India Nepal Relations - Sach Kahoon Punjabi

ਨਵੇਂ ਦੌਰ ’ਚ ਭਾਰਤ-ਨੇਪਾਲ ਸਬੰਧਾਂ ’ਚ ਵਧਦੀ ਮਿਠਾਸ
ਬੀਤੇ ਦਿਨੀਂ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਿਲ ‘ਪ੍ਰਚੰਡ’ ਭਾਰਤ ਦੀ ਯਾਤਰਾ ’ਤੇ ਆਏ ਉਹ ਇੱਥੇ ਤਿੰਨ ਦਿਨ ਰਹੇ ਚੀਨ ਪ੍ਰਤੀ ਨਰਮ ਰੁਖ ਰੱਖਣ ਵਾਲੇ ਨੇਪਾਲੀ ਪੀਐੱਮ ਪ੍ਰਚੰਡ ਦੀ ਇਸ ਯਾਤਰਾ ਨੂੰ ਭਾਰਤ-ਨੇਪਾਲ ਦੁਵੱਲੇ ਸਬੰਧਾਂ ’ਚ ਮਜ਼ਬੂਤੀ ਦੇ ਲਿਹਾਜ ਨਾਲ ਕਾਫ਼ੀ ਅਹਿਮ ਕਿਹਾ ਜਾ ਰਿਹਾ ਹੈ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸੰਪਰਕ ਤੇ ਸਹਿਯੋਗ ਦੇ ਖੇਤਰ ’ਤੇ ਚਰਚਾ ਹੋਈ ਤੇ ਕਈ ਮਹੱਤਵਪੂਰਨ ਸਮਝੌਤਿਆਂ?’ਤੇ ਦਸਤਖਤ ਹੋਏ ਪਰ ਪ੍ਰਚੰਡ ਦੀ ਇਸ ਯਾਤਰਾ ਦਾ ਸਭ ਤੋਂ ਵੱਡਾ ਸੁਖਦ ਪਹਿਲੂ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਆਗੂ ਬੀਤੇ ਸਾਲ ’ਚ ਪੈਦਾ ਤਣਾਅ ਤੋਂ ਇਲਾਵਾ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਦੇ ਹੋਏ ਦਿਸੇ ਦਸੰਬਰ 2022 ’ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਚੰਡ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ।

ਇਸ ਯਾਤਰਾ ਦਾ ਅਸਲ ਮਕਸਦ ਭਾਰਤ ਨਾਲ ਸਦੀਆਂ ਪੁਰਾਣੇ, ਬਹੁਮੁਕਾਮੀ ਤੇ ਸੁਹਿਰਦਤਾਪੂਰਨ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ

ਇਸ ਯਾਤਰਾ ਦਾ ਅਸਲ ਮਕਸਦ ਭਾਰਤ ਨਾਲ ਸਦੀਆਂ ਪੁਰਾਣੇ, ਬਹੁਮੁਕਾਮੀ ਤੇ ਸੁਹਿਰਦਤਾਪੂਰਨ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ ਹਾਲਾਂਕਿ, ਪ੍ਰਚੰਡ ਦੇ ਭਾਰਤ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ’ਚ ਸਹਿਯੋਗੀ ਤੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਜਿਸ ਤਰ੍ਹਾਂ ਇਹ ਸੁਆਲ ਚੁੱਕ ਕੇ ਕਿਹਾ ਕਿ ਪ੍ਰਚੰਡ ਭਾਰਤ ਦੇ ਪ੍ਰਧਾਨ ਮੰਤਰੀ ਸਾਹਮਣੇ ਉਹ ਸਾਰੇ ਮੁੱਦੇ ਉਠਾਉਦੇ ਜੋ ਉਨ੍ਹਾਂ?ਦੇ ਕਾਰਜਕਾਲ ’ਚ ਵਿਵਾਦ ਦੀ ਵਜ੍ਹਾ ਬਣੇ ਸਨ ਇੱਕ ਤਰ੍ਹਾਂ ਯਾਤਰਾ ਦੇ ਮਕਸਦ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਓਲੀ ਦਾ ਇਸ਼ਾਰਾ ਲਿੰਪੀਆਧੁਰਾ, ਕਾਲਾਪਾਣੀ ਤੇ ਲਿਪੂਲੇਖ ਵਰਗੇ ਵਿਵਾਦਤ ਖੇਤਰਾਂ ਵੱਲ ਸੀ ਪਰ ਪ੍ਰਚੰਡ ਪੂਰੀ ਤਰ੍ਹਾਂ ਸਾਵਧਾਨ ਸਨ ਉਹ ਨਹੀਂ ਚਾਹੁੰਦੇ ਸਨ।

ਕਿ ਭਾਰਤ ਯਾਤਰਾ ਤੋਂ ਪਹਿਲਾਂ ਤੇ ਯਾਤਰਾ ਦੌਰਾਨ ਭਾਰਤ ਨੂੰ ਅਸਹਿਜ਼ ਕਰਨ ਵਾਲੀ ਕੋਈ ਸਥਿਤੀ ਪੈਦਾ ਹੋਵੇ ਇਹੀ ਵਜ੍ਹਾ ਹੈ ਕਿ ਭਾਰਤ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਚੀਨ ਦੇ ਯੋਆਓ ਫੋਰਮ ਫਾਰ ਏਸ਼ੀਆ ਦਾ ਸੱਦਾ ਠੁਕਰਾ ਦਿੱਤਾ ਸੀ ਇਸ ਤਰ੍ਹਾਂ ਭਾਰਤ ਦੌਰੇ ਤੋਂ ਚੰਦ ਘੰਟੇ ਪਹਿਲਾਂ ਰਾਸ਼ਟਰਪਤੀ ਰਾਮਚੰਦਰ ਪੌਡੇਲ ਦੇ ਦਫ਼ਤਰ ਤੋਂ ਉਸ ਨਾਗਰਿਕਤਾ ਸੋਧ ਕਾਨੂੰਨ ’ਤੇ ਮਨਜ਼ੂਰੀ ਲਈ ਜਿਸ ਸਬੰਧੀ ਨੇਪਾਲ ਦੇ ਖੱਬੇਪੱਖੀ ਆਗੂਆਂ ਨੂੰ ਇਤਰਾਜ਼ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਦੀ ਟੀਮ ਵੱਲੋਂ ਮਾਲੇਰਕੋਟਲਾ ’ਚ ਰਿਸ਼ਵਤ ਲੈਂਦਾ ਏ.ਐੱਸ.ਆਈ ਕਾਬੂ

ਨਵਾਂ ਕਾਨੂੰਨ ਨੇਪਾਲ ਦੇ ਨਾਗਰਿਕ ਨਾਲ ਵਿਆਹ ਕਰਵਾਉਣ ਵਾਲੀਆਂ ਵਿਦੇਸ਼ੀ ਮਹਿਲਾਵਾਂ ਨੂੰ ਰਾਜਨੀਤਿਕ ਅਧਿਕਾਰਾਂ ਦੇ ਨਾਲ-ਨਾਲ ਨਾਗਰਿਕਤਾ ਪ੍ਰਦਾਨ ਕਰਨ ਦਾ ਰਸਤਾ ਖੋਲ੍ਹਦਾ ਹੈ ਇਸ ਤੋਂ ਪਹਿਲਾਂ ਇਹ ਤਜਵੀਜ਼ ਸੀ ਕਿ ਜੇਕਰ ਕੋਈ ਵਿਦੇਸ਼ੀ ਮੂਲ ਦੀ ਮਹਿਲਾ, ਜਿਸ ’ਚ ਭਾਰਤ ਵੀ ਸ਼ਾਮਲ ਹੈ, ਵਿਆਹ ਕਰਕੇ ਨੇਪਾਲ ਆਉਂਦੀ ਹੈ, ਤਾਂ ਉਸ ਨੂੰ ਨੇਪਾਲ ਦੇ ਨਾਗਰਿਕ ਅਧਿਕਾਰ ਨਹੀਂ ਦਿੱਤੇ ਜਾਣਗੇ ਇਸ ਲਈ ਸੱਤ ਸਾਲ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਇਸ ਕਾਨੂੰਨ ਕਾਰਨ ਭਾਰਤ ਤੇ ਨੇਪਾਲ ਦੇ ਨਾਗਰਿਕਾਂ ਵਿਚਕਾਰ ਇੱਕ ਡੈੱਡਲੌਕ ਜਿਹੀ ਸਥਿਤੀ ਪੈਦਾ ਹੋ ਗਈ ਸੀ ਭਾਰਤ ਦੇ ਉੱਤਰ ਪ੍ਰਦੇਸ਼ ਤੇ ਬਿਹਾਰ ਸੂਬੇ ਤੋਂ ਵੱਡੀ ਗਿਣਤੀ ’ਚ ਲੜਕੀਆਂ ਦੇ ਵਿਆਹ ਨੇਪਾਲ ’ਚ ਹੋਏ ਹਨ।

ਹੁਣ ਪ੍ਰਚੰਡ ਦੀ ਪਹਿਲ ’ਤੇ ਨਾਗਰਿਕਤਾ ਕਾਨੂੰਨ ’ਚ ਸੋਧ ਲਾਗੂ ਹੋਣ ਬਾਅਦ ਸਭ ਤੋਂ ਵੱਡੀ ਰਾਹਤ ਮਧੇਸ਼ੀ ਸਮਾਜ ਨੂੰ ਮਿਲੇਗੀ ਹਾਲਾਂਕਿ ਨੇਪਾਲ ਦੇ ਕੂਟਨੀਤਿਕ ਹਲਕਿਆਂ ਤੇ ਮੀਡੀਆ ’ਚ ਜ਼ਿਆਦਾ ਚਰਚਾ ਉਨ੍ਹਾਂ ਮੁੱਦਿਆਂ ਦੀ ਹੋ ਰਹੀ ਹੈ, ਜਿਨ੍ਹਾਂ ’ਤੇ ਪ੍ਰਚੰਡ ਨੂੰ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਹੈ ਇਸ ਸਿਲਸਿਲੇ ’ਚ ਹਵਾਈ ਮਾਰਗ ਤੇ ਪੰਚੇਸ਼ਵਰ ਬਹੁਉਦੇਸ਼ੀ ਯੋਜਨਾਵਾਂ ਦੀ ਗੱਲ ਆਖੀ ਜਾ ਰਹੀ ਹੈ ਬਿਜਲੀ ਕਾਰੋਬਾਰ ਸਬੰਧੀ ਦੋਵਾਂ ਦੇਸ਼ਾਂ ਦਾ ਕਿਸੇ ਠੋਸ ਸਮਝੌਤੇ ਦੇ ਨਤੀਜੇ ਤੱਕ ਨਾ ਪਹੁੰਚ ਸਕਣਾ ਪ੍ਰਚੰਡ ਦੀ ਕਮਜ਼ੋਰੀ ਕਿਹਾ ਜਾ ਰਿਹਾ ਹੈ ਇਸ ਤੋਂ ਇਲਾਵਾ ਹੈਦਰਾਬਾਦ ਹਾਊਸ ’ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਦੁਵੱਲੀ ਗੱਲਬਾਤ ’ਚ ਸੀਮਾ ਸਬੰਧੀ ਮੁੱਦੇ ’ਤੇ ਚਰਚਾ ਨਾ ਹੋਣਾ ਕਿਤੇ ਨਾ ਕਿਤੇ ਪ੍ਰਚੰਡ ਦੇ ਭਾਰਤ ਦੌਰੇ ਦੇ ਕੂਟਨੀਤਿਕ ਮਹੱਤਵ ’ਤੇ ਸੁਆਲ ਖੜ੍ਹਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮਨੁੱਖਤਾ ਦੇ ਹਿੱਤ ਦਾ ਵੱਡਾ ਹੰਭਲਾ: ਸਾਹਿਤ ਪਿੱਛੋਂ ਹੁਣ ‘ਸਰੀਰਦਾਨੀਆਂ ਦੀ ਰਾਜਧਾਨੀ’ ਬਣਦਾ ਜਾ ਰਿਹੈ ਬਰਨ…

ਪਿਛਲੇ ਇੱਕ-ਡੇਢ ਦਹਾਕੇ ਦੌਰਾਨ ਭਾਰਤ-ਨੇਪਾਲ ਸਬੰਧਾਂ ’ਚ ਕਾਫ਼ੀ ਬਦਲਾਅ ਆਇਆ ਹੈ ਇਸ ਦੀ ਵੱਡੀ ਵਜ੍ਹਾ ਵਿਵਾਦ ਦੇ ਕੁਝ ਅਜਿਹੇ ਬਿੰਦੂ ਹਨ, ਜਿਨ੍ਹਾਂ ਦੇ ਹੱਲ ਦਾ ਕੋਈ ਰਾਹ ਦੋਵੇਂ ਦੇਸ਼ ਅਜੇ ਤੱਕ ਨਹੀਂ ਭਾਲ ਸਕੇ ਸੀਮਾ ਵਿਵਾਦ ਵੀ ਅਜਿਹਾ ਹੀ ਇੱਕ ਬਿੰਦੂ ਹੈ ਕੋਈ ਦੋ ਰਾਇ ਨਹੀਂ ਕਿ ਭਾਰਤ-ਨੇਪਾਲ ਵਿਚਕਾਰ ਸੀਮਾ ਸਬੰਧੀ ਵਿਵਾਦ ਹੈ ਜੋ ਕੁਝ?ਸਮਾਂ ਪਹਿਲਾਂ ਉਗਰ ਰੂਪ ਨਾਲ ਸਾਹਮਣੇ ਆ ਚੁੱਕਾ ਹੈ ਪਰ ਅਜਿਹੇ ਵਿਵਾਦ ਸ਼ਾਂਤੀ, ਸਹਿਯੋਗ ਤੇ ਵਿਸ਼ਵਾਸ ਦੇ ਮਾਹੌਲ ’ਚ ਗੱਲਬਾਤ ਦੇ ਜ਼ਰੀਏ ਵਧੀਆ ਢੰਗ ਨਾਲ ਸੁਲਝਾਏ ਜਾ ਸਕਦੇ ਹਨ ਇਹੀ ਵਜ੍ਹਾ ਹੈ ਕਿ ਦੋਵਾਂ ਦੇਸ਼ਾਂ?ਨੇ ਇਸ ’ਤੇ ਜ਼ੋਰ ਦੇਣ ਦੀ ਬਜਾਏ ਸਹਿਯੋਗ, ਤਾਲਮੇਲ ਤੇ ਵਿਸ਼ਵਾਸ ਬਹਾਲੀ ਦੀ ਦਿਸ਼ਾ ’ਚ ਅੱਗੇ ਵਧਣ ਦੀ ਨੀਤੀ ਅਪਣਾਈ ਹੈ।

ਮੋਦੀ-ਪ੍ਰਚੰਡ ਦੀ ਆਪਸੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਵੀ ਇਹੀ ਭਾਵਨਾ ਦਿਖਾਈ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਭਾਰਤ-ਨੇਪਾਲ ਸਾਂਝੇਦਾਰੀ ਨੂੰ ਸੁਪਰਹਿੱਟ ਬਣਾਉਣ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ ਮੋਦੀ ਨੇ ਕਿਹਾ ਕਿ ਅਸੀਂ ਆਪਣੇ ਸਬੰਧਾਂ ਨੂੰ ਹਿਮਾਲਿਆ ਦੀਆਂ ਉੁਚਾਈਆਂ ’ਤੇ ਲਿਜਾਣ ਦੀ ਕੋਸ਼ਿਸ਼ ਜਾਰੀ ਰੱਖਾਂਗੇ ਇਸੇ ਭਾਵਨਾ ਨਾਲ ਅਸੀਂ ਸਾਰੇ ਮੁੱਦਿਆਂ ਦਾ ਹੱਲ ਕਰਾਂਗੇ, ਚਾਹੇ ਉਹ ਸਰਹੱਦ ਨਾਲ ਜੁੜਿਆ ਹੋਵੇ ਜਾਂ ਕੋਈ ਹੋਰ ਮੁੱਦਾ ਹੋਵੇ ਨਵੰਬਰ 2021 ’ਚ ਭਾਰਤ-ਨੇਪਾਲ ਸਬੰਧਾਂ ’ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਸੀ।

ਭਾਰਤ ਨੂੰ ਇਸ ਖੇਤਰ ’ਚੋਂ ਆਪਣੀ ਫੌਜ ਹਟਾ ਲੈਣੀ ਚਾਹੀਦੀ ਹੈ

ਜਦੋਂ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਾਲਾਪਾਣੀ ਇਲਾਕੇ ’ਤੇ ਭਾਰਤ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਭਾਰਤ ਨੂੰ ਇਸ ਖੇਤਰ ’ਚੋਂ ਆਪਣੀ ਫੌਜ ਹਟਾ ਲੈਣੀ ਚਾਹੀਦੀ ਹੈ ਨੇਪਾਲ ਭਾਰਤ ਨੂੰ ਆਪਣੀ ਇੱਕ ਇੰਚ ਵੀ ਜ਼ਮੀਨ ਨਹੀਂ?ਦੇਵੇਗਾ ਸਾਲ 2020 ’ਚ ਓਲੀ ਨੇ ਕਾਲਾਪਾਣੀ, ਲਿਪੂਲੇਖ ਤੇ ਲਿੰਪੀਆਧੁਰਾ ਜਿਹੇ ਵਿਵਾਦਿਤ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦੱਸਣ ਵਾਲਾ ਨਕਸ਼ਾ ਜਾਰੀ ਕਰਕੇ ਭਾਰਤ-ਨੇਪਾਲ ਦੇ ਰਿਸ਼ਤਿਆਂ ’ਚ ਤਣਾਅ ਵਧਾ ਦਿੱਤਾ ਸਰਹੱਦੀ ਮੁੱਦੇ ਉਛਾਲਣ ਤੋਂ ਇਲਾਵਾ ਓਲੀ ਨੇ ਆਪਣੇ ਸਮੇਂ ’ਚ ਅਜਿਹੇ ਕਈ ਬਿਆਨ ਦਿੱਤੇ ਜੋ ਭਾਰਤ-ਨੇਪਾਲ ਰਿਸ਼ਤਿਆਂ ਦੇ ਲਿਹਾਜ ਨਾਲ ਸਹੀ ਨਹੀਂ ਸਨ।

ਜੁਲਾਈ 2020 ’ਚ ਭਗਵਾਨ (India-Nepal Relations) ਸ੍ਰੀਰਾਮ ਦੀ ਜਨਮਭੂਮੀ ਅਯੁੱਧਿਆ ’ਤੇ ਸੁਆਲ ਉਠਾਉਂਦੇ ਹੋਏ ਕਿਹਾ ਸੀ ਕਿ ਭਾਰਤ ਨੇ ਸੱਭਿਆਚਾਰਕ ਹਮਲਾ ਕਰਦੇ ਹੋਏ ਉੱਥੇ ਫਰਜ਼ੀ ਅਯੁੱਧਿਆ ਦਾ ਨਿਰਮਾਣ ਕਰਵਾਇਆ ਹੈ, ਜਦੋਂਕਿ ਅਸਲੀ ਅਯੁੱਧਿਆ ਤਾਂ ਨੇਪਾਲ ਦੇ ਬੀਰਗੰਜ ’ਚ ਹੈ ਪਰ ਸਾਲ 2021 ’ਚ ਓਲੀ ਸਰਕਾਰ ਦੇ ਪਤਨ ਤੋਂ ਬਾਅਦ ਦੋਵੇਂ ਦੇਸ਼ ਸਬੰਧਾਂ ਨੂੰ ਫਿਰ ਤੋਂ ਪੱਟੜੀ ’ਤੇ ਲਿਆਉਣ ਦੀ ਇੱਛਾ ਨਾਲ ਅੱਗੇ ਵਧਦੇ ਹੋਏ ਦਿਖਾਈ ਦੇ ਰਹੇ ਹਨ ਦਰਅਸਲ ਭਾਰਤ ਪ੍ਰਤੀ ਨੇਪਾਲ ਦੀ ਵਿਦੇਸ਼ ਤੇ ਸੁਰੱਖਿਆ ਨੀਤੀ ’ਤੇ ਓਲੀ ਤੇ ਉਨ੍ਹਾਂ ਦੇ ਸਮੱਰਥਕਾਂ ਅਤੀ ਰਾਸ਼ਟਰਵਾਦੀਆਂ ਦਾ ਪ੍ਰਭਾਵ ਰਿਹਾ ਹੈ, ਜੋ ਹਰ ਚੀਜ ਨੂੰ ਰਾਸ਼ਟਰਵਾਦੀ ਨਜ਼ਰੀਏ ਨਾਲ ਦੇਖਣ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਨ।

ਪਰ ਪ੍ਰਚੰਡ ਦਾ ਨਜ਼ਰੀਆ ਹਾਲ-ਫਿਲਹਾਲ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਉਹ ਇੱਕ ਤਾਲਮੇਲ ਭਰਪੂਰ ਭਾਰਤ ਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਸ ਰਹੇ ਹਨ ਇਸ ਕੋਸ਼ਿਸ਼ ’ਚ ਉਹ ਕਿੰਨਾ ਸਫ਼ਲ ਹੁੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਭਾਰਤ ਯਾਤਰਾ ਦੌਰਾਨ ਪ੍ਰਚੰਡ ਦਾ ਉੱਜੈਨ ਜਾ ਕੇ ਮਹਾਂਕਾਲ ਦੇ ਦਰਸ਼ਨ ਤੇ ਪੂਜਾ-ਅਰਚਨਾ ਕਰਨਾ ਵੀ ਇਸ ਯਾਤਰਾ ਦਾ ਇੱਕ ਹੈਰਾਨ ਕਰਨ ਵਾਲਾ ਪਹਿਲੂ ਹੈ ਰਾਜਸ਼ਾਹੀ ਦੀ ਸਮਾਪਤੀ ਤੋਂ ਬਾਅਦ ਜਿਸ ਤਰ੍ਹਾਂ ਨੇਪਾਲ ’ਚ ਇਸਾਈ ਮਿਸ਼ਨਰੀਆਂ ਦੀਆਂ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਹਨ।

ਇਹ ਵੀ ਪੜ੍ਹੋ : ਭਾਰਤੀ ਭਾਸ਼ਾਵਾਂ ਦੀ ਪੜ੍ਹਾਈ ਦਾ ਡਿੱਗਦਾ ਮਿਆਰ

ਇਸ ਕਾਰਨ ਨੇਪਾਲ ਦੀ ਵਿਸ਼ਾਲ ਹਿੰਦੂ?ਅਬਾਦੀ ’ਚ ਨਰਾਜ਼ਗੀ ਸੀ ਮਹਾਂਕਾਲ ਦੀ ਪੂਜਾ-ਅਰਚਨਾ ਹਿੰਦੂਵਾਦੀਆਂ ਨੂੰ ਸੰਦੇਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਬਿਨਾ ਸ਼ੱਕ ਪ੍ਰਚੰਡ ਅੰਦਰ ਆਏ ਇਸ ਬਦਲਾਅ ਨਾਲ ਸਮਾਨ ਸੱਭਿਆਚਾਰਕ ਸਬੰਧਾਂ ਵਾਲੇ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋ ਸਕਣਗੇ ਫਿਲਹਾਲ, ਭਾਰਤ-ਨੇਪਾਲ ਰਿਸ਼ਤਿਆਂ ’ਚ ਇੱਕ ਕੌੜੇ ਅਧਿਆਏ ਦੀ ਸਮਾਪਤੀ ਤੋਂ ਬਾਅਦ ਆਪਸੀ ਸੁਹਿਰਦਤਾ ਤੇ ਸਹਿਯੋਗ ਜ਼ਰੀਏ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਦੀ ਜੋ ਇੱਛਾ ਸੀਨੀਅਰ ਅਗਵਾਈ ’ਚ ਉੱਭਰਦੀ ਹੋਈ ਦਿਖਾਈ ਦੇ ਰਹੀ ਹੈ, ਉਹ ਦੋਵਾਂ?ਦੇਸ਼ਾਂ ਲਈ ਵਧੀਆ ਹੀ ਆਖੀ ਜਾ ਸਕਦੀ ਹੈ।

ਭਾਰਤ-ਨੇਪਾਲ ਸਬੰਧਾਂ ਦਾ ਨਵਾਂ ਦੌਰ
India-Nepal Relations

ਭਾਰਤ-ਨੇਪਾਲ ਸਬੰਧਾਂ ’ਚ ਇੱਕ ਨਵੇਂ ਦੌਰ ਦਾ (India-Nepal) ਆਗਾਜ ਹੋ ਗਿਆ ਹੈ ਆਪਣੇ ਨਵੀਂ ਦਿੱਲੀ ਦੌਰੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਦਹਿਲ ਪ੍ਰਚੰਡ ਨੇ ਭਾਰਤ ਦੇ ਆਪਣੇ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਦਾ ਦਾਅਵਾ ਕਰਦਿਆਂ ਨਵੇਂ ਸਮਝੌਤੇ ਕੀਤੇ ਹਨ ਇੱਕ ਸਾਂਝੇ ਰੇਲ ਖੰਡ ਦਾ ਉਦਘਾਟਨ ਵੀ ਇਸ ਦੌਰੇ ਦੌਰਾਨ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ਤਿਆਂ ਨੂੰ ‘ਸੁਪਰਹਿੱਟ’ ਬਣਾਉਣ ਦੀ ਗੱਲ ਕਹੀ ਹੈ ਦੋਵਾਂ ਦੇਸ਼ਾਂ ਵਿਕਾਸ ਪ੍ਰਾਜੈਕਟ ਰਾਮਾਇਣ ਸਰਕਟ ਬਣਾਉਣ ’ਤੇ ਸਮਝੌਤੇ ’ਤੇ ਹਸਤਾਖਰ ਕੀਤੇ ਹਨ।

ਰਮਾਇਣ ਸ਼ਬਦ ਆਪਣੇ ਆਪ ’ਚ ਦੋਵਾਂ (India-Nepal) ਮੁਲਕਾਂ ਦਰਮਿਆਨ ਧਾਰਮਿਕ ਤੇ ਸੱਭਿਆਚਾਰਕ ਸਾਂਝ ਦਾ ਪ੍ਰਤੀਕ ਹੈ ਇਸ ਦੇ ਨਾਲ ਹੀ ਆਪਸੀ ਵਿਵਾਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਵੀ ਗੱਲ ਕਹੀ ਗਈ ਹੈ ਅਸਲ ’ਚ ਨੇਪਾਲ ਲੰਮੇ ਸਮੇਂ ਤੋਂ ਭਾਰਤ ਨਾਲ ਸਬੰਧਾਂ ਬਾਰੇ ਦੁਵਿਧਾ ’ਚ ਰਿਹਾ ਹੈ ਕਦੇ ਨੇਪਾਲ ਦਾ ਝੁਕਾਅ ਚੀਨ ਵੱਲ ਰਿਹਾ ਤੇ ਕਦੇ ਭਾਰਤ ਵੱਲ ਭਾਰਤ ਨੇ ਇਸ ਗੁਆਂਢੀ ਤੇ ਦੋਸਤ ਮੁਲਕ ਦੀ ਹਰ ਮੁਸੀਬਤ ’ਚ ਬਾਂਹ ਫੜੀ ਇਸ ਦੇ ਬਾਵਜੂਦ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਦਾ ਦੌਰ ਨੇਪਾਲ ਜਾਰੀ ਰਿਹਾ ਪੁਸ਼ਪ ਦਹਿਲ ਪ੍ਰਚੰਡ ਨੂੰ ਕੱਟੜ ਮਾਓਵਾਦੀ ਤੇ ਚੀਨ ਹਮਾਇਤੀ ਆਗੂ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਜੂਨ ਮਹੀਨੇ ’ਚ 12 ਦਿਨ ਰਹਿਣਗੀਆਂ ਬੈਂਕਾਂ ’ਚ ਛੁੱਟੀਆਂ, ਛੇਤੀ ਨਿਪਟਾ ਲਵੋ ਕੰਮ

ਸੰਨ 200 ’ਚ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਚਰਚਾ ਇਹੀ ਸੀ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਬਹੁਤੀ ਤਵੱਜੋਂ ਨਹੀਂ ਦੇਣਗੇ ਅਜਿਹੇ ਹਾਲਾਤਾਂ ’ਚ ਨੇਪਾਲ ’ਚ ਭਾਰਤ ਲਈ ਚੁਣੌਤੀਆਂ ਸ਼ੁਰੂ ਹੋ ਗਈਆਂ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਭਾਰਤ ਨਾਲ ਡੂੰਘੀ ਸੱਭਿਆਚਾਰਕ ਸਾਂਝ ਦੇ ਬਾਵਜੂਦ ਓਪੀ ਸ਼ਰਮਾ (India-Nepal) ਓਲੀ ਨੇ ਪ੍ਰਧਾਨ ਮੰਤਰੀ ਹੰਦਿਆਂ ਕਈ ਵਿਵਾਦਮਈ ਬਿਆਨ ਦਾਗ ਕੇ ਭਾਰਤ ਨੇਪਾਲ ਸਬੰਧਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਓਲੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਅਸਲੀ ਅਯੁੱਧਿਆਂ ਹੀ ਨੇਪਾਲ ’ਚ ਹੈ ਰਮਾਇਣ ਸਬੰਧੀ ਤੱਥਾਂ ਨੂੰ ਉਲਟਾ ਕੇ ਪੇਸ਼ ਕੀਤਾ ਗਿਆ।

ਇਸ ਦੇ ਨਾਲ-ਨਾਲ ਹੀ (India-Nepal) ਸਰਹੱਦੀ ਵਿਵਾਦਾਂ ਨੂੰ ਵੀ ਹਵਾ ਮਿਲਣ ਲੱਗੀ ਹੁਣ ਤਾਜ਼ਾ ਘਟਨਾਚੱਕਰ ਭਾਰਤ ਲਈ ਬੜਾ ਸੁਖਾਵਾਂ ਹੈ ਭਾਰਤ ਖਿਲਾਫ਼ ਸਖਤ ਭਾਸ਼ਾ ਵਰਤਣ ਵਾਲੇ ਪ੍ਰਚੰਡ ਹੁਣ ਭਾਰਤ ਨਾਲ ਮਿਲ ਕੇ ਚੱਲਣ ਲਈ ਤਿਆਰ ਹੋਏ ਹਨ ਇੱਕ ਵਾਰ ਤਾਂ ਪ੍ਰਚੰਡ ਨੇ ਵੀ ਆਪਣੇ ਪ੍ਰਧਾਨ ਮੰਤਰੀ ਵਜੋਂ ਅਸਤੀਫੇ ਲਈ ਵੀ ਭਾਰਤ ਨੂੰ ਜਿੰਮੇਵਾਰ ਕਰਾਰ ਦੇ ਦਿੱਤਾ ਸੀ।

ਦੂਜੇ ਪਾਸੇ ਚੀਨ ਹਮੇਸ਼ਾ (India-Nepal Relations) ਹੀ ਇਸ ਕੋਸ਼ਿਸ਼ ’ਚ ਰਿਹਾ ਹੈ ਕਿ ਉਹ ਨੇਪਾਲ ’ਚ ਆਪਣਾ ਪ੍ਰਭਾਵ ਵਧਾਏ ਇਹ ਗੱਲ ਭਾਰਤ ਦੀ ਵਡਿਆਈ ਹੈ ਕਿ ਨਵੀਂ ਦਿੱਲੀ ਨੇ ਸੰਜਮ ਤੋਂ ਕੰਮ ਲੈਂਦਿਆਂ ਨੇਪਾਲ ਨਾਲ ਤਲਖ ਰਵੱਈਆ ਅਪਣਾਉਣ ਤੋਂ ਗੁਰੇਜ਼ ਕੀਤਾ ਅਤੇ ਨੇਪਾਲ ਨਾਲ ਨੇੜਤਾ ਵਧਾਉਣ ਦੇ ਯਤਨ ਬਰਕਰਾਰ ਰੱਖੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੇਪਾਲ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਆਪਣਾ ਸਥਾਨ ਹੈ ਤੇ ਇੱਕ ਵੱਡੀ ਅਰਥ ਵਿਵਸਥਾ ਅਤੇ ਇੱਕ ਵੱਡੇ ਗੁਆਂਢੀ ਮੁਲਕ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।