Khanauri border - Sach Kahoon Punjabi
Highways Punjab Haryana: ਪੂਰੀ ਤਰ੍ਹਾਂ ਖਾਲੀ ਕਰਵਾਏ ਜਾਣਗੇ ਹਾਈਵੇਅ, ਪੜ੍ਹੋ ਪੁਲਿਸ ਨੇ ਕੀ ਕਿਹਾ?, ਕਾਰਵਾਈ ਜਾਰੀ
Highways Punjab Haryana: ਚੰਡੀਗੜ੍ਹ। ਪੰਜਾਬ ਪੁਲਿਸ ਖਨੌਰੀ ਸਰਹੱਦ ’ਤੇ ਕਿਸਾਨਾਂ ਵੱਲੋਂ ਸੜਕ ’ਤੇ ਲਗਾਏ ਗਏ ਕੰਕਰੀਟ ਬੈਰੀਕੇਡਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਪੰਜਾਬ ਪੁਲਿਸ ਕਿਸਾਨਾਂ ਵੱਲੋਂ ਸੜਕ ’ਤੇ ਲਗਾਏ ਗਏ ਕੰਕਰੀਟ ਬੈਰੀਕੇਡਾਂ ਨੂੰ ਸਖ਼ਤੀ ਨਾਲ ਹਟਾ ਰਹੀ ਹੈ। ਇਸ ਸਬੰਧੀ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖਨੌਰੀ ਸਰਹੱਦ ’ਤੇ ਸੜਕ ਨੂੰ ਬੰਦ ਕਰਨ ਲਈ ਟਰੈਕਟਰ-ਟਰਾਲੀਆਂ ਅਤੇ ਬੈਰੀਕੇਡ ਤੁਰੰਤ ਹਟਾ ਦਿੱਤੇ ਜਾਣਗੇ। ਸਖ਼ਤ ਕਾਰਵਾਈ ਦੇ ਹਿੱਸੇ ਵਜੋਂ, ਅਸੀਂ ਰਾਤ ਨੂੰ ਇੱਥੇ ਮੌਜ਼ੂਦ 200 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਟੈਂਟ ਅਤੇ ਬੈਰੀਕੇਡ ਹਟਾ ਕੇ ਹਾਈਵੇਅ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ। ਇਸ ਲਈ ਆਪ੍ਰੇਸ਼ਨ ਕਲੀਨ ਚਲਾਇਆ ਜਾ ਰਿਹਾ ਹੈ। Khanauri Border
ਕਿਸਾਨਾਂ ਦੀ ਕਿਸੇ ਵੀ ਜਾਇਦਾਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ | Highways Punjab Haryana
ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸਾਨਾਂ ਦੀ ਕਿਸੇ ਵੀ ਜਾਇਦਾਦ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। ਉਨ੍ਹਾਂ ਨੇ ਸਾਰੇ ਕਿਸਾਨਾਂ ਨਾਲ ਵੀ ਗੱਲ ਕੀਤੀ ਹੈ, ਸਾਰਿਆਂ ਨੂੰ ਸਮਝਾਇਆ ਜਾ ਰਿਹਾ ਹੈ, ਜਿਸ ਕਾਰਨ ਕੁਝ ਕਿਸਾਨ ਘਰ ਵਾਪਸ ਆ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਅਲਰਟ ਮੋਡ ’ਤੇ ਤਾਇਨਾਤ ਪੰਜਾਬ ਪੁਲਿਸ ਨੇ ਟੈਂਟਾਂ ਦੇ ਅੰਦਰ ਰੱਖਿਆ ਸਮਾਨ ਬਾਹਰ ਕੱਢ ਲਿਆ ਹੈ ਅਤੇ ਇਸ ਦੌਰਾਨ ਇੰਟਰਨੈੱਟ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ਤੰਬੂਆਂ ਦੇ ਨੇੜੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
Read Also : BHIM-UPI New Update: ਭੀਮ-ਯੂਪੀਆਈ ਦਾ ਆਇਆ ਨਵਾਂ ਅਪਡੇਟ, ਮਿਲੇਗੀ ਵੱਡੀ ਰਾਹਤ
ਪੁਲਿਸ ਵੱਲੋਂ ਸਮਝਾਏ ਜਾਣ ਤੋਂ ਬਾਅਦ ਕੁਝ ਕਿਸਾਨ ਖਨੌਰੀ ਸਰਹੱਦ ਤੋਂ ਆਪਣੇ ਟਰੈਕਟਰ-ਟਰਾਲੀਆਂ ਨਾਲ ਆਪਣੇ-ਆਪਣੇ ਪਿੰਡਾਂ ਨੂੰ ਵਾਪਸ ਆ ਗਏ ਹਨ। ਪੁਲਿਸ ਪੂਰੀ ਸਥਿਤੀ ’ਤੇ ਸਖ਼ਤ ਨਜ਼ਰ ਰੱਖ ਰਹੀ ਹੈ। ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ ਅਤੇ ਪੁਲਿਸ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੂਰੀ ਪੁਲਿਸ ਫੋਰਸ ਉੱਥੇ ਤਾਇਨਾਤ ਹੈ। Khanauri Border
Farmers Protest: ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਪਹੁੰਚ ਕੇ ਮਹਿਲਾਵਾਂ ਵੱਲੋਂ ਮਨਾਇਆ ਜਾਵੇਗਾ ਮਹਿਲਾ ਦਿਵਸ
ਸਮਾਜ ਨੂੰ ਸਿਰਜਣ ਵਿੱਚ ਅਤੇ ਹਰ ਇੱਕ ਅੰਦੋਲਨ ਵਿੱਚ ਮਹਿਲਾਵਾਂ ਦਾ ਯੋਗਦਾਨ ਸਭ ਤੋਂ ਵੱਧ
Farmers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲਾ ਫਰੀਦਕੋਟ ਦੀ ਮੀਟਿੰਗ 8 ਤਰੀਕ ਨੂੰ ਖਨੌਰੀ ਬਾਰਡਰ ਉੱਪਰ ਮਨਾਏ ਜਾ ਰਹੇ ਮਹਿਲਾ ਦਿਵਸ ਸਬੰਧੀ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਬੋਹੜ ਸਿੰਘ ਰੁਪੱਈਆ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦੀ ਅਗਵਾਈ ਵਿੱਚ ਹੋਈ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜੀਵਨ ਦੀ ਕਲਪਨਾ ਮਹਿਲਾਵਾਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਅਤੇ ਕਿਸੇ ਵੀ ਵਧੀਆ ਸਮਾਜ ਨੂੰ ਸਿਰਜਣ ਵਿੱਚ ਅਤੇ ਹਰ ਇੱਕ ਅੰਦੋਲਨ ਵਿੱਚ ਮਹਿਲਾਵਾਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ।
ਮਹਿਲਾਵਾਂ ਵੱਲੋਂ ਅੰਦੋਲਨ ਨੂੰ ਅੱਗੇ ਹੋ ਕੇ ਲੜਿਆ ਜਾ ਰਿਹਾ
ਉਹਨਾਂ ਕਿਹਾ ਕਿ ਜਦੋਂ ਪਹਿਲਾਂ ਇਤਿਹਾਸ ਵਿੱਚ ਕਿਸੇ ਵੀ ਸੰਘਰਸ਼ ਨੂੰ ਲੜਿਆ ਗਿਆ ਤਾਂ ਉਸ ਸਮੇਂ ਵੀ ਮਹਿਲਾਵਾਂ ਵੱਲੋਂ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਥਾਂ ਉਸ ਸੰਘਰਸ਼ ਨੂੰ ਲੜਿਆ ਗਿਆ ਅਤੇ ਜਦੋਂ ਦਿੱਲੀ ਦਾ ਕਿਸਾਨ ਅੰਦੋਲਨ 13 ਮਹੀਨੇ 13 ਦਿਨ ਚੱਲਿਆ ਤਾਂ ਉਸ ਸਮੇਂ ਜਦੋਂ ਅਸੀਂ ਬਾਰਡਰਾਂ ਉੱਪਰ ਬੈਠੇ ਸੀ ਤਾਂ ਮਹਿਲਾਵਾਂ ਵੱਲੋਂ ਬਾਰਡਰਾਂ ਉੱਪਰ ਅਤੇ ਪਿੱਛੇ ਘਰਾਂ ਅਤੇ ਖੇਤਾਂ ਵਿੱਚ ਮੋਰਚਿਆਂ ਨੂੰ ਸੰਭਾਲਿਆ ਗਿਆ ਅਤੇ ਹੁਣ ਕਿਸਾਨ ਅੰਦੋਲਨ ਦੋ ਨੂੰ ਚਲਦਿਆਂ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਅਤੇ ਇਸ ਅੰਦੋਲਨ ਵਿੱਚ ਵੀ ਮਹਿਲਾਵਾਂ ਵੱਲੋਂ ਅੰਦੋਲਨ ਨੂੰ ਅੱਗੇ ਹੋ ਕੇ ਲੜਿਆ ਜਾ ਰਿਹਾ।
ਉਹਨਾਂ ਮਾਵਾਂ ਭੈਣਾਂ ਦੇ ਸਿਦਕ ਨੂੰ ਸਿਜਦਾ ਕਰਨ ਲਈ ਅੱਠ ਮਾਰਚ ਨੂੰ ਦੋਨਾਂ ਫੋਰਮਾਂ ਵੱਲੋਂ ਚੱਲ ਰਹੇ ਮੋਰਚਿਆਂ ਉੱਪਰ ਮਹਿਲਾ ਦਿਵਸ ਮਨਾਇਆ ਜਾ ਰਿਹਾ ਜਿਸ ਸਬੰਧੀ ਅੱਜ ਫਰੀਦਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੀਟਿੰਗ ਕਰਕੇ ਖਨੌਰੀ ਮੋਰਚੇ ਉੱਪਰ ਮਨਾਏ ਜਾ ਰਹੇ ਮਹਿਲਾ ਦਿਵਸ ਸਬੰਧੀ ਸਾਰੇ ਬਲਾਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। Farmers Protest
ਇਹ ਵੀ ਪੜ੍ਹੋ: Weather Forecast: ਦਸ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ
ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਸਮੇਂ ਵਿੱਚ ਹੋਈਆਂ ਖੋਜਾਂ ਅਤੇ ਕੇਂਦਰ ਸਰਕਾਰ ਦੇ ਕੈਬਨਿਟ ਮੰਤਰੀ ਪਿਊਸ਼ ਗੋਇਲ ਦਾ ਹਾਲੀਆ ਬਿਆਨ ਸਿੱਧ ਕਰਦਾ ਹੈ ਕਿ ਕੇਂਦਰ ਸਰਕਾਰ ਵੀ ਮੰਨਦੀ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਪਹੁੰਚਦਾ ਰਾਜਧਾਨੀ ਦਿੱਲੀ ਦੀ ਆਵੋ ਹਵਾ ਨੂੰ ਗੰਧਲਾ ਕਰਨ ਲਈ ਦਿੱਲੀ ਦਾ ਆਪਣਾ ਪੋਲਿਊਸ਼ਨ ਹੀ ਜਿੰਮੇਵਾਰ ਹੈ। ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੱਛਲੇ ਦਿਨੀ ਜਦੋ ਝੋਨੇ ਦਾ ਸੀਜਨ ਵੀ ਨਹੀਂ ਸੀ ਅਤੇ ਨਾਂ ਹੀ ਝੋਨੇ ਹੀ ਪਰਾਲੀ ਨੂੰ ਅੱਗ ਲੱਗੀ ਤਾਂ ਉਸ ਸਮੇਂ ਵੀ ਦਿੱਲੀ ਵਿੱਚ ਪੋਲਿਊਸ਼ਨ ਖਤਰਨਾਕ ਪੱਧਰ ਨੂੰ ਪਾਰ ਕਰ ਗਿਆ ਸੀ ਇਸ ਲਈ ਕਿਸੇ ਹੋਰ ਦੇ ਗੁਨਾਹਾਂ ਲਈ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਅਤੇ ਦਿੱਲੀ ਵਿੱਚ ਹੋਣ ਵਾਲੇ ਪੋਲਿਊਸ਼ਨ ਲਈ ਦਿੱਲੀ ਦੀ ਆਪਣੀ ਇੰਡਸਟਰੀ, ਵਹੀਕਲ ਕੰਸਟ੍ਰਕਸ਼ਨ ਆਦਿ ਹੀ ਜਿੰਮੇਵਾਰ ਹਨ ਅਤੇ ਮਾਣਯੋਗ ਗ੍ਰੀਨ ਟ੍ਰਿਬਿਊਨਲ ਦੇ ਜੱਜ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਕਿਸਾਨਾਂ ਨੂੰ ਪੋਲਿਊਸ਼ਨ ਲਈ ਬਦਨਾਮ ਕੀਤਾ ਜਾ ਰਿਹਾ ਹੈ।
ਭਾਰੀ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ, ਮੁਆਵਜ਼ਾ ਦੀ ਮੰਗ | Farmers Protest
ਕਿਸਾਨ ਆਗੂਆਂ ਨੇ ਕੱਲ ਹੋਈ ਭਾਰੀ ਗੜੇਮਾਰੀ ਨਾਲ ਹੋਏ ਕਣਕਾਂ ਅਤੇ ਹੋਰ ਫਸਲਾਂ ਦੇ ਨੁਕਸਾਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੌਰ ’ਤੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਟੁੱਟ ਚੁੱਕੇ ਹਨ ਅਤੇ ਪਿੱਛਲੇ ਸਮੇਂ ਦੌਰਾਨ ਲਗਾਤਾਰ ਕਈ ਫਸਲਾਂ ਉੱਪਰ ਪਈ ਕੁਦਰਤੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਜਿਸ ਤੋਂ ਬਾਅਦ ਕੱਲ੍ਹ ਹੋਈ ਭਾਰੀ ਗੜੇਮਾਰੀ ਨੇ ਕਿਸਾਨੀ ਨੂੰ ਉੱਠਣ ਜੋਗਾ ਨਹੀਂ ਛੱਡਿਆ।
ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਅਤੇ ਚੇਤਾਵਨੀ ਹੈ ਕਿ ਉਹ ਤੁਰੰਤ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਉਸਦਾ ਮੁਆਵਜ਼ਾ ਕਿਸਾਨਾਂ ਨੂੰ ਦੇਵੇ ਤਾਂ ਜੋ ਪਹਿਲਾ ਹੀ ਕਰਜੇ ਦੇ ਬੋਝ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਉਸ ਰਸਤੇ ਤੋਂ ਮੋੜਿਆ ਜਾ ਸਕੇ ਜੇਕਰ ਸਰਕਾਰ ਤੁਰੰਤ ਕਿਸਾਨਾਂ ਨੂੰ ਉਹਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਗਿਰਦਾਵਰੀ ਕਰਕੇ ਮੁਆਵਜ਼ਾ ਨਹੀਂ ਦਿੰਦੀ ਤਾਂ ਫੇਰ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮਜ਼ਬੂਰੀ ਹੋਵੇਗੀ ਅਤੇ ਜਥੇਬੰਦੀ ਆਪਣੇ ਲੋਕਾਂ ਦੇ ਹੱਕਾਂ ਲਈ ਹਰ ਇੱਕ ਸੰਘਰਸ਼ ਕਰੇਗੀ।
ਇਸ ਮੌਕੇ ਉਹਨਾਂ ਨਾਲ: ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ, ਗੁਰਦਿੱਤਾ ਸਿੰਘ ਜਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਤੇਜਾ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਸ਼ੇਰ ਸਿੰਘ ਵਾਲਾ ਕਨਵੀਨਰ ਬਲਾਕ ਸਾਦਿਕ,ਬਲਾਕ ਕੋਟਕਪੂਰਾ ਤੋ ਕਮੇਟੀ ਮੈਂਬਰ ਵਿਪਨ ਸਿੰਘ ਫਿੱਡੇ,ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ,ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ ਅਤੇ ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।
ਅਹਿਮ ਗੱਲਾਂ | Farmers Protest
ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਹਾਲੀਆ ਬਿਆਨ ਸਿੱਧ ਕਰਦਾ ਕਿ ਕੇਂਦਰ ਸਰਕਾਰ ਮੰਨਦੀ ਹੈ ਕਿ ਪੰਜਾਬ ਦਾ ਧੂੰਆਂ ਨਹੀਂ ਪਹੁੰਚਦਾ ਦਿੱਲੀ, ਰਾਜਧਾਨੀ ਦੀ ਆਵੋ ਹਵਾ ਨੂੰ ਗੰਧਲਾ ਕਰਨ ਲਈ ਦਿੱਲੀ ਦਾ ਆਪਣਾ ਪੋਲਿਊਸ਼ਨ ਹੈ ਜਿੰਮੇਵਾਰ।
ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਦੇ ਕਿਸਾਨ ਪੱਖੀ ਆਰਡਰ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਆਪਣੀਆਂ ਨਕਾਮੀਆਂ ਛੁਪਾਉਣ ਲਈ ਕਿਸਾਨਾਂ ਨੂੰ ਦੋਸ਼ੀ ਸਿੱਧ ਕਰਨ ਵਾਸਤੇ ਕਿਸਾਨਾਂ ਉੱਪਰ ਕੀਤੇ ਗਏ ਸਨ ਪਰਾਲੀ ਸਾੜਨ ਦੇ ਪਰਚੇ ਅਤੇ ਜੁਰਮਾਨੇ।
ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਹਾਲੀਆ ਬਿਆਨ ਵਿੱਚ ਮੰਨਿਆ ਗਿਆ ਕਿ ਦਿੱਲੀ ਦੇ ਪੋਲਿਊਸ਼ਨ ਲਈ ਖੁਦ ਦਿੱਲੀ ਜਿੰਮੇਵਾਰ ਇਸ ਲਈ ਪੰਜਾਬ ਸਰਕਾਰ ਹਿਟਲਰ ਸ਼ਾਹੀ ਫਰਮਾਨ ਜਾਰੀ ਕਰ ਕਿਸਾਨਾਂ ਉੱਪਰ ਕੀਤੇ ਗਏ ਪਰਚੇ ਅਤੇ ਜੁਰਮਾਨੇ ਕਰੇ ਰੱਦ।
Kisan Protest: ਖੁੱਲ੍ਹੇ ਦਿਲ ਨਾਲ ਹੋਵੇ ਗੱਲਬਾਤ
Kisan Protest
Kisan Protest: ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਰ ਦਾ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ ਭਾਵੇਂ 14 ਫਰਵਰੀ ਦੀ ਮੀਟਿੰਗ ’ਚ ਕੋੋਈ ਹੱਲ ਨਹੀਂ ਨਿੱਕਲਿਆ ਪਰ ਦੋਵਾਂ ਧਿਰਾਂ ਦਾ ਇਹ ਦਾਅਵਾ ਚੰਗਾ ਹੈ ਕਿ ਮੀਟਿੰਗ ਹਾਂ-ਪੱਖੀ ਮਾਹੌਲ ’ਚ ਹੋਈ ਤੇ ਅਗਲੀ ਮੀਟਿੰਗ ਲਈ 22 ਫਰਵਰੀ ਦਾ ਸਮਾਂ ਤੈਅ ਹੋ ਗਿਆ ਹੈ ਇਹ ਵੀ ਗੱਲ ਚੰਗੀ ਹੋਈ ਕਿ ਕੇਂਦਰ ਨੇ ਕਿਸੇ ਇੱਕ ਕਿਸਾਨ ਮੋਰਚੇ ਨਾਲ ਗੱਲ ਕਰਨ ਦੀ ਬਜਾਇ ਸਾਰੀਆਂ ਧਿਰਾਂ (ਦੋਵਾਂ ਕਿਸਾਨ ਮੋਰਚਿਆਂ ਸਮੇਤ ਪੰਜਾਬ ਸਰਕਾਰ) ਨੂੰ ਵੀ ਮੀਟਿੰਗ ’ਚ ਸ਼ਾਮਲ ਕੀਤਾ।
ਇਹ ਖਬਰ ਵੀ ਪੜ੍ਹੋ : Travel Agent Arrested: ਹਰਿਆਣਾ ਦਾ ਟਰੈਵਲ ਏਜੰਟ ਪਟਿਆਲਾ ਤੋਂ ਗ੍ਰਿਫਤਾਰ
ਇਹ ਸਾਰੀਆਂ ਗੱਲਾਂ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰਨ ਲਈ ਚੰਗੀ ਰਣਨੀਤੀ ਹੈ ਪਰ ਮਾਮਲੇ ਦਾ ਫੌਰੀ ਹੱਲ ਤੇ ਪੱਕਾ ਹੱਲ ਇਹ ਦੋ ਵੱਡੇ ਮਾਮਲੇ ਹਨ ਜਿਨ੍ਹਾਂ ਨਾਲ ਮੀਟਿੰਗ ਦੀ ਸਫ਼ਲਤਾ ਜੁੜੀ ਹੋਈ ਹੈ ਮਾਮਲੇ ਦੇ ਸਿਆਸੀ ਪਹਿਲੂਆਂ ਤੋਂ ਵੀ ਵੱਡਾ ਮਸਲਾ ਖੇਤੀ ਦੇ ਆਰਥਿਕ ਸਰੋਕਾਰਾਂ ਦਾ ਹੈ ਖੇਤੀ ਨੂੰ ਲੀਹ ’ਤੇ ਲਿਆਉਣ ਲਈ ਖੇਤੀ ਨੀਤੀਆਂ ’ਚ ਵੱਡੇ ਬਦਲਾਅ ਕੀਤੇ ਜਾਣ, ਜਿਸ ਨਾਲ ਮਸਲੇ ਦਾ ਸਹੀ ਤੇ ਵਿਗਿਆਨਕ ਹੱਲ ਨਿੱੱਕਲ ਸਕੇ ਇਹੀ ਮਸਲੇ ਦਾ ਵੱਡਾ ਤੇ ਅਹਿਮ ਪੱਖ ਹੈ। Kisan Protest
ਕਿਸਾਨ ਤੇ ਸਰਕਾਰ ਦੋਵਾਂ ਨੂੰ ਖੇਤੀ ਦੇ ਮੁੱਦੇ ਨੂੰ ਭਾਵੁਕ ਤੇ ਸਿਆਸੀ ਧਰਾਤਲ ਤੋਂ ਪਾਸੇ ਰੱਖ ਕੇ ਨਵੀਂ ਸੋਚ ਤੇ ਖੁੱਲੇ੍ਹ ਦਿਮਾਗ ਨਾਲ ਅੱਗੇ ਵਧਣਾ ਪਵੇਗਾ ਖੇਤੀ ’ਚ ਆ ਰਹੀਆਂ ਕੌਮੀ ਤੇ ਕੌਮਾਂਤਰੀ ਸਮੱਸਿਆਵਾਂ, ਅਨਾਜ ਦੀਆਂ ਲੋੜਾਂ ਤੇ ਕਿਸਾਨਾਂ ਲਈ ਖੇਤੀ ਲਾਹੇਵੰਦ ਬਣਾਉਣ ਵਰਗੇ ਬੁਨਿਆਦੀ ਨੁਕਤੇ ਹਨ ਜਿਨ੍ਹਾਂ ਦੀ ਰੌਸ਼ਨੀ ’ਚ ਮਸਲੇ ਪ੍ਰਤੀ ਸੰਤੁਲਿਤ ਪਹੁੰਚ ਅਪਣਾਈ ਜਾ ਸਕਦੀ ਹੈ ਕਿਸਾਨ ਤੇ ਸਰਕਾਰ ਦੋਵੇਂ ਸਪੱਸ਼ਟਤਾ, ਆਪਸੀ ਵਿਸ਼ਵਾਸ ਤੇ ਸੁਹਿਰਦਤਾ ਨੂੰ ਕਾਇਮ ਰੱਖ ਕੇ ਇਸ ਮਾਮਲੇ ਦਾ ਸਹੀ ਤੇ ਪੱਕਾ ਹੱਲ ਕੱਢ ਸਕਦੇ ਹਨ।
Farmer Sad News: ਖਨੌਰੀ ਬਾਰਡਰ ’ਤੇ ਡਟੇ ਪਿੰਡ ਆਲਮਪੁਰ ਦੇ ਕਿਸਾਨ ਦੀ ਮੌਤ
ਕਰੀਬ 10-12 ਦਿਨਾਂ ਤੋਂ ਖਨੋਰੀ ਬਾਰਡਰ ’ਤੇ ਸੀ ਕਿਸਾਨ | Farmer Sad News
Farmer Sad News: (ਰਾਜ ਸਿੰਗਲਾ) ਲਹਿਰਾਗਾਗਾ। ਕਿਸਾਨੀ ਮੰਗਾਂ ਸਬੰਧੀ ਖਨੌਰੀ ਬਾਰਡਰ ’ਤੇ ਚੱਲ ਰਹੇ ਪੱਕੇ ਮੋਰਚੇ ’ਤੇ ਡਟੇ ਪਿੰਡ ਆਲਮਪੁਰ (ਹਲਕਾ ਲਹਿਰਾਗਾਗਾ) ਦੇ ਇੱਕ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕ ਦੇ ਬੇਟੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਿੰਦਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਆਲਮਪੁਰ ਉਮਰ ਕਰੀਬ 58 ਸਾਲ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਕਰੀਬ 10-12 ਦਿਨਾਂ ਤੋਂ ਖਨੋਰੀ ਬਾਰਡਰ ’ਤੇ ਕਿਸਾਨ ਮੰਗਾਂ ਲਈ ਚੱਲ ਰਹੇ ਧਰਨੇ ਵਿੱਚ ਗਿਆ ਹੋਇਆ ਸੀ ਇੱਕ ਦੋ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਥੇ ਹੀ ਦਵਾਈ ਲੈ ਰਹੇ ਸੀ ।
ਇਹ ਵੀ ਪੜ੍ਹੋ: Lehragaga News: ‘ਐੱਫਸੀਆਈ ਕੋਲ ਚੌਲ ਲਵਾਉਣ ਲਈ ਨਹੀਂ ਜਗ੍ਹਾ, ਸ਼ੈੱਲਰ ਮਾਲਕ ਪ੍ਰੇਸ਼ਾਨ’
ਜਿਸ ਨੂੰ ਅਸੀ ਬੀਤੇ ਕੱਲ੍ਹ ਕਿਸਾਨ ਯੂਨੀਅਨ ਦੀ ਐਬੂਲੈਸ ਰਾਹੀਂ ਖਨੋਰੀ ਬਾਰਡਰ ਤੋਂ ਆਪਣੇ ਘਰ ਪਿੰਡ ਆਲਮਪੁਰ ਲੈ ਆਏ ਸੀ ,ਕੱਲ੍ਹ ਸ਼ਾਮ ਕਰੀਬ 7 ਕੁ ਵਜੇ ਉਨ੍ਹਾਂ ਦੀ ਸਿਹਤ ਜਿਆਦਾ ਵਿਗੜਨ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪੁੱਤਰ, ਪੁੱਤਰੀ ਤੇ ਪਤਨੀ ਨੂੰ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਰਨਲ ਸਕੱਤਰ ਰਾਮਫਲ ਸਿੰਘ ਜਲੂਰ ਤੇ ਮਨਿੰਦਰ ਸਿੰਘ ਲਦਾਲ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਖਨੌਰੀ ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਲਈ ਚੱਲ ਰਹੇ ਮੋਰਚਿਆਂ ’ਤੇ 40 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ । ਭਾਕਿਯੂ ਸਿੱਧੂਪੁਰ ਦਾ ਸਰਗਰਮ ਵਰਕਰ ਸੁਰਿੰਦਰਜੀਤ ਸਿੰਘ ਆਲਮਪੁਰ ਵੀ ਕਿਸਾਨ ਸੰਘਰਸ਼ ਦਾ ਸ਼ਹੀਦ ਹੈ ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨ ਸੁਰਿੰਦਰਜੀਤ ਸਿੰਘ 6 ਏਕੜ ਜ਼ਮੀਨ ਦਾ ਮਾਲਕ ਸੀ ਜਿਸ ਵਿੱਚੋਂ ਕੁੱਝ ਜ਼ਮੀਨ ਗਹਿਣੇ ਹੈ ਅਤੇ 6 ਲੱਖ ਰੁਪਏ ਕਿਸਾਨ ਦੇ ਸਿਰ ਉੱਪਰ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮ੍ਰਿਤਕ ਕਿਸਾਨ ਦਾ ਕਰਜ਼ਾ ਮੁਆਫ ਕਰਨ ਦੇ ਨਾਲ ਨਾਲ ਵਿੱਤੀ ਸਹਾਇਤਾ ਵੀ ਦੇਵੇ। Farmer Sad News
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਐੱਮਐੱਸਪੀ ਸਮੇਤ 12 ਮੰਗਾਂ ਸਬੰਧੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਦੀ ਅਗਲੀ ਕੜੀ ’ਚ 11 ਫਰਵਰੀ ਨੂੰ ਰਤਨਪੁਰਾ ਮੋਰਚੇ ’ਤੇ ਕਿਸਾਨਾਂ ਦੀ ਮਹਾਂਪੰਚਾਇਤ ਹੋਵੇਗੀ। ਉੱਧਰ ਅੱਜ ਸ਼ੰਭੂ ਬਾਰਡਰ ’ਤੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਤੇ ਹੋਰ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ 14 ਫਰਵਰੀ ਨੂੰ ਚੰਡੀਗੜ੍ਹ ’ਚ ਕੇਂਦਰ ਨਾਲ ਗੱਲ ਬੇਨਤੀਜਾ ਰਹੀ ਤਾਂ 25 ਫਰਵਰੀ ਨੂੰ ਕਿਸਾਨਾਂ ਦਾ ਜੱਥਾ ਦਿੱਲੀ ਵੱਲ ਪੈਦਲ ਮਾਰਚ ਕਰੇਗਾ। 12 ਫਰਵਰੀ ਨੂੰ ਖਨੌਰੀ ਸਰਹੱਦ ’ਤੇ ਕਿਸਾਨਾਂ ਦੀ ਇੱਕ ਮਹਾਂਪੰਚਾਇਤ ਹੋ ਰਹੀ ਹੈ ਤੇ ਉਸੇ ਦਿਨ ਤਿੰਨਾਂ ਕਿਸਾਨ ਸਮੂਹਾਂ ’ਚ ਏਕਤਾ ਲਈ ਇੱਕ ਸਾਂਝੀ ਮੀਟਿੰਗ ਕੀਤੀ ਜਾ ਰਹੀ ਹੈ। Punjab News
ਇਹ ਖਬਰ ਵੀ ਪੜ੍ਹੋ : Punjab Political News: ਪੰਜਾਬ ’ਚ ਸਿਆਸੀ ਹਨ੍ਹੇਰੀ, ਅੱਜ ਦਿੱਲੀ ’ਚ ਹੋਵੇਗੀ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ, ਜਾਣੋ…
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ 13 ਫਰਵਰੀ ਨੂੰ ਸ਼ੰਭੂ ਮੋਰਚੇ ਵਿਖੇ ਹੋਣ ਵਾਲੀ ਮਹਾਪੰਚਾਇਤ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਦਿੱਲੀ ਮੂਵਮੈਂਟ-2 ਦੇ ਆਗੂਆਂ ਦਾ ਇੱਕ ਵਫ਼ਦ 12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਬੁਲਾਈ ਗਈ ਮੀਟਿੰਗ ਲਈ ਚੰਡੀਗੜ੍ਹ ਦੇ ਕਿਸਾਨ ਭਵਨ ਜਾ ਰਿਹਾ ਹੈ। ਅਸੀਂ ਏਕਤਾ ਚਾਹੁੰਦੇ ਹਾਂ, ਪਰ ਇਸ ਬਾਰੇ ਮੀਟਿੰਗ ’ਚ ਸਹਿਮਤੀ ਬਣ ਜਾਵੇਗੀ। 14 ਫਰਵਰੀ ਨੂੰ ਉਹ ਚੰਡੀਗੜ੍ਹ ’ਚ ਕੇਂਦਰ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਇੱਕ ਮੀਟਿੰਗ ’ਚ ਸ਼ਾਮਲ ਹੋਣਗੇ। Punjab News
Kisan Andolan: ਵਿਸ਼ਵਾਸ ਤੇ ਸਦਭਾਵਨਾ ਨਾਲ ਹੋਵੇ ਗੱਲਬਾਤ
Kisan Andolan
Kisan Andolan: ਆਖ਼ਰ ਕੇਂਦਰ ਸਰਕਾਰ ਨੇ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਬੈਠੇ ਕਿਸਾਨ ਆਗੂਆਂ ਨੂੰ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਦੇ ਦਿੱਤਾ ਹੈ ਕੇਂਦਰ ਨੇ ਸ੍ਰ. ਡੱਲੇਵਾਲ ਨੂੰ ਵਰਤ ਖੋਲ੍ਹਣ ਦੀ ਅਪੀਲ ਕਰਕੇ ਵੀ ਸਦਭਾਵਨਾ ਵਾਲਾ ਮਾਹੌਲ ਬਣਾਇਆ ਹੈ ਕਿਸਾਨਾਂ ਨੇ ਵੀ ਡੱਲੇਵਾਲ ਨੂੰ ਖਾਣਾ ਖਾਣ ਦੀ ਅਪੀਲ ਕੀਤੀ ਹੈ ਮਾਮਲੇ ਨੇ ਸੁਖਾਂਤਕ ਮੋੜ ਲੈਣਾ ਸ਼ੁਰੂ ਕੀਤਾ ਹੈ ਹਾਲਾਂਕਿ ਕਿਸਾਨ 14 ਫਰਵਰੀ ਦੂਰ ਹੋਣ ਤੇ ਗੱਲਬਾਤ ਚੰਡੀਗੜ੍ਹ ਹੋਣ ਬਾਰੇ ਇਤਰਾਜ ਕਰ ਰਹੇ ਹਨ ਫਿਰ ਵੀ ਗੱਲਬਾਤ ਨਾਲ ਮਾਹੌਲ ਬਦਲਿਆ ਹੈ ਇੱਥੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਰਕਾਰ ਤੇ ਕਿਸਾਨ ਪੂਰੀ ਜਿੰਮੇਵਾਰੀ ਤੇ ਗੰਭੀਰਤਾ ਨਾਲ ਗੱਲਬਾਤ ਨੂੰ ਸਿਰੇ ਚੜ੍ਹਾਉਣ ਸੜਕਾਂ ਬੰਦ ਹੋਣ ਕਾਰਨ ਆਮ ਰਾਹਗੀਰਾਂ ਦੇ ਨਾਲ-ਨਾਲ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। Kisan Andolan
ਇਹ ਖਬਰ ਵੀ ਪੜ੍ਹੋ : Donald Trump: ਟਰੰਪ ਅੱਜ ਦੂਜੀ ਵਾਰ ਬਣਨਗੇ ਅਮਰੀਕਾ ਦੇ ਰਾਸ਼ਟਰਪਤੀ, ਬਾਈਡੇਨ ਨਾਲ ਵ੍ਹਾਈਟ ਹਾਊਸ ਤੋਂ ਰਵਾਨਾ
ਮਾਮਲਾ ਬਹੁਤ ਪੇਚਦਾਰ ਹੋ ਗਿਆ ਸੀ ਕੇਂਦਰ ਕਿਸਾਨਾਂ ਨਾਲ ਗੱਲ ਨਹੀਂ ਸੀ ਕਰ ਰਿਹਾ ਅਤੇ ਕਿਸਾਨ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਸਨ ਅਸਲ ’ਚ ਗੱਲ ਤਰਕ ਤੇ ਤੱਥਾਂ ਨਾਲ ਜੁੜੀ ਹੋਈ ਹੈ ਵਿਗਿਆਨਕ ਨਜ਼ਰੀਏ ਤੇ ਕੌਮੀ-ਕੌਮਾਂਤਰੀਆਂ ਪਰਸਥਿਤੀਆਂ ਦੇ ਮੱਦੇਨਜ਼ਰ ਖੇਤੀ, ਅਨਾਜ ਦੀਆਂ ਲੋੜਾਂ ਤੇ ਆਰਥਿਕ ਵਿਕਾਸ ਸਬੰਧੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਕੇ ਹੀ ਮਸਲੇ ਦਾ ਹੱਲ ਨਿਕਲ ਸਕਦਾ ਹੈ ਵਿਗਿਆਨਕ ਤੇ ਪੇਸ਼ੇਵਾਰ ਪਹੁੰਚ ਵਾਸਤੇ ਸਿਆਸੀ ਨਫੇ ਨੁਕਸਾਨ ਤੇ ਨਿੱਜੀ ਰਾਏ ਨੂੰ ਪਾਸੇ ਰੱਖਣਾ ਪਵੇਗਾ ਹਰ ਮਸਲੇ ਦਾ ਹੱਲ ਸੰਭਵ ਹੈ, ਜ਼ਰੂਰਤ ਚਿੰਤਨ ਮੰਥਨ ਕਰਨ ਤੇ ਸਕਾਰਾਤਮਕਤਾ ਨੂੰ ਪਹਿਲ ਦੇਣ ਦੀ।
Kisan Andolan: ਕਿਸਾਨ ਹੁਣ ਇਸ ਦਿਨ ਕਰਨਗੇ ਦਿੱਲੀ ਕੂਚ
ਕਿਸਾਨਾਂ ਨੇ ਦਿੱਲੀ ਪੈਦਲ ਕੂਚ 26 ਜਨਵਰੀ ਤੱਕ ਟਾਲਿਆ
ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ ਜਗਜੀਤ ਡੱਲੇਵਾਲ ਨੂੰ ਖਾਣਾ ਖਾਣ ਦੀ ਅਪੀਲ
ਕੇਂਦਰ ਸਰਕਾਰ 14 ਫਰਵਰੀ ਦੀ ਥਾਂ ਪਹਿਲਾਂ ਕਰੇ ਮੀਟਿੰਗ ਅਤੇ ਹੋਵੇ ਨਵੀਂ ਦਿੱਲੀ ’ਚ : ਸਰਵਣ ਪੰਧੇਰ
Kisan Andolan: ਸ਼ੰਭੂ ਬਾਰਡਰ/ਪਟਿਆਲਾ (ਖੁਸ਼ਵੀਰ ਸਿੰਘ ਤੂਰ/ਅਜੈ ਕਮਲ)। ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ 21 ਜਨਵਰੀ ਨੂੰ ਪੈਦਲ ਦਿੱਲੀ ਕੂਚ ਦਾ ਪ੍ਰੋਗਰਾਮ 26 ਜਨਵਰੀ ਤੱਕ ਟਾਲ ਦਿੱੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਕੇ ਖਾਣਾ ਖਾਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਤੰਦਰੁਸਤ ਹੋ ਕੇ ਕੇਂਦਰ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮੀਟਿੰਗ ’ਚ ਸ਼ਾਮਲ ਹੋ ਸਕਣ। ਅੱਜ ਇੱਥੇ ਸ਼ੰਭੂ ਬਾਰਡਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਐਲਾਨ ਕਰਦਿਆਂ ਕਿਹਾ ਕਿ 21 ਜਨਵਰੀ ਨੂੰ ਜਿਹੜੇ 101 ਕਿਸਾਨਾਂ ਦਾ ਚੌਥਾ ਜਥਾ ਪੈਦਲ ਦਿੱਲੀ ਕੂਚ ਲਈ ਰਵਾਨਾ ਹੋਣਾ ਸੀ, ਉਹ ਹੁਣ ਨਹੀਂ ਹੋਵੇਗਾ। Kisan Andolan
ਇਹ ਖਬਰ ਵੀ ਪੜ੍ਹੋ : Ludhiana News: ਲੁਧਿਆਣਾ ਨੂੰ ਪਹਿਲੀ ਮਹਿਲਾ ਦੇ ਰੂਪ ’ਚ ਮਿਲਿਆ 7ਵਾਂ ਮੇਅਰ
ਉਨ੍ਹਾਂ ਕਿਹਾ ਕਿ ਦਿੱਲੀ ਕੂਚ ਦਾ ਪ੍ਰੋਗਰਾਮ 26 ਜਨਵਰੀ ਤੱਕ ਟਾਲ ਦਿੱਤਾ ਹੈ, ਤੇ ਕੇਂਦਰ ਸਰਕਾਰ ਨੂੰ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਮੀਟਿੰਗ 14 ਫਰਵਰੀ ਨੂੰ ਤੈਅ ਕੀਤੀ ਗਈ ਹੈ, ਉਹ ਬਹੁਤ ਲੇਟ ਹੈ, ਇਸ ਲਈ ਇਸ ਮੀਟਿੰਗ ਨੂੰ ਜਲਦੀ ਕੀਤਾ ਜਾਵੇ ਤੇ ਸਥਾਨ ਨਵੀਂ ਦਿੱਲੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਕੇਂਦਰ ਸਰਕਾਰ ਦਿੱਲੀ ਚੋਣਾਂ ’ਚ ਚੋਣ ਜਾਬਤਾ ਲੱਗਿਆ ਹੋਣ ਦਾ ਬਹਾਨਾ ਬਣਾ ਕੇ 14 ਫਰਵਰੀ ਦੀ ਗੱਲ ਆਖ ਰਹੀ ਹੈ, ਉਹ ਵਾਜਬ ਨਹੀਂ ਲੱਗਦੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਚੋਣ ਜਾਬਤੇ ’ਚ ਹੀ ਅੱਠਵੇਂ ਪੇਅ ਕਮਿਸ਼ਨ ਦਾ ਐਲਾਨ ਕਰ ਰਹੀ ਹੈ। ਜੇਕਰ ਇਹ ਐਲਾਨ ਚੋਣ ਜ਼ਾਬਤੇ ’ਚ ਹੋ ਸਕਦਾ ਹੈ ਤਾਂ ਫਿਰ ਕਿਸਾਨਾਂ ਨਾਲ ਮੀਟਿੰਗ ਵੀ ਪਹਿਲਾਂ ਦਿੱਲੀ ਵਿਖੇ ਹੋ ਸਕਦੀ ਹੈ। Kisan Andolan
ਇਸ ਦੌਰਾਨ ਹੀ ਕਿਸਾਨ ਆਗੂਆਂ ਸਰਵਨ ਸਿੰਘ ਪੰਧੇਰ ਤੇ ਮਨਜੀਤ ਸਿੰਘ ਰਾਏ ਵੱਲੋਂ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੋੜ ਕੇ ਖਾਣਾ ਖਾਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾ. ਸਵੈਮਾਨ ਸਿੰਘ ਵੱਲੋਂ ਆਖਿਆ ਗਿਆ ਹੈ ਕਿ 14 ਫਰਵਰੀ ਤੱਕ ਹੋਣ ਵਾਲੀ ਮੀਟਿੰਗ ਤੱਕ ਮੈਡੀਕਲ ਸਹਾਇਤਾ ’ਤੇ ਐਨੇ ਦਿਨ ਡੱਲੇਵਾਲ ਸਾਹਿਬ ਦੀ ਸਿਹਤ ਠੀਕ ਨਹੀਂ ਰਹਿ ਸਕਦੀ। ਇਸ ਲਈ ਉਹ ਅਪੀਲ ਕਰਦੇ ਹਨ ਕਿ ਡੱਲੇਵਾਲ ਸਾਹਿਬ ਖਾਣਾ ਖਾਣ ਕਿਉਂਕਿ ਤੰਦਰੁਸਤ ਹੋ ਕੇ ਹੀ ਕੇਂਦਰ ਨਾਲ ਮੀਟਿੰਗ ਦੌਰਾਨ ਟੇਬਲ ਤੇ ਗਰਾਊਂਡ ’ਤੇ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਇਆ ਜਾਵੇ। Kisan Andolan
26 ਜਨਵਰੀ ਨੂੰ ਸਾਇਲੋ, ਮਾਲ ਤੇ ਭਾਜਪਾ ਆਗੂਆਂ ਦੇ ਦਫ਼ਤਰਾਂ ਅੱਗੇ ਹੋਣਗੇ ਟਰੈਕਟਰ ਮਾਰਚ | Kisan Andolan
ਕਿਸਾਨ ਆਗੂਆਂ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਭਰ ਅੰਦਰ ਨਿਕਲਣ ਵਾਲੇ ਟਰੈਕਟਰ ਮਾਰਚ ਦਾ ਸਮਾਂ 12 ਵਜੇਂ ਤੋਂ 1.30 ਵਜੇਂ ਤੱਕ ਹੋਵੇਗਾ ਤੇ ਇਸ ਸਮੇਂ ਦੌਰਾਨ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਸਾਇਲੋ ਗੋਦਾਮ, ਮਾਲ ਤੇ ਭਾਜਪਾ ਆਗੂਆਂ ਦੇ ਦਫ਼ਤਰਾਂ ਤੇ ਘਰਾਂ ਅੱਗੇ ਪ੍ਰਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀਆਂ ਵੱਲੋਂ ਆਪਣੀਅ ਰੂਪ ਰੇਖਾ ਤੈਅ ਕਰ ਲਈ ਜਾਵੇਗੀ।
ਐੱਸਕੇਐਮ ਨਾਲ ਸੰਪੂਰਨ ਏਕਤਾ ਦੇ ਹੱਕ ’ਚ | Kisan Andolan
ਕਿਸਾਨ ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਨਾਲ ਜੋ ਏਕਤਾ ਸਬੰਧੀ ਮੀਟਿੰਗਾਂ ਚੱਲ ਰਹੀਆਂ ਹਨ ਤੇ ਜੇਕਰ ਉਹ ਏਕਤਾ ਸੰਪੂਰਨ ਏਕਤਾ ’ਚ ਨਹੀਂ ਬਦਲ ਸਕਦੀ ਤਾਂ ਘੱਟੋ-ਘੱਟ ਪ੍ਰੋਗਰਾਮਾਂ ਦੀ ਏਕਤਾ ਜ਼ਰੂਰ ਬਣੇ। ਉਨ੍ਹਾਂ ਆਖਿਆ ਕਿ ਉਹ ਸੰਪੂਰਨ ਏਕਤਾ ਦੇ ਮੁੱਦਈ ਹਨ ਤੇ 24 ਜਨਵਰੀ ਨੂੰ ਐੱਸਕੇਐਮ ਦੀ ਮੀਟਿੰਗ ਹੈ ਤੇ ਉਹ ਆਪਣਾ ਨਿਰਨਾ ਜ਼ਰੂਰ ਲੈਣ। ਮਨਜੀਤ ਸਿੰਘ ਰਾਏ ਨੇ ਆਖਿਆ ਕਿ ਐੱਸਕੇਐੱਮ ਦੀ ਮੋਗਾ ਰੈਲੀ ’ਚ ਜਨਤਾ ਵੱਲੋਂ ਏਕਤਾ ਦਾ ਮਤਾ ਪਾਇਆ ਗਿਆ ਸੀ ਤੇ ਜਨਤਾ ਦਾ ਫੈਸਲਾ ਸਭ ਤੋਂ ਵੱਡਾ ਹੈ।
Farmer Protest : ਕਿਸਾਨਾਂ ਦਾ ਖਨੌਰੀ ਬਾਰਡਰ ਤੋਂ ਵੱਡਾ ਐਲਾਨ, ਜਾਣੋ
Farmer Protest. (ਬਲਕਾਰ ਸਿੰਘ) ਖਨੌਰੀ। ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 50ਵੇ ਦਿਨ ਵਿਚ ਦਾਖਲ ਹੋ ਗਿਆ ਹੈ। ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ। ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨੇ ਐਲਾਨ ਕੀਤਾ ਕਿ 15 ਜਨਵਰੀ ਤੋਂ ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜੱਥਾ ਸ਼ਾਂਤਮਈ ਢੰਗ ਨਾਲ ਕਾਲੇ ਚੋਲੇ ਪਾ ਕੇ ਮਰਨ ਵਰਤ ‘ਤੇ ਬੈਠੇਗਾ।
ਇਹ ਵੀ ਪੜ੍ਹੋ: Punjab Weather Update: ਪੰਜਾਬ ’ਚ ਫਿਰ ਆ ਰਿਹਾ ਹੈ ਇੱਕ ਨਵਾਂ ਪੱਛਮੀ ਮੌਨਸੂਨ, ਇਸ ਦਿਨ ਤੋਂ ਫਿਰ ਤੋਂ ਹੋਵਗੀ ਭਾਰੀ ਬ…
ਇਸ ਮੌਕੇ ਕਿਸਾਨ ਆਗੂ ਅਭਿਮਨਿੰਯੂ ਕੋਹਾੜ ਨੇ ਕਿਹਾ ਕਿ ਜਗਜੀਤ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਹੁਣ ਉਨ੍ਹਾਂ ਨੂੰ ਇਕ ਪਾਣੀ ਦੀ ਘੁੱਟ ਵੀ ਪਚਾਉਣੀ ਔਖੀ ਹੋ ਗਈ ਹੈ ਅਤੇ ਡਾਕਟਰਾਂ ਮੁਤਾਬਕ ਕਿਸੇ ਸਮੇ ਕੁਝ ਵੀ ਹੋ ਸਕਦਾ ਹੈ। ਉਨ੍ਹਾਂ ਭਾਜਪਾ ਆਗੂਆਂ ਵੱਲੋ ਦਿੱਤੇ ਜਾ ਰਹੇ ਬਿਆਨ ਕਿ ਐਮਐਸਪੀ ਕਿਸਾਨਾਂ ਲਈ ਨੁਕਸਾਨਦੇਹ ਹੈ, ਇਸ ਲਈ ਇਸਨੂੰ ਲਾਗੂ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਐਮਐਸਪੀ ’ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਕੇਂਦਰ ਨੂੰ ਕਿਸਾਨਾਂ ਦੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Khanauri Border: ਖਨੌਰੀ ਬਾਰਡਰ ’ਤੇ ਮਜ਼ਦੂਰ ਦੀ ਮੌਤ
ਮKhanauri Border: (ਗੁਰਪ੍ਰੀਤ ਸਿੰਘ) ਖਨੌਰੀ। ਖਨੌਰੀ ਬਾਰਡਰ ’ਤੇ ਅੱਜ ਇਕ ਮਜ਼ਦੂਰ ਦੀ ਬਿਮਾਰ ਹੋਣ ਉਪਰੰਤ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮ੍ਰਿਤਕ ਦੀ ਪਛਾਣ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਗੋਦਾਰਾ, ਤਹਿ ਜੈਤੋ, ਜ਼ਿਲ੍ਹਾ ਫਰੀਦਕੋਟ, ਉਮਰ ਲਗਭਗ 80 ਸਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Punjab News: ਸੋਮਵਾਰ ਤੋਂ ਬੰਦ ਹੋ ਸਕਦੈ ਰਜਿਸਟਰੀਆਂ ਦਾ ਕੰਮ, ਜਾਣੋ
ਮ੍ਰਿਤਕ 5 ਪੁੱਤਰ ਅਤੇ ਇੱਕ ਧੀ ਦਾ ਪਿਤਾ ਸੀ ਜੱਗਾ ਸਿੰਘ ਨੂੰ ਖਨੌਰੀ ਮੋਰਚੇ ’ਤੇ ਬਿਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਅੱਜ 12 ਜਨਵਰੀ ਨੂੰ ਖਨੌਰੀ ਮੋਰਚੇ ਉੱਪਰ ਮ੍ਰਿਤਕ ਜੱਗਾ ਸਿੰਘ ਨੂੰ ਸ਼ਰਧਾਂਜਲੀ ਦੇਣ ਉਪਰੰਤ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਗੋਦਾਰਾ ਨੇੜੇ ਬਾਜਾਖਾਨਾ ਵਿਖੇ ਕੀਤਾ ਜਾਵੇਗਾ।
Kisan Andolan Update: ਡੱਲੇਵਾਲ ਦੀ ਡਿੱਗ ਰਹੀ ਸਿਹਤ ਦੇ ਮੱਦੇਨਜ਼ਰ ਕਿਸਾਨਾਂ ਦੀ ਸਾਂਝੀ ਮੀਟਿੰਗ ਜਲਦ ਕਰਨ ਦੀ ਅਪੀਲ
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਐਸਕੇਐਮ ਨੂੰ ਲਿਖੀ ਚਿੱਠੀ
Kisan Andolan Update: (ਗੁਰਪ੍ਰੀਤ ਸਿੰਘ) ਖਨੌਰੀ/ਸੰਗਰੂਰ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨੋਂ-ਦਿਨ ਗੰਭੀਰ ਹੁੰਦੀ ਜਾਂਦੀ ਸਰੀਰਕ ਹਾਲਤ ਦੇ ਮੱਦੇਨਜਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਐੱਸਕੇਐੱਮ (ਸੰਯੁਕਤ ਕਿਸਾਨ ਮੋਰਚਾ) ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ 15 ਜਨਵਰੀ ਨੂੰ ਪਟਿਆਲਾ ਵਿਖੇ ਹੋਣ ਵਾਲੀ ਸਾਂਝੀ ਮੀਟਿੰਗ ਪਹਿਲਾਂ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਸ੍ਰ. ਡੱਲੇਵਾਲ ਸਰੀਰਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਕਿਤੇ ਜਾਣ-ਆਉਣ ਤੋਂ ਅਸਮਰੱਥ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਦੋਵਾਂ ਫੋਰਮਾਂ ਵੱਲੋਂ ਇੱਕ ਸਾਂਝੀ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਕੱਲ੍ਹ ਖਨੌਰੀ ਕਿਸਾਨ ਮੋਰਚੇ ਵਿੱਚ ਆਏ ਹੋਏ ਸਾਰੇ ਕਿਸਾਨ ਆਗੂਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਤੋਂ ਇਹ ਉਮੀਦ ਵੀ ਕੀਤੀ ਗਈ ਹੈ ਕਿ ਉਹ ਗਾਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਨੂੰ ਹੋਰ ਵੱਡਾ ਅਤੇ ਮਜ਼ਬੂਤ ਬਣਾਉਣ ਲਈ ਸਹਿਯੋਗ ਦੇਣਗੇ।
ਇਹ ਵੀ ਪੜ੍ਹੋ: Bhagwant Mann ਨੇ ਅਮਿਤ ਸ਼ਾਹ ਕੋਲ ਚੁੱਕਿਆ ਬਾਰਡਰ ਤੋਂ ਨਸ਼ੇ ਅਤੇ ਤਸਕਰੀ ਦਾ ਮੁੱਦਾ, ਕੇਂਦਰ ਕਰੇ ਸਹਿਯੋਗ
ਇਸ ਚਿੱਠੀ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪਿਛਲੇ 47 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜੁ਼ਕ ਹਾਲਤ ਦੇ ਮੱਦੇਨਜ਼ਰ ਭਲਕੇ ਜਾਂ ਪਰਸੋਂ ਖਨੌਰੀ ਮੋਰਚੇ ਵਿਖੇ ਆਪਸੀ ਮੀਟਿੰਗ ਕੀਤੀ ਜਾਵੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਇੱਕ-ਇੱਕ ਪਲ (ਘੜੀ) ਬਹੁਤ ਕੀਮਤੀ ਹੈ ਅਤੇ ਅਸੀਂ ਮੋਰਚਾ ਛੱਡ ਕੇ ਕਿਤੇ ਵੀ ਬਾਹਰ ਜਾਣ ਦੀ ਸਥਿਤੀ ਵਿੱਚ ਨਹੀਂ ਹਾਂ। ਉਨ੍ਹਾਂ ਦੱਸਿਆ ਕਿ ਅੱਜ ਤੇਲੰਗਾਨਾ ਦੇ ਖਮਨ ਵਿਖੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ’ਚ ਕਿਸਾਨਾਂ ਨੇ 12 ਘੰਟੇ ਦੀ ਸੰਕੇਤਿਕ ਭੁੱਖ ਹੜਤਾਲ ਕੀਤੀ ਹੈ। ਕੱਲ੍ਹ ਹਰਿਆਣਾ ਦੇ ਹਿਸਾਰ ਤੋਂ ਕਿਸਾਨਾਂ ਦਾ ਇੱਕ ਵੱਡਾ ਜੱਥਾ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚੇਗਾ।
ਡੱਲੇਵਾਲ ਦਾ ਮਰਨ ਵਰਤ 47ਵੇਂ ਦਿਨ ਵੀ ਜਾਰੀ | Kisan Andolan Update
ਜਗਜੀਤ ਸਿੰਘ ਡੱਲੇਵਾਲ ਦੀ ਵਿਸਥਾਰ ਮੈਡੀਕਲ ਰਿਪੋਰਟ ਪੇਸ਼ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਅਤੇ ਤਾਜ਼ਾ ਮੈਡੀਕਲ ਰਿਪੋਰਟ ਵਿੱਚ ਉਹਨਾਂ ਦਾ ਕੀਟੋਨ ਬਾਡੀ ਰਿਜ਼ਲਟ 6.53 ਹੈ ਜੋ ਕਿ ਆਮ ਹਾਲਤਾਂ ਵਿੱਚ 0.02-0.27 ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਯੂਰਿਕ ਐਸਿਡ 11.64 ਹੈ ਜੋ ਆਮ ਹਾਲਤਾਂ ਵਿੱਚ 3.50-7.20 ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਦਾ ਬਿਲੀਰੂਬਿਨ 0.69 ਹੈ ਜੋ ਆਮ ਹਾਲਤਾਂ ਵਿੱਚ ਵਿਚਕਾਰ 0.20 ਤੋਂ ਘੱਟ ਹੋਣਾ ਚਾਹੀਦਾ ਹੈ।
ਉਹਨਾਂ ਦਾ ਟੋਟਲ ਪ੍ਰੋਟੀਨ ਵੀ ਆਮ ਹਾਲਤਾਂ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਵਿੱਚ ਸੋਡੀਅਮ, ਪੋਟਾਸ਼ੀਅਮ ਅਤੇ ਕਲੋਰਾਈਡ ਵੀ ਬਹੁਤ ਘੱਟ ਹੈ। ਲੀਵਰ ਅਤੇ ਕਿਡਨੀ ਪੈਨਲ, ਸੀਰਮ ਰਿਪੋਰਟ 1.67 ਹੈ ਜੋ ਆਮ ਹਾਲਤਾਂ ਵਿੱਚ 1.00 ਤੋਂ ਘੱਟ ਹੋਣਾ ਚਾਹੀਦਾ ਹੈ। Kisan Andolan Update
Kisan Andolan: ਐਸਕੇਐਮ ਦਾ ਛੇ ਮੈਂਬਰੀ ਵਫਦ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜਿਆ
ਦੋਵਾਂ ਕਿਸਾਨ ਮੋਰਚਿਆਂ ਦੀ ਮੀਟਿੰਗ ਪਟਿਆਲਾ ’ਚ 15 ਨੂੰ | Kisan Andolan
Kisan Andolan: (ਗੁਰਪ੍ਰੀਤ ਸਿੰਘ) ਖਨੌਰੀ। ਅੱਜ ਸੰਯੁਕਤ ਕਿਸਾਨ ਮੋਰਚਾ ਦਾ ਛੇ ਮੈਂਬਰੀ ਵਫਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜਿਆ ਅਤੇ ਉਹਨਾਂ ਲਗਭਗ 15 ਮਿੰਟ ਡੱਲੇਵਾਲ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਸਿਹਤਯਾਬੀ ਦੀ ਉਮੀਦ ਵੀ ਕੀਤੀ। ਜਾਣਕਾਰੀ ਮੁਤਾਬਿਕ ਜਿਹੜੇ ਆਗੂ ਆਪਸੀ ਵਖਰੇਵਿਆਂ ਕਾਰਨ ਪਿਛਲੇ ਇੱਕ ਸਾਲ ਤੋਂ ਜਿਆਦਾ ਸਮੇਂ ਦੌਰਾਨ ਵੱਖੋ-ਵੱਖਰੇ ਮੋਰਚਿਆਂ ਵਿੱਚ ਸੰਘਰਸ਼ ਲੜ ਰਹੇ ਸਨ ਉਨ੍ਹਾਂ ਦੀ ਹੁਣ ਇੱਕ ਮੰਚ ’ਤੇ ਆਉਣ ਦੀ ਸੰਭਾਵਨਾ ਵਧ ਗਈ ਹੈ ।
ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਆਪਸੀ ਮਤਭੇਦਾਂ ਨੂੰ ਖਤਮ ਕਰਨ ਲਈ 15 ਜਨਵਰੀ ਨੂੰ ਪਟਿਆਲਾ ਵਿਖੇ ਮੁੜ ਇਕੱਠੇ ਬੈਠਣਗੇ। ਇਹ ਫੈਸਲਾ ਐਸ ਕੇ ਐੱਮ ਆਲ ਇੰਡੀਆ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਇੱਕ ਵਫਦ, ਜਿਸ ਵਿੱਚ ਬੀਕੇਯੂ ਉਗਰਾਹਾਂ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ ਅਤੇ ਰਾਜੇਵਾਲ ਜਥੇਬੰਦੀ ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਸਾਮਲ ਸਨ, ਦੇ ਖਨੌਰੀ ਬਾਰਡਰ ‘ਤੇ ਪਹੁੰਚਣ ਅਤੇ ਜਗਜੀਤ ਸਿੰਘ ਡੱਲੇਵਾਲ ਨਾਲ 15 ਮਿੰਟ ਤੋਂ ਵੱਧ ਸਮੇਂ ਲਈ ਮੁਲਾਕਾਤ ਕਰਨ ਤੋਂ ਬਾਅਦ ਲਿਆ ਗਿਆ।
ਇਹ ਵੀ ਪੜ੍ਹੋ: Taekwondo Championship: ਉੜੀਸਾ ’ਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿਖਾਏ ਜੌਹਰ, ਸੂਬੇ ਦਾ ਨਾਂਅ ਕੀਤਾ ਰੌਸ਼ਨ
ਇਸ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ ਆਲ ਇੰਡੀਆ) ਐੱਸ ਕੇ ਐੱਮ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 15 ਜਨਵਰੀ ਨੂੰ ਦੁਬਾਰਾ ਮਿਲਣ ਦਾ ਫੈਸਲਾ ਕੀਤਾ। ਪ੍ਰੈਸ ਕਾਨਫਰੰਸ ਵਿਚ ਕਿਹਾ ਗਿਆ ਕਿ 15 ਜਨਵਰੀ ਨੂੰ ਕਿਸਾਨ ਅੰਦੋਲਨ 2.0 ਦੇ ਸਾਂਝੇ ਸੰਘਰਸ਼ ਨੂੰ ਸ਼ੁਰੂ ਕਰਨ ਲਈ ਇੱਕ ਸਾਂਝਾ ਘੱਟੋ-ਘੱਟ ਪ੍ਰੋਗਰਾਮ ਬਣਾਉਣ ਲਈ ਮੀਟਿੰਗ ਹੋਵੇਗੀ। ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਯੂਨੀਅਨਾਂ ਵਿੱਚ ਮਤਭੇਦ ਅਤੇ ਵੱਖੋ-ਵੱਖਰੇ ਦਿ੍ਰਸਟੀਕੋਣ ਹੋ ਸਕਦੇ ਹਨ ਪਰ ਉਨ੍ਹਾਂ ਦੋਵਾਂ ਦਾ ਨਿਸ਼ਾਨਾ ਇੱਕ ਹੈ। Kisan Andolan
ਦੂਜੇ ਪਾਸੇ ਜੋਗਿੰਦਰ ਸਿੰਘ ਉਗਰਾਹਾਂ ਨੇ ਐਸਕੇਐਮ ਗੈਰ-ਰਾਜਨੀਤਿਕ ਦੇ ਆਗੂਆਂ ਦਾ ਉਨ੍ਹਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੂਹ ਦਾ ਕੋਈ ਵੀ ਆਗੂ ਮੀਡੀਆ ਵਿੱਚ ਕੋਈ ਅਜਿਹਾ ਬਿਆਨ ਨਹੀਂ ਦੇਵੇਗਾ ਜਿਸ ਨਾਲ ਆਪਸੀ ਮਤਭੇਦ ਪੈਦਾ ਹੋਣ।
ਐਸਕੇਐਮ ਗੈਰ-ਰਾਜਨੀਤਿਕ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਯੂਨੀਅਨਾਂ ਇੱਕਜੁੱਟ ਨਹੀਂ ਹਨ। ਅੱਜ ਅਸੀਂ ਸਰਕਾਰ ਦੁਆਰਾ ਫੈਲਾਈ ਜਾ ਰਹੀ ਉਸ ਮਿੱਥ ਨੂੰ ਤੋੜ ਦਿੱਤਾ ਹੈ ਅਤੇ ਇੱਕ ਸਾਂਝੇ ਸੰਘਰਸ਼ ਬਣਾਉਣ ਵੱਲ ਵਧੇ ਹਾਂ। ਉਮੀਦ ਹੈ ਕਿ ਐਸਕੇਐਮ ਆਲ ਇੰਡੀਆ ਨਾਲ ਜੁੜੀਆਂ ਯੂਨੀਅਨਾਂ ਸੰਭੂ ਅਤੇ ਖਨੌਰੀ ਬਾਰਡਰਾਂ ‘ਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣਗੀਆਂ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੋਗਾ ਮਹਾਂਪੰਚਾਇਤ ਦੌਰਾਨ ਐੱਸਕੇਐੱਮ ਆਲ ਇੰਡੀਆ ਨੇ ਏਕਤਾ ਮਤਾ ਪਾਸ ਕੀਤਾ ਸੀ ਜਿਸ ਵਿੱਚ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਯੂਨੀਅਨਾਂ ਵਿੱਚ ਵਿਆਪਕ ਏਕਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਸੀ।
Punjab Kisan Andolan: ਸ਼ੰਭੂ ਬਾਰਡਰ ’ਤੇ ਕਿਸਾਨ ਨੇ ਖਾਧੀ ਸਲਫ਼ਾਸ, ਮੌਤ
ਡੱਲੇਵਾਲ ਦੀ ਹਾਲਤ ਨਾਜ਼ੁਕ | Punjab Kisan Andolan
ਸ਼ੰਭੂ (ਸੱਚ ਕਹੂੰ/ਖੁਸ਼ਵੀਰ ਤੂਰ)।। Punjab Kisan Andolan: ਸ਼ੰਭੂ ਸਰਹੱਦ ’ਤੇ ਚੱਲ ਰਹੇ ਅੰਦੋਲਨ ਦੌਰਾਨ ਇੱਕ ਕਿਸਾਨ ਨੇ ਸਲਫਾ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨਾਂ ਅਨੁਸਾਰ, ਕਿਸਾਨ ਨੇ ਵੀਰਵਾਰ ਸਵੇਰੇ ਲੰਗਰ ਵਾਲੀ ਥਾਂ ਦੇ ਨੇੜੇ ਸਲਫਾ ਸਲਫਾਸ ਖਾ ਲਈ ਹੈ। ਜਿਵੇਂ ਹੀ ਇਸ ਗੱਲ ਦਾ ਪਤਾ ਲੱਗਿਆ ਤਾਂ, ਉਸਨੂੰ ਤੁਰੰਤ ਮੌਕੇ ’ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਕਿਸਾਨ, ਰੇਸ਼ਮ ਸਿੰਘ (55), ਤਰਨਤਾਰਨ ਜ਼ਿਲ੍ਹੇ ਦੇ ਪਹੂਵਿੰਡ ਦਾ ਰਹਿਣ ਵਾਲਾ ਸੀ। ਕਿਸਾਨ ਆਗੂ ਤੇਜਬੀਰ ਸਿੰਘ ਨੇ ਕਿਹਾ ਕਿ ਰੇਸ਼ਮ 11 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਸਰਹੱਦਾਂ ’ਤੇ ਅੰਦੋਲਨ ਦੇ ਬਾਵਜੂਦ ਮਸਲੇ ਨੂੰ ਹੱਲ ਕਰਨ ’ਚ ਅਸਫਲ ਰਹਿਣ ਕਾਰਨ ਸਰਕਾਰ ਤੋਂ ਨਾਰਾਜ਼ ਸੀ।
ਇਹ ਖਬਰ ਵੀ ਪੜ੍ਹੋ : Bathinda News: ਭਰਾ ਹੀ ਨਿੱਕਲਿਆ ਬਜ਼ੁਰਗ ਭਰਾ ਤੇ ਭਰਜਾਈ ਦਾ ਕਾਤਲ
ਇਸ ਤੋਂ ਪਹਿਲਾਂ ਵੀ 14 ਦਸੰਬਰ ਨੂੰ ਕਿਸਾਨ ਰਣਜੋਧ ਸਿੰਘ ਨੇ ਸਲਫਾ ਨਿਗਲ ਲਿਆ ਸੀ। ਉਸ ਦਿਨ ਉਹ ਗੁੱਸੇ ’ਚ ਸੀ ਕਿਉਂਕਿ ਉਸਨੂੰ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਨਹੀਂ ਸੀ।  ਲਗਭਗ 4 ਦਿਨਾਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਉਸਦੀ ਮੌਤ ਹੋ ਗਈ। ਦੂਜੇ ਪਾਸੇ, ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਅੱਜ ਉਨ੍ਹਾਂ ਦੇ ਵਰਤ ਦਾ 45ਵਾਂ ਦਿਨ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ (ਬੀਪੀ) ਲਗਾਤਾਰ ਡਿੱਗ ਰਿਹਾ ਹੈ। Punjab Kisan Andolan
ਅਜਿਹੀ ਸਥਿਤੀ ’ਚ, ਹੁਣ ਉਹ ਕਿਸੇ ਨੂੰ ਨਹੀਂ ਮਿਲੇਗਾ। ਬੁੱਧਵਾਰ ਨੂੰ ਡੱਲੇਵਾਲ ਦਾ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ, ਡਾਕਟਰਾਂ ਨੇ ਕਿਹਾ ਕਿ ਜੇਕਰ ਉਸ ਦੀਆਂ ਲੱਤਾਂ ਨੂੰ ਸਰੀਰ ਦੇ ਦੂਜੇ ਹਿੱਸਿਆਂ ਦੇ ਬਰਾਬਰ ਰੱਖਿਆ ਜਾਵੇ, ਤਾਂ ਉਸਦਾ ਬਲੱਡ ਪ੍ਰੈਸ਼ਰ ਕਾਫ਼ੀ ਘੱਟ ਜਾਂਦਾ ਹੈ। ਬਲੱਡ ਪ੍ਰੈਸ਼ਰ ਨੂੰ ਥੋੜ੍ਹਾ ਸਥਿਰ ਕਰਨ ਲਈ, ਉਸਦੀਆਂ ਲੱਤਾਂ ਨੂੰ ਉੱਚਾ ਰੱਖਣਾ ਪੈਂਦਾ ਹੈ। ਉਸਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਬੁੱਧਵਾਰ ਨੂੰ ਉਹ ਪੂਰਾ ਦਿਨ ਆਪਣੀ ਟਰਾਲੀ ’ਚ ਹੀ ਰਿਹਾ। Punjab Kisan Andolan