Suddenly - Sach Kahoon Punjabi
24 ਹਸਪਤਾਲ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਲਗਭਗ 100 ਹਸਪਤਾਲਾਂ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਦਰਜ਼ਨ ਹਸਪਤਾਲ ਨਿਯਮਾਂ ਦੀ ਉਲੰਘਨਾ ਕਰਦੇ ਪਾਏ ਗਏ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਭਰ ਦੇ 95 ਹਸਪਤਾਲਾਂ ਦਾ ਪੂਰੀ ਡੂੰਘਾਈ ਨਾਲ ਮੁਆਇਨਾ ਕੀਤਾ ਗਿਆ। ਇਸ ਤਹਿਕੀਕਾਤ ਦੌਰਾਨ 71 ਹਸਪਤਾਲ ਅਜਿਹੇ ਸਨ ਜੋ ਬਾਇਓ ਮੈਡੀਕਲ ਵੇਸਟ ਰੂਲਜ਼-2016 ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਸਨ ਜਦਕਿ ਬਾਕੀ 24 ਹਸਪਤਾਲਾਂ ‘ਚ ਉਣਤਾਈਆਂ ਦੇਖਣ ਨੂੰ ਮਿਲੀਆਂ।
ਉਲੰਘਨਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਪੰਨੂ
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ 24 ਹਸਪਤਾਲਾਂ ਖਿਲਾਫ਼ ਵਾਤਾਵਰਨ ਸੁਰੱਖਿਆ ਐਕਟ-1986 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਤੰਦਰੁਸਤ ਪੰਜਾਬ ਦੇ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਪੰਜਾਬ ਦੇ 7400 ਦੇ ਕਰੀਬ ਹਸਪਤਾਲ, ਕਲੀਨਿਕ ਅਤੇ ਸਿਹਤ ਕੇਂਦਰ ਹਰ ਰੋਜ਼ 15-16 ਟਨ ਬਾਇਓ ਮੈਡੀਕਲ ਕਚਰਾ ਪੈਦਾ ਕਰ ਰਹੇ ਹਨ, ਜਿਸ ਨੂੰ ਪੰਜਾਬ ‘ਚ ਮੌਜ਼ੂਦ 4 ਬਾਇਓ-ਮੈਡੀਕਲ ਵੇਸਟ ਟਰੀਟਮੈਂਟ ਪਲਾਂਟ ਜਿਹੜੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ ਤੇ ਮੋਹਾਲੀ ਵਿਖੇ ਸਥਿੱਤ ਹਨ, ‘ਚ ਸੋਧ ਕੇ ਇਸ ਕਚਰੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਕਚਰੇ ਦਾ ਜੇ ਵਿਗਿਆਨਕ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਭਿਆਨਕ ਬਿਮਾਰੀਆਂ ਫੈਲਾਊਣ ਦਾ ਜ਼ਰੀਆ ਬਣਦਾ ਹੈ ਜੋ ਸਮੁੱਚੇ ਪੰਜਾਬੀਆਂ ਦੀ ਸਿਹਤ ਲਈ ਖਤਰਾ ਹੈ। ਮਿਸ਼ਨ ਤੰਦਰੁਸਤ ਪੰਜਾਬ, ਪੰਜਾਬੀਆਂ ਨੂੰ ਸਾਫ਼-ਸੁਥਰਾ ਤੇ ਨਰੋਆ ਵਾਤਾਵਰਨ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਅਚਾਨਕ ਛਾਪੇਮਾਰੀ ਕਰਕੇ ਉਲੰਘਣਾ ਕਰਨ ਵਾਲੇ ਹਸਪਤਾਲਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਏਡੀਸੀ ਦੀ ਸਰਕਾਰੀ ਕਾਰ ਨੂੰ ਅਚਾਨਕ ਅੱਗ ਲੱਗੀ
ਕਿਸੇ ਜਾਨੀ ਨੁਕਸਾਨ ਤੋਂ ਬਚਾਅ
ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਹਰਦਿਆਲ ਸਿੰਘ ਚੱਠਾ ਦੀ ਸਰਕਾਰੀ ਅੰਬੈਸਡਰ ਕਾਰ ਨੂੰ ਅੱਜ ਦੁਪਹਿਰ ਸਮੇਂ ਅਮਲੋਹ ਜਾਣ ਸਮੇਂ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜਦੋਂ ਕਾਰ ਸੀਸਗੰਜ ਗੁਰਦੁਆਰਾ ਸਾਹਿਬ ਨਜ਼ਦੀਕ ਪਹੁੰਚੀ ਤਾਂ ਕਾਰ ਦੇ ਇੰਜਨ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗ ਗਿਆ ਤੇ ਮੌਕਾ ਮਿਲਦੇ ਹੀ ਵਧੀਕ ਡਿਪਟੀ ਕਮਿਸ਼ਨਰ ਤੇ ਕਾਰ ਦਾ ਚਾਲਕ ਕਾਰ ਵਿਚੋਂ ਤੁਰੰਤ ਬਾਹਰ ਨਿਕਲ ਆਏ ਜਿਸ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ।
ਦੇਖਦੇ ਹੀ ਦੇਖਦੇ ਅੱਗ ਹੋਰ ਵਧਦੀ ਚਲੀ ਗਈ ਅਧਿਕਾਰੀ ਨੇ ਤੁਰੰਤ ਇਸ ਦੀ ਸੂਚਨਾ ਨਗਰ ਕੌਂਸਲ ਦੇ ਕਾਰਜਕਾਰੀ ਅਫ਼ਸਰ ਨੂੰ ਦਿੱਤੀ ਤੇ ਫਾਇਰ ਬ੍ਰਿਗੇਡ ਮੰਗਵਾਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਕਾਰ ਨੂੰ ਲੱਗੀ ਅੱਗ ‘ਤੇ ਕਾਬੂ ਪਾਇਆ ਗਿਆ। ਇੱਥੇ ਵਰਨਣਯੋਗ ਹੈ ਕਿ ਬਹੁਤੇ ਸਰਕਾਰੀ ਅਦਾਰਿਆਂ ਦੇ ਅਫ਼ਸਰਾਂ ਕੋਲ ਪੁਰਾਣੇ ਜ਼ਮਾਨੇ ਦੀਆਂ ਪੈਟ੍ਰੋਲ ਅੰਬੈਸਡਰ ਕੰਪਨੀ ਦੀਆਂ ਕਾਰਾਂ ਹਨ, ਜਿਨਾਂ ਦੀ ਮਸ਼ੀਨਰੀ ਬਹੁਤੀ ਪੁਰਾਣੀ ਹੋਣ ਕਾਰਨ ਇਨਾਂ ਕਾਰਾਂ ਦੇ ਇੰਜਨ ਕਦੇ ਵੀ ਸਾਥ ਛੱਡ ਦਿੰਦੇ ਹਨ।