂ ਫੋਨ ‘ਤੇ ਹੀ ਡੀਐੱਸਪੀ ਸਮੇਤ ਨਿਗਰਾਨ ਇੰਜੀਨੀਅਰ ਨੂੰ ਸ਼ਰੇਆਮ ਧਮਕਾਉਣ ਦੀ ਸੋਸ਼ਲ ਮੀਡੀਆ ‘ਤੇ ਨਸ਼ਰ ਹੋ ਰਹੀ ਆਡੀਓ ਹਰ ਇੱਕ ਵਿਅਕਤੀ ਦੇ ਮੁਬਾਇਲ ਫੋਨ ਤੇ ਪੁੱਜ ਚੁੱਕੀ ਹੈ। ਕਪਤਾਨ ਦੇ ਮੰਤਰੀ ਦੀ ਅਜਿਹੀ ਭਾਸ਼ਾ ਵਾਲੀ ਇਹ ਪਹਿਲੀ ਕਲਿੱਪ ਨਹੀਂ, ਸਗੋਂ ਇਸ ਤੋਂ ਪਹਿਲਾਂ ਇੱਕ ਮਹਿਲਾ ਮੁਲਾਜ਼ਮ ਨਾਲ ਔਖੇ ਭਾਰੀ ਹੋਣ ਦੀ ਵੀਡੀਓ ਵੀ ਨਸ਼ਰ ਹੋ ਚੁੱਕੀ ਹੈ। ਮੰਤਰੀ ਜੀ ਦੀ ਮੁਬਾਇਲ ਫੋਨ ‘ਤੇ ਡੀਐੱਸਪੀ ਤੇ ਨਿਗਰਾਨ ਇੰਜੀਨੀਅਰ ਨੂੰ ਸਿੱਧਾ ਸਿੱਧਾ ਧਮਕਾਉਂਦੇ ਦੀ ਵਾਇਰਲ ਹੋਈ ਆਡੀਓ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਸਰਕਾਰ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ।
ਅਕਾਲੀ ਦਲ ਤੇ ਆਪ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ‘ਤੇ ਸੱਤਾ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਇਸ ਆਡੀਓ ਤੋਂ ਸਿੱਧ ਹੋ ਗਿਆ ਹੈ ਕਿ ਕਾਂਗਰਸ ਦੇ ਮੰਤਰੀ ਕਿਸ ਤਰ੍ਹਾਂ ਅਧਿਕਾਰੀਆਂ ਤੋਂ ਆਪਣੇ ਮੁਤਾਬਿਕ ਕੰਮ ਕਰਵਾਉਂਦੇ ਹਨ। ਜੇਕਰ ਕੋਈ ਅਧਿਕਾਰੀ ਪੁੱਠੇ ਸਿੱਧੇ ਕੰਮ ਨਹੀਂ ਕਰਦਾ ਤਾਂ ਉਸ ਨੂੰ ਕਿਸ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ। ਵਿਰੋਧੀ ਧਿਰਾਂ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਫੋਟੋ ਲਾ ਕੇ ਕੁਝ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਸ ‘ਚ ਲਿਖਿਆ ਜਾ ਰਿਹਾ ਹੈ ਕਿ ਮੈਂ ਮੰਤਰੀ ਬੋਲਦਾ।
ਇੱਧਰ ਆਮ ਲੋਕਾਂ ਤੇ ਬੁੱਧੀਜੀਵੀਆਂ ਵੱਲੋਂ ਕਾਂਗਰਸ ਦੇ ਇਸ ਵਜੀਰ ਦੀ ਅਧਿਕਾਰੀਆਂ ਨਾਲ ਫੋਨ ‘ਤੇ ਕੀਤੀ ਜਾ ਰਹੀ ਹੰਕਾਰ ਭਰੀ ਵਾਰਤਾਲਾਪ ਦੀ ਨਿਖੇਧੀ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਤਰੀ ਸੱਤਾ ‘ਚ ਚੂਰ ਹਨ, ਜਿਸ ਕਾਰਨ ਇਨ੍ਹਾਂ ਨੂੰ ਚੰਗਾ ਮਾੜਾ ਕੁਝ ਦਿਖਾਈ ਨਹੀਂ ਦੇ ਰਿਹਾ। ਉਂਜ ਲੋਕਾਂ ਵੱਲੋਂ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਵਾਲੇ ਡੀਐੱਸਪੀ ਤੇ ਨਿਗਰਾਨ ਇੰਜੀਨੀਅਰ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ, ਜੋ ਕਿ ਮੰਤਰੀ ਅੱਗੇ ਫਿੱਕੇ ਨਹੀਂ ਪਏ। ਲੋਕਾਂ ‘ਚ ਚਰਚਾ ਹੈ ਕਿ ਡੀਐੱਸਪੀ ਮੰਤਰੀ ਨੂੰ ਸਪੱਸ਼ਟ ਕਹਿ ਰਿਹਾ ਹੈ ਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ, ਜਿਸ ਕਰਕੇ ਅਜਿਹੇ ਅਫ਼ਸਰਾਂ ਦੀ ਸਰਾਹਣਾ ਕਰਨੀ ਬਣਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਚਲਾਨ ਕੱਟਣ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਸੀ। ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਸਟੇਜ ਤੋਂ ਅਕਾਲੀਆਂ ਨੂੰ ਵੱਢਣ ਦੀ ਵੀਡੀਓ ਨਸਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਹੋਰ ਆਗੂਆਂ ਦੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਹੁਣ ਗਲਬਾਤ ਨਹੀਂ ਸਗੋਂ ਸਿੱਧੀ ਕਾਰਵਾਈ ਕਰੇਂ ਕੇਂਦਰ ਸਰਕਾਰ!
ਪੰਜਾਬ ਵਿਧਾਨ ਸਭਾ ਵਿੱਚ ਇੱਕ ਨਰਾਜ਼ ਫੌਜੀ ਦੇ ਰੂਪ ਵਿੱਚ ਨਜ਼ਰ ਆਏ ਮੁੱਖ ਮੰਤਰੀ ਅਮਰਿੰਦਰ ਸਿੰਘ
ਚੰਡੀਗੜ (ਅਸ਼ਵਨੀ ਚਾਵਲਾ)। ਹੁਣ ਪਾਕਿਸਤਾਨ ਨਾਲ ਕੋਈ ਗੱਲਬਾਤ ਕਰਨ ਦੀ ਥਾਂ ‘ਤੇ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਬੀਤੇ ਦਿਨੀਂ ਪੁਲਵਾਮਾ ਵਿੱਚ ਹੋਇਆ ਹਮਲਾ ਪਾਕਿਸਤਾਨ ਦੀ ਹੀ ਦੇਣ ਹੈ, ਇਸ ਲਈ ਕੇਂਦਰ ਸਰਕਾਰ ਨੂੰ ਹੁਣ ਕੋਈ ਵੀ ਪਿਆਰ ਨਾਲ ਗੱਲਬਾਤ ਕਰਨ ਦੀ ਥਾਂ ‘ਤੇ ਸਿੱਧੀ ਕਾਰਵਾਈ ਕਾਰਵਾਈ ਕਰਦੇ ਹੋਏ ਢੁਕਵਾਂ ਜੁਆਬ ਦੇਣਾ ਚਾਹੀਦਾ ਹੈ ਤਾਂ ਕਿ ਪਾਕਿਸਤਾਨ ਬੈਠੇ ਅੱਤਵਾਦੀਆਂ ਨੂੰ ਇਹ ਪਤਾ ਲਗ ਸਕੇ ਕਿ ਭਾਰਤ ਦੇ ਫੌਜ਼ੀਆਂ ‘ਤੇ ਹਮਲਾ ਕਰਨ ਲਈ ਉਨਾਂ ਨੂੰ ਕਿੰਨਾ ਜਿਆਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ ਕਾਫਲੇ ‘ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵੱਲੋਂ ਕੀਤੇ ਦਹਿਸ਼ਤੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਬੋਲ ਰਹੇ ਸਨ। ਪੰਜਾਬ ਵਿਧਾਨ ਸਭਾ ਵਿੱਚ ਸ਼ੁਕਰਵਾਰ ਨੂੰ ਕੋਈ ਵੀ ਕਾਰਵਾਈ ਨਹੀਂ ਹੋਈ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਹਮਲੇ ਪ੍ਰਤੀ ਨਿੰਦਾ ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਸੋਮਵਾਰ ਤੱਕ ਲਈ ਮੁਲਤਵੀਂ ਕਰ ਦਿੱਤਾ। ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਫੌਜ ਅਤੇ ਆਈ.ਐਸ.ਆਈ. ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਤਰਾਂ ਦੀ ਗਤੀਵਿਧੀ ਵਿਰੁੱਧ ਚਿਤਾਵਨੀ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਹੱਦ ਪਾਰ ਤੋਂ ਦੁਸ਼ਮਣ ਮੁਲਕ ਵੱਲੋਂ ਸਾਡੇ ਭਾਰਤੀ ਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਇਨਾਂ ਹਮਲਿਆਂ ਵਿੱਚ ਸੈਕਿੰਡ ਸਿੱਖ ਦਾ ਇੱਕ ਮੇਜਰ ਅਤੇ ਦੋ ਜਵਾਨ ਵੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਨਾਂ ਕਿਹਾ ਕਿ ਸਥਿਤੀ ਹੁਣ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਨੇ 80ਵੇਂ ਅਤੇ 90ਵੇਂ ਦਹਾਕਿਆਂ ਦੇ ਸਮੇਂ ਦੌਰਾਨ ਅੱਤਵਾਦ ਦਾ ਦੌਰ ਹੰਢਾਇਆ ਅਤੇ ਇਸ ਵਿਰੁੱਧ ਸਾਡੀ ਮਜ਼ਬੂਤ ਪੁਲਿਸ ਫੋਰਸ ਡਟ ਕੇ ਲੜੀ।
ਇਸ ਤੋਂ ਬਾਅਦ ਸਾਡੀ ਫੋਰਸ ਦੀ ਨਫਰੀ ਕਈ ਗੁਣਾ ਵਧੀ ਹੈ ਜੋ ਹੁਣ ਕਿਸੇ ਵੀ ਚੁਣੌਤੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਰਾਂ ਸਮਰਥ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਫੌਜ ਦੇ ਮੁਖੀ ਬਾਜਵਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਅਤੇ ਪੰਜਾਬ ਦੇ ਵੱਖਵਾਦੀਆਂ ਨੂੰ ਜੋੜਨ ਦੀ ਨੀਤੀ ਜਾਰੀ ਰੱਖਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ। ਮੁੱਖ ਮੰਤਰੀ ਨੇ ਇਮਰਾਨ ਖਾਨ ‘ਤੇ ਦੂਹਰੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਇਕ ਪਾਸੇ ਉਹ ਭਾਰਤ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਜਦਕਿ ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਯੂਨੀਵਰਸਿਟੀ ਸ਼ੁਰੂ ਕਰਨ ਤੋਂ ਇਲਾਵਾ ਗੁਰੂਦੁਆਰਿਆਂ ਦੀ ਸੇਵਾ ਦੀ ਗੱਲ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਆਈ.ਐਸ.ਆਈ. ਨੇ ਉਸ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਜਿਸ ਕਰਕੇ ਉਹ ਉਨਾਂ ਦੇ ਇਸ਼ਾਰਿਆਂ ‘ਤੇ ਹੀ ਕੰਮ ਕਰਦਾ ਹੈ।
ਇਸ ਮਤੇ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕੀਤਾ ਅਤੇ ਸਦਨ ਨੂੰ ਪੂਰੇ ਦਿਨ ਲਈ ਉਠਾ ਦਿੱਤਾ ਗਿਆ। ਸਦਨ ਵਿੱਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੁੱਖ ਮੰਤਰੀ ਨੇ ਇਕ ਫੌਜੀ ਅਤੇ ਸੱਚੇ ਭਾਰਤੀ ਵਜੋਂ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਜਿਹਾ ਭਿਆਨਕ ਕਾਰਾ ਕਦੇ ਵੀ ਨਹੀਂ ਵਾਪਰਿਆ। ਉਨਾਂ ਕਿਹਾ ਕਿ ਪਾਕਿਸਤਾਨ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿੰਦਾ ਬਾਰੇ ਸਦਨ ਦੀ ਅਪੀਲ ਨੂੰ ਰਿਕਾਰਡ ‘ਤੇ ਰੱਖਣਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ ਇਕ-ਇਕ ਕਰੋੜ ਰੁਪਏ ਅਤੇ ਅਗਲੇ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਜਿਸ ਬਾਰੇ ਮੁੱਖ ਮੰਤਰੀ ਨੇ ਬਾਅਦ ਵਿੱਚ ਸਦਨ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਛੋਟਾ ਮਾਮਲਾ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ। ਪਾਕਿਸਤਾਨ ਵੱਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨੂੰ ਜੋੜਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਗੁਆਂਢੀ ਮੁਲਕ ਪੰਜਾਬ ‘ਚ ਗੜਬੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ ਜਿੱਥੇ ਹਾਲ ਹੀ ਮਹੀਨਿਆਂ ਵਿੱਚ 28 ਅੱਤਵਾਦੀ ਗਰੁੱਪਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।
ਉਨਾਂ ਕਿਹਾ ਕਿ ਆਈ.ਐਸ.ਆਈ. ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਸਿੱਖਜ਼ ਫਾਰ ਜਸਟਿਸ ਦੀ 2020 ਦੀ ਰਾਇਸ਼ੁਮਾਰੀ ਪੰਜਾਬ ਵਿੱਚ ਅਮਨ- ਸ਼ਾਂਤੀ ਵਿੱਚ ਵਿਘਨ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਦਾ ਸੰਕੇਤ ਹੈ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋਣਗੇ। ਇਹ ਪੁੱਛੇ ਜਾਣ ‘ਤੇ ਕਿ ਪੁਲਵਾਮਾ ਦਾ ਹਮਲਾ ਖੁਫ਼ੀਆ ਅਸਫ਼ਲਤਾ ਕਰਕੇ ਹੋਇਆ ਤਾਂ ਇਸ ਦੇ ਜਵਾਬ ‘ਚ ਮੁੱਖ ਮੰਤਰੀ ਨੇ ਕਿਹਾ ਇਸ ਬਾਰੇ ਘਟਨਾ ਦੀ ਜਾਂਚ ਤੋਂ ਬਾਅਦ ਵੇਰਵਿਆਂ ਤੋਂ ਸਾਹਮਣੇ ਆਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਤਰੀਮੰਡਲ ਨੂੰ ਲੈ ਕੇ ਦੂਜੇ ਦਿਨ ਵੀ ਵਿਚਾਰ ਵਟਾਂਦਰਾ ਜਾਰੀ
ਗਹਿਲੋਤ ਨੂੰ ਮੁੱਖ ਮੰਤਰੀ ਬਣੇ ਨੂੰ ਹੋ ਗਿਆ ਹੈ ਹਫ਼ਤਾ
ਜੈਪੁਰ, ਏਜੰਸੀ। ਰਾਜਸਥਾਨ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਹੁੰ ਚੁੱਕੇ ਨੂੰ ਕਰੀਬ ਇੱਕ ਹਫਤਾ ਹੋਣ ਜਾ ਰਿਹਾ ਹੈ ਪਰ ਅਜੇ ਕਾਂਗਰਸ ਸਰਕਾਰ ਦੇ ਮੰਤਰੀਮੰਡਲ ਦਾ ਗਠਨ ਨਹੀਂ ਹੋ ਸਕਿਆ ਹੈ ਅਤੇ ਇਸ ਲਈ ਦਿੱਲੀ ‘ਚ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ੍ਰੀ ਗਹਿਲੋਤ , ਉਪ ਮੁੱਖ ਮੰਤਰੀ ਸਚਿਨ ਪਾਇਲਟ, ਰਾਜ ‘ਚ ਪਾਰਟੀ ਪ੍ਰਧਾਨ ਅਵਿਨਾਸ਼ ਪਾਂਡੇ ਅਤੇ ਹੋਰ ਸੀਨੀਅਰ ਨੇਤਾਵਾਂ ਦਰਮਿਆਨ ਮੰਤਰੀਮੰਡਲ ‘ਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ‘ਤੇ ਦਿੱਲੀ ‘ਚ ਅੱਜ ਦੂਜੇ ਦਿਨ ਵੀ ਵਿਚਾਰ ਵਟਾਂਦਰਾ ਜਾਰੀ ਹੈ ਅਤੇ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਬੈਠਕ ਹੋਵੇਗੀ ਜਿਸ ਤੋਂ ਬਾਅਦ ਮੰਤਰੀਮੰਡਲ ਬਾਰੇ ਫੈਸਲਾ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਮੰਤਰੀਮੰਡਲ ਨੂੰ ਲੈ ਕੇ ਚਰਚਾ ਕਰਨ ਲਈ ਸ੍ਰੀ ਗਹਿਲੋਤ ਅਤੇ ਸ੍ਰੀ ਪਾਇਲਟ ਅਤੇ ਕਈ ਵਿਧਾਇਕ ਦੋ ਦਿਨ ਤੋਂ ਦਿੱਲੀ ‘ਚ ਹਨ ਅਤੇ ਬੈਠਕਾਂ ਦਾ ਦੌਰ ਜਾਰੀ ਹੈ। ਇਹਨਾ ਆਗੂਆਂ ਦੀ ਸ਼ੁੱਕਰਵਾਰ ਨੂੰ ਸ੍ਰੀ ਗਾਂਧੀ ਨਾਲ ਬੈਠਕ ਨਾ ਹੋ ਸਕਣ ਕਾਰਨ ਮੰਤਰੀਮੰਡਲ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ।
ਜਿਕਰਯੋਗ ਹੈ ਕਿ ਪਿਛਲੀ 17 ਦਸੰਬਰ ਨੂੰ ਸ੍ਰੀ ਗਹਿਲੋਤ ਨੇ ਮੁੱਖ ਮੰਤਰੀ ਅਤੇ ਸ੍ਰੀ ਪਾਇਲਟ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਗਹਿਲੋਤ ਸਰਕਾਰ ਨੇ ਆਈਐਸਐਸ ਅਤੇ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਸਮੇਤ ਕਈ ਵੱਡੇ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਹਨ ਉਥੇ ਚੋਣ ‘ਚ ਕੀਤੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਨਿਭਾਉਂਦੇ ਹੋਏ ਕਰਜ਼ ਮੁਆਫ ਕਰਨ ਬਾਰੇ ਫੈਸਲਾ ਵੀ ਲੈ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸੀਬੀਆਈ ਵੱਲੋਂ ਫਿਰੋਜਪੁਰ ਰੇਜ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਦੀ ਇੱਥੇ ਅਰਬਨ ਅਸਟੇਟ ਵਿਖੇ ਸਥਿਤ ਨਿੱਜੀ ਰਿਹਾਇਸ਼ ਅਤੇ ਫੁਹਾਰਾ ਚੌਂਕ ਉੱਪਰ ਸਥਿਤ ਸਰਕਾਰੀ ਰਿਹਾਇਸ Àੁੱਪਰ ਛਾਪੇਮਾਰੀ ਦੀ ਚਰਚਾ ਅੱਜ ਦਿਨ ਭਰ ਰਹੀ। ਉਂਜ ਅਧਿਕਾਰਤ ਤੌਰ ‘ਤੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ। ਇੱਥੋਂ ਤੱਕ ਕਿ ਅੱਜ ਮੀਡੀਆ ਦਾ ਜਮਾਵੜਾ ਵੀ ਇਸ ਖਬਰ ਦੀ ਪੈਰਵਾਈ ਲਈ ਲੱਗਿਆ ਰਿਹਾ, ਪਰ ਕੋਈ ਵੀ ਅਧਿਕਾਰੀ ਇਸ ਸਬੰਧੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਸੀ। (IG Dhillon)
ਦੱਸਣਯੋਗ ਹੈ ਕਿ ਸੀਬੀਆਈ ਦੀ ਟੀਮ ਵੱਲੋਂ ਦੇਰ ਰਾਤ ਫਿਰੋਜਪੁਰ ਵਿਖੇ ਵੀ ਆਈ.ਜੀ. ਢਿੱਲੋਂ ਦੇ ਦਫ਼ਤਰ ਅਤੇ ਰਿਹਾਇਸ਼ ਉੱਪਰ ਛਾਪੇਮਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਚਰਚਾ ਉੱਡ ਗਈ ਕਿ ਸੀਬੀਆਈ ਦੀ ਇੱਕ ਟੀਮ ਵੱਲੋਂ ਪਟਿਆਲਾ ਵਿਖੇ ਵੀ ਆਈ ਜੀ ਦੇ ਅਰਬਨ ਅਸਟੇਟ ਫੇਜ 3 ਵਿਖੇ ਸਥਿਤ ਨਿੱਜੀ ਰਿਹਾਇਸ ਅਤੇ ਇੱਥੇ ਫੁਹਾਰ ਚੌਂਕ Àੁੱਪਰ ਸਥਿਤ ਸਰਕਾਰੀ ਕੋਠੀ 15-ਏ ‘ਤੇ ਦਬਿਸ਼ ਦਿੱਤੀ ਗਈ ਹੈ। ਜਦੋਂ ਇਸ ਦੀ ਪੁਸ਼ਟੀ ਲਈ ਅੱਜ ਮੀਡੀਆ ਵੱਲੋਂ ਦਿਨ ਭਰ ਭੱਜ ਦੌੜ ਕੀਤੀ ਗਈ, ਪਰ ਕੋਈ ਪੁਸ਼ਟੀ ਨਹੀਂ ਹੋਈ। ਨਿੱਜੀ ਰਿਹਾਇਸ ਉੱਪਰ ਜਾਣਕਾਰੀ ਦੇਣ ਲਈ ਕੋਈ ਵੀ ਸਾਹਮਣੇ ਨਹੀਂ ਆਇਆ। (IG Dhillon)
ਇਸ ਸਬੰਧੀ ਜਦੋਂ ਪਟਿਆਲਾ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਰੇਡ ਸਬੰਧੀ ਕੁਝ ਵੀ ਜਾਣਕਾਰੀ ਹੋਣ ਤੋਂ ਟਾਲਾ ਵੱਟ ਲਿਆ। ਦੱਸਣਯੋਗ ਹੈ ਕਿ ਮੋਹਨ ਸਿੰਘ ਪਟਵਾਰੀ ਨਾਂਅ ਦੇ ਵਿਅਕਤੀਆਂ ਵੱਲੋਂ ਆਪਣੇ ਨਾਲ ਹੋਈ ਜ਼ਿਆਦਤੀ ਸਬੰਧੀ ਵਿਜੀਲੈਂਸ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਸਮੇਤ ਹੋਰਨਾਂ ਅਧਿਕਾਰੀਆਂ ਖਿਲਾਫ਼ ਮਾਮਲਾ ਭਖਾਇਆ ਹੋਇਆ ਹੈ , ਜਿਸ ਸਬੰਧੀ ਇੱਕ ਸਿਟ ਬਣੀ ਹੋਈ ਹੈ ਅਤੇ ਆਈ ਜੀ ਫਿਰੋਜਪੁਰ ਇਸ ਸਿਟ ਦੇ ਮੁਖੀ ਹਨ। (IG Dhillon)
ਬਰੂਨਸਨ ਦੀ ਰਿਹਾਈ ਨੂੰ ਲੈ ਕੇ ਤੁਰਕੀ ਨੂੰ ਚਿਤਾਵਨੀ ਦੇ ਚੁੱਕਿਆ ਅਮਰੀਕਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੂਸੋਗਲੂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਪਾਦਰੀ ਐਂਡਰਿਊ ਬਰੂਨਸਨ ਨੂੰ ਲੈ ਕੇ ਚਰਚਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ  ਨੇ ਇਸ ਗ ੱਲ ਦੀ ਜਾਣਕਾਰੀ ਦਿੱਤੀ। ਤੁਰਕੀ ‘ਚ ਪਾਦਰੀ ਬਰੂਨਸਨ ਨੂੰ ਹਿਰਾਸਤ ‘ਚ ਲਏ ਜਾਣ ਦੀ ਘਟਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਕ ਜਵਲੰਤ ਮੁੱਦਾ ਬਣਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਪਾਦਰੀ ਬਰੂਨਸਨ ਦੀ ਰਿਹਾਈ ਲਈ ਤੁਰਕੀ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਇਸ ਸਬੰਘ ‘ਚ ਤੁਰਕੀ ‘ਤੇ ਪਾਬੰਦੀ ਲਾਉਣ ਦੀ ਵੀ ਚਿਤਾਵਨੀ ਦਿੱਤੀ ਹੈ। ਤੁਰਕੀ ਦੀ ਇੱਕ ਅਦਾਲਤ ਨੇ ਇਸ ਹਫਤੇ ਪਾਦਰੀ ਬਰੂਨਸਨ ਨੂੰ ਘਰ ‘ਚ ਨਜ਼ਰਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਜਿਕਰਯੋਗ ਹੈ ਕਿ ਅੱਤਵਾਦ ਅਤੇ ਜਾਸੂਸੀ ਦੇ ਆਰੋਪ ‘ਚ ਪਾਦਰੀ ਐਂਡਰਿਊ ਬਰੂਨਸਨ ਪਿਛਲੇ 21 ਮਹੀਨਿਆਂ ਤੋਂ ਤੁਰਕੀ ਦੀ ਇੱਕ ਜੇਲ੍ਹ ‘ਚ ਬੰਦ ਹੈ। ਪਾਦਰੀ ਬਰੂਨਸਨ ਅਮਰੀਕਾ ‘ਚ ਨਾਰਥ ਕੈਰੋਲਿਨਾ ਦੇ ਰਹਿਣ ਵਾਲੇ ਹਨ ਅਤੇ 20 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਉਹਨਾਂ ਨੇ ਤੁਰਕੀ ‘ਚ ਕੰਮ ਕੀਤਾ ਹੈ। ਸ੍ਰੀ ਬਰੂਨਸਨ ਨੇ ਆਪਣੇ ਉਪਰ ਲੱਗੇ ਆਰੋਪਾਂ ਤੋਂ ਇਨਕਾਰ ਕੀਤਾ ਹੈ। ਜੇਕਰ ਪਾਦਰੀ ਬਰੂਨਸਨ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ 35 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।