Made - Sach Kahoon Punjabi
ਸੁਰਿੰਦਰ ਸਿੰਘ/ਧੂਰੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 134 ਮਾਨਵਤਾ ਭਲਾਈ ਕਾਰਜਾਂ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸਥਾਨਕ ਬਲਾਕ ਦੇ ਸ਼ਰਧਾਲੂਆਂ ਵੱਲੋਂ ਅਵਤਾਰ ਮਹੀਨੇ ਦੀ ਖੁਸ਼ੀ ‘ਚ ਇੱਕ ਵਿਧਵਾ ਭੈਣ ਨੂੰ ਇੱਕ ਦਿਨ ਵਿੱਚ ਮਕਾਨ ਬਣਾ ਕੇ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਵਿਧਵਾ ਭੈਣ ਅਨੂੰ ਇੰਸਾਂ ਪਤਨੀ ਅਮਰਜੀਤ ਨਿਵਾਸੀ ਤੋਤਾਪੁਰੀ ਬਸਤੀ ਧੂਰੀ ਦੇ ਪਤੀ ਨੂੰ ਸਵਰਗਵਾਸ ਹੋਇਆਂ ਨੂੰ ਸੱਤ-ਅੱਠ ਸਾਲ ਹੋ ਗਏ ਹਨ ਉਨ੍ਹਾਂ ਦੇ ਦੋ ਛੋਟੇ ਬੱਚੇ ਵੀ ਹਨ ਤੇ ਭੈਣ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ ਉਕਤ ਭੈਣ ਨੇ ਬਲਾਕ ਦੀਆਂ ਜ਼ਿੰਮੇਵਾਰ ਭੈਣਾਂ ਕੋਲ ਮਕਾਨ ਬਾਰੇ ਗੱਲਬਾਤ ਕੀਤੀ ਤੇ ਉਹਨਾਂ ਮੌਕੇ ‘ਤੇ ਆ ਕੇ ਦੇਖਿਆ ਤਾਂ ਮਕਾਨ ਦੀਆਂ ਛੱਤਾਂ ਹੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਤੇ ਬਰਸਾਤ ਸਮੇਂ ਪਾਣੀ ਘਰ ਅੰਦਰ ਆਉਂਦਾ ਸੀ ਅਤੇ ਮਕਾਨ ਡਿੱਗਣ ਦੀ ਹਾਲਤ ‘ਚ ਸੀ।
ਇਸ ਮੌਕੇ ਸਥਾਨਕ ਬਲਾਕ ਦੇ ਸੇਵਾਦਾਰ ਭਾਈ-ਭੈਣਾਂ ਨੇ ਇੱਕ ਦਿਨ ਵਿੱਚ  ਹੀ ਦੋ ਕਮਰਿਆਂ ਦਾ ਲੈਂਟਰ ਪਾ ਕੇ ਉਕਤ ਭੈਣ ਨੂੰ ਦੇ ਦਿੱਤਾ ਜਿਸ ਨਾਲ ਹੁਣ ਉਹਨਾਂ ਨੂੰ ਮਕਾਨ ਸਬੰਧੀ ਕੋਈ ਚਿੰਤਾ ਨਹੀਂ ਰਹੀ ਇਸ ਦੌਰਾਨ ਭੈਣ ਅਨੂੰ ਨੇ ਸਤਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਅਤੇ ਸਮੁੱਚੀ ਸਾਧ-ਸੰਗਤ ਦਾ ਤਹਿ-ਦਿਲੋਂ ਧੰਨਵਾਦ ਕੀਤਾ ਇਸ ਮੌਕੇ 45 ਮੈਂਬਰ, 15 ਮੈਂਬਰ, ਸੁਜਾਨ ਭੈਣਾਂ, ਸਹਿਯੋਗੀ ਭੈਣਾਂ, ਪਾਣੀ ਸੰਮਤੀ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਬਲਾਕ ਭੰਗੀਦਾਸ, ਪਿੰਡਾਂ ਦੇ ਭੰਗੀਦਾਸ, ਸ਼ਹਿਰੀ ਭੰਗੀਦਾਸ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਵਾ ਕਰਕੇ ਆਪਣੀ ਹਾਜ਼ਰੀ ਲਗਵਾਈ।
ਬੱਚੇ ਤੋਂ ਲੈ ਕੇ ਬਜ਼ੁਰਗਾਂ ਨੇ ਪਾਇਆ ਸੇਵਾ ‘ਚ ਹਿੱਸਾ
ਉਕਤ ਵਿਧਵਾ ਭੈਣ ਦੇ ਮਕਾਨ ਦੀ ਉਸਾਰੀ ਸਮੇਂ ਧੂਰੀ ਬਲਾਕ ਦੀ ਸਮੁੱਚੀ ਸਾਧ-ਸੰਗਤ ਨੇ ਸੇਵਾ ਵਿੱਚ ਹਿੱਸਾ ਪਾਇਆ ਇਸ ਮੌਕੇ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਤਾ ਸੇਵਾਦਾਰਾਂ, ਜਿਹਨਾਂ ‘ਚ ਮਾਤਾ ਸੀਤਾ ਦੇਵੀ ਇੰਸਾਂ, ਜਿਹਨਾਂ ਦੀ ਉਮਰ ਸੌ ਸਾਲ ਦੇ ਕਰੀਬ ਹੈ, ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਕਾਨ ਦੀ ਉਸਾਰੀ ਦੀ ਸੇਵਾ ‘ਚ ਹਿੱਸਾ ਪਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਧ-ਸੰਗਤ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ
ਮਾਤਾ ਦਲੀਪ ਕੌਰ ਨੇ ਕੀਤਾ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ
ਕਿਰਨ ਰੱਤੀ/ਬੁੱਟਰ ਬੱਧਨੀ/ਅਜੀਤਵਾਲ।  ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਮਾਨਵਤਾ ਭਾਲਾਈ ਦੀ ਸਿੱਖਿਆ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਦੀ ਲੜੀ ਤਹਿਤ ਬਲਾਕ ਬੁੱਟਰ ਬੱਧਨੀ ਦੇ ਪਿੰਡ ਲੋਪੋ ਵਿਖੇ ਬਲਾਕ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਮਾਤਾ ਦਲੀਪ ਕੌਰ ਪਤਨੀ ਸ਼ਿੰਦਰ ਸਿੰਘ ਨੰੂੰ ਅਸ਼ਿਆਨਾ ਮੁਹਿੰਮ ਤਹਿਤ ਮਕਾਨ ਬਣਾ ਕੇ ਦਿੱਤਾ ਦੱਸ ਦਈਏ ਕਿ ਮਾਤਾ ਦਲੀਪ ਕੌਰ ਦਾ ਪਤੀ ਪਿਛਲੇ 7-8 ਸਾਲਾਂ ਤੋਂ ਘਰ ਨਹੀਂ ਆਇਆ ਤੇ ਉਹ ਆਪਣੇ ਬੇਟੇ ਨਾਲ ਮਿਹਨਤ-ਮਜਦੂਰੀ ਕਰਕੇ ਜੀਵਨ ਬਸਰ ਕਰ ਰਹੀ ਸੀ ਮਾਤਾ ਕੋਲ ਕੋਈ ਘਰ ਨਹੀਂ ਹੈ, ਦਾ ਬਲਾਕ ਦੀ ਸੰਗਤ ਨੂੰ ਜਦ ਪਤਾ ਲੱਗਾ ਤਾਂ ਸਾਧ-ਸੰਗਤ ਨੇ ਕੁੱਝ ਘੰਟਿਆਂ ‘ਚ ਉਕਤ ਮਕਾਨ ਬਣਾ ਕੇ ਦਿੱਤਾ ਤੇ ਨਾਲ ਹੀ ਰੰਗ-ਰੋਗਨ ਵੀ ਕਰ ਦਿੱਤਾ।
ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਭਾਗ ਸਿੰਘ ਇੰਸਾਂ ਮੀਨੀਆ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਹੀ ਸਾਧ-ਸੰਗਤ ਜਿੱਥੇ ਲੋੜਵੰਦਾਂ ਨੂੰ ਘਰ ਬਣਾ ਕੇ ਦੇ ਰਹੀ ਹੈ Àੁੱਥੇ ਜਿਉਂੇਦੇ ਹੋਏ ਖੂਨਦਾਨ, ਗੁਰਦਾ ਦਾਨ, ਤੇ ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ, ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਆਦਿ ਕੰਮ ਜੋਰਾਂ-ਸ਼ੋਰਾਂ ਨਾਲ ਕਰ ਰਹੀ ਹੈ।
ਇਸ ਮੌਕੇ ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ, ਸਾਧੂ ਸਿੰਘ ਇੰਸਾਂ ਬੁੱਟਰ ਕਲਾਂ, ਮਹਿੰਗਾ ਸਿੰਘ ਇੰਸਾਂ ਬੱਧਨੀ ਖੁਰਦ, ਭਾਗ ਸਿੰਘ ਮੀਨੀਆ, ਸ਼ਮਸ਼ੇਰ ਸਿੰਘ ਇੰਸਾਂ ਕੋਕਰੀ ਕਲਾਂ, ਸੁਖਜਿੰਦਰ ਸਿੰਘ ਇੰਸਾਂ ਡਾਲਾ, ਬੁੱਧ ਰਾਮ ਇੰਸਾਂ ਮੱਦੋਕੇ, ਰਣਵਿੰਦਰ ਸਿੰਘ ਇੰਸਾਂ ਚੁਗਾਵਾ, ਰਣਜੀਤ ਸਿੰਘ ਸੋਨੀ ਲੋਪੋ, ਤਾਰਾ ਬੱਧਨੀ ਕਲਾਂ (ਸਾਰੇ 15 ਮੈਬਰ) ਤੋਂ ਇਲਾਵਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੇ ਬਲਾਕ ਦੀ ਸਾਧ-ਸੰਗਤ ਵੱਡੀ ਤਦਾਦ ਵਿਚ ਹਾਜ਼ਰ ਸੀ।
ਇਸ ਸਬੰਧੀ ਮਾਤਾ ਦਲੀਪ ਕੌਰ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਆਪਣੀ ਸਾਧ-ਸੰਗਤ ਨੂੰ ਰੂਹਾਨੀਅਤ ਦਾ ਪਾਠ ਪੜ੍ਹਾਉਣ ਦੇ ਨਾਲ-ਨਾਲ ਅਜਿਹੇ ਮਾਨਵਤਾ ਭਲਾਈ ਦੇ ਕੰਮਾਂ ਦੀ ਵੀ ਸਿੱਖਿਆ ਦਿੰਦੇ ਹਨ ਮਾਤਾ ਦਲੀਪ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਸਿਰ ‘ਤੇ ਵੀ ਕਦੇ ਆਪਣੇ ਮਕਾਨ ਦੀ ਛੱਤ ਹੋਵੇਗੀ ਪਰ ਸਾਧ-ਸੰਗਤ ਨੇ ਸਾਨੂੰ ਕੁੱਝ ਘੰਟਿਆਂ ‘ਚ ਹੀ ਮਕਾਨ ਵਾਲੇ ਬਣਾ ਦਿੱਤਾ ਤੇ ਮੈਂ ਕਰੋੜਾਂ ਵਾਰ ਗੁਰੂ ਜੀ ਤੇ ਸਾਧ-ਸੰਗਤ ਦਾ ਧੰਨਵਾਦ ਕਰਦੀ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
29 ਦਸੰਬਰ 1999 ਨੂੰ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਮਰਨ ਤੋਂ ਤਿੰਨ ਮਹੀਨੇ ਪਹਿਲਾਂ ਅਸੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਡੀ ਆਖ਼ਰੀ ਇੱਛਾ ਕੀ ਹੈ? ਪਿੰਡਾਂ ‘ਚ ਆਮ ਹੀ ਇਸ ਤਰ੍ਹਾਂ ਪੁੱਛ ਲੈਂਦੇ ਨੇ ਉਨ੍ਹਾਂ ਕਿਹਾ, ਮੇਰੇ ਮਰਨ ਉਪਰੰਤ ਕਿਸੇ ਤਰ੍ਹਾਂ ਦਾ ਕੋਈ ਖ਼ਰਚਾ ਨਹੀਂ ਕਰਨਾ, ਨਾ ਹੀ ਘੜਾ ਭੰਨ੍ਹਣਾ, ਨਾ ਹੀ ਮੇਰੇ ਪੈਰਾਂ ਵਿਚ ਪੈਸੇ ਰੱਖ ਕੇ ਮੱਥਾ ਟੇਕਣਾ ਤੇ ਨਾ ਹੀ ਕਿਸੇ ਨੂੰ ਟੇਕਣ ਦੇਣਾ ਜੇ ਕਰਨਾ ਹੋਇਆ ਇੱਕ ਕੰਮ ਜਰੂਰ ਕਰ ਦੇਣਾ ਕਿ ਮੇਰੇ ਵਾਸਤੇ ਲੋਹੇ ਦੀਆਂ ਪਾਈਪਾਂ ਵਾਲੀ ਸੀੜੀ (ਪੌੜੀ) (ਬਨਾਮ ਅਰਥੀ) ਬਣਾ ਦਿਓ ਅਸੀਂ ਕਿਹਾ, ਇਹ ਤਾਂ ਅਸੀਂ ਸਵੇਰੇ ਹੀ ਬਣਾ ਦਿੰਦੇ ਹਾਂ ਕਹਿਣ ਲੱਗੇ, ਨਹੀਂ, ਮੌਕੇ ‘ਤੇ ਹੀ ਤਿਆਰ ਕਰ ਲੈਣਾ ਮੈਂ ਪਹਿਲਾ ਇਨਸਾਨ ਹੋਵਾਂਗਾ ਉਸ ਸੀੜੀ (ਪੌੜੀ) ‘ਤੇ ਜਾਣ ਵਾਲਾ ਸ਼ਾਇਦ ਪਿਤਾ ਜੀ ਨੂੰ ਪਤਾ ਸੀ ਕਿ ਸੀੜੀ ਬਣਾਉਣ ਤੋਂ ਬਾਅਦ ਲੋਕ ਕੀ ਗੱਲਾਂ ਕਰਨਗੇ ਉਹੀ ਗੱਲਾਂ ਮੈਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸੁਣਨ ਨੂੰ ਮਿਲੀਆਂ ਉਨ੍ਹਾਂ ਨੂੰ ਇੱਕ ਆਪ ਬੀਤੀ, ਹੱਡ ਬੀਤੀ ਦੇ ਰੂਪ ਵਿਚ ਲਿਖਣ ਲੱਗਾ ਹਾਂ
ਇਹ ਲੇਖ ਲਿਖਣ ਦਾ ਮੇਰਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਜਾਂ ਮਸ਼ਹੂਰੀ ਵਾਸਤੇ ਨਹੀਂ ਹੈ ਪਿਤਾ ਜੀ ਦੀ ਮੌਤ ਸਮੇਂ ਅਸੀਂ ਤੁਰੰਤ ਹੀ ਮਿਸਤਰੀ ਨੂੰ ਸੀੜੀ ਤਿਆਰ ਕਰਨ ਲਈ ਕਹਿ ਦਿੱਤਾ ਜਿਸ ਨੇ ਰਾਤੋ-ਰਾਤ ਸੀੜੀ ਬਣਾ ਕੇ, ਰੰਗ-ਰੋਗਨ ਕਰਕੇ ਤਿਆਰ ਕਰ ਦਿੱਤੀ ਅਸੀਂ ਜਦੋਂ ਬਾਂਲਣ ਲੈਣ ਗਏ ਤਾਂ ਸੀੜੀ ਨਾਲ ਹੀ ਲੈ ਆਏ ਸੀੜੀ ਦੇਖ ਔਰਤਾਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਕਿ ਇਹ ਤਾਂ ਕੰਮ ਬਹੁਤ ਗਲਤ ਕਰ ਰਹੇ ਹਨ ਬਜ਼ੁਰਗ ਔਰਤਾਂ ਇੱਕ-ਦੂਜੇ ਨੂੰ ਕਹਿਣ ਲੱਗੀਆਂ ਕਿ ਫ਼ਲਾਣੇ ਪਿੰਡ ‘ਚ ਵੀ ਇਹੋ-ਜਿਹੀ ਸੀੜੀ ਬਣਾਈ ਗਈ ਸੀ ਤੇ ਉੱਥੇ ਬਹੁਤ ਸਾਰੀਆਂ ਮੌਤਾਂ ਹੋਈਆਂ ਸਨ, ਢਮਕਾਣੇ ਪਿੰਡ ਨੌਂ ਮੌਤਾਂ ਹੋਈਆਂ ਸਨ ਅਤੇ ਫਿਰ ਕਿਸੇ ਸਿਆਣੇ ਬੰਦੇ ਦੇ ਕਹਿਣ ‘ਤੇ ਉਹ ਸੀੜੀ ਜਲ ਪਰਵਾਹ ਕਰਵਾਈ ਗਈ ਸੀ ਤਾਂ ਕਿਤੇ ਜਾ ਕੇ ਮੌਤਾਂ ਹੋਣੋਂ ਹਟੀਆਂ ਸਨ ਅਸੀਂ ਗੱਲਾਂ ਅਣਸੁਣੀਆਂ ਕਰਦੇ ਰਹੇ ਮੇਰੇ ਵੱਡੇ ਭਰਾ, ਜੋ 58 ਸਾਲ ਦੀ ਉਮਰ ‘ਚ ਫੌਜ ‘ਚੋਂ ਰਿਟਾਇਰਡ ਹੋ ਕੇ ਪਿੰਡ ਆਏ ਸਨ ਪਿਤਾ ਜੀ ਦੀ ਮੌਤ ਤੋਂ ਚਾਰ ਮਹੀਨੇ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ ਉਹ ਦਵਾਈ ਲੈਣ ਨੇੜੇ ਸ਼ਹਿਰ ਗਏ ਸਨ, ਅਚਾਨਕ ਦਿਲ ਦਾ ਦੌਰਾ ਪੈਣ ਕਾਰਨ  ਟੈਂਪੂ ਵਿਚ ਬੈਠਿਆਂ ਹੀ ਮੌਤ ਹੋ ਗਈ ਉਸ ਸਮੇਂ ਉਨ੍ਹਾਂ ਦੀ ਉਮਰ 62 ਸਾਲ ਦੇ ਕਰੀਬ ਸੀ ਅਚਾਨਕ ਮੌਤ ਪਰਿਵਾਰ ਲਈ ਇੱਕ ਸਦਮੇ ਵਾਲੀ ਗੱਲ ਸੀ ਪਰ ਸੀੜੀ ਬਾਰੇ ਸੋਚਣ ਵਾਲੇ, ਆਪਣੇ-ਆਪ ਅੰਤਰਜਾਮੀ ਬਣਨ ਲੱਗੇ ਤੇ ਕਹਿਣ ਲੱਗੇ ਕਿ ਮੌਤਾਂ ਦਾ ਸਿਲਸਿਲਾ ਇਨ੍ਹਾਂ ਦੇ ਘਰ ਤੋਂ ਹੀ ਸ਼ੁਰੂ ਹੋ ਗਿਆ ਤੇ ਘਰ ਵਿਚ ਹੀ ਪੂਰਾ ਹੋਵੇਗਾ ਪਰ ਸਾਡੀ ਸਿਹਤ ‘ਤੇ ਇਨ੍ਹਾਂ ਬੇ-ਪੈਰਾਂ ਵਾਲੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਨਾ ਹੀ  ਕਿਸੇ ਨੂੰ ਆਪਣੇ ਮੂੰਹੋਂ ਕੁਝ ਕਿਹਾ ਅਸੀਂ ਅਗਾਂਹਵਧੂ ਵਿਚਾਰਾਂ ਮੁਤਾਬਿਕ ਜੋ ਕਰਨਾ ਸੀ ਕਰ ਦਿੱਤਾ
ਅਸੀਂ ਆਪਣੀ ਜ਼ਿੰਦਗੀ ਦੇ ਚਾਰ ਦਹਾਕੇ ਹੰਢਾ ਚੁੱਕੇ ਸੀ ਤੇ ਕਾਫ਼ੀ ਲੰਮੇ ਸਮੇਂ ਤੋਂ ਅਸੀਂ ਪੰਚਾਇਤ ਮੈਂਬਰ ਬਣਦੇ ਆ ਰਹੇ ਸੀ, ਜਿਸ ਕਾਰਨ ਸਾਨੂੰ ਅਕਸਰ ਲੜਾਈ-ਝਗੜੇ ਤੇ ਸਾਂਝੇ ਕੰਮਾਂ ਵਿਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਸੀ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਸੀ ਪਿਤਾ ਜੀ ਨੂੰ ਰੁੱਖ ਲਾਉਣ ਦਾ ਬਹੁਤ ਸ਼ੌਂਕ ਸੀ ਅਸੀਂ ਆਪਣੇ ਹੱਥੀਂ ਪਨੀਰੀ ਤਿਆਰ ਕਰਕੇ ਧਾਰਮਿਕ ਸਥਾਨਾਂ ਜਾਂ ਕੱਲ਼ਰਾਂ ਵਿਚ ਰੁੱਖ ਲਾ ਦਿੰਦੇ ਸੀ ਅੱਜ ਅਸੀਂ ਕਿਸੇ ਪਾਸੇ ਜਾਂਦੇ ਹਾਂ ਸੱਜਣ-ਮਿੱਤਰ ਦੱਸਦੇ ਹੁੰਦੇ ਹਨ ਕਿ ਇਹ ਰੁੱਖ ਤੁਹਾਡੇ ਪਿਤਾ ਜੀ ਦੇ ਲਾਏ ਹੋਏ ਹਨ ਕਈ ਤਾਂ ਸਾਨੂੰ ਆੜੂ, ਅੰਬ ਤੇ ਕਈ ਮੌਸਮੀ ਫ਼ਲ਼ ਭੇਜ ਦਿੰਦੇ ਹਨ ਤੇ ਪਿਤਾ ਜੀ ਦੀ ਯਾਦ ਤਾਜ਼ਾ ਕਰਵਾ ਦਿੰਦੇ ਹਨ ਪਹਿਲਾਂ ਪਿੰਡਾਂ ਵਿਚ ਬੇਰੀਆਂ ਆਮ ਮਿਲ ਜਾਦੀਆਂ ਸਨ ਸੜਕਾਂ ਦੇ ਕਿਨਾਰੇ, ਘਰ ਵਿਚ ਅਤੇ ਨਿਆਈਂ ਵਾਲੇ ਖੇਤ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਖੇਤਾਂ ਦੇ ਬੰਨ੍ਹਿਆਂ ‘ਤੇ ਲਾਈਆਂ ਜਾਂਦੀਆਂ  ਸਨ ਬੇਰੀਆਂ ਤੋਂ ਹੀ ਸੀੜੀ ਬਣਾਈ ਜਾਂਦੀ ਸੀ ਜਿਸ ਨੂੰ ਬਣਾਉਣ ਲਈ ਵੀਹ-ਪੱਚੀ ਫੁੱਟ ਲੱਕੜ ਦੀ ਲੋੜ ਹੁੰਦੀ ਸੀ ਤੇ ਘਰ ਵਿਚ ਮੰਜੇ ਦੀਆਂ ਬਾਹੀਆਂ ਬੇਰੀ ਨਾਲ ਬਣਾਈਆਂ ਜਾਂਦੀਆਂ ਸਨ ਬਣਾਉਣ ਵਾਲੇ ਮਿਸਤਰੀ ਨੂੰ ਮਿਹਨਤ ਵੀ ਘੱਟ ਕਰਨੀ ਪੈਂਦੀ ਸੀ ਬੇਰੀਆਂ ਇਸ ਕਿਸਮ ਦੀਆਂ ਹੁੰਦੀਆਂ ਸਨ ਕਿ ਬਾਹੀ ਵੱਡਣ ‘ਤੇ ਵੀ ਕਈ-ਕਈ ਫੁੱਟ ਪੈਂਦੀਆਂ ਸਨ ਪਰ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਵਿਹਲੀਆਂ ਜ਼ਮੀਨਾਂ, ਪਾਣੀ ਦੇ ਸਾਧਨ ਵਧਣ ਕਾਰਨ ਬੇਰੀਆਂ ਪਿਤਾ ਜੀ ਦੀ ਮੌਤ ਤੋਂ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਸਨ ਪਹਿਲਾਂ ਬੇਰੀਆਂ ਵੱਧ ਹੋਣ ਕਾਰਨ ਕੋਈ ਰੋਕਦਾ ਨਹੀਂ ਸੀ ਤੇ ਨਾ ਹੀ ਮੁੱਲ ਲੈਣ ਦੀ ਲੋੜ ਪੈਂਦੀ ਸੀ ਕਈ ਵਾਰ ਤਾਂ ਲੋਕ ਕਹਿੰਦੇ ਸੀ ਕਿ ਸਾਡੇ ਖੇਤ ਵਾਲੀਆਂ ਬੇਰੀਆਂ ਵੱਢ ਲਿਆਓ ਫਿਰ ਇਹ  ਸੀੜੀਆ ਬਾਂਸਾਂ ਤੋਂ ਬਣਨ ਲੱਗ ਪਈਆਂ ਪੰਜਾਬ ਵਿਚ ਬਾਂਸ ਨਾ-ਮਾਤਰ ਹੋਣ ਕਰਕੇ, ਕਾਫ਼ੀ ਮਹਿੰਗੇ ਮਿਲਦੇ ਸੀ ਮੌਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਗ਼ਰੀਬ ਬੰਦੇ ਲਈ ਹੋਰ ਮੁਸ਼ਕਲ ਖੜ੍ਹੀ ਹੋ ਜਾਂਦੀ ਸੀ ਸਾਡੇ ਪਿੰਡ ਸਰਪੰਚ ਦੀ ਮੋਟਰ, ਜੋ ਦਲਿਤ ਬਸਤੀ ਦੇ ਨੇੜੇ ਸੀ, ਉੱਥੇ ਬਹੁਤ ਪੁਰਾਣਾ ਬਾਂਸ ਦਾ ਬੂਟਾ ਸੀ ਤੇ ਕਿਸੇ ਦੀ ਮੌਤ ਹੋਣ ‘ਤੇ ਦੋ-ਤਿੰਨ ਬੰਦੇ ਕੁਹਾੜੀ ਲੈ ਕੇ ਉੱਥੇ ਚੱਲੇ ਜਾਂਦੇ ਸੀ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਂਸ ਲੈਣ ਜਰੂਰ ਆਉਣਗੇ ਜਵਾਬ ਤਾਂ ਕਿਸੇ ਨੂੰ ਕੀ ਦੇਣਾ ਸੀ ਸਗੋਂ ਆਪ ਨਾਲ ਵਢਾਉਣ ਲੱਗ ਪੈਂਦੇ ਸਨ ਉਹ ਬਹੁਤ ਚੰਗੀ ਜ਼ਮੀਨ ਦੇ ਮਾਲਕ ਸਨ ਪਹਿਲਾਂ ਸੀੜੀਆਂ ਸ਼ਹਿਰਾਂ ਵਿਚ ਬਣਾਉਣ ਲੱਗੇ ਸਨ ਤੇ ਪਿੰਡਾਂ ਵਿਚ ਬਾਅਦ ‘ਚ ਬਣਨ ਲੱਗੀਆਂ ਸਨ ਮੇਰੇ ਪਿੰਡ ਵਿਚ ਇਹ ਪਹਿਲੀ ਸੀੜੀ ਸੀ ਉਸ ਤੋਂ  ਬਾਅਦ ਇਨ੍ਹਾਂ ਦੀ ਗਿਣਤੀ ਤਿੰਨ ਤੱਕ ਪਹੁੰਚ ਗਈ ਸੀ ਹੁਣ ਹਰ ਪਿੰਡ ਵਿਚ ਇੱਕ ਤੋਂ ਵੱਧ ਲੋਹੇ ਦੀਆਂ ਸੀੜੀਆਂ ਆਮ ਵੇਖਣ ਵਿਚ ਆਉਂਦੀਆਂ ਹਨ ਮੈਂ ਇਹੀ ਗੱਲ ਪਾਠਕਾਂ ਤੱਕ ਪਹੁੰਚਾਉਣੀ ਸੀ ਅੱਜ ਤੋਂ ਬਹੁਤ ਦੇਰ ਪਹਿਲਾਂ ਲਏ ਗਏ ਫੈਸਲੇ ‘ਤੇ ਮੈਨੂੰ ਮਾਣ ਹੈ ਸੀੜੀ ਬਣਨ ਤੋਂ ਬਾਅਦ ਅੱਜ ਤੱਕ, ਮੈਂ ਕਿਸੇ ਨੂੰ ਵੀ ਮੌਤ ਹੋਣ ‘ਤੇ ਬਾਂਸ ਲਿਆਉਂਦੇ ਨਹੀਂ ਵੇਖਿਆ ਤੇ ਨਾ ਹੀ ਸਰਪੰਚ ਦੀ ਮੋਟਰ ਉੱਤੇ ਬਾਂਸ ‘ਤੇ ਚਲਦੀ ਕੁਹਾੜੀ ਵੇਖੀ ਐ ਸੋ, ਇਹ ਪੌੜੀ ਕਿੰਨਾ ਹੀ ਬਾਂਸ ਬਚਾ ਚੁੱਕੀ ਹੈ, ਜਿਹੜਾ ਕਿ ਸਮੇਂ ਤੋਂ ਪਹਿਲਾਂ ਵੱਡ ਲਿਆ ਜਾਂਦਾ ਸੀ ਮੈਂ ਇਹੀ ਸੁਨੇਹਾ ਦੇਵਾਂਗਾ ਕਿ ਰੁੱਖ, ਕੁੱਖ ਤੇ ਪਾਣੀ ਬਚਾਉਣ ਲਈ ਹੰਭਲਾ ਮਾਰੀਏ ਜੋ ਵੀ ਫੈਸਲੇ ਲਈਏ, ਲੋਕ-ਹਿੱਤ ਵਿਚ ਲਈਏ ਤੇ ਸਿਆਸੀ ਕਲਾਬਾਜ਼ੀਆਂ ਤੋਂ ਬਚ ਕੇ ਰਹੀਏ ਗੁਰੂ, ਪੀਰਾਂ-ਫ਼ਕੀਰਾਂ ਦੀ ਧਰਤੀ ਪੰਜਾਬ ਨੂੰ ਹਰੀਆ-ਭਰਿਆ ਬਣਾਉਣ ਲਈ ਯੋਗਦਾਨ ਪਾਈਏੇ!
ਲਖਣਪੁਰ, ਸ੍ਰੀ ਫਤਿਹਗੜ੍ਹ ਸਾਹਿਬ
ਮੋ. 75289-08281
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ ਟੀਮ ਨੇ ਕਰਾਇਆ ਫੋਟੋਸ਼ੂਟ
ਟਰੇਨਿੰਗ ਸੈਸ਼ਨ ਦੀ ਫੋਟੋ ‘ਚ ਕਿਹਾ ‘ਆਹ ਹਾਲ ਹੁੰਦਾ ਗਰੁੱਪ ਟਰੇਨਿੰਗ ‘ਚ’
ਐਡੀਲੇਡ, 3 ਦਸੰਬਰ
ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਦੇ ਹੋਰ ਖਿਡਾਰੀਆਂ ਨੇ ਆਸਟਰੇਲੀਆ ਵਿਰੁੱਧ 6 ਦਸੰਬਰ ਤੋਂ ਐਡੀਲੇਡ ਓਵਲ ‘ਚ ਸ਼ੁਰੂ ਹੋਣ ਜਾ ਰਹੀ ਚਾਰ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਫੋਟੋਸ਼ੂਟ ਕਰਾਇਆ ਹਾਲਾਂਕਿ ਹਮੇਸ਼ਾ ਆਪਣੀਆਂ ਤਸਵੀਰਾਂ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਸਾਂਝੀਆਂ ਕਰਨ ਵਾਲੇ ਭਾਰਤੀ ਕ੍ਰਿਕਟਰ ਇਹਨਾਂ ਤਸਵੀਰਾਂ ‘ਚ ਕਾਫ਼ੀ ਗੰਭੀਰ ਦਿਸ ਰਹੇ ਹਨ ਭਾਰਤੀ ਕਪਤਾਨ ਨੇ ਆਪਣੀ ਟਰੇਨਿੰਗ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਤੇ ਲਿਖਿਆ, ”ਅਜਿਹਾ ਹੁੰਦਾ ਹੈ ਜਦੋਂ ਤੁਸੀਂ ਗਰੁੱਪ ਸਰਕਟ ਟਰੇਨਿੰਗ ਕਰਦੇ ਹੋ”
ਵਿਰਾਟ ਅਤੇ ਟੀਮ ਦੇ ਖਿਡਾਰੀ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਪਾਰਥਿਵ ਪਟੇਲ ਸਾਰਿਆਂ ਨੇ ਇਸ ਤੋਂ ਪਹਿਲਾਂ ਸਖ਼ਤ ਟਰੇਨਿੰਗ ਅਭਿਆਸ ਵੀ ਕੀਤਾ ਭਾਰਤੀ ਟੀਮ ਪਹਿਲੀ ਵਾਰ ਵਿਰਾਟ ਦੀ ਕਪਤਾਨੀ ‘ਚ ਆਸਟਰੇਲੀਆ ‘ਚ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਖੇਡੇਗੀ
ਬੀਸੀਸੀਆਈ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ‘ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਦੇ ਹੈੱਡ ਸ਼ਾਟਸ ਤੋਂ ਸਨੈਪ ਸ਼ਾਟ ਵਿਰਾਟ ਦੀ ਤਸਵੀਰ ਦੇ ਨਾਲ ਬੀਸੀਸੀਆਈ ਨੇ ਕੈਪਸ਼ਨ ਲਿਖੀ, ‘ਫਰੇਮਡ ‘ਕਿੰਗਕੋਹਲੀ’ ਸ਼ਾਟ ਆਫ਼ ਦ ਡੇ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰੀ ਵਿਰੋਧ ਤੋਂ ਬਾਅਦ ਮੰਦਰ ਦੇ ਰਸਤੇ ਤੋਂ ਵਾਪਸ ਪਰਤੀਆਂ ਦੋਵੇਂ ਔਰਤਾਂ
ਏਜੰਸੀ, ਕੋਚੀ
ਕੇਰਲ ਦੇ ਸਬਰੀਮਾਲਾ ਮੰਦਰ ‘ਚ 10 ਤੋਂ 50 ਸਾਲਾਂ ਦੀਆਂ ਔਰਤਾਂ ਦੇ ਦਾਖਲੇ ਸਬੰਧੀ ਘਮਸਾਨ ਜਾਰੀ ਹੈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਹਾਲੇ ਤੱਕ 10 ਤੋਂ 50 ਸਾਲਾਂ ਦੀਆਂ ਔਰਤਾਂ ਨੂੰ ਭਗਵਾਨ ਅੱਯਪਾ ਦੇ ਦਰਸ਼ਨ ਲਈ ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਦਾ ਮੌਕਾ ਨਹੀਂ ਮਿਲਿਆ ਹੈ ਕਈ ਔਰਤਾਂ ਨੇ ਸਬਰੀਮਾਲਾ ਪਹਾੜੀ ਦੀ ਚੜ੍ਹਾਈ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਵਾਪਸ ਮੋੜਨ ਲਈ ਮਜ਼ਬੂਰ ਕਰ ਦਿੱਤਾ
ਸਬਰੀਮਾਲਾ ਦੀਆਂ ਪਹਾੜੀਆਂ ‘ਤੇ ਚੜ੍ਹ ਰਹੀ ਦਿੱਲੀ ਦੀ ਇੱਕ ਮਹਿਲਾ ਪੱਤਰਕਾਰ ਨੂੰ ਸ਼ਰਧਾਲੂਆਂ ਨੇ ਵਿਚਾਲੇ ਰਸਤੇ ‘ਚੋਂ ਹੀ ਪਰਤਣ ਮਜ਼ਬੂਰ ਕਰ ਦਿੱਤਾ ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀਆਂ ਜਾਂ ਥਾਂਥ੍ਰਿਆਂ ਦੀ ਸਹਾਇਤਾ ਕਰਨ ਵਾਲੇ ਪੁਜਾਰੀਆਂ ਨੇ ਹੁਣ ਪੂਜਾ ਸਬੰਧੀ ਗਤੀਵਿਧੀਆਂ ‘ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ   ਮੰਦਰ ਦੇ ਮੁੱਖ ਪੁਜਾਰੀ ਜਾਂ ਥਾਂਥ੍ਰੀ ਤੇ ਪੁਜਾਰੀਆਂ ਦੇ ਹੋਰ ਮੁਖੀ ਹਾਲਾਂਕਿ ਸਿੱਧੇ ਤੌਰ ‘ਤੇ ਇਸ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਨਹੀਂ ਲੈ ਰਹੇ ਹਨ ਪਰ ਉਨ੍ਹਾਂ ਦੇ ਸਹਾਇਕ ਪੁਜਾਰੀਆਂ ਨੇ ਪੂਜਾ ਛੱਡ ਦਿੱਤੀ ਹੈ ਤੇ ਸਰਨਮ ਮੰਤਰਾਂ ਦਾ ਜਾਪ ਕਰਨ ਵਾਲਿਆਂ ਨਾਲ ਧਰਨੇ ‘ਤੇ ਬੈਠ ਗਏ ਹਨ
ਇਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ‘ਚ 10 ਤੋਂ 50 ਸਾਲਾਂ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ ‘ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਕੋਈ ਔਰਤ ਸ਼ੰਨੀਧਾਨਮ ‘ਚ ਦਾਖਲਾ ਕਰਦੀ ਹੈ ਤਾਂ ਮੰਦਰ ਦੇ ਦਰਵਾਜੇ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਸਭ ਤਰ੍ਹਾਂ ਦੀ ਪੂਜਾ ਰੋਕ ਦਿੱਤੀ ਜਾਵੇਗੀ ਪੰਡਲਮ ਰਾਜਪਰਿਵਾਰ ਨੇ ਇਸ ਤਰ੍ਹਾਂ ਦੇ ਨਿਰਦੇਸ਼ ਥਾਂਥ੍ਰੀ ਨੂੰ ਦਿੱਤੇ ਹਨ
ਪੁਜਾਰੀਆਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਮੰਦਰ ਦੇ ਨੇੜੇ ਦੋ ਔਰਤਾਂ ਨੂੰ ਹਿਰਾਸਤ ‘ਚ ਸੁਰੱਖਿਆ ਪ੍ਰਦਾਨ ਕੀਤੀ ਪਰ ਇਨ੍ਹਾਂ ਦੋਵਾਂ ਨੂੰ ਨਾਦਾਪਾਂਥਾਲ ‘ਚ ਅੱਯਪਾ ਭਗਤਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਬਰੀਮਾਲਾ ਮੰਦਰ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਪੁਜਾਰੀਆਂ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਲੱਖਾਂ ਦੀ ਲੁੱਟ
ਗੋਲੀ ਮਾਰ ਕੇ ਪੰਪ ਮੈਨੇਜ਼ਰ ਕੀਤਾ ਜਖ਼ਮੀ, ਹਾਲਤ ਗੰਭੀਰ
ਸ੍ਰੀ ਮੁਕਤਸਰ ਸਾਹਿਬ, ਸੁਰੇਸ਼ ਗਰਗ
ਸੋਮਵਾਰ ਨੂੰ ਸਥਾਨਕ ਮਲੋਟ ਰੋਡ ‘ਤੇ ਬਾਹਰ-ਬਾਹਰ ਦਿਨ ਦਿਹਾੜੇ ਪੰਜ ਕਾਰ ਸਵਾਰ ਲੁਟੇਰੇ ਰਿਲਾਇੰਸ ਪੰਪ ਦੇ ਮੈਨੇਜ਼ਰ ਨੂੰ ਗੋਲੀਆਂ ਮਾਰ ਕੇ 9 ਲੱਖ 90 ਹਜ਼ਾਰ ਦੀ ਲੁੱਟ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਮੁੱਖੀ ਮਨਜੀਤ ਸਿੰਘ ਢੇਸੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ, ਜਿਨਾਂ ਜਾਂਚ ਆਰੰਭ ਦਿੱਤੀ ਹੈ।
ਸਥਾਨਕ ਮਲੋਟ ਰੋਡ ‘ਤੇ ਨਰਾਇਣਗੜ ਪੈਲੇਸ ਦੇ ਕੋਲ ਸਥਿਤ ਰਿਲਾਇੰਸ ਪੰਪ ਦੇ ਮੈਨੇਜ਼ਰ ਗਗਨਦੀਪ ਸਿੰਘ ਅਤੇ ਮੁਲਾਜ਼ਮ ਗੁਰਚਰਨ ਸਿੰਘ ਪੰਪ ਤੋਂ ਨਗਦੀ ਲੈ ਕੇ ਸਕੂਟੀ ‘ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਜਾ ਰਹੇ ਸਨ ਕਿ ਪੰਪ ਤੋਂ ਥੋੜੀ ਹੀ ਦੂਰ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਗ੍ਰੇਅ ਰੰਗ ਦੀ ਸਵਿੱਫਟ ਕਾਰ ਸਵਾਰ ਲੋਕਾਂ ਨੇ ਉਨਾਂ ਦੀ ਸਕੂਟੀ ਨੂੰ ਸਾਇਡ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟੀ ਸੜਕ ਤੋਂ ਹੇਠਾਂ ਡਿੱਗ ਪਈ।
ਇਸ ਦੌਰਾਨ ਕਾਰ ਸਵਾਰ ਦੋ ਨਕਾਬਪੋਸ਼ ਲੁਟੇਰੇ ਨਿਕਲੇ ਜਿਨਾਂ ‘ਚੋਂ ਇਕ ਕੋਲ ਤੇਜ਼ਧਾਰ ਹਥਿਆਰ ਤੇ ਇਕ ਕੋਲ ਰਿਵਾਲਵਰ ਫੜਿਆ ਹੋਇਆ ਸੀ। ਜਿਨਾਂ ਨੇ ਗਗਨਦੀਪ ‘ਤੇ ਪਹਿਲਾਂ ਤੇਜਧਾਰ ਹਥਿਆਰ ਨਾਲ ਸਿਰ ‘ਚ ਵਾਰ ਕੀਤਾ ਤੇ ਬਾਅਦ ‘ਚ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ‘ਚੋਂ ਇਕ ਗੋਲੀ ਗਗਨਦੀਪ ਦੇ ਪੇਟ ‘ਚ ਲੱਗੀ ਜਿਸ ਨਾਲ ਉਹ ਥੱਲੇ ਡਿੱਗ ਪਿਆ ਤੇ ਦੂਜੇ ਸਾਥੀ ਗੁਰਚਰਨ ਸਿੰਘ ਦੇ ਵੀ ਤੇਜਧਾਰ ਹਥਿਆਰ ਮਾਰ ਕੇ ਉਸਨੂੰ ਜਖ਼ਮੀ ਕਰ ਦਿੱਤਾ। ਇਸ ਦੌਰਾਨ ਲੁਟੇਰੇ ਸਕੂਟੀ ਦੀ ਡਿੱਗੀ ‘ਚ ਪਈ 9 ਲੱਖ 90 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਕਾਰ ‘ਚ ਪੰਜ ਵਿਅਕਤੀ ਸਵਾਰ ਸਨ ਜਿਨਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੜ੍ਹਾਮ ਦੇ ਵਿਕਾਸ ਲਈ ਤਜਵੀਜ਼ ਬਣਾਈ ਜਾਵੇਗੀ : ਸੁਰੇਸ਼ ਕੁਮਾਰ
ਆਈਜੀ ਰਾਏ, ਡਾਇਰੈਕਟਰ ਲੋਕ ਸੰਪਰਕ ਅਨਿੰਨਦਿਤਾ ਮਿੱਤਰਾ, ਡੀਸੀ, ਐੱਸਐੱਸਪੀ ਸਮੇਤ ਵੱਡੀ ਗਿਣਤੀ ਪਟਿਆਲਵੀਆਂ ਵੱਲੋਂ ਸ਼ਿਰਕਤ
ਪਟਿਆਲਾ ਫਾਊਂਡੇਸ਼ਨ ਵੱਲੋਂ ‘ਆਈ ਹੈਰੀਟੇਜ’ ਪ੍ਰੋਜੈਕਟ ਤਹਿਤ ‘ਗੋ ਯੂਨੈਸਕੋ’ ਨਾਲ ਸਾਂਝਾ ਉਪਰਾਲਾ
ਪਟਿਆਲਾ
ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਹੈ ਕਿ ਵਿਰਾਸਤੀ ਤੇ ਇਤਿਹਾਸਕ ਪਿੰਡ ਘੜ੍ਹਾਮ ਨੂੰ ਪੰਜਾਬ ਸਰਕਾਰ ਦੀ ਵਿਰਾਸਤੀ ਪਿੰਡਾਂ ਨੂੰ ਵਿਕਸਤ ਕਰਨ ਤੇ ਇਨ੍ਹਾਂ ਦੀ ਜਾਣਕਾਰੀ ਸਾਰੇ ਨਾਗਰਿਕਾਂ ਨੂੰ ਦੇਣ ਵਾਲੀ ਸਕੀਮ ਤਹਿਤ ਵਿਕਸਤ ਕਰਨ ਦੀ ਤਜਵੀਜ਼ ਬਣਾ ਕੇ ਉਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਨਜੂਰ ਕਰਵਾਇਆ ਜਾਵੇਗਾ। ਸ੍ਰੀ ਸੁਰੇਸ਼ ਕੁਮਾਰ ਅੱਜ ਵਿਸ਼ਵ ਵਿਰਾਸਤ ਦਿਵਸ ਮੌਕੇ ਪਟਿਆਲਾ ਦੀ ਇੱਕ ਨਿੱਜੀ ਸੰਸਥਾ ਪਟਿਆਲਾ ਫਾਊਂਡੇਸ਼ਨ ਵੱਲੋਂ ‘ਆਈ ਹੈਰੀਟੇਜ’ ਪ੍ਰੋਜੈਕਟ ਤਹਿਤ ‘ਗੋ ਯੂਨੈਸਕੋ’ ਸੰਸਥਾ ਨਾਲ ਮਿਲਕੇ ਆਮ ਲੋਕਾਂ ਨੂੰ ਵਿਰਾਸਤੀ ਥਾਵਾਂ ਬਾਰੇ ਜਾਗਰੂਕ ਕਰਨ ਲਈ ‘ਮੇਕ ਹੈਰੀਟੇਜ ਫਨ 2018’ ਨਾਂਅ ਦੀ ਕਰਵਾਈ ਗਈ ਤੀਸਰੀ ਵਿਰਾਸਤੀ ਸੈਰ ਦੌਰਾਨ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਵਸੇ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਘੜ੍ਹਾਮ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਇੱਕ ਇਤਿਹਾਸਕਾਰ ਤੇ ਵਿਰਾਸਤ ਨੂੰ ਪਿਆਰ ਕਰਨ ਵਾਲੀ ਸ਼ਖ਼ਸੀਅਤ ਹਨ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਘੜ੍ਹਾਮ ਦੇ ਵਸਨੀਕਾਂ ਦੀ ਮੰਗ ‘ਤੇ ਇਸਨੂੰ ਵਿਕਸਤ ਕਰਨ ਦੀ ਮਨਜੂਰੀ ਦੇ ਦੇਣਗੇ। ਉਨ੍ਹਾਂ ਦੱਸਿਆ ਕਿ ਘੜ੍ਹਾਮ ਵਿਖੇ ਮਾਤਾ ਕੌਸ਼ੱਲਿਆ ਦੇ ਨਾਂਅ ‘ਤੇ ਕਾਲਜ, ਗੇਟ, ਸਟਰੀਟ ਲਾਈਟਾਂ, ਵਿਰਾਸਤੀ ਥਾਵਾਂ ‘ਤੇ ਉਨ੍ਹਾਂ ਨੂੰ ਜੋੜਦੇ ਰਸਤਿਆਂ ਦੀ ਨਿਸ਼ਾਨਦੇਹੀ ਆਦਿ ਲਈ ਡਿਪਟੀ ਕਮਿਸ਼ਨਰ ਪਟਿਆਲਾ ਇੱਕ ਤਜਵੀਜ਼ ਬਣਾ ਕੇ ਭੇਜਣਗੇ, ਜਿਸ ਨੂੰ ਮੁੱਖ ਮੰਤਰੀ ਕੋਲ ਭੇਜਿਆ ਜਾਵੇਗਾ। ਇਸ ਵਿਰਾਸਤੀ ਸੈਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੁਰੇਸ਼ ਕੁਮਾਰ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਨਾਂਗੀਆ ਸਮੇਤ ਪਟਿਆਲਾ ਜੋਨ ਦੇ ਆਈਜੀ ਏ. ਐੱਸ. ਰਾਏ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਨਦਿਤਾ ਮਿੱਤਰਾ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਐੱਸਐੱਸਪੀ ਫਤਹਿਗੜ੍ਹ ਸਾਹਿਬ ਸ੍ਰੀਮਤੀ ਅਲਕਾ ਮੀਨਾ, ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਸੁਖਵੀਨ ਸਿੱਧੂ, ਡੀਆਈਜੀ ਹੋਮ ਗਾਰਡਜ ਹਰਮਨਜੀਤ ਸਿੰਘ, ਏਡੀਸੀ (ਡੀ) ਸ੍ਰੀਮਤੀ ਪੂਨਮਦੀਪ ਕੌਰ ਤੇ ਹੋਰ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਦੌਰਾਨ ਦਰਗਾਹ ਸ਼ਰੀਫ਼ ਪੀਰ ਭੀਖਨ ਸ਼ਾਹ ਮੀਰਾਂ ਜੀ ਵਿਖੇ ਇਸ ਵਿਰਾਸਤੀ ਸੈਰ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਤ ਹੋਣ ਮੌਕੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਸਾਡੇ ਸਮਾਜ ‘ਚ ਬੁਰਾਈਆਂ ਪੈਦਾ ਹੋਣ ਦਾ ਇੱਕ ਕਾਰਨ ਆਪਣੇ ਵਿਰਸੇ ਤੋਂ ਦੂਰ ਜਾਣਾ ਵੀ ਹੈ, ਇਸ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਨਾ ਪਟਿਆਲਾ ਫਾਊਂਡੇਸ਼ਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।  ਇਸ ਵਿਰਾਸਤੀ-ਸੈਰ-ਸਮਾਰੋਹ ਦੌਰਾਨ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ-ਜਨਰਲ ਸਕੱਤਰ ਸ੍ਰੀ ਰਵੀ ਆਹਲੂਵਾਲੀਆ ਨੇ ਘੜ੍ਹਾਮ ਦੇ ਇਤਿਹਾਸ ਬਾਬਤ ਹਸਨ ਨਿਜਾਮੀ, ਡਾ. ਫ਼ੌਜਾ ਸਿੰਘ ਤੇ ਡਾ. ਗੰਡਾ ਸਿੰਘ ਵੱਲੋਂ ਪੇਸ਼ ਕੀਤੇ ਹਵਾਲੇ ਦਿੰਦਿਆਂ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੈਪੁਰ (ਸੱਚ ਕਹੂੰ ਨਿਊਜ਼)। ਖਾਦੀ ਗ੍ਰਾਮੋਉਦਯੋਗ ਕਮਿਸ਼ਨ ਨੇ ਸਵੱਛਤਾ ਅਭਿਆਨ ਨਾਲ ਪ੍ਰੇਰਿਤ ਹੋਕਰ ਪਲਾਸਟਿਕ ਮਿਸ਼ਰਿਤ ਤੇ ਗਾਂ ਦੇ ਗੋਹੇ ਨਾਲ ਕਾਗਜ਼ ਬਣਾਇਆ ਹੈ ਛੋਟੇ ਤੇ ਲਘੂ ਉਦਯੋਗ ਮੰਤਰੀ ਗਿਰਾਜ ਸਿੰਘ ਨੇ ਅੱਜ ਕੁਮਾਰੱਪਾ ਕੌਮੀ ਹਸਤਨਿਰਮਿਤ ਪੇਪਰ ਸੰਸਥਾਨ ‘ਚ ਕਾਗਜ਼ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਕੂੜੇ ਤੋਂ ਉਪਯੋਗੀ ਉਤਪਾਦ ਬਣਾਉਣ ਦੀ ਦਿਸ਼ਾ ‘ਚ ਇਹ ਬਹੁਤ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਵੱਛਤਾ ਅਭਿਆਨ ਦੀ ਪ੍ਰੇਰਨਾ ਨਾਲ ਇਸ ਯੋਜਨਾ ਨੂੰ ਹੱਥ ‘ਚ ਲਿਆ ਗਿਆ ਹੈ।
ਸਿੰਘ ਨੇ ਕਿਹਾ ਕਿ ਕਿਸਾਨਾਂ ਤੋਂ ਪੰਜ ਰੁਪਏ ਕਿੱਲੋ ਗੋਹਾ ਖਰੀਦਣ ਦੀ ਯੋਜਨਾ ਹੈ, ਜਿਸ ਨਾਲ ਅਵਾਰਾ ਘੁੰਮਣ ਵਾਲੀਆਂ ਗਊਆਂ ਦੀ ਸੁਰੱਖਿਆ ‘ਚ ਮੱਦਦ ਮਿਲੇਗੀ ਤੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ‘ਚ ਕਮਿਸ਼ਨ ਦੇ ਪ੍ਰੀਖਣ ਕੇਂਦਰਾਂ ‘ਚ ਗੋਹੇ ਤੋਂ ਬਿਜਲੀ ਬਣਾਉਣ ਦੀ ਯੋਜਨਾ ਸ਼ੁਰੂ ਹੋ ਰਹੀ ਹੈ, ਜਿਸ ਨੂੰ ਬਾਅਦ ‘ਚ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇਗਾ।
ਰੇਮੰਡ ਵੱਲੋਂ ਡੇਢ ਲੱਖ ਥੈਲਿਆਂ ਦੀ ਖਰੀਦ ਦਾ ਫੈਸਲਾ
ਸਫੂਰਤੀ ਯੋਜਨਾ ਤਹਿਤ ਸਮੂਹ ਬਣਾਉਣ ‘ਤੇ ਤਿੰਨ ਕਰੋੜ ਰੁਪਏ ਦੀ ਸਹਾਇਤਾ ਨਾਲ ਗੋਬਰ ਉਦਯੋਗ ਸਥਾਪਿਤ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਨਾਰੀਅਲ ਤੇ ਫੁੱਲਾਂ ਨਾਲ ਬਣਾਈ ਗਈ ਹਵਨ ਸਮੱਗਰੀ ਨੂੰ ਵੀ ਵਿਕਰੀ ਲਈ ਜਾਰੀ ਕੀਤਾ। ਕਮਿਸ਼ਨ ਦੇ ਮੁਖੀ ਵਿਨੇ ਕੁਮਾਰ ਸਕਸੈਨਾ ਨੇ ਦਾਅਵਾ ਕੀਤਾ ਕਿ ਪਤੰਜਲੀ ਤੋਂ ਵੀ ਸਸਤੀ ਤੇ ਚੰਗੀ ਹਵਨ ਸਮੱਗਰੀ ਤਿਆਰ ਕੀਤੀ ਗਈ ਹੈ ਤੇ ਛੇਤੀ ਹੀ ਦੇਸ਼ ਭਰ ‘ਚ ਖਾਦੀ ਭੰਡਾਰਾਂ ‘ਤੇ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਲਾਸਟਿਕ ਮਿਸ਼ਰਿਤ ਕਾਗਜ਼ ਦੇ ਥੈਲਿਆਂ ਦੀ ਮੰਗ ਹਾਲੇ ਤੋਂ ਵਧਣ ਲੱਗੀ ਹੈ ਤੇ ਰੇਮੰਡ ਨੇ ਡੇਢ ਲੱਖ ਥੈਲਿਆਂ ਦੀ ਖਰੀਦ ਦਾ ਆਦੇਸ਼ ਦਿੱਤਾ ਹੈ।
ਕਾਂਗਰਸ-ਜੇਡੀਐੱਸ ਨੇ ਬਣਾਇਆ ਫੈਸਲਾਕੁਨ ਵਾਧਾ
ਕਰਨਾਟਕ ਜ਼ਿਮਨੀ ਚੋਣਾਂ ਦੇ ਨਤੀਜੇ 2018, ਭਾਜਪਾ ਨੇ ਕਬੂਲੀ ਹਾਰ
ਬੰਗਲੌਰ, ਏਜੰਸੀ
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਹੁਣ ਜ਼ਿਮਨੀ ਚੋਣਾਂ ‘ਚ ਵੀ ਨਿਰਾਸ਼ਾ ਹੱਥ ਲੱਗੀ ਹਾਲੇ ਤੱਕ ਐਲਾਨੇ 2662 ਸੀਟਾਂ ਦੇ ਨਤੀਜਿਆਂ ‘ਚ ਕਾਂਗਰਸ ਵਾਧੇ ‘ਚ ਹੈ। ਕਾਂਗਰਸ ਨੇ 982, ਭਾਜਪਾ ਨੇ 929, ਜੇਡੀਐਸ ਨੇ 375 ਤੇ ਅਜ਼ਾਦ ਨੇ 329 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਨੇ ਸ਼ਿਮੋਗਾ ‘ਚ ਜਿੱਤ ਦਰਜ ਕਰ ਲਈ ਹੈ ਤੇ ਮੈਸੂਰ ਤੇ ਤੁਮਕੁਰ ਨਗਰ ਨਿਗਮਾਂ ‘ਚ ਵੀ ਅੱਗੇ ਹੈ।
ਇਸ ਦੇ ਬਾਵਜ਼ੂਦ ਨਗਰਪਾਲਿਕਾਵਾਂ, ਵਾਰਡਾਂ ਤੇ ਨਗਰ ਪੰਚਾਇਤਾਂ ‘ਚ ਉਹ ਪੱਛੜ ਰਹੀ ਹੈ। ਪਾਰਟੀ ਨੇ ਚੋਣਾਂ ‘ਚ ਹਾਰ ਕਬੂਲ ਕਰ ਲਈ ਹੈ। ਕਰਨਾਟਕ ਭਾਜਪਾ ਦੇ ਮੁਖੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਗਠਜੋੜ ਸਰਕਾਰ ਦੀ ਵਜ੍ਹਾ ਨਾਲ ਪਾਰਟੀ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ 2019 ਲੋਕ ਸਭਾ ਚੋਣਾਂ ‘ਚ ਭਾਜਪਾ ਬਿਹਤਰ ਪ੍ਰਦਰਸ਼ਨ ਕਰੇਗੀ ਯੇਦੀਯੁਰੱਪਾ ਨੇ ਚੋਣਾਂ ਤੋਂ ਪਹਿਲਾਂ 50 ਤੋਂ 60 ਫੀਸਦੀ ਸੀਟਾਂ ‘ਤੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਸੀ।
ਕੁਮਾਰ ਸਵਾਮੀ ਲਈ ਝਟਕਾ
ਹਾਲੇ ਤੱਕ ਆਏ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੂੰ ਸਭ ਤੋਂ ਵੱਧ 846 ਸੀਟਾਂ ਮਿਲੀਆਂ ਹਨ 788 ਸੀਟਾਂ ਜਿੱਤਣ ਦੇ ਨਾਲ ਹੀ ਭਾਜਪਾ ਦੂਜੇ ਨੰਬਰ ‘ਤੇ ਹੈ ਸੂਬੇ ‘ਚ ਕਾਂਗਰਸ ਨਾਲ ਸਰਕਾਰ ਚਲਾ ਰਹੀ। ਮੁੱਖ ਮੰਤਰੀ ਕੁਮਾਰ ਸਵਾਮੀ ਦੀ ਪਾਰਟੀ ਜੇਡੀਐਸ ਨੂੰ ਤਕੜਾ ਝਟਕਾ ਲੱਗਾ ਹੈ ਤੇ ਉਸ ਨੂੰ ਸਿਰਫ਼ 307 ਸੀਟਾਂ ਮਿਲੀਆਂ ਹਨ। ਖਾਸ ਗੱਲ ਇਹ ਹੈ ਕਿ ਅਜ਼ਾਦ ਉਮੀਦਵਾਰਾਂ ਨੇ 277 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਬਾਨੀ ਨੇ ਭੇਜਿਆ ਨੋਟਿਸ, ਸੁਨੀਲ ਜਾਖੜ ਨੇ ਜਹਾਜ਼ ਬਣਾ ਉਡਾਇਆ
ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ ਨਰਿੰਦਰ ਮੋਦੀ : ਜਾਖੜ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਰਾਫੇਲ ਡੀਲ ਸਬੰਧੀ ਕਾਂਗਰਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਅੰਬਾਨੀ ਗਰੁੱਪ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੀ ਨਰਾਜ਼ ਹੋ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਨੋਟਿਸ ਭੇਜਦੇ ਹੋਏ ਮੁਆਫ਼ੀ ਮੰਗਣ ਲਈ ਕਿਹਾ ਹੈ।ਸੁਨੀਲ ਜਾਖੜ ਨੇ ਵੀ ਉਸ ਨੋਟਿਸ ਦੇ ਬਰਾਬਰ ਇੱਕ ਕਾਗ਼ਜ ਦਾ ਜਹਾਜ਼ ਬਣਾ ਕੇ ਅਨਿਲ ਅੰਬਾਨੀ ਨੂੰ ਟਵੀਟ ਰਾਹੀਂ ਭੇਜ ਦਿੱਤਾ ਹੈ ਕਿ ਉਨ੍ਹਾਂ ਦਾ ਇਹ ਕਾਗਜੀ ਜਹਾਜ਼ ਅੰਬਾਨੀ ਦੇ ਜਹਾਜ਼ ਨਾਲੋਂ ਜਿਆਦਾ ਚੰਗਾ ਹੈ। ਕਿਉਂਕਿ ਉਨ੍ਹਾਂ ਨੂੰ ਜਹਾਜ਼ ਬਾਰੇ ਕੀ ਜਾਣਕਾਰੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ ਕਿਉਂਕਿ ਜੇਕਰ ਇਹ ਨੋਟਿਸ ਕੇਂਦਰ ਦੀ ਮੋਦੀ ਸਰਕਾਰ ਜਾਂ ਫਿਰ ਅਮਿਤ ਸ਼ਾਹ ਭੇਜਦੇ ਤਾਂ ਸਮਝ ਵਿੱਚ ਆ ਸਕਦਾ ਸੀ ਪਰ ਇੱਕ ਸੰਸਦ ਮੈਂਬਰ ਨੂੰ ਸੰਸਦ ਦੇ ਅੰਦਰ ਬੋਲਣ ‘ਤੇ ਕਾਰੋਬਾਰੀ ਨੋਟਿਸ ਭੇਜਣ ਲੱਗ ਗਏ ਤਾਂ ਇਹ ਸਿੱਧੇ ਤੌਰ ‘ਤੇ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਹੈ। (Sunil Jakhar)
ਇਹ ਵੀ ਪੜ੍ਹੋ : ਮਨੀਪੁਰ ਮਾਮਲਾ : ਘਿਨਾਉਣੇ ਵਰਤਾਰੇ ਵਿਰੁੱਧ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ
ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਇਹੋ ਜਿਹੀ ਕੰਪਨੀ ਨੂੰ ਜਹਾਜ਼ ਸਪਲਾਈ ਕਰਨ ਲਈ ਆਰਡਰ ਦੇ ਦਿੱਤਾ ਹੈ, ਜਿਸ ਦਾ ਪਿਛੋਕੜ ਇਸ ਤਰ੍ਹਾਂ ਦਾ ਵਪਾਰ ਕਰਨ ਵਾਲਾ ਨਹੀਂ ਹੈ, ਇਸ ਲਈ ਦੇਸ਼ ਦੀ ਸੁਰਖਿਆ ਦਾ ਮਾਮਲਾ ਹੈ, ਇਸ ਵਿੱਚ ਕੋਈ ਵੀ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨਾਂ ਕਿਹਾ ਕਿ ਅਨਿਲ ਅੰਬਾਨੀ ਦਾ ਨੋਟਿਸ ਉਹ ਜਲਦ ਹੀ ਵਕੀਲਾਂ ਨੂੰ ਸਲਾਹ ਲਈ ਭੇਜ ਦੇਣਗੇ, ਇਸ ਤੋਂ ਬਾਅਦ ਹੀ ਉਹ ਅਗਲੀ ਕਾਰਵਾਈ ਕਰਨਗੇ। (Sunil Jakhar)
ਅਨੀਲ ਅੰਬਾਨੀ ਵਲੋਂ ਲੋਕ ਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਕਿਉਂਕਿ ਉਹ ਇਸ ਡੀਲ ਦੇ ਖ਼ਿਲਾਫ਼ ਹਨ ਨਾ ਕਿ ਰਿਲਾਇੰਸ ਕੰਪਨੀ ਦੇ ਖ਼ਿਲਾਫ਼ ਹਨ। ਉਨਾਂ ਕਿਹਾ ਕਿ ਕਾਂਗਰਸ ਦੇਸ਼ ਦੀ ਸੁਰਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗੀ ਅਤੇ ਨਰਿੰਦਰ ਮੋਦੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਦੇ ਹੋਏ ਆਪਣੇ ਦੋਸ਼ਾਂ ਨੂੰ ਰਾਈਫਲ ਸੌਦਾ ਕਰਵਾ ਰਹੇ ਹਨ। ਇਹ ਸਿਰਫ਼ ਇੱਕ ਸੌਦਾ ਨਹੀਂ ਹੈ, ਸਗੋਂ ਦੇਸ਼ ਦੀ ਸੁਰਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ।
ਉਨਾਂ ਕਿਹਾ ਕਿ ਨਰਿੰਦਰ ਮੋਦੀ ਦੀ ਰਿਲਾਇੰਸ ਗਰੁੱਪ ਨਾਲ ਦੋਸਤੀ ਹੋਵੇਗੀ ਅਤੇ ਉਨਾਂ ਨੂੰ ਕੋਈ ਦਿੱਕਤ ਨਹੀਂ ਹੈ ਕਿ ਮੋਦੀ ਅਨੀਲ ਅੰਬਾਨੀ ਨਾਲ ਯਾਰੀ ਨਿਭਾ ਰਹੇ ਹਨ ਪਰ ਦੇਸ਼ ਦੀ ਸੁਰੱਖਿਆ ਨਾਲ ਸਿਰਫ਼ ਯਾਰੀ ਕਰਕੇ ਖਿਲਵਾੜ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਉਨਾਂ ਨੇ ਲੋਕ ਸਭਾ ਦੇ ਅੰਦਰ ਅਤੇ ਬਾਹਰ ਇਹ ਬਿਆਨ ਦਿੱਤੇ ਸਨ ਪਰ ਇਨਾਂ ਬਿਆਨਾ ਨੂੰ ਆਧਾਰ ਬਣਾ ਕੇ ਅਨੀਲ ਅੰਬਾਨੀ ਨੇ ਉਨਾਂ ਅਤੇ 5 ਹੋਰ ਕਾਂਗਰਸ ਦੇ ਬੁਲਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਰਲਵਾਂ-ਮਿਲਵਾਂ ਰਿਹਾ ਭਾਰਤ ਲਈ ਪਹਿਲਾ ਦਿਨ | Asian Games
ਚੀਨੀ ਤਾਈਪੇ ਦੀ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੇ ਨੇ ਬਣਾਇਆ ਰਿਕਾਰਡ | Asian Games
ਜਕਾਰਤਾ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਨਿਸ਼ਾਨੇਬਾਜ਼ੀ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮੇ ਦੇ ਨਾਲ ਇਹਨਾਂ ਖੇਡਾਂ ‘ਚ ਭਾਰਤ ਦਾ ਤਗਮਾ ਖ਼ਾਤਾ ਖੋਲ੍ਹ ਦਿੱਤਾ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ ‘ਚ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਮੁਕਾਬਲੇ ਸ਼ੁਰੂ ਹੋਏ ਜਿਸ ਵਿੱਚ ਅਪੂਰਵੀ ਅਤੇ ਰਵੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਵਰਗ ਦੇ ਫ਼ਾਈਨਲ ‘ਚ ਤੀਸਰੇ ਸਥਾਨ ‘ਤੇ ਰਹਿੰਦੇ ਹੋਏ ਤਗਮਾ ਜਿੱਤਿਆ ਭਾਰਤੀ ਜੋੜੀ ਨੇ ਕੁੱਲ 429.9 ਅੰਕਾਂ ਨਾਲ ਕਾਂਸੀ ਤਗਮਾ ਜਿੱਤਿਆ।
ਜੋ ਏਸ਼ੀਆਡ 2018 ‘ਚ ਭਾਰਤ ਦਾ ਕਿਸੇ ਵੀ ਈਵੇਂਟ ‘ਚ ਪਹਿਲਾ ਤਗਮਾ ਸੀ ਇਸ ਈਵੇਂਟ ‘ਚ ਚੀਨੀ ਤਾਈਪੇ ਦੀਜ ਯਿਗਸ਼ਿਨ ਅਤੇ ਸ਼ਾਓਚੁਆਨ ਦੀ ਜੋੜੀ ਨੇ ਖੇਡਾਂ ਦਾ ਰਿਕਾਰਡ ਬਣਾਉਂਦਿਆਂ 494.1 ਅੰਕਾਂ ਨਾ ਸੋਨ ਤਗਮਾ ਜਦੋਂਕਿ ਝਾਓ ਅਤੇ ਯਾਂਗ ਦੀ ਚੀਨੀ ਜੋੜੀ ਨੇ 492.5 ਅੰਕਾਂ ਨਾਲ ਚਾਂਦੀ ਤਗਮਾ ਜਿੱਤਿਆ। ਹਾਲਾਂਕਿ ਅਪੂਰਵੀ ਅਤੇ ਰਵੀ ਦੀ ਜੋੜੀ ਨੇ ਫਾਈਨਲ ‘ਚ ਕਾਫ਼ੀ ਸਮਾਂ ਦੂਸਰਾ ਸਥਾਨ ਬਣਾਈ ਰੱਖਿਆ ਪਰ 34 ਸ਼ਾਟਾਂ ਤੋਂ ਬਾਅਦ ਉਹ ਤੀਸਰੇ ਸਥਾਨ ‘ਤੇ ਖ਼ਿਸਕ ਗਏ 38 ਸ਼ਾਟਾਂ ਤੋਂ ਬਾਅਦ ਭਾਰਤੀ ਜੋੜੀ 390.2 ਦੇ ਸਕੋਰ ‘ਤੇ ਚੀਨ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਪਹੁੰਚੀ ਪਰ ਅੰਤ ‘ਚ ਚੀਨ ਨੇ ਭਾਰਤ ਨੂੰ ਤੀਸਰੇ ਸਥਾਨ ‘ਤੇ ਪਛਾੜ ਦਿੱਤਾ।
ਇਹ ਵੀ ਪੜ੍ਹੋ : ਲੋਕਾਂ ਦੀ ਸਹੂਲਤ ਲਈ ਵੱਖ-ਵੱਖ ਵਿਭਾਗਾਂ ’ਚ ਸਥਾਪਿਤ ਕੀਤੇ ਫਲੱਡ ਕੰਟਰੋਲ ਰੂਮ
ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਣ ਵਾਲੀ ਭਾਰਤੀ ਜੋੜੀ ਅਪੂਰਵੀ ਨੇ ਦੇਸ਼ ਲਈ ਤਗਮਾ ਜਿੱਤਣ ‘ਤੇ ਖੁਸ਼ੀ ਪ੍ਰਗਟ ਕੀਤੀ। ਅਪੂਰਵੀ ਨੇ ਕਿਹਾ ਕਿ ਵਿਸ਼ਵ ਕੱਪ ‘ਚ ਚੌਥਾ ਸਥਾਨ ਹਾਸਲ ਕਰਨਾ ਸਾਡਾ ਹੁਣ ਤੱਕ ਸਭ ਤੋਂ ਬਿਹਤਰ ਪ੍ਰਦਰਸ਼ਨ ਸੀ, ਜਿਸ ਤੋਂ ਬਾਅਦ ਅਸੀਂ ਆਪਣੀ ਖੇਡ ‘ਚ ਸੁਧਾਰ ਕੀਤਾ ਹੈ ਏਸ਼ੀਆਈ ਖੇਡਾਂ ‘ਚ ਇਹ ਮੇਰਾ ਪਹਿਲਾ ਤਗਮਾ ਹੋਣ ਤੋਂ ਇਲਾਵਾ ਭਾਰਤ ਲਈ ਵੀ ਪਹਿਲਾ ਤਗਮਾ ਹੈ ਮੈਂ ਬਹੁਤ ਖੁਸ਼ ਹਾਂ ਪਰ ਮੇਰਾ ਧਿਆਨ ਕੱਲ੍ਹ ਹੋਣ ਵਾਲੀ 10 ਮੀਟਰ ਏਅਰ ਰਾਈਫਲ ਸਿੰਗਲ ਈਵੇਂਟ ‘ਤੇ ਹੈ ਤਗਮਾ ਹਾਸਲ ਕਰਨ ਤੋਂ ਬਾਅਦ ਰਵੀ ਨੇ ਕਿਹਾ ਕਿ ਇਹ ਕਾਂਸੀ ਤਗਮਾ ਸਿਰਫ਼ ਅਪੂਰਵੀ ਕਾਰਨ ਹੀ ਦੇਸ਼ ਦੀ ਝੋਲੀ ‘ਚ ਆ ਸਕਿਆ ਹੈ ਹਾਲਾਂਕਿ ਸਾਨੂੰ ਇਕੱਠਿਆਂ ਅਭਿਆਸ ਕਰਨ ਦਾ ਜ਼ਿਆਦਾ ਸਮਾਂ ਨਹੀਂ ਮਿਲ ਸਕਿਆ।
ਮਨੁ-ਅਭਿਸ਼ੇਕ ਖੁੰਝੇ | Asian Games
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਅਤੇ ਭਾਰਤੀ ਤਗਮਾ ਉਮੀਦਵਾਰ ਮਨੁ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਖ਼ਰਾਬ ਸ਼ੁਰੂਆਤ ਰਹੀ ਅਤੇ ਉਹਨਾਂ ਦੀ ਜੋੜੀ 10ਮੀ ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ 16 ਸਾਲ ਦੀ ਮਨੁ ਅਤੇ ਅਭਿਸ਼ੇਕ ਨੇ ਕੁੱਲ 759 ਦਾ ਸਕੋਰ ਕੀਤਾ ਮਨੁ ਨੇ 94, 93, 97, 94 ਦੇ ਸਕੋਰ ਕੀਤੇ ਅਤੇ 378 ਅੰਕ ਲਏ ਜਦੋਂਕਿ 29 ਸਾਲਾ ਅਭਿਸ਼ੇਕ ਨੇ 95, 94, 95, 97 ਦੇ ਸਕੋਰ ਕੀਤੇ ਅਤੇ ਕੁਆਲੀਫਿਕੇਸ਼ਨ ‘ਚ ਛੇਵੇਂ ਸਥਾਨ ‘ਤੇ ਰਹਿ ਕੇ ਕੁਆਲੀਫਾਈ ਕਰਨ ਤੋਂ ਖੁੰਝੇ ਜਦੋਂਕਿ ਅੱਵਲ ਪੰਜ ਜੋੜੀਆਂ ਨੇ ਫਾਈਨਲ ‘ਚ ਕੁਆਲੀਫਾਈ ਕੀਤਾ ਜਦੋਂਕਿ ਚੀਨ ਨੇ ਕੁਆਲੀਫਿਕੇਸ਼ਨ ‘ਚ ਹੀ ਏਸ਼ੀਆਡ ਦਾ ਰਿਕਾਰਡ ਸਕੋਰ 769 ਬਣਾ ਕੇ ਗਰੁੱਪ ਟਾਪ ਕੀਤਾ। (Asian Games)
ਪਿਸਟਲ ਕੋਚ ਜਸਪਾਲ ਰਾਣਾ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੇਂਟ ਦੇ ਫ਼ਾਈਨ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਮਨੁ ਭਾਕਰ ਅਤੇ ਅਭਿਸ਼ੇਕ ਵਰਮਾ ਦੀ ਜੋੜੀ ਦੇ ਪ੍ਰਦਰਸ਼ਨ ‘ਤੇ ਕਿਹਾ ਕਿ ਮਨੁ ਨੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਉਸਨੂੰ ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਨਾ ਸਿੱਖਣਾ ਹੋਵੇਗਾ ਵੱਡੇ ਮੁਕਾਬਲਿਆਂ ‘ਚ ਬਿਹਤਰ ਪ੍ਰਦਰਸ਼ਨ ਕਰਨ ਦੇ ਦਬਾਅ ਤੋਂ ਕਿਵੇਂ ਨਿਪਟਿਆ ਜਾਵੇ ਇਹ ਅਭਿਸ਼ੇਕ ਨੂੰ ਵੀ ਸਿੱਖਣਾ ਹੋਵੇਗਾ ਉਹ ਦੋਵੇਂ ਇਸ ਤੋਂ ਸਿੱਖਣਗੇ।
ਹਾੱਕੀ ਚ ਭਾਰਤ ਨੇ ਇੰਡੋਨੇਸ਼ੀਆ ਮਧੋਲਿਆ | Asian Games
ਗੁਰਜੀਤ ਕੌਰ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਹਾੱਕੀ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਪੂਲ ਬੀ ‘ਚ 8-0 ਨਾਲ ਮਧੋਲ ਦਿੱਤਾ ਭਾਰਤ ਨੇ 1982 ਦੀਆਂ ਦਿੱਲੀ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਅਤੇ 1998 ਦੀਆਂ ਬੈਂਕਾਕ ਏਸ਼ੀਆਈ ਖੇਡਾਂ ‘ਚ ਚਾਂਦੀ ਤਗਮਾ ਜਿੱਤਿਆ ਸੀ ਸੋਨ ਤਗਮਾ ਅਤੇ ਟੋਕੀਓ ਓਲੰਪਿਕ ਦੀ ਸਿੱਧੀ ਟਿਕਟ ਹਾਸਲ ਕਰਨ ਦੇ ਇਰਾਦੇ ਨਾਲ ਨਿੱਤਰੀ ਭਾਰਤੀ ਟੀਮ ਨੇ ਅੱਧੇ ਸਮੇਂ ਤੱਕ ਹੀ 6-0 ਦਾ ਵਾਧਾ ਬਣਾ ਲਿਆ ਭਾਰਤੀ ਟੀਮ ਨੇ ਦੂਸਰੇ ਅੱਧ ‘ਚ ਦੋ ਗੋਲ ਕੀਤੇ ਅਤੇ ਆਸਾਨ ਜਿੱਤ ਹਾਸਲ ਕੀਤੀ।
ਭਾਰਤ ਦੀ ਜਿੱਤ ‘ਚ ਉਦਿਤਾ ਨੇ ਛੇਵੇਂ ਮਿੰਟ ‘ਚ ਖ਼ਾਤਾ ਖੋਲ੍ਹਿਆ ਵੰਦਨਾ ਨੇ 13ਵੇਂ ਮਿੰਟ ‘ਚ ਸਕੋ+ 2-0 ਕਰ ਦਿੱਤਾ ਗੁਰਜੀਤ ਕੌਰ ਨੇ ਪੈਨਲਟੀ ਕਾਰਨਰ ‘ਤੇ ਭਾਰਤ ਦਾ ਤੀਸਰਾ ਗੋਲ ਕੀਤਾ ਲਾਲਰੇਮਸਿਆਮੀ ਨੇ ਪੰਜਵਾਂ ਅਤੇ ਵੰਦਨਾ ਨੇ ਭਾਰਤ ਦਾ ਛੇਵਾਂ ਗੋਲ ਕੀਤਾ ਨਵਨੀਤ ਕੌਰ ਨੇ ਸੱਤਵਾਂ ਅਤੇ ਗੁਰਜੀਤ ਨੇ ਅੱਠਵਾਂ ਗੋਲ ਕੀਤਾ ਦਿਨ ਦੇ ਹੋਰ ਮੈਚਾਂ ‘ਚ ਜਾਪਾਨ ਨੇ ਤਾਈਪੇ ਨੂੰ 11-0 ਨਾਲ, ਮਲੇਸੀਆ ਨੇ ਹਾਂਗਕਾਂਗ ਨੂੰ 8-0 ਨਾਲ ਅਤੇ ਕਜ਼ਾਖ਼ਿਸਤਾਨ ਨੇ ਥਾਈਲੈਂਡ ਨੂੰ 3-1 ਨਾਲ ਹਰਾਇਆ।
ਦਿਵਿਜ-ਕਰਮਨ ਮਿਕਸਡ ਡਬਲਜ਼ ਦੇ ਪ੍ਰੀ ਕੁਆਰਟ ‘ਚ | Asian Games
ਭਾਰਤ ਦੇ ਦਿਵਿਜ ਸ਼ਰਣ ਅਤੇ ਕਰਮਨ ਕੌਰ ਥਾਂਡੀ ਦੀ ਜੋੜੀ ਨੇ ਏਸ਼ੀਆਈ ਖੇਡਾਂ ਦੀ ਟੈਨਿਸ ਪ੍ਰਤੀਯੋਗਤਾ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮਿਕਸਡ ਡਬਲਜ਼ ਦੇ ਪ੍ਰੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਦਿਵਿਜ ਅਤੇ ਕਰਮਨ ਨੇ ਫਿਲੀਪੀਂਸ ਦੀ ਜੋੜੀ ਅਲਬਰਟੋ ਅਤੇ ਮਾਰੀਅਨ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾਇਆ ਭਾਰਤੀ ਜੋੜੀ ਨੇ ਇਹ ਮੁਕਾਬਲਾ 1 ਘੰਟੇ 21 ਮਿੰਟ ‘ਚ ਜਿੱਤਿਆ।
ਕਬੱਡੀ ਟੀਮਾਂ ਦੀ ਆਸ ਅਨੁਸਾਰ ਸ਼ੁਰੂਆਤ | Asian Games
ਪਿਛਲੀ ਚੈਂਪੀਅਨ ਭਾਰਤੀ ਕਬੱਡੀ ਟੀਮਾਂ ਨੇ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਐਤਵਾਰ ਨੂੰ ਆਸਾਂ ਅਨੁਸਾਰ ਚੰਗੀ ਸ਼ੁਰੂਆਤ ਕੀਤੀ ਸਾਲ 1990 ਤੋਂ ਲਗਾਤਾਰ ਸੱਤ ਸੋਨ ਤਗਮੇ ਜਿੱਤ ਚੁੱਕੀ ਭਾਰਤੀ ਪੁਰਸ਼ ਟੀਮ ਨੇ ਅੱਠਵੇਂ ਸੋਨੇ ਦੀ ਤਲਾਸ਼ ‘ਚ ਬੰਗਲਾਦੇਸ਼ ਨੂੰ ਗਰੁੱਪ ਏ ‘ਚ ਇੱਕਤਰਫ਼ਾ ਅੰਦਾਜ਼ ‘ਚ 50-21 ਨਾਲ ਹਰਾ ਦਿੱਤਾ ਮਹਿਲਾ ਕਬੱਡੀ ਦੀ ਏਸ਼ੀਆਈ ਖੇਡਾਂ ‘ਚ 2010 ‘ਚ ਸ਼ੁਰੂਆਤ ਹੋਈ ਸੀ ਅਤੇ ਭਾਰਤੀ ਮਹਿਲਾ ਟੀਮ ਨੇ ਖ਼ਿਤਾਬੀ ਹੈਟ੍ਰਿਕ ਬਣਾਉਣ ਦੀ ਦਿਸ਼ਾ ‘ਚ ਪਹਿਲਾ ਕਦਮ ਚੁੱਕਦਿਆਂ ਜਾਪਾਨ ਨੂੰ 43-12 ਦੇ ਵੱਡੇ ਫ਼ਰਕ ਨਾਲ ਮਧੋਲ ਦਿੱਤਾ। (Asian Games)
ਤੈਰਾਕੀ ‘ਚ ਸਾਜਨ-ਸ਼੍ਰੀਹਰਿ ਖੁੰਝੇ | Asian Games
ਭਾਰਤ ਦੇ ਸਾਜਨ ਪ੍ਰਕਾਸ਼ ਅਤੇ ਸ਼੍ਰੀਹਰਿ ਨਟਰਾਜ ਤੇਰਾਕੀ ਟੂਰਨਾਮੈਂਟ ‘ਚ ਕ੍ਰਮਵਾਰ ਪੁਰਸ਼ਾਂ ਦੀ 200 ਮੀਟਰ ਬਟਰਫਲਾਈ ਅਤੇ 100 ਮੀਟਰ ਬੈਕ ਸਟਰੋਕ ਈਵੇਂਟ ਦੇ ਫਾਈਨਲ ‘ਚ ਪਹੁੰਚੇ ਪਰ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹੇ ਪ੍ਰਕਾਸ਼ ਨੇ ਫਾਈਨਲ ‘ਚ 1 ਮਿੰਟ 57.57 ਸੈਕਿੰਡ ਦਾ ਸਮਾਂ ਲੈ ਕੇ 200 ਮੀਟਰ ਬਟਰਫਲਾਈ ਈਵੇਂਟ ‘ਚ ਪੰਜਵਾਂ ਸਥਾਨ ਹਾਸਲ ਕੀਤਾ ਉਹਨਾਂ ਕੁਆਲੀਫਿਕੇਸ਼ਨ ਦੇ 1 ਮਿੰਟ 58.12 ਸੈਕਿੰਡ ਦੇ ਆਪਣੇ ਸਮੇਂ ‘ਚ ਸੁਧਾਰ ਕੀਤਾ ਪਰ ਇਹ ਤਗਮੇ ਲਈ ਕਾਫ਼ੀ ਨਹੀਂ ਸੀ ਜਾਪਾਨ ਨੇ ਇਸ ਈਵੇਂਟ ‘ਚ ਸੋਨ ਅਤੇ ਚਾਂਦੀ ਜਦੋਂਕਿ ਚੀਨ ਨੇ ਕਾਂਸੀ ਤਗਮਾ ਜਿੱਤਿਆ ਨਟਰਾਜ ਨੇ ਕੁਆਲੀਫਾਈਂਗ ‘ਚ 55.86 ਦਾ ਸਮਾਂ ਲੈ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਫਾਈਨਲ ‘ਚ 56.19 ਦਾ ਸਮਾਂ ਕੱਢਿਆ ਇਸ ਈਵੇਂਟ ‘ਚ ਸੋਨਾ ਚੀਨ, ਚਾਂਦੀ ਜਾਪਾਨ ਅਤੇ ਕਾਂਸੀ ਤਗਮਾ ਕੋਰੀਆ ਨੇ ਜਿੱਤਿਆ।
ਮਹਿਲਾ ਹੈਂਡਬਾਲ ਟੀਮ ਬਾਹਰ | Asian Games
ਭਾਰਤੀ ਪੁਰਸ਼ ਟੀਮ ਦੀ ਤਰ੍ਹਾਂ ਮਹਿਲਾ ਹੈਂਡਮ ਨੇ ਵੀ ਨਿਰਾਸ਼ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਟੀਮ ਨੂੰ ਗਰੁੱਪ ਏ ‘ਚ ਲਗਾਤਾਰ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ ਮਹਿਲਾ ਟੀਮ ਨੂੰ ਕਜ਼ਾਖ਼ਿਸਤਾਨ ਨੇ 36-19, ਕੋਰੀਆ ਨੇ 45-18 ਅਤੇ ਅੱਜ ਚੀਨ ਨੇ 36-21 ਨਾਲ ਹਰਾਇਆ ਭਾਰਤ ਦਾ ਚੌਥਾ ਮੁਕਾਬਲਾ ਮੰਗਲਵਾਰ ਨੂੰ ਉੱਤਰੀ ਕੋਰੀਆ ਨਾਲ ਹੋਵੇਗਾ ਮਹਿਲਾ ਟੀਮ ਤੀਸਰੀ ਹਾਰ ਨਾਲ ਨਾੱਕਆਊਟ ਗੇੜ ‘ਚ ਜਾਣ ਦੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ ਪੁਰਸ਼ ਟੀਮ ਵੀ ਲਗਾਤਾਰ ਤਿੰਨ ਹਾਰ ਝੱਲ ਕੇ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਇਹਨਾਂ ਦੋਵਾਂ ਟੀਮਾਂ ਨੂੰ ਭਾਰਤੀ ਓਲੰਪਿਕ ਸੰਘ ਨੇ ਪਹਿਲਾਂ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਅਦਾਲਤ ‘ਚ ਜਾਣ ਤੋਂ ਬਾਅਦ ਇਹਨਾਂ ਨੂੰ ਖੇਡਾਂ ‘ਚ ਭਾਗ ਲੈਣ ਦੀ ਹਰੀ ਝੰਡੀ ਮਿਲੀ ਪਰ ਦੋਵਾਂ  ਹੀ ਟੀਮਾਂ ਨੇ ਨਿਰਾਸ਼ ਕੀਤਾ ਚੀਜਨ ਵਿਰੁੱਧ ਮੁਕਾਬਲੇ ‘ਚ ਮਨਿੰਦਰ ਕੌਰ ਨੇ ਸਭ ਤੋਂ ਜ਼ਿਆਦਾ 10 ਗੋਲ ਕੀਤੇ। (Asian Games)
ਹਰਮਨਪ੍ਰੀਤ ਨੇ ਬਣਾਇਆ ਛੱਕਿਆਂ ਦਾ ਰਿਕਾਰਡ
44 ਗੇਂਦਾਂ ‘ਚ ਲਾਏ 4 ਚੌਕੇ ਅਤੇ ਛੇ ਛੱਕੇ, 74 ਦੌੜਾਂ | Harmanpreet
(ਏਜੰਸੀ)। ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਕਿਆ ਸੁਪਰ ਲੀਗ ‘ਚ ਆਪਣੀ ਤੂਫ਼ਾਨੀ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕਰਦਿਆਂ 44 ਗੇਂਦਾਂ ‘ਚ ਸ਼ਾਨਦਾਰ 74 ਦੌੜਾਂ ਬਣਾਈਆਂ ਇਸ ਦੌਰਾਨ ਉਸਨੇ 4 ਚੌਕੇ ਅਤੇ 6 ਛੱਕੇ ਲਾਏ ਉਸ ਦੀ ਪਾਰੀ ਦੀ ਬਦੌਲਤ ਲੰਕਾਸ਼ਾਇਰ ਨੇ 154/9 ਦਾ ਸਕੋਰ ਕੀਤਾ ਯਾਰਕਸ਼ਾਇਰ ਡਾਇਮੰਡ ਵਿਰੁੱਧ ਖੇਡੇ ਗਏ ਇਸ ਮੈਚ ‘ਚ ਲੰਕਾਸ਼ਾਇਰ ਥੰਡਰਜ਼ ਦੇ 8ਵੇਂ ਓਵਰ ਤੱਕ 43 ਦੌੜਾਂ ‘ਤੇ 2 ਵਿਕਟ ਡਿੱਗ ਗਏ ਸਨ ਅਜਿਹੇ ‘ਚ ਹਰਮਨਪ੍ਰੀਤ ਆਈ ਅਤੇ ਆਉਂਦੇ ਹੀ ਚੌਕੇ-ਛੱਕੇ ਲਾ ਕੇ ਮੈਚ ਦਾ ਪਾਸਾ ਪਲਟ ਦਿੱਤਾ ਜਿਸ ਦੀ ਬਦੌਲਤ ਲੰਕਾਸ਼ਾਇਰ ਨੇ 9 ਦੌੜਾਂ ਨਾਲ ਜਿੱਤ ਦਰਜ ਕੀਤੀ ਭਾਰਤੀ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਆਪਣੇ ਕੇਐਸਐਲ ਕਰੀਅਰ ਦੀ ਸ਼ੁਰੂਆਤ 21 ਗੇਂਦਾਂ ‘ਚ 34 ਦੌੜਾਂ ਦੀ ਪਾਰੀ ਨਾਲ ਕੀਤੀ ਸੀ। (Harmanpreet)
ਬਣਾ ਦਿੱਤਾ ਛੱਕਿਆਂ ਦਾ ਰਿਕਾਰਡ | Harmanpreet
ਇਸ ਮੈਚ ‘ਚ ਲਾਏ 6 ਛੱਕਿਆਂ ਨਾਲ ਹਰਮਨਪ੍ਰੀਤ ਕਿਆ ਸੁਪਰ ਲੀਗ ਦੇ ਇਤਿਹਾਸ ‘ਚ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੀ ਦੂਸਰੀ ਬੱਲੇਬਾਜ਼ ਬਣ ਗਈ ਹੈ ਉਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੀ ਵਿਕਟਕੀਪਰ ਲਿਜ਼ਲੀ ਲੀ ਦੋ ਵਾਰ 6-6 ਛੱਕੇ ਲਾ ਚੁੱਕੀ ਹੈ ਨਾਲ ਹੀ ਇਸ ਸੀਜ਼ਨ ‘ਚ ਸਮਰਿਤੀ ਮੰਧਾਨਾ 5 ਛੱਕੇ ਲਾ ਚੁੱਕੀ ਹੈ।