Suffering - Sach Kahoon Punjabi
ਦੁੱਖ ਜ਼ਿੰਦਗੀ ਦਾ ਅੰਤ ਨਹੀਂ ਹੁੰਦੇ
ਦੁਨੀਆ ’ਚ ਲੋਕ ਕਿੰਨੇ ਦੁਖੀ ਨੇ। ਤਕਰੀਬਨ ਹਰ ਇੱਕ ਨੂੰ ਕੋਈ ਨਾ ਕੋਈ ਛੋਟਾ-ਵੱਡਾ ਦੁੱਖ ਹੈ। ਕੋਈ ਗਰੀਬੀ ਤੋਂ ਦੁਖੀ, ਕੋਈ ਪੈਸੇ ਤੋਂ, ਕੋਈ ਬਿਮਾਰੀਆਂ ਤੋਂ, ਕੋਈ ਰਿਸ਼ਤਿਆਂ ਤੋਂ। ਕਿਸੇ ਨੂੰ ਮਾਂ-ਬਾਪ ਦਾ ਸਹਾਰਾ ਨਹੀਂ ਮਿਲਦਾ ਤੇ ਕਈਆਂ ਦੇ ਬੱਚੇ ਨਾ ਇੱਜਤ ਕਰਦੇ ਨੇ ਤਾਂ ਨਾ ਬੁਢਾਪੇ ’ਚ ਸਾਂਭ-ਸੰਭਾਲ। ਕਿਸੇ ਦਾ ਕੰਮ-ਕਾਰ ਨਹੀਂ ਚੱਲਦਾ ਤੇ ਕਿਸੇ ਦੇ ਗੁਆਂਢੀ ਦਾ ਜ਼ਿਆਦਾ ਚੱਲਦਾ। ਕੀ ਸਹੀ ਤੇ ਕੀ ਗਲਤ। ਹਰ ਕੋਈ ਆਪਣੀ ਜਗ੍ਹਾ ਸਹੀ ਰਹਿੰਦਾ ਕਿਉਂਕਿ ਗਲਤੀ ਹੋਣ ’ਤੇ ਗਲਤੀ ਮੰਨ ਜਾਣ ਵਾਲਾ ਗਲਤ ਨਹੀਂ ਰਹਿੰਦਾ।
ਪਰ ਕਈਆਂ ਨੂੰ ਗਲਤੀ ਮਨਵਾ ਕੇ ਵੀ ਚੈਨ ਨਹੀਂ ਮਿਲਦਾ। ਬਹੁਤ ਤਰ੍ਹਾਂ ਦੇ ਦੁੱਖ ਨੇ ਇਸ ਦੁਨੀਆਂ ’ਤੇ ਅਤੇ ਉਨ੍ਹਾਂ ਤੋਂ ਦੁਖੀ ਲੋਕ ਇਸ ਤੋਂ ਵੀ ਜ਼ਿਆਦਾ। ਦੁੱਖ ਹਰੇਕ ਦੀ ਜ਼ਿੰਦਗੀ ’ਚ ਨੇ ਪਰ ਇਹ ਹਰ ਇਨਸਾਨ ਦੀ ਦਿਮਾਗੀ ਹਾਲਤ ਅਤੇ ਉਸ ਦੀ ਸੋਚ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਦੁੱਖਾਂ ਬਾਰੇ ਕੀ ਸੋਚਦਾ ਮਤਲਬ ਕਿ ਆਪਣੇ-ਆਪ ਤੇ ਕਿੰਨਾ ਕੁ ਬੋਝ ਸਮਝਦਾ ਜਾਂ ਫਿਰ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ।
ਦੁੱਖਾਂ ’ਚ ਦੁਖੀ ਹੋਣਾ ਸੁਭਾਵਿਕ ਗੱਲ | Suffering
ਅਸੀਂ ਆਮ ਹੀ ਸੁਣਦੇ ਹਾਂ ਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਪਰ ਮੈਂ ਕਿਤੇ ਲਿਖਿਆ ਪੜ੍ਹਿਆ ਮੈਨੂੰ ਵਧੀਆ ਲੱਗਿਆ ਕਿ ਜ਼ਿੰਦਗੀ ਹਰ ਸੁਬ੍ਹਾ ਨਵੀਂ ਮਿਲਦੀ ਹੈ ਪਰ ਮੌਤ ਇੱਕ ਵਾਰ ਮਿਲਦੀ ਹੈ ਸੋ ਇਸ ਨੂੰ ਹਰ ਰੋਜ਼ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਨਵੇਂ ਤਰੀਕੇ ਨਾਲ ਜੀਆ ਜਾ ਸਕਦਾ ਹੈ। ਗੱਲ ਇਹ ਵੀ ਸਹੀ ਹੈ ਪਰ ਨਜ਼ਰੀਆ ਆਪਣਾ-ਆਪਣਾ ਹੈ। ਦੁੱਖਾਂ ’ਚ ਦੁਖੀ ਹੋਣਾ ਸੁਭਾਵਿਕ ਗੱਲ ਹੈ, ਪਰ ਇੱਕ ਦੁੱਖ ਨੂੰ ਵਾਰ-ਵਾਰ ਰੋਈ ਜਾਣਾ ਨਾ ਤਾਂ ਸਿਆਣਪ ਹੈ ਅਤੇ ਨਾ ਹੀ ਇਸ ਤਰ੍ਹਾਂ ਨਾਲ ਜਿਉਣ ਵਿੱਚ ਕੋਈ ਸੁਆਦ। ਹਾਲਾਂਕਿ ਇਸ ਨੂੰ ਬੇਵਕੂਫੀ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਵਾਰ-ਵਾਰ ਦੁੱਖਾਂ ਨੂੰ ਯਾਦ ਕਰ-ਕਰਕੇ ਨਕਾਰਾਤਮਕ ਵਿਚਾਰ ਪੈਦਾ ਹੁੰਦੇ ਨੇ, ਜੋ ਸਾਨੂੰ ਅੱਗੇ ਜਾਣ ਦੀ ਬਜਾਇ ਪਿੱਛੇ ਵੱਲ ਧੱਕਦੇ ਨੇ। ਇਸ ਤਰ੍ਹਾਂ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ ਆ।
ਮੰਜ਼ਿਲ ਮਿਲੇ ਨਾ ਮਿਲੇ ਤਜ਼ਰਬੇ, ਸੰਤੁਸ਼ਟੀ ਜ਼ਰੂਰ ਮਿਲਦੀ ਹੈ
ਜ਼ਿੰਦਗੀ ਦੇ ਇੱਕ ਦੁੱਖ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ ਪਰ ਉਸੇ ਨੂੰ ਵਾਰ-ਵਾਰ ਗਾਈ ਜਾਣ ਨਾਲ ਜ਼ਿੰਦਗੀ ਰੁਕਦੀ ਹੀ ਨਹੀਂ ਪਿੱਛੇ ਹੋ ਜਾਂਦੀ ਹੈ, ਇੱਥੋਂ ਤੱਕ ਕਿ ਵਾਧੂ ਬੋਝ ਨਾਲ ਸਰੀਰ ਦੀ ਬਰਬਾਦੀ ਜ਼ਰੂਰ ਹੁੰਦੀ ਹੈ। ਲਗਾਤਾਰ ਮਿਹਨਤ, ਇਕਾਗਰਤਾ, ਇਮਾਨਦਾਰੀ ਨਾਲ ਲੱਗੇ ਰਹਿਣ ਨਾਲ ਮੰਜ਼ਿਲ ਮਿਲੇ ਨਾ ਮਿਲੇ ਤਜ਼ਰਬੇ, ਸੰਤੁਸ਼ਟੀ ਜ਼ਰੂਰ ਮਿਲਦੀ ਹੈ। ਜੇ ਕੋਈ ਸਾਡਾ ਮਾੜਾ ਕਰ ਜਾਵੇ ਜਾਂ ਸਾਨੂੰ ਕੋਈ ਚੋਟ ਪਹੁੰਚਾ ਜਾਵੇ ਤਾਂ ਪਤਾ ਨਹੀਂ ਅਸੀਂ ਕਿਸ ਹੱਦ ਤੱਕ ਜਾਂਦੇ ਹਾਂ, ਪਰ ਉਹ ਲੋਕ ਜੋ ਆਪਣੇ-ਆਪ ਨੂੰ ਕਿਤੇ ਫਸਿਆ ਦੇਖ ਆਤਮਘਾਤ ਵਾਲਾ ਰਾਹ ਚੁਣਦੇ ਨੇ ਉਹ ਡਰਪੋਕ ਹੀ ਤਾਂ ਹੁੰਦੇ ਨੇ। ਮਾੜੇ ਸਮੇਂ ਨਾਲ ਮਿਹਨਤ ਕਰਕੇ ਲੜਿਆ ਜਾ ਸਕਦਾ। ਕੁਝ ਸਮਾਂ ਮਾੜਾ ਹੋ ਸਕਦਾ ਪਰ ਸਾਰੀ ਜ਼ਿੰਦਗੀ ਨਹੀਂ।
ਇਹ ਵੀ ਪੜ੍ਹੋ : ਸਿਹਤ ਤੇ ਪਾਰੰਪਰਿਕ ਖਾਣੇ
ਜਿੱਥੇ ਦੁਨੀਆਂ ਨੂੰ ਮਾਰਨ ਵਾਲੇ ਲੋਕ ਨੇ, ਲੋਕਾਂ ’ਚ ਨਫਰਤਾਂ ਫੈਲਾਉਣ ਵਾਲੇ ਝੂਠੇ ਲੋਕ ਨੇ, ਉੱਥੇ ਲੋਕਾਂ ਨੂੰ ਬਚਾਉਣ ਵਾਲੇ, ਲੋਕਾਂ ਦੀ ਮੱਦਦ ਕਰਨ ਵਾਲੇ, ਮਾੜੇ ਸਮਿਆਂ ’ਚ ਮੋਢੇ ਨਾਲ ਮੋਢਾ ਲਾ ਖੜ੍ਹਨ ਵਾਲੇ, ਇਨਸਾਨੀਅਤ ਨੂੰ ਬੇਗਰਜ਼ ਪਿਆਰ ਕਰਨ ਵਾਲੇ ਲੋਕ ਵੀ ਨੇ। ਬੱਸ ਇੱਕ ਸਾਡੀ ਨਿਗ੍ਹਾ ਸਹੀ ਹੋਣੀ ਚਾਹੀਦੀ ਹੈ। ਜਿਵੇਂ ਕੋਈ ਨੌਜਵਾਨ ਆਪਣੇ ਹਾਲਾਤਾਂ ਤੋਂ ਤੰਗ ਨਹਿਰ ਵਿੱਚ ਛਾਲ ਮਾਰ ਕੇ ਆਤਮ-ਹੱਤਿਆ ਕਰਨ ਲੱਗਿਆ ਸੀ, ਕੋਈ ਰੱਬ ਦਾ ਸੱਚਾ-ਸੁੱਚਾ ਬੰਦਾ ਆਇਆ ਤੇ ਬਚਾ ਲਿਆ ਕਾਰਨ ਪੁੱਛਿਆ ਤਾਂ ਰੋਂਦੇ ਨੌਜਵਾਨ ਤੋਂ ਜਵਾਬ ਮਿਲਿਆ ਕਿ ਮੈਂ ਗਰੀਬ ਹਾਂ ਮੇਰੇ ਕੋਲ ਕੁਝ ਨਹੀਂ।
ਭਲਾ ਕਰੋ ਦੁਨੀਆਂ ਦਾ | Suffering
ਅੱਗੋਂ ਉਸ ਫਰਿਸ਼ਤੇ ਨੇ ਨੌਜਵਾਨ ਦਾ ਹੱਥ ਫੜ ਕੇ ਕਿਹਾ ਕਿ ਇਹ ਹੱਥ ਮੈਨੂੰ ਦੇ-ਦੇ 10 ਲੱਖ ਰੁਪਇਆ ਲੈ ਲਈਂ ਪਰ ਅੱਗੋ ਨਾਂਹ ਦਾ ਜਵਾਬ ਮਿਲਿਆ। ਫਿਰ ਉਸ ਦੇ ਦੋਵੇਂ ਹੱਥਾਂ ਬਦਲੇ 50 ਲੱਖ ਦੀ ਪੇਸ਼ਕਸ ਕੀਤੀ ਪਰ ਉਸ ਨੌਜਵਾਨ ਨੇ ਫਿਰ ਮਨ੍ਹਾ ਕਰ ਦਿੱਤਾ। ਫਿਰ ਉਸ ਫਰਿਸ਼ਤੇ ਨੇ ਇਹੀ ਸਮਝਾਇਆ ਕਿ ਤੇਰੇ ਇਸ ਸਰੀਰ ਦੀ ਕੀਮਤ ਅਨਮੋਲ ਹੈ ਤੇ ਤੂੰ ਪੂਰੀ ਜ਼ਿੰਦਗੀ ਮੁਫਤ ’ਚ ਹੀ ਦੇ ਚੱਲਿਆ ਸੀ ਪਰ ਇਹਦੀ ਕੀਮਤ ਚੁਕਾਈ ਹੀ ਨਹੀਂ ਜਾ ਸਕਦੀ। ਇਸ ਸਰੀਰ ਨਾਲ ਚੰਗੇ ਕਰਮ ਕਰੋ, ਭਲਾ ਕਰੋ ਦੁਨੀਆਂ ਦਾ।
ਮਿਹਨਤ ਕਰੋ ਫਲ ਪਰਮਾਤਮਾ ਜ਼ਰੂਰ ਦੇਵੇਗਾ। ਆਪਣੇ-ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਇੰਨੇ ਮਜ਼ਬੂਤ ਹੌਂਸਲੇ ਵਾਲੇ ਬਣਾਓ ਜੋ ਆਉਣ ਵਾਲੀ ਕਿਸੇ ਵੀ ਮੁਸੀਬਤ ਵਿੱਚ ਚੱਟਾਨ ਵਾਂਗ ਖੜ੍ਹੇ ਰਹਿਣ ਤੇ ਉਸ ਨਾਲ ਲੜ ਕੇ ਜਿੱਤਣ ਦੀ ਸਮਰੱਥਾ ਰੱਖਣ। ਬਚਪਨ ’ਚ ਮਾਂ-ਬਾਪ ਨੇ ਕਿੰਨੇ ਸੌਖੇ ਰੱਖਿਆ, ਕੋਈ ਚਿੰਤਾ ਨਹੀਂ, ਜੋ ਮੰਗਿਆ ਉਹ ਦਿੱਤਾ, ਪਰ ਜਦ ਆਪ ਉਸ ਸਥਿਤੀ ’ਚ ਆਏ ਅਸੀਂ ਵੀ ਆਪਣਾ ਫਰਜ਼ ਬਾਖੂਬੀ ਨਿਭਾਈਏ ਮਿਹਨਤ ਕਰੀਏ, ਤੇ ਮਾਂ-ਬਾਪ ਦੇ ਕੋਲ ਰਹਿ ਕੇ ਉਨ੍ਹਾਂ ਦੀ ਸੇਵਾ ਕਰੀਏ ਅਤੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰੀਏ ਤਾਂ ਕਿ ਜਿੰਦਗੀ ਅਤੇ ਮੌਤ ਸੁਖਾਲੀ ਮਿਲੇ।
ਕੁਲਦੀਪ ਕੁਮਾਰ
ਦੀਵਾਨਾ (ਬਰਨਾਲਾ)
ਦੁੱਖ
ਇੱਕ ਦੰਦ ਕਥਾ
ਕਹਿੰਦੇ ਨੇ, ਜਦੋਂ ਰੱਬ ਨੇ ਆਦਮ ਅਤੇ ਹਵਾ ਬਣਾਏ ਤਾਂ… ਉਨ੍ਹਾਂ ਦੇ ਮਨ-ਪ੍ਰਚਾਵੇ ਲਈ, ਸੁੱਖਾਂ ਦਾ ਖ਼ਜ਼ਾਨਾ ਵੀ ਬਖ਼ਸ਼ ਦਿੱਤਾ ਅਤੇ ਹੁਕਮ ਕੀਤਾ ਕਿ, ਦੋਨੋਂ ਧਰਤੀ ਉੱਪਰ ਜਾ ਵੱਸਣ।
ਇੱਕ ਕੋਨੇ ਵਿੱਚ ਖੜ੍ਹਾ ਦੁੱਖ, ਦੰਦਾਂ ਨਾਲ ਆਪਣੇ ਨਹੁੰ ਚਿੱਥਦਾ ਹੋਇਆ, ਗਹਿਰੀ ਸੋਚ ਵਿੱਚ ਡੁੱਬਿਆ ਹੋਇਆ ਸੀ। … ਤੇ ਫੇਰ ਉਹ ਅਛੋਪਲੇ ਜਿਹੇ, ਸੁੱਖ ਦੇ ਬਰਾਬਰ ਆਣ ਖੜ੍ਹਾ ਹੋਇਆ ।
ਜਦੋਂ ਆਦਮ ਦੀ ਨਜ਼ਰ, ਮੂੰਹ ਲੁਕੋਈ ਖੜ੍ਹੇ ਦੁੱਖ ਉੱਪਰ ਪਈ, ਤਾਂ ਉਹਨੇ ਦੁੱਖ ਨੂੰ ਮੋਢਿਓਂ ਫੜ੍ਹ, ਪਾਸੇ ਕਰਦਿਆਂ ਤੇ ਅੱਖਾਂ ਦਿਖਾਉਂਦੇ ਹੋਏ ਕਿਹਾ, ‘‘ਭਲਿਆ ਮਾਣਸਾ! ਤੈਨੂੰ ਕੀਹਨੇ ਕਿਹਾ ਬਈ! ਮੇਰੇ ਨਾਲ ਜਾਣ ਲਈ?¿; ਹਟ ਪਰ੍ਹਾਂ।’’
ਦੁੱਖ ਨੇ ਇਨਕਾਰ ਕਰਦੇ ਹੋਏ, ਸਿਰ ਮਾਰਦਿਆਂ ਕਿਹਾ, ‘‘ਜਾਊਂਗਾ ਯਾਰ! ਤੂੰ ਕੌਣ ਹੁੰਨੈ ਮੈਨੂੰ ਰੋਕਣ ਵਾਲਾ?’’
ਮਨੁੱਖ ਨੇ ਖੁਦਾ ਕੋਲ, ਉਹਦੀ ਸ਼ਿਕਾਇਤ ਕੀਤੀ ਤਾਂ ਉਹ ਰੱਬ ਜੀ ਅੱਗੇ ਜਾ ਹਾਜ਼ਿਰ ਹੋਇਆ ਅਤੇ ਅਰਜ਼ ਕੀਤੀ, ‘‘ਰੱਬ ਜੀ! ਤੁਸਾਂ ਹਰ ਚੀਜ਼ ਜੋੜੇ ’ਚ ਬਣਾਈ ਏ। ਮਰਦ-ਔਰਤ, ਰੌਸ਼ਨੀ-ਹਨ੍ਹੇਰਾ, ਗਰਮੀ-ਸਰਦੀ, ਉੱਚਾ- ਨੀਵਾਂ, ਰੰਗ-ਬੇਰੰਗ ਵਗੈਰਾ ਵਗੈਰਾ….! ਤੁਸੀਂ ਸੁੱਖ ਬਣਾਇਆ, ਤਾਂ ਮੈਂ ਵੀ ਨਾਲ ਹੀ ਪੈਦਾ ਹੋ ਗਿਆ ਹਾਂ… ਜਦੋਂ ਹਰ ਚੀਜ਼ ਧਰਤੀ ਉੱਪਰ ਜਾ ਰਹੀ ਹੈ ਤਾਂ, ਮੈਂ ਕਿਉਂ ਪਿੱਛੇ ਰਹਾਂ? ਮੈਂ ਵੀ ਜਾਊਂ ਜ਼ਰੂਰ … ਸਭ ਦੇ ਨਾਲ।’’
ਰੱਬ ਜੀ ਸੋਚੀਂ ਪੈ ਗਏ।
ਉਨ੍ਹਾਂ ਆਦਮ ਤੇ ਹਵਾ ਨੂੰ, ਸਦਾ ਹੱਸਦਿਆਂ ਵੇਖਣ ਲਈ, ਸਾਰੇ ਸੁੱਖ ਪਰੋਸ ਦਿੱਤੇ ਸਨ ਅਤੇ ਦੁੱਖ ਵੀ ਅਚੇਤ ਹੀ ਉਨ੍ਹਾਂ ਵੱਲੋਂ ਸਿਰਜਿਆ ਗਿਆ ਸੀ, ਜਿਹੜਾ ਹੁਣ ਧਰਤੀ ਉੱਪਰ ਜਾਣ ਦੀ ਅੜੀ ਕਰੀ ਬੈਠਾ ਸੀ।
ਕਾਫ਼ੀ ਸੋਚ-ਵਿਚਾਰ ਬਾਅਦ, ਰੱਬ ਜੀ ਦਾ ਹੁਕਮ ਹੋਇਆ, ‘‘ਆਦਮ-ਜ਼ਾਤ! ਜਦੋਂ ਬਾਕੀ ਸਾਰਾ ਕੁਝ, ਮੈਂ ਤੇਰੇ ਨਾਲ ਭੇਜ ਰਿਹਾ ਹਾਂ ਤਾਂ ਦੁੱਖ ਦਾ ਵੀ, ਤੇਰੇ ਨਾਲ ਹੀ ਜਾਣਾ ਬਣਦੈ… ਇਹ ਵੀ ਧਰਤੀ ਉੱਪਰ ਹੀ ਰਹੇਗਾ ਪਰ ਇਹ ਕਦੇ ਵੀ, ਇੱਕੋ ਰੂਪ ਵਿੱਚ ਨਹੀਂ ਰਹਿ ਸਕੇਗਾ… ਇਹਨੂੰ ਲਗਾਤਾਰ, ਆਪਣਾ ਹੁਲੀਆ ਬਦਲਣਾ ਪਵੇਗਾ।
ਇੱਕ ਹੋਰ ਬਖਸ਼ੀਸ਼, ਜੋ ਮੈਂ ਤੈਨੂੰ ਦੇਣਾ ਚਾਹਾਂਗਾ, ਉਹ ਹੈ¿; ਹੌਂਸਲਾ ।
ਇਹ ਉਹ ਸ਼ੈਅ ਹੈ, ਜਿਸ ਦੇ ਆਸਰੇ ਤੂੰ ਦੁੱਖ ਉੱਪਰ ਕਾਬੂ ਪਾ ਸਕੇਂਗਾ… ਹੁਣ ਜਾਓ ਅਤੇ ਐਸ਼ ਕਰੋ।’’ ਆਦਮ ਤੇ ਹਵਾ ਨੂੰ ਕਹਿੰਦਿਆਂ, ਰੱਬ ਜੀ ਅੰਤਰ ਧਿਆਨ ਹੋ ਗਏ ।
ਆਦਮ ਅਤੇ ਹਵਾ ਨੇ ਧਰਤੀ ਉੱਪਰ ਆਣ ਵਾਸਾ ਕੀਤਾ… ਉਨ੍ਹਾਂ ਦੇ ਬੱਚੇ ਹੋਏ… ਫੇਰ, ਉਨ੍ਹਾਂ ਬੱਚਿਆਂ ਦੇ ਹੋਰ ਬੱਚੇ… ਅਤੇ ਇਹ ਗਿਣਤੀ ਲਗਾਤਾਰ ਵਧਦੀ ਗਈ।
ਸਮੇਂ ਦੇ ਨਾਲ-ਨਾਲ, ਦੁੱਖ ਨੇ ਵੀ ਆਪਣੇ- ਆਪ ਦਾ ਵਿਸਥਾਰ ਕੀਤਾ। ਉਹਨੇ ਆਪਣੀਆਂ ਕਈ ਕਿਸਮਾਂ ਪੈਦਾ ਕੀਤੀਆਂ ਅਤੇ ਦਿਨੋ-ਦਿਨ ਬਲਵਾਨ ਹੁੰਦਾ ਗਿਆ ।
ਮਨੁੱਖ ਨਾਲ ਉਹਦੀ ਖਹਿਬਾਜ਼ੀ ਸੀ, ਕਿਉਂਕਿ ਉਹਨੇ ਆਪਣੇ ਨਾਲ ਦੁੱਖ ਨੂੰ ਲਿਜਾਣੋਂ ਇਨਕਾਰ ਜੋ ਕੀਤਾ ਸੀ!
ਜਦੋਂ ਮਨੁੱਖ, ਖੁਸ਼ੀਆਂ ’ਚ ਮਸਤ ਹੁੰਦੈ ਤਾਂ ਦੁੱਖ ਅਛੋਪਲੇ ਜਿਹੇ ਆਉਂਦੈ ਤੇ ਸੱਪ ਵਾਂਗ ਵਲੇਵਾਂ ਮਾਰ, ਆਦਮ-ਜ਼ਾਤ ਨੂੰ ਜਕੜ ਲੈਂਦਾ ਹੈ ਅਤੇ ਉਹਨੂੰ ਬੇਵੱਸ ਕਰ ਛੱਡਦੈ… ਕਦੀ ਕਿਸੇ ਰੂਪ ਵਿੱਚ ਅਤੇ ਫੇਰ ਕਿਸੇ ਹੋਰ ਰੂਪ ’ਚ ।
ਮਨੁੱਖ ਦੀ ਛਟਪਟਾਹਟ ਵੇਖ, ਉਹਨੂੰ ਅਕਹਿ ਖ਼ੁਸ਼ੀ ਮਹਿਸੂਸ ਹੁੰਦੀ ਹੈ ਅਤੇ ਉਹ ਆਪਣਾ ਸ਼ਿਕੰਜਾ ਕੱਸਦਾ ਚੱਲਿਆ ਜਾਂਦੈ।
ਪਰ… ਜੇ ਮਨੁੱਖ, ਰੱਬ ਜੀ ਵੱਲੋਂ ਬਖ਼ਸ਼ਿਆ ਹਥਿਆਰ ‘ਹੌਂਸਲਾ’ ਵਰਤ ਲਵੇ ਤਾਂ ਦੁੱਖ ਦਾ ਪਹਾੜ ਰੇਤ ਵਾਂਗ ਕਿਰਦਾ ਹੋਇਆ, ਭੱਜ ਖੜ੍ਹਾ ਹੁੰਦੈ।
ਦੁੱਖ , ਆਦਮ-ਜ਼ਾਤ ਉੱਪਰ ਆਪਣਾ ਕਬਜ਼ਾ ਸਦਾ ਲਈ ਨਹੀਂ ਜਮਾ ਸਕਦਾ… ਉਹਨੂੰ ਟਿਕਣਾ ਮੁਹਾਲ ਹੋ ਜਾਂਦੈ… ਬੱਸ ਸ਼ਰਤ ਇੱਕੋ ਹੈ ‘ਹਿੰਮਤ-ਏ-ਮਰਦਾਂ, ਮੱਦਦ-ਏ-ਖੁਦਾ ।’
ਅਮੀਨ!
ਐੱਸ ਇੰਦਰ ਰਾਜੇਆਣਾ
ਮੋ. 98032-74712
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੋਸ਼ਲ ਮੀਡੀਆ ‘ਤੇ ਲੈਟਰ ਤੇ ਵਟਸਅਪ ਚੈਟਿੰਗ ਹੋਈ ਵਾਇਰਲ
ਕੱਚੇ ਅਧਿਆਪਕ ਵੱਲੋਂ ਵਟਸਅਪ ਗਰੁੱਪ ‘ਚ ਦੁੱਖੜਾ ਰੋਣ ‘ਤੇ ਸਿੱਖਿਆ ਸਕੱਤਰ ਨੇ 5178 ਅਧਿਆਪਕਾਂ ਦਾ ਮਸਲਾ ਹੱਲ ਕਰਨ ਲਈ ਡਿਊਟੀ ਡੀਪੀਆਈ ਦਫ਼ਤਰ ਵਿਖੇ ਲਗਾਈ
ਸੁਆਲ ਪੁੱਛਣ ਵਾਲੇ ਅਧਿਆਪਕ ਨੂੰ ਮਸਲੇ ਹੱਲ ਕਰਨ ਲਈ ਕਹਿਣਾ, ਸਰਕਾਰ ਤੇ ਸਿੱਖਿਆ ਸਕੱਤਰ ਦਾ ਫੇਲੀਅਰ : ਆਗੂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਅੰਦਰ ਇੱਕ ਕੱਚੇ ਅਧਿਆਪਕ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦਾ ਰੋਣਾ ਤੇ ਆਪਣੇ ਘਰ ਦੇ ਹਲਾਤਾਂ ਨੂੰ ਅਧਿਆਪਕਾਂ ਦੇ ਬਣੇ ਵਸਟਅਪ ਗਰੁੱਪ ਵਿੱਚ ਬਿਆਨ ਕਰਨਾ ਐਨਾ ਨਾ ਗਵਾਰਾ ਗੁਜਰਿਆ ਕਿ ਪੰਜਾਬ ਦੇ ਸਿੱਖਿਆ ਸਕੱਤਰ ਨੇ ਉਸੇ ਅਧਿਆਪਕ ਦੀ ਡਿਊਟੀ ਡੀਪੀਆਈ (ਸੈਕੰਡਰੀ ਸਿੱਖਿਆ) ਮੋਹਾਲੀ ਵਿਖੇ ਲਗਾ ਦਿੱਤੀ ਤੇ ਨਾਲ ਇਹ ਕਿਹਾ ਕਿ ਉਹ ਇੱਥੇ ਡਿਊਟੀ ਦੇ ਕੇ ਅਧਿਆਪਕਾਂ ਦਾ ਮਸਲਾ ਹੱਲ ਕਰੇਗਾ। ਇਸ ਅਧਿਆਪਕ ਦੀ ਡਿਊਟੀ ਲਗਾਉਣ ਸਬੰਧੀ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਲੈਂਟਰ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਘੁੰਮ ਰਿਹਾ ਹੈ। ਇੱਧਰ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਸਿੱਖਿਆ ਸਕੱਤਰ ਹੱਥ ਖੜ੍ਹੇ ਕਰ ਰਿਹਾ ਹੈ ਤੇ ਆਪਣੀ ਜਾਇਜ਼ ਮੰਗ ਰੱਖਣ ਵਾਲੇ ਅਧਿਆਪਕ ਨੂੰ ਮਸਲੇ ਹੱਲ ਕਰਨ ਦੀ ਡਿਊਟੀ ਲਗਾਉਣਾ ਸਿੱਧਾ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ 5178 ਯੂਨੀਅਨ ਨਾਲ ਸਬੰਧਿਤ ਐੱਸ ਐੱਸ ਮਾਸਟਰ ਅਮਰਜੀਤ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਿੰਘਾ ਵਾਲਾ ਬਲਾਕ ਲੰਬੀ ਜ਼ਿਲ੍ਹਾ ਮੁਕਤਸਰ ਵਿਖੇ ਪੜ੍ਹਾ ਰਿਹਾ ਹੈ। ਅਮਰਜੀਤ ਸਿੰਘ ਨੇ ਅਧਿਆਪਕਾਂ ਦੇ ਬਣੇ ਗਰੁੱਪ, ਜਿਸ ਵਿੱਚ ਸਿੱਖਿਆ ਸਕੱਤਰ ਵੀ ਸ਼ਾਮਲ ਹੈ, ਆਪਣੀ ਘਰ ਦੀ ਹਾਲਤ ਬਿਆਨ ਕਰਦਾ ਸੰਦੇਸ਼ ਪਾਇਆ ਕਿ ਉਸ ਨੂੰ ਜੂਨ ਮਹੀਨੇ ਤੋਂ ਬਾਅਦ ਮਿਲ ਰਹੀ ਨਿਗੂਣੀ ਤਨਖਾਹ ਸੱਤ ਹਜ਼ਾਰ ਅਜੇ ਤੱਕ ਨਹੀਂ ਮਿਲੀ। ਘਰ ਅੰਦਰ ਕਮਾਉਣ ਵਾਲਾ ਸਿਰਫ਼ ਉਹ ਹੀ ਇੱਕ ਹੈ ਤੇ ਘਰ ਦਾ ਚੁੱਲ੍ਹਾ ਠੰਢਾ ਹੋ ਰਿਹਾ ਹੈ।
ਉਸ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਦੇ ਵਾਅਦੇ ਅਨੁਸਾਰ ਉੁਨ੍ਹਾਂ ਨੇ ਰੈਗੂਲਰ ਹੋਣਾ ਸੀ, ਪਰ ਕੁਝ ਨਹੀਂ ਕੀਤਾ ਜਾ ਰਿਹਾ। ਅਧਿਆਪਕਾਂ ਦੇ ਗਰੁੱਪ ਵਿੱਚ ਇਹ ਸੰਦੇਸ਼ ਪਾਉਣ ਤੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਅਧਿਆਪਕ ਦੇ ਸੰਦੇਸ਼ ਦਾ ਜਵਾਬ ਦਿੰਦਿਆਂ ਆਖਿਆ ਕਿ ਇਹ ਅਧਿਆਪਕ ਇਨ੍ਹਾਂ 5178 ਅਧਿਆਪਕਾਂ ਦਾ ਮਸਲਾ ਹੱਲ ਕਰੇਗਾ। ਇਸ ਲਈ ਇਸ ਦੀ ਡਿਊਟੀ ਡੀਪੀਆਈ ਦਫ਼ਤਰ ਮੋਹਾਲੀ ਵਿਖੇ ਲਗਾਈ ਜਾਂਦੀ ਹੈ।
ਇਸ ਸਬੰਧੀ ਬਕਾਇਦਾ 22 ਅਕਤੂਬਰ ਨੂੰ ਸਿੱਖਿਆ ਸਕੱਤਰ ਵੱਲੋਂ ਡੀਪੀਆਈ ਦਫ਼ਤਰ ਵਿਖੇ ਡਿਊਟੀ ਦੇਣ ਸਬੰਧੀ ਡੀਈਓ ਮੁਕਤਸਰ ਸਾਹਿਬ ਅਤੇ ਅਮਰਜੀਤ ਸਿੰਘ ਨੂੰ ਪੱਤਰ ਵੀ ਜਾਰੀ ਕਰ ਦਿੱਤਾ। ਪੱਤਰ ‘ਚ ਇਹ ਵੀ ਕਿਹਾ ਗਿਆ ਕਿ 5178 ਅਧਿਆਪਕਾਂ ਦੇ ਮਸਲੇ ਦੇ ਹੱਲ ਲਈ ਡੀਪੀਆਈ ਨੂੰ ਰਿਪੋਰਟ ਵੀ ਕਰੇਗਾ ਕਿ ਇਹ ਮਾਮਲਾ ਕਿਵੇਂ ਬੇੜੀ ਬੰਨੇ ਲਾਇਆ ਜਾਵੇ। ਉਂਜ ਕ੍ਰਿਸ਼ਨ ਕੁਮਾਰ ਨੇ ਮੰਨਿਆ ਕਿ 5178 ਅਧਿਆਪਕਾਂ ਦਾ ਸਮਾਂ ਤਿੰਨ ਸਾਲ ਦੇ ਪੀਰੀਅਡ ਤੋਂ ਕਈ ਮਹੀਨੇ ਉੱਪਰ ਹੋ ਗਿਆ ਹੈ, ਪਰ ਉਹ ਮਸਲਾ ਹੱਲ ਕਰਨ ਤੋਂ ਅਸਮਰਥ ਹਨ।
ਇੱਧਰ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਹਰਦੀਪ ਟੋਡਰਪੁਰ, ਵਿਕਰਮਦੇਵ ਸਿੰਘ ਆਦਿ ਆਗੂਆਂ ਦਾ ਕਹਿਣਾ ਹੈ ਕਿ ਸਿੱÎਖਿਆ ਸਕੱਤਰ ਵੱਲੋਂ ਇਸ ਅਧਿਆਪਕ ਦੀ ਡਿਊਟੀ ਲਗਾਉਣਾ ਇਹ ਸਾਬਤ ਕਰਦਾ ਹੈ ਕਿ ਸਿੱਖਿਆ ਸਕੱਤਰ ਤੇ ਸਰਕਾਰ ਫੇਲ੍ਹ ਹੋ ਚੁੱਕੀ ਹੈ, ਜੋ ਕਿ ਕੱਚੇ ਅਧਿਆਪਕ ਤੋਂ ਇਹ ਮਸਲੇ ਹੱਲ ਕਰਵਾਉਣ ਲਈ ਡਿਊਟੀ ਲਗਾ ਰਹੀ ਹੈ। ਅਧਿਆਪਕਾਂ ਦੇ ਵਟਸਅਪ ਗਰੁੱਪਾਂ ਵਿੱਚ ਇਹ ਲੈਟਰ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸਿੱਖਿਆ ਸਕੱਤਰ ‘ਤੇ ਕਈ ਤਰ੍ਹਾਂ ਦੇ ਤੰਜ ਕਸੇ ਜਾ ਰਹੇ ਹਨ। ਉਂਜ ਗਰੁੱਪ ਵਿੱਚ ਜੋ ਕੱਚੇ ਅਧਿਆਪਕ ਤੇ ਸਿੱਖਿਆ ਸਕੱਤਰ ਦਰਮਿਆਨ ਚੈਟਿੰਗ ਹੋਈ ਸੀ, ਉਹ ਵੀ ਵਾਇਰਲ ਹੋ ਗਈ ਹੈ।
ਪਿੱਛੇ ਘਰ ਸੰਭਾਲਣ ਵਾਲਾ ਕੋਈ ਨਹੀਂ : ਅਮਰਜੀਤ ਸਿੰਘ
ਇੱਧਰ ਜਦੋਂ ਅਧਿਆਪਕ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸਦੇ ਪਿਤਾ ਦੀ ਸਾਲ 2014 ਵਿੱਚ ਮੌਤ ਹੋ ਚੁੱਕੀ ਹੈ ਤੇ ਉਸਦੀ ਪਤਨੀ, ਛੋਟੀ ਬੱਚੀ ਤੇ ਮਾਂ ਦਾ ਪਾਲਣ ਪੋਸ਼ਣ ਉਸਦੇ ਸਿਰ ‘ਤੇ ਹੈ ਤੇ ਉੱਪਰੋਂ ਕਈ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ। ਇਸੇ ਹਾਲਾਤ ਤੋਂ ਦੁਖੀ ਹੋ ਕੇ ਉਸ ਵੱਲੋਂ ਗਰੁੱਪ ਵਿੱਚ ਮੈਸਜ਼ ਪਾਇਆ ਗਿਆ ਸੀ, ਤਾਂ ਜੋ ਸਿੱਖਿਆ ਵਿਭਾਗ ਉਨ੍ਹਾਂ ਦਾ ਦਰਦ ਸਮਝੇ। ਉਸ ਨੇ ਕਿਹਾ ਕਿ ਪਰ ਸਿੱਖਿਆ ਸਕੱਤਰ ਨੇ ਉਸ ਦੀ ਹੀ ਡਿਊਟੀ ਇਸ ਮਸਲੇ ਦੀ ਹੱਲ ਲਈ ਮੋਹਾਲੀ ਡੀਪੀਆਈ ਵਿਖੇ ਲਗਾ ਦਿੱਤੀ। ਉਸ ਨੇ ਕਿਹਾ ਕਿ ਉਹ ਮੋਹਾਲੀ ਡਿਊਟੀ ਨਹੀਂ ਕਰ ਸਕਦਾ, ਕਿਉਂਕਿ ਪਿੱਛੇ ਘਰ ਸੰਭਾਲਣ ਵਾਲਾ ਕੋਈ ਨਹੀਂ। ਉਸ ਨੇ ਦੱਸਿਆ ਕਿ ਅਧਿਆਪਕ ਆਗੂਆਂ ਵੱਲੋਂ ਵਿੱਚ ਪੈ ਕੇ ਉਸ ਦਾ ਇਹ ਮਸਲਾ ਹੱਲ ਕਰਵਾਇਆ ਗਿਆ।  ਇਸ ਸਬੰਧੀ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ|
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਂਸਰ ਪੀੜਤ ਪਾਕਿਸਤਾਨੀ ਔਰਤ ਨੂੰ ਵੀਜ਼ਾ ਦੇਣ ਲਈ ਤਿਆਰ ਭਾਰਤ
ਸੁਸ਼ਮਾ ਨੇ ਟਵੀਟ ਕਰਕੇ ਅਜਿਤ ਨੂੰ ਲਤਾੜਿਆ
ਨਵੀਂ ਦਿੱਲੀ: ਮੂੰਹ ਦੇ ਬੇਹੱਦ ਗੰਭੀਰ ਟਿਊਮਰ ਅਮੇਲੋਬਸਟੋਮਾ ਤੋਂ ਗ੍ਰਸਤ ਪਾਕਿ ਵਸਨੀਕ ਫੈਜ਼ਾ ਤਨਵੀਰ ਇਲਾਜ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੱਦਦ ਮੰਗਣ ਤੋਂ ਬਾਅਦ ਹੁਣ ਉਨ੍ਹਾਂ ਨੇ ਭਾਰਤ ਦਾ ਰੁਖ ਸਾਫ਼ ਕਰ ਦਿੱਤਾ ਹੈ। ਸੁਸ਼ਮਾ ਨੇ ਇੱਕ ਤੋਂ ਬਾਅਦ 9 ਟਵੀਟ ਕਰਕੇ ਮੈਡੀਕਲ ਵੀਜ਼ਾ ਦੇ ਮੁੱਦੇ ‘ਤੇ ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੂੰ ਖਰੀਆਂ-ਖੋਟੀਆਂ ਸੁਣਾਈਆਂ।
ਸੁਸ਼ਮਾ ਨੇ ਸੋਮਵਾਰ ਸਵੇਰੇ 9 ਟਵੀਟ ਕੀਤੇ ਅਤੇ ਲਿਖਿਆ ਕਿ ਭਾਰਤ ਵਿੱਚ ਇਲਾਜ ਲਈ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਪਾਕਿਸਤਾਨੀ ਨਾਗਰਿਕਾਂ ਲਈ ਮੈਂ ਆਪਣਾ ਦੁੱਖ ਪ੍ਰਗਟ ਕਰਦੀ ਹਾਂ। ਉਮੀਦ ਕਰਦੀ ਹਾਂ ਕਿ ਸਰਤਾਜ਼ ਅਜੀਜ਼ ਨੂੰ ਵੀ ਆਪਣੇ ਦੇਸ਼ਵਾਸੀਆਂ ਲਈ ਕੁਛ ਦਰਦ ਹੋ ਰਿਹਾ ਹੋਵੇਗਾ।
ਨਾਲ ਹੀ ਸੁਸ਼ਮਾ ਨੇ ਇਹ ਵੀ ਲਿਖਿਆ ਕਿ ਸਾਨੂੰ ਪਾਕਿਸਤਾਨੀ ਨਾਗਰਿਕਾਂ ਦੇ ਭਾਰਤ ਆਉਣ ਤੋਂ ਕੋਈ ਦਿੱਕਤ ਨਹੀਂ ਹੈ। ਬੱਸ ਸਾਨੂੰ ਮੈਡੀਕਲ ਵੀਜ਼ੇ ਲਈ ਇੱਕ ਸਰਤਾਜ਼ ਅਜੀਜ਼ ਦੀ ਚਿੱਠੀ ਚਾਹੀਦੀ ਹੈ।
ਸੁਸ਼ਮਾ ਨੇ ਇਹ ਲਿਖਿਆ ਕਿ ਮੈਂ ਅਜੀਜ਼ ਨੂੰ ਖੁਦ ਇੱਕ ਚਿੱਠੀ ਲਿਖੀ ਸੀ ਪਰ ਸਰਤਾਜ਼ ਅਜੀਜ਼ ਨੇ ਮੇਰੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ। ਪਰ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਲਾਜ਼ ਲਈ ਜੇਕਰ ਸਰਤਾਜ਼ ਅਜੀਜ਼ ਵੱਲੋਂ ਸਾਨੂੰ ਚਿੱਠੀ ਮਿਲਦੀ ਹੈ, ਤਾਂ ਭਾਰਤ ਵੀਜ਼ਾ ਦੇਣ ਵਿੱਚ ਦੇਰੀ ਨਹੀਂ ਕਰੇਗਾ।