Rakesh Tikait - Sach Kahoon Punjabi
Farmers Mahapanchayat: ਟੋਹਾਣਾ ’ਚ ਹੋਈ ਕਿਸਾਨ ਮਹਾਂਪੰਚਾਇਤ ’ਚ ਰਾਕੇਸ਼ ਟਿਕੈਤ ਪੁੱਜੇ
ਕੇਂਦਰ ਸਰਕਾਰ ਦੁਬਾਰਾ ਕਾਨੂੰਨ ਲਿਆਉਣ ਦੀ ਤਿਆਰੀ ’ਚ : ਟਿਕੈਤ
Farmers Mahapanchayat: (ਸੁਰਿੰਦਰ ਸਮੈਣ) ਟੋਹਾਣਾ। ਟੋਹਾਨਾ ’ਚ ਕਿਸਾਨ ਮਹਾਂਪੰਚਾਇਤ ’ਚ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਟੋਹਾਨਾ ਪੰਚਾਇਤ ਅਤੇ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ ਹੈ ਕਿਉਂਕਿ ਇਹ ਮਹਾਂਪੰਚਾਇਤ ਹੈ ਬਾਰਡਰ ’ਤੇ ਅੰਦੋਲਨ 10-11 ਮਹੀਨਿਆਂ ਤੋਂ ਚੱਲ ਰਿਹਾ ਹੈ, ਇੱਥੇ ਤਾਂ ਇੱਕ ਦਿਨ ਦੀ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ’ਚ ਕਿਸਾਨਾਂ ਦੀ ਮੰਗ ਅਤੇ ਉਸ ਅੰਦੋਲਨ ਦਾ ਆਪਸ ’ਚ ਕੋਈ ਸਬੰਧ ਨਹੀਂ ਹੈ। ਟੋਹਾਨਾ ਦੀ ਮਹਾਂਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨ ਪੁੱਜੇ ਹਨ। ਰਾਕੇਸ਼ ਟਿਕੈਤ ਤੋਂ ਇਲਾਵਾ ਇੱਥੇ ਭਾਕਿਊ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਸ਼ਾਮਲ ਸਨ ਉਨ੍ਹਾਂ ਨੇ ਕਿਹਾ ਕਿ ਜੋ ਤਿੰਨ ਕਾਲੇ ਕਾਨੂੰਨ ਪਹਿਲਾਂ ਵਾਪਸ ਕਰਵਾਏ ਸਨ, ਉਹੀ ਹੁਣ ਨਵੀਂ ਨੀਤੀ ਦੇ ਡ੍ਰਾਫਟ ’ਚ ਸ਼ਾਮਲ ਹਨ। ਚਾਹੇ ਖੁੱਲੀ ਮੰਡੀ ਦੀ ਗੱਲ ਹੋਵੇ, ਮਾਰਕਿਟ ਫੀਸ ਘੱਟ ਕਰਨ ਦੀ ਗੱਲ ਹੋਵੇ, ਕਾਟ੍ਰੇਕਟ ਫਾਰਮਿੰਗ ਦੀ ਗੱਲ ਹੋਵੇ, ਸਾਰੇ ਉਹੀ ਮਾਮਲੇ ਹਨ।
7 ਜਨਵਰੀ ਨੂੰ ਪੂਰੇ ਦੇਸ਼ ’ਚ ਹੋਵੇਗੀ ਪੰਚਾਇਤ | Farmers Mahapanchayat
ਰਾਕੇਸ਼ ਟਿਕੈਤ ਨੇ ਕਿਹਾ ਕਿ ਖਨੌਰੀ ਅਤੇ ਸੰਭੂ ਬਾਰਡਰ ’ਤੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਨੂੰ ਕਿਸਾਨ ਸੰਗਠਨਾਂ ਦੀ ਦੂਜੀ ਕਮੇਟੀ ਚਲਾ ਰਹੀ ਹੈ ਟੋਹਾਣਾ ’ਚ ਜੋ ਪੰਚਾਇਤ ਹੈ, ਉਹ ਸੰਯੁਕਤ ਕਿਸਾਨ ਮੋਰਚੇ ਦੀ ਪੰਚਾਇਤ ਹੈ 7 ਜਨਵਰੀ ਨੂੰ ਉਨ੍ਹਾਂ ਦੀ ਪੂਰੇ ਦੇਸ਼ ’ਚ ਪੰਚਾਇਤ ਹੋਵੇਗੀ। ਟਿਕੈਤ ਨੇ ਕਿਹਾ ਕਿ ਹਾਲੇ ਤੱੱਕ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਹਨ, ਹਾਲੇ ਤੱਕ ਕੋਈ ਧਰਨਾ ਅੰਦੋਲਨ ਨਹੀਂ ਚੱਲ ਰਿਹਾ। ਅਸੀਂ ਆਪਣੇ ਸੰਗਠਨ ਦੇ ਬੈਨਰ ਹੇਠ ਕੰਮ ਕਰ ਰਹੇ ਹਾਂ ਜਿੱਥੇ ਕੋਈ ਸਮੱਸਿਆ ਹੈ, ਉਸ ਨੂੰ ਚੁੱਕਦੇ ਰਹਿੰਦੇ ਹਨ।
ਟਿਕੈਤ ਨੇ ਕਿਹਾ ਕਿ ਹਾਲੇ ਨਵਾਂ ਅੰਦੋਲਨ ਨਹੀਂ ਸ਼ੁਰੂ ਕੀਤਾ ਜਾ ਰਿਹਾ, ਹਾਲੇ ਤਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਗੱਲ ਨਹੀਂ ਮੰਨੇਗੀ ਤਾਂ ਫਿਰ ਦੇਖਣਗੇ ਉਥੇ ਦੇ ਅੰਦੋਲਨ ਬਾਰੇ ਉਥੋਂ ਦੀ ਕਮੇਟੀ ਗੱਲ ਦੱਸ ਸਕਦੀ ਹੈ, ਜੋ ਐਸਕੇਐਮ ਤੋਂ ਵੱਖ ਗਏ ਸਨ। ਸੰਯੁਕਤ ਕਿਸਾਨ ਮੋਰਚਾ ਇੱਕ ਹੈ, ਜਿਨ੍ਹਾਂ ਨੇ ਦੂਜਾ ਮੂਵਮੈਂਟ ਸ਼ੁਰੂ ਕੀਤਾ, ਉਹ ਵੱਖ ਹਨ ਉਹ ਅੱਗੇ ਜਾਣਗੇ ਜਾਂ ਉਥੇ ਰੁਕਣਗੇ, ਉਸ ’ਤੇ ਉਹੀ ਦੱਸਣਗੇ।
‘ਡੱਲੇਵਾਲ ਨੂੰ ਨਹੀਂ ਕਹਿ ਸਕਦੇ ਹੜਤਾਲ ਖਤਮ ਕਰੋ’
ਡੱਲੇਵਾਲ ਦੇ ਹਮਾਇਤੀਆਂ ਦੇ ਸਵਾਲ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਥੇ ਗਏ ਸਨ, ਮਿਲ ਕੇ ਆਏ ਸਨ ਉਹ ਉਨ੍ਹਾਂ ਨੂੰ ਨਹੀਂ ਕਹਿ ਸਕਦੇ ਕਿ ਉਹ ਆਪਣੀ ਹੜਤਾਲ ਖਤਮ ਕਰਨ, ਉਨ੍ਹਾਂ ਦੀ ਕਮੇਟੀ ਅੱਗੇ ਦੇ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ ਲਾਗੂ ਹੋਣ, ਹਾਲੇ ਜੋ ਨਵੇਂ ਡ੍ਰਾਫਟ ਆਏ ਹਨ, ਉਸ ਦਾ ਵੀ ਕਿਸਾਨ ਵਿਰੋਧ ਕਰਦੇ ਹਨ। ਟੋਹਾਣਾ ਕਿਸਾਨ ਮਹਾਂਪੰਚਾਇਤ ’ਚ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ, ਕਾਨੂੰਨ ਦੁਬਾਰਾ ਲਿਆਂਦਾ ਜਾ ਰਹੇ ਹਨ, ਇਸ ’ਤੇ ਲੜਾਈ ਤੇਜ਼ ਹੋਵੇਗੀ। ਪਹਿਲਾਂ ਵੀ ਲਗਾਤਾਰ ਪ੍ਰੋਗਰਾਮ ਚੱਲਦੇ ਆ ਰਹੇ ਹਨ ਅਤੇ ਹੁਣ ਤੇਜ਼ ਕੀਤੇ ਜਾਣਗੇ ਸਰਕਾਰ ਨੇ ਪਹਿਲਾਂ ਵੀ ਦਿੱਲੀ ਨਹੀਂ ਜਾਣ ਦਿੱਤਾ ਸੀ, ਹੁਣ ਸੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਦੀ ਵੀ ਸੰਯਕੁਤ ਕਿਸਾਨ ਮੋਰਚੇ ਨਿੰਦਾ ਕਰਦੇ ਹਨ ।
ਇਹ ਵੀ ਪੜ੍ਹੋ: Farmers News Punjab: ਕਿਸਾਨਾਂ ਕੀਤਾ ਫਿਰੋਜਪੁਰ-ਫਾਜਿਲਕਾ ਜੀਟੀ ਰੋਡ ਜਾਮ, ਜਾਣੋ ਕੀ ਹੈ ਕਿਸਾਨਾਂ ਦੀ ਮੰਗ
ਉਨ੍ਹਾਂ ਨੇ ਕਿਹਾ ਐਸਕੇਐਮ ਲਖੀਮਪੁਰੀ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ , ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ, ਕਰਜ਼ਾ ਮੁਕਤੀ ਕਿਸਾਨ, ਅੰਦੋਲਨਕਾਰੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ’ਤੇ ਦਰਜ ਪਰਚੇ ਰੱਦ ਕਰਨ, ਬਿਜਲੀ ਬਿੱਲ ਰੱਦ ਕਰਨ ਦੀ ਮੰਗ ਆਦਿ ਮੰਗਾਂ ਸ਼ੁਰੂ ਤੋਂ ਹੀ ਚੱਲ ਰਹੀਆਂ ਹਨ ਟੋਨਾਣਾ ’ਚ ਹੋਈ ਕਿਸਾਨ ਮਹਾਂਪੰਚਾਇਤ ’ਚ ਜੋਗਿੰਦਰ ਸਿੰਘ ਉਗਰਾਹਾਂ, ਜੋਗਿੰਦਰ ਸਿੰਘ ਨੈਨ, ਨਿਰਭੈ ਸਿੰਘ, ਅਜੇ ਸਿਧਾਨੀ, ਲਾਭ ਸਿੰਘ ਹਰੀ, ਮਛਿੰਦਰ ਕੰਨੜ੍ਹੀ, ਗੁਰਦਿਆਲ ਸਿੰਘ ਢੇਰ, ਕਾਮਰੇਡ ਜਗਤਾਰ ਸਿੰਘ ਰੱਤਾਥੇਹ ਅਤੇ ਮਾਸਟਰ ਕਮਲਜੀਤ ਸਿੰਘ ਸ਼ਾਮਲ ਸਨ।
Rakesh Tikait: ਖਨੌਰੀ ਬਾਰਡਰ ’ਤੇ ਪਹੁੰਚੇ ਰਾਕੇਸ਼ ਟਿਕੈਤ, ਆਖ ਦਿੱਤੀ ਇਹ ਵੱਡੀ ਗੱਲ
Rakesh Tikait: ਖਨੌਰੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ ਹੈ ਅਤੇ ਉਹਨਾਂ ਦੀ ਸਿਹਤ ਕਾਫੀ ਡਾਊਨ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੀ ਹੁਣ ਡੱਲੇਵਾਲ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅੱਜ SKM ਆਗੂ ਰਾਕੇਸ਼ ਟਿਕੈਤ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ। ਇੱਥੇ ਉਨ੍ਹਾਂ ਦੀ ਮੁਲਾਕਾਤ ਡੱਲੇਵਾਲ ਨਾਲ ਹੋਈ।
ਇਹ ਵੀ ਪੜ੍ਹੋ: Priyanka Gandhi ਦਾ ਸੰਸਦ ‘ਚ ਪਹਿਲਾ ਸੰਬੋਧਨ, ਜਾਣੋ ਕਿਹੜੇ-ਕਿਹੜੇ ਮੁੱਦਿਆਂ ‘ਤੇ ਬੋਲੇ
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿੱਖ ਕੌਮ ਸ਼ਹਾਦਤਾਂ ਤੋਂ ਨਹੀਂ ਡਰਦੀ ਹੈ। ਡੱਲੇਵਾਲ ਸਾਡੇ ਸੀਨੀਅਰ ਕਿਸਾਨ ਆਗੂ ਹਨ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਆਪਣਾ ਮਰਨ ਵਰਤ ਖਤਮ ਨਹੀਂ ਕਰਾਂਗੇ। ਦਿੱਲੀ ਨੂੰ ਫਿਰ ਤੋਂ ਘੇਰਨਾ ਪਵੇਗਾ। ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਟਿਕੈਤ ਨੇ ਕਿਹਾ ਕਿ ਅੱਜ ਦੇ ਰਾਜਾ ਪ੍ਰਜਾ ’ਤੇ ਦਇਆ ਕਰਨ ਵਾਲੀ ਨਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਸਰਹੱਦ ‘ਤੇ ਕਿਸਾਨਾਂ ਵੱਲੋਂ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਇਹ ਯਕੀਨੀ ਬਣਾਉਣ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਕਿ ਕੋਈ ਵੀ ਉਨ੍ਹਾਂ ਤੱਕ ਸਿੱਧੇ ਤੌਰ ‘ਤੇ ਨਾ ਪਹੁੰਚੇ। ਇਸ ਦੇ ਨਾਲ ਹੀ ਧਰਨੇ ਵਾਲੀ ਥਾਂ ‘ਤੇ ਧਾਰਮਿਕ ਸਮਾਗਮ ਵੀ ਚੱਲ ਰਿਹਾ ਹੈ। ਮੋਰਚੇ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਹਨ। Rakesh Tikait
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ
ਕਿਹਾ, ਸੱਚ ਕਹੂੰ ਜਨ-ਜਨ ਤੱਕ ਪਹੁੰਚੇ (Rakesh Tikait)
(ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ (Rakesh Tikait)  ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਉਨਾਂ ਕਿਹਾ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸੱਚ ਕਹੂੰ ਅਖਬਾਰ ਹਿੰਦੀ ਤੇ ਪੰਜਾਬੀ ’ਚ ਛਪਦਾ ਹੈ ਤੇ ਉਸ ਨੂੰ ਪੂਰੇ 21 ਸਾਲ ਹੋ ਗਏ ਹਨ ਤੇ ਇਸ ਖੁਸ਼ੀ ’ਚ ਸਪਤਾਹਿਕ ਹਫਤਾ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਡੇ ਵੱਲੋਂ ਸੱਚ ਕਹੂੰ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਸੱਚ ਕਹੂੰ ਇਸੇ ਤਰ੍ਹਾਂ ਬੇਧੜਕ ਸੱਚਾਈ ਨੂੰ ਨਿਡਰਤਾ ਨਾਲ ਛਾਪਦਾ ਰਹੇ। ਜਿਸ ਨਾਲ ਸਮਾਜ ’ਚ ਤੁਹਾਡੀ ਛਵੀਂ ਚੰਗੀ ਪ੍ਰੈਸ, ਚੰਗੇ ਅਖਬਾਰ ਤੇ ਚੰਗੇ ਰਿਪੋਰਟਰਾਂ ਦੀ ਬਣੀ ਰਹੇ। ਸਾਡੀ ਸ਼ੁੱਭਕਾਮਨਾਵਾਂ ਹਨ ਕਿ ਇਹ ਸੱਚ ਕਹੂੰ ਅਖਬਾਰ ਖੂਬ ਤਰੱਕੀ ਕਰੇ ਤੇ ਜਨ-ਜਨ ਤੱਕ ਪਹੁੰਚੇ। ਸੱਚ ਕਹੂੰ’ ਅਖਬਾਰ ਇਸੇ ਤਰ੍ਹਾਂ ਲੱਖਾਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਰਹੇ, ਸੱਚ ਕਹੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ। ਉਨਾਂ ਕਿਹਾ ਕਿ ਸੱਚ ਕਹੂੰ ਅੱਗੇ ਵਧੇ ਇਸ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਜੈ ਹਿੰਦ, ਜੈ ਭਾਰਤ, ਜੈ ਭਾਰਤੀ ਕਿਸਾਨ।
ਸੱਚ ਦੇ ਨਾਲ, 21 ਸਾਲ
ਆਪਣੇ ਪਾਠਕਾਂ ਨਾਲ ਅਟੁੱਟ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਿਆ ਸੱਚ ਕਹੂੰ 21 ਸਾਲਾਂ ਦਾ ਸਫ਼ਰ ਪੂਰ ਕਰ ਚੁੱਕਾ ਹੈ ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ’ਚ ਸੱਚ ਕਹੂੰ ਸੱਭਿਆਚਾਰਕ ਮੁੱਲਾਂ, ਇਨਸਾਨੀਅਤ ਤੇ ਸਮਾਜ ਭਲਾਈ ਦੇ ਉੱਚੇ ਸੁੱਚੇ ਕਾਰਜਾਂ ’ਤੇ ਲਗਾਤਾਰ ਪਹਿਰਾ ਦੇ ਰਿਹਾ ਹੈ ਮਹਾਂਨਗਰਾਂ ਦੀ ਹਲਚਲ ਤੱਕ ਸੀਮਿਤ ਰਹਿਣ ਦੀ ਬਜਾਇ ਸੱਚ ਕਹੂੰ ਦੂਰ-ਦੁਰਾਡੇ ਦੇ ਪੇਂਡੂ ਖੇਤਰ ਦੇ ਆਮ ਆਦਮੀ ਦੇ ਹੱਕ-ਸੱਚ ਦੀ ਅਵਾਜ ਬਣਿਆ ਹੈ।
ਇਸ ਸ਼ੁੱਭ ਕਾਰਜ, ਨੇਕ ਨੀਤੀ ਤੇ ਨੇਕ ਨੀਅਤ ਕਾਰਨ ਹੀ ਸਮੇਂ ਦੇ ਉਤਰਾਅ-ਚੜ੍ਹਾਅ ਸੱਚ ਕਹੂੰ ਦਾ ਰਸਤਾ ਨਹੀਂ ਰੋਕ ਸਕੇ ਆਧੁਨਿਕ ਸਮੇਂ ਦਾ ਹਾਣੀ ਬਣਦਿਆ ਸੱਚ ਕਹੂੰ ਪ੍ਰਿੰਟ ਤੱਕ ਸੀਮਿਤ ਰਹਿਣ ਦੀ ਬਜਾਇ ਸੋਸ਼ਲ ਮੀਡੀਆ ’ਤੇ ਵੱਖਰੀ ਪਛਾਣ ਬਣਾ ਰਿਹਾ ਹੈ ਇੰਨਾ ਹੀ ਨਹੀਂ, ਬਾਜ਼ਾਰਵਾਦ ਦੇ ਰੁਝਾਨ ਤੋਂ ਰਹਿਤ ਰਹਿ ਕੇ ਸੱਚ ਕਹੂੁੰ ਨੇ ਮਨੁੱਖਤਾ ਦੇ ਸਿਧਾਂਤ ਨੂੰ ਤਰਜ਼ੀਹ ਦਿੱਤੀ ਹੈ ਇਸ ਨੇਕ ਨੀਅਤ ਦੀ ਬਦੌਲਤ ਹੀ ਸੱਚ ਕਹੂੰ ਅੱਜ ਅੱਧੀ ਦਰਜਨ ਤੋਂ ਵੱਧ ਸੂਬਿਆਂ ’ਚ ਆਪਣੇ ਅੱਠ ਐਡੀਸ਼ਨਾਂ ਰਾਹੀਂ ਸਮਾਜ ਦੇ ਹਰ ਮਸਲੇ ਨੂੰ ਮੁਖਾਤਿਬ ਹੋ ਰਿਹਾ ਹੈ ਉਮੀਦ ਕਰਦੇ ਹਾਂ ਕਿ ਪਾਠਕਾਂ ਦਾ ਪਿਆਰ ਇਸੇ ਤਰ੍ਹਾਂ ਸਾਡਾ ਉਤਸ਼ਾਹ ਵਧਾਉਦਾ ਰਹੇਗਾ।
ਪੁਲਿਸ-ਕਿਸਾਨਾਂ ’ਚ ਝੜਪ, ਕਿਸਾਨ ਹਿਰਾਸਤ ’ਚ, ਟਿਕੈਤ ਨੇ ਕਿਹਾ, ਹੁਣ ਦੇਸ਼ ’ਚ ਹੋਵੇਗਾ ਵੱਡਾ ਅੰਦੋਲਨ
ਕਰਨਾਲ। ਬੀਤੇ ਦਿਨ ਸ਼ਾਹਬਾਦ ’ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ (Farmers Protest) ਦੇ ਵਿਰੋਧ ’ਚ ਕਿਸਾਨ ਕਰਨਾਲ ਦੇ ਬਸਤਾਡਾ ਟੋਲ ’ਤੇ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਕਿਸਾਨ ਨੇਤਾਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਸੂਰਜਮੁਖੀ ਦੇ ਐਮਐਸਪੀ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟੋਲ ਫ਼੍ਰੀ ਕੀਤਾ ਜਾਵੇਗਾ।
ਉਕਤ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਘਰੌਂਡਾ ਦੇ ਡੀਐਸਪੀ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਡੀਐਸਪੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਟੋਲ ਕਿਸੇ ਵੀ ਹਾਲਤ ਵਿੱਚ ਖਾਲੀ ਨਹੀਂ ਹੋਣ ਦਿੱਤਾ ਜਾਵੇਗਾ। ਫਿਲਹਾਲ ਕਿਸਾਨ ਅਤੇ ਪੁਲਸ ਟੋਲ ’ਤੇ ਖੜ੍ਹੀ ਹੈ। ਦੂਜੇ ਪਾਸੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪੁਲਿਸ ਨੇ ਐਮਐਸਪੀ ਨੂੰ ਲੈ ਕੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਹੈ। ਹੁਣ ਦੇਸ਼ ਵਿੱਚ ਦਿੱਲੀ ਤੋਂ ਵੀ ਵੱਡਾ ਅੰਦੋਲਨ ਹੋਵੇਗਾ। (Farmers Protest)
ਲਾਠੀਚਾਰਜ ਦਾ ਵਿਰੋਧ ਕਰਨ ਲਈ ਕਿਸਾਨ ਰਾਮੇਆਣਾ ਟੋਲ ਪਲਾਜਾ ਅਤੇ ਸੂਰੇਵਾਲਾ ਚੌਂਕ ਪੁੱਜੇ
ਜੰਮੂ-ਦਿੱਲੀ ਹਾਈਵੇ ’ਤੇ ਸਨਫਲਾਵਰ ’ਤੇ ਘੱਟੋ-ਘੱਟ ਸਮੱਰਥਨ ਮੁੱਲ ਦੀ ਮੰਗ ਨੂੰ ਲੈ ਕੇ ਨੈਸਨਲ ਹਾਈਵੇ ਦੇ ਜਾਮ ਦੌਰਾਨ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਚੰਡੀਗੜ੍ਹ ਰੋਡ ’ਤੇ ਰਾਮਾਇਣ ਟੋਲ ਪਲਾਜ਼ਾ ਅਤੇ ਸੂਰੇਵਾਲਾ ਚੌਕ ’ਤੇ ਕਿਸਾਨਾਂ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਕਿਸਾਨਾਂ ਨੇ ਕਿਸਾਨ ਯੂਨੀਅਨ ਗਰੁੱਪ ਵਿੱਚ ਆਪਣੇ ਸਾਥੀ ਕਿਸਾਨਾਂ ਦੇ ਸਮੱਰਥਨ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਤੁਰੰਤ ਪੁਲਿਸ ਤੇ ਪ੍ਰਸ਼ਾਸਨ ਅਲਰਟ ਮੋਡ ’ਤੇ ਆ ਗਿਆ।
ਉਕਤ ਕਿਸਾਨ ਨੈਸ਼ਨਲ ਹਾਈਵੇ ਨੰਬਰ 9 ’ਤੇ ਰਾਮੇਆਣਾ ਟੋਲ ਪਲਾਜਾ ‘ਤੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਨੈਸ਼ਨਲ ਹਾਈਵੇਅ ਨੰਬਰ 9 ਅਤੇ ਚੰਡੀਗੜ੍ਹ ਹਾਈਵੇਅ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸੂਬਾ ਸਰਕਾਰ ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਤਿਆਰ ਨਹੀਂ ਹੈ, ਜਦਕਿ ਦੂਜੇ ਪਾਸੇ ਚੰਡੀਗੜ੍ਹ ਅਤੇ ਪੰਜਾਬ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਜੰਮੂ-ਦਿੱਲੀ ਜਾਮ ਕਰਕੇ ਬੇਕਸੂਰ ਕਿਸਾਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ।
ਨਰਾਜ ਚੱਲ ਰਹੇ ਸਨ ਕਿਸਾਨ | Farmers Protest
ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੇਤੇ ਰਹੇ ਕਿ ਜਿਵੇਂ ਹੀ ਕੁਰੂਕਸ਼ੇਤਰ ’ਚ ਜੰਮੂ-ਦਿੱਲੀ ਹਾਈਵੇਅ ’ਤੇ ਬੈਠੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਤਾਂ ਹਰਿਆਣਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਵੀ ਕਿਸਾਨਾਂ ਦੇ ਸਮੱਰਥਨ ’ਚ ਬਿਆਨ ਜਾਰੀ ਕਰ ਦਿੱਤਾ। ਇਸੇ ਦੇਰ ਰਾਤ ਤੱਕ ਕਿਸਾਨਾਂ ਨੂੰ ਵੀ ਰਾਤ ਨੂੰ ਹੀ ਇਹ ਅੰਦੋਲਨ ਸੁਰੂ ਕਰਨ ਲਈ ਬੁਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਕਿਸਾਨਾਂ ਦੀ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਬੁੱਧਵਾਰ ਸਵੇਰੇ ਰਾਮਾਇਣ ਟੋਲ ਪਲਾਜਾ ’ਤੇ ਇਕੱਠੇ ਹੋਣ ਦੀ ਯੋਜਨਾ ਸੀ। ਹਰਿਆਣਾ ਦੇ ਕਿਸਾਨ ਪਹਿਲਾਂ ਹੀ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਨਰਾਜ ਚੱਲ ਰਹੇ ਸਨ। ਦੂਜੇ ਪਾਸੇ ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮਰਥਨ ਮੁੱਲ ਮਿਲਣ ਤੋਂ ਵੀ ਉਹ ਨਾਰਾਜ਼ ਸਨ।
ਇਸ ਮੁੱਦੇ ਨੂੰ ਲੈ ਕੇ ਮੰਗਲਵਾਰ ਨੂੰ ਕਿਸਾਨਾਂ ਨੇ ਜੰਮੂ ਦਿੱਲੀ ਹਾਈਵੇਅ ’ਤੇ ਇਕੱਠੇ ਹੋ ਕੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੂਰਜਮੁਖੀ ਦੀ ਫਸਲ ’ਤੇ ਘੱਟੋ-ਘੱਟ ਸਮੱਰਥਨ ਮੁੱਲ ਨਹੀਂ ਦੇਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਕਿਸਾਨਾਂ ’ਤੇ ਲਾਠੀਚਾਰਜ ਨਹੀਂ ਕਰਨਾ ਚਾਹੀਦਾ ਸੀ। ਸੂਰੇਵਾਲਾ ਚੌਕ ਵਾਲੇ ਰਾਮਾਇਣ ਟੋਲ ਪਲਾਜਾ ’ਤੇ ਇਕੱਠੇ ਹੋਣ ਦੇ ਨਾਲ-ਨਾਲ ਰੋਹਤਕ ਦੇ ਮਦੀਨਾ ਟੋਲ ਪਲਾਜਾ ’ਤੇ ਵੀ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹਰਿਆਣਾ ਵਿੱਚ ਜਦੋਂ ਵੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ।
ਇਨ੍ਹਾਂ ਮੁੱਖ ਥਾਵਾਂ ’ਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਸੂਰਜਮੁਖੀ ਦੇ ਘੱਟੋ-ਘੱਟ ਸਮੱਰਥਨ ਮੁੱਲ ਦੇ ਮੁੱਦੇ ’ਤੇ ਕਿਸਾਨ ਝੁਕਣਗੇ ਜਾਂ ਨਹੀਂ। ਕੁਝ ਵੀ ਹੋਵੇ, ਇਸ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਭੁਗਤਣਾ ਪਵੇਗਾ। ਕਿਸਾਨਾਂ ਨੇ ਇਕੱਠੇ ਹੋ ਕੇ ਹਾਈਵੇਅ ਨੂੰ ਜਾਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਆਪਣੀ ਮੰਜਿਲ ਨੂੰ ਪਰਤਣ ਵਾਲੇ ਰਾਹਗੀਰਾਂ ਨੂੰ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਇਸ ਮਾਮਲੇ ਨੂੰ ਚੁੱਪ ਰਵੱਈਏ ਨਾਲ ਦੇਖ ਰਹੀ ਹੈ ਪਰ ਕਿਸਾਨ ਮੁੜ ਅੰਦੋਲਨ ਦੇ ਰੌਂਅ ਵਿੱਚ ਨਜ਼ਰ ਆ ਰਹੇ ਹਨ।
Wrestlers Protests: ਪਹਿਲਵਾਨਾਂ ਦੇ ਸਮਰੱਥਨ ’ਚ ਕੁਰੂਕਸ਼ੇਤਰ ਮਹਾਂਪੰਚਾਇਤ ਦਾ ਵੱਡਾ ਫੈਸਲਾ
ਬ੍ਰਿਜ ਭੂਸ਼ਣ ਨੂੰ 9 ਜੂਨ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ : ਟਿਕੈਤ
(ਦੇਵੀਲਾਲ ਬਾਰਨਾ) ਕੁਰੂਕਸ਼ੇਤਰ। ਮਹਿਲਾ ਖਿਡਾਰਨਾਂ ਦੇ ਪੱਖ ’ਚ ਖਾਪਾਂ ਤੇ ਵੱਖ-ਵੱਖ ਸੰਗਠਨਾਂ ਦੀ ਕੁਰੂਕਸ਼ੇਤਰ ਦੀ ਜਾਟ ਧਰਮਾਸ਼ਾਲਾ ’ਚ ਮਹਾਂਪੰਚਾਇਤ ਨੇ ਫੈਸਲਾ ਲਿਆ ਗਿਆ ਹੈ ਕਿ 9 ਜੂਨ ਤੱਕ ਜੇਕਰ ਬ੍ਰਿਜਭੂਸ਼ਣ ਸ਼ਰਨ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕਿਸਾਨ ਤੇ ਖਾਪਾਂ ਮਿਲ ਕੇ ਫਿਰ ਤੋਂ ਦਿੱਲੀ ਦਾ ਘਿਰਾਓ ਕਰਨਗੇ। (Wrestlers Protests) ਮਹਾਂਪੰਚਾਇਤ ’ਚ ਰਾਕੇਸ਼ ਟਿਕੈਤ ਮੁੱਖ ਤੌਰ ’ਤੇ ਪਹੁੰਚੇ। ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ 9 ਜੂਨ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਟਿਕੈਤ ਨੇ ਕਿਹਾ ਕਿ 9 ਜੂਨ ਤੱਕ ਉਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਸ ਤੋਂ ਬਾਅਦ ਖਿਡਾਰੀਆਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ’ਤੇ ਬਿਠਾਇਆ ਜਾਵੇਗਾ ਤੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਧਰਨੇ ਦਿੱਤੇ ਜਾਣਗੇ। (Wrestlers Protests)
ਇਹ ਵੀ ਪੜ੍ਹੋ : ਵਿਜੇ ਸਾਂਪਲਾ ਨੇ ਮੰਤਰੀ ਕਟਾਰੂਚੱਕ ਦੀ ਕਥਿੱਤ ਵਾਇਰਲ ਵੀਡੀਓ ਮਾਮਲੇ ’ਤੇ ਦਿੱਤਾ ਬਿਆਨ
ਇਸ ਮਹਾਂ ਪੰਚਾਇਤ ’ਚ ਨੈਨ ਖਾਪ ਦੇ ਪ੍ਰਧਾਨ ਨਫੇ ਸਿੰਘ ਨੈਨ, ਗਾਰਡਨ ਖਾਪ ਦੇ ਪ੍ਰਧਾਨ ਸੂਰਜਭਾਨ, ਸਹਾਰਨ ਖਾਪ ਦੇ ਪ੍ਰਧਾਨ ਸਾਧੂ ਰਾਮ ਲੇਖਾ, ਚਹਿਲ ਖਾਪ ਦੇ ਪ੍ਰਧਾਨ ਬਲਬੀਰ ਸਿੰਘ, ਉਜਾਨਾ ਖਾਪ ਦੇ ਪ੍ਰਧਾਨ ਰੋਹਤਾਸ, ਬਾਲੂ ਖਾਪ ਦੇ ਪ੍ਰਧਾਨ ਰਾਮ ਚੰਦਰ, ਬਨਵਾਲਾ ਖਾਪ ਦੇ ਪ੍ਰਧਾਨ ਓਮਪ੍ਰਕਾਸ਼, ਸਿੰਗਰੋਹਾ ਖਾਪ ਦੇ ਰਮੇਸ਼ ਨੰਬਰਦਾਰ, ਪਾਲਮ ਦਿੱਲੀ ਖਾਪ ਦੇ ਰਾਮ ਕੁਮਾਰ ਬੈਨੀਵਾਲ ਤੇ ਇਸਦੇ ਵੱਖ ਭਾਕਿਊ ਦੇ ਸੂਬਾ ਪ੍ਰਧਾਨ ਰਤਨਮਾਨ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਦੇਸ਼ ਭਰ ਤੋਂ ਖਾਪ ਨੁਮਾਇਂਦੇ, ਕਿਸਾਨ ਸੰਗਠਨਾਂ ਦੇ ਨੁਮਾਇਂਦੇ ਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਰਾਕੇਸ਼ ਟਿਕੈਤ ਦਾ ਦਾਅਵਾ, ਫਿਰ ਹੋਵੇਗਾ ਅੰਦੋਲਨ
ਰਾਕੇਸ਼ ਟਿਕੈਤ ਦਾ ਦਾਅਵਾ, ਫਿਰ ਹੋਵੇਗਾ ਅੰਦੋਲਨ
ਨਵੀਂ ਦਿੱਲੀ। ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ 2024 ਤੋਂ ਪਹਿਲਾਂ ਜਾਂ ਬਾਅਦ ਵਿੱਚ ਇੱਕ ਵੱਡਾ ਜਨ ਅੰਦੋਲਨ ਹੋਵੇਗਾ। ਦਰਅਸਲ, ਰਾਕੇਸ਼ ਟਿਕੈਤ ਬਸਤੀ ਕਸਬੇ ਦੇ ਮੁੰਡਰਵਾ ਵਿੱਚ ਆਯੋਜਿਤ ਸ਼ਹੀਦ ਕਿਸਾਨ ਮੇਲੇ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਮੀਡੀਆ ਨੂੰ ਸੁਣਾਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਝੋਨਾ ਅਤੇ ਗੰਨਾ ਕਾਸ਼ਤਕਾਰ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਭਲੇ ਲਈ ਘੱਟੋ-ਘੱਟ ਸਮਰਥਨ ਮੁੱਲ ਦਾ ਕਾਨੂੰਨ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਦੇਸ਼ ਦੇ ਕਿਸਾਨ ਪ੍ਰੇਸ਼ਾਨ ਰਹਿਣਗੇ ਅਤੇ ਉਨ੍ਹਾਂ ਦੇ ਨਾਂ ’ਤੇ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਕਰਦੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਟਿਕੈਤ (Rakesh Tikait)ਨੇ ਕਿਹਾ, ਇਹ ਸਰਕਾਰ ਦੀ ਸਾਜ਼ਿਸ਼
(ਸੱਚ ਕਹੂੰ ਨਿਊਜ਼) ਕਰਨਾਟਕ। ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ’ਤੇ ਇੱਕ ਵਿਅਕਤੀ ਨੇ ਕਾਲੀ ਸਿਆਹੀ ਸੁੱਟੀ ਦਿੱਤੀ। ਇਹ ਘਟਨਾ ਬੰਗਲੁਰੂ ਪ੍ਰੈਸ ਕਲੱਬ ਦੀ ਹੈ। ਜਦੋਂ ਰਾਕੇਸ਼ ਟਿਕੈਤ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਵਿਅਕਤੀ ਨੇ ਰਾਕੇਸ਼ ਟਿਕੈਤ ਦੇ ਮੂੰਹ ਤੇ ਸਿਆਹੀ ਸੁੱਟੀ ਦਿੱਤੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਮੌਕੇ ’ਤੇ ਹੀ ਫੜ੍ਹ ਲਿਆ ਤੇ ਉਸ ਦੀ ਜੰਮ ਕੁਟਾਈ ਕੀਤੀ।
ਇਸ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਸੁੁਰੱਖਿਆ ਦੀ ਜ਼ਿੰਮੇਵਾਰੀ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਹੈ। ਪੁਲਿਸ ਨੇ ਇੱਥੇ ਸੁਰੱਖਿਆ ਦਾ ਇੰਤਜਾਮ ਨਹੀਂ ਕੀਤਾ। ਪੂਰੀ ਤਰ੍ਹਾਂ ਸਰਕਾਰ ਦੇ ਮਿਲੀਭੁਗਤ ’ਤੇ ਇਹ ਕੰਮ ਕੀਤਾ ਗਿਆ ਹੈ।
ਟਿਕੈਤ ਮੁਤਾਬਕ ਸਿਆਹੀ ਸੁੱਟਣ ਤੇ ਹੰਗਾਮਾ ਕਰਨ ਵਾਲੇ ਕਿਸਾਨ ਆਗੂ ਚੰਦਰ ਸ਼ੇਖਰ ਦੇ ਸਮਰਥਕ ਸਨ। ਕਿਸਾਨ ਸਭਾ ਦੇ ਪ੍ਰਧਾਨ ਅਵਨੀਸ਼ ਪਵਾਰ ਨੇ ਕਿਹਾ- ਜੋ ਵੀ ਹੋਇਆ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸਵਿਤ ਮਲਿਕ ਨੇ ਕਿਹਾ ਕਿ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਹੈ, ਅਸੀਂ ਸਿਆਹੀ ਤੋਂ ਡਰਨ ਵਾਲੇ ਨਹੀਂ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੇਂਦਰ ਦੀ ਝੋਨਾ ਨੀਤੀ ਖ਼ਿਲਾਫ਼ ਕੇਸੀਆਰ ਦਾ ਦਿੱਲੀ ਵਿੱਚ ਅੰਦੋਲਨ, ਸ਼ਾਮਲ ਹੋਏ ਟਿਕੈਤ
ਕੇਂਦਰ ਦੀ ਝੋਨਾ ਨੀਤੀ ਖ਼ਿਲਾਫ਼ ਕੇਸੀਆਰ ਦਾ ਦਿੱਲੀ ਵਿੱਚ ਅੰਦੋਲਨ, ਸ਼ਾਮਲ ਹੋਏ ਟਿਕੈਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕੇਂਦਰ ਸਰਕਾਰ ਦੀ ਝੋਨਾ ਖਰੀਦ ਨੀਤੀ ਖਿਲਾਫ ਸੋਮਵਾਰ ਨੂੰ ਦਿੱਲੀ ‘ਚ ਧਰਨਾ ਦਿੱਤਾ, ਜਿਸ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ। ਰਾਓ ਨੇ ਕੇਂਦਰ ਨੂੰ ਹਾੜੀ ਦੇ ਸੀਜ਼ਨ ਦੌਰਾਨ ਸੂਬੇ ਵਿੱਚੋਂ ਪੂਰੇ ਝੋਨੇ ਦੀ ਖਰੀਦ ਕਰਨ ਦੀ ਅਪੀਲ ਕੀਤੀ ਹੈ। ਤੇਲੰਗਾਨਾ ਰਾਸ਼ਟਰ ਸਮਿਤੀ ਨੇਤਾ ਅਤੇ ਕੇਸੀਆਰ ਦੀ ਬੇਟੀ ਕੇ. ਕਵਿਤਾ ਨੇ ਟਵੀਟ ਕਰਕੇ ਕਿਹਾ, ‘ਅਸੀਂ ਕੇਂਦਰ ਸਰਕਾਰ ਤੋਂ ‘ਇਕ ਰਾਸ਼ਟਰ ਇਕ ਖਰੀਦ ਨੀਤੀ’ ਦੀ ਮੰਗ ਕਰਦੇ ਹਾਂ। ਇਹ ਦੁੱਖ ਦੀ ਗੱਲ ਹੈ ਕਿ ਇੱਕ ਤੋਂ ਬਾਅਦ ਇੱਕ ਰਾਜ ਤੋਂ ਅਜਿਹੀਆਂ ਮੰਗਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਸ਼ ਦੇ ਹਿੱਤ ਵਿੱਚ ਆਪਣੇ ਤੌਰ ‘ਤੇ ਹੀ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਟੀਆਰਐਸ ਪਿਛਲੇ ਕੁਝ ਸਮੇਂ ਤੋਂ ਇਹ ਮੰਗ ਉਠਾ ਰਹੀ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸ ਮੁੱਦੇ ‘ਤੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਸੈਸ਼ਨ ਦੇ ਵੱਡੇ ਹਿੱਸੇ ਦਾ ਬਾਈਕਾਟ ਕੀਤਾ ਸੀ। ਤਿਲੰਗਾਨਾ ਭਵਨ ਵਿਖੇ ਧਰਨੇ ‘ਤੇ ਤਖ਼ਤੀਆਂ ਲਈ ਅਤੇ ਪਾਰਟੀ ਦੇ ਗੁਲਾਬੀ ਸਕਾਫ ਪਾ ਕੇ ਸੈਂਕੜੇ ਵਰਕਰ ਅਤੇ ਪਾਰਟੀ ਆਗੂ ਮੌਜ਼ੂਦ ਰਹੇ।
ਕੀ ਗੱਲ ਹੈ:
ਇੱਕ ਰੋਜ਼ਾ ਧਰਨੇ ਨੂੰ ਇੱਕਜੁੱਟ ਵਿਰੋਧੀ ਧਿਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਪਿਛੋਕੜ ਵਿੱਚ ਮੋਦੀ ਸਰਕਾਰ ਨੂੰ ਟੀਆਰਐਸ ਦੇ ਇੱਕ ਸੰਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਪਾਰਟੀ ਵਰਕਰਾਂ ਨੇ ‘ਜੈ ਤੇਲੰਗਾਨਾ’, ‘ਜੈ ਕੇਸੀਆਰ’ ਦੇ ਨਾਅਰੇ ਲਗਾਏ ਅਤੇ ਰਾਓ ਨੂੰ ਰਾਸ਼ਟਰੀ ਨੇਤਾ ਕਿਹਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਟਿਕੈਤ ਦੇ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਜੋ 2020-21 ਕਿਸਾਨ ਅੰਦੋਲਨ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹੈ। ਟੀਆਰਐਸ ਦੇ ਸੰਸਦ ਮੈਂਬਰ, ਐਮਐਲਸੀ, ਵਿਧਾਇਕ, ਕੈਬਨਿਟ ਮੰਤਰੀਆਂ ਦੇ ਨਾਲ-ਨਾਲ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦੇ ਦਿੱਲੀ ਵਿੱਚ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨ ਮਹਾਂਪੰਚਾਇਤ ‘ਚ ਹੋਵੇਗਾ ਅੱਗੇ ਦੀ ਰਣਨੀਤੀ ਦਾ ਫੈਸਲਾ
ਲਖਨਊ (ਏਜੰਸੀ)। ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਲਖਨਊ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਵਿੱਚ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਆਯੋਜਿਤ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈਣ ਲਈ ਇੱਥੇ ਪੁੱਜੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਇਸ ਵੇਲੇ ਅੰਦੋਲਨ ਚੱਲ ਰਿਹਾ ਹੈ।
ਮਹਾਪੰਚਾਇਤ ਵਿੱਚ ਅੰਦੋਲਨ ਦੀ ਭਵਿੱਖੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੰਦੋਲਨ ਵਿੱਚ ਮਾਰੇ ਗਏ 750 ਤੋਂ ਵੱਧ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ, ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦਾ ਕਾਨੂੰਨ ਬਣਾਉਣ ਸਮੇਤ ਹੋਰ ਮੰਗਾਂ ਦੀ ਤਜਵੀਜ਼ ਵੀ ਮਹਾਪੰਚਾਇਤ ਵਿੱਚ ਪੇਸ਼ ਕੀਤੀ ਜਾਵੇਗੀ। ।
ਜ਼ਿਕਰਯੋਗ ਹੈ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵੱਲੋਂ ਖੇਤੀਬਾੜੀ ਐਕਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਟਿਕੈਤ ਨੇ ਕਿਹਾ ਕਿ ਅੱਜ ਦੀ ਮਹਾਂਪੰਚਾਇਤ ਦਾ ਮੁੱਖ ਏਜੰਡਾ ਐਮਐਸਪੀ ਕਾਨੂੰਨ ਦੇ ਢਾਂਚੇ ਨੂੰ ਤੈਅ ਕਰਨਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਖੇਤੀ ਖੇਤਰ ਵਿੱਚ ਸੁਧਾਰ ਲਈ ਜੋ ਕਾਨੂੰਨ ਲਿਆਉਣ ਜਾ ਰਹੀ ਹੈ, ਉਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਮਹਾਪੰਚਾਇਤ ‘ਚ ਕਿਸਾਨਾਂ ਦੀ ਭੀੜ ਨੂੰ ਦੇਖਦਿਆਂ ਲਖਨਊ ਪੁਲਿਸ ਅਲਰਟ ‘ਤੇ ਹੈ। ਵੱਡੀ ਗਿਣਤੀ ‘ਚ ਕਿਸਾਨ ਲਖਨਊ ਪਹੁੰਚ ਰਹੇ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਦੇ ਸਾਰੇ ਖੇਤਰਾਂ ਵਿੱਚ ਲੋੜੀਂਦੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਟਵੀਟਰ ‘ਤੇ ਪ੍ਰਤੀਕਿਰਿਆਵਾਂ ਦੀ ਲੱਗੀ ਝੜੀ
ਨਵੀਂ ਦਿੱਲੀ। ਪ੍ਰਕਾਸ਼ ਪੁਰਬ ਮੌਕੇ ਪੀਐਮ ਮੋਦੀ ਨੇ ਆਖਰਕਾਰ ਕਿਸਾਨਾਂ ਦੀ ਮੰਗ ਮੰਨ ਲਈ। ਕੇਂਦਰ ਸਰਕਾਰ ਨੇ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦੇ ਅੰਦੋਲਨ ਦਾ ਕਾਰਨ ਬਣੇ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਇਹ ਵੱਡਾ ਐਲਾਨ ਕੀਤਾ। ਆਪਣੇ 18 ਮਿੰਟ ਦੇ ਸੰਬੋਧਨ ‘ਚ ਮੋਦੀ ਨੇ ਕਿਹਾ ਕਿ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਚੰਗੀ ਨੀਅਤ ਨਾਲ ਲਿਆਂਦੇ ਹਨ, ਪਰ ਅਸੀਂ ਕਿਸਾਨਾਂ ਨੂੰ ਇਹ ਨਹੀਂ ਸਮਝਾ ਸਕੇ।
ਇਸ ਤੋਂ ਬਾਅਦ ਇੱਕ ਪਾਸੇ ਦਿੱਲੀ ਬਾਰਡਰ ‘ਤੇ ਕਿਸਾਨਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਖੇਤੀਬਾੜੀ ਕਾਨੂੰਨ ਨੂੰ ਉਦੋਂ ਤੱਕ ਵਾਪਸ ਨਹੀਂ ਲਵਾਂਗੇ ਜਦੋਂ ਤੱਕ ਸੰਸਦ ਵਿੱਚ ਕਾਨੂੰਨ ਰੱਦ ਨਹੀਂ ਕੀਤਾ ਜਾਂਦਾ।
ਬੇਇਨਸਾਫ਼ੀ ਖ਼ਿਲਾਫ਼ ਜਿੱਤ ਲਈ ਵਧਾਈ : ਰਾਹੁਲ ਗਾਂਧੀ
देश के अन्नदाता ने सत्याग्रह से अहंकार का सर झुका दिया।
अन्याय के खिलाफ़ ये जीत मुबारक हो!
जय हिंद, जय हिंद का किसान!#FarmersProtest https://t.co/enrWm6f3Sq
— Rahul Gandhi (@RahulGandhi) November 19, 2021
ਰਾਹੁਲ ਗਾਂਧੀ ਨੇ ਆਪਣਾ ਇੱਕ ਪੁਰਾਣਾ ਵੀਡੀਓ ਟਵੀਟ ਕੀਤਾ ਅਤੇ ਲਿਖਿਆ ਕਿ ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਆਪਣੇ ਹੰਕਾਰ ਦਾ ਸਿਰ ਝੁਕਾ ਦਿੱਤਾ। ਬੇਇਨਸਾਫ਼ੀ ਵਿWੱਧ ਇਸ ਜਿੱਤ ‘ਤੇ ਵਧਾਈ।
ਆਪ ਨੇ ਟਵੀਟ ਕੀਤਾ, ਮੋਦੀ ਨੂੰ ਅੰਦੋਲਨ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ
https://twitter.com/AamAadmiParty/status/1461547402658127876?s=20
ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਕਿਸਾਨ ਮੁਹਿੰਮ ਦੀ ਵੱਡੀ ਜਿੱਤ ਹੈ। ਮੋਦੀ ਸਰਕਾਰ ਨੇ ਆਉਣ ਵਾਲੀਆਂ ਚੋਣਾਂ ਵਿੱਚ ਹਾਰ ਦੇ ਡਰੋਂ 3 ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ। ਪੀਐਮ ਮੋਦੀ ਨੂੰ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਇਨਸਾਫ਼ ਦੀ ਲੜਾਈ ਵਿੱਚ ਆਪਣੀ ਜਾਨ ਗਵਾਈ ਹੈ।
ਨਵਜੋਤ ਸਿੱਧੂ ਨੇ ਕਿਹਾ : ਕਿਸਾਨਾਂ ਦੀ ਕੁਰਬਾਨੀ ਰੰਗ ਲਿਆਈ ਹੈ
Repealing of black laws a step in the right direction …. Satyagrah of Kisan morcha gets historic success…. You’re sacrifice has paid dividends…. Revival of farming in Punjab through a road map should be the top priority for the Pb govt ….accolades
— Navjot Singh Sidhu (@sherryontopp) November 19, 2021
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਹੈ। ਕਿਸਾਨ ਕਿਸਾਨ ਮੋਰਚਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲੋਕ ਵਿਰੋਧੀ ਫੈਸਲੇ ਲਿਆਉਣ ਵਾਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸਿਖਾਉਣ ਸਬਕ: ਟਿਕੈਤ
ਲੋਕ ਵਿਰੋਧੀ ਫੈਸਲੇ ਲਿਆਉਣ ਵਾਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸਿਖਾਉਣ ਸਬਕ: ਟਿਕੈਤ
ਚੇਅਰਮੈਨ ਬਿਕਰਮ ਮੋਫਰ ਅਤੇ ਕਿਸਾਨਾਂ ਨੇ ਕੀਤਾ ਰਾਕੇਸ਼ ਟਿਕੈਤ ਦਾ ਸਰਦੂਲਗੜ੍ਹ ਪਹੁੰਚਣ ’ਤੇ ਸੁਆਗਤ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। ਦਿੱਲੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬੀਜੇਪੀ ਨੂੰ ਸਬਕ ਸਿਖਾਉਣ ਲਈ ਕਿਸਾਨ ਆਗੂਆਂ ਵੱਲੋਂ ਵੱਖ-ਵੱਖ ਰਾਜਾਂ ਵਿੱਚ ਜਾ ਕੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨਾਲ ਲਗਾਤਾਰ ਸੰਪਰਕ ਸਾਧਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਜ਼ਿਲ੍ਹਾ ਮਾਨਸਾ ਦੇ ਕਸਬਾ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਅਨੂਪ ਚੌਧਰੀ ਦੇ ਘਰ ਪਹੁੰਚੇ । ਇੱਥੇ ਉਨ੍ਹਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਬੀ ਜੇ ਪੀ ਨੂੰ ਵੋਟ ਨਾ ਪਾਈ ਜਾਵੇ ਬੀ ਜੇ ਪੀ ਨੂੰ ਛੱਡ ਕੇ ਹੋਰ ਕਿਸੇ ਵੀ ਪਾਰਟੀ ਨੂੰ ਉਹ ਵੋਟ ਪਾਉਣ ਪਰ ਇਨ੍ਹਾਂ ਨੂੰ ਸਬਕ ਸਿਖਾਉਣਾ ਬਹੁਤ ਜਰੂਰੀ ਹੈ ।
ਇੱਥੇ ਬੋਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਥੋਂ ਉਹ ਹਰਿਆਣਾ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਇਹ ਅਪੀਲ ਕਰਨ ਲਈ ਜਾਣਗੇ ਕਿ ਉਹ ਇਨ੍ਹਾਂ ਵੋਟਾਂ ਵਿੱਚ ਬੀ ਜੇ ਪੀ ਨੂੰ ਵੋਟ ਨਾ ਪਾਉਣ ਅਤੇ ਸਰਕਾਰ ਅਤੇ ਇਸ ਦੇ ਨੇਤਾਵਾਂ ਨੂੰ ਸਬਕ ਸਿਖਾਉਣ । ਇਸ ਮੌਕੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਬਦਲ ਰਹੇ ਮੌਸਮ ਅਨੁਸਾਰ ਕਿਸਾਨਾਂ ਦੀ ਮਦਦ ਲਈ ਚਾਹੀਦੇ ਲੋੜੀਂਦੇ ਸਾਮਾਨ ਸੰਬੰਧੀ ਵਿਚਾਰ ਵਟਾਂਦਰਾ ਕਰਨਲਈ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਵੀ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕਰਨ ਲਈ ਪਹੁੰਚੇ ।
ਇਸ ਮੌਕੇ ਜਾਟ ਮਹਾਂ ਸਭਾ ਜ਼ਿਲ੍ਹਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਸਰਾਂ, ਜਾਟ ਮਹਾਂ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਰਾਕੇਸ਼ ਟਿਕੈਤ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕਰਨ ਲਈ ਪਹੁੰਚੇ । ਉਨ੍ਹਾਂ ਨੇ ਜਾਟ ਮਹਾਂ ਸਭਾ ਵੱਲੋਂ ਆਰਥਿਕ ਤੌਰ ’ਤੇ ਪੱਛੜੇ ਹੋਏ ਜਨਰਲ ਵਰਗ ਦੇ ਲੋਕਾਂ ਲਈ ਰਾਖਵਾਂਕਰਨ ਕਰਾਉਣ ਲਈ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਬਾਰੇ ਵਿਚਾਰ ਵਟਾਂਦਰੇ ਕੀਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਕੇਸ਼ ਟਿਕੈਤ ਸਰਸਾ ਪਹੁੰਚੇ: ਕਿਸਾਨ ਐਸ ਪੀ ਦਫਤਰ ਦਾ ਕਰਨਗੇ ਘੇਰਾਓ
ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਵੀ ਪਹੁੰਚੇ
ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦੇ ਘਿਰਾਓ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਚੇਤਾਵਨੀ ਦਿੱਤੀ
ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਅਰਧ ਸੈਨਿਕ ਬਲ ਸੁਰੱਖਿਆ ਵਿਚ ਤਾਇਨਾਤ ਕੀਤੇ ਜਾਣਗੇ।
ਸਰਸਾ ਪੁਲਿਸ ਛਾਉਣੀ ਵਿਚ ਬਦਲ ਗਈ।
ਡਰੋਨ ਕੈਮਰੇ ਅਤੇ ਸੀਸੀਟੀਵੀ ਦੀ ਨਿਗਰਾਨੀ ਕੀਤੀ ਜਾਏਗੀ।
ਸੁਪਰਡੈਂਟ ਆਫ ਪੁਲਿਸ ਦਫ਼ਤਰ ਵਿਚ ਕਈ ਥ੍ਰੀੑਲੇਅਰ ਬੀਜਿੰਗ
ਵਾਟਰ ਤੋਪ, ਅੱਥਰੂ ਗੈਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਹਨ।
ਵੱਖ ਵੱਖ ਥਾਵਾਂ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।
ਮਹਿਲਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਸਨ।
ਸੁਪਰਡੈਂਟ ਆਫ ਪੁਲਿਸ ਦਫ਼ਤਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਜਗਸੀਰ ਸਿੰਘ ਡਾਲੇਵਾਲ, ਕੁਲਵੰਤ ਸਿੰਘ ਸੰਧੂ, ਅਭਿਮਨਿਖਚ ਕੁਹਾੜ, ਬਲਦੇਵ ਸਿੰਘ ਸਰਸਾ, ਪ੍ਰਗਟ ਸਿੰਘ ਜਾਮਾ ਰਾਏ, ਮਨਦੀਪ ਨੱਥਵਾਂ, ਪ੍ਰਹਿਲਾਦ ਸਿੰਘ ਭਾ Wਖੇੜਾ, ਲਖਵਿੰਦਰ ਅਤੇ ਹੋਰ ਆਗੂ ਸਰਸਾ ਦੇ ਕਿਸਾਨਾਂ ਦੇ ਮਹਾਪਾਦਵ ਵਿਖੇ ਪਹੁੰਚੇ ਹਨ।
ਸਰਸਾ ਪੁਲਿਸ ਨੇ 100 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 5 ਪ੍ਰਦਰਸ਼ਨਕਾਰੀਆਂ ਨੂੰ 11 ਜੁਲਾਈ ਨੂੰ ਭਾਜਪਾ ਦੀ ਮੀਟਿੰਗ ਦੌਰਾਨ ਡਿਪਟੀ ਸਪੀਕਰ ਦੀ ਗੱਡੀ ‘ਤੇ ਹੋਏ ਹਮਲੇ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਕਿਸਾਨਾਂ ਦੀ ਰਿਹਾਈ ਲਈ ਅੱਜ ਕਿਸਾਨਾਂ ਨੇ ਐਸਪੀ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਇੰਟਰਨੈਟ ਮੀਡੀਆ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਮਿੰਨੀ ਸਕੱਤਰੇਤ ਦੇ ਮੁੱਖ ਗੇਟ ਦੇ ਬਾਹਰ ਤਿੰਨ ਪਰਤ ਬੈਰੀਕੇਡ ਲਗਾਏ ਗਏ ਹਨ। ਐਸਪੀ ਦਫ਼ਤਰ ਪਹੁੰਚਣ ਲਈ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ। ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਕੰਪਨੀਆਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰਹੇ। ਭੂਮਣਸ਼ਾਹ ਚੌਕ ਤੋਂ ਐਸਪੀ ਦਫ਼ਤਰ ਤੱਕ ਦਾ ਸਾਰਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਕਿਸਾਨ ਆਗੂ ਲਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਯੂਨਾਈਟਿਡ ਫਰੰਟ ਦੇ ਵੱਡੇ ਆਗੂ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚ ਚੌਧਰੀ ਵੀ ਸ਼ਾਮਲ ਹੈ। ਰਾਕੇਸ਼ ਟਿਕੈਤ ਵੀ ਸ਼ਾਮਲ ਹੈ। ਮਹਾਪੰਚਾਇਤ 11 ਵਜੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗੀ। ਕਿਸਾਨ ਆਜੂ ਆਪਣੇ ਵਿਚਾਰ ਪੇਸ਼ ਕਰਨਗੇ। ਉਸ ਤੋਂ ਬਾਅਦ ਐਸਪੀ ਦਫਤਰ ਦਾ ਘਿਰਾਓ ਹੋਵੇਗਾ। ਪ੍ਰਦਰਸ਼ਨ ਸ਼ਾਂਤਮਈ ਜਅੰਗ ਨਾਲ ਹੋਏਗਾ। ਲਖਵਿੰਦਰ ਸਿੰਘ, ਸੂਬਾ ਪ੍ਰਧਾਨ, ਭਾਰਤੀ ਕਿਸਾਨ ਏਕਤਾ।