Hero - Sach Kahoon Punjabi
ਹੀਰੋ ਸਾਈਕਲ ਨੂੰ 100 ਏਕੜ ਜ਼ਮੀਨ ਅਲਾਟ ਲਈ ਸਮਝੌਤਾ
ਪ੍ਰੋਜੈਕਟ ਨਾਲ ਸੂਬੇ ‘ਚ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ
ਲੁਧਿਆਣਾ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ‘ਚ ਆਲਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲ ਲਿਮਟਿਡ ਨੂੰ 100 ਏਕੜ ਜ਼ਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ, ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ।
ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ‘ਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਐੱਮਡੀ ਰਾਹੁਲ ਭੰਡਾਰੀ ਤੇ ਹੀਰੋ ਸਾਈਕਲ ਲਿਮਟਿਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਮੌਕੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਉਦਯੋਗ, ਸੀਆਈਆਈ, ਪੀਐੱਚਡੀ ਚੈਂਬਰ ਆਫ ਕਾਮਰਸ ਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣਾ ਨੇੜੇ ਆਧੁਨਿਕ ਬੁਨਿਆਂਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇੱਕ ਨਵਾਂ ਉਦਯੋਗਿਕ ਪਾਰਕ ਸਥਾਪਤ ਕੀਤਾ ਜਾਵੇ। ਇਸ ਸੰਦਰਭ ਵਿੱਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁਲ ਨਜ਼ਦੀਕ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ‘ਚ ਪੀਐੱਸਆਈਈਸੀ ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰੋਜੈਕਟ ਹੀਰੋ ਸਾਈਕਲ ਲਿਮਟਿਡ ਤੇ ਇਸ ਦੇ ਨਾਲ ਜੁੜੇ ਸਪਲਾਇਰਾਂ/ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਤੇ ਇਹ ਪ੍ਰੋਜੈਕਟ 36 ਮਹੀਨਿਆਂ ‘ਚ ਅਮਲ ‘ਚ ਆਵੇਗਾ।
ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲ ਲਿਮਟਿਡ ਦੀ ਚੋਣ ਉਦੇਸ਼, ਮੁਕਾਬਲਾ ਤੇ ਤਕਨੀਕੀ ਬੋਲੀ ਪ੍ਰਕਿਰਿਆ ਰਾਹੀਂ ‘ਪ੍ਰੋਜਕੈਟ ਕੰਪਨੀ’ ਵਜੋਂ ਕੀਤੀ ਗਈ ਹੈ, ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟੈਕ ਵੈਲੀ ‘ਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲ ਲਿਮਟਿਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ ‘ਤੇ ਸੂਬਾ ਸਰਕਾਰ ਦੇ ਰਿਣੀ ਹਨ। ਸ੍ਰੀ ਮੁੰਜਾਲ ਨੇ ਦੱਸਿਆ ਕਿ ਇਕੱਲਾ ਹੀਰੋ ਗਰੁੱਪ ਸਾਲਾਨਾ 10 ਮਿਲੀਅਨ ਸਾਈਕਲ ਬਣਾਉਂਦਾ ਹੈ ਜੋ ਵਿਸ਼ਵ ‘ਚ ਬਣਦੇ ਕੁੱਲ ਸਾਈਕਲਾਂ ਦਾ 7.5 ਫੀਸਦੀ ਹੈ। ਹੀਰੋ ਸਾਈਕਲ ਲਿਮਟਿਡ ਨੇ ਉਦਯੋਗਿਕ ਪਾਰਕ ‘ਚ ਸਹਾਇਕ ਸਨਅਤੀ ਯੂਨਿਟਾਂ ਦੀ ਸਥਾਪਨਾ ਲਈ ਅਤੀ ਆਧੁਨਿਕ ਤਕਨਾਲੋਜੀ ਵਾਲੇ ਆਲਮੀ ਪੱਧਰ ‘ਤੇ ਪ੍ਰਸਿੱਧ ਮੈਨੂਫੈਕਚਰਿੰਗ ਕੰਪਨੀਆਂ ਨੂੰ ਸੱਦਾ ਦਿੱਤਾ ਹੈ। ਹੀਰੋ ਸਾਈਕਲ ਲਿਮਟਿਡ ਨੂੰ ਇਹ ਜ਼ਮੀਨ ਨਾ ਸਿਰਫ ਉਦਯੋਗਿਕ ਮੰਤਵ ਲਈ ਵਰਤੋਂ ਕਰਨ ਵਾਸਤੇ ਦਿੱਤੀ ਗਈ ਹੈ, ਸਗੋਂ ਵੇਅਰਹਾਊਸਿੰਗ, ਲਾਜੀਸਟਿਕਜ਼, ਖੋਜ ਤੇ ਵਿਕਾਸ ਕੇਂਦਰ ਤੇ ਹੁਨਰ ਵਿਕਾਸ ਕੇਂਦਰਾਂ ਵਰਗਾ ਢਾਂਚਾ ਕਾਇਮ ਕਰਨ ਲਈ ਵੀ ਮੁਹੱਈਆ ਕਰਵਾਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ
ਗੋਆ ਮੁਕਤੀ ਦਿਵਸ ‘ਤੇ ਵਿਸ਼ੇਸ਼
ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ ‘ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲੀਆਂ ਦੇ ਸ਼ਾਸਨ ਤੋਂ ਮੁਕਤ ਕਰਵਾਇਆ ਸੀ ਗੋਆ ਮੁਕਤੀ ਅੰਦੋਲਨ ਦੇ ਜਨਮਦਾਤਾ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਨ
ਗੋਆ ਦੇ ਅਜ਼ਾਦੀ ਦੇ ਅੰਦੋਲਨ ਵਿਚ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਇਹ ਉਹ ਸਮਾਂ ਸੀ ਜਦੋਂ ਪੰਡਿਤ ਨਹਿਰੂ ਗੋਆ ਨੂੰ ਭੁਲਾ ਬੈਠੇ ਸਨ ਲੋਹੀਆ ਕਹਿੰਦੇ ਸਨ, ਬਿਨਾ ਅੰਦੋਲਨ ਦੇ ਪੁਰਤਗਾਲੀ ਗੋਆ ਨੂੰ ਛੱਡ ਕੇ ਨਹੀਂ ਜਾਣਗੇ
ਉਹੀ ਹੋਇਆ, ਭਾਰਤ ਦੀ ਅਜ਼ਾਦੀ ਤੋਂ ਕਾਫ਼ੀ ਸਾਲ ਬਾਅਦ ਵੀ ਪੁਰਤਗਾਲੀ ਗੋਆ ਨੂੰ ਛੱਡਣ ਨੂੰ ਤਿਆਰ ਨਹੀਂ ਹੋਏ ਤਾਂ ਲੋਹੀਆ ਨੇ ਅੰਦੋਲਨ ਦੀ ਅਲਖ਼ ਜਗਾਈ ਅਤੇ ਆਪਣੇ ਸਾਥੀਆਂ ਨਾਲ ਗੋਆ ਕੂਚ ਕੀਤਾ 18 ਜੂਨ 1946 ਨੂੰ ਡਾ. ਰਾਮ ਮਨੋਹਰ ਲੋਹੀਆ ਨੇ ਗੋਆ ਜਾ ਕੇ ਸਥਾਨਕ ਨਿਵਾਸੀਆਂ ਨੂੰ ਪੁਰਤਗਾਲੀਆਂ ਦੇ ਖਿਲਾਫ਼ ਅੰਦੋਲਨ ਕਰਨ ਲਈ ਪ੍ਰੇਰਿਤ ਕੀਤਾ ਸੀ ਲੰਮੇ ਅਰਸੇ ਤੱਕ ਚੱਲ ਅੰਦੋਲਨ ਤੋਂ ਬਾਅਦ 19 ਦਸੰਬਰ 1961 ਨੂੰ ਗੋਆ ਨੂੰ ਪੁਰਤਗਾਲੀ ਕਬਜ਼ੇ ਤੋਂ ਮੁਕਤ ਕਰਵਾ ਕੇ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ ਸੀ
1946 ਵਿਚ ਅੱਜ ਹੀ ਦੇ ਦਿਨ ਡਾਕਟਰ ਰਾਮ ਮਨੋਹਰ ਲੋਹੀਆ ਨੇ ਪੁਰਤਗਾਲੀਆਂ ਖਿਲਾਫ਼ ਅੰਦੋਲਨ ਦਾ ਨਾਅਰਾ ਦਿੱਤਾ ਸੀ ਉਦੋਂ ਅੰਗਰੇਜ਼ੀ ਸਾਮਰਾਜ ਡੁੱਬ ਰਿਹਾ ਸੀ, ਕਈ ਵੱਡੇ ਰਾਸ਼ਟਰੀ ਆਗੂਆਂ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਦੇ ਜਾਂਦਿਆਂ ਹੀ ਪੁਰਤਗਾਲੀ ਵੀ ਗੋਆ ਤੋਂ ਕੂਚ ਕਰ ਜਾਣਗੇ ਪਰ ਅਜ਼ਾਦੀ ਘੁਲਾਟੀਏ ਅਤੇ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਹਿਮਤ ਨਹੀਂ ਸਨ ਕਿ ਬਿਨਾ ਅੰਦੋਲਨ ਛੇੜੇ ਅਜਿਹਾ ਸੰਭਵ ਹੋ ਸਕੇਗਾ ਗੋਆ ਦੀ ਅਜ਼ਾਦੀ ਵਿਚ ਲੋਹੀਆ ਅਤੇ ਉਨ੍ਹਾਂ ਦੇ ਸਮਾਜਵਾਦੀ ਸਾਥੀਆਂ ਦਾ ਵੱਡਾ ਯੋਗਦਾਨ ਸੀ ਲੋਹੀਆ ਨੇ ਪਹਿਲੀ ਵਾਰ ਗੋਆ ਦੇ ਅਜ਼ਾਦੀ ਦੇ ਮੁੱਦੇ ਨੂੰ ਕੌਮੀ ਅਤੇ ਕੌਮਾਂਤਰੀ ਮੰਚ ‘ਤੇ ਚੁੱਕਿਆ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਵਿਚ ਸਫ਼ਲ ਹੋਏ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਪਰ ਗੋਆ ‘ਤੇ ਪੁਰਤਗਾਲ ਦਾ ਕਬਜ਼ਾ ਬਣਿਆ ਰਿਹਾ ਲੋਹੀਆ ਗੋਆ ਮੁਕਤੀ ਅੰਦੋਲਨ ਦੇ ਮਹਾਨ ਸੈਨਾਨੀ ਸਨ ਉਨ੍ਹਾਂ 1942 ਤੋਂ ਹੀ ਗੋਆ ਮੁਕਤੀ ਅੰਦੋਲਨ ਦਾ ਬੀੜਾ ਚੁੱਕਿਆ ਹੋਇਆ ਸੀ
15 ਜੂਨ 1946 ਨੂੰ ਪੰਜਿਮ ਵਿਚ ਡਾ. ਲੋਹੀਆ ਦੀ ਸਭਾ ਹੋਈ ਜਿਸ ਵਿਚ ਤੈਅ ਹੋਇਆ ਕਿ 18 ਜੂਨ ਤੋਂ ਸਵਿਨਿਆ ਅਵੱਗਿਆ ਸ਼ੁਰੂ ਹੋਵੇਗਾ ਪੁਲਿਸ ਨੇ ਟੈਕਸੀ ਵਾਲਿਆਂ ਨੂੰ ਮਨ੍ਹਾ ਕਰ ਦਿੱਤਾ ਸੀ ਡਾ. ਲੋਹੀਆ ਮੜਗਾਂਵ ਸਭਾ-ਸਥਾਨ ‘ਤੇ ਘੋੜਾ ਗੱਡੀ ਰਾਹੀਂ ਪੁੱਜੇ ਮੋਹਲੇਧਾਰ ਮੀਂਹ, 20 ਹਜ਼ਾਰ ਦੀ ਜਨਤਾ ਅਤੇ ਮਸ਼ੀਨਗੰਨਾਂ ਫੜ੍ਹੀ ਖੜ੍ਹੀ ਹੋਈ ਪੁਰਤਗਾਲੀ ਫੌਜ ਅਕਾਸ਼ ਗੁੰਜਾਊ ਨਾਅਰਿਆਂ ਵਿਚ ਡਾ. ਲੋਹੀਆ ਉੱਪਰ ਪ੍ਰਸ਼ਾਸਕ ਮਿਰਾਂਡਾ ਨੇ ਪਿਸਤੌਲ ਤਾਣ ਦਿੱਤਾ, ਪਰ ਲੋਹੀਆ ਦੇ ਆਤਮਬਲ ਅਤੇ ਤੇਜ਼ ਅੱਗੇ ਉਸਨੂੰ ਝੁਕਣਾ ਪਿਆ ਪੰਜ ਸੌ ਸਾਲ ਦੇ ਇਤਿਹਾਸ ਵਿਚ ਗੋਆ ਵਿਚ ਪਹਿਲੀ ਵਾਰ ਅਜ਼ਾਦੀ ਦਾ ਵਿਗਲ ਵੱਜਿਆ ਲੋਹੀਆ ਗ੍ਰਿਫ਼ਤਾਰ ਕਰ ਲਏ ਗਏ ਪੂਰਾ ਗੋਆ ਯੁੱਧ-ਭੂਮੀ ਬਣ ਗਿਆ ਪੰਜਿਮ ਥਾਣੇ ‘ਤੇ ਜਨਤਾ ਨੇ ਹਮਲਾ ਕਰਕੇ ਲੋਹੀਆ ਨੂੰ ਛੁਡਾਉਣ ਦਾ ਯਤਨ ਕੀਤਾ
ਇੱਕ ਛੋਟੀ ਲੜਕੀ ਨੂੰ ਜੈ ਹਿੰਦ ਕਹਿਣ ‘ਤੇ ਪੁਲਿਸ ਨੇ ਬਹੁਤ ਕੁੱਟਿਆ
21 ਜੂਨ ਨੂੰ ਗਵਰਨਰ ਦਾ ਹੁਕਮ ਹੋਇਆ ਕਿ ਆਮ ਸਭਾ ਅਤੇ ਭਾਸ਼ਣ ਲਈ ਸਰਕਾਰੀ ਆਦੇਸ਼ ਲੈਣ ਦੀ ਲੋੜ ਨਹੀਂ ਲੋਹੀਆ ਚੈੱਕ ‘ਤੇ ਝੰਡਾ ਲਹਿਰਾ ਗਏ ਗੋਆ ਨੂੰ ਪ੍ਰਗਟਾਵੇ ਦੀ ਅਜ਼ਾਦੀ ਅਤੇ ਪੁਰਤਗਾਲ ਨੂੰ ਤਿੰਨ ਮਹੀਨੇ ਦਾ ਨੋਟਿਸ ਦੇ ਕੇ ਲੋਹੀਆ ਪਰਤ ਆਏ ਮਹਾਤਮਾ ਗਾਂਧੀ ਨੇ ਲੋਹੀਆ ਦੀ ਗ੍ਰਿਫ਼ਤਾਰੀ ਦਾ ਪੁਰਜ਼ੋਰ ਵਿਰੋਧ ਕੀਤਾ ਤਿੰਨ ਮਹੀਨੇ ਬਾਅਦ ਡਾ. ਲੋਹੀਆ ਦੁਬਾਰਾ ਗੋਆ ਦੇ ਮੜਗਾਂਵ ਲਈ ਤੁਰੇ ਉਨ੍ਹਾਂ ਨੂੰ ਕੋਲੇਮ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ 29 ਸਤੰਬਰ ਤੋਂ 8 ਅਕਤੂਬਰ ਤੱਕ ਉਨ੍ਹਾਂ ਨੂੰ ਆਗਵਾਦ ਦੇ ਕਿਲ੍ਹੇ ਵਿਚ ਕੈਦੀ ਬਣਾ ਕੇ ਰੱਖਿਆ ਗਿਆ, ਬਾਅਦ ਵਿਚ ਅਨਮਾੜ ਕੋਲ ਲਿਆ ਕੇ ਛੱਡਿਆ ਗਿਆ 2 ਅਕਤੂਬਰ ਨੂੰ ਆਪਣੇ ਜਨਮ ਦਿਨ ਦੇ ਦਿਨ ਬਾਪੂ ਨੇ ਲਾਰਡ ਬੇਵੇਲ ਨਾਲ ਲੋਹੀਆ ਦੀ ਰਿਹਾਈ ਲਈ ਗੱਲ ਕੀਤੀ ਲੋਹੀਆ ਦੇ ਗੋਆ-ਪ੍ਰਵੇਸ਼ ਦੀ ਮਨਾਹੀ ਹੋ ਗਈ
ਗੋਆ ਮੁਕਤੀ ਅੰਦੋਲਨ ਦੇ ਇਤਿਹਾਸ ਵਿਚ ਜਿਨ੍ਹਾਂ ਲੋਕਾਂ ਨੇ ਆਪਣਾ ਖੂਨ-ਪਸੀਨਾ ਰੋੜ੍ਹਿਆ ਅਤੇ ਜੇਲ੍ਹ ਦੇ ਤਸੀਹੇ ਸਹੇ ਇਸ ਦਿਨ ਉਨ੍ਹਾਂ ਨੂੰ ਯਾਦ ਕਰਨਾ ਦੇਸ਼ਵਾਸੀਆਂ ਲਈ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਹੈ ਗੋਆ ਅੰਦੋਲਨ ਵਿਚ ਸਮਾਜਵਾਦੀ ਆਗੂ ਡਾ. ਲੋਹੀਆ ਅਤੇ ਉਨ੍ਹਾਂ ਦੇ ਸਾਥੀਆਂ ਦੀ ਭੂਮਿਕਾ ਨਾ-ਭੁੱਲਣਯੋਗ ਹੈ ਜਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗੋਆ ਨੂੰ ਅਜ਼ਾਦੀ ਦੁਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਲੋਹੀਆ ਦੇ ਲੰਮੇ ਜਨ-ਜਾਗਰਨ ਤੋਂ ਬਾਅਦ ਗੋਆ ਨੂੰ ਅਜ਼ਾਦੀ ਮਿਲੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਖਾਨ ਨੇ ਕੀਤਾ ਧੰਨਵਾਦ, ਕੈਬਨਿਟ ਮੀਟਿੰਗ ‘ਚ ਸਿੱਧੂ ‘ਤੇ ਵਰ੍ਹੇ ਅਮਰਿੰਦਰ ਤੇ ਸਾਰੇ ਮੰਤਰੀ | Navjot Singh Sidhu
ਨਵਜੋਤ ਸਿੱਧੂ ਨੇ ਵੱਟੀ ਚੁੱਪ | Navjot Singh Sidhu
ਕੈਬਨਿਟ ਮੰਤਰੀਆਂ ਨੇ ਕਿਹਾ, ਜੱਫੀ ਪਾਉਣ ਤੋਂ ਪਹਿਲਾ ਇੱਕਵਾਰ ਤਾਂ ਸੋਚ ਲੈਣਾ ਸੀ | Navjot Singh Sidhu
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਮਿਲਣ ਵਾਲੇ  ਨਵਜੋਤ ਸਿੱਧੂ ਪਾਕਿਸਤਾਨ ‘ਚ ਹੀਰੋ ਬਣੇ ਹੋਏ ਹਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਦੇ ਪਾਕਿ ਦੌਰੇ ਲਈ ਧੰਨਵਾਦ ਕੀਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ‘ਚ ਇਸ ਜੱਫੀ ਕਾਰਨ ਉਨ੍ਹਾਂ ਨੂੰ ਝਿੜਕਾਂ ਸਹਿਣੀਆਂ ਪਈਆਂ ਹਨ। ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਾਰੇ ਹੀ ਮੰਤਰੀ ਨਵਜੋਤ ਸਿੱਧੂ ਨੂੰ ਟੁੱਟ ਕੇ ਪੈ ਗਏ ਤਾਂ ਅਮਰਿੰਦਰ ਸਿੰਘ ਨੇ ਵੀ ਭਰੀ ਮੀਟਿੰਗ ਵਿੱਚ ਸਿੱਧੂ ਨੂੰ ਕਿਹਾ ਕਿ ਇਹੋ ਜਿਹੀ ਜੱਫੀ ਨਹੀਂ ਹੋਵੇਗੀ ਬਰਦਾਸ਼ਤ, ਜਿਹੜੀ ਪਾਰਟੀ ਅਤੇ ਸਰਕਾਰ ਨੂੰ ਠੇਸ ਪਹੁੰਚਾਉਂਦੇ ਹੋਏ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦੇਵੇ। ਹਾਲਾਂਕਿ ਕੁਝ ਮੰਤਰੀਆਂ ਨੇ ਇਸ ਮੁੱਦੇ ‘ਤੇ ਜਿਆਦਾ ਚਰਚਾ ਨਾ ਕਰਨ ਦੀ ਸਲਾਹ ਵੀ ਦਿੱਤੀ ਪਰ ਕਈ ਮੰਤਰੀਆਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਜੱਫੀ ਲੋਕ ਸਭਾ ਚੋਣਾਂ ਵਿੱਚ ਭਾਰੀ ਪੈਣ ਵਾਲੀ ਹੈ।
ਇਹ ਵੀ ਪੜ੍ਹੋ :  ਰਿਮਾਂਡ ਦੌਰਾਨ ਹੋਇਆ ਖੁਲਾਸਾ, ਪੁੱਤਰ ਪ੍ਰਾਪਤੀ ਲਈ ਬਣਾਈ ਸੀ ਬੱਚਾ ਅਗਵਾ ਕਰਨ ਦੀ ਯੋਜਨਾ
ਇੱਕ ਕੈਬਨਿਟ ਮੰਤਰੀ ਨੇ ਹੀ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਨਵਜੋਤ ਸਿੱਧੂ ਤੋਂ ਪੂਰੀ ਕੈਬਨਿਟ ਹੀ ਨਰਾਜ਼ ਨਜ਼ਰ ਆ ਰਹੀ ਸੀ ਅਤੇ ਪਹਿਲੀਵਾਰ ਉਨ੍ਹਾਂ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਗੁੱਸੇ ਵਿੱਚ ਦੇਖਿਆ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ‘ਤੇ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਬਚਾਅ ਕੀਤਾ ਹੈ ਪਰ ਪਹਿਲੀਵਾਰ ਕੈਬਨਿਟ ਮੰਤਰੀਆਂ ਵਲੋਂ ਮੁੱਦਾ ਚੁੱਕਦੇ ਸਾਰ ਹੀ ਅਮਰਿੰਦਰ ਸਿੰਘ ਨੇ ਵੀ ਸਾਫ਼ ਕਹਿ ਦਿੱਤਾ ਕਿਹਾ ਇਹੋ ਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ, ਜੋ ਵਿਰੋਧੀਆਂ ਨੂੰ ਉਨਾਂ ‘ਤੇ ਉਂਗਲ ਚੁੱਕਣ ਦਾ ਮੌਕਾ ਦੇ ਦੇਵੇ। ਮੰਤਰੀ ਨੇ ਦੱਸਿਆ ਕਿ ਸਿੱਧੂ ਪਹਿਲਾਂ ਇਸ ਮਾਮਲੇ ਵਿੱਚ ਸਫ਼ਾਈ ਦੇਣਾ ਚਾਹੁੰਦੇ ਸਨ ਪਰ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਜਨਰਲ ਬਾਜਵਾ ਦੀ ਨਾਂਅ ਵਾਲੀ ਪਲੇਟ ਅਤੇ ਵਰਦੀ ਹੀ ਇਹ ਜਾਣਕਾਰੀ ਦੇ ਸਕਦੀ ਸੀ ਕਿ ਉਹ ਕੌਣ ਹਨ।ਇੱਕ ਮੰਤਰੀ ਨੇ ਫੌਜ ਰਾਹੀਂ ਰੋਜ਼ਾਨਾ ਮਾਰੇ ਜਾ ਰਹੇ ਫੌਜੀਆ ਬਾਰੇ ਵੀ ਕਿਹਾ। ਜਿਆਦਾ ਮੰਤਰੀ ਹੋਣ ਦੇ ਕਾਰਨ ਨਵਜੋਤ ਸਿੱਧੂ ਨੇ ਜਿਆਦਾ ਕੁਝ ਕਹਿਣ ਦੀ ਥਾਂ ‘ਤੇ ਚੁੱਪ ਹੀ ਵੱਟ ਲਈ।
ਪ੍ਰੈੱਸ ਕਾਨਫਰੰਸ ਕਰਕੇ ਸਿੱਧੂ ਨੇ ਦਿੱਤੀ ਸਫ਼ਾਈ
ਚੰਡੀਗੜ੍ਹ ਨਵਜੋਤ ਸਿੰਘ ਸਿੱਧੂ ਨੇ ਦੇਸ਼ ਅੰਦਰ ਹੋ ਰਹੀ ਆਪਣੀ ਆਲੋਚਨਾ ਦਾ ਜਵਾਬ ਦੇਣ ਲਈ ਅੱਜ ਚੰਡੀਗੜ੍ਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਉਨ੍ਹਾਂ ਦਾਅਵਾ ਕੀਤਾ ਕਿ ਅਮਨ ਤੇ ਦੋਸਤੀ ਖਾਤਰ ਹੀ ਉਹ ਪਾਕਿ ਦੇ ਆਰਮੀ ਚੀਫ਼ ਨੂੰ ਜੱਫੀ ਪਾ ਕੇ ਮਿਲੇ ਸਨ।
ਪ੍ਰਧਾਨ ਮੰਤਰੀ ਨਹੀਂ ਹਨ ਸਿੱਧੂ, ਜਿਹੜਾ ਲਾਂਘਾ ਖੁੱਲ੍ਹਵਾ ਦੇਣਗੇ
ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ, ਸਗੋਂ ਸਿਰਫ਼ ਪੰਜਾਬ ਦੇ ਕੈਬਨਿਟ ਮੰਤਰੀ ਹਨ । ਇਸ ਲਈ ਇਹ ਨਾ ਭੁੱਲਣ ਕਿ ਉਹ ਦੋ ਦੇਸ਼ਾਂ ਦੇ ਮਸਲਿਆਂ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਵਾਉਣ ਲਈ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੱਧਰ ‘ਤੇ ਗੱਲਬਾਤ ਹੋਵੇਗੀ, ਜਦੋਂ ਕਿ ਇਹ ਨਵਜੋਤ ਸਿੱਧੂ ਰਾਹੀਂ ਹੋਣ ਵਾਲਾ ਕੰਮ ਨਹੀਂ ਹੈ, ਜਿਹੜਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਰਾਹੀਂ ਆਪਣੀ ਗਲਤੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਭੁਲਣਾ ਨਹੀਂ ਚਾਹੀਦਾ ਸੀ ਕਿ ਬੀਤੇ ਕੁਝ ਸਾਲਾਂ ਵਿੱਚ ਹਜ਼ਾਰਾਂ ਭਾਰਤੀ ਫੌਜੀ ਸਰਹੱਦ ‘ਤੇ ਸ਼ਹੀਦ ਹੋਏ ਹਨ ਅਤੇ ਇਹਦਾ ਜਵਾਬ ਕੌਣ ਦੇਵੇਗਾ।
ਚੋਣਾਂ ‘ਚ ਨਾ ਬਣ ਜਾਵੇ ਮੁੱਦਾ, ਕਾਂਗਰਸ ਨੂੰ ਡਰ | Navjot Singh Sidhu
ਕਾਂਗਰਸ ਭਾਜਪਾ ਖ਼ਿਲਾਫ਼ ਕਈ ਮੁੱਦਿਆ ਵਿੱਚੋਂ 56 ਇੰਚ ਦੀ ਛਾਤੀ ਵਾਲਾ ਮੁੱਦਾ ਵੀ ਚੋਣਾਂ ਵਿੱਚ ਚੁੱਕਣ ਦੀ ਤਿਆਰੀ ਕਰ ਰਹੀ ਹੈ ਪਰ ਹੁਣ ਕਾਂਗਰਸ ਨੂੰ ਡਰ ਹੈ ਕਿ ਸਿੱਧੂ ਕਾਰਨ ਫੌਜੀ ਪਰਿਵਾਰਾਂ ਦੀ ਵੱਡੀ ਵੋਟ ਬੈਂਕ ਉਨ੍ਹਾਂ ਦੇ ਹੱਥੋਂ ਕਿਤੇ ਖਿਸਕ ਨਾ ਜਾਵੇ।
ਦੋਸ਼ੀ ਨਵਾਜ ਬਣੇ ਨਾਇਕ
ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਤੇ ਉਨ੍ਹਾਂ ਦੀ ਬੇਟੀ ਮਰੀਅਮ ਦੀ ਗ੍ਰਿਫ਼ਤਾਰੀ ਨਾਲ ਉੱਥੋਂ ਦੀ ਸਿਆਸਤ ‘ਚ ਭੂਚਾਲ ਜਿਹਾ ਮੱਚ ਗਿਆ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਕਿ ‘ਚ ਆਮ ਚੋਣਾਂ ਸਿਰ ‘ਤੇ ਹੋਣ ਕਾਰਨ ਇਹ ਘਟਨਾ ਚੱਕਰ ਬਹੁਤ ਅਹਿਮੀਅਤ ਰੱਖਦਾ ਹੈ। ਭਾਵੇਂ ਪਾਕਿ ਦੀ ਨਿਆਂਪਾਲਿਕਾ ‘ਤੇ ਫੌਜ ਤੇ ਕੱਟੜਪੰਥੀਆਂ ਦਾ ਪ੍ਰਭਾਵ ਹੈ। ਫਿਰ ਵੀ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਠੋਸ ਮਾਮਲੇ ਨੂੰ ਉਠਾਇਆ ਹੈ। (Nawaz Sharif)
ਪਨਾਮਾ ਪੇਪਰ ਮਾਮਲਾ ਪਾਕਿ ਦਾ ਅੰਦਰੂਨੀ ਮਾਮਲਾ ਨਹੀਂ ਜਿਸ ਨੂੰ ਸ਼ਰੀਫ਼ ਪਰਿਵਾਰ ਖਿਲਾਫ ਸਿਰਫ ਬਦਲੇ ਦੀ ਕਾਰਵਾਈ ਕਿਹਾ ਜਾਵੇ। ਦੂਜੇ ਪਾਸੇ ਹੋਰਨਾਂ ਸਿਆਸਤਦਾਨਾਂ ਦੇ ਮੁਕਾਬਲੇ ਨਵਾਜ ਸ਼ਰੀਫ਼ ਨੇ ਇੰਨੀ ਹਿੰਮਤ ਜ਼ਰੂਰ ਵਿਖਾਈ ਹੈ ਕਿ ਉਹ ਕਾਨੂੰਨ ਤੋਂ ਭੱਜੇ ਨਹੀਂ ਸ਼ਰੀਫ਼ ਨੇ 70 ਤੋਂ ਵੱਧ ਅਦਾਲਤੀ ਪੇਸ਼ੀਆਂ ਨਿੱਜੀ ਤੌਰ ‘ਤੇ ਭੁਗਤੀਆਂ ਹਨ ਜੇਕਰ ਉਹ ਚਾਹੁੰਦੇ ਤਾਂ ਸਜ਼ਾ ਹੋਣ ‘ਤੇ ਵਤਨ ਪਰਤਣ ਤੋਂ ਟਾਲਾ ਵੀ ਵੱਟ ਸਕਦੇ ਸਨ। (Nawaz Sharif)]
ਇਹ ਵੀ ਪੜ੍ਹੋ : ਕੋਈ ਨਹੀਂ ਪੁੱਜਿਆ ਇਨ੍ਹਾਂ ਕਿਸਾਨਾਂ ਦੀ ਸਾਰ ਲੈਣ, ਤੂੜੀ ਤੇ ਹਰੇ-ਚਾਰੇ ਖੁਣੋਂ ਪਸ਼ੂ ਮਰ ਰਹੇ ਨੇ ਭੁੱਖੇ
ਜੇਲ੍ਹ ‘ਚ ਜਾਣਾ ਤੈਅ ਹੋਣ ਦੇ ਬਾਵਜ਼ੂਦ ਉਨ੍ਹਾਂ ਦਾ ਵਤਨ ਪਰਤਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੀ ਪਾਰਟੀ ਲਈ ਚੋਣਾਂ ‘ਚ ਜਨਤਾ ਤੋਂ ਹਮਦਰਦੀ ਦੀ ਵੋਟ ਮਿਲਣ ਦੀ ਵੱਡੀ ਆਸ ਹੈ। ਸ਼ਰੀਫ਼ ਮੁਜ਼ਰਮ ਹੋਣ ਦੇ ਬਾਵਜ਼ੂਦ ‘ਨਾਇਕ’ ਹੋਣ ਦਾ ਪ੍ਰਭਾਵ ਦੇਣ ‘ਚ ਕਾਮਯਾਬ ਰਹੇ ਹਨ। ਦੂਜੇ ਪਾਸੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਵਰਗੇ ਆਗੂ ਅਦਾਲਤਾਂ ਦੇ ਬੁਲਾਉਣ ਦੇ ਬਾਵਜ਼ੂਦ ਉਸ ਮੁਲਕ ‘ਚ ਬੈਠੇ ਹੋਏ ਹਨ, ਜਿਸ ਦੀ ਕਦੇ ਉਹ ਅਲੋਚਨਾ ਕਰਦੇ ਰਹੇ ਹਨ। (Nawaz Sharif)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਿਆਂ ਦਾ ਚੱਕਰ ਜਿਸ ਤਰ੍ਹਾਂ ਚੋਣਾਂ ਨੂੰ ਵੇਖ ਕੇ ਘੁੰਮਾਇਆ ਗਿਆ, ਉਸ ਪਿੱਛੇ ਸ਼ਰੀਫ਼ ਦੇ ਵਿਰੋਧੀਆਂ ਤੇ ਫੌਜ ਦਾ ਹੱਥ ਹੈ। ਭਾਵੇਂ ਸ਼ਰੀਫ਼ ਮੁਲਕ ‘ਚ ਸੁਤੰਤਰ ਹੋ ਕੇ ਵਿਕਾਸ ਤੇ ਅਮਨ ਲਈ ਕੰਮ ਨਹੀਂ ਕਰ ਸਕੇ ਫਿਰ ਵੀ ਅਜਿਹੇ ਆਗੂਆਂ ‘ਤੇ ਸ਼ਿਕੰਜੇ ਕੱਸੇ ਜਾਣੇ ਪਾਕਿ ਲਈ ਕਾਫੀ ਚੁਣੌਤੀ ਭਰਿਆ ਹੈ। ਜਿਸ ਤਰ੍ਹਾਂ ਸ਼ਰੀਫ਼ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਉਤਾਵਲਾਪਣ ਵਿਖਾਇਆ ਹੈ। ਉਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਏਥੇ ਅਦਾਲਤੀ ਫੈਸਲੇ ਤੋਂ ਇਲਾਵਾ ਵੀ ਬਹੁਤ ਕੁਝ ਹੈ। (Nawaz Sharif)
ਪੁਲਿਸ ਅਧਿਕਾਰੀ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰਨ ਲਈ ਜਹਾਜ਼ ਵਿਚ ਜਾ ਪਹੁੰਚੇ ਜਿਹੜਾ ਆਗੂ ਗ੍ਰਿਫ਼ਤਾਰ ਹੋਣ ਲਈ ਹੀ ਲੰਡਨ ਤੋਂ ਹੀ ਚੱਲ ਪਿਆ ਸੀ। ਉਸ ਨੂੰ ਗ੍ਰਿਫ਼ਤਾਰ ਇਸ ਢੰਗ ਨਾਲ ਕੀਤਾ ਗਿਆ ਜਿਵੇਂ ਉਹ (ਸ਼ਰੀਫ਼) ਭੱਜਣ ਦੀ ਤਾਕ ‘ਚ ਹੋਵੇ ਦਰਅਸਲ ਪੁਲਿਸ ਸ਼ਰੀਫ਼ ਦਾ ਅਕਸ ਵਿਗਾੜਨ ਲਈ ਹੇਠਲੇ ਪੱਧਰ ਦੀ ਕਾਰਵਾਈ ਕਰ ਰਹੀ ਸੀ। ਇਹ ਹਾਲਾਤ ਪਾਕਿ ਦੇ ਮਾੜੇ ਹਾਲਾਤਾਂ ਦੀ ਤਸਵੀਰ ਪੇਸ਼ ਕਰਦੇ ਹਨ ਕਿਸੇ ਤਬਦੀਲੀ ਦੀ ਆਸ ਲਈ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ। (Nawaz Sharif)
ਪੁਰਤਗਾਲ ਜਿੱਤਿਆ, ਰੋਨਾਲਡੋ ਫਿਰ ਹੀਰੋ
ਮੋਰੱਕੋ ਨਾਕਆਊਟ ਗੇੜ ਦੀ ਰਾਹ ਤੋਂ ਬਾਹਰ
ਰੋਨਾਲਡੋ ਦਾ ਚੌਥੇ ਮਿੰਟ ‘ਚ ਕੀਤਾ ਗੋਲ ਆਖ਼ਰ ਫ਼ੈਸਲਾਕੁੰਨ ਸਾਬਤ ਹੋਇਆ
ਮਾਸਕੋ (ਏਜੰਸੀ) । ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਬੀ ਦੇ ਮੁਕਾਬਲੇ ‘ਚ ਪੁਰਤਗਾਲ ਨੇ ਮੋਰੱਕੋ ਨੂੰ 1-0 ਨਾਲ ਹਰਾ ਕੇ ਨਾਕਆਊਟ ਗੇੜ ‘ਚ ਪਹੁੰਚਣ ਦੀ ਰਾਹ ਆਸਾਨ ਕਰ ਲਈ ਮੋਰੱਕੋ ਦੀ ਕਿਸੇ ਵੀ ਯੂਰਪੀ ਦੇਸ਼ ਵਿਰੁੱਧ ਇਹ ਪਹਿਲੀ ਹਾਰ ਹੈ ਇਸ ਤੋਂ ਪਹਿਲਾਂ ਉਸਨੇ 6 ਮੈਚ ਖੇਡੇ ਸਨ, ਜਿਸ ਵਿੱਚ 4 ਜਿੱਤਾਂ ਅਤੇ 2 ਡਰਾਅ ਸਨ ਪੁਰਤਗਾਲ ਨੇ ਇਸ ਜਿੱਤ ਦੇ ਨਾਲ ਹੀ 1986 ਦੀ ਹਾਰ ਦਾ ਬਦਲਾ ਵੀ ਲਿਆ ਜਦੋਂ ਮੋਰੱਕੋ ਨੇ ਉਸਨੂੰ 3-1 ਨਾਲ ਹਰਾਇਆ ਸੀ।
ਰੋਨਾਡਲੋ ਨੇ ਮੈਚ ਦੇ ਚੌਥੇ ਮਿੰਟ ‘ਚ ਹੀ ਹੈਡਰ ਨਾਲ ਗੋਲ ਕਰਕੇ ਪੁਰਤਗਾਲ ਨੂੰ ਜੋ ਵਾਧਾ ਦਿਵਾਇਆ ਉਹ ਆਖ਼ਰ ਤੱਕ ਕਾਇਮ ਰਿਹਾ ਇਹ ਲਗਾਤਾਰ ਦੂਸਰੇ ਮੈਚ ‘ਚ ਉਹਨਾਂ ਦਾ ਸਭ ਤੋਂ ਤੇਜ਼ ਗੋਲ ਹੈ ਇਸ ਤੋਂ ਪਹਿਲਾਂ ਉਹਨਾਂ ਸਪੇਨ ਵਿਰੁੱਧ ਪਹਿਲੇ ਮੈਚ ‘ਚ ਵੀ ਚੌਥੇ ਮਿੰਟ ਹੀ ਗੋਲ ਕੀਤਾ ਸੀ ਮੋਰੱਕੋ ਦੀ ਟੀਮ ਨੇ ਦੂਸਰੇ ਅੱਧ ‘ਚ ਬਿਹਤਰ ਖੇਡ ਦਿਖਾਈ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਉਸਨੂੰ ਬਰਾਬਰੀ ਦਾ ਗੋਲ ਨਾ ਮਿਲ ਸਕਿਆ ਮੋਰੱਕੋ ਨੇ ਕਈ ਸ਼ਰਤੀਆ ਮੌਕੇ ਗੁਆਏ ਅਤੇ ਲਗਾਤਾਰ ਦੂਸਰੀ ਹਾਰ ਝੱਲਣ ਤੋਂ ਬਾਅਦ ਨਾਕਆਊਟ ਗੇੜ ਦੀ ਰਾਹ ਤੋਂ ਬਾਹਰ ਹੋ ਗਈ।
ਦੁਨੀਆਂ ਦੇ ਸਭ ਤੋਂ ਬਿਹਤਰੀਨ ਸਟਰਾਈਕ ਰੋਨਾਲਡੋ ਨੇ ਵਿਸ਼ਵ ਕੱਪ ‘ਚ ਆਪਣੇ ਕੁੱਲ ਗੋਲਾਂ ਦੀ ਗਿਣਤੀ ਸੱਤ ਪਹੁੰਚਾ ਦਿੱਤੀ ਹੈ ਉਸਨੇ ਪਿਛਲੇ ਤਿੰਨ ਵਿਸ਼ਵ ਕੱਪਾਂ ‘ਚ 1-1 ਗੋਲ ਕੀਤਾ ਸੀ ਇਸ ਵਿਸ਼ਵ ਕੱਪ ‘ਚ ਚਾਰ ਗੋਲਾਂ ਦੇ ਨਾਲ ਰੋਨਾਲਡੋ ਚਾਰ ਵਿਸ਼ਵ ਕੱਪ ‘ਚ ਗੋਲ ਕਰਨ ਵਾਲੇ ਤੀਸਰੇ ਖਿਡਾਰੀ ਬਣ ਗਏ ਹਨ.ਮੋਰੱਕੋ ਨੂੰ ਇਸ ਗੱਲ ਦਾ ਗਹਿਰਾ ਅਫ਼ਸੋਸ ਰਹੇਗਾ ਕਿ ਉਸਨੇ ਪੁਰਤਗਾਲ ਦੇ ਖ਼ਤਰਨਾਕ ਸਟਰਾਈਕਰ ਨੂੰ ਪੂਰੀ ਤਰ੍ਹਾਂ ਮਾਰਕ ਕਿਉਂ ਨਹੀਂ ਕੀਤਾ ਅਤੇ ਦੂਸਰੇ ਅੱਧ ਦੇ ਮੌਕਿਆਂ ਦਾ ਫ਼ਾਇਦਾ ਕਿਉਂ ਨਹੀਂ ਉਠਾਇਆ।
ਜ਼ੀਰੋ ਤੋਂ ਹੀਰੋ ਬਣਿਆ ਐੱਸ.ਪੀ. ਸਿੰਘ ਉਬਰਾਏ
ਪੋਰਖ ਬਿਨ ਕੀਰਤੀ ਨਹੀਂ ਮਿਲਦੀ, ਬੇਹਿੰਮਤੀਆਂ ਨੂੰ ਇਤਿਹਾਸ ਆਪਣੀ ਹਿੱਕ ਦਾ ਵਾਲ ਨਹੀਂ ਬਣਾਉਂਦਾ ਸੰਕਲਪਾਂ ਦੇ ਬੀਜ ਹੀ ਬਿਰਛ ਬਣਦੇ ਹਨ ਆਗਜ਼ੀਆਂ ਨੂੰ ਹੀ ਮੰਜ਼ਿਲਾਂ ਮਿਲਦੀਆ ਹਨਜੋਖਮ ਉਠਾਉਣ ਵਾਲੇ ਹੀ ਵੱਡੀਆਂ ਮੱਲਾਂ ਮਾਰਨ ਦੇ ਕਾਬਲ ਹੁੰਦੇ ਹਨ ਚੇਤੰਨ, ਸੁਚੇਤ, ਹਿੰਮਤੀ, ਪੌਰਖੀ ਤੇ ਸਮੇਂ ਦੇ ਹਾਣੀ ਹਿੰਮਤੀ ਬੰਦੇ ਕੁਝ ਵੱਡਾ ਕਰਨ ਗੁਜਰਨ ‘ਚ ਕਾਮਯਾਬ ਹੁੰਦੇ ਹਨ ਕਈ ਮਨੁੱਖ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਲਹੂ ‘ਚ ਹਰ ਸਮੇਂ ਛਣਕਾਟਾ ਛਿੜਿਆ ਰਹਿੰਦਾ ਹੈ ਨਾ ਉਹ ਆਪ ਟਿਕ ਕੇ ਬੈਠਦੇ ਹਨ ਤੇ ਨਾ ਹੀ ਸਾਥੀਆਂ ਨੂੰ ਟਿਕਣ ਦਿੰਦੇ ਹਨ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ
ਅਜਿਹੀ ਹੀ ਇੱਕ ਨਿਰੰਤਰ ਉੱਦਮਸ਼ੀਲਤਾ ਦਾ ਨਾਂਅ ਹੈ ਸੁਰਿੰਦਰ ਪਾਲ ਸਿੰਘ ਉਬਰਾਏ  ਡਾ. ਐੱਸ ਪੀ ਸਿੰਘ ਉਬਰਾਏ ਨੂੰ ਵੇਖਿਆਂ, ਮਿਲਿਆਂ ਤੇ ਜਾਣਿਆਂ ਹੀ ਪਤਾ ਲੱਗਦਾ ਹੈ ਕਿ ਗੁਰੂ ਦਾ ਘਨ੍ਹੱਈਆ ਸਿੱਖ ਕਿਹੋ ਜਿਹਾ ਹੁੰਦਾ ਹੈ, ਦਿਲ ਤੇ ਗੁਰਦੇ ਵਾਲੇ ਮਰਦ ਦੀ ਸੂਰਤ ਕੈਸੀ ਹੁੰਦੀ ਹੈ ਮਾਪਿਆਂ ਦਾ ਪਾਲੀ ਤੇ ਲੋਕਾਂ ਦਾ ਐਸ ਪੀ ਸਿੰਘ ਉਬਰਾਏ ਇਕਾਹਟ ਸਾਲਾਂ ਦਾ ਹੁੰਦੜ-ਹੇਲ, ਚੜ੍ਹਤ-ਬੜ੍ਹਤ ਵਾਲਾ ਪੌਰਖੀ ਤੇ ਉੱਦਮੀ ਵਿਅਕਤੀ ਹੈ ਉਹ ਹਰ ਲੋੜਵੰਦ ਦੀ ਬਾਂਹ ਫੜਦਾ ਹੈ ਲੋਕਾਈ ਦੇ ਕੰਮਾਂ ਨੂੰ ਪੂਰੇ ਦਮ-ਖਮ ਨਾਲ ਹੱਥ ਪਾਉਂਦਾ ਹੈ ਤੇ ਮੋਰਚਾ ਫਤਿਹ ਕਰਕੇ ਹੀ ਦਮ ਲੈਂਦਾ ਹੈ ਉਸ ਕੋਲ ਸੰਕਲਪ  ਤੇ ਸ਼ਕਤੀ ਦੋਵੇਂ ਹੀ ਅਪਾਰ ਹਨ  ਉਹ ਹਰ ਮੋਰਚਾ ਫਤਿਹ ਕਰਨ ਵਾਲਾ ਸਿੰਘ ਸਿਪਾਹੀ ਬਣ ਗਿਆ ਹੈ ਮੋਰਚਾ ਤਾਂ ਉਸਨੇ ਦੁਬਈ ‘ਚ ਤਾਜ ਮਹੱਲ ਬਣਾਉਣ ਵਾਲਾ ਵੀ ਫਤਿਹ ਕਰ ਲਿਆ ਸੀ
ਇੱਕ ਹੋਰ ਗੱਲ ਹੈ ਵਿਦੇਸ਼ੀ ਧਰਤੀ ਦੇ ਕਾਨੂੰਨ ਨੇ ਉਸਨੂੰ ਇਤਿਹਾਸ ਦਾ ਬਣਾ ਦਿੱਤਾ ਤਾਂ ਐਸ ਪੀ ਸਿੰਘ ਉਬਰਾਏ ਦਾ ਰੇਖਾ ਚਿੱਤਰ ਲਿਖਣ ਸਮੇਂ ਇਹ ਨਿਰਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਉਸ ਦੀ ਕਿਹੜੀ ਲੜੀ ਫੜੀਏ ਤੇ ਕਿਹੜੀ ਛੱੱਡੀਏ ਕਿਉਂਕਿ  ਉਹਦੇ ਬਾਰੇ ਲਿਖਣ ਤੇ ਕਹਿਣ ਲਈ ਬੇਅੰਤ ਗੱਲਾਂ ਹਨ ਗੱਲ ਤਾਂ ਇਹ ਵੀ ਆਪਣੇ ਆਪ ‘ਚ ਬਹੁਤ ਅਹਿਮ ਤੇ ਅਨੂਠੀ ਹੈ ਕਿ 355 ਰੁਪਏ ਮਹੀਨਾ ਕਮਾਉਣ ਵਾਲਾ ਸਿਰਫ ਪ੍ਰੈਪ ਤੱਕ ਪੜ੍ਹਿਆ ਹੋਇਆ
ਡੀਜਲ ਮਕੈਨਿਕ ਅੱਜ ਅਪੈਕਸ ਇਮੀਰੇਟਸ ਜਨਰਲ ਟਰੇਡਿੰਗ ਕੰਪਨੀ, ਅਪੈਕਸ ਇਨਵੈਸਟਮੈਂਟ ਕੰਸਟਰਕਸ਼ਨ ਐੱਡ ਲੈਂਡ ਡਿਵਾਟਰਿੰਗ ਐੱਲ.ਐੱਲ ਸੀ, ਉਬਰਾਏ ਪ੍ਰਾਪਟੀਜ਼ ਐਂਡ ਇਨਵੈਸਟਮੈਂਟ ਲਿਮਟਿਡ ਤੇ ਹਰਨਾਮ ਘਿਉ, ਸਾਗ, ਪੰਚਰੰਗਾ, ਅਚਾਰ, ਪਨੀਰ ਤੇ ਸਰਬਤ ਆਦਿ ਕਿੰਨੀਆਂ ਕੰਪਨੀਆਂ ਦਾ ਮਾਲਕ ਹੈ, ਜਿਨ੍ਹਾਂ ਦੀ ਟਰਨਓਵਰ  ਅਰਬਾਂ ਤੱਕ ਪਹੁੰਚ ਗਈ ਹੈ ਸਮਾਜ ਸੇਵੀ ਕੰਮਾਂ ਤੇ ਰੁਝੇਵਿਆਂ ਨੇ ਉਸ ਦਾ ਪਿਆਰਾ ਪ੍ਰੋਜੈਕਟ ਦੁਬਈ ਗ੍ਰੈਂਡ ਹੋਟਲ ਬੰਦ ਕਰਵਾ ਦਿੱਤਾ ਹੈ ਜਿਸ ਰਾਹੀਂ ਉਸਨੇ 10-11 ਵਰ੍ਹੇ ਰੱਜਕੇ ਕਮਾਈ ਕੀਤੀ ਸੀ
ਐਸ ਪੀ ਸਿੰਘ ਉਬਰਾਏ ਦੀ ਜੀਵਨ ਯਾਤਰਾ 1956 ਵਿਸਾਖੀ ਨੂੰ ਨੰਗਲ ਟਾਊਨਸ਼ਿਪ ਤੋਂ ਅਰੰਭ ਹੋਈ ਜਦੋਂ ਇੰਜੀਨੀਅਰ ਸ. ਪ੍ਰੀਤਮ ਸਿੰਘ ਤੇ ਮਾਤਾ ਅੰਮ੍ਰਿਤ ਕੌਰ ਨੂੰ ਮੁੰਡਾ ਜੰਮਣ ‘ਤੇ ਵਧਾਈਆਂ ਮਿਲੀਆਂ ਦੋ ਭੈਣਾਂ ਦਾ ਲਾਡਲਾ ਭਰਾ (ਐਸ ਪੀ ਸਿੰਘ ਉਬਰਾਏ) ਪਰਿਵਾਰ ਸਮੇਤ 1963 ‘ਚ ਤਲਵਾੜੇ ਆ ਗਿਆ ਤੇ ਉੱਥੇ ਹੀ ਦਸਵੀਂ ਕੀਤੀ ਤੇ ਦਸਵੀਂ ਤੋਂ ਬਾਦ ਆਈਟੀਆਈ ਤੋਂ ਡੀਜਲ ਮਕੈਨਿਕ ਦਾ ਡਿਪਲੋਮਾ ਕਰ ਲਿਆ
ਡੀਜ਼ਲ ਇੰਜਣ ਦਾ ਤਾਂ ਉਹ ਡਿਪਲੋਮਾ ਕਰਦੇ ਕਰਦੇ ਹੀ ਮਾਹਿਰ ਬਣ ਗਿਆ ਸੀ ਉਹ ਇੰਜਣ ਦੀ ਘੂੰ-ਘੂੰ ਤੋਂ ਉਸ ਦੀ ਬੀਮਾਰੀ ਜਾਣ ਜਾਂਦਾ ਸੀ ਉਹ ਬਹੁਤ ਸੱਚਿਆਰਾ ਤੇ ਹੁਨਰਮੰਦ ਮਕੈਨਿਕ ਸੀ ਇਸੇ ਹੁਨਰਮੰਦੀ ਨੇ ਪੜ੍ਹਾਈ ਦੇ ਡਰੋਂ ਘਰੋ ਭੱਜੇ ਉਬਰਾਏ ਨੂੰ ਦੁਬਈ ਪਹੁੰਚਾ ਦਿੱਤਾ ਸੀ ਇਸ ਹੁਨਰਮੰਦੀ ਕਾਰਨ ਦੁਬਈ ਪਹੁੰਚ ਕੇ ਐੱਸ ਪੀ ਸਿੰਘ ਉਬਰਾਏ ਮਕੈਨਿਕ ਜਿੰਨੀ ਨਹੀਂ ਸਗੋਂ ਇੰਜੀਨੀਅਰ ਵਾਲੀ ਤਨਖਾਹ ਲੈਂਦਾ ਸੀ ਪੰਜ-ਸੱਤ ਸਾਲ ਖੂਬ ਮਿਹਨਤ ਕੀਤੀ ਤੇ ਪੈਸੇ ਇਕੱਠੇ ਕੀਤੇ ਪਿਤਾ ਨਾਲ ਕੀਤਾ ਵਾਅਦਾ ਪੁਗਾਇਆ ਤੇ ਕੁਝ ਬਣ ਕੇ ਹੀ ਮੁੜ ਘਰ ਪਰਤ ਆਇਆ
ਇੱਥੇ ਆਕੇ ਪਰਿਵਾਰ ਨਾਲ ਰਲ ਕੇ ਸੜਕਾਂ, ਪੁਲਾਂ ਤੇ ਰੇਲਵੇ ਆਦਿ ਲਈ ਠੇਕੇਦਾਰੀ ਕੀਤੀ ਐਸ ਪੀ ਸਿੰਘ ਉਬਰਾਏ ਜੇ ਚਾਹੁੰਦਾ ਤਾਂ ਸਤੁੰਸ਼ਟ ਹੋ ਕੇ ਅਰਾਮ ਨਾਲ ਜਿੰਦਗੀ ਕੱਟ ਸਕਦਾ ਸੀ ਪਰ ਉਹ ਤਾਂ ਵੱਡਾ ਸੁਫ਼ਨਸਾਜ ਹੈ ਤੇ ਚੁਣੌਤੀਆਂ ਨੂੰ ਸਵੀਕਾਰ ਕਰਨਾ ਉਸਦਾ ਸ਼ੌਂਕ ਹੈ
ਸੰਕਲਪ ਤੇ ਇਰਾਦੇ ਹੀ ਅਮਲੀ ਸਰਗਰਮੀਆਂ ਸਿਰਜਦੇ ਹਨ ਇੱਛਾ ਵਿਉਂਤ ਦੀ ਜਨਣੀ ਹੈ ਅਤੇ ਵਿਉਂਤਾਂ ਇਤਿਹਾਸ ਸਿਰਜਦੀਆਂ ਹਨ ਜੋ ਐਵਰੈਸਟ ਦੀ ਤਮੰਨਾ ਦਿਲ ਵਿੱਚ ਪਾਲਦੇ ਹਨ ਉਹੀ ਇੱਕ ਦਿਨ ਜੋਖਮਾਂ ਵਿੱਚੋਂ ਲੰਘ ਕੇ ਮੰਜ਼ਿਲਾਂ ਦੇ ਦੇ ਰੂ-ਬ ਰੂ ਹੁੰਦੇ ਹਨ
ਕੁਝ ਬਣਨ ਲਈ ਸਾਧਨਾ, ਰਿਆਜ਼, ਭਗਤੀ, ਮੁਸ਼ਕੱਤ, ਅਤੇ ਜੋਖਮ ਉਠਾਉਣ ਦੀ ਲੋੜ ਹੁੰਦੀ ਹੈ ਸਫ਼ਲ ਲੋਕ ਜਿੱਤ ਵਿਸ਼ਵਾਸ ਨਾਲ ਸੰਘਰਸ਼ ਕਰਦੇ ਹਨ ਆਪਣੀ ਮੰਜਿਲ, ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿੱਤ ਆਤਮ ਵਿਸ਼ਵਾਸ , ਦ੍ਰਿੜ ਇਰਾਦਾ, ਤੀਬਰ ਇੱਛਾ ਸ਼ਕਤੀ, ਸੰਕਲਪ ਤੋਫੀਕੀ ਚੇਤਨਾ, ਪੌਰਖ, ਹਿੰਮਤ, ਲਗਨ ਅਤੇ ਹਿੰਮਤ ਦੀ ਜ਼ਰੂਰਤ ਹੁੰਦੀ ਹੈ ਇਹ ਸਾਰੇ ਗੁਣਾਂ ਨਾਲ ਉਬਰਾਏ ਦੀ ਸ਼ਖਸੀਅਤ ਉਸ ਵੇਲੇ ਵੀ ਲਬਰੇਜ਼ ਸੀ ਇਸੇ ਕਾਰਨ 13 ਵਰ੍ਹਿਆਂ ਬਾਦ ਮੁੜ ਦੁੱਬਈ ਜਾ ਕੇ ਆਪਣੇ ਵੱਡੇ-ਵੱਡੇ ਸੁਫ਼ਨਿਆਂ ਨੂੰ ਹਕੀਕਤ ਵਿੱਚ ਬਦਲਣ ਹਿੱਤ ਸੰਘਰਸ਼ ਕਰਨਾ ਸ਼ੁਰੂ ਕੀਤਾ ਅਤੇ ਅਪੈਕਸ ਇਮੀਰੇਟਸ ਜਨਰਲ ਟਰੇਡਿੰਗ ਕੰਪਨੀ ਐਲ ਐਸ ਸੀ ਦੀ ਨੀਂਹ ਰੱਖੀ ਪੰਜ ਸੱਤ ਮਹੀਨਿਆਂ ‘ਚ ਹੀ ਪੈਰ ਲੱਗ ਗਏ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਜਿੱਧਰ ਵੀ ਹੱਥ ਪਾਇਆ ਕਾਮਯਾਬੀ ਹੱਥ ਲੱਗੀ
ਸੁਰਿੰਦਪਾਲ ਸਿੰਘ ਉਬਰਾਏ ਦੀ ਜਿੰਦਗੀ ਵਿੱਚ ਉਦੋਂ ਨਵਾਂ ਮੋੜ ਜਦੋਂ ਇੱਕ ਪਾਕਿਸਤਾਨੀ ਦੇ ਕਤਲ ਦੇ ਇਲਜ਼ਾਮ ਵਿੱਖ 17 ਪੰਜਾਬੀਆਂ ਨੂੰ ਫ਼ਾਂਸੀ ਦੀ ਸਜਾ ਦੀ ਖ਼ਬਰ ਪੜ੍ਹੀ ਉਨ੍ਹਾਂ ਦੀ ਬਲੱਡ ਮਨੀ ਦੇ ਕੇ ਉਨ੍ਹਾਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਫਿਰ ਤਾਂ ਚੱਲ ਸੋ ਚੱਲ ਹੋ ਗਈ ‘ਸਰਬੱਤ ਦਾ ਭਲਾ’ ਟਰੱਸਟ ਬਣਾ ਕੇ ਉਬਰਾਏ ਜਨੂੰਨ ਦੀ ਹੱਦ ਤੱਕ ਲੋਕ ਸੇਵਾ ਵਿੱਚ ਲੱਗ ਗਿਆ ਹੁਣ ਜੇਲ੍ਹਾਂ ਵਿੱਚ ਸੁਧਾਰ, ਅੱਖਾਂ ਦੇ ਕੈਂਪ, ਡਾਇਲੈਮਜ਼ ਦੀਆਂ ਮਸ਼ੀਨਾਂ, ਗਰੀਬਾਂ ਲਈ ਮਕਾਨ, ਬੁਢਾਪਾ ਪੈਨਸ਼ਨ ਸਿੱਖਿਆ ਦੇ ਖੇਤਰ ਵਿੱਚ ਕੰਮ, ਸਾਫ ਸੁਥਰੇ ਪਾਣੀ ਲਈ ਆਰ ਓ ਲਵਾਉਣੇ ਗੱਤਕੇ ਦੀ ਪ੍ਰਫੁੱਲਤਾ ਯਤਨ, ਸੰਸਕਾਰ ਘਰਾਂ ਲਈ ਸੁਵਿਧਾਵਾਂ, ਵਧੀਆ ਸਾਹਿਤ ਛਾਪਣਾ ਅਤੇ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਦੀ ਸਿੱਖਿਆ ਆਦਿ ਅਨੇਕਾਂ ਕਾਰਜ ਸਰਬੱਤ ਦਾ ਭਲਾ ਟਰੱਸਟ ਕਰ ਰਿਹਾ ਹੈ
ਆਪਣੀ ਕਮਾਈ ਵਿੱਚੋਂ ਕਰੋੜਾਂ ਰੁਪਏ ਹਰ ਮਹੀਨੇ ਖਰਚਣ ਵਾਲਾ ਇਹ ਮਨੁੱਖ ਅੱਜ ਕੱਲ੍ਹ ਲੋਕ ਸੇਵਾ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਡਾ. ਉਬਰਾਏ ਦੇ ਕੰਮਾਂ ਨੂੰ ਦੇਸ਼ਾਂ-ਵਿਦੇਸ਼ਾਂ ਪਛਾਣਿਆ ਗਿਆ ਹੈ ਅਤੇ ਵੱਡੇ-ਵੱਡੇ ਸਨਮਾਨ ਦਿੱਤੇ ਗਏ ਹਨ ਇਟਰਨੈਸ਼ਨਲ ਯੂਨੀਵਰਸਿਟੀ ਆਫ ਫੰਡੇਮੈਂਟਲ ਸਟੱਡੀਜ਼ ਰੂਸ ਨੇ ਆਨਰੇਰੀ ਪੀਐਚ ਡੀ ਦੀ ਡਿਗਰੀ ਪ੍ਰਦਾਨ ਕੀਤੀ ਹੈ ਇਸ ਕਾਲਮ ਦੇ ਸਥਾਨ ਦੀ ਸੀਮਾ ਨੂੰ ਵੇਖਦੇ ਹੋਏ ਡਾ. ਉਬਰਾਏ ਕੰਮਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ ਇਸ ਕੰਮ ਲਈ ਪੂਰੀ ਕਿਤਾਬ ਚਾਹੀਦੀ ਹੈ, ਜਿਸ ਉੱਪਰ ਮੈਂ ਕੰਮ ਸ਼ੁਰੂ ਕਰ ਦਿੱਤਾ ਹੈ
ਡਾ. ਹਰਜਿੰਦਰ ਵਾਲੀਆ
ਮੋ. 98723-14380