punjabi - Sach Kahoon Punjabi
Canada Murder: ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਤੇਜ਼ਧਾਰ ਹਥਿਆਰਾਂ ਨਾਲ ਕਤਲ
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। Canada Murder: ਕੈਨਡਾ ’ਚ ਪੰਜਾਬੀ ਨੌਜਵਾਨ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਦੇ 22 ਸਾਲਾ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ‘ਚ ਬੁੱਧਵਾਰ ਨੂੰ ਇੱਕ ਪਾਰਕੇਡ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ, ਜੋ ਕਿ ਕਰੀਬ ਅੱਠ ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਸੀ। ਮ੍ਰਿਤਕ ਨੌਜਵਾਨ ਪਿੰਡ ਬਡਲਾ ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਹੈ। ਕਥਿਤ ਕਾਤਲ ਨੇ ਮਾਰਨ ਲਈ ਬੌਕਸ-ਕਟਰ ਦੀ ਵਰਤੋਂ ਕੀਤੀ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ: Crime News: ਦਿਨ-ਦਿਹਾੜੇ ਬਦਮਾਸ਼ਾਂ ਦੇ ਗਿਰੋਹ ਵੱਲੋਂ ਪਿਓ-ਪੁੱਤ ’ਤੇ ਹਮਲਾ
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਮਾਮਲੇ ‘ਚ 40 ਸਾਲਾ ਐਡਗਰ ਵਿਸਕਰ ‘ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਲਾਏ ਹਨ, ਜੋ ਵਾਰਦਾਤ ਤੋਂ ਬਾਅਦ ਮੌਕੇ ‘ਤੇ ਹੀ ਖੜ੍ਹਾ ਰਿਹਾ। ਇਸ ਮਾਮਲੇ ਦੀ ਜਾਣਕਾਰੀ ਦੇਣ ਵਾਲੇ ਐਡਮਿੰਟਨ ਪੁਲਿਸ ਅਤੇ ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ ਤੋਂ ਮੰਗ ਕਰ ਰਹੇ ਹਨ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇ।
ਇਕਲੌਤੇ ਪੁੱਤਰ ਦੀ ਕੈਨੇਡਾ ’ਚ ਮੌਤ, ਮਾਂ-ਬਾਪ ਦਾ ਰੋ-ਰੋ ਬੁਰਾ ਹਾਲ
ਝਰਨੇ ’ਤੇ ਨਹਾਉਣ ਸਮੇਂ ਵਾਪਰਿਆ ਹਾਦਸਾ Canada News
(ਰਾਮ ਸਰੂਪ ਪੰਜੋਲਾ) ਸਨੌਰ। ਵਿਦੇਸ਼ ਦੀ ਧਰਤੀ ਕੈਨੇਡਾ ਦੇ ਸ਼ਹਿਰ ਮੋਂਕਟਨ ਐੇਨ.ਬੀ.ਸਟੇਟ ’ਚ ਢਾਈ ਸਾਲ ਪਹਿਲਾਂ ਪੜ੍ਹਾਈ ਕਰਨ ਗਏ ਮਾਂ-ਬਾਪ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ (24 ਸਾਲ ) ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। Canada News ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਕਸਬਾ ਬਲਬੇੜਾ ਨੇੜਲੇ ਛੋਟੇ ਜਿਹੇ ਪਿੰਡ ਨਨਾਨਸੂੰ ਤੋਂ ਕਰਮਜੀਤ ਸਿੰਘ ਪ੍ਰਧਾਨ ਆੜ੍ਹਤੀ ਐਸ਼ੋਸੀਏਸ਼ਨ ਬਲਬੇੜਾ ਦੇ ਭਤੀਜੇ ਅਤੇ ਰਾਜਿੰਦਰ ਕਰਿਆਨਾ ਸਟੋਰ ਬਲਬੇੜਾ ਦੇ ਮਾਲਕ ਰਾਜਿੰਦਰ ਸਿੰਘ ਦਾ ਇਕਲੌਤਾ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਢਾਈ ਸਾਲ ਪਹਿਲਾਂ ਸਟੱਡੀ ਵੀਜੇ ਤੇ ਮਾਪਿਆਂ ਵੱਲੋਂ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਕੈਨੇਡਾ ਦੀ ਧਰਤੀ ’ਤੇ ਪੜ੍ਹਾਈ ਕਰਨ ਲਈ ਭੇਜਿਆ ਸੀ। Canada News
ਇਹ ਵੀ ਪੜ੍ਹੋ: ਦੇਹਾਂਤ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਏ ਪ੍ਰੇਮੀ ਪਿਆਰਾ ਲਾਲ ਇੰਸਾਂ
ਗੁਰਪ੍ਰੀਤ ਸਿੰਘ ਆਪਣੀ ਪੜ੍ਹਾਈ ਪੂੁਰੀ ਕਰਕੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਪੀ.ਆਰ ਹੋਇਆ ਸੀ ਜੋ ਕਿ ਆਪਣੇ ਦੋਸਤਾਂ ਨਾਲ ਪਹਾੜੀ ਖੇਤਰ ਵਿਚ ਘੁੰਮਣ ਗਏ ਸਨ, ਉੱਥੇ ਝਰਨੇ ’ਤੇ ਨਹਾਉਣ ਸਮੇਂ ਕੋਈ ਹਾਦਸਾ ਵਾਪਰ ਗਿਆ, ਜਿਸ ਨਾਲ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ । ਬੇਟੇ ਦੀ ਬੇਵਕਤੀ ਮੌਤ ਦੀ ਖਬਰ ਜਦੋਂ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ ਅਤੇ ਸਾਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਗੁਰਪ੍ਰੀਤ ਦਾ ਮ੍ਰਿਤਕ ਸਰੀਰ ਅੱਜ ਦੇਰ ਰਾਤ ਪਿੰਡ ਪਹੁੰਚ ਜਾਵੇਗਾ ਅਤੇ ਜਿਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦੋ ਦਿਨ ਪਹਿਲਾਂ ਗਏ ਭਾਰਤੀ ਨੌਜਵਾਨ ਦੀ ਕੈਨੇਡਾ ’ਚ ਮੌਤ
ਪਿੰਡ ਲਹਿਲ ਖੁਰਦ ਦੇ ਨੌਜਵਾਨ ਦੀ ਵਿਦੇਸ਼ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
(ਰਾਜ ਸਿੰਗਲਾ) ਲਹਿਰਾਗਾਗਾ। ਨੇੜਲੇ ਪਿੰਡ ਲਹਿਲ ਖੁਰਦ ਦੇ ਇੱਕ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਖੁਰਦ ਦੇ ਮਨਦੀਪ ਸਿੰਘ ਨੂੰ ਪਰਿਵਾਰਕ ਮੈਂਬਰ ਅੱਠ ਜੂਨ ਨੂੰ ਏਅਰਪੋਰਟ ਦਿੱਲੀ ਜਹਾਜ਼ ਚੜ੍ਹਾ ਕੇ ਆਏ ਸਨ, ਪਰ ਦੋ ਦਿਨਾਂ ਬਾਅਦ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਉੱਥੇ ਇਕ ਦਿਨ ਕੰਮ ’ਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। Canada News
ਇਹ ਵੀ ਪੜ੍ਹੋ: ਨਸ਼ੇ ਕਾਰਨ 24 ਵਰ੍ਹਿਆਂ ਦੇ ਗੱਭਰੂ ਦੀ ਮੌਤ
ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਿੰਡ ਦੇ ਸਰਪੰਚ ਅਤੇ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਰਾਜ ਸਿੰਘ ਲੇਹਲ ਖੁਰਦ ਨੇ ਦੱਸਿਆ ਕਿ ਮਨਜੀਤ ਸਿੰਘ 8 ਜੂਨ ਨੂੰ ਹੀ ਕੈਨੇਡਾ ਜਾਣ ਲਈ ਪਿੰਡੋਂ ਗਿਆ ਸੀ। ਮ੍ਰਿਤਕ ਦੇ ਇੱਕ ਧੀ ਹੈ। ਰਾਜ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਨਾਲ ਪਰਿਵਾਰ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਮਨਦੀਪ ਸਿੰਘ ਦੀ ਲਾਸ਼ ਭਾਰਤ ਲਿਆਉਣ ਲਈ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ। Canada News
Gangster : ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ’ਚ ਵੀ ਕਰ ਦਿੱਤੀ ਫਿਰੌਤੀਆਂ ਦੀ ਉਗਰਾਹੀ ਸ਼ੁਰੂ
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੈਂਗ ਨਸ਼ਿਆਂ ਦੀ ਤਸਕਰੀ ਤੇ ਆਪਸੀ ਕਤਲੋਗਾਰਤ ਕਾਰਨ ਸਾਰੇ ਕੈਨੇਡਾ ਵਿੱਚ ਬਦਨਾਮ ਹਨ। ਇਨ੍ਹਾਂ ਦੀਆਂ ਕਰਤੂਤਾਂ ਕਾਰਨ ਸਾਰੇ ਭਾਈਚਾਰੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ। ਇੰਗਲਿਸ਼ ਮੀਡੀਆ ਇੰਡੋ ਕੈਨੇਡੀਅਨ ਗੈਂਗ ਦੱਸ ਕੇ ਪ੍ਰਮੁੱਖਤਾ ਨਾਲ ਇਨ੍ਹਾਂ ਬਾਰੇ ਨੈਗੇਟਿਵ ਖਬਰਾਂ ਲਾਉਂਦਾ ਹੈ। ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਖਮਿਆਜ਼ਾ ਅਮਰੀਕਾ-ਕੈਨੇਡਾ ਬਾਰਡਰ ’ਤੇ ਸ਼ਰੀਫ ਪੰਜਾਬੀ ਟਰੱਕ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ। ਬਾਰਡਰ ਪੁਲਿਸ ਵੱਲੋਂ ਖੋਜੀ ਕੁੱਤਿਆਂ ਤੇ ਸਪੈਸ਼ਲ ਸਕੈਨਰਾਂ ਦੁਆਰਾ ਚੈਕਿੰਗ ਕਰਕੇ ਕਈ-ਕਈ ਘੰਟੇ ਖੱਜਲ-ਖੁਆਰ ਕੀਤਾ ਜਾਂਦਾ ਹੈ। ਨਸ਼ਿਆਂ ਦੇ ਵਪਾਰ ਤੋਂ ਇਲਾਵਾ ਹੁਣ ਤਿੰਨ-ਚਾਰ ਮਹੀਨਿਆਂ ਤੋਂ ਗੈਂਗਸਟਰਾਂ ਨੇ ਫਿਰੌਤੀਆਂ ਮੰਗਣ ਦਾ ਨਵਾਂ ਧੰਦਾ ਸ਼ੁਰੂ ਕਰ ਲਿਆ ਹੈ। (Gangster)
ਫਿਰੌਤੀ ਨਾ ਮਿਲਣ ’ਤੇ ਸ਼ਿਕਾਰ ਦੇ ਘਰ ’ਤੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਕਾਰੋਬਾਰੀ ਥਾਵਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਫਿਰੌਤੀਆਂ ਮੰਗਣ ਦੀ ਬੁਰਾਈ ਵੈਨਕੂਵਰ ਸਰੀ ਖੇਤਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਐਬਸਫੋਰਡ, ਕੈਲਗਰੀ, ਐਡਮਿੰਟਨ, ਟਰਾਂਟੋ ਅਤੇ ਬਰੈਂਪਟਨ ਆਦਿ ਤੋਂ ਹੁੰਦੀ ਹੋਈ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਈ ਹੈ। 31 ਦਸੰਬਰ ਤੱਕ ਪੁਲਿਸ ਕੋਲ 28 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਦੀ ਤਫਤੀਸ਼ ਚੱਲ ਰਹੀ ਹੈ। ਜਿਨ੍ਹਾਂ ਵਿਚਾਰਿਆਂ ਨੇ ਡਰਦੇ ਮਾਰੇ ਚੁੱਪ-ਚੁਪੀਤੇ ਫਿਰੌਤੀਆਂ ਭਰ ਦਿੱਤੀਆਂ ਹਨ, ਉਨ੍ਹਾਂ ਦੀ ਗਿਣਤੀ ਫਿਲਹਾਲ ਪਤਾ ਨਹੀਂ ਲੱਗ ਸਕੀ। 27 ਦਸੰਬਰ ਨੂੰ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਬੇਟੇ ਦੇ ਘਰ ’ਤੇ ਸਰੀ ਵਿਖੇ ਹੋਈ ਫਾਇਰਿੰਗ ਨੇ ਤਾਂ ਸਾਰੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। (Gangster)
ਇਹ ਵੀ ਪੜ੍ਹੋ : School Holiday : ਸਕੂਲਾਂ ’ਚ ਫਿਰ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਸਕੂਲ
ਕੁਝ ਦਿਨ ਪਹਿਲਾਂ ਐਡਮਿੰਟਨ ਪੁਲਿਸ ਨੇ ਫਿਰੌਤੀ ਦੇ ਮਾਮਲਿਆਂ ਕਾਰਨ ਲਾਈਆਂ ਗਈਆਂ ਦਰਜ਼ਨ ਦੇ ਕਰੀਬ ਅੱਗਾਂ ਦੀਆਂ ਵਾਰਦਾਤਾਂ ਬਾਰੇ ਪ੍ਰੈੱਸ ਰਿਲੀਜ਼ ਜਾਰੀ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਕਿ ਜਿਆਦਾਤਰ ਧਮਕੀਆਂ ਭਾਰਤੀ ਤੇ ਖਾਸ ਤੌਰ ’ਤੇ ਪੰਜਾਬੀ ਬਿਲਡਰਾਂ ਨੂੰ ਆ ਰਹੀਆਂ ਹਨ। ਹੁਣ ਤੱਕ ਅਨੇਕਾਂ ਉਸਾਰੀ ਅਧੀਨ ਘਰ, ਸ਼ੋਅਰੂਮ ਅਤੇ ਸ਼ੋਅਹਾਊਸ ਅੱਗ ਲਾ ਕੇ ਸਾੜ ਦਿੱਤੇ ਗਏ ਹਨ। ਅੱਗ ਲਾਉਣ ਤੋਂ ਬਾਅਦ ਫਿਰੌਤੀ ਦੀ ਮੰਗ ਦੁੱਗਣੀ ਹੋ ਜਾਂਦੀ ਹੈ ਤੇ ਪੂਰੀ ਨਾ ਹੋਣ ’ਤੇ ਸ਼ਿਕਾਰ ਦੇ ਰਿਹਾਇਸ਼ੀ ਘਰ ਉੱਪਰ ਗੋਲੀਬਾਰੀ ਕੀਤੀ ਜਾਂਦੀ ਹੈ। ਸ਼ੁਕਰ ਹੈ ਕਿ ਅਜੇ ਤੱਕ ਕੋਈ ਜ਼ਖਮੀ ਜਾਂ ਹਲਾਕ ਨਹੀਂ ਹੋਇਆ। ਇਨ੍ਹਾਂ ਵਾਰਦਾਤਾਂ ਵਿੱਚ ਛੋਟੀ ਉਮਰ ਦੇ ਤੇ ਜਲਦੀ ਅਮੀਰ ਹੋਣ ਦੀ ਚਾਹ ਰੱਖਣ ਵਾਲੇ ਨੌਜਵਾਨ ਸ਼ਾਮਲ ਹਨ। (Gangster)
ਪੁਲਿਸ ਖਾਸ ਤੌਰ ’ਤੇ ਅਜਿਹੇ ਨੌਜਵਾਨਾਂ ’ਤੇ ਨਿਗ੍ਹਾ ਰੱਖ ਰਹੀ ਹੈ ਜਿਨ੍ਹਾਂ ਦੀਆਂ ਗੱਡੀਆਂ ਵਿੱਚ ਪੈਟਰੌਲ ਨਾਲ ਭਰੇ ਹੋਏ ਜੈਰੀਕੈਨ ਹੋਣ। ਪੁਲਿਸ ਨੇ ਫਿਰੌਤੀਆਂ ਮੰਗਣ, ਅੱਗਾਂ ਲਾਉਣ ਤੇ ਫਾਇਰਿੰਗ ਕਰਨ ਦੇ ਮਾਮਲਿਆਂ ਵਿੱਚ ਹੁਣ ਤੱਕ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ ਬਾਰੇ ਜਾਣ ਕੇ ਹੈਰਾਨੀ ਹੁੰਦੀ ਹੈ। ਪਰਮਿੰਦਰ ਸਿੰਘ ਉਮਰ 20 ਸਾਲ, ਹਸਨ ਡੈਂਬਲੀ ਉਮਰ 18 ਸਾਲ, ਮਾਨਵ ਹੀਰ ਉਮਰ 18 ਸਾਲ, ਰਵਿੰਦਰ ਸੰਧੂ 19 ਸਾਲ ਅਤੇ ਅਰਜੁਨ ਸਾਹਨਨ 19 ਸਾਲ। ਇਨ੍ਹਾਂ ਵਿੱਚੋਂ ਪਰਮਿੰਦਰ ਸਿੰਘ ’ਤੇ ਧਮਕੀਆਂ, ਅੱਗਜ਼ਨੀ ਤੇ ਗੋਲੀਬਾਰੀ ਦੇ 12 ਕੇਸ ਦਰਜ਼ ਹਨ। ਕੈਨੇਡਾ ਦੇ ਨਰਮ ਕਾਨੂੰਨਾਂ ਕਾਰਨ ਉਸ ਨੂੰ ਛੱਡ ਕੇ ਬਾਕੀ ਚਾਰ ਮੁਜ਼ਰਮਾਂ ਦੀ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਹੋ ਗਈ ਹੈ। ਇਸ ਕਾਰਨ ਹੋਰ ਕਈ ਗੈਂਗਸਟਰਾਂ ਨੂੰ ਉਤਸ਼ਾਹ ਮਿਲਿਆ ਹੈ ਤੇ ਫਿਰੌਤੀ ਲਈ ਧਮਕੀਆਂ ਵਿੱਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ
9 ਦਸੰਬਰ ਨੂੰ ਉਂਟਾਰੀਓ ਪੁਲਿਸ ਨੇ ਐਬਸਫੋਰਡ ਦੇ 23 ਸਾਲਾ ਤਨਮਨਜੋਤ ਗਿੱਲ ਨਾਮਕ ਇੱਕ ਗੈਂਗਸਟਰ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਇੱਕ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਸ ਦੀ ਪੁੱਛਗਿੱਛ ਤੋਂ ਫਿਰੌਤੀਆਂ ਵਸੂਲਣ ਵਾਲੇ ਸੰਗਠਿਤ ਗਰੋਹਾਂ ਬਾਰੇ ਅਜਿਹੇ ਹੈਰਾਨੀਜਨਕ ਇੰਕਸ਼ਾਫ ਹੋਏ ਹਨ ਕਿ ਉਂਟਾਰੀਓ ਪੁਲਿਸ ਨੂੰ ਇੱਕ ਟਾਸਕ ਫੋਰਸ ਦਾ ਗਠਨ ਕਰਨਾ ਪਿਆ ਹੈ ਜੋ ਸਿਰਫ ਫਿਰੌਤੀਆਂ ਦੇ ਕੇਸਾਂ ਨੂੰ ਨਜਿੱਠੇਗੀ। ਕੈਨੇਡਾ ਵਿੱਚ ਜਿੱਥੇ ਇੱਕ ਪਾਸੇ ਮਹਿੰਗਾਈ ਤੇ ਆਰਥਿਕ ਮੰਦੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ, ਉੱਥੇ ਦੂਸਰੇ ਪਾਸੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ, ਧਮਕੀਆਂ, ਗੋਲੀਬਾਰੀ ਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਦਹਿਲਾ ਦਿੱਤਾ ਹੈ। (Gangster)
ਕੈਨੇਡਾ ਪੁਲਿਸ ਹੁਣ ਤੱਕ ਪੰਜਾਬੀ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਤੇ ਆਪਸੀ ਕਤਲੇਆਮ ਦੇ ਕੇਸਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੀ ਹੈ, ਲੱਗਦਾ ਹੈ ਕਿ ਇਸ ਮਾਮਲੇ ਵਿੱਚ ਉਸ ਨੂੰ ਜਿਆਦਾ ਸਫਲਤਾ ਹਾਸਲ ਨਹੀਂ ਹੋਵੇਗੀ। ਉਂਜ ਵੀ ਕੈਨੇਡਾ ਪੁਲਿਸ ਪੰਜਾਬੀਆਂ ਦੇ ਕਤਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੀ। ਜਦੋਂ ਕੋਈ ਗੈਂਗਸਟਰ ਜਿਆਦਾ ਅੱਤ ਚੁੱਕ ਲੈਂਦਾ ਹੈ ਤਾਂ ਪੁਲਿਸ ਵੱਧ ਤੋਂ ਵੱਧ ਇੱਕ ਘੋਸ਼ਣਾ ਜਾਰੀ ਕਰ ਦਿੰਦੀ ਹੈ ਕਿ ਇਸ ’ਤੇ ਖੂਨੀ ਹਮਲਾ ਹੋਣ ਦੀ ਉਮੀਦ ਹੈ। ਜਿਹੜਾ ਵੀ ਵਿਅਕਤੀ ਇਸ ਨਾਲ ਸਬੰਧ ਰੱਖੇਗਾ, ਉਸ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਇਸੇ ਕਾਰਨ ਨਿਰਦੋਸ਼ ਪੰਜਾਬੀਆਂ ਤੇ ਗੈਂਗਸਟਰਾਂ ਦੀਆਂ ਹੱਤਿਆਵਾਂ ਦੇ 85% ਤੋਂ ਵੱਧ ਕੇਸ ਅੱਜ ਤੱਕ ਅਣਸੁਲਝੇ ਪਏ ਹਨ। (Gangster)
ਇਹ ਵੀ ਪੜ੍ਹੋ : ਪੰਜਾਬ ਨੂੰ ਸਿੱਖਿਆ ਤੇ ਖੇਡਾਂ ਦੇ ਖੇਤਰ ’ਚ ਮੋਹਰੀ ਸੂਬਾ ਬਣਾਵਾਂਗੇ : ਚੀਮਾ
ਗੈਂਗ ਹਿੰਸਾ ਕਾਰਨ ਕੈਨੇਡਾ ਵਿੱਚ ਹੁਣ ਤੱਕ 400 ਤੋਂ ਵੱਧ ਪੰਜਾਬੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਤੇ ਇਹ ਮੌਤਾਂ ਕੈਨੇਡਾ ਵਿੱਚ ਗੈਂਗ ਹਿੰਸਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ 27% ਬਣਦੀਆਂ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪਰ ਕੈਨੇਡਾ ਦੇ ਨਰਮ ਕਾਨੂੰਨਾਂ ਵਿੱਚ ਬੱਝੇ ਹੋਣ ਕਾਰਨ ਤਫਤੀਸ਼ ਜੂੰ ਦੀ ਤੋਰ ਚੱਲ ਰਹੀ ਹੈ। ਤਨਮਨਜੋਤ ਗਿੱਲ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੇ ਗੈਂਗ ਕੋਲ ਸ਼ਿਕਾਰ ਬਣਾਏ ਜਾਣ ਵਾਲੇ ਕਾਰੋਬਾਰੀਆਂ ਦੀ ਪੂਰੀ ਜਨਮ ਪੱਤਰੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂਅ, ਬੱਚਿਆਂ ਦੇ ਸਕੂਲ, ਕਾਰਾਂ ਦੇ ਨੰਬਰ, ਪਸੰਦੀਦਾ ਰੈਸਟੋਰੈਂਟ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਪੰਜਾਬ ਵਿਚਲੇ ਐਡਰੈੱਸ ਤੱਕ ਦੀ ਜਾਣਕਾਰੀ ਉਨ੍ਹਾਂ ਕੋਲ ਸੀ। (Gangster)
ਪੁਲਿਸ ਤਫਤੀਸ਼ ਦੌਰਾਨ ਇੱਕ ਗੈਂਗ ਮੈਂਬਰ ਨੇ ਮੰਨਿਆ ਹੈ ਕਿ ਉਹ ਫਿਰੌਤੀਆਂ ਉਗਰਾਹੁਣ ਦੇ ਧੰਦੇ ਵਿੱਚ ਇਸ ਕਾਰਨ ਪਏ ਹਨ ਕਿਉਂਕਿ ਪਕੜੇ ਜਾਣ ’ਤੇ ਨਸ਼ਿਆਂ ਦੇ ਕੇਸਾਂ ਨਾਲੋਂ ਬਹੁਤ ਘੱਟ ਸਜ਼ਾ ਮਿਲਦੀ ਹੈ, ਜ਼ਮਾਨਤ ਜਲਦੀ ਹੋ ਜਾਂਦੀ ਹੈ ਤੇ ਪੈਸਾ ਜਿਆਦਾ ਬਣਦਾ ਹੈ। ਵੈਨਕੁਵਰ ਸਰੀ ਇਲਾਕੇ ਵਿੱਚ ਤਾਂ ਇਸ ਮੁਸੀਬਤ ਨੇ ਕਾਰੋਬਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਹਾਲਾਤ ਐਨੇ ਵਿਗੜ ਗਏ ਹਨ ਕਿ 6 ਜਨਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ (ਬੀ.ਸੀ.) ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੂੰ ਭਾਰਤੀਆਂ ਦੇ ਇੱਕ ਵੱਡੇ ਇਕੱਠ ਵਿੱਚ ਆ ਕੇ ਇਹ ਭਰੋਸਾ ਦੇਣਾ ਪਿਆ ਕਿ ਸਰਕਾਰ ਇਸ ਨਵੀਂ ਮੁਸੀਬਤ ਪ੍ਰਤੀ ਬੇਹੱਦ ਗੰਭੀਰ ਹੈ। (Gangster)
ਇਹ ਵੀ ਪੜ੍ਹੋ : ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ
ਭਾਰਤੀ ਕੈਨੇਡੀਅਨ ਭਾਈਚਾਰੇ ਨੇ ਅਟਾਰਨੀ ਜਨਰਲ ਨੂੰ ਬੀ.ਸੀ. ਦੇ ਮੁੱਖ ਮੰਤਰੀ ਡੇਵਿਡ ਐਬੀ, ਸਰੀ ਦੀ ਮੇਅਰ ਬਰੈਂਡਾ ਲਾਕ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵਾਸਤੇ ਮੈਮੋਰੈਂਡਮ ਦਿੱਤੇ ਤੇ ਮੰਗ ਕੀਤੀ ਕਿ ਹੋਰ ਕਾਨੂੰਨੀ ਕਾਰਵਾਈਆਂ ਦੇ ਨਾਲ ਜਿਆਦਾ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਿਸ ਗਸ਼ਤ ਅਤੇ ਚੈਕਿੰਗ ਵਧਾਈ ਜਾਵੇ ਤਾਂ ਜੋ ਬਦਮਾਸ਼ਾਂ ਦੇ ਦਿਲਾਂ ਵਿੱਚ ਕਾਨੂੰਨ ਪ੍ਰਤੀ ਡਰ ਪੈਦਾ ਹੋਵੇ। ਇਸ ਤੋਂ ਇਲਾਵਾ ਪਹਿਲਾਂ ਹੋਈਆਂ ਵਾਰਦਾਤਾਂ ਨੂੰ ਵੀ ਹੱਲ ਕੀਤਾ ਜਾਵੇ। ਫਿਰੌਤੀਆਂ ਉਗਰਾਹੁਣ ਵਾਲੇ ਇਨ੍ਹਾਂ ਗੈਂਗਾਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬ ਅਤੇ ਕੈਨੇਡਾ ਦੇ ਹਾਲਾਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। (Gangster)
ਕੈਨੇਡਾ ਵਿੱਚ ਪੁਲਿਸ ਕੋਲੋਂ ਇਨਸਾਫ ਲੈਣ ਲਈ ਕਿਸੇ ਸੱਤਾਧਾਰੀ ਲੀਡਰ ਦਾ ਫੋਨ ਕਰਵਾਉਣ ਜਾਂ ਕੋਈ ਹੋਰ ਸੱਜਾ-ਖੱਬਾ ਕਰਨ ਦੀ ਜਰੂਰਤ ਨਹੀਂ ਪੈਂਦੀ। ਇੰਡੋ-ਕੈਨੇਡੀਅਨ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਜਿਸ ਕਾਰਨ ਪੁਲਿਸ ਕੋਲ ਧੜਾਧੜ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਇਹ ਗੈਂਗਸਟਰ ਪੰਜਾਬੀਆਂ ਦੇ ਨਾਂਅ ’ਤੇ ਕਾਲਾ ਧੱਬਾ ਹਨ ਤੇ ਆਪਣੇ ਭਾਈਚਾਰੇ ਦੀ ਬਦਨਾਮੀ ਤੇ ਦੁੱਖਾਂ ਦਾ ਕਾਰਨ ਬਣ ਰਹੇ ਹਨ। ਜੇ ਅੱਜ ਇਹ ਲੋਕ ਕੈਨੇਡਾ ਦੇ ਨਰਮ ਕਾਨੂੰਨਾਂ ਦਾ ਫਾਇਦਾ ਉਠਾ ਰਹੇ ਹਨ ਤਾਂ ਕੱਲ੍ਹ ਨੂੰ ਇਹ ਕਾਨੂੰਨ ਬਦਲ ਵੀ ਸਕਦੇ ਹਨ।
ਸਿਰਮੌਰ ਪੱਤਰਕਾਰ ਤੇ ਪੰਜਾਬੀ ਲੇਖਕ ਸੁਰਜਨ ਸਿੰਘ ਜੀਰਵੀ ਦਾ ਕੈਨੇਡਾ ’ਚ ਦੇਹਾਂਤ
(ਸੱਚ ਕਹੂੰ ਨਿਊਜ਼) ਲੁਧਿਆਣਾ। (Writer Sujan Singh Zirvi) ਇਸਪਾਤੀ ਇਰਾਦੇ ਵਾਲੇ ਹਸਮੁਖ ਪੱਤਰਕਾਰ ਸੁਰਜਨ ਸਿੰਘ ਜੀਰਵੀ ਦਾ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰੰਟੋ ਇਲਾਕੇ ਵਿੱਚ ਦੇਹਾਂਤ ਹੋ ਗਿਆ ਹੈ। ਪੰਜਾਬ ਰਹਿੰਦਿਆਂ ਉਹ ਰੋਜਾਨਾ ਅਖਬਾਰ ਨਵਾਂ ਜਮਾਨਾ ਦੇ ਸੰਪਾਦਕ ਸਨ। ਉਨ੍ਹਾਂ ਨੂੰ ਬਾਬਾ ਗੁਰਬਖਸ ਸਿੰਘ ਬੰਨੂਆਣਾ ਵਾਂਗ ਹੀ ਪੱਤਰਕਾਰਾਂ ਦੇ ਪੱਤਰਕਾਰ ਉਸਤਾਦ ਹੋਣ ਦਾ ਸਰਫ ਹਾਸਲ ਸੀ।
ਇਹ ਵੀ ਪੜ੍ਹੋ : ਕਲਿਯੁਗੀ ਪੁੱਤਰ ਵੱਲੋਂ ਮਾਂ ਦਾ ਬੇਰਹਿਮੀ ਨਾਲ ਕਤਲ
ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਜੀਰਵੀ ਨਾਲ ਨਵਾਂ ਜਮਾਨਾ ’ਚ ਲਗਭਗ ਸਾਢੇ ਸੱਤ ਸਾਲ ਕੰਮ ਕਰ ਚੁੱਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਜੀਰਵੀ ਪਰਿਵਾਰ ਦੇ ਹਵਾਲੇ ਨਾਲ ਦਿੱਤੀ ਹੈ। ਪਿਛਲੇ ਲੰਮੇ ਸਮੇਂ ਤੋਂ ਸੁਰਜਨ ਜੀਰਵੀ ਕੈਨੇਡਾ ਵੱਸਦੇ ਸਨ ਅਤੇ ਉਥੇ ਵੱਸਦੇ ਲੇਖਕਾਂ ਤੇ ਨਵ ਸਿਰਜਕਾਂ ਵਿੱਚ ਹਰਮਨ ਪਿਆਰੇ ਸਨ।
ਸਾਰੇ ਸਾਈਨ ਬੋਰਡ Punjabi ’ਚ ਲਿਖੇ ਜਾਣ : ਡਾ. ਮਨਜਿੰਦਰ ਸਿੰਘ
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਵਿੱਚ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਲਿਖੇ ਜਾਣ ਦਾ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਡਾ. ਮਨਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਤੇ ਪੂਰਾ ਮਾਣ ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਸਾਰੇ ਸੂਚਨਾ ਬੋਰਡ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਵਿਚ ਲਿਖਣੇ ਲਾਜ਼ਮੀ ਬਣਾਏ ਜਾਣਗੇ। (Punjabi)
ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਵਧੇਰੇ ਮਹੱਤਤਾ ਦੇਣ ਲਈ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ ਵਿਭਾਗਾਂ/ ਅਦਾਰਿਆਂ/ ਸੰਸਥਾਵਾਂ/ ਵਿਦਿਅਕ ਅਦਾਰਿਆਂ/ ਬੋਰਡਾਂ/ ਨਿਗਮਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ/ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਆਦਿ ਦੇ ਨਾਂਅ ਅਤੇ ਸੜਕਾਂ ਦੇ ਨਾਂਅ/ਨਾਂਅ ਪੱਟੀਆਂ/ਮੀਲ ਪੱਥਰ/ਸਾਈਨ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਵਿੱਚ ਲਿਖੇ ਜਾਣਗੇ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਤੋਂ ਹੇਠਾਂ ਦੂਸਰੀ ਭਾਸ਼ਾ ਵਿੱਚ ਲਿਖਿਆ ਜਾਵੇਗਾ।।
ਸੂਚਨਾ ਬੋਰਡ ਲਿਖਣ ਸਮੇਂ ਸ਼ਬਦ ਜੋੜਾਂ ਸਬੰਧੀ ਕਿਸੇ ਪ੍ਰਕਾਰ ਦੀ ਸਮੱਸਿਆ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਨਾਲ ਕਰੋ ਸੰਪਰਕ (Punjabi)
ਸਰਕਾਰੀ ਅਦਾਰਿਆਂ ਤੋਂ ਇਲਾਵਾ ਗ਼ੈਰ-ਸਰਕਾਰੀ, ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰੇ ਵੀ ਆਪੋ-ਆਪਣੇ ਸਾਈਨ ਬੋਰਡ ਪੰਜਾਬੀ (Punjabi) ਭਾਸ਼ਾ ਵਿਚ ਲਿਖਣੇ ਲਾਜ਼ਮੀ ਬਨਾਉਣਗੇ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਦੀ ਸੂਰਤ ਵਿਚ ਸਬੰਧਿਤ ਖਿਲਾਫ਼ ਪੰਜਾਬ ਰਾਜ ਭਾਸ਼ਾ (ਤਰਮੀਮ) ਐਕਟ 2008 ਅਤੇ 2021 ਵਿਚ ਦਰਜ ਉਪਬੰਧਾਂ ਅਨੁਸਾਰ ਜੁਰਮਾਨਾ ਲਗਾਉਣ ਸਬੰਧੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਜੇਕਰ ਕਿਸੇ ਨੂੰ ਸੂਚਨਾ ਬੋਰਡ ਲਿਖਣ ਸਮੇਂ ਸ਼ਬਦ ਜੋੜਾਂ ਸਬੰਧੀ ਕਿਸੇ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…
25 ਲੱਖ ਪੰਜਾਬੀ ਝੱਲ ਰਹੇ ਹੜ੍ਹ ਦੀ ਮਾਰ, 38 ਮੌਤਾਂ
289 ਘਰ ਹੋਏ ਤਬਾਹ, 645 ਨੂੰ ਹੋਇਆ ਨੁਕਸਾਨ | Flood Punjab
ਪਟਿਆਲਾ ਅਤੇ ਰੂਪਨਗਰ ਜਿਲ੍ਹੇ ਦੀ ਅੱਧੀ ਅਬਾਦੀ ਹੜ੍ਹ ਦੀ ਮਾਰ ਹੇਠ ਐੱਸਬੀਐੱਸ ਪੂਰਾ ਜ਼ਿਲ੍ਹਾ ਹੀ ਆ ਚੁੱਕਾ ਹੈ ਚਪੇਟ ’ਚ
ਪੰਜਾਬ ਦੇ 1432 ਪਿੰਡਾਂ ਵਿੱਚ ਬੁਰਾ ਹਾਲ, 26 ਹਜ਼ਾਰ 280 ਨੂੰ ਲੈ ਕੇ ਜਾਇਆ ਗਿਆ ਸੁਰੱਖਿਆ ਥਾਂ
3828 ਚੱਲ ਰਹੇ ਹਨ ਰਾਹਤ ਕੈਂਪ, ਸਭ ਤੋਂ ਜ਼ਿਆਦਾ ਫਿਰੋਜ਼ਪੁਰ ਵਿਖੇ 2700 ਰਾਹਤ ਕੈਂਪ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੋ ਦਹਾਕਿਆਂ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਦੇ ਕਾਰਨ ਹਾਲਾਤ ਨਾਜੁਕ ਬਣੇ ਹੋਏ ਹਨ ਸੂਬੇ ਵਿੱਚ ਇਸ ਸਮੇਂ 25 ਲੱਖ ਤੋਂ ਜ਼ਿਆਦਾ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ। ਸ਼ਹੀਦ ਭਗਤ ਸਿੰਘ ਨਗਰ ਨੂੰ ਹੜ੍ਹ ਦੀ ਸਭ ਤੋਂ ਜ਼ਿਆਦਾ ਮਾਰ ਝੱਲਣੀ ਪਈ ਹੈ ਅਤੇ ਇਸ ਜ਼ਿਲੇ੍ਹ ਵਿੱਚ 100 ਫੀਸਦੀ ਅਬਾਦੀ ਹੜ੍ਹ ਦੀ ਮਾਰ ਹੇਠ ਆ ਗਈ ਹੈ ਪਟਿਆਲਾ ਤੇ ਰੂਪ ਨਗਰ ਜ਼ਿਲੇ੍ਹ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਹੜ੍ਹ ਦੀ ਮਾਰ ਝੱਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਥਾਵਾਂ ’ਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਫਿਰ ਵੀ ਸਥਿਤੀ ਜ਼ਿਆਦਾ ਕਾਬੂ ਹੇਠ ਨਹੀਂ ਹੈ। ਪੰਜਾਬ ਵਿੱਚ ਹੁਣ ਤੱਕ ਹੜ੍ਹਾਂ ਕਰਕੇ 38 ਜਣਿਆਂ ਦੀ ਮੌਤ ਹੋ ਚੁੱਕੀ ਹੈ ਤਾਂ 2 ਜਣੇ ਅਜੇ ਲਾਪਤਾ ਹਨ। (Flood Punjab)
ਇਹ ਵੀ ਪੜ੍ਹੋ : ਜ਼ਜ਼ਬੇ ਨੂੰ ਸਲਾਮ : ਹੜ੍ਹ ਪੀੜਤਾਂ ਦਾ ਦਰਦ ਵੰਡ ਰਹੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਇਸ ਸਮੇਂ 14 ਜ਼ਿਲ੍ਹਿਆਂ ਦੇ 1432 ਪਿੰਡਾਂ ਹੜ੍ਹ ਨਾਲ ਪ੍ਰਭਵਿਤ ਹਨ ਤਾਂ ਇਨ੍ਹਾਂ ਜ਼ਿਲ੍ਹਿਆਂ ’ਚ 289 ਘਰ ਪੂਰੀ ਤਰ੍ਹਾ ਤਬਾਹ ਹੋ ਗਏ ਹਨ। 645 ਘਰਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ। ਪੰਜਾਬ ਵਿੱਚ ਇਸ ਸਮੇਂ 3828 ਰਾਹਤ ਕੈਂਪ ਚੱਲ ਰਹੇ ਹਨ , ਸਭ ਤੋਂ ਜ਼ਿਆਦਾ ਫਿਰੋਜ਼ਪੁਰ ਵਿਖੇ 2700 ਰਾਹਤ ਕੈਂਪ ਚਲਾਏ ਜਾ ਰਹੇ ਹਨ। ਇਹ ਪੰਜਾਬ ਭਰ ਦੀ ਸ਼ੁਰੂਆਤੀ ਰਿਪੋਰਟ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੁਕਸਾਨ ਯੋਗ ਹੋਰ ਵੀ ਜ਼ਿਆਦਾ ਵਧ ਸਕਦੇ ਹਨ। ਆਫ਼ਤ ਪ੍ਰਬੰਧਨ ਵਿਭਾਗ ਸਾਰੇ ਨਿਯਮਾਂ ਨੂੰ ਦੇਖ ਰਿਹਾ ਹੈ ਤਾਂ ਕਿ ਕੇਂਦਰ ਵੱਲੋਂ ਦਿੱਤੇ ਗਏ ਆਫ਼ਤ ਪ੍ਰਬੰਧਨ ਫੰਡ ਵਿੱਚੋਂ ਪੈਸੇ ਦੀ ਯੋਗ ਵਰਤੋਂ ਕੀਤੀ ਜਾ ਸਕੇ। (Flood Punjab)
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਹਫ਼ਤੇ ਆਈ ਤੇਜ਼ ਬਾਰਸਾਤ ਅਤੇ ਪਹਾੜੀ ਇਲਾਕੇ ਤੋਂ ਆਏ ਪਾਣੀ ਕਰਕੇ ਪੰਜਾਬ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ। ਪੰਜਾਬ ਦੇ ਮੋਹਾਲੀ ਤੋਂ ਲੈ ਕੇ ਫਿਰੋਜ਼ਪੁਰ ਜ਼ਿਲੇ੍ਹ ਤੱਕ ਆਮ ਲੋਕਾਂ ਨੂੰ ਹੜ੍ਹ ਦੀ ਸਥਿਤੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਤਾਂ ਰੋਜ਼ਾਨਾ ਹੀ ਡਿਪਟੀ ਕਮਿਸ਼ਨਰ ਆਪਣੇ ਜ਼ਿਲੇ੍ਹ ਵਿੱਚ ਹੋਏ ਨੁਕਸਾਨ ਦੀ ਜਿੱਥੇ ਰਿਪੋਰਟ ਤਿਆਰ ਕਰਨ ਵਿੱਚ ਲੱਗੇ ਹੋਏ ਹਨ ਤਾਂ ਉਥੇ ਹੀ ਨੁਕਸਾਨ ਦੀ ਭਰਪਾਈ ਦਾ ਜਾਇਦਾ ਲੈਣ ਦੇ ਨਾਲ ਹੀ ਪੰਜਾਬੀਆ ਨੂੰ ਇਸ ਆਫ਼ਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਇਸ ਸਮੇਂ 25 ਲੱਖ ਤੋਂ ਜ਼ਿਆਦਾ ਪੰਜਾਬੀ ਹੜ੍ਹ ਤੋਂ ਪ੍ਰਭਾਵਿਤ ਹਨ । ਪੰਜਾਬ ਦੇ ਉੱਚ ਅਧਿਕਾਰੀ ਇਸ ਨੁਕਸਾਨ ਦੀ ਭਰਪਾਈ ਕਰਨ ਦੀ ਵਿਉਂਤ ਵੀ ਬਣਾ ਰਹੇ ਹਨ, ਕਿਉਂਕਿ ਮੁੱਖ ਮੰਤਰੀ ਭਗਵੰਤ ਵੱਲੋਂ ਹਰ ਇੱਕ-ਇੱਕ ਪੈਸੇ ਦੇ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਰੋਜ਼ਾਨਾ ਹੀ ਰਿਪੋਰਟ ਤਿਆਰ ਕਰਨ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਰਿਪੋਰਟ ਭੇਜੀ ਜਾ ਰਹੀ ਹੈ।
ਜ਼ਿਲਾ     ਪਿੰਡ    ਪ੍ਰਭਾਵਿਤ    ਕੁਲ    ਅਬਾਦੀ ਪ੍ਰਭਾਵਿਤ   ਮੌਤ
ਪਟਿਆਲਾ 458   1 ਲੱਖ    32 ਹਜ਼ਾਰ                  10
ਰੂਪ ਨਗਰ 364    4 ਲੱਖ    75 ਹਜ਼ਾਰ                 03
ਮੁਹਾਲੀ    268     ਰਿਪੋਰਟ ਨਹੀਂ ਆਈ                   07
ਮੋਗਾ      030      1000 ਹਜ਼ਾਰ                        01
ਹੁਸ਼ਿਆਰਪੁਰ 030   ਰਿਪੋਰਟ ਨਹੀਂ ਆਈ                  01
ਲੁਧਿਆਣਾ   016     3100 —
ਸੰਗਰੂਰ     029     4 ਹਜ਼ਾਰ                            03
ਫਿਰੋਜ਼ਪੁਰ   092     ਰਿਪੋਰਟ ਨਹੀਂ ਆਈ                 01
ਕਪੂਰਥਲਾ   013      ਰਿਪੋਰਟ ਨਹੀਂ ਆਈ —
ਜਲੰਧਰ     077      ਰਿਪੋਰਟ ਨਹੀਂ ਆਈ                 03
ਐਸ.ਬੀ.ਐਸ. 020    6 ਲੱਖ 38 ਹਜ਼ਾਰ                  02
ਫਾਜ਼ਿਲਕਾ                                                   02
2 ਰਿਪੋਰਟ ਨਹੀਂ ਆਈ                                       01
ਮਾਨਸਾ       010          ਰਿਪੋਰਟ ਨਹੀਂ ਆਈ —
ਗੁਰਦਾਸਪੁਰ  003          ਰਿਪੋਰਟ ਨਹੀਂ ਆਈ —
ਬਠਿੰਡਾ                      — —                         01
ਫਤਿਹਗੜ ਸਾਹਿਬ           — —                         02
ਫਰੀਦਕੋਟ                   — —                          03
ਬ੍ਰਹਮਚਰਜ ਹਰ ਖੇਤਰ ’ਚ ਸਫਲਤਾ ਲਈ ਰਾਮਬਾਣ : ਪੂਜਨੀਕ ਗੁਰੂ ਜੀ
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਫੇਸਬੁੱਕ ’ਤੇ ਆਨਲਾਈਨ ਗੁਰੂਕੁਲ ਰਾਹੀਂ ਆਪਣੇ ਪਵਿੱਤਰ ਬਚਨਾਂ ਦੀ ਵਰਖਾ ਕਰਦਿਆਂ ਫ਼ਰਮਾਇਆ, ‘‘ਮਾਲਕ ਦੀ ਸਾਜ਼ੀ ਨਿਵਾਜੀ ਪਿਆਰੀ ਸਾਧ-ਸੰਗਤ ਜੀਓ! ਤੁਹਾਨੂੰ ਸਾਰਿਆਂ ਨੂੰ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਬਹੁਤ-ਬਹੁਤ ਵਧਾਈ ਹੋਵੇ, ਤੁਹਾਨੂੰ ਸਾਰਿਆਂ ਨੂੰ ਬਹੁਤ-ਬੁਹਤ ਅਸ਼ੀਰਵਾਦ।’’
ਬ੍ਰਹਮਚਰਜ ਦੇ ਲਾਭ ’ਤੇ ਰੋਸ਼ਨੀ ਪਾਉਦੇ ਹੋਏ ਆਪ ਜੀ ਨੇ ਫ਼ਰਮਾਇਆ ਕਿ ਬੱਚੇ ਪੁੱਛਦੇ ਹਨ ਕਿ ਕਿਵੇਂ ਬ੍ਰਹਮਚਰਜ ਸੰਭਵ ਹੈ? ਬਹੁਤ ਮੁਸ਼ਕਿਲ ਹੁੰਦਾ ਹੈ ਛੋਟੀ ਜਿਹੀ ਉਮਰ ’ਚ ਆਪਣੇ ਆਪ ਨੂੰ ਕੰਟਰੋਲ ਕਰਨਾ ਅਤੇ ਜੋ ਕੰਟਰੋਲ ਕਰ ਗਿਆ ਉਹ ਸਰਵਉੱਤਮ ਹੁੰਦਾ ਹੈ। ਉੱਤਮ ਬਹੁਤ ਹੁੰਦੇ ਹਨ, ਚੰਗੇ ਬਹੁਤ ਹੁੰਦੇ ਹਨ ਪਰ ਸਰਵਉੱਤਮ ਉਹੀ ਹੋ ਸਕਦਾ ਹੈ, ਜੋ ਆਪਣੇ ਆਪ ’ਤੇ ਕੰਟਰੋਲ ਪਾਉਣਾ ਸਿੱਖ ਜਾਂਦਾ ਹੈ। ਆਤਮਬਲ ਨਾਲ ਹੀ ਬ੍ਰਹਮਚਰਜ ਸੰਭਵ ਹੈ।
ਖਾਣ-ਪੀਣ ’ਚ ਬਦਲਾਅ ਲਿਆਉਣਾ ਪਵੇਗਾ | Anmol Bachan
ਖਾਣ-ਪੀਣ ’ਚ ਕੁਝ ਚੀਜ਼ਾਂ ਤੁਹਾਨੂੰ ਸ਼ਾਮਲ ਕਰਨੀਆਂ ਪੈਣਗੀਆਂ ਅਤੇ ਬਦਲਾਅ ਲਿਆਉਣਾ ਪਵੇਗਾ। ਅਜਿਹੀ ਚੀਜ਼ਾਂ ਨਾ ਖਾਓ ਜੋ ਬਹੁਤ ਗਰਮ ਹੋਣ, ਅਜਿਹੀ ਚੀਜ਼ਾਂ ਨਾ ਖਾਓ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹੋਣ, ਸ਼ੁੱਧ ਭੋਜਨ ਹੋਵੇ। ਕੋਸ਼ਿਸ਼ ਕਰੋ ਕਿ ਬਹੁਤ ਨਰੋਇਆ ਭੋਜਨ ਕਰੋ। ਹਫ਼ਤੇ ’ਚ ਇੱਕ ਦਿਨ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣਾ ਉਹ ਜੋ ਜਿਸ ਤਰ੍ਹਾਂ ਦਾ
ਵੀ ਖਾਣਾ ਖਾਂਦੇ ਹੋ, ਉਹ ਖਾ ਸਕਦੇ ਹੋ। ਪਰ ਜੇਕਰ ਸੱਤੇ ਦਿਨ ਖਾਓਂਗੇ ਤਾਂ ਨਾ ਤਾਂ ਸਰੀਰ ’ਚ ਪਾਵਰ ਰਹਿੰਦੀ ਹੈ, ਨਾ ਸੋਚਣ ਦੀ ਉਹ ਸ਼ਕਤੀ ਰਹਿੰਦੀ ਹੈ। ਤਾਂ ਇੱਕ ਅਜਿਹੀ ਖੁਰਾਕ ਹੋਣੀ ਚਾਹੀਦੀ ਹੈ, ਜੋ ਸੰਤੁਲਿਤ ਖੁਰਾਕ ਅਖਵਾਏ। ਕੁਦਰਤੀ ਚੀਜ਼ਾਂ ਖਾਓ, ਆਰਗੇਨਿਕ ਖਾਓ ਅਤੇ ਉਹ ਤੁਹਾਡੇ ਸਰੀਰ ਨੂੰ ਜ਼ਰੂਰ ਸ਼ਕਤੀ ਦੇਵੇਗਾ, ਹਿੰਮਤ ਦੇਵੇਗਾ, ਹੋਰ ਨਾਲ ਜੇਕਰ ਰਾਮ ਦਾ ਨਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਦਾ ਨਾਮ ਜਪ ਲੈਂਦੇ ਹੋ ਤਾਂ ਬ੍ਰਹਮਚਰਜ ’ਚ ਅੱਗੇ ਵਧਣ ’ਚ ਤੁਹਾਨੂੰ ਬਹੁਤ ਸਹਾਇਤਾ ਮਿਲੇਗੀ ਅਤੇ ਤੁਸੀਂ ਬ੍ਰਹਮਚਰਜ ਦਾ ਪਾਲਣ ਕਰ ਸਕੋਗੇ।
ਇਹ ਵੀ ਪੜ੍ਹੋ : ਇਕ ਹੋਰ ਹਾ+ਦਸਾ : ਅਧਿਆਪਕਾਂ ਦੀ ਗੱਡੀ ਤੇ ਸਫ਼ੈਦਾ ਡਿੱਗਿਆ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬ੍ਰਹਮਚਰਜ ਦਾ ਪਾਲਣ ਅਸੀਂ ਇਸ ਲਈ ਕਹਿੰਦੇ ਹਾਂ, ਭਾਵੇਂ ਤੁਸੀਂ ਪੜ੍ਹਾਈ ਕਰਦੇ ਹੋ, ਭਾਵੇਂ ਖੇਡਾਂ ਹਨ, ਭਾਵੇਂ ਤੁਸੀਂ ਕਿਸੇ ਚੀਜ਼ ’ਤੇ ਖੋਜ ਕਰਦੇ ਹੋ, ਭਾਵੇਂ ਖੇਤੀਬਾੜੀ ਕਰਦੇ ਹੋ, ਭਾਵੇਂ ਬਿਜਨਸ ਹੈ, ਭਾਵੇਂ ਵਪਾਰ ਹੈ, ਤਾਂ ਬ੍ਰਹਮਚਰਜ ਹਰ ਖੇਤਰ ’ਚ ਚਾਰੇਂ ਪਾਸਿਓਂ ਵਿਕਾਸ ਕਰਨ ’ਚ ਦੁਨੀਆ ’ਚ ਸਭ ਤੋਂ ਨੰਬਰ ਵਨ ਦਵਾਈ ਹੈ। ਜੇਕਰ ਇਹ ਆਖੀਏ ਕਿ ਰਾਮਬਾਣ ਹੈ ਤਾਂ ਕੋਈ ਦੋ ਰਾਇ ਨਹੀਂ।
ਬ੍ਰਹਮਚਰਜ ਹੁੰਦਾ ਕੀ ਹੈ? ਕਿ ਆਪਣੇ ਵਿਚਾਰਾਂ?’ਚ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਗਲਤ, ਨੈਗੇਟਿਵ ਥਾਟਸ (ਵਿਚਾਰ) ਨਾ ਆ ਸਕਣ। ਚਲੋ, ਵਿਚਾਰ ਚੱਲਦੇ ਹਨ, ਹੌਲੀ-ਹੌਲੀ ਸਿਮਰਨ ਨਾਲ ਕੰਟਰੋਲ ਹੋਣਗੇ। ਪਰ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਆਪਣੇ ਵੀਰਜ ਨੂੰ ਜਾਣ ਨਾ ਦਿਓ। ਆਮ ਤੌਰ ’ਤੇ ਡਾਕਟਰ ਸਾਹਿਬਾਨ ਕਹਿੰਦੇ ਹਨ, ਕਈ ਵਾਰ ਸੁਣਿਆ ਹੈ ਕਿ ਇਹ ਤਾਂ ਜੀ ਓਵਰਫਲੋ ਹੋ ਜਾਂਦਾ ਹੈ। ਸਵਾਲ ਹੀ ਪੈਦਾ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਤਾਂ ਫਿਰ ਛੋਟੇ ਬੱਚਿਆਂ ਦੇ ਕਿਉ ਨਹੀਂ ਹੋ ਰਿਹਾ।
ਅਸਲੀਅਤ ਇਹ ਹੈ ਕਿ ਇਹ ਇੱਕ ਢਾਲ ਦਾ ਕੰਮ ਕਰਦਾ ਹੈ, ਜਦੋਂ ਬਾਹਰ ਨਹੀਂ ਤਾਂ ਅੰਦਰ ਰਹਿੰਦਾ ਹੈ, ਅੰਦਰੋਂ ਅਜਿਹੀ ਢਾਲ ਬਣ ਜਾਂਦਾ ਹੈ, ਡੀਐੱਨਏ ਨੂੰ ਇੰਨਾ ਪਾਵਰਫੱੁਲ ਕਰ ਦਿੰਦਾ ਹੈ ਕਿ ਜਿਸ ਨਾਲ ਹਰ ਤਰ੍ਹਾਂ ਦੇ ਰੋਗ ਨਾਲ ਲੜਨਾ ਚੁਟਕੀ ਦਾ ਕੰਮ ਹੋ ਜਾਂਦਾ ਹੈ। ਆਤਮਬਲ ਬੁਲੰਦੀ ’ਤੇ ਪਹੁੰਚ ਜਾਂਦਾ ਹੈ। ਆਤਮਬਲ ਬਹੁਤ ਵਧ ਜਾਂਦਾ ਹੈ ਅਤੇ ਆਤਮਬਲ ਜਿਵੇਂ-ਜਿਵੇਂ ਵਧਦਾ ਜਾਵੇਗਾ ਤਾਂ ਤੁਹਾਡੇ ਅੰਦਰ ਸੋਚਣ ਦੀ ਜੋ ਸ਼ਕਤੀ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ, ਆਪਣੀਆਂ ਬੁਰਾਈਆਂ ਨਾਲ ਲੜਨ ਦੀ ਸ਼ਕਤੀ ਹੈ, ਉਸ ’ਚ ਬਹੁਤ-ਬਹੁਤ ਇਜ਼ਾਫਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਉਹ ਵਧ ਜਾਂਦੀ ਹੈ।
ਭਾਰਤੀ ਸੱਭਿਆਚਾਰ ਅਨੁਸਾਰ ਮਨਾਓ ਦਿਨ
ਬੱਚਿਓ, ਜੇਕਰ ਦਿਨ ਮਨਾਉਣਾ ਹੀ ਹੈ ਤਾਂ ਕਿਉ ਨਾ ਇਸ ’ਚ ਸਾਡੇ (ਭਾਰਤੀ) ਸੱਭਿਆਚਾਰ ਨੂੰ ਸ਼ਾਮਲ ਕਰ ਲਈਏ। ਤੁਸੀਂ ‘ਰੋਜ਼ ਡੇ’ ਨਾ ਬੋਲੋ। ਤੁਹਾਡੇ ਵਾਲਾ ਗੁਲਾਬ ਦੋ ਦਿਨ ’ਚ ਮੁਰਝਾ ਜਾਵੇਗਾ ਅਤੇ ਸਾਡੇ ਸੱਭਿਆਚਾਰ ਵਾਲਾ ਗੁਲਾਬ ਸਾਰੀ ਉਮਰ ਰਹੇਗਾ, ਜਦੋਂ ਹੱਥ ’ਤੇ ਬੰਨ੍ਹ ਲਿਆ। ਕਿਉ ਨਾ ਸੱਭਿਆਚਾਰ ਨੂੰ ਯਾਦ ਰੱਖਣ ਲਈ ਇੱਕ-ਦੂਜੇ ਨੂੰ ਅਜਿਹੀ ਚੀਜ਼ (ਲੋਗੜੀ ਦਾ ਫੁੱਲ) ਦੇਇਆ ਕਰੀਏ। ਇਸ ਨਾਲ ਸੱਭਿਆਚਾਰ ਵੀ ਯਾਦ ਰਹੇਗਾ। ਹੱਥ ’ਤੇ ਬੰਨ੍ਹਣ ਵਾਲੀ ਚੀਜ਼ ਨੂੰ ਤੁਸੀਂ ‘ਲੋਗੜ ਦਾ ਫੁੱਲ’ ਜਾਂ ‘ਲੋਗੜੀ ਦਾ ਫੁੱਲ’ ਜਾਂ ‘ਬੈਂਡ’ ਵੀ ਕਹਿ ਸਕਦੇ ਹੋ। ਇਸ ਨੂੰ ਇੱਕ ਵਾਰ ਹੱਥ ’ਤੇ ਬੰਨ੍ਹ ਲਿਆ ਤਾਂ ਯਾਦ ਕਰਨ ਦੀ ਜ਼ਰੂਰਤ ਨਹੀਂ ਪਏਗੀ ਕਿਉਕਿ ਇਹ ਬੰਨ੍ਹਿਆ ਹੀ ਰਹੇਗਾ। ਦੋ ਦੋਸਤਾਂ ਵਿਚਕਾਰ ਹਮੇਸ਼ਾ ਸੱਚਾ ਆਤਮਿਕ ਪ੍ਰੇਮ ਹੋਣਾ ਚਾਹੀਦਾ ਹੈ। ਸੱਚਾ ਪ੍ਰੇਮ ਦਾ ਮਤਲਬ ਹੁੰਦਾ ਹੈ ਕਿ ਸਰੀਰਿਕ ਭਾਵਨਾ ਨਹੀਂ ਸਗੋਂ ਆਤਮਿਕ ਭਾਵਨਾ ਨਾਲ ਪਿਆਰ ਕੀਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬੀਆਂ ਨੂੰ ਅੱਜ ਮਿਲ ਸਕਦੈ ਇੱਕ ਹੋਰ ਤੋਹਫ਼ਾ, 10 ਹਜ਼ਾਰ ਨੂੰ ਮਿਲੇਗੀ ਪੱਕੇ ਹੋਣ ਲਈ ਝੰਡੀ
ਲੱਗੇਗੀ ਬਜਟ ਸੈਸ਼ਨ ਦੀ ਤਾਰੀਖ਼ ’ਤੇ ਮੋਹਰ, ਕੈਬਨਿਟ ਦੀ ਮੀਟਿੰਗ ’ਚ ਦਰਜਨ ਭਰ ਏਜੰਡੇ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ (Punjabi) ਦੇ ਕੱਚੇ ਮੁਲਾਜ਼ਮਾਂ ਨੂੰ ਅੱਜ ਦੂਜੇ ਦੌਰ ਦਾ ਤੋਹਫ਼ਾ ਮਿਲ ਸਕਦਾ ਹੈ। ਪੰਜਾਬ ਸਰਕਾਰ ਵੱਲੋਂ 10 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹਰੀ ਝੰਡੀ ਦੇ ਦੀ ਉਮੀਦ ਹੈ। ਇਸ ਲਈ ਬਕਾਇਦਾ ਕੈਬਨਿਟ ਮੀਟਿੰਗ ਵਿੱਚ ਏਜੰਡਾ ਵੀ ਆ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਇਸ ਏਜੰਡੇ ਨੂੰ ਪਾਸ ਕੀਤਾ ਜਾਏਗਾ। ਕੈਬਨਿਟ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਦੇ ਬਾਕੀ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਾਹ ਖੁੱਲ੍ਹ ਜਾਏਗਾ।
ਇਸ ਤੋਂ ਪਹਿਲਾਂ ਸਿਰਫ਼ ਸਿੱਖਿਆ ਵਿਭਾਗ ਨਾਲ ਜੁੜੇ ਕੱਚੇ ਕਰਮਚਾਰੀਆਂ ਨੂੰ ਹੀ ਪੱਕਾ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ ਸੀ ਜਿਸ ਰਾਹੀਂ 9 ਹਜ਼ਾਰ ਦੇ ਲਗਭਗ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਹੜੀ ਕਿ ਹੁਣ ਆਖਰੀ ਦੌਰ ਵਿੱਚ ਚਲ ਰਹੀ ਹੈ। ਸਿੱਖਿਆ ਵਿਭਾਗ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਪਾਲਿਸੀ ਵਿੱਚ ਕੋਈ ਅੜਿੱਕਾ ਨਾ ਆਉਣ ਕਰਕੇ ਹੁਣ ਪੰਜਾਬ ਸਰਕਾਰ ਬਾਕੀ ਵਿਭਾਗਾਂ ਵਿੱਚ ਕੰਮ ਕਰਦੇ 10 ਹਜ਼ਾਰ ਦੇ ਕਰੀਬ ਕੱਚੇ ਕਰਮਚਾਰੀਆਂ ਨੂੰ ਪੱਕਾ ਕਰੇਗੀ। ਇਹ ਕੱਚੇ ਕਰਮਚਾਰੀ 10 ਸਾਲ ਜਾਂ ਫਿਰ ਇਸ ਤੋਂ ਜ਼ਿਆਦਾ ਸਰਵਿਸ ਵਿੱਚ ਹੋਣੇ ਚਾਹੀਦੇ ਹਨ।
ਸਿੱਖਿਆ ਵਿਭਾਗ ਤੋਂ ਬਾਅਦ ਦੂਜੇ ਵਿਭਾਗਾਂ ’ਚ ਵੀ ਪੱਕੇ ਹੋਣਗੇ ਕੱਚੇ ਕਰਮਚਾਰੀ, ਅੱਜ ਲੱਗੇਗੀ ਮੋਹਰ
ਅੱਜ ਚੰਡੀਗੜ੍ਹ ਵਿਖੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਤੋਂ ਇਲਾਵਾ ਭਗਵੰਤ ਮਾਨ ਵੱਲੋਂ ਅੱਜ ਬਜਟ ਸੈਸ਼ਨ ਦੀਆਂ ਤਾਰੀਖ਼ਾਂ ’ਤੇ ਆਪਣੀ ਮੋਹਰ ਲਾ ਦਿੱਤੀ ਜਾਏਗੀ। ਸਰਕਾਰ ਵੱਲੋਂ ਆਪਣਾ ਬਜਟ ਸੈਸ਼ਨ ਅਗਲੇ ਮਹੀਨੇ 3 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਲਈ ਅੱਜ ਕੈਬਨਿਟ ਮੀਟਿੰਗ ਵਿੱਚ ਫੈਸਲਾ ਕੀਤਾ ਜਾਏਗਾ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਸ ਵਾਰ ਬਜਟ ਸੈਸ਼ਨ ਦੋ ਸ਼ਿਫ਼ਟਾਂ ਵਿੱਚ ਕੀਤਾ ਜਾਏਗਾ, ਕਿਉਂਕਿ ਬਜਟ ਸੈਸ਼ਨ ਦੀਆਂ ਤਾਰੀਖ਼ਾਂ ਵਿੱਚ ਜੀ20 ਦੀ ਮੀਟਿੰਗ ਆ ਰਹੀ ਹੈ। (Punjabi)
ਕੈਬਨਿਟ ਮੀਟਿੰਗ ਵਿੱਚ ਟਰਾਂਸਪੋਰਟ ਅਤੇ ਲੇਬਰ ਪਾਲਿਸੀ ਨੂੰ ਵੀ ਹਰੀ ਝੰਡੀ ਦਿੱਤੀ ਜਾਏਗੀ ਤਾਂ ਕਿ ਆਉਣ ਵਾਲੇ ਖਰੀਦ ਸੀਜ਼ਨ ਵਿੱਚ ਸਰਕਾਰ ਹੁਣ ਤੋਂ ਹੀ ਟੈਂਡਰ ਦੇਣ ਦੀ ਤਿਆਰੀ ਵਿੱਚ ਜੁਟ ਜਾਵੇ। ਇਸ ਸਬੰਧੀ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਏਜੰਡਾ ਲਿਆਂਦਾ ਜਾਏਗਾ। ਪੰਜਾਬ ਸਰਕਾਰ ਇਸ ਸੀਜ਼ਨ ਵਿੱਚ ਟਰਾਂਸਪੋਰਟ ਅਤੇ ਲੇਬਰ ਦੇ ਰੇਟ ਵਿੱਚ ਵਾਧਾ ਕਰਨਾ ਚਾਹੁੰਦੀ ਹੈ ਤਾਂ ਕੁਝ ਰੇਟ ਨੂੰ ਠੀਕ ਕੀਤਾ ਜਾਣਾ ਹੈ, ਇਸੇ ਕਰਕੇ ਨਵੀਂ ਪਾਲਿਸੀ ਨੂੰ ਕੈਬਨਿਟ ਵਿੱਚੋਂ ਪਾਸ ਕਰਵਾਇਆ ਜਾਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬੀਐੱਸਐਫ ਮੁੱਦੇ ’ਤੇ ਅਕਾਲੀ ਦਲ ਨੇ ਅੰਮ੍ਰਿਤਸਰ ’ਚ ਕੀਤਾ ਰੋਸ ਪ੍ਰਦਰਸ਼ਨ
ਰੋਸ ਪ੍ਰਦਰਸ਼ਨ ਦੀ ਅਗਵਾਈ ਸੁਖਬੀਰ ਬਾਦਲ ਨੇ ਕੀਤੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬ ’ਚ ਬੀਐੱਸਐਫ ਦੇ ਵਧਾਏ ਗਏ ਅਧਿਕਾਰ ਖੇਤਰ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅੰਮਿ੍ਰਤਸਰ ’ਚ ਰੋਸ ਪ੍ਰਦਰਸ਼ਨ ਕੀਤਾ। ਮੋਰਚੇ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ। ਮਾਰਚ ਦੌਰਾਨ ਦੇਸ਼ ਭਗਤੀ ਦੀ ਗੀਤ ਗੂੰਜਦੇ ਰਹੇ। ਇਹ ਮਾਰਚ ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਕੱਢਿਆ ਗਿਆ ਮਾਰਚ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕੇਂਦਰ ਤੇ ਪੰਜਾਬ ਸਰਕਾਰ ’ਤੇ ਜੰਮ ਕੇ ਹਮਲਾ ਕੀਤਾ।
ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਸੰਘੀ ਢਾਂਚੇ ਨੂੰ ਢਹਿ ਢੇਰੀ ਕਰਨ ’ਚ ਜੁਟੀ ਹੈ ਬਾਦਲ ਨੇ ਕਿਹਾ ਕਿ ਪੰਜਾਬ ’ਚ ਬੀਐਸਐਫ ਦਾ ਅਧਿਕਾਰ 50 ਕਿਮੀ ਤੱਕ ਵਧਾਉਣ ਦਾ ਅਧਿਕਾਰ ਸਿੱਧੇ ਤੌਰ ’ਤੇ ਸੂਬੇ ਦੀ ਤਾਕਤਾਂ ਦਾ ਉਲੰਘਣ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਹ ਸਭ ਕੀਤਾ ਕਰਾਇਆ ਸੂਬਾ ਸਰਕਾਰ ਦੀ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰਕੇ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Kartarpur corridor | 9 ਨਵੰਬਰ ਨੂੰ ਹੋਇਆ ਸੀ ਸ੍ਰੀ ਕਰਤਾਰਪਰ ਸਾਹਿਬ ਲਾਂਘੇ ਦਾ ਉਦਘਾਟਨ
ਡੇਰਾ ਬਾਬਾ ਨਾਨਕ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ( Kartarpur corridor) ਦੀ ਉਦਘਾਟਨੀ ਤਖਤੀ ਨੂੰ ਕੇਂਦਰ ਸਰਕਾਰ ਵਲੋਂ ਬਦਲ ਦਿੱਤਾ ਗਿਆ। ਇਸ ਤਖਤੀ ‘ਚ ਪੰਜਾਬੀ ਪਹਿਲੇ, ਹਿੰਦੀ ਦੂਜੇ ਅਤੇ ਅੰਗਰੇਜ਼ੀ ਤੀਜੇ ਸਥਾਨ ‘ਤੇ ਲਿਖੀ ਗਈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ  (Kartarpur corridor)ਦਾ ਉਦਘਾਟਨ ਕੀਤਾ ਗਿਆ ਸੀ।
ਇਸ ਉਦਘਾਟਨ ਮੌਕੇ ਯਾਤਰੀ ਟਰਮੀਨਲ ਦੇ ਅੰਦਰ ਕੇਂਦਰੀ ਗ੍ਰਹਿ ਵਿਭਾਗ ਵਲੋਂ ਉਦਘਾਟਨੀ ਤਖਤੀ ਲਗਾਈ ਗਈ ਸੀ, ਜਿਸ ‘ਤੇ ਅੰਗਰੇਜ਼ੀ ਅਤੇ ਹਿੰਦੀ ‘ਚ ਪ੍ਰਧਾਨ ਮੰਤਰੀ ਮੋਦੀ, ਉਦਘਾਟਨ ਸਥਾਨ ਅਤੇ ਹੋਰ ਹਾਜ਼ਰ ਪਤਵੰਤਿਆਂ ਦੇ ਨਾਮ ਲਿਖੇ ਹੋਏ ਸਨ। ਇਸ ‘ਚ ਪੰਜਾਬੀ ਨੂੰ ਅੱਖੋ-ਪਰੋਖੇ ਕੀਤਾ ਗਿਆ ਸੀ, ਜਿਸ ਦਾ ਮੁੱਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਹੋਰ ਪੰਜਾਬੀ ਪ੍ਰੇਮੀਆਂ ਨੇ ਚੁੱਕਿਆ। ਇਸ ‘ਤੇ ਪ੍ਰਤੀਕਿਰਿਆ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 15 ਨਵੰਬਰ ਨੂੰ ਫੇਸਬੇਕ ‘ਤੇ ਆਪਣੇ ਸਟੇਟਸ ‘ਤੇ ਪਾਇਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਦਘਾਟਨੀ ਤਖਤੀ ਪੰਜਾਬੀ ਲਿਖਾਉਣ ਲਈ ਲੋੜੀਂਦੇ ਕਦਮ ਚੁੱਕੇ ਗਏ ਪਰ ਡੇਢ ਮਹੀਨਾ ਬਾਅਦ ਵੀ ਇਸ ਤਖਤੀ ਨੂੰ ਨਹੀਂ ਸੀ ਬਦਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
trafic rules | ਪੰਜਾਬ ਸਰਕਾਰ ਨੇ ਇਸ ਐਕਟ ਨੂੰ ਲਾਗੂ ਕਰਨ ਤੋਂ ਕੀਤਾ ਸੀ ਇਨਕਾਰ
ਦੇਸ਼ ਭਰ ਵਿੱਚ ਕਈ ਹਜ਼ਾਰਾ ਤੋਂ ਲੈ ਕੇ ਲੱਖਾਂ ਰੁਪਏ ਹੋ ਰਹੇ ਹਨ ਜੁਰਮਾਨਾ, ਪੰਜਾਬ ਵੀ ਉਸੇ ਲੀਹ ‘ਤੇ
ਇਸੇ ਸਾਲ 1 ਸਤੰਬਰ ਤੋਂ ਲਾਗੂ ਹੋਇਆ ਸੀ ਦੇਸ ਵਿੱਚ ਕਾਨੂੰਨ, ਪੰਜਾਬ ‘ਚ ਹੁਣ ਹੋਏਗਾ ਲਾਗੂ
ਚੰਡੀਗੜ(ਅਸ਼ਵਨੀ ਚਾਵਲਾ)। ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਪੰਜਾਬੀ ਹੁਣ ਭਾਰੀ ਜੁਰਮਾਨਾ ਭਰਨ ਲਈ ਤਿਆਰ ਰਹਿਣ, ਕਿਉਂਕਿ ਇਸੇ ਹਫ਼ਤੇ ਤੋਂ ਕੇਂਦਰ ਸਰਕਾਰ ਵੱਲੋਂ ਸੋਧ ਕੀਤਾ ਗਿਆ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਹੋਣ ਜਾ ਰਿਹਾ ਹੈ, ਜਿਸ ਰਾਹੀਂ ਟ੍ਰੈਫ਼ਿਕ ਨਿਯਮ ਤੋੜਨ ‘ਤੇ ਹਜ਼ਾਰਾ ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਦਾ ਜੁਰਮਾਨਾ ਇਨਾਂ ਦਿਨਾਂ ਵਿੱਚ ਦੇਸ਼ ਭਰ ਵਿੱਚ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਯੂ-ਟਰਨ ਲੈਂਦੇ ਹੋਏ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦੀ ਪੁਸ਼ਟੀ ਖ਼ੁਦ ਟਰਾਂਸਪੋਰਟ ਮੰਤਰੀ ਰੱਜਿਆ ਸੁਲਤਾਨਾ ਨੇ ਕਰ ਦਿੱਤੀ ਹੈ। trafic rules
ਜਾਣਕਾਰੀ ਅਨੁਸਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਮ ਲੋਕਾਂ ‘ਤੇ ਸਖ਼ਤੀ ਕਰਨ ਲਈ ਕੇਂਦਰ ਸਰਕਾਰ ਵਲੋਂ ਇਸੇ ਸਾਲ ਐਕਟ ਵਿੱਚ ਸੋਧ ਕਰਦੇ ਹੋਏ ਜੁਰਮਾਨਾ ਦੀ ਰਕਮ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਸੀ। ਇਸ ਐਕਟ ਦੀ ਸੋਧ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਵੀ ਹੋਇਆ ਅਤੇ ਗੈਰ ਭਾਜਪਾ ਸਰਕਾਰਾਂ ਨੇ ਇਸ ਐਕਟ ਨੂੰ ਆਪਣੇ ਸੂਬੇ ਵਿੱਚ ਲਾਗੂ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸੇ ਤਹਿਤ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਇਸ ਐਕਟ ਨੂੰ ਲਾਗੂ ਕਰਨ ਤੋਂ ਇਨਕਾਰੀ ਕਰਦੇ ਹੋਏ ਜੁਰਮਾਨਾ ਵਿੱਚ ਕੋਈ ਵੀ ਵਾਧਾ ਨਹੀਂ ਕਰਨ ਸਬੰਧੀ ਕਿਹਾ ਸੀ।
ਦੇਸ਼ ਭਰ ਵਿੱਚ 1 ਸਤੰਬਰ ਤੋਂ ਲਾਗੂ ਹੋਏ ਇਸ ਐਕਟ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੋਈ ਸੀ  ਪੰਜਾਬ ਦੀ ਟਰਾਂਸਪੋਰਟ ਮੰਤਰੀ ਰੱਜਿਆ ਸੁਲਤਾਨਾ ਨੇ ਇਸ ਸਬੰਧੀ ਕਿਹਾ ਕਿ ਕੇਂਦਰ ਦੇ ਇਸ ਕਾਨੂੰਨ ਨੂੰ ਉਹ ਜਿਆਦਾ ਦੇਰ ਤੱਕ ਰੋਕ ਕੇ ਨਹੀਂ ਰੱਖ ਸਕਦੇ ਹਨ ਅਤੇ ਹੁਣ ਉਨਾਂ ਨੇ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ
trafic rules | ਕਿਹੜੇ ਨਿਯਮਾਂ ਨੂੰ ਤੋੜਨ ‘ਤੇ ਹੁਣ ਕਿੰਨਾ ਲੱਗੇਗਾ ਜੁਰਮਾਨਾ ?
1 ਨਾਬਾਲਗ ਵਲੋਂ ਗੱਡੀ ਚਲਾਉਣ ‘ਤੇ 25 ਹਜ਼ਾਰ ਜੁਰਮਾਨਾ ਅਤੇ ਗੱਡੀ ਦੀ ਰਜਿਸ਼ਟ੍ਰੇਸ਼ਨ ਰੱਦ ਹੋਏਗੀ
2 ਬਿਨਾਂ ਹੈਲਮੈਟ ਦੇ ਮੋਟਰਸਾਇਕਲ/ਸਕੂਟਰ ਚਲਾਉਣ ‘ਤੇ 500 ਤੋਂ 1500 ਰੁਪਏ ਜੁਰਮਾਨਾ
3 ਮੋਟਰਸਾਇਕਲ/ਸਕੂਟਰ ‘ਤੇ ਤਿੰਨ ਸਵਾਰੀ ਬੈਠਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
4 ਪ੍ਰਦੂਸ਼ਨ ਸਰਟੀਫਿਕੇਟ ਨਹੀਂ ਹੋਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
5 ਬਿਨਾਂ ਡਰਾਈਵਿੰਗ ਲਾਇਸੰਸ ‘ਤੇ 500 ਦੀ ਥਾਂ 5 ਹਜ਼ਾਰ ਜੁਰਮਾਨਾ
6 ਖਤਰਨਾਕ ਡਰਾਈਵਿੰਗ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
7 ਡਰਾਈਵਿੰਗ ਦੌਰਾਨ ਫੋਨ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
8 ਰੈਡ ਲਾਇਟ ਜੰਪ ਕਰਨ ‘ਤੇ 100 ਰੁਪਏ ਦੀ ਥਾਂ ‘ਤੇ 10 ਹਜ਼ਾਰ ਜੁਰਮਾਨਾ
9 ਸੀਟ ਬੈਲਟ ਨਹੀਂ ਲਗਾਉਣ ‘ਤੇ 1 ਹਜ਼ਾਰ ਰੁਪਏ ਜੁਰਮਾਨਾ
10 ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
11 ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਸਾਇਡ ਨਹੀਂ ਦੇਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।